Sri Guru Granth Sahib Ji

Ang: / 1430

Your last visited Ang:

मनमुखु जाणै आपणे धीआ पूत संजोगु ॥
Manmukẖ jāṇai āpṇe ḏẖī▫ā pūṯ sanjog.
The self-willed manmukh looks upon his daughters, sons and relatives as his own.
ਕੁਮਾਰਗੀ ਪੁਰਸ਼ ਲੜਕੀਆਂ, ਪੁੱਤ੍ਰਾਂ ਤੇ ਸਨਬੰਧੀਆਂ ਨੂੰ ਆਪਦੇ ਨਿੱਜ ਦੇ ਕਹਿਕੇ ਸਮਝਦਾ ਹੈ।
ਸੰਜੋਗੁ = ਮੇਲ।(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ।
 
नारी देखि विगासीअहि नाले हरखु सु सोगु ॥
Nārī ḏekẖ vigāsī▫ah nāle harakẖ so sog.
Gazing upon his wife, he is pleased. But along with happiness, they bring grief.
ਉਹ ਆਪਣੀ ਵਹੁਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਉਹ ਖੁਸ਼ੀ ਸੰਯੁਕਤ ਗਮੀ ਉਤਪੰਨ ਕਰਦੇ ਹਨ।
ਦੇਖਿ = ਵੇਖ ਕੇ। ਵਿਗਾਸੀਅਹਿ = ਖ਼ੁਸ਼ ਹੁੰਦੇ ਹਨ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ, ਸਹਮ।(ਮਨਮੁਖ ਬੰਦੇ ਆਪੋ ਆਪਣੀ) ਇਸਤ੍ਰੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ, (ਵੇਖ ਕੇ) ਖ਼ੁਸ਼ੀ ਭੀ ਹੁੰਦੀ ਹੈ ਸਹਮ ਭੀ ਹੁੰਦਾ ਹੈ (ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾਹ ਜਾਣ)।
 
गुरमुखि सबदि रंगावले अहिनिसि हरि रसु भोगु ॥३॥
Gurmukẖ sabaḏ rangāvle ahinis har ras bẖog. ||3||
The Gurmukhs are attuned to the Word of the Shabad. Day and night, they enjoy the Sublime Essence of the Lord. ||3||
ਪਵਿੱਤ੍ਰ ਪੁਰਸ਼ ਹਰੀ ਨਾਮ ਨਾਲ ਰੰਗੀਜੇ ਹਨ ਅਤੇ ਉਹ ਦਿੰਹੁ ਰੈਣ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦੇ ਹਨ।
ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ)। ਅਹਿ = ਦਿਨ। ਨਿਸਿ = ਰਾਤ। ਭੋਗੁ = (ਆਤਮਕ) ਭੋਜਨ ॥੩॥ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪਰਮਾਤਮਾ ਦਾ ਨਾਮ-ਰਸ ਦਿਨ-ਰਾਤ ਉਹਨਾਂ ਦੀ ਆਤਮਕ ਖ਼ੁਰਾਕ ਹੁੰਦਾ ਹੈ ॥੩॥
 
चितु चलै वितु जावणो साकत डोलि डोलाइ ॥
Cẖiṯ cẖalai viṯ jāvṇo sākaṯ dol dolā▫e.
The consciousness of the wicked, faithless cynics wanders around in search of transitory wealth, unstable and distracted.
ਅਸਥਿਰ ਤੇ ਡਿੱਕ-ਡੋਲੇ ਖਾਣ ਵਾਲੇ ਕੁਮਾਰਗੀ ਦਾ ਮਨੂਆ ਛਿਨ-ਭੰਗਰ ਦੌਲਤ ਦੀ ਭਾਲ ਅੰਦਰ ਭਟਕਦਾ ਹੈ।
ਚਲੈ = ਡੋਲਦਾ ਹੈ। ਵਿਤੁ = ਧਨੁ। ਡੋਲਾਇ = ਮੁੜ ਮੁੜ ਡੋਲਦਾ ਹੈ।(ਮਨੁੱਖ ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ।
 
बाहरि ढूंढि विगुचीऐ घर महि वसतु सुथाइ ॥
Bāhar dẖūndẖ vigucẖī▫ai gẖar mėh vasaṯ suthā▫e.
Searching outside of themselves, they are ruined; the object of their search is in that sacred place within the home of the heart.
ਜਦ ਕਿ ਸ਼ੈ ਉਨ੍ਹਾਂ ਦੇ ਗ੍ਰਹਿ ਦੇ ਪਵਿੱਤ੍ਰ ਥਾਂ ਵਿੱਚ ਹੈ, ਆਦਮੀ ਉਸ ਦੀ ਬਾਹਰਵਾਰ ਭਾਲ ਕਰਨ ਨਾਲ ਬਰਬਾਦ ਹੋ ਜਾਂਦੇ ਹਨ।
ਵਿਗੁਚੀਐ = ਖ਼ੁਆਰ ਹੋਈਦਾ ਹੈ। ਵਸਤੁ = ਨਾਮ-ਧਨ। ਸੁਥਾਇ = ਥਾਂ ਸਿਰ।(ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ।
 
मनमुखि हउमै करि मुसी गुरमुखि पलै पाइ ॥४॥
Manmukẖ ha▫umai kar musī gurmukẖ palai pā▫e. ||4||
The self-willed manmukhs, in their ego, miss it; the Gurmukhs receive it in their laps. ||4||
ਪਵਿੱਤ੍ਰ ਪੁਰਸ਼ ਇਸ ਨੂੰ ਆਪਣੀ ਝੋਲੀ ਵਿੱਚ ਪਰਾਪਤ ਕਰ ਲੈਂਦੇ ਹਨ, ਜਦ ਕਿ ਕੁਮਾਰਗੀ ਹੰਕਾਰ ਰਾਹੀਂ ਇਸ ਨੂੰ ਗੁਆ ਲੈਂਦੇ ਹਨ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਮੁਸੀ = ਮੁੱਸੀ, ਠੱਗੀ ਜਾਂਦੀ ਹੈ, ਲੁੱਟੀ ਜਾਂਦੀ ਹੈ। ਪਲੈ ਪਾਇ = (ਵਸਤੁ ਨੂੰ) ਹਾਸਲ ਕਰ ਲੈਂਦੀ ਹੈ ॥੪॥ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ 'ਹਉ ਹਉ ਮੈਂ ਮੈਂ' ਕਰ ਕੇ ਹੀ ਲੁੱਟੀ ਜਾਂਦੀ ਹੈ (ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ), ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ ॥੪॥
 
साकत निरगुणिआरिआ आपणा मूलु पछाणु ॥
Sākaṯ nirguṇi▫āri▫ā āpṇā mūl pacẖẖāṇ.
You worthless, faithless cynic-recognize your own origin!
ਹੇ ਗੁਣ-ਵਿਹੁਣ ਮਾਇਆ ਦੇ ਉਪਾਸ਼ਕ! ਆਪਣੇ ਅਸਲੇ ਦੀ ਸਿੰਞਾਣ ਕਰ।
ਸਾਕਤ = ਹੇ ਸਾਕਤ! ਹੇ ਪ੍ਰਭੂ-ਚਰਨਾਂ ਤੋਂ ਵਿੱਛੁੜੇ ਜੀਵ!ਹੇ ਗੁਣ-ਹੀਨ ਸਾਕਤ ਮਨੁੱਖ! (ਤੂੰ ਮਾਣ ਕਰਦਾ ਹੈਂ ਆਪਣੇ ਸਰੀਰ ਦਾ) ਆਪਣਾ ਅਸਲਾ ਤਾਂ ਪਛਾਣ।
 
रकतु बिंदु का इहु तनो अगनी पासि पिराणु ॥
Rakaṯ binḏ kā ih ṯano agnī pās pirāṇ.
This body is made of blood and semen. It shall be consigned to the fire in the end.
ਇਹ ਦੇਹਿ ਲਹੂ ਤੇ ਵੀਰਜ ਤੋਂ ਬਣੀ ਹੈ ਅਤੇ ਇਹ ਅੱਗ ਕੋਲਿ ਲੈ ਜਾਈ (ਵਿੱਚ ਪਾ ਦਿੱਤੀ) ਜਾਵੇਗੀ।
ਰਕਤੁ = (ਮਾਂ ਦਾ) ਲਹੂ। ਬਿੰਦੁ = ਪਿਤਾ ਦਾ ਵੀਰਜ। ਪਿਰਾਣੁ = ਪਛਾਣ, ਚੇਤੇ ਰੱਖ।ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ, (ਆਖ਼ਰ ਇਸ ਨੇ) ਅੱਗ ਵਿਚ (ਪੈ ਜਾਣਾ ਹੈ)।
 
पवणै कै वसि देहुरी मसतकि सचु नीसाणु ॥५॥
Pavṇai kai vas ḏehurī masṯak sacẖ nīsāṇ. ||5||
The body is under the power of the breath, according to the True Sign inscribed upon your forehead. ||5||
ਮਥੇ ਉਪਰਲੇ ਸਚੇ ਚਿੰਨ੍ਹ ਭਾਵੀ ਅਨੁਸਾਰ ਦੇਹਿ ਸੁਆਸ ਦੇ ਅਖਤਿਆਰ ਵਿੱਚ ਹੈ।
ਪਵਣ = ਸੁਆਸ। ਮਸਤਕਿ = ਮੱਥੇ ਉੱਤੇ। ਨੀਸਾਣੁ = ਅਟੱਲ ਹੁਕਮ ॥੫॥ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ॥੫॥
 
बहुता जीवणु मंगीऐ मुआ न लोड़ै कोइ ॥
Bahuṯā jīvaṇ mangī▫ai mu▫ā na loṛai ko▫e.
Everyone begs for a long life-no one wishes to die.
ਹਰ ਕੋਈ ਲੰਮੀ ਆਰਬਲਾ ਮੰਗਦਾ ਹੈ ਅਤੇ ਕੋਈ ਭੀ ਮਰਣਾ ਨਹੀਂ ਚਾਹੁੰਦਾ।
xxxਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ।
 
सुख जीवणु तिसु आखीऐ जिसु गुरमुखि वसिआ सोइ ॥
Sukẖ jīvaṇ ṯis ākẖī▫ai jis gurmukẖ vasi▫ā so▫e.
A life of peace and comfort comes to that Gurmukh, within whom God dwells.
ਆਰਾਮ-ਦਿਹ ਜਿੰਦਗੀ ਕਹੀ ਜਾਂਦੀ ਹੈ ਉਸ ਦੀ ਜਿਸ ਦੇ ਅੰਦਰ ਉਹ ਸੁਆਮੀ, ਗੁਰਾਂ ਦੇ ਰਾਹੀਂ ਵਸਦਾ ਹੈ।
ਜਿਸੁ = ਜਿਸੁ (ਮਨਿ), ਜਿਸ ਦੇ ਮਨ ਵਿਚ। ਸੋਇ = ਉਹ ਪ੍ਰਭੂ।ਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਆ ਵੱਸਦਾ ਹੈ।
 
नाम विहूणे किआ गणी जिसु हरि गुर दरसु न होइ ॥६॥
Nām vihūṇe ki▫ā gaṇī jis har gur ḏaras na ho▫e. ||6||
Without the Naam, what good those who do not have the Blessed Vision, the Darshan of the Lord and Guru? ||6||
ਕਿਹੜੇ ਲੇਖੇ ਪਤੇ ਵਿੱਚ ਹਨ ਉਹ ਜੋ ਨਾਮ ਤੋਂ ਸੱਖਣੇ ਹਨ ਤੇ ਜਿਨ੍ਹਾਂ ਨੂੰ ਇਸ ਲਈ ਗੁਰੂ ਤੋਂ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ।
ਕਿਆ ਗਣੀ = ਮੈਂ ਕੀਹ (ਜੀਊਂਦਾ) ਸਮਝਾਂ? ॥੬॥ਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਉਸ ਪ੍ਰਭੂ-ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ (ਜੀਊਂਦਾ) ਕੀਹ ਸਮਝਾਂ? ॥੬॥
 
जिउ सुपनै निसि भुलीऐ जब लगि निद्रा होइ ॥
Ji▫o supnai nis bẖulī▫ai jab lag niḏrā ho▫e.
In their dreams at night, people wander around as long as they sleep;
ਜਿਸ ਤਰ੍ਹਾਂ ਆਦਮੀ ਸੁਪਨੇ ਵਿੱਚ ਰਾਤ੍ਰੀ ਸਮੇਂ ਜਦ ਤੋੜੀ ਨੀਦਂ ਰਹਿੰਦੀ ਹੈ ਭੁਲਿਆ ਫਿਰਦਾ ਹੈ,
ਭੁਲੀਐ = ਭੁਲੇਖਾ ਖਾ ਜਾਈਦਾ ਹੈ। ਨਿਦ੍ਰਾ = ਨੀਂਦ।ਜਿਵੇਂ ਰਾਤ ਨੂੰ (ਸੁੱਤੇ ਪਿਆਂ) ਸੁਪਨੇ ਵਿਚ (ਕਈ ਚੀਜ਼ਾਂ ਵੇਖ ਕੇ) ਭੁਲੇਖਾ ਖਾ ਜਾਈਦਾ ਹੈ (ਕਿ ਜੋ ਕੁਝ ਵੇਖ ਰਹੇ ਹਾਂ ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤਕ ਟਿਕਿਆ ਰਹਿੰਦਾ ਹੈ) ਜਦ ਤਕ ਨੀਂਦ ਟਿਕੀ ਰਹਿੰਦੀ ਹੈ।
 
इउ सरपनि कै वसि जीअड़ा अंतरि हउमै दोइ ॥
I▫o sarpan kai vas jī▫aṛā anṯar ha▫umai ḏo▫e.
just so, they are under the power of the snake Maya, as long as their hearts are filled with ego and duality.
ਏਸੇ ਤਰ੍ਹਾਂ ਉਹ ਪ੍ਰਾਣੀ ਔਕੜਾਂ ਅੰਦਰ ਭਟਕਦਾ ਹੈ, ਜਿਸ ਦੇ ਦਿਲ ਅੰਦਰ ਹੰਕਾਰ ਤੇ ਦਵੈਤ-ਭਾਵ ਹੈ ਅਤੇ ਜੋ ਮਾਇਆ ਸੱਪਣੀ ਦੇ ਕਾਬੂ ਵਿੱਚ ਹੈ।
ਸਰਪਨਿ = ਸਪਣੀ, ਮਾਇਆ। ਜੀਅੜਾ = ਕਮਜ਼ੋਰ ਜਿੰਦ। ਦੋਇ = ਦ੍ਵੈਤ, ਮੇਰ-ਤੇਰ।ਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨ ਸਮਝਦਾ ਹੈ)।
 
गुरमति होइ वीचारीऐ सुपना इहु जगु लोइ ॥७॥
Gurmaṯ ho▫e vīcẖārī▫ai supnā ih jag lo▫e. ||7||
Through the Guru's Teachings, they come to understand and see that this world is just a dream. ||7||
ਗੁਰਾਂ ਦੇ ਉਪਦੇਸ਼ ਰਾਹੀਂ ਹੀ ਪ੍ਰਾਣੀ ਅਨੁਭਵ ਕਰਦਾ ਤੇ ਵੇਖਦਾ ਹੈ ਕਿ ਇਹ ਸੰਸਾਰ ਕੇਵਲ ਸੁਪਨਾ ਹੀ ਹੈ।
ਵੀਚਾਰੀਐ = ਸਮਝ ਪੈਂਦੀ ਹੈ। ਲੋਇ = ਲੋਕ, ਦੁਨੀਆ ॥੭॥ਜਦੋਂ ਗੁਰੂ ਦੀ ਮੱਤ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ ॥੭॥
 
अगनि मरै जलु पाईऐ जिउ बारिक दूधै माइ ॥
Agan marai jal pā▫ī▫ai ji▫o bārik ḏūḏẖai mā▫e.
As thirst is quenched with water, and the baby is satisfied with mother's milk,
ਜਿਸ ਤਰ੍ਹਾਂ ਪਾਣੀ ਨਾਲ ਅਗ ਬੁਝ ਜਾਂਦੀ ਹੈ, ਜਿਸ ਤਰ੍ਹਾਂ ਮਾਤਾ ਦੇ ਦੁੱਧ ਨਾਲ ਬੱਚਾ ਸੰਤੁਸ਼ਟ ਹੋ ਜਾਂਦਾ ਹੈ।
ਦੂਧੈ ਮਾਇ = ਮਾਂ ਦੇ ਦੁੱਧ ਨਾਲ।ਜਿਵੇਂ ਬਾਲਕ ਦੀ ਅੱਗ (ਪੇਟ ਦੀ ਅੱਗ, ਭੁਖ) ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁੱਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ।
 
बिनु जल कमल सु ना थीऐ बिनु जल मीनु मराइ ॥
Bin jal kamal so nā thī▫ai bin jal mīn marā▫e.
and as the lotus does not exist without water, and as the fish dies without water -
ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਨਹੀਂ ਰਹਿੰਦਾ ਤੇ ਜਿਸ ਤਰ੍ਹਾਂ ਪਾਣੀ ਦੇ ਬਾਝੋਂ ਮੱਛੀ ਮਰ ਜਾਂਦੀ ਹੈ।
ਨਾ ਥੀਐ = ਨਹੀਂ ਰਹਿ ਸਕਦਾ। ਮੀਨੁ = ਮੱਛੀ।ਪਾਣੀ ਤੋਂ ਬਿਨਾ ਕੌਲ ਫੁੱਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ,
 
नानक गुरमुखि हरि रसि मिलै जीवा हरि गुण गाइ ॥८॥१५॥
Nānak gurmukẖ har ras milai jīvā har guṇ gā▫e. ||8||15||
O Nanak, so does the Gurmukh live, receiving the Sublime Essence of the Lord, and singing the Glorious Praises of the Lord. ||8||15||
ਏਸੇ ਤਰ੍ਹਾਂ ਹੀ, ਨਾਨਕ, ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਅਤੇ ਸੁਆਮੀ ਦਾ ਅੰਮ੍ਰਿਤ ਪਰਾਪਤ ਕਰਨ ਦੁਆਰਾ, ਜੀਉਂਦਾ ਹੈ।
ਰਸਿ = ਰਸ ਵਿਚ ॥੮॥੧੫॥ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ-ਨਾਮ ਤੋਂ ਬਿਨਾ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ) ਉਹ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਹੁੰਦਾ ਹੈ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ ਕਿਹੇ ਪ੍ਰਭੂ! ਮਿਹਰ ਕਰ), ਮੈਂ ਤੇਰੇ ਗੁਣ ਗਾ ਕੇ (ਆਤਮਕ ਜੀਵਨ) ਜੀਵਾਂ ॥੮॥੧੫॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
डूंगरु देखि डरावणो पेईअड़ै डरीआसु ॥
Dūngar ḏekẖ darāvṇo pe▫ī▫aṛai darī▫ās.
Beholding the terrifying mountain in this world of my father's home, I am terrified.
ਮੈਂ ਆਪਣੇ ਪੇਕੇ ਘਰ (ਦੁਨੀਆਂ) ਵਿੱਚ ਭਿਆਨਕ ਪਹਾੜ ਨੂੰ ਵੇਖਕੇ ਸਹਿਮ ਗਈ ਹਾਂ।
ਡੂੰਗਰੁ = ਪਹਾੜ। ਪੇਈਅੜੈ = ਪੇਕੇ ਘਰ ਵਿਚ।(ਇਕ ਪਾਸੇ ਸੰਸਾਰ-ਸਮੁੰਦਰ ਹੈ; ਦੂਜੇ ਪਾਸੇ, ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ, ਮਾਨੋ, ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ) ਡਰਾਉਣੇ ਪਹਾੜ ਨੂੰ ਵੇਖ ਕੇ ਪੇਕੇ ਘਰ ਵਿਚ (ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿਚ ਗ੍ਰਸੀ ਜੀਵ-ਇਸਤ੍ਰੀ) ਡਰ ਗਈ (ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ)।
 
ऊचउ परबतु गाखड़ो ना पउड़ी तितु तासु ॥
Ūcẖa▫o parbaṯ gākẖ▫ṛo nā pa▫oṛī ṯiṯ ṯās.
It is so difficult to climb this high mountain; there is no ladder which reaches up there.
ਉਚਾ ਅਤੇ ਚੜ੍ਹਨ ਨੂੰ ਔਖਾ ਹੇ ਪਹਾੜ। ਇਸ ਨੂੰ ਪਹੁੰਚਣ ਲਈ ਉਥੇ ਕੋਈ ਸੀੜ੍ਹੀ ਨਹੀਂ।
ਗਾਖੜੋ = ਔਖਾ। ਤਿਤੁ = ਉਸ ਵਿਚ। ਤਾਸੁ = {तस्य} ਉਸ ਦੀ।(ਆਤਮਕ ਜੀਵਨ ਦੀ ਸਿਖਰ ਤੇ ਅੱਪੜਨਾ, ਮਾਨੋ) ਬੜਾ ਉੱਚਾ ਤੇ ਔਖਾ ਪਹਾੜ ਹੈ; ਉਸ ਪਹਾੜ ਤੇ ਚੜ੍ਹਨ ਲਈ ਉਸ (ਜੀਵ-ਇਸਤ੍ਰੀ) ਦੇ ਪਾਸ ਕੋਈ ਪੌੜੀ ਭੀ ਨਹੀਂ ਹੈ।
 
गुरमुखि अंतरि जाणिआ गुरि मेली तरीआसु ॥१॥
Gurmukẖ anṯar jāṇi▫ā gur melī ṯarī▫ās. ||1||
But as Gurmukh, I know that it is within my self; the Guru has brought me to Union, and so I cross over. ||1||
ਗੁਰਾਂ ਦੇ ਰਾਹੀਂ ਮੈਂ ਪਹਾੜ ਨੂੰ ਆਪਣੇ ਅੰਦਰ ਹੀ ਪਛਾਣ ਲਿਆ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਤੇ ਮੈਂ ਪਾਰ ਉਤਰ ਗਿਆ ਹਾਂ।
ਗੁਰਿ = ਗੁਰੂ ਨੇ ॥੧॥ਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ, ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਈ ॥੧॥
 
भाई रे भवजलु बिखमु डरांउ ॥
Bẖā▫ī re bẖavjal bikẖam darāʼn▫o.
O Siblings of Destiny, the terrifying world-ocean is so difficult to cross-I am terrified!
ਹੇ ਵੀਰ ਡਰਾਉਣਾ ਸੰਸਾਰ ਸਮੁੰਦਰ ਕਠਨ ਤੇ ਭੈ-ਭੀਤ ਕਰਨ ਵਾਲਾ ਹੈ।
ਭਵਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਡਰਾਉ = ਡਰਾਉਣਾ।ਹੇ ਭਾਈ! ਇਹ ਸੰਸਾਰ-ਸਮੁੰਦਰ (ਬੜਾ) ਡਰਾਉਣਾ ਹੈ ਤੇ (ਤਰਨਾ) ਔਖਾ ਹੈ।
 
पूरा सतिगुरु रसि मिलै गुरु तारे हरि नाउ ॥१॥ रहाउ ॥
Pūrā saṯgur ras milai gur ṯāre har nā▫o. ||1|| rahā▫o.
The Perfect True Guru, in His Pleasure, has met with me; the Guru has saved me, through the Name of the Lord. ||1||Pause||
ਆਪਣੀ ਖੁਸ਼ੀ ਦੁਆਰਾ ਪੂਰਨ ਸਤਿਗੁਰੂ ਮੈਨੂੰ ਮਿਲ ਪਏ ਹਨ ਅਤੇ ਵਾਹਿਗੁਰੂ ਦਾ ਨਾਮ ਦੇ ਕੇ ਉਨ੍ਹਾਂ ਨੇ ਮੈਨੂੰ ਬੰਦ-ਖਲਾਸ ਕਰ ਦਿਤਾ ਹੈ। ਠਹਿਰਾਉ।
ਰਸਿ = ਆਨੰਦ ਨਾਲ ॥੧॥ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ॥
 
चला चला जे करी जाणा चलणहारु ॥
Cẖalā cẖalā je karī jāṇā cẖalaṇhār.
I may say, "I am going, I am going", but I know that, in the end, I must really go.
ਜੇਕਰ ਮੈਂ ਕਹਾਂ, "ਮੈ ਟੁਰ ਤੇ ਚਲੇ ਜਾਣਾ ਹੈ", ਇਸ ਦਾ ਮੈਨੂੰ ਕੋਈ ਲਾਭ ਨਹੀਂ ਹੋਣਾ। ਪ੍ਰੰਤੂ ਜੇਕਰ ਮੈਂ ਅਸਲੀ ਤੌਰ ਤੇ ਅਨੁਭਵ ਕਰ ਲਵਾਂ ਕਿ ਮੈਂ ਕੂਚ ਕਰ ਜਾਣ ਵਾਲਾ ਹਾਂ, ਤਾਂ ਹੋਵੇਗਾ।
ਚਲਾ = ਚੱਲਾਂ।ਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ,
 
जो आइआ सो चलसी अमरु सु गुरु करतारु ॥
Jo ā▫i▫ā so cẖalsī amar so gur karṯār.
Whoever comes must also go. Only the Guru and the Creator are Eternal.
ਜੋ ਕੋਈ ਭੀ ਆਇਆ ਹੈ, ਉਹ ਟੁਰ ਜਾਏਗਾ ਕੇਵਲ ਉਤਕ੍ਰਿਸ਼ਟ ਗੁਰੂ ਤੇ ਸਿਰਜਣਹਾਰ ਸਦੀਵ ਸਥਿਰ ਹਨ।
ਅਮਰ = ਮੌਤ-ਰਹਿਤ।ਜਗਤ ਵਿਚ ਜੋ ਭੀ ਆਇਆ ਹੈ ਉਹ ਆਖ਼ਰ ਚਲਾ ਜਾਇਗਾ, ਮੌਤ-ਰਹਿਤ ਇਕ ਗੁਰੂ ਪਰਮਾਤਮਾ ਹੀ ਹੈ,
 
भी सचा सालाहणा सचै थानि पिआरु ॥२॥
Bẖī sacẖā salāhṇā sacẖai thān pi▫ār. ||2||
So praise the True One continually, and love His Place of Truth. ||2||
ਸਦੀਵ ਹੀ ਸਤਿਪੁਰਖ ਦੀ ਪ੍ਰਸੰਸਾ ਕਰ ਅਤੇ ਉਸ ਦੇ ਸੱਚੇ ਅਸਥਾਨ ਨਾਲ ਪਿਰਹੜੀ ਪਾ।
ਭੀ = ਤਾਂ ਤੇ। ਸਚੈ ਥਾਨਿ = ਸੱਚੇ ਥਾਂ ਵਿਚ, ਸਤਸੰਗ ਵਿਚ ॥੨॥ਤਾਂ ਫਿਰ ਸਤਸੰਗ ਵਿਚ (ਪ੍ਰਭੂ-ਚਰਨਾਂ ਨਾਲ) ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਬੱਸ! ਇਹੀ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਣ ਦਾ ਤਰੀਕਾ) ॥੨॥
 
दर घर महला सोहणे पके कोट हजार ॥
Ḏar gẖar mėhlā sohṇe pake kot hajār.
Beautiful gates, houses and palaces, solidly built forts,
ਸੁੰਦਰ ਦਰਵਾਜੇ, ਮਕਾਨ ਮੰਦਰ ਅਤੇ ਹਜਾਰਾਂ ਹੀ ਪੁਖਤਾਂ ਬਣੇ ਹੋਏ ਕਿਲ੍ਹੇ,
ਕੋਟ = ਕਿਲ੍ਹੇ।ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ,
 
हसती घोड़े पाखरे लसकर लख अपार ॥
Hasṯī gẖoṛe pākẖre laskar lakẖ apār.
elephants, saddled horses, hundreds of thousands of uncounted armies -
ਹਾਥੀ ਕਾਠੀਆਂ ਸਣੇ ਅਸਤ੍ਰ ਅਤੇ ਲੱਖਾਂ ਨਹੀਂ, ਸਗੋਂ ਅਣਗਿਣਤ ਫੌਜਾਂ,
ਹਸਤੀ = ਹਾਥੀ। ਪਾਖਰੇ = ਕਾਠੀਆਂ।ਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ-ਇਹਨਾਂ ਵਿਚੋਂ ਕੋਈ ਭੀ ਕਿਸੇ ਦੇ ਨਾਲ ਨਹੀਂ ਗਏ।
 
किस ही नालि न चलिआ खपि खपि मुए असार ॥३॥
Kis hī nāl na cẖali▫ā kẖap kẖap mu▫e asār. ||3||
none of these will go along with anyone in the end, and yet, the fools bother themselves to exhaustion with these, and then die. ||3||
ਇਹ ਕਿਸੇ ਦੇ ਸਾਥ ਨਹੀਂ ਜਾਂਦੇ। ਉਨ੍ਹਾਂ ਨਾਲ ਮੂਰਖ ਵਿਆਕੁਲ ਤੇ ਖ਼ਪਤੀ ਹੋ, ਓੜਕ ਨੂੰ ਮਰ ਜਾਂਦੇ ਹਨ।
ਅਸਾਰ = ਜਿਨ੍ਹਾਂ ਨੂੰ ਸਾਰ ਨਹੀਂ, ਬੇਸਮਝ ॥੩॥ਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ॥੩॥
 
सुइना रुपा संचीऐ मालु जालु जंजालु ॥
Su▫inā rupā sancẖī▫ai māl jāl janjāl.
You may gather gold and sliver, but wealth is just a net of entanglement.
ਇਨਸਾਨ ਸੋਨਾ ਅਤੇ ਚਾਂਦੀ ਜਮ੍ਹਾਂ ਕਰ ਲਵੇ ਪ੍ਰੰਤੂ ਦੌਲਤ ਇਕ ਫਸਾ ਲੈਣ ਵਾਲੀ ਫਾਹੀ ਹੈ।
ਸੰਚੀਐ = ਇਕੱਠਾ ਕਰੀਏ।ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ ਧਨ (ਜਿੰਦ ਨੂੰ ਮੋਹ ਵਿਚ ਫਸਾਣ ਲਈ) ਜਾਲ ਬਣਦਾ ਹੈ ਫਾਹੀ ਬਣਦਾ ਹੈ।
 
सभ जग महि दोही फेरीऐ बिनु नावै सिरि कालु ॥
Sabẖ jag mėh ḏohī ferī▫ai bin nāvai sir kāl.
You may beat the drum and proclaim authority over the whole world, but without the Name, death hovers over your head.
ਉਹ ਆਪਣੀ ਹਕੂਮਤ ਦਾ ਢੰਡੋਰਾ ਸਾਰੇ ਸੰਸਾਰ ਅੰਦਰ ਦੁਆ ਦੇਵੇ ਪ੍ਰੰਤੂ ਨਾਮ ਦੇ ਬਗੈਰ ਮੌਤ ਉਸ ਦੇ ਸਿਰ ਉਤੇ ਖੜੀ ਹੈ।
ਦੋਹੀ = ਦੁਹਾਈ, ਢੰਢੋਰਾ। ਸਿਰਿ = ਸਿਰ ਉੱਤੇ।ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ।
 
पिंडु पड़ै जीउ खेलसी बदफैली किआ हालु ॥४॥
Pind paṛai jī▫o kẖelsī baḏfailī ki▫ā hāl. ||4||
When the body falls, the play of life is over; what shall be the condition of the evil-doers then? ||4||
ਜਦ ਦੇਹਿ ਡਿਗ ਪੈਦੀ ਹੈ, ਜਿੰਦਗੀ ਦੀ ਖੇਡ ਮੁਕ ਜਾਂਦੀ ਹੈ। ਉਦੋਂ ਬਦਮਾਸ਼ਾਂ ਦੀ ਕੀ ਦਸ਼ਾਂ ਹੋਏਗੀ?
ਖੇਲਸੀ = ਖੇਡ ਖੇਡ ਜਾਇਗਾ, ਖੇਡ ਮੁਕਾ ਜਾਇਗਾ। ਪਿੰਡੁ = ਸਰੀਰ। ਪੜੈ = ਢਹਿ ਪੈਂਦਾ ਹੈ। ਬਦਫੈਲੀ = ਵਿਕਾਰੀ, ਬੁਰੇ ਫੇਲਾਂ ਵਾਲੇ ॥੪॥ਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ (ਮਿੱਟੀ ਹੋ ਕੇ) ਢਹਿ ਪੈਂਦਾ ਹੈ, ਤਦੋਂ (ਧਨ ਪਦਾਰਥ ਦੀ ਖ਼ਾਤਰ) ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ॥੪॥
 
पुता देखि विगसीऐ नारी सेज भतार ॥
Puṯā ḏekẖ vigsī▫ai nārī sej bẖaṯār.
The husband is delighted seeing his sons, and his wife upon his bed.
ਆਪਣੇ ਪੁਤ੍ਰਾਂ ਨੂੰ ਵੇਖ ਕੇ ਆਪਣੀ ਪਤਨੀ ਨੂੰ ਪਲੰਘ ਉਤੇ ਤੱਕ ਕੇ ਪਤੀ ਖੁਸ਼ ਹੁੰਦਾ ਹੈ।
ਵਿਗਸੀਐ = ਖ਼ੁਸ਼ ਹੋਈਦਾ ਹੈ।ਪਿਉ (ਆਪਣੇ) ਪੁੱਤਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਖਸਮ (ਆਪਣੀ) ਸੇਜ ਉਤੇ ਇਸਤ੍ਰੀ ਨੂੰ ਵੇਖ ਕੇ ਖਿੜਦਾ ਹੈ।
 
चोआ चंदनु लाईऐ कापड़ु रूपु सीगारु ॥
Cẖo▫ā cẖanḏan lā▫ī▫ai kāpaṛ rūp sīgār.
He applies sandalwood and scented oils, and dresses himself in his beautiful clothes.
ਉਹ ਊਦ ਦੀ ਲੱਕੜੀ ਤੇ ਚੰਨਣ ਦਾ ਅਤਰ ਮਲਦਾ ਹੈ, ਅਤੇ ਸੁੰਦਰ ਕਪੜਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦਾ ਹੈ।
ਚੋਆ = ਅਤਰ।(ਇਸ ਸਰੀਰ ਨੂੰ) ਅਤਰ ਤੇ ਚੰਦਨ ਲਾਈਦਾ ਹੈ। ਸੋਹਣਾ ਕੱਪੜਾ, ਰੂਪ, ਗਹਿਣਾ ਆਦਿਕ (ਵੇਖ ਕੇ ਮਨ ਖ਼ੁਸ਼ ਹੁੰਦਾ ਹੈ);
 
खेहू खेह रलाईऐ छोडि चलै घर बारु ॥५॥
Kẖehū kẖeh ralā▫ī▫ai cẖẖod cẖalai gẖar bār. ||5||
But dust shall mix with dust, and he shall depart, leaving hearth and home behind. ||5||
ਆਪਣਾ ਝੁੱਗਾ-ਝਾਹਾ ਤਿਆਗ ਕੇ ਉਹ ਟੁਰ ਜਾਂਦਾ ਹੈ ਅਤੇ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।
ਖੇਹ = ਮਿੱਟੀ। ਘਰ ਬਾਰੁ = ਘਰ ਦਾ ਸਾਜ-ਸਾਮਾਨ ॥੫॥ਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ ॥੫॥
 
महर मलूक कहाईऐ राजा राउ कि खानु ॥
Mahar malūk kahā▫ī▫ai rājā rā▫o kė kẖān.
He may be called a chief, an emperor, a king, a governor or a lord;
ਉਹ ਸਰਦਾਰ, ਮਹਾਰਾਜਾ, ਪਾਤਸ਼ਾਹ, ਸੂਬਾ, ਜਾਂ ਮਨਸਬਦਾਰ ਕਹਿ ਕੇ ਸਦਿਆ ਜਾਂਦਾ ਹੋਵੇ।
ਮਹਰ = ਚੌਧਰੀ, ਸਰਦਾਰ। ਮਲੂਕ = ਬਾਦਸ਼ਾਹ। ਰਾਉ = ਰਾਜਾ। ਕਿ = ਜਾਂ।ਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ।
 
चउधरी राउ सदाईऐ जलि बलीऐ अभिमान ॥
Cẖa▫uḏẖrī rā▫o saḏā▫ī▫ai jal balī▫ai abẖimān.
he may present himself as a leader or a chief, but this just burns him in the fire of egotistical pride.
ਉਹ ਮੁਖੀਆ ਮਨੁੱਖ ਤੇ ਨਵਾਬ ਆਖਿਆ ਜਾਂਦਾ ਹੋਵੇ, ਪ੍ਰੰਤੂ ਇਹ ਸਮੂਹ ਹੰਕਾਰ ਨਾਲ ਸੜਨਾ ਤੇ ਮੱਚਣਾ ਹੈ।
xxx(ਆਪਣੇ ਆਪ ਨੂੰ) ਚੌਧਰੀ, ਰਾਇ (ਸਾਹਿਬ ਆਦਿਕ) ਸਦਾਈਦਾ ਹੈ, (ਇਸ ਵਡੱਪਣ ਦੇ) ਅਹੰਕਾਰ ਨਾਲ ਸੜ ਮਰੀਦਾ ਹੈ (ਜੇ ਕੋਈ ਪੂਰਾ ਮਾਣ-ਆਦਰ ਨਾਹ ਕਰੇ)।
 
मनमुखि नामु विसारिआ जिउ डवि दधा कानु ॥६॥
Manmukẖ nām visāri▫ā ji▫o dav ḏaḏẖā kān. ||6||
The self-willed manmukh has forgotten the Naam. He is like straw, burning in the forest fire. ||6||
ਕੁਮਾਰਗੀ ਪੁਰਸ਼ ਨੇ ਹਰੀ ਨਾਮ ਨੂੰ ਭੁਲਾ ਦਿੱਤਾ ਹੈ। ਉਹ ਜੰਗਲ ਦੀ ਅੱਗ ਨਾਲ ਸੜੇ ਹੋਏ ਕਾਨੇ ਦੀ ਮਾਨਿੰਦ ਹੈ।
ਡਵਿ = ਡਵ ਨਾਲ, ਜੰਗਲ ਦੀ ਅੱਗ ਨਾਲ। ਦਧਾ = ਦੱਧਾ, ਸੜਿਆ ਹੋਇਆ। ਕਾਨੁ = ਕਾਨਾ ॥੬॥(ਪਰ ਇਤਨਾ ਕੁਝ ਹੁੰਦਿਆਂ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਤੇ (ਇਉਂ ਦਿੱਸਿਆ) ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ (ਬਾਹਰੋਂ ਚਮਕਦਾ, ਤੇ ਅੰਦਰੋਂ ਸੜ ਕੇ ਕਾਲਾ) ॥੬॥
 
हउमै करि करि जाइसी जो आइआ जग माहि ॥
Ha▫umai kar kar jā▫isī jo ā▫i▫ā jag māhi.
Whoever comes into the world and indulges in ego, must depart.
ਜੋ ਕੋਈ ਭੀ ਇਸ ਜਹਾਨ ਅੰਦਰ ਆਇਆ ਹੈ, ਉਸ ਨੂੰ ਹੰਕਾਰ ਬੁਰੀ ਤਰ੍ਹਾਂ ਚੰਮੜਿਆ ਹੋਇਆ ਹੈ ਅਤੇ ਉਸ ਨੂੰ ਮਜਬੂਰੀ ਜਾਣਾ ਪਏਗਾ।
xxxਜਗਤ ਵਿਚ ਜੋ ਭੀ ਆਇਆ ਹੈ 'ਮੈਂ ਵੱਡਾ, ਮੈਂ ਵੱਡਾ' ਆਖ ਆਖ ਕੇ (ਆਖ਼ਰ ਇਥੋਂ) ਚਲਾ ਜਾਇਗਾ।