Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

होइ रेण साधू प्रभ अराधू आपणे प्रभ भावा ॥
Ho▫e reṇ sāḏẖū parabẖ arāḏẖū āpṇe parabẖ bẖāvā.
I am the dust of the feet of the Holy. Worshipping God in adoration, my God is pleased with me.
ਸੰਤਾਂ ਦੇ ਪੈਰਾਂ ਦੀ ਧੂੜ ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰ ਕੇ ਮੈਂ ਉਸ ਨੂੰ ਚੰਗਾ ਲੱਗਣ ਲੱਗ ਗਿਆ ਹਾਂ।
ਪ੍ਰਭ ਭਾਵਾ = ਪ੍ਰਭੂ ਨੂੰ ਪਿਆਰੇ ਲੱਗੇ।ਗੁਰੂ ਦੀ ਚਰਨ-ਧੂੜ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ।
 
बिनवंति नानक दइआ धारहु सदा हरि गुण गावा ॥२॥
Binvanṯ Nānak ḏa▫i▫ā ḏẖārahu saḏā har guṇ gāvā. ||2||
Prays Nanak, please bless me with Your Mercy, that I may sing Your Glorious Praises forever. ||2||
ਨਾਨਕ ਜੋਦੜੀ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉਤੇ ਮਿਹਰ ਕਰ ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹਾਂ।
ਗਾਵਾ = ਮੈਂ ਗਾਂਦਾ ਰਹਾਂ, ਗਾਵਾਂ। ਰੇਣ = ਚਰਨ-ਧੂੜ। ਸਾਧੂ = ਗੁਰੂ ॥੨॥ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, ਮੈਂ (ਭੀ) ਸਦਾ ਤੇਰੇ ਗੁਣ ਗਾਂਦਾ ਰਹਾਂ ॥੨॥
 
गुर मिलि सागरु तरिआ ॥
Gur mil sāgar ṯari▫ā.
Meeting with the Guru, I cross over the world-ocean.
ਗੁਰਾਂ ਨਾਲ ਮਿਲਣ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
ਗੁਰ ਮਿਲਿ = ਗੁਰੂ ਨੂੰ ਮਿਲ ਕੇ। ਸਾਗਰੁ = (ਸੰਸਾਰ-) ਸਮੁੰਦਰ।ਗੁਰੂ ਨੂੰ ਮਿਲ ਕੇ ਸੰਸਾਰ ਸਮੁੰਦ੍ਰ ਤਰਿਆ ਜਾ ਸਕਦਾ ਹੈ,
 
हरि चरण जपत निसतरिआ ॥
Har cẖaraṇ japaṯ nisṯari▫ā.
Meditating on the Lord's Feet, I am emancipated.
ਆਪਣੇ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰਨ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ।
ਜਪਤ = ਜਪਦਿਆਂ। ਨਿਸਤਰਿਆ = ਪਾਰ ਲੰਘਿਆ ਜਾ ਸਕਦਾ ਹੈ।ਪਰਮਾਤਮਾ ਦਾ ਨਾਮ ਜਪਦਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ।
 
हरि चरण धिआए सभि फल पाए मिटे आवण जाणा ॥
Har cẖaraṇ ḏẖi▫ā▫e sabẖ fal pā▫e mite āvaṇ jāṇā.
Meditating on the Lord's Feet, I have obtained the fruits of all rewards, and my comings and goings have ceased.
ਪ੍ਰਭੂ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਮੈਂ ਸਾਰੇ ਮੇਵੇ ਪਰਾਪਤ ਕਰ ਲਏ ਹਨ ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।
ਧਿਆਏ = ਸੁਰਤ ਜੋੜਦਾ ਹੈ। ਸਭਿ = ਸਾਰੇ। ਆਵਣ ਜਾਣਾ = ਜਨਮ ਮਰਨ ਦੇ ਗੇੜ।ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਸਾਰੀਆਂ ਮੂੰਹ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਜਨਮ ਮਰਨ ਦੇ ਗੇੜ (ਭੀ) ਮਿਟ ਜਾਂਦੇ ਹਨ।
 
भाइ भगति सुभाइ हरि जपि आपणे प्रभ भावा ॥
Bẖā▫e bẖagaṯ subẖā▫e har jap āpṇe parabẖ bẖāvā.
With loving devotional worship, I meditate intuitively on the Lord, and my God is pleased.
ਪ੍ਰੇਮ-ਭਰੀ ਉਪਾਸ਼ਨਾ ਸਹਿਤ ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ ਅਤੇ ਇਸ ਤਰ੍ਹਾਂ ਸੁਭਾਵਕ ਹੀ ਉਸ ਨੂੰ ਚੰਗਾ ਲੱਗਦਾ ਹਾਂ।
ਭਾਇ = ਪਿਆਰ ਨਾਲ। ਭਗਤਿ ਸੁਭਾਇ = ਭਗਤੀ ਵਾਲੇ ਸੁਭਾਉ ਵਿਚ ਟਿਕ ਕੇ। ਜਪਿ = ਜਪ ਕੇ। ਪ੍ਰਭ ਭਾਵਾ = ਪ੍ਰਭੂ ਨੂੰ ਚੰਗਾ ਲੱਗਦਾ ਹੈ।ਪਿਆਰ ਦੀ ਰਾਹੀਂ ਭਗਤੀ ਵਾਲੇ ਸੁਭਾਉ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
 
जपि एकु अलख अपार पूरन तिसु बिना नही कोई ॥
Jap ek alakẖ apār pūran ṯis binā nahī ko▫ī.
Meditate on the One, Unseen, Infinite, Perfect Lord; there is no other than Him.
ਤੂੰ ਇਕ ਅਦ੍ਰਿਸ਼ਟ, ਅਨੰਤ ਅਤੇ ਪੂਰੇ ਪ੍ਰਭੂ ਦਾ ਸਿਮਰਨ ਕਰ। ਉਸ ਦੇ ਬਾਝੋਂ ਹੋਰ ਕੋਈ ਨਹੀਂ।
ਅਲਖ = ਜਿਸ ਦਾ ਸਹੀ ਸਰੂਪ ਦੱਸਿਆ ਨਾਹ ਜਾ ਸਕੇ। ਅਪਾਰ = ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਾਹ ਲੱਭੇ।ਅਦ੍ਰਿਸ਼ਟ ਬੇਅੰਤ ਅਤੇ ਸਰਬ-ਵਿਆਪਕ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ।
 
बिनवंति नानक गुरि भरमु खोइआ जत देखा तत सोई ॥३॥
Binvanṯ Nānak gur bẖaram kẖo▫i▫ā jaṯ ḏekẖā ṯaṯ so▫ī. ||3||
Prays Nanak, the Guru has erased my doubts; wherever I look, there I see Him. ||3||
ਨਾਨਕ ਬੇਨਤੀ ਕਰਦਾ ਹੈ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਸਾਈਂ ਨੂੰ ਪਾਉਂਦਾ ਹਾਂ।
ਗੁਰਿ = ਗੁਰੂ ਨੇ। ਜਪਿ = ਜਪਿਆ ਕਰ। ਜਤ = ਜਿਧਰ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਤਤ = ਉਧਰ। ਸੋਈ = ਉਹੀ ਪ੍ਰਭੂ ॥੩॥ਨਾਨਕ ਬੇਨਤੀ ਕਰਦਾ ਹੈ-ਗੁਰੂ ਨੇ (ਮੇਰੀ) ਭਟਕਣਾ ਦੂਰ ਕਰ ਦਿੱਤੀ ਹੈ, (ਹੁਣ) ਮੈਂ ਜਿਧਰ ਵੇਖਦਾ ਹਾਂ, ਉਧਰ ਉਹ (ਪਰਮਾਤਮਾ) ਹੀ (ਦਿੱਸਦਾ ਹੈ) ॥੩॥
 
पतित पावन हरि नामा ॥
Paṯiṯ pāvan har nāmā.
The Lord's Name is the Purifier of sinners.
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਮੇਰਾ ਵਾਹਿਗੁਰੂ ਦਾ ਨਾਮ।
ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ।ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,
 
पूरन संत जना के कामा ॥
Pūran sanṯ janā ke kāmā.
It resolves the affairs of the humble Saints.
ਇਹ ਨੇਕ ਬੰਦਿਆਂ ਦੇ ਕਾਰਜ ਰਾਸ ਕਰ ਦਿੰਦਾ ਹੈ।
ਕੇ ਕਾਮਾ = ਦੇ (ਸਾਰੇ) ਕੰਮ।ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ।
 
गुरु संतु पाइआ प्रभु धिआइआ सगल इछा पुंनीआ ॥
Gur sanṯ pā▫i▫ā parabẖ ḏẖi▫ā▫i▫ā sagal icẖẖā punnī▫ā.
I have found the Saintly Guru, meditating on God. All my desires have been fulfilled.
ਸਾਧੂ ਗੁਰਦੇਵ ਨੂੰ ਪਾ ਕੇ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
ਪਾਇਆ = ਮਿਲਾਪ ਹਾਸਲ ਕੀਤਾ। ਸਗਲ = ਸਾਰੀਆਂ। ਇਛਾ = ਇੱਛਾਂ, ਮੁਰਾਦਾਂ। ਪੁੰਨੀਆ = ਪੁੰਨੀਆਂ, ਪੂਰੀਆਂ ਹੋ ਗਈਆਂ।ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।
 
हउ ताप बिनसे सदा सरसे प्रभ मिले चिरी विछुंनिआ ॥
Ha▫o ṯāp binse saḏā sarse parabẖ mile cẖirī vicẖẖunni▫ā.
The fever of egotism has been dispelled, and I am always happy. I have met God, from whom I was separated for so long.
ਮੇਰਾ ਹੰਕਾਰ ਦਾ ਬੁਖਾਰ ਰਫਾ ਹੋ ਗਿਆ ਹੈ ਅਤੇ ਮੈਂ ਸਦੀਵ ਹੀ ਖੁਸ਼ ਰਹਿੰਦਾ ਹਾਂ। ਦੇਰ ਤੋਂ ਵਿਛੜੇ ਹੋਏ ਆਪਣੇ ਸੁਆਮੀ ਨੂੰ ਹੁਣ ਮੈਂ ਮਿਲ ਪਿਆ ਹਾਂ।
ਹਉ ਤਾਪ = ਹਉਮੈ ਦੇ ਤਾਪ। ਸਰਸੇ = ਪ੍ਰਸੰਨ। ਪ੍ਰਭ ਮਿਲੇ = ਪ੍ਰਭੂ ਨੂੰ ਮਿਲ ਪਏ। ਚਿਰੀ = ਚਿਰਾਂ ਦੇ।(ਉਹਨਾਂ ਦੇ ਅੰਦਰੋਂ) ਹਉਮੈ ਦੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ-ਮੱਥੇ ਰਹਿਣ ਲੱਗ ਪਏ, ਚਿਰਾਂ ਦੇ ਵਿੱਛੁੜੇ ਹੋਏ ਉਹ ਪ੍ਰਭੂ ਨੂੰ ਮਿਲ ਪਏ।
 
मनि साति आई वजी वधाई मनहु कदे न वीसरै ॥
Man sāṯ ā▫ī vajī vaḏẖā▫ī manhu kaḏe na vīsrai.
My mind has found peace and tranquility; congratulations are pouring in. I shall never forget Him from my mind.
ਮੇਰਾ ਚਿੱਤ ਆਰਾਮ ਵਿੱਚ ਹੈ, ਮੈਨੂੰ ਮੁਬਾਰਕਾਂ ਮਿਲਦੀਆਂ ਹਨ ਅਤੇ ਆਪਣੇ ਦਿਲੋਂ ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭੁਲਾਉਂਦਾ।
ਮਨਿ = ਮਨ ਵਿਚ। ਸਾਤਿ = ਸ਼ਾਂਤਿ, ਠੰਢ। ਵਜੀ ਵਧਾਈ = ਚੜ੍ਹਦੀ ਕਲਾ ਪ੍ਰਬਲ ਹੋ ਗਈ। ਮਨਹੁ = ਮਨ ਤੋਂ।ਉਹਨਾਂ ਦੇ ਮਨ ਵਿਚ (ਸਿਮਰਨ ਦੀ ਬਰਕਤਿ ਨਾਲ) ਠੰਢ ਪੈ ਗਈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਪਰਮਾਤਮਾ ਦਾ ਨਾਮ ਉਹਨਾਂ ਨੂੰ ਕਦੇ ਨਹੀਂ ਭੁੱਲਦਾ।
 
बिनवंति नानक सतिगुरि द्रिड़ाइआ सदा भजु जगदीसरै ॥४॥१॥३॥
Binvanṯ Nānak saṯgur driṛ▫ā▫i▫ā saḏā bẖaj jagḏīsrai. ||4||1||3||
Prays Nanak, the True Guru has taught me this, to vibrate and meditate forever on the Lord of the Universe. ||4||1||3||
ਗੁਰੂ ਜੀ ਬੇਨਤੀ ਕਰਦੇ ਹਨ ਕਿ ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਹੀ ਆਲਮ ਦੇ ਮਾਲਕ ਦੀ ਬੰਦੀਗ ਕਰਨ ਦੀ ਪਕਿਆਈ ਕੀਤੀ ਹੈ।
ਸਤਿਗੁਰਿ = ਗੁਰੂ ਨੇ। ਜਗਦੀਸਰੈ = {ਜਗਤ-ਈਸਰੈ} ਜਗਤ ਦੇ ਈਸਰ ਨੂੰ। ਭਜੁ = ਭਜਿਆ ਕਰ ॥੪॥੧॥੩॥ਨਾਨਕ ਬੇਨਤੀ ਕਰਦਾ ਹੈ ਕਿ ਗੁਰੂ ਨੇ (ਇਹ ਗੱਲ ਹਿਰਦੇ ਵਿਚ) ਪੱਕੀ ਕਰ ਦਿੱਤੀ ਹੈ ਕਿ ਸਦਾ ਜਗਤ ਦੇ ਮਾਲਕ ਦਾ ਨਾਮ ਜਪਦੇ ਰਿਹਾ ਕਰੋ ॥੪॥੧॥੩॥
 
रागु सूही छंत महला ५ घरु ३
Rāg sūhī cẖẖanṯ mėhlā 5 gẖar 3
Raag Soohee, Chhant, Fifth Mehl, Third House:
ਰਾਗ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।
xxxਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
तू ठाकुरो बैरागरो मै जेही घण चेरी राम ॥
Ŧū ṯẖākuro bairāgro mai jehī gẖaṇ cẖerī rām.
O my Lord and Master, You are unattached; You have so many hand-maidens like me, Lord.
ਤੇਰੀਆਂ ਹੇ ਨਿਰਲੇਪ ਸੁਆਮੀ! ਮੇਰੇ ਵਰਗੀਆਂ ਅਨੇਕਾਂ ਗੋਲੀਆਂ ਹਨ।
ਠਾਕੁਰੋ = ਠਾਕੁਰੁ, ਮਾਲਕ, ਪਾਲਣਹਾਰ। ਬੈਰਾਗਰੋ = ਵਾਸਨਾ-ਰਹਿਤ, ਨਿਰਚਾਹ। ਮੈ ਜੇਹੀ = ਮੇਰੇ ਵਰਗੀਆਂ। ਘਣ = ਅਨੇਕਾਂ। ਚੇਰੀ = ਦਾਸੀਆਂ। ਰਾਮ = ਹੇ ਰਾਮ!ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ।
 
तूं सागरो रतनागरो हउ सार न जाणा तेरी राम ॥
Ŧūʼn sāgro raṯnāgro ha▫o sār na jāṇā ṯerī rām.
You are the ocean, the source of jewels; I do not know Your value, Lord.
ਤੂੰ ਸਮੁੰਦਰ ਅਤੇ ਜਵਾਹਿਰਾਤਾਂ ਦੀ ਖਾਣ ਹੈਂ। ਤੇਰਾ ਮੁੱਲ, ਹੇ ਸੁਆਮੀ! ਮੈਂ ਜਾਣਦੀ ਨਹੀਂ।
ਰਤਨਾਗਰੋ = ਰਤਨਾਕਰੁ, ਰਤਨ-ਆਕਰ, ਰਤਨਾਂ ਦੀ ਖਾਣ। ਹਉ = ਹਉਂ, ਮੈਂ।ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।
 
सार न जाणा तू वड दाणा करि मिहरमति सांई ॥
Sār na jāṇā ṯū vad ḏāṇā kar mihramaṯ sāʼn▫ī.
I do not know Your value; You are the wisest of all; please show Mercy unto me, O Lord.
ਮੈਂ ਤੇਰੀ ਕੀਮਤ ਨਹੀਂ ਜਾਣਦੀ, ਤੂੰ ਖਰਾ ਹੀ ਸਿਆਣਾ ਹੈਂ। ਤੂੰ ਮੇਰੇ ਉਤੇ ਮਿਹਰ ਧਾਰ, ਹੇ ਪ੍ਰਭੂ!
ਸਾਰ = ਕਦਰ। ਦਾਣਾ = ਸਿਆਣਾ। ਮਿਹਰੰਮਤਿ = ਮਿਹਰ। ਸਾਂਈ = ਹੇ ਸਾਈਂ!ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ), (ਮੇਰੇ ਉੱਤੇ) ਮਿਹਰ ਕਰ!
 
किरपा कीजै सा मति दीजै आठ पहर तुधु धिआई ॥
Kirpā kījai sā maṯ ḏījai āṯẖ pahar ṯuḏẖ ḏẖi▫ā▫ī.
Show Your Mercy, and bless me with such understanding, that I may meditate on You, twenty-four hours a day.
ਮਿਹਰਬਾਨੀ ਕਰ ਕੇ ਮੈਨੂੰ ਐਸੀ ਸਮਝ ਬਖਸ਼ ਕਿ ਦਿਨ ਦੇ ਅੱਠੇ ਪਹਿਰ ਹੀ ਮੈਂ ਤੇਰਾ ਸਿਮਰਨ ਕਰਦਾ ਰਹਾਂ।
ਕੀਜੈ = ਕਰ। ਦੀਜੈ = ਦੇਹ। ਮਤਿ = ਅਕਲ। ਸਾ = ਅਜਿਹੀ। ਧਿਆਈ = ਧਿਆਈਂ, ਮੈਂ ਧਿਆਵਾਂ।ਕਿਰਪਾ ਕਰ! ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।
 
गरबु न कीजै रेण होवीजै ता गति जीअरे तेरी ॥
Garab na kījai reṇ hovījai ṯā gaṯ jī▫are ṯerī.
O soul, don't be so arrogant - become the dust of all, and you shall be saved.
ਹੇ ਬੰਦੇ! ਹੰਕਾਰ ਨਾਂ ਕਰ ਤੂੰ ਸਾਰਿਆਂ ਦੀ ਧੂੜ ਹੇ ਜਾਂ, ਕੰਵਲ ਤਦ ਹੀ ਤੇਰੀ ਕਲਿਆਣ ਹੋਵੇਗੀ।
ਗਰਬੁ = ਅਹੰਕਾਰ। ਰੇਣ = ਚਰਨ-ਧੂੜ। ਹੋਵੀਜੈ = ਹੋ ਜਾ। ਗਤਿ = ਉੱਚੀ ਆਤਮਕ ਅਵਸਥਾ। ਜੀਅਰੇ = ਹੇ ਜੀਵ!ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।
 
सभ ऊपरि नानक का ठाकुरु मै जेही घण चेरी राम ॥१॥
Sabẖ ūpar Nānak kā ṯẖākur mai jehī gẖaṇ cẖerī rām. ||1||
Nanak's Lord is the Master of all; He has so many hand-maidens like me. ||1||
ਸਾਰਿਆਂ ਦੇ ਸਿਰਾਂ ਉਤੇ ਨਾਨਕ ਦਾ ਸੁਆਮੀ ਹੈ। ਮੇਰੇ ਵਰਗੀਆਂ ਉਸ ਦੀਆਂ ਅਨੇਕਾਂ ਗੋਲੀਆਂ ਹਨ।
xxx॥੧॥ਹੇ ਨਾਨਕ! ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ ਤੇ ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ ॥੧॥
 
तुम्ह गउहर अति गहिर ग्मभीरा तुम पिर हम बहुरीआ राम ॥
Ŧumĥ ga▫uhar aṯ gahir gambẖīrā ṯum pir ham bahurī▫ā rām.
Your depth is profound and utterly unfathomable; You are my Husband Lord, and I am Your bride.
ਤੂੰ ਪਰਮ ਆਗਾਧ ਅਤੇ ਅਬਾਹ ਮੁੱਲ ਦਾ ਮੋਤੀ ਹੈਂ। ਤੂੰ ਮੇਰਾ ਪਤੀ ਹੈਂ ਅਤੇ ਮੈਂ ਤੇਰੀ ਪਤਨੀ।
ਗਉਹਰ = (ਬਹੁਤ ਹੀ ਕੀਮਤੀ) ਮੋਤੀ। ਗਹਿਰਾ = ਡੂੰਘੀ, ਅਥਾਹ (ਸਮੁੰਦਰ)। ਗੰਭੀਰਾ = ਵੱਡੇ ਜਿਗਰੇ ਵਾਲਾ। ਪਿਰ = ਖਸਮ। ਹਮ = ਅਸੀਂ ਜੀਵ। ਬਹੁਰੀਆ = ਵਹੁਟੀਆਂ।ਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀਂ ਜੀਵ ਤੇਰੀਆਂ ਵਹੁਟੀਆਂ ਹਾਂ।
 
तुम वडे वडे वड ऊचे हउ इतनीक लहुरीआ राम ॥
Ŧum vade vade vad ūcẖe ha▫o iṯnīk lahurī▫ā rām.
You are the greatest of the great, exalted and lofty on high; I am infinitesimally small.
ਤੂੰ ਹੇ ਸਾਈਂ! ਵਿਸ਼ਾਲਾਂ ਦਾ ਪਰਮ ਵਿਸ਼ਾਲ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈਂ ਅਤੇ ਮੈਂ ਨਿਹਾਇਤ ਹੀ ਨਿਕੜੀ ਹਾਂ।
ਲਹੁਰੀਆ = ਛੋਟੀ। ਇਤਨੀਕ = ਬਹੁਤ ਹੀ ਛੋਟੀ।ਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।
 
हउ किछु नाही एको तूहै आपे आपि सुजाना ॥
Ha▫o kicẖẖ nāhī eko ṯūhai āpe āp sujānā.
I am nothing; You are the One and only. You Yourself are All-knowing.
ਮੈਂ ਕੁਝ ਭੀ ਨਹੀਂ, ਕੇਵਲ ਤੂੰ ਹੀ ਹੈਂੇ। ਤੂੰ ਖੁਦ-ਬ-ਖੁਦ ਹੀ ਸਿਆਣਾ ਹੈਂ।
ਹਉ = ਹਉਂ, ਮੈਂ। ਆਪੇ = ਆਪ ਹੀ। ਸੁਜਾਨਾ = ਸਿਆਣਾ।ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ।
 
अम्रित द्रिसटि निमख प्रभ जीवा सरब रंग रस माना ॥
Amriṯ ḏarisat nimakẖ parabẖ jīvā sarab rang ras mānā.
With just a momentary Glance of Your Grace, God, I live; I enjoy all pleasures and delights.
ਤੇਰੇ ਇਕ ਮੁਹਤ ਦੀ ਅੰਮ੍ਰਿਤਮਈ ਨਜ਼ਰ ਨਾਲ ਹੇ ਸੁਆਮੀ! ਮੈਂ ਜੀਉਂਦਾ ਹਾਂ ਅਤੇ ਸਮੂਹ ਖੁਸ਼ੀਆਂ ਤੇ ਨਿਆਮਤਾਂ ਭੋਗਦਾ ਹਾਂ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ! ਜੀਵਾ = ਜੀਵਾਂ, ਮੈਂ ਜੀਊ ਪੈਂਦੀ ਹਾਂ। ਮਾਨਾ = ਮਾਣ ਲਏ।ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ।
 
चरणह सरनी दासह दासी मनि मउलै तनु हरीआ ॥
Cẖarṇah sarnī ḏāsah ḏāsī man ma▫ulai ṯan harī▫ā.
I seek the Sanctuary of Your Feet; I am the slave of Your slaves. My mind has blossomed forth, and my body is rejuvenated.
ਮੈਂ ਤੇਰੀਆਂ ਗੋਲੀਆਂ ਦੀ ਗੋਲੀ, ਤੇਰੇ ਪੈਂਰਾਂ ਦੀ ਪਨਾਹ ਲੋੜਦੀ ਹਾਂ। ਮੇਰੀ ਆਤਮਾ ਪ੍ਰਫੁਲਤ ਹੋ ਗਈ ਹੈ ਅਤੇ ਮੇਰੀ ਦੇਹ ਹਰੀ ਭਰੀ।
ਮਨਿ ਮਉਲੈ = ਮਨ ਖਿੜ ਪਿਆਂ। ਹਰੀਆ = ਹਰਾ-ਭਰਾ।ਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।
 
नानक ठाकुरु सरब समाणा आपन भावन करीआ ॥२॥
Nānak ṯẖākur sarab samāṇā āpan bẖāvan karī▫ā. ||2||
O Nanak, the Lord and Master is contained amongst all; He does just as He pleases. ||2||
ਨਾਨਕ, ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕਰਦਾ ਹੈ।
ਭਾਵਨ = ਮਰਜ਼ੀ ॥੨॥ਹੇ ਨਾਨਕ! ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ ॥੨॥
 
तुझु ऊपरि मेरा है माणा तूहै मेरा ताणा राम ॥
Ŧujẖ ūpar merā hai māṇā ṯūhai merā ṯāṇā rām.
I take pride in You; You are my only Strength, Lord.
ਤੇਰੇ ਉਤੇ ਮੈਂ ਫਖਰ ਕਰਦਾ ਹਾਂ ਅਤੇ ਕੇਵਲ ਤੂੰ ਹੀ ਮੇਰੀ ਤਾਕਤ ਹੈਂ।
ਮਾਣਾ = ਫ਼ਖ਼ਰ। ਤਾਣਾ = ਤਾਣ, ਬਲ, ਸਹਾਰਾ।ਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ।
 
सुरति मति चतुराई तेरी तू जाणाइहि जाणा राम ॥
Suraṯ maṯ cẖaṯurā▫ī ṯerī ṯū jāṇā▫ihi jāṇā rām.
You are my understanding, intellect and knowledge. I know only what You cause me to know, Lord.
ਮੇਰੀ ਸਮਝ, ਅਕਲ ਅਤੇ ਸਿਆਣਪ ਤੇਰੀਆਂ ਹੀ ਦਾਤਾਂ ਹਨ, ਜੋ ਕੁਛ ਤੂੰ ਮੈਨੂੰ ਅਨੁਭਵ ਕਰਾਉਂਦਾ ਹੈ ਕੇਵਲ ਉਸ ਨੂੰ ਹੀ ਮੈਂ ਅਨੁਭਵ ਕਰਦਾ ਹਾਂ, ਹੇ ਸੁਆਮੀ!
ਮਤਿ = ਅਕਲ। ਸੁਰਤਿ = ਸੂਝ। ਜਾਣਾਇਹਿ = (ਜੋ ਕੁਝ) ਤੂੰ ਸਮਝਾਂਦਾ ਹੈਂ। ਜਾਣਾ = ਜਾਣਾਂ, ਮੈਂ ਸਮਝਦਾ ਹਾਂ।(ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।
 
सोई जाणै सोई पछाणै जा कउ नदरि सिरंदे ॥
So▫ī jāṇai so▫ī pacẖẖāṇai jā ka▫o naḏar siranḏe.
He alone knows, and he alone understands, upon whom the Creator Lord bestows His Grace.
ਕੇਵਲ ਉਹ ਹੀ ਜਾਣਦਾ ਹੈ, ਕੇਵਲ ਉਹੀ ਸਮਝਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ।
ਸੇਈ = ਉਹੀ ਮਨੁੱਖ। ਜਾ ਕਉ = ਜਿਸ ਉੱਤੇ। ਨਦਰਿ = ਮਿਹਰ ਦੀ ਨਿਗਾਹ। ਸਿਰੰਦੇ = ਸਿਰਜਣਹਾਰ ਦੀ।ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ।
 
मनमुखि भूली बहुती राही फाथी माइआ फंदे ॥
Manmukẖ bẖūlī bahuṯī rāhī fāthī mā▫i▫ā fanḏe.
The self-willed manmukh wanders along many paths, and is trapped in the net of Maya.
ਪ੍ਰਤੀਕੂਲ ਪਤਨੀ ਅਨੇਕਾਂ ਰਸਤਿਆਂ ਅੰਦਰ ਭੁੱਲੀ ਫਿਰਦੀ ਹੈ ਅਤੇ ਮੋਰਨੀ ਦੇ ਜਾਲ ਵਿੱਚ ਫਸੀ ਹੋਈ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭੂਲੀ = ਸਹੀ ਜੀਵਨ ਵਲੋਂ ਖੁੰਝੀ ਹੋਈ। ਰਾਹੀ = ਰਾਹੀਂ, ਰਾਹਾਂ ਵਿਚ। ਫੰਦੇ = ਫਾਹੀ ਵਿਚ।ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ।
 
ठाकुर भाणी सा गुणवंती तिन ही सभ रंग माणा ॥
Ŧẖākur bẖāṇī sā guṇvanṯī ṯin hī sabẖ rang māṇā.
She alone is virtuous, who is pleasing to her Lord and Master. She alone enjoys all the pleasures.
ਕੇਵਲ ਉਹ ਹੀ ਨੇਕੀ-ਨਿਪੁੰਨ ਹੈ, ਜੋ ਆਪਣੇ ਸਾਈਂ ਦੀ ਲਾਡਲੀ ਹੈ। ਕੇਵਲ ਉਹ ਹੀ ਸਾਰੀਆਂ ਖੁਸ਼ੀਆਂ ਨੂੰ ਭੋਗਦੀ ਹੈ।
ਭਾਣੀ = ਚੰਗੀ ਲੱਗੀ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ ਨੇ ਹੀ।ਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।
 
नानक की धर तूहै ठाकुर तू नानक का माणा ॥३॥
Nānak kī ḏẖar ṯūhai ṯẖākur ṯū Nānak kā māṇā. ||3||
You, O Lord, are Nanak's only support. You are Nanak's only pride. ||3||
ਤੂੰ ਹੇ ਸਾਹਿਬ! ਨਾਨਕ ਦਾ ਆਸਰਾ ਹੈ ਅਤੇ ਕੇਵਲ ਤੂੰ ਹੀ ਨਾਨਕ ਦਾ ਨਾਜ਼-ਨਖਰਾ।
ਧਰ = ਆਸਰਾ। ਠਾਕੁਰ = ਹੇ ਠਾਕੁਰ! ॥੩॥ਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ ॥੩॥
 
हउ वारी वंञा घोली वंञा तू परबतु मेरा ओल्हा राम ॥
Ha▫o vārī vañā gẖolī vañā ṯū parbaṯ merā olĥā rām.
I am a sacrifice, devoted and dedicated to You; You are my sheltering mountain, Lord.
ਮੈਂ ਤੇਰੇ ਉਤੋਂ ਕੁਰਬਾਨ ਹਾਂ, ਮੈਂ ਤੇਰੇ ਉਤੋਂ ਸਦਕੇ ਹਾਂ, ਹੇ ਮੇਰੇ ਸਾਈਂ! ਤੂੰ ਮੇਰੀ ਪਹਾੜੀ ਵਰਗੀ ਪਨਾਹ ਹੈਂ।
ਹਉ = ਹਉਂ, ਮੈਂ। ਵਾਰੀ ਵੰਞਾ = ਵਾਰੀ ਵੰਞਾਂ, ਮੈਂ ਕੁਰਬਾਨ ਜਾਂਦੀ ਹਾਂ। ਘੋਲੀ = ਸਦਕੇ। ਓਲ੍ਹ੍ਹਾ = ਪਰਦਾ।ਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ।
 
हउ बलि जाई लख लख लख बरीआ जिनि भ्रमु परदा खोल्हा राम ॥
Ha▫o bal jā▫ī lakẖ lakẖ lakẖ barī▫ā jin bẖaram parḏā kẖolĥā rām.
I am a sacrifice, thousands, hundreds of thousands of times, to the Lord. He has torn away the veil of doubt;
ਮੈਂ ਲੱਖਾਂ, ਲੱਖੂਖਾਂ ਵਾਰੀ ਆਪਣੇ ਸੁਆਮੀ ਉਤੋਂ ਬਲਿਹਾਰਨੇ ਜਾਂਦੀ ਹਾਂ ਜਿਸ ਨੇ ਮੇਰਾ ਸੰਦੇਹ ਦਾ ਪੜਦਾ ਦੂਰ ਕਰ ਦਿੱਤਾ ਹੈ।
ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦੀ ਹਾਂ। ਬਰੀਆ = ਵਾਰੀ। ਜਿਨਿ = ਜਿਸ ਨੇ। ਭ੍ਰਮੁ = ਭਟਕਣਾ।ਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।