Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हरि अम्रिति भरे भंडार सभु किछु है घरि तिस कै बलि राम जीउ ॥
Har amriṯ bẖare bẖandār sabẖ kicẖẖ hai gẖar ṯis kai bal rām jī▫o.
The Lord's Ambrosial Nectar is an overflowing treasure; everything is in His Home. I am a sacrifice to the Lord.
ਵਾਹਿਗੁਰੂ ਦੇ ਖਜਾਨੇ ਸੁਧਾਰਸ ਨਾਂਲ ਪਰੀਪੂਰਨ ਹਨ। ਹਰ ਵਸਤੂ ਉਸ ਦੇ ਗ੍ਰਿਹ ਵਿੱਚ ਹੈ। ਪੂਜਯ ਪ੍ਰਭੂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਭੰਡਾਰ = ਖ਼ਜ਼ਾਨੇ। ਸਭੁ ਕਿਛੁ = ਹਰੇਕ ਪਦਾਰਥ। ਘਰਿ ਤਿਸ ਕੈ = ਉਸ (ਪ੍ਰਭੂ) ਦੇ ਘਰ ਵਿਚ। ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।ਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।
 
बाबुलु मेरा वड समरथा करण कारण प्रभु हारा ॥
Bābul merā vad samrathā karaṇ kāraṇ parabẖ hārā.
My Father is absolutely all-powerful. God is the Doer, the Cause of causes.
ਮੇਰਾ ਪਿਤਾ ਬੜਾ ਬਲਵਾਨ ਹੈ। ਸੁਆਮੀ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ।
ਬਾਬੁਲੁ = ਪਿਤਾ-ਪ੍ਰਭੂ। ਸਮਰਥਾ = ਤਾਕਤਾਂ ਦਾ ਮਾਲਕ। ਕਰਣ ਕਾਰਣ ਹਾਰਾ = ਕਾਰਣ ਕਰਣਹਾਰਾ, ਹਰੇਕ ਸਬਬ ਬਣਾ ਸਕਣ ਵਾਲਾ।ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ।
 
जिसु सिमरत दुखु कोई न लागै भउजलु पारि उतारा ॥
Jis simraṯ ḏukẖ ko▫ī na lāgai bẖa▫ojal pār uṯārā.
Remembering Him in meditation, pain does not touch me; thus I cross over the terrifying world-ocean.
ਜਿਸ ਦਾ ਆਰਾਧਨ ਕਰਨ ਦੁਆਰਾ, ਮੈਨੂੰ ਕੋਈ ਆਪਣਾ ਨਹੀਂ ਚਿਮੜਦੀ ਅਤੇ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹਾਂ।
ਸਿਮਰਤ = ਸਿਮਰਦਿਆਂ। ਭਉਜਲੁ = ਸੰਸਾਰ-ਸਮੁੰਦਰ।(ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
 
आदि जुगादि भगतन का राखा उसतति करि करि जीवा ॥
Āḏ jugāḏ bẖagṯan kā rākẖā usṯaṯ kar kar jīvā.
In the beginning, and throughout the ages, He is the Protector of His devotees. Praising Him continually, I live.
ਪ੍ਰਾਰੰਭ ਅਤੇ ਯੁੱਗਾਂ ਦੇ ਸ਼ੁਰੂ ਵਿੱਚ, ਸਾਹਿਬ ਆਪਣੇ ਸੰਤਾਂ ਦਾ ਰਖਿਅਕ ਹੈ। ਮੈਂ ਉਸ ਦੀ ਇਕ-ਰਸ ਕੀਰਤੀ ਕਰ ਕੇ ਜੀਉਂਦਾ ਹਾਂ।
ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਉਸਤਤਿ = ਵਡਿਆਈ। ਕਰਿ = ਕਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।
 
नानक नामु महा रसु मीठा अनदिनु मनि तनि पीवा ॥१॥
Nānak nām mahā ras mīṯẖā an▫ḏin man ṯan pīvā. ||1||
O Nanak, the Naam, the Name of the Lord, is the sweetest and most sublime essence. Night and day, I drink it in with my mind and body. ||1||
ਨਾਨਕ ਮਿੱਠੜਾ ਹੈ ਪਰਮ ਅੰਮ੍ਰਿਤ ਪ੍ਰਭੂ ਦੇ ਨਾਂਮ ਦਾ। ਆਪਣੀ ਆਤਮਾ ਦੇ ਦੇਹ ਨਾਲ ਮੈਂ ਰਾਤ ਦਿਨ ਇਸ ਨੂੰ ਪਾਨ ਕਰਦਾ ਹਾਂ।
ਮਹਾ ਰਸੁ = ਸਭ ਰਸਾਂ ਨਾਲੋਂ ਵੱਡਾ ਰਸ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਮਨਿ = ਮਨ ਨਾਲ। ਤਨਿ = ਤਨ ਨਾਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥ਹੇ ਨਾਨਕ! (ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ ॥੧॥
 
हरि आपे लए मिलाइ किउ वेछोड़ा थीवई बलि राम जीउ ॥
Har āpe la▫e milā▫e ki▫o vecẖẖoṛā thīv▫ī bal rām jī▫o.
The Lord unites me with Himself; how could I feel any separation? I am a sacrifice to the Lord.
ਉਸ ਦਾ ਕਿਸ ਤਰ੍ਹਾਂ ਵਿਛੋੜਾ ਹੋ ਸਕਦਾ ਹੈ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ? ਕੁਰਬਾਨ ਹਾਂ, ਮੈਂ ਆਪਣੇ ਪੂਜਯ ਪ੍ਰਭੂ ਉਤੋਂ।
ਆਪੇ = ਆਪ ਹੀ। ਥੀਵਈ = ਹੋ ਸਕਦਾ ਹੈ, ਥੀਵੈ। ਕਿਉ ਥੀਵਈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ।ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰ) ਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ। ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ।
 
जिस नो तेरी टेक सो सदा सद जीवई बलि राम जीउ ॥
Jis no ṯerī tek so saḏā saḏ jīv▫ī bal rām jī▫o.
One who has Your Support lives forever and ever. I am a sacrifice to the Lord.
ਜਿਸ ਨੂੰ ਤੇਰਾ ਆਸਰਾ ਹੈ, ਹੇ ਸੁਆਮੀ! ਉਹ ਹਮੇਸ਼ਾ, ਹਮੇਸ਼ਾਂ ਲਈ ਜੀਉਂਦਾ ਹੈ। ਮੈਂ ਸਾਈਂ ਉਤੋਂ ਕੁਰਬਾਨ ਹਾਂ।
ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਕਾਰਨ ਉੱਡ ਗਿਆ ਹੈ}। ਸਦ = ਸਦਾ। ਜੀਵਈ = ਜੀਵੈ, ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ।ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ।
 
तेरी टेक तुझै ते पाई साचे सिरजणहारा ॥
Ŧerī tek ṯujẖai ṯe pā▫ī sācẖe sirjaṇhārā.
I take my support from You alone, O True Creator Lord.
ਤੇਰਾ ਆਸਰਾ ਮੈਨੂੰ ਕੇਵਲ ਤੇਰੇ ਪਾਸੋਂ ਹੀ ਪਰਾਪਤ ਹੈ, ਹੇ ਮੇਰੇ ਸੱਚੇ ਕਰਤਾਰ!
ਤੁਝੈ ਤੇ = ਤੁਝ ਤੇ ਹੀ, ਤੇਰੇ ਪਾਸੋਂ ਹੀ। ਪਾਈ = ਮਿਲਦੀ ਹੈ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ!ਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ।
 
जिस ते खाली कोई नाही ऐसा प्रभू हमारा ॥
Jis ṯe kẖālī ko▫ī nāhī aisā parabẖū hamārā.
No one lacks this Support; such is my God.
ਇਹੋ ਜਿਹਾ ਹੈ ਮੇਰਾ ਸੁਆਮੀ ਜਿਸ ਤੋਂ ਸੱਖਣਾ ਕੋਈ ਜਣਾ ਭੀ ਨਹੀਂ।
ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}।ਤੂੰ ਇਹੋ ਜਿਹਾ ਸਾਡਾ ਮਾਲਕ ਹੈਂ, ਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ।
 
संत जना मिलि मंगलु गाइआ दिनु रैनि आस तुम्हारी ॥
Sanṯ janā mil mangal gā▫i▫ā ḏin rain ās ṯumĥārī.
Meeting with the humble Saints, I sing the songs of joy; day and night, I place my hopes in You.
ਪਵਿੱਤਰ ਪੁਰਸ਼ਾਂ ਨਾਲ ਮਿਲ ਕੇ ਮੈਂ ਤੇਰਾ ਜੱਸ ਗਾਉਂਦਾ ਅਤੇ ਦਿਨ ਰਾਤ ਮੈਨੂੰ ਤੇਰੇ ਮਿਲਣ ਦੀ ਉਮੀਦ ਹੈ, ਹੇ ਸੁਆਮੀ!
ਮਿਲਿ = ਮਿਲ ਕੇ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ। ਰੈਨਿ = ਰਾਤ।ਹੇ ਪ੍ਰਭੂ! ਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ।
 
सफलु दरसु भेटिआ गुरु पूरा नानक सद बलिहारी ॥२॥
Safal ḏaras bẖeti▫ā gur pūrā Nānak saḏ balihārī. ||2||
I have obtained the Blessed Vision, the Darshan of the Perfect Guru. Nanak is forever a sacrifice. ||2||
ਪੂਰਨ ਗੁਰਾਂ ਦਾ ਫਲਦਾਇਕ ਦਰਸ਼ਨ ਮੈਂ ਪਾ ਲਿਆ ਹੈ। ਆਪਣੇ ਗੁਰਦੇਵ ਜੀ ਦੇ ਉਤੋਂ ਨਾਨਕ ਸਦੀਵ ਹੀ ਕੁਰਬਾਨ ਜਾਂਦਾ ਹੈ।
ਸਫਲੁ = ਹਰੇਕ ਫਲ ਦੇਣ ਵਾਲਾ, ਹਰੇਕ ਮੁਰਾਦ ਪੂਰੀ ਕਰਨ ਵਾਲਾ। ਭੇਟਿਆ = ਮਿਲਿਆ। ਬਲਿਹਾਰੀ = ਕੁਰਬਾਨ ॥੨॥ਨਾਨਕ ਆਖਦਾ ਹੈ ਕਿ ਹੇ ਪ੍ਰਭੂ) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ ॥੨॥
 
सम्हलिआ सचु थानु मानु महतु सचु पाइआ बलि राम जीउ ॥
Sammĥli▫ā sacẖ thān mān mahaṯ sacẖ pā▫i▫ā bal rām jī▫o.
Contemplating, dwelling upon the Lord's true home, I receive honor, greatness and truth. I am a sacrifice to the Lord.
ਸਾਹਿਬ ਦੇ ਸੱਚੇ ਨਿਵਾਸ-ਅਸਥਾਨ ਦਾ ਚਿੰਤਨ ਕਰਨ ਦੁਆਰਾ ਮੈਂ ਇੱਜ਼ਤ, ਵਿਸ਼ਾਲਤਾ ਅਤੇ ਸੱਚ ਨੂੰ ਪਰਾਪਤ ਕਰਦਾ ਹਾਂ। ਕੁਰਬਾਨ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
ਸੰਮ੍ਹ੍ਹਲਿਆ = ਸੰਭਾਲਿਆ, ਮੱਲਿਆ। ਸਚੁ ਥਾਨੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਦਰ। ਮਹਤੁ = ਮਹੱਤਤਾ, ਵਡਿਆਈ। ਸਚੁ = ਸਦਾ-ਥਿਰ ਹਰੀ। ਬਲਿ ਰਾਮ ਜੀਉ = ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ।ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ,
 
सतिगुरु मिलिआ दइआलु गुण अबिनासी गाइआ बलि राम जीउ ॥
Saṯgur mili▫ā ḏa▫i▫āl guṇ abẖināsī gā▫i▫ā bal rām jī▫o.
Meeting the Merciful True Guru, I sing the Praises of the Imperishable Lord. I am a sacrifice to the Lord.
ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਕੇ ਮੈਂ ਅਮਰ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਬਲਿਹਾਰਨੇ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
ਦਇਆਲੁ = ਦਇਆ ਦਾ ਘਰ।ਜਿਸ ਨੂੰ (ਪ੍ਰਭੂ ਦੀ ਮਿਹਰ ਨਾਲ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
 
गुण गोविंद गाउ नित नित प्राण प्रीतम सुआमीआ ॥
Guṇ govinḏ gā▫o niṯ niṯ parāṇ parīṯam su▫āmī▫ā.
Sing the Glorious Praises of the Lord of the Universe, continually, continuously; He is the Beloved Master of the breath of life.
ਸਦਾ, ਸਦਾ ਮੈਂ ਪਿਆਰੇ ਜਗਤ ਦੇ ਮਾਲਕ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਜੋ ਮੇਰੀ ਜਿੰਦ-ਜਾਨ ਦਾ ਸਾਹਿਬ ਹੈ।
ਗਾਉ = ਗਾਇਆ ਕਰੋ। ਨਿਤ ਨਿਤ = ਸਦਾ ਹੀ।ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ।
 
सुभ दिवस आए गहि कंठि लाए मिले अंतरजामीआ ॥
Subẖ ḏivas ā▫e gėh kanṯẖ lā▫e mile anṯarjāmī▫ā.
Good times have come; the Inner-knower, the Searcher of hearts, has met me, and hugged me close in His Embrace.
ਭਲੇ ਦਿਹਾੜੇ ਆ ਗਏ ਹਨ, ਅੰਦਰਲੀਆਂ ਜਾਨਣਹਾਰ ਹਰੀ ਮੈਨੂੰ ਮਿਲ ਪਿਆ ਹੈ ਅਤੇ ਉਸ ਨੇ ਘੁੱਟ ਕੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਹੈ।
ਸੁਭ = ਭਲੇ। ਦਿਵਸ = ਦਿਹਾੜੇ। ਗਹਿ = ਫੜ ਕੇ। ਕੰਠਿ = ਗਲ ਨਾਲ। ਅੰਤਰਜਾਮੀਆ = ਸਭ ਦੇ ਦਿਲ ਦੀ ਜਾਣਨ ਵਾਲਾ।(ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ।
 
सतु संतोखु वजहि वाजे अनहदा झुणकारे ॥
Saṯ sanṯokẖ vajėh vāje anhaḏā jẖuṇkāre.
The musical instruments of truth and contentment vibrate, and the unstruck melody of the sound current resounds.
ਸੱਚ ਸੰਤੁਸ਼ਟਤਾ ਦੇ ਸੰਗੀਤਕ ਸਾਜ ਵੱਜਦੇ ਹਨ ਅਤੇ ਸੁੱਤੇ ਸਿੱਧ ਕੀਰਤਨ ਮੇਰੇ ਅੰਦਰ ਗੂੰਜਦਾ ਹੈ।
ਸਤੁ = ਉੱਚਾ ਆਚਰਨ। ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਵਜਹਿ ਵਾਜੇ = ਵਾਜੇ ਵੱਜਦੇ ਹਨ (ਜਿਵੇਂ ਕਿਤੇ ਵਾਜੇ ਵੱਜਦੇ ਹੋਣ ਤਾਂ ਉਥੇ ਸਾਧਾਰਨ ਆਵਾਜ਼ ਨਾਲ ਕੀਤੀ ਗੱਲ ਨਹੀਂ ਸੁਣੀ ਜਾਂਦੀ, ਤਿਵੇਂ ਹਿਰਦੇ ਵਿਚ ਵਿਕਾਰਾਂ ਦੀ ਪ੍ਰੇਰਨਾ ਨਹੀਂ ਸੁਣੀ ਜਾਂਦੀ)। ਅਨਹਦਾ = ਇਕ-ਰਸ, ਲਗਾਤਾਰ। ਝੁਣਕਾਰੇ = ਮਿੱਠੀ ਸੁਰ।(ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।
 
सुणि भै बिनासे सगल नानक प्रभ पुरख करणैहारे ॥३॥
Suṇ bẖai bināse sagal Nānak parabẖ purakẖ karṇaihāre. ||3||
Hearing this, all my fears have been dispelled; O Nanak, God is the Primal Being, the Creator Lord. ||3||
ਸਿਰਜਣਹਾਰ ਸੁਆਮੀ ਮਾਲਕ ਦਾ ਕੀਰਤਨ ਸੁਣਨ ਦੁਆਰਾ, ਮੇਰੇ ਸਾਰੇ ਡਰ ਦੂਰ ਹੋ ਗਏ ਹਨ, ਹੇ ਨਾਨਕ!
ਸੁਣਿ = ਸੁਣ ਕੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਕਰਣੈਹਾਰੇ = ਸਭ ਕੁਝ ਕਰਨ ਦੀ ਸਮਰਥਾ ਵਾਲੇ ਦੇ ॥੩॥ਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ ॥੩॥
 
उपजिआ ततु गिआनु साहुरै पेईऐ इकु हरि बलि राम जीउ ॥
Upji▫ā ṯaṯ gi▫ān sāhurai pe▫ī▫ai ik har bal rām jī▫o.
The essence of spiritual wisdom has welled up; in this world, and the next, the One Lord is pervading. I am a sacrifice to the Lord.
ਜਦ ਬ੍ਰਹਮ ਵੀਚਾਰ ਦਾ ਜੋਹਰ ਉਤਪੰਨ ਹੋ ਜਾਂਦਾ ਹੈ। ਤਾਂ ਮੈਂ ਇਸ ਲੋਕ ਅਤੇ ਪ੍ਰਲੋਕ ਅੰਦਰ ਇਕ ਸੁਆਮੀ ਨੂੰ ਵੇਖਦਾ ਹਾਂ।
ਉਪਜਿਆ = ਪੈਦਾ ਹੋ ਜਾਂਦਾ ਹੈ। ਤਤੁ = ਨਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ ਗਿਆਨੁ = ਆਤਮਕ ਜੀਵਨ ਦੀ ਅਸਲ ਸੂਝ। ਸਾਹੁਰੈ = ਪਰਲੋਕ ਵਿਚ। ਪੇਈਐ = ਇਸ ਲੋਕ ਵਿਚ, ਪੇਕੇ ਘਰ ਵਿਚ। ਬ੍ਰਹਮੈਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ।
 
ब्रहमै ब्रहमु मिलिआ कोइ न साकै भिंन करि बलि राम जीउ ॥
Barahmai barahm mili▫ā ko▫e na sākai bẖinn kar bal rām jī▫o.
When God meets the God within the self, no one can separate them. I am a sacrifice to the Lord.
ਜਦ ਪਰਮ ਆਤਮਾ ਮੇਰੀ ਆਤਮਾ ਨਾਲ ਮਿਲ ਜਾਂਦੀ ਹੈ ਤਾਂ ਕੋਈ ਭੀ ਉਨ੍ਹਾਂ ਨੂੰ ਵੱਖਰਾ ਨਹੀਂ ਕਰ ਸਕਦਾ। ਘੋਲੀ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
ਬ੍ਰਹਮੁ ਮਿਲਿਆ = ਜੀਵਾਤਮਾ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ। ਭਿੰਨ = ਵੱਖਰਾ।ਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ।
 
बिसमु पेखै बिसमु सुणीऐ बिसमादु नदरी आइआ ॥
Bisam pekẖai bisam suṇī▫ai bismāḏ naḏrī ā▫i▫ā.
I gaze upon the Wondrous Lord, and listen to the Wondrous Lord; the Wondrous Lord has come into my vision.
ਅਦਭੁੱਤ ਸਾਈਂ ਨੂੰ ਮੈਂ ਵੇਖਦਾ ਹਾਂ, ਅਦਭੁੱਤ ਸਾਈਂ ਬਾਰੇ ਹੀ ਮੈਂ ਸੁਣਦਾ ਹਾਂ ਅਤੇ ਅਦਭੁੱਤ ਸੁਆਮੀ ਹੀ ਮੇਰੀ ਨਜ਼ਰੀ ਪੈਂਦਾ ਹੈ।
ਬਿਸਮੁ = ਅਸਚਰਜ-ਰੂਪ ਪ੍ਰਭੂ। ਪੇਖੈ = ਦੇਖਦਾ ਹੈ। ਬਿਸਮਾਦੁ = ਅਸਚਰਜ-ਰੂਪ ਹਰੀ। ਨਦਰੀ ਆਇਆ = ਦਿੱਸਦਾ ਹੈ।(ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ।
 
जलि थलि महीअलि पूरन सुआमी घटि घटि रहिआ समाइआ ॥
Jal thal mahī▫al pūran su▫āmī gẖat gẖat rahi▫ā samā▫i▫ā.
The Perfect Lord and Master is pervading the water, the land and the sky, in each and every heart.
ਸਾਈਂ ਸਮੁੰਦਰ, ਜਮੀਨ ਅਤੇ ਅਸਮਾਨ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਰਮਿਆ ਹੋਇਆ ਹੈ।
xxxਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ)।
 
जिस ते उपजिआ तिसु माहि समाइआ कीमति कहणु न जाए ॥
Jis ṯe upji▫ā ṯis māhi samā▫i▫ā kīmaṯ kahaṇ na jā▫e.
I have merged again into the One from whom I originated. The value of this cannot be described.
ਮੈਂ ਉਸ ਪ੍ਰਭੁ ਅੰਦਰ ਲੀਨ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸਾਂ ਅਤੇ ਇਸ ਮਿਲਾਪ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
ਜਿਸ ਤੇ = {ਸੰਬੰਧਕ 'ਤੇ', 'ਕੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਮਾਹਿ = ਵਿਚ।ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ। ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ,
 
जिस के चलत न जाही लखणे नानक तिसहि धिआए ॥४॥२॥
Jis ke cẖalaṯ na jāhī lakẖ▫ṇe Nānak ṯisėh ḏẖi▫ā▫e. ||4||2||
Nanak meditates on Him. ||4||2||
ਨਾਨਕ ਉਸ ਦਾ ਆਰਾਧਨ ਕਰਦਾ ਹੈ, ਜਿਸ ਦੀਆਂ ਅਸਚਰਜ ਖੇਡਾਂ ਜਾਣੀਆਂ ਨਹੀਂ ਜਾ ਸਕਦੀਆਂ।
ਚਲਤ = ਕੌਤਕ, ਚੋਜ = ਤਮਾਸ਼ੇ। ਨ ਜਾਹੀ ਲਖਣੇ = ਬਿਆਨ ਨਹੀਂ ਕੀਤੇ ਜਾ ਸਕਦੇ। ਤਿਸਹਿ = {ਤਿਸ ਹੀ} ਉਸ (ਪ੍ਰਭੂ) ਨੂੰ ਹੀ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ ॥੪॥੨॥(ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ। ਹੇ ਨਾਨਕ! ਉਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ ॥੪॥੨॥
 
रागु सूही छंत महला ५ घरु २
Rāg sūhī cẖẖanṯ mėhlā 5 gẖar 2
Raag Soohee, Chhant, Fifth Mehl, Second House:
ਰਾਗੁ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।
xxxਰਾਗ ਸੂਹੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
गोबिंद गुण गावण लागे ॥
Gobinḏ guṇ gāvaṇ lāge.
I sing the Glorious Praises of the Lord of the Universe.
ਮੈਂ ਆਪਣੇ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਉਂਦਾ ਹਾਂ,
xxxਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ,
 
हरि रंगि अनदिनु जागे ॥
Har rang an▫ḏin jāge.
I am awake, night and day, in the Lord's Love.
ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਜਾਗਦਾ ਹਾਂ।
ਰੰਗਿ = ਪ੍ਰੇਮ-ਰੰਗ ਵਿਚ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ।ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ,
 
हरि रंगि जागे पाप भागे मिले संत पिआरिआ ॥
Har rang jāge pāp bẖāge mile sanṯ pi▫āri▫ā.
Awake to the Lord's Love, my sins have left me. I meet with the Beloved Saints.
ਪ੍ਰਭੂ ਦੀ ਪ੍ਰੀਤ ਅੰਦਰ ਜਾਗ ਕੇ ਮੇਰੇ ਗੁਨਾਹ ਦੋੜ ਜਾਂਦੇ ਹਨ ਅਤੇ ਮੈਂ ਪ੍ਰੀਤਵਾਨ ਸਾਧੂਆਂ ਨੂੰ ਮਿਲ ਪੈਂਦਾ ਹਾਂ।
ਸੰਤ = ਗੁਰੂ।ਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ। (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ।
 
गुर चरण लागे भरम भागे काज सगल सवारिआ ॥
Gur cẖaraṇ lāge bẖaram bẖāge kāj sagal savāri▫ā.
Attached to the Guru's Feet, my doubts are dispelled, and all my affairs are resolved.
ਗੁਰਾਂ ਦੇ ਪੈਰੀ ਪੈਣ ਦਆਰਾ, ਮੇਰੇ ਸੰਸੇ ਨਵਿਰਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
ਭਰਮ = ਭਟਕਣਾ। ਸਗਲ = ਸਾਰੇ।ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ।
 
सुणि स्रवण बाणी सहजि जाणी हरि नामु जपि वडभागै ॥
Suṇ sarvaṇ baṇī sahj jāṇī har nām jap vadbẖāgai.
Listening to the Word of the Guru's Bani with my ears, I know celestial peace. By great good fortune, I meditate on the Lord's Name.
ਆਪਣੇ ਕੰਨਾਂ ਨਾਲ ਗੁਰਾਂ ਦੀ ਬਾਣੀ ਸਰਵਨ ਕਰਕੇ ਮੈਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਪਰਮ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕੀਤਾ ਹੈ।
ਸੁਣਿ = ਸੁਣ ਕੇ। ਸ੍ਰਵਨ = ਕੰਨਾਂ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਜਪਿ = ਜਪ ਕੇ। ਵਡ ਭਾਗੈ = ਵੱਡੀ ਕਿਸਮਤ ਨਾਲ।ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ,
 
बिनवंति नानक सरणि सुआमी जीउ पिंडु प्रभ आगै ॥१॥
Binvanṯ Nānak saraṇ su▫āmī jī▫o pind parabẖ āgai. ||1||
Prays Nanak, I have entered my Lord and Master's Sanctuary. I dedicate my body and soul to God. ||1||
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਸਾਹਿਬ ਦੀ ਸਰਣਾਗਤ ਸੰਭਾਲੀ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਮੈਂ ਆਪਣੇ ਮਾਲਕ ਮੂਹਰੇ ਸਮਰਪਨ ਕਰਦਾ ਹਾਂ।
ਜੀਉ = ਜਿੰਦ। ਪਿੰਡੁ = ਸਰੀਰ ॥੧॥ਨਾਨਕ ਬੇਨਤੀ ਕਰਦਾ ਹੈ- ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ) ॥੧॥
 
अनहत सबदु सुहावा ॥
Anhaṯ sabaḏ suhāvā.
The unstruck melody of the Shabad, the Word of God is so very beautiful.
ਸੁੰਦਰ ਹੈ ਬੈਕੁੰਠੀ ਕੀਰਤਨ।
ਅਨਹਤ = ਇਕ-ਰਸ, ਲਗਾਤਾਰ, ਹਰ ਵੇਲੇ। ਸੁਹਾਵਾ = (ਕੰਨਾਂ ਨੂੰ) ਸੁਖ ਦੇਣ ਵਾਲਾ।ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ,
 
सचु मंगलु हरि जसु गावा ॥
Sacẖ mangal har jas gāvā.
True joy comes from singing the Lord's Praises.
ਰੱਬ ਦੀ ਕੀਰਤੀ ਗਾਉਣ ਦੁਆਰਾ ਸੱਚੀ ਖੁਸ਼ੀ ਉਤਪੰਨ ਹੋ ਜਾਂਦੀ ਹੈ।
ਸਚੁ = ਸਦਾ-ਥਿਰ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ। ਜਸੁ = ਸਿਫ਼ਤ-ਸਾਲਾਹ। ਗਾਵਾ = (ਜਿਨ੍ਹਾਂ ਨੇ) ਗਾਇਆ।ਉਹਨਾਂ ਨੂੰ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ।
 
गुण गाइ हरि हरि दूख नासे रहसु उपजै मनि घणा ॥
Guṇ gā▫e har har ḏūkẖ nāse rahas upjai man gẖaṇā.
Singing the Glorious Praises of the Lord, Har, Har, pain is dispelled, and my mind is filled with tremendous joy.
ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੇਰੀ ਪੀੜ ਨਵਿਰਤ ਹੋ ਗਈ ਹੈ ਅਤੇ ਮੇਰੇ ਚਿੱਤ ਅੰਦਰ ਘਣੇਰੀ ਖੁਸ਼ੀ ਉਤਪੰਨ ਹੋ ਗਈ ਹੈ।
ਗਾਇ = ਗਾ ਕੇ। ਰਹਸੁ = ਖ਼ੁਸ਼ੀ। ਮਨਿ = ਮਨ ਵਿਚ। ਘਣਾ = ਬਹੁਤ।ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ।
 
मनु तंनु निरमलु देखि दरसनु नामु प्रभ का मुखि भणा ॥
Man ṯann nirmal ḏekẖ ḏarsan nām parabẖ kā mukẖ bẖaṇā.
My mind and body have become immaculate and pure, gazing upon the Blessed Vision of the Lord's Darshan; I chant the Name of God.
ਸਾਈਂ ਦਾ ਦੀਦਾਰ ਵੇਖ ਕੇ ਮੇਰੀ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ, ਅਤੇ ਮੈਂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਨੂੰ ਉਚਾਰਦਾ ਹਾਂ।
ਤੰਨੁ = ਤਨ {ਪਾਠ ਵਿਚ ਇਕ ਮਾਤ੍ਰਾ ਵਧਾਣ ਲਈ ਲਫ਼ਜ਼ 'ਤਨੁ' ਤੋਂ 'ਤੰਨੁ'}। ਦੇਖਿ = ਵੇਖ ਕੇ। ਮੁਖਿ = ਮੂੰਹ ਨਾਲ। ਭਣਾ = (ਜਿਨ੍ਹਾਂ ਨੇ) ਉਚਾਰਿਆ।ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ।