Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

संत का मारगु धरम की पउड़ी को वडभागी पाए ॥
Sanṯ kā mārag ḏẖaram kī pa▫oṛī ko vadbẖāgī pā▫e.
The way of the Saints is the ladder of righteous living, found only by great good fortune.
ਸਾਧੂਆਂ ਦਾ ਰਸਤਾ ਪਵਿੱਤਰਤਾਈ ਦੀ ਸੀੜ੍ਹੀ ਹੈ। ਕੋਈ ਟਾਵਾਂ ਟੱਲਾ ਹੀ ਪਰਮ ਚੰਗੇ-ਭਾਗਾਂ ਵਾਲਾ ਹੀ ਇਸ ਤੇ ਚੜ੍ਹ ਸਕਦਾ ਹੈ।
ਮਾਰਗੁ = (ਜੀਵਨ ਦਾ) ਰਸਤਾ। ਕੋ = ਕੋਈ ਵਿਰਲਾ।(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ।
 
कोटि जनम के किलबिख नासे हरि चरणी चितु लाए ॥२॥
Kot janam ke kilbikẖ nāse har cẖarṇī cẖiṯ lā▫e. ||2||
The sins of millions of incarnations are washed away, by focusing your consciousness on the Lord's feet. ||2||
ਪ੍ਰਭੂ ਦੇ ਪੈਰਾਂ ਨਾਲ ਬਿਰਤੀ ਜੋੜਨ ਦੁਆਰਾ ਕ੍ਰੋੜਾਂ ਹੀ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।
ਕੋਟਿ = ਕ੍ਰੋੜਾਂ। ਕਿਲਬਿਖ = ਪਾਪ ॥੨॥ਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ ॥੨॥
 
उसतति करहु सदा प्रभ अपने जिनि पूरी कल राखी ॥
Usṯaṯ karahu saḏā parabẖ apne jin pūrī kal rākẖī.
So sing the Praises of your God forever; His almighty power is perfect.
ਤੂੰ ਸਦੀਵ ਹੀ ਆਪਣੇ ਸੁਆਮੀ ਦਾ ਜੱਸ ਗਾਇਨ ਕਰ ਜੋ ਪੂਰਨ ਸ਼ਕਤੀ ਰੱਖਦਾ ਹੈ।
ਉਸਤਤਿ = ਸਿਫ਼ਤ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ।ਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ।
 
जीअ जंत सभि भए पवित्रा सतिगुर की सचु साखी ॥३॥
Jī▫a janṯ sabẖ bẖa▫e paviṯarā saṯgur kī sacẖ sākẖī. ||3||
All beings and creatures are purified, listening to the True Teachings of the True Guru. ||3||
ਸਤਿਗੁਰਾਂ ਦਾ ਸੱਚਾ ਉਪਦੇਸ਼ ਸ੍ਰਵਣ ਕਰਨ ਦੁਆਰਾ ਸਾਰੇ ਇਨਸਾਨ ਤੇ ਹੋਰ ਜੀਵ ਪਵਿੱਤਰ ਹੋ ਗਏ ਹਨ।
ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) ॥੩॥ਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ॥੩॥
 
बिघन बिनासन सभि दुख नासन सतिगुरि नामु द्रिड़ाइआ ॥
Bigẖan bināsan sabẖ ḏukẖ nāsan saṯgur nām driṛ▫ā▫i▫ā.
The True Guru has implanted the Naam, the Name of the Lord, within me; it is the Eliminator of obstructions, the Destroyer of all pains.
ਸੱਚੇ ਗੁਰਾਂ ਨੇ ਰੁਕਾਵਟ ਦੂਰ ਕਰਨਹਾਰ ਅਤੇ ਸਮੂਹ ਪੀੜ ਹਰਨ ਵਾਲੇ ਨਾਮ ਨੂੰ ਮੇਰੇ ਅੰਦਰ ਪੱਕਾ ਕਰ ਦਿੱਤਾ ਹੈ।
ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ।(ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ,
 
खोए पाप भए सभि पावन जन नानक सुखि घरि आइआ ॥४॥३॥५३॥
Kẖo▫e pāp bẖa▫e sabẖ pāvan jan Nānak sukẖ gẖar ā▫i▫ā. ||4||3||53||
All of my sins were erased, and I have been purified; servant Nanak has returned to his home of peace. ||4||3||53||
ਮੇਰੇ ਸਾਰੇ ਗੁਣ ਨਸ਼ਟ ਹੋ ਗਏ ਹਨ, ਮੈਂ ਪਵਿੱਤਰ ਹੋ ਗਿਆ ਹਾਂ ਅਤੇ ਪ੍ਰਸੰਨਤਾ ਦੇ ਧਾਮ ਵਿੱਚ ਪੁੱਜ ਗਿਆ ਹਾਂ, ਹੇ ਦਾਸ ਨਾਨਕ, ਸੋਰਠਿ ਪੰਜਵੀਂ ਪਾਤਿਸ਼ਾਹੀ।
ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ-ਆਤਮੇ ॥੪॥੩॥੫੩॥ਹੇ ਨਾਨਕ! ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ ॥੪॥੩॥੫੩॥
 
सोरठि महला ५ ॥
Soraṯẖ mėhlā 5.
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
xxxxxx
 
साहिबु गुनी गहेरा ॥
Sāhib gunī gaherā.
O Lord Master, You are the ocean of excellence.
ਮੇਰੇ ਮਾਲਕ ਤੂੰ ਗੁਣਾਂ ਦਾ ਸਮੁੰਦਰ ਹੈ।
ਗੁਨੀ = ਗੁਣਾਂ ਦਾ ਮਾਲਕ। ਗਹੇਰਾ = ਗਹਿਰਾ, ਡੂੰਘਾ।ਤੂੰ ਸਭ ਦਾ ਮਾਲਕ ਹੈਂ, ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।
 
घरु लसकरु सभु तेरा ॥
Gẖar laskar sabẖ ṯerā.
My home and all my possessions are Yours.
ਮੇਰੇ ਗ੍ਰਿਹ ਅਤੇ ਸੈਨਾ ਸਮੂਹ ਤੈਂਡੇ ਹੀ ਹਨ।
ਘਰੁ ਲਸਕਰੁ = ਘਰ ਅਤੇ ਪਰਵਾਰ ਆਦਿਕ।(ਜੀਵਾਂ ਨੂੰ) ਸਾਰਾ ਘਰ-ਘਾਟ ਤੇਰਾ ਹੀ ਦਿੱਤਾ ਹੋਇਆ ਹੈ।
 
रखवाले गुर गोपाला ॥
Rakẖvāle gur gopālā.
The Guru, the Lord of the world, is my Savior.
ਵੱਡਾ ਸ੍ਰਿਸ਼ਟੀ ਦਾ ਸੁਆਮੀ ਮੇਰਾ ਰੱਖਿਅਕ ਹੈ।
ਗੁਰ = ਹੇ ਗੁਰੂ! ਗੋਪਾਲਾ = ਹੇ ਗੋਪਾਲਾ! ਰਖਵਾਲਾ = ਹੇ ਰਾਖੇ!ਹੇ ਸਭ ਤੋਂ ਵੱਡੇ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਭ ਜੀਵਾਂ ਦੇ ਰਾਖੇ!
 
सभि जीअ भए दइआला ॥१॥
Sabẖ jī▫a bẖa▫e ḏa▫i▫ālā. ||1||
All beings have become kind and compassionate to me. ||1||
ਸਾਰੇ ਜੀਵ ਮੇਰੇ ਉਤੇ ਮਿਹਰਬਾਨ ਹਨ।
ਸਭਿ ਜੀਅ = ਸਾਰੇ ਜੀਵਾਂ ਉੱਤੇ ॥੧॥ਤੂੰ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈਂ ॥੧॥
 
जपि अनदि रहउ गुर चरणा ॥
Jap anaḏ raha▫o gur cẖarṇā.
Meditating on the Guru's feet, I am in bliss.
ਗੁਰਾ ਦੇ ਪੈਰਾਂ ਦਾ ਆਰਾਧਨ ਕਰਕੇ, ਮੈਂ ਖੁਸ਼ ਰਹਿੰਦਾ ਹਾਂ।
ਅਨਦਿ = ਆਤਮਕ ਆਨੰਦ ਵਿਚ। ਰਹਉ = ਰਹਉਂ, ਮੈਂ ਰਹਿੰਦਾ ਹਾਂ।ਹੇ ਭਾਈ! ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹਾਂ।
 
भउ कतहि नही प्रभ सरणा ॥ रहाउ ॥
Bẖa▫o kaṯėh nahī parabẖ sarṇā. Rahā▫o.
There is no fear at all, in God's Sanctuary. ||Pause||
ਸੁਆਮੀ ਦੀ ਸ਼ਰਣਾਗਤ ਵਿੱਚ ਹੋਣ ਨਾਲ ਕਿਧਰੇ ਭੀ ਕੋਈ ਡਰ ਨਹੀਂ। ਠਹਿਰਾਉ।
ਕਤਹਿ = ਕਿਤੇ ਭੀ ॥ਹੇ ਭਾਈ! ਪ੍ਰਭੂ ਦੀ ਸ਼ਰਨ ਪਿਆਂ ਕਿਤੇ ਭੀ ਕੋਈ ਡਰ ਪੋਹ ਨਹੀਂ ਸਕਦਾ ॥ ਰਹਾਉ॥
 
तेरिआ दासा रिदै मुरारी ॥
Ŧeri▫ā ḏāsā riḏai murārī.
You dwell in the hearts of Your slaves, Lord.
ਹੇ ਹੰਕਾਰ ਦੇ ਵੈਰੀ ਸੁਆਮੀ! ਤੂੰ ਆਪਣਿਆਂ ਗੋਲਿਆਂ ਦੇ ਮਨ ਵਿੱਚ ਵਸਦਾ ਹੈ।
ਮੁਰਾਰੀ = {ਮੁਰ-ਅਰਿ} ਪਰਮਾਤਮਾ। ਰਿਦੈ = ਹਿਰਦੇ ਵਿਚ।ਹੇ ਪ੍ਰਭੂ! ਤੇਰੇ ਸੇਵਕਾਂ ਦੇ ਹਿਰਦੇ ਵਿਚ ਹੀ ਨਾਮ ਵੱਸਦਾ ਹੈ।
 
प्रभि अबिचल नीव उसारी ॥
Parabẖ abicẖal nīv usārī.
God has laid the eternal foundation.
ਸਾਹਿਬ ਨੇ ਨਾਂ ਹਿੱਲਣ ਵਾਲੀ ਬੁਨਿਆਦ ਰੱਖੀ ਹੈ।
ਪ੍ਰਭਿ = ਪ੍ਰਭੂ ਨੇ। ਅਬਿਚਲ ਨੀਵ = (ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ।ਹੇ ਪ੍ਰਭੂ! ਤੂੰ (ਆਪਣੇ ਦਾਸਾਂ ਦੇ ਹਿਰਦੇ ਵਿਚ ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖ ਦਿੱਤੀ ਹੋਈ ਹੈ।
 
बलु धनु तकीआ तेरा ॥
Bal ḏẖan ṯakī▫ā ṯerā.
You are my strength, wealth and support.
ਤੂੰ ਹੀ ਮੇਰੀ ਸੱਤਿਆ, ਦੌਲਤ ਅਤੇ ਆਸਰਾ ਹੈ।
ਤਕੀਆ = ਆਸਰਾ।ਹੇ ਪ੍ਰਭੂ! ਤੂੰ ਹੀ ਮੇਰਾ ਬਲ ਹੈਂ, ਤੂੰ ਹੀ ਮੇਰਾ ਧਨ ਹੈ, ਤੇਰਾ ਹੀ ਮੈਨੂੰ ਆਸਰਾ ਹੈ।
 
तू भारो ठाकुरु मेरा ॥२॥
Ŧū bẖāro ṯẖākur merā. ||2||
You are my Almighty Lord and Master. ||2||
ਕੇਵਲ ਤੂੰ ਹੀ ਮੈਂਡਾ ਵਿਸ਼ਾਲ ਮਾਲਕ ਹੈਂ।
ਭਾਰੋ = ਵੱਡਾ। ਠਾਕੁਰੁ = ਮਾਲਕ ॥੨॥ਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈਂ ॥੨॥
 
जिनि जिनि साधसंगु पाइआ ॥
Jin jin sāḏẖsang pā▫i▫ā.
Whoever finds the Saadh Sangat, the Company of the Holy,
ਜੋ ਕੋਈ ਭੀ ਸਤਿ ਸੰਗਤ ਨਾਲ ਜੁੜਦਾ ਹੈ,
ਜਿਨਿ = ਜਿਸ (ਮਨੁੱਖ) ਨੇ।ਹੇ ਭਾਈ! ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ,
 
सो प्रभि आपि तराइआ ॥
So parabẖ āp ṯarā▫i▫ā.
is saved by God Himself.
ਉਸ ਦਾ ਸੁਆਮੀ ਖੁਦ ਪਾਰ ਉਤਾਰਾ ਕਰ ਦਿੰਦਾ ਹੈ।
ਪ੍ਰਭਿ = ਪ੍ਰਭੂ ਨੇ। ਤਰਾਇਆ = ਪਾਰ ਲੰਘਾ ਲਿਆ।ਉਸ ਉਸ ਨੂੰ ਪ੍ਰਭੂ ਨੇ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।
 
करि किरपा नाम रसु दीआ ॥
Kar kirpā nām ras ḏī▫ā.
By His Grace, He has blessed me with the sublime essence of the Naam.
ਮੇਰੇ ਤੇ ਰਹਿਮਤ ਧਾਰ ਕੇ ਸਾਹਿਬ ਨੇ ਮੈਨੂੰ ਨਾਮ ਦੇ ਅੰਮ੍ਰਿਤ ਦੀ ਦਾਤ ਦਿੱਤੀ ਹੈ।
ਰਸੁ = ਸੁਆਦ।ਜਿਸ ਮਨੁੱਖ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,
 
कुसल खेम सभ थीआ ॥३॥
Kusal kẖem sabẖ thī▫ā. ||3||
All joy and pleasure then came to me. ||3||
ਮੇਰੇ ਲਈ ਤਦ ਸਮੂਹ ਖੁਸ਼ੀਆਂ ਤੇ ਆਰਾਮ ਉਤਪੰਨ ਹੋ ਗਏ।
ਕੁਸਲ ਖੇਮ = ਸੁਖ ਆਨੰਦ ॥੩॥ਉਸ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੩॥
 
होए प्रभू सहाई ॥
Ho▫e parabẖū sahā▫ī.
God became my helper and my best friend;
ਸੁਆਮੀ ਮੇਰਾ ਸਹਾਇਕ ਹੋ ਗਿਆ ਹੈ,
ਸਹਾਈ = ਮਦਦਗਾਰ।ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ,
 
सभ उठि लागी पाई ॥
Sabẖ uṯẖ lāgī pā▫ī.
everyone rises up and bows down at my feet.
ਤਾਂ ਹਰ ਜਣਾ ਖੜ੍ਹਾ ਹੋ ਮੇਰੇ ਪੈਰਾਂ ਤੇ ਢਹਿ ਪਿਆ।
ਪਾਈ = ਪੈਰੀਂ।ਸਾਰੀ ਲੁਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ।
 
सासि सासि प्रभु धिआईऐ ॥
Sās sās parabẖ ḏẖi▫ā▫ī▫ai.
With each and every breath, meditate on God;
ਆਪਣੇ ਹਰ ਸੁਆਸ ਨਾਲ ਆਓ ਹੁਣ ਸਾਹਿਬ ਦਾ ਸਿਮਰਨ ਕਰੀਏ,
ਸਾਸਿ ਸਾਸਿ = ਹਰੇਕ ਸਾਹ ਦੇ ਨਾਲ।ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।
 
हरि मंगलु नानक गाईऐ ॥४॥४॥५४॥
Har mangal Nānak gā▫ī▫ai. ||4||4||54||
O Nanak, sing the songs of joy to the Lord. ||4||4||54||
ਹੇ ਨਾਨਕ! ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰੀਏ।
ਮੰਗਲੁ = ਸਿਫ਼ਤ-ਸਾਲਾਹ ਦਾ ਗੀਤ ॥੪॥੪॥੫੪॥ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੪॥੪॥੫੪॥
 
सोरठि महला ५ ॥
Soraṯẖ mėhlā 5.
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
xxxxxx
 
सूख सहज आनंदा ॥
Sūkẖ sahj ānanḏā.
Celestial peace and bliss have come,
ਸੁਆਮੀ ਜੋ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ,
ਸਹਜ = ਆਤਮਕ ਅਡੋਲਤਾ।(ਹੇ ਭਾਈ!) ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।
 
प्रभु मिलिओ मनि भावंदा ॥
Parabẖ mili▫o man bẖāvanḏā.
meeting God, who is so pleasing to my mind.
ਨੂੰ ਮਿਲ ਕੇ ਮੈਨੂੰ ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਪ੍ਰਾਪਤ ਹੋ ਗਈਆਂ ਹਨ।
ਮਨਿ = ਮਨ ਵਿਚ। ਭਾਵੰਦਾ = ਪਿਆਰਾ ਲੱਗਣ ਵਾਲਾ।(ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ।
 
पूरै गुरि किरपा धारी ॥
Pūrai gur kirpā ḏẖārī.
The Perfect Guru showered me with His Mercy,
ਪੂਰਨ ਗੁਰਦੇਵ ਨੇ ਮੇਰੇ ਉਤੇ ਰਹਿਮ ਕੀਤਾ,
ਗੁਰਿ = ਗੁਰੂ ਨੇ।(ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ,
 
ता गति भई हमारी ॥१॥
Ŧā gaṯ bẖa▫ī hamārī. ||1||
and I attained salvation. ||1||
ਅਤੇ ਤਦ ਮੇਰੀ ਕਲਿਆਣ ਹੋ ਗਈ।
ਗਤਿ = ਉੱਚੀ ਆਤਮਕ ਅਵਸਥਾ ॥੧॥ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ॥੧॥
 
हरि की प्रेम भगति मनु लीना ॥
Har kī parem bẖagaṯ man līnā.
My mind is absorbed in loving devotional worship of the Lord,
ਮੇਰੀ ਆਤਮਾ ਵਾਹਿਗੁਰੂ ਦੀ ਪਿਆਰੀ ਭਗਤੀ-ਸੇਵਾ ਵਿੱਚ ਰਮੀ ਹੋਈ ਹੈ।
ਪ੍ਰੇਮ ਭਗਤਿ = ਪਿਆਰ-ਭਰੀ ਭਗਤੀ।ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ,
 
नित बाजे अनहत बीना ॥ रहाउ ॥
Niṯ bāje anhaṯ bīnā. Rahā▫o.
and the unstruck melody of the celestial sound current ever resounds within me. ||Pause||
ਮੇਰੇ ਅੰਦਰ ਈਸ਼ਵਰੀ ਅਨੰਦ ਦੀ ਬੰਸਰੀ ਸਦਾ ਹੀ ਵੱਜਦੀ ਹੈ। ਠਹਿਰਾਉ।
ਬਾਜੇ = ਵੱਜਦੀ ਹੈ। ਅਨਹਦ = ਇਕ-ਰਸ, ਲਗਾਤਾਰ ॥ਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ ॥ ਰਹਾਉ॥
 
हरि चरण की ओट सताणी ॥
Har cẖaraṇ kī ot saṯāṇī.
The Lord's feet are my all-powerful shelter and support;
ਜ਼ਬਰਦਸਤ ਹੈ ਵਾਹਿਗੁਰੂ ਦੇ ਚਰਣਾਂ ਦੀ ਸ਼ਰਣਾਗਤ,
ਓਟ = ਆਸਰਾ। ਸਤਾਣੀ = ਸ-ਤਾਣੀ, ਤਾਣ ਵਾਲੀ, ਤਕੜੀ।ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ,
 
सभ चूकी काणि लोकाणी ॥
Sabẖ cẖūkī kāṇ lokāṇī.
my dependence on other people is totally finished.
ਇਸ ਲਈ ਮੇਰੀ ਲੋਕਾਂ ਦੀ ਮੁਥਾਜੀ ਸਾਰੀ ਮੁੱਕ ਗਈ ਹੈ।
ਕਾਣਿ = ਮੁਥਾਜੀ। ਲੋਕਾਣੀ = ਲੋਕਾਂ ਦੀ।ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ।
 
जगजीवनु दाता पाइआ ॥
Jagjīvan ḏāṯā pā▫i▫ā.
I have found the Life of the world, the Great Giver;
ਮੈਂ ਸੰਸਾਰ ਦੀ ਜਿੰਦ-ਜਾਨ, ਦਾਤਾਰ ਸੁਆਮੀ ਨੂੰ ਪਾ ਲਿਆ ਹੈ।
ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਜੀਵਨ-ਦਾਤਾ।ਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ।
 
हरि रसकि रसकि गुण गाइआ ॥२॥
Har rasak rasak guṇ gā▫i▫ā. ||2||
in joyful rapture, I sing the Glorious Praises of the Lord. ||2||
ਖੁਸ਼ੀ ਨਾਲ ਸਰਸ਼ਾਰ ਹੋ, ਹੁਣ ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ।
ਰਸਕਿ = ਪ੍ਰੇਮ ਨਾਲ, ਰਸ ਲੈ ਲੈ ਕੇ ॥੨॥ਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
 
प्रभ काटिआ जम का फासा ॥
Parabẖ kāti▫ā jam kā fāsā.
God has cut away the noose of death.
ਸੁਆਮੀ ਨੇ ਮੌਤ ਦੇ ਦੂਤ ਦੀ ਫਾਹੀ ਕੱਟ ਦਿੱਤੀ ਹੈ।
ਫਾਹਾ = ਫਾਹੀ।ਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ,
 
मन पूरन होई आसा ॥
Man pūran ho▫ī āsā.
My mind's desires have been fulfilled;
ਮੇਰੇ ਦਿਲ ਦੀ ਖਾਹਿਸ਼ ਪੁਰੀ ਹੋ ਗਈ ਹੈ,
xxxਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ।
 
जह पेखा तह सोई ॥
Jah pekẖā ṯah so▫ī.
wherever I look, He is there.
ਜਿਥੇ ਕਿਤੇ ਭੀ ਮੈਂ ਹੁਣ ਵੇਖਦਾ ਹਾਂ, ਉਥੇ ਹੀ ਉਹ ਹਾਜ਼ਰ ਨਾਜਰ ਹੈ।
ਜਹ = ਜਿੱਥੇ। ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਤਹ = ਉੱਥੇ।ਹੁਣ ਮੈਂ ਜਿਧਰ ਵੇਖਦਾ ਹਾਂ, ਉੱਧਰ ਮੈਨੂੰ ਇੱਕ ਪਰਮਾਤਮਾ ਹੀ ਦਿਖਾਈ ਦਿੰਦਾ ਹੈ।
 
हरि प्रभ बिनु अवरु न कोई ॥३॥
Har parabẖ bin avar na ko▫ī. ||3||
Without the Lord God, there is no other at all. ||3||
ਸੁਆਮੀ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ।
xxx ॥੩॥ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ ॥੩॥
 
करि किरपा प्रभि राखे ॥
Kar kirpā parabẖ rākẖe.
In His Mercy, God has protected and preserved me.
ਮਿਹਰਬਾਨੀ ਕਰਕੇ, ਸਾਈਂ ਨੇ ਮੇਰੀ ਰੱਖਿਆ ਕੀਤੀ ਹੈ।
ਪ੍ਰਭਿ = ਪ੍ਰਭੂ ਨੇ।ਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ,
 
सभि जनम जनम दुख लाथे ॥
Sabẖ janam janam ḏukẖ lāthe.
I am rid of all the pains of countless incarnations.
ਮੈਂ ਹੁਣ ਕ੍ਰੋੜਾਂ ਹੀ ਜਨਮਾਂ ਦੇ ਦੁੱਖੜਿਆਂ ਤੋਂ ਮੁਕੰਮਲ ਖਲਾਸੀ ਪਾਸੋਂ ਗਿਆ ਹਾਂ।
ਸਭਿ = ਸਾਰੇ।ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ।
 
निरभउ नामु धिआइआ ॥
Nirbẖa▫o nām ḏẖi▫ā▫i▫ā.
I have meditated on the Naam, the Name of the Fearless Lord;
ਮੈਂ ਡਰ-ਰਹਿਤ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ,
xxxਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ,
 
अटल सुखु नानक पाइआ ॥४॥५॥५५॥
Atal sukẖ Nānak pā▫i▫ā. ||4||5||55||
O Nanak, I have found eternal peace. ||4||5||55||
ਅਤੇ ਅਮਰ ਖੁਸ਼ੀ ਪ੍ਰਾਪਤ ਕੀਤੀ ਹੈ, ਹੇ ਨਾਨਕ!
ਅਟਲ = ਕਦੇ ਨਾਹ ਮੁੱਕਣ ਵਾਲਾ ॥੪॥੫॥੫੫॥ਹੇ ਨਾਨਕ! ਉਹਨਾਂ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ ॥੪॥੫॥੫੫॥
 
सोरठि महला ५ ॥
Soraṯẖ mėhlā 5.
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
xxxxxx
 
ठाढि पाई करतारे ॥
Ŧẖādẖ pā▫ī karṯāre.
The Creator has brought utter peace to my home;
ਸਿਰਜਣਹਾਰ ਨੇ ਮੇਰੇ ਘਰ ਵਿੱਚ ਠੰਢ-ਚੈਨ ਵਰਤਾ ਦਿੱਤੀ ਹੈ,
ਠਾਢਿ = ਠੰਢ, ਸ਼ਾਂਤੀ। ਕਰਤਾਰੇ = ਕਰਤਾਰਿ, ਕਰਤਾਰ ਨੇ।ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ,
 
तापु छोडि गइआ परवारे ॥
Ŧāp cẖẖod ga▫i▫ā parvāre.
the fever has left my family.
ਤੇ ਬੁਖਾਰ ਮੇਰੇ ਪਰਿਵਾਰ ਨੂੰ ਛੱਡ ਗਿਆ ਹੈ।
ਪਰਵਾਰੇ = ਪਰਵਾਰ ਨੂੰ, ਜੀਵ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ।ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ।
 
गुरि पूरै है राखी ॥
Gur pūrai hai rākẖī.
The Perfect Guru has saved us.
ਪੂਰਨ ਗੁਰਾਂ ਨੇ ਮੇਰੀ ਇੱਜ਼ਤ ਰੱਖ ਲਈ ਹੈ।
ਗੁਰਿ = ਗੁਰੂ ਨੇ।ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ,
 
सरणि सचे की ताकी ॥१॥
Saraṇ sacẖe kī ṯākī. ||1||
I sought the Sanctuary of the True Lord. ||1||
ਮੈਂ ਸੱਚੇ ਸਾਹਿਬ ਦੀ ਪਨਾਹ ਲਈ ਹੈ।
ਸਚੇ ਕੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ। ਤਾਕੀ = ਤੱਕੀ ॥੧॥ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥
 
परमेसरु आपि होआ रखवाला ॥
Parmesar āp ho▫ā rakẖvālā.
The Transcendent Lord Himself has become my Protector.
ਸ਼੍ਰੋਮਣੀ ਸਾਹਿਬ ਖੁਦ ਮੇਰਾ ਰੱਖਣ ਵਾਲਾ ਹੋ ਗਿਆ ਹੈ।
ਰਖਵਾਲਾ = ਰਾਖਾ।ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ,
 
सांति सहज सुख खिन महि उपजे मनु होआ सदा सुखाला ॥ रहाउ ॥
Sāʼnṯ sahj sukẖ kẖin mėh upje man ho▫ā saḏā sukẖālā. Rahā▫o.
Tranquility, intuitive peace and poise welled up in an instant, and my mind was comforted forever. ||Pause||
ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਇਕ ਮੁਹਤ ਵਿੱਚ ਮੇਰੇ ਅੰਦਰ ਉਤਪੰਨ ਹੋ ਗਈਆਂ ਅਤੇ ਮੇਰੀ ਆਤਮਾ ਹਮੇਸ਼ਾਂ ਲਈ ਸੁੱਖੀ ਹੋ ਗਈ। ਠਹਿਰਾਉ।
ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ। ਉਪਜੇ = ਪੈਦਾ ਹੋ ਗਏ। ਸੁਖਾਲਾ = ਸੁਖੀ ॥ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ॥ ਰਹਾਉ॥
 
हरि हरि नामु दीओ दारू ॥
Har har nām ḏī▫o ḏārū.
The Lord, Har, Har, gave me the medicine of His Name,
ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣੇ ਨਾਮ ਦੀ ਦਵਾਈ ਦਿੱਤੀ ਹੈ,
ਦਾਰੂ = ਦਵਾਈ।ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ,
 
तिनि सगला रोगु बिदारू ॥
Ŧin saglā rog biḏārū.
which has cured all disease.
ਜਿਸ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ।
ਤਿਨਿ = ਉਸ (ਦਾਰੂ) ਨੇ। ਬਿਦਾਰੂ = ਨਾਸ ਕਰ ਦਿੱਤਾ।ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ।
 
अपणी किरपा धारी ॥
Apṇī kirpā ḏẖārī.
He extended His Mercy to me,
ਮੇਰੇ ਉਤੇ ਸਾਈਂ ਨੇ ਆਪਣੀ ਮਿਹਰ ਕੀਤੀ ਹੈ,
xxxਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ,
 
तिनि सगली बात सवारी ॥२॥
Ŧin saglī bāṯ savārī. ||2||
and resolved all these affairs. ||2||
ਜਿਸ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
ਬਾਤ = (ਜੀਵਨ ਦੀ) ਕਹਾਣੀ ॥੨॥ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥
 
प्रभि अपना बिरदु समारिआ ॥
Parabẖ apnā biraḏ samāri▫ā.
God confirmed His loving nature;
ਸੁਆਮੀ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ,
ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਰਿਆ = ਚੇਤੇ ਰੱਖਿਆ।ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ।
 
हमरा गुणु अवगुणु न बीचारिआ ॥
Hamrā guṇ avguṇ na bīcẖāri▫ā.
He did not take my merits or demerits into account.
ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।
ਹਮਰਾ = ਅਸਾਂ ਜੀਵਾਂ ਦਾ।ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ।
 
गुर का सबदु भइओ साखी ॥
Gur kā sabaḏ bẖa▫i▫o sākẖī.
The Word of the Guru's Shabad has become manifest,
ਗੁਰਾਂ ਦੀ ਬਾਣੀ ਮੇਰੇ ਤੇ ਪ੍ਰਗਟ ਹੋਈ ਹੈ,
ਸਾਖੀ = ਸਾਖਿਆਤ।(ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ,