Sri Guru Granth Sahib Ji

Ang: / 1430

Your last visited Ang:

एहु जगु जलता देखि कै भजि पए सतिगुर सरणा ॥
Ėhu jag jalṯā ḏekẖ kai bẖaj pa▫e saṯgur sarṇā.
Seeing this world on fire, I rushed to the Sanctuary of the True Guru.
ਇਸ ਸੰਸਾਰ ਨੂੰ ਸੜਦਾ ਹੋਇਆ ਤੱਕ ਕੇ, ਮੈਂ ਦੌੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲਈ।
ਭਜਿ = ਦੌੜ ਕੇ।ਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ,
 
सतिगुरि सचु दिड़ाइआ सदा सचि संजमि रहणा ॥
Saṯgur sacẖ ḏiṛā▫i▫ā saḏā sacẖ sanjam rahṇā.
The True Guru has implanted the Truth within me; I dwell steadfastly in Truth and self-restraint.
ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਨਿਆਇ, ਸੱਚਾਈ ਅਤੇ ਸਵੈ-ਕਾਬੂ ਅੰਦਰ ਵੱਸਣਾ ਨਿਸਚਿਤ ਕਰਵਾ ਦਿੱਤਾ ਹੈ।
ਸਤਿਗੁਰਿ = ਸਤਿਗੁਰੂ ਨੇ। ਦਿੜਾਇਆ = ਪੱਕਾ ਕਰ ਦਿੱਤਾ, ਮਨ ਵਿਚ ਚੰਗੀ ਤਰ੍ਹਾਂ ਵਸਾ ਦਿੱਤਾ। ਸੰਜਮਿ = ਸੰਜਮ ਵਿਚ, ਜੁਗਤਿ ਵਿਚ।ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਤੇ (ਸੋਹਣੀ) ਜੀਵਨ-ਮਰਯਾਦਾ ਵਿਚ ਰਹਿਣ ਦੀ ਜਾਚ ਸਿਖਾ ਦਿੱਤੀ।
 
सतिगुर सचा है बोहिथा सबदे भवजलु तरणा ॥६॥
Saṯgur sacẖā hai bohithā sabḏe bẖavjal ṯarṇā. ||6||
The True Guru is the Boat of Truth; in the Word of the Shabad, we cross over the terrifying world-ocean. ||6||
ਸੱਚੇ ਗੁਰੂ ਜੀ ਦਰੁਸਤ ਜਹਾਜ਼ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ ਇਨਸਾਨ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਬੋਹਿਥਾ = ਜਹਾਜ਼ ॥੬॥ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੬॥
 
लख चउरासीह फिरदे रहे बिनु सतिगुर मुकति न होई ॥
Lakẖ cẖa▫orāsīh firḏe rahe bin saṯgur mukaṯ na ho▫ī.
People continue wandering through the cycle of 8.4 million incarnations; without the True Guru, liberation is not obtained.
ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਰਹਿੰਦੇ ਹਨ ਅਤੇ ਗੁਰਾਂ ਦੇ ਬਾਝੋਂ ਉਹ ਮੋਖਸ਼ ਨੂੰ ਪਰਾਪਤ ਨਹੀਂ ਹੁੰਦੇ।
ਮੁਕਤਿ = ਖ਼ਲਾਸੀ।(ਜੇਹੜੇ ਗੁਰੂ ਦੀ ਸਰਨ ਤੋਂ ਵਾਂਝੇ ਰਹੇ ਉਹ) ਚੌਰਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਫਿਰਦੇ ਹਨ, ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਮਿਲਦੀ।
 
पड़ि पड़ि पंडित मोनी थके दूजै भाइ पति खोई ॥
Paṛ paṛ pandiṯ monī thake ḏūjai bẖā▫e paṯ kẖo▫ī.
Reading and studying, the Pandits and the silent sages have grown weary, but attached to the love of duality, they have lost their honor.
ਘਣਾ ਪੜ੍ਹਣ ਦੁਆਰਾ, ਪੰਡਤ ਤੇ ਚੁੱਪ ਰਹਿਣੇ ਬੰਦੇ ਹਾਰ-ਹੁਟ ਗਏ ਹਨ। ਦਵੈਤ-ਭਾਵ ਵਿੱਚ ਹੋਣ ਕਰ ਕੇ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।
ਮੋਨੀ = ਸਮਾਧੀਆਂ ਲਾਣ ਵਾਲੇ, ਮੋਨ ਧਾਰੀ ਰੱਖਣ ਵਾਲੇ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਪਤਿ = ਇੱਜ਼ਤ।ਪੰਡਿਤ ਲੋਕ (ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਥੱਕ ਗਏ, ਮੋਨ-ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ (ਗੁਰੂ ਦੀ ਸਰਨ ਤੋਂ ਬਿਨਾ ਚੌਰਾਸੀ ਦੇ ਗੇੜ ਤੋਂ ਖ਼ਲਾਸੀ ਪ੍ਰਾਪਤ ਨਾਹ ਕਰ ਸਕੇ, ਉਹਨਾਂ ਨੇ ਸਗੋਂ) ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ ਆਪਣੀ ਇੱਜ਼ਤ ਗਵਾ ਲਈ।
 
सतिगुरि सबदु सुणाइआ बिनु सचे अवरु न कोई ॥७॥
Saṯgur sabaḏ suṇā▫i▫ā bin sacẖe avar na ko▫ī. ||7||
The True Guru teaches the Word of the Shabad; without the True One, there is no other at all. ||7||
ਸੱਚੇ ਗੁਰਾਂ ਨੇ ਮੈਨੂੰ ਉਪਦੇਸ਼ ਦਿੱਤਾ ਹੈ, "ਸੱਚੇ ਸਾਈਂ ਦੇ ਬਗੈਰ ਹੋਰ ਕੋਈ ਨਹੀਂ"।
xxx॥੭॥ਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ (ਉਸ ਨੂੰ ਨਿਸ਼ਚਾ ਹੋ ਗਿਆ ਕਿ) ਸਦਾ-ਥਿਰ ਪ੍ਰਭੂ ਤੋਂ ਬਿਨਾ ਹੋਰ ਕੋਈ (ਜੀਵ ਦਾ ਰਾਖਾ) ਨਹੀਂ ਹੈ ॥੭॥
 
जो सचै लाए से सचि लगे नित सची कार करंनि ॥
Jo sacẖai lā▫e se sacẖ lage niṯ sacẖī kār karann.
Those who are linked by the True One are linked to Truth. They always act in Truth.
ਜਿਨ੍ਹਾਂ ਨੂੰ ਸਤਿਪੁਰਖ ਜੋੜਦਾ ਹੈ, ਉਹ ਸੱਚ ਨਾਲ ਜੁੜ ਜਾਂਦੇ ਹਨ ਅਤੇ ਸਦੀਵ ਹੀ ਦਰੁਸਤ ਕੰਮ ਕਰਦੇ ਹਨ।
ਸਚੈ = ਸਦਾ-ਥਿਰ ਪ੍ਰਭੂ ਨੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਕਰੰਨਿ = ਕਰਨਿ, ਕਰਦੇ ਹਨ।(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਨ੍ਹਾਂ ਜੀਵਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪਣੀ ਯਾਦ ਵਿਚ ਜੋੜਿਆ, ਉਹੀ ਸਦਾ-ਥਿਰ ਦੇ ਨਾਮ ਵਿਚ ਲੱਗੇ ਹਨ, ਉਹੀ ਸਦਾ ਇਹ ਨਾਲ ਨਿਭਣ ਵਾਲੀ ਕਾਰ ਕਰਦੇ ਹਨ।
 
तिना निज घरि वासा पाइआ सचै महलि रहंनि ॥
Ŧinā nij gẖar vāsā pā▫i▫ā sacẖai mahal rahann.
They attain their dwelling in the home of their own inner being, and they abide in the Mansion of Truth.
ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ ਅਤੇ ਮੰਦਰ ਅੰਦਰ ਵਸਦੇ ਹਨ।
ਮਹਲਿ = ਮਹਲ ਵਿਚ। ਸਚੈ ਮਹਲਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਰਹੰਨਿ = ਰਹਿੰਦੇ ਹਨ।ਉਹਨਾਂ ਬੰਦਿਆਂ ਨੇ (ਮਾਇਆ ਦੀ ਭਟਕਣਾ ਤੋਂ ਬਚ ਕੇ) ਅੰਤਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ।
 
नानक भगत सुखीए सदा सचै नामि रचंनि ॥८॥१७॥८॥२५॥
Nānak bẖagaṯ sukẖī▫e saḏā sacẖai nām racẖann. ||8||17||8||25||
O Nanak, the devotees are happy and peaceful forever. They are absorbed in the True Name. ||8||17||8||25||
ਨਾਨਕ ਸੰਤ ਹਮੇਸ਼ਾਂ ਹੀ ਖੁਸ਼ ਵਿਚਰਦੇ ਹਨ। ਉਹ ਸਤਿਨਾਮ ਅੰਦਰ ਸਮਾ ਜਾਂਦੇ ਹਨ।
ਰਚੰਨਿ = ਰਚੇ ਰਹਿੰਦੇ ਹਨ, ਮਸਤ ਰਹਿੰਦੇ ਹਨ ॥੮॥੧੭॥੮॥੨੫॥ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਮਸਤ ਰਹਿੰਦੇ ਹਨ ॥੮॥੧੭॥੮॥੨੫॥
 
सिरीरागु महला ५ ॥
Sirīrāg mėhlā 5.
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
जा कउ मुसकलु अति बणै ढोई कोइ न देइ ॥
Jā ka▫o muskal aṯ baṇai dẖo▫ī ko▫e na ḏe▫e.
When you are confronted with terrible hardships, and no one offers you any support,
ਉਹ ਜਿਸ ਉਤੇ ਭਾਰੀ ਔਕੜ ਆ ਬਣਦੀ ਹੈ ਅਤੇ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ।
ਕਉ = ਨੂੰ। ਅਤਿ = ਵਡੀ। ਮੁਸਕਲੁ = ਬਿਪਤਾ। ਢੋਈ = ਆਸਰਾ।ਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ,
 
लागू होए दुसमना साक भि भजि खले ॥
Lāgū ho▫e ḏusmanā sāk bẖė bẖaj kẖale.
when your friends turn into enemies, and even your relatives have deserted you,
ਜਦ ਮਿਤ੍ਰ ਵੈਰੀ ਬਣ ਜਾਂਦੇ ਹਨ ਅਤੇ ਰਿਸ਼ਤੇਦਾਰ ਭੀ ਦੌੜ ਜਾਂਦੇ ਹਨ,
ਲਾਗੂ = ਮਾਰੂ। ਭਜਿ ਖਲੇ = ਦੌੜ ਗਏ।ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ,
 
सभो भजै आसरा चुकै सभु असराउ ॥
Sabẖo bẖajai āsrā cẖukai sabẖ asrā▫o.
and when all support has given way, and all hope has been lost -
ਅਤੇ ਸਮੂਹ ਸਹਾਰਾ ਟੁੱਟ ਜਾਂਦਾ ਹੈ, ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ।
ਚੁਕੈ = ਮੁੱਕ ਜਾਏ। ਅਸਰਾਉ = ਆਸਰਾ।ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ,
 
चिति आवै ओसु पारब्रहमु लगै न तती वाउ ॥१॥
Cẖiṯ āvai os pārbarahm lagai na ṯaṯī vā▫o. ||1||
if you then come to remember the Supreme Lord God, even the hot wind shall not touch you. ||1||
ਜੇਕਰ ਤਦ ਉਹ ਸ਼ਰੋਮਣੀ ਸਾਹਿਬ ਨੂੰ ਯਾਦ ਕਰ ਲਵੇ ਤਾਂ ਉਸ ਨੂੰ ਗਰਮ ਹਵਾ ਭੀ ਨਹੀਂ ਛੂਹੇਗੀ।
ਓਸੁ ਚਿਤਿ = ਉਸ ਦੇ ਚਿੱਤ ਵਿੱਚ ॥੧॥ਜੇ ਉਸ (ਬਿਪਤਾ ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ ॥੧॥
 
साहिबु निताणिआ का ताणु ॥
Sāhib niṯāṇi▫ā kā ṯāṇ.
Our Lord and Master is the Power of the powerless.
ਮਾਲਕ ਨਿਰਬਲਾਂ ਦਾ ਬਲ ਹੈ।
xxxਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ,
 
आइ न जाई थिरु सदा गुर सबदी सचु जाणु ॥१॥ रहाउ ॥
Ā▫e na jā▫ī thir saḏā gur sabḏī sacẖ jāṇ. ||1|| rahā▫o.
He does not come or go; He is Eternal and Permanent. Through the Word of the Guru's Shabad, He is known as True. ||1||Pause||
ਉਹ ਆਉਂਦਾ ਤੇ ਜਾਂਦਾ ਨਹੀਂ ਅਤੇ ਸਦੀਵੀ ਸਥਿਰ ਹੈ। ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਸਤਿ ਸਮਝ। ਠਹਿਰਾਉ।
ਆਇ ਨ ਜਾਈ = ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਥਿਰੁ = ਕਾਇਮ ਰਹਿਣ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ। ਜਾਣੁ = ਜਾਣ-ਪਛਾਣ ਪਾ, ਡੂੰਘੀ ਸਾਂਝ ਬਣਾ ॥੧॥ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ॥੧॥ ਰਹਾਉ॥
 
जे को होवै दुबला नंग भुख की पीर ॥
Je ko hovai ḏublā nang bẖukẖ kī pīr.
If you are weakened by the pains of hunger and poverty,
ਜੇਕਰ ਕੋਈ ਜਣਾ ਕੰਗਾਲਤਾ ਅਤੇ ਭੁੱਖ ਦੋਖ ਦੀ ਪੀੜ ਕਰਕੇ ਨਿਰਬਲ ਹੋਵੇ,
ਦੁਬਲਾ = ਕਮਜ਼ੋਰ। ਪੀਰ = ਪੀੜਾ, ਦੁੱਖ।ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ),
 
दमड़ा पलै ना पवै ना को देवै धीर ॥
Ḏamṛā palai nā pavai nā ko ḏevai ḏẖīr.
with no money in your pockets, and no one will give you any comfort,
ਅਤੇ ਜੇਕਰ ਉਸ ਦੀ ਜੇਬ ਵਿੱਚ ਕੋਈ ਰੁਪਿਆ ਪੈਸਾ ਨਾਂ ਹੋਵੇ ਅਤੇ ਉਸ ਨੂੰ ਕੋਈ ਭੀ ਧੀਰਜ ਦਲਾਸਾ ਨਾਂ ਦੇਵੇ,
ਧੀਰ = ਧੀਰਜ, ਹੌਸਲਾ, ਧਰਵਾਸ।ਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ;
 
सुआरथु सुआउ न को करे ना किछु होवै काजु ॥
Su▫ārath su▫ā▫o na ko kare nā kicẖẖ hovai kāj.
and no one will satisfy your hopes and desires, and none of your works is accomplished -
ਅਤੇ ਜੇਕਰ ਕੋਈ ਭੀ ਉਸ ਦਾ ਮਨੋਰਥ ਤੇ ਖਾਹਿਸ਼ ਪੂਰੀਆਂ ਨਾਂ ਕਰੇ ਤੇ ਉਸ ਦਾ ਕੋਈ ਕੰਮ ਨੇਪਰੇ ਨਾਂ ਚੜ੍ਹੇ।
ਸੁਆਰਥੁ = ਆਪਣੀ ਗ਼ਰਜ਼। ਸੁਆਉ = ਸੁਆਰਥ, ਮਨੋਰਥ।ਕੋਈ ਮਨੁੱਖ ਉਸ ਦੀ ਲੋੜ ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ,
 
चिति आवै ओसु पारब्रहमु ता निहचलु होवै राजु ॥२॥
Cẖiṯ āvai os pārbarahm ṯā nihcẖal hovai rāj. ||2||
if you then come to remember the Supreme Lord God, you shall obtain the eternal kingdom. ||2||
ਅਤੇ ਜੇਕਰ ਉਹ ਆਪਣੇ ਦਿਲ ਵਿੱਚ, ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਲਵੇ ਤਾਂ ਉਸਨੂੰ ਮੁਸਤਕਿਲ ਪਾਤਸ਼ਾਹੀ ਪ੍ਰਾਪਤ ਹੋਵੇਗੀ।
ਨਿਹਚਲੁ = ਅਟੱਲ ॥੨॥(ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ) ॥੨॥
 
जा कउ चिंता बहुतु बहुतु देही विआपै रोगु ॥
Jā ka▫o cẖinṯā bahuṯ bahuṯ ḏehī vi▫āpai rog.
When you are plagued by great and excessive anxiety, and diseases of the body;
ਉਹ ਜੋ ਪਰਮ ਘਣੇ ਫਿਕਰ ਤੇ ਸਰੀਰ ਦੀ ਬੀਮਾਰੀ ਦਾ ਸਤਾਇਆ ਹੋਇਆ ਹੈ।
ਦੇਹੀ = ਸਰੀਰ (ਨੂੰ)। ਵਿਆਪੈ = ਜ਼ੋਰ ਪਾ ਲਏ।ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ,
 
ग्रिसति कुट्मबि पलेटिआ कदे हरखु कदे सोगु ॥
Garisaṯ kutamb paleti▫ā kaḏe harakẖ kaḏe sog.
when you are wrapped up in the attachments of household and family, sometimes feeling joy, and then other times sorrow;
ਉਹ ਜੋ ਘਰ ਬਾਰ ਤੇ ਟੱਬਰ ਕਬੀਲੇ ਵਿੱਚ ਲਪੇਟਿਆ ਹੋਇਆ ਹੈ ਅਤੇ ਕਿਸੇ ਵੇਲੇ ਖੁਸ਼ੀ ਤੇ ਕਿਸੇ ਵੇਲੇ ਅਫਸੋਸ ਮਹਿਸੂਸ ਕਰਦਾ ਹੈ,
ਗ੍ਰਿਸਤਿ = ਗ੍ਰਿਹਸਤ ਵਿਚ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ।ਜੇਹੜਾ ਗ੍ਰਿਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ,
 
गउणु करे चहु कुंट का घड़ी न बैसणु सोइ ॥
Ga▫oṇ kare cẖahu kunt kā gẖaṛī na baisaṇ so▫e.
when you are wandering around in all four directions, and you cannot sit or sleep even for a moment -
ਅਤੇ ਚੌਹੀਂ ਪਾਸੀਂ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਭਰ ਲਈ ਭੀ ਬੈਠ ਜਾ ਸੌ ਨਹੀਂ ਸਕਦਾ।
ਗਉਣੁ = ਗਮਨ, ਭ੍ਰਮਨ। ਬੈਸਣੁ = ਬੈਠਣਾ, ਆਰਾਮ। ਸੋਇ = ਉਹ ਮਨੁੱਖ।ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ,
 
चिति आवै ओसु पारब्रहमु तनु मनु सीतलु होइ ॥३॥
Cẖiṯ āvai os pārbarahm ṯan man sīṯal ho▫e. ||3||
if you come to remember the Supreme Lord God, then your body and mind shall be cooled and soothed. ||3||
ਜੇਕਰ ਉਹ ਸ਼ੋਮਣੀ ਸਾਹਿਬ ਦਾ ਅਰਾਧਨ ਕਰੇ ਤਾਂ ਉਸ ਦੀ ਦੇਹਿ ਤੇ ਆਤਮਾ ਠੰਢੇ (ਸ਼ਾਂਤ) ਹੋ ਜਾਂਦੇ ਹਨ।
xxx॥੩॥ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ ॥੩॥
 
कामि करोधि मोहि वसि कीआ किरपन लोभि पिआरु ॥
Kām karoḏẖ mohi vas kī▫ā kirpan lobẖ pi▫ār.
When you are under the power of sexual desire, anger and worldly attachment, or a greedy miser in love with your wealth;
ਬੰਦਾ ਵਿਸ਼ੇ ਭੋਗ ਗੁੱਸੇ ਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੋਵੇ ਤੇ ਲਾਲਚ ਦੀ ਪ੍ਰੀਤ ਰਾਹੀਂ ਕੰਜੂਸ ਹੋ ਗਿਆ ਹੋਵੇ।
ਕਾਮਿ = ਕਾਮ ਨੇ। ਮੋਹਿ = ਮੋਹ ਨੇ। ਕਿਰਪਨ = ਕੰਜੂਸ। ਲੋਭਿ = ਲੋਭ ਵਿਚ।ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ,
 
चारे किलविख उनि अघ कीए होआ असुर संघारु ॥
Cẖāre kilvikẖ un agẖ kī▫e ho▫ā asur sangẖār.
if you have committed the four great sins and other mistakes; even if you are a murderous fiend
ਉਸ ਨੇ ਚਾਰੋਂ ਹੀ ਬੱਜਰ ਪਾਪ ਤੇ ਹੋਰ ਕੁਕਰਮ ਕੀਤੇ ਹੋਣ ਤੇ ਮਾਰ ਸੁੱਟਣ ਲਈਂ ਉਹ ਰਾਖਸ਼ ਹੋਵੇ,
ਕਿਲਵਿਖ = ਪਾਪ। ਉਨਿ = ਉਸ ਨੇ। ਅਘ = ਪਾਪ। ਚਾਰੇ ਕਿਲਵਿਖ = {ਬ੍ਰਾਹਮਣ ਕੈਲੀ ਘਾਤ ਕੰਞਕਾ, ਅਣਚਾਰੀ ਕਾ ਧਾਨੁ}। ਅਸੁਰ ਸੰਘਾਰੁ = ਸੰਘਾਰਨ ਜੋਗ ਅਸੁਰ।ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ,
 
पोथी गीत कवित किछु कदे न करनि धरिआ ॥
Pothī gīṯ kaviṯ kicẖẖ kaḏe na karan ḏẖari▫ā.
who has never taken the time to listen to sacred books, hymns and poetry -
ਅਤੇ ਪਵਿੱਤਰ ਪੁਸਤਕਾਂ, ਭਜਨ ਤੇ ਕਵਿਤਾ ਵੱਲ ਉਸ ਨੇ ਕਦਾਚਿੱਤ ਆਪਣਾ ਕੰਨ ਹੀ ਨਾਂ ਕੀਤਾ ਹੋਵੇ।
ਕਰਨਿ = ਕੰਨ ਵਿਚ। ਕਰਨਿ ਧਰਿਆ = ਸੁਣਿਆ।ਜੇ ਉਸ ਨੇ ਕਦੇ ਭੀ ਕੋਈ ਧਰਮ ਪੁਸਤਕ ਕੋਈ ਧਰਮ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ,
 
चिति आवै ओसु पारब्रहमु ता निमख सिमरत तरिआ ॥४॥
Cẖiṯ āvai os pārbarahm ṯā nimakẖ simraṯ ṯari▫ā. ||4||
if you then come to remember the Supreme Lord God, and contemplate Him, even for a moment, you shall be saved. ||4||
ਜੋ ਉਹ ਸ਼੍ਰੋਮਣੀ ਸਾਹਿਬ ਨੂੰ ਚੇਤੇ ਕਰ ਲਵੇ ਤਦ ਉਸ ਨੂੰ ਇਕ ਮੁਹਤ ਭਰ ਲਈ ਅਰਾਧਨ ਨਾਲ ਉਹ ਪਾਰ ਉਤਰ ਜਾਂਦਾ ਹੈ।
ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੪॥ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥
 
सासत सिम्रिति बेद चारि मुखागर बिचरे ॥
Sāsaṯ simriṯ beḏ cẖār mukẖāgar bicẖre.
People may recite by heart the Shaastras, the Simritees and the four Vedas;
ਭਾਵੇਂ ਪ੍ਰਾਣੀ ਫਲਸਫੇ ਦੇ (ਛੇ) ਗ੍ਰੰਥ, (ਸਤਾਈ) ਕਰਮਕਾਂਡੀ ਪੁਸਤਕਾਂ ਅਤੇ ਚਾਰੇ ਵੇਦ ਮੂੰਹ ਜਬਾਨੀ ਉਚਾਰਣ ਕਰੇ।
ਮੁਖਾਗਰ = {ਮੁਖ ਅੱਗ੍ਰ} ਜ਼ਬਾਨੀ।ਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ,
 
तपे तपीसर जोगीआ तीरथि गवनु करे ॥
Ŧape ṯapīsar jogī▫ā ṯirath gavan kare.
they may be ascetics, great, self-disciplined Yogis; they may visit sacred shrines of pilgrimage
ਭਾਵੇਂ ਉਹ ਪਸਚਾਤਾਪੀ, ਵੱਡਾ ਰਿਸ਼ੀ ਤੇ ਯੋਗੀ ਹੋਵੇ, ਤੇ ਯਾਤ੍ਰਾ-ਅਸਥਾਨਾਂ ਤੇ ਰਟਨ ਕਰੇ,
ਬਿਚਰੇ = ਵਿਚਾਰ ਸਕੇ। ਤੀਰਥਿ = ਤੀਰਥ ਉਤੇ।ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ,
 
खटु करमा ते दुगुणे पूजा करता नाइ ॥
Kẖat karmā ṯe ḏuguṇai pūjā karṯā nā▫e.
and perform the six ceremonial rituals, over and over again, performing worship services and ritual bathing.
ਅਤੇ ਭਾਵੇਂ ਉਹ ਛੇ ਸੰਸਕਾਰਾਂ ਨੂੰ ਦੂਹਰੀ ਵਾਰ ਕਰੇ ਅਤੇ ਨ੍ਰਾਂ ਕੇ ਉਪਾਸ਼ਨਾ ਕਰੇ।
ਨਾਇ = ਨਾ ਕੇ।ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ;
 
रंगु न लगी पारब्रहम ता सरपर नरके जाइ ॥५॥
Rang na lagī pārbarahm ṯā sarpar narke jā▫e. ||5||
Even so, if they have not embraced love for the Supreme Lord God, then they shall surely go to hell. ||5||
ਫਿਰ ਵੀ ਜੇਕਰ ਉਸ ਦੀ ਪ੍ਰੀਤ ਸ਼ਰੋਮਣੀ ਸਾਹਿਬ ਨਾਲ ਨਹੀਂ ਗੰਢੀ ਗਈ, ਤਦ, ਉਹ ਨਿਸਚਿਤ ਹੀ ਦੋਜਖ ਨੂੰ ਜਾਏਗਾ।
ਖਟੁ = ਛੇ। ਸਰਪਰ = ਜ਼ਰੂਰ ॥੫॥ਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ ॥੫॥
 
राज मिलक सिकदारीआ रस भोगण बिसथार ॥
Rāj milak sikḏārī▫ā ras bẖogaṇ bisthār.
You may possess empires, vast estates, authority over others, and the enjoyment of myriad of pleasures;
ਭਾਵੇਂ ਆਦਮੀ ਕੋਲ ਬਾਦਸ਼ਾਹੀ, ਰਜਵਾੜਾ, ਸਰਦਾਰੀ ਅਤੇ ਘਨੇਰੇ ਸੁਆਦਿਸ਼ਟ ਅਨੰਦ ਹੋਣ।
ਮਿਲਕ = ਮਿਲਖ, ਜ਼ਮੀਨ।ਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ,
 
बाग सुहावे सोहणे चलै हुकमु अफार ॥
Bāg suhāve sohṇe cẖalai hukam afār.
you may have delightful and beautiful gardens, and issue unquestioned commands;
ਉਸ ਪਾਸ ਮਨੋਹਰ ਤੇ ਸੁੰਦਰ ਚਮਨ ਹੋਣ ਤੇ ਉਹ ਅਮੋੜ ਫੁਰਮਾਨ ਜਾਰੀ ਕਰੇ,
ਅਫਾਰ = ਆਫਰੇ ਹੋਏ ਦਾ, ਅਹੰਕਾਰੀ ਦਾ।ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ,
 
रंग तमासे बहु बिधी चाइ लगि रहिआ ॥
Rang ṯamāse baho biḏẖī cẖā▫e lag rahi▫ā.
you may have enjoyments and entertainments of all sorts and kinds, and continue to enjoy exciting pleasures -
ਵੁਸ ਕੋਲ ਅਨੇਕਾਂ ਕਿਸਮਾਂ ਦੀਆਂ ਰੰਗ-ਰਲੀਆਂ ਤੇ ਦਿਲ ਬਹਿਲਾਵੇ ਹੋਣ, ਅਤੇ ਉਹ ਉਮੰਗ-ਭਰੀਆਂ ਮੌਜ-ਬਹਾਰਾ ਮਾਣਦਾ ਰਹਿੰਦਾ ਹੋਵੇ।
ਚਾਇ = ਚਾ ਵਿਚ।ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ,
 
चिति न आइओ पारब्रहमु ता सरप की जूनि गइआ ॥६॥
Cẖiṯ na ā▫i▫o pārbarahm ṯā sarap kī jūn ga▫i▫ā. ||6||
and yet, if you do not come to remember the Supreme Lord God, you shall be reincarnated as a snake. ||6||
ਫਿਰ ਵੀ ਜੇਕਰ ਉਹ ਸੱਚੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤਦ ਉਹ ਸੱਪ ਦੀਆਂ ਜੂਨੀਆਂ ਅੰਦਰ ਜਾਵੇਗਾ (ਜਨਮੇਗਾ)।
xxx॥੬॥ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ ॥੬॥
 
बहुतु धनाढि अचारवंतु सोभा निरमल रीति ॥
Bahuṯ ḏẖanādẖ acẖārvanṯ sobẖā nirmal rīṯ.
You may possess vast riches, maintain virtuous conduct, have a spotless reputation and observe religious customs;
ਬੰਦਾ ਘਣਾ ਅਮੀਰ ਤੇ ਚੰਗੇ ਚਾਲ ਚਲਣ ਵਾਲਾ ਹੋਵੇ, ਅਤੇ ਉਸ ਦੀ ਬੇਦਾਗ ਸ਼ੁਹਰਤ ਤੇ ਜੀਵਨ ਰਹੁ-ਰੀਤੀ ਹੋਵੇ।
ਅਚਾਰਵੰਤੁ = ਚੰਗੀ ਰਹਿਣੀ ਬਹਿਣੀ ਵਾਲਾ।ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ-ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ-ਮਰਯਾਦਾ ਵਾਲਾ ਹੋਵੇ,
 
मात पिता सुत भाईआ साजन संगि परीति ॥
Māṯ piṯā suṯ bẖā▫ī▫ā sājan sang parīṯ.
you may have the loving affections of mother, father, children, siblings and friends;
ਉਸ ਦੀ ਆਪਣੀ ਅੰਮੜੀ, ਬਾਬਲ, ਪੁਤ੍ਰਾਂ ਵੀਰਾਂ ਅਤੇ ਮਿੱਤਰਾਂ ਨਾਲ ਮੁਹੱਬਤ ਹੋਵੇ,
ਸੁਤ = ਪੁੱਤਰ।ਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ,
 
लसकर तरकसबंद बंद जीउ जीउ सगली कीत ॥
Laskar ṯarkasbanḏ banḏ jī▫o jī▫o saglī kīṯ.
you may have armies well-equipped with weapons, and all may salute you with respect;
ਉਸ ਕੋਲਿ ਹਥਿਆਰ ਬੰਦ ਸੈਨਾ ਹੋਵੇ, ਅਤੇ ਸਾਰੇ ਉਸ ਨੂੰ ਸਲਾਮ ਕਰਦੇ ਤੇ ਨਿਮ੍ਰਿਤਾ ਨਾਲ ਜੀ ਆਇਆਂ ਆਖਦੇ ਹੋਣ।
ਤਰਕਸਬੰਦ ਲਸਕਰ = ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ। ਬੰਦ = ਬੰਦਨਾ। ਜੀਉ ਜੀਉ = ਜੀ ਜੀ!ਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ 'ਜੀ ਜੀ' ਆਖਦੀ ਹੋਵੇ,