Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सूही महला १ ॥
Sūhī mėhlā 1.
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
xxxxxx
 
भांडा हछा सोइ जो तिसु भावसी ॥
Bẖāʼndā hacẖẖā so▫e jo ṯis bẖāvsī.
That vessel alone is pure, which is pleasing to Him.
ਉਤਮ ਹੈ ਉਹ ਬਰਤਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
ਭਾਂਡਾ = ਹਿਰਦਾ। ਹਛਾ = ਪਵਿਤ੍ਰ। ਤਿਸੁ = ਉਸ (ਪਰਮਾਤਮਾ) ਨੂੰ। ਭਾਵਸੀ = ਚੰਗਾ ਲੱਗੇ।ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ।
 
भांडा अति मलीणु धोता हछा न होइसी ॥
Bẖāʼndā aṯ malīṇ ḏẖoṯā hacẖẖā na ho▫isī.
The filthiest vessel does not become pure, simply by being washed.
ਪਰਮ ਪਲੀਤ ਬਰਤਨ ਧੋਣ ਨਾਲ ਸਵੱਛ ਨਹੀਂ ਹੁੰਦਾ।
ਧੋਤਾ = ਬਾਹਰੋਂ ਸਾਫ਼ ਕੀਤਿਆਂ, ਤੀਰਥ ਆਦਿਕ ਦੇ ਇਸ਼ਨਾਨ ਨਾਲ।ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ।
 
गुरू दुआरै होइ सोझी पाइसी ॥
Gurū ḏu▫ārai ho▫e sojẖī pā▫isī.
Through the Gurdwara, the Guru's Gate, one obtains understanding.
ਗੁਰਾਂ ਦੁਆਰੇ ਪ੍ਰਾਣੀ ਨੂੰ ਸਮਝ ਪਰਾਪਤ ਹੁੰਦੀ ਹੈ।
ਦੁਆਰੈ = ਦਰ ਤੇ। ਹੋਇ = ਹੋ ਕੇ, ਮੰਗਤਾ ਬਣ ਕੇ। ਸੋਝੀ = (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ। ਪਾਇਸੀ = ਪ੍ਰਾਪਤ ਕਰਦਾ ਹੈ।ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ।
 
एतु दुआरै धोइ हछा होइसी ॥
Ėṯ ḏu▫ārai ḏẖo▫e hacẖẖā ho▫isī.
By being washed through this Gate, it becomes pure.
ਇਸ ਤਰ੍ਹਾਂ ਧੋਤਾ ਜਾਵੇ ਤਾਂ ਬਰਤਨ ਸਾਫ ਸੁਥਰਾ ਹੋ ਜਾਂਦਾ ਹੈ।
ਏਤੁ ਦੁਆਰੈ = ਇਸ ਦਰ ਤੇ, ਗੁਰੂ ਦੇ ਦਰ ਤੇ। ਧੋਇ = ਧੋ ਕੇ, ਸੁੱਧ ਕੀਤਿਆਂ।ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ।
 
मैले हछे का वीचारु आपि वरताइसी ॥
Maile hacẖẖe kā vīcẖār āp varṯā▫isī.
The Lord Himself sets the standards to differentiate between the dirty and the pure.
ਚੰਗੇ ਅਤੇ ਮੰਦੇ ਦੀ ਪਛਾਣ ਕਰਨ ਦੀ ਸਮਝ ਪ੍ਰਭੂ ਆਪੇ ਹੀ ਬਖਸ਼ਦਾ ਹੈ।
ਵੀਚਾਰੁ = ਸਮਝ। ਆਪਿ = ਪ੍ਰਭੂ ਆਪ। ਵਰਤਾਇਸੀ = ਦੇਂਦਾ ਹੈ।(ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ।
 
मतु को जाणै जाइ अगै पाइसी ॥
Maṯ ko jāṇai jā▫e agai pā▫isī.
Do not think that you will automatically find a place of rest hereafter.
ਕੋਈ ਜਣਾ ਇਹ ਨਾਂ ਸਮਝ ਲਵੇ ਕਿ ਉਸ ਨੂੰ ਅਗਾਹਾਂ ਆਰਾਮ ਦੀ ਥਾਂ ਮਿਲ ਜਾਏਗੀ।
ਮਤੁ ਕੋ ਜਾਣੈ = ਕੋਈ ਮਨੁੱਖ ਇਹ ਨਾਹ ਸਮਝੇ। ਜਾਇ = (ਇਥੋਂ ਜਗਤ ਤੋਂ) ਜਾ ਕੇ। ਅਗੈ = ਪਰਲੋਕ ਵਿਚ।(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ।
 
जेहे करम कमाइ तेहा होइसी ॥
Jehe karam kamā▫e ṯehā ho▫isī.
According to the actions one has committed, so does the mortal become.
ਜਿਹੋ ਜਿਹਾ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਹੋ ਜਾਂਦਾ ਹੈ।
xxx(ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।
 
अम्रितु हरि का नाउ आपि वरताइसी ॥
Amriṯ har kā nā▫o āp varṯā▫isī.
He Himself bestows the Ambrosial Name of the Lord.
ਆਬਿ-ਹਿਯਾਤ ਹੈ ਪ੍ਰਭੂ ਦਾ ਨਾਮ ਅਤੇ ਉਹ ਖੁਦ ਹੀ ਪ੍ਰਾਣੀ ਨੂੰ ਇਸ ਦੀ ਦਾਤ ਦਿੰਦਾ ਹੈ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ।
 
चलिआ पति सिउ जनमु सवारि वाजा वाइसी ॥
Cẖali▫ā paṯ si▫o janam savār vājā vā▫isī.
Such a mortal departs with honor and renown; his life is embellished and redeemed, and the trumpets resound with his glory.
ਉਸ ਦੀ ਵਡਿਆਈ ਦੇ ਵਾਜੇ ਵੱਜਦੇ ਹਨ, ਜੋ ਆਪਣੇ ਜੀਵਨ ਨੂੰ ਸ਼ੁਸ਼ੋਭਤ ਕਰ ਕੇ, ਇੱਜ਼ਤ ਨਾਲ ਇਥੋਂ ਜਾਂਦਾ ਹੈ।
ਪਤਿ ਸਿਉ = ਇੱਜ਼ਤ ਨਾਲ। ਵਾਇਸੀ = ਵਜਾਏਗਾ।(ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ।
 
माणसु किआ वेचारा तिहु लोक सुणाइसी ॥
Māṇas ki▫ā vecẖārā ṯihu lok suṇā▫isī.
Why speak of poor mortals? His glory shall echo throughout the three worlds.
ਗਰੀਬ ਪ੍ਰਾਣੀਆਂ ਦੇ ਸੰਸਾਰ ਦਾ ਕੀ ਕਹਿਣਾ ਹੋਇਆ, ਉਸ ਦੀ ਮਹਿਮਾਂ ਤਿੰਨਾਂ ਹੀ ਜਹਾਨਾ ਅੰਦਰ ਗੂੰਜੇਗੀ।
ਤਿਹੁ ਲੋਕ = ਤਿੰਨਾਂ ਹੀ ਲੋਕਾਂ ਵਿਚ।ਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ।
 
नानक आपि निहाल सभि कुल तारसी ॥१॥४॥६॥
Nānak āp nihāl sabẖ kul ṯārsī. ||1||4||6||
O Nanak, he himself shall be enraptured, and he shall save his entire ancestry. ||1||4||6||
ਨਾਨਕ ਉਹ ਖੁਦ ਪਰਮ ਪਰਸੰਨ ਹੋਵੇਗਾ ਅਤੇ ਆਪਣੀ ਸਾਰੀ ਵੰਸ ਨੂੰ ਤਾਰ ਦੇਵੇਗਾ।
ਨਿਹਾਲ = ਪ੍ਰਸੰਨ-ਚਿੱਤ। ਸਭਿ = ਸਾਰੇ ॥੧॥੪॥੬॥ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ) ॥੧॥੪॥੬॥
 
सूही महला १ ॥
Sūhī mėhlā 1.
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
xxxxxx
 
जोगी होवै जोगवै भोगी होवै खाइ ॥
Jogī hovai jogvai bẖogī hovai kẖā▫e.
The Yogi practices yoga, and the pleasure-seeker practices eating.
ਤਿਆਗੀ ਤਿਆਗ ਕਮਾਉਂਦਾ ਹੈ ਅਤੇ ਪੇਟੂ ਖਾਈ ਹੀ ਜਾਂਦਾ ਹੈ।
ਜੋਗਵੈ = ਜੋਗ ਕਮਾਂਦਾ ਹੈ। ਭੋਗੀ = ਮਾਇਕ ਪਦਾਰਥਾਂ ਨੂੰ ਭੋਗਣ ਵਾਲਾ, ਗ੍ਰਿਹਸਤੀ। ਖਾਇ = ਖਾਂਦਾ ਹੈ, ਭੋਗਾਂ ਵਿਚ ਮਸਤ ਹੈ।ਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ), ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ।
 
तपीआ होवै तपु करे तीरथि मलि मलि नाइ ॥१॥
Ŧapī▫ā hovai ṯap kare ṯirath mal mal nā▫e. ||1||
The austere practice austerities, bathing and rubbing themselves at sacred shrines of pilgrimage. ||1||
ਜੋ ਤਪੱਸਵੀ ਹੈ, ਉਹ ਤਪੱਸਿਆ ਕਮਾਉਂਦਾ ਹੈ ਅਤੇ ਧਰਮ ਅਸਥਾਨਾਂ ਤੇ ਮਲ ਮਲ ਕੇ ਨਹਾਉਂਦਾ ਹੈ।
ਤੀਰਥਿ = ਤੀਰਥ ਉਤੇ। ਮਲਿ = ਮਲ ਕੇ। ਨਾਇ = ਇਸ਼ਨਾਨ ਕਰਦਾ ਹੈ ॥੧॥ਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ ॥੧॥
 
तेरा सदड़ा सुणीजै भाई जे को बहै अलाइ ॥१॥ रहाउ ॥
Ŧerā saḏ▫ṛā suṇījai bẖā▫ī je ko bahai alā▫e. ||1|| rahā▫o.
Let me hear some news of You, O Beloved; if only someone would come and sit with me, and tell me. ||1||Pause||
ਮੈਂ ਤੇਰੀ ਕਣਸੋ ਸੁਣਨਾ ਚਾਹੁੰਦਾ ਹਾਂ, ਹੇ ਪਿਆਰਿਆ! ਜੇਕਰ ਕੋਈ ਬਹਿ ਕੇ ਮੈਨੂੰ ਦੱਸੇ। ਠਹਿਰਾਉ।
ਸਦੜਾ = ਸੋਹਣਾ ਸੱਦ, ਸੋਹਣਾ ਸ਼ਬਦ। ਸੁਣੀਜੈ = ਸੁਣਨਾ ਚਾਹੁੰਦਾ ਹਾਂ। ਭਾਈ = ਹੇ ਪਿਆਰੇ! ਕੋ = ਕੋਈ ਮਨੁੱਖ। ਬਹੈ = (ਮੇਰੇ ਕੋਲ) ਬੈਠ ਜਾਏ। ਅਲਾਇ = ਅਲਾਪ ਕਰੇ, ਸੁਣਾਏ ॥੧॥(ਪਰ) ਹੇ ਪਿਆਰੇ (ਪ੍ਰਭੂ)! ਮੈਂ ਤਾਂ ਤੇਰੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ ॥੧॥ ਰਹਾਉ॥
 
जैसा बीजै सो लुणे जो खटे सो खाइ ॥
Jaisā bījai so luṇe jo kẖate so kẖā▫e.
As one plants, so does he harvest; whatever he earns, he eats.
ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ ਅਤੇ ਜਿਹੜਾ ਕੁਛ ਉਹ ਕਮਾਉਂਦਾ ਹੈ, ਉਹੀ ਖਾਂਦਾ ਹੈ।
ਲੁਣੇ = ਵੱਢਦਾ ਹੈ। ਜੋ = ਜੋ ਕੁਝ। ਸ = ਉਹੀ ਖੱਟੀ {ਨੋਟ: ਲਫ਼ਜ਼ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਪਾਠ 'ਸੋ' ਹੈ, ਇਥੇ 'ਸੁ' ਪੜ੍ਹਨਾ ਹੈ}। ਖਾਇ = ਖਾਂਦਾ ਹੈ, ਫਲ ਭੋਗਦਾ ਹੈ।(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤ-ਸਾਲਾਹ ਹੀ ਪਰਵਾਨ ਹੈ)।
 
अगै पुछ न होवई जे सणु नीसाणै जाइ ॥२॥
Agai pucẖẖ na hova▫ī je saṇ nīsāṇai jā▫e. ||2||
In the world hereafter, his account is not called for, if he goes with the insignia of the Lord. ||2||
ਏਦੂੰ ਮਗਰੋਂ, ਉਸ ਪਾਸੋਂ ਕੋਈ ਹਿਸਾਬ ਨਹੀਂ ਪੁਛਿਆ ਜਾਂਦਾ, ਜੋ ਉਥੇ ਨਾਮ ਦੇ ਝੰਡੇ ਨਾਲ ਜਾਂਦਾ ਹੈ।
ਨ ਹੋਵਈ = ਨ ਹੋਵਏ, ਨ ਹੋਵੈ, ਨਹੀਂ ਹੁੰਦੀ। ਸਣੁ = ਸਮੇਤ। ਨੀਸਾਣੁ = ਪਰਵਾਨਾ, ਰਾਹਦਾਰੀ, ਨਾਮ। ਸਣੁ ਨੀਸਾਣੈ = ਸਿਫ਼ਤ-ਸਾਲਾਹ ਦੇ ਪਰਵਾਨੇ ਸਮੇਤ ॥੨॥ਜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ ॥੨॥
 
तैसो जैसा काढीऐ जैसी कार कमाइ ॥
Ŧaiso jaisā kādẖī▫ai jaisī kār kamā▫e.
According to the actions the mortal commits, so is he proclaimed.
ਜਿਹੋ ਜਿਹੇ ਕਰਮ ਪ੍ਰਾਨੀ ਕਰਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ।
ਕਾਢੀਐ = ਕਿਹਾ ਜਾਂਦਾ ਹੈ।ਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ। ਭਗਤ ਉਹੀ ਜੋ ਭਗਤੀ ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ)।
 
जो दमु चिति न आवई सो दमु बिरथा जाइ ॥३॥
Jo ḏam cẖiṯ na āvī so ḏam birthā jā▫e. ||3||
And that breath which is drawn without thinking of the Lord, that breath goes in vain. ||3||
ਜਿਹੜਾ ਸਾਹ ਸੁਆਮੀ ਦੇ ਸਿਮਰਨ ਦੇ ਬਿਨਾਂ ਲਿਆ ਜਾਂਦਾ ਹੈ ਉਹ ਸਾਹ ਵਿਅਰਥ ਜਾਂਦਾ ਹੈ।
ਚਿਤਿ = ਚਿੱਤ ਵਿਚ। ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ। ਬਿਰਥਾ = ਵਿਅਰਥ ॥੩॥(ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ ॥੩॥
 
इहु तनु वेची बै करी जे को लए विकाइ ॥
Ih ṯan vecẖī bai karī je ko la▫e vikā▫e.
I would sell this body, if someone would only purchase it.
ਜੇਕਰ ਕੋਈ ਖਰੀਦਣ ਵਾਲਾ ਹੋਵੇ ਤਾਂ ਮੈਂ ਆਪਣੀ ਇਸ ਦੇਹ ਨੂੰ ਆਪਣੇ ਸਾਈਂ ਦੀ ਖਾਤਰ ਵੇਚ, ਵੇਚ ਦੇਵਾਂਗਾ।
ਵੇਚੀ = ਮੈਂ ਵੇਚਦਾ ਹਾਂ, ਵੇਚਣ ਨੂੰ ਤਿਆਰ ਹਾਂ। ਬੈ ਕਰੀ = ਕੀਮਤ ਲੈ ਕੇ ਦੇਣ ਨੂੰ ਤਿਆਰ ਹਾਂ। ਵਿਕਾਇ = ਕੀਮਤ ਦੇ ਕੇ।(ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ।
 
नानक कमि न आवई जितु तनि नाही सचा नाउ ॥४॥५॥७॥
Nānak kamm na āvī jiṯ ṯan nāhī sacẖā nā▫o. ||4||5||7||
O Nanak, that body is of no use at all, if it does not enshrine the Name of the True Lord. ||4||5||7||
ਨਾਨਕ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਜਿਸ ਦੇ ਅੰਦਰ ਸਤਿਨਾਮ ਦਾ ਨਿਵਾਸ ਨਹੀਂ।
ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ ॥੪॥੫॥੭॥ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ ॥੪॥੫॥੭॥
 
सूही महला १ घरु ७
Sūhī mėhlā 1 gẖar 7
Soohee, First Mehl, Seventh House:
ਸੂਹੀ ਪਹਿਲੀ ਪਾਤਿਸ਼ਾਹੀ।
xxxਰਾਗ ਸੂਹੀ, ਘਰ ੭ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਨਾਲ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
जोगु न खिंथा जोगु न डंडै जोगु न भसम चड़ाईऐ ॥
Jog na kẖinthā jog na dandai jog na bẖasam cẖaṛā▫ī▫ai.
Yoga is not the patched coat, Yoga is not the walking stick. Yoga is not smearing the body with ashes.
ਯੋਗ ਖਫਣੀ ਵਿੱਚ ਨਹੀਂ, ਨਾਂ ਯੋਗ ਸੋਟੇ ਵਿੱਚ ਹੈ, ਨਾਂ ਹੀ ਯੋਗ ਹੈ ਸਰੀਰ ਨੂੰ ਸੁਆਹ ਮਲਣ ਵਿੱਚ।
ਜੋਗੁ = ਜੋਗ ਸਾਧਨਾਂ ਦਾ ਅੱਭਿਆਸ, ਪਰਮਾਤਮਾ ਨਾਲ ਮਿਲਾਪ। ਖਿੰਥਾ = ਗੋਦੜੀ। ਡੰਡੈ = ਡੰਡੇ ਦੀ ਰਾਹੀਂ, ਡੰਡਾ ਹੱਥ ਵਿਚ ਫੜਿਆਂ। ਭਸਮ = ਸੁਆਹ। ਚੜਾਈਐ = ਸਰੀਰ ਉਤੇ ਮਲ ਲਈਏ।ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ।
 
जोगु न मुंदी मूंडि मुडाइऐ जोगु न सिंङी वाईऐ ॥
Jog na munḏī mūnd mudā▫i▫ai jog na sińī vā▫ī▫ai.
Yoga is not the ear-rings, and not the shaven head. Yoga is not the blowing of the horn.
ਯੋਗ ਮੁੰਦਰਾਂ ਵਿੱਚ, ਜਾਂ ਸਿਰ ਮੁਨਾਉਣ ਵਿੱਚ ਨਹੀਂ, ਯੋਗ ਸਿੰਗ ਵਜਾਉਣ ਵਿੱਚ ਵੀ ਨਹੀਂ।
ਮੁੰਦੀ = ਮੁੰਦੀਂ, ਮੁੰਦ੍ਰਾਂ ਦੀ ਰਾਹੀਂ, ਕੰਨਾਂ ਵਿਚ ਮੁੰਦ੍ਰਾਂ ਪਾ ਲਿਆਂ। ਮੂੰਡੁ = ਸਿਰ। ਮੂੰਡਿ = ਸਿਰ ਦੀ ਰਾਹੀਂ। ਮੂੰਡਿ ਮੁਡਾਇਐ = ਜੇ ਸਿਰ ਮੁਨਾ ਲਈਏ। ਸਿੰਙੀ = ਸਿੰਙ ਦਾ ਵਾਜਾ, ਜੋਗੀਆਂ ਦੀ ਤੁਰੀ ਜੋ ਸਿੰਙ ਦੀ ਹੁੰਦੀ ਹੈ। ਵਾਈਐ = ਜੇ ਵਜਾਈਏ।(ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ।
 
अंजन माहि निरंजनि रहीऐ जोग जुगति इव पाईऐ ॥१॥
Anjan māhi niranjan rahī▫ai jog jugaṯ iv pā▫ī▫ai. ||1||
Remaining unblemished in the midst of the filth of the world - this is the way to attain Yoga. ||1||
ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਹੋ ਕੇ ਵੱਸ। ਇਸ ਤਰ੍ਹਾਂ ਤੂੰ ਯੋਗ ਦਾ ਮਾਰਗ ਪਾ ਲਵੇਂਗਾ।
ਅੰਜਨ = ਕਾਲਖ, ਸੁਰਮਾ, ਮਾਇਆ ਦੇ ਮੋਹ ਦੀ ਕਾਲਖ। ਨਿਰੰਜਨਿ = ਨਿਰੰਜਨ ਵਿਚ, ਉਸ ਪਰਮਾਤਮਾ ਵਿਚ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਜੁਗਤਿ = ਤਰੀਕਾ, ਜਾਚ। ਇਵ = ਇਸ ਤਰ੍ਹਾਂ ॥੧॥ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੧॥
 
गली जोगु न होई ॥
Galī jog na ho▫ī.
By mere words, Yoga is not attained.
ਨਿਰੀਆਂ ਗੱਲਾਂ ਨਾਲ ਯੋਗ ਪਰਾਪਤ ਨਹੀਂ ਹੁੰਦਾ।
ਗਲੀ = ਗੱਲੀਂ, ਗੱਲਾਂ ਕਰਨ ਨਾਲ ਹੀ।ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ।
 
एक द्रिसटि करि समसरि जाणै जोगी कहीऐ सोई ॥१॥ रहाउ ॥
Ėk ḏarisat kar samsar jāṇai jogī kahī▫ai so▫ī. ||1|| rahā▫o.
One who looks upon all with a single eye, and knows them to be one and the same - he alone is known as a Yogi. ||1||Pause||
ਉਹ ਹੀ ਯੋਗੀ ਆਖਿਆ ਜਾਂਦਾ ਹੈ, ਜੋ ਸਾਰਿਆਂ ਪ੍ਰਾਣੀਆਂ ਨੂੰ ਇਕੋ ਅੱਖ ਨਾਲ ਵੇਖਦਾ ਹੈ ਅਤੇ ਉਨ੍ਹਾਂ ਨੂੰ ਇਕ ਸਮਾਨ ਕਰ ਕੇ ਜਾਣਦਾ ਹੈ। ਠਹਿਰਾਉ।
ਦ੍ਰਿਸਟਿ = ਨਿਗਾਹ, ਨਜ਼ਰ। ਕਰਿ = ਕਰ ਕੇ। ਸਮਸਰਿ = ਬਰਾਬਰ, ਇਕੋ ਜੇਹਾ ॥੧॥ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ ॥੧॥ ਰਹਾਉ॥
 
जोगु न बाहरि मड़ी मसाणी जोगु न ताड़ी लाईऐ ॥
Jog na bāhar maṛī masāṇī jog na ṯāṛī lā▫ī▫ai.
Yoga is not wandering to the tombs of the dead; Yoga is not sitting in trances.
ਯੋਗ ਪਰੇਡੀਆਂ ਕਬਰਾਂ ਜਾਂ ਸ਼ਮਸ਼ਾਨ ਭੂਮੀਆਂ, ਜਾਂ ਸਮਾਧੀ ਲਾ ਕੇ ਬੈਠਣ ਵਿੱਚ ਨਹੀਂ।
ਮੜੀ = ਮੜ੍ਹੀਆਂ ਵਿਚ। ਮਸਾਣੀ = ਮਸਾਣਾਂ ਵਿਚ। ਤਾੜੀ = ਸਮਾਧੀ।(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ।
 
जोगु न देसि दिसंतरि भविऐ जोगु न तीरथि नाईऐ ॥
Jog na ḏes disanṯar bẖavi▫ai jog na ṯirath nā▫ī▫ai.
Yoga is not wandering through foreign lands; Yoga is not bathing at sacred shrines of pilgrimage.
ਯੋਗ ਆਪਣੇ ਵਤਨੁ ਅਤੇ ਪਰਦੇਸਾਂ ਦੇ ਵਿੱਚ ਫਿਰਨ ਵਿੱਚ ਨਹੀਂ, ਨਾਂ ਹੀ ਯਾਤ੍ਰਾ-ਅਸਥਾਨਾਂ ਉਤੇ ਨ੍ਹਾਉਣ ਵਿੱਚ ਹੈ।
ਦੇਸਿ = ਦੇਸ ਵਿਚ। ਦਿਸੰਤਰਿ = ਦੇਸ ਅੰਤਰਿ, ਹੋਰ ਹੋਰ ਦੇਸਾਂ ਵਿਚ। ਦੇਸਿ ਦਿਸੰਤਰਿ ਭਵਿਐ = ਦੇਸ ਪਰਦੇਸ ਵਿਚ ਭੌਣ ਨਾਲ। ਤੀਰਥਿ = ਤੀਰਥ ਉਤੇ।ਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ। ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ।
 
अंजन माहि निरंजनि रहीऐ जोग जुगति इव पाईऐ ॥२॥
Anjan māhi niranjan rahī▫ai jog jugaṯ iv pā▫ī▫ai. ||2||
Remaining unblemished in the midst of the filth of the world - this is the way to attain Yoga. ||2||
ਤੂੰ ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਰਹੁ। ਇਸ ਤਰ੍ਹਾਂ ਤੂੰ ਯੋਗ ਦੇ ਰਸਤੇ ਨੂੰ ਪਾ ਲਵੇਂਗਾ।
xxx॥੨॥ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੨॥
 
सतिगुरु भेटै ता सहसा तूटै धावतु वरजि रहाईऐ ॥
Saṯgur bẖetai ṯā sahsā ṯūtai ḏẖāvaṯ varaj rahā▫ī▫ai.
Meeting with the True Guru, doubt is dispelled, and the wandering mind is restrained.
ਜੇ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਅਤੇ ਉਸ ਦਾ ਭਟਕਦਾ ਹੋਇਆ ਮਨ ਕਾਬੂ ਆ ਜਾਂਦਾ ਹੈ।
ਭੇਟੈ = ਮਿਲੇ। ਸਹਸਾ = ਸਹਿਮ, ਡਰ। ਧਾਵਤੁ = ਭਟਕਦਾ ਹੋਇਆ (ਮਨ)। ਵਰਜਿ = ਵਰਜ ਕੇ, ਰੋਕ ਕੇ। ਰਹਾਈਐ = ਰੱਖ ਲਈਦਾ ਹੈ।ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ,
 
निझरु झरै सहज धुनि लागै घर ही परचा पाईऐ ॥
Nijẖar jẖarai sahj ḏẖun lāgai gẖar hī parcẖā pā▫ī▫ai.
Nectar rains down, celestial music resounds, and deep within, wisdom is obtained.
ਅੰਮ੍ਰਿਤ ਵਰਸਦਾ ਹੈ, ਬੈਕੁੰਨੀ ਕੀਰਤਨ ਹੁੰਦਾ ਹੈ ਅਤੇ ਆਪਣੇ ਹਿਰਦੇ ਅੰਦਰੋਂ ਹੀ ਬੰਦਾ ਬ੍ਰਹਿਮ ਗਿਆਨ ਪਰਾਪਤ ਕਰ ਲੈਂਦਾ ਹੈ।
ਨਿਝਰੁ = {निभर्त्र्र} ਚਸ਼ਮਾ, ਝਾਲ, ਪਹਾੜੀ ਨਦੀ। ਝਰੈ = ਚੱਲ ਪੈਂਦਾ ਹੈ, ਵਹਿਣ ਲੱਗ ਪੈਂਦਾ ਹੈ। ਸਹਜ = ਅਡੋਲ ਅਵਸਥਾ। ਧੁਨਿ = ਤਾਰ, ਰੌ। ਘਰਿ ਹੀ = ਘਰ ਹੀ, ਹਿਰਦੇ-ਘਰ ਵਿਚ ਹੀ। ਪਰਚਾ = {परिचय} ਸਾਂਝ, ਜਾਣ-ਪਛਾਣ, ਮਿਤ੍ਰਤਾ।(ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।
 
अंजन माहि निरंजनि रहीऐ जोग जुगति इव पाईऐ ॥३॥
Anjan māhi niranjan rahī▫ai jog jugaṯ iv pā▫ī▫ai. ||3||
Remaining unblemished in the midst of the filth of the world - this is the way to attain Yoga. ||3||
ਤੂੰ ਅਪਵਿਤ੍ਰਤਾ ਅੰਦਰ ਪਵਿਤਰ ਵਿਚਾਰ, ਇਸ ਤਰ੍ਹਾਂ ਤੂੰ ਯੋਗ ਦੇ ਮਾਰਗ ਨੂੰ ਪਾ ਲਵੇਂਗਾ।
xxx॥੩॥ਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੩॥
 
नानक जीवतिआ मरि रहीऐ ऐसा जोगु कमाईऐ ॥
Nānak jīvṯi▫ā mar rahī▫ai aisā jog kamā▫ī▫ai.
O Nanak, remain dead while yet alive - practice such a Yoga.
ਨਾਨਕ ਤੂੰ ਆਪਣੀ ਜ਼ਿੰਦਗੀ ਵਿੱਚ ਮਰਿਆ ਰਹਿ। ਤੂੰ ਇਹੋ ਜਿਹਾ ਯੋਗ ਕਮਾ।
ਮਰਿ = ਮਰ ਕੇ, ਵਿਕਾਰ ਵਲੋਂ ਮਰ ਕੇ। ਜੋਗੁ = ਜੋਗ ਦਾ ਅਭਿਆਸ।ਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ।
 
वाजे बाझहु सिंङी वाजै तउ निरभउ पदु पाईऐ ॥
vāje bājẖahu sińī vājai ṯa▫o nirbẖa▫o paḏ pā▫ī▫ai.
When the horn is blown without being blown, then you shall attain the state of fearless dignity.
ਜਦ ਵੀਣਾ ਬਿਨਾ ਵਜਾਏ ਵੱਜੇਗੀ, ਤਦ ਹੀ ਭੈ-ਰਹਿਤ ਮਰਤਬੇ ਨੂੰ ਪਰਾਪਤ ਹੋਵੇਂਗਾ।
ਵਾਜੈ = ਵੱਜਦੀ ਹੈ। ਤਉ = ਤਦੋਂ। ਪਦੁ = ਆਤਮਕ ਦਰਜਾ। ਨਿਰਭਉ = ਜਿਥੇ ਡਰ ਨਹੀਂ ।(ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।
 
अंजन माहि निरंजनि रहीऐ जोग जुगति तउ पाईऐ ॥४॥१॥८॥
Anjan māhi niranjan rahī▫ai jog jugaṯ ṯa▫o pā▫ī▫ai. ||4||1||8||
Remaining unblemished in the midst of the filth of the world - this is the way to attain Yoga. ||4||1||8||
ਜਦ ਇਨਸਾਨ ਸੰਸਾਰੀ ਲਗਨਾਂ ਅੰਦਰ ਨਿਰਲੇਪ ਵਿਚਰਦਾ ਹੈ, ਤਦ ਹੀ ਉਹ ਯੋਗ ਦੇ ਮਾਰਗ ਨੂੰ ਪਰਾਪਤ ਹੁੰਦਾ ਹੈ।
xxx॥੪॥੧॥੮॥ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ ॥੪॥੧॥੮॥
 
सूही महला १ ॥
Sūhī mėhlā 1.
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
xxxxxx
 
कउण तराजी कवणु तुला तेरा कवणु सराफु बुलावा ॥
Ka▫uṇ ṯarājī kavaṇ ṯulā ṯerā kavaṇ sarāf bulāvā.
What scale, what weights, and what assayer shall I call for You, Lord?
ਕਿਹੜੀ ਹੈ ਤੱਕੜੀ ਅਤੇ ਕਿਹੜੇ ਵੱਟੇ? ਤੇਰੇ ਲਈ ਮੈਂ ਕਿਹੜਾ ਪਾਰਖੂ ਸੱਦਾਂ, ਹੇ ਸੁਆਮੀ!
ਕਉਣ = ਕੇਹੜੀ? ਤਰਾਜੀ = ਤੱਕੜੀ। ਕਵਣੁ = ਕੇਹੜਾ? ਤੁਲਾ = ਵੱਟਾ। ਸਰਾਫੁ = ਮੁੱਲ ਪਾਣ ਵਾਲਾ, ਪਰਖ ਕਰਨ ਵਾਲਾ। ਬੁਲਾਵਾ = ਬੁਲਾਵਾਂ, ਮੈਂ ਸੱਦਾਂ।ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ।
 
कउणु गुरू कै पहि दीखिआ लेवा कै पहि मुलु करावा ॥१॥
Ka▫uṇ gurū kai pėh ḏīkẖi▫ā levā kai pėh mul karāvā. ||1||
From what guru should I receive instruction? By whom should I have Your value appraised? ||1||
ਕਿਹੜਾ ਗੁਰੂ ਹੈ ਜਿਸ ਪਾਸੋਂ ਮੈਂ ਸਿਖਿਆ ਲਵਾਂ ਅਤੇ ਕੀਹਦੇ ਕੋਲੋਂ ਮੈਂ ਤੇਰੀ ਕੀਮਤ ਪੁਆਵਾਂ?
ਕੈ ਪਹਿ = ਕਿਸ ਪਾਸੋਂ? ਦੀਖਿਆ = ਸਿੱਖਿਆ। ਲੇਵਾ = ਮੈਂ ਲਵਾਂ। ਮੁਲੁ ਕਰਾਵਾ = ਮੈਂ ਕੀਮਤ ਪਵਾਵਾਂ ॥੧॥ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ ॥੧॥