Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नानक नामु मिलै मनु मानिआ ॥४॥१॥
Nānak nām milai man māni▫ā. ||4||1||
O Nanak, obtains the Naam; his mind is pleased and appeased. ||4||1||
ਉਹ ਨਾਮ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ।
ਮਾਨਿਆ = ਪਤੀਜ ਜਾਂਦਾ ਹੈ ॥੪॥੧॥ਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥
 
धनासरी महला ३ ॥
Ḏẖanāsrī mėhlā 3.
Dhanaasaree, Third Mehl:
ਧਨਾਸਰੀ ਤੀਜੀ ਪਾਤਿਸ਼ਾਹੀ।
xxxxxx
 
हरि नामु धनु निरमलु अति अपारा ॥
Har nām ḏẖan nirmal aṯ apārā.
The wealth of the Lord's Name is immaculate, and absolutely infinite.
ਪਰਮ ਬੇਅੰਤ ਅਤੇ ਪਵਿੱਤ੍ਰ ਹੇ ਵਾਹਿਗੁਰੂ ਦੇ ਨਾਮ ਦੀ ਦੌਲਤ।
ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ।ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ।
 
गुर कै सबदि भरे भंडारा ॥
Gur kai sabaḏ bẖare bẖandārā.
The Word of the Guru's Shabad is over-flowing with treasure.
ਗੁਰਾਂ ਦੀ ਬਾਣੀ ਰਾਹੀਂ ਬੰਦੇ ਇਸ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ।ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ।
 
नाम धन बिनु होर सभ बिखु जाणु ॥
Nām ḏẖan bin hor sabẖ bikẖ jāṇ.
Know that, except for the wealth of the Name, all other wealth is poison.
ਨਾਮ ਦੇ ਬਗੈਰ ਹੋਰ ਸਾਰਿਆਂ ਧਨ-ਪਦਾਰਥਾਂ ਨੂੰ ਜ਼ਹਿਰ ਸਮਝ।
ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ)। ਜਾਣੁ = ਸਮਝ।ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।
 
माइआ मोहि जलै अभिमानु ॥१॥
Mā▫i▫ā mohi jalai abẖimān. ||1||
The egotistical people are burning in their attachment to Maya. ||1||
ਅਭਿਮਾਨੀ ਪੁਰਸ਼ ਸੰਸਾਰੀ ਮਮਤਾ ਦੀ ਅੱਗ ਵਿੱਚ ਸੜਦਾ ਹੈ।
ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ ॥੧॥(ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ ॥੧॥
 
गुरमुखि हरि रसु चाखै कोइ ॥
Gurmukẖ har ras cẖākẖai ko▫e.
How rare is that Gurmukh who tastes the sublime essence of the Lord.
ਗੁਰਾਂ ਦੇ ਰਾਹੀਂ, ਕੋਈ ਵਿਰਲਾ ਹੀ ਹਰੀ ਦੇ ਅੰਮ੍ਰਿਤ ਨੂੰ ਮਾਣਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ।ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ,
 
तिसु सदा अनंदु होवै दिनु राती पूरै भागि परापति होइ ॥ रहाउ ॥
Ŧis saḏā anand hovai ḏin rāṯī pūrai bẖāg parāpaṯ ho▫e. Rahā▫o.
He is always in bliss, day and night; through perfect good destiny, he obtains the Name. ||Pause||
ਦਿਨ ਰਾਤ ਉਹ ਹਮੇਸ਼ਾਂ ਖੁਸ਼ੀ ਵਿੱਚ ਰਹਿੰਦਾ ਹੈ। ਪੂਰਨ ਚੰਗੇ ਕਰਮਾਂ ਰਾਹੀਂ ਹੀ ਨਾਮ ਪਾਇਆ ਜਾਂਦਾ ਹੈ। ਠਹਿਰਾਉ।
ਭਾਗਿ = ਕਿਸਮਤ ਨਾਲ ॥ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤ ਨਾਲ ਹੀ ਮਿਲਦਾ ਹੈ ॥ ਰਹਾਉ॥
 
सबदु दीपकु वरतै तिहु लोइ ॥
Sabaḏ ḏīpak varṯai ṯihu lo▫e.
The Word of the Shabad is a lamp, illuminating the three worlds.
ਨਾਮ ਰੂਪੀ ਦੀਵੇ ਦੀ ਰੋਸ਼ਨੀ ਤਿੰਨਾ ਲੋਕਾਂ ਅੰਦਰ ਵਿਆਪਕ ਹੋ ਰਹੀ ਹੈ।
ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ।ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ।
 
जो चाखै सो निरमलु होइ ॥
Jo cẖākẖai so nirmal ho▫e.
One who tastes it, becomes immaculate.
ਜਿਹੜਾ ਨਾਮ ਨੂੰ ਚੱਖਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ।
xxxਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।
 
निरमल नामि हउमै मलु धोइ ॥
Nirmal nām ha▫umai mal ḏẖo▫e.
The immaculate Naam, the Name of the Lord, washes off the filth of ego.
ਪਵਿੱਤਰ ਨਾਮ ਹੰਕਾਰ ਦੀ ਗੰਦਗੀ ਨੂੰ ਧੋ ਸੁੱਟਤਾ ਹੈ।
ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ।(ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।
 
साची भगति सदा सुखु होइ ॥२॥
Sācẖī bẖagaṯ saḏā sukẖ ho▫e. ||2||
True devotional worship brings lasting peace. ||2||
ਸੱਚੇ ਪ੍ਰੇਮ ਰਾਹੀਂ, ਬੰਦਾ ਸਦੀਵ ਹੀ ਆਰਾਮ ਵਿੱਚ ਵਸਦਾ ਹੈ।
ਸਾਚੀ = ਸਦਾ ਕਾਇਮ ਰਹਿਣ ਵਾਲੀ ॥੨॥ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥
 
जिनि हरि रसु चाखिआ सो हरि जनु लोगु ॥
Jin har ras cẖākẖi▫ā so har jan log.
One who tastes the sublime essence of the Lord is the Lord's humble servant.
ਕੇਵਲ ਓਹੀ ਰੱਬ ਦਾ ਬੰਦਾ ਅਤੇ ਗੋਲਾ ਹੈ, ਜੋ ਪ੍ਰਭੂ-ਅੰਮ੍ਰਿਤ ਨੂੰ ਮਾਣਦਾ ਹੈ।
ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ।ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ।
 
तिसु सदा हरखु नाही कदे सोगु ॥
Ŧis saḏā harakẖ nāhī kaḏe sog.
He is forever happy; he is never sad.
ਉਹ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ ਅਤੇ ਕਦਾਚਿਤ ਭੀ ਰੰਜ-ਗਮ ਵਿੱਚ ਨਹੀਂ ਹੁੰਦਾ।
ਹਰਖੁ = ਖ਼ੁਸ਼ੀ। ਸੋਗੁ = ਗ਼ਮ।ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ।
 
आपि मुकतु अवरा मुकतु करावै ॥
Āp mukaṯ avrā mukaṯ karāvai.
He himself is liberated, and he liberates others as well.
ਉਹ ਖੁਦ ਬੰਦ-ਖਲਾਸ ਹੈ ਤੇ ਹੋਰਨਾਂ ਨੂੰ ਬੰਦ-ਖਲਾਸ ਕਰਾਉਂਦਾ ਹੈ।
ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ।ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ।
 
हरि नामु जपै हरि ते सुखु पावै ॥३॥
Har nām japai har ṯe sukẖ pāvai. ||3||
He chants the Lord's Name, and through the Lord, he finds peace. ||3||
ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੁਆਮੀ ਪਾਸੋਂ ਆਰਾਮ ਚੈਨ ਪ੍ਰਾਪਤ ਕਰਦਾ ਹੈ।
ਤੇ = ਤੋਂ, ਪਾਸੋਂ ॥੩॥ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ ॥੩॥
 
बिनु सतिगुर सभ मुई बिललाइ ॥
Bin saṯgur sabẖ mu▫ī billā▫e.
Without the True Guru, everyone dies, crying out in pain.
ਸੱਚੇ ਗੁਰਾਂ ਦੇ ਬਾਝੋਂ ਸਾਰਾ ਸੰਚਾਰ ਵਿਲਕਦਾ ਮਰ ਜਾਂਦਾ ਹੈ।
ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ।ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ।
 
अनदिनु दाझहि साति न पाइ ॥
An▫ḏin ḏājẖėh sāṯ na pā▫e.
Night and day, they burn, and find no peace.
ਰਾਤ ਦਿਨ ਉਹ ਸੜਦਾ ਬਲਦਾ ਰਹਿੰਦਾ ਹੈ ਅਤੇ ਠੰਢ-ਚੈਨ ਨੂੰ ਪ੍ਰਾਪਤ ਨਹੀਂ ਹੁੰਦਾ।
ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ।(ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ।
 
सतिगुरु मिलै सभु त्रिसन बुझाए ॥
Saṯgur milai sabẖ ṯarisan bujẖā▫e.
But meeting the True Guru, all thirst is quenched.
ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਸਾਰੀਆਂ ਖਾਹਿਸ਼ਾਂ ਮਿੱਟ ਜਾਂਦੀਆਂ ਹਨ।
ਸਭ = ਸਾਰੀ।ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ।
 
नानक नामि सांति सुखु पाए ॥४॥२॥
Nānak nām sāʼnṯ sukẖ pā▫e. ||4||2||
O Nanak, through the Naam, one finds peace and tranquility. ||4||2||
ਨਾਨਕ, ਨਾਮ ਦੇ ਰਾਹੀਂ, ਇਨਸਾਨ ਨੂੰ ਠੰਢ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ।
ਨਾਮਿ = ਨਾਮ ਵਿਚ (ਜੁੜ ਕੇ) ॥੪॥੨॥ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ॥੪॥੨॥
 
धनासरी महला ३ ॥
Ḏẖanāsrī mėhlā 3.
Dhanaasaree, Third Mehl:
ਧਨਾਸਰੀ ਤੀਜੀ ਪਾਤਿਸ਼ਾਹੀ।
xxxxxx
 
सदा धनु अंतरि नामु समाले ॥
Saḏā ḏẖan anṯar nām samāle.
Gather in and cherish forever the wealth of the Lord's Name, deep within;
ਆਪਣੇ ਚਿੱਤ ਵਿੱਚ ਤੂੰ ਹਮੇਸ਼ਾਂ ਰੱਬ ਦੇ ਨਾਮ ਦੀ ਦੌਲਤ ਨੂੰ ਸੰਭਾਲ ਕਰ,
ਸਦਾ ਧਨੁ = ਸਦਾ ਸਾਥ ਨਿਬਾਹੁਣ ਵਾਲਾ ਧਨ। ਅੰਤਰਿ = ਅੰਦਰ। ਸਮਾਲੇ = ਸਮਾਲਿ, ਸਾਂਭ ਕੇ ਰੱਖ।ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ,
 
जीअ जंत जिनहि प्रतिपाले ॥
Jī▫a janṯ jinėh parṯipāle.
He cherishes and nurtures all beings and creatures.
ਜੋ ਸਾਰੇ ਪ੍ਰਾਣੀਆਂ ਨੂੰ ਪਾਲਦਾ-ਪੋਸਦਾ ਹੈ।
ਜਿਨਹਿ = ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ।
 
मुकति पदारथु तिन कउ पाए ॥
Mukaṯ paḏārath ṯin ka▫o pā▫e.
They alone obtain the treasure of Liberation,
ਕੇਵਲ ਓਹੀ ਮੋਖਸ਼ ਦੀ ਦੌਲਤ ਨੂੰ ਪਾਉਂਦੇ ਹਨ,
ਮੁਕਤਿ ਪਦਾਰਥੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲੀ ਕੀਮਤੀ ਚੀਜ਼। ਪਾਏ = ਪ੍ਰਾਪਤ ਹੁੰਦੀ ਹੈ।ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ,
 
हरि कै नामि रते लिव लाए ॥१॥
Har kai nām raṯe liv lā▫e. ||1||
who are lovingly imbued with, and focused on the Lord's Name. ||1||
ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਅਤੇ ਉਸ ਨੂੰ ਪਿਆਰ ਕਰਦੇ ਹਨ।
ਲਾਏ = ਲਾਇ, ਲਾ ਕੇ ॥੧॥ਜੇਹੜੇ ਸੁਰਤ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥
 
गुर सेवा ते हरि नामु धनु पावै ॥
Gur sevā ṯe har nām ḏẖan pāvai.
Serving the Guru, one obtains the wealth of the Lord's Name.
ਗੁਰਾਂ ਦੀ ਘਾਲ ਦੁਆਰਾ ਆਦਮੀ ਪ੍ਰਭੂ ਦੇ ਨਾਮ ਦੇ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ।
ਤੇ = ਤੋਂ।ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ।
 
अंतरि परगासु हरि नामु धिआवै ॥ रहाउ ॥
Anṯar pargās har nām ḏẖi▫āvai. Rahā▫o.
He is illumined and enlightened within, and he meditates on the Lord's Name. ||Pause||
ਉਸ ਦਾ ਅੰਦਰ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ।
ਪ੍ਰਗਾਸੁ = ਚਾਨਣ, ਸੂਝ ॥ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ॥ ਰਹਾਉ॥
 
इहु हरि रंगु गूड़ा धन पिर होइ ॥
Ih har rang gūṛā ḏẖan pir ho▫e.
This love for the Lord is like the love of the bride for her husband.
ਇਹ ਵਾਹਿਗੁਰੂ ਦਾ ਡੂੰਘਾ ਪ੍ਰੇਮ ਪਤਨੀ ਦੇ ਆਪਣੇ ਪਤੀ ਵਾਸਤੇ ਪ੍ਰੇਮ ਵਰਗਾ ਹੁੰਦਾ ਹੈ।
ਹਰਿ ਪਿਰ ਰੰਗੁ = ਪ੍ਰਭੂ-ਪਤੀ ਦਾ ਪ੍ਰੇਮ-ਰੰਗ। ਧਨ = (ਉਸ ਜੀਵ-) ਇਸਤ੍ਰੀ (ਨੂੰ)।ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ,
 
सांति सीगारु रावे प्रभु सोइ ॥
Sāʼnṯ sīgār rāve parabẖ so▫e.
God ravishes and enjoys the soul-bride who is adorned with peace and tranquility.
ਉਹ ਸੁਆਮੀ ਉਸ ਪਤਨੀ ਨੂੰ ਮਾਣਦੀ ਹੈ, ਜੋ ਅਡੋਲਤਾ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।
ਸੀਗਾਰੁ = ਗਹਣਾ। ਮੂਲਹੁ = ਮੂਲ ਤੋਂ, ਆਪਣੇ ਜਿੰਦ-ਦਾਤੇ ਤੋਂ। ਰਾਵੇ = ਮਾਣਦੀ ਹੈ, ਹਿਰਦੇ ਵਿਚ ਹਰ ਵੇਲੇ ਵਸਾਂਦੀ ਹੈ।ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ।
 
हउमै विचि प्रभु कोइ न पाए ॥
Ha▫umai vicẖ parabẖ ko▫e na pā▫e.
No one finds God through egotism.
ਹੰਕਾਰ ਅੰਦਰ ਕੋਈ ਬੰਦਾ ਭੀ ਆਪਣੇ ਸਾਹਿਬ ਨੂੰ ਪ੍ਰਾਪਤ ਨਹੀਂ ਹੁੰਦਾ।
xxxਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ।
 
मूलहु भुला जनमु गवाए ॥२॥
Mūlhu bẖulā janam gavā▫e. ||2||
Wandering away from the Primal Lord, the root of all, one wastes his life in vain. ||2||
ਆਦੀ ਨਿਰੰਕਾਰ ਤੋਂ ਗੁੰਮਰਾਹ ਹੋ ਪ੍ਰਾਣੀ ਆਪਣਾ ਜੀਵਨ ਵੰਞਾ ਲੈਂਦਾ ਹੈ।
xxx ॥੨॥ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥
 
गुर ते साति सहज सुखु बाणी ॥
Gur ṯe sāṯ sahj sukẖ baṇī.
Tranquility, celestial peace, pleasure and the Word of His Bani come from the Guru.
ਗੁਰਾਂ ਪਾਸੋਂ ਆਰਾਮ, ਅਡੋਲਤਾ, ਅਨੰਦ ਅਤੇ ਰੱਬੀ ਗੁਰਬਾਣੀ ਪ੍ਰਾਪਤ ਹੁੰਦੇ ਹਨ।
ਤੇ = ਤੋਂ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ।
 
सेवा साची नामि समाणी ॥
Sevā sācẖī nām samāṇī.
True is that service, which leads one to merge in the Naam.
ਸੱਚੀ ਹੈ ਗੁਰਾਂ ਦੀ ਘਾਲ, ਜਿਸ ਦੁਆਰਾ ਜੀਵ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਮਿ = ਨਾਮ ਵਿਚ।(ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ।
 
सबदि मिलै प्रीतमु सदा धिआए ॥
Sabaḏ milai parīṯam saḏā ḏẖi▫ā▫e.
Blessed with the Word of the Shabad, he meditates forever on the Lord, the Beloved.
ਨਾਮ ਦੀ ਦਾਤ ਪਾ, ਇਨਸਾਨ ਹਮੇਸ਼ਾਂ ਹੀ ਆਪਣੇ ਪਿਆਰੇ ਪ੍ਰਭੂ ਦਾ ਸਿਮਰਨ ਕਰਦਾ ਹੈ।
ਸਬਦਿ = ਸ਼ਬਦ ਵਿਚ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ।
 
साच नामि वडिआई पाए ॥३॥
Sācẖ nām vadi▫ā▫ī pā▫e. ||3||
Through the True Name, glorious greatness is obtained. ||3||
ਸੱਚੇ ਨਾਮ ਦੇ ਰਾਹੀਂ ਉਹ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ।
ਨਾਮਿ = ਨਾਮ ਦੀ ਰਾਹੀਂ ॥੩॥ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥
 
आपे करता जुगि जुगि सोइ ॥
Āpe karṯā jug jug so▫e.
The Creator Himself abides throughout the ages.
ਉਹ ਸਿਰਜਣਹਾਰ ਸੁਆਮੀ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਵਸਦਾ ਹੈ।
ਆਪੇ = ਆਪ ਹੀ। ਜੁਗਿ ਜੁਗਿ = ਹਰੇਕ ਜੁਗ ਵਿਚ।ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ।
 
नदरि करे मेलावा होइ ॥
Naḏar kare melāvā ho▫e.
If He casts His Glance of Grace, then we meet Him.
ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਾਂ ਹੀ, ਜੀਵ ਉਸ ਨਾਲ ਮਿਲਦਾ ਹੈ।
ਮੇਲਾਵਾ = ਮਿਲਾਪ।ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ।
 
गुरबाणी ते हरि मंनि वसाए ॥
Gurbāṇī ṯe har man vasā▫e.
Through the Word of Gurbani, the Lord comes to dwell in the mind.
ਗੁਰਾਂ ਦੀ ਬਾਣੀ ਦੇ ਰਾਹੀਂ ਪ੍ਰਭੂ ਅੰਤਰ ਆਤਮੇ ਨਿਵਾਸ ਕਰ ਲੈਂਦਾ ਹੈ।
ਮੰਨਿ = ਮਨਿ, ਮਨ ਵਿਚ। ਤੇ = ਦੀ ਰਾਹੀਂ।ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।
 
नानक साचि रते प्रभि आपि मिलाए ॥४॥३॥
Nānak sācẖ raṯe parabẖ āp milā▫e. ||4||3||
O Nanak, God unites with Himself those who are imbued with Truth. ||4||3||
ਨਾਨਕ, ਜੋ ਸੱਚ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਪ੍ਰਭਿ = ਪ੍ਰਭੂ ਨੇ ॥੪॥੩॥ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥
 
धनासरी महला ३ तीजा ॥
Ḏẖanāsrī mėhlā 3 ṯījā.
Dhanaasaree, Third Mehl:
ਧਨਾਸਰੀ ਤੀਜੀ ਪਾਤਿਸ਼ਾਹੀ।
xxxxxx
 
जगु मैला मैलो होइ जाइ ॥
Jag mailā mailo ho▫e jā▫e.
The world is polluted, and those in the world become polluted as well.
ਸੰਸਾਰ ਪਲੀਤ ਹੈ, ਤੇ ਉਸ ਨਾਲ ਜੁੜ ਕੇ ਪ੍ਰਾਣੀ ਪਲੀਤ ਹੋ ਜਾਂਦਾ ਹੈ।
ਮੈਲੋ = ਮੈਲਾ ਹੀ, ਹੋਰ ਹੋਰ ਮੈਲਾ। ਹੋਇ ਜਾਇ = ਹੁੰਦਾ ਜਾਂਦਾ ਹੈ।ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੋ ਜਾਂਦਾ ਹੈ, ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ,
 
आवै जाइ दूजै लोभाइ ॥
Āvai jā▫e ḏūjai lobẖā▫e.
In attachment to duality, it comes and goes.
ਦਵੈਤ ਵਿੱਚ ਫੱਸਿਆ ਉਹ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਹੈ।
ਆਵੈ ਜਾਇ = ਜੰਮਦਾ ਹੈ ਮਰਦਾ ਹੈ। ਦੂਜੈ = ਪਰਮਾਤਮਾ ਤੋਂ ਬਿਨਾ ਹੋਰ ਵਿਚ, ਮਾਇਆ ਦੇ ਮੋਹ ਵਿਚ। ਲੋਭਾਇ = ਲੋਭ ਕਰ ਕੇ, ਫਸ ਕੇ।ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
 
दूजै भाइ सभ परज विगोई ॥
Ḏūjai bẖā▫e sabẖ paraj vigo▫ī.
This love of duality has ruined the entire world.
ਹੋਰਸ ਦੀ ਪ੍ਰੀਤ ਦੇ ਸਾਰੇ ਸੰਸਾਰ ਨੂੰ ਤਬਾਹ ਕਰ ਛੱਡਿਆ ਹੈ।
ਦੂਜੈ ਭਾਇ = ਮਾਇਆ ਦੇ ਮੋਹ ਵਿਚ। ਪਰਜ = ਪਰਜਾ, ਲੁਕਾਈ। ਵਿਗੋਈ = ਖ਼ੁਆਰ ਹੋ ਰਹੀ ਹੈ।ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ।
 
मनमुखि चोटा खाइ अपुनी पति खोई ॥१॥
Manmukẖ cẖotā kẖā▫e apunī paṯ kẖo▫ī. ||1||
The self-willed manmukh suffers punishment, and forfeits his honor. ||1||
ਪ੍ਰਤੀ ਕੂਲ ਪੁਰਸ਼ ਸੱਟਾਂ ਸਹਾਰਦਾ ਹੈ ਅਤੇ ਆਪਣੀ ਇੱਜ਼ਤ ਆਬਰੂ ਗਵਾ ਲੈਂਦਾ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ॥੧॥ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ ॥੧॥
 
गुर सेवा ते जनु निरमलु होइ ॥
Gur sevā ṯe jan nirmal ho▫e.
Serving the Guru, one becomes immaculate.
ਗੁਰਾਂ ਦੀ ਟਹਿਲ ਦੁਆਰਾ ਬੰਦਾ ਪਵਿੰਤਰ ਹੋ ਜਾਂਦਾ ਹੈ।
ਤੇ = ਤੋਂ, ਦੀ ਰਾਹੀਂ। ਜਨੁ = ਸੇਵਕ।ਹੇ ਭਾਈ! ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।
 
अंतरि नामु वसै पति ऊतम होइ ॥ रहाउ ॥
Anṯar nām vasai paṯ ūṯam ho▫e. Rahā▫o.
He enshrines the Naam, the Name of the Lord, within, and his state becomes exalted. ||Pause||
ਉਸ ਦੇ ਅੰਦਰ ਨਾਮ ਟਿੱਕ ਜਾਂਦਾ ਹੈ ਅਤੇ ਸ੍ਰੇਸ਼ਟ ਥੀ ਵੰਞਦੀ ਹੈ ਉਸ ਦੀ ਇੱਜ਼ਤ-ਆਬਰੂ। ਠਹਿਰਾਉ।
ਪਤਿ = ਇੱਜ਼ਤ ॥ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ ॥ ਰਹਾਉ॥
 
गुरमुखि उबरे हरि सरणाई ॥
Gurmukẖ ubre har sarṇā▫ī.
The Gurmukhs are saved, taking to the Lord's Sanctuary.
ਗੁਰੂ-ਅਨੁਸਾਰੀ ਗੁਰੂ ਦੀ ਪਨਾਹ ਲੈਣ ਦੁਆਰਾ, ਪਾਰ ਉਤਰ ਜਾਂਦੇ ਹਨ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਉਬਰੇ = ਬਚ ਗਏ।ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਸਰਨ ਪੈ ਕੇ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ।
 
राम नामि राते भगति द्रिड़ाई ॥
Rām nām rāṯe bẖagaṯ ḏariṛā▫ī.
Attuned to the Lord's Name, they commit themselves to devotional worship.
ਸਾਹਿਬ ਦੇ ਨਾਮ ਨਾਲ ਰੰਗੀਜੇ ਹੋਏ, ਉਹ ਆਪਣੇ ਅੰਦਰ ਉਸ ਦੀ ਪ੍ਰੇਮਮਈ ਸੇਵਾ ਨੂੰ ਪੱਕੀ ਕਰਦੇ ਹਨ।
ਨਾਮਿ = ਨਾਮ ਵਿਚ। ਰਾਤੇ = ਮਗਨ। ਦ੍ਰਿੜਾਈ = ਹਿਰਦੇ ਵਿਚ ਪੱਕੀ ਟਿਕਾ ਲਈ।ਉਹ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ, ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਟਿਕਾਈ ਰੱਖਦੇ ਹਨ।
 
भगति करे जनु वडिआई पाए ॥
Bẖagaṯ kare jan vadi▫ā▫ī pā▫e.
The Lord's humble servant performs devotional worship, and is blessed with greatness.
ਰੱਬ ਦਾ ਸੇਵਕ ਉਸ ਦੀ ਸੇਵਾ ਕਰਦਾ ਹੈ ਅਤੇ ਪੱਤ ਆਬਰੂ ਪਾਉਂਦਾ ਹੈ।
xxxਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ।
 
साचि रते सुख सहजि समाए ॥२॥
Sācẖ raṯe sukẖ sahj samā▫e. ||2||
Attuned to Truth, he is absorbed in celestial peace. ||2||
ਸੱਚ ਨਾਲ ਰੰਗਿਆ ਹੋਇਆ ਉਹ ਆਤਮਕ-ਅਨੰਦ ਅੰਦਰ ਲੀਨ ਹੋ ਜਾਂਦਾ ਹੈ।
ਸਾਚੀ = ਸਦਾ-ਥਿਰ ਪ੍ਰਭੂ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹ ਆਤਮਕ ਹੁਲਾਰਿਆਂ ਵਿਚ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ॥੨॥
 
साचे का गाहकु विरला को जाणु ॥
Sācẖe kā gāhak virlā ko jāṇ.
Know that one who purchases the True Name is very rare.
ਸਮਝ ਲੈ ਕਿ ਸੱਚੇ ਨਾਮ ਦਾ ਖਰੀਦਾਰ ਕੋਈ ਇਕ ਅੱਧਾ ਹੀ ਹੈ।
ਗਾਹਕੁ = ਮਿਲਣ ਦਾ ਚਾਹਵਾਨ। ਜਾਣੁ = ਸਮਝੋ।(ਹੇ ਭਾਈ! ਫਿਰ ਭੀ,) ਸਦਾ-ਥਿਰ ਪ੍ਰਭੂ ਨਾਲ ਮਿਲਾਪ ਦਾ ਚਾਹਵਾਨ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝੋ।
 
गुर कै सबदि आपु पछाणु ॥
Gur kai sabaḏ āp pacẖẖāṇ.
Through the Word of the Guru's Shabad, he comes to understand himself.
ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਆਪ ਦੀ ਸਿੰਆਣ ਕਰ ਲੈਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ। ਆਪੁ = ਆਪਣੇ ਆਤਮਕ ਜੀਵਨ ਨੂੰ। ਪਛਾਣੁ = ਪਛਾਣੂ, ਪਛਾਣਨ ਵਾਲਾ।(ਜੇਹੜਾ ਕੋਈ ਮਿਲਾਪ ਦਾ ਚਾਹਵਾਨ ਹੁੰਦਾ ਹੈ, ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਆਤਮਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ।
 
साची रासि साचा वापारु ॥
Sācẖī rās sācẖā vāpār.
True is his capital, and true is his trade.
ਸੱਚੀ ਹੈ ਉਸ ਦੀ ਪੂੰਜੀ ਅਤੇ ਸੱਚਾ ਉਸ ਦਾ ਵਣਜ।
ਰਾਸਿ = ਸਰਮਾਇਆ।ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦੀ ਪੂੰਜੀ (ਆਪਣੇ ਅੰਦਰ ਸਾਂਭ ਕੇ ਰੱਖਦਾ ਹੈ), ਉਹ ਮਨੁੱਖ ਸਦਾ ਸਾਥ ਨਿਬਾਹੁਣ ਵਾਲਾ (ਹਰਿ-ਨਾਮ ਸਿਮਰਨ ਦਾ) ਵਪਾਰ ਕਰਦਾ ਹੈ।
 
सो धंनु पुरखु जिसु नामि पिआरु ॥३॥
So ḏẖan purakẖ jis nām pi▫ār. ||3||
Blessed is that person, who loves the Naam. ||3||
ਮੁਬਾਰਕ ਹੈ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਨਾਲ ਪ੍ਰੇਮ ਰੱਖਦਾ ਹੈ।
ਧੰਨੁ = ਭਾਗਾਂ ਵਾਲਾ। ਜਿਸੁ ਪਿਆਰੁ = ਜਿਸ ਦਾ ਪਿਆਰ ॥੩॥ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿਚ ਪੈ ਜਾਂਦਾ ਹੈ ॥੩॥
 
तिनि प्रभि साचै इकि सचि लाए ॥
Ŧin parabẖ sācẖai ik sacẖ lā▫e.
God, the True Lord, has attached some to His True Name.
ਕਈਆਂ ਨੂੰ ਉਸ ਸੱਚੇ ਸਾਹਿਬ ਨੇ ਸੱਚੇ ਨਾਮ ਨਾਲ ਜੋੜ ਦਿੱਤਾ ਹੈ।
ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈਆਂ ਨੂੰ। ਸਚਿ = ਸਦਾ-ਥਿਰ ਨਾਮ ਵਿਚ।ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੇ ਕਈ (ਮਨੁੱਖਾਂ) ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਿਆ ਹੋਇਆ ਹੈ,
 
ऊतम बाणी सबदु सुणाए ॥
Ūṯam baṇī sabaḏ suṇā▫e.
They listen to the most sublime Word of His Bani, and the Word of His Shabad.
ਉਹ ਸ੍ਰੇਸ਼ਟ ਗੁਰਬਾਣੀ ਅਤੇ ਨਾਮ ਨੂੰ ਸੁਣਦੇ ਹਨ।
ਊਤਮ = ਸ੍ਰੇਸ਼ਟ (ਜੀਵਨ ਵਾਲੇ)।ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ, ਤੇ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।