Sri Guru Granth Sahib Ji

Ang: / 1430

Your last visited Ang:

मनु तनु अरपी आपु गवाई चला सतिगुर भाए ॥
Man ṯan arpī āp gavā▫ī cẖalā saṯgur bẖā▫e.
I offer my mind and body, and I renounce my selfishness and conceit; I walk in Harmony with the Will of the True Guru.
ਮੈਂ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਦਾ ਹਾਂ ਆਪਣੀ ਸਵੈ-ਹੰਗਤਾ ਤਿਆਗਦਾ ਹਾਂ ਤੇ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹਾਂ।
ਅਰਪੀ = ਮੈਂ ਅਰਪਾਂ, ਅਰਪੀਂ। ਆਪੁ = ਆਪਾ-ਭਾਵ। ਗਵਾਈ = ਗਵਾਈਂ, ਮੈਂ ਦੂਰ ਕਰਾਂ। ਚਲਾ = ਚੱਲਾਂ, ਮੈਂ ਤੁਰਾਂ। ਭਾਏ = ਭਾਇ, ਪਿਆਰ ਵਿਚ।(ਮੇਰੀ ਇਹੀ ਅਰਦਾਸ ਹੈ ਕਿ) ਮੈਂ ਆਪਣਾ ਮਨ ਆਪਣਾ ਤਨ (ਗੁਰੂ ਦੇ) ਹਵਾਲੇ ਕਰ ਦਿਆਂ, ਮੈਂ (ਗੁਰੂ ਦੇ ਅੱਗੇ) ਆਪਣਾ ਆਪਾ-ਭਾਵ ਗਵਾ ਦਿਆਂ, ਤੇ ਮੈਂ ਗੁਰੂ ਦੇ ਪ੍ਰੇਮ ਵਿਚ ਜੀਵਨ ਗੁਜ਼ਾਰਾਂ।
 
सद बलिहारी गुर अपुने विटहु जि हरि सेती चितु लाए ॥७॥
Saḏ balihārī gur apune vitahu jė har seṯī cẖiṯ lā▫e. ||7||
I am forever a sacrifice to my Guru, who has attached my consciousness to the Lord. ||7||
ਮੈਂ ਹਮੇਸ਼ਾਂ ਹੀ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਮੇਰੀ ਆਤਮਾ ਨੂੰ ਪ੍ਰਭੂ ਨਾਲ ਜੋੜਦੇ ਹਨ।
ਵਿਟਹੁ = ਤੋਂ। ਜਿ = ਜੇਹੜਾ ॥੭॥ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੭॥
 
सो ब्राहमणु ब्रहमु जो बिंदे हरि सेती रंगि राता ॥
So barāhmaṇ barahm jo binḏe har seṯī rang rāṯā.
He alone is a Brahmin, who knows the Lord Brahma, and is attuned to the Love of the Lord.
ਉਹੀ ਬ੍ਰਹਿਮਣ ਹੈ ਜੋ ਸਾਹਿਬ ਨੂੰ ਜਾਣਦਾ ਹੈ ਅਤੇ ਭਗਵਾਨ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
ਬਿੰਦੇ = ਜਾਣਦਾ ਹੈ। ਰੰਗਿ = ਪ੍ਰੇਮ ਨਾਲ।(ਉੱਚੀ ਜਾਤਿ ਦਾ ਮਾਣ ਵਿਅਰਥ ਹੈ) ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ।
 
प्रभु निकटि वसै सभना घट अंतरि गुरमुखि विरलै जाता ॥
Parabẖ nikat vasai sabẖnā gẖat anṯar gurmukẖ virlai jāṯā.
God is close at hand; He dwells deep within the hearts of all. How rare are those who, as Gurmukh, know Him.
ਸੁਆਮੀ, ਸਾਰਿਆਂ ਦੇ ਦਿਲਾਂ ਅੰਦਰ ਨੇੜੇ ਹੀ ਰਹਿੰਦਾ ਹੈ। ਕੋਈ ਟਾਂਵਾ ਟੱਲਾ ਹੀ ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
ਘਟ ਅੰਤਰਿ = ਹਿਰਦਿਆਂ ਵਿਚ।(ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ। ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ।
 
