Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

टोडी महला ५ घरु ५ दुपदे
Todī mėhlā 5 gẖar 5 ḏupḏe
Todee, Fifth Mehl, Fifth House, Du-Padas:
ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
xxxਰਾਗ ਟੋਡੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
ऐसो गुनु मेरो प्रभ जी कीन ॥
Aiso gun mero parabẖ jī kīn.
Such is the blessing my God has bestowed upon me.
ਮੇਰੇ ਮਹਾਰਾਜ ਸੁਆਮੀ ਨੇ ਮੇਰੇ ਉਤੇ ਐਹੋ ਜਿਹਾ ਉਪਕਾਰ ਕੀਤਾ ਹੈ।
ਗੁਨੁ = ਉਪਕਾਰ।ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ,
 
पंच दोख अरु अहं रोग इह तन ते सगल दूरि कीन ॥ रहाउ ॥
Pancẖ ḏokẖ ar ahaʼn rog ih ṯan ṯe sagal ḏūr kīn. Rahā▫o.
He has totally banished the five evils and the illness of egotism from my body. ||Pause||
ਪੰਜੇ ਬੁਰਿਆਈਆਂ ਅਤੇ ਹੰਕਾਰ ਦੀ ਬੀਮਾਰੀ, ਇਹ ਉਸ ਨੇ ਸਮੂਹ ਹੀ ਮੇਰੀ ਦੇਹ ਤੋਂ ਪਰੇ ਕਰ ਦਿੱਤੇ ਹਨ। ਠਹਿਰਾਉ।
ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ ॥(ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ ॥ ਰਹਾਉ॥
 
बंधन तोरि छोरि बिखिआ ते गुर को सबदु मेरै हीअरै दीन ॥
Banḏẖan ṯor cẖẖor bikẖi▫ā ṯe gur ko sabaḏ merai hī▫arai ḏīn.
Breaking my bonds, and releasing me from vice and corruption, He has enshrined the Word of the Guru's Shabad within my heart.
ਮੇਰੀਆਂ ਬੇੜੀਆਂ ਕੱਟ ਕੇ ਅਤੇ ਮੈਨੂੰ ਮਾਇਆ ਤੋਂ ਛੁਡਾ ਕੇ, ਉੇਸ ਨੇ ਗੁਰਾਂ ਦੀ ਬਾਣੀ ਮੇਰੇ ਅੰਤਰ-ਆਤਮੇ ਅਸਥਾਪਨ ਕੀਤੀ ਹੈ।
ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ।(ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ।
 
रूपु अनरूपु मोरो कछु न बीचारिओ प्रेम गहिओ मोहि हरि रंग भीन ॥१॥
Rūp anrūp moro kacẖẖ na bīcẖāri▫o parem gahi▫o mohi har rang bẖīn. ||1||
The Lord has not considered my beauty or ugliness; instead, He has held me with love. I am drenched with His Love. ||1||
ਸੁਆਮੀ ਨੇ ਮੇਰੇ ਸੁਹੱਪਣ ਜਾਂ ਕੁਸੋਹਜ ਵੱਲ ਧਿਆਨ ਨਾਂ ਦਿੱਤਾ ਤੇ ਮੈਨੂੰ ਪਿਆਰ ਨਾਲ ਪਕੜ ਲਿਆ ਹੈ। ਅਤੇ ਇਸ ਤਰ੍ਹਾਂ ਮੈਂ ਉਸ ਦੀ ਪ੍ਰੀਤ ਵਿੱਚ ਭਿੱਜ ਗਿਆ ਹਾਂ।
ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ-ਰੰਗ ਵਿਚ। ਭੀਨ = ਭਿਉਂ ਦਿੱਤਾ ॥੧॥ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ ॥੧॥
 
पेखिओ लालनु पाट बीच खोए अनद चिता हरखे पतीन ॥
Pekẖi▫o lālan pāt bīcẖ kẖo▫e anaḏ cẖiṯā harkẖe paṯīn.
I behold my Beloved, now that the curtain has been torn away. My mind is happy, pleased and satisfied.
ਵਿਚਕਾਰਲਾ ਪੜਦਾ ਪਾਟ ਗਿਆ ਹੈ ਅਤੇ ਮੈਂ ਆਪਣਾ ਪ੍ਰੀਤਮ ਨੂੰ ਵੇਖ ਲਿਆ ਹੈ। ਮੇਰਾ ਖੁਸ਼-ਤਬਾ ਮਨ ਹੁਣ ਰੱਜ਼ ਕੇ ਪ੍ਰਸੰਨ ਹੋ ਗਿਆ ਹੈ।
ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ।ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ।
 
तिस ही को ग्रिहु सोई प्रभु नानक सो ठाकुरु तिस ही को धीन ॥२॥१॥२०॥
Ŧis hī ko garihu so▫ī parabẖ Nānak so ṯẖākur ṯis hī ko ḏẖīn. ||2||1||20||
My house is His; He is my God. Nanak is obedient to His Lord and Master. ||2||1||20||
ਉਸ ਦਾ ਘਰ ਹੈ, ਓਹੀ ਮਾਲਕ ਹੈ, ਅਤੇ ਓਹੀ ਸੁਆਮੀ! ਨਾਨਕ ਕੇਵਲ ਉਸ ਦਾ ਤਾਬੇਦਾਰ ਹੈ।
ਤਿਸ ਹੀ = {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਗ੍ਰਿਹੁ = ਸਰੀਰ-ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ ॥੨॥੧॥੨੦॥ਹੇ ਨਾਨਕ! (ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ), ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ॥੨॥੧॥੨੦॥
 
टोडी महला ५ ॥
Todī mėhlā 5.
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
xxxxxx
 
माई मेरे मन की प्रीति ॥
Mā▫ī mere man kī parīṯ.
O my mother, my mind is in love.
ਹੇ ਮੇਰੀ ਮਾਤਾ! ਮੈਂਡੇ ਚਿੱਤ ਦਾ ਮੇਰੇ ਮਾਲਕ ਨਾਲ ਪ੍ਰੇਮ ਹੈ।
ਮਾਈ = ਹੇ ਮਾਂ! ਏਹੀ = ਇਹ ਪ੍ਰੀਤ ਹੀ।ਹੇ ਮਾਂ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ।
 
एही करम धरम जप एही राम नाम निरमल है रीति ॥ रहाउ ॥
Ėhī karam ḏẖaram jap ehī rām nām nirmal hai rīṯ. Rahā▫o.
This is my karma and my Dharma; this is my meditation. The Lord's Name is my immaculate, unstained way of life. ||Pause||
ਮੇਰੇ ਲਈ ਹੀ ਧਾਰਮਕ, ਕੰਮ ਈਮਾਨ ਹੈ ਅਤੇ ਇਹ ਹੀ ਉਪਾਸ਼ਨਾ। ਸੁਆਮੀ ਦੇ ਨਾਮ ਦਾ ਸਿਮਰਨ ਹੀ ਪਵਿੱਤਰ ਜੀਵਨ ਰਹੁ-ਰੀਤੀ ਹੈ। ਠਹਿਰਾਉ।
ਕਰਮ ਧਰਮ = (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ। ਰੀਤਿ = ਜੀਵਨ-ਮਰਯਾਦਾ ॥ਮੇਰੇ ਵਾਸਤੇ ਇਹ (ਪ੍ਰਭੂ-ਪ੍ਰੇਮ) ਹੀ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ ਹੈ ਇਹੀ ਜਪ ਤਪ ਹੈ। ਪਰਮਾਤਮਾ ਦਾ ਨਾਮ ਸਿਮਰਨਾ ਹੀ ਜ਼ਿੰਦਗੀ ਨੂੰ ਪਵਿੱਤ੍ਰ ਕਰਨ ਦਾ ਤਰੀਕਾ ਹੈ ॥ ਰਹਾਉ॥
 
प्रान अधार जीवन धन मोरै देखन कउ दरसन प्रभ नीति ॥
Parān aḏẖār jīvan ḏẖan morai ḏekẖan ka▫o ḏarsan parabẖ nīṯ.
The Support of my breath of life, the wealth of my life, is to gaze upon the Blessed Vision of God's Darshan.
ਹਮੇਸ਼ਾਂ ਸੁਆਮੀ ਦਾ ਦੀਦਾਰ ਵੇਖਣਾ, ਮੇਰੀ ਜਿੰਦ-ਜਾਨ ਦਾ ਆਸਰਾ ਹੈ ਅਤੇ ਮੇਰੀ ਜਿੰਦਗੀ ਦੀ ਦੌਲਤ ਹੈ।
ਪ੍ਰਾਨ ਅਧਾਰ = ਜਿੰਦ ਦਾ ਆਸਰਾ। ਮੋਰੈ = ਮੇਰੇ ਵਾਸਤੇ।ਹੇ ਮਾਂ! (ਮੇਰੀ ਇਹੀ ਤਾਂਘ ਹੈ ਕਿ) ਮੈਨੂੰ ਸਦਾ ਪ੍ਰਭੂ ਦਾ ਦਰਸਨ ਵੇਖਣਾ ਪ੍ਰਾਪਤ ਰਹੇ-ਇਹੀ ਮੇਰੀ ਜਿੰਦ ਦਾ ਸਹਾਰਾ ਹੈ ਇਹੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਵਿਚ (ਖੱਟਿਆ ਕਮਾਇਆ) ਧਨ ਹੈ।
 
बाट घाट तोसा संगि मोरै मन अपुने कउ मै हरि सखा कीत ॥१॥
Bāt gẖāt ṯosā sang morai man apune ka▫o mai har sakẖā kīṯ. ||1||
On the road, and on the river, these supplies are always with me. I have made my mind the Lord's companion. ||1||
ਰਸਤੇ ਅਤੇ ਪੱਤਣ ਉਤੇ ਪ੍ਰਭੂ ਦੇ ਪ੍ਰੇਮ ਦਾ ਸਫਰ-ਖਰਚ ਮੇਰੇ ਨਾਲ ਹੈ। ਆਪਣੀ ਆਤਮਾ ਨੂੰ ਮੈਂ ਸੁਆਮੀ ਦਾ ਸੰਗੀ ਬਣਾਇਆ ਹੈ।
ਬਾਟ = ਰਸਤਾ। ਘਾਟ = ਪੱਤਣ। ਤੋਸਾ = ਰਾਹ ਦਾ ਖ਼ਰਚ। ਸੰਗਿ = ਨਾਲ। ਕਉ = ਵਾਸਤੇ। ਸਖਾ = ਮਿੱਤਰ ॥੧॥ਰਸਤੇ ਵਿਚ, ਪੱਤਣ ਉਤੇ (ਜ਼ਿੰਦਗੀ ਦੇ ਸਫ਼ਰ ਵਿਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ॥੧॥
 
संत प्रसादि भए मन निरमल करि किरपा अपुने करि लीत ॥
Sanṯ parsāḏ bẖa▫e man nirmal kar kirpā apune kar līṯ.
By the Grace of the Saints, my mind has become immaculate and pure. In His mercy, He has made me His own.
ਸਾਧੂਆਂ ਦੀ ਦਇਆ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮਿਹਰ ਧਾਰ ਕੇ, ਸਾਈਂ ਨੇ ਮੈਨੂੰ ਆਪਤੇ ਨਿੱਜ ਦਾ ਬਣਾ ਲਿਆ ਹੈ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਰਿ = ਕਰ ਕੇ। ਕਰਿ ਲੀਤ = ਬਣਾ ਲਿਆ ਹੈ।ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ, ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ ਆਪਣੇ (ਸੇਵਕ) ਬਣਾ ਲੈਂਦਾ ਹੈ।
 
सिमरि सिमरि नानक सुखु पाइआ आदि जुगादि भगतन के मीत ॥२॥२॥२१॥
Simar simar Nānak sukẖ pā▫i▫ā āḏ jugāḏ bẖagṯan ke mīṯ. ||2||2||21||
Remembering, remembering Him in meditation, Nanak has found peace. From the very beginning, and throughout the ages, He is the friend of His devotees. ||2||2||21||
ਸੁਆਮੀ ਦਾ ਆਰਾਧਨ ਕਰਨ ਦੁਆਰਾ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ। ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਪ੍ਰਭੂ ਸੰਤਾਂ ਦਾ ਮਿੱਤਰ ਰਿਹਾ ਹੈ।
ਸਿਮਰਿ = ਸਿਮਰ ਕੇ। ਨਾਨਕ = ਹੇ ਨਾਨਕ! ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ॥੨॥੨॥੨੧॥ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਕ ਆਨੰਦ ਮਾਣਦੇ ਹਨ। ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ, ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ ॥੨॥੨॥੨੧॥
 
टोडी महला ५ ॥
Todī mėhlā 5.
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
xxxxxx
 
प्रभ जी मिलु मेरे प्रान ॥
Parabẖ jī mil mere parān.
Dear God, please meet me; You are my breath of life.
ਮੇਰੇ ਮਹਾਰਾਜ ਮਾਲਕ! ਤੂੰ ਮੈਨੂੰ ਮਿਲ, ਤੂੰ ਮੇਰੀ ਜਿੰਦ-ਜਾਨ ਹੈ।
ਮੇਰੇ ਪ੍ਰਾਨ = ਹੇ ਮੇਰੀ ਜਿੰਦ (ਦੇ ਮਾਲਕ)!ਹੇ ਪ੍ਰਭੂ ਜੀ! ਹੇ ਮੇਰੀ ਜਿੰਦ (ਦੇ ਮਾਲਕ)! (ਮੈਨੂੰ) ਮਿਲ।
 
बिसरु नही निमख हीअरे ते अपने भगत कउ पूरन दान ॥ रहाउ ॥
Bisar nahī nimakẖ hī▫are ṯe apne bẖagaṯ ka▫o pūran ḏān. Rahā▫o.
Do not let me forget You from my heart, even for an instant; please, bless Your devotee with Your gift of perfection. ||Pause||
ਤੂੰ ਮੇਰੇ ਚਿੱਤੋਂ ਇਕ ਮੁਹਤ ਲਈ ਭੀ ਬਾਹਰ ਨਾਂ ਹੋ ਆਪਣੇ ਪਿਆਰ-ਭਿੱਜੇ ਗੋਲੇ ਨੂੰ ਆਪਣੀ ਪੂਰੀ ਦਾਤ ਪ੍ਰਦਾਨ ਕਰ। ਠਹਿਰਾਉ।
ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਹੀਅਰੇ ਤੇ = ਹਿਰਦੇ ਤੋਂ। ਕਉ = ਨੂੰ ॥ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ। ਆਪਣੇ ਭਗਤ ਨੂੰ ਇਹ ਪੂਰੀ ਦਾਤ ਬਖ਼ਸ਼ ॥ ਰਹਾਉ॥
 
खोवहु भरमु राखु मेरे प्रीतम अंतरजामी सुघड़ सुजान ॥
Kẖovhu bẖaram rākẖ mere parīṯam anṯarjāmī sugẖaṛ sujān.
Dispel my doubt, and save me, O my Beloved, all-knowing Lord, O Inner-knower, O Searcher of hearts.
ਮੇਰਾ ਸੰਸਾ ਨਵਿਰਤ ਕਰ, ਮੇਰੀ ਰੱਖਿਆ ਕਰ, ਹੇ ਮੇਰੇ ਕਾਮਲ ਅਤੇ ਸਰਬੱਗ, ਦਿਲਾਂ ਦੀਆਂ ਜਾਨਣਹਾਰ ਪਿਆਰੇ ਪ੍ਰਭੂ।
ਖੋਵਹੁ = ਨਾਸ ਕਰੋ। ਭਰਮੁ = ਭਟਕਣਾ। ਰਾਖੁ = ਰੱਖਿਆ ਕਰ। ਪ੍ਰੀਤਮ = ਹੇ ਪ੍ਰੀਤਮ! ਸੁਘੜ = ਹੇ ਸੋਹਣੇ! ਸੁਜਾਣ = ਹੇ ਸਿਆਣੇ!ਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ।
 
कोटि राज नाम धनु मेरै अम्रित द्रिसटि धारहु प्रभ मान ॥१॥
Kot rāj nām ḏẖan merai amriṯ ḏarisat ḏẖārahu parabẖ mān. ||1||
The wealth of the Naam is worth millions of kingdoms to me; O God, please bless me with Your Ambrosial Glance of Grace. ||1||
ਮੇਰੇ ਲਈ ਨਾਮ ਦੀ ਦੌਲਤ ਕ੍ਰੋੜਾਂ ਹੀ ਪਾਤਿਸ਼ਾਹੀਆਂ ਹੈ। ਮੇਰੇ ਪੂਜਯ ਪ੍ਰਭੂ! ਤੂੰ ਮੈਨੂੰ ਆਪਣੀ ਸੁਧਾਸਰੂਪ ਦ੍ਰਿਸ਼ਟੀ ਪ੍ਰਦਾਨ ਕਰ।
ਕੋਟਿ ਰਾਜ = ਕ੍ਰੋੜਾਂ ਬਾਦਸ਼ਾਹੀਆਂ। ਮੇਰੈ = ਮੇਰੇ ਵਾਸਤੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਮਾਨ = ਮੇਰੇ ਮਨ ਉਤੇ, ਮੇਰੇ ਉੱਤੇ ॥੧॥ਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ। ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕ੍ਰੋੜਾਂ ਬਾਦਸ਼ਾਹੀਆਂ (ਦੇ ਬਰਾਬਰ ਬਣਿਆ ਰਹੇ) ॥੧॥
 
आठ पहर रसना गुन गावै जसु पूरि अघावहि समरथ कान ॥
Āṯẖ pahar rasnā gun gāvai jas pūr agẖāvėh samrath kān.
Twenty-four hours a day, I sing Your Glorious Praises. They totally satisfy my ears, O my all-powerful Lord.
ਮੇਰੀ ਜੀਭ ਅੱਠੇ ਪਹਿਰ ਹੀ ਤੇਰੀ ਮਹਿਮਾ ਗਾਇਨ ਕਰਦੀ ਹੈ, ਤੇ ਹੇ ਬਲਵਾਨ ਸਾਈਂ ਤੇਰੀ ਉਪਕਾ ਨਾਲ ਮੇਰੇ ਕੰਨ ਪੂਰੀ ਤਰ੍ਹਾਂ ਤ੍ਰਿਪਤ ਹੁੰਦੇ ਹਨ।
ਰਸਨਾ = ਜੀਭ। ਜਸੁ = ਸਿਫ਼ਤ-ਸਾਲਾਹ। ਪੂਰਿ = ਭਰ ਕੇ। ਅਘਾਵਹਿ = ਰੱਜੇ ਰਹਿਣ। ਸਮਰਥ = ਹੇ ਸਮਰਥ! ਕਾਨ = ਕੰਨ।ਹੇ ਸਭ ਤਾਕਤਾਂ ਦੇ ਮਾਲਕ! (ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ।
 
तेरी सरणि जीअन के दाते सदा सदा नानक कुरबान ॥२॥३॥२२॥
Ŧerī saraṇ jī▫an ke ḏāṯe saḏā saḏā Nānak kurbān. ||2||3||22||
I seek Your Sanctuary, O Lord, O Giver of life to the soul; forever and ever, Nanak is a sacrifice to You. ||2||3||22||
ਮੈਂ ਤੇਰੀ ਪਨਾਹ ਮੰਗਦਾ ਹਾਂ, ਹੇ ਜਿੰਦ ਜਾਨ ਬਖਸ਼ਣਹਾਰ ਸੁਆਮੀ! ਹਮੇਸ਼ਾ, ਹਮੇਸ਼ਾਂ ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।
ਜੀਅਨ ਕੇ ਦਾਤੇ = ਹੇ ਸਭ ਜੀਵਾਂ ਦੇ ਦਾਤਾਰ! ॥੨॥੩॥੨੨॥ਹੇ ਨਾਨਕ! ਮੈਂ ਸਭ ਜੀਵਾਂ ਦੇ ਦਾਤਾਰ ਦੀ ਸਰਨ ਆਇਆ ਹਾਂ, ਮੈਂ ਉਸ ਤੋਂ ਸਦਾ ਹੀ ਸਦਕੇ ਜਾਂਦਾ ਹਾਂ ॥੨॥੩॥੨੨॥
 
टोडी महला ५ ॥
Todī mėhlā 5.
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
xxxxxx
 
प्रभ तेरे पग की धूरि ॥
Parabẖ ṯere pag kī ḏẖūr.
O God, I am the dust of Your feet.
ਮੇਰੇ ਮਾਲਕ, ਮੈਂ ਤੇਰੇ ਪੈਰਾਂ ਦੀ ਧੂੜ ਹਾਂ।
ਪ੍ਰਭ = ਹੇ ਪ੍ਰਭੂ! ਪਗ = ਚਰਨ। ਧੂਰਿ = ਖ਼ਾਕ, ਧੂੜ।ਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ।
 
दीन दइआल प्रीतम मनमोहन करि किरपा मेरी लोचा पूरि ॥ रहाउ ॥
Ḏīn ḏa▫i▫āl parīṯam manmohan kar kirpā merī locẖā pūr. Rahā▫o.
O merciful to the meek, Beloved mind-enticing Lord, by Your Kind Mercy, please fulfill my yearning. ||Pause||
ਹੇ ਮਸਕੀਨਾਂ ਤੇ ਮਿਹਰਬਾਨ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਸੱਧਰ ਪੂਰਨ ਕਰ। ਠਹਿਰਾਉ।
ਪ੍ਰੀਤਮ = ਹੇ ਪ੍ਰੀਤਮ! ਮਨ ਮੋਹਨ = ਹੇ ਮਨ ਨੂੰ ਮੋਹਨ ਵਾਲੇ! ਲੋਚਾ = ਤਾਂਘ। ਪੂਰਿ = ਪੂਰੀ ਕਰ ॥ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ ॥ ਰਹਾਉ॥
 
दह दिस रवि रहिआ जसु तुमरा अंतरजामी सदा हजूरि ॥
Ḏah ḏis rav rahi▫ā jas ṯumrā anṯarjāmī saḏā hajūr.
In the ten directions, Your Praises are permeating and pervading, O Inner-knower, Searcher of hearts, O Lord ever-present.
ਦੱਸੀਂ ਪਾਸੀਂ ਤੇਰੀ ਕੀਰਤੀ ਰਮ (ਵੱਸ) ਰਹੀ ਹੈ। ਹੇ ਅੰਦਰਲੀਆਂ ਜਾਨਣਹਾਰ! ਤੂੰ ਸਦੀਵ ਹੀ ਅੰਗ ਸੰਗ ਹੈ।
ਦਹਦਿਸ = ਦਸੀਂ ਪਾਸੀਂ, ਸਾਰੇ ਸੰਸਾਰ ਵਿਚ। ਰਵਿ ਰਹਿਆ = ਪਸਰਿਆ ਹੋਇਆ ਹੈ। ਜਸੁ = ਸੋਭਾ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹਜੂਰਿ = ਅੰਗ-ਸੰਗ।ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ।
 
जो तुमरा जसु गावहि करते से जन कबहु न मरते झूरि ॥१॥
Jo ṯumrā jas gāvahi karṯe se jan kabahu na marṯe jẖūr. ||1||
Those who sing Your Praises, O Creator Lord, those humble beings never die or grieve. ||1||
ਜਿਹੜੇ ਤੇਰੀ ਮਹਿਮਾ ਗਾਇਨ ਕਰਦੇ ਹਨ, ਹੇ ਸਿਰਜਣਹਾਰ! ਉਹ ਪੁਰਸ਼ ਕਦੇ ਭੀ ਨਹੀਂ ਮਰਦੇ ਅਤੇ ਨਾਂ ਹੀ ਪਸਚਾਤਾਪ ਕਰਦੇ ਹਨ।
ਗਾਵਹਿ = ਗਾਂਦੇ ਹਨ। ਕਰਤੇ = ਹੇ ਕਰਤਾਰ! ਨ ਮਰਤੇ = ਆਤਮਕ ਮੌਤ ਨਹੀਂ ਸਹੇੜਦੇ। ਝੂਰਿ = (ਮਾਇਆ ਦੀ ਖ਼ਾਤਰ) ਕ੍ਰੁੱਝ ਕੇ ॥੧॥ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ ॥੧॥
 
धंध बंध बिनसे माइआ के साधू संगति मिटे बिसूर ॥
Ḏẖanḏẖ banḏẖ binse mā▫i▫ā ke sāḏẖū sangaṯ mite bisūr.
The worldly affairs and entanglements of Maya disappear, in the Saadh Sangat, the Company of the Holy; all sorrows are taken away.
ਸਤਿ ਸੰਗਤ ਅੰਦਰ ਨਿਬਰ ਜਾਂਦੇ ਹਨ ਸੰਸਾਰੀ ਕੰਮ ਦੇ ਬੰਧਨ ਅਤੇ ਮੁੱਕ ਜਾਂਦੇ ਹਨ, ਰੁਝੇਵੇ।
ਧੰਧ ਬੰਧ = ਧੰਧਿਆਂ ਦੇ ਬੰਧਨ। ਬਿਸੂਰ = ਚਿੰਤਾ-ਫ਼ਿਕਰ।(ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ।)
 
सुख स्मपति भोग इसु जीअ के बिनु हरि नानक जाने कूर ॥२॥४॥२३॥
Sukẖ sampaṯ bẖog is jī▫a ke bin har Nānak jāne kūr. ||2||4||23||
The comforts of wealth and the enjoyments of the soul - O Nanak, without the Lord, know them to be false. ||2||4||23||
ਧਨ-ਦੌਲਤ ਦੇ ਸੁੱਖ ਅਤੇ ਇਸ ਮਨ ਦੀਆਂ ਰੰਗਰਲੀਆਂ, ਵਾਹਿਗੁਰੂ ਦੇ ਬਾਝੋਂ, ਨਾਨਕ ਉਨ੍ਹਾਂ ਨੂੰ ਕੂੜੇ ਜਾਣਦਾ ਹੈ।
ਸੰਪਤਿ = ਧਨ ਪਦਾਰਥ। ਜੀਅ ਕੇ = ਜਿੰਦ ਦੇ। ਕੂਰ = ਕੂੜ, ਝੂਠੇ, ਨਾਸਵੰਤ ॥੨॥੪॥੨੩॥ਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ- ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ ॥੨॥੪॥੨੩॥
 
टोडी मः ५ ॥
Todī mėhlā 5.
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
xxxxxx
 
माई मेरे मन की पिआस ॥
Mā▫ī mere man kī pi▫ās.
O my mother, my mind is so thirsty.
ਮੇਰੀ ਮਾਤਾ, ਮੇਰੇ ਚਿੱਤ ਅੰਦਰ ਪ੍ਰਭੂ ਦੀ ਤ੍ਰੇਹ ਹੈ।
ਮਾਈ = ਹੇ ਮਾਂ!ਹੇ ਮਾਂ! ਮੇਰੇ ਮਨ ਦੀ ਇਹ (ਪ੍ਰਭੂ ਦਰਸਨ ਦੀ) ਪਿਆਸ (ਸਦਾ ਟਿਕੀ ਰਹਿੰਦੀ ਹੈ)
 
इकु खिनु रहि न सकउ बिनु प्रीतम दरसन देखन कउ धारी मनि आस ॥ रहाउ ॥
Ik kẖin rėh na saka▫o bin parīṯam ḏarsan ḏekẖan ka▫o ḏẖārī man ās. Rahā▫o.
I cannot survive, even for an instant, without my Beloved. My mind is filled with the desire to behold the Blessed Vision of His Darshan. ||Pause||
ਮੈਂ ਆਪਣੇ ਪਿਆਰੇ ਦੇ ਬਾਝੋਂ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ। ਮੇਰੇ ਚਿੱਤ ਅੰਦਰ ਉਸ ਦਾ ਦੀਦਾਰ ਵੇਖਣ ਦੀ ਚਾਹਨਾ ਹੈ। ਠਹਿਰਾਉ।
ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਮਨਿ = ਮਨ ਵਿਚ। ਧਾਰੀ = ਬਣਾਈ ॥ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ ॥ ਰਹਾਉ॥
 
सिमरउ नामु निरंजन करते मन तन ते सभि किलविख नास ॥
Simra▫o nām niranjan karṯe man ṯan ṯe sabẖ kilvikẖ nās.
I meditate in remembrance on the Naam, the Name of the immaculate Creator Lord; all the sins and errors of my mind and body are washed away.
ਪਵਿੱਤਰ ਸਿਰਜਣਹਾਰ ਦੇ ਨਾਮ ਦਾ ਮੈਂ ਆਰਾਧਨ ਕਰਦਾ ਹਾਂ ਮੇਰੇ ਚਿੱਤ ਤੇ ਸਰੀਰ ਦੇ ਸਾਰੇ ਪਾਪ ਧੋਤੇ ਗਏ ਹਨ।
ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਕਰਤੇ = ਕਰਤਾਰ ਦਾ। ਤੇ = ਤੋਂ। ਸਭਿ = ਸਾਰੇ। ਕਿਲਵਿਖ = ਪਾਪ।ਹੇ ਮਾਂ! ਉਸ ਨਿਰੰਜਨ ਕਰਤਾਰ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ। (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ;
 
पूरन पारब्रहम सुखदाते अबिनासी बिमल जा को जास ॥१॥
Pūran pārbarahm sukẖ▫ḏāṯe abẖināsī bimal jā ko jās. ||1||
The Perfect Supreme Lord God, the eternal, imperishable Giver of peace - spotless and pure are His Praises. ||1||
ਨਾਸ-ਰਹਿਤ, ਸਰਬ-ਵਿਆਪਕ ਅਤੇ ਅਰਾਮ ਦੇਣਹਾਰ ਹੈ ਪਰਮ ਪ੍ਰਭੂ! ਪਵਿੱਤਰ ਹੈ ਉਸ ਦੀ ਸ਼ਲਾਘਾ।
ਸੁਖ ਦਾਤੇ ਨਾਮੁ = ਸੁਖਾਂ ਦੇ ਦੇਣ ਵਾਲੇ ਦਾ ਨਾਮ। ਬਿਮਲ = ਪਵਿਤ੍ਰ। ਜਾ ਕੋ ਜਾਸ = ਜਿਸ ਦਾ ਜਸ ॥੧॥ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ, ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ ॥੧॥
 
संत प्रसादि मेरे पूर मनोरथ करि किरपा भेटे गुणतास ॥
Sanṯ parsāḏ mere pūr manorath kar kirpā bẖete guṇṯās.
By the Grace of the Saints, my desires have been fulfilled; in His Mercy, the Lord, the treasure of virtue, has met me.
ਸਾਧੂਆ ਦੀ ਰਹਿਮਤ ਸਦਕਾ ਮੇਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ ਅਤੇ ਨੇਕੀਆਂ ਦਾ ਖਜਾਨਾ ਸੁਆਮੀ ਦੀ ਦਇਆ ਧਾਰ ਮੈਨੂੰ ਮਿਲ ਪਿਆ ਹੈ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪੂਰ = ਪੂਰੇ ਹੋ ਗਏ ਹਨ। ਮਨੋਰਥ = ਮੁਰਾਦਾਂ। ਭੇਟੇ = ਮਿਲ ਪਏ ਹਨ। ਗੁਣਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ।(ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ।