Sri Guru Granth Sahib Ji

Ang: / 1430

Your last visited Ang:

दूजै पहरै रैणि कै वणजारिआ मित्रा विसरि गइआ धिआनु ॥
Ḏūjai pahrai raiṇ kai vaṇjāri▫ā miṯrā visar ga▫i▫ā ḏẖi▫ān.
In the second watch of the night, O my merchant friend, you have forgotten to meditate.
ਰਾਤ੍ਰੀ ਦੇ ਦੂਸਰੇ ਪਹਿਰੇ ਵਿੱਚ, ਹੇ ਸੁਦਾਗਰ ਸੱਜਣਾ! ਇਨਸਾਨ ਸਾਹਿਬ ਦੇ ਸਿਮਰਨ ਨੂੰ ਭੁੱਲ ਜਾਂਦਾ ਹੈ।
xxxਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।
 
हथो हथि नचाईऐ वणजारिआ मित्रा जिउ जसुदा घरि कानु ॥
Hatho hath nacẖā▫ī▫ai vaṇjāri▫ā miṯrā ji▫o jasuḏā gẖar kān.
From hand to hand, you are passed around, O my merchant friend, like Krishna in the house of Yashoda.
ਯਸ਼ੋਧਾ ਦੇ ਗ੍ਰਹਿ ਵਿੱਚ ਕ੍ਰਿਸ਼ਨ ਦੀ ਮਾਨਿੰਦ ਇਸ ਨੂੰ ਹੱਥੋ ਹਥੀ ਖਿਲਾਉਂਦੇ-ਟਪਾਉਂਦੇ ਹਨ, ਹੇ ਸੁਦਾਗਰ ਸੱਜਣਾ!
ਹਥੋ ਹਥਿ = ਹਰੇਕ (ਸੰਬੰਧੀ) ਦੇ ਹੱਥ ਵਿਚ। ਜਸੁਦਾ ਘਰਿ = ਜਸੋਦਾ ਦੇ ਘਰ ਵਿਚ {ਗੋਲਕ = ਨਿਵਾਸੀ ਨੰਦ ਦੀ ਇਸਤ੍ਰੀ ਜਸੋਦਾ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਪਾਲਿਆ ਸੀ}। ਕਾਨੁ = ਕ੍ਰਿਸ਼ਨ ਜੀ।ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।
 
हथो हथि नचाईऐ प्राणी मात कहै सुतु मेरा ॥
Hatho hath nacẖā▫ī▫ai parāṇī māṯ kahai suṯ merā.
From hand to hand, you are passed around, and your mother says, "This is my son.
ਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ"।
xxx(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
 
चेति अचेत मूड़ मन मेरे अंति नही कछु तेरा ॥
Cẖeṯ acẖeṯ mūṛ man mere anṯ nahī kacẖẖ ṯerā.
O my thoughtless and foolish mind, think: In the end, nothing shall be yours.
ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ।
ਅਚੇਤ ਮੂੜ ਮਨ = ਹੇ ਗ਼ਾਫ਼ਿਲ ਮੂਰਖ ਮਨ! ਚੇਤਿ = ਚੇਤੇ ਰੱਖ। ਅੰਤਿ = ਆਖ਼ਿਰ ਸਮੇ।ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।
 
जिनि रचि रचिआ तिसहि न जाणै मन भीतरि धरि गिआनु ॥
Jin racẖ racẖi▫ā ṯisėh na jāṇai man bẖīṯar ḏẖar gi▫ān.
You do not know the One who created the creation. Gather spiritual wisdom within your mind.
ਤੂੰ ਉਸ ਨੂੰ ਨਹੀਂ ਸਮਝਦਾ ਜਿਸ ਨੇ ਰਚਨਾ ਰਚੀ ਹੈ। ਹੁਣ ਤੂੰ ਆਪਣੇ ਦਿਲ ਅੰਦਰ ਸਿਆਣਪ ਨੂੰ ਥਾਂ ਦੇ।
ਜਿਨਿ = ਜਿਸ (ਪਰਮਾਤਮਾ) ਨੇ। ਧਰਿ = ਧਰ ਕੇ। ਗਿਆਨੁ = ਜਾਣ-ਪਛਾਣ।ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।
 
कहु नानक प्राणी दूजै पहरै विसरि गइआ धिआनु ॥२॥
Kaho Nānak parāṇī ḏūjai pahrai visar ga▫i▫ā ḏẖi▫ān. ||2||
Says Nanak, in the second watch of the night, you have forgotten to meditate. ||2||
ਗੁਰੂ ਜੀ ਆਖਦੇ ਹਨ, ਦੂਸਰੇ ਹਿਸੇ ਵਿੱਚ ਜੀਵ ਸਾਈਂ ਦੇ ਸਿਮਰਨ ਨੂੰ ਭੁਲਾ ਦਿੰਦਾ ਹੈ।
xxx॥੨॥ਹੇ ਨਾਨਕ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥
 
तीजै पहरै रैणि कै वणजारिआ मित्रा धन जोबन सिउ चितु ॥
Ŧījai pahrai raiṇ kai vaṇjāri▫ā miṯrā ḏẖan joban si▫o cẖiṯ.
In the third watch of the night, O my merchant friend, your consciousness is focused on wealth and youth.
ਰਾਤ ਦੇ ਤੀਸਰੇ ਹਿਸੇ ਅੰਦਰ, ਹੈ ਸੁਦਾਗਰ ਬੇਲੀਆਂ! ਆਦਮੀ ਦੇ ਖਿਆਲ ਇਸਤ੍ਰੀ ਅਤੇ ਜੁਆਨੀ (ਉਤੇ) ਨਾਲ ਜੁੜੇ ਹੋਏ ਹਨ।
xxxਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।
 
हरि का नामु न चेतही वणजारिआ मित्रा बधा छुटहि जितु ॥
Har kā nām na cẖeṯhī vaṇjāri▫ā miṯrā baḏẖā cẖẖutėh jiṯ.
You have not remembered the Name of the Lord, O my merchant friend, although it would release you from bondage.
ਹੇ ਸੁਦਾਗਰ ਬੇਲੀਆਂ! ਉਹ ਰੱਬ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਜਿਸ ਦੇ ਰਾਹੀਂ ਉਹ ਕੈਦ ਤੋਂ ਖਲਾਸੀ ਪਾ ਸਕਦਾ ਹੈ।
ਨ ਚੇਤਹੀ = ਤੂੰ ਨਹੀਂ ਚੇਤਦਾ। ਬਧਾ = ਬੱਧਾ, (ਧਨ ਜੋਬਨ ਦੇ ਮੋਹ ਵਿਚ) ਬੱਝਾ ਹੋਇਆ। ਜਿਤੁ = ਜਿਸ ਨਾਮ ਦੀ ਰਾਹੀਂ।ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।
 
हरि का नामु न चेतै प्राणी बिकलु भइआ संगि माइआ ॥
Har kā nām na cẖeṯai parāṇī bikal bẖa▫i▫ā sang mā▫i▫ā.
You do not remember the Name of the Lord, and you become confused by Maya.
ਫ਼ਾਨੀ ਜੀਵ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਸੰਸਾਰੀ ਪਦਾਰਥਾਂ ਨਾਲ ਵਿਆਕੁਲ ਹੋ ਗਿਆ ਹੈ।
ਬਿਕਲੁ = ਵਿਆਕੁਲ, ਮੱਤ-ਹੀਣ।ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,
 
धन सिउ रता जोबनि मता अहिला जनमु गवाइआ ॥
Ḏẖan si▫o raṯā joban maṯā ahilā janam gavā▫i▫ā.
Reveling in your riches and intoxicated with youth, you waste your life uselessly.
ਉਹ ਵਹੁਟੀ ਦੀ ਪ੍ਰੀਤ ਨਾਲ ਰੰਗਿਆ ਅਤੇ ਜੁਆਨੀ ਨਾਲ ਮਤਵਾਲਾ ਹੋਇਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਬੇਅਰਥ ਵੰਞਾ ਲੈਂਦਾ ਹੈ।
ਰਤਾ = ਰੱਤਾ, ਰੰਗਿਆ ਹੋਇਆ। ਜੋਬਨਿ = ਜੋਬਨ (ਦੇ ਨਸ਼ੇ) ਵਿਚ। ਅਹਿਲਾ = ਆਹਲਾ, ਵਧੀਆ, ਸ੍ਰੇਸ਼ਟ।ਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।
 
धरम सेती वापारु न कीतो करमु न कीतो मितु ॥
Ḏẖaram seṯī vāpār na kīṯo karam na kīṯo miṯ.
You have not traded in righteousness and Dharma; you have not made good deeds your friends.
ਨੇਕੀ ਨਾਲ ਉਸ ਨੇ ਵਣਜ ਨਹੀਂ ਕੀਤਾ ਅਤੇ ਚੰਗੇ ਅਮਲ ਉਸ ਨੇ ਆਪਣੇ ਯਾਰ ਨਹੀਂ ਬਣਾਏ।
ਕਰਮੁ = ਸ੍ਰੇਸ਼ਟ ਕਰਮ, ਉੱਚਾ ਆਚਰਨ।ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।
 
कहु नानक तीजै पहरै प्राणी धन जोबन सिउ चितु ॥३॥
Kaho Nānak ṯījai pahrai parāṇī ḏẖan joban si▫o cẖiṯ. ||3||
Says Nanak, in the third watch of the night, your mind is attached to wealth and youth. ||3||
ਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਇਨਸਾਨ ਦਾ ਮਨ ਦੌਲਤ ਤੇ ਜੁਆਨੀ ਨਾਲ ਜੁੜਿਆ ਹੋਇਆ ਹੈ।
xxx॥੩॥ਹੇ ਨਾਨਕ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥
 
चउथै पहरै रैणि कै वणजारिआ मित्रा लावी आइआ खेतु ॥
Cẖa▫uthai pahrai raiṇ kai vaṇjāri▫ā miṯrā lāvī ā▫i▫ā kẖeṯ.
In the fourth watch of the night, O my merchant friend, the Grim Reaper comes to the field.
ਰਾਤ੍ਰੀ ਦੇ ਚੋਥੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਢਾ ਪੈਲੀ ਵਿੱਚ ਆ ਜਾਂਦਾ ਹੈ।
ਲਾਵੀ = ਫ਼ਸਲ ਕੱਟਣ ਵਾਲਾ, ਵਾਢਾ, ਜਮਦੂਤ।ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।
 
जा जमि पकड़ि चलाइआ वणजारिआ मित्रा किसै न मिलिआ भेतु ॥
Jā jam pakaṛ cẖalā▫i▫ā vaṇjāri▫ā miṯrā kisai na mili▫ā bẖeṯ.
When the Messenger of Death seizes and dispatches you, O my merchant friend, no one knows the mystery of where you have gone.
ਜਦ ਮੌਤ ਦਾ ਫਰਿਸ਼ਤਾ, ਉਸ ਨੂੰ ਫੜ ਕੇ ਤੋਰ ਦਿੰਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਕਿਸੇ ਨੂੰ ਭੀ ਭੇਦ ਦਾ ਪਤਾ ਨਹੀਂ ਲੱਗਦਾ।
ਜਮਿ = ਜਮ ਨੇ। ਨ ਮਿਲਿਆ ਭੇਤੁ = ਸਮਝ ਨ ਪਈ।ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।
 
भेतु चेतु हरि किसै न मिलिओ जा जमि पकड़ि चलाइआ ॥
Bẖeṯ cẖeṯ har kisai na mili▫o jā jam pakaṛ cẖalā▫i▫ā.
So think of the Lord! No one knows this secret, of when the Messenger of Death will seize you and take you away.
ਇਸ ਰਾਜ਼ ਦਾ, ਕਿ ਕਦੋ ਮੌਤ ਦੇ ਦੂਤ ਨੇ ਪ੍ਰਾਣੀ ਨੂੰ ਫੜ ਕੇ ਅਗੇ ਧੱਕ ਦੇਣਾ ਹੈ, ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਸੋ ਹਰੀ ਨੂੰ ਚੇਤੇ ਕਰ, ਹੇ ਬੰਦੇ!
ਚੇਤੁ = ਚਿੱਤ, ਇਰਾਦਾ। ਜਾ = ਜਦੋਂ।ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।
 
झूठा रुदनु होआ दोआलै खिन महि भइआ पराइआ ॥
Jẖūṯẖā ruḏan ho▫ā ḏo▫ālai kẖin mėh bẖa▫i▫ā parā▫i▫ā.
All your weeping and wailing then is false. In an instant, you become a stranger.
ਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਮੁਹਤ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।
ਦਆਲੈ = ਚੁਫੇਰੇ {ਨੋਟ: ਲਫ਼ਜ਼ ਦਆਲੈ ਦੇ ਅੱਖਰ 'ਦ' ਦੇ ਨਾਲ ਦੋ ਲਗਾ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਦੁਆਲੈ', ਇੱਥੇ ਪੜ੍ਹਨਾ ਹੈ ਦੋਆਲੈ}।ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।
 
साई वसतु परापति होई जिसु सिउ लाइआ हेतु ॥
Sā▫ī vasaṯ parāpaṯ ho▫ī jis si▫o lā▫i▫ā heṯ.
You obtain exactly what you have longed for.
ਉਸ ਨੂੰ ਐਨ ਉਹੀ ਚੀਜ਼ ਮਿਲ ਜਾਂਦੀ ਹੈ ਜਿਸ ਨਾਲ ਉਸ ਨੇ ਪ੍ਰੀਤ ਪਾਈ ਹੋਈ ਹੈ।
ਹੇਤੁ = ਹਿਤ, ਪਿਆਰ।ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।
 
कहु नानक प्राणी चउथै पहरै लावी लुणिआ खेतु ॥४॥१॥
Kaho Nānak parāṇī cẖa▫uthai pahrai lāvī luṇi▫ā kẖeṯ. ||4||1||
Says Nanak, in the fourth watch of the night, O mortal, the Grim Reaper has harvested your field. ||4||1||
ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੈ ਜੀਵ! ਲਾਵੇ ਨੇ ਪੈਲੀ ਨੂੰ ਵੱਢ ਸੁਟਿਆ ਹੈ।
ਲੁਣਿਆ = ਕੱਟਿਆ ॥੪॥੧॥ਹੇ ਨਾਨਕ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥
 
सिरीरागु महला १ ॥
Sirīrāg mėhlā 1.
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
xxxxxx
 
पहिलै पहरै रैणि कै वणजारिआ मित्रा बालक बुधि अचेतु ॥
Pahilai pahrai raiṇ kai vaṇjāri▫ā miṯrā bālak buḏẖ acẖeṯ.
In the first watch of the night, O my merchant friend, your innocent mind has a child-like understanding.
ਰਾਤ ਦੇ ਪਹਿਲੇ ਭਾਗ ਵਿੱਚ, ਹੈ ਸੁਦਾਗਰ ਸੱਜਣਾ! ਬੱਚੇ ਦੀ ਗ਼ਾਫਲ ਮੱਤ ਹੁੰਦੀ ਹੈ।
ਬਾਲਕ ਬੁਧਿ = ਬਾਲਕ ਜਿਤਨੀ ਬੁੱਧ ਰੱਖਣ ਵਾਲਾ ਜੀਵ। ਅਚੇਤੁ = ਬੇ-ਪਰਵਾਹ।ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ। (ਨਾਮ ਸਿਮਰਨ ਵਲੋਂ) ਬੇ-ਪਰਵਾਹ ਰਹਿੰਦਾ ਹੈ।
 
खीरु पीऐ खेलाईऐ वणजारिआ मित्रा मात पिता सुत हेतु ॥
Kẖīr pī▫ai kẖelā▫ī▫ai vaṇjāri▫ā miṯrā māṯ piṯā suṯ heṯ.
You drink milk, and you are fondled so gently, O my merchant friend, the mother and father love their child.
ਬਾਲਕ ਦੁੱਧ ਪੀਦਾ ਹੈ ਅਤੇ ਲਾਡ ਲਡਾਇਆ ਜਾਂਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਅੰਮੜੀ ਤੇ ਬਾਬਲ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ।
ਖੀਰੁ = ਦੁੱਧ। ਸੁਤ ਹੇਤੁ = ਪੁੱਤਰ ਦਾ ਪਿਆਰ।ਹੇ ਵਣਜਾਰੇ ਮਿਤ੍ਰ! (ਬਾਲ ਉਮਰੇ ਜੀਵ ਮਾਂ ਦਾ) ਦੁੱਧ ਪੀਂਦਾ ਹੈ ਤੇ ਖੇਡਾਂ ਵਿਚ ਹੀ ਪਰਚਾਈਦਾ ਹੈ, (ਉਸ ਉਮਰੇ) ਮਾਪਿਆਂ ਦਾ (ਆਪਣੇ) ਪੁੱਤਰ ਨਾਲ (ਬੜਾ) ਪਿਆਰ ਹੁੰਦਾ ਹੈ।
 
मात पिता सुत नेहु घनेरा माइआ मोहु सबाई ॥
Māṯ piṯā suṯ nehu gẖanerā mā▫i▫ā moh sabā▫ī.
The mother and father love their child so much, but in Maya, all are caught in emotional attachment.
ਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ। ਹਰਜਣਾ ਮੋਹਨੀ ਦੀ ਲਗਨ ਅੰਦਰ ਖਚਤ ਹੈ।
ਘਨੇਰਾ = ਬਹੁਤ। ਸਬਾਈ = ਸਾਰੀ ਸ੍ਰਿਸ਼ਟੀ ਨੂੰ।ਮਾਂ ਪਿਉ ਦਾ ਪੁੱਤਰ ਨਾਲ ਬਹੁਤ ਪਿਆਰ ਹੁੰਦਾ ਹੈ। ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।
 
संजोगी आइआ किरतु कमाइआ करणी कार कराई ॥
Sanjogī ā▫i▫ā kiraṯ kamā▫i▫ā karṇī kār karā▫ī.
By the good fortune of good deeds done in the past, you have come, and now you perform actions to determine your future.
ਚੰਗੇ ਭਾਗਾਂ ਅਤੇ ਪੂਰਬਲੇ ਕੀਤੇ ਕਰਮਾਂ ਦੀ ਬਦੌਲਤ, ਪ੍ਰਾਣੀ ਸੰਸਾਰ ਅੰਦਰ ਆਇਆ ਹੈ ਅਤੇ ਹੁਣ ਆਪਣੀ ਅਗਲੀ ਜੀਵਨ ਰਹੁ-ਰੀਤੀ ਲਈ ਕੰਮ ਕਰ ਰਿਹਾ ਹੈ।
ਸੰਜੋਗੀ = ਕੀਤੇ ਕਰਮਾਂ ਦੇ ਸੰਜੋਗ ਅਨੁਸਾਰ।(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ, ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ, (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ।
 
राम नाम बिनु मुकति न होई बूडी दूजै हेति ॥
Rām nām bin mukaṯ na ho▫ī būdī ḏūjai heṯ.
Without the Lord's Name, liberation is not obtained, and you are drowned in the love of duality.
ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਦੁਨੀਆਂ ਮੁਕਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੇ ਕਾਰਣ ਡੁਬ ਜਾਂਦੀ ਹੈ।
ਹੇਤਿ = ਮੋਹ ਵਿਚ।ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ।
 
कहु नानक प्राणी पहिलै पहरै छूटहिगा हरि चेति ॥१॥
Kaho Nānak parāṇī pahilai pahrai cẖẖūtahigā har cẖeṯ. ||1||
Says Nanak, in the first watch of the night, O mortal, you shall be saved by remembering the Lord. ||1||
ਗੁਰੂ ਜੀ ਫੁਰਮਾਉਂਦੇ ਹਨ, ਹੈ ਫਾਨੀ ਬੰਦੇ! ਰਾਤ੍ਰੀ ਦੇ ਪਹਿਲੇ ਭਾਗ ਅੰਦਰ ਤੂੰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਵੇਗਾ।
ਚੇਤਿ = ਚੇਤ ਕੇ, ਸਿਮਰ ਕੇ ॥੧॥ਹੇ ਨਾਨਕ! ਆਖ ਕਿਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇ-ਪਰਵਾਹ ਹੈਂ), ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ ॥੧॥
 
दूजै पहरै रैणि कै वणजारिआ मित्रा भरि जोबनि मै मति ॥
Ḏūjai pahrai raiṇ kai vaṇjāri▫ā miṯrā bẖar joban mai maṯ.
In the second watch of the night, O my merchant friend, you are intoxicated with the wine of youth and beauty.
ਰਾਤ੍ਰੀ ਦੇ ਦੂਜੇ ਹਿੱਸੇ ਅੰਦਰ, ਹੈ ਮੇਰੇ ਸੁਦਾਗਰ ਬੋਲੀਆਂ! ਪ੍ਰਾਣੀ ਭਰੀ ਜੁਆਨੀ ਦੇ ਨਸ਼ੇ ਨਾਲ ਮਤਵਾਲਾ ਹੋਇਆ ਹੋਇਆ ਹੈ।
ਭਰਿ ਜੋਬਨਿ = ਭਰੀ ਜਵਾਨੀ ਵਿਚ। ਮੈ = ਸ਼ਰਾਬ।ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰ-ਜਵਾਨੀ ਦੇ ਕਾਰਨ ਜੀਵ ਦੀ ਮੱਤ (-ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ)।
 
अहिनिसि कामि विआपिआ वणजारिआ मित्रा अंधुले नामु न चिति ॥
Ahinis kām vi▫āpi▫ā vaṇjāri▫ā miṯrā anḏẖule nām na cẖiṯ.
Day and night, you are engrossed in sexual desire, O my merchant friend, and your consciousness is blind to the Naam.
ਦਿਹੁੰ ਰੈਣ ਉਸ ਵਿਸ਼ੇ ਭੋਗ ਅੰਦਰ ਗਲਤਾਨ ਹੈ, ਹੈ ਸੁਦਾਗਰ ਬੇਲੀਆਂ! ਅਤੇ ਅੰਨ੍ਹੇ ਆਦਮੀ ਦੇ ਮਨ ਵਿੱਚ ਹਰੀ ਦਾ ਨਾਮ ਨਹੀਂ।
ਅਹਿ = ਦਿਨ। ਨਿਸਿ = ਰਾਤ। ਕਾਮਿ = ਕਾਮ ਵਿਚ। ਚਿਤਿ = ਚਿੱਤ ਵਿਚ।ਹੇ ਵਣਜਾਰੇ ਮਿਤ੍ਰ! (ਜੀਵ) ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤ) ਨਹੀਂ (ਹੁੰਦੀ)।
 
राम नामु घट अंतरि नाही होरि जाणै रस कस मीठे ॥
Rām nām gẖat anṯar nāhī hor jāṇai ras kas mīṯẖe.
The Lord's Name is not within your heart, but all sorts of other tastes seem sweet to you.
ਸਰਬ-ਵਿਆਪਕ ਸੁਆਮੀ ਦਾ ਨਾਮ ਉਸ ਦੇ ਦਿਲ ਅੰਦਰ ਨਹੀਂ ਅਤੇ ਉਹ ਹੋਰਸ ਤਰ੍ਹਾਂ ਤਰ੍ਹਾਂ ਦੇ ਸੁਆਦਾ ਨੂੰ ਮਿਠੜੇ ਕਰਕੇ ਜਾਣਦਾ ਹੈ।
ਘਟ ਅੰਤਰਿ = ਹਿਰਦੇ ਵਿਚ। ਹੋਰਿ = {ਲਫਜ਼ 'ਹੋਰ' ਤੋਂ ਬਹੁ-ਵਚਨ}।ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ।
 
गिआनु धिआनु गुण संजमु नाही जनमि मरहुगे झूठे ॥
Gi▫ān ḏẖi▫ān guṇ sanjam nāhī janam marhuge jẖūṯẖe.
You have no wisdom at all, no meditation, no virtue or self-discipline; in falsehood, you are caught in the cycle of birth and death.
ਕੂੜੇ ਇਨਸਾਨ ਦੇ ਪਲੇ ਬ੍ਰਹਮ ਵੀਚਾਰ, ਬੰਦਗੀ ਨੇਕੀ ਤੇ ਪਾਪਾ ਤੋਂ ਪ੍ਰਹੇਜ਼ ਨਹੀਂ, ਉਹ ਜੰਮਣ ਤੇ ਮਰਣ ਦੇ ਚੱਕਰ ਵਿੱਚ ਪਏਗਾ।
ਜਨਮਿ ਮਰਹੁਗੇ = ਜਨਮ ਕੇ ਮਰਹੁਗੇ, ਜਨਮ ਮਰਨ ਦੇ ਗੇੜ ਵਿਚ ਪੈ ਜਾਉਗੇ।ਹੇ ਝੂਠੇ (ਮੋਹ ਵਿਚ ਫਸੇ ਜੀਵ)! ਤੂੰ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਪਾਈ, ਪ੍ਰਭੂ-ਚਰਨਾਂ ਵਿਚ ਤੇਰੀ ਸੁਰਤ ਨਹੀਂ, ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ।
 
तीरथ वरत सुचि संजमु नाही करमु धरमु नही पूजा ॥
Ŧirath varaṯ sucẖ sanjam nāhī karam ḏẖaram nahī pūjā.
Pilgrimages, fasts, purification and self-discipline are of no use, nor are rituals, religious ceremonies or empty worship.
ਧਰਮ-ਅਸਥਾਨਾਂ ਦੀ ਯਾਤ੍ਰਾਂ, ਉਪਹਾਸ, ਸਫਾਈ ਅਤੇ ਸਵੈ-ਰਿਆਜ਼ਤ ਦਾ ਕੋਈ ਲਾਭ ਨਹੀਂ ਤੇ ਨਾਂ ਹੀ ਕਰਮ ਕਾਂਡ, ਧਾਰਮਕ ਸੰਸਕਾਰ ਅਤੇ ਉਪਾਸ਼ਨਾ ਦਾ ਹੈ।
xxx(ਉੱਚਾ ਆਤਮਕ ਜੀਵਨ ਬਣਾਣ ਵਾਲੇ ਸੇਵਾ-ਸਿਮਰਨ ਦੇ ਕੰਮ ਕਰਨੇ ਤਾਂ ਦੂਰ ਰਹੇ, ਕਾਮ ਵਿੱਚ ਮੱਤਾ ਹੋਇਆ ਜੀਵ) ਤੀਰਥ ਵਰਤ, ਸੁਚਿ, ਸੰਜਮ, ਪੂਜਾ ਆਦਿਕ ਕਰਮ ਕਾਂਡ ਦੇ ਧਰਮ ਭੀ ਨਹੀਂ ਕਰਦਾ।
 
नानक भाइ भगति निसतारा दुबिधा विआपै दूजा ॥२॥
Nānak bẖā▫e bẖagaṯ nisṯārā ḏubiḏẖā vi▫āpai ḏūjā. ||2||
O Nanak, emancipation comes only by loving devotional worship; through duality, people are engrossed in duality. ||2||
ਹੇ ਨਾਨਕ! ਮੋਖ਼ਸ਼ ਵਾਹਿਗੁਰੂ ਦੀ ਪਰੇਮ-ਮਈ ਸੇਵਾ ਅੰਦਰ ਹੈ। ਦਵੈਤ-ਭਾਵ ਰਾਹੀਂ ਪ੍ਰਾਣੀ ਦੁਨੀਆਂਦਾਰੀ ਅੰਦਰ ਗ਼ਲਤਾਨ ਹੋ ਜਾਂਦਾ ਹੈ।
ਭਾਇ = ਪ੍ਰੇਮ ਨਾਲ ॥੨॥(ਉਂਞ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮ-ਵਾਸ਼ਨਾ ਤੋਂ) ਬਚਾ ਹੋ ਸਕਦਾ ਹੈ, (ਭਗਤੀ-ਸਿਮਰਨ ਵਲੋਂ) ਦੁਚਿੱਤਾ-ਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ ॥੨॥
 
तीजै पहरै रैणि कै वणजारिआ मित्रा सरि हंस उलथड़े आइ ॥
Ŧījai pahrai raiṇ kai vaṇjāri▫ā miṯrā sar hans ulthaṛe ā▫e.
In the third watch of the night, O my merchant friend, the swans, the white hairs, come and land upon the pool of the head.
ਰਾਤ੍ਰੀ ਦੇ ਤੀਜੇ ਪਹਿਰੇ ਅੰਦਰ, ਹੈ ਮੇਰੇ ਸੁਦਾਗਰ ਸਜਣਾ! ਚਿੱਟੇ ਰਾਜ ਹੰਸ (ਵਾਲ) ਸੀਸ ਦੇ ਸਰੋਵਰ ਤੇ ਆ ਉਤਰਦੇ ਹਨ।
ਸਰਿ = ਸਰ ਉੱਤੇ, ਸਰੀਰ ਉੱਤੇ। ਉਲਥੜੇ ਆਇ = ਆ ਟਿਕੇ ਹਨ।ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ)।
 
जोबनु घटै जरूआ जिणै वणजारिआ मित्रा आव घटै दिनु जाइ ॥
Joban gẖatai jarū▫ā jiṇai vaṇjāri▫ā miṯrā āv gẖatai ḏin jā▫e.
Youth wears itself out, and old age triumphs, O my merchant friend; as time passes, your days diminish.
ਜੁਆਨੀ ਛਿਜਦੀ ਜਾ ਰਹੀ ਹੈ, ਬੁਢੇਪਾ ਜਿੱਤੀ ਜਾਂਦਾ ਹੈ ਅਤੇ ਦਿਹਾੜਿਆਂ ਦੇ ਗੁਜ਼ਰਨ ਨਾਲ ਉਮਰ ਕਮ ਹੋ ਰਹੀ ਹੈ, ਹੈ ਮੇਰੇ ਸੁਦਾਗਰ ਬੇਲੀਆਂ!
ਜਰੂਆ = ਬੁਢੇਪਾ। ਜਿਣੈ = ਜਿੱਤ ਰਿਹਾ ਹੈ। ਆਵ = ਉਮਰ।ਹੇ ਵਣਜਾਰੇ ਮਿਤ੍ਰ! (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ।