Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

कहु कबीर जन भए खालसे प्रेम भगति जिह जानी ॥४॥३॥
Kaho Kabīr jan bẖa▫e kẖālse parem bẖagaṯ jih jānī. ||4||3||
Says Kabeer, those humble people become pure - they become Khalsa - who know the Lord's loving devotional worship. ||4||3||
ਕਬੀਰ ਜੀ ਆਖਦੇ ਹਨ, ਜਿਹੜੇ ਪੁਰਸ਼ ਰੱਬ ਦੇ ਪਿਆਰ ਤੇ ਅਨੁਰਾਗ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
ਖਾਲਸੇ = ਆਜ਼ਾਦ। ਜਿਹ = ਜਿਨ੍ਹਾਂ ਨੇ ॥੪॥੩॥ਹੇ ਕਬੀਰ! ਆਖ ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥
 
घरु २ ॥
Gẖar 2.
Second House||
ਦੂਜਾ ਘਰ।
xxxxxx
 
दुइ दुइ लोचन पेखा ॥
Ḏu▫e ḏu▫e locẖan pekẖā.
With both of my eyes, I look around;
ਆਪਣੀਆਂ ਦੋਹਾਂ, ਦੋਹਾਂ ਅੱਖਾਂ ਨਾਲ ਮੈਂ ਵੇਖਦਾ ਹਾਂ।
ਦੁਇ ਦੁਇ ਲੋਚਨ = ਦੁਹੀਂ ਦੁਹੀਂ ਅੱਖੀਂ, (ਭਾਵ, ਚੰਗੀ, ਤਰ੍ਹਾਂ ਅੱਖਾਂ ਖੋਲ੍ਹ ਕੇ, ਗਹੁ ਨਾਲ)। ਪੇਖਾ = ਪੇਖਾਂ, ਮੈਂ ਵੇਖਦਾ ਹਾਂ।(ਹੁਣ ਤਾਂ) ਮੈਂ (ਜਿੱਧਰ) ਅੱਖਾਂ ਖੋਲ੍ਹ ਕੇ ਤੱਕਦਾ ਹਾਂ,
 
हउ हरि बिनु अउरु न देखा ॥
Ha▫o har bin a▫or na ḏekẖā.
I don't see anything except the Lord.
ਪ੍ਰੰਤੂ ਵਾਹਿਗੁਰੂ ਦੇ ਬਾਝੋਂ ਮੈਨੂੰ ਹੋਰ ਕੋਈ ਨਹੀਂ ਦਿਸਦਾ।
ਹਉ = ਮੈਂ। ਅਉਰੁ = ਕੋਈ ਹੋਰ, ਕਿਸੇ ਹੋਰ ਨੂੰ। ਨ ਦੇਖਾ = ਨ ਦੇਖਾਂ, ਮੈਂ ਨਹੀਂ ਵੇਖਦਾ।ਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।
 
नैन रहे रंगु लाई ॥
Nain rahe rang lā▫ī.
My eyes gaze lovingly upon Him,
ਮੇਰੇ ਨੇਤਰ ਪਿਆਰ ਨਾਲ ਉਸ ਪ੍ਰਭੂ ਨੂੰ ਵੇਖਦੇ ਹਨ।
ਨੈਨ = ਅੱਖਾਂ। ਰੰਗੁ = ਪਿਆਰ। ਰਹੇ ਲਾਈ = ਲਾਇ ਰਹੇ, ਲਾ ਰਹੇ ਹਨ।ਮੇਰੀਆਂ ਅੱਖਾਂ (ਪ੍ਰਭੂ ਨਾਲ) ਪਿਆਰ ਲਾਈ ਬੈਠੀਆਂ ਹਨ (ਮੈਨੂੰ ਹਰ ਪਾਸੇ ਪ੍ਰਭੂ ਹੀ ਦਿੱਸਦਾ ਹੈ),
 
अब बे गल कहनु न जाई ॥१॥
Ab be gal kahan na jā▫ī. ||1||
and now, I cannot speak of anything else. ||1||
ਹੁਣ ਹੋਰ ਕਿਸੇ ਵਿਸ਼ਯ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਬੇ ਗਲ = ਕੋਈ ਹੋਰ ਗੱਲ ॥੧॥ਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ (ਭਾਵ, ਮੈਂ ਹੁਣ ਇਹ ਆਖਣ-ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਭੀ ਕਿਤੇ ਹੈ) ॥੧॥
 
हमरा भरमु गइआ भउ भागा ॥
Hamrā bẖaram ga▫i▫ā bẖa▫o bẖāgā.
My doubts were removed, and my fear ran away,
ਮੇਰਾ ਸੰਸਾ ਦੂਰ ਹੋ ਗਿਆ ਹੈ ਤੇ ਮੇਰਾ ਡਰ ਦੌੜ ਗਿਆ ਹੈ,
ਭਰਮੁ = ਭੁਲੇਖਾ।(ਉਦੋਂ ਤੋਂ) ਮੇਰਾ ਭੁਲੇਖਾ ਦੂਰ ਹੋ ਗਿਆ ਹੈ (ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿਚ ਹੈ; ਇਸ ਭੁਲੇਖੇ ਦੇ ਦੂਰ ਹੋਣ ਨਾਲ) ਹੁਣ ਕੋਈ ਡਰ ਨਹੀਂ ਰਹਿ ਗਿਆ (ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ)
 
जब राम नाम चितु लागा ॥१॥ रहाउ ॥
Jab rām nām cẖiṯ lāgā. ||1|| rahā▫o.
when my consciousness became attached to the Lord's Name. ||1||Pause||
ਹੁਣ ਜਦ ਕਿ ਮੇਰਾ ਮਨ ਸੁਆਮੀ ਦੇ ਨਾਮ ਨਾਲ ਜੁੜ ਗਿਆ ਹੈ। ਠਹਿਰਾਉ।
xxx ॥੧॥ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ॥੧॥ ਰਹਾਉ॥
 
बाजीगर डंक बजाई ॥
Bājīgar dank bajā▫ī.
When the magician beats his tambourine,
ਜਦ ਮਦਾਰੀ ਆਪਣੀ ਡੁਗਡੁਗੀ ਵਜਾਉਂਦਾ ਹੈ,
ਬਾਜੀਗਰ = ਤਮਾਸ਼ਾ ਕਰਨ ਵਾਲੇ (ਪ੍ਰਭੂ) ਨੇ। ਡੰਕ = ਡੁਗਡੁਗੀ।(ਮੈਨੂੰ ਹੁਣ ਇਉਂ ਦਿੱਸਦਾ ਹੈ ਕਿ) ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,
 
सभ खलक तमासे आई ॥
Sabẖ kẖalak ṯamāse ā▫ī.
everyone comes to see the show.
ਸਾਰੇ ਲੋਕ ਖੇਡ ਵੇਖਣ ਲਈ ਆ ਜਾਂਦੇ ਹਨ।
ਖਲਕ = ਖ਼ਲਕਤ। ਤਮਾਸੇ = ਤਮਾਸ਼ਾ ਵੇਖਣ।ਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,
 
बाजीगर स्वांगु सकेला ॥
Bājīgar savāʼng sakelā.
When the magician winds up his show,
ਜਦ ਮਦਾਰੀ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ,
ਸ੍ਵਾਂਗੁ = ਸਾਂਗ, ਤਮਾਸ਼ਾ। ਸਕੇਲਾ = ਸਮੇਟਿਆ, ਸਾਂਭਦਾ ਹੈ।ਤੇ ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,
 
अपने रंग रवै अकेला ॥२॥
Apne rang ravai akelā. ||2||
then he enjoys its play all alone. ||2||
ਤਦ ਉਹ ਆਪਣੀਆਂ ਮੌਜ ਬਹਾਰਾਂ ਕੱਲਮਕੱਲਾ ਹੀ ਮਾਣਦਾ ਹੈ।
ਰੰਗ ਰਵੈ = ਮੌਜ ਵਿਚ ਰਹਿੰਦਾ ਹੈ ॥੨॥ਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥
 
कथनी कहि भरमु न जाई ॥
Kathnī kahi bẖaram na jā▫ī.
By preaching sermons, one's doubt is not dispelled.
ਧਰਮ ਭਾਸ਼ਨ ਉਚਾਰਨ ਦੁਆਰਾ ਸੰਦੇਹ ਦੂਰ ਨਹੀਂ ਹੁੰਦਾ।
ਕਥਨੀ ਕਹਿ = ਨਿਰੀਆਂ ਗੱਲਾਂ ਕਰ ਕੇ।(ਪਰ ਇਹ ਦ੍ਵੈਤ ਦਾ) ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,
 
सभ कथि कथि रही लुकाई ॥
Sabẖ kath kath rahī lukā▫ī.
Everyone is tired of preaching and teaching.
ਆਖਣ ਤੇ ਉਚਾਰਨ ਰਾਹੀਂ ਸਾਰੀ ਖਲਕਤ ਹਾਰ ਹੁੱਟ ਗਈ ਹੈ।
ਸਭ ਲੁਕਾਈ = ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ। ਰਹੀ = ਥੱਕ ਗਈ।ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ (ਕਿਸੇ ਦੇ ਅੰਦਰੋਂ ਦ੍ਵੈਤ-ਭਾਵ ਜਾਂਦੀ ਨਹੀਂ)।
 
जा कउ गुरमुखि आपि बुझाई ॥
Jā ka▫o gurmukẖ āp bujẖā▫ī.
The Lord causes the Gurmukh to understand;
ਜਿਸ ਨੂੰ ਗੁਰਾਂ ਦੇ ਰਾਹੀਂ, ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ,
ਗੁਰਮੁਖਿ = ਗੁਰੂ ਦੀ ਰਾਹੀਂ। ਆਪਿ = ਪ੍ਰਭੂ ਆਪ। ਬੁਝਾਈ = ਸਮਝ ਬਖ਼ਸ਼ਦਾ ਹੈ।ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,
 
ता के हिरदै रहिआ समाई ॥३॥
Ŧā ke hirḏai rahi▫ā samā▫ī. ||3||
his heart remains permeated with the Lord. ||3||
ਉਸ ਦੇ ਮਨ ਅੰਦਰ ਉਹ ਰਮਿਆ ਰਹਿੰਦਾ ਹੈ।
xxx ॥੩॥ਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥
 
गुर किंचत किरपा कीनी ॥
Gur kicẖanṯ kirpā kīnī.
When the Guru grants even a bit of His Grace,
ਜਦ ਗੁਰੂ ਜੀ ਭੋਰਾ ਕੁ ਡਰ ਹੀ ਮਿਹਰਬਾਨੀ ਕਰਦੇ ਹਨ,
ਕਿੰਚਤ = ਥੋੜੀ ਜਿਹੀ।ਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,
 
सभु तनु मनु देह हरि लीनी ॥
Sabẖ ṯan man ḏeh har līnī.
one's body, mind and entire being are absorbed into the Lord.
ਤਾਂ ਜਿਸਮ ਆਤਮਾ ਤੇ ਸਰੀਰ ਸਮੂਹ ਹਰੀ ਵਿੱਚ ਸਮਾ ਜਾਂਦੇ ਹਨ।
ਹਰਿ ਲੀਨੀ = ਹਰੀ ਵਿਚ ਲੀਨ ਹੋ ਜਾਂਦਾ ਹੈ।ਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।
 
कहि कबीर रंगि राता ॥
Kahi Kabīr rang rāṯā.
Says Kabeer, I am imbued with the Lord's Love;
ਕਬੀਰ ਜੀ ਫੁਰਮਾਉਂਦੇ ਹਨ, ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ,
ਰੰਗਿ = ਪਿਆਰ ਵਿਚ। ਰਾਤਾ = ਰੰਗਿਆ ਜਾਂਦਾ ਹੈ।ਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,
 
मिलिओ जगजीवन दाता ॥४॥४॥
Mili▫o jagjīvan ḏāṯā. ||4||4||
I have met with the Life of the world, the Great Giver. ||4||4||
ਅਤੇ ਮੈਂ ਜਗਤ ਦੀ ਜਿੰਦ-ਜਾਨ ਦਾਤਾਰ ਵਾਹਿਗੁਰੂ ਨੂੰ ਮਿਲ ਪਿਆ ਹਾਂ।
xxx ॥੪॥੪॥ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥
 
जा के निगम दूध के ठाटा ॥
Jā ke nigam ḏūḏẖ ke ṯẖātā.
Let the sacred scriptures be your milk and cream,
ਉਹ ਜਿਸ ਦੇ ਘਰ ਵਿੱਚ ਧਾਰਮਕ ਪੁਸਤਕਾਂ ਦੁੱਧ ਦਾ ਸਮਿਆਨ ਹਨ,
ਨਿਗਮ = ਵੇਦ ਆਦਿਕ ਧਰਮ-ਪੁਸਤਕ। ਠਾਟਾ = ਠਣ, {ਸੰ. स्तन}। ਦੂਧ ਕੇ ਠਾਟਾ = ਦੁੱਧ ਦੇ ਥਣ, ਦੁੱਧ ਦਾ ਸੋਮਾ, ਅੰਮ੍ਰਿਤ ਦਾ ਸੋਮਾ।(ਹੇ ਜਿੰਦੇ! ਤੂੰ ਉਸ ਪ੍ਰਭੂ ਦੇ ਨਾਮ ਵਿਚ ਚਿੱਤ ਜੋੜ) ਵੇਦ ਆਦਿਕ ਧਰਮ-ਪੁਸਤਕ ਜਿਸ ਦੇ (ਨਾਮ-ਅੰਮ੍ਰਿਤ) ਦੁੱਧ ਦੇ ਸੋਮੇ ਹਨ,
 
समुंदु बिलोवन कउ माटा ॥
Samunḏ bilovan ka▫o mātā.
and the ocean of the mind the churning vat.
ਤੇ ਮਨ ਸਮੁੰਦਰ ਰਿੜਕਣ ਲਈ ਭਾਂਡਾ ਹੈ,
ਸਮੁੰਦੁ = (ਭਾਵ,) ਸਤਸੰਗ। ਬਿਲੋਵਨ ਕਉ = ਰਿੜਕਣ ਲਈ। ਮਾਟਾ = ਚਾਟੀ (ਨੋਟ: ਜਿਵੇਂ ਚਾਟੀ ਵਿਚ ਦੁੱਧ ਰਿੜਕਦੀ ਹੈ, ਤਿਵੇਂ ਸਤਸੰਗ ਵਿਚ ਧਰਮ-ਪੁਸਤਕ ਵਿਚਾਰੀਦੇ ਹਨ)।ਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ।
 
ता की होहु बिलोवनहारी ॥
Ŧā kī hohu bilovanhārī.
Be the butter-churner of the Lord,
ਤੂੰ ਉਸ ਸਾਹਿਬ ਦੀ ਦੁੱਧ ਰਿੜਕਣ ਵਾਲੀ ਬਣ ਜਾ।
ਹੋਹੁ = ਬਣ। ਤਾ ਕੀ = ਉਸ ਪ੍ਰਭੂ ਦੀ (ਜਾ ਕੇ = ਜਿਸ ਪ੍ਰਭੂ ਦੇ)।(ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ।
 
किउ मेटै गो छाछि तुहारी ॥१॥
Ki▫o metai go cẖẖācẖẖ ṯuhārī. ||1||
and your buttermilk shall not be wasted. ||1||
ਉਹ ਸਾਹਿਬ ਤੈਨੂੰ ਲੱਸੀ ਦੇਣੋਂ ਕਾਹਨੂੰ ਨਾਂਹ ਕਰੇਗਾ।
ਛਾਛਿ = ਲੱਸੀ, (ਭਾਵ, ਸਾਧਾਰਨ ਅਨੰਦ ਜੋ ਬਾਣੀ ਦੀ ਵਿਚਾਰ ਤੋਂ ਮਿਲ ਸਕਦਾ ਹੈ) ॥੧॥(ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ ॥੧॥
 
चेरी तू रामु न करसि भतारा ॥
Cẖerī ṯū rām na karas bẖaṯārā.
O soul-bride slave, why don't you take the Lord as your Husband?
ਹੇ ਗੋਲੀਏ! ਤੂੰ ਵਾਹਿਗੁਰੂ ਨੂੰ ਆਪਣਾ ਕੰਤ ਕਿਉਂ ਨਹੀਂ ਬਣਾਉਂਦੀ?
ਚੇਰੀ = ਹੇ ਦਾਸੀ! ਹੇ ਜੀਵ-ਇਸਤ੍ਰੀ! ਹੇ ਜਿੰਦੇ! ਨ ਕਰਸਿ = ਤੂੰ (ਕਿਉਂ) ਨਹੀਂ ਕਰਦੀ?ਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ,
 
जगजीवन प्रान अधारा ॥१॥ रहाउ ॥
Jagjīvan parān aḏẖārā. ||1|| rahā▫o.
He is the Life of the world, the Support of the breath of life. ||1||Pause||
ਉਹ ਜਗਤ ਦੀ ਜਿੰਦ-ਜਾਨ ਤੇ ਜਿੰਦੜੀ ਦਾ ਆਸਰਾ ਹੈ। ਠਹਿਰਾਓ।
ਅਧਾਰਾ = ਆਸਰਾ ॥੧॥ਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ? ॥੧॥ ਰਹਾਉ॥
 
तेरे गलहि तउकु पग बेरी ॥
Ŧere galėh ṯa▫uk pag berī.
The chain is around your neck, and the cuffs are on your feet.
ਤੇਰੀ ਗਰਦਨ ਦੁਆਲੇ ਪਟਾ ਹੈ ਤੇ ਪੈਰੀਂ ਬੇੜੀਆਂ।
ਗਲਹਿ = ਗਲ ਵਿਚ। ਤਉਕੁ = ਲੋਹੇ ਦਾ ਕੜਾ ਜੋ ਗ਼ੁਲਾਮਾਂ ਦੇ ਗਲ ਵਿਚ ਪਾਇਆ ਜਾਂਦਾ ਸੀ, ਮੋਹ ਦਾ ਪਟਾ। ਪਗ = ਪੈਰਾਂ ਵਿਚ। ਬੇਰੀ = ਆਸਾਂ ਦੀ ਬੇੜੀ।ਹੇ ਜਿੰਦੇ! ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ,
 
तू घर घर रमईऐ फेरी ॥
Ŧū gẖar gẖar rama▫ī▫ai ferī.
The Lord has sent you wandering around from house to house.
ਸਰਬ-ਵਿਆਪਕ ਸੁਆਮੀ ਨੇ ਤੈਨੂੰ ਗ੍ਰਿਹ ਗ੍ਰਿਹ ਤੇ ਭਟਕਾਇਆ ਹੈ।
xxxਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ।
 
तू अजहु न चेतसि चेरी ॥
Ŧū ajahu na cẖeṯas cẖerī.
And still, you do not meditate on the Lord, O soul-bride, slave.
ਹੁਣ ਭੀ ਤੂੰ ਆਪਣੇ ਸਾਹਿਬ ਨੂੰ ਨਹੀਂ ਸਿਮਰਦੀ, ਹੇ ਬਾਂਦੀਏ!
ਅਜਹੁ = ਅਜੇ ਤਕ।(ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ।
 
तू जमि बपुरी है हेरी ॥२॥
Ŧū jam bapurī hai herī. ||2||
Death is watching you, O wretched woman. ||2||
ਤੈਨੂੰ ਹੇ ਨਿਕਰਮਣ! ਮੌਤ ਤੱਕ ਰਹੀ ਹੈ।
ਤੂ ਬਪੁਰੀ = ਤੈਨੂੰ ਨਿਮਾਣੀ ਨੂੰ। ਜਮਿ = ਜਮ ਨੇ। ਹੇਰੀ = ਤੱਕ ਵਿਚ ਰੱਖਿਆ ਹੋਇਆ ਹੈ ॥੨॥ਹੇ ਭਾਗ-ਹੀਣ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਭਾਵ, ਮੌਤ ਆਇਆਂ ਫਿਰ ਪਤਾ ਨਹੀਂ ਕਿਸ ਲੰਮੇ ਗੇੜ ਵਿਚ ਪੈ ਜਾਇਂਗੀ) ॥੨॥
 
प्रभ करन करावनहारी ॥
Parabẖ karan karāvanhārī.
The Lord God is the Cause of causes.
ਸੁਆਮੀ ਹੀ ਕਰਨ ਤੇ ਕਰਾਉਣ ਵਾਲਾ ਹੈ।
xxxਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।
 
किआ चेरी हाथ बिचारी ॥
Ki▫ā cẖerī hāth bicẖārī.
What is in the hands of the poor soul-bride, the slave?
ਗਰੀਬਣੀ ਟਹਿਲਣ ਦੇ ਹੱਥ ਵਿੱਚ ਕੀ ਹੈ?
xxxਪਰ ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ?
 
सोई सोई जागी ॥
So▫ī so▫ī jāgī.
She awakens from her slumber,
ਓਹੀ ਕੇਵਲ ਓਹੀ ਜਾਗਦੀ ਹੈ, ਜਿਸ ਨੂੰ ਸੁਆਮੀ ਜਗਾਉਂਦਾ ਹੈ।
ਸੋਈ ਸੋਈ = ਕਈ ਜਨਮਾਂ ਦੀ ਸੁੱਤੀ ਹੋਈ।ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)
 
जितु लाई तितु लागी ॥३॥
Jiṯ lā▫ī ṯiṯ lāgī. ||3||
and she becomes attached to whatever the Lord attaches her. ||3||
ਜਿਸ ਨਾਲ ਸਾਈਂ ਉਸ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦੀ ਹੈ।
ਜਿਤੁ = ਜਿੱਧਰ ॥੩॥(ਕਿਉਂਕਿ) ਜਿੱਧਰ ਉਹ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਲੱਗਦੀ ਹੈ ॥੩॥
 
चेरी तै सुमति कहां ते पाई ॥
Cẖerī ṯai sumaṯ kahāʼn ṯe pā▫ī.
O soul-bride, slave, where did you obtain that wisdom,
ਹੇ ਬਾਂਦੀਏ! ਤੈਂ ਉਹ ਸਿਆਣਪ ਕਿਥੋਂ ਪ੍ਰਾਪਤ ਕੀਤੀ ਹੈ?
ਸੁਮਤਿ = ਚੰਗੀ ਮੱਤ।(ਉਸ ਦੀ ਮਿਹਰ ਨਾਲ ਜਾਗੀ ਹੋਈ ਜਿੰਦ ਨੂੰ ਜੱਗਿਆਸੂ ਜਿੰਦ ਪੁੱਛਦੀ ਹੈ) ਹੇ (ਭਾਗਾਂ ਵਾਲੀਏ) ਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ,
 
जा ते भ्रम की लीक मिटाई ॥
Jā ṯe bẖaram kī līk mitā▫ī.
by which you erased your inscription of doubt?
ਜਿਸ ਦੇ ਨਾਲ ਤੂੰ ਸੰਦੇਹ ਦੀ ਲਕੀਰ ਮੇਟ ਛੱਡੀ ਹੈ।
ਜਾ ਤੇ = ਜਿਸ ਦੀ ਬਰਕਤਿ ਨਾਲ। ਭ੍ਰਮ ਕੀ ਲੀਕ = ਭਰਮ ਭਟਕਣਾਂ ਦੀ ਲਕੀਰ, ਉਹ ਸੰਸਕਾਰ ਜੋ ਭਟਕਣਾਂ ਵਿਚ ਪਾਈ ਰੱਖਦੇ ਸਨ।ਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ।
 
सु रसु कबीरै जानिआ ॥
So ras kabīrai jāni▫ā.
Kabeer has tasted that subtle essence;
ਕਬੀਰ ਨੇ ਉਹ ਅੰਮ੍ਰਿਤ ਪਾਨ ਕੀਤਾ ਹੈ
ਰਸੁ = ਆਤਮਕ ਅਨੰਦ।(ਅੱਗੋਂ ਜਾਗੀ ਹੋਈ ਜਿੰਦ ਉੱਤਰ ਦੇਂਦੀ ਹੈ) ਹੇ ਕਬੀਰ! ਸਤਿਗੁਰੂ ਦੀ ਕਿਰਪਾ ਨਾਲ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ,
 
मेरो गुर प्रसादि मनु मानिआ ॥४॥५॥
Mero gur parsāḏ man māni▫ā. ||4||5||
by Guru's Grace, his mind is reconciled with the Lord. ||4||5||
ਅਤੇ ਗੁਰਾਂ ਦੀ ਦਇਆ ਦੁਆਰਾ, ਹੁਣ ਉਸ ਦੀ ਆਤਮਾ ਪ੍ਰਭੂ ਨਾਲ ਹਿੱਲ ਗਈ ਹੈ।
xxx ॥੪॥੫॥ਤੇ ਮੇਰਾ ਮਨ ਉਸ ਵਿਚ ਪਰਚ ਗਿਆ ਹੈ ॥੪॥੫॥
 
जिह बाझु न जीआ जाई ॥
Jih bājẖ na jī▫ā jā▫ī.
Without Him, we cannot even live;
ਜਦ ਹਰੀ ਜਿਸ ਦੇ ਬਿਨਾ ਬੰਦਾ ਜੀਊ ਨਹੀਂ ਸਕਦਾ,
ਜਿਹ ਬਾਝੁ = (ਉਹ "ਜੀਵਨੁ ਮੂਏ ਬਿਨੁ ਨਾਹੀ") ਜਿਸ ਆਤਮਕ ਜੀਵਨ ਤੋਂ ਬਿਨਾ।ਜਿਸ (ਸਦਾ-ਥਿਰ ਰਹਿਣ ਵਾਲੇ ਆਤਮਕ ਜੀਵਨ) ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ,
 
जउ मिलै त घाल अघाई ॥
Ja▫o milai ṯa gẖāl agẖā▫ī.
when we meet Him, then our task is completed.
ਮਿਲ ਪੈਂਦਾ ਹੈ, ਤਦ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ।
ਜਉ = ਜੇ (ਉਹ ਰੱਬੀ ਜੀਵਨ)। ਘਾਲ ਅਘਾਈ = ਮਿਹਨਤ ਰੱਜ ਜਾਂਦੀ ਹੈ, ਘਾਲ-ਕਮਾਈ ਸਫਲ ਹੋ ਜਾਂਦੀ ਹੈ।ਤੇ ਜੇ ਉਹ ਜੀਵਨ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ।
 
सद जीवनु भलो कहांही ॥
Saḏ jīvan bẖalo kahāʼnhī.
People say it is good to live forever,
ਹਮੇਸ਼ਾਂ ਲਈ ਜੀਊਂਦੇ ਰਹਿਣ ਨੂੰ ਲੋਕ ਚੰਗੀ ਗੱਲ ਆਖਦੇ ਹਨ,
ਕਹਾਂਹੀ = (ਲੋਕ) ਆਖਦੇ ਹਨ, ਕਹਹਿ। ਭਲੋ = ਭਲਾ, ਚੰਗਾ, ਸੁਹਣਾ। ਸਦ ਜੀਵਨੁ = (ਇਸ) ਅਟੱਲ ਜੀਵਨ (ਨੂੰ)।ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ,
 
मूए बिनु जीवनु नाही ॥१॥
Mū▫e bin jīvan nāhī. ||1||
but without dying, there is no life. ||1||
ਪ੍ਰੰਤੂ ਆਪਣੇ ਆਪੇ ਤੋਂ ਮਰੇ ਬਗੈਰ ਇਹ ਜਿੰਦਗੀ ਪ੍ਰਾਪਤ ਨਹੀਂ ਹੁੰਦੀ।
ਮੂਏ ਬਿਨੁ = (ਚਸਕਿਆਂ ਵਲੋਂ) ਮਰਨ ਤੋਂ ਬਿਨਾ, ਆਪਾ-ਭਾਵ ਛੱਡਣ ਤੋਂ ਬਿਨਾ ॥੧॥ਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ॥੧॥
 
अब किआ कथीऐ गिआनु बीचारा ॥
Ab ki▫ā kathī▫ai gi▫ān bīcẖārā.
So now, what sort wisdom should I contemplate and preach?
ਹੁਣ ਮੈਂ ਕਿਸ ਕਿਸਮ ਦੇ ਬ੍ਰਹਮ-ਬੋਧ ਦੀ ਵਿਆਖਿਆ ਕਰਾਂ?
ਅਬ = ਹੁਣ (ਜਦੋਂ "ਗਿਆਨੁ ਬੀਚਾਰਾ") ਗਿਆਨੁ ਬੀਚਾਰਾ, (ਜਦੋਂ ਉਸ ਸਦ-ਜੀਵਨ) ਦੇ ਗਿਆਨ ਨੂੰ ਵਿਚਾਰ ਲਿਆ ਹੈ, ਜਦੋਂ ਉਸ ਅਟੱਲ ਜੀਵਨ ਦੀ ਸਮਝ ਪੈ ਗਈ ਹੈ।ਜਦੋਂ ਉਸ 'ਸਦ-ਜੀਵਨ' ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।
 
निज निरखत गत बिउहारा ॥१॥ रहाउ ॥
Nij nirkẖaṯ gaṯ bi▫uhārā. ||1|| rahā▫o.
As I watch, worldly things dissipate. ||1||Pause||
ਮੇਰੇ ਵੇਖਦਿਆਂ ਹੀ ਸੰਸਾਰੀ ਚੀਜ਼ਾਂ ਬਿਨਸ ਰਹੀਆਂ ਹਨ। ਠਹਿਰਾਉ।
ਨਿਜ ਨਿਰਖਤ = ਮੇਰੇ ਵੇਂਹਦਿਆਂ। ਗਤ ਬਿਉਹਾਰਾ = ਬਦਲਣ ਵਾਲਾ ਵਿਹਾਰ, ਬਦਲਣ ਵਾਲੀ ਚਾਲ ॥੧॥(ਉਂਞ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਆਪਣੇ ਵੇਂਹਦਿਆਂ ਹੀ (ਜਗਤ ਦੀ ਸਦਾ) ਬਦਲਦੇ ਰਹਿਣ ਦੀ ਚਾਲ ਵੇਖ ਲਈਦੀ ਹੈ (ਭਾਵ, ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ) ॥੧॥ ਰਹਾਉ॥
 
घसि कुंकम चंदनु गारिआ ॥
Gẖas kuʼnkam cẖanḏan gāri▫ā.
Saffron is ground up, and mixed with sandalwood;
ਕੇਸਰ ਨੂੰ ਰਗੜ ਕੇ ਚੰਨਣ ਨਾਲ ਮਿਲਾਇਆ ਜਾਂਦਾ ਹੈ।
ਘਸਿ = ਰਗੜ ਕੇ, (ਭਾਵ, ਆਪਾ-ਭਾਵ ਮਿਟਾਉਣ ਦੀ ਮਿਹਨਤ ਕਰ ਕੇ)। ਕੁੰਕਮ = ਕੇਸਰ। ਗਾਰਿਆ = ਗਾਲ ਲਿਆ ਹੈ, ਰਲਾ ਕੇ ਇੱਕ ਕਰ ਦਿੱਤਾ ਹੈ। ਕੁੰਕਮ ਚੰਦਨੁ = (ਜੀਵਨ-ਸੁਗੰਧੀ ਦੇਣ ਵਾਲੇ) ਆਤਮਾ ਤੇ ਪਰਮਾਤਮਾ।ਜਿਸ ਪੁੱਤਰ (ਜੀਵਾਤਮਾ) ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ,
 
बिनु नैनहु जगतु निहारिआ ॥
Bin nainhu jagaṯ nihāri▫ā.
without eyes, the world is seen.
ਨੇਤ੍ਰਾਂ ਦੇ ਬਾਝੋਂ ਸੰਸਾਰ ਦੇਖ ਲਿਆ ਜਾਂਦਾ ਹੈ।
ਬਿਨੁ ਨੈਨਹੁ = ਅੱਖਾਂ ਤੋਂ ਬਿਨਾ, ਇਹਨਾਂ ਅੱਖਾਂ ਨੂੰ ਰੂਪ ਆਦਿਕ ਤੱਕਣ ਦੀ ਬਾਣ ਵਲੋਂ ਹਟਾ ਕੇ। ਨਿਹਾਰਿਆ = ਵੇਖ ਲਿਆ ਹੈ।ਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ।
 
पूति पिता इकु जाइआ ॥
Pūṯ piṯā ik jā▫i▫ā.
The son has given birth to his father;
ਪੁੱਤਰ ਨੇ ਪਿਓ ਨੂੰ ਜਨਮ ਦਿੱਤਾ ਹੈ।
ਪੂਤਿ = ਪੁੱਤਰ ਨੇ, ਜੀਵਾਤਮਾ ਨੇ। ਇਕੁ ਪਿਤਾ = ਇੱਕ ਪ੍ਰਭੂ-ਪਿਤਾ ਨੂੰ। ਜਾਇਆ = ਪੈਦਾ ਕਰ ਲਿਆ ਹੈ, (ਆਪਣੇ ਅੰਦਰ) ਪਰਗਟ ਕਰ ਲਿਆ ਹੈ।ਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ,
 
बिनु ठाहर नगरु बसाइआ ॥२॥
Bin ṯẖāhar nagar basā▫i▫ā. ||2||
without a place, the city has been established. ||2||
ਟਿਕਾਣੇ ਬਗੈਰ ਸ਼ਹਿਰ ਵਸਾਇਆ ਜਾਂਦਾ ਹੈ।
ਬਿਨੁ ਠਾਹਰ = ਜਿਸ ਦਾ ਕੋਈ ਥਾਂ ਨਹੀਂ ਸੀ, ਜੋ ਕਿਸੇ ਇੱਕ ਥਾਂ ਟਿਕਦਾ ਨਹੀਂ ਸੀ, ਜੋ ਸਦਾ ਭਟਕਦਾ ਰਹਿੰਦਾ ਸੀ ॥੨॥ਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ) ॥੨॥
 
जाचक जन दाता पाइआ ॥
Jācẖak jan ḏāṯā pā▫i▫ā.
The humble beggar has found the Great Giver,
ਮੰਗਤੇ ਨੇ ਦਾਤਾਰ ਨੂੰ ਪਾ ਲਿਆ ਹੈ।
ਜਾਚਕ = ਮੰਗਤਾ।ਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ,
 
सो दीआ न जाई खाइआ ॥
So ḏī▫ā na jā▫ī kẖā▫i▫ā.
but he is unable to eat what he has been given.
ਉਸ ਨੇ ਮੈਨੂੰ ਐਨਾ ਦਿੱਤਾ ਹੈ ਕਿ ਮੈਂ ਇਸ ਨੂੰ ਖਾ ਨਹੀਂ ਸਕਦਾ।
ਨ ਜਾਈ ਖਾਇਆ = ਖਾਧਿਆਂ ਮੁੱਕਦਾ ਨਹੀਂ। ਸੋ = ਉਹ ਕੁਝ, ਇਤਨੀ ਆਤਮਕ ਦਾਤ।ਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ।
 
छोडिआ जाइ न मूका ॥
Cẖẖodi▫ā jā▫e na mūkā.
He cannot leave it alone, but it is never exhausted.
ਮੈਂ ਇਸ ਨੂੰ ਖਾਣੋਂ ਹੱਟ ਨਹੀਂ ਸਕਦਾ ਅਤੇ ਇਹ ਮੁਕਦਾ ਹੀ ਨਹੀਂ।
ਨ ਮੂਕਾ = ਨਹੀਂ ਮੁੱਕਦਾ।ਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ,
 
अउरन पहि जाना चूका ॥३॥
A▫uran pėh jānā cẖūkā. ||3||
He shall not go to beg from others any longer. ||3||
ਮੇਰਾ ਹੋਰਨਾਂ ਕੋਲ ਮੰਗਣ ਜਾਣਾ ਖਤਮ ਹੋ ਗਿਆ ਹੈ।
ਪਹਿ = ਪਾਸ, ਕੋਲ। ਚੂਕਾ = ਖ਼ਤਮ ਹੋ ਗਿਆ ਹੈ ॥੩॥(ਤੇ ਉਸ ਦੀ ਬਰਕਤਿ ਨਾਲ) ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ ॥੩॥
 
जो जीवन मरना जानै ॥
Jo jīvan marnā jānai.
Who know how to die while yet alive,
ਜਿਹੜਾ ਜਿੰਦਗੀ ਵਿੱਚ ਮੌਤ ਕਬੂਲ ਕਰਨਾ ਜਾਣਦਾ ਹੈ,
ਜੋ = ਜੋ ਮਨੁੱਖ। ਜੀਵਨ ਮਰਨਾ = (ਇਸ ਸਦ-) ਜੀਵਨ ਲਈ ਆਪਾ-ਭਾਵ ਮਿਟਾਉਣਾ।ਜੋ ਮਨੁੱਖ ਇਸ ਆਤਮਕ ਅਟੱਲ ਜੀਵਨ ਦੀ ਖ਼ਾਤਰ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ,
 
सो पंच सैल सुख मानै ॥
So pancẖ sail sukẖ mānai.
those select few, enjoy great peace.
ਉਹ ਮੁੱਖੀ ਜਨ ਪਹਾੜ ਜਿੰਨੀ ਖੁਸ਼ੀ ਭੋਗਦਾ ਹੈ।
ਸੈਲ = ਸਿਲਾ ਵਰਗਾ, ਪਹਾੜ ਵਰਗਾ ਅਟੱਲ। ਮਾਨੈ = ਮਾਣਦਾ ਹੈ। ਪੰਚ = ਸੰਤ।ਉਹ ਸੰਤਾਂ ਵਾਲੇ ਅਟੱਲ ਆਤਮਕ ਸੁਖ ਨੂੰ ਮਾਣਦਾ ਹੈ।
 
कबीरै सो धनु पाइआ ॥
Kabīrai so ḏẖan pā▫i▫ā.
Kabeer has found that wealth;
ਕਬੀਰ ਨੇ ਉਹ ਦੌਲਤ ਪ੍ਰਾਪਤ ਕਰ ਲਈ ਹੈ,
ਕਬੀਰੈ = ਕਬੀਰ ਨੇ।ਮੈਂ ਕਬੀਰ ਨੇ (ਭੀ) ਉਹ (ਆਤਮਕ ਜੀਵਨ-ਰੂਪ) ਧਨ ਪ੍ਰਾਪਤ ਕਰ ਲਿਆ ਹੈ,
 
हरि भेटत आपु मिटाइआ ॥४॥६॥
Har bẖetaṯ āp mitā▫i▫ā. ||4||6||
meeting with the Lord, he has erased his self-conceit. ||4||6||
ਅਤੇ ਵਾਹਿਗੁਰੂ ਨੂੰ ਮਿਲ ਕੇ ਉਸ ਨੇ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ।
ਆਪੁ = ਆਪਾ-ਭਾਵ ॥੪॥੬॥ਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ ॥੪॥੬॥
 
किआ पड़ीऐ किआ गुनीऐ ॥
Ki▫ā paṛī▫ai ki▫ā gunī▫ai.
What use is it to read, and what use is it to study?
ਪੜ੍ਹਨ ਤੇ ਵਿਚਾਰਨ ਦਾ ਕ ਲਾਭ ਹੈ,
ਕਿਆ = ਕੀਹ ਲਾਭ? ਗੁਨੀਐ {ਸੰ. गण्} ਵਿਚਾਰੀਏ।(ਹੇ ਗਵਾਰ!) (ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?
 
किआ बेद पुरानां सुनीऐ ॥
Ki▫ā beḏ purānāʼn sunī▫ai.
What use is it to listen to the Vedas and the Puraanas?
ਅਤੇ ਵੇਦਾਂ ਤੇ ਪੁਰਾਣਾਂ ਨੂੰ ਸੁਣਨ ਦਾ ਕੀ?
xxxਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?
 
पड़े सुने किआ होई ॥
Paṛe sune ki▫ā ho▫ī.
What use is reading and listening,
ਵਾਚਣ ਤੇ ਸ੍ਰਵਣ ਕਰਨ ਦਾ ਕੀ ਫਾਇਦਾ ਹੈ,
ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ।ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ-
 
जउ सहज न मिलिओ सोई ॥१॥
Ja▫o sahj na mili▫o so▫ī. ||1||
if celestial peace is not attained? ||1||
ਜੇਕਰ ਉਸ ਦੇ ਨਾਲ ਗਿਆਨ ਪ੍ਰਾਪਤ ਕਰਨ ਨਹੀਂ ਹੁੰਦਾ।
ਜਉ = ਜੇ। ਸਹਜ = {ਸੰ. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ ॥੧॥ਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥
 
हरि का नामु न जपसि गवारा ॥
Har kā nām na japas gavārā.
The fool does not chant the Name of the Lord.
ਬੇਸਮਝ ਬੰਦਾ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ!ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ।
 
किआ सोचहि बारं बारा ॥१॥ रहाउ ॥
Ki▫ā socẖėh bāraʼn bārā. ||1|| rahā▫o.
So what does he think of, over and over again? ||1||Pause||
ਫਿਰ ਉਹ ਕਿਹੜੀ ਸ਼ੈ ਹੈ ਜਿਸ ਦਾ ਉਹ ਮੁੜ ਮੁੜ ਕੇ ਧਿਆਨ ਧਾਰਦਾ ਹੈ? ਠਹਿਰਾਉ।
ਬਾਰੰ ਬਾਰਾ = ਮੁੜ ਮੁੜ ॥੧॥(ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ? ॥੧॥ ਰਹਾਉ॥
 
अंधिआरे दीपकु चहीऐ ॥
Anḏẖi▫āre ḏīpak cẖahī▫ai.
In the darkness, we need a lamp
ਅਨ੍ਹੇਰੇ ਵਿੱਚ ਇਕ ਦੀਵਾ ਚਾਹੀਦਾ ਹੈ,
ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ।ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,