Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

करणहार की सेव न साधी ॥१॥
Karanhār kī sev na sāḏẖī. ||1||
He has not performed any service to the Creator Lord. ||1||
ਅਤੇ ਆਪਣੇ ਕਰਤਾਰ ਦੀ ਘਾਲ ਨਹੀਂ ਕਮਾਉਂਦਾ।
ਸੇਵ = ਭਗਤੀ ॥੧॥ਤੂੰ ਸਾਨੂੰ ਪੈਦਾ ਕਰਨ ਵਾਲਾ ਹੈਂ, ਅਸੀਂ ਤੇਰੀ ਸੇਵਾ-ਭਗਤੀ ਨਹੀਂ ਕਰਦੇ ॥੧॥
 
पतित पावन प्रभ नाम तुमारे ॥
Paṯiṯ pāvan parabẖ nām ṯumāre.
O God, Your Name is the Purifier of sinners.
ਮੇਰੇ ਮਾਲਕ! ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ।
ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ।ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
 
राखि लेहु मोहि निरगुनीआरे ॥१॥ रहाउ ॥
Rākẖ leho mohi nirgunī▫āre. ||1|| rahā▫o.
I am worthless - please save me! ||1||Pause||
ਹੇ ਸਾਹਿਬ! ਤੂੰ ਮੈਂ ਨੇਕੀ-ਵਿਹੂਣ ਦੀ ਰੱਖਿਆ ਕਰ। ਠਹਿਰਾਉ।
ਮੋਹਿ = ਮੈਨੂੰ ॥੧॥ਮੈਨੂੰ ਗੁਣ-ਹੀਨ ਨੂੰ (ਆਪਣਾ ਨਾਮ ਦੇ ਕੇ) ਵਿਕਾਰਾਂ ਤੋਂ ਬਚਾਈ ਰੱਖ ॥੧॥ ਰਹਾਉ॥
 
तूं दाता प्रभ अंतरजामी ॥
Ŧūʼn ḏāṯā parabẖ anṯarjāmī.
O God, You are the Great Giver, the Inner-knower, the Searcher of hearts.
ਤੂੰ ਅੰਦਰਲੀਆਂ ਜਾਨਣ ਵਾਲਾ ਦਾਤਾਰ ਸੁਆਮੀ ਹੈਂ।
ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ।ਹੇ ਪ੍ਰਭੂ! ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਡੇ ਦਿਲ ਦੀ ਜਾਣਨ ਵਾਲਾ ਹੈਂ।
 
काची देह मानुख अभिमानी ॥२॥
Kācẖī ḏeh mānukẖ abẖimānī. ||2||
The body of the egotistical human is perishable. ||2||
ਨਾਸਵੰਤ ਹੈ ਸਰੀਰ ਆਕੜ-ਖਾਂ ਮਨੁੱਖ ਦਾ।
ਕਾਚੀ ਦੇਹ = ਨਾਸਵੰਤ ਸਰੀਰ ॥੨॥ਪਰ ਅਸੀਂ ਜੀਵ ਇਸ ਨਾਸਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ (ਤੇ, ਤੈਨੂੰ ਯਾਦ ਨਹੀਂ ਕਰਦੇ) ॥੨॥
 
सुआद बाद ईरख मद माइआ ॥
Su▫āḏ bāḏ īrakẖ maḏ mā▫i▫ā.
Tastes and pleasures, conflicts and jealousy, and intoxication with Maya -
ਖੁਸ਼ੀਆਂ, ਲੜਾਈ, ਝਗੜਾ, ਹਸਦ ਅਤੇ ਧਨ-ਦੌਲਤ ਦਾ ਹੰਕਾਰ,
ਬਾਦ = ਝਗੜੇ। ਈਰਖ = ਸਾੜਾ। ਮਦ = ਅਹੰਕਾਰ, ਨਸ਼ਾ।ਹੇ ਪ੍ਰਭੂ! (ਦੁਨੀਆ ਦੇ ਪਦਾਰਥਾਂ ਦੇ) ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ-
 
इन संगि लागि रतन जनमु गवाइआ ॥३॥
In sang lāg raṯan janam gavā▫i▫ā. ||3||
attached to these, the jewel of human life is wasted. ||3||
ਇਨ੍ਹਾਂ ਨਾਲ ਜੁੜ ਕੇ ਬੰਦਾ ਆਪਣਾ ਹੀਰੇ ਵਰਗਾ ਜੀਵਨ ਗੁਆ ਲੈਂਦਾ ਹੈ।
ਸੰਗਿ = ਨਾਲ ॥੩॥ਅਸੀਂ ਜੀਵ ਇਹਨਾਂ ਵਿਚ ਹੀ ਲੱਗ ਕੇ ਕੀਮਤੀ ਮਨੁੱਖਾ ਜਨਮ ਨੂੰ ਗਵਾ ਰਹੇ ਹਾਂ ॥੩॥
 
दुख भंजन जगजीवन हरि राइआ ॥
Ḏukẖ bẖanjan jagjīvan har rā▫i▫ā.
The Sovereign Lord King is the Destroyer of pain, the Life of the world.
ਵਾਹਿਗੁਰੂ ਪਾਤਿਸ਼ਾਹ, ਤਕਲੀਫ ਨਾਸ ਕਰਨਹਾਰ ਅਤੇ ਜਗਤ ਦੀ ਜਿੰਦ-ਜਾਨ ਹੈ।
ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ!ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਜਗਤ ਦੇ ਜੀਵਨ! ਹੇ ਪ੍ਰਭੂ ਪਾਤਿਸ਼ਾਹ!
 
सगल तिआगि नानकु सरणाइआ ॥४॥१३॥१९॥
Sagal ṯi▫āg Nānak sarṇā▫i▫ā. ||4||13||19||
Forsaking everything, Nanak has entered His Sanctuary. ||4||13||19||
ਹੋਰ ਸਾਰਾ ਕੁਛ ਛੱਡ ਕੇ ਨਾਨਕ ਨੇ ਉਸ ਦੀ ਸ਼ਰਨ ਸੰਭਾਲੀ ਹੈ।
ਤਿਆਗਿ = ਤਿਆਗ ਕੇ ॥੪॥੧੩॥੧੯॥ਹੋਰ ਸਾਰੇ (ਆਸਰੇ ਛੱਡ ਕੇ ਨਾਨਕ ਤੇਰੀ ਸਰਨ ਆਇਆ ਹੈ ॥੪॥੧੩॥੧੯॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
पेखत चाखत कहीअत अंधा सुनीअत सुनीऐ नाही ॥
Pekẖaṯ cẖākẖaṯ kahī▫aṯ anḏẖā sunī▫aṯ sunī▫ai nāhī.
He sees with his eyes, but he is called blind; he hears, but he does not hear.
ਅੱਖਾਂ ਨਾਲ ਵੇਖਦਾ ਹੋਇਆ ਬੰਦਾ ਅੰਨ੍ਹਾਂ ਆਖਿਆ ਜਾਂਦਾ ਹੈ ਅਤੇ ਸੁਣੇ ਹੋਏ ਨੂੰ ਇਹ ਅਣਸੁਣਿਆ ਕਰ ਛੱਡਦਾ ਹੈ।
ਚਾਖਤ = {चक्ष् = ਵੇਖਣਾ} ਵੇਖਦਾ। ਪੇਖਤ ਚਾਖਤ = ਵੇਖਦਾ ਚਾਖਦਾ। ਸੁਨੀਅਤ = ਸੁਣਦਿਆਂ।(ਪਰਮਾਤਮਾ ਹਰ ਵੇਲੇ ਮਨੁੱਖ ਦੇ ਅੰਗ-ਸੰਗ ਵੱਸਦਾ ਹੈ, ਪਰ ਮਨੁੱਖ ਉਸ ਨੂੰ ਵੇਖਦਾ ਨਹੀਂ। ਇਸ ਵਾਸਤੇ, ਦੁਨੀਆ ਦੇ ਹੋਰ ਸਾਰੇ ਪਦਾਰਥ) ਵੇਖਦਾ ਚਾਖਦਾ ਹੋਇਆ ਭੀ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਕਿਹਾ ਜਾ ਸਕਦਾ ਹੈ। (ਦੁਨੀਆ ਦੇ ਹੋਰ ਰਾਗ ਨਾਦ) ਸੁਣਦਾ ਹੋਇਆ ਭੀ (ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣ ਰਿਹਾ (ਆਤਮਕ ਜੀਵਨ ਵਲੋਂ ਬੋਲਾ ਹੀ ਹੈ)।
 
निकटि वसतु कउ जाणै दूरे पापी पाप कमाही ॥१॥
Nikat vasaṯ ka▫o jāṇai ḏūre pāpī pāp kamāhī. ||1||
And the One who dwells near at hand, he thinks that He is far away; the sinner is committing sins. ||1||
ਜੋ ਨੇੜੇ ਵਸਦਾ ਹੈ, ਉਸ ਨੂੰ ਉਹ ਦੁਰੇਡੇ ਸਮਝਦਾ ਹੈ। ਗੁਨਹਿਗਾਰ ਸਦਾ ਗੁਨਾਹ ਕਮਾਉਂਦਾ ਹੈ।
ਨਿਕਟਿ = ਨੇੜੇ। ਕਮਾਹੀ = ਕਮਾਹਿ, ਕਮਾਂਦੇ ਹਨ ॥੧॥ਨੇੜੇ ਵੱਸ ਰਹੇ (ਨਾਮ-) ਪਦਾਰਥ ਨੂੰ ਕਿਤੇ ਦੂਰ ਸਮਝਦਾ ਹੈ। ਇਸ ਉਕਾਈ ਦੇ ਕਾਰਨ) ਵਿਕਾਰਾਂ ਵਿਚ ਫਸੇ ਹੋਏ ਮਨੁੱਖ ਵਿਕਾਰ ਹੀ ਕਰਦੇ ਰਹਿੰਦੇ ਹਨ ॥੧॥
 
सो किछु करि जितु छुटहि परानी ॥
So kicẖẖ kar jiṯ cẖẖutėh parānī.
Do only those deeds which will save you, O mortal being.
ਹੇ ਫਾਨੀ ਬੰਦੇ! ਤੂੰ ਉਹ ਅਮਲ ਕਮਾ ਜਿਹੜੇ ਤੈਨੂੰ ਬੰਦ-ਖਲਾਸ ਕਰਾ ਦੇਣ।
ਜਿਤੁ = ਜਿਸ (ਕੰਮ) ਦੀ ਰਾਹੀਂ। ਛੁਟਹਿ = (ਵਿਕਾਰਾਂ ਤੋਂ) ਬਚ ਸਕੇਂ। ਪਰਾਨੀ = ਹੇ ਪ੍ਰਾਣੀ!ਹੇ ਪ੍ਰਾਣੀ! ਕੋਈ ਉਹ ਕੰਮ ਕਰ ਜਿਸ ਦੀ ਬਰਕਤਿ ਨਾਲ ਤੂੰ (ਵਿਕਾਰਾਂ ਤੋਂ) ਬਚਿਆ ਰਹਿ ਸਕੇਂ।
 
हरि हरि नामु जपि अम्रित बानी ॥१॥ रहाउ ॥
Har har nām jap amriṯ bānī. ||1|| rahā▫o.
Chant the Name of the Lord, Har, Har, and the Ambrosial Word of His Bani. ||1||Pause||
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਅਤੇ ਅੰਮ੍ਰਿਤਮਈ ਗੁਰਬਾਣੀ ਦਾ ਉਚਾਰਨ ਕਰ। ਠਹਿਰਉ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੧॥ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੧॥ ਰਹਾਉ॥
 
घोर महल सदा रंगि राता ॥
Gẖor mahal saḏā rang rāṯā.
You are forever imbued with the love of horses and mansions.
ਤੂੰ ਹਮੇਸ਼ਾਂ ਘੋੜਿਆਂ ਦੇ ਮੰਦਰਾਂ ਦੀ ਮੁਹੱਬਤ ਨਾਲ ਰੰਗਿਆ ਰਹਿੰਦਾ ਹੈਂ।
ਘੋਰ = ਘੋੜੇ। ਰੰਗਿ = ਪ੍ਰੇਮ ਵਿਚ। ਰਾਤਾ = ਮਸਤ।ਹੇ ਪ੍ਰਾਣੀ! ਤੂੰ ਸਦਾ ਘੋੜੇ ਮਹਲ-ਮਾੜੀਆਂ ਆਦਿਕ ਦੇ ਪਿਆਰ ਵਿਚ ਮਸਤ ਰਹਿੰਦਾ ਹੈਂ,
 
संगि तुम्हारै कछू न जाता ॥२॥
Sang ṯumĥārai kacẖẖū na jāṯā. ||2||
Nothing shall go along with you. ||2||
ਜਾਣ ਲੈ ਕੇ ਤੇਰੇ ਨਾਲ ਕੁਝ ਭੀ ਨਹੀਂ ਜਾਣਾ।
ਸੰਗਿ = ਨਾਲ ॥੨॥(ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ॥੨॥
 
रखहि पोचारि माटी का भांडा ॥
Rakẖėh pocẖār mātī kā bẖāʼndā.
You may clean and decorate the vessel of clay,
ਤੂੰ ਆਪਣੇ ਮਿੱਟੀ ਦੇ ਬਰਤਨ ਨੂੰ ਪੋਚ ਪਾਚ ਕੇ ਰੱਖਦਾ ਹੈਂ।
ਪੋਚਾਰਿ = ਪੋਚ ਪਾਚ ਕੇ, ਬਾਹਰੋਂ ਬਣਾ ਕੇ ਸਵਾਰ ਕੇ। ਰਖਹਿ = ਤੂੰ ਰੱਖਦਾ ਹੈਂ।ਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ;
 
अति कुचील मिलै जम डांडा ॥३॥
Aṯ kucẖīl milai jam dāʼndā. ||3||
but it is so very filthy; it shall receive its punishment from the Messenger of Death. ||3||
ਪਰ ਇਹ ਅੰਦਰੋਂ ਬੜਾ ਹੀ ਪਲੀਤ ਹੈ ਅਤੇ ਇਸ ਨੂੰ ਮੌਤ ਦੀ ਸਜ਼ਾ ਮਿਲੇਗੀ।
ਅਤਿ ਕੁਚੀਲ = ਬਹੁਤ ਹੀ ਗੰਦਾ। ਜਮ ਡਾਂਡਾ = ਜਮ ਦਾ ਡੰਨ ॥੩॥(ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ। (ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ ॥੩॥
 
काम क्रोधि लोभि मोहि बाधा ॥
Kām kroḏẖ lobẖ mohi bāḏẖā.
You are bound by sexual desire, anger, greed and emotional attachment.
ਤੈਨੂੰ ਕਾਮ-ਚੇਸ਼ਟਾ, ਗੁੱਸੇ, ਲਾਲਚ ਅਤੇ ਸੰਸਾਰੀ ਲਗਨ ਨੇ ਬੰਨਿ੍ਹਆ ਹੋਇਆ ਹੈ।
ਕ੍ਰੋਧਿ = ਕ੍ਰੋਧ ਵਿਚ। ਬਾਧਾ = ਬੱਝਾ ਹੋਇਆ।ਹੇ ਪ੍ਰਾਣੀ! ਤੂੰ ਕਾਮ ਕ੍ਰੋਧ ਵਿਚ, ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈਂ।
 
महा गरत महि निघरत जाता ॥४॥
Mahā garaṯ mėh nigẖraṯ jāṯā. ||4||
You are sinking down into the great pit. ||4||
ਤੂੰ ਦੁਨੀਆਦਾਰੀ ਦੇ ਭਾਰੇ ਖੱਡੇ ਵਿੱਚ ਗਰਕ ਹੁੰਦਾ ਜਾ ਰਿਹਾ ਹੈ।
ਗਰਤ = ਟੋਆ। ਨਿਘਰਤ ਜਾਤਾ = ਧਸਦਾ ਜਾਂਦਾ ਹੈ ॥੪॥ਵਿਕਾਰਾਂ ਦੇ ਵੱਡੇ ਹੋਏ ਵਿਚ (ਹੋਰ ਹੋਰ) ਖੁੱਭਦਾ ਜਾ ਰਿਹਾ ਹੈਂ ॥੪॥
 
नानक की अरदासि सुणीजै ॥
Nānak kī arḏās suṇījai.
Hear this prayer of Nanak, O Lord;
ਹੇ ਮੇਰੇ ਸਾਈਂ! ਨਾਨਕ ਦੀ ਪ੍ਰਾਰਥਨਾ ਸੁਣੋ,
xxxਹੇ ਮੇਰੇ ਪ੍ਰਭੂ! (ਆਪਣੇ ਦਾਸ) ਨਾਨਕ ਦੀ ਅਰਜ਼ੋਈ ਸੁਣ।
 
डूबत पाहन प्रभ मेरे लीजै ॥५॥१४॥२०॥
Dūbaṯ pāhan parabẖ mere lījai. ||5||14||20||
I am a stone, sinking down - please, rescue me! ||5||14||20||
ਅਤੇ ਮੈਂ ਡੁਬਦੇ ਹੋਏ ਪੱਥਰ ਦਾ ਪਾਰ ਉਤਾਰਾ ਕਰੋ।
ਪਾਹਨ = ਪੱਥਰ। ਪ੍ਰਭ = ਹੇ ਪ੍ਰਭੂ! ॥੫॥੧੪॥੨੦॥ਅਸਾਂ ਡੁੱਬ ਰਹੇ ਪੱਥਰਾਂ ਨੂੰ ਡੁੱਬਣੋਂ ਬਚਾ ਲੈ ॥੫॥੧੪॥੨੦॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
जीवत मरै बुझै प्रभु सोइ ॥
Jīvaṯ marai bujẖai parabẖ so▫e.
One who remains dead while yet alive understands God.
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਸਾਹਿਬ ਨੂੰ ਸਮਝ ਲੈਂੈਂਦਾ ਹੈ।
ਜੀਵਤ = ਜੀਉਂਦਾ ਹੋਇਆ, ਦੁਨੀਆ ਦੇ ਕੰਮ-ਕਾਰ ਕਰਦਾ ਹੋਇਆ ਹੀ। ਮਰੈ = (ਮੋਹ ਵਲੋਂ) ਮਰਦਾ ਹੈ, ਮੋਹ ਛੱਡ ਦੇਂਦਾ ਹੈ। ਸੋਇ = ਉਹ ਮਨੁੱਖ।ਜੇਹੜਾ ਮਨੁੱਖ ਦੁਨੀਆ ਦੀ ਕਾਰ ਕਰਦਾ ਹੋਇਆ ਹੀ (ਦੁਨੀਆ ਦਾ) ਮੋਹ ਤਿਆਗ ਦੇਂਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ।
 
तिसु जन करमि परापति होइ ॥१॥
Ŧis jan karam parāpaṯ ho▫e. ||1||
He meets that humble being according to the karma of his past actions. ||1||
ਉਸ ਪੁਰਸ਼ ਨੂੰ ਸਾਹਿਬ ਆਪਣੀ ਦਇਆ ਦੁਆਰਾ ਮਿਲ ਪੈਂਦਾ ਹੈ।
ਕਰਮਿ = ਬਖ਼ਸ਼ਸ਼ ਨਾਲ ॥੧॥ਉਸ ਮਨੁੱਖ ਨੂੰ (ਪਰਮਾਤਮਾ ਦੀ) ਕਿਰਪਾ ਨਾਲ (ਪਰਮਾਤਮਾ ਦਾ ਮਿਲਾਪ) ਪ੍ਰਾਪਤ ਹੋ ਜਾਂਦਾ ਹੈ ॥੧॥
 
सुणि साजन इउ दुतरु तरीऐ ॥
Suṇ sājan i▫o ḏuṯar ṯarī▫ai.
Listen, O friend - this is how to cross over the terrifying world-ocean.
ਸੁਣ ਹੇ ਮਿੱਤਰ! ੲਸ ਤਰ੍ਹਾਂ ਕਠਨ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
ਸਾਜਨ = ਹੇ ਸੱਜਣ! ਇਉ = ਇਸ ਤਰੀਕੇ ਨਾਲ। ਦੁਤਰੁ = {दुस्तर} ਉਹ ਸੰਸਾਰ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਪਾਰ ਲੰਘ ਜਾਈਦਾ ਹੈ।ਹੇ ਸੱਜਣ! (ਮੇਰੀ ਬੇਨਤੀ) ਸੁਣ। ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਇਸ ਤੋਂ ਸਿਰਫ਼ ਇਸ ਤਰੀਕੇ ਨਾਲ ਪਾਰ ਲੰਘ ਸਕੀਦਾ ਹੈ (ਕਿ)
 
मिलि साधू हरि नामु उचरीऐ ॥१॥ रहाउ ॥
Mil sāḏẖū har nām ucẖrī▫ai. ||1|| rahā▫o.
Meet with the Holy, and chant the Lord's Name||1||Pause||
ਸੰਤਾਂ ਦੀ ਸੰਗਤ ਕਰ ਅਤੇ ਸੁਆਮੀ ਦੇ ਨਾਮ ਨੂੰ ਉਚਾਰ। ਠਹਿਰਾਉ।
ਮਿਲਿ = ਮਿਲ ਕੇ। ਸਾਧੂ = ਗੁਰੂ ॥੧॥ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਏ ॥੧॥ ਰਹਾਉ॥
 
एक बिना दूजा नही जानै ॥
Ėk binā ḏūjā nahī jānai.
There is no other to know, except for the One Lord.
ਇਕ ਪ੍ਰਭੂ ਦੇ ਬਾਝੋਂ ਬੰਦੇ ਨੂੰ ਹੋਰ ਕਿਸੇ ਨੂੰ ਜਾਨਣਾ ਨਹੀਂ ਚਾਹੀਦਾ।
ਜਾਨੈ = ਦਿਲੀ ਸਾਂਝ ਪਾਂਦਾ।ਜੇਹੜਾ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਦਿਲੀ ਸਾਂਝ ਨਹੀਂ ਪਾਂਦਾ,
 
घट घट अंतरि पारब्रहमु पछानै ॥२॥
Gẖat gẖat anṯar pārbarahm pacẖẖānai. ||2||
So realize that the Supreme Lord God is within each and every heart. ||2||
ਉਸ ਨੂੰ ਸਾਰਿਆਂ ਦਿਲਾਂ ਅੰਦਰ ਇਕ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰਨਾ ਉਚਿਤ ਹੈ।
ਘਟ = ਸਰੀਰ। ਅੰਤਰਿ = ਅੰਦਰ, ਵਿਚ ॥੨॥ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ ॥੨॥
 
जो किछु करै सोई भल मानै ॥
Jo kicẖẖ karai so▫ī bẖal mānai.
Whatever He does, accept that as good.
ਜਿਹੜਾ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਚੰਗਾ ਸਮਝ ਕੇ ਪਰਵਾਨ ਕਰਦਾ ਹੈ।
ਭਲ = ਭਲਾ, ਚੰਗਾ।ਜੋ ਕੁਝ ਭੀ ਪਰਮਾਤਮਾ ਕਰਦਾ ਹੈ ਜੇਹੜਾ ਮਨੁੱਖ ਹਰੇਕ ਉਸ ਕੰਮ ਨੂੰ (ਦੁਨੀਆ ਵਾਸਤੇ) ਭਲਾ ਮੰਨਦਾ ਹੈ,
 
आदि अंत की कीमति जानै ॥३॥
Āḏ anṯ kī kīmaṯ jānai. ||3||
Know the value of the beginning and the end. ||3||
ਉਹ ਆਰੰਭ ਅਤੇ ਅਖੀਰ ਦੇ ਮੁੱਲ ਨੂੰ ਜਾਣਦਾ ਹੈ।
ਆਦਿ ਅੰਤ ਕੀ = ਉਸ ਪਰਮਾਤਮਾ ਦੀ ਜੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਹੈ ਅਤੇ ਸ੍ਰਿਸ਼ਟੀ ਦੇ ਅਖ਼ੀਰ ਤੇ ਭੀ ਰਹੇਗਾ। ਕੀਮਤਿ = ਕਦਰ ॥੩॥ਉਹ ਮਨੁੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ ॥੩॥
 
कहु नानक तिसु जन बलिहारी ॥
Kaho Nānak ṯis jan balihārī.
Says Nanak, I am a sacrifice to that humble being,
ਗੁਰੂ ਜੀ ਫਰਮਾਉਂਦੇ ਹਨ ਮੈਂ ਉਸ ਜੀਵ ਤੋਂ ਕੁਰਬਾਨ ਜਾਂਦਾ ਹਾਂ,
ਬਲਿਹਾਰੀ = ਸਦਕੇ।ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਉਸ ਮਨੁੱਖ ਤੋਂ (ਮੈਂ) ਕੁਰਬਾਨ ਜਾਂਦਾ ਹਾਂ,
 
जा कै हिरदै वसहि मुरारी ॥४॥१५॥२१॥
Jā kai hirḏai vasėh murārī. ||4||15||21||
within whose heart the Lord dwells. ||4||15||21||
ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ, ਵਾਹਿਗੁਰੂ ਵਸਦਾ ਹੈ।
ਕੈ ਹਿਰਦੈ = ਦੇ ਹਿਰਦੇ ਵਿਚ। ਵਸਹਿ = ਤੂੰ ਵੱਸਦਾ ਹੈਂ। ਮੁਰਾਰੀ = ਹੇ ਪ੍ਰਭੂ! ॥੪॥੧੫॥੨੧॥ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂ (ਜਿਸ ਨੂੰ ਸਦਾ ਤੂੰ ਚੇਤੇ ਰਹਿੰਦਾ ਹੈਂ) ॥੪॥੧੫॥੨੧॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
गुरु परमेसरु करणैहारु ॥
Gur parmesar karṇaihār.
The Guru is the Transcendent Lord, the Creator Lord.
ਗੁਰੂ ਜੀ ਆਪ ਹੀ ਸੁਆਮੀ ਸਿਰਜਣਹਾਰ ਹਨ।
ਪਰਮੇਸਰੁ = ਪਰਮ ਈਸ਼੍ਵਰ, ਸਭ ਤੋਂ ਉੱਚਾ ਮਾਲਕ। ਕਰਣੈਹਾਰੁ = ਸਭ ਕੁਝ ਕਰ ਸਕਣ ਵਾਲਾ।ਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ।
 
सगल स्रिसटि कउ दे आधारु ॥१॥
Sagal sarisat ka▫o ḏe āḏẖār. ||1||
He gives His Support to the entire Universe. ||1||
ਉਹ ਸਾਰੇ ਆਲਮ ਨੂੰ ਆਸਰਾ ਦਿੰਦਾ ਹੈ।
ਸਗਲ = ਸਾਰੀ। ਕਉ = ਨੂੰ। ਦੇ = ਦੇਂਦਾ ਹੈ। ਆਧਾਰੁ = ਆਸਰਾ ॥੧॥ਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ॥੧॥
 
गुर के चरण कमल मन धिआइ ॥
Gur ke cẖaraṇ kamal man ḏẖi▫ā▫e.
Meditate within your mind on the Lotus Feet of the Guru.
ਆਪਣੇ ਚਿੱਤ ਅੰਦਰ ਤੂੰ ਗੁਰਾਂ ਦੇ ਕੰਵਲ ਰੂਪੀ ਚਰਨਾਂ ਦਾ ਆਰਾਧਨ ਕਰ।
ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਮਨ = ਹੇ ਮਨ!ਹੇ (ਮੇਰੇ) ਮਨ! (ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ।
 
दूखु दरदु इसु तन ते जाइ ॥१॥ रहाउ ॥
Ḏūkẖ ḏaraḏ is ṯan ṯe jā▫e. ||1|| rahā▫o.
Pain and suffering shall leave this body. ||1||Pause||
ਇਸ ਤਰ੍ਹਾਂ ਕਸ਼ਟ ਤੇ ਪੀੜ ਤੇਰੀ ਇਸ ਦੇਹ ਤੋਂ ਪਰੇ ਭਜ ਜਾਣਗੇ। ਠਹਿਰਾਉ।
ਤੇ = ਤੋਂ। ਜਾਇ = ਚਲਾ ਜਾਂਦਾ ਹੈ ॥੧॥(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ॥
 
भवजलि डूबत सतिगुरु काढै ॥
Bẖavjal dūbaṯ saṯgur kādẖai.
The True Guru saves the drowning being from the terrifying world-ocean.
ਸੱਚੇ ਗੁਰੂ ਜੀ ਡੁੱਬਦੇ ਇਨਸਾਨ ਨੂੰ ਡਰਾਉਣੇ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈਂਦੇ ਹਨ।
ਭਵਜਲਿ = ਸੰਸਾਰ-ਸਮੁੰਦਰ ਵਿਚ। ਕਾਢੈ = ਕੱਢ ਲੈਂਦਾ ਹੈ।(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ,
 
जनम जनम का टूटा गाढै ॥२॥
Janam janam kā tūtā gādẖai. ||2||
He reunites those who were separated for countless incarnations. ||2||
ਉਹ ਉਨ੍ਹਾਂ ਨੂੰ ਜੋੜ ਦਿੰਦੇ ਹਨ ਜੋ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਨ।
ਟੂਟਾ = (ਪਰਮਾਤਮਾ ਨਾਲੋਂ) ਟੁੱਟਾ ਹੋਇਆ ਮਨੁੱਖ। ਗਾਢੈ = ਗੰਢ ਦੇਂਦਾ ਹੈ, ਪ੍ਰਭੂ ਨਾਲ ਜੋੜ ਦੇਂਦਾ ਹੈ ॥੨॥ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥
 
गुर की सेवा करहु दिनु राति ॥
Gur kī sevā karahu ḏin rāṯ.
Serve the Guru, day and night.
ਤੂੰ, ਗੁਰਾਂ ਦਾ ਦਿਨ ਰਾਤ ਟਹਿਲ ਕਮਾ।
xxxਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ।
 
सूख सहज मनि आवै सांति ॥३॥
Sūkẖ sahj man āvai sāʼnṯ. ||3||
Your mind shall come to have peace, pleasure and poise. ||3||
ਤੇਰੀ ਆਤਮਾ ਨੂੰ ਇਸ ਤਰ੍ਹਾਂ ਆਨੰਦ, ਅਡੋਲਤਾ ਅਤੇ ਠੰਢ-ਚੈਨ ਪਰਾਪਤ ਹੋ ਜਾਏਗੀ।
ਸੂਖ ਸਹਜ = ਆਤਮਕ ਅਡੋਲਤਾ ਦੇ ਸੁਖ। ਮਨਿ = ਮਨ ਵਿਚ ॥੩॥(ਜੇਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ॥੩॥
 
सतिगुर की रेणु वडभागी पावै ॥
Saṯgur kī reṇ vadbẖāgī pāvai.
By great good fortune, one obtains the dust of the feet of the True Guru.
ਭਾਰੇ ਸ਼੍ਰੇਸ਼ਟ ਭਾਗਾਂ ਦੁਆਰਾ, ਬੰਦੇ ਨੂੰ ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪਰਾਪਤ ਹੁੰਦੀ ਹੈ।
ਰੇਣੁ = ਚਰਨ-ਧੂੜ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ।ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ।
 
नानक गुर कउ सद बलि जावै ॥४॥१६॥२२॥
Nānak gur ka▫o saḏ bal jāvai. ||4||16||22||
Nanak is forever a sacrifice to the True Guru. ||4||16||22||
ਨਾਨਕ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹੈ।
ਨਾਨਕ = ਹੇ ਨਾਨਕ! ਸਦ = ਸਦਾ। ਬਲਿ = ਸਦਕੇ ॥੪॥੧੬॥੨੨॥ਹੇ ਨਾਨਕ! (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥
 
सूही महला ५ ॥
Sūhī mėhlā 5.
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
xxxxxx
 
गुर अपुने ऊपरि बलि जाईऐ ॥
Gur apune ūpar bal jā▫ī▫ai.
I am a sacrifice to my True Guru.
ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ।
ਬਲਿ ਜਾਈਐ = ਕੁਰਬਾਨ ਹੋਣਾ ਚਾਹੀਦਾ ਹੈ।ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ,
 
आठ पहर हरि हरि जसु गाईऐ ॥१॥
Āṯẖ pahar har har jas gā▫ī▫ai. ||1||
Twenty-four hours a day, I sing the Praises of the Lord, Har, Har. ||1||
ਅੱਠੇ ਪਹਿਰ ਹੀ ਮੈਂ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
ਗਾਈਐ = ਗਾਣਾ ਚਾਹੀਦਾ ਹੈ। ਜਸੁ = ਸਿਫ਼ਤ-ਸਾਲਾਹ (ਦਾ ਗੀਤ) ॥੧॥(ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ ॥੧॥
 
सिमरउ सो प्रभु अपना सुआमी ॥
Simra▫o so parabẖ apnā su▫āmī.
Meditate in remembrance on God, your Lord and Master.
ਤੂੰ ਆਪਣੇ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ।
ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸੁਆਮੀ = ਮਾਲਕ।(ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ,
 
सगल घटा का अंतरजामी ॥१॥ रहाउ ॥
Sagal gẖatā kā anṯarjāmī. ||1|| rahā▫o.
He is the Inner-knower, the Searcher of all hearts. ||1||Pause||
ਉਹ ਸਾਰਿਆਂ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ। ਠਹਿਰਾਉ।
ਸਗਲ = ਸਾਰੇ। ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ ॥੧॥ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ॥
 
चरण कमल सिउ लागी प्रीति ॥
Cẖaraṇ kamal si▫o lāgī parīṯ.
So love the Lord's Lotus Feet,
ਜਦ ਇਨਸਾਨ ਦਾ ਪ੍ਰਭੂ ਦੇ ਅੰਦਰ ਕੰਵਲ-ਰੂਪੀ ਚਰਨਾਂ ਨਾਲ ਪ੍ਰੇਮ ਪੈ ਜਾਂਦਾ ਹੈ,
ਸਿਉ = ਨਾਲ।(ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ।
 
साची पूरन निरमल रीति ॥२॥
Sācẖī pūran nirmal rīṯ. ||2||
and live a lifestyle which is true, perfect and spotless. ||2||
ਤਾਂ ਉਸ ਦੀ ਜੀਵਨ ਰਹੁ-ਰੀਤੀ ਸੱਚੀ, ਪੂਰੀ ਤੇ ਪਵਿੱਤਰ ਹੋ ਜਾਂਦੀ ਹੈ।
ਸਾਚੀ = ਸਦਾ ਕਾਇਮ ਰਹਿਣ ਵਾਲੀ। ਪੂਰਨ = ਮੁਕੰਮਲ। ਰੀਤਿ = ਜੀਵਨ-ਜੁਗਤਿ ॥੨॥(ਗੁਰ-ਚਰਨਾਂ ਦੀ ਪ੍ਰੀਤ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ ॥੨॥
 
संत प्रसादि वसै मन माही ॥
Sanṯ parsāḏ vasai man māhī.
By the Grace of the Saints, the Lord comes to dwell within the mind,
ਸਾਧੂਆਂ ਦੀ ਦਇਆ ਦੁਆਰਾ ਸਾਈਂ ਚਿੱਤ ਵਿੱਚ ਵਸਦਾ ਹੈ,
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਾਹੀ = ਮਾਹਿ, ਵਿਚ।ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,
 
जनम जनम के किलविख जाही ॥३॥
Janam janam ke kilvikẖ jāhī. ||3||
and the sins of countless incarnations are eradicated. ||3||
ਅਤੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।
ਕਿਲਵਿਖ = ਪਾਪ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ ॥੩॥(ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੩॥
 
करि किरपा प्रभ दीन दइआला ॥
Kar kirpā parabẖ ḏīn ḏa▫i▫ālā.
Please be Merciful, O God, O Merciful to the meek.
ਹੇ ਮਸਕੀਨਾਂ ਤੇ ਮਿਹਰਬਾਨ ਸੁਆਮੀ! ਤੂੰ ਮੇਰੇ ਉਤੇ ਤਰਸ ਕਰ।
ਪ੍ਰਭ = ਹੇ ਪ੍ਰਭੂ! ਦੀਨ = ਕੰਗਾਲ।ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ।
 
नानकु मागै संत रवाला ॥४॥१७॥२३॥
Nānak māgai sanṯ ravālā. ||4||17||23||
Nanak begs for the dust of the Saints. ||4||17||23||
ਨਾਨਕ, ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
ਨਾਨਕੁ ਮਾਗੈ = ਨਾਨਕ ਮੰਗਦਾ ਹੈ। ਰਵਾਲਾ = ਚਰਨ-ਧੂੜ ॥੪॥੧੭॥੨੩॥(ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੧੭॥੨੩॥