Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

पावउ धूरि तेरे दास की नानक कुरबाणी ॥४॥३॥३३॥
Pāva▫o ḏẖūr ṯere ḏās kī Nānak kurbāṇī. ||4||3||33||
Please bless me with the dust of the feet of Your slaves; Nanak is a sacrifice. ||4||3||33||
ਮੈਨੂੰ ਆਪਣੇ ਗੋਲੇ ਦੇ ਪੈਰਾਂ ਦੀ ਖਾਕ ਪਰਦਾਨ ਕਰ, ਹੇ ਪ੍ਰਭੂ! ਮੈਂ ਤੇਰੇ ਉਤੋਂ ਬਲਿਹਾਰਨੇ ਜਾਂਦਾ ਹਾਂ, ਗੁਰੂ ਜੀ ਆਖਦੇ ਹਨ।
ਪਾਵਉ = ਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਧੂਰਿ = ਚਰਨਾਂ ਦੀ ਧੂੜ। ਨਾਨਕ = ਹੇ ਨਾਨਕ! ॥੪॥੩॥੩੩॥ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੇ ਪੈਰਾਂ ਦੀ ਖ਼ਾਕ ਹਾਸਲ ਕਰ ਸਕਾਂ, ਮੈਂ ਤੇਰੇ ਸੇਵਕ ਤੋਂ ਸਦਕੇ ਜਾਵਾਂ ॥੪॥੩॥੩੩॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
राखहु अपनी सरणि प्रभ मोहि किरपा धारे ॥
Rākẖo apnī saraṇ parabẖ mohi kirpā ḏẖāre.
Keep me under Your Protection, God; shower me with Your Mercy.
ਮੇਰੇ ਮਾਲਕ ਮਿਹਰਬਾਨੀ ਕਰ ਕੇ ਮੈਨੂੰ ਆਪਣੀ ਪਨਾਹ ਵਿੱਚ ਰੱਖ,
ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ। ਕਿਰਪਾ ਧਾਰੇ = ਕਿਰਪਾ ਧਾਰਿ, ਕਿਰਪਾ ਕਰ ਕੇ।ਹੇ ਪ੍ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ।
 
सेवा कछू न जानऊ नीचु मूरखारे ॥१॥
Sevā kacẖẖū na jān▫ū nīcẖ mūrkẖāre. ||1||
I do not know how to serve You; I am just a low-life fool. ||1||
ਮੈਨੂੰ ਤੇਰੀ ਚਾਕਰੀ ਕਮਾਉਣੀ ਨਹੀਂ ਆਉਂਦੀ, ਕਿਉਂਕਿ ਮੈਂ ਅਧਮ ਮੂਰਖ ਹਾਂ।
ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਨੀਚ = ਨੀਵੇਂ ਆਤਮਕ ਜੀਵਨ ਵਾਲਾ। ਮੂਰਖਾਰੇ = ਮੂਰਖ ॥੧॥ਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ। ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ ॥੧॥
 
मानु करउ तुधु ऊपरे मेरे प्रीतम पिआरे ॥
Mān kara▫o ṯuḏẖ ūpre mere parīṯam pi▫āre.
I take pride in You, O my Darling Beloved.
ਮੈਂ ਤੇਰੇ ਉਤੇ ਫਖਰ ਕਰਦਾ ਹਾਂ, ਹੇ ਮੇਰੇ ਲਾਡਲੇ ਦਿਲਬਰ!
ਮਾਨੁ = ਫ਼ਖ਼ਰ। ਮਾਨੁ ਕਰਉ = ਮਾਨੁ ਕਰਉਂ, ਮੈਂ ਫ਼ਖ਼ਰ ਕਰਦਾ ਹਾਂ, ਮੈਂ ਭਰੋਸਾ ਰੱਖੀ ਬੈਠਾ ਹਾਂ। ਊਪਰੇ = ਉਪਰ ਹੀ, ਉੱਤੇ ਹੀ। ਪ੍ਰੀਤਮ = ਹੇ ਪ੍ਰੀਤਮ!ਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ! ਮੈਂ ਤੇਰੇ ਉਤੇ ਹੀ (ਤੇਰੀ ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ।
 
हम अपराधी सद भूलते तुम्ह बखसनहारे ॥१॥ रहाउ ॥
Ham aprāḏẖī saḏ bẖūlṯe ṯumĥ bakẖsanhāre. ||1|| rahā▫o.
I am a sinner, continuously making mistakes; You are the Forgiving Lord. ||1||Pause||
ਮੈਂ ਪਾਪੀ ਹਾਂ ਅਤੇ ਹਮੇਸ਼ਾਂ ਗਲਤੀਆਂ ਕਰਦਾ ਹਾਂ। ਤੂੰ ਸਦੀਵ ਹੀ ਮੈਨੂੰ ਮਾਫੀ ਦੇਣਹਾਰ ਹੈ। ਠਹਿਰਾਉ।
ਸਦ = ਸਦਾ। ਤੁਮ੍ਹ੍ਹ = {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਬਖਸਨਹਾਰੇ = ਬਖ਼ਸ਼ਸ਼ ਕਰਨ ਦੀ ਸਮਰਥਾ ਵਾਲਾ ॥੧॥ਅਸੀਂ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ ॥੧॥ ਰਹਾਉ॥
 
हम अवगन करह असंख नीति तुम्ह निरगुन दातारे ॥
Ham avgan karah asaʼnkẖ nīṯ ṯumĥ nirgun ḏāṯāre.
I make mistakes each and every day. You are the Great Giver;
ਮੈਂ ਹਰ ਰੋਜ਼ ਅਣਗਿਣਤ ਹੀ ਪਾਪ ਕਮਾਉਂਦਾ ਹਾਂ ਅਤੇ ਤੂੰ ਮੈਂ ਗੁਣ-ਵਿਹੂਣ ਦਾ ਸਖੀ-ਸੁਆਮੀ ਹੈਂ।
ਹਮ ਕਰਹ = ਅਸੀਂ ਕਰਦੇ ਹਾਂ {ਕਰਹ = ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਨੀਤਿ = ਨਿੱਤ, ਸਦਾ। ਨਿਰਗੁਨ ਦਾਤਾਰੇ = ਗੁਣ ਹੀਨਾਂ ਦਾ ਦਾਤਾ।ਹੇ ਪ੍ਰਭੂ! ਅਸੀਂ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ।
 
दासी संगति प्रभू तिआगि ए करम हमारे ॥२॥
Ḏāsī sangaṯ parabẖū ṯi▫āg e karam hamāre. ||2||
I am worthless. I associate with Maya, your hand-maiden, and I renounce You, God; such are my actions. ||2||
ਤੈਨੂੰ ਛੱਡ ਕੇ, ਹੇ ਸੁਆਮੀ! ਮੇਰਾ, ਤੇਰੀ ਗੋਲੀ, ਮਾਇਆ ਨਾਲ ਮੇਲ-ਮਿਲਾਪ ਹੈ। ਇਹੋ ਜਿਹੇ ਹਨ ਮੇਰੇ ਅਮਲ।
ਦਾਸੀ = (ਤੇਰੀ) ਦਾਸੀ, ਮਾਇਆ। ਤਿਆਗਿ = ਵਿਸਾਰ ਕੇ ॥੨॥ਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀਂ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ ॥੨॥
 
तुम्ह देवहु सभु किछु दइआ धारि हम अकिरतघनारे ॥
Ŧumĥ ḏevhu sabẖ kicẖẖ ḏa▫i▫ā ḏẖār ham akiraṯ▫gẖanāre.
You bless me with everything, showering me with Mercy; And I am such an ungrateful wretch!
ਆਪਣੀ ਕਿਰਪਾ ਕਰ ਕੇ ਤੂੰ ਮੈਂ ਨਾਂ-ਸ਼ੁਕਰੇ ਨੂੰ ਹਰ ਵਸਤੂ ਪ੍ਰਦਾਨ ਕਰਦਾ ਹੈ।
ਸਭੁ ਕਿਛੁ = ਹਰੇਕ ਚੀਜ਼। ਅਕਿਰਤਘਨਾਰੇ = {कृतघ्न = ਕੀਤੇ (ਉਪਕਾਰ) ਨੂੰ ਭੁਲਾਣ ਵਾਲੇ} ਨਾ-ਸ਼ੁਕਰੇ।ਹੇ ਪ੍ਰਭੂ! ਅਸੀਂ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ।
 
लागि परे तेरे दान सिउ नह चिति खसमारे ॥३॥
Lāg pare ṯere ḏān si▫o nah cẖiṯ kẖasmāre. ||3||
I am attached to Your gifts, but I do not even think of You, O my Lord and Master. ||3||
ਮੈਂ ਤੇਰੀਆਂ ਦਾਤਾਂ ਨਾਲ ਚਿਮੜ ਗਿਆ ਹਾਂ ਅਤੇ ਤੈਨੂੰ ਚੇਤੇ ਨਹੀਂ ਕਰਦਾ, ਹੇ ਮੇਰੇ ਮਾਲਕ!
ਲਾਗਿ ਪਰੇ = ਮੋਹ ਕਰ ਰਹੇ ਹਾਂ। ਸਿਉ = ਨਾਲ। ਚਿਤਿ = ਚਿੱਤ ਵਿਚ ॥੩॥ਹੇ ਖਸਮ-ਪ੍ਰਭੂ! ਅਸੀਂ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ॥੩॥
 
तुझ ते बाहरि किछु नही भव काटनहारे ॥
Ŧujẖ ṯe bāhar kicẖẖ nahī bẖav kātanhāre.
There is none other than You, O Lord, Destroyer of fear.
ਹੇ ਜਨਮ-ਮਰਨ ਮੇਟਣ ਵਾਲੇ! ਤੇਰੇ ਬਗੈਰ ਹੋਰ ਕੋਈ ਨਹੀਂ।
ਤੇ = ਤੋਂ। ਬਾਹਰਿ = ਆਕੀ, ਵੱਖਰਾ। ਭਵ = ਜਨਮ ਮਰਨ (ਦਾ ਗੇੜ)।ਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ)।
 
कहु नानक सरणि दइआल गुर लेहु मुगध उधारे ॥४॥४॥३४॥
Kaho Nānak saraṇ ḏa▫i▫āl gur leho mugaḏẖ uḏẖāre. ||4||4||34||
Says Nanak, I have come to Your Sanctuary, O Merciful Guru; I am so foolish - please, save me! ||4||4||34||
ਗੁਰੂ ਜੀ ਆਖਦੇ ਹਨ, ਮੈਂ ਮੇਰੀ ਓਟ ਟਿਕਾਈ ਹੈ, ਹੇ ਮਇਆਵਾਨ ਗੁਰਦੇਵ! ਤੂੰ ਮੈਂ ਮੂਰਖ ਦਾ ਪਾਰ ਉਤਾਰਾ ਕਰ ਦੇ।
ਗੁਰ = ਹੇ ਗੁਰੂ! ਲੇਹ ਉਧਾਰੇ = ਉਧਾਰਿ ਲੇਹੁ, ਬਚਾ ਲੈ। ਮੁਗਧ = ਮੂਰਖ ॥੪॥੪॥੩੪॥ਹੇ ਨਾਨਕ! ਆਖ-ਹੇ ਦਇਆ ਦੇ ਸੋਮੇ ਗੁਰੂ! ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ ॥੪॥੪॥੩੪॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
दोसु न काहू दीजीऐ प्रभु अपना धिआईऐ ॥
Ḏos na kāhū ḏījī▫ai parabẖ apnā ḏẖi▫ā▫ī▫ai.
Don't blame anyone else; meditate on your God.
ਤੂੰ ਕਿਸੇ ਤੇ ਇਲਜ਼ਾਮ ਨਾਂ ਲਾ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ।
ਕਾਹੂ = ਕਿਸੇ ਨੂੰ ਭੀ। ਨ ਦੀਜੀਐ = ਨਹੀਂ ਦੇਣਾ ਚਾਹੀਦਾ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ।ਹੇ ਮੇਰੇ ਮਨ! (ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ) ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ (ਇਹਨਾਂ ਦੁੱਖਾਂ ਤੋਂ ਬਚਣ ਲਈ) ਆਪਣੇ ਪਰਮਾਤਮਾ ਨੂੰ (ਹੀ) ਯਾਦ ਕਰਨਾ ਚਾਹੀਦਾ ਹੈਂ,
 
जितु सेविऐ सुखु होइ घना मन सोई गाईऐ ॥१॥
Jiṯ sevi▫ai sukẖ ho▫e gẖanā man so▫ī gā▫ī▫ai. ||1||
Serving Him, great peace is obtained; O mind, sing His Praises. ||1||
ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਜੱਸ ਗਾਇਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਬਹੁਤੀ ਖੁਸ਼ੀ ਪ੍ਰਾਪਤ ਹੁੰਦੀ ਹੈ।
ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਸੇਵਾ-ਭਗਤੀ ਦੀ ਰਾਹੀਂ। ਘਨਾ = ਬਹੁਤ। ਮਨ = ਹੇ ਮਨ! ਸੋਈ = ਉਹੀ ਪ੍ਰਭੂ ॥੧॥ਕਿਉਂਕਿ ਉਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ ॥੧॥
 
कहीऐ काइ पिआरे तुझु बिना ॥
Kahī▫ai kā▫e pi▫āre ṯujẖ binā.
O Beloved, other than You, who else should I ask?
ਹੇ ਮੇਰੇ ਪ੍ਰੀਤਮਾਂ! ਤੇਰੇ ਬਗੈਰ, ਮੈਂ ਹੋਰ ਕਿਸੇ ਕੋਲ ਮਾਫੀ ਮੰਗਾਂ?
ਕਾਇ = ਕਿਸ ਨੂੰ?ਹੇ ਪਿਆਰੇ ਪ੍ਰਭੂ! (ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ) ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ?
 
तुम्ह दइआल सुआमी सभ अवगन हमा ॥१॥ रहाउ ॥
Ŧumĥ ḏa▫i▫āl su▫āmī sabẖ avgan hamā. ||1|| rahā▫o.
You are my Merciful Lord and Master; I am filled with all faults. ||1||Pause||
ਤੂੰ ਮੇਰੇ ਮਿਹਰਬਾਨ ਮਾਲਕ ਹੈਂ। ਮੇਰੇ ਵਿੱਚ ਸਾਰੀਆਂ ਬੁਰਿਆਈਆਂ ਹਨ। ਠਹਿਰਾਉ।
ਦਇਆਲ = ਦਇਆ ਦਾ ਘਰ। ਸੁਆਮੀ = ਮਾਲਕ। ਹਮਾ = ਸਾਡੇ ਵਿਚ ਹੀ ॥੧॥ਹੇ (ਮੇਰੇ) ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ (ਜਿਨ੍ਹਾਂ ਕਰ ਕੇ ਸਾਨੂੰ ਦੁੱਖ-ਕਲੇਸ਼ ਵਾਪਰਦੇ ਹਨ) ॥੧॥ ਰਹਾਉ॥
 
जिउ तुम्ह राखहु तिउ रहा अवरु नही चारा ॥
Ji▫o ṯumĥ rākẖo ṯi▫o rahā avar nahī cẖārā.
As You keep me, I remain; there is no other way.
ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਹੋਰ ਕੋਈ ਹੀਲਾ ਨਹੀਂ।
ਰਹਾ = ਰਹਾਂ, ਮੈਂ ਰਹਿੰਦਾ ਹਾਂ। ਚਾਰਾ = ਜ਼ੋਰ, ਹੀਲਾ।ਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, (ਤੇਰੀ ਰਜ਼ਾ ਦੇ ਉਲਟ) ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ।
 
नीधरिआ धर तेरीआ इक नाम अधारा ॥२॥
Nīḏẖri▫ā ḏẖar ṯerī▫ā ik nām aḏẖārā. ||2||
You are the Support of the unsupported; You Name is my only Support. ||2||
ਨਿਆਸਰਿਆਂ ਦਾ, ਹੇ ਸਾਈਂ! ਸਿਰਫ ਤੂੰ ਹੀ ਆਸਰਾ ਹੈਂ, ਕੇਵਲ ਤੇਰਾ ਨਾਮ ਹੀ ਮੇਰਾ ਅਹਾਰ ਹੈ।
ਧਰ = ਓਟ। ਨੀਧਰਿਆ = ਨਿਓਟਿਆਂ ਨੂੰ। ਅਧਾਰਾ = ਆਸਰਾ ॥੨॥ਹੇ ਪ੍ਰਭੂ! ਤੂੰ ਹੀ ਨਿਓਟਿਆਂ ਦੀ ਓਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ ॥੨॥
 
जो तुम्ह करहु सोई भला मनि लेता मुकता ॥
Jo ṯumĥ karahu so▫ī bẖalā man leṯā mukṯā.
One who accepts whatever You do as good - that mind is liberated.
ਜੋ ਕੁਛ ਭੀ ਤੂੰ ਕਰਦਾ ਹੈਂ, ਜਿਹੜਾ ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
ਮਨਿ ਲੇਤਾ = ਮੰਨਿ ਲੇਤਾ, ਮੰਨ ਲੈਂਦਾ ਹੈ। ਮੁਕਤਾ = (ਔਗੁਣਾਂ ਤੋਂ, ਦੁੱਖਾਂ ਤੋਂ) ਬਚਿਆ ਹੋਇਆ।ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ।
 
सगल समग्री तेरीआ सभ तेरी जुगता ॥३॥
Sagal samagrī ṯerī▫ā sabẖ ṯerī jugṯā. ||3||
The entire creation is Yours; all are subject to Your Ways. ||3||
ਸਮੂਹ ਰਚਨਾ ਤੇਰੀ ਮਲਕੀਅਤ ਹੈ ਅਤੇ ਸਾਰੇ ਹੀ ਤੇਰੀ ਹਕੂਮਤ ਦੇ ਅਧੀਨ ਹਨ।
ਸਗਲ = ਸਾਰੀ। ਸਮਗ੍ਰੀ = ਸਾਰੇ ਪਦਾਰਥ। ਜੁਗਤਾ = ਜੁਗਤੀ, ਮਰਯਾਦਾ ॥੩॥ਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ ॥੩॥
 
चरन पखारउ करि सेवा जे ठाकुर भावै ॥
Cẖaran pakẖāra▫o kar sevā je ṯẖākur bẖāvai.
I wash Your Feet and serve You, if it pleases You, O Lord and Master.
ਜੇਕਰ ਤੈਨੂੰ ਚੰਗਾ ਲੱਗੇ, ਹੇ ਪ੍ਰਭੂ! ਮੈਂ ਤੇਰੇ ਪੈਰ ਧੌਵਾਂਗਾ ਅਤੇ ਸੇਵਾ ਟਹਿਲ ਕਮਾਵਾਂਗਾ।
ਪਖਾਰਉ = ਪਖਾਰਉਂ, ਮੈਂ ਧੋਵਾਂ। ਕਰਿ = ਕਰ ਕੇ। ਭਾਵੈ = ਚੰਗਾ ਲੱਗੇ।ਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ)।
 
होहु क्रिपाल दइआल प्रभ नानकु गुण गावै ॥४॥५॥३५॥
Hohu kirpāl ḏa▫i▫āl parabẖ Nānak guṇ gāvai. ||4||5||35||
Be Merciful, O God of Compassion, that Nanak may sing Your Glorious Praises. ||4||5||35||
ਤੂੰ ਦਇਆਵਾਨ ਹੋ, ਹੇ ਮਿਹਰਬਾਨ ਮਾਲਕ! ਤਾਂ ਜੋ ਨਾਨਕ ਸਦਾ ਹੀ ਤੇਰੀ ਸਿਫ਼ਤ-ਸ਼ਲਾਘਾ ਗਾਇਨ ਕਰੇ।
ਗਾਵੈ = ਗਾਂਦਾ ਰਹੇ ॥੪॥੫॥੩੫॥ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾ ਕਿ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ ॥੪॥੫॥੩੫॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
मिरतु हसै सिर ऊपरे पसूआ नही बूझै ॥
Miraṯ hasai sir ūpre pasū▫ā nahī būjẖai.
Death hovers over his head, laughing, but the beast does not understand.
ਮੌਤ ਬੰਦੇ ਨੂੰ ਮੂੰਡ ਉਤੇ ਹੱਸਦੀ ਹੈ, ਪ੍ਰੰਤੂ ਡੰਗਰ ਇਸ ਨੂੰ ਨਹੀਂ ਸਮਝਦਾ।
ਮਿਰਤੁ = {मृत्यु} ਮੌਤ।ਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ (-ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ।
 
बाद साद अहंकार महि मरणा नही सूझै ॥१॥
Bāḏ sāḏ ahaʼnkār mėh marṇā nahī sūjẖai. ||1||
Entangled in conflict, pleasure and egotism, he does not even think of death. ||1||
ਬਖੇੜਿਆਂ, ਸੁਆਦਾਂ ਅਤੇ ਹੰਗਤਾ ਅੰਦਰ ਫਾਥਾ ਹੋਇਆ ਉਹ ਮੌਤ ਦਾ ਖਿਆਲ ਹੀ ਨਹੀਂ ਕਰਦਾ।
ਬਾਦ = ਝਗੜੇ। ਸਾਦ = (ਪਦਾਰਥਾਂ ਦੇ) ਸੁਆਦ। ਮਹਿ = ਵਿਚ ॥੧॥ਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ ॥੧॥
 
सतिगुरु सेवहु आपना काहे फिरहु अभागे ॥
Saṯgur sevhu āpnā kāhe firahu abẖāge.
So serve your True Guru; why wander around miserable and unfortunate?
ਆਪਣੇ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾ। ਤੂੰ ਐਵੇਂ ਕਿਉਂ ਭਟਕਦਾ ਫਿਰਦਾ ਹੈ, ਹੇ ਨਿਕਰਮਣਜੀਵ?
ਅਭਾਗੇ = ਹੇ ਮੰਦ-ਭਾਗੀ! ਹੇ ਬਦ-ਕਿਸਮਤ!ਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ।
 
देखि कसु्मभा रंगुला काहे भूलि लागे ॥१॥ रहाउ ॥
Ḏekẖ kasumbẖā rangulā kāhe bẖūl lāge. ||1|| rahā▫o.
You gaze upon the transitory, beautiful safflower, but why do you get attached to it? ||1||Pause||
ਸੋਹਣੇ ਕਸੁੰਭੇ ਦੇ ਫੁੱਲ ਨੂੰ ਵੇਖ ਕੇ ਤੂੰ ਇਸ ਨਾਲ ਜੁੜਨ ਦੀ ਕਿਉਂ ਗਲਤੀ ਕਰਦਾ ਹੇ? ਠਹਿਰਾਉ।
ਦੇਖਿ = ਵੇਖ ਕੇ। ਰੰਗੁਲਾ = ਸੋਹਣੇ ਰੰਗ ਵਾਲਾ ॥੧॥ਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ? ॥੧॥ ਰਹਾਉ॥
 
करि करि पाप दरबु कीआ वरतण कै ताई ॥
Kar kar pāp ḏarab kī▫ā varṯaṇ kai ṯā▫ī.
You commit sins again and again, to gather wealth to spend.
ਪਾਪ ਕਮਾ ਕਮਾ ਕੇ ਤੂੰ ਖਰਚਣ ਲਈ ਮਾਲ ਧਨ ਇਕੱਤਰ ਕੀਤਾ ਹੈ।
ਦਰਬੁ = {द्रव्य} ਧਨ। ਕੀਆ = ਇਕੱਠਾ ਕੀਤਾ। ਕੈ ਤਾਈ = ਦੀ ਖ਼ਾਤਰ।ਹੇ ਭਾਈ! (ਸਾਰੀ ਉਮਰ) ਪਾਪ ਕਰ ਕਰ ਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ,
 
माटी सिउ माटी रली नागा उठि जाई ॥२॥
Mātī si▫o mātī ralī nāgā uṯẖ jā▫ī. ||2||
But your dust shall mix with dust; you shall arise and depart naked. ||2||
ਤੇਰੀ ਮਿੱਟੀ, ਮਿੱਟੀ ਨਾਲ ਮਿਲ ਜਾਏਗੀ ਅਤੇ ਤੂੰ ਨੰਗ-ਧੜੰਗਾ ਟੁਰ ਜਾਏਗਾ।
ਸਿਉ = ਨਾਲ। ਨਾਗਾ = ਨਾਂਗਾ, ਨੰਗਾ, ਖ਼ਾਲੀ-ਹੱਥ ॥੨॥(ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ ॥੨॥
 
जा कै कीऐ स्रमु करै ते बैर बिरोधी ॥
Jā kai kī▫ai saram karai ṯe bair biroḏẖī.
Those for whom you work, will become your spiteful enemies.
ਜਿਨ੍ਹਾਂ ਦੀ ਖਾਤਿਰ ਤੂੰ ਮਿਹਨਤ ਮੁਸ਼ੱਕਤ ਕਰਦਾ ਹੈ, ਉਨ੍ਹਾਂ ਦੀ ਤੇਰੇ ਨਾਲ ਅਣਬਣ ਅਤੇ ਦੁਸ਼ਮਣੀ ਹੈ।
ਜਾ ਕੈ ਕੀਐ = ਜਿਨ੍ਹਾਂ (ਸੰਬੰਧੀਆਂ) ਦੀ ਖ਼ਾਤਰ। ਸ੍ਰਮੁ = ਮੇਹਨਤ। ਤੇ = ਉਹ {ਬਹੁ-ਵਚਨ}।ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ।
 
अंत कालि भजि जाहिगे काहे जलहु करोधी ॥३॥
Anṯ kāl bẖaj jāhige kāhe jalahu karoḏẖī. ||3||
In the end, they will run away from you; why do you burn for them in anger? ||3||
ਅਖੀਰ ਦੇ ਵੇਲੇ ਉਹ ਤੇਰੇ ਕੋਲੋਂ ਦੋੜ ਜਾਣਗੇ ਤੇ ਉਨ੍ਹਾਂ ਦੇ ਲਈ ਕਿਉਂ ਸੜਦਾ-ਬਲਦਾ ਹੈ? ਹੇ ਇਨਸਾਨ!
ਅੰਤ ਕਾਲਿ = ਆਖ਼ਰੀ ਸਮੇ। ਭਜਿ ਜਾਹਿਗੇ = ਸਾਥ ਛੱਡ ਜਾਣਗੇ। ਕਰੋਧੀ = ਕ੍ਰੋਧ (ਦੀ ਅੱਗ) ਵਿਚ ॥੩॥ਹੇ ਭਾਈ! ਤੂੰ (ਇਹਨਾਂ ਦੀ ਖ਼ਾਤਰ ਹੋਰਨਾਂ ਨਾਲ ਵੈਰ ਸਹੇੜ ਸਹੇੜ ਕੇ) ਕਿਉਂ ਕ੍ਰੋਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ ॥੩॥
 
दास रेणु सोई होआ जिसु मसतकि करमा ॥
Ḏās reṇ so▫ī ho▫ā jis masṯak karmā.
He alone becomes the dust of the Lord's slaves, who has such good karma upon his forehead.
ਕੇਵਲ ਉਹ ਹੀ ਸਾਹਿਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੁੰਦਾ ਹੈ, ਜਿਸ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੈ।
ਰੇਣ = ਚਰਨਾਂ ਦੀ ਧੂੜ। ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਕਰਮਾ = ਭਾਗ।ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ।
 
कहु नानक बंधन छुटे सतिगुर की सरना ॥४॥६॥३६॥
Kaho Nānak banḏẖan cẖẖute saṯgur kī sarnā. ||4||6||36||
Says Nanak, he is released from bondage, in the Sanctuary of the True Guru. ||4||6||36||
ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਗੁਰਾਂ ਦੀ ਸ਼ਰਣਾਗਤ ਵਿੱਚ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।
xxx॥੪॥੬॥੩੬॥ਹੇ ਨਾਨਕ! ਆਖ-ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ ॥੪॥੬॥੩੬॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
पिंगुल परबत पारि परे खल चतुर बकीता ॥
Pingul parbaṯ pār pare kẖal cẖaṯur bakīṯā.
The cripple crosses over the mountain, the fool becomes a wise man,
ਲੰਗੜਾ ਪਹਾੜ ਤੋਂ ਪਾਰ ਹੋ ਜਾਂਦਾ ਹੈ, ਬੁੱਧੂ ਸਿਆਣਾ ਪੁਰਸ਼ ਹੋ ਜਾਂਦਾ ਹੈ,
ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ।ਹੇ ਮਿੱਤਰ! (ਗੁਰੂ ਦੀ ਕ੍ਰਿਪਾ ਨਾਲ ਮਾਨੋ) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ,
 
अंधुले त्रिभवण सूझिआ गुर भेटि पुनीता ॥१॥
Anḏẖule ṯaribẖavaṇ sūjẖi▫ā gur bẖet punīṯā. ||1||
and the blind man sees the three worlds, by meeting with the True Guru and being purified. ||1||
ਅਤੇ ਅੰਨ੍ਹਾਂ ਆਦਮੀ ਤਿੰਨਾਂ ਹੀ ਜਹਾਨਾਂ ਨੂੰ ਵੇਖ ਲੈਂਦਾ ਹੈ, ਪਵਿੱਤਰ ਗੁਰਾਂ ਨਾਲ ਮਿਲ ਪੈਂਣ ਦੁਆਰਾ।
ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ ॥੧॥ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ ॥੧॥
 
महिमा साधू संग की सुनहु मेरे मीता ॥
Mahimā sāḏẖū sang kī sunhu mere mīṯā.
This is the Glory of the Saadh Sangat, the Company of the Holy; listen, O my friends.
ਤੁਸੀਂ ਸਤਿ ਸੰਗਤ ਦੀ ਵਡਿਆਈ ਸ੍ਰਵਣ ਕਰੋ, ਹੇ ਮੇਰੇ ਮਿੱਤਰੋ!
ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ!ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ।
 
मैलु खोई कोटि अघ हरे निरमल भए चीता ॥१॥ रहाउ ॥
Mail kẖo▫ī kot agẖ hare nirmal bẖa▫e cẖīṯā. ||1|| rahā▫o.
Filth is washed away, millions of sins are dispelled, and the consciousness becomes immaculate and pure. ||1||Pause||
ਗੰਦਗੀ ਧੋਤੀ ਜਾਂਦੀ ਹੈ, ਕ੍ਰੋੜਾਂ ਹੀ ਪਾਪ ਦੂਰ ਹੋ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ। ਠਹਿਰਾਉ।
ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ ॥੧॥(ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੧॥ ਰਹਾਉ॥
 
ऐसी भगति गोविंद की कीटि हसती जीता ॥
Aisī bẖagaṯ govinḏ kī kīt hasṯī jīṯā.
Such is devotional worship of the Lord of the Universe, that the ant can overpower the elephant.
ਇਹੋ ਜਿਹੀ ਹੈ ਪ੍ਰੇਮਮਈ ਸੇਵਾ ਸ਼੍ਰਿਸ਼ਟੀ ਦੇ ਸੁਆਮੀ ਦੀ ਕਿ ਕੀੜੀ ਹਾਥੀ ਉਤੇ ਜਿੱਤ ਪਰਾਪਤ ਕਰ ਨੈਂਦੀ ਹੈ।
ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ-ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ।(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ।
 
जो जो कीनो आपनो तिसु अभै दानु दीता ॥२॥
Jo jo kīno āpno ṯis abẖai ḏān ḏīṯā. ||2||
Whoever the Lord makes His own, is blessed with the gift of fearlessness. ||2||
ਜਿਸ ਕਿਸੇ ਨੂੰ ਪ੍ਰਭੂ ਆਪਣਾ ਨਿੱਜ ਦਾ ਬਣਾ ਲੈਂਦਾ ਹੈ; ਉਸ ਨੂੰ ਉਹ ਨਿਰਭੈਤਾ ਦੀ ਦਾਤ ਬਖਸ਼ ਦਿੰਦਾ ਹੈ।
ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ ॥੨॥(ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤ ਦੇ ਦਿੱਤੀ ॥੨॥
 
सिंघु बिलाई होइ गइओ त्रिणु मेरु दिखीता ॥
Singẖ bilā▫ī ho▫e ga▫i▫o ṯariṇ mer ḏikẖīṯā.
The lion becomes a cat, and the mountain looks like a blade of grass.
ਉਸ ਲਈ ਸ਼ੇਰ ਇਕ ਬਿੱਲੀ ਬਣ ਜਾਂਦਾ ਹੈ ਅਤੇ ਪਹਾੜ ਇਕ ਘਾਅ ਦੀ ਤਿੜ ਦਿੱਸਦਾ ਹੈ।
ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ-ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ।(ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ।