Sri Guru Granth Sahib Ji

Ang: / 1430

Your last visited Ang:

हरि कपड़ो हरि सोभा देवहु जितु सवरै मेरा काजो ॥
Har kapṛo har sobẖā ḏevhu jiṯ savrai merā kājo.
Give me the Lord as my wedding gown, and the Lord as my glory, to accomplish my works.
ਮੈਨੂੰ ਵਾਹਿਗੁਰੂ ਮੇਰੀ ਪੁਸ਼ਾਕ ਵਜੋਂ ਤੇ ਵਾਹਿਗੁਰੂ ਮੇਰੀ ਸ਼ਾਨ ਸ਼ੋਕਤ ਵਜੋਂ ਦੇ, ਜਿਸ ਨਾਲ ਮੇਰਾ ਕੰਮ ਰਾਸ ਹੋ ਜਾਵੇ।
ਕਪੜੋ ਸੋਭਾ = (ਦਾਜ ਵਿਚ ਦਿੱਤਾ ਹੋਇਆ ਕੀਮਤੀ) ਕੱਪੜਾ ਤੇ ਧਨ। ਜਿਤੁ = ਜਿਸ (ਦਾਜ) ਦੀ ਰਾਹੀਂ। ਸਵਰੈ = ਸੰਵਰ ਜਾਏ, ਸੋਹਣਾ ਲੱਗਣ ਲੱਗ ਪਏ। ਕਾਜੋ = ਕਾਜੁ, ਵਿਆਹ ਦਾ ਕੰਮ।ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ) ਕੱਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ (ਪ੍ਰਭੂ-ਪਤੀ ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ।
 
हरि हरि भगती काजु सुहेला गुरि सतिगुरि दानु दिवाइआ ॥
Har har bẖagṯī kāj suhelā gur saṯgur ḏān ḏivā▫i▫ā.
Through devotional worship to the Lord, this ceremony is made blissful and beautiful; the Guru, the True Guru, has given this gift.
ਵਾਹਿਗੁਰੂ ਸੁਆਮੀ ਦੇ ਅਨੁਰਾਗ ਦੇ ਰਾਹੀਂ ਸ਼ਾਦੀ ਸੁਹਾਉਣੀ ਹੋ ਗਈ ਹੈ। ਵੱਡੇ ਸੱਚੇ ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦਾਤ ਪ੍ਰਦਾਨ ਕੀਤੀ ਹੈ।
ਸੁਹੇਲਾ = ਸੁਖਦਾਈ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ।ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ,
 
खंडि वरभंडि हरि सोभा होई इहु दानु न रलै रलाइआ ॥
Kẖand varbẖand har sobẖā ho▫ī ih ḏān na ralai ralā▫i▫ā.
Across the continents, and throughout the Universe, the Lord's Glory is pervading. This gift is not diminished by being diffused among all.
ਬੇਆਜ਼ਮਾਂ ਤੇ ਆਲਮ ਅੰਦਰ ਵਾਹਿਗੁਰੂ ਦੀ ਵਡਿਆਈ ਫੈਲ ਗਈ ਹੈ। ਨਾਮ ਦੀ ਇਹ ਦਾਤ ਮਿਲਾਉਣ ਦੁਆਰਾ ਹੋਰਨਾਂ ਨਾਲ ਨਹੀਂ ਮਿਲਦੀ।
ਖੰਡਿ = ਖੰਡ ਵਿਚ; ਦੇਸ ਵਿਚ, ਧਰਤੀ ਉੱਤੇ। ਵਰਭੰਡਿ = ਬ੍ਰਹਮੰਡ ਵਿਚ, ਸੰਸਾਰ ਵਿਚ। ਹਰਿ ਸੋਭਾ = ਹਰਿ-ਨਾਮ ਦੇ ਦਾਜ ਨਾਲ ਸੋਭਾ। ਨ ਰਲੈ ਰਲਾਇਆ = ਕੋਈ ਹੋਰ ਦਾਜ ਇਸ ਦੀ ਬਰਾਬਰੀ ਨਹੀਂ ਕਰ ਸਕਦਾ।ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿਚ ਸੰਸਾਰ ਵਿਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ।
 
होरि मनमुख दाजु जि रखि दिखालहि सु कूड़ु अहंकारु कचु पाजो ॥
Hor manmukẖ ḏāj jė rakẖ ḏikẖālėh so kūṛ ahaʼnkār kacẖ pājo.
Any other dowry, which the self-willed manmukhs offer for show, is only false egotism and a worthless display.
ਕੋਈ ਹੋਰ ਦਾਜ ਜੋ ਅਧਰਮੀ ਧਰਕੇ ਦਿਖਾਵਾ ਕਰਦੇ ਹਨ, ਉਹ ਝੂਠਾ ਹੰਕਾਰ ਤੇ ਨਿੰਕਮਾ ਮੁਲੰਮਾ ਹੈ।
ਹੋਰਿ = ਹੋਰ ਬੰਦੇ {ਨੋਟ: 'ਹੋਰਿ' ਬਹੁ-ਵਚਨ ਹੈ}। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਜਿ = ਜਿਹੜਾ। ਰਖਿ = ਰੱਖ ਕੇ। ਕੂੜੁ = ਝੂਠਾ। ਕਚੁ = (ਕੱਚ ਵਰਗਾ) ਖੋਟਾ। ਪਾਜੋ = ਪਾਜੁ, ਵਿਖਾਵਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ।
 
हरि प्रभ मेरे बाबुला हरि देवहु दानु मै दाजो ॥४॥
Har parabẖ mere babulā har ḏevhu ḏān mai ḏājo. ||4||
O my father, please give me the Name of the Lord God as my wedding gift and dowry. ||4||
ਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।
xxx॥੪॥ਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ ॥੪॥
 
हरि राम राम मेरे बाबोला पिर मिलि धन वेल वधंदी ॥
Har rām rām mere bābolā pir mil ḏẖan vel vaḏẖanḏī.
The Lord, Raam, Raam, is All-pervading, O my father. Meeting her Husband Lord, the soul-bride blossoms forth like the flourishing vine.
ਵਾਹਿਗੁਰੂ ਸੁਆਮੀ ਹਰ ਥਾਂ ਰਮਿਆ ਹੋਇਆ ਹੈ। ਹੈ ਮੇਰੇ ਪਿਤਾ! ਆਪਣੇ ਪਤੀ ਨਾਲ ਮਿਲ ਕੇ ਪਤਨੀ ਵੇਲ ਵਾਙੂ ਵਧਦੀ ਹੈ।
ਹਰਿ ਰਾਮ ਰਾਮ ਪਿਰ ਮਿਲਿ = ਹਰਿ ਮਿਲਿ, ਰਾਮ ਮਿਲਿ, ਪਿਰਮਿਲ, ਪਰਮਾਤਮਾ-ਪਤੀ ਨੂੰ ਮਿਲ ਕੇ। ਧਨ = ਜੀਵ-ਇਸਤ੍ਰੀ। ਧਨ ਵੇਲ = ਜੀਵ-ਇਸਤ੍ਰੀ ਦੀ ਪੀੜ੍ਹੀ, ਪ੍ਰਭੂ-ਪਤੀ ਨੂੰ ਮਿਲੀ ਹੋਈ ਜੀਵ-ਇਸਤ੍ਰੀ ਦੀ ਪੀੜ੍ਹੀ।ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ।
 
हरि जुगह जुगो जुग जुगह जुगो सद पीड़ी गुरू चलंदी ॥
Har jugah jugo jug jugah jugo saḏ pīṛī gurū cẖalanḏī.
In age after age, through all the ages, forever and ever, those who belong to the Guru's Family shall prosper and increase.
ਵਾਹਿਗੁਰੂ ਨਾਲ ਜੁੜੇ ਹੋੲੈ ਗੁਰਾਂ ਦਾ ਈਮਾਨ ਤੇ ਪੰਥ ਦੇ ਤੇ ਦੋ (ਚਾਰਾਂ) ਯੁਗਾਂ-ਲਈ ਸਗੋ ਸਮੂਹ ਯੁਗਾਂ ਅੰਦਰ ਹਮੇਸ਼ਾਂ ਲਈ ਚਾਲੂ ਕਰ ਦਿਤਾ ਗਿਆ ਹੈ।
ਜੁਗਹ ਜੁਗੋ = ਹਰੇਕ ਜੁਗ ਵਿਚ। ਜੁਗ ਜੁਗਹ ਜੁਗੋ = ਹਰੇਕ ਜੁਗ ਵਿਚ, ਸਦਾ ਹੀ। ਸਦ = ਸਦਾ। ਪੀੜੀ ਗੁਰੂ = ਗੁਰੂ ਦੀ ਪੀੜ੍ਹੀ। ਚਲੰਦੀ = ਚੱਲ ਪੈਂਦੀ ਹੈ।ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ-ਪਤੀ ਦੀ ਪੀੜ੍ਹੀ ਚਲੀ ਆਉਂਦੀ ਹੈ।
 
जुगि जुगि पीड़ी चलै सतिगुर की जिनी गुरमुखि नामु धिआइआ ॥
Jug jug pīṛī cẖalai saṯgur kī jinī gurmukẖ nām ḏẖi▫ā▫i▫ā.
Age after age, the Family of the True Guru shall increase. As Gurmukh, they meditate on the Naam, the Name of the Lord.
ਸਾਰਿਆਂ ਯੁਗਾਂ ਅੰਦਰ ਸੱਚੇ ਗੁਰਾਂ ਦਾ ਧਾਰਮਕ ਘਰਾਣਾ ਰਵਾਂ ਰਹੇਗਾ, ਜੋ ਗੁਰਾਂ ਦੇ ਉਪਦੇਸ਼ ਤਾਬੇ, ਨਾਮ ਦਾ ਸਿਮਰਨ ਕਰਦਾ ਹੈ।
ਜੁਗਿ ਜੁਗਿ = ਹਰੇਕ ਜੁਗ ਵਿਚ। ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਹਰੇਕ ਜੁਗ ਵਿਚ ਸਤਿਗੁਰੂ ਦੀ ਪੀੜ੍ਹੀ (ਨਾਦੀ ਸੰਤਾਨ) ਚੱਲ ਪੈਂਦੀ ਹੈ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ (ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ)।
 
हरि पुरखु न कब ही बिनसै जावै नित देवै चड़ै सवाइआ ॥
Har purakẖ na kab hī binsai jāvai niṯ ḏevai cẖaṛai savā▫i▫ā.
The Almighty Lord never dies or goes away. Whatever He gives, keeps on increasing.
ਸਰਬ-ਸ਼ਕਤੀਵਾਨ ਵਾਹਿਗੁਰੂ ਕਦਾਚਿੱਤ ਮਰਦਾ ਜਾਂ ਜਾਂਦਾ ਨਹੀਂ। ਜੋ ਕੁਝ ਉਹ ਦਿੰਦਾ ਹੈ, ਸਦੀਵ ਹੀ ਵਧਦਾ ਜਾਂਦਾ ਹੈ।
ਜਾਵੈ = ਨਾਸ ਹੁੰਦਾ। ਚੜੈ ਸਵਾਇਆ = ਹੋਰ ਹੋਰ ਵਧਦਾ ਹੈ।ਪਰਮਾਤਮਾ ਐਸਾ ਪਤੀ ਹੈ, ਜੋ ਕਦੇ ਭੀ ਨਾਸ਼ ਨਹੀਂ ਹੁੰਦਾ, ਜੋ ਕਦੇ ਭੀ ਨਹੀਂ ਮਰਦਾ। ਉਹ ਸਦਾ ਦਾਤਾਂ ਬਖ਼ਸ਼ਦਾ ਹੈ, ਉਸ ਦੀ ਦਾਤ ਸਦਾ ਵਧਦੀ ਰਹਿੰਦੀ ਹੈ।
 
नानक संत संत हरि एको जपि हरि हरि नामु सोहंदी ॥
Nānak sanṯ sanṯ har eko jap har har nām sohanḏī.
O Nanak, the One Lord is the Saint of Saints. Chanting the Name of the Lord, Har, Har, the soul-bride is bountiful and beautiful.
ਨਾਨਕ ਅਦੁੱਤੀ ਪ੍ਰਭੂ ਸਾਧੂਆਂ ਦਾ ਸਾਧੂ ਹੈ। ਵਾਹਿਗੁਰੂ ਸੁਆਮੀ ਦੇ ਲਾਮ ਦਾ ਉਚਾਰਣ ਕਰਨ ਦੁਆਰਾ ਪਤਨੀ ਸੁਸ਼ੋਭਤ ਹੋ ਜਾਵਦੀ ਹੈ।
ਸੰਤ ਹਰਿ = ਸੰਤਾਂ ਦਾ ਹਰੀ। ਜਪਿ = ਜਪ ਕੇ। ਸੋਹੰਦੀ = (ਪੀੜ੍ਹੀ) ਸੋਭਦੀ ਹੈ।ਹੇ ਨਾਨਕ! ਭਗਤ ਜਨ ਤੇ ਭਗਤਾਂ ਦਾ (ਪਿਆਰਾ) ਪ੍ਰਭੂ ਇਕ-ਰੂਪ ਹਨ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ-ਇਸਤ੍ਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।
 
हरि राम राम मेरे बाबुला पिर मिलि धन वेल वधंदी ॥५॥१॥
Har rām rām mere babulā pir mil ḏẖan vel vaḏẖanḏī. ||5||1||
The Lord, Raam, Raam, is All-pervading, O my father. Meeting her Husband Lord, the soul-bride blossoms forth like the flourishing vine. ||5||1||
ਵਾਹਿਗੁਰੂ ਸੁਆਮੀ ਹਰ ਥਾਂ ਰਮਿਆ ਹੋਇਆ ਹੈ, ਹੈ ਮੇਰੇ ਪਿਤਾ! ਆਪਦੇ ਪਤੀ ਨਾਲ ਮਿਲ ਕੇ ਪਤਨੀ ਵੇਲ ਵਾਙੂ ਵਧਦੀ ਹੈ।
xxx॥੫॥ਹੇ ਮੇਰੇ ਪਿਤਾ! ਹਰੀ-ਪਤੀ ਨਾਲ ਰਾਮ ਪਤੀ ਨਾਲ ਮਿਲਕੇ ਜੀਵ-ਇਸਤ੍ਰੀ ਦੀ ਪੀੜ੍ਹੀ ਚੱਲ ਪੈਂਦੀ ਹੈ (ਭਾਵ, ਉਸ ਦੀ ਸੰਗਤ ਵਿਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹੇ ਪੈ ਜਾਂਦੇ ਹਨ) ॥੫॥੧॥
 
सिरीरागु महला ५ छंत
Sirīrāg mėhlā 5 cẖẖanṯ
Siree Raag, Fifth Mehl, Chhant:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
xxxਰਾਗ ਸਿਰੀਰਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
मन पिआरिआ जीउ मित्रा गोबिंद नामु समाले ॥
Man pi▫āri▫ā jī▫o miṯrā gobinḏ nām samāle.
O dear beloved mind, my friend, reflect upon the Name of the Lord of the Universe.
ਹੇ ਮੇਰੀ ਸਨੇਹੀ ਸਜਣੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਦਾ ਅਰਾਧਨ ਕਰ।
ਮਨ = ਹੇ ਮਨ! ਸਮਾਲੇ = ਸਮਾਲਿ, ਸਾਂਭ, (ਆਪਣੇ ਅੰਦਰ) ਸੰਭਾਲ ਰੱਖ।ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ।
 
मन पिआरिआ जी मित्रा हरि निबहै तेरै नाले ॥
Man pi▫āri▫ā jī miṯrā har nibhai ṯerai nāle.
O dear beloved mind, my friend, the Lord shall always be with you.
ਹੇ ਮਨੂਏ! ਮੇਰੇ ਮਿਠੜੇ ਯਾਰ, ਵਾਹਿਗੁਰੂ ਤੇਰਾ ਪੱਖ ਪੂਰੇਗਾ।
ਨਿਬਹੈ = ਤੋੜ ਸਾਥ ਨਿਬਾਹੇਗਾ। ਨਾਲੇ = ਨਾਲਿ।ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ।
 
संगि सहाई हरि नामु धिआई बिरथा कोइ न जाए ॥
Sang sahā▫ī har nām ḏẖi▫ā▫ī birthā ko▫e na jā▫e.
The Name of the Lord shall be with you as your Helper and Support. Meditate on Him-no one who does so shall ever return empty-handed.
ਰੱਬ ਦੇ ਨਾਮ ਦਾ ਚਿੰਤਨ ਕਰ। ਉਹ ਤੇਰਾ ਹਾਜ਼ਰ-ਲਾਜ਼ਰ ਮਦਦਗਾਰ ਹੋਵੇਗਾ (ਰੱਬ ਦੇ ਬੂਹੇ ਤੋ) ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।
ਧਿਆਈ = (ਹੇ ਮਨ!) ਤੂੰ ਸਿਮਰ, ਤੂੰ ਧਿਆਨ ਕਰ। ਬਿਰਥਾ = ਖਾਲੀ {वृथा}।(ਹੇ ਮਨ!) ਪਰਮਾਤਮਾ ਦਾ ਨਾਮ ਸਿਮਰ, (ਇਹੀ ਤੇਰੇ) ਨਾਲ (ਰਹੇਗਾ, ਇਹੀ ਤੇਰਾ) ਸਾਥੀ (ਰਹੇਗਾ। ਜੇਹੜਾ ਭੀ ਮਨੁੱਖ ਇਹੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ (-ਹੱਥ) ਨਹੀਂ ਜਾਂਦਾ।
 
मन चिंदे सेई फल पावहि चरण कमल चितु लाए ॥
Man cẖinḏe se▫ī fal pāvahi cẖaraṇ kamal cẖiṯ lā▫e.
You shall obtain the fruits of your mind's desires, by focusing your consciousness on the Lord's Lotus Feet.
ਸੁਆਮੀ ਦੇ ਕੰਵਲ ਰੂਪੀ ਪੈਰਾਂ ਨਾਲ ਆਪਣਾ ਮਨ ਜੋੜਣ ਦੁਆਰਾ ਤੂੰ ਉਹ ਮੇਵੇ ਪਾ ਲਵੇਗਾ ਜਿਹਡੇ ਤੇਰਾ ਦਿਲ ਚਾਹੁੰਦਾ ਹੈ।
ਮਨ ਚਿੰਦੇ ਫਲ = ਮਨ-ਇਛੱਤ ਫਲ। ਲਾਏ = ਲਾਇ।ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ।
 
जलि थलि पूरि रहिआ बनवारी घटि घटि नदरि निहाले ॥
Jal thal pūr rahi▫ā banvārī gẖat gẖat naḏar nihāle.
He is totally pervading the water and the land; He is the Lord of the World-forest. Behold Him in exaltation in each and every heart.
ਆਪਣੀ ਦ੍ਰਿਸ਼ਟੀ ਨਾਲ ਹਰ ਦਿਲ ਅੰਦਰ ਜੰਗਲ ਰੂਪੀ ਜਗਤ ਦੇ ਸੁਆਮੀ ਨੂੰ ਦੇਖ, ਜੋ ਸਮੁੰਦਰ ਤੇ ਧਰਤੀ ਵਿੱਚ ਪਰੀ-ਪੂਰਨ ਹੋ ਰਿਹਾ ਹੈ।
ਬਨਵਾਰੀ = ਜਗਤ ਦਾ ਮਾਲਕ। ਘਟਿ ਘਟਿ = ਹਰੇਕ ਘਟ ਵਿਚ। ਨਿਹਾਲੇ = ਵੇਖਦਾ ਹੈ।(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ।
 
नानकु सिख देइ मन प्रीतम साधसंगि भ्रमु जाले ॥१॥
Nānak sikẖ ḏe▫e man parīṯam sāḏẖsang bẖaram jāle. ||1||
Nanak gives this advice: O beloved mind, in the Company of the Holy, burn away your doubts. ||1||
ਨਾਨਕ ਤੈਨੂੰ ਸਤਿਸੰਗਤ ਅੰਦਰ ਆਪਣਾ ਵਹਿਮ ਸਾੜ ਸੁੱਟਣ ਦੀ ਸਲਾਹ ਦਿੰਦਾ ਹੈ, ਮੇਰੀ ਪਿਆਰੀ ਜਿੰਦੜੀਏ।
ਸਿਖ = ਸਿੱਖਿਆ। ਦੇਇ = ਦੇਂਦਾ ਹੈ। ਜਾਲੇ = ਜਾਲਿ, ਸਾੜ ਦੇਹ ॥੧॥ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਸਾਧ ਸੰਗਤ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ ॥੧॥
 
मन पिआरिआ जी मित्रा हरि बिनु झूठु पसारे ॥
Man pi▫āri▫ā jī miṯrā har bin jẖūṯẖ pasāre.
O dear beloved mind, my friend, without the Lord, all outward show is false.
ਹੇ ਮਿਠੜੇ ਚਿੱਤ। ਮੇਰੇ ਬੇਲੀਆਂ, ਵਾਹਿਗੁਰੂ ਦੇ ਬਗੈਰ ਸਾਰਾ ਅਡੰਬਰ ਕੂੜਾ ਹੈ।
ਝੂਠੁ = ਤੋੜ ਸਾਥ ਨਾਹ ਨਿਬਾਹੁਣ ਵਾਲਾ। ਪਸਾਰੇ = ਪਸਾਰਾ।ਹੇ ਮੇਰੇ ਪਿਆਰੇ ਮਨ! ਹੇ ਮੇਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ (ਹੋਰ ਕੋਈ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ), ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ।
 
मन पिआरिआ जीउ मित्रा बिखु सागरु संसारे ॥
Man pi▫āri▫ā jī▫o miṯrā bikẖ sāgar sansāre.
O dear beloved mind, my friend, the world is an ocean of poison.
ਹੇ ਮਿਠੜੇ ਚਿੱਤ! ਮੇਰੇ ਬੇਲੀਆਂ! ਜਗਤ ਇਕ ਜ਼ਹਿਰ ਦਾ ਸਮੁੰਦਰ ਹੈ।
ਬਿਖੁ = ਜ਼ਹਰ। ਸਾਗਰੁ = ਸਮੁੰਦਰ।ਹੇ ਪਿਆਰੇ ਮਨ! ਇਹ ਸੰਸਾਰ (ਇਕ) ਸਮੁੰਦਰ (ਹੈ ਜੋ) ਜ਼ਹਰ (ਨਾਲ ਭਰਿਆ ਹੋਇਆ) ਹੈ।
 
चरण कमल करि बोहिथु करते सहसा दूखु न बिआपै ॥
Cẖaraṇ kamal kar bohith karṯe sahsā ḏūkẖ na bi▫āpai.
Let the Lord's Lotus Feet be your Boat, so that pain and skepticism shall not touch you.
ਸਿਰਜਣਹਾਰ ਦੇ ਕੰਵਲ ਰੂਪੀ ਪੈਰਾ ਨੂੰ ਆਪਦਾ ਜਹਾਜ਼ ਬਣਾ, ਤਾਂ ਜੋ ਤੈਨੂੰ ਸੰਦੇਹ ਤੇ ਦੁੱਖ ਨਾਂ ਵਾਪਰੇ।
ਕਰਿ = ਬਣਾ। ਬੋਹਿਥੁ = ਜਹਾਜ਼। ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ। ਸਹਸਾ = ਸਹਮ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
 
गुरु पूरा भेटै वडभागी आठ पहर प्रभु जापै ॥
Gur pūrā bẖetai vadbẖāgī āṯẖ pahar parabẖ jāpai.
Meeting with the Perfect Guru, by great good fortune, meditate on God twenty-four hours a day.
ਜਿਸ ਨੂੰ ਪਰਮ ਚੰਗੇ ਨਸੀਬਾਂ ਰਾਹੀਂ ਪੂਰਨ ਗੁਰੂ ਜੀ ਮਿਲ ਪੈਦੇ ਹਨ, ਉਹ ਅਠੇ ਪਹਿਰ ਸਾਹਿਬ ਦਾ ਸਿਮਰਨ ਕਰਦਾ ਹੈ।
ਭੇਟੈ = ਮਿਲਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਜਾਪੈ = ਜਾਪਦਾ ਹੈ।(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ।
 
आदि जुगादी सेवक सुआमी भगता नामु अधारे ॥
Āḏ jugāḏī sevak su▫āmī bẖagṯā nām aḏẖāre.
From the very beginning, and throughout the ages, He is the Lord and Master of His servants. His Name is the Support of His devotees.
ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਵਾਹਿਗੁਰੂ ਆਪਦੇ ਗੋਲਿਆਂ ਦਾ ਮਾਲਕ ਹੈ। ਉਸਦਾ ਨਾਮ ਉਸ ਦੇ ਸਾਧੂਆਂ ਦਾ ਆਸਰਾ ਹੈ।
ਆਦਿ = ਸ਼ੁਰੂ ਤੋਂ ਹੀ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਸੇਵਕ ਸੁਆਮੀ = ਸੇਵਕਾਂ ਦਾ ਮਾਲਕ। ਅਧਾਰੇ = ਆਧਾਰਾ, ਆਸਰਾ।ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, (ਪਰਮਾਤਮਾ ਆਪਣੇ) ਸੇਵਕਾਂ ਦਾ ਰਾਖਾ (ਚਲਿਆ ਆ ਰਿਹਾ) ਹੈ, (ਪਰਮਾਤਮਾ ਦੇ) ਭਗਤਾਂ ਲਈ ਪਰਮਾਤਮਾ ਦਾ ਨਾਮ (ਸਦਾ ਹੀ) ਜ਼ਿੰਦਗੀ ਦਾ ਸਹਾਰਾ ਹੈ।
 
नानकु सिख देइ मन प्रीतम बिनु हरि झूठ पसारे ॥२॥
Nānak sikẖ ḏe▫e man parīṯam bin har jẖūṯẖ pasāre. ||2||
Nanak gives this advice: O beloved mind, without the Lord, all outward show is false. ||2||
ਨਾਨਕ ਤੈਨੂੰ ਮਸ਼ਵਰਾ ਦਿੰਦਾ ਹੈ, ਹੈ ਮੇਰੀ ਪਿਆਰੀ ਜਿੰਦੇ! ਕਿ ਵਾਹਿਗੁਰੂ ਦੇ ਬਾਝੋਂ ਸਮੁਹ ਦਿਖਾਵਾ ਕੂੜ ਹੈ।
ਝੂਠ ਪਸਾਰੇ = ਸਾਥ ਨਾਹ ਨਿਭਣ ਵਾਲੇ ਪਸਾਰੇ ॥੨॥ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ ਤੋੜ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੨॥
 
मन पिआरिआ जीउ मित्रा हरि लदे खेप सवली ॥
Man pi▫āri▫ā jī▫o miṯrā har laḏe kẖep savlī.
O dear beloved mind, my friend, load the profitable cargo of the Lord's Name.
ਹੈ ਮੇਰੀ ਮਿਠੜੀ ਹਿਤਕਾਰੀ ਜਿੰਦੜੀਏ! ਤੂੰ ਹਰੀ ਦੇ ਨਾਮ ਦਾ ਸਸਤਾ ਵੱਖਰ ਬਾਰ ਕਰ ਲੈ।
ਲਦੇ = ਲੱਦੇਂ, ਲੱਦ। ਖੇਪ = ਸੌਦਾ। ਸਵਲੀ = ਸਫਲੀ, ਨਫਾ ਦੇਣ ਵਾਲੀ।ਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ।
 
मन पिआरिआ जीउ मित्रा हरि दरु निहचलु मली ॥
Man pi▫āri▫ā jī▫o miṯrā har ḏar nihcẖal malī.
O dear beloved mind, my friend, enter through the eternal Door of the Lord.
ਹੇ ਮੇਰੀ ਪਿਆਰੀ ਸੱਜਣ ਜਿੰਦੜੀਏ! ਤੂੰ ਵਾਹਿਗੁਰੂ ਦੇ ਸਦੀਵੀ ਸਥਿਰ ਦਰਵਾਜ਼ੇ ਤੇ ਜਾਂ ਧਰਨਾ ਮਾਰ।
ਨਿਹਚਲੁ = ਅਟੱਲ, ਕਦੇ ਨਾਹ ਹਿਲਣ ਵਾਲਾ। ਮਲੀ = ਮੱਲੀਂ, ਮੱਲ।ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ।
 
हरि दरु सेवे अलख अभेवे निहचलु आसणु पाइआ ॥
Har ḏar seve alakẖ abẖeve nihcẖal āsaṇ pā▫i▫ā.
One who serves at the Door of the Imperceptible and Unfathomable Lord, obtains this eternal position.
ਜੋ ਅਗਾਧ ਤੇ ਭੇਦ-ਰਹਿਤ ਵਾਹਿਗੁਰੂ ਦੇ ਬੂਹੇ ਤੇ ਟਹਿਲ ਕਮਾਉਂਦਾ ਹੈ, ਉਹ ਮੁਸਤਕਿਲ ਟਿਕਾਣਾ ਹਾਸਲ ਕਰ ਲੈਂਦਾ ਹੈ।
ਸੇਵੇ = ਸੇਂਵਦਾ ਹੈ। ਸੰਭਾਲਦਾ ਹੈ। ਅਲਖ = ਅਦ੍ਰਿਸਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਤਹ = ਉਥੇ, ਉਸ ਨਿਹਚਲ ਆਸਣ ਤੇ (ਪਹੁੰਚ ਕੇ)।ਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ (ਆਤਮਕ) ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ।
 
तह जनम न मरणु न आवण जाणा संसा दूखु मिटाइआ ॥
Ŧah janam na maraṇ na āvaṇ jāṇā sansā ḏūkẖ mitā▫i▫ā.
There is no birth or death there, no coming or going; anguish and anxiety are ended.
ਉਥੇ ਕੋਈ ਜੰਮਣਾ ਤੇ ਮਰਣਾ ਨਹੀਂ, ਅਤੇ ਲਾ ਹੀ ਕੋਈ ਆਉਣਾ ਤੇ ਜਾਣਾ, ਅਤੇ ਪ੍ਰਾਣੀ ਦੇ ਫਿਕਰ ਤੇ ਦੁੱਖ ਭੀ ਮੁਕ ਜਾਂਦੇ ਹਨ।
ਸੰਸਾ = ਸਹਮ।ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਲੈਂਦਾ ਹੈ।
 
चित्र गुपत का कागदु फारिआ जमदूता कछू न चली ॥
Cẖiṯar gupaṯ kā kāgaḏ fāri▫ā jamḏūṯā kacẖẖū na cẖalī.
The accounts of Chitr and Gupt, the recording scribes of the conscious and the subconscious are torn up, and the Messenger of Death cannot do anything.
ਲੇਖਾ ਲਿਖਣ ਵਾਲੇ ਫ਼ਰਿਸ਼ਤਿਆਂ ਦਾ ਹਿਸਾਬ ਵਾਲਾ ਕਾਗ਼ਜ ਪਾਟ ਜਾਂਦਾ ਹੈ ਤੇ ਮੌਤ ਦੇ ਹਲਕਾਰੇ ਬੇਬਸ ਹੋ ਜਾਂਦੇ ਹਨ।
ਚਿਤ੍ਰ ਗੁਪਤ = ਧਰਮਰਾਜ ਦੇ ਦੋਵੇਂ ਮੁਨਸ਼ੀ ਮੰਨੇ ਗਏ ਹਨ ਜੋ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ। {ਨੋਟ: ਲਫ਼ਜ਼ 'ਚਿਤ੍ਰ ਗੁਪਤ' ਦਾ ਭਾਵ ਹੈ 'ਗੁਪਤ ਚਿਤ੍ਰ' ਲੁਕਵੇਂ ਚਿਤ੍ਰ, ਉਹ ਚਿਤ੍ਰ ਜੋ ਮਨੁੱਖ ਦੀ ਨਜ਼ਰੋਂ ਉਹਲੇ ਰਹਿੰਦੇ ਹਨ। ਚਿਤ੍ਰ = ਕੀਤੇ ਕਰਮਾਂ ਦੇ ਸੰਸਕਾਰ। ਮਨੁੱਖ ਜਿਹੜੇ ਕਰਮ ਕਰਦਾ ਹੈ, ਉਹਨਾਂ ਦੇ ਸੰਸਕਾਰ ਉਸ ਦੇ ਮਨ ਵਿਚ ਬਣਦੇ ਜਾਂਦੇ ਹਨ। ਸਰੀਰ ਤਿਆਗਣ ਤੇ ਇਹ ਸੰਸਕਾਰ = ਮਈ ਮਨ ਜੀਵਾਤਮਾ ਦੇ ਨਾਲ ਜਾਂਦਾ ਹੈ}। ਕਾਗਦੁ = ਕਾਗ਼ਜ਼, ਲੇਖਾ। ਕਛੂ ਨਾ ਚਲੀ = ਕੋਈ ਪੇਸ਼ ਨਹੀਂ ਜਾਂਦੀ। ਚਲੀ = ਚੱਲੀ।(ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ), ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ।
 
नानकु सिख देइ मन प्रीतम हरि लदे खेप सवली ॥३॥
Nānak sikẖ ḏe▫e man parīṯam har laḏe kẖep savlī. ||3||
Nanak gives this advice: O beloved mind, load the profitable cargo of the Lord's Name. ||3||
ਨਾਨਕ, ਪਿਆਰੀ ਜਿੰਦੜੀ ਨੂੰ ਰੱਬ ਦੇ ਨਾਮ ਦਾ ਸਸਤਾ ਮਾਲ ਬਾਰ ਕਰਨ ਦੀ ਸਲਾਹ ਦਿੰਦਾ ਹੈ।
ਨਾਨਕੁ ਦੇਇ = ਨਾਨਕ ਦੇਂਦਾ ਹੈ ॥੩॥(ਇਸ ਵਾਸਤੇ) ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹੀ ਸੌਦਾ ਨਫ਼ੇ ਵਾਲਾ ਹੈ ॥੩॥
 
मन पिआरिआ जीउ मित्रा करि संता संगि निवासो ॥
Man pi▫āri▫ā jī▫o miṯrā kar sanṯā sang nivāso.
O dear beloved mind, my friend, abide in the Society of the Saints.
ਹੇ ਮੇਰੀ ਪਿਆਰੀ ਸਜਣ ਜਿੰਦੜੀਏ! ਤੂੰ ਸਤਿਸੰਗਤ ਅੰਦਰ ਵਾਸਾ ਕਰ।
ਸੰਤਾ ਸੰਗਿ = ਸੰਤਾਂ ਦੀ ਸੰਗਤ ਵਿਚ। ਨਿਵਾਸੋ = ਨਿਵਾਸੁ (ਕਰ)।ਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤ ਵਿਚ ਆਪਣਾ ਬਹਣ-ਖਲੋਣ ਬਣਾ।
 
मन पिआरिआ जीउ मित्रा हरि नामु जपत परगासो ॥
Man pi▫āri▫ā jī▫o miṯrā har nām japaṯ pargāso.
O dear beloved mind, my friend, chanting the Lord's Name, the Divine Light shines within.
ਹੇ ਮੇਰੀ ਪਿਆਰੀ ਸਜਣ ਜਿੰਦੜੀਏ, ਵਾਹਿਗੁਰੂ ਦਾ ਨਾਮ ਉਚਾਰਣ ਕਰਨ ਦੁਆਰਾ ਈਸ਼ਵਰੀ ਚਾਨਣਾ ਹੁੰਦਾ ਹੈ।
ਜਪਤ = ਜਪਿਆਂ। ਪਰਗਾਸੋ = ਪਰਗਾਸੁ, ਆਤਮਕ ਚਾਨਣ।ਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ।
 
सिमरि सुआमी सुखह गामी इछ सगली पुंनीआ ॥
Simar su▫āmī sukẖah gāmī icẖẖ saglī punnī▫ā.
Remember your Lord and Master, who is easily obtained, and all desires shall be fulfilled.
ਜਿਸ ਸਾਹਿਬ ਕੋਲਿ ਸੌਖ ਨਾਲ ਪੁਜ ਸਕੀਦਾ ਹੈ, ਉਸ ਦਾ ਅਰਾਧਨ ਕਰਨ ਦੁਆਰਾ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਸਿਮਰਿ = ਸਿਮਰ ਕੇ। ਸੁਖਹਗਾਮੀ = {गामिन् = ਅਪੜਾਣ ਵਾਲਾ} ਸੁਖ ਦੇਣ ਵਾਲਾ। ਸਗਲੀ = ਸਾਰੀਆਂ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ।ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।