Sri Guru Granth Sahib Ji

Ang: / 1430

Your last visited Ang:

बिनु सबदै जगु दुखीआ फिरै मनमुखा नो गई खाइ ॥
Bin sabḏai jag ḏukẖī▫ā firai manmukẖā no ga▫ī kẖā▫e.
Without the Shabad, the world wanders lost in pain. The self-willed manmukh is consumed.
ਨਾਮ ਦੇ ਬਗੈਰ ਜਹਾਨ ਦੁਖੀ ਹੋਇਆ ਫਿਰਦਾ ਹੈ। ਮਾਇਆ ਆਪ-ਹੁਦਰਿਆਂ ਨੂੰ ਨਿਗਲ ਗਈ ਹੈ।
ਨੋ = ਨੂੰ।ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।
 
सबदे नामु धिआईऐ सबदे सचि समाइ ॥४॥
Sabḏe nām ḏẖi▫ā▫ī▫ai sabḏe sacẖ samā▫e. ||4||
Through the Shabad, meditate on the Naam; through the Shabad, you shall merge in Truth. ||4||
ਸ਼ਬਦ ਦੁਆਰਾ ਇਨਸਾਨ ਨਾਮ ਦਾ ਸਿਮਰਨ ਕਰਦਾ ਹੈ ਅਤੇ ਸ਼ਬਦ ਰਾਹੀਂ ਹੀ ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ॥੪॥
 
माइआ भूले सिध फिरहि समाधि न लगै सुभाइ ॥
Mā▫i▫ā bẖūle siḏẖ firėh samāḏẖ na lagai subẖā▫e.
The Siddhas wander around, deluded by Maya; they are not absorbed in the Samaadhi of the Lord's Sublime Love.
ਕਰਾਮਾਤੀ ਬੰਦੇ, ਸੰਸਾਰੀ ਪਦਾਰਥਾਂ ਦੇ ਬਹਿਕਾਏ ਹੋਏ ਭਟਕਦੇ ਫਿਰਦੇ ਹਨ, ਅਤੇ ਸ਼੍ਰੇਸ਼ਟ ਪ੍ਰੀਤ ਅੰਦਰ ਉਨ੍ਹਾਂ ਦੀ ਬਿਰਤੀ ਨਹੀਂ ਜੁੜਦੀ।
ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤ ਨਹੀਂ ਜੁੜਦੀ।
 
तीने लोअ विआपत है अधिक रही लपटाइ ॥
Ŧīne lo▫a vi▫āpaṯ hai aḏẖik rahī laptā▫e.
The three worlds are permeated by Maya; they are totally covered by it.
ਮੋਹਨੀ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਹੀ ਹੈ ਅਤੇ ਪ੍ਰਾਣੀਆਂ ਨੂੰ ਘਣੀ ਹੀ ਚਿਮੜੀ ਹੋਈ ਹੈ।
ਲੋਅ = ਲੋਕ, ਭਵਨ। ਵਿਆਪਤ ਹੈ = (ਆਪਣਾ) ਜ਼ੋਰ ਪਾਈ ਰੱਖਦੀ ਹੈ। ਅਧਿਕ = ਬਹੁਤ।ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ।
 
बिनु गुर मुकति न पाईऐ ना दुबिधा माइआ जाइ ॥५॥
Bin gur mukaṯ na pā▫ī▫ai nā ḏubiḏẖā mā▫i▫ā jā▫e. ||5||
Without the Guru, liberation is not attained, and the double-mindedness of Maya does not go away. ||5||
ਗੁਰਾਂ ਦੇ ਬਾਝੋਂ ਕਲਿਆਣ ਪਰਾਪਤ ਨਹੀਂ ਹੁੰਦੀ ਅਤੇ ਨਾਂ ਹੀ ਦੁਚਿੱਤਾਪਣ ਤੇ ਸੰਸਾਰੀ ਮਮਤਾ ਦੂਰ ਹੁੰਦੇ ਹੈ।
ਮੁਕਤਿ = ਖ਼ਲਾਸੀ। ਦੁਬਿਧਾ = ਦੁ-ਕਿਸਮਾ-ਪਨ, ਦੁ-ਚਿੱਤਾ-ਪਨ ॥੫॥ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ॥੫॥
 
माइआ किस नो आखीऐ किआ माइआ करम कमाइ ॥
Mā▫i▫ā kis no ākẖī▫ai ki▫ā mā▫i▫ā karam kamā▫e.
What is called Maya? What does Maya do?
ਮੋਹਨੀ ਕਿਸ ਨੂੰ ਕਹਿੰਦੇ ਹਨ? ਮੋਹਨੀ ਕੀ ਕੰਮ ਕਰਦੀ ਹੈ?
ਕਿਸ ਨੋ = ਕਿਸ ਨੂੰ {ਨੋਟ: ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ? (ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ?
 
दुखि सुखि एहु जीउ बधु है हउमै करम कमाइ ॥
Ḏukẖ sukẖ ehu jī▫o baḏẖ hai ha▫umai karam kamā▫e.
These beings are bound by pleasure and pain; they do their deeds in egotism.
ਗਮੀ ਤੇ ਖੁਸ਼ੀ ਅੰਦਰ ਮੋਹਨੀ ਨੇ ਇਸ ਪ੍ਰਾਣੀ ਨੂੰ ਜਕੜਿਆ ਹੋਇਆ ਹੈ ਅਤੇ ਉਸ ਪਾਸੋਂ ਹੰਗਤਾ ਅੰਦਰ ਕੰਮ ਕਰਾਉਂਦੀ ਹੈ।
ਦੁਖਿ = ਦੁੱਖ ਵਿਚ। ਬਧੁ = ਬੱਝਾ ਹੋਇਆ।(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ 'ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ' ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।
 
बिनु सबदै भरमु न चूकई ना विचहु हउमै जाइ ॥६॥
Bin sabḏai bẖaram na cẖūk▫ī nā vicẖahu ha▫umai jā▫e. ||6||
Without the Shabad, doubt is not dispelled, and egotism is not eliminated from within. ||6||
ਰੱਬੀ ਕਲਾਮ ਦੇ ਬਗੈਰ ਸੰਦੇਹ ਰਫ਼ਾ ਨਹੀਂ ਹੁੰਦਾ, ਨਾਂ ਹੀ ਹੰਕਾਰ ਅੰਦਰੋਂ ਦੂਰ ਹੁੰਦਾ ਹੈ।
xxx॥੬॥ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ॥੬॥
 
बिनु प्रीती भगति न होवई बिनु सबदै थाइ न पाइ ॥
Bin parīṯī bẖagaṯ na hova▫ī bin sabḏai thā▫e na pā▫e.
Without love, there is no devotional worship. Without the Shabad, no one finds acceptance.
ਪਿਆਰ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੋ ਸਕਦੀ ਅਤੇ ਨਾਮ ਦੇ ਬਾਝੋਂ ਇਨਸਾਨ ਕਬੂਲ ਨਹੀਂ ਪੈਦਾ।
ਥਾਇ = ਥਾਂ ਵਿਚ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ।ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ।
 
सबदे हउमै मारीऐ माइआ का भ्रमु जाइ ॥
Sabḏe ha▫umai mārī▫ai mā▫i▫ā kā bẖaram jā▫e.
Through the Shabad, egotism is conquered and subdued, and the illusion of Maya is dispelled.
ਨਾਮ ਨਾਲ ਹੰਗਤਾ ਨਾਬੂਦ ਹੋ ਜਾਂਦੀ ਹੈ ਅਤੇ ਮੋਹਨੀ ਦਾ ਮੁਗਾਲਤਾ ਦੂਰ ਹੋ ਜਾਂਦਾ ਹੈ।
ਭ੍ਰਮੁ = ਭਟਕਣਾ।ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।
 
नामु पदारथु पाईऐ गुरमुखि सहजि सुभाइ ॥७॥
Nām paḏārath pā▫ī▫ai gurmukẖ sahj subẖā▫e. ||7||
The Gurmukh obtains the Treasure of the Naam with intuitive ease. ||7||
ਗੁਰਾਂ ਦੇ ਰਾਹੀਂ ਇਨਸਾਨ ਸੁਖੈਨ ਹੀ ਹਰੀ ਨਾਮ ਦੀ ਦੌਲਤ ਨੂੰ ਹਾਸਲ ਕਰ ਲੈਂਦਾ ਹੈ।
xxx॥੭॥ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ॥੭॥
 
बिनु गुर गुण न जापनी बिनु गुण भगति न होइ ॥
Bin gur guṇ na jāpnī bin guṇ bẖagaṯ na ho▫e.
Without the Guru, one's virtues do not shine forth; without virtue, there is no devotional worship.
ਗੁਰਾਂ ਦੇ ਬਗੈਰ ਨੇਕੀਆਂ ਨਹੀਂ ਚਮਕਦੀਆਂ ਅਤੇ ਨੇਕੀਆਂ ਦੇ ਬਗੈਰ ਸਾਈਂ ਦੀ ਪਰੇਮ-ਮਈ ਸੇਵਾ ਨਹੀਂ ਹੋ ਸਕਦੀ।
ਨ ਜਾਪਨੀ = ਨ ਜਾਪਨਿ, ਨਹੀਂ ਜਾਪਦੇ, ਕਦਰ ਨਹੀਂ ਪੈਂਦੀ।ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
 
भगति वछलु हरि मनि वसिआ सहजि मिलिआ प्रभु सोइ ॥
Bẖagaṯ vacẖẖal har man vasi▫ā sahj mili▫ā parabẖ so▫e.
The Lord is the Lover of His devotees; He abides within their minds. They meet that God with intuitive ease.
ਉਹ ਸਾਹਿਬ ਸੁਖੈਨ ਹੀ ਉਸ ਪ੍ਰਾਣੀ ਨੂੰ ਮਿਲ ਪੈਦਾ ਹੈ ਜਿਸਦੇ ਚਿੱਤ ਅੰਦਰ ਅਨੁਰਾਗ ਦੇ ਪ੍ਰੇਮੀ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।
ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਮਨਿ = ਮਨ ਵਿਚ।(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।
 
नानक सबदे हरि सालाहीऐ करमि परापति होइ ॥८॥४॥२१॥
Nānak sabḏe har salāhī▫ai karam parāpaṯ ho▫e. ||8||4||21||
O Nanak, through the Shabad, praise the Lord. By His Grace, He is obtained. ||8||4||21||
ਨਾਨਕ, ਸ਼ਬਦ ਰਾਹੀਂ ਤੂੰ ਹਰੀ ਦੀ ਪਰਸੰਸਾ ਕਰ। ਉਸ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਕਰਮਿ = ਮਿਹਰ ਦੀ ਰਾਹੀਂ। ਕਰਮੁ = ਬਖ਼ਸ਼ਸ਼ ॥੮॥੪॥੨੧॥ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ॥੮॥੪॥੨੧॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
माइआ मोहु मेरै प्रभि कीना आपे भरमि भुलाए ॥
Mā▫i▫ā moh merai parabẖ kīnā āpe bẖaram bẖulā▫e.
Emotional attachment to Maya is created by my God; He Himself misleads us through illusion and doubt.
ਧਨ ਦੌਲਤ ਦੀ ਲਗਨ ਮੇਰੇ ਮਾਲਕ ਦੀ ਰਚਨਾ ਹੈ, ਤੇ ਉਹ ਖੁਦ ਹੀ ਬੰਦੇ ਨੂੰ ਗਲਤ-ਫਹਿਮੀ ਅੰਦਰ ਗੁਮਰਾਹ ਕਰਦਾ ਹੈ।
ਪ੍ਰਭਿ = ਪ੍ਰਭੂ ਨੇ। ਭਰਮਿ = ਮਾਇਆ ਦੀ ਭਟਕਣਾ ਵਿਚ (ਪਾ ਕੇ)। ਭੁਲਾਏ = ਕੁਰਾਹੇ ਪਾਂਦਾ ਹੈ।ਮੇਰੇ ਪ੍ਰਭੂ ਨੇ (ਆਪ ਹੀ) ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ।
 
मनमुखि करम करहि नही बूझहि बिरथा जनमु गवाए ॥
Manmukẖ karam karahi nahī būjẖėh birthā janam gavā▫e.
The self-willed manmukhs perform their actions, but they do not understand; they waste away their lives in vain.
ਆਪ-ਹੁਦਰੇ ਮੰਦ ਅਮਲ ਕਮਾਉਂਦੇ ਹਨ ਤੇ ਸਮਝਦੇ ਨਹੀਂ। ਉਹ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦੇ ਹਨ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਕਰਹਿ = ਕਰਦੇ ਹਨ। ਗਵਾਏ = ਗਵਾਂਦਾ ਹੈ।(ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ)। (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ।
 
