Sri Guru Granth Sahib

Ang: / 1430

Your last visited Ang:

चिति न आइओ पारब्रहमु ता खड़ि रसातलि दीत ॥७॥
Cẖiṯ na ā▫i▫o pārbarahm ṯā kẖaṛ rasāṯal ḏīṯ. ||7||
But still, if you do not come to remember the Supreme Lord God, then you shall be taken and consigned to the most hideous hell! ||7||
ਪ੍ਰੰਤੂ ਜੇਕਰ ਇਹੋ ਜਿਹਾ ਬੰਦਾ ਉੱਚੇ ਸਾਹਿਬ ਦਾ ਸਿਮਰਨ ਨਹੀਂ ਕਰਦਾ ਤਦ ਉਸ ਨੂੰ ਲੈ ਜਾ ਕੇ ਕੁੰਭੀ ਨਰਕ ਸੁਟ ਦਿਤਾ ਜਾਵੇਗਾ।
ਖੜਿ = ਲੈ ਜਾ ਕੇ। ਰਸਾਤਲਿ = ਰਸਾਤਲ ਵਿਚ, ਨਰਕ ਵਿਚ ॥੭॥ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ ॥੭॥
 
काइआ रोगु न छिद्रु किछु ना किछु काड़ा सोगु ॥
Kā▫i▫ā rog na cẖẖiḏar kicẖẖ nā kicẖẖ kāṛā sog.
You may have a body free of disease and deformity, and have no worries or grief at all;
ਆਦਮੀ ਦੀ ਕਿਸੇ ਬੀਮਾਰੀ ਤੇ ਨੁਕਸ ਤੋਂ ਬਿਨਾ ਦੇਹੀ ਹੋਵੇ ਅਤੇ ਉਸ ਨੂੰ ਕੋਈ ਦਿਲ ਦਾ ਸਾੜਾ ਤੇ ਗ਼ਮ ਨਾਂ ਹੋਵੇ।
ਕਾਇਆ = ਸਰੀਰ। ਛਿਦ੍ਰੁ = ਨੁਕਸ, ਛੇਕ, ਐਬ। ਕਾੜਾ = ਫ਼ਿਕਰ, ਚਿੰਤਾ।ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,
 
मिरतु न आवी चिति तिसु अहिनिसि भोगै भोगु ॥
Miraṯ na āvī cẖiṯ ṯis ahinis bẖogai bẖog.
you may be unmindful of death, and night and day revel in pleasures;
ਉਹ ਮੌਤ ਦਾ ਖਿਆਲ ਤੱਕ ਭੀ ਨਾਂ ਕਰਦਾ ਹੋਵੇ ਅਤੇ ਦਿਹੁੰ ਰੈਣ ਮੌਜ ਬਹਾਰਾ ਮਾਣਦਾ ਹੋਵੇ,
ਮਿਰਤੁ = {मृत्यु} ਮੌਤ। ਅਹਿ = ਦਿਨ। ਨਿਸਿ = ਰਾਤ।ਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,
 
सभ किछु कीतोनु आपणा जीइ न संक धरिआ ॥
Sabẖ kicẖẖ kīṯon āpṇā jī▫e na sank ḏẖari▫ā.
you may take everything as your own, and have no fear in your mind at all;
ਅਤੇ ਉਸ ਨੇ ਸਾਰੀ ਚੀਜ਼ ਆਪਣੀ ਨਿੱਜ ਦੀ ਬਣਾ ਲਈ ਹੋਵੇ ਅਤੇ ਉਸ ਦੇ ਮਨ ਵਿੱਚ ਕੋਈ ਡਰ ਭੀ ਨਾਂ ਹੋਵੇ।
ਜੀਇ = ਜਿੰਦ ਵਿਚ, ਦਿਲ ਵਿਚ। ਸੰਕ = ਸ਼ੰਕਾ, ਝਾਕਾ।ਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ,
 
चिति न आइओ पारब्रहमु जमकंकर वसि परिआ ॥८॥
Cẖiṯ na ā▫i▫o pārbarahm jamkankar vas pari▫ā. ||8||
but still, if you do not come to remember the Supreme Lord God, you shall fall under the power of the Messenger of Death. ||8||
ਜੇਕਰ ਉਹ ਉਚੇ ਸਾਹਿਬ ਨੂੰ ਯਾਦ ਨਹੀਂ ਕਰਦਾ ਤਾਂ ਉਹ ਮੌਤ ਦੇ ਦੂਤ ਦੇ ਕਾਬੂ ਵਿੱਚ ਆ ਜਾਏਗਾ।
ਕੰਕਰ = ਕਿੰਕਰ, ਨੌਕਰ। ਵਸਿ = ਵੱਸ ਵਿਚ ॥੮॥ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ॥੮॥
 
किरपा करे जिसु पारब्रहमु होवै साधू संगु ॥
Kirpā kare jis pārbarahm hovai sāḏẖū sang.
The Supreme Lord showers His Mercy, and we find the Saadh Sangat, the Company of the Holy.
ਜਿਸ ਉਤੇ ਉਤਕ੍ਰਿਸ਼ਟਤ ਸਾਹਿਬ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਸ ਨੂੰ ਸਤਿ ਸੰਗਤ ਪ੍ਰਾਪਤ ਹੁੰਦੀ ਹੈ।
ਓਹੁ = ਉਹ (ਸਾਧੂ ਸੰਗੁ)।ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।
 
जिउ जिउ ओहु वधाईऐ तिउ तिउ हरि सिउ रंगु ॥
Ji▫o ji▫o oh vaḏẖā▫ī▫ai ṯi▫o ṯi▫o har si▫o rang.
The more time we spend there, the more we come to love the Lord.
ਜਿੰਨਾ ਜਿਆਦਾ ਉਹ ਸਤਿਸੰਗਤ ਅੰਦਰ ਜੁੜਦਾ ਹੈ, ਓਨਾ ਹੀ ਜਿਆਦਾ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ।
ਰੰਗੁ = ਪ੍ਰੇਮ।(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।
 
दुहा सिरिआ का खसमु आपि अवरु न दूजा थाउ ॥
Ḏuhā siri▫ā kā kẖasam āp avar na ḏūjā thā▫o.
The Lord is the Master of both worlds; there is no other place of rest.
ਵਾਹਿਗੁਰੂ ਖੁਦ ਦੋਹਾਂ ਹੀ ਕਿਨਾਰਿਆਂ ਦਾ ਸੁਆਮੀ ਹੈ। ਹੋਰ ਕੋਈ ਦੂਸਰੀ ਆਰਾਮ ਦੀ ਥਾਂ ਨਹੀਂ।
xxx(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।
 
सतिगुर तुठै पाइआ नानक सचा नाउ ॥९॥१॥२६॥
Saṯgur ṯuṯẖai pā▫i▫ā Nānak sacẖā nā▫o. ||9||1||26||
When the True Guru is pleased and satisfied, O Nanak, the True Name is obtained. ||9||1||26||
ਜਦ ਸਚੇ ਗੁਰੂ ਜੀ ਪਰਮ-ਪਰਸੰਨ ਹੋ ਜਾਂਦੇ ਹਨ, ਹੈ ਨਾਨਕ! ਸਚਾ ਨਾਮ ਪਰਾਪਤ ਹੋ ਜਾਂਦਾ ਹੈ।
ਤੁਠੈ = ਪ੍ਰਸੰਨ ਹੋਣ ਨਾਲ ॥੯॥੧॥੨੬॥ਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੯॥੧॥੨੬॥
 
सिरीरागु महला ५ घरु ५ ॥
Sirīrāg mėhlā 5 gẖar 5.
Siree Raag, Fifth Mehl, Fifth House:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxxxx
 
जानउ नही भावै कवन बाता ॥
Jān▫o nahī bẖāvai kavan bāṯā.
I do not know what pleases my Lord.
ਮੈਂ ਨਹੀਂ ਜਾਣਦਾ, ਤੈਨੂੰ ਕਿਹੜੀਆਂ ਗੱਲਾਂ ਚੰਗੀਆਂ ਲਗਦੀਆਂ ਹਨ, ਹੈ ਮਾਲਕ!
ਨਹੀ ਜਾਨਉ = ਮੈਂ ਨਹੀਂ ਜਾਣਦਾ (ਜਾਨਉਂ)। ਕਵਨ ਬਾਤਾ = ਕੇਹੜੀ ਗੱਲ? ਭਾਵੈ = ਚੰਗੀ ਲੱਗਦੀ ਹੈ।ਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ।
 
मन खोजि मारगु ॥१॥ रहाउ ॥
Man kẖoj mārag. ||1|| rahā▫o.
O mind, seek out the way! ||1||Pause||
ਉਸ ਦੇ ਰਾਹ ਦੀ ਤੂੰ ਭਾਲ ਕਰ, ਹੇ ਮੇਰੀ ਜਿੰਦੜੀਏ! ਠਹਿਰਾਉ।
ਮਨ = ਹੇ ਮਨ! ਮਾਰਗੁ = ਰਸਤਾ ॥੧॥ਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ) ॥੧॥ ਰਹਾਉ॥
 
धिआनी धिआनु लावहि ॥
Ḏẖi▫ānī ḏẖi▫ān lāvėh.
The meditatives practice meditation,
ਅਰਾਧਨ ਕਰਨ ਵਾਲਾ ਅਰਾਧਨ ਕਰਦਾ ਹੈ।
ਧਿਆਨੀ = ਸਮਾਧੀਆਂ ਲਾਣ ਵਾਲੇ।ਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ,
 
गिआनी गिआनु कमावहि ॥
Gi▫ānī gi▫ān kamāvėh.
and the wise practice spiritual wisdom,
ਬ੍ਰਹਿਮ-ਬੇਤਾ ਬ੍ਰਹਿਮ ਵਿਦਿਆ ਦਾ ਅਭਿਆਸ ਕਰਦਾ ਹੈ।
ਗਿਆਨੀ = ਵਿਦਵਾਨ।ਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ,
 
प्रभु किन ही जाता ॥१॥
Parabẖ kin hī jāṯā. ||1||
but how rare are those who know God! ||1||
ਪਰ ਕੋਈ ਵਿਰਲਾ ਪੁਰਸ਼ ਹੀ ਹੈ ਜੋ ਸਾਈਂ ਨੂੰ ਜਾਣਦਾ ਹੈ।
ਕਿਨ ਹੀ = ਕਿਸੇ ਵਿਰਲੇ ਨੇ ਹੀ, ਕਿਨਿ ਹੀ ॥੧॥ਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ) ॥੧॥
 
भगउती रहत जुगता ॥
Bẖag▫uṯī rahaṯ jugṯā.
The worshipper of Bhagaauti practices self-discipline,
ਉਪਾਸ਼ਕ ਜ਼ਾਬਤੇ ਅੰਦਰ ਰਹਿੰਦਾ ਹੈ।
ਭਗਉਤੀ = ਵੈਸ਼ਨਵ ਭਗਤ। ਜੁਗਤਾ = ਵਰਤ, ਤੁਲਸੀ ਮਾਲਾ ਆਦਿਕ ਸੰਜਮ।ਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿਚ ਰਹਿੰਦੇ ਹਨ।
 
जोगी कहत मुकता ॥
Jogī kahaṯ mukṯā.
the Yogi speaks of liberation,
ਯੋਗੀ ਆਖਦਾ ਹੈ ਕਿ ਉਹ ਬੰਦ-ਖਲਾਸ ਹੈ।
xxxਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ।
 
तपसी तपहि राता ॥२॥
Ŧapsī ṯapėh rāṯā. ||2||
and the ascetic is absorbed in asceticism. ||2||
ਕਰੜੀ ਘਾਲ ਘਾਲਣ ਵਾਲਾ ਕਰੜੀ ਘਾਲ ਅੰਦਰ ਲੀਨ ਹੈ।
ਤਪਹਿ = ਤਪਿ ਹੀ, ਤਪ ਵਿਚ ਹੀ। ਰਾਤਾ = ਮਸਤ ॥੨॥ਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ ॥੨॥
 
मोनी मोनिधारी ॥
Monī moniḏẖārī.
The men of silence observe silence,
ਚੁੱਪ ਕੀਤਾ ਬੰਦਾ ਚੁੱਪ ਰਹਿੰਦਾ ਹੈ।
ਮੋਨੀ = ਚੁੱਪ ਰਹਿਣ ਵਾਲੇ।ਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ।
 
सनिआसी ब्रहमचारी ॥
Sani▫āsī barahamcẖārī.
the Sanyaasees observe celibacy,
ਇਕਾਂਤੀ ਜਤੀ ਹੈ।
xxxਸੰਨਿਆਸੀ (ਸੰਨਿਆਸ ਵਿਚ) ਬ੍ਰਹਮਚਾਰੀ (ਬ੍ਰਹਮਚਰਜ ਵਿਚ)
 
उदासी उदासि राता ॥३॥
Uḏāsī uḏās rāṯā. ||3||
and the Udaasees abide in detachment. ||3||
ਤਿਆਗੀ ਵੈਰਾਗ ਅੰਦਰ ਰੰਗਿਆ ਹੋਹਿਆ ਹੈ।
ਉਦਾਸਿ = ਉਦਾਸੀ ਭੇਖ ਵਿਚ ।੩।ਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ ।੩।
 
भगति नवै परकारा ॥
Bẖagaṯ navai parkārā.
There are nine forms of devotional worship.
ਉਪਾਸ਼ਕ ਦੀ ਉਪਾਸ਼ਨਾ ਨੌ ਕਿਸਮਾਂ ਦੀ ਹੈ।
ਨਵੈ ਪਰਕਾਰਾ = ਨੌ ਕਿਸਮ ਦੀ = ਸ੍ਰਵਨ, ਕੀਰਤਨ, ਸਿਮਰਨ, ਚਰਨ-ਸੇਵਾ, ਅਰਚਨ, ਬੰਦਨਾ, ਸਖਯ (ਮਿੱਤਰ-ਭਾਵ), ਦਾਸਯ (ਦਾਸ-ਭਾਵ), ਆਪਣਾ ਆਪ ਅਰਪਨ ਕਰਨਾ।(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ।
 
पंडितु वेदु पुकारा ॥
Pandiṯ veḏ pukārā.
The Pandits recite the Vedas.
ਪੰਡਤ ਵੇਦਾਂ ਨੂੰ ਉੱਚੀ ਉੱਚੀ ਪੜ੍ਹਦੇ ਹਨ।
xxxਪੰਡਿਤ ਵੇਦ ਉੱਚੀ ਉੱਚੀ ਪੜ੍ਹਦਾ ਹੈ।
 
गिरसती गिरसति धरमाता ॥४॥
Girsaṯī girsaṯ ḏẖarmāṯā. ||4||
The householders assert their faith in family life. ||4||
ਕਬੀਲਦਾਰੀ ਨੂੰ ਘਰਬਾਰੀ ਆਪਣਾ ਈਮਾਨ ਜਾਣਦਾ ਹੈ।
ਗਿਰਸਤਿ = ਗ੍ਰਿਹਸਤ ਵਿਚ। ਧਰਮਾਤਮਾ = ਧਰਮ ਵਿਚ ਮਸਤ ॥੪॥ਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ ॥੪॥
 
इक सबदी बहु रूपि अवधूता ॥
Ik sabḏī baho rūp avḏẖūṯā.
Those who utter only One Word, those who take many forms, the naked renunciates,
ਇਕ ਲਫ਼ਜ਼ (ਅਲਖ) ਉਚਾਰਨ ਕਰਨ ਵਾਲਾ, ਬਹੁਰੂਪੀਆਂ ਨਾਂਗਾ!
ਇਕ ਸਬਦੀ = ਜੋ ਇਕੋ ਲਫ਼ਜ਼ ਬੋਲਦੇ ਹਨ, 'ਅਲੱਖ' 'ਅਲੱਖ' ਆਖਣ ਵਾਲੇ। ਬਹੁਰੂਪਿ = ਬਹੁ-ਰੂਪੀਏ। ਅਵਧੂਤਾ = ਨਾਂਗੇ।ਅਨੇਕਾਂ ਐਸੇ ਹਨ ਜੋ 'ਅਲੱਖ ਅਲੱਖ' ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।
 
कापड़ी कउते जागूता ॥
Kāpṛī ka▫uṯe jāgūṯā.
the wearers of patched coats, the magicians, those who remain always awake,
ਗੌਦੜੀ ਪਹਿਨਣ ਵਾਲਾ, ਸਾਂਗ-ਧਾਰੀ, ਰਾਤ ਨੂੰ ਜਾਗਣ ਵਾਲਾ।
ਕਾਪੜੀ = ਖ਼ਾਸ ਕਿਸਮ ਦਾ ਚੋਲਾ ਆਦਿਕ ਕੱਪੜਾ ਪਾਣ ਵਾਲੇ। ਕਉਤੇ = ਕਵੀ, ਨਾਟਕ ਚੇਟਕ ਜਾਂ ਸਾਂਗ ਵਿਖਾ ਕੇ ਲੋਕਾਂ ਨੂੰ ਖ਼ੁਸ਼ ਕਰਨ ਵਾਲੇ। ਜਾਗੂਤਾ = ਜਾਗਰਾ ਕਰਨ ਵਾਲੇ, ਸਦਾ ਜਾਗਦੇ ਰਹਿਣ ਵਾਲੇ।ਕੋਈ ਖ਼ਾਸ ਕਿਸਮ ਦਾ ਚੋਲਾ ਆਦਿਕ ਪਹਿਨਣ ਵਾਲੇ ਹਨ। ਕੋਈ ਨਾਟਕ ਚੇਟਕ ਸਾਂਗ ਆਦਿਕ ਬਣਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ, ਕਈ ਐਸੇ ਹਨ ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ।
 
इकि तीरथि नाता ॥५॥
Ik ṯirath nāṯā. ||5||
and those who bathe at holy places of pilgrimage-||5||
ਯਾਤ੍ਰਾ-ਅਸਥਾਨਾਂ ਦਾ ਹੈ ਇਸ਼ਨਾਨੀ।
ਇਕਿ = ਅਨੇਕਾਂ। ਤੀਰਥਿ = ਤੀਰਥ ਉਤੇ ॥੫॥ਇਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ ॥੫॥
 
निरहार वरती आपरसा ॥
Nirhār varṯī āprasā.
Those who go without food, those who never touch others,
ਭੋਜਨ ਬਿਨਾ ਵਿਚਰਣ ਵਾਲਾ ਹੈ, ਕਿਸੇ ਨਾਲ ਨਾਂ ਲਗਣ ਵਾਲਾ।
ਨਿਰਹਾਰ = ਨਿਰਾਹਾਰ {ਨਿਰ-ਆਹਾਰ}। ਨਿਰਹਾਰ ਬਰਤੀ = ਭੁੱਖੇ ਰਹਿਣ ਵਾਲੇ। ਆਪਰਸਾ = ਕਿਸੇ ਨਾਲ ਨਾਹ ਛੋਹਣ ਵਾਲੇ।ਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)।
 
इकि लूकि न देवहि दरसा ॥
Ik lūk na ḏevėh ḏarsā.
the hermits who never show themselves,
ਇਕ ਉਹ ਜੋ ਲੁਕਿਆ ਰਹਿੰਦਾ ਹੈ ਤੇ ਕਿਸੇ ਨੂੰ ਆਪਣਾ ਦਰਸ਼ਨ ਨਹੀਂ ਦਿੰਦਾ।
ਲੂਕਿ = ਲੁਕ ਕੇ (ਰਹਿਣ ਵਾਲੇ)।ਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।
 
इकि मन ही गिआता ॥६॥
Ik man hī gi▫āṯā. ||6||
and those who are wise in their own minds-||6||
ਇਕ ਉਹ ਜੋ ਆਪਣੇ ਚਿੱਤ ਅੰਦਰ ਹੀ ਸਿਆਣਾ ਹੈ।
ਮਨ ਹੀ = ਮਨਿ ਹੀ, ਆਪਣੇ ਮਨ ਵਿਚ ਹੀ। ਗਿਆਤਾ = ਗਿਆਨਵਾਨ ॥੬॥ਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ ॥੬॥
 
घाटि न किन ही कहाइआ ॥
Gẖāt na kin hī kahā▫i▫ā.
Of these, no one admits to any deficiency;
ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਆਖਦਾ।
ਘਾਟਿ = ਘੱਟ, ਮਾੜਾ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ।(ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ।
 
सभ कहते है पाइआ ॥
Sabẖ kahṯe hai pā▫i▫ā.
all say that they have found the Lord.
ਹਰ ਕੋਈ ਆਖਦਾ ਹੈ ਕਿ ਉਸ ਨੇ ਸਾਈਂ ਨੂੰ ਪਾ ਲਿਆ ਹੈ।
xxxਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ।
 
जिसु मेले सो भगता ॥७॥
Jis mele so bẖagṯā. ||7||
But he alone is a devotee, whom the Lord has united with Himself. ||7||
ਉਹੀ ਸਾਧੂ ਹੈ, ਜਿਸ ਨੂੰ ਹਰੀ ਆਪਣੇ ਨਾਲ ਮਿਲਾ ਲੈਂਦਾ ਹੈ।
xxxਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ ॥੭॥
 
सगल उकति उपावा ॥
Sagal ukaṯ upāvā.
All devices and contrivances,
ਸਮੂਹ ਜੁਗਤੀਆਂ ਅਤੇ ਉਪਰਾਲੇ,
ਉਕਤਿ = ਦਲੀਲ। ਉਪਾਵਾ = ਹੀਲੇ।ਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿਤੇ ਹਨ,
 
तिआगी सरनि पावा ॥
Ŧi▫āgī saran pāvā.
I have abondened and sought His Sanctuary.
ਛਡ ਕੇ ਮੈਂ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
ਪਾਵਾ = ਮੈਂ ਪਿਆ ਹਾਂ।ਤੇ ਪ੍ਰਭੂ ਦੀ ਹੀ ਸਰਨ ਪਿਆ ਹਾਂ।
 
नानकु गुर चरणि पराता ॥८॥२॥२७॥
Nānak gur cẖaraṇ parāṯā. ||8||2||27||
Nanak has fallen at the Feet of the Guru. ||8||2||27||
ਨਾਨਕ ਗੁਰਾਂ ਦੇ ਪੈਰਾਂ ਤੇ ਪਿਆ ਹੈ।
ਪਰਾਤਾ = ਪਿਆ ਹਾਂ ।੮।ਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ ।੮।੨।੨੭।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सिरीरागु महला १ घरु ३ ॥
Sirīrāg mėhlā 1 gẖar 3.
Siree Raag, First Mehl, Third House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
 
जोगी अंदरि जोगीआ ॥
Jogī anḏar jogī▫ā.
Among Yogis, You are the Yogi;
ਯੋਗੀਆਂ ਵਿੱਚ ਤੂੰ ਇਕ ਯੋਗੀ ਹੈ,
xxx(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,
 
तूं भोगी अंदरि भोगीआ ॥
Ŧūʼn bẖogī anḏar bẖogī▫ā.
among pleasure seekers, You are the Pleasure Seeker.
ਅਤੇ ਅਨੰਦ ਮਾਨਣ ਵਾਲਿਆਂ ਵਿੱਚ ਇਕ ਅਨੰਦ ਮਾਨਣ ਵਾਲਾ।
xxxਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ।
 
तेरा अंतु न पाइआ सुरगि मछि पइआलि जीउ ॥१॥
Ŧerā anṯ na pā▫i▫ā surag macẖẖ pa▫i▫āl jī▫o. ||1||
Your limits are not known to any of the beings in the heavens, in this world, or in the nether regions of the underworld. ||1||
ਹੇ ਸਾਹਿਬ! ਬਹਿਸ਼ਤ ਇਸ ਜਹਾਨ ਅਤੇ ਪਾਤਾਲ ਦੇ ਜੀਵਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ।
ਸੁਰਗਿ = ਸੁਰਗ ਵਿਚ। ਮਛਿ = ਮਾਤ ਲੋਕ ਵਿਚ। ਪਇਆਲਿ = ਪਤਾਲ ਵਿਚ ॥੧॥ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ॥੧॥
 
हउ वारी हउ वारणै कुरबाणु तेरे नाव नो ॥१॥ रहाउ ॥
Ha▫o vārī ha▫o vārṇai kurbāṇ ṯere nāv no. ||1|| rahā▫o.
I am devoted, dedicated, a sacrifice to Your Name. ||1||Pause||
ਮੈਂ ਤੇਰੇ ਉਤੋਂ ਸਦਕੇ, ਮੈਂ ਸਦਕੇ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਬਲਿਹਾਰਨੇ ਹਾਂ। ਠਹਿਰਾਉ।
ਨੋ = ਨੂੰ, ਤੋਂ ॥੧॥ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ ॥੧॥ ਰਹਾਉ॥
 
तुधु संसारु उपाइआ ॥
Ŧuḏẖ sansār upā▫i▫ā.
You created the world,
ਤੂੰ ਜਹਾਨ ਨੂੰ ਪੈਦਾ ਕੀਤਾ,
xxx(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ,
 
सिरे सिरि धंधे लाइआ ॥
Sire sir ḏẖanḏẖe lā▫i▫ā.
and assigned tasks to one and all.
ਤੇ ਹਰ ਇਕ ਨੂੰ ਕੰਮ-ਕਾਜੇ ਲਾਇਆ ਹੈ।
ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉਤੇ।ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ।
 
वेखहि कीता आपणा करि कुदरति पासा ढालि जीउ ॥२॥
vekẖėh kīṯā āpṇā kar kuḏraṯ pāsā dẖāl jī▫o. ||2||
You watch over Your Creation, and through Your All-powerful Creative Potency, You cast the dice. ||2||
ਤੂੰ ਆਪਣੀ ਰਚਨਾ ਨੂੰ ਦੇਖਦਾ ਹੈ ਅਤੇ ਆਪਣੀ ਅਪਾਰ ਸ਼ਕਤੀ ਦੁਆਰਾ ਨਰਦਾ ਨੂੰ ਸੁਟਦਾ ਹੈ।
ਵੇਖਹਿ = ਵੇਖਹਿਂ, ਤੂੰ ਵੇਖਦਾ ਹੈਂ, ਤੂੰ ਸੰਭਾਲ ਕਰਦਾ ਹੈਂ। ਕਰਿ ਕੁਦਰਤਿ = ਕੁਦਰਤ ਰਚ ਕੇ। ਪਾਸਾ ਢਾਲਿ = ਪਾਸਾ ਢਾਲ ਕੇ, ਚਉਪੜ ਦੀਆਂ ਨਰਦਾਂ ਸੁੱਟ ਕੇ ॥੨॥ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ ॥੨॥
 
परगटि पाहारै जापदा ॥
Pargat pahārai jāpḏā.
You are manifest in the Expanse of Your Workshop.
ਤੂੰ ਆਪਣੇ ਕਾਰਖਾਨੇ ਵਿੱਚ ਪਰਤੱਖ ਦਿਸਦਾ ਹੈ।
ਪਰਗਟਿ ਪਾਹਾਰੈ = ਦਿੱਸਦੇ ਪਸਾਰੇ ਵਿਚ।ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।
 
सभु नावै नो परतापदा ॥
Sabẖ nāvai no parṯāpḏā.
Everyone longs for Your Name,
ਹਰ ਕੋਈ ਤੇਰੇ ਨਾਮ ਨੂੰ ਲੋਚਦਾ ਹੈ।
ਨਾਵੈ ਨੋ = (ਪ੍ਰਭੂ ਦੇ) ਨਾਮ ਨੂੰ। ਸਭੁ = ਹਰੇਕ ਜੀਵ। ਪਰਤਾਪਦਾ = ਲੋਚਦਾ ਹੈ।ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।
 
सतिगुर बाझु न पाइओ सभ मोही माइआ जालि जीउ ॥३॥
Saṯgur bājẖ na pā▫i▫o sabẖ mohī mā▫i▫ā jāl jī▫o. ||3||
but without the Guru, no one finds You. All are enticed and trapped by Maya. ||3||
ਸੱਚੇ ਗੁਰਾਂ ਦੇ ਬਿਨਾਂ ਤੂੰ ਨਹੀਂ ਲੱਭਦਾ। ਬਾਕੀ ਸਾਰੇ ਮੋਹਨੀ ਦੇ ਫੰਧੇ ਵਿੱਚ ਲੁਭਾਇਮਾਨ ਹੋ ਫਸੇ ਹੋਏ ਹਨ।
ਸਭ = ਸਾਰੀ ਸ੍ਰਿਸ਼ਟੀ। ਜਾਲਿ = ਜਾਲ ਵਿਚ ॥੩॥ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ ॥੩॥
 
सतिगुर कउ बलि जाईऐ ॥
Saṯgur ka▫o bal jā▫ī▫ai.
I am a sacrifice to the True Guru.
ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
ਬਲਿ ਜਾਈਐ = ਕੁਰਬਾਨ ਹੋਈਏ। ਕਉ = ਤੋਂ।ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ,
 
जितु मिलिऐ परम गति पाईऐ ॥
Jiṯ mili▫ai param gaṯ pā▫ī▫ai.
Meeting Him, the supreme status is obtained.
ਜਿਨ੍ਹਾਂ ਨੂੰ ਭੇਟਣ ਦੁਆਰਾ ਮਹਾਨ ਪਦਵੀ ਪਰਾਪਤ ਹੁੰਦੀ ਹੈ।
ਜਿਤੁ ਮਿਲਿਐ = ਜਿਸ (ਗੁਰੂ) ਨੂੰ ਮਿਲਿਆਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।