Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

जै जै कारु जगत्र महि लोचहि सभि जीआ ॥
Jai jai kār jagṯar mėh locẖėh sabẖ jī▫ā.
Triumphant cheers greet me all across the world, and all beings yearn for me.
ਫਤਿਹ ਦੇ ਜੈਕਾਰੇ ਜਹਾਨ ਅੰਦਰ ਮੇਰਾ ਸੁਆਗਣ ਕਰਦੇ ਹਨ ਅਤੇ ਸਾਰੇ ਜੀਵ ਮੈਨੂੰ ਚਾਹੁਦੇ ਹਨ।
ਜੈ ਜੈਕਾਰੁ = ਸੋਭਾ ਹੀ ਸੋਭਾ। ਜਗਤ੍ਰ ਮਹਿ = ਜਗਤ ਵਿਚ। ਲੋਚਹਿ = ਲੋਚਦੇ ਹਨ, ਚਾਹੁੰਦੇ ਹਨ। ਸਭਿ = ਸਾਰੇ।ਹੇ ਭਾਈ! ਉਸ ਮਨੁੱਖ ਦੀ ਸਾਰੇ ਜਗਤ ਵਿਚ ਹਰ ਥਾਂ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ,
 
सुप्रसंन भए सतिगुर प्रभू कछु बिघनु न थीआ ॥१॥
Suparsan bẖa▫e saṯgur parabẖū kacẖẖ bigẖan na thī▫ā. ||1||
The True Guru and God are totally pleased with me; no obstacle blocks my way. ||1||
ਰੱਬ ਰੂਪ ਸੱਚੇ ਗੁਰੂ ਮੇਰੇ ਨਾਲ ਪਰਮ ਪਰਸੰਨ ਹੋ ਗਏ ਹਨ। ਅਤੇ ਮੈਨੂੰ ਕੋਈ ਐਕੜ ਪੇਸ਼ ਨਹੀਂ ਆਉਂਦੀ।
ਬਿਘਨੁ = ਰੁਕਾਵਟ ॥੧॥ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ ॥੧॥
 
जा का अंगु दइआल प्रभ ता के सभ दास ॥
Jā kā ang ḏa▫i▫āl parabẖ ṯā ke sabẖ ḏās.
One who has the Merciful Lord God on his side - everyone becomes his slave.
ਜਿਸ ਦਾ ਪੱਖ ਮਿਹਰਬਾਨ ਮਾਲਕ ਲੈ ਲੈਂਦ ਹੈ; ਹਰ ਕੋਈ ਉਸ ਦਾ ਸੇਵਕ ਬਣ ਜਾਂਦਾ ਹੈ।
ਜਾ ਕਾ = ਜਿਸ (ਮਨੁੱਖ) ਦਾ। ਅੰਗੁ = ਪੱਖ।ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ।
 
सदा सदा वडिआईआ नानक गुर पासि ॥२॥१२॥३०॥
Saḏā saḏā vaḏi▫ā▫ī▫ā Nānak gur pās. ||2||12||30||
Forever and ever, O Nanak, glorious greatness rests with the Guru. ||2||12||30||
ਹਮੇਸ਼ਾਂ ਤੇ ਹਮੇਸ਼ਾਂ ਲਈ ਹੇ ਨਾਨਕ! ਬਜ਼ੁਰਗੀਆਂ ਗੁਰਾਂ ਅੰਦਰ ਨਿਵਾਸ ਕਰਦੀਆਂ ਹਨ।
ਗੁਰ ਪਾਸਿ = ਗੁਰੂ ਦੇ ਕੋਲ (ਰਿਹਾਂ) ॥੨॥੧੨॥੩੦॥ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ ॥੨॥੧੨॥੩੦॥
 
रागु बिलावलु महला ५ घरु ५ चउपदे
Rāg bilāval mėhlā 5 gẖar 5 cẖa▫upḏe
Raag Bilaaval, Fifth Mehl, Fifth House, Chau-Padas:
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।
xxxਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
म्रित मंडल जगु साजिआ जिउ बालू घर बार ॥
Miṯar mandal jag sāji▫ā ji▫o bālū gẖar bār.
This perishable realm and world has been made like a house of sand.
ਸੁਆਮੀ ਨੇ ਇਹ ਨਾਸਵੰਤ ਸੰਸਾਰ ਲੋਕ, ਰੇਤੇ ਦੇ ਮਕਾਨ ਦੀ ਮਾਨਿੰਦ ਬਣਾਇਆ ਹੈ।
ਮ੍ਰਿਤ ਮੰਡਲ = ਮੌਤ ਦਾ ਚੱਕਰ। ਮ੍ਰਿਤ ਮੰਡਲ ਜਗੁ = ਉਹ ਜਗਤ ਜਿਸ ਉਤੇ ਮੌਤ ਦਾ ਅਧਿਕਾਰ ਹੈ। ਬਾਲੂ = ਰੇਤ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ।(ਹੇ ਮੇਰੇ ਮਨ!) ਇਹ ਜਗਤ (ਪਰਮਾਤਮਾ ਨੇ ਐਸਾ) ਬਣਾਇਆ ਹੈ (ਕਿ ਇਸ ਉਤੇ) ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਆਦਿਕ ਹੋਣ।
 
बिनसत बार न लागई जिउ कागद बूंदार ॥१॥
Binsaṯ bār na lāg▫ī ji▫o kāgaḏ būʼnḏār. ||1||
In no time at all, it is destroyed, like the paper drenched with water. ||1||
ਪਾਣੀ ਨਾਲ ਗੱਚ ਗੱਲ ਹੋਏ ਕਾਗਜ ਦੀ ਤਰ੍ਹਾਂ ਇਸ ਦ ਨਾਸ ਹੋਣ ਨੂੰ ਚਿਰ ਨਹੀਂ ਲੱਗਦਾ।
ਕਾਗਦ = ਕਾਗ਼ਜ਼। ਬੂੰਦਾਰ = ਮੀਂਹ ਦੀਆਂ ਕਣੀਆਂ ॥੧॥ਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥
 
सुनि मेरी मनसा मनै माहि सति देखु बीचारि ॥
Sun merī mansā manai māhi saṯ ḏekẖ bīcẖār.
Listen to me, people: behold, and consider this within your mind.
ਮੇਰੀ ਗੱਲ ਸੁਣ, ਹੇ ਇਨਸਾਨ! ਸੱਚੇ ਸਾਹਿਬ ਨੂੰ ਆਪਣੇ ਹਿਰਦੇ ਅੰਦਰ ਵੇਖ ਅਤੇ ਵੀਚਾਰ।
ਮਨਸਾ = {मनीषा = ਮਨ ਦਾ ਫੁਰਨਾ} ਹੇ ਮੇਰੇ ਮਨ! ਮਨੈ ਮਾਹਿ = ਮਨ ਵਿਚ ਹੀ, ਧਿਆਨ ਨਾਲ। ਸਤਿ = ਸੱਚ। ਬੀਚਾਰਿ = ਵਿਚਾਰ ਕੇ।ਹੇ ਮੇਰੇ ਮਨ ਦੇ ਫੁਰਨੇ! (ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ)
 
सिध साधिक गिरही जोगी तजि गए घर बार ॥१॥ रहाउ ॥
Siḏẖ sāḏẖik girhī jogī ṯaj ga▫e gẖar bār. ||1|| rahā▫o.
The Siddhas, the seekers, house-holders and Yogis have forsaken their homes and left. ||1||Pause||
ਪੂਰਨ ਪੁਰਸ਼, ਅਭਿਆਸੀ, ਗ੍ਰਿਹਸਤੀ ਅਤੇ ਯੋਗੀ, ਆਪਣੇ ਘਰ ਘਾਟ ਤਿਆਗ ਕੇ ਟੁਰ ਗਏ ਹਨ। ਠਹਿਰਾਉ।
ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਗਿਰਹੀ = ਗ੍ਰਿਹਸਤੀ। ਤਜਿ = ਛੱਡ ਕੇ। ਗਏ = ਚਲੇ ਗਏ। ਘਰ ਬਾਰ = ਘਟ ਘਾਟ, ਸਭ ਕੁਝ ॥੧॥ਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰੇ ਜਾ ਰਹੇ ਹਨ ॥੧॥ ਰਹਾਉ॥
 
जैसा सुपना रैनि का तैसा संसार ॥
Jaisā supnā rain kā ṯaisā sansār.
This world is like a dream in the night.
ਜਿਸ ਤਰ੍ਹਾਂ ਦਾ ਰਾਤ ਦਾ ਸੁਫਨਾ ਉਸੇ ਤਰ੍ਹਾਂ ਦੀ ਹੈ ਇਹ ਛਿਨ-ਭੰਗਰ ਦੁਨੀਆ।
ਰੈਨਿ = ਰਾਤ।(ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ।
 
द्रिसटिमान सभु बिनसीऐ किआ लगहि गवार ॥२॥
Ḏaristimān sabẖ binsī▫ai ki▫ā lagėh gavār. ||2||
All that is seen shall perish. Why are you attached to it, you fool? ||2||
ਜੋ ਕੁਝ ਦਿਸ ਆਉਂਦਾ ਹ, ਸਮੂਹ ਹੀ ਤਬਾਹ ਹੋ ਜਾਏਗਾ। ਤੂੰ ਇਸ ਦੇ ਨਾਲ ਕਿਉਂ ਚਿਮੜਿਆ ਹੋਇਆ ਹੈ, ਹੇ ਮੂਰਖ!
ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ। ਕਿਆ ਲਗਹਿ = ਤੂੰ ਕਿਉਂ ਇਸ ਨਾਲ ਚੰਬੜਿਆ ਹੋਇਆ ਹੈਂ? ਗਵਾਰ = ਹੇ ਮੂਰਖ! ॥੨॥ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ? ॥੨॥
 
कहा सु भाई मीत है देखु नैन पसारि ॥
Kahā so bẖā▫ī mīṯ hai ḏekẖ nain pasār.
Where are your brothers and friends? Open your eyes and see!
ਕਿਥੇ ਹਨ ਤੇਰੇ ਵੀਰ ਅਤੇ ਮਿੱਤ੍ਰ? ਆਪਣੀਆਂ ਅੱਖਾਂ-ਖੋਲ੍ਹ ਕੇ ਵੇਖ।
ਕਹਾ = ਕਹਾਂ? ਕਿੱਥੇ? ਨੈਨ = ਅੱਖਾਂ। ਪਸਾਰਿ = ਖੋਹਲ ਕੇ।ਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ?
 
इकि चाले इकि चालसहि सभि अपनी वार ॥३॥
Ik cẖāle ik cẖālsahi sabẖ apnī vār. ||3||
Some have gone, and some will go; everyone must take his turn. ||3||
ਕਈ ਚਲੇ ਗਏ ਹਨ, ਕਈ ਚਲੇ ਜਾਣਗੇ, ਹਰ ਕੋਈ ਆਪਣੀ ਵਾਰੀ ਸਿਰ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚਾਲੇ = ਚਲੇ ਗਏ ਹਨ। ਚਾਲਸਹਿ = ਚਲੇ ਜਾਣਗੇ। ਸਭਿ = ਸਾਰੇ ॥੩॥ਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ) ॥੩॥
 
जिन पूरा सतिगुरु सेविआ से असथिरु हरि दुआरि ॥
Jin pūrā saṯgur sevi▫ā se asthir har ḏu▫ār.
Those who serve the Perfect True Guru, remain ever-stable at the Door of the Lord.
ਜੋ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਵਾਹਿਗੁਰੂ ਦੇ ਦਰ ਤੇ ਸਦੀਵੀਂ ਸਥਿਰ ਰਹਿੰਦੇ ਹਨ।
ਸੇਵਿਆ = ਸਰਨ ਲਈ। ਸੇ = {ਬਹੁ-ਵਚਨ} ਉਹ ਬੰਦੇ। ਅਸਥਿਰੁ = ਟਿਕੇ ਹੋਏ, ਅਡੋਲ। ਦੁਆਰਿ = ਦਰ ਤੇ।ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ (ਦਿੱਸਦੇ ਜਗਤ ਵਿਚ ਮੋਹ ਪਾਣ ਦੇ ਥਾਂ) ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ।
 
जनु नानकु हरि का दासु है राखु पैज मुरारि ॥४॥१॥३१॥
Jan Nānak har kā ḏās hai rākẖ paij murār. ||4||1||31||
Servant Nanak is the Lord's slave; preserve his honor, O Lord, Destroyer of ego. ||4||1||31||
ਨੌਕਰ ਨਾਨਕ ਵਾਹਿਗੁਰੂ ਦਾ ਨਫਰ ਹੈ। ਹੇ ਹੰਕਾਰ ਦੇ ਵੈਰੀ, ਸੁਆਮੀ! ਤੂੰ ਉਸ ਦੀ ਪਤਿ-ਆਬਰੂ ਰੱਖ।
ਜਨੁ ਨਾਨਕੁ = ਦਾਸ ਨਾਨਕ {ਕਰਤਾ ਕਾਰਕ, ਇਕ-ਵਚਨ}। ਪੈਜ = ਲਾਜ, ਇੱਜ਼ਤ। ਮੁਰਾਰਿ = ਹੇ ਮੁਰਾਰਿ! ॥੪॥੧॥੩੧॥ਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! (ਮੈਂ ਤੇਰੀ ਸਰਨ ਆਇਆ ਹਾਂ, ਮੇਰੀ) ਲਾਜ ਰੱਖ ॥੪॥੧॥੩੧॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
लोकन कीआ वडिआईआ बैसंतरि पागउ ॥
Lokan kī▫ā vaḏi▫ā▫ī▫ā baisanṯar pāga▫o.
The glories of the world, I cast into the fire.
ਸੰਸਾਰ ਦੀਆਂ ਸ਼ਾਨੌਕਤਾਂ, ਮੈਂ ਅੱਗ ਵਿੱਚ ਪਾਉਂਦੀ ਹਾਂ।
ਕੀਆ = ਕੀਆਂ, ਦੀਆਂ। ਬੈਸੰਤਰਿ = ਅੱਗ ਵਿਚ। ਪਾਗਉ = ਪਾਗਉਂ, ਮੈਂ ਪਾ ਦਿਆਂ।(ਹੇ ਭਾਈ! ਪਰਮਾਤਮਾ ਦੇ ਮਿਲਾਪ ਦੇ ਟਾਕਰੇ ਤੇ) ਲੋਕਾਂ ਵਲੋਂ ਮਿਲ ਰਹੀਆਂ ਇੱਜ਼ਤਾਂ ਨੂੰ ਤਾਂ ਮੈਂ ਅੱਗ ਵਿਚ ਪਾ ਦੇਣ ਨੂੰ ਤਿਆਰ ਹਾਂ।
 
जिउ मिलै पिआरा आपना ते बोल करागउ ॥१॥
Ji▫o milai pi▫ārā āpnā ṯe bol karāga▫o. ||1||
I chant those words, by which I may meet my Beloved. ||1||
ਮੈਂ ਉਹ ਬਚਨ ਬਿਲਾਸ ਕਰਦੀ ਹਾਂ, ਜਿਨ੍ਹਾਂ ਦੁਆਰਾ ਮੇਰਾ ਪ੍ਰੀਤਮ ਆ ਕੇ ਮੈਨੂੰ ਮਿਲ ਪਵੇ।
ਤੇ = {ਬਹੁ-ਵਚਨ} ਉਹ। ਕਰਾਗਉ = ਕਰਾਗਉਂ, ਮੈਂ ਕਰਾਂਗਾ ॥੧॥(ਦੁਨੀਆ ਦੇ ਲੋਕਾਂ ਦੀ ਖ਼ੁਸ਼ਾਮਦ ਕਰਨ ਦੇ ਥਾਂ) ਮੈਂ ਤਾਂ ਉਹੀ ਬੋਲ ਬੋਲਾਂਗਾ, ਜਿਨ੍ਹਾਂ ਦਾ ਸਦਕਾ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲ ਪਏ ॥੧॥
 
जउ प्रभ जीउ दइआल होइ तउ भगती लागउ ॥
Ja▫o parabẖ jī▫o ḏa▫i▫āl ho▫e ṯa▫o bẖagṯī lāga▫o.
When God becomes Merciful, then He enjoins me to His devotional service.
ਜਦ ਮਹਾਰਾਜ ਮਾਲਕ, ਮਿਹਰਬਾਨ ਹੋ ਜਾਂਦਾ ਹੈ ਤਦ ਮੈਂ ਉਸ ਦੀ ਟਹਿਲ ਸੇਵਾ ਅੰਦਰ ਜੁੜਦਾ ਹਾਂ।
ਜਉ = ਜਦੋਂ। ਲਾਗਊ = ਲਾਗਉਂ, ਮੈਂ ਲੱਗਦਾ ਹਾਂ।ਹੇ ਭਾਈ! ਜਦੋਂ ਪ੍ਰਭੂ ਜੀ ਮੇਰੇ ਉਤੇ ਦਇਆਵਾਨ ਹੋਣ, ਤਦੋਂ ਹੀ ਮੈਂ ਉਸ ਦੀ ਭਗਤੀ ਵਿਚ ਲੱਗ ਸਕਦਾ ਹਾਂ।
 
लपटि रहिओ मनु बासना गुर मिलि इह तिआगउ ॥१॥ रहाउ ॥
Lapat rahi▫o man bāsnā gur mil ih ṯi▫āga▫o. ||1|| rahā▫o.
My mind clings to worldly desires; meeting with the Guru, I have renounced them. ||1||Pause||
ਮੇਰੀ ਆਤਮਾ ਸੰਸਾਰੀ ਖਹਿਸ਼ਾਂ ਨਾਲ ਚਿਮੜੀ ਹੋਈ ਹੈ। ਗੁਰਾਂ ਨਾਲ ਮਿਲ ਕੇ ਮੈਂ ਇਨ੍ਹਾਂ ਸਾਰੀਆਂ ਨੂੰ ਛੱਡ ਦਿੱਤਾ ਹੈ। ਠਹਿਰਾਉ।
ਲਪਟਿ ਰਹਿਓ = ਚੰਬੜ ਰਿਹਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਇਹ = ਇਹ ਵਾਸਨਾ। ਤਿਆਗਉਂ = ਮੈਂ ਤਿਆਗ ਦਿਆਂਗਾ ॥੧॥ਇਹ ਮਨ (ਸੰਸਾਰਕ ਪਦਾਰਥਾਂ ਦੀਆਂ) ਵਾਸਨਾਂ ਵਿਚ ਫਸਿਆ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਇਹ ਵਾਸ਼ਨਾਂ ਛੱਡੀਆਂ ਜਾ ਸਕਦੀਆਂ ਹਨ (ਮੈਂ ਛੱਡ ਸਕਦਾ ਹਾਂ) ॥੧॥ ਰਹਾਉ॥
 
करउ बेनती अति घनी इहु जीउ होमागउ ॥
Kara▫o benṯī aṯ gẖanī ih jī▫o homāga▫o.
I pray with intense devotion, and offer this soul to Him.
ਆਪਣੇ ਪ੍ਰੀਤਮ ਅੱਗੇ ਮੈਂ ਬਹੁਤ ਹੀ ਜ਼ਿਆਦਾ ਪ੍ਰਾਰਥਨਾਂ ਕਰਦੀ ਹਾਂ ਤੇ ਆਪਣੀ ਇਹ ਆਤਮਾ ਉਸ ਨੂੰ ਭੇਟਾ ਕਰਦੀ ਹਾਂ।
ਕਰਉ = ਕਰਉਂ, ਮੈਂ ਕਰਦਾ ਹਾਂ। ਅਤਿ ਘਨੀ = ਬਹੁਤ ਵਧੀਕ। ਜੀਉ = ਜਿੰਦ। ਹੋਮਾਗਉ = ਹੋਮਾਗਉਂ, ਮੈਂ ਵਾਰ ਦਿਆਂਗਾ।(ਹੇ ਭਾਈ! ਪ੍ਰਭੂ ਦੇ ਦਰ ਤੇ) ਮੈਂ ਬੜੀ ਅਧੀਨਗੀ ਨਾਲ ਅਰਦਾਸਾਂ ਕਰਾਂਗਾ, ਆਪਣੀ ਇਹ ਜਿੰਦ ਭੀ ਕੁਰਬਾਨ ਕਰ ਦਿਆਂਗਾ।
 
अरथ आन सभि वारिआ प्रिअ निमख सोहागउ ॥२॥
Arath ān sabẖ vāri▫ā pari▫a nimakẖ sohāga▫o. ||2||
I would sacrifice all other riches, for a moment's union with my Beloved. ||2||
ਆਪਣੇ ਦਿਲਦਾਰ ਦੇ ਇਕ ਮੁਹਤ ਦੇ ਮਿਲਾਪ ਦੀ ਖਾਤਰ ਮੈਂ ਹੋਰ ਸਾਰੇ ਪਦਾਰਥ ਕੁਰਬਾਨ ਕਰਦੀ ਹਾਂ।
ਅਰਥ ਆਨ = ਹੋਰ (ਸਾਰੇ) ਪਦਾਰਥ। ਸਭਿ = ਸਾਰੇ। ਵਾਰਿਆ = ਕੁਰਬਾਨ ਕੀਤੇ। ਪ੍ਰਿਅ ਸੁਹਾਗਉ = ਪਿਆਰੇ ਦੇ ਸੁਹਾਗ ਤੋਂ, ਪਿਆਰੇ ਦੇ ਮਿਲਾਪ ਦੇ ਆਨੰਦ ਤੋਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੨॥ਪਿਆਰੇ ਦੇ ਇਕ ਪਲ ਭਰ ਦੇ ਮਿਲਾਪ ਦੇ ਆਨੰਦ ਦੇ ਵੱਟੇ ਵਿਚ ਮੈਂ (ਦੁਨੀਆ ਦੇ) ਸਾਰੇ ਪਦਾਰਥ ਸਦਕੇ ਕਰ ਦਿਆਂਗਾ ॥੨॥
 
पंच संगु गुर ते छुटे दोख अरु रागउ ॥
Pancẖ sang gur ṯe cẖẖute ḏokẖ ar rāga▫o.
Through the Guru, I am rid of the five villains, as well as emotional love and hate.
ਗੁਰਾਂ ਦੇ ਰਾਹੀਂ ਮੈਂ ਪੰਜੇ ਪਾਪਾਂ ਅਤੇ ਘਿਰਣਾ ਤੇ ਮੌਹ ਦੀ ਸੰਗਤ ਤੋਂ ਖਲਾਸੀ ਪਾ ਗਈ ਹਾਂ।
ਪੰਚ ਸੰਗ = (ਕਾਮਾਦਿਕ) ਪੰਜਾਂ ਦਾ ਸਾਥ। ਤੇ = ਤੋਂ, ਦੀ ਰਾਹੀਂ। ਛੁਟੇ = ਦੂਰ ਹੁੰਦਾ ਹੈ। ਦੋਖ = ਦ੍ਵੈਖ। ਰਾਗਉ = ਰਾਗ, ਮੋਹ। ਅਰੁ = ਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰੋਂ ਕਾਮਾਦਿਕ) ਪੰਜਾਂ ਦਾ ਸਾਥ ਮੁੱਕ ਗਿਆ ਹੈ, (ਮੇਰੇ ਅੰਦਰੋਂ) ਦ੍ਵੈਖ ਅਤੇ ਮੋਹ ਦੂਰ ਹੋ ਗਏ ਹਨ।
 
रिदै प्रगासु प्रगट भइआ निसि बासुर जागउ ॥३॥
Riḏai pargās pargat bẖa▫i▫ā nis bāsur jāga▫o. ||3||
My heart is illumined, and the Lord has become manifest; night and day, I remain awake and aware. ||3||
ਮੇਰੇ ਪ੍ਰਕਾਸ਼ਵਾਨ ਹਿਰਦੇ ਅੰਦਰ ਪ੍ਰਭੂ ਜਾਹਰ ਹੋ ਗਿਆ ਹੈ ਅਤੇ ਰਾਤ ਦਿਨ ਮੈਂ ਜਾਗਦੀ ਰਹਿੰਦੀ ਹਾਂ।
ਰਿਦੈ = ਹਿਰਦੇ ਵਿਚ। ਪ੍ਰਗਾਸੁ = ਚਾਨਣ, ਸਹੀ ਜੀਵਨ ਦਾ ਚਾਨਣ। ਨਿਸਿ = ਰਾਤ। ਬਾਸੁਰ = ਦਿਨ। ਜਾਗਉ = ਜਾਗਉਂ, ਮੈਂ ਜਾਗਦਾ ਹਾਂ, ਮੈਂ (ਕਾਮਾਦਿਕ ਦੇ ਰੌਲੇ ਤੋਂ) ਸੁਚੇਤ ਰਹਿੰਦਾ ਹਾਂ ॥੩॥ਮੇਰੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਗਿਆ ਹੈ, ਹੁਣ ਮੈਂ (ਕਾਮਾਦਿਕਾਂ ਦੇ ਹੱਲੇ ਵੱਲੋਂ) ਰਾਤ ਦਿਨ ਸੁਚੇਤ ਰਹਿੰਦਾ ਹਾਂ ॥੩॥
 
सरणि सोहागनि आइआ जिसु मसतकि भागउ ॥
Saraṇ sohāgan ā▫i▫ā jis masṯak bẖāga▫o.
The blessed soul-bride seeks His Sanctuary; her destiny is recorded on her forehead.
ਕੇਵਲ ਉਹ ਹੀ ਪ੍ਰਭੂ ਦੀ ਸੱਚੀ ਪਤਨੀ ਵੱਜੋਂ ਉਸ ਦੀ ਪਨਾਹ ਲੋੜਦੀ ਹੈ, ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ।
ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ। ਭਾਗਉ = ਚੰਗਾ ਭਾਗ, ਚੰਗੀ ਕਿਸਮਤ।ਜਿਸ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ, ਉਹ ਸੁਹਾਗਣ ਇਸਤ੍ਰੀ ਵਾਂਗ (ਗੁਰੂ ਦੀ) ਸਰਨ ਪੈਂਦਾ ਹੈ।
 
कहु नानक तिनि पाइआ तनु मनु सीतलागउ ॥४॥२॥३२॥
Kaho Nānak ṯin pā▫i▫ā ṯan man sīṯlāga▫o. ||4||2||32||
Says Nanak, she obtains her Husband Lord; her body and mind are cooled and soothed. ||4||2||32||
ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਉਹ ਆਪਣੇ ਪਤੀ ਨੂੰ ਪਾ ਲੈਂਦੀ ਹੈ ਅਤੇ ਉਸ ਦੀ ਦੇਹ ਅਤੇ ਆਤਮਾ ਸ਼ਾਂਤ ਹੋ ਜਾਂਦੇ ਹਨ।
ਤਿਨਿ = ਉਸ ਨੇ। ਸੀਤਲਾਗਉ = ਸੀਤਲ, ਠੰਢਾ-ਠਾਰ ॥੪॥੨॥੩੨॥ਹੇ ਨਾਨਕ! ਆਖ- (ਗੁਰੂ ਦੀ ਕਿਰਪਾ ਨਾਲ) ਉਸ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਮਨ ਉਸ ਦਾ ਸਰੀਰ (ਕਾਮਾਦਿਕਾਂ ਵਲੋਂ ਖ਼ਲਾਸੀ ਪ੍ਰਾਪਤ ਕਰ ਕੇ) ਠੰਢਾ-ਠਾਰ ਹੋ ਜਾਂਦਾ ਹੈ ॥੪॥੨॥੩੨॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
लाल रंगु तिस कउ लगा जिस के वडभागा ॥
Lāl rang ṯis ka▫o lagā jis ke vadbẖāgā.
One is dyed in the color of the Lord's Love, by great good fortune.
ਜੋ ਪਰਮ ਚੰਗੇ ਨਸੀਬਾਂ ਵਾਲਾ ਹੈ, ਉਹ ਹੀ ਪ੍ਰੀਤਮ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
ਲਾਲ ਰੰਗੁ = {ਲਾਲ ਰੰਗ ਸੁਹਾਗ ਦੀ ਨਿਸ਼ਾਨੀ ਹੈ। ਨਵੀਂ ਵਿਆਹੀ ਸੁਹਾਗਣ ਪਹਿਲਾਂ ਪਹਿਲਾਂ ਲਾਲ ਕੱਪੜੇ ਪਹਿਨਦੀ ਹੈ} ਸੁਹਾਗਣਾਂ ਵਾਲਾ ਗੂੜ੍ਹਾ ਪ੍ਰੇਮ ਰੰਗ। ਤਿਸ ਕਉ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}। ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}।ਹੇ ਭਾਈ! ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਹੀ ਮਨ ਨੂੰ ਪ੍ਰਭੂ-ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਦਾ ਹੈ।
 
मैला कदे न होवई नह लागै दागा ॥१॥
Mailā kaḏe na hova▫ī nah lāgai ḏāgā. ||1||
This color is never muddied; no stain ever sticks to it. ||1||
ਇਹ ਰੰਗ ਕਦੇ ਭੀ ਗੰਦਾ ਨਹੀਂ ਹੁੰਦਾ, ਨਾਂ ਹੀ ਇਸ ਨੂੰ ਕੋਈ ਧੱਬਾ ਲੱਗਦਾ ਹੈ।
ਨ ਹੋਵਈ = ਨ ਹੋਵਏ, ਨ ਹੋਵੈ, ਨਹੀਂ ਹੁੰਦਾ। ਦਾਗਾ = (ਵਿਕਾਰਾਂ ਦਾ) ਦਾਗ਼ ॥੧॥ਇਹ ਰੰਗ ਐਸਾ ਹੈ ਕਿ ਇਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਇਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ ॥੧॥
 
प्रभु पाइआ सुखदाईआ मिलिआ सुख भाइ ॥
Parabẖ pā▫i▫ā sukẖ▫ḏā▫ī▫ā mili▫ā sukẖ bẖā▫e.
He finds God, the Giver of peace, with feelings of joy.
ਉਹ ਆਪਣੇ ਆਰਾਮ ਦੇਣਦਾਰ ਸਾਹਿਬ ਨੂੰ ਪਾ ਲੈਂਦਾ ਹੈ ਅਤੇ ਸੁਭਾਵਕ ਹੀ ਉਸ ਦੇ ਨਾਲ ਮਿਲ ਜਾਂਦਾ ਹੈ।
ਸੁਖਦਾਈਆ = ਸੁਖ ਦੇਣ ਵਾਲਾ। ਸੁਖ ਭਾਇ = ਸੁਖ ਦੇ ਭਾਵ ਨਾਲ, ਆਤਮਕ ਆਨੰਦ ਦੀ ਰਾਹੀਂ।ਹੇ ਭਾਈ! ਜਿਸ ਮਨੁੱਖ ਨੇ (ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਲੱਭ ਲਿਆ, ਜਿਸ ਮਨੁੱਖ ਨੂੰ ਆਤਮਕ ਆਨੰਦ ਅਤੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਮਿਲ ਪਿਆ,
 
सहजि समाना भीतरे छोडिआ नह जाइ ॥१॥ रहाउ ॥
Sahj samānā bẖīṯre cẖẖodi▫ā nah jā▫e. ||1|| rahā▫o.
The Celestial Lord blends into his soul, and he can never leave Him. ||1||Pause||
ਸਾਹਿਬ ਉਸ ਦੀ ਆਤਮਾ ਅੰਦਰ ਰਮ ਜਾਂਦਾ ਹੈ ਅਤੇ ਤਦ ਉਹ ਉਸ ਨੂੰ ਛੱਡ ਨਹੀਂ ਸਕਦਾ। ਠਹਿਰਾਉ।
ਸਹਜਿ = ਆਤਮਕ ਅਡੋਲਤਾ ਵਿਚ। ਭੀਤਰੇ = ਹਿਰਦੇ ਵਿਚ, ਅੰਦਰ ਹੀ ॥੧॥ਉਹ (ਸਦਾ) ਅੰਦਰੋਂ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, (ਉਸ ਨੂੰ ਇਤਨਾ ਰਸ ਆਉਂਦਾ ਹੈ ਕਿ ਫਿਰ ਉਹ ਉਸ ਨੂੰ) ਛੱਡ ਨਹੀਂ ਸਕਦਾ ॥੧॥ ਰਹਾਉ॥
 
जरा मरा नह विआपई फिरि दूखु न पाइआ ॥
Jarā marā nah vi▫āpa▫ī fir ḏūkẖ na pā▫i▫ā.
Old age and death cannot touch him, and he shall not suffer pain again.
ਬੁਢੇਪਾ ਤੇ ਮੌਤ ਉਸ ਨੂੰ ਪੋਹ ਨਹੀਂ ਸਕਦੇ ਅਤੇ ਉਹ ਮੁੜ ਕੇ ਤਕਲੀਫ ਨਹੀਂ ਉਠਾਉਂਦਾ।
ਜਰਾ = ਬੁਢੇਪਾ। ਮਰਾ = ਮੌਤ, ਆਤਮਕ ਮੌਤ। ਨਹ ਵਿਆਪਈ = ਜ਼ੋਰ ਨਹੀਂ ਪਾ ਸਕਦਾ।ਹੇ ਭਾਈ! ਉਸ ਦੀ ਇਸ ਆਤਮਕ ਉੱਚਤਾ ਨੂੰ ਕਦੇ ਬੁਢੇਪਾ ਨਹੀਂ ਆਉਂਦਾ, ਕਦੇ ਮੌਤ ਨਹੀਂ ਆਉਂਦੀ, ਉਸ ਨੂੰ ਫਿਰ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।
 
पी अम्रितु आघानिआ गुरि अमरु कराइआ ॥२॥
Pī amriṯ āgẖāni▫ā gur amar karā▫i▫ā. ||2||
Drinking in the Ambrosial Nectar, he is satisfied; the Guru makes him immortal. ||2||
ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰ ਕੇ ਉਹ ਤ੍ਰਿਪਤ ਹੋ ਜਾਂਦਾ ਹੈ। ਅਤੇ ਗੁਰੂ ਜੀ ਉਸ ਨੂੰ ਅਬਿਨਾਸੀ ਕਰ ਦਿੰਦੇ ਹਨ।
ਪੀ = ਪੀ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਆਘਾਨਿਆ = ਰੱਜ ਜਾਂਦਾ ਹੈ। ਗੁਰਿ = ਗੁਰੂ ਨੇ। ਅਮਰ = ਅਟੱਲ ਆਤਮਕ ਜੀਵਨ ਦਾ ਮਾਲਕ ॥੨॥ਜਿਸ ਮਨੁੱਖ ਨੂੰ ਗੁਰੂ ਨੇ ਅਟੱਲ ਆਤਮਕ ਜੀਵਨ ਦੇ ਦਿੱਤਾ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦਾ ਹੈ ॥੨॥
 
सो जानै जिनि चाखिआ हरि नामु अमोला ॥
So jānai jin cẖākẖi▫ā har nām amolā.
He alone knows its taste, who tastes the Priceless Name of the Lord.
ਕੇਵਲ ਉਹ ਹੀ ਜੋ ਅਮੋਲਕ ਨਾਮ ਨੂੰ ਚੱਖਦਾ ਹੈ, ਇਸ ਦੇ ਸੁਆਦ ਨੂੰ ਜਾਣਦਾ ਹੈ।
ਜਿਨਿ = ਜਿਸ ਨੇ। ਅਮੋਲਾ = ਜੋ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ।ਹੇ ਭਾਈ! ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜਿਸ ਨੇ ਕਦੇ ਚੱਖ ਵੇਖਿਆ ਹੈ। ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ।
 
कीमति कही न जाईऐ किआ कहि मुखि बोला ॥३॥
Kīmaṯ kahī na jā▫ī▫ai ki▫ā kahi mukẖ bolā. ||3||
Its value cannot be estimated; what can I say with my mouth? ||3||
ਇਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ਮੈਂ ਆਪਣੇ ਮੂੰਹ ਤੋਂ ਕੀ ਆਖਾਂ ਤੇ ਉਚਾਰਨ ਕਰਾਂ?
ਕਿਆ ਕਹਿ = ਕੀਹ ਆਖ ਕੇ? ਮੁਖਿ = ਮੂੰਹੋਂ। ਬੋਲਾ = ਬੋਲਾਂ, ਮੈਂ ਬੋਲਾਂ ॥੩॥ਹੇ ਭਾਈ! ਹਰਿ-ਨਾਮ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਮੈਂ ਕੀਹ ਆਖ ਕੇ ਮੂੰਹੋਂ (ਇਸ ਦਾ ਮੁੱਲ) ਦੱਸਾਂ? ॥੩॥
 
सफल दरसु तेरा पारब्रहम गुण निधि तेरी बाणी ॥
Safal ḏaras ṯerā pārbarahm guṇ niḏẖ ṯerī baṇī.
Fruitful is the Blessed Vision of Your Darshan, O Supreme Lord God. The Word of Your Bani is the treasure of virtue.
ਫਲਦਾਇਕ ਹੈ ਤੇਰਾ ਦਰਸ਼ਨ, ਹੇ ਸ਼ਰੋਮਣੀ ਸਾਹਿਬ! ਅਤੇ ਨੇਕੀਆਂ ਦਾ ਖਜਾਨਾਂ ਹੈ ਤੇਰੀ ਗੁਰਬਾਣੀ!
ਸਫਲ = ਫਲ ਦੇਣ ਵਾਲਾ, ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲਾ। ਪਾਰਬ੍ਰਹਮ = ਹੇ ਪਾਰਬ੍ਰਹਮ! ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ।ਹੇ ਪਰਮਾਤਮਾ! ਤੇਰਾ ਦਰਸ਼ਨ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗੁਣਾਂ ਦਾ ਖ਼ਜ਼ਾਨਾ ਹੈ।