गुरबाणी इसु जग महि चानणु करमि वसै मनि आए ॥१॥
Gurbāṇī is jag mėh cẖānaṇ karam vasai man ā▫e. ||1||
Gurbani is the Light to illuminate this world; by His Grace, it comes to abide within the mind. ||1||
ਗੁਰਬਾਣੀ ਇਸ ਸੰਸਾਰ ਅੰਦਰ ਈਸ਼ਵਰੀ ਪ੍ਰਕਾਸ਼ ਹੈ! ਵਾਹਿਗੁਰੂ ਦੀ ਰਹਿਮਤ ਰਾਹੀਂ ਇਹ ਆ ਕੇ ਪ੍ਰਾਣੀ ਦੇ ਚਿੱਤ ਅੰਦਰ ਟਿਕ ਜਾਂਦੀ ਹੈ।
ਕਰਮਿ = ਮਿਹਰ ਨਾਲ। ਮਨਿ = ਮਨ ਵਿਚ। ਆਏ = ਆਇ, ਆ ਕੇ ॥੧॥ਸਤਿਗੁਰੂ ਦੀ ਬਾਣੀ ਇਸ ਜਗਤ ਵਿਚ (ਜੀਵਨ ਦੇ ਰਸਤੇ ਵਿਚ) ਚਾਨਣ (ਕਰਦੀ) ਹੈ। ਇਹ ਬਾਣੀ (ਪਰਮਾਤਮਾ ਦੀ) ਮਿਹਰ ਨਾਲ (ਹੀ) ਮਨੁੱਖ ਦੇ ਮਨ ਵਿਚ ਆ ਵੱਸਦੀ ਹੈ ॥੧॥
 
मन रे नामु जपहु सुखु होइ ॥
Man re nām japahu sukẖ ho▫e.
O mind, chant the Naam, the Name of the Lord, and find peace.
ਹੇ ਇਨਸਾਨ! ਤੂੰ ਨਾਮ ਦਾ ਅਰਾਧਨ ਕਰ ਤਾਂ ਜੋ ਤੈਨੂੰ ਆਰਾਮ ਚੈਨ ਪਰਾਪਤ ਹੋਵੇ।
xxxਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, (ਨਾਮ ਜਪਣ ਨਾਲ ਹੀ) ਆਤਮਕ ਆਨੰਦ ਮਿਲਦਾ ਹੈ।
 
गुरु पूरा सालाहीऐ सहजि मिलै प्रभु सोइ ॥१॥ रहाउ ॥
Gur pūrā salāhī▫ai sahj milai parabẖ so▫e. ||1|| rahā▫o.
Praising the Perfect Guru, you shall easily meet with that God. ||1||Pause||
ਪੂਰਨ ਗੁਰਾਂ ਦੀ ਸਿਫ਼ਤ-ਸਨਾ ਕਰਨ ਦੁਆਰਾ, ਉਹ ਸਾਹਿਬ ਸੁਖੈਨ ਹੀ ਆਦਮੀ ਨੂੰ ਮਿਲ ਪੈਦਾ ਹੈ। ਠਹਿਰਾਉ।
ਸਾਲਾਹੀਐ = ਵਡਿਆਣਾ ਚਾਹੀਦਾ ਹੈ, ਧੰਨ ਧੰਨ ਆਖਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ ॥੧॥(ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ) ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿਚ (ਟਿਕਦਾ ਹੈ, ਤੇ ਮਨੁੱਖ ਨੂੰ) ਉਹ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ॥
 
भरमु गइआ भउ भागिआ हरि चरणी चितु लाइ ॥
Bẖaram ga▫i▫ā bẖa▫o bẖāgi▫ā har cẖarṇī cẖiṯ lā▫e.
Doubt departs, and fear runs away, when you focus your consciousness on the Lord's Feet.
ਭਗਵਾਨ ਦੇ ਚਰਨਾਂ ਨਾਲ ਬ੍ਰਿਤੀ ਜੋੜਨ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ ਤੇ ਡਰ ਦੌੜ ਜਾਂਦਾ ਹੈ।
ਭਰਮੁ = ਦੌੜ-ਭੱਜ, ਭਟਕਣਾ। ਚਰਣੀ = ਚਰਨਾਂ ਵਿਚ।(ਗੁਰੂ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ, (ਹਰੇਕ ਕਿਸਮ ਦਾ) ਡਰ ਨੱਸ ਜਾਂਦਾ ਹੈ।
 
गुरमुखि सबदु कमाईऐ हरि वसै मनि आइ ॥
Gurmukẖ sabaḏ kamā▫ī▫ai har vasai man ā▫e.
The Gurmukh practices the Shabad, and the Lord comes to dwell within the mind.
ਗੁਰਾਂ ਦੇ ਰਾਹੀਂ ਨਾਮ ਦੀ ਕਮਾਈ ਕਰਨ ਦੁਆਰਾ ਵਾਹਿਗੁਰੂ ਆ ਕੇ ਹਿਰਦੇ ਅੰਦਰ ਟਿਕ ਜਾਂਦਾ ਹੈ।
xxxਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ ਭਾਵ, ਸ਼ਬਦ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ, ਇਸ ਤਰ੍ਹਾਂ) ਪਰਮਾਤਮਾ ਮਨ ਵਿਚ ਆ ਵੱਸਦਾ ਹੈ,
 
घरि महलि सचि समाईऐ जमकालु न सकै खाइ ॥२॥
Gẖar mahal sacẖ samā▫ī▫ai jamkāl na sakai kẖā▫e. ||2||
In the mansion of the home within the self, we merge in Truth, and the Messenger of Death cannot devour us. ||2||
ਸੱਚ ਦੇ ਰਾਹੀਂ ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸਨੂੰ ਨਿਗਲ ਨਹੀਂ ਸਕਦਾ।
ਘਰਿ = ਘਰ ਵਿਚ, ਅੰਤਰ ਆਤਮੇ। ਮਹਲਿ = ਪ੍ਰਭੂ ਦੇ ਮਹਲ ਵਿਚ, ਪ੍ਰਭੂ ਦੇ ਚਰਨਾਂ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ॥੨॥ਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ ॥੨॥
 
नामा छीबा कबीरु जोलाहा पूरे गुर ते गति पाई ॥
Nāmā cẖẖībā Kabīr jolāhā pūre gur ṯe gaṯ pā▫ī.
Naam Dayv the printer, and Kabeer the weaver, obtained salvation through the Perfect Guru.
ਨਾਮ ਦੇਵ ਛੀਬੇ ਅਤੇ ਕਬੀਰ ਜੁਲਾਹੇ ਨੇ ਪੂਰਨ ਗੁਰੂ ਪਾਸੋਂ ਮੁਕਤੀ ਹਾਸਲ ਕਰ ਲਈ।
ਜਲਾਹਾ = {ਨੋਟ: ਅਸਲ ਲਫ਼ਜ਼ 'ਜੋਲਾਹਾ' ਹੈ, ਇਥੇ 'ਜੁਲਾਹਾ' ਪੜ੍ਹਨਾ ਹੈ}। ਤੇ = ਤੋਂ। ਗਤਿ = ਉੱਚੀ ਅਤਮਕ ਅਵਸਥਾ।(ਵੇਖੋ) ਨਾਮ ਦੇਵ (ਜਾਤਿ ਦਾ) ਛੀਂਬਾ (ਸੀ) ਕਬੀਰ ਜੁਲਾਹਾ (ਸੀ, ਉਹਨਾਂ ਨੇ) ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ,
 
ब्रहम के बेते सबदु पछाणहि हउमै जाति गवाई ॥
Barahm ke beṯe sabaḏ pacẖẖāṇėh ha▫umai jāṯ gavā▫ī.
Those who know God and recognize His Shabad lose their ego and class consciousness.
ਉਸ ਦੇ ਨਾਮ ਨੂੰ ਸਿੰਞਾਣਨ ਦੁਆਰਾ ਉਹ ਵਾਹਿਗੁਰੂ ਦੇ ਜਾਨਣ ਵਾਲੇ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਹੰਗਤਾ ਤੇ ਜਾਤੀ ਗੁਆ ਦਿੱਤੀਆਂ।
ਬੇਤੇ = ਜਾਣਨ ਵੇਲੇ। ਬ੍ਰਹਮ ਕੇ ਬੇਤੇ = ਪਰਮਾਤਮਾ ਨਾਲ ਸਾਂਝ ਪਾਣ ਵਾਲੇ। ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਪਛਾਣਹਿ = ਪਛਾਣਦੇ ਹਨ, ਸਾਂਝ ਪਾਂਦੇ ਹਨ, ਸਾਂਝ ਪਾ ਲਈ {ਨੋਟ: ਵਰਤਮਾਨ ਕਾਲ ਨੂੰ ਭੂਤਕਾਲ ਦੇ ਅਰਥ ਵਿਚ ਇਥੇ ਵਰਤਣਾ ਹੈ}। ਹਉਮੈ ਜਾਤਿ = ਹਉਮੈ ਦੀ ਜਾਤਿ ਹੀ, ਹਉਮੈ ਦਾ ਮੂਲ ਹੀ।ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਦਾ ਬੀ ਨਾਸ ਕਰ ਦਿੱਤਾ।
 
सुरि नर तिन की बाणी गावहि कोइ न मेटै भाई ॥३॥
Sur nar ṯin kī baṇī gāvahi ko▫e na metai bẖā▫ī. ||3||
Their Banis are sung by the angelic beings, and no one can erase them, O Siblings of Destiny! ||3||
ਦੇਵਤੇ ਅਤੇ ਮਨੁੱਖ ਉਨ੍ਹਾਂ ਦੇ ਸ਼ਬਦ ਗਾਇਨ ਕਰਦੇ ਹਨ। ਕੋਈ ਭੀ ਉਨ੍ਹਾਂ ਨੂੰ ਮੇਸ ਨਹੀਂ ਸਕਦਾ, ਹੈ ਵੀਰ!
ਸੁਰ = ਦੇਵਤੇ। ਭਾਈ = ਹੇ ਭਾਈ! ॥੩॥ਹੇ ਭਾਈ! (ਹੁਣ) ਦੇਵਤੇ ਤੇ ਮਨੁੱਖ ਉਹਨਾਂ ਦੀ (ਉਚਾਰੀ ਹੋਈ) ਬਾਣੀ ਗਾਂਦੇ ਹਨ, ਕੋਈ ਬੰਦਾ (ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ) ਮਿਟਾ ਨਹੀਂ ਸਕਦਾ ॥੩॥
 
दैत पुतु करम धरम किछु संजम न पड़ै दूजा भाउ न जाणै ॥
Ḏaiṯ puṯ karam ḏẖaram kicẖẖ sanjam na paṛai ḏūjā bẖā▫o na jāṇai.
The demon's son Prahlaad had not read about religious rituals or ceremonies, austerity or self-discipline; he did not know the love of duality.
(ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ।
ਦੈਤ ਪੁਤੁ = ਹਰਨਾਖਸ਼ ਦੈਂਤ ਦਾ ਪੁੱਤਰ, ਪ੍ਰਹਿਲਾਦ। ਕਰਮ ਧਰਮ = ਕਰਮ ਕਾਂਡ। ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਜਤਨ। ਭਾਉ = ਪਿਆਰ।(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ।
 
सतिगुरु भेटिऐ निरमलु होआ अनदिनु नामु वखाणै ॥
Saṯgur bẖeti▫ai nirmal ho▫ā an▫ḏin nām vakẖāṇai.
Upon meeting with the True Guru, he became pure; night and day, he chanted the Naam, the Name of the Lord.
ਸੱਚੇ ਗੁਰੂ ਨੂੰ ਮਿਲ ਪੈਣ ਤੇ ਉਹ ਪਵਿੱਤਰ ਹੋ ਗਿਆ ਅਤੇ ਰੈਣ ਦਿਹੁੰ ਉਹ ਨਾਮ ਦਾ ਉਚਾਰਣ ਕਰਦਾ ਸੀ।
ਭੇਟਿਐ = ਮਿਲਣ ਨਾਲ। ਅਨਦਿਨੁ = ਹਰ ਰੋਜ਼।ਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ।
 
एको पड़ै एको नाउ बूझै दूजा अवरु न जाणै ॥४॥
Ėko paṛai eko nā▫o būjẖai ḏūjā avar na jāṇai. ||4||
He read only of the One and he understood only the One Name; he knew no other at all. ||4||
ਉਹ ਕੇਵਲ ਇਕ ਪਰਮਾਤਮਾ ਨੂੰ ਵਾਚਦਾ ਸੀ, ਸਿਰਫ ਇਕੱਲੇ ਨਾਮ ਨੂੰ ਹੀ ਅਨੁਭਵ ਕਰਦਾ ਸੀ ਤੇ ਹੋਰ ਕਿਸੇ ਦੂਸਰੇ ਨੂੰ ਨਹੀਂ ਸੀ ਸਿੰਞਾਣਦਾ।
xxx॥੪॥ਉਹ ਇਕ (ਪਰਮਾਤਮਾ) ਦੀ ਸਿਫ਼ਤ-ਸਾਲਾਹ ਪੜ੍ਹਦਾ ਸੀ, ਇਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਪ੍ਰਭੂ ਵਰਗਾ) ਨਹੀਂ ਸੀ ਜਾਣਦਾ ॥੪॥
 
खटु दरसन जोगी संनिआसी बिनु गुर भरमि भुलाए ॥
Kẖat ḏarsan jogī sani▫āsī bin gur bẖaram bẖulā▫e.
The followers of the six different life-styles and world-views, the Yogis and the Sanyaasees have gone astray in doubt without the Guru.
ਛਿਆ ਫ਼ਲਸਫਿਆ (ਛੇ ਸ਼ਾਸਤਰਾਂ) ਦੇ ਮੰਨਣ ਵਾਲੇ ਯੋਗੀ ਅਤੇ ਇਕਾਂਤੀ, ਗੁਰਾਂ ਦੇ ਬਗੈਰ, ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
ਖਟੁ = ਛੇ। ਦਰਸਨ = ਭੇਖ। ਖਟੁ ਦਰਸਨ = ਛੇ ਭੇਖ {ਜੋਗੀ, ਸੰਨਿਆਸੀ, ਜੰਗਮ, ਸਰੇਵੜੇ, ਬੈਰਾਗੀ, ਬੋਧੀ}।ਜੋਗੀ (ਹੋਣ) ਸੰਨਿਆਸੀ (ਹੋਣ, ਇਹ ਸਾਰੇ ਹੀ) ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
 
सतिगुरु सेवहि ता गति मिति पावहि हरि जीउ मंनि वसाए ॥
Saṯgur sevėh ṯā gaṯ miṯ pāvahi har jī▫o man vasā▫e.
If they serve the True Guru, they find the state of salvation; they enshrine the Dear Lord within their minds.
ਜੇਕਰ ਉਹ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ, ਕੇਵਲ ਤਦ ਹੀ ਉਹ ਮੋਖ਼ਸ਼ ਤੇ ਸਾਈਂ ਦੇ ਰਸਤੇ ਨੂੰ ਪਾਉਂਦੇ ਹਨ ਅਤੇ ਮਾਣਨੀਯ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਂਦੇ ਹਨ।
ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਜੀਵਨ-ਮਰਯਾਦਾ, ਜੀਵਨ-ਜੁਗਤਿ। ਮੰਨਿ = ਮਨ ਵਿਚ। ਵਸਾਏ = ਵਸਾਇ, ਵਸਾ ਕੇ।ਜਦੋਂ (ਇਹ) ਗੁਰੂ ਦੀ ਸਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ (ਸਹੀ) ਜੀਵਨ-ਜੁਗਤਿ ਪ੍ਰਾਪਤ ਕਰਦੇ ਹਨ।
 
सची बाणी सिउ चितु लागै आवणु जाणु रहाए ॥५॥
Sacẖī baṇī si▫o cẖiṯ lāgai āvaṇ jāṇ rahā▫e. ||5||
They focus their consciousness on the True Bani, and their comings and goings in reincarnation are over. ||5||
ਸੱਚੀ ਗੁਰਬਾਣੀ ਨਾਲ ਉਨ੍ਹਾਂ ਦਾ ਮਨ ਜੁੜ ਜਾਂਦਾ ਹੈ ਅਤੇ ਉਨ੍ਹਾਂ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।
ਸਿਉ = ਨਾਲ। ਰਹਾਏ = ਮੁਕਾ ਦੇਂਦਾ ਹੈ ॥੫॥ਜਿਸ ਮਨੁੱਖ ਦਾ ਚਿੱਤ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੫॥
 
पंडित पड़ि पड़ि वादु वखाणहि बिनु गुर भरमि भुलाए ॥
Pandiṯ paṛ paṛ vāḏ vakāṇėh bin gur bẖaram bẖulā▫e.
The Pandits, the religious scholars, read and argue and stir up controversies, but without the Guru, they are deluded by doubt.
ਵਾਚ ਤੇ ਘੋਖ ਕੇ ਬ੍ਰਹਿਮਣ ਬਹਿਸ-ਮੁਬਾਹਿਸੇ ਖੜੇ ਕਰਦੇ ਹਨ ਅਤੇ ਗੁਰਾਂ ਦੇ ਬਗੈਰ ਸ਼ੱਕ ਸ਼ੁਬ੍ਹੇ ਅੰਦਰ ਘੁਸੇ ਫਿਰਦੇ ਹਨ।
ਪੰਡਿਤ ਵਖਾਣਹਿ = ਪੰਡਿਤ ਵਖਿਆਨ ਕਰਦੇ ਹਨ। ਪੜਿ = ਪੜ੍ਹ ਕੇ। ਵਾਦੁ = ਝਗੜਾ, ਬਹਸ।ਪੰਡਿਤ (ਲੋਕ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਨਿਰੀ) ਚਰਚਾ (ਹੀ) ਕਰਦੇ ਸੁਣਦੇ ਹਨ, (ਉਹ ਭੀ) ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
 
लख चउरासीह फेरु पइआ बिनु सबदै मुकति न पाए ॥
Lakẖ cẖa▫orāsīh fer pa▫i▫ā bin sabḏai mukaṯ na pā▫e.
They wander around the cycle of 8.4 million reincarnations; without the Shabad, they do not attain liberation.
ਉਹ ਚੁਰਾਸੀ ਨੱਖ ਜੂਨੀਆਂ ਦੇ ਗੇਡੇ ਵਿੱਚ ਪੈ ਜਾਂਦੇ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਮੋਖਸ਼ ਦੀ ਪਰਾਪਤੀ ਨਹੀਂ ਹੁੰਦੀ।
ਫੇਰੁ = ਫੇਰਾ, ਗੇੜ। ਮੁਕਤਿ = ਖ਼ਲਾਸੀ।(ਕੋਈ ਭੀ ਮਨੁੱਖ) ਗੁਰੂ ਦੇ ਸ਼ਬਦ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ, (ਗੁਰੂ ਦੀ ਸਰਨ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ।
 
जा नाउ चेतै ता गति पाए जा सतिगुरु मेलि मिलाए ॥६॥
Jā nā▫o cẖeṯai ṯā gaṯ pā▫e jā saṯgur mel milā▫e. ||6||
But when they remember the Name, then they attain the state of salvation, when the True Guru unites them in Union. ||6||
ਜਦ ਉਹ ਨਾਮ ਦਾ ਅਰਾਧਨ ਕਰਦੇ ਹਨ ਅਤੇ ਜਦ ਸੱਚੇ ਗੁਰੂ ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਨਾਲ ਮਿਲਾਉਂਦੇ ਹਨ, ਤਦ ਉਹ ਕਲਿਆਣ ਨੂੰ ਪਰਾਪਤ ਹੁੰਦੇ ਹਨ।
ਮੇਲਿ = (ਪ੍ਰਭੂ ਦੇ) ਮਿਲਾਪ ਵਿਚ ॥੬॥ਜਦੋਂ ਗੁਰੂ (ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੬॥
 
सतसंगति महि नामु हरि उपजै जा सतिगुरु मिलै सुभाए ॥
Saṯsangaṯ mėh nām har upjai jā saṯgur milai subẖā▫e.
In the Sat Sangat, the True Congregation, the Name of the Lord wells up, when the True Guru unites us in His Sublime Love.
ਜਦ ਸ੍ਰੇਸ਼ਟ ਸ਼ਰਧਾ ਦੇ ਸਦਕੇ ਸੱਚੇ ਗੁਰੂ ਜੀ ਮਿਲਦੇ ਹਨ ਤਾਂ ਸਾਧਸੰਗਤ ਅੰਦਰ ਵਾਹਿਗੁਰੂ ਦਾ ਨਾਮ ਉਤਪੰਨ ਹੁੰਦਾ ਹੈ।
ਉਪਜੈ = ਪੈਦਾ ਹੁੰਦਾ ਹੈ। ਸੁਭਾਏ = ਸੁਭਾਇ, ਪ੍ਰੇਮ ਦੀ ਰਾਹੀਂ।ਜਦੋਂ (ਮਨੁੱਖ ਨੂੰ) ਪਿਆਰ ਨਾਲ ਗੁਰੂ ਮਿਲਦਾ ਹੈ (ਗੁਰੂ ਦੀ ਕਿਰਪਾ ਨਾਲ) ਸਤਸੰਗ ਵਿਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ।