Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

किउ न मरीजै रोइ जा लगु चिति न आवही ॥१॥
Ki▫o na marījai ro▫e jā lag cẖiṯ na āvhī. ||1||
I might as well just die crying, if You will not come into my mind. ||1||
ਜਦ ਤਾਂਈਂ ਤੂੰ ਮੇਰੇ ਮਨ ਵਿੱਚ ਨਹੀਂ ਆਉਂਦਾ, ਮੈਂ ਰੋ ਰੋ ਕੇ ਕਿਉਂ ਨਾਂ ਮਰ ਜਾਵਾਂ।
xxx॥੧॥ਜਦ ਤਕ ਤੂੰ ਮੇਰੇ ਚਿੱਤ ਵਿਚ ਨਾਹ ਵਸੇਂ, ਕਿਉਂ ਨ ਰੋ ਕੇ ਮਰਾਂ? (ਤੈਨੂੰ ਵਿਸਾਰ ਕੇ ਦੁੱਖਾਂ ਵਿਚ ਹੀ ਖਪੀਦਾ ਹੈ) ॥੧॥
 
मः २ ॥
Mėhlā 2.
Second Mehl:
ਦੂਜੀ ਪਾਤਿਸ਼ਾਹੀ।
xxxxxx
 
जां सुखु ता सहु राविओ दुखि भी सम्हालिओइ ॥
Jāʼn sukẖ ṯā saho rāvi▫o ḏukẖ bẖī sammĥāli▫o▫i.
When there is peace and pleasure, that is the time to remember your Husband Lord. In times of suffering and pain, remember Him then as well.
ਜਦ ਖੁਸ਼ੀ ਹੈ ਤਦ ਤੂੰ ਆਪਣੇ ਕੰਤ ਨੂੰ ਯਾਦ ਕਰ। ਗਮੀ ਵਿੱਚ ਭੀ ਤੂੰ ਉਸ ਦਾ ਹੀ ਧਿਆਨ ਧਾਰ।
xxxਜੇ ਸੁਖ ਹੈ ਤਾਂ ਭੀ ਖਸਮ-ਪ੍ਰਭੂ ਨੂੰ ਯਾਦ ਕਰੀਏ, ਦੁੱਖ ਵਿਚ ਭੀ ਮਾਲਕ ਨੂੰ ਚੇਤੇ ਰੱਖੀਏ,
 
नानकु कहै सिआणीए इउ कंत मिलावा होइ ॥२॥
Nānak kahai si▫āṇī▫e i▫o kanṯ milāvā ho▫e. ||2||
Says Nanak, O wise bride, this is the way to meet your Husband Lord. ||2||
ਗੁਰੂ ਜੀ ਆਖਦੇ ਹਨ, ਹੇ ਬੁਧਵਾਨ ਪਤਨੀਏ! ਇਸ ਤਰੀਕੇ ਨਾਲ ਤੂੰ ਆਪਣੇ ਪਤੀ ਨੂੰ ਮਿਲ ਪਵੇਂਗੀ।
xxx॥੨॥ਤਾਂ, ਨਾਨਕ ਆਖਦਾ ਹੈ, ਹੇ ਸਿਆਣੀ ਜੀਵ-ਇਸਤ੍ਰੀਏ! ਇਸ ਤਰ੍ਹਾਂ ਖਸਮ ਨਾਲ ਮੇਲ ਹੁੰਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
हउ किआ सालाही किरम जंतु वडी तेरी वडिआई ॥
Ha▫o ki▫ā sālāhī kiram janṯ vadī ṯerī vadi▫ā▫ī.
I am a worm - how can I praise You, O Lord; Your glorious greatness is so great!
ਮੈਂ ਕੀੜੇ ਵਰਗਾ ਜੀਵ ਤੇਰੀ ਕਿਸ ਤਰ੍ਹਾਂ ਸਿਫ਼ਤ ਕਰ ਸਕਦਾ ਹਾਂ? ਵਿਸ਼ਾਲ ਹੈ ਤੇਰੀ ਵਿਸ਼ਾਲਤਾ, ਹੇ ਸਾਈਂ।
xxxਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀਹ ਕੀਹ ਗੁਣ ਬਿਆਨ ਕਰਾਂ?
 
तू अगम दइआलु अगमु है आपि लैहि मिलाई ॥
Ŧū agam ḏa▫i▫āl agamm hai āp laihi milā▫ī.
You are inaccessible, merciful and unapproachable; You Yourself unite us with Yourself.
ਤੂੰ ਪਹੁੰਚੇ ਤੋਂ ਪਰੇ, ਮਿਹਰਬਾਨ ਅਤੇ ਅਥਾਹ ਹੈਂ। ਖੁਦ ਹੀ ਤੂੰ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
xxxਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ।
 
मै तुझ बिनु बेली को नही तू अंति सखाई ॥
Mai ṯujẖ bin belī ko nahī ṯū anṯ sakẖā▫ī.
I have no other friend except You; in the end, You alone will be my Companion and Support.
ਤੇਰੇ ਬਾਂਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਅਖੀਰ ਵਿੱਚ ਕੇਵਲ ਤੂੰ ਹੀ ਮੇਰਾ ਸਹਾਇਕ ਹੋਵੇਂਗਾ।
xxxਮੈਨੂੰ ਤੈਥੋਂ ਬਿਨਾ ਕੋਈ ਬੇਲੀ ਨਹੀਂ ਦਿੱਸਦਾ, ਆਖ਼ਰ ਤੂੰ ਹੀ ਸਾਥੀ ਹੋ ਕੇ ਪੁਕਾਰਦਾ ਹੈਂ।
 
जो तेरी सरणागती तिन लैहि छडाई ॥
Jo ṯerī sarṇāgaṯī ṯin laihi cẖẖadā▫ī.
You save those who enter Your Sanctuary.
ਜਿਹੜੇ ਤੇਰੀ ਛੱਤ੍ਰ-ਛਾਇਆ ਹੇਠ ਆਉਂਦੇ ਹਨ, ਉਨ੍ਹਾਂ ਨੂੰ ਤੂੰ ਬੰਦ-ਖਲਾਸ ਕਰਾ ਦਿੰਦਾ ਹੈਂ।
xxxਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ (ਹਉਮੈ ਦੇ ਗੇੜ ਤੋਂ) ਬਚਾ ਲੈਂਦਾ ਹੈਂ।
 
नानक वेपरवाहु है तिसु तिलु न तमाई ॥२०॥१॥
Nānak veparvāhu hai ṯis ṯil na ṯamā▫ī. ||20||1||
O Nanak, He is care-free; He has no greed at all. ||20||1||
ਨਾਨਕ, ਮੁਛੰਦਗੀ-ਰਹਿਤ ਹੈ ਮੇਰਾ ਮਾਲਕ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।
xxx॥੨੦॥੧॥ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ ॥੨੦॥੧॥
 
रागु सूही बाणी स्री कबीर जीउ तथा सभना भगता की ॥
Rāg sūhī baṇī sarī Kabīr jī▫o ṯathā sabẖnā bẖagṯā kī.
Raag Soohee, The Word Of Kabeer Jee, And Other Devotees.
ਰਾਗ ਸੂਹੀ। ਬਾਣੀ ਪੂਜ਼ਯ ਮਹਾਰਾਜ ਕਬੀਰ ਅਤੇ ਸਮੂੲ ਸੰਤਾਂ ਦੀ।
xxxਰਾਗ ਸੂਹੀ ਵਿੱਚ ਭਗਤ ਕਬੀਰ ਜੀ ਦੀ ਤੇ ਸਾਰੇ ਭਗਤਾਂ ਦੀ ਬਾਣੀ।
 
कबीर के
Kabīr ke
Of Kabeer
ਕਬੀਰ ਦੇ।
xxxਭਗਤ ਕਬੀਰ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
अवतरि आइ कहा तुम कीना ॥
Avṯar ā▫e kahā ṯum kīnā.
Since your birth, what have you done?
ਜਨਮ ਧਾਰ ਕੇ, ਤੂੰ ਕੀ ਕੀਤਾ ਹੈ?
ਅਵਤਰਿ = ਉਤਰ ਕੇ, ਅਵਤਾਰ ਲੈ ਕੇ, ਜਨਮ ਲੈ ਕੇ। ਆਇ = (ਜਗਤ ਵਿਚ) ਆ ਕੇ, (ਮਨੁੱਖਾ ਜਨਮ ਵਿਚ) ਆ ਕੇ। ਕਹਾ = ਕੀਹ?ਜਗਤ ਵਿਚ ਆ ਕੇ ਜਨਮ ਲੈ ਕੇ ਤੂੰ ਕੀਹ ਕੀਤਾ? (ਭਾਵ, ਤੂੰ ਕੁਝ ਭੀ ਨਾਹ ਖੱਟਿਆ)
 
राम को नामु न कबहू लीना ॥१॥
Rām ko nām na kabhū līnā. ||1||
You have never even chanted the Name of the Lord. ||1||
ਸੁਆਮੀ ਦਾ ਨਾਮ, ਤੂੰ ਕਦੇ ਭੀ ਉਚਾਰਨ ਨਹੀਂ ਕੀਤਾ।
ਕੋ = ਦਾ। ਕਬਹੂ = ਕਦੇ ਭੀ ॥੧॥ਤੂੰ ਪਰਮਾਤਮਾ ਦਾ ਨਾਮ (ਤਾਂ) ਕਦੇ ਸਿਮਰਿਆ ਨਹੀਂ ॥੧॥
 
राम न जपहु कवन मति लागे ॥
Rām na japahu kavan maṯ lāge.
You have not meditated on the Lord; what thoughts are you attached to?
ਤੂੰ ਸਾਹਿਬ ਦਾ ਸਿਮਰਨ ਨਹੀਂ ਕਰਦਾ। ਤੂੰ ਕਿਹੜੀਆਂ ਮੰਦ ਰੁਚੀਆਂ ਨਾਲ ਜੁੜਿਆ ਹੋਇਆ ਹੈ।
ਨ ਜਪਹੁ = ਤੂੰ ਨਹੀਂ ਸਿਮਰਦਾ।ਤੂੰ ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਕਿਹੜੀ (ਕੋਝੀ) ਮੱਤੇ ਲੱਗਾ ਹੋਇਆ ਹੈਂ?
 
मरि जइबे कउ किआ करहु अभागे ॥१॥ रहाउ ॥
Mar ja▫ibe ka▫o ki▫ā karahu abẖāge. ||1|| rahā▫o.
What preparations are you making for your death, O unfortunate one? ||1||Pause||
ਤੂੰ ਆਪਣੀ ਮੌਤ ਲਈ ਕੀ ਤਿਆਰੀਆਂ ਕਰ ਰਿਹਾ ਹੈਂ, ਹੇ ਨਿਕਰਮਣ ਬੰਦੇ? ਠਹਿਰਾਉ।
ਮਰਿ ਜਇਬੇ ਕਉ = ਮਰਨ ਵੇਲੇ ਲਈ। ਕਰਹੁ = ਤੁਸੀਂ ਕਰ ਰਹੇ ਹੋ। ਅਭਾਗੇ = ਹੇ ਭਾਗ-ਹੀਣ! ॥੧॥ਹੇ ਭਾਗ-ਹੀਣ ਬੰਦੇ! ਤੂੰ ਮਰਨ ਦੇ ਵੇਲੇ ਲਈ ਕੀਹ ਤਿਆਰੀ ਕਰ ਰਿਹਾ ਹੈਂ? ॥੧॥ ਰਹਾਉ॥
 
दुख सुख करि कै कुट्मबु जीवाइआ ॥
Ḏukẖ sukẖ kar kai kutamb jīvā▫i▫ā.
Through pain and pleasure, you have taken care of your family.
ਤਕਲੀਫ ਅਤੇ ਖੁਸ਼ੀ ਰਾਹੀਂ ਤੂੰ ਆਪਣੇ ਟੱਬਰ-ਕਬੀਲੇ ਦਾ ਪਾਲਣ-ਪੋਸਣ ਕੀਤਾ ਹੈ।
ਦੁਖ ਸੁਖ ਕਰਿ ਕੈ = ਔਖ ਸੌਖ ਸਹਾਰ ਕੇ, ਕਈ ਤਰ੍ਹਾਂ ਦੀਆਂ ਔਖਿਆਈਆਂ ਸਹਿ ਕੇ। ਜੀਵਾਇਆ = ਪਾਲਿਆ।ਕਈ ਤਰ੍ਹਾਂ ਦੀਆਂ ਔਖਿਆਈਆਂ ਸਹਾਰ ਕੇ ਤੂੰ (ਸਾਰੀ ਉਮਰ) ਕੁਟੰਬ ਹੀ ਪਾਲਦਾ ਰਿਹਾ,
 
मरती बार इकसर दुखु पाइआ ॥२॥
Marṯī bār iksar ḏukẖ pā▫i▫ā. ||2||
But at the time of death, you shall have to endure the agony all alone. ||2||
ਮਰਨ ਵਾਲੇ ਤੂੰ ਆਪਣਾ ਕਸ਼ਟ ਕੱਲਮਕੱਲਾ ਹੀ ਸਹਾਰੇਂਗਾ।
ਇਕਸਰ = ਇਕੱਲਿਆਂ ਹੀ ॥੨॥ਪਰ ਮਰਨ ਵੇਲੇ ਤੈਨੂੰ ਇਕੱਲਿਆਂ ਹੀ (ਆਪਣੀਆਂ ਗ਼ਲਤੀਆਂ ਬਦਲੇ) ਦੁੱਖ ਸਹਾਰਨਾ ਪਿਆ (ਭਾਵ, ਪਏਗਾ) ॥੨॥
 
कंठ गहन तब करन पुकारा ॥
Kanṯẖ gahan ṯab karan pukārā.
When you are seized by the neck, then you shall cry out.
ਜਦ ਮੌਤ ਦੇ ਫ਼ਰਿਸ਼ਤੇ ਨੇ ਤੈਨੂੰ ਗਿੱਚੀਓ ਆ ਫੜਿਆ ਤਦ ਤੂੰ, ਚੀਕ-ਚਿਹਾੜਾ ਪਾਵੇਂਗਾ।
ਕੰਠ ਗਹਨ = ਗਲੋਂ ਫੜਨ (ਵੇਲੇ)। ਕਰਨ ਪੁਕਾਰਾ = ਪੁਕਾਰਾਂ ਕਰਨ ਦਾ (ਕੀਹ ਲਾਭ?)।(ਜਦੋਂ ਜਮਾਂ ਨੇ ਤੈਨੂੰ) ਗਲੋਂ ਆ ਫੜਿਆ (ਭਾਵ, ਜਦੋਂ ਮੌਤ ਸਿਰ ਤੇ ਆ ਗਈ), ਤਦੋਂ ਰੋਣ ਪੁਕਾਰਨ (ਤੋਂ ਕੋਈ ਲਾਭ ਨਹੀਂ ਹੋਵੇਗਾ);
 
कहि कबीर आगे ते न सम्हारा ॥३॥१॥
Kahi Kabīr āge ṯe na samĥārā. ||3||1||
Says Kabeer, why didn't you remember the Lord before this? ||3||1||
ਕਬੀਰ ਜੀ ਆਖਦੇ ਹਨ, ਤੂੰ ਪਹਿਲੋਂ ਹੀ ਕਿਉਂ ਸਾਹਿਬ ਦਾ ਸਿਮਰਨ ਨਾਂ ਕੀਤਾ?
ਕਹਿ = ਕਹੇ, ਆਖਦਾ ਹੈ। ਆਗੇ ਤੇ = ਮਰਨ ਤੋਂ ਪਹਿਲਾਂ ਹੀ। ਸੰਮ੍ਹ੍ਹਾਰਾ = ਯਾਦ ਕੀਤਾ ॥੩॥੧॥ਕਬੀਰ ਆਖਦਾ ਹੈ ਕਿ (ਉਹ ਵੇਲਾ ਆਉਣ ਤੋਂ) ਪਹਿਲਾਂ ਹੀ ਕਿਉਂ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ? ॥੩॥੧॥
 
सूही कबीर जी ॥
Sūhī Kabīr jī.
Soohee, Kabeer Jee:
ਸੂਹੀ ਕਬੀਰ ਜੀ।
xxxxxx
 
थरहर क्मपै बाला जीउ ॥
Tharhar kampai bālā jī▫o.
My innocent soul trembles and shakes.
ਮੇਰੀ ਇੰਞਾਣੀ ਜਿੰਦੜੀ ਧੜਕਦੀ ਅਤੇ ਕੰਬਦੀ ਹੈ,
ਥਰਹਰ ਕੰਪੈ = ਥਰ ਥਰ ਕੰਬਦਾ ਹੈ, ਬਹੁਤ ਸਹਿਮਿਆ ਹੋਇਆ ਹੈ। ਬਾਲਾ ਜੀਉ = ਅੰਞਾਣੀ ਜਿੰਦ।(ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ,
 
ना जानउ किआ करसी पीउ ॥१॥
Nā jān▫o ki▫ā karsī pī▫o. ||1||
I do not know how my Husband Lord will deal with me. ||1||
ਮੈਂ ਨਹੀਂ ਜਾਣਦੀ ਕਿ ਮੇਰਾ ਖਸਮ ਮੇਰੇ ਨਾਲ ਕੀ ਸਲੂਕ ਕਰੇਗਾ?
ਨਾ ਜਾਨਉ = ਮੈਨੂੰ ਪਤਾ ਨਹੀਂ, ਮੈਂ ਨਹੀਂ ਜਾਣਦਾ। ਪੀਉ = ਪਤੀ-ਪ੍ਰਭੂ ॥੧॥ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ ॥੧॥
 
रैनि गई मत दिनु भी जाइ ॥
Rain ga▫ī maṯ ḏin bẖī jā▫e.
The night of my youth has passed away; will the day of old age also pass away?
ਤੇਰੀ ਜੁਆਨੀ ਦੀ ਰਾਤ੍ਰੀ ਬੀਤ ਗਈ ਹੈ। ਆਪਣੀ ਬਿਰਧ ਅਵਸਥਾ ਦਾ ਦਿਹਾੜਾ ਭੀ ਤੂੰ ਵਿਆਰਥ ਬੀਤਣ ਨਾਂ ਦੇਈਂ।
ਰੈਨਿ = ਰਾਤ, ਜੁਆਨੀ ਦੀ ਉਮਰ ਜਦੋਂ ਕੇਸ ਕਾਲੇ ਹੁੰਦੇ ਹਨ। ਦਿਨੁ = ਬੁਢੇਪੇ ਦਾ ਸਮਾ ਜਦੋਂ ਕੇਸ ਚਿੱਟੇ ਹੋ ਗਏ।(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ।
 
भवर गए बग बैठे आइ ॥१॥ रहाउ ॥
Bẖavar ga▫e bag baiṯẖe ā▫e. ||1|| rahā▫o.
My dark hairs, like bumble bees, have gone away, and grey hairs, like cranes, have settled upon my head. ||1||Pause||
ਕਾਲੇ ਭਾਉਰ ਚਲੇ ਗਏ ਹਨ ਅਤੇ ਚਿੱਟੇ ਬਗਲੇ ਆ ਕੇ ਬਹਿ ਗਏ ਹਨ। ਠਹਿਰਾਉ।
ਭਵਰ = ਭਵਰ ਵਰਗੇ ਕਾਲੇ ਕੇਸ। ਬਗ = ਬਗਲੇ ਵਰਗੇ ਚਿਟੇ ਕੇਸ ॥੧॥(ਮੇਰੇ) ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ ॥੧॥ ਰਹਾਉ॥
 
काचै करवै रहै न पानी ॥
Kācẖai karvai rahai na pānī.
Water does not remain in the unbaked clay pot;
ਅਣਪੱਕੇ ਮਿੱਟੀ ਦੇ ਲੋਟੇ ਵਿੱਚ ਜਲ ਨਹੀਂ ਰਹਿੰਦਾ।
ਕਾਚੈ ਕਰਵੈ = ਕੱਚੇ ਕੁੱਜੇ ਵਿਚ।(ਹੁਣ ਤਕ ਬੇ-ਪਰਵਾਹੀ ਵਿਚ ਖ਼ਿਆਲ ਹੀ ਨਾਹ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਂਡੇ ਵਾਂਗ ਹੈ) ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ।
 
हंसु चलिआ काइआ कुमलानी ॥२॥
Hans cẖali▫ā kā▫i▫ā kumlānī. ||2||
when the soul-swan departs, the body withers away. ||2||
ਜਦ ਰੂਹ ਪਾ ਰਾਜ-ਹੰਸ ਟੁਰ ਜਾਂਦਾ ਹੈ ਤਾਂ ਦੇਹ ਮੁਰਝਾ ਜਾਂਦੀ ਹੈ।
ਹੰਸੁ = ਜੀਵ-ਆਤਮਾ। ਕਾਇਆ = ਸਰੀਰ ॥੨॥(ਸੁਆਸ ਬੀਤਦੇ ਗਏ, ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੌਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾਹ ਸਵਾਰਿਆ) ॥੨॥
 
कुआर कंनिआ जैसे करत सीगारा ॥
Ku▫ār kanniā jaise karaṯ sīgārā.
I decorate myself like a young virgin;
ਮੈਂ ਅਣਵਿਆਹੀ ਜੁਆਨ ਕੁੜੀ ਦੀ ਤਰ੍ਹਾਂ ਹਾਰ-ਸ਼ਿੰਗਾਰ ਲਾਉਂਦੀ ਹਾਂ,
ਕੁਆਰ = ਕੁਆਰੀ। ਕੰਨਿਆ = ਕੁੜੀ।ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ,
 
किउ रलीआ मानै बाझु भतारा ॥३॥
Ki▫o ralī▫ā mānai bājẖ bẖaṯārā. ||3||
but how can I enjoy pleasures, without my Husband Lord? ||3||
ਪਰ ਆਪਣੇ ਕੰਤ ਦੇ ਬਿਨਾ ਮੈਂ ਕਿਸ ਤਰ੍ਹਾਂ ਰੰਗ ਰਲੀਆ ਮਾਣ ਸਕਦੀ ਹਾਂ?
ਰਲੀਆ = ਅਨੰਦ। ਬਾਝੁ = ਬਿਨਾ ॥੩॥ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ॥੩॥
 
काग उडावत भुजा पिरानी ॥
Kāg udāvaṯ bẖujā pirānī.
My arm is tired, driving away the crows.
ਕਾਂ ਉਡਾਉਂਦੀ ਦੀ ਮੇਰੀ ਬਾਂਹ ਪੀੜ ਕਰਨ ਲੱਗ ਪਈ ਹੈ।
ਕਾਗ ਉਡਾਵਤ = (ਉਡੀਕ ਵਿਚ) ਕਾਂ ਉਡਾਉਂਦਿਆਂ। ਭੁਜਾ = ਬਾਂਹ। ਪਿਰਾਨੀ = ਥਕ ਗਈ ਹੈ।ਕਬੀਰ ਆਖਦਾ ਹੈ ਕਿ (ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ, ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ,
 
कहि कबीर इह कथा सिरानी ॥४॥२॥
Kahi Kabīr ih kathā sirānī. ||4||2||
Says Kabeer, this is the way the story of my life ends. ||4||2||
ਕਬੀਰ ਜੀ ਆਖਦੇ ਹਨ, ਇਸ ਤਰ੍ਹਾਂ ਜੀਵਨ ਦੀ ਕਹਾਣੀ ਮੁੱਕ ਜਾਂਦੀ ਹੈ।
ਕਥਾ = ਉਮਰ ਦੀ ਕਹਾਣੀ (ਭਾਵ, ਉਮਰ)। ਸਿਰਾਨੀ = ਮੁੱਕ ਚੱਲੀ ਹੈ ॥੪॥੨॥(ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ ॥੪॥੨॥
 
सूही कबीर जीउ ॥
Sūhī Kabīr jī▫o.
Soohee, Kabeer Jee:
ਸੂਹੀ ਕਬੀਰ ਜੀ।
xxxxxx
 
अमलु सिरानो लेखा देना ॥
Amal sirāno lekẖā ḏenā.
Your time of service is at its end, and you will have to give your account.
ਤੇਰੀ ਅਮਲਦਾਰੀ, ਮੁੱਕ ਗਈ ਹੈ। ਤੈਨੂੰ ਹੁਣ ਆਪਣਾ ਹਿਸਾਬ-ਕਿਤਾਬ ਦੇਣਾ ਪਏਗਾ।
ਅਮਲੁ = ਅਮਲ ਦਾ ਸਮਾ, ਮੁਲਾਜ਼ਮਤ ਦੇ ਕੰਮ ਦਾ ਸਮਾ, ਜ਼ਿੰਦਗੀ-ਰੂਪ ਮੁਲਾਜ਼ਮਤ ਦੇ ਕੰਮ ਦਾ ਸਮਾ। ਸਿਰਾਨੋ = ਬੀਤ ਗਿਆ ਹੈ।(ਹੇ ਜੀਵ! ਜਗਤ ਵਿਚ) ਮੁਲਾਜ਼ਮਤ ਦਾ ਸਮਾ (ਭਾਵ, ਉਮਰ ਦਾ ਨਿਯਤ ਸਮਾ) ਲੰਘ ਗਿਆ ਹੈ, (ਇੱਥੇ ਜੇ ਕੁਝ ਕਰਦਾ ਰਿਹਾ ਹੈਂ) ਉਸ ਦਾ ਹਿਸਾਬ ਦੇਣਾ ਪਏਗਾ;
 
आए कठिन दूत जम लेना ॥
Ā▫e kaṯẖin ḏūṯ jam lenā.
The hard-hearted Messenger of Death has come to take you away.
ਮੌਤ ਦੇ ਸਖਤ ਦਿਲ ਫ਼ਰਿਸ਼ਤੇ ਤੈਨੂੰ ਲੈਣ ਲਈ ਆਏ ਹਨ।
ਕਠਿਨ = ਕਰੜੇ।ਕਰੜੇ ਜਮ-ਦੂਤ ਲੈਣ ਆ ਗਏ ਹਨ।
 
किआ तै खटिआ कहा गवाइआ ॥
Ki▫ā ṯai kẖati▫ā kahā gavā▫i▫ā.
What have you earned, and what have you lost?
ਤੂੰ ਕੀ ਕਮਾਇਆ ਹੈ ਅਤੇ ਤੈਨੂੰ ਕਿਥੇ ਘਾਟਾ ਪਿਆ ਹੈ?
ਕਹਾ = ਕਿੱਥੇ?(ਉਹ ਆਖਣਗੇ-) ਇੱਥੇ ਰਹਿ ਕੇ ਤੂੰ ਕੀਹ ਖੱਟੀ ਖੱਟੀ ਹੈ, ਤੇ ਕਿੱਥੇ ਗਵਾਇਆ ਹੈ?
 
चलहु सिताब दीबानि बुलाइआ ॥१॥
Cẖalhu siṯāb ḏībān bulā▫i▫ā. ||1||
Come immediately! You are summoned to His Court! ||1||
ਛੇਤੀ ਤੁਰ। ਤੈਨੂੰ ਕਚਹਿਰੀ ਵਿੱਚ ਸੱਦਿਆ ਗਿਆ ਹੈ।
ਸਿਤਾਬ = ਛੇਤੀ। ਦੀਬਾਨਿ = ਦੀਵਾਨ ਨੇ, ਸਰਬ-ਰਾਜ ਨੇ ॥੧॥ਛੇਤੀ ਚੱਲ, ਧਰਮਰਾਜ ਨੇ ਸੱਦਿਆ ਹੈ ॥੧॥
 
चलु दरहालु दीवानि बुलाइआ ॥
Cẖal ḏarhāl ḏīvān bulā▫i▫ā.
Get going! Come just as you are! You have been summoned to His Court.
ਏਸੇ ਹਾਲਤ ਵਿੱਚ ਹੀ ਟੁਰ ਪਉ। ਧਰਮਰਾਜ ਨੇ ਤੈਨੂੰ ਸੱਦਿਆ ਹੈ।
ਦਰਹਾਲੁ = ਹੁਣੇ।ਛੇਤੀ ਚੱਲ, ਧਰਮ-ਰਾਜ ਨੇ ਸੱਦਿਆ ਹੈ;
 
हरि फुरमानु दरगह का आइआ ॥१॥ रहाउ ॥
Har furmān ḏargėh kā ā▫i▫ā. ||1|| rahā▫o.
The Order has come from the Court of the Lord. ||1||Pause||
ਵਾਹਿਗੁਰੂ ਦੀ ਕਚਹਿਰੀ ਦਾ ਹੁਕਮ-ਨਾਮਾ ਤੇਰੇ ਲਈ ਆਇਆ ਹੈ।
ਫੁਰਮਾਨੁ = ਹੁਕਮ ॥੧॥ਪ੍ਰਭੂ ਦੀ ਦਰਗਾਹ ਦਾ ਹੁਕਮ ਆਇਆ ਹੈ ॥੧॥ ਰਹਾਉ॥
 
करउ अरदासि गाव किछु बाकी ॥
Kara▫o arḏās gāv kicẖẖ bākī.
I pray to the Messenger of Death: please, I still have some outstanding debts to collect in the village.
(ਉਹ ਜਮ ਨੂੰ ਆਖਦਾ ਹੈ) ਮੈਂ ਬੇਨਤੀ ਕਰਦਾ ਹਾਂ, ਮੈਂ ਪਿੰਡ ਵਿਚੋਂ ਅਜੇ ਕੁਝ ਉਗਰਾਹੀ ਕਰਨੀ ਹੈ,
ਕਰਉ = ਕਰਉਂ, ਮੈਂ ਕਰਦਾ ਹਾਂ। ਗਾਵ = ਪਿੰਡ।ਮੈਂ ਬੇਨਤੀ ਕਰਦਾ ਹਾਂ ਕਿ ਕੁਝ ਪਿੰਡ ਦਾ ਹਿਸਾਬ-ਕਿਤਾਬ ਰਹਿ ਗਿਆ ਹੈ,
 
लेउ निबेरि आजु की राती ॥
Le▫o niber āj kī rāṯī.
I will collect them tonight;
ਅਤੇ ਅੱਜ ਰਾਤ ਨੂੰ ਮੈਂ ਉਸ ਨੂੰ ਨਿਬੇੜ ਲਵਾਂਗਾ।
ਲੇਉ ਨਿਬੇਰਿ = ਲੇਉਂ ਨਿਬੇਰਿ, ਮੁਕਾ ਲਵਾਂਗਾ।(ਜੇ ਆਗਿਆ ਦੇਵੋ) ਤਾਂ ਮੈਂ ਅੱਜ ਰਾਤ ਹੀ ਉਹ ਹਿਸਾਬ ਮੁਕਾ ਲਵਾਂਗਾ,
 
किछु भी खरचु तुम्हारा सारउ ॥
Kicẖẖ bẖī kẖaracẖ ṯumĥārā sāra▫o.
I will also pay you something for your expenses,
ਮੈਂ ਤੁਹਾਨੂੰ ਭੀ ਕੁਝ ਨਾਂ ਕੁਝ ਖਰਚ ਵੱਜੋਂ ਦੇਵਾਂਗਾ,
ਸਾਰਉ = ਮੈਂ ਪ੍ਰਬੰਧ ਕਰਾਂਗਾ।ਕੁਝ ਤੁਹਾਡੇ ਲਈ ਭੀ ਖ਼ਰਚ ਦਾ ਪ੍ਰਬੰਧ ਕਰ ਲਵਾਂਗਾ,
 
सुबह निवाज सराइ गुजारउ ॥२॥
Subah nivāj sarā▫e gujāra▫o. ||2||
and I will recite my morning prayers on the way. ||2||
ਅਤੇ ਸਵੇਰ ਦੀ ਨਵਾਜ਼ ਮੈਂ ਤੁਹਾਡੇ ਨਾਲ ਰਸਤੇ ਦੀ ਸਰਾਂ ਵਿੱਚ ਪੜ੍ਹਾਂਗਾ।
xxx॥੨॥ਤੇ ਸਵੇਰ ਦੀ ਨਿਮਾਜ਼ ਰਾਹ ਵਿਚ ਪੜ੍ਹ ਲਵਾਂਗਾ (ਭਾਵ, ਬਹੁਤ ਸਵਖਤੇ ਹੀ ਤੁਹਾਡੇ ਨਾਲ ਤੁਰ ਪਵਾਂਗਾ) ॥੨॥
 
साधसंगि जा कउ हरि रंगु लागा ॥
Sāḏẖsang jā ka▫o har rang lāgā.
One who is imbued with the Lord's Love, in the Saadh Sangat, the Company of the Holy,
ਉਹ ਸਾਹਿਬ ਦਾ ਗੋਲਾ ਜੋ ਸਤਿਸੰਗਤ ਅੰਦਰ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ,
ਰੰਗੁ = ਪਿਆਰ।ਜਿਸ ਮਨੁੱਖ ਨੂੰ ਸਤਸੰਗ ਵਿਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ,
 
धनु धनु सो जनु पुरखु सभागा ॥
Ḏẖan ḏẖan so jan purakẖ sabẖāgā.
blessed, blessed is that most fortunate servant of the Lord.
ਉਹ ਸੁਲੱਖਣਾ, ਸੁਲੱਖਣਾ ਅਤੇ ਭਾਰੇ ਨਸੀਬਾਂ ਵਾਲਾ ਹੈ।
ਸਭਾਗਾ = ਭਾਗਾਂ ਵਾਲਾ।ਉਹ ਮਨੁੱਖ ਧੰਨ ਹੈ, ਭਾਗਾਂ ਵਾਲਾ ਹੈ।
 
ईत ऊत जन सदा सुहेले ॥
Īṯ ūṯ jan saḏā suhele.
Here and there, the humble servants of the Lord are always happy.
ਏਥੇ ਅਤੇ ਉਥੋ ਸਾਈਂ ਦੇ ਗੋਲੇ ਹਮੇਸ਼ਾਂ ਹੀ ਖੁਸ਼ ਹਨ।
ਈਤ ਊਤ = ਲੋਕ-ਪਰਲੋਕ ਵਿਚ।ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿਚ ਸੌਖੇ ਰਹਿੰਦੇ ਹਨ,
 
जनमु पदारथु जीति अमोले ॥३॥
Janam paḏārath jīṯ amole. ||3||
They win the priceless treasure of this human life. ||3||
ਉਹ ਮਨੁੱਖਾ-ਜੀਵਨ ਦੀ ਅਣਮੁੱਲੀ ਦੌਲਤ ਨੂੰ ਜਿੱਤ ਲੈਂਦੇ ਹਨ।
xxx॥੩॥ਕਿਉਂਕਿ ਉਹ ਇਸ ਅਮੋਲਕ ਜਨਮ-ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ ॥੩॥
 
जागतु सोइआ जनमु गवाइआ ॥
Jāgaṯ so▫i▫ā janam gavā▫i▫ā.
When he is awake, he is sleeping, and so he loses this life.
ਜਾਗਦਿਆਂ ਹੋਇਆਂ ਵੀ ਇਨਸਾਨ ਸੁੱਤਾ ਪਿਆ ਹੈ। ਇੰਜ ਉਹ ਆਪਣਾ ਜੀਵਨ ਗੁਆ ਲੈਂਦਾ ਹੈ।
xxxਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਉਹ ਮਨੁੱਖਾ ਜੀਵਨ ਅਜਾਈਂ ਗਵਾ ਲੈਂਦਾ ਹੈ;
 
मालु धनु जोरिआ भइआ पराइआ ॥
Māl ḏẖan jori▫ā bẖa▫i▫ā parā▫i▫ā.
The property and wealth he has accumulated passes on to someone else.
ਜਾਇਦਾਦ ਤੇ ਦੌਲਤ, ਜੋ ਉਸ ਨੇ ਇਕੱਤਰ ਕੀਤੀ ਹੈ, ਹੋਰਸ ਦੀ ਹੋ ਜਾਂਦੀ ਹੈ।
xxx(ਕਿਉਂਕਿ) ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ (ਤਾਂ ਆਖ਼ਰ) ਬਿਗਾਨਾ ਹੋ ਜਾਂਦਾ ਹੈ।
 
कहु कबीर तेई नर भूले ॥
Kaho Kabīr ṯe▫ī nar bẖūle.
Says Kabeer, those people are deluded,
ਕਬੀਰ ਜੀ ਆਖਦੇ ਹਨ, ਕੇਵਲ ਉਹ ਪੁਰਸ਼ ਹੀ ਗੁੰਮਰਾਹ ਹੁੰਦੇ ਹਨ,
xxxਹੇ ਕਬੀਰ! ਆਖ ਕਿ ਉਹ ਮਨੁੱਖ ਖੁੰਝ ਗਏ ਹਨ,
 
खसमु बिसारि माटी संगि रूले ॥४॥३॥
Kẖasam bisār mātī sang rūle. ||4||3||
who forget their Lord and Master, and roll in the dust. ||4||3||
ਜੋ ਆਪਣੇ ਕੰਤ ਨੂੰ ਭੁਲਾ ਕੇ ਮਿੱਟੀ ਨਾਲ ਖੇਡਦੇ ਹਨ।
ਰੂਲੇ = ਰੁਲ ਗਏ ॥੪॥੩॥ਉਹ ਮਿੱਟੀ ਵਿਚ ਹੀ ਰੁਲ ਗਏ ਹਨ ਜਿਨ੍ਹਾਂ ਨੇ ਪਰਮਾਤਮਾ-ਪਤੀ ਨੂੰ ਵਿਸਾਰਿਆ ॥੪॥੩॥