नानक नामु मिलै वडिआई गुर कै सबदि पछाता ॥८॥५॥२२॥
Nānak nām milai vadi▫ā▫ī gur kai sabaḏ pacẖẖāṯā. ||8||5||22||
O Nanak, through the Naam, greatness is obtained; through the Word of the Guru's Shabad, He is realized. ||8||5||22||
ਨਾਨਕ ਹਰੀ ਨਾਮ ਦੁਆਰਾ ਆਦਮੀ ਨੂੰ ਇੱਜ਼ਤ ਮਿਲਦੀ ਹੈ ਅਤੇ ਗੁਰਬਾਣੀ ਦੁਆਰਾ ਉਹ ਸੁਆਮੀ ਨੂੰ ਸਿੰਞਾਣ ਲੈਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ ॥੮॥੫॥੨੨॥ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੫॥੨੨॥
 
सिरीरागु महला ३ ॥
Sirīrāg mėhlā 3.
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
xxxxxx
 
सहजै नो सभ लोचदी बिनु गुर पाइआ न जाइ ॥
Sahjai no sabẖ locẖḏī bin gur pā▫i▫ā na jā▫e.
Everyone longs to be centered and balanced, but without the Guru, no one can.
ਸਾਰੇ ਅਡੋਲਤਾ ਦੀ ਅਵਸਥਾ ਦੀ ਤਾਂਘ ਕਰਦੇ ਹਨ, ਪ੍ਰੰਤੂ ਗੁਰਾਂ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ।
ਨੋ = ਨੂੰ। ਸਭ = ਸਾਰੀ ਸ੍ਰਿਸ਼ਟੀ। ਸਹਜੁ = ਆਤਮਕ ਅਡੋਲਤਾ, ਮਨ ਦੀ ਸ਼ਾਂਤੀ।ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ।
 
पड़ि पड़ि पंडित जोतकी थके भेखी भरमि भुलाइ ॥
Paṛ paṛ pandiṯ joṯkī thake bẖekẖī bẖaram bẖulā▫e.
The Pandits and the astrologers read and read until they grow weary, while the fanatics are deluded by doubt.
ਪੰਡਤ ਤੇ ਜੋਤਸ਼ੀ ਪੜ੍ਹ ਪੜ੍ਹ ਕੇ ਹਾਰ ਹੁੱਟ ਗਹੇ ਹਨ ਅਤੇ ਸੰਪ੍ਰਦਾਈ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ!
ਪੜਿ = ਪੜ੍ਹ ਕੇ। ਜੋਤਕੀ = ਜੋਤਸ਼ੀ। ਭੇਖੀ = ਛੇ ਭੇਖਾਂ ਦੇ ਸਾਧੂ। ਭੁਲਾਇ = ਕੁਰਾਹੇ ਪੈ ਕੇ।ਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ (ਪਰ ਸਹਜ-ਅਵਸਥਾ ਪ੍ਰਾਪਤ ਨਾਹ ਕਰ ਸਕੇ), ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ (ਉਹ ਭੀ ਸਹਜ-ਅਵਸਥਾ ਨਾ ਲੱਭ ਸਕੇ)।
 
गुर भेटे सहजु पाइआ आपणी किरपा करे रजाइ ॥१॥
Gur bẖete sahj pā▫i▫ā āpṇī kirpā kare rajā▫e. ||1||
Meeting with the Guru, intuitive balance is obtained, when God, in His Will, grants His Grace. ||1||
ਜੇਕਰ ਰਜ਼ਾ ਦਾ ਮਾਲਕ ਆਪਣੀ ਰਹਿਮਤ ਧਾਰੇ ਤਾਂ ਗੁਰਾਂ ਨੂੰ ਮਿਲਣ ਦੁਆਰਾ ਅਡੋਲ ਅਵਸਥਾ ਪਾਈ ਜਾਂਦੀ ਹੈ।
ਗੁਰ ਭੇਟੇ = ਗੁਰੂ ਨੂੰ ਮਿਲਿਆਂ। ਰਜਾਇ = ਆਪਣੀ ਰਜ਼ਾ ਵਿਚ, ਆਪਣੀ ਮਰਜ਼ੀ ਨਾਲ ॥੧॥ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ ॥੧॥
 
भाई रे गुर बिनु सहजु न होइ ॥
Bẖā▫ī re gur bin sahj na ho▫e.
O Siblings of Destiny, without the Guru, intuitive balance is not obtained.
ਹੇ ਵੀਰ! ਗੁਰਾਂ ਦੇ ਬਾਝੋਂ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ।
xxxਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ।
 
सबदै ही ते सहजु ऊपजै हरि पाइआ सचु सोइ ॥१॥ रहाउ ॥
Sabḏai hī ṯe sahj ūpjai har pā▫i▫ā sacẖ so▫e. ||1|| rahā▫o.
Through the Word of the Shabad, intuitive peace and poise wells up, and that True Lord is obtained. ||1||Pause||
ਈਸ਼ਵਰੀ ਕਲਾਮ ਤੋਂ ਹੀ ਅਡੋਲਤਾ ਉਤਪੰਨ ਹੁੰਦੀ ਹੈ, ਅਤੇ ਉਹ ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਠਹਿਰਾਉ।
ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੧॥ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ ॥੧॥ ਰਹਾਉ॥
 
सहजे गाविआ थाइ पवै बिनु सहजै कथनी बादि ॥
Sėhje gāvi▫ā thā▫e pavai bin sahjai kathnī bāḏ.
That which is sung intuitively is acceptable; without this intuition, all chanting is useless.
ਜੋ ਕੁਛ ਰੱਬੀ ਗਿਆਤ ਅੰਦਰ ਗਾਇਨ ਕੀਤਾ ਜਾਂਦਾ ਹੈ, ਉਹ ਕਬੂਲ ਪੈ ਜਾਂਦਾ ਹੈ, ਰੱਬੀ ਗਿਆਤ ਦੇ ਬਾਝੋਂ ਆਖਣਾ ਬੇਫਾਇਦਾ ਹੈ।
ਗਾਵਿਆ = ਸਿਫ਼ਤ-ਸਾਲਾਹ ਕੀਤੀ ਹੋਈ। ਥਾਇ ਪਵੈ = ਕਬੂਲ ਹੁੰਦਾ ਹੈ। ਕਥਨੀ = ਧਾਰਮਿਕ ਗੱਲਾਂ ਦੀ ਕਹਾਣੀ। ਬਾਦਿ = ਵਿਅਰਥ।ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ।
 
सहजे ही भगति ऊपजै सहजि पिआरि बैरागि ॥
Sėhje hī bẖagaṯ ūpjai sahj pi▫ār bairāg.
In the state of intuitive balance, devotion wells up. In intuitive balance, love is balanced and detached.
ਬ੍ਰਹਿਮ ਗਿਆਨ ਦੁਆਰਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਬ੍ਰਹਿਮ ਗਿਆਨ ਦੁਆਰਾ ਹੀ ਰੱਬ ਦੀ ਪ੍ਰੀਤ ਤੇ ਸੰਸਾਰ ਵਲੋਂ ਉਪਰਾਮਤਾ ਪੈਦਾ ਹੁੰਦੀਆਂ ਹਨ।
ਪਿਆਰਿ = ਪਿਆਰ ਵਿਚ।ਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ।
 
सहजै ही ते सुख साति होइ बिनु सहजै जीवणु बादि ॥२॥
Sahjai hī ṯe sukẖ sāṯ ho▫e bin sahjai jīvaṇ bāḏ. ||2||
In the state of intuitive balance, peace and tranquility are produced. Without intuitive balance, life is useless. ||2||
ਬ੍ਰਹਿਮ ਗਿਆਨ ਤੋਂ ਹੀ ਖੁਸ਼ੀ ਤੇ ਠੰਢ-ਚੈਨ ਰਵਾਂ ਹੁੰਦੇ ਹਨ ਅਤੇ ਬ੍ਰਹਿਮ-ਗਿਆਨ ਦੇ ਬਗੈਰ ਜਿੰਦਗੀ ਨਿਸਫਲ ਹੈ।
xxx॥੨॥ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ ॥੨॥
 
सहजि सालाही सदा सदा सहजि समाधि लगाइ ॥
Sahj sālāhī saḏā saḏā sahj samāḏẖ lagā▫e.
In the state of intuitive balance, praise the Lord forever and ever. With intuitive ease, embrace Samaadhi.
ਬੈਕੁੰਠੀ ਆਰਾਮ ਅੰਦਰ ਮੈਂ, ਸਦੀਵ ਤੇ ਹਮੇਸ਼ਾ, ਸਾਈਂ ਦਾ ਜੱਸ ਕਰਦਾ ਹਾਂ ਤੇ ਬੈਕੁੰਠੀ ਆਰਾਮ ਅੰਦਰ ਹੀ ਮੈਂ ਮਗਨਤਾ ਅੰਦਰ ਲਗਦਾ ਹਾਂ।
ਸਾਲਾਹੀ = (ਤੂੰ) ਸਿਫ਼ਤ-ਸਾਲਾਹ ਕਰੀਂ।ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੀਂ।
 
सहजे ही गुण ऊचरै भगति करे लिव लाइ ॥
Sėhje hī guṇ ūcẖrai bẖagaṯ kare liv lā▫e.
In the state of intuitive balance, chant His Glories, lovingly absorbed in devotional worship.
ਬੈਕੁੰਠੀ ਆਰਾਮ ਅੰਦਰ ਪ੍ਰਾਣੀ ਵਾਹਿਗੁਰੂ ਦਾ ਜੱਸ ਉਚਾਰਦਾ ਅਤੇ ਪਿਆਰ ਨਾਲ ਉਸ ਦੀ ਸੇਵਾ ਕਮਾਉਂਦਾ ਹੈ।
ਲਿਵ ਲਾਇ = ਸੁਰਤ ਜੋੜ ਕੇ।ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ,
 
सबदे ही हरि मनि वसै रसना हरि रसु खाइ ॥३॥
Sabḏe hī har man vasai rasnā har ras kẖā▫e. ||3||
Through the Shabad, the Lord dwells within the mind, and the tongue tastes the Sublime Essence of the Lord. ||3||
ਸ਼ਬਦ ਦੁਆਰਾ ਵਾਹਿਗੁਰੂ ਚਿੱਤ ਅੰਦਰ ਟਿਕਦਾ ਹੈ ਅਤੇ ਜਿਹਭਾ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦੀ ਹੈ।
ਰਸਨਾ = ਜੀਭ ॥੩॥ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਜੀਭ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦੀ ਰਹਿੰਦੀ ਹੈ ॥੩॥
 
सहजे कालु विडारिआ सच सरणाई पाइ ॥
Sėhje kāl vidāri▫ā sacẖ sarṇā▫ī pā▫e.
In the poise of intuitive balance, death is destroyed, entering the Sanctuary of the True One.
ਸਤਿਪੁਰਖ ਦੀ ਸਰਣਾਗਤ ਲੈਣ ਦੁਆਰਾ, ਮੌਤ ਸੂਖੈਨ ਹੀ ਮਾਰੀ ਜਾਂਦੀ ਹੈ।
ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਵਿਡਾਰਿਆ = ਮਾਰਿਆ।ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ,
 
सहजे हरि नामु मनि वसिआ सची कार कमाइ ॥
Sėhje har nām man vasi▫ā sacẖī kār kamā▫e.
Intuitively balanced, the Name of the Lord dwells within the mind, practicing the lifestyle of Truth.
ਜੇਕਰ ਜੀਵ ਸੰਚੀ ਜੀਵਣ ਰਹੁ-ਰੀਤ ਦੀ ਕਮਾਈ ਕਰੇ ਤਾਂ ਭਗਵਾਨ ਦਾ ਨਾਮ ਸੁਖੈਨ ਹੀ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
xxxਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
 
से वडभागी जिनी पाइआ सहजे रहे समाइ ॥४॥
Se vadbẖāgī jinī pā▫i▫ā sėhje rahe samā▫e. ||4||
Those who have found Him are very fortunate; they remain intuitively absorbed in Him. ||4||
ਬਹੁਤ ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਸੁਖੈਨ ਹੀ ਉਸ ਦੇ ਅੰਦਰ ਲੀਨ ਰਹਿੰਦੇ ਹਨ।
xxx॥੪॥ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥
 
माइआ विचि सहजु न ऊपजै माइआ दूजै भाइ ॥
Mā▫i▫ā vicẖ sahj na ūpjai mā▫i▫ā ḏūjai bẖā▫e.
Within Maya, the poise of intuitive balance is not produced. Maya leads to the love of duality.
ਸੰਸਾਰੀ ਪਦਾਰਥਾਂ ਅੰਦਰ ਆਤਮਕ ਟਿਕਾਓ ਉਤਪੰਨ ਨਹੀਂ ਹੁੰਦਾ। ਸੰਸਾਰੀ ਪਦਾਰਥ ਦਵੈਤ-ਭਾਵ ਪੈਦਾ ਕਰਦੇ ਹਨ।
ਦੂਜੈ ਭਾਇ = ਕਿਸੇ ਹੋਰ ਦੇ ਪਿਆਰ ਵਿਚ।ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ)।
 
मनमुख करम कमावणे हउमै जलै जलाइ ॥
Manmukẖ karam kamāvṇe ha▫umai jalai jalā▫e.
The self-willed manmukhs perform religious rituals, but they are burnt down by their selfishness and conceit.
ਆਪ ਹੁਦਰੇ ਭਾਵੇਂ ਧਾਰਮਕ ਸੰਸਕਾਰ ਕਰਦੇ ਹਨ ਪ੍ਰੰਤੂ ਸਵੈ-ਹੰਗਤਾ ਉਨ੍ਹਾਂ ਨੂੰ ਸਾੜ ਸੁੱਟਦੀ ਹੈ।
ਮਨਮੁਖ ਕਰਮ = ਮਨਮੁਖਾਂ ਵਾਲੇ ਕਰਮ, ਉਹ ਕਰਮ ਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਕਰਦੇ ਹਨ।ਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ।
 
जमणु मरणु न चूकई फिरि फिरि आवै जाइ ॥५॥
Jamaṇ maraṇ na cẖūk▫ī fir fir āvai jā▫e. ||5||
Their births and deaths do not cease; over and over again, they come and go in reincarnation. ||5||
ਉਨ੍ਹਾਂ ਦਾ ਜੰਮਣਾ ਤੇ ਮਰਣਾ ਮੁਕਦਾ ਨਹੀਂ। ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਨ ਚੂਕਈ = ਨਹੀਂ ਮੁੱਕਦਾ ॥੫॥ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ॥੫॥
 
त्रिहु गुणा विचि सहजु न पाईऐ त्रै गुण भरमि भुलाइ ॥
Ŧarihu guṇā vicẖ sahj na pā▫ī▫ai ṯarai guṇ bẖaram bẖulā▫e.
In the three qualities, intuitive balance is not obtained; the three qualities lead to delusion and doubt.
ਤਿੰਨਾਂ ਸੁਭਾਵਾਂ ਅੰਦਰ ਆਤਮਕ ਟਿਕਾ ਪ੍ਰਾਪਤ ਨਹੀਂ ਹੁੰਦਾ। ਤਿੰਨੇ ਹਾਲਤਾ ਪ੍ਰਾਣੀ ਨੂੰ ਵਹਿਮ ਅੰਦਰ ਕੁਰਾਹੇ ਪਾਉਂਦੀਆਂ ਹਨ।
ਤ੍ਰੈ ਗੁਣ = ਰਜੋ, ਤਮੋ, ਸਤੋ।ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।
 
पड़ीऐ गुणीऐ किआ कथीऐ जा मुंढहु घुथा जाइ ॥
Paṛī▫ai guṇī▫ai ki▫ā kathī▫ai jā mundẖhu gẖuthā jā▫e.
What is the point of reading, studying and debating, if one loses his roots?
ਆਦਮੀ ਨੂੰ ਪੜ੍ਹਨ, ਘੋਖਣ ਤੇ ਬੋਲਣ ਦਾ ਕੀ ਲਾਭ ਹੈ ਜੇਕਰ ਉਹ ਐਨ ਮੂਲ ਨੂੰ ਹੀ ਘੁਸ ਜਾਵੇ?
ਘੁਥਾ ਜਾਇ = ਖੁੰਝਿਆ ਜਾਂਦਾ ਹੈ, ਕੁਰਾਹੇ ਪਿਆ ਜਾਂਦਾ ਹੈ।(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ।
 
चउथे पद महि सहजु है गुरमुखि पलै पाइ ॥६॥
Cẖa▫uthe paḏ mėh sahj hai gurmukẖ palai pā▫e. ||6||
In the fourth state, there is intuitive balance; the Gurmukhs gather it in. ||6||
ਚੌਥੀ ਅਵਸਥਾ ਅੰਦਰ ਰੁਹਾਨੀ ਪਰਸੰਨਤਾ ਹੈ ਅਤੇ ਗੁਰੂ ਅਨੁਸਾਰੀ ਇਸ ਨੂੰ ਝੋਲੀ ਵਿੱਚ ਪ੍ਰਾਪਤ ਕਰਦੇ ਹਨ।
xxx॥੬॥(ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ) ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੬॥
 
निरगुण नामु निधानु है सहजे सोझी होइ ॥
Nirguṇ nām niḏẖān hai sėhje sojẖī ho▫e.
The Naam, the Name of the Formless Lord, is the treasure. Through intuitive balance, understanding is obtained.
ਲਛਣਾ-ਰਹਿਤ ਸੁਆਮੀ ਦੇ ਨਾਮ ਵਿੱਚ ਖਜ਼ਾਨਾ ਹੈ। ਬ੍ਰਹਿਮ ਗਿਆਤ ਰਾਹੀਂ ਗਿਆਨ ਹੁੰਦਾ ਹੈ।
ਨਿਰਗੁਣ ਨਾਮੁ = ਉਸ ਪਰਮਾਤਮਾ ਦਾ ਨਾਮ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ।ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ।
 
गुणवंती सालाहिआ सचे सची सोइ ॥
Guṇvanṯī salāhi▫ā sacẖe sacẖī so▫e.
The virtuous praise the True One; their reputation is true.
ਨੇਕੀ ਨਿਪੁੰਨ ਹਰੀ ਦੀ ਪ੍ਰਸੰਸਨਾ ਕਰਦੀਆਂ ਆਖਦੀਆਂ ਹਨ, "ਸੱਚੀ ਹੈ ਸ਼ੁਹਰਤ ਸਤਿਪੁਰਖ ਦੀ"।
ਸੋਇ = ਸੋਭਾ।ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ। (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਹ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਭੀ ਅਟੱਲ ਹੋ ਜਾਂਦੀ ਹੈ।
 
भुलिआ सहजि मिलाइसी सबदि मिलावा होइ ॥७॥
Bẖuli▫ā sahj milā▫isī sabaḏ milāvā ho▫e. ||7||
The wayward are united with God through intuitive balance; through the Shabad, union is obtained. ||7||
ਘੁਥਿਆਂ ਹੋਇਆ ਨੂੰ ਭੀ ਸਾਹਿਬ ਮਿਲਾ ਲੈਂਦਾ ਹੈ। ਨਾਮ ਦੇ ਰਾਹੀਂ ਹੀ ਮਿਲਾਪ ਹੁੰਦਾ ਹੈ।
xxx॥੭॥(ਉਹ ਪਰਮਾਤਮਾ ਇਤਨਾ ਦਇਆਲ ਹੈ ਕਿ ਉਹ ਸਰਨ ਆਏ) ਕੁਰਾਹੇ ਪਏ ਬੰਦਿਆਂ ਨੂੰ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ (ਵਡਭਾਗੀ ਪਰਮਾਤਮਾ ਨਾਲ) ਮਿਲਾਪ ਹੋ ਜਾਂਦਾ ਹੈ ॥੭॥
 
बिनु सहजै सभु अंधु है माइआ मोहु गुबारु ॥
Bin sahjai sabẖ anḏẖ hai mā▫i▫ā moh gubār.
Without intuitive balance, all are blind. Emotional attachment to Maya is utter darkness.
ਬ੍ਰਹਮ ਗਿਆਨ ਦੇ ਬਾਝੋਂ ਸਾਰੇ ਅੰਨ੍ਹੇ ਹਨ। ਮੋਹਨੀ ਦੀ ਮਮਤਾ ਅਨ੍ਹੇਰ-ਘੁੱਪ ਹੈ।
ਸਭੁ = ਸਾਰਾ ਜਗਤ। ਅੰਧੁ = ਅੰਨ੍ਹਾ। ਗੁਬਾਰੁ = ਘੁੱਪ ਹਨੇਰਾ।ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ।
 
सहजे ही सोझी पई सचै सबदि अपारि ॥
Sėhje hī sojẖī pa▫ī sacẖai sabaḏ apār.
In intuitive balance, understanding of the True, Infinite Shabad is obtained.
ਬ੍ਰਹਿਮ-ਗਿਆਨ ਦੇ ਰਾਹੀਂ ਅਨੰਤ ਸਚੇ ਸੁਆਮੀ ਦੀ ਮਸਝ ਆ ਜਾਂਦੀ ਹੈ।
ਅਪਾਰਿ = ਅਪਾਰ ਵਿਚ।ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ (ਸੁਰਤ ਜੋੜੀ ਰੱਖਦਾ ਹੈ)।
 
आपे बखसि मिलाइअनु पूरे गुर करतारि ॥८॥
Āpe bakẖas milā▫i▫an pūre gur karṯār. ||8||
Granting forgiveness, the Perfect Guru unites us with the Creator. ||8||
ਖੁਦ ਮਾਫੀ ਦੇ ਕੇ ਪੂਰਨ ਗੁਰੂ ਜੀ ਇਨਸਾਨ ਨੂੰ ਸਿਰਜਣਹਾਰ ਨਾਲ ਮਿਲਾ ਦਿੰਦੇ ਹਨ।
ਮਿਲਾਇਅਨੁ = ਉਸ ਨੇ ਮਿਲਾ ਲਏ ਹਨ। ਕਰਤਾਰਿ = ਕਰਤਾਰ ਨੇ ॥੮॥(ਅਜੇਹੇ ਭਾਗਾਂ ਵਾਲੇ ਬੰਦਿਆਂ ਨੂੰ) ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ॥੮॥
 
सहजे अदिसटु पछाणीऐ निरभउ जोति निरंकारु ॥
Sėhje aḏisat pacẖẖāṇī▫ai nirbẖa▫o joṯ nirankār.
In intuitive balance, the Unseen is recognized-the Fearless, Luminous, Formless Lord.
ਆਤਮਕ ਟਿਕਾਉ ਰਾਹੀਂ ਅਡਿੱਠ, ਭੈ-ਰਹਿਤ, ਪ੍ਰਕਾਸ਼ਵਾਨ ਅਤੇ ਆਕਾਰ-ਰਹਿਤ ਸੁਆਮੀ ਸਿਞਾਣਿਆ ਜਾਂਦਾ ਹੈ।
ਸਹਜੇ = ਆਤਮਕ ਅਡੋਲਤਾ ਵਿਚ ਹੀ। ਜੋਤਿ = ਚਾਨਣ-ਸਰੂਪ। ਨਿਰੰਕਾਰੁ = ਅਕਾਰ-ਰਹਿਤ।ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ)।
 
सभना जीआ का इकु दाता जोती जोति मिलावणहारु ॥
Sabẖnā jī▫ā kā ik ḏāṯā joṯī joṯ milāvaṇhār.
There is only the One Giver of all beings. He blends our light with His Light.
ਸਮੂਹ ਜੀਵਾਂ ਦਾ ਕੇਵਲ ਇਕੋ ਹੀ ਦਾਤਾਰ ਹੈ! ਪ੍ਰਕਾਸ਼ਵਾਨ ਪ੍ਰਭੂ ਮਨੁੱਖੀ ਚਾਨਣ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
xxxਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ।
 
पूरै सबदि सलाहीऐ जिस दा अंतु न पारावारु ॥९॥
Pūrai sabaḏ salāhī▫ai jis ḏā anṯ na pārāvār. ||9||
So praise God through the Perfect Word of His Shabad; He has no end or limitation. ||9||
ਪੂਰਨ ਸ਼ਬਦ ਦੇ ਜ਼ਰੀਏ ਤੂੰ ਉਸ ਸਾਹਿਬ ਦੀ ਕੀਰਤੀ ਕਰ ਜਿਸ ਦਾ ਕੋਈ ਓੜਕ ਤੇ ਉਰਲਾ ਜਾਂ ਪਾਰਲਾ ਕਿਨਾਰਾ ਨਹੀਂ।
xxx॥੯॥ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਵਡੱਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ॥੯॥
 
गिआनीआ का धनु नामु है सहजि करहि वापारु ॥
Gi▫ānī▫ā kā ḏẖan nām hai sahj karahi vāpār.
Those who are wise take the Naam as their wealth; with intuitive ease, they trade with Him.
ਬ੍ਰਹਿਮ ਬੇਤਿਆਂ ਦੀ ਦੌਲਤ ਸੁਆਮੀ ਦਾ ਨਾਮ ਹੈ ਅਡੋਲਤਾ ਰਾਹੀਂ ਉਹ ਉਸ ਨਾਲ ਵਣਜ ਕਰਦੇ ਹਨ।
ਕਰਹਿ = ਕਰਦੇ ਹਨ।ਜੇਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ (ਅਸਲ) ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ-ਧਨ ਦਾ ਹੀ ਵਪਾਰ ਕਰਦੇ ਹਨ।
 
अनदिनु लाहा हरि नामु लैनि अखुट भरे भंडार ॥
An▫ḏin lāhā har nām lain akẖut bẖare bẖandār.
Night and day, they receive the Profit of the Lord's Name, which is an inexhaustible and over-flowing treasure.
ਰੈਣ ਦਿਹੁੰ ਉਹ ਵਾਹਿਗੁਰੂ ਦੇ ਨਾਮ ਦਾ ਲਾਭ ਲੈਂਦੇ ਹਨ ਜਿਸ ਦੇ ਖ਼ਜ਼ਾਨੇ ਭਰਪੂਰ ਅਤੇ ਅਤੁੱਟ ਹਨ।
ਲੈਨਿ = ਲੈਂਦੇ ਹਨ। ਅਖੁੱਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।ਉਹ ਹਰ ਵੇਲੇ (ਪਰਮਾਤਮਾ ਦਾ ਨਾਮ ਸਿਮਰ ਕੇ) ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।
 
नानक तोटि न आवई दीए देवणहारि ॥१०॥६॥२३॥
Nānak ṯot na āvī ḏī▫e ḏevaṇhār. ||10||6||23||
O Nanak, when the Great Giver gives, nothing at all is lacking. ||10||6||23||
ਨਾਨਕ, ਜਦ ਦੇਣ ਵਾਲਾ ਦਿੰਦਾ ਹੈ, ਤਦ ਕੋਈ ਕਮੀ ਨਹੀਂ ਵਾਪਰਦੀ।
ਦੇਵਣਹਾਰਿ = ਦੇਵਣਹਾਰ ਨੇ ॥੧੦॥੬॥੨੩॥ਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ॥੧੦॥੬॥੨੩॥