Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

करि किरपा मोहि साधसंगु दीजै ॥४॥
Kar kirpā mohi sāḏẖsang ḏījai. ||4||
Have Mercy upon me, and bless me with the Saadh Sangat, the Company of the Holy. ||4||
ਅਤੇ ਮਿਹਰ ਧਾਰ ਕੇ ਮੈਨੂੰ ਸਤਿਸੰਗਤ ਦੀ ਦਾਤ ਬਖਸ਼।
ਕਰਿ = ਕਰ ਕੇ। ਮੋਹਿ = ਮੈਨੂੰ। ਸੰਗੁ = ਸਾਥ ॥੪॥ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤ ਬਖ਼ਸ਼ ॥੪॥
 
तउ किछु पाईऐ जउ होईऐ रेना ॥
Ŧa▫o kicẖẖ pā▫ī▫ai ja▫o ho▫ī▫ai renā.
He alone obtains something, who becomes the dust under the feet of all.
ਆਦਮੀ ਨੂੰ ਕੇਵਲ ਉਦੋਂ ਹੀ ਕੁਝ ਪਰਾਪਤ ਹੁੰਦਾ ਹੈ, ਜਦੋਂ ਉਹ ਸਮੂਹ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
ਤਉ = ਤਦੋਂ। ਜਉ = ਜਦੋਂ। ਰੇਨਾ = ਚਰਨ-ਧੂੜ।(ਸਾਧ ਸੰਗਤ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ।
 
जिसहि बुझाए तिसु नामु लैना ॥१॥ रहाउ ॥२॥८॥
Jisahi bujẖā▫e ṯis nām lainā. ||1|| rahā▫o. ||2||8||
And he alone repeats the Naam, whom God causes to understand. ||1||Pause||2||8||
ਜਿਸ ਨੂੰ ਵਾਹਿਗੁਰੂ ਸਮਝ ਬਖਸ਼ਦਾ ਹੈ, ਉਹ ਹੀ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।
ਜਿਸਹਿ = ਜਿਸ ਨੂੰ {ਲਫ਼ਜ਼ 'ਜਿਸੁ' ਦਾ ੁ ਕ੍ਰਿਆ-ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ} ॥੧॥੨॥੮॥ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ।੧।ਰਹਾਉ॥੧॥ ਰਹਾਉ॥੨॥੮॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
घर महि ठाकुरु नदरि न आवै ॥
Gẖar mėh ṯẖākur naḏar na āvai.
Within the home of his own self, he does not even come to see his Lord and Master.
ਆਪਣੇ ਗ੍ਰਿਹ ਅੰਦਰ ਇਨਸਾਨ ਪ੍ਰਭੂ ਨੂੰ ਵੇਖਦਾ ਨਹੀਂ,
ਘਰ ਮਹਿ = ਹਿਰਦੇ-ਘਰ ਵਿਚ।(ਸਾਕਤ ਨੂੰ ਆਪਣੇ) ਹਿਰਦੇ-ਘਰ ਵਿਚ ਮਾਲਕ-ਪ੍ਰਭੂ (ਵੱਸਦਾ) ਨਹੀਂ ਦਿੱਸਦਾ,
 
गल महि पाहणु लै लटकावै ॥१॥
Gal mėh pāhaṇ lai latkāvai. ||1||
And yet, around his neck, he hangs a stone god. ||1||
ਅਤੇ ਆਪਣੀ ਗਰਦਨ ਨਾਲ ਇਕ ਪੱਥਰ ਦਾ ਦੇਵ ਲਟਕਾ ਲੈਂਦਾ ਹੈ।
ਪਾਹਣੁ = ਪੱਥਰ, ਪੱਥਰ ਦੀ ਮੂਰਤੀ ॥੧॥ਪੱਥਰ (ਦੀ ਮੂਰਤੀ) ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ ॥੧॥
 
भरमे भूला साकतु फिरता ॥
Bẖarme bẖūlā sākaṯ firṯā.
The faithless cynic wanders around, deluded by doubt.
ਮਾਇਆ ਦਾ ਪੁਜਾਰੀ ਸ਼ੱਕ ਸ਼ੁਭੇ ਅੰਦਰ ਭੁੱਲਿਆ ਫਿਰਦਾ ਹੈ।
ਭਰਮੇ = ਭਟਕਣਾ ਵਿਚ (ਪੈ ਕੇ)। ਸਾਕਤੁ = ਪਰਮਾਤਮਾ ਨਾਲੋਂ ਟੁੱਟਾ ਹੋਇਆ।ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ।
 
नीरु बिरोलै खपि खपि मरता ॥१॥ रहाउ ॥
Nīr birolai kẖap kẖap marṯā. ||1|| rahā▫o.
He churns water, and after wasting his life away, he dies. ||1||Pause||
ਉਹ ਪਾਣੀ ਰਿੜਕਦਾ ਹੈ ਅਤੇ ਤਕਲੀਫ ਅੰਦਰ ਮਰਦਾ ਹੈ। ਠਹਿਰਾਉ।
ਨੀਰੁ = ਪਾਣੀ। ਬਿਰੋਲੈ = ਰਿੜਕਦਾ ਹੈ। ਖਪਿ ਖਪਿ = ਵਿਅਰਥ ਮੇਹਨਤ ਕਰ ਕੇ। ਮਰਤਾ = ਆਤਮਕ ਮੌਤ ਸਹੇੜਦਾ ਹੈ ॥੧॥(ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੧॥ ਰਹਾਉ॥
 
