Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हरि मंगल रसि रसन रसाए नानक नामु प्रगासा ॥२॥
Har mangal ras rasan rasā▫e Nānak nām pargāsā. ||2||
My tongue tastes the taste of the Lord's joyous song; O Nanak, the Naam shines forth brightly. ||2||
ਹੇ ਨਾਨਕ! ਮੇਰੀ ਜੀਭ ਖੁਸ਼ੀ ਨਾਲ ਸਾਈਂ ਦੇ ਜੱਸ ਨੂੰ ਮਾਣਦੀ ਹੈ ਅਤੇ ਨਾਮ ਮੇਰੇ ਅੰਦਰ ਪਰਕਾਸ਼ ਹੋ ਗਿਆ ਹੈ।
ਮੰਗਲ = ਸਿਫ਼ਤ-ਸਾਲਾਹ ਦੇ ਗੀਤ। ਰਸਿ = ਸੁਆਦ ਨਾਲ। ਰਸਨ ਰਸਾਏ = ਜੀਭ ਨਾਲ (ਗੁਣਾਂ ਦਾ) ਰਸ ਮਾਣਦਾ ਹੈ। ਪ੍ਰਗਾਸਾ = (ਆਤਮਕ ਜੀਵਨ ਦਾ) ਚਾਨਣ ਕਰਦਾ ਹੈ ॥੨॥ਹੇ ਨਾਨਕ! ਉਹ ਮਨੁੱਖ ਸੁਆਦ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤਾਂ ਦਾ ਰਸ ਆਪਣੀ ਜੀਭ ਨਾਲ ਮਾਣਦਾ ਹੈ, (ਉਸ ਦੇ ਅੰਦਰ ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਦੇਂਦਾ ਹੈ ॥੨॥
 
अंतरि रतनु बीचारे ॥
Anṯar raṯan bīcẖāre.
One who, deep within, contemplates the jewel of the Naam,
ਉਸ ਗੁਰੂ-ਅਨੁਸਾਰੀ ਨੂੰ ਨਾਮ ਮਿੱਠੜਾ ਲੱਗਦਾ ਹੈ,
ਅੰਤਰਿ = ਹਿਰਦੇ ਵਿਚ। ਰਤਨੁ = ਨਾਮ-ਰਤਨ ਨੂੰ, ਪ੍ਰਭੂ ਦੀ ਅਮੋਲਕ ਸਿਫ਼ਤ-ਸਾਲਾਹ ਨੂੰ। ਬੀਚਾਰੇ = ਵਿਚਾਰਦਾ ਹੈ, ਆਤਮਕ ਮੰਡਲ ਵਿਚ ਪ੍ਰੋਈ ਰੱਖਦਾ ਹੈ।ਜਿਹੜਾ ਮਨੁੱਖ ਆਪਣੇ ਅੰਦਰ ਪ੍ਰਭੂ ਦੀ ਅਮੋਲਕ ਸਿਫ਼ਤ-ਸਾਲਾਹ ਨੂੰ ਪ੍ਰੋ ਰੱਖਦਾ ਹੈ,
 
गुरमुखि नामु पिआरे ॥
Gurmukẖ nām pi▫āre.
that Gurmukh loves the Name of the Lord.
ਜੋ ਆਪਣੇ ਚਿੱਤ ਵਿੱਚ ਹੀਰੇ ਰੂਪ ਸੁਆਮੀ ਨੂੰ ਚੇਤੇ ਕਰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਪਿਆਰਦਾ ਹੈ,
 
हरि नामु पिआरे सबदि निसतारे अगिआनु अधेरु गवाइआ ॥
Har nām pi▫āre sabaḏ nisṯāre agi▫ān aḏẖer gavā▫i▫ā.
Those who love the Lord's Name are emancipated through the Word of the Shabad. The darkness of ignorance is dispelled.
ਰੱਬ ਦੇ ਨਾਮ ਦੇ ਪ੍ਰੀਤਵਾਨਾਂ ਦਾ ਨਾਮ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਆਤਮਿਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
ਪਿਆਰੇ = ਪਿਆਰ ਕਰਦਾ ਹੈ। ਸਬਦਿ = (ਗੁਰੂ ਆਪਣੇ) ਸ਼ਬਦ ਦੀ ਰਾਹੀਂ। ਨਿਸਤਾਰੇ = (ਗੁਰੂ ਉਸਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅਧੇਰੁ = ਹਨੇਰਾ।ਹਰਿ-ਨਾਮ ਨਾਲ ਪਿਆਰ ਪਾਈ ਰੱਖਦਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ (ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ, (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ।
 
गिआनु प्रचंडु बलिआ घटि चानणु घर मंदर सोहाइआ ॥
Gi▫ān parcẖand bali▫ā gẖat cẖānaṇ gẖar manḏar sohā▫i▫ā.
Spiritual wisdom burns brilliantly, illuminating the heart; their homes and temples are embellished and blessed.
ਬ੍ਰਹਮ ਵੀਚਾਰ ਦੀ ਤੇਜ਼ ਰੋਸ਼ਨੀ ਉਨ੍ਹਾਂ ਦੇ ਹਿਰਦੇ ਅੰਦਰ ਜਗ ਪੈਂੈਂਦੀ ਹੈ ਅਤੇ ਉਨ੍ਹਾਂ ਦਾ ਗ੍ਰਹਿ ਤੇ ਮਹਿਲ ਸ਼ਸ਼ੋਭਤ ਹੋ ਜਾਂਦੇ ਹਨ।
ਗਿਆਨੁ = ਆਤਮਕ ਜੀਵਨ ਦੀ ਸੂਝ। ਪ੍ਰਚੰਡ = ਤੇਜ਼, ਤੀਬਰ। ਬਲਿਆ = ਮਘ ਪੈਂਦਾ ਹੈ। ਘਟਿ = ਹਿਰਦੇ ਵਿਚ। ਘਰ ਮੰਦਰ = ਸਰੀਰ ਅਤੇ ਗਿਆਨ-ਇੰਦ੍ਰੇ। ਸੋਹਾਇਆ = ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।(ਉਸ ਮਨੁੱਖ ਦੇ) ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਵਾਲਾ ਤੇਜ਼ ਚਾਨਣ ਮਘ ਪੈਂਦਾ ਹੈ, ਉਸ ਦੇ ਸਾਰੇ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
 
तनु मनु अरपि सीगार बणाए हरि प्रभ साचे भाइआ ॥
Ŧan man arap sīgār baṇā▫e har parabẖ sācẖe bẖā▫i▫ā.
I have made my body and mind into adornments, and dedicated them to the True Lord God, pleasing Him.
ਆਪਣੀ ਦੇਹ ਅਤੇ ਜਿੰਦੜੀ ਨੂੰ ਸਮਰਪਣ ਕਰਨ ਦਾ ਮੈਂ ਹਾਰਸ਼ਿੰਗਾਰ ਕੀਤਾ ਹੈ ਅਤੇ ਇਸ ਤਰ੍ਹਾਂ ਮੈਂ ਆਪਣੇ ਸੱਚੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਗਈ ਹਾਂ।
ਅਰਪਿ = ਭੇਟਾ ਕਰ ਕੇ। ਸੀਗਾਰ = ਆਤਮਕ ਜੀਵਨ ਦਾ ਸੁਹਜ। ਪ੍ਰਭ ਸਾਚੇ ਭਾਇਆ = ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ।(ਉਹ ਮਨੁੱਖ ਆਪਣਾ) ਸਰੀਰ ਭੇਟ ਕਰ ਕੇ, (ਆਪਣਾ) ਮਨ ਭੇਟ ਕਰ ਕੇ ਆਤਮਕ ਜੀਵਨ ਦਾ ਸੁਹਜ ਪੈਦਾ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
 
जो प्रभु कहै सोई परु कीजै नानक अंकि समाइआ ॥३॥
Jo parabẖ kahai so▫ī par kījai Nānak ank samā▫i▫ā. ||3||
Whatever God says, I gladly do. O Nanak, I have merged into the fiber of His Being. ||3||
ਜਿਹੜਾ ਕੁਛ ਸਾਈਂ ਆਖਦਾ ਹੈ, ਉਹ ਮੈਂ ਖੁਸ਼ੀ ਨਾਲ ਕਰਦੀ ਹਾਂ। ਇਸ ਤਰ੍ਹਾਂ, ਹੇ ਨਾਨਕ! ਮੈਂ ਉਸ ਦੀ ਗੋਦੀ ਅੰਦਰ ਲੀਨ ਹੋ ਗਈ ਹਾਂ।
ਪਰੁ ਕੀਜੈ = ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਅੰਕਿ = ਗੋਦ ਵਿਚ ॥੩॥ਹੇ ਨਾਨਕ! (ਉਹ ਮਨੁੱਖ ਸਦਾ ਪ੍ਰਭੂ ਦੀ) ਗੋਦ ਵਿਚ ਲੀਨ ਰਹਿੰਦਾ ਹੈ (ਉਸ ਦੀ ਇਹ ਸਰਧਾ ਬਣੀ ਰਹਿੰਦੀ ਹੈ ਕਿ) ਜੋ ਕੁਝ ਪ੍ਰਭੂ ਹੁਕਮ ਕਰਦਾ ਹੈ, ਉਹੀ ਧਿਆਨ ਨਾਲ ਕਰਨਾ ਚਾਹੀਦਾ ਹੈ (ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿਣਾ ਚਾਹੀਦਾ ਹੈ) ॥੩॥
 
हरि प्रभि काजु रचाइआ ॥
Har parabẖ kāj racẖā▫i▫ā.
The Lord God has arranged the marriage ceremony;
ਪ੍ਰਭੂ ਪ੍ਰਮੇਸ਼ਰ ਨੇ ਵਿਵਾਹ ਦਾ ਸਮਾਗਮ ਰਚਿਆ ਹੈ,
ਪ੍ਰਭਿ = ਪ੍ਰਭੂ ਨੇ। ਕਾਜੁ = ਵਿਆਹ ਦਾ ਕਾਰਜ। ਰਚਾਇਆ = ਰਚਾ ਦਿੱਤਾ, ਆਰੰਭ ਕਰ ਦਿੱਤਾ।ਹਰੀ ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ) ਕੰਮ ਰਚ ਦਿੱਤਾ,
 
गुरमुखि वीआहणि आइआ ॥
Gurmukẖ vī▫āhaṇ ā▫i▫ā.
He has come to marry the Gurmukh.
ਅਤੇ ਉਹ ਪਵਿੱਤਰ ਪਤਨੀ ਨੂੰ ਵਿਆਹੁਣ ਲਈ ਆਇਆ ਹੈ।
ਗੁਰਮੁਖਿ = ਗੁਰੂ ਦੀ ਰਾਹੀਂ।ਉਸ ਨੂੰ ਉਹ ਗੁਰੂ ਦੀ ਰਾਹੀਂ ਵਿਆਹੁਣ ਲਈ ਆ ਪਹੁੰਚਿਆ (ਜਿਹੜੀ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਟਿਕਾਂਦਾ ਹੈ)।
 
वीआहणि आइआ गुरमुखि हरि पाइआ सा धन कंत पिआरी ॥
vī▫āhaṇ ā▫i▫ā gurmukẖ har pā▫i▫ā sā ḏẖan kanṯ pi▫ārī.
He has come to marry the Gurmukh, who has found the Lord. That bride is very dear to her Lord.
ਉਹ ਉਸ ਪਾਕ ਪਤਨੀ ਨੂੰ ਵਰਣ ਲਈ ਆਇਆ ਹੈ, ਜਿਸ ਨੇ ਐਕੁਰ ਵਾਹਿਗੁਰੂ ਨੂੰ ਪਾ ਲਿਆ ਹੈ। ਉਹ ਮਹੇਲੀ ਆਪਣੇ ਭਰਤੇ ਦੀ ਲਾਡਲੀ ਹੈ।
ਸਾਧਨ = (ਉਹ) ਜੀਵ-ਇਸਤ੍ਰੀ। ਕੰਤ ਪਿਆਰੀ = ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।(ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ ਆਪਣੇ ਨਾਲ ਜੋੜਨ ਦੀ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ, ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
 
संत जना मिलि मंगल गाए हरि जीउ आपि सवारी ॥
Sanṯ janā mil mangal gā▫e har jī▫o āp savārī.
The humble Saints join together and sing the songs of joy; the Dear Lord Himself has adorned the soul-bride.
ਇਕੱਤਰ ਹੋ ਕੇ ਭਲੇ ਪੁਰਸ਼ ਖੁਸ਼ੀ ਦੇ ਗੀਤ ਗਾਉਂਦੇ ਹਨ। ਮਹਾਰਾਜ ਮਾਲਕ ਨੇ ਖੁਦ ਮਹੇਲੀ ਨੂੰ ਸ਼ਸ਼ੋਭਤ ਕੀਤਾ ਹੈ।
ਮਿਲਿ = ਮਿਲ ਕੇ। ਮੰਗਲ = ਸਿਫ਼ਤ-ਸਾਲਾਹ ਦੇ ਗੀਤ। ਸਵਾਰੀ = ਸੋਹਣੇ ਜੀਵਨ ਵਾਲੀ ਬਣਾ ਦਿੱਤੀ।ਉਹ ਜੀਵ-ਇਸਤ੍ਰੀ ਸੰਤ ਜਨਾਂ ਨਾਲ ਮਿਲ ਕੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਹੈ, ਪ੍ਰਭੂ ਆਪ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ।
 
सुरि नर गण गंधरब मिलि आए अपूरब जंञ बणाई ॥
Sur nar gaṇ ganḏẖarab mil ā▫e apūrab jañ baṇā▫ī.
The angels and mortal beings, the heavenly heralds and celestial singers, have come together and formed a wondrous wedding party.
ਦੇਵਤੇ, ਇਨਸਾਨ, ਇਲਾਹੀ ਹੇਲਚੀ ਅਤੇ ਸਵਰਗੀ ਗਵੱਈਆ ਨੇ ਰਲ ਕੇ ਅਦਭੁੱਤ ਜਨੇਤ ਬਣਾ ਦਿੱਤੀ ਹੈ।
ਸੁਰਿ = ਦੇਵਤੇ। ਸੁਰਿ ਨਰ = ਦੈਵੀ ਸੁਭਾਉ ਵਾਲੇ ਮਨੁੱਖ। ਗਣ = ਸ਼ਿਵ ਜੀ ਦੇ ਉਪਾਸ਼ਕ। ਗੰਧਰਬ = ਦੇਵਤਿਆਂ ਦੇ ਰਾਗੀ। ਸੁਰਿ.....ਗੰਧਰਬ = ਉੱਚੇ ਜੀਵਨ ਵਾਲੇ ਸੰਤ-ਜਨ। ਅਪੂਰਬ = ਜਿਹੜੀ ਪਹਿਲਾਂ ਵੇਖਣ ਵਿਚ ਨਾਹ ਆਈ ਹੋਵੇ {ਅ-ਪੂਰਬ}।(ਜਿਵੇਂ ਵਿਆਹ ਦੇ ਸਮੇ ਜਾਂਞੀ ਰਲ ਕੇ ਆਉਂਦੇ ਹਨ, ਤਿਵੇਂ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ) ਦੈਵੀ ਗੁਣਾਂ ਵਾਲੇ ਸੰਤ ਜਨ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲੇ ਭਗਤ-ਜਨ ਮਿਲ ਕੇ ਆਉਂਦੇ ਹਨ (ਉਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਵਿਆਹ ਕਰਨ ਲਈ) ਇਕ ਅਦੁਤੀ ਜੰਞ ਬਣਾਂਦੇ ਹਨ।
 
नानक प्रभु पाइआ मै साचा ना कदे मरै न जाई ॥४॥१॥३॥
Nānak parabẖ pā▫i▫ā mai sācẖā nā kaḏe marai na jā▫ī. ||4||1||3||
O Nanak, I have found my True Lord God, who never dies, and is not born. ||4||1||3||
ਨਾਨਕ, ਮੈਂ ਆਪਣਾ ਸੱਚਾ ਸੁਆਮੀ ਪਰਾਪਤ ਕਰ ਲਿਆ ਹੈ, ਜੋ ਕਦਾਚਿਤ ਮਰਦਾ ਨਹੀਂ ਤੇ ਨਾਂ ਹੀ ਜੰਮਦਾ ਹੈ।
ਪ੍ਰਭੁ ਮੈ = ਮੈ ਪ੍ਰਭੁ, ਮੇਰਾ ਪ੍ਰਭੂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾਈ = ਜੰਮਦਾ ॥੪॥੧॥੩॥ਹੇ ਨਾਨਕ (ਸਤ ਸੰਗੀਆਂ ਦੀ ਉਸ ਜੰਞ ਦੀ ਬਰਕਤਿ ਨਾਲ, ਭਾਵ, ਉਸ ਸਤਸੰਗ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੂੰ) ਉਹ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੇ ਜੰਮਦਾ ਮਰਦਾ ਨਹੀਂ ॥੪॥੧॥੩॥
 
रागु सूही छंत महला ४ घरु ३
Rāg sūhī cẖẖanṯ mėhlā 4 gẖar 3
Raag Soohee, Chhant, Fourth Mehl, Third House:
ਰਾਗ ਸੂਹੀ ਛੰਤ ਚੌਥੀ ਪਾਤਿਸ਼ਾਹੀ।
xxxਰਾਗ ਸੂਹੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
आवहो संत जनहु गुण गावह गोविंद केरे राम ॥
Āvho sanṯ janhu guṇ gāvah govinḏ kere rām.
Come, humble Saints, and sing the Glorious Praises of the Lord of the Universe.
ਨੇਕ ਪੁਰਸ਼ੋ! ਆਓ ਆਪਾਂ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਕਰੀਏ।
ਆਵਹੋ = ਆਵਹੁ, ਆਓ। ਸੰਤ ਜਨਹੁ = ਹੇ ਸੰਤ ਜਨੋ! ਗਾਵਹ = ਆਓ, ਅਸੀਂ ਗਾਵੀਏ। ਕੇਰੇ = ਦੇ।ਹੇ ਸੰਤ ਜਨੋ! ਆਓ, (ਸਾਧ ਸੰਗਤ ਵਿਚ ਮਿਲ ਕੇ) ਪਰਮਾਤਮਾ ਦੇ ਗੁਣ ਗਾਂਦੇ ਰਹੀਏ।
 
गुरमुखि मिलि रहीऐ घरि वाजहि सबद घनेरे राम ॥
Gurmukẖ mil rahī▫ai gẖar vājėh sabaḏ gẖanere rām.
Let us gather together as Gurmukh; within the home of our own heart, the Shabad vibrates and resonates.
ਗੁਰਾਂ ਦੀ ਦਇਆ ਦੁਆਰਾ, ਆਪਾ ਸੁਆਮੀ ਨਾਲ ਮਿਲਦੇ ਹਾਂ ਅਤੇ ਸਾਡੇ ਘਰ ਅੰਦਰ ਪਰਮ ਅਨੰਦ ਦੇ ਅਨੇਕਾਂ ਰਾਗ ਗੂੰਜਦੇ ਹਨ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮਿਲਿ ਰਹੀਐ = (ਪ੍ਰਭੂ-ਚਰਨਾਂ ਵਿਚ) ਖੜੇ ਰਹਿਣਾ ਚਾਹੀਦਾ ਹੈ। ਘਰਿ = (ਹਿਰਦੇ-) ਘਰ ਵਿਚ। ਵਾਜਹਿ = ਵੱਜ ਪੈਂਦੇ ਹਨ, ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਸਬਦ = (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਸ਼ਬਦ। ਘਨੇਰੇ = ਅਨੇਕਾਂ, ਬਹੁਤ।(ਹੇ ਸੰਤ ਜਨੋ!) ਗੁਰੂ ਦੀ ਸਰਨ ਪੈ ਕੇ (ਪ੍ਰਭੂ-ਚਰਨਾਂ ਵਿਚ) ਜੁੜੇ ਰਹਿਣਾ ਚਾਹੀਦਾ ਹੈ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਹਿਰਦੇ-ਘਰ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਆਪਣਾ ਪ੍ਰਭਾਵ ਪਾਈ ਰੱਖਦੇ ਹਨ।
 
सबद घनेरे हरि प्रभ तेरे तू करता सभ थाई ॥
Sabaḏ gẖanere har parabẖ ṯere ṯū karṯā sabẖ thā▫ī.
The many melodies of the Shabad are Yours, O Lord God; O Creator Lord, You are everywhere.
ਅਨੇਕਾਂ ਹਨ ਤੇਰੇ ਬੈਕੁੰਠੀ ਕੀਰਤਨ, ਹੇ ਮੇਰੇ ਵਾਹਿਗੁਰੂ ਸੁਆਮੀ! ਤੂੰ ਹੇ ਸਿਰਜਣਹਾਰ! ਸਾਰੇ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
ਪ੍ਰਭ = ਹੇ ਪ੍ਰਭੂ! ਥਾਈ = ਥਾਈਂ, ਥਾਵਾਂ ਵਿਚ।ਹੇ ਪ੍ਰਭੂ! (ਜਿਉਂ ਜਿਉਂ) ਤੇਰੀ ਸਿਫ਼ਤ-ਸਾਲਾਹ ਦੇ ਸ਼ਬਦ (ਮਨੁੱਖ ਦੇ ਹਿਰਦੇ ਵਿਚ) ਪ੍ਰਭਾਵ ਪਾਂਦੇ ਹਨ, (ਤਿਉਂ ਤਿਉਂ ਤੂੰ) ਉਸ ਨੂੰ ਸਭ ਥਾਈਂ ਵੱਸਦਾ ਦਿੱਸਦਾ ਹੈਂ।
 
अहिनिसि जपी सदा सालाही साच सबदि लिव लाई ॥
Ahinis japī saḏā sālāhī sācẖ sabaḏ liv lā▫ī.
Day and night, I chant His Praises forever, lovingly focusing on the True Word of the Shabad.
ਦਿਨ ਤੇ ਰਾਤ ਮੈਂ ਸਦੀਵ ਹੀ ਸੁਆਮੀ ਦੀ ਬੰਦਗੀ ਅਤੇ ਸਿਫ਼ਤ ਕਰਦਾ ਹਾਂ ਅਤੇ ਸੱਚੇ ਨਾਮ ਨਾਲ ਪ੍ਰੇਮ ਪਾਉਂਦਾ ਹਾਂ।
ਅਹਿ = ਦਿਨ। ਨਿਸਿ = ਰਾਤ। ਜਪੀ = ਜਪੀਂ, ਮੈਂ ਜਪਦਾ ਰਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸਾਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਲਿਵ ਲਾਈ = ਲਿਵ ਲਾਈਂ, ਸੁਰਤ ਜੋੜੀ ਰੱਖਾਂ।(ਹੇ ਪ੍ਰਭੂ! ਮੇਰੇ ਉੱਤੇ ਭੀ ਮਿਹਰ ਕਰ) ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾਂ, ਮੈਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ, ਮੈਂ ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਵਿਚ ਸੁਰਤ ਜੋੜੀ ਰੱਖਾਂ।
 
अनदिनु सहजि रहै रंगि राता राम नामु रिद पूजा ॥
An▫ḏin sahj rahai rang rāṯā rām nām riḏ pūjā.
Night and day, I remain intuitively attuned to the Lord's Love; in my heart, I worship the Lord's Name.
ਦਿਨ ਤੇ ਰਾਤ ਮੈਂ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹਾਂ ਅਤੇ ਆਪਣੇ ਹਿਰਦੇ ਅੰਦਰ ਮੈਂ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰਦਾ ਹਾਂ।
ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ ਰਹੈ = ਰੰਗਿਆ ਰਹਿੰਦਾ ਹੈ। ਰਿਦ ਪੂਜਾ = ਹਿਰਦੇ ਦੀ ਪੂਜਾ (ਬਣਾਂਦਾ ਹੈ)।ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੀ ਪੂਜਾ ਬਣਾਂਦਾ ਹੈ (ਭਾਵ, ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ) ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
 
नानक गुरमुखि एकु पछाणै अवरु न जाणै दूजा ॥१॥
Nānak gurmukẖ ek pacẖẖāṇai avar na jāṇai ḏūjā. ||1||
O Nanak, as Gurmukh, I have realized the One Lord; I do not know any other. ||1||
ਨਾਨਕ ਗੁਰਾਂ ਦੀ ਰਹਿਮਤ ਸਦਕਾ ਮੈਂ ਕੇਵਲ ਇਕ ਹਰੀ ਨੂੰ ਹੀ ਜਾਣਦਾ ਹਾਂ ਅਤੇ ਕਿਸੇ ਹੋਰਸ ਦੂਸਰੇ ਨੂੰ ਨਹੀਂ ਜਾਣਦਾ।
xxx॥੧॥ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਉਹ ਇਕ ਪ੍ਰਭੂ ਨਾਲ ਹੀ ਸਾਂਝ ਪਾਈ ਰੱਖਦਾ ਹੈ, ਕਿਸੇ ਹੋਰ ਦੂਜੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥
 
सभ महि रवि रहिआ सो प्रभु अंतरजामी राम ॥
Sabẖ mėh rav rahi▫ā so parabẖ anṯarjāmī rām.
He is contained amongst all; He is God, the Inner-knower, the Searcher of hearts.
ਸੁਆਮੀ ਮਾਲਕ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ।
ਰਵਿ ਰਹਿਆ = ਵਿਆਪਕ ਹੈ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।ਉਹ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਸਭ ਜੀਵਾਂ ਵਿਚ ਵਿਆਪਕ ਹੈ।
 
गुर सबदि रवै रवि रहिआ सो प्रभु मेरा सुआमी राम ॥
Gur sabaḏ ravai rav rahi▫ā so parabẖ merā su▫āmī rām.
One who meditates and dwells upon God, through the Word of the Guru's Shabad, knows that God, my Lord and Master, is pervading everywhere.
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਹੈ, ਉਹ ਉਸ ਮੇਰੇ ਸੁਆਮੀ ਮਾਲਕ ਨੂੰ ਸਾਰੇ ਵਿਆਪਕ ਵੇਖਦਾ ਹੈ।
ਸਬਦਿ = ਸ਼ਬਦ ਦੀ ਰਾਹੀਂ। ਰਵੈ = ਸਿਮਰਦਾ ਹੈ।(ਪਰ ਜਿਹੜਾ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਨੂੰ) ਸਿਮਰਦਾ ਹੈ, ਉਸ ਨੂੰ ਹੀ ਉਹ ਮਾਲਕ-ਪ੍ਰਭੂ (ਸਭ ਥਾਈਂ) ਵਿਆਪਕ ਦਿੱਸਦਾ ਹੈ।
 
प्रभु मेरा सुआमी अंतरजामी घटि घटि रविआ सोई ॥
Parabẖ merā su▫āmī anṯarjāmī gẖat gẖat ravi▫ā so▫ī.
God, my Lord and Master, is the Inner-knower, the Searcher of hearts; He pervades and permeates each and every heart.
ਉਹ, ਅੰਦਰਲੀ ਜਾਨਣਹਾਰ, ਮੇਰਾ ਪ੍ਰਭੂ ਪਰਮੇਸ਼ਰ ਹਰ ਦਿਲ ਅੰਦਰ ਰਮਿਆ ਹੋਇਆ ਹੈ।
ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਵਿਆਪਕ। ਸੋਈ = ਉਹੀ।(ਉਸ ਮਨੁੱਖ ਨੂੰ ਹੀ ਇਹ ਨਿਸ਼ਚਾ ਬਣਦਾ ਹੈ ਕਿ) ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅਤੇ ਹਰੇਕ ਸਰੀਰ ਵਿਚ ਮੌਜੂਦ ਹੈ।
 
गुरमति सचु पाईऐ सहजि समाईऐ तिसु बिनु अवरु न कोई ॥
Gurmaṯ sacẖ pā▫ī▫ai sahj samā▫ī▫ai ṯis bin avar na ko▫ī.
Through the Guru's Teachings, Truth is obtained, and then, one merges in celestial bliss. There is no other than Him.
ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਾਣੀ ਸੱਚ ਨੂੰ ਪਾ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
ਸਚੁ = ਸਦਾ-ਥਿਰ ਪ੍ਰਭੂ। ਪਾਈਐ = ਮਿਲਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈਐ = ਟਿਕੇ ਰਹੀਦਾ ਹੈ। ਅਵਰੁ = ਹੋਰ।ਗੁਰੂ ਦੀ ਮੱਤ ਉਤੇ ਤੁਰਿਆਂ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, (ਗੁਰੂ ਦੀ ਮੱਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹਿ ਸਕੀਦਾ ਹੈ (ਅਤੇ ਇਹ ਨਿਸ਼ਚਾ ਬਣਦਾ ਹੈ ਕਿ ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ।
 
सहजे गुण गावा जे प्रभ भावा आपे लए मिलाए ॥
Sėhje guṇ gāvā je parabẖ bẖāvā āpe la▫e milā▫e.
I sing His Praises with intuitive ease. If it pleases God, He shall unite me with Himself.
ਜੇਕਰ ਮੈਂ ਆਪਣੇ ਸੁਆਮੀ ਨੂੰ ਚੰਗਾ ਲੱਗਣ ਲੱਗ ਜਾਵਾਂ, ਤਦ ਮੈਂ ਸੁਭਾਵਕ ਹੀ ਉਸ ਦਾ ਜੱਸ ਗਾਇਨ ਕਰਾਂਗਾ। ਅਤੇ ਉਹ ਮੈਨੂੰ ਆਪਣੇ ਨਾਲ ਮਿਲਾ ਲਵੇਗਾ।
ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਗਾਵਾ = ਗਾਵਾਂ, ਮੈਂ ਗਾ ਸਕਦਾ ਹਾਂ। ਪ੍ਰਭ ਭਾਵਾ = ਪ੍ਰਭੂ ਨੂੰ ਭਾਵਾਂ, ਪ੍ਰਭੂ ਨੂੰ ਚੰਗਾ ਲੱਗਾਂ। ਆਪੇ = ਆਪ ਹੀ।(ਪ੍ਰਭੂ ਦੀ ਆਪਣੀ ਹੀ ਮਿਹਰ ਨਾਲ) ਜੇ ਮੈਂ ਉਸ ਪ੍ਰਭੂ ਨੂੰ ਚੰਗਾ ਲੱਗ ਪਵਾਂ, ਤਾਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਉਸ ਦੇ ਗੁਣ ਗਾ ਸਕਦਾ ਹਾਂ, ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
 
नानक सो प्रभु सबदे जापै अहिनिसि नामु धिआए ॥२॥
Nānak so parabẖ sabḏe jāpai ahinis nām ḏẖi▫ā▫e. ||2||
O Nanak, through the Shabad, God is known; meditate on the Naam, day and night. ||2||
ਨਾਨਕ, ਗੁਰਾਂ ਦੀ ਸਿਖ-ਮਤ ਦੁਆਰਾ, ਉਹ ਸਾਹਿਬ ਅਨੁਭਵ ਕੀਤਾ ਜਾਂਦਾ ਹੈ ਅਤੇ ਦਿਨ ਰਾਤ ਜੀਵ ਨਾਮ ਦਾ ਆਰਾਧਨ ਕਰਦਾ ਹੈ।
ਸਬਦੇ = ਸ਼ਬਦ ਦੀ ਰਾਹੀਂ। ਜਾਪੈ = ਜਾਣਿਆ ਜਾ ਸਕਦਾ ਹੈ, ਡੂੰਘੀ ਸਾਂਝ ਪੈ ਸਕਦੀ ਹੈ। ਅਹਿ = ਦਿਨ। ਨਿਸਿ = ਰਾਤ ॥੨॥ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਪ੍ਰਭੂ ਨਾਲ ਡੂੰਘੀ ਸਾਂਝ ਪੈ ਸਕਦੀ ਹੈ (ਜਿਹੜਾ ਮਨੁੱਖ ਸ਼ਬਦ ਵਿਚ) ਜੁੜਦਾ ਹੈ, (ਉਹ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥
 
इहु जगो दुतरु मनमुखु पारि न पाई राम ॥
Ih jago ḏuṯar manmukẖ pār na pā▫ī rām.
This world is treacherous and impassable; the self-willed manmukh cannot cross over.
ਇਹ ਸੰਸਾਰ ਇਕ ਨਾਂ-ਤਰਿਆ ਜਾਣ ਵਾਲਾ ਸਮੁੰਦਰ ਹੈ। ਆਪ-ਹੁਦਰਾ ਇਸ ਨੂੰ ਪਾਰ ਨਹੀਂ ਕਰ ਸਕਦਾ।
ਜਗੋ = ਜਗੁ, ਜਗਤ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਾਰਿ ਨ ਪਾਈ = ਪਰਲੇ ਪਾਸੇ ਨਹੀਂ ਪਹੁੰਚ ਸਕਦਾ।ਇਹ ਜਗਤ (ਇਕ ਅਜਿਹਾ ਸਮੁੰਦਰ ਹੈ, ਜਿਸ ਤੋਂ) ਪਾਰ ਲੰਘਣਾ ਔਖਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਦੇ) ਪਾਰਲੇ ਪਾਸੇ ਨਹੀਂ ਪਹੁੰਚ ਸਕਦਾ,
 
अंतरे हउमै ममता कामु क्रोधु चतुराई राम ॥
Anṯre ha▫umai mamṯā kām kroḏẖ cẖaṯurā▫ī rām.
Within him is egotism, self-conceit, sexual desire, anger and cleverness.
ਉਸ ਦੇ ਅੰਦਰ ਸਵੈ-ਹੰਗਤਾ ਅਪਣੱਤ, ਵਿਸ਼ੇ-ਭੋਗ, ਗੁੱਸੇ ਅਤੇ ਚਲਾਕੀ ਹੈ।
ਅੰਤਰੇ = (ਮਨਮੁਖ ਦੇ) ਅੰਦਰ ਹੀ। ਮਮਤਾ = ਅਪਣੱਤ, ਮਲਕੀਅਤ ਦੀ ਲਾਲਸਾ।(ਕਿਉਂਕਿ ਉਸ ਦੇ) ਅੰਦਰ ਹੀ ਅਹੰਕਾਰ, ਅਸਲੀਅਤ ਦੀ ਲਾਲਸਾ, ਕਾਮ, ਕ੍ਰੋਧ, ਚਤੁਰਾਈ (ਆਦਿਕ ਭੈੜ) ਟਿਕੇ ਰਹਿੰਦੇ ਹਨ।
 
अंतरि चतुराई थाइ न पाई बिरथा जनमु गवाइआ ॥
Anṯar cẖaṯurā▫ī thā▫e na pā▫ī birthā janam gavā▫i▫ā.
Within him is cleverness; he is not approved, and his life is uselessly wasted and lost.
ਉਸ ਦੇ ਅੰਦਰ ਚਲਾਕੀ ਹੈ, ਉਹ ਪਰਵਾਨ ਨਹੀਂ ਹੁੰਦਾ ਅਤੇ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦਾ ਹੈ।
ਥਾਇ = ਥਾਂ ਵਿਚ। ਥਾਇ ਨ ਪਾਈ = (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਬਿਰਥਾ = ਵਿਅਰਥ {व्यथा}।(ਜਿਸ ਮਨੁੱਖ ਦੇ) ਅੰਦਰ ਆਪਣੀ ਸਿਆਣਪ ਦਾ ਮਾਣ ਟਿਕਿਆ ਰਹਿੰਦਾ ਹੈ ਉਹ ਮਨੁੱਖ (ਪ੍ਰਭੂ-ਦਰ ਤੇ) ਪਰਵਾਨ ਨਹੀਂ ਹੁੰਦਾ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।
 
जम मगि दुखु पावै चोटा खावै अंति गइआ पछुताइआ ॥
Jam mag ḏukẖ pāvai cẖotā kẖāvai anṯ ga▫i▫ā pacẖẖuṯā▫i▫ā.
On the Path of Death, he suffers in pain, and must endure abuse; in the end, he departs regretfully.
ਯਮ ਦੇ ਰਾਹ ਅੰਦਰ ਉਹ ਕਸ਼ਟ ਉਠਾਉਂਦਾ ਹੈ, ਸੱਟਾਂ ਸਹਾਰਦਾ ਹੈ ਅਤੇ ਅਖੀਰ ਨੂੰ ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
ਜਮ ਮਗਿ = ਜਮਰਾਜ ਦੇ ਰਸਤੇ ਉੱਤੇ। ਪਾਵੈ = ਸਹਿੰਦਾ ਹੈ। ਅੰਤਿ = ਆਖ਼ਰ ਵੇਲੇ, ਅੰਤ ਵੇਲੇ।(ਉਹ ਮਨੁੱਖ ਸਾਰੀ ਉਮਰ) ਜਮਰਾਜ ਦੇ ਰਸਤੇ ਉਤੇ ਤੁਰਦਾ ਹੈ, ਦੁੱਖ ਸਹਾਰਦਾ ਹੈ, (ਆਤਮਕ ਮੌਤ ਦੀਆਂ) ਚੋਟਾਂ ਖਾਂਦਾ ਰਹਿੰਦਾ ਹੈ, ਅੰਤ ਵੇਲੇ ਇਥੋਂ ਹੱਥ ਮਲਦਾ ਜਾਂਦਾ ਹੈ।
 
बिनु नावै को बेली नाही पुतु कुट्मबु सुतु भाई ॥
Bin nāvai ko belī nāhī puṯ kutamb suṯ bẖā▫ī.
Without the Name, he has no friends, no children, family or relatives.
ਨਾਮ ਦੇ ਬਗੈਰ ਉਸ ਦਾ ਕੋਈ ਮਿੱਤਰ ਨਹੀਂ, ਨਾਂ ਪੁਤ੍ਰ, ਨਾਂ ਟੱਬਰ ਕਬੀਲਾ, ਨਾਂ ਹੀ ਭਰਾ ਦੇ ਲੜਕੇ।
ਕੋ = ਕੋਈ ਮਨੁੱਖ। ਬੇਲੀ = ਮਦਦਗਾਰ। ਸੁਤੁ = ਪੁੱਤਰ। ਭਾਈ = ਭਰਾ।(ਜੀਵਨ-ਸਫ਼ਰ ਵਿਚ ਇੱਥੇ) ਪੁੱਤਰ, ਪਰਵਾਰ, ਭਰਾ-ਇਹਨਾਂ ਵਿਚੋਂ ਕੋਈ ਭੀ ਮਦਦਗਾਰ ਨਹੀਂ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਬੇਲੀ ਨਹੀਂ ਬਣਦਾ।
 
नानक माइआ मोहु पसारा आगै साथि न जाई ॥३॥
Nānak mā▫i▫ā moh pasārā āgai sāth na jā▫ī. ||3||
O Nanak, the wealth of Maya, attachment and ostentatious shows - none of them shall go along with him to the world hereafter. ||3||
ਨਾਨਕ, ਦੌਲਤ, ਸੰਸਾਰੀ ਮਮਤਾ ਤੇ ਅਡੰਬਰ ਏਦੂੰ ਮਗਰੋਂ ਉਸ ਦੇ ਨਾਂਲ ਨਹੀਂ ਜਾਂਦੇ।
ਪਸਾਰਾ = ਖਿਲਾਰਾ। ਆਗੈ = ਪਰਲੋਕ ਵਿਚ। ਸਾਥਿ = ਨਾਲ ॥੩॥ਹੇ ਨਾਨਕ! ਇਹ ਸਾਰਾ ਮਾਇਆ ਦੇ ਮੋਹ ਦਾ (ਹੀ) ਖਿਲਾਰਾ ਹੈ, ਪਰਲੋਕ ਵਿਚ (ਭੀ ਮਨੁੱਖ ਦੇ) ਨਾਲ ਨਹੀਂ ਜਾਂਦਾ ॥੩॥
 
हउ पूछउ अपना सतिगुरु दाता किन बिधि दुतरु तरीऐ राम ॥
Ha▫o pūcẖẖa▫o apnā saṯgur ḏāṯā kin biḏẖ ḏuṯar ṯarī▫ai rām.
I ask my True Guru, the Giver, how to cross over the treacherous and difficult world-ocean.
ਆਪਣੇ ਦਾਤਾਰ ਸੱਚੇ ਗੁਰਾਂ ਪਾਸੋਂ ਮੈਂ ਉਹ ਤਰੀਕਾ ਪਤਾ ਕਰਦਾ ਹਾਂ, ਜਿਸ ਦੁਆਰਾ ਮੈਂ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ।
ਹਉ = ਹਉਂ, ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਕਿਨ ਬਿਧਿ = ਕਿਸ ਤਰੀਕੇ ਨਾਲ? ਦੁਤਰੁ = ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ।(ਜਦੋਂ) ਮੈਂ (ਨਾਮ ਦੀ) ਦਾਤ ਦੇਣ ਵਾਲੇ ਆਪਣੇ ਗੁਰੂ ਨੂੰ ਪੁੱਛਦਾ ਹਾਂ ਕਿ ਇਹ ਦੁੱਤਰ ਸੰਸਾਰ-ਸਮੁੰਦਰ ਕਿਸ ਤਰੀਕੇ ਨਾਲ ਲੰਘਿਆ ਜਾ ਸਕਦਾ ਹੈ?
 
सतिगुर भाइ चलहु जीवतिआ इव मरीऐ राम ॥
Saṯgur bẖā▫e cẖalhu jīvṯi▫ā iv marī▫ai rām.
Walk in harmony with the True Guru's Will, and remain dead while yet alive.
ਤੂੰ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰ ਅਤੇ ਇਸ ਤਰ੍ਹਾਂ ਜੀਉਂਦੇ ਜੀ ਮਰਿਆ ਰਹੁ।
ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ। ਇਵ = ਇਸ ਤਰ੍ਹਾਂ। ਮਰੀਐ = ਮਰ ਸਕੀਦਾ ਹੈ, ਵਿਕਾਰਾਂ ਵਲੋਂ ਮੁਰਦਾ ਹੋ ਜਾਈਦਾ ਹੈ।(ਤਾਂ ਅੱਗੋਂ ਉੱਤਰ ਮਿਲਦਾ ਹੈ ਕਿ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦੇ ਰਹੋ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਵਿਕਾਰਾਂ ਵਲੋਂ ਬਚੇ ਰਹੀਦਾ ਹੈ।
 
जीवतिआ मरीऐ भउजलु तरीऐ गुरमुखि नामि समावै ॥
Jīvṯi▫ā marī▫ai bẖa▫ojal ṯarī▫ai gurmukẖ nām samāvai.
Remaining dead while yet alive, cross over the terrifying world-ocean; as Gurmukh, merge in the Naam.
ਜੀਉਂਦੇ ਜੀ ਮਰ ਰਹਿਣ ਦੁਆਰਾ, ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਆਪਣੇ ਗੁਰਾਂ ਦੀ ਮਿਹਰ ਰਾਹੀਂ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਭਉਜਲੁ = ਸੰਸਾਰ-ਸਮੁੰਦਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ।(ਗੁਰੂ ਦੀ ਰਜ਼ਾ ਵਿਚ ਤੁਰਿਆਂ) ਦੁਨੀਆ ਦੀ ਕਾਰ ਕਰਦਿਆਂ ਵਿਕਾਰਾਂ ਵਲੋਂ ਮਰੇ ਰਹੀਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਕਿਉਂਕਿ) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।