Sri Guru Granth Sahib Ji

Ang: / 1430

Your last visited Ang:

अम्रितु हरि पीवते सदा थिरु थीवते बिखै बनु फीका जानिआ ॥
Amriṯ har pīvṯe saḏā thir thīvṯe bikẖai ban fīkā jāni▫ā.
They drink in the Lord's Ambrosial Nectar, and become eternally stable. They know that the water of corruption is insipid and tasteless.
ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ।
ਥੀਵਤੇ = ਹੁੰਦੇ ਹਨ। ਬਿਖੈ ਬਨੁ = ਵਿਸ਼ਿਆਂ ਦਾ ਪਾਣੀ। ਬਨੁ = ਪਾਣੀ {वनं कानने जले}। ਫੀਕਾ = ਬੇ-ਸੁਆਦਾ।ਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ।
 
भए किरपाल गोपाल प्रभ मेरे साधसंगति निधि मानिआ ॥
Bẖa▫e kirpāl gopāl parabẖ mere sāḏẖsangaṯ niḏẖ māni▫ā.
When my God, the Lord of the Universe became merciful, I came to look upon the Saadh Sangat as the treasure.
ਜਦ ਸ੍ਰਿਸ਼ਟੀ ਦਾ ਪਾਲਣ-ਪੋਸਣਹਾਰ, ਮੇਰਾ ਮਾਲਕ ਮਿਹਰਬਾਨ ਹੋ ਗਿਆ, ਮੈਂ ਤਸਲੀਮ ਕਰ ