Sri Guru Granth Sahib Ji

Ang: / 1430

Your last visited Ang:

इहु मोहु माइआ तेरै संगि न चालै झूठी प्रीति लगाई ॥
Ih moh mā▫i▫ā ṯerai sang na cẖālai jẖūṯẖī parīṯ lagā▫ī.
This emotional attachment to Maya shall not go with you; it is false to fall in love with it.
ਮੋਹਨੀ ਦੇ ਨਾਲ ਇਹ ਲਗਨ ਤੇਰੇ ਨਾਲ ਨਹੀਂ ਜਾਣੀ। ਕੂੜ ਹੈ ਇਸ ਨਾਲ ਨੇਹੁੰ ਗੰਢਣਾ।
ਸੰਗਿ = ਨਾਲ। ਝੂਠੀ = ਤੋੜ ਨਾਹ ਨਿਭਣ ਵਾਲੀ।ਮਾਇਆ ਦਾ ਇਹ ਮੋਹ (ਜਿਸ ਵਿਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ।
 
सगली रैणि गुदरी अंधिआरी सेवि सतिगुरु चानणु होइ ॥
Saglī raiṇ guḏrī anḏẖi▫ārī sev saṯgur cẖānaṇ ho▫e.
The entire night of your life has passed away in darkness; but by serving the True Guru, the Divine Light shall dawn within.
ਸਮੂਹ ਰਾਤ੍ਰੀ ਅਨ੍ਹੇਰੇ ਅੰਦਰ ਗੁਜ਼ਰ ਗਈ ਹੈ। ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਰੱਬੀ ਨੂਰ ਤੇਰੇ ਉਤੇ ਊਦੇ ਹੋਵੇਗਾ।
ਸਗਲੀ = ਸਾਰੀ। ਰੈਣਿ = (ਜ਼ਿੰਦਗੀ ਦੀ) ਰਾਤ। ਗੁਦਰੀ = ਗੁਜ਼ਰੀ {ਕਾਦੀ, ਕਾਜ਼ੀ, ਕਾਗਦ, ਕਾਗ਼ਜ਼}। ਅੰਧਿਆਰੀ = ਮਾਇਆ ਦੇ ਮੋਹ ਦੇ ਹਨੇਰੇ ਵਾਲੀ।ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ।
 
कहु नानक प्राणी चउथै पहरै दिनु नेड़ै आइआ सोइ ॥४॥
Kaho Nānak parāṇī cẖa▫uthai pahrai ḏin neṛai ā▫i▫ā so▫e. ||4||
Says Nanak, O mortal, in the fourth watch of the night, that day is drawing near! ||4||
ਗੁਰੂ ਜੀ ਆਖਦੇ ਹਨ, ਕਿ ਰਾਤ ਦੇ ਚੌਥੇ ਹਿੱਸੇ ਵਿੱਚ ਤੇਰੀ ਮੌਤ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।
xxx॥੪॥ਨਾਨਕ ਆਖਦਾ ਹੈ ਕਿ ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ) ॥੪॥
 
लिखिआ आइआ गोविंद का वणजारिआ मित्रा उठि चले कमाणा साथि ॥
Likẖi▫ā ā▫i▫ā govinḏ kā vaṇjāri▫ā miṯrā uṯẖ cẖale kamāṇā sāth.
Receiving the summons from the Lord of the Universe, O my merchant friend, you must arise and depart with the actions you have committed.
ਸ੍ਰਿਸ਼ਟੀ ਦੇ ਸੁਆਮੀ ਦਾ ਪਰਵਾਨਾ ਆਉਣਾ ਤੇ, ਹੈ ਮੇਰੇ ਸੁਦਾਗਰ ਸਜਣਾ! ਇਨਸਾਨ ਖੜਾ ਹੋ ਆਪਣੇ ਕੀਤੇ ਅਮਲਾ ਦੇ ਸਮੇਤ ਟੁਰ ਜਾਂਦਾ ਹੈ।
ਉਠਿ = ਉੱਠ ਕੇ। ਕਮਾਣਾ = ਕਮਾਏ ਹੋਏ ਕਰਮਾਂ ਦੇ ਸੰਸਕਾਰ, ਆਤਮਕ ਜੀਵਨ ਦੀ ਚੰਗੀ ਮੰਦੀ ਕਮਾਈ।ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! ਜਦੋਂ ਪਰਮਾਤਮਾ ਵਲੋਂ (ਮੌਤ ਦਾ) ਲਿਖਿਆ ਹੋਇਆ (ਪਰਵਾਨਾ) ਆਉਂਦਾ ਹੈ, ਤਦੋਂ (ਇੱਥੇ) ਕਮਾਏ ਹੋਏ (ਚੰਗੇ ਮੰਦੇ ਕਰਮਾਂ ਦੇ ਸੰਸਕਾਰ ਜੀਵਾਤਮਾ ਦੇ) ਨਾਲ ਤੁਰ ਪੈਂਦੇ ਹਨ।
 
इक रती बिलम न देवनी वणजारिआ मित्रा ओनी तकड़े पाए हाथ ॥
Ik raṯī bilam na ḏevnī vaṇjāri▫ā miṯrā onī ṯakṛe pā▫e hāth.
You are not allowed a moment's delay, O my merchant friend; the Messenger of Death seizes you with firm hands.
ਉਹ ਇਕ ਮੁਹਤ ਦੀ ਦੇਰੀ ਭੀ ਨਹੀਂ ਕਰਨ ਦਿੰਦੇ, ਹੈ ਸੁਦਾਗਰ ਸਜਣਾ! ਉਹ ਫ਼ਾਨੀ ਬੰਦੇ ਨੂੰ ਮਜ਼ਬੂਤ ਹੱਥਾਂ ਨਾਲ ਪਕੜਦੇ ਹਨ।
ਬਿਲਮ = ਦੇਰ। ਦੇਵਨੀ = ਦੇਵਨਿ, ਦੇਂਦੇ। ਓਨੀ = ਉਹਨਾਂ (ਜਮਾਂ) ਨੇ।ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।
 
लिखिआ आइआ पकड़ि चलाइआ मनमुख सदा दुहेले ॥
Likẖi▫ā ā▫i▫ā pakaṛ cẖalā▫i▫ā manmukẖ saḏā ḏuhele.
Receiving the summons, people are seized and dispatched. The self-willed manmukhs are miserable forever.
ਲਿਖਤੀ ਹੁਕਮ ਪੁਜਣ ਤੇ ਜੀਵ ਫੜ ਕੇ ਅਗੇ ਤੋਰ ਦਿਤੇ ਹਨ। ਹਮੇਸ਼ਾਂ ਦੁਖੀਏ ਹਨ, ਆਪ ਹੁਦਰੇ ਪੁਰਸ਼।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਹੇਲੇ = ਦੁਖੀ।ਜਦੋਂ ਕਰਤਾਰ ਵਲੋਂ (ਮੌਤ ਦਾ) ਲਿਖਿਆ ਹੋਇਆ ਹੁਕਮ ਆਉਂਦਾ ਹੈ (ਉਹ ਜਮ ਜੀਵ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਫਿਰ) ਸਦਾ ਦੁਖੀ ਰਹਿੰਦੇ ਹਨ।
 
जिनी पूरा सतिगुरु सेविआ से दरगह सदा सुहेले ॥
Jinī pūrā saṯgur sevi▫ā se ḏargėh saḏā suhele.
But those who serve the Perfect True Guru are forever happy in the Court of the Lord.
ਸਾਈਂ ਦੇ ਦਰਬਾਰ ਅੰਦਰ ਉਹ ਹਮੇਸ਼ਾਂ ਸੁਖੀਏ ਹਨ ਜੋ ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
ਸੁਹੇਲੇ = ਸੌਖੇ।ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸਦਾ ਸੌਖੇ ਰਹਿੰਦੇ ਹਨ।
 
करम धरती सरीरु जुग अंतरि जो बोवै सो खाति ॥
Karam ḏẖarṯī sarīr jug anṯar jo bovai so kẖāṯ.
The body is the field of karma in this age; whatever you plant, you shall harvest.
ਇਸ ਯੂਗ ਅੰਦਰ ਦੇਹਿ ਅਮਲਾਂ ਦਾ ਖੇਤ ਹੈ। ਜੋ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਦਾ (ਵੱਢਦਾ) ਹੈ।
ਕਰਮ ਧਰਤੀ = ਕਰਮ ਕਮਾਣ ਲਈ ਧਰਤੀ। ਜੁਗ ਅੰਤਰਿ = ਜੁਗ ਵਿਚ, ਜਗਤ ਵਿਚ, ਮਨੁੱਖਾ ਜਵਿਨ ਵਿਚ {ਨੋਟ: ਇਥੇ ਲਫ਼ਜ਼ 'ਜੁਗ' ਕਿਸੇ ਖ਼ਾਸ ਸਤਜੁਗ ਕਲਿਜੁਗ ਆਦਿਕ ਵਾਸਤੇ ਨਹੀਂ ਹੈ}। ਖਾਤਿ = ਖਾਂਦਾ ਹੈ।(ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।
 
कहु नानक भगत सोहहि दरवारे मनमुख सदा भवाति ॥५॥१॥४॥
Kaho Nānak bẖagaṯ sohėh ḏarvāre manmukẖ saḏā bẖavāṯ. ||5||1||4||
Says Nanak, the devotees look beautiful in the Court of the Lord; the self-willed manmukhs wander forever in reincarnation. ||5||1||4||
ਗੁਰੂ ਜੀ ਫੁਰਮਾਉਂਦੇ ਹਨ, ਜਗਿਆਸੂ ਸਾਹਿਬ ਦੀ ਦਰਗਾਹ ਅੰਦਰ ਸੁੰਦਰ ਲਗਦੇ ਹਨ, ਜਦ ਕਿ ਆਪ ਹੁਦਰੇ ਹਮੇਸ਼ਾਂ ਆਵਾਗਉਣ ਅੰਦਰ ਭਟਕਦੇ ਹਨ।
ਸੋਹਹਿ = ਸੋਭਦੇ ਹਨ। ਦਰਵਾਰੇ = ਪ੍ਰਭੂ ਦੇ ਦਰਬਾਰ ਵਿਚ। ਭਵਾਤਿ = ਜਨਮ ਮਰਨ ਵਿਚ ਪਾਏ ਜਾਂਦੇ ਹਨ ॥੫॥੧॥੪॥ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ॥੫॥੧॥੪॥
 
सिरीरागु महला ४ घरु २ छंत
Sirīrāg mėhlā 4 gẖar 2 cẖẖanṯ
Siree Raag, Fourth Mehl, Second House, Chant:
ਸਿਰੀ ਰਾਗ, ਚਉਥੀ ਪਾਤਸ਼ਾਹੀ।
xxxਰਾਗ ਸਿਰੀਰਾਗ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
मुंध इआणी पेईअड़ै किउ करि हरि दरसनु पिखै ॥
Munḏẖ i▫āṇī pe▫ī▫aṛai ki▫o kar har ḏarsan pikẖai.
How can the ignorant soul-bride obtain the Blessed Vision of the Lord's Darshan, while she is in this world of her father's home?
ਭੋਲੀ ਪਤਨੀ ਆਪਣੇ ਪਿਤਾ ਦੇ ਘਰ ਵਿੱਚ ਕਿਸ ਤਰ੍ਹਾਂ ਵਾਹਿਗੁਰੂ ਦਾ ਦੀਦਾਰ ਵੇਖ ਸਕਦੀ ਹੈ?
ਮੁੰਧ = {मुग्धा} ਜੁਆਨ ਇਸਤ੍ਰੀ। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਕਿਉਕਰਿ = ਕਿਵੇਂ? ਪਿਖੈ = ਪੇਖੈ, ਵੇਖੇ।ਜੇ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਅੰਞਾਣ ਹੀ ਟਿਕੀ ਰਹੇ, ਤਾਂ ਉਹ ਪਤੀ-ਪ੍ਰਭੂ ਦਾ ਦਰਸਨ ਕਿਵੇਂ ਕਰ ਸਕਦੀ ਹੈ? (ਦਰਸਨ ਨਹੀਂ ਕਰ ਸਕਦੀ)।
 
हरि हरि अपनी किरपा करे गुरमुखि साहुरड़ै कम सिखै ॥
Har har apnī kirpā kare gurmukẖ sāhurṛai kamm sikẖai.
When the Lord Himself grants His Grace, the Gurmukh learns the duties of her Husband's Celestial Home.
ਜਦ ਸੁਆਮੀ ਮਾਲਕ ਆਪਣੀ ਰਹਿਮਤ ਧਾਰਦਾ ਹੈ ਤਾਂ ਗੁਰੂ-ਅਨੁਸਾਰੀ ਪਤਨੀ ਆਪਣੇ ਕੰਤ ਦੇ ਘਰ ਦੇ ਕਾਰ ਵਿਹਾਰ ਸਿਖ ਲੈਂਦੀ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਹੁਰੜੈ ਕੰਮ = ਸਹੁਰੇ ਘਰ ਦੇ ਕੰਮ, ਉਹ ਕੰਮ ਜਿਨ੍ਹਾਂ ਦੇ ਕਰਨ ਨਾਲ ਪਤੀ ਨੂੰ ਮਿਲ ਸਕੇ।ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਤਾਂ (ਜੀਵ-ਇਸਤ੍ਰੀ) ਗੁਰੂ ਦੇ ਸਨਮੁਖ ਹੋ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਪਹੁੰਚਣ ਵਾਲੇ ਕੰਮ (ਕਰਨੇ) ਸਿੱਖਦੀ ਹੈ।
 
साहुरड़ै कम सिखै गुरमुखि हरि हरि सदा धिआए ॥
Sāhurṛai kamm sikẖai gurmukẖ har har saḏā ḏẖi▫ā▫e.
The Gurmukh learns the duties of her Husband's Celestial Home; she meditates forever on the Lord, Har, Har.
ਪਵਿੱਤ੍ਰ ਪਤਨੀ ਕੰਤ ਦੇ ਘਰ ਦੇ ਕੰਮ ਕਾਜ ਸਿਖਦੀ ਹੈ ਅਤੇ ਸਦੀਵ ਹੀ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦੀ ਹੈ।
xxxਗੁਰੂ ਦੀ ਸਰਨ ਪੈ ਕੇ (ਜੀਵ-ਇਸਤ੍ਰੀ) ਉਹ ਕੰਮ ਸਿੱਖਦੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਪਤੀ-ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਸਕੇ (ਉਹ ਕੰਮ ਇਹ ਹਨ ਕਿ ਜੀਵ-ਇਸਤ੍ਰੀ) ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ।
 
सहीआ विचि फिरै सुहेली हरि दरगह बाह लुडाए ॥
Sahī▫ā vicẖ firai suhelī har ḏargėh bāh ludā▫e.
She walks happily among her companions, and in the Lord's Court, she swings her arms joyfully.
ਉਹ ਤਦ ਆਪਣੀਆਂ ਸਖੀਆਂ ਵਿੱਚ ਖੁਸ਼ ਫਿਰੇਗੀ ਅਤੇ ਹਰੀ ਦੇ ਦਰਬਾਰ ਅੰਦਰ ਆਪਣੀ ਭੁਜਾ ਹੁਲਾਰੇਗੀ।
ਸਹੀਆ = ਸਹੀਆਂ, ਸਹੇਲੀਆਂ, ਸਤ-ਸੰਗੀ। ਸੁਹੇਲੀ = ਸੌਖੀ। ਬਾਹ ਲੁਡਾਏ = ਬਾਂਹ ਹੁਲਾਰਦੀ ਹੈ, ਬੇ-ਫ਼ਿਕਰ ਹੋ ਕੇ ਵਿਚਰਦੀ ਹੈ।ਸਹੇਲੀਆਂ ਵਿਚ (ਸਤ-ਸੰਗੀਆਂ ਵਿਚ ਰਹਿ ਕੇ ਇਸ ਲੋਕ ਵਿਚ) ਸੌਖੀ ਤੁਰੀ ਫਿਰਦੀ ਹੈ (ਸੌਖਾ ਜੀਵਨ ਬਿਤਾਂਦੀ ਹੈ, ਤੇ) ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਪਹੁੰਚਦੀ ਹੈ।
 
लेखा धरम राइ की बाकी जपि हरि हरि नामु किरखै ॥
Lekẖā ḏẖaram rā▫e kī bākī jap har har nām kirkẖai.
Her account is cleared by the Righteous Judge of Dharma, when she chants the Name of the Lord, Har, Har.
ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ ਉਹ ਧਰਮਰਾਜ ਦੇ ਹਿਸਾਬ ਕਿਤਾਬ ਦੀ ਬਾਕੀ ਉਤੇ ਲਕੀਰ ਫੇਰ ਦਿੰਦੀ ਹੈ।
ਜਪਿ = ਜਪ ਕੇ। ਕਿਰਖੈ = ਖਿੱਚ ਲੈਂਦੀ ਹੈ, ਮੁਕਾ ਲੈਂਦੀ ਹੈ। ਦਿਖੈ = ਦੇਖੈ, ਵੇਖਦੀ ਹੈ।ਉਹ ਜੀਵ-ਇਸਤ੍ਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ, ਮੁਕਾ ਲੈਂਦੀ ਹੈ।
 
मुंध इआणी पेईअड़ै गुरमुखि हरि दरसनु दिखै ॥१॥
Munḏẖ i▫āṇī pe▫ī▫aṛai gurmukẖ har ḏarsan ḏikẖai. ||1||
The ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
ਭੋਲੀ ਭਾਲੀ ਵਹੁਟੀ, ਇਸ ਸੰਸਾਰ ਅੰਦਰ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਦੀਦਾਰ ਵੇਖ ਲੈਂਦੀ ਹੈ।
xxx॥੧॥ਭੋਲੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਗੁਰੂ ਦੀ ਸਰਨ ਪੈ ਕੇ ਪਰਮਾਤਮਾ-ਪਤੀ ਦਾ ਦਰਸਨ ਕਰ ਲੈਂਦੀ ਹੈ ॥੧॥
 
वीआहु होआ मेरे बाबुला गुरमुखे हरि पाइआ ॥
vī▫āhu ho▫ā mere babulā gurmukẖe har pā▫i▫ā.
My marriage has been performed, O my father. As Gurmukh, I have found the Lord.
ਮੇਰਾ ਅਨੱਦ ਕਾਰਜ ਹੋ ਗਿਆ ਹੈ, ਹੈ ਮੇਰੇ ਪਿਤਾ! ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
ਮੇਰੇ ਬਾਬੁਲਾ, ਮੇਰੇ ਬਾਬੋਲਾ = ਹੇ ਮੇਰੇ ਪਿਤਾ! ਵੀਆਹੁ = ਪਤੀ-ਪ੍ਰਭੂ ਨਾਲ ਮਿਲਾਪ। ਗੁਰਮੁਖੇ = ਗੁਰਮੁਖਿ, ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।ਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ।
 
अगिआनु अंधेरा कटिआ गुर गिआनु प्रचंडु बलाइआ ॥
Agi▫ān anḏẖerā kati▫ā gur gi▫ān parcẖand balā▫i▫ā.
The darkness of ignorance has been dispelled. The Guru has revealed the blazing light of spiritual wisdom.
ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਗੁਰਾਂ ਨੇ ਬ੍ਰਹਿਮ-ਬੋਧ ਦੀ ਖਰੀ ਤੇਜ ਰੋਸ਼ਨੀ ਬਾਲ ਦਿੱਤੀ ਹੈ।
ਅਗਿਆਨੁ = ਬੇ-ਸਮਝੀ। ਗੁਰ ਗਿਆਨੁ = ਗੁਰੂ ਤੋਂ ਮਿਲੀ ਪਰਮਾਤਮਾ ਨਾਲ ਡੂੰਘੀ ਸਾਂਝ। ਪ੍ਰਚੰਡੁ = ਤੇਜ਼। ਬਲਾਇਆ = ਬਾਲਿਆ।ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ (-ਰੂਪ ਸੂਰਜ ਇਤਨਾ) ਤੇਜ਼ ਜਗ-ਮਗ ਕਰ ਉਠਿਆ ਹੈ ਕਿ (ਮੇਰੇ ਅੰਦਰੋਂ) ਬੇ-ਸਮਝੀ ਦਾ ਹਨੇਰਾ ਦੂਰ ਹੋ ਗਿਆ ਹੈ।
 
बलिआ गुर गिआनु अंधेरा बिनसिआ हरि रतनु पदारथु लाधा ॥
Bali▫ā gur gi▫ān anḏẖerā binsi▫ā har raṯan paḏārath lāḏẖā.
This spiritual wisdom given by the Guru shines forth, and the darkness has been dispelled. I have found the Priceless Jewel of the Lord.
ਗੁਰਾਂ ਦਾ ਦਿਤਾ ਹੋਇਆ ਬ੍ਰਹਿਮ-ਗਿਆਨ ਪ੍ਰਕਾਸ਼ ਪਸਾਰ ਰਿਹਾ ਹੈ ਅਤੇ ਅਨ੍ਹੇਰਾ ਨਵਿਰਤ ਹੋ ਗਿਆ ਹੈ। ਇਸ ਲਈ ਮੈਨੂੰ ਵਾਹਿਗੁਰੂ ਦੇ ਨਾਮ ਦਾ ਅਮੋਲਕ ਜਵੇਹਰ ਲਭ ਪਿਆ ਹੈ।
ਬਿਨਸਿਆ = ਨਾਸ ਹੋ ਗਿਆ। ਲਾਧਾ = ਲੱਭ ਪਿਆ ਹੈ।ਗੁਰੂ ਦਾ ਦਿੱਤਾ ਗਿਆਨ (ਮੇਰੇ ਅੰਦਰ) ਚਮਕ ਪਿਆ ਹੈ (ਮਾਇਆ-ਮੋਹ ਦਾ) ਹਨੇਰਾ ਦੂਰ ਹੋ ਗਿਆ ਹੈ (ਉਸ ਚਾਨਣੀ ਦੀ ਬਰਕਤਿ ਨਾਲ ਮੈਨੂੰ) ਪਰਮਾਤਮਾ ਦਾ ਨਾਮ (-ਰੂਪ) ਕੀਮਤੀ ਰਤਨ ਲੱਭ ਪਿਆ ਹੈ।
 
हउमै रोगु गइआ दुखु लाथा आपु आपै गुरमति खाधा ॥
Ha▫umai rog ga▫i▫ā ḏukẖ lāthā āp āpai gurmaṯ kẖāḏẖā.
The sickness of my ego has been dispelled, and my pain is over and done. Through the Guru's Teachings, my identity has consumed my identical identity.
ਮੇਰੀ ਹਊਮੇ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੇਰਾ ਦੁਖੜਾ ਕਟਿਆ ਗਿਆ ਹੈ। ਗੁਰਾਂ ਦੇ ਉਪਦੇਸ਼ ਅਧੀਨ ਆਪਣੀ ਸਵੈ-ਹੰਗਤਾ ਨੂੰ ਮੈਂ ਖੁਦ ਹੀ ਖਾ ਲਿਅ ਹੈ।
ਆਪੁ = ਆਪਾ-ਭਾਵ। ਆਪੈ = ਆਪੇ ਤੋਂ, ਆਪੇ ਦੇ ਗਿਆਨ ਤੋਂ। ਗੁਰਮਤਿ = ਗੁਰੂ ਦੀ ਮੱਤ ਲੈ ਕੇ।ਗੁਰੂ ਦੀ ਮੱਤ ਤੇ ਤੁਰਿਆਂ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਹਉਮੈ ਦਾ ਦੁਖ ਮੁੱਕ ਗਿਆ ਹੈ, ਆਪੇ ਦੇ ਗਿਆਨ ਨਾਲ ਮੇਰਾ ਆਪਾ-ਭਾਵ ਖ਼ਤਮ ਹੋ ਗਿਆ ਹੈ।
 
अकाल मूरति वरु पाइआ अबिनासी ना कदे मरै न जाइआ ॥
Akāl mūraṯ var pā▫i▫ā abẖināsī nā kaḏe marai na jā▫i▫ā.
I have obtained my Husband Lord, the Akaal Moorat, the Undying Form. He is Imperishable; He shall never die, and He shall never ever leave.
ਮੈਂ ਅਮਰ ਸਰੂਪ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਿਆ ਹੈ। ਉਹ ਨਾਸ-ਰਹਿਤ ਹੈ ਤੇ ਇਸ ਲਈ ਮਰਦਾ ਤੇ ਜਾਂਦਾ ਨਹੀਂ।
ਵਰੁ = ਖਸਮ। ਜਾਇਆ = ਜੰਮਦਾ।(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।
 
वीआहु होआ मेरे बाबोला गुरमुखे हरि पाइआ ॥२॥
vī▫āhu ho▫ā mere bābolā gurmukẖe har pā▫i▫ā. ||2||
My marriage has been performed, O my father. As Gurmukh, I have found the Lord. ||2||
ਸ਼ਾਦੀ ਹੋ ਗਈ ਹੈ, ਹੇ ਮੇਰੇ ਪਿਤਾ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਰਾਪਤ ਕਰ ਲਿਆ ਹੈ।
xxx॥੨॥ਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ॥੨॥
 
हरि सति सते मेरे बाबुला हरि जन मिलि जंञ सुहंदी ॥
Har saṯ saṯe mere babulā har jan mil jañ suhanḏī.
The Lord is the Truest of the True, O my father. Meeting with the humble servants of the Lord, the marriage procession looks beautiful.
ਸੱਚਿਆਂ ਦਾ ਪਰਮ ਸੱਚਾ ਹੈ ਮੇਰਾ ਸੁਆਮੀ, ਹੇ ਮੇਰੇ ਪਿਤਾ! ਰੱਬ ਦੇ ਗੋਲਿਆਂ ਨੂੰ ਭੇਟਣ ਦੁਆਰਾ ਜੰਜ ਸੋਹਣੀ ਜਾਪਦੀ ਹੈ।
ਸਤਿ ਸਤੇ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ। ਹਰਿ ਜਨ = ਪਰਮਾਤਮਾ ਦੇ ਸੇਵਕ, ਸਤਸੰਗੀ। ਮਿਲਿ = ਮਿਲ ਕੇ, ਇਕੱਠੇ ਹੋ ਕੇ। ਸੁਹੰਦੀ = ਸੋਹਣੀ ਲੱਗਦੀ ਹੈ।ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ।
 
पेवकड़ै हरि जपि सुहेली विचि साहुरड़ै खरी सोहंदी ॥
Pevkaṛai har jap suhelī vicẖ sāhurṛai kẖarī sohanḏī.
She who chants the Lord's Name is happy in this world of her father's home, and in the next world of her Husband Lord, she shall be very beautiful.
ਜੋ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਉਹ ਇਸ ਜੱਗ ਅੰਦਰ ਖੁਸ਼ ਰਹੇਗੀ ਅਤੇ ਪ੍ਰਲੋਕ ਵਿੱਚ ਨਿਹਾਇਤ ਹੀ ਸੁੰਦਰ ਭਾਸੇਗੀ।
ਜਪਿ = ਜਪ ਕੇ। ਸਾਹੁਰੜੈ = ਸਹੁਰੇ ਘਰ, ਪਰਮਾਤਮਾ ਦੀ ਹਜ਼ੂਰੀ ਵਿਚ। ਸੋਹੰਦੀ, ਸੁਹੰਦੀ = ਸੋਭਦੀ ਹੈ।(ਜੀਵ-ਇਸਤ੍ਰੀ ਇਹਨਾਂ ਸਤਸੰਗੀਆਂ ਵਿਚ ਰਹਿ ਕੇ) ਪੇਕੇ ਘਰ ਵਿਚ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ, ਤੇ ਪਰਲੋਕ ਵਿਚ ਭੀ ਬਹੁਤ ਸੋਭਾ ਪਾਂਦੀ ਹੈ।
 
साहुरड़ै विचि खरी सोहंदी जिनि पेवकड़ै नामु समालिआ ॥
Sāhurṛai vicẖ kẖarī sohanḏī jin pevkaṛai nām samāli▫ā.
In her Husband Lord's Celestial Home, she shall be most beautiful, if she has remembered the Naam in this world.
ਅਗਲੇ ਜਹਾਨ ਅੰਦਰ ਉਹ ਬਹੁਤ ਹੀ ਸੁੰਦਰ ਹੋਵੇਗੀ ਜਿਸ ਨੇ ਇਸ ਸੰਸਾਰ ਅੰਦਰ ਨਾਮ ਦਾ ਅਰਾਧਨ ਕੀਤਾ ਹੈ।
ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਸਮਾਲਿਆ = ਸੰਭਾਲਿਆ ਹੈ, (ਹਿਰਦੇ ਵਿਚ) ਸਾਂਭਿਆ ਹੈ।(ਇਹ ਯਕੀਨ ਜਾਣੋ ਕਿ) ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਪਰਲੋਕ ਵਿਚ (ਜ਼ਰੂਰ) ਸੋਭਾ ਖੱਟਦੀ ਹੈ।
 
सभु सफलिओ जनमु तिना दा गुरमुखि जिना मनु जिणि पासा ढालिआ ॥
Sabẖ safli▫o janam ṯinā ḏā gurmukẖ jinā man jiṇ pāsā dẖāli▫ā.
Fruitful are the lives of those who, as Gurmukh, have conquered their minds-they have won the game of life.
ਲਾਭਦਾਇਕ ਹਨ ਉਨ੍ਹਾਂ ਦੇ ਸਮੂਹ ਜੀਵਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨਾਂ ਨੂੰ ਨਾਮ ਦੀਆਂ ਨਰਦਾ ਸੁੱਟ ਕੇ ਜਿੱਤਿਆ ਹੈ।
ਸਭੁ = ਸਾਰਾ। ਸਫਲਿਓ = ਕਾਮਯਾਬ। ਜਿਣਿ = ਜਿੱਤ ਕੇ, ਵੱਸ ਵਿਚ ਕਰ ਕੇ। ਪਾਸਾ ਢਾਲਿਆ = ਨਰਦਾਂ ਸੁੱਟੀਆਂ ਹਨ, ਜ਼ਿੰਦਗੀ-ਰੂਪ ਚੌਪੜ ਦੀ ਬਾਜ਼ੀ ਖੇਡੀ ਹੈ।ਗੁਰੂ ਦੀ ਸਰਨ ਪੈ ਕੇ ਉਹਨਾਂ ਜੀਵ-ਇਸਤ੍ਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ (ਵੱਸ ਵਿਚ ਲਿਆ ਕੇ) ਚੌਪੜ-ਰੂਪ ਇਹ ਜੀਵਨ-ਖੇਡ ਖੇਡੀ ਹੈ।
 
हरि संत जना मिलि कारजु सोहिआ वरु पाइआ पुरखु अनंदी ॥
Har sanṯ janā mil kāraj sohi▫ā var pā▫i▫ā purakẖ anandī.
Joining with the humble Saints of the Lord, my actions bring prosperity, and I have obtained the Lord of Bliss as my Husband.
ਵਾਹਿਗੁਰੂ ਦੇ ਸਾਧ-ਸਰੂਪ ਪੁਰਸ਼ਾਂ ਨੂੰ ਭੇਟਣ ਦੁਆਰਾ ਮੇਰਾ ਕਾਜ ਸਫਲ ਹੋਇਆ ਹੈ ਅਤੇ ਖੁਸ਼ ਬਾਸ਼ ਸੁਆਮੀ ਨੂੰ ਮੈਂ ਆਪਣੇ ਖਾਵਦ ਵਜੋ ਪਾ ਲਿਆ ਹੈ।
ਕਾਰਜੁ = ਵਿਆਹ ਦਾ ਕੰਮ, ਪ੍ਰਭੂ-ਪਤੀ ਨਾਲ ਮਿਲਾਪ ਦਾ ਉੱਦਮ। ਸੋਹਿਆ = ਸੋਹਣਾ ਹੋ ਗਿਆ ਹੈ, ਚੰਗੀ ਤਰ੍ਹਾਂ ਸਿਰੇ ਚੜ੍ਹਿਆ ਹੈ। ਪੁਰਖੁ = ਸਰਬ-ਵਿਆਪਕ ਪ੍ਰਭੂ। ਅਨੰਦੀ = ਆਨੰਦ ਦਾ ਸੋਮਾ।ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ-ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਤੇ ਆਨੰਦ ਦਾ ਸੋਮਾ ਖਸਮ-ਪ੍ਰਭੂ ਮਿਲ ਪੈਂਦਾ ਹੈ।
 
हरि सति सति मेरे बाबोला हरि जन मिलि जंञ सोहंदी ॥३॥
Har saṯ saṯ mere bābolā har jan mil jañ sohanḏī. ||3||
The Lord is the Truest of the True, O my father. Joining with the humble servants of the Lord, the marriage party has been embellished. ||3||
ਸੱਚਾ, ਸੱਚਾ ਹੈ ਵਾਹਿਗੁਰੂ ਹੈ ਮੇਰੇ ਪਿਤਾ! ਵਾਹਿਗੁਰੂ ਦੇ ਗੋਲਿਆਂ ਦੇ ਨਾਲ ਹੋਰ ਦੁਆਰਾ ਜੰਜ ਸਸ਼ੋਭਤ ਹੋ ਜਾਂਦੀ ਹੈ।
ਸਹੰਦੀ (ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਸੋਹੰਦੀ'। ਇਥੇ 'ਸੁਹੰਦੀ' ਪੜ੍ਹਨਾ ਹੈ) ॥੩॥ਹੇ ਮੇਰੇ ਪਿਤਾ! ਪ੍ਰਭੂ-ਪਤੀ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, (ਉਸ ਪਤੀ ਨਾਲ ਮਿਲਾਪ ਕਰਾਣ ਵਾਸਤੇ) ਉਸ ਪ੍ਰਭੂ ਦੇ ਭਗਤ ਜਨ ਮਿਲ ਕੇ (ਮਾਨੋ) ਸੋਹਣੀ ਜੰਞ ਬਣਦੇ ਹਨ ॥੩॥
 
हरि प्रभु मेरे बाबुला हरि देवहु दानु मै दाजो ॥
Har parabẖ mere babulā har ḏevhu ḏān mai ḏājo.
O my father, give me the Name of the Lord God as my wedding gift and dowry.
ਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।
ਹਰਿ ਪ੍ਰਭ ਦਾਨੁ = ਹਰਿ ਪ੍ਰਭੂ (ਦੇ ਨਾਮ) ਦਾ ਦਾਨ। ਮੈ = ਮੈਨੂੰ। ਦਾਜੋ = ਦਾਜੁ।ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ।