Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

टोडी महला ५ ॥
Todī mėhlā 5.
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
xxxxxx
 
हरि हरि चरन रिदै उर धारे ॥
Har har cẖaran riḏai ur ḏẖāre.
I have enshrined the Lord's Feet within my heart.
ਸੁਆਮੀ ਵਾਹਿਗੁਰੂ ਦੇ ਚਰਨ, ਮੈਂ ਆਪਣੇ ਮਨ ਅਤੇ ਦਿਲ ਅੰਦਰ ਟਿਕਾਏ ਹੋਏ ਹਨ।
ਰਿਦੈ = ਹਿਰਦੇ ਵਿਚ। ਉਰ ਧਾਰੇ = ਉਰ ਧਾਰਿ, {ਉਰ = ਹਿਰਦਾ} ਹਿਰਦੇ ਵਿਚ ਟਿਕਾਈ ਰੱਖ।ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ।
 
सिमरि सुआमी सतिगुरु अपुना कारज सफल हमारे ॥१॥ रहाउ ॥
Simar su▫āmī saṯgur apunā kāraj safal hamāre. ||1|| rahā▫o.
Contemplating my Lord and Master, my True Guru, all my affairs have been resolved. ||1||Pause||
ਆਪਣੇ ਮਾਲਕ, ਸੱਚੇ ਗੁਰਾਂ ਨੂੰ ਯਾਦ ਕਰਨ ਦੁਆਰਾ, ਮੇਰੇ ਕੰਮ ਰਾਸ ਥੀ ਗਏ ਹਨ। ਠਹਿਰਾਉ।
ਸਿਮਰਿ = ਸਿਮਰ ਕੇ। ਸੁਆਮੀ = ਮਾਲਕ-ਪ੍ਰਭੂ। ਹਮਾਰੇ = ਅਸਾਂ ਜੀਵਾਂ ਦੇ ॥੧॥ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ ॥੧॥ ਰਹਾਉ॥
 
पुंन दान पूजा परमेसुर हरि कीरति ततु बीचारे ॥
Punn ḏān pūjā parmesur har kīraṯ ṯaṯ bīcẖāre.
The merits of giving donations to charity and devotional worship come from the Kirtan of the Praises of the Transcendent Lord; this is the true essence of wisdom.
ਖੈਰਾਤ, ਸਖਾਵਤ ਅਤੇ ਉਪਾਸ਼ਨਾ ਸ਼੍ਰੋਮਣੀ ਸਾਹਿਬ ਮਾਲਕ ਦੇ ਜੱਸ ਤੇ ਸਿਮਰਨ ਵਿੱਚ ਹੀ ਹਨ। ਇਹ ਹੀ ਮੂਲ ਸਿਆਣਪ ਹੈ।
ਕੀਰਤਿ = ਸਿਫ਼ਤ-ਸਾਲਾਹ। ਤਤੁ ਬੀਚਾਰੇ = ਸਾਰੀਆਂ ਵਿਚਾਰਾਂ ਦਾ ਨਿਚੋੜ।ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ।
 
गुन गावत अतुल सुखु पाइआ ठाकुर अगम अपारे ॥१॥
Gun gāvaṯ aṯul sukẖ pā▫i▫ā ṯẖākur agam apāre. ||1||
Singing the Praises of the unapproachable, infinite Lord and Master, I have found immeasurable peace. ||1||
ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਆਮਾਪ ਆਰਾਮ ਪਾ ਲਿਆ ਹੈ।
ਗਾਵਤ = ਗਾਂਦਿਆਂ। ਅਤੁਲ = ਜੇਹੜਾ ਤੋਲਿਆ ਨਾਹ ਜਾ ਸਕੇ, ਅਮਿਣਵਾਂ। ਗੁਨ ਠਾਕੁਰ = ਠਾਕੁਰ ਦੇ ਗੁਣ। ਅਗਮ = ਅਪਹੁੰਚ ॥੧॥ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ ॥੧॥
 
जो जन पारब्रहमि अपने कीने तिन का बाहुरि कछु न बीचारे ॥
Jo jan pārbarahm apne kīne ṯin kā bāhur kacẖẖ na bīcẖāre.
The Supreme Lord God does not consider the merits and demerits of those humble beings whom He makes His own.
ਜਿਨ੍ਹਾਂ ਪੁਰਸ਼ਾਂ ਨੂੰ ਪਰਮ ਪ੍ਰਭੂ ਇਕ ਵਾਰੀ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਨ੍ਹਾਂ ਦੇ ਗੁਣਾਂ ਤੇ ਔਗੁਣਾਂ ਵੱਲ ਉਹ ਮੁੜ ਦੇ ਧਿਆਨ ਨਹੀਂ ਦਿੰਦਾ।
ਪਾਰਬ੍ਰਹਮਿ = ਪਾਰਬ੍ਰਹਮ ਨੇ। ਬਾਹੁਰਿ = ਮੁੜ, ਫਿਰ। ਕਛੁ ਨ ਬੀਚਾਰੇ = ਕੋਈ ਲੇਖਾ ਨਹੀਂ ਕਰਦਾ।ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ।
 
नाम रतनु सुनि जपि जपि जीवा हरि नानक कंठ मझारे ॥२॥११॥३०॥
Nām raṯan sun jap jap jīvā har Nānak kanṯẖ majẖāre. ||2||11||30||
Hearing, chanting and meditating on the jewel of the Naam, I live; Nanak wears the Lord as his necklace. ||2||11||30||
ਨਾਮ ਦੇ ਹੀਰੇ ਨੂੰ ਸ੍ਰਵਣ ਕਰ ਕੇ, ਅਤੇ ਉਸ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਨਾਨਕ ਨੇ ਸਾਹਿਬ ਨੂੰ ਆਪਣੇ ਹਿਰਦੇ (ਗਲੇ) ਦੁਆਲੇ ਪਰੋ ਲਿਆ ਹੈ।
ਸੁਨਿ = ਸੁਣ ਕੇ। ਜਪਿ = ਜਪ ਕੇ। ਜੀਵਾ = ਜੀਵਾਂ, ਮੈ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਕੰਠ = ਗਲਾ। ਮਝਾਰੇ = ਵਿਚ ॥੨॥੧੧॥੩੦॥ਹੇ ਨਾਨਕ! ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੧੧॥੩੦॥
 
टोडी महला ९
Todī mėhlā 9
Todee, Ninth Mehl:
ਟੋਡੀ ਨੌਵੀਂ ਪਾਤਿਸ਼ਾਹੀ।
xxxਰਾਗ ਟੋਡੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
कहउ कहा अपनी अधमाई ॥
Kaha▫o kahā apnī aḏẖmā▫ī.
What can I say about my base nature?
ਮੈਂ ਆਪਣੀ ਨੀਚਤਾ ਬਾਰੇ ਕੀ ਆਖਾਂ?
ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ ਤਕ, ਕਿਥੋਂ ਤਕ, ਕਿਤਨੀ ਕੁ? ਅਧਮਾਈ = ਨੀਚਤਾ।ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ?
 
उरझिओ कनक कामनी के रस नह कीरति प्रभ गाई ॥१॥ रहाउ ॥
Urjẖi▫o kanak kāmnī ke ras nah kīraṯ parabẖ gā▫ī. ||1|| rahā▫o.
I am entangled in the love of gold and women, and I have not sung the Kirtan of God's Praises. ||1||Pause||
ਮੈਂ ਸੋਨੇ ਅਤੇ ਇਸਤਰੀ ਦੀ ਪ੍ਰੀਤ ਅੰਦਰ ਫਾਬਾ ਹੋਇਆ ਹਾਂ ਅਤੇ ਮੈਂ ਸੁਆਮੀ ਦੀ ਮਹਿਮਾ ਗਾਇਨ ਨਹੀਂ ਕੀਤੀ। ਠਹਿਰਾਉ।
ਉਰਝਿਓ = ਫਸਿਆ ਹੋਇਆ ਹੈ। ਕਨਕ = ਸੋਨਾ। ਕਾਮਨੀ = ਇਸਤ੍ਰੀ। ਰਸ = ਸੁਆਦਾਂ ਵਿਚ। ਕੀਰਤਿ = ਸਿਫ਼ਤ-ਸਾਲਾਹ ॥੧॥ਮੈਂ (ਕਦੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ ॥੧॥ ਰਹਾਉ॥
 
जग झूठे कउ साचु जानि कै ता सिउ रुच उपजाई ॥
Jag jẖūṯẖe ka▫o sācẖ jān kai ṯā si▫o rucẖ upjā▫ī.
I judge the false world to be true, and I have fallen in love with it.
ਕੂੜੇ ਜਹਾਨ ਨੂੰ ਸੱਚ ਸਮਝ ਕੇ, ਮੈਂ ਉਸ ਨਾਲ ਪਿਆਰ ਪਾ ਲਿਆ ਹੈ।
ਕਉ = ਨੂੰ। ਸਾਚੁ = ਸਦਾ ਕਾਇਮ ਰਹਿਣ ਵਾਲਾ। ਜਾਨਿ ਕੈ = ਸਮਝ ਕੇ। ਤਾ ਸਿਉ = ਉਸ (ਜਗਤ ਨਾਲ)। ਰੁਚਿ = ਲਗਨ। ਉਪਜਾਈ = ਪੈਦਾ ਕੀਤੀ ਹੋਈ ਹੈ।ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤ ਬਣਾਈ ਹੋਈ ਹੈ।
 
दीन बंध सिमरिओ नही कबहू होत जु संगि सहाई ॥१॥
Ḏīn banḏẖ simri▫o nahī kabhū hoṯ jo sang sahā▫ī. ||1||
I have never contemplated the friend of the poor, who shall be my companion and helper in the end. ||1||
ਮੈਂ ਕਦੇ ਭੀ ਗਰੀਬਾਂ ਦੇ ਮਿੱਤਰ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਜੋ ਮੇਰਾ ਸਾਥੀ ਅਤੇ ਸਹਾਇਕ ਹੋਵੇਗਾ।
ਦੀਨ ਬੰਧੁ = ਨਿਮਾਣਿਆਂ ਦਾ ਰਿਸ਼ਤੇਦਾਰ। ਜੁ = ਜੋ, ਜੇਹੜਾ। ਸੰਗਿ = ਨਾਲ। ਸਹਾਈ = ਮਦਦਗਾਰ ॥੧॥ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ ॥੧॥
 
मगन रहिओ माइआ मै निस दिनि छुटी न मन की काई ॥
Magan rahi▫o mā▫i▫ā mai nis ḏin cẖẖutī na man kī kā▫ī.
I remain intoxicated by Maya, night and day, and the filth of my mind will not depart.
ਰਾਤ ਦਿਨ ਮੈਂ ਸੰਸਾਰੀ ਪਦਾਰਥਾਂ ਅੰਦਰ ਲੀਨ ਰਹਿੰਦਾ ਹਾਂ ਅਤੇ ਮੇਰੇ ਚਿੱਤੀ ਦੀ ਮੈਲ ਦੂਰ ਨਹੀਂ ਹੁੰਦੀ।
ਮਗਨ = ਮਸਤ। ਮਹਿ = ਵਿਚ। ਨਿਸਿ = ਰਾਤ। ਕਾਈ = ਪਾਣੀ ਦਾ ਜਾਲਾ।ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ।
 
कहि नानक अब नाहि अनत गति बिनु हरि की सरनाई ॥२॥१॥३१॥
Kahi Nānak ab nāhi anaṯ gaṯ bin har kī sarnā▫ī. ||2||1||31||
Says Nanak, now, without the Lord's Sanctuary, I cannot find salvation in any other way. ||2||1||31||
ਗੁਰੂ ਜੀ ਫੁਰਮਾਉਂਦੇ ਹਨ, ਬਗੈਰ ਸਾਈਂ ਦੀ ਸ਼ਰਨ ਲੈਣ ਦੇ ਮੈਨੂੰ ਹੁਣ ਕਿਸੇ ਹੋਰ ਤਰੀਕੇ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।
ਅਬ = ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ)। ਅਨਤ = {अन्यत्र} ਕਿਸੇ ਹੋਰ ਥਾਂ। ਗਤਿ = ਉੱਚੀ ਆਤਮਕ ਅਵਸਥਾ ॥੨॥੧॥੩੧॥ਹੇ ਨਾਨਕ! ਆਖ ਕਿ ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ॥੨॥੧॥੩੧॥
 
टोडी बाणी भगतां की
Todī baṇī bẖagṯāʼn kī
Todee, The Word Of The Devotees:
ਟੋਡੀ ਸੰਤਾਂ ਤੇ ਸ਼ਬਦ।
xxxਰਾਗ ਟੋਡੀ ਵਿੱਚ ਭਗਤਾਂ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
कोई बोलै निरवा कोई बोलै दूरि ॥
Ko▫ī bolai nirvā ko▫ī bolai ḏūr.
Some say that He is near, and others say that He is far away.
ਕਈ ਆਖਦੇ ਹਨ, ਸੁਆਮੀ ਨੇੜੇ ਹੈ, ਕਈ ਆਖਦੇ ਹਨ, ਉਹ ਦੁਰੇਡੇ ਹੈ।
ਬੋਲੈ = ਆਖਦਾ ਹੈ। ਨਿਰਵਾ = ਨੇੜੇ।ਕੋਈ ਮਨੁੱਖ ਆਖਦਾ ਹੈ (ਪਰਮਾਤਮਾ ਅਸਾਡੇ) ਨੇੜੇ (ਵੱਸਦਾ ਹੈ), ਕੋਈ ਆਖਦਾ ਹੈ (ਪ੍ਰਭੂ ਅਸਾਥੋਂ ਕਿਤੇ) ਦੂਰ (ਥਾਂ ਤੇ ਹੈ);
 
जल की माछुली चरै खजूरि ॥१॥
Jal kī mācẖẖulī cẖarai kẖajūr. ||1||
We might just as well say that the fish climbs out of the water, up the tree. ||1||
ਇਹ ਇਸ ਕਹਿਣ ਦੇ ਤੁਲ ਹੈ ਕਿ ਪਾਣੀ ਦੀ ਮੱਛੀ ਇਕ ਖਜ਼ੂਰ ਦੇ ਰੁੱਖ ਤੇ ਚੜ੍ਹ ਰਹੀ ਹੈ।
ਚਰੈ = ਚੜ੍ਹਦੀ ਹੈ, ਚੜ੍ਹਨ ਦਾ ਜਤਨ ਕਰਦੀ ਹੈ। ਖਜੂਰਿ = ਖਜੂਰ ਦੇ ਰੁੱਖ ਉੱਤੇ ॥੧॥(ਪਰ ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ (ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜ੍ਹਦੇ ਹਨ) ॥੧॥
 
कांइ रे बकबादु लाइओ ॥
Kāʼn▫e re bakbāḏ lā▫i▫o.
Why do you speak such nonsense?
ਹੇ ਬੰਦੇ! ਤੂੰ ਬਕਵਾਸ ਕਿਉਂ ਕਰਦਾ ਹੈ?
ਰੇ = ਹੇ ਭਾਈ! ਕਾਂਇ = ਕਾਹਦੇ ਲਈ? ਬਕ ਬਾਦੁ = ਵਿਅਰਥ ਝਗੜਾ, ਬਹਿਸ।ਹੇ ਭਾਈ! (ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ?
 
जिनि हरि पाइओ तिनहि छपाइओ ॥१॥ रहाउ ॥
Jin har pā▫i▫o ṯinėh cẖẖapā▫i▫o. ||1|| rahā▫o.
One who has found the Lord, keeps quiet about it. ||1||Pause||
ਜੋ ਪ੍ਰਭੂ ਨੂੰ ਪਾ ਲੈਂਦਾ ਹੈ, ਉਹ ਇਸ ਗੱਲ ਨੂੰ ਲੁਕੋ ਲੈਂਦਾ ਹੈ। ਠਹਿਰਾਉੇ।
ਜਿਨਿ = ਜਿਸ (ਮਨੁੱਖ) ਨੇ। ਪਾਇਓ = ਪਾਇਆ ਹੈ, ਲੱਭਾ ਹੈ। ਤਿਨਹਿ = ਤਿਨਹੀ, ਉਸੇ ਨੇ ਹੀ ॥੧॥ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ) ॥੧॥ ਰਹਾਉ॥
 
पंडितु होइ कै बेदु बखानै ॥
Pandiṯ ho▫e kai beḏ bakẖānai.
Those who become Pandits, religious scholars, recite the Vedas,
ਪੰਡਿਤ ਹੋ ਕੇ ਤੂੰ ਵੇਦਾਂ ਦਾ ਉਚਾਰਨ ਕਰਦਾ ਹੈ,
ਪੰਡਿਤ = {ਸੰ. पंडा = wisdom, learning, learned, wise} ਵਿਦਵਾਨ। ਹੋਇ ਕੈ = ਬਣ ਕੇ। ਬਖਾਨੈ = {ਸੰ. व्याख्या = To dwell at large} ਵਿਸਥਾਰ ਨਾਲ ਵਿਚਾਰ ਕੇ ਸੁਣਾਉਂਦਾ ਹੈ।ਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ,
 
मूरखु नामदेउ रामहि जानै ॥२॥१॥
Mūrakẖ nāmḏe▫o rāmėh jānai. ||2||1||
but foolish Naam Dayv knows only the Lord. ||2||1||
ਪਰ ਬੇਸਮਝ ਨਾਮ ਦੇਵ ਕੇਵਲ ਸੁਆਮੀ ਨੂੰ ਹੀ ਜਾਣਦਾ ਹੈ।
ਰਾਮਹਿ = ਰਾਮ ਨੂੰ ਹੀ ॥੨॥੧॥ਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ) ॥੨॥੧॥
 
कउन को कलंकु रहिओ राम नामु लेत ही ॥
Ka▫un ko kalank rahi▫o rām nām leṯ hī.
Whose blemishes remain, when one chants the Lord's Name?
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੀਹਦਾ ਕੋਈ ਪਾਪ ਦਾ ਦਾਗ ਬਾਕੀ ਰਹਿ ਜਾਂਦਾ ਹੈ?
ਕਉਨ ਕੋ = ਕਿਸ (ਮਨੁੱਖ) ਦਾ? ਕਲੰਮੁ = ਪਾਪ। ਕਉਨ...ਰਹਿਓ = ਕਿਸ ਮਨੁੱਖ ਦਾ ਪਾਪ ਰਹਿ ਗਿਆ? ਕਿਸੇ ਮਨੁੱਖ ਦਾ ਕੋਈ ਪਾਪ ਨਹੀਂ ਰਹਿ ਜਾਂਦਾ।ਪਰਮਾਤਮਾ ਦਾ ਨਾਮ ਸਿਮਰਿਆਂ ਕਿਸੇ ਜੀਵ ਦਾ (ਭੀ) ਕੋਈ ਪਾਪ ਨਹੀਂ ਰਹਿ ਜਾਂਦਾ;
 
पतित पवित भए रामु कहत ही ॥१॥ रहाउ ॥
Paṯiṯ paviṯ bẖa▫e rām kahaṯ hī. ||1|| rahā▫o.
Sinners become pure, chanting the Lord's Name. ||1||Pause||
ਸਾਈਂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ। ਠਹਿਰਾਉ।
(ਪਤਿਤ = ਵਿਕਾਰਾਂ ਵਿਚ) ਡਿੱਗੇ ਹੋਏ ਬੰਦੇ। ਭਏ = ਹੋ ਜਾਂਦੇ ਹਨ ॥੧॥ਵਿਕਾਰਾਂ ਵਿੱਚ ਨਿੱਘਰੇ ਹੋਏ ਬੰਦੇ ਭੀ ਪ੍ਰਭੂ ਦਾ ਭਜਨ ਕਰ ਕੇ ਪਵਿੱਤਰ ਹੋ ਜਾਂਦੇ ਹਨ ॥੧॥ ਰਹਾਉ॥
 
राम संगि नामदेव जन कउ प्रतगिआ आई ॥
Rām sang Nāmḏev jan ka▫o parṯagi▫ā ā▫ī.
With the Lord, servant Naam Dayv has come to have faith.
ਸਾਹਿਬ ਦੀ ਸੰਗਤ ਅੰਦਰ ਦਾਸ ਨਾਮ ਦੇਵ ਦਾ ਭਰੋਸਾ ਬੱਝ ਗਿਆ ਹੈ।
ਰਾਮ ਸੰਗਿ = ਨਾਮ ਦੀ ਸੰਗਤ ਵਿਚ, ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ। ਜਨ ਕਉ = ਦਾਸ ਨੂੰ। ਪ੍ਰਤਗਿਆ = ਨਿਸ਼ਚਾ।ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ,
 
एकादसी ब्रतु रहै काहे कउ तीरथ जाईं ॥१॥
Ėkāḏasī baraṯ rahai kāhe ka▫o ṯirath jā▫īʼn. ||1||
I have stopped fasting on the eleventh day of each month; why should I bother to go on pilgrimages to sacred shrines? ||1||
ਉਸ ਨੇ ਚੰਦੋਂ ਗਿਆਰ੍ਹਵੀਂ ਦਾ ਉਪਹਾਸ (ਵਰਤ) ਰੱਖਣਾ ਛੱਡ ਦਿੱਤਾ ਹੈ। ਉਹ ਧਰਮ ਅਸਥਾਨਾਂ ਦੀਆਂ ਯਾਤਰਾ ਕਰਨ ਕਿਉਂ ਜਾਵੇ?
ਰਹੈ = ਰਹਿ ਗਿਆ ਹੈ, ਕੋਈ ਲੋੜ ਨਹੀਂ ਰਹੀ। ਕਾਹੇ ਕਉ = ਕਾਹਦੇ ਵਾਸਤੇ? ਜਾੲ​‍ਂ​‍ੀ = ਮੈਂ ਜਾਵਾਂ ॥੧॥ਕਿ ਕਿਸੇ ਇਕਾਦਸ਼ੀ (ਆਦਿਕ) ਵਰਤ ਦੀ ਲੋੜ ਨਹੀਂ; ਤੇ ਮੈਂ ਤੀਰਥਾਂ ਉੱਤੇ (ਭੀ ਕਿਉਂ) ਜਾਵਾਂ? ॥੧॥
 
भनति नामदेउ सुक्रित सुमति भए ॥
Bẖanaṯ nāmḏe▫o sukariṯ sumaṯ bẖa▫e.
Prays Naam Dayv, I have become a man of good deeds and good thoughts.
ਨਾਮਦੇਵ ਜੀ ਆਖਦੇ ਹਨ, ਮੈਂ ਹੁਣ ਚੰਗੇ ਅਮਲਾਂ ਅਤੇ ਚੰਗੇ ਖਿਆਲਾਂ ਵਾਲਾ ਬੰਦਾ ਬਣ ਗਿਆ ਹਾਂ।
ਭਨਤਿ = ਆਖਦਾ ਹੈ। ਸੁਕ੍ਰਿਤ = ਚੰਗੀ ਕਰਣੀ ਵਾਲੇ। ਸੁਮਤਿ = ਚੰਗੀ ਮਤ ਵਾਲੇ।ਨਾਮਦੇਵ ਆਖਦਾ ਹੈ ਕਿ (ਨਾਮ ਦੀ ਬਰਕਤਿ ਨਾਲ ਜੀਵ) ਚੰਗੀ ਕਰਣੀ ਵਾਲੇ ਅਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ।
 
गुरमति रामु कहि को को न बैकुंठि गए ॥२॥२॥
Gurmaṯ rām kahi ko ko na baikunṯẖ ga▫e. ||2||2||
Chanting the Lord's Name, under Guru's Instructions, who has not gone to heaven? ||2||2||
ਕੌਣ ਹੈ ਐਸਾ ਜੋ ਗੁਰਾਂ ਦੀ ਸਿੱਖਿਆ ਅਧੀਨ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬ੍ਰਹਿਮਲੋਕ ਨਹੀਂ ਪਧਾਰਿਆ?
ਗੁਰਮਤਿ = ਗੁਰੂ ਦੀ ਮਤ ਲੈ ਕੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ। ਰਾਮੁ ਕਹਿ = ਪ੍ਰਭੂ ਦਾ ਨਾਮ ਸਿਮਰ ਕੇ। ਕੋ ਕੋ ਨ = ਕੌਣ ਕੋਣ ਨਹੀਂ? (ਭਾਵ, ਹਰੇਕ ਜੀਵ)। ਬੈਕੁੰਠਿ = ਬੈਕੁੰਠ ਵਿਚ, ਪ੍ਰਭੂ ਦੇ ਦੇਸ ਵਿਚ ॥੨॥੨॥ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ, ਪ੍ਰਭੂ ਦਾ ਨਾਮ ਸਿਮਰ ਕੇ ਸਭ ਜੀਵ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦੇ ਹਨ ॥੨॥੨॥
 
तीनि छंदे खेलु आछै ॥१॥ रहाउ ॥
Ŧīn cẖẖanḏe kẖel ācẖẖai. ||1|| rahā▫o.
Here is a verse with a three-fold play on words. ||1||Pause||
ਇਹ ਛੱਤ ਤਿੰਨਾਂ ਸੁਭ ਦ੍ਰਿਸ਼ਟਾਤਾਂ ਦੇ ਖੇਡੇ ਵਰਣਨ ਕਰਦਾ ਹੇ। ਠਹਿਰਾਉ।
xxx॥੧॥(ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ) ਤ੍ਰਿ-ਗੁਣੀ ਸੁਭਾਉ ਦਾ ਤਮਾਸ਼ਾ ਹੈ ॥੧॥ ਰਹਾਉ॥
 
कु्मभार के घर हांडी आछै राजा के घर सांडी गो ॥
Kumbẖār ke gẖar hāʼndī ācẖẖai rājā ke gẖar sāʼndī go.
In the potter's home there are pots, and in the king's home there are camels.
ਘੁਮਾਰ ਦੇ ਗ੍ਰਹਿ ਵਿੱਚ ਭਾਂਡੇ ਹਨ ਅਤੇ ਪਾਤਿਸ਼ਾਹ ਦੇ ਘਰ ਵਿੱਚ ਸਾਂਡਣੀਆਂ।
xxx(ਸਾਧਾਰਨ ਤੌਰ ਤੇ) ਘੁਮਿਆਰ ਦੇ ਘਰ ਹਾਂਡੀ (ਹੀ ਮਿਲਦੀ) ਹੈ, ਰਾਜੇ ਦੇ ਘਰ ਸਾਂਢੀ (ਆਦਿਕ ਹੀ) ਹੈ;
 
बामन के घर रांडी आछै रांडी सांडी हांडी गो ॥१॥
Bāman ke gẖar rāʼndī ācẖẖai rāʼndī sāʼndī hāʼndī go. ||1||
In the Brahmin's home there are widows. So here they are: haandee, saandee, raandee. ||1||
ਬ੍ਰਹਿਮਣ ਦੇ ਗ੍ਰਹਿ ਵਿੱਚ ਵਿਧਵਾ ਹਨ। ਤੂੰ ਵਿਧਵਾ, ਸਾਂਡਣੀਆਂ ਤੇ ਤੋੜੀਆਂ ਕਹੁ।
xxx॥੧॥ਤੇ ਬ੍ਰਾਹਮਣ ਦੇ ਘਰ (ਸਗਨ ਮਹੂਰਤ ਆਦਿਕ ਵਿਚਾਰਨ ਲਈ) ਪੱਤ੍ਰੀ (ਆਦਿਕ ਪੁਸਤਕ ਹੀ ਮਿਲਦੀ) ਹੈ। (ਇਹਨਾਂ ਘਰਾਂ ਵਿਚ) ਪੱਤ੍ਰੀ, ਸਾਂਢਨੀ, ਭਾਂਡੇ (ਹਾਂਡੀ) ਹੀ (ਪ੍ਰਧਾਨ ਹਨ) ॥੧॥
 
बाणीए के घर हींगु आछै भैसर माथै सींगु गो ॥
Bāṇī▫e ke gẖar hīʼng ācẖẖai bẖaisar māthai sīʼng go.
In the home of the grocer there is asafetida; on the forehead of the buffalo there are horns.
ਪੰਸਾਰੀ ਦੇ ਗ੍ਰਹਿ ਵਿੱਚ ਹਿੰਗ ਹੈ ਅਤੇ ਝੋਟੇ ਦੇ ਮੱਥੇ ਉਤੇ ਸਿੰਗ।
xxxਹਟਵਾਣੀਏ ਦੇ ਘਰ (ਭਾਵ, ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਉ ਅਨੁਸਾਰ) ਸਿੰਗ (ਹੀ) ਹਨ,
 
देवल मधे लीगु आछै लीगु सीगु हीगु गो ॥२॥
Ḏeval maḏẖe līg ācẖẖai līg sīg hīg go. ||2||
In the temple of Shiva there are lingams. So here they are: heeng, seeng, leeng. ||2||
ਸ਼ਿਵਜੀ ਦੇ ਮੰਦਰ ਵਿੱਚ ਲਿੰਗਮ ਹੈ। ਤੂੰ ਲਿੰਗਮ, ਸਿੰਗ ਅਤੇ ਹਿੰਗ ਆਖ।
xxx॥੨॥ਅਤੇ ਦੇਵਾਲੇ (ਦੇਵ-ਅਸਥਾਨ) ਵਿੱਚ ਲਿੰਗ (ਹੀ ਗੱਡਿਆ ਹੋਇਆ ਦਿੱਸਦਾ) ਹੈ। (ਇਹਨੀਂ ਥਾਈਂ) ਹਿੰਙ, ਸਿੰਗ ਅਤੇ ਲਿੰਗ ਹੀ (ਪ੍ਰਧਾਨ ਹਨ) ॥੨॥
 
तेली कै घर तेलु आछै जंगल मधे बेल गो ॥
Ŧelī kai gẖar ṯel ācẖẖai jangal maḏẖe bel go.
In the house of the oil-presser there is oil; in the forest there are vines.
ਤੇਲੀ ਦੇ ਗ੍ਰਹਿ ਅੰਦਰ ਤੇਲ ਅਤੇ ਬਣ ਵਿੱਚ ਵੇਲ।
xxx(ਜੇ) ਤੇਲੀ ਦੇ ਘਰ (ਜਾਉ, ਤਾਂ ਉਥੇ ਅੰਦਰ ਬਾਹਰ) ਤੇਲ (ਹੀ ਤੇਲ ਪਿਆ) ਹੈ, ਜੰਗਲਾਂ ਵਿੱਚ ਵੇਲਾਂ (ਹੀ ਵੇਲਾਂ) ਹਨ,
 
माली के घर केल आछै केल बेल तेल गो ॥३॥
Mālī ke gẖar kel ācẖẖai kel bel ṯel go. ||3||
In the gardener's home there are bananas. So here they are: tayl, bayl, kayl. ||3||
ਮਾਲੀ ਦੇ ਧਾਮ ਅੰਦਰ ਕੇਲਾ ਹੈ। ਤੂੰ ਕੇਲਾ, ਵੇਲ ਅਤੇ ਤੇਲ ਆਖ।
xxx॥੩॥ਅਤੇ ਮਾਲੀ ਦੇ ਘਰ ਕੇਲਾ (ਹੀ ਲੱਗਾ ਮਿਲਦਾ) ਹੈ। ਇਹਨੀਂ ਥਾਈਂ ਤੇਲ, ਵੇਲਾਂ ਤੇ ਕੇਲਾ ਹੀ (ਪ੍ਰਧਾਨ ਹਨ) ॥੩॥
 
संतां मधे गोबिंदु आछै गोकल मधे सिआम गो ॥
Sanṯāʼn maḏẖe gobinḏ ācẖẖai gokal maḏẖe si▫ām go.
The Lord of the Universe, Govind, is within His Saints; Krishna, Shyaam, is in Gokal.
ਸਾਹਿਬ ਸਾਧੂਆਂ ਦੇ ਮਨ ਅੰਦਰ ਹੈ ਅਤੇ ਕ੍ਰਿਸ਼ਨ ਗੋਕਲ ਹੈ।
xxx(ਇਸ ਜਗਤ-ਖੇਲ ਦਾ ਰਚਨਹਾਰ ਕਿੱਥੇ ਹੋਇਆ?) (ਜਿਵੇਂ) ਗੋਕਲ ਵਿੱਚ ਕ੍ਰਿਸ਼ਨ ਜੀ (ਦੀ ਹੀ ਗੱਲ ਚੱਲ ਰਹੀ) ਹੈ, (ਤਿਵੇਂ ਇਸ ਖੇਲ ਦਾ ਮਾਲਕ) ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵੱਸ ਰਿਹਾ ਹੈ।
 
नामे मधे रामु आछै राम सिआम गोबिंद गो ॥४॥३॥
Nāme maḏẖe rām ācẖẖai rām si▫ām gobinḏ go. ||4||3||
The Lord, Raam, is in Naam Dayv. So here they are: Raam, Shyaam, Govind. ||4||3||
ਵਾਹਿਗੁਰੂ ਨਾਮ ਦੇਵ ਵਿੱਚ ਹੈ। ਤੂੰ ਸਾਹਿਬ ਕ੍ਰਿਸ਼ਨ ਅਤੇ ਵਾਹਿਗੁਰੂ ਕਹੁ।
xxx॥੪॥੩॥(ਉਹੀ) ਰਾਮ ਨਾਮਦੇਵ ਦੇ (ਭੀ) ਅੰਦਰ (ਪ੍ਰਤੱਖ ਵੱਸ ਰਿਹਾ) ਹੈ। (ਜਿਹਨੀਂ ਥਾਈਂ, ਭਾਵ, ਸੰਤਾਂ ਦੇ ਹਿਰਦੇ ਵਿੱਚ, ਗੋਕਲ ਵਿੱਚ ਅਤੇ ਨਾਮਦੇਵ ਦੇ ਅੰਦਰ) ਗੋਬਿੰਦ ਸ਼ਿਆਮ ਅਤੇ ਰਾਮ ਹੀ (ਗੱਜ ਰਿਹਾ) ਹੈ ॥੪॥੩॥