Sri Guru Granth Sahib Ji

Ang: / 1430

Your last visited Ang:

सतिगुरु सेवि गुण निधानु पाइआ तिस की कीम न पाई ॥
Saṯgur sev guṇ niḏẖān pā▫i▫ā ṯis kī kīm na pā▫ī.
Serving the True Guru, I have found the Treasure of Excellence. Its value cannot be estimated.
ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਨੂੰ ਪਰਾਪਤ ਕਰ ਲਿਆ ਹੈ ਤੇ ਇਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
ਸੇਵਿ = ਸੇਵ ਕੇ, ਸਰਨ ਪੈ ਕੇ। ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਤਿਸ ਕੀ = {ਨੋਟ: ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਕੀਮ = ਕੀਮਤ।ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਿਆ, ਉਸ (ਦੀ ਸੋਭਾ) ਦਾ ਮੁੱਲ ਨਹੀਂ ਪੈ ਸਕਦਾ।
 
प्रभु सखा हरि जीउ मेरा अंते होइ सखाई ॥३॥
Parabẖ sakẖā har jī▫o merā anṯe ho▫e sakẖā▫ī. ||3||
The Dear Lord God is my Best Friend. In the end, He shall be my Companion and Support. ||3||
ਪੂਜਯ ਪ੍ਰਭੂ ਪ੍ਰਮੇਸ਼ਰ ਮੈਡਾ ਮਿੱਤ੍ਰ ਹੈ, ਅਤੇ ਅਖੀਰ ਦੇ ਵੇਲੇ ਮੇਰਾ ਮਦਦਗਾਰ ਹੋਵੇਗਾ।
ਸਖਾ = ਮਿੱਤਰ ॥੩॥ਪਿਆਰਾ ਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ ॥੩॥
 
पेईअड़ै जगजीवनु दाता मनमुखि पति गवाई ॥
Pe▫ī▫aṛai jagjīvan ḏāṯā manmukẖ paṯ gavā▫ī.
In this world of my father's home, the Great Giver is the Life of the World. The self-willed manmukhs have lost their honor.
ਜਗਤ ਦੀ ਜਿੰਦ ਜਾਨ, ਉਦਾਰਚਿੱਤ ਸਾਹਿਬ ਪੇਕੇ (ਇਸ ਜਹਾਨ ਵਿੱਚ) ਹੈ। ਉਸ ਤੋਂ ਬੇ-ਖਬਰ ਹੋ, ਕਾਫਰ ਨੇ ਆਪਣੀ ਇੱਜ਼ਤ ਵੰਞਾ ਲਈ ਹੈ।
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਮਨਮੁਖਿ = ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਪਤਿ = ਇੱਜ਼ਤ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ (ਇਸ) ਪੇਕੇ ਘਰ ਵਿਚ (ਇਸ ਲੋਕ ਵਿਚ) ਉਸ ਪਰਮਾਤਮਾ ਨੂੰ (ਵਿਸਾਰ ਕੇ) ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇਜ਼ਤ ਗਵਾ ਲਈ ਹੈ।
 
बिनु सतिगुर को मगु न जाणै अंधे ठउर न काई ॥
Bin saṯgur ko mag na jāṇai anḏẖe ṯẖa▫ur na kā▫ī.
Without the True Guru, no one knows the Way. The blind find no place of rest.
ਸਤਿਗੁਰਾਂ ਦੇ ਬਾਝੋਂ ਕੋਈ ਭੀ ਰੱਬ ਦਾ ਰਾਹ ਨਹੀਂ ਜਾਣਦਾ। ਅੰਨਿ੍ਹਆਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਲਭਦੀ।
ਮਗੁ = ਮਾਰਗ, ਰਸਤਾ। ਕਾਈ = {ਨੋਟ: ਲਫ਼ਜ਼ 'ਕਾਈ' ਇਸਤ੍ਰੀ-ਲਿੰਗ ਹੈ, ਲਫ਼ਜ਼ 'ਕੋਈ' ਪੁਲਿੰਗ ਹੈ}। ਠਉਰ = ਥਾਂ, ਸਹਾਰਾ।ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝ ਸਕਦਾ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਨੂੰ (ਕਿਤੇ) ਕੋਈ ਸਹਾਰਾ ਨਹੀਂ ਮਿਲਦਾ।
 
हरि सुखदाता मनि नही वसिआ अंति गइआ पछुताई ॥४॥
Har sukẖ▫ḏāṯa man nahī vasi▫ā anṯ ga▫i▫ā pacẖẖuṯā▫ī. ||4||
If the Lord, the Giver of Peace, does not dwell within the mind, then they shall depart with regret in the end. ||4||
ਜੇਕਰ ਆਰਾਮ ਦੇਣਹਾਰ, ਵਾਹਿਗੁਰੂ, ਬੰਦੇ ਦੇ ਦਿਲ ਅੰਦਰ ਨਹੀਂ ਵਸਦਾ ਤਾਂ ਉਹ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ, ਟੂਰ ਜਾਂਦਾ ਹੈ।
ਮਨਿ = ਮਨ ਵਿਚ ॥੪॥ਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ ॥੪॥
 
पेईअड़ै जगजीवनु दाता गुरमति मंनि वसाइआ ॥
Pe▫ī▫aṛai jagjīvan ḏāṯā gurmaṯ man vasā▫i▫ā.
In this world of my father's house, through the Guru's Teachings, I have cultivated within my mind the Great Giver, the Life of the World.
ਗੁਰਾਂ ਦੀ ਸਿਖਿਆ ਤਾਬੇ, ਆਪਣੇ ਪੇਕੇ ਗ੍ਰਹਿ ਅੰਦਰ ਮੈਂ ਆਲਮ ਦੀ ਜਿੰਦ-ਜਾਨ, ਦਰਿਆ-ਦਿਲ ਸਾਈਂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ।
ਮੰਨਿ = ਮਨਿ, ਮਨ ਵਿਚ।ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ,
 
अनदिनु भगति करहि दिनु राती हउमै मोहु चुकाइआ ॥
An▫ḏin bẖagaṯ karahi ḏin rāṯī ha▫umai moh cẖukā▫i▫ā.
Night and day, performing devotional worship, day and night, ego and emotional attachment are removed.
ਜੋ ਹਮੇਸ਼ਾਂ, ਦਿਹੁੰ-ਰੈਣ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਆਪਣੀ ਹੰਗਤਾ ਤੇ ਸੰਸਾਰੀ ਮਮਤਾ ਨੂੰ ਮੇਟ ਦਿੰਦਾ ਹੈ।
ਅਨਦਿਨੁ = ਹਰ ਰੋਜ਼ {अनुदिन}। ਕਰਹਿ = ਕਰਦੇ ਹਨ।ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।
 
जिसु सिउ राता तैसो होवै सचे सचि समाइआ ॥५॥
Jis si▫o rāṯā ṯaiso hovai sacẖe sacẖ samā▫i▫ā. ||5||
And then, attuned to Him, we become like Him, truly absorbed in the True One. ||5||
ਉਹ ਤਦ, ਉਸ ਵਰਗਾ ਹੋ ਜਾਂਦਾ ਹੈ, ਜਿਸ ਨਾਲ ਉਹ ਰੰਗੀਜਿਆ ਹੋਇਆ ਹੈ ਅਤੇ ਨਿਸ਼ਚਿਤ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
ਸਿਉ = ਨਾਲ। ਸਚਿ = ਸੱਚਿ, ਸਦਾ-ਥਿਰ ਪ੍ਰਭੂ ਵਿਚ ॥੫॥(ਇਹ ਇਕ ਕੁਦਰਤੀ ਨਿਯਮ ਹੈ ਕਿ ਜੇਹੜਾ ਮਨੁੱਖ) ਜਿਸ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ (ਸੋ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਰੱਤਾ ਹੋਇਆ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੫॥
 
आपे नदरि करे भाउ लाए गुर सबदी बीचारि ॥
Āpe naḏar kare bẖā▫o lā▫e gur sabḏī bīcẖār.
Bestowing His Glance of Grace, He gives us His Love, and we contemplate the Word of the Guru's Shabad.
ਆਪਣੀ ਦਇਆ ਦੁਆਰਾ ਇਨਸਾਨ ਨੂੰ ਵਾਹਿਗੁਰੂ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਉਹ ਗੁਰੂ ਦੇ ਸ਼ਬਦ ਦੁਆਰਾ ਸੋਚਦਾ ਹੈ।
ਭਾਉ = ਪ੍ਰੇਮ। ਲਾਏ = ਪੈਦਾ ਕਰਦਾ ਹੈ। ਬੀਚਾਰਿ = ਬੀਚਾਰੇ, ਵਿਚਾਰ ਕਰਦਾ ਹੈ।ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।
 
सतिगुरु सेविऐ सहजु ऊपजै हउमै त्रिसना मारि ॥
Saṯgur sevi▫ai sahj ūpjai ha▫umai ṯarisnā mār.
Serving the True Guru, intuitive peace wells up, and ego and desire die.
ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੁਆਰਾ ਠੰਢ ਚੈਨ ਉਤਪੰਨ ਹੁੰਦੀ ਹੈ ਅਤੇ ਆਦਮੀ ਦੀ ਹੰਗਤਾ ਤੇ ਖਾਹਿਸ਼ ਮਿਟ ਜਾਂਦੇ ਹਨ।
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਲਿਆ ਜਾਏ। ਸਹਜੁ = ਆਤਮਕ ਅਡੋਲਤਾ। ਮਾਰਿ = ਮਾਰ ਕੇ।ਸਤਿਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ।
 
हरि गुणदाता सद मनि वसै सचु रखिआ उर धारि ॥६॥
Har guṇḏāṯā saḏ man vasai sacẖ rakẖi▫ā ur ḏẖār. ||6||
The Lord, the Giver of Virtue, dwells forever within the minds of those who keep Truth enshrined within their hearts. ||6||
ਨੇਕੀ ਬਖਸ਼ਣ ਹਾਰ ਹਰੀ, ਸਦੀਵ ਹੀ ਉਸ ਦੇ ਚਿੱਤ ਅੰਦਰ ਰਹਿੰਦਾ ਹੈ, ਜੋ ਸੱਚ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
ਸਦ = ਸਦਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ {उरस् = ਹਿਰਦਾ} ॥੬॥(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿਚ ਵੱਸਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੬॥
 
प्रभु मेरा सदा निरमला मनि निरमलि पाइआ जाइ ॥
Parabẖ merā saḏā nirmalā man nirmal pā▫i▫ā jā▫e.
My God is forever Immaculate and Pure; with a pure mind, He can be found.
ਸਦੀਵੀ ਪਵਿੱਤ੍ਰ ਹੈ ਮੇਰਾ ਸਾਹਿਬ। ਸ਼ੁੱਧ-ਚਿੱਤ ਨਾਲ ਹੀ ਉਹ ਪਰਾਪਤ ਹੁੰਦਾ ਹੈ।
ਮਨਿ ਨਿਰਮਲਿ = ਨਿਰਮਲ ਮਨ ਦੀ ਰਾਹੀਂ।ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ।
 
नामु निधानु हरि मनि वसै हउमै दुखु सभु जाइ ॥
Nām niḏẖān har man vasai ha▫umai ḏukẖ sabẖ jā▫e.
If the Treasure of the Name of the Lord abides within the mind, egotism and pain are totally eliminated.
ਜੇਕਰ ਵਾਹਿਗੁਰੂ ਦੇ ਨਾਮ ਦਾ ਜ਼ਜਾਨਾ ਚਿੱਤ ਵਿੱਚ ਟਿਕ ਜਾਵੇ, ਤਾਂ ਹੰਗਤਾ ਤੇ ਗਮ ਸਮੂਹ ਦੂਰ ਹੋ ਜਾਂਦੇ ਹਨ।
ਸਭੁ = ਸਾਰਾ।ਪਰਮਾਤਮਾ ਦਾ ਨਾਮ (ਜੋ ਸਾਰੇ ਗੁਣਾਂ ਦਾ) ਖ਼ਜਾਨਾ (ਹੈ) ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।
 
सतिगुरि सबदु सुणाइआ हउ सद बलिहारै जाउ ॥७॥
Saṯgur sabaḏ suṇā▫i▫ā ha▫o saḏ balihārai jā▫o. ||7||
The True Guru has instructed me in the Word of the Shabad. I am forever a sacrifice to Him. ||7||
ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਉਪਦੇਸ਼ਿਆ ਹੈ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।
ਸਤਿਗੁਰਿ = ਸਤਿਗੁਰ ਨੇ ॥੭॥ਮੈਂ (ਉਸ ਭਾਗਾਂ ਵਾਲੇ ਮਨੁੱਖ ਤੋਂ) ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ (ਭਾਵ, ਜਿਸਦੀ ਸੁਰਤ ਗੁਰੂ ਨੇ ਸਿਫ਼ਤ-ਸਾਲਾਹ ਵਿਚ ਜੋੜ ਦਿੱਤੀ ਹੈ) ॥੭॥
 
आपणै मनि चिति कहै कहाए बिनु गुर आपु न जाई ॥
Āpṇai man cẖiṯ kahai kahā▫e bin gur āp na jā▫ī.
Within your own conscious mind, you may say anything, but without the Guru, selfishness and conceit are not eradicated.
ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ। ਆਪਣੇ ਰਿਦੇ ਤੇ ਦਿਲ ਅੰਦਰ ਬੰਦਾ ਕੁਛ ਪਿਆ ਆਖੇ ਤੇ ਅਖਵਾਵੇ।
ਚਿਤਿ = ਚਿੱਤ ਵਿਚ। ਕਹੈ = ਆਖਦਾ ਹੈ। ਆਪੁ = ਆਪਾ-ਭਾਵ।(ਬੇਸ਼ਕ ਕੋਈ ਮਨੁੱਖ) ਆਪਣੇ ਮਨ ਵਿਚ ਆਪਣੇ ਚਿੱਤ ਵਿਚ (ਇਹ) ਆਖੇ (ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਭੀ ਇਹ ਅਖਵਾ ਲਏ (ਕਿ ਇਸ ਨੇ ਆਪਾ-ਭਾਵ ਦੂਰ ਕਰ ਲਿਆ ਹੈ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ।
 
हरि जीउ भगति वछलु सुखदाता करि किरपा मंनि वसाई ॥
Har jī▫o bẖagaṯ vacẖẖal sukẖ▫ḏāṯa kar kirpā man vasā▫ī.
The Dear Lord is the Lover of His devotees, the Giver of Peace. By His Grace, He abides within the mind.
ਪੂਜਨੀਯ ਪ੍ਰਭੂ ਆਪਣੇ ਸੰਤਾਂ ਦਾ ਪਿਆਰ ਤੇ ਆਰਾਮ ਦੇਣਹਾਰ ਹੈ। ਆਪਣੀ ਦਇਆ ਦੁਆਰਾ ਉਹ ਆਦਮੀ ਦੇ ਚਿੱਤ ਵਿੱਚ ਟਿਕਦਾ ਹੈ।
ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ {वत्सल = ਵਛਲ}। ਮੰਨਿ = ਮਨਿ, ਮਨ ਵਿਚ।ਪਰਮਾਤਮਾ (ਆਪਣੀ) ਭਗਤੀ ਨਾਲ ਪਿਆਰ ਕਰਨ ਵਾਲਾ ਹੈ, (ਜੀਵਾਂ ਨੂੰ) ਸਾਰੇ ਸੁਖ ਦੇਣ ਵਾਲਾ ਹੈ, ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ ਉਹ ਹੀ (ਉਸ ਨੂੰ ਆਪਣੇ) ਮਨ ਵਿਚ ਵਸਾਂਦਾ ਹੈ।
 
नानक सोभा सुरति देइ प्रभु आपे गुरमुखि दे वडिआई ॥८॥१॥१८॥
Nānak sobẖā suraṯ ḏe▫e parabẖ āpe gurmukẖ ḏe vadi▫ā▫ī. ||8||1||18||
O Nanak, God blesses us with the sublime awakening of consciousness; He Himself grants glorious greatness to the Gurmukh. ||8||1||18||
ਨਾਨਕ, ਸਾਹਿਬ ਬੰਦੇ ਨੂੰ ਸਰੇਸ਼ਟ ਜਾਗ੍ਰਤਾ ਪ੍ਰਦਾਨ ਕਰਦਾ ਹੈ ਅਤੇ ਆਪ ਹੀ ਉਸ ਨੂੰ ਗੁਰਾਂ ਦੁਆਰਾ ਇੱਜ਼ਤ ਤੇ ਪ੍ਰਭਤਾ ਬਖ਼ਸ਼ਦਾ ਹੈ।
ਦੇਇ = ਦੇਂਦਾ ਹੈ। ਦੇ = ਦੇਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੮॥੧॥੧੮॥ਹੇ ਨਾਨਕ! ਪਰਮਾਤਮਾ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਸਿਫ਼ਤ-ਸਾਲਾਹ ਵਾਲੀ) ਸੁਰਤ ਬਖ਼ਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਦੇਂਦਾ ਹੈ ॥੮॥੧॥੧੮॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
हउमै करम कमावदे जमडंडु लगै तिन आइ ॥
Ha▫umai karam kamāvḏe jamdand lagai ṯin ā▫e.
Those who go around acting in egotism are struck down by the Messenger of Death with his club.
ਮੌਤ ਦੇ ਫ਼ਰੇਸ਼ਤੇ ਦਾ ਡੰਡਾ ਉਨ੍ਹਾਂ ਉਤੇ ਵਰ੍ਹਦਾ ਹੈ, ਜੋ ਆਪਣੇ ਕਾਰ-ਵਿਹਾਰ ਹੰਕਾਰ ਅੰਦਰ ਕਰਦੇ ਹਨ।
ਡੰਡੁ = ਡੰਡਾ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਆਇ = ਆ ਕੇ।ਜੇਹੜੇ ਮਨੁੱਖ (ਕੋਈ ਮਿਥੇ ਹੋਏ ਧਾਰਮਿਕ) ਕੰਮ ਕਰਦੇ ਹਨ (ਤੇ ਇਹ) ਹਉਮੈ (ਭੀ) ਕਰਦੇ ਹਨ (ਕਿ ਅਸੀਂ ਧਾਰਮਿਕ ਕੰਮ ਕਰਦੇ ਹਾਂ), ਉਹਨਾਂ (ਦੇ ਸਿਰ) ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ।
 
जि सतिगुरु सेवनि से उबरे हरि सेती लिव लाइ ॥१॥
Jė saṯgur sevan se ubre har seṯī liv lā▫e. ||1||
Those who serve the True Guru are uplifted and saved, in love with the Lord. ||1||
ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਅਤੇ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ, ਉਹ ਪਾਰ ਉਤਰ ਜਾਂਦੇ ਹਨ।
ਜਿ = ਜਿਹੜੇ ਮਨੁੱਖ। ਸੇਵਨਿ = ਸੇਂਵਦੇ ਹਨ। ਲਾਇ = ਲਾ ਕੇ ॥੧॥(ਪਰ) ਜੇਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ (-ਚਰਨਾਂ) ਵਿਚ ਸੁਰਤ ਜੋੜ ਕੇ (ਇਸ ਮਾਰ ਤੋਂ) ਬਚ ਜਾਂਦੇ ਹਨ ॥੧॥
 
मन रे गुरमुखि नामु धिआइ ॥
Man re gurmukẖ nām ḏẖi▫ā▫e.
O mind, become Gurmukh, and meditate on the Naam, the Name of the Lord.
ਹੇ ਮੇਰੀ ਜਿੰਦੜੀਏ! ਗੁਰਾਂ ਦੁਆਰਾ, ਸੁਆਮੀ ਦੇ ਨਾਮ ਦਾ ਸਿਮਰਨ ਕਰ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
 
धुरि पूरबि करतै लिखिआ तिना गुरमति नामि समाइ ॥१॥ रहाउ ॥
Ḏẖur pūrab karṯai likẖi▫ā ṯinā gurmaṯ nām samā▫e. ||1|| rahā▫o.
Those who are so pre-destined by the Creator are absorbed into the Naam, through the Guru's Teachings. ||1||Pause||
ਜਿਨ੍ਹਾਂ ਲਈ ਵਾਹਿਗੁਰੂ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
ਧੁਰਿ = ਧੁਰੋਂ। ਪੂਰਬਿ = ਪਹਿਲੇ ਜਨਮ ਵਿਚ। ਕਰਤੈ = ਕਰਤਾਰ ਨੇ। ਸਮਾਇ = ਸਮਾਈ ॥੧॥(ਨਾਮ ਬੜੀ ਦੁਰਲੱਭ ਦਾਤ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ॥੧॥ ਰਹਾਉ॥
 
विणु सतिगुर परतीति न आवई नामि न लागो भाउ ॥
viṇ saṯgur parṯīṯ na āvī nām na lāgo bẖā▫o.
Without the True Guru, faith does not come, and love for the Naam is not embraced.
ਸਚੇ ਗੁਰਾਂ ਦੇ ਬਗੈਰ ਭਰੋਸਾ ਨਹੀਂ ਬੱਝਦਾ ਅਤੇ ਨਾਂ ਹੀ ਨਾਮ ਨਾਲ ਪਿਰਹੜੀ ਪੈਂਦੀ ਹੈ।
ਪਰਤੀਤਿ = ਸ਼ਰਧਾ। ਨਾਮਿ = ਨਾਮ ਵਿਚ। ਭਾਉ = ਪ੍ਰੇਮ।ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ) ਸਰਧਾ ਪੈਦਾ ਨਹੀਂ ਹੁੰਦੀ, ਨਾਹ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣਦਾ ਹੈ।
 
सुपनै सुखु न पावई दुख महि सवै समाइ ॥२॥
Supnai sukẖ na pāv▫ī ḏukẖ mėh savai samā▫e. ||2||
Even in dreams, they find no peace; they sleep immersed in pain. ||2||
ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਉਹ ਤਕਲੀਫ ਅੰਦਰ ਹੀ ਸੌਦਾ ਤੇ ਮਰਦਾ ਹੈ।
ਪਾਵਈ = ਪਾਵਏ, ਪਾਵੈ, ਪਾਂਦਾ। ਸਵੈ = ਸੌਂਦਾ ਹੈ, ਫਸਿਆ ਰਹਿੰਦਾ ਹੈ ॥੨॥(ਤੇ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ) ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ ॥੨॥
 
जे हरि हरि कीचै बहुतु लोचीऐ किरतु न मेटिआ जाइ ॥
Je har har kīcẖai bahuṯ locẖī▫ai kiraṯ na meti▫ā jā▫e.
Even if you chant the Name of the Lord, Har, Har, with great longing, your past actions are still not erased.
ਜੇਕਰ ਉਹ ਵਾਹਿਗੁਰੂ ਸੁਆਮੀ ਦੀ ਘਣੀ ਚਾਹਣਾ ਕਰੇ ਤੇ ਉਸ ਦੇ ਨਾਮ ਨੂੰ ਭੀ ਉਚਾਰਣ ਕਰੇ, ਤਦਯਪ ਉਸ ਦੇ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
ਕੀਚੈ = ਕਰਨਾ ਚਾਹੀਦਾ ਹੈ। ਲੋਚੀਐ = ਤਾਂਘ ਕਰੀਏ। ਕਿਰਤੁ = ਪਿਛਲੇ ਕੀਤੇ ਕਰਮਾਂ ਦਾ ਅਸਰ {कृत}।(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜੇ ਇਹ ਬੜੀ ਤਾਂਘ ਭੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ (ਤਾਂ ਭੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿਚ) ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ।
 
हरि का भाणा भगती मंनिआ से भगत पए दरि थाइ ॥३॥
Har kā bẖāṇā bẖagṯī mani▫ā se bẖagaṯ pa▫e ḏar thā▫e. ||3||
The Lord's devotees surrender to His Will; those devotees are accepted at His Door. ||3||
ਸੰਤ ਵਾਹਿਗੁਰੂ ਦੀ ਰਜ਼ਾ ਪ੍ਰਵਾਣ ਕਰਦੇ ਹਨ, ਐਸੇ ਸੰਤ ਉਸ ਦੇ ਬੂਹੇ ਤੇ ਕਬੂਲ ਹੋ ਜਾਵਦੇ ਹਨ।
ਭਗਤੀ = ਭਗਤੀਂ, ਭਗਤਾਂ ਨੇ। ਦਰਿ = (ਪ੍ਰਭੂ ਦੇ) ਦਰ ਤੇ। ਥਾਇ = ਥਾਂ ਵਿਚ, ਕਬੂਲ ॥੩॥ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ ॥੩॥
 
गुरु सबदु दिड़ावै रंग सिउ बिनु किरपा लइआ न जाइ ॥
Gur sabaḏ ḏiṛāvai rang si▫o bin kirpā la▫i▫ā na jā▫e.
The Guru has lovingly implanted the Word of His Shabad within me. Without His Grace, it cannot be attained.
ਗੁਰੂ ਜੀ ਪਿਆਰ ਨਾਲ ਵਾਹਿਗੁਰੂ ਦੇ ਨਾਮ ਨੂੰ ਪੱਕੀ ਤਰ੍ਹਾਂ ਅਸਥਾਪਨ ਕਰਦੇ ਹਨ, ਪ੍ਰੰਤੁ ਉਸ ਦੀ ਮਿਹਰ ਦੇ ਬਗੈਰ ਨਾਮ ਦੀ ਪਰਾਪਤੀ ਨਹੀਂ ਹੋ ਸਕਦੀ।
ਰੰਗ = ਪ੍ਰੇਮ।ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ।
 
जे सउ अम्रितु नीरीऐ भी बिखु फलु लागै धाइ ॥४॥
Je sa▫o amriṯ nīrī▫ai bẖī bikẖ fal lāgai ḏẖā▫e. ||4||
Even if the poisonous plant is watered with ambrosial nectar a hundred times, it will still bear poisonous fruit. ||4||
ਭਾਵੇਂ ਜ਼ਹਿਰੀਲੇ ਪੌਦੇ ਨੂੰ ਸੈਕੜੇ ਵਾਰੀ ਸੁਧਾ-ਰਸ ਨਾਲ ਸਿੰਜੀਏ, ਫਿਰ ਭੀ ਇਸ ਨੂੰ ਭੱਜ ਕੇ ਜ਼ਹਿਰੀਲੀ ਫਲ ਲੱਗਣਗੇ।
ਸਉ = ਸੌ ਵਾਰੀ। ਨੀਰੀਐ = ਸਿੰਜੀਏ। ਬਿਖੁ = ਜ਼ਹਰ, (ਆਤਮਕ ਮੌਤ ਲਿਆਉਣ ਵਾਲਾ) ਵਿਸੁ। ਧਾਇ = ਧਾ ਕੇ, ਦੌੜ ਕੇ, ਛੇਤੀ ॥੪॥(ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ ॥੪॥
 
से जन सचे निरमले जिन सतिगुर नालि पिआरु ॥
Se jan sacẖe nirmale jin saṯgur nāl pi▫ār.
Those humble beings who are in love with the True Guru are pure and true.
ਸਤਿਵਾਦੀ ਅਤੇ ਪਵਿੱਤ੍ਰ ਹਨ ਉਹ ਪੁਰਸ਼, ਜਿਨ੍ਰਾਂ ਦੀ ਸੱਚੇ ਗੁਰਾਂ ਨਾਲ ਪਰੀਤ ਹੈ।
xxxਉਹੀ ਮਨੁੱਖ ਸਦਾ ਲਈ ਪਵਿਤ੍ਰ ਜੀਵਨ ਵਾਲੇ ਰਹਿੰਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ (ਟਿਕਿਆ ਰਹਿੰਦਾ) ਹੈ।
 
सतिगुर का भाणा कमावदे बिखु हउमै तजि विकारु ॥५॥
Saṯgur kā bẖāṇā kamāvḏe bikẖ ha▫umai ṯaj vikār. ||5||
They act in harmony with the Will of the True Guru; they shed the poison of ego and corruption. ||5||
ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਰਮ ਕਰਦੇ ਹਨ ਅਤੇ ਹੰਕਾਰ ਤੇ ਬਦੀ ਦੀ ਜ਼ਹਿਰ ਨੂੰ ਛੱਡ ਦਿੰਦੇ ਹਨ।
ਤਜਿ = ਤਜ ਕੇ ॥੫॥ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ ॥੫॥
 
मनहठि कितै उपाइ न छूटीऐ सिम्रिति सासत्र सोधहु जाइ ॥
Manhaṯẖ kiṯai upā▫e na cẖẖūtī▫ai simriṯ sāsṯar soḏẖhu jā▫e.
Acting in stubborn-mindedness, no one is saved; go and study the Simritees and the Shaastras.
ਕਿਸੇ ਭੀ ਯਤਨ ਦੁਆਰਾ, ਮਨੂਏ ਦੀ ਜ਼ਿੱਦ ਰਾਹੀਂ ਬੰਦਾ ਬੰਦਾ-ਖਲਾਸ ਨਹੀਂ ਹੋ ਸਕਦਾ, ਜਾ ਕੇ ਸਿੰਮਰਤੀਆਂ ਅਤੇ ਸ਼ਾਸਤਰਾਂ ਨੂੰ ਘੋਖ ਕੇ ਪੜ੍ਹ ਦੇਖੇ!
ਹਠਿ = ਹਠ ਨਾਲ। ਕਿਤੈ ਉਪਾਇ = ਕਿਸੇ ਭੀ ਤਰੀਕੇ ਨਾਲ। ਜਾਇ = ਜਾ ਕੇ। ਸੋਧਹੁ = ਵਿਚਾਰ ਕੇ ਪੜ੍ਹ ਵੇਖੋ।ਬੇ-ਸ਼ੱਕ ਤੁਸੀਂ ਸ਼ਾਸਤ੍ਰਾਂ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕਾਂ) ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹਠ ਨਾਲ ਕੀਤੇ ਹੋਏ ਕਿਸੇ ਭੀ ਤਰੀਕੇ ਨਾਲ (ਹਉਮੈ ਦੇ ਜ਼ਹਰ ਤੋਂ) ਬਚ ਨਹੀਂ ਸਕੀਦਾ।
 
मिलि संगति साधू उबरे गुर का सबदु कमाइ ॥६॥
Mil sangaṯ sāḏẖū ubre gur kā sabaḏ kamā▫e. ||6||
Joining the Saadh Sangat, the Company of the Holy, and practicing the Shabads of the Guru, you shall be saved. ||6||
ਸੰਤ ਸਮਾਗਮ ਨਾਲ ਜੁੜਣ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਨ ਦੁਆਰਾ ਆਦਮੀ ਬਚ ਜਾਂਦਾ ਹੈ।
ਮਿਲਿ = ਮਿਲ ਕੇ। ਸਾਧੂ = ਗੁਰੂ ॥੬॥ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤ ਵਿਚ ਮਿਲ ਕੇ ਹੀ (ਮਨੁੱਖ ਹਉਮੈ ਦੇ ਵਿਕਾਰ ਤੋਂ) ਬਚਦੇ ਹਨ ॥੬॥
 
हरि का नामु निधानु है जिसु अंतु न पारावारु ॥
Har kā nām niḏẖān hai jis anṯ na pārāvār.
The Name of the Lord is the Treasure, which has no end or limitation.
ਰੱਬ ਦਾ ਨਾਮ ਗੁਣਾ ਦਾ ਖ਼ਜ਼ਾਨਾ ਹੈ, ਜਿਸ ਦਾ ਕੋਈ ਓੜਕ, ਉਰਲਾ ਜਾ ਪਰਲਾ ਸਿਰਾ ਨਹੀਂ।
ਨਿਧਾਨੁ = ਖ਼ਜ਼ਾਨਾ।ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ (ਸਭ ਪਦਾਰਥਾਂ ਦਾ ਗੁਣਾਂ ਦਾ) ਖ਼ਜ਼ਾਨਾ ਹੈ।
 
गुरमुखि सेई सोहदे जिन किरपा करे करतारु ॥७॥
Gurmukẖ se▫ī sohḏe jin kirpā kare karṯār. ||7||
The Gurmukhs are beauteous; the Creator has blessed them with His Mercy. ||7||
ਉਹ ਗੁਰੂ-ਸਮਰਪਣ, ਜਿਨ੍ਹਾਂ ਉਤੇ ਸਿਰਜਣਹਾਰ ਮਿਹਰ ਧਾਰਦਾ ਹੈ, ਸੁੰਦਰ ਦਿਸਦੇ ਹਨ।
ਸੇਈ = ਉਹੀ ਬੰਦੇ ॥੭॥ਗੁਰੂ ਦੀ ਸਰਨ ਪੈ ਕੇ ਉਹੀ ਮਨੁੱਖ (ਇਹ ਖ਼ਜ਼ਾਨਾ ਹਾਸਲ ਕਰਦੇ ਹਨ ਤੇ) ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ॥੭॥
 
नानक दाता एकु है दूजा अउरु न कोइ ॥
Nānak ḏāṯā ek hai ḏūjā a▫or na ko▫e.
O Nanak, the One Lord alone is the Giver; there is no other at all.
ਨਾਨਕ ਕੇਵਲ ਪ੍ਰਭੂ ਹੀ ਦਾਤਾਰ ਹੈ, ਹੋਰ ਦੂਸਰਾ ਕੋਈ ਨਹੀਂ।
xxxਹੇ ਨਾਨਕ! (ਗੁਰੂ ਹੀ ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੈ, ਕੋਈ ਹੋਰ ਨਹੀਂ (ਜੋ ਇਹ ਦਾਤ ਦੇ ਸਕੇ।)
 
गुर परसादी पाईऐ करमि परापति होइ ॥८॥२॥१९॥
Gur parsādī pā▫ī▫ai karam parāpaṯ ho▫e. ||8||2||19||
By Guru's Grace, He is obtained. By His Mercy, He is found. ||8||2||19||
ਗੁਰਾਂ ਦੀ ਦਇਆ ਦੁਆਰਾ ਸਾਹਿਬ ਪਰਾਪਤ ਹੁੰਦਾ ਹੈ ਅਤੇ ਚੰਗੇ ਭਾਗਾਂ ਰਾਹੀਂ ਗੁਰੂ ਜੀ ਮਿਲਦੇ ਹਨ।
ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਕਰਮਿ = (ਪਰਮਾਤਮਾ ਦੀ ਮਿਹਰ) ਮਿਹਰ ਨਾਲ ॥੮॥੨॥੧੯॥(ਪਰਮਾਤਮਾ ਦਾ ਨਾਮ) ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਨਾਲ ਮਿਲਦਾ ਹੈ ॥੮॥੨॥੧੯॥