जिसु पाहण कउ ठाकुरु कहता ॥
Jis pāhaṇ ka▫o ṯẖākur kahṯā.
That stone, which he calls his god,
ਜਿਹੜੇ ਪੱਥਰ ਨੂੰ ਉਹ ਆਪਣਾ ਦੇਵਤਾ ਆਖਦਾ ਹੈ,
ਕਉ = ਨੂੰ। ਕਹਤਾ = ਆਖਦਾ ਹੈ।ਸਾਕਤ ਮਨੁੱਖ ਜਿਸ ਪੱਥਰ ਨੂੰ ਪਰਮਾਤਮਾ ਆਖਦਾ (ਸਮਝਦਾ) ਰਹਿੰਦਾ ਹੈ,
 
ओहु पाहणु लै उस कउ डुबता ॥२॥
Oh pāhaṇ lai us ka▫o dubṯā. ||2||
that stone pulls him down and drowns him. ||2||
ਉਹ ਪੱਥਰ ਹੀ ਉਸ ਨੂੰ ਲੈ ਕੇ ਡੁਬ ਜਾਂਦਾ ਹੈ।
xxx॥੨॥ਉਹ ਪੱਥਰ (ਆਪਣੇ) ਉਸ (ਪੁਜਾਰੀ) ਨੂੰ ਭੀ ਲੈ ਕੇ (ਪਾਣੀ ਵਿਚ) ਡੁੱਬ ਜਾਂਦਾ ਹੈ ॥੨॥
 
गुनहगार लूण हरामी ॥
Gunahgār lūṇ harāmī.
O sinner, you are untrue to your own self;
ਹੇ ਲੂਣ ਖਾ ਕੇ ਹਰਾਮ ਹਕਰਨ ਵਾਲੇ ਪਾਪੀ,
ਗੁਨਹਗਾਰ = ਹੇ ਗੁਨਹਗਾਰ! ਹੇ ਪਾਪੀ! ਲੂਣ ਹਰਾਮੀ = ਹੇ ਅਕਿਰਤਘਣ!ਹੇ ਪਾਪੀ! ਹੇ ਅਕਿਰਤਘਣ!
 
पाहण नाव न पारगिरामी ॥३॥
Pāhaṇ nāv na pārgiramī. ||3||
a boat of stone will not carry you across. ||3||
ਪੱਥਰ ਦੀ ਬੇੜੀ ਨੇ ਤੈਨੂੰ ਪਾਰ ਨਹੀਂ ਲੈ ਜਾਣਾ।
ਨਾਵ = ਬੇੜੀ। ਪਾਰ ਗਿਰਾਮੀ = ਪਾਰ ਲੰਘਾਣ ਵਾਲੀ ॥੩॥ਪੱਥਰ ਦੀ ਬੇੜੀ (ਨਦੀ ਤੋਂ) ਪਾਰ ਨਹੀਂ ਲੰਘ ਸਕਦੀ (ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ) ॥੩॥
 
गुर मिलि नानक ठाकुरु जाता ॥
Gur mil Nānak ṯẖākur jāṯā.
Meeting the Guru, O Nanak, I know my Lord and Master.
ਗੁਰਾਂ ਨੂੰ ਮਿਲ ਕੇ ਮੈਂ ਆਪਣੇ ਸਾਈਂ ਨੂੰ ਜਾਣ ਲਿਆ ਹੈ, ਹੇ ਨਾਨਕ!
ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਾਤਾ = ਸਾਂਝ ਪਾਈ।ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ,
 
जलि थलि महीअलि पूरन बिधाता ॥४॥३॥९॥
Jal thal mahī▫al pūran biḏẖāṯā. ||4||3||9||
The Perfect Architect of Destiny is pervading and permeating the water, the land and the sky. ||4||3||9||
ਕਿਸਮਤ ਦਾ ਲਿਖਾਰੀ ਵਾਹਿਗੁਰੂ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈ।
ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਬਿਧਾਤਾ = ਰਚਣਹਾਰ ਕਰਤਾਰ ॥੪॥੩॥੯॥ਉਸ ਨੂੰ ਉਹ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੪॥੩॥੯॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
लालनु राविआ कवन गती री ॥
Lālan rāvi▫ā kavan gaṯī rī.
How have you enjoyed your Dear Beloved?
ਕਿਸ ਤਰੀਕੇ ਨਾਲ ਤੂੰ ਆਪਣੇ ਪ੍ਰੀਤਮ ਨੂੰ ਮਾਣਿਆ ਹੈ?
ਲਾਲਨੁ = ਸੋਹਣਾ ਲਾਲ। ਰਾਵਿਆ = ਮਿਲਾਪ ਦਾ ਆਨੰਦ ਮਾਣਿਆ। ਕਵਨ ਗਤੀ = ਕਵਨ ਗਤਿ, ਕਿਸ ਤਰੀਕੇ ਨਾਲ? ਰੀ = ਹੇ ਸਖੀ!ਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ?
 
सखी बतावहु मुझहि मती री ॥१॥
Sakẖī baṯāvhu mujẖėh maṯī rī. ||1||
O sister, please teach me, please show me. ||1||
ਹੇ ਮੇਰੀ ਸਹੇਲੀਓ! ਤੂੰ ਮੈਨੂੰ ਆਪਣੀ ਸਲਾਹ ਮਸ਼ਵਰਾ ਦੱਸ।
ਮੁਝਹਿ = ਮੈਨੂੰ ਹੀ। ਮਤੀ = ਮੱਤ, ਅਕਲ ॥੧॥ਹੇ ਸਖੀ! ਮੈਨੂੰ ਭੀ ਉਹ ਅਕਲ ਦੱਸ ॥੧॥
 
सूहब सूहब सूहवी ॥
Sūhab sūhab sūhvī.
Crimson, crimson, crimson - this is the color of the soul-bride,
ਲਾਲ, ਲਾਲ, ਲਾਲ ਹੋ ਜਾਂਦੀ ਹੈ ਉਹ ਪਤਨੀ,
ਸੂਹਬ = ਸੂਹੇ ਰੰਗ ਵਾਲੀਏ।ਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ,
 
अपने प्रीतम कै रंगि रती ॥१॥ रहाउ ॥
Apne parīṯam kai rang raṯī. ||1|| rahā▫o.
who is imbued with the Love of her Beloved. ||1||Pause||
ਜੋ ਆਪਣੇ ਪਿਆਰੇ ਦੇ ਪ੍ਰੇਮ ਨਾਲ ਰੰਗੀ ਹੋਈ ਹੈ। ਠਹਿਰਾਉ।
ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ ਹੋਈ ॥੧॥ਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ ॥੧॥ ਰਹਾਉ॥
 
पाव मलोवउ संगि नैन भतीरी ॥
Pāv malova▫o sang nain bẖaṯīrī.
I wash Your Feet with my eye-lashes.
ਮੇਰਿਆ ਪਿਆਰਿਆ! ਆਪਣੀਆਂ ਅੱਖਾਂ ਦੀਆਂ ਝਿਮਣੀਆਂ ਨਾਲ ਤੇਰੇ ਪੈਰ ਮਲਦੀ ਹਾਂ।
ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਉ = ਮਲੋਵਉਂ, ਮੈਂ ਮਲਾਂਗੀ। ਸੰਗਿ = ਨਾਲ। ਨੈਨ ਭਤੀਰੀ = ਧੀਰੀ, ਪੁਤਲੀ।ਹੇ ਸਖੀ! (ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ,
 
जहा पठावहु जांउ तती री ॥२॥
Jahā paṯẖāvhu jāʼn▫o ṯaṯī rī. ||2||
Wherever You send me, there I will go. ||2||
ਜਿਥੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦੀ ਹਾਂ।
ਪਠਾਵਹੁ = ਤੂੰ ਭੇਜੇਂ। ਜਾਉ = ਜਾਉਂ, ਮੈਂ ਜਾਵਾਂ। ਤਤੀ = ਤੱਤ੍ਰ ਹੀ, ਉਥੇ ਹੀ ॥੨॥ਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ ॥੨॥
 
जप तप संजम देउ जती री ॥
Jap ṯap sanjam ḏe▫o jaṯī rī.
I would trade meditation, austerity, self-discipline and celibacy,
ਮੈਂ ਆਪਣੀ ਪੂਜਾ, ਤਪੱਸਿਆ, ਸਵੈ-ਜ਼ਬਤ ਅਤੇ ਜਤ ਸਤ ਉਸ ਨੂੰ ਦੇ ਦੇਵਾਂਗੀ।
ਦੇਉ = ਦੇਉਂ, ਮੈਂ ਦੇ ਦਿਆਂ। ਜਤੀ = ਜਤ।ਹੇ ਸਖੀ! ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ,
 
इक निमख मिलावहु मोहि प्रानपती री ॥३॥
Ik nimakẖ milāvhu mohi parānpaṯī rī. ||3||
if I could only meet the Lord of my life, for even an instant. ||3||
ਇਕ ਮੁਹਤ ਲਈ ਭੀ ਮੈਨੂੰ ਮੇਰੀ ਜਿੰਦ-ਜਾਨ ਦੇ ਸੁਆਮੀ ਨਾਲ ਮਿਲਾ ਦਿਓ।
ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਮੋਹਿ = ਮੈਨੂੰ ॥੩॥ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ ॥੩॥
 
माणु ताणु अह्मबुधि हती री ॥
Māṇ ṯāṇ ahaʼn▫buḏẖ haṯī rī.
She who eradicates her self-conceit, power and arrogant intellect,
ਜੋ ਆਪਣੀ ਸਵੈ-ਇੱਜ਼ਤ, ਤਾਕਤ ਅਤੇ ਹੰਕਾਰੀ-ਮੱਤ ਨੂੰ ਮੇਟ ਸੁਟਦੀ ਹੈ,
ਅਹੰਬੁਧਿ = ਅਹੰਕਾਰ ਵਾਲੀ ਮੱਤ। ਹਤੀ = ਨਾਸ਼ ਕੀਤੀ।ਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ,
 
सा नानक सोहागवती री ॥४॥४॥१०॥
Sā Nānak sohāgvaṯī rī. ||4||4||10||
O Nanak, is the true soul-bride. ||4||4||10||
ਕੇਵਲ ਓਹੀ, ਹੇ ਨਾਨਕ! ਆਪਣੇ ਪਤਿ ਦੀ ਸਤਿਵੰਤੀ ਪਤਨੀ ਹੈ।
ਸਾ = ਉਸ {ਇਸਤ੍ਰੀ ਲਿੰਗ}। ਸੋਹਾਗਵਤੀ = ਖਸਮ ਵਾਲੀ ॥੪॥੪॥੧੦॥ਹੇ ਨਾਨਕ! ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ ॥੪॥੪॥੧੦॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
तूं जीवनु तूं प्रान अधारा ॥
Ŧūʼn jīvan ṯūʼn parān aḏẖārā.
You are my Life, the very Support of my breath of life.
ਤੂੰ ਮੇਰੀ ਜਿੰਦ-ਜਾਨ ਹੈਂ, ਤੇ ਤੂੰ ਹੀ ਮੇਰੀ ਆਤਮਾ ਦਾ ਆਸਰਾ।
ਜੀਵਨੁ = ਜ਼ਿੰਦਗੀ, ਜਿੰਦ। ਅਧਾਰਾ = ਆਸਰਾ।ਹੇ ਪ੍ਰਭੂ! ਤੂੰ ਹੀ ਮੇਰੀ ਜਿੰਦ ਹੈਂ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈਂ।
 
तुझ ही पेखि पेखि मनु साधारा ॥१॥
Ŧujẖ hī pekẖ pekẖ man sāḏẖārā. ||1||
Gazing upon You, beholding You, my mind is soothed and comforted. ||1||
ਤੈਨੂੰ ਵੇਖ, ਵੇਖ ਕੇ, ਹੇ ਸੁਆਮੀ! ਮੇਰੀ ਆਤਮਾ ਆਸਰੇ-ਰਹਿਤ ਹੋ ਜਾਂਦੀ ਹੈ।
ਪੇਖਿ = ਵੇਖ ਕੇ। ਸਾਧਾਰਾ = ਆਸਰਾ ਫੜਦਾ ਹੈ ॥੧॥ਤੈਨੂੰ ਹੀ ਵੇਖ ਕੇ ਮੇਰਾ ਮਨ ਧੀਰਜ ਫੜਦਾ ਹੈ ॥੧॥
 
तूं साजनु तूं प्रीतमु मेरा ॥
Ŧūʼn sājan ṯūʼn parīṯam merā.
You are my Friend, You are my Beloved.
ਤੂੰ ਮੇਰਾ ਮਿੱਤਰ ਹੈ ਅਤੇ ਤੂੰ ਹੀ ਮੇਰਾ ਦਿਲਬਰ।
xxxਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਪਿਆਰਾ ਹੈਂ,
 
चितहि न बिसरहि काहू बेरा ॥१॥ रहाउ ॥
Cẖiṯėh na bisrahi kāhū berā. ||1|| rahā▫o.
I shall never forget You. ||1||Pause||
ਮੈਂ ਕਿਸੇ ਵੇਲੇ ਭੀ ਤੈਨੂੰ ਆਪਣੇ ਮਨੋਂ ਨਹੀਂ ਭੁਲਾਉਂਦਾ। ਠਹਿਰਾਉ।
ਚਿਤਹਿ = ਚਿੱਤ ਵਿਚੋਂ। ਕਾਹੂ ਬੇਰਾ = ਕਿਸੇ ਭੀ ਵੇਲੇ ॥੧॥(ਮੇਹਰ ਕਰ) ਕਿਸੇ ਭੀ ਵੇਲੇ ਮਨ ਤੋਂ ਨਾਹ ਵਿੱਸਰ ॥੧॥ ਰਹਾਉ॥
 
बै खरीदु हउ दासरो तेरा ॥
Bai kẖarīḏ ha▫o ḏāsro ṯerā.
I am Your indentured servant; I am Your slave.
ਮੈਂ ਤੇਰਾ ਮੁੱਲ ਲਿਆ ਹੋਇਆ ਗੁਲਾਮ ਹਾਂ।
ਬੈ ਖਰੀਦੁ = ਮੁੱਲ ਲਿਆ ਹੋਇਆ। ਹਉ = ਮੈਂ। ਦਾਸਰੋ = ਨਿਮਾਣਾ ਦਾਸ।ਹੇ ਪ੍ਰਭੂ! ਮੈਂ ਮੁੱਲ ਖ਼ਰੀਦਿਆ ਹੋਇਆ ਤੇਰਾ ਨਿਮਾਣਾ ਜਿਹਾ ਸੇਵਕ ਹਾਂ,
 
तूं भारो ठाकुरु गुणी गहेरा ॥२॥
Ŧūʼn bẖāro ṯẖākur guṇī gaherā. ||2||
You are my Great Lord and Master, the treasure of excellence. ||2||
ਹੇ ਚੰਗਿਆਈਆਂ ਦੇ ਖਜਾਨੇ, ਤੂੰ ਮੇਰਾ ਵੱਡਾ ਸੁਆਮੀ ਹੈਂ।
ਭਾਰੋ = ਵੱਡਾ। ਗੁਣੀ = ਗੁਣਾਂ ਦਾ ਮਾਲਕ। ਗਹੇਰਾ = ਡੂੰਘਾ, ਡੂੰਘੇ ਜਿਗਰੇ ਵਾਲਾ ॥੨॥ਤੂੰ ਮੇਰਾ ਵੱਡਾ ਮਾਲਕ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨॥
 
कोटि दास जा कै दरबारे ॥
Kot ḏās jā kai ḏarbāre.
There are millions of servants in Your Court - Your Royal Darbaar.
ਜਿਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਦਾਸ ਹਨ।
ਕੋਟਿ = ਕ੍ਰੋੜਾਂ। ਕੈ ਦਰਬਾਰੇ = ਦੇ ਦਰਬਾਰ ਵਿਚ।ਉਹ ਪ੍ਰਭੂ ਐਸਾ ਹੈ ਕਿ ਕ੍ਰੋੜਾਂ ਸੇਵਕ ਉਸ ਦੇ ਦਰ ਤੇ (ਡਿੱਗੇ ਰਹਿੰਦੇ ਹਨ)
 
निमख निमख वसै तिन्ह नाले ॥३॥
Nimakẖ nimakẖ vasai ṯinĥ nāle. ||3||
Each and every instant, You dwell with them. ||3||
ਉਹ ਹਰ ਮੁਹਤ ਉਨ੍ਹਾਂ ਦੇ ਨਾਲ ਰਹਿੰਦਾ ਹੈ।
ਨਿਮਖ ਨਿਮਖ = ਹਰ ਵੇਲੇ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੩॥ਉਹ ਹਰ ਵੇਲੇ ਉਹਨਾਂ ਦੇ ਨਾਲ ਵੱਸਦਾ ਹੈ ॥੩॥
 
हउ किछु नाही सभु किछु तेरा ॥
Ha▫o kicẖẖ nāhī sabẖ kicẖẖ ṯerā.
I am nothing; everything is Yours.
ਮੈਂ ਕੁਝ ਭੀ ਨਹੀਂ, ਸਭ ਕੁਝ ਤੇਰਾ ਹੀ ਹੈ, ਹੇ ਸੁਆਮੀ!
xxx(ਹੇ ਪ੍ਰਭੂ!) ਮੇਰੀ ਆਪਣੀ ਪਾਂਇਆਂ ਕੁਝ ਭੀ ਨਹੀਂ, (ਮੇਰੇ ਪਾਸ ਜੋ ਕੁਝ ਭੀ ਹੈ) ਸਭ ਕੁਝ ਤੇਰਾ ਬਖ਼ਸ਼ਿਆ ਹੋਇਆ ਹੈ।
 
ओति पोति नानक संगि बसेरा ॥४॥५॥११॥
Oṯ poṯ Nānak sang baserā. ||4||5||11||
Through and through, You abide with Nanak. ||4||5||11||
ਤਾਣੇ ਪੇਟੇ ਦੀ ਤਰ੍ਹਾਂ ਤੂੰ ਨਾਨਕ ਦੇ ਨਾਲ ਵਸਦਾ ਹੈਂ।
ਓਤਿ ਪੋਤਿ = ਤਾਣੇ ਪੇਟੇ ਵਾਂਗ। ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਸੰਗਿ = ਨਾਲ ॥੪॥੫॥੧੧॥ਹੇ ਨਾਨਕ! ਤਾਣੇ ਪੇਟੇ ਵਾਂਗ ਤੂੰ ਹੀ ਮੇਰੇ ਨਾਲ ਵੱਸਦਾ ਹੈਂ ॥੪॥੫॥੧੧॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
सूख महल जा के ऊच दुआरे ॥
Sūkẖ mahal jā ke ūcẖ ḏu▫āre.
His Mansions are so comfortable, and His gates are so lofty.
ਉਸ ਦੇ ਸੁਖਦਾਈ ਮੰਦਰ ਅਤੇ ਉਚੇ ਦਰਵਾਜੇ।
ਜਾ ਕੇ = ਜਿਸ ਪਰਮਾਤਮਾ ਦੇ।ਜਿਸ ਪਰਮਾਤਮਾ ਦੇ ਮਹਲ ਆਨੰਦ-ਭਰਪੂਰ ਹਨ, ਤੇ ਜਿਸ ਦੇ ਦਰਵਾਜ਼ੇ ਉੱਚੇ ਹਨ (ਭਾਵ, ਉਥੇ ਆਤਮਕ ਆਨੰਦ ਤੋਂ ਬਿਨਾ ਹੋਰ ਕਿਸੇ ਵਿਕਾਰ ਆਦਿਕ ਦੀ ਪਹੁੰਚ ਨਹੀਂ ਹੈ)
 
ता महि वासहि भगत पिआरे ॥१॥
Ŧā mėh vāsėh bẖagaṯ pi▫āre. ||1||
Within them, His beloved devotees dwell. ||1||
ਉਨ੍ਹਾਂ ਵਿੱਚ ਰੱਬ ਦੇ ਲਾਡਲੇ ਸੰਤ ਵਸਤੇ ਹਨ।
ਤਾ ਮਹਿ = ਉਸ (ਸਹਜ ਅਵਸਥਾ) ਵਿਚ। ਵਾਸਹਿ = ਵੱਸਦੇ ਹਨ ॥੧॥ਉਸ (ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤ-ਸਾਲਾਹ) ਵਿਚ ਉਸ ਪਰਮਾਤਮਾ ਦੇ ਪਿਆਰੇ ਭਗਤ (ਹੀ) ਵੱਸਦੇ ਹਨ ॥੧॥
 
सहज कथा प्रभ की अति मीठी ॥
Sahj kathā parabẖ kī aṯ mīṯẖī.
The Natural Speech of God is so very sweet.
ਪਰਮ ਮਿੱਠੀ ਹੈ ਸੁਆਮੀ ਦੀ ਅਡੋਲਤਾ ਦੀ ਧਰਮਵਾਰਤਾ।
ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤ-ਸਾਲਾਹ। ਅਤਿ = ਬਹੁਤ।ਆਤਮਕ ਅਡੋਲਤਾ ਪੈਦਾ ਕਰਨ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਬੜੀ ਹੀ ਸੁਆਦਲੀ ਹੈ,
 
विरलै काहू नेत्रहु डीठी ॥१॥ रहाउ ॥
virlai kāhū neṯarahu dīṯẖī. ||1|| rahā▫o.
How rare is that person, who sees it with his eyes. ||1||Pause||
ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਠਹਿਰਾਉ।
ਵਿਰਲੈ ਕਾਹੂ = ਕਿਸੇ ਵਿਰਲੇ ਨੇ ਹੀ। ਨੇਤ੍ਰਹੁ = ਅੱਖਾਂ ਨਾਲ ॥੧॥ਪਰ ਕਿਸੇ ਵਿਰਲੇ ਹੀ ਮਨੁੱਖ ਨੇ ਉਸ ਨੂੰ ਅੱਖੀਂ ਵੇਖਿਆ ਹੈ (ਮਾਣਿਆ ਹੈ) ॥੧॥ ਰਹਾਉ॥
 
तह गीत नाद अखारे संगा ॥
Ŧah gīṯ nāḏ akẖāre sangā.
There, in the arena of the congregation, the divine music of the Naad, the sound current, is sung.
ਉਥੇ ਸਤਿਸੰਗਤ ਦੇ ਅਸਥਾਨ ਵਿੱਚ ਇਲਾਹੀ ਕੀਰਤਨ ਗਾਇਨ ਕੀਤਾ ਜਾਂਦਾ ਹੈ।
ਤਹ = ਉਸ (ਸਹਜ ਕਥਾ) ਵਿਚ। ਅਖਾਰੇ = ਅਖਾੜੇ, ਪਹਿਲਵਾਨਾਂ ਦੇ ਘੁਲਣ ਦੇ ਪਿੜ।ਆਤਮਕ ਅਡੋਲਤਾ ਪੈਦਾ ਕਰਨ ਵਾਲੀ ਉਸ ਸਿਫ਼ਤ-ਸਾਲਾਹ ਵਿਚ (ਮਾਨੋ) ਗੀਤ ਤੇ ਰਾਗ ਹੋ ਰਹੇ ਹੁੰਦੇ ਹਨ (ਉਸ ਵਿਚ, ਮਾਨੋ) ਪਿੜ ਬੱਝੇ ਹੁੰਦੇ ਹਨ (ਜਿੱਥੇ ਕਾਮਾਦਿਕ ਪਹਿਲਵਾਨਾਂ ਨਾਲ ਟਾਕਰਾ ਕਰਨ ਦੀ ਜਾਚ ਸਿੱਖੀਦੀ ਹੈ)।
 
ऊहा संत करहि हरि रंगा ॥२॥
Ūhā sanṯ karahi har rangā. ||2||
There, the Saints celebrate with their Lord. ||2||
ਉਥੇ ਸਾਧੂ ਆਪਣੇ ਪ੍ਰਭੂ ਨਾਂ ਮੌਜਾਂ ਮਾਣਦੇ ਹਨ।
xxx॥੨॥ਉਸ ਸਿਫ਼ਤ-ਸਾਲਾਹ ਵਿਚ ਜੁੜ ਕੇ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥
 
तह मरणु न जीवणु सोगु न हरखा ॥
Ŧah maraṇ na jīvaṇ sog na harkẖā.
Neither birth nor death is there, neither pain nor pleasure.
ਉਥੇ ਨਾਂ ਜੰਮਣਾ ਅਤੇ ਮਰਨਾ ਹੈ, ਨਾਂ ਹੀ ਖੁਸ਼ੀ ਅਤੇ ਗਮੀ।
ਹਰਖਾ = ਖ਼ੁਸ਼ੀ।ਸਿਫ਼ਤ-ਸਾਲਾਹ ਵਿਚ ਜੁੜਿਆਂ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਖ਼ੁਸ਼ੀ ਗ਼ਮੀ ਨਹੀਂ ਪੋਹ ਸਕਦੀ।
 
साच नाम की अम्रित वरखा ॥३॥
Sācẖ nām kī amriṯ varkẖā. ||3||
The Ambrosial Nectar of the True Name rains down there. ||3||
ਓਥੇ ਸਾਈਂ ਦੇ ਸੱਚੇ ਨਾਮ ਦਾ ਆਬਿ-ਹਿਯਾਤ ਬਰਸਦਾ ਹੈ।
ਸਾਚ = ਸਦਾ-ਥਿਰ ਰਹਿਣ ਵਾਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੩॥ਉਸ ਅਵਸਥਾ ਵਿਚ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ ॥੩॥
 
गुहज कथा इह गुर ते जाणी ॥
Guhaj kathā ih gur ṯe jāṇī.
From the Guru, I have come to know the mystery of this speech.
ਇਸ ਗੁਪਤ ਵਾਰਤਾ ਦਾ ਮੈਨੂੰ ਗੁਰਾਂ ਪਾਸੋਂ ਪਤਾ ਲੱਗਾ ਹੈ।
ਗੁਹਜ = ਗੂਝ, ਲੁਕੀ ਹੋਈ। ਤੇ = ਤੋਂ, ਪਾਸੋਂ।(ਸਿਫ਼ਤ-ਸਾਲਾਹ ਬਾਰੇ) ਇਹ ਭੇਤ ਦੀ ਗੱਲ (ਨਾਨਕ ਨੇ) ਗੁਰੂ ਪਾਸੋਂ ਸਮਝੀ ਹੈ,
 
नानकु बोलै हरि हरि बाणी ॥४॥६॥१२॥
Nānak bolai har har baṇī. ||4||6||12||
Nanak speaks the Bani of the Lord, Har, Har. ||4||6||12||
ਨਾਨਕ, ਪ੍ਰਭੂ ਪਰਮੇਸ਼ਰ ਦੀ ਬਾਣੀ ਉਚਾਰਨ ਕਰਦਾ ਹੈ।
ਨਾਨਕੁ ਬੋਲੈ = ਨਾਨਕ ਬੋਲਦਾ ਹੈ ॥੪॥੬॥੧੨॥(ਤਾਹੀਏਂ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ ॥੪॥੬॥੧੨॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
जा कै दरसि पाप कोटि उतारे ॥
Jā kai ḏaras pāp kot uṯāre.
By the Blessed Vision of their Darshan, millions of sins are erased.
ਜਿਨ੍ਹਾਂ ਦੇ ਦਰਸ਼ਨ ਰਾਹੀਂ ਕ੍ਰੋੜਾਂ ਹੀ ਕਸਮਲ ਧੋਤੇ ਜਾਂਦੇ ਹਨ,
ਜਾ ਕੈ ਦਰਸਿ = ਜਿਨ੍ਹਾਂ ਦੇ ਦਰਸਨ ਨਾਲ। ਕੋਟਿ = ਕ੍ਰੋੜਾਂ।(ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੍ਹਾਂ ਦੇ ਦਰਸਨ ਨਾਲ ਕ੍ਰੋੜਾਂ ਪਾਪ ਲਹਿ ਜਾਂਦੇ ਹਨ,
 
भेटत संगि इहु भवजलु तारे ॥१॥
Bẖetaṯ sang ih bẖavjal ṯāre. ||1||
Meeting with them, this terrifying world-ocean is crossed over||1||
ਅਤੇ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਭੇਟਤ ਸੰਗਿ = (ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ। ਭਵਜਲੁ = ਸੰਸਾਰ-ਸਮੁੰਦਰ ॥੧॥(ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧॥
 
ओइ साजन ओइ मीत पिआरे ॥
O▫e sājan o▫e mīṯ pi▫āre.
They are my companions, and they are my dear friends,
ਕੇਵਲ ਓਹੀ ਮੇਰੇ ਮਿੱਤ੍ਰ ਹਨ ਅਤੇ ਓਹੀ ਲਾਡਲੇ ਯਾਰ,
ਓਇ = ਉਹ = {ਲਫ਼ਜ਼ 'ਓਹ' ਤੋਂ ਬਹੁ-ਵਚਨ}।ਉਹ (ਸੰਤ ਜਨ ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ,
 
जो हम कउ हरि नामु चितारे ॥१॥ रहाउ ॥
Jo ham ka▫o har nām cẖiṯāre. ||1|| rahā▫o.
who inspire me to remember the Lord's Name. ||1||Pause||
ਜਿਹੜੇ ਮੇਰੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਵਾਉਂਦੇ ਹਨ। ਠਹਿਰਾਉ।
ਹਮ ਕਉ = ਅਸਾਨੂੰ, ਮੈਨੂੰ। ਚਿਤਾਰੇ = ਚੇਤੇ ਕਰਾਂਦੇ ਹਨ ॥੧॥ਜੇਹੜੇ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ॥੧॥ ਰਹਾਉ॥
 
जा का सबदु सुनत सुख सारे ॥
Jā kā sabaḏ sunaṯ sukẖ sāre.
Hearing the Word of His Shabad, I am totally at peace.
ਕੇਵਲ ਪ੍ਰਭੂ ਹੀ ਮੇਰਾ ਮਿੱਤਰ ਹੈ, ਜਿਸ ਦੀ ਬਾਣੀ ਸ੍ਰਵਣ ਕਰਨ ਦੁਆਰਾ ਸਮੂਹ ਆਰਾਮ ਪਰਾਪਤ ਹੋ ਜਾਂਦਾ ਹੈ।
ਜਾ ਕਾ ਸਬਦੁ = ਜਿਨ੍ਹਾਂ ਦਾ ਬਚਨ।(ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ,
 
जा की टहल जमदूत बिदारे ॥२॥
Jā kī tahal jamḏūṯ biḏāre. ||2||
When I serve Him, the Messenger of Death is chased away. ||2||
ਜਿਸ ਦੀ ਚਾਕਰੀ ਰਾਹੀਂ ਮੌਤ ਦੇ ਫ਼ਰਿਸ਼ਤੇ ਪਰੇ ਹਟ ਜਾਂਦੇ ਹਨ।
ਬਿਦਾਰੇ = ਨਾਸ ਹੋ ਜਾਂਦੇ ਹਨ ॥੨॥ਜਿਨ੍ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ ॥੨॥
 
जा की धीरक इसु मनहि सधारे ॥
Jā kī ḏẖīrak is manėh saḏẖāre.
His comfort and consolation soothes and supports my mind.
ਜਿਸ ਦਾ ਦਿਲਾਸਾ ਇਸ ਆਤਮਾ ਨੂੰ ਆਸਰਾ ਦਿੰਦਾ ਹੈ,
ਧੀਰਕ = ਧੀਰਜ। ਮਨਹਿ = ਮਨ ਨੂੰ। ਸਧਾਰੇ = ਸਹਾਰਾ ਦੇਂਦੀ ਹੈ।(ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ,
 
जा कै सिमरणि मुख उजलारे ॥३॥
Jā kai simraṇ mukẖ ujlāre. ||3||
Remembering Him in meditation, my face is radiant and bright. ||3||
ਅਤੇ ਜਿਸ ਦੀ ਬੰਦਗੀ ਦੁਆਰਾ ਚਿਹਰਾ ਰੌਸ਼ਨ ਹੋ ਜਾਂਦਾ ਹੈ।
ਜਾ ਕੈ ਸਿਮਰਣਿ = ਜਿਨ੍ਹਾਂ ਦੇ (ਦਿੱਤੇ ਹੋਏ ਹਰਿ-ਨਾਮ ਦੇ) ਸਿਮਰਨ ਨਾਲ। ਉਜਲਾਰੇ = ਉਜਲਾ, ਰੌਸ਼ਨ ॥੩॥ਜਿਨ੍ਹਾਂ (ਦੇ ਦਿੱਤੇ ਹੋਏ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹੁੰਦਾ ਹੈ ॥੩॥
 
प्रभ के सेवक प्रभि आपि सवारे ॥
Parabẖ ke sevak parabẖ āp savāre.
God embellishes and supports His servants.
ਸਾਈਂ ਦੇ ਗੋਲਿਆਂ ਨੂੰ ਸਾਈਂ ਖੁਦ ਹੀ ਸ਼ੁਸ਼ੋਭਤ ਕਰਦਾ ਹੈ।
ਪ੍ਰਭਿ = ਪ੍ਰਭੂ ਨੇ। ਸਵਾਰੇ = ਸੋਹਣੇ ਜੀਵਨ ਵਾਲੇ ਬਣਾਏ ਹਨ।ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ।
 
सरणि नानक तिन्ह सद बलिहारे ॥४॥७॥१३॥
Saraṇ Nānak ṯinĥ saḏ balihāre. ||4||7||13||
Nanak seeks the Protection of their Sanctuary; he is forever a sacrifice to them. ||4||7||13||
ਨਾਨਕ, ਉਨ੍ਹਾਂ ਦੀ ਪਨਾਹ ਲੋੜਦਾ ਹੈ ਅਤੇ ਸਦੀਵੀ ਹੀ ਉਨ੍ਹਾਂ ਉਤੇ ਕੁਰਬਾਨ ਜਾਂਦਾ ਹੈ।
ਸਦ = ਸਦਾ ॥੪॥੭॥੧੩॥ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ॥੪॥੭॥੧੩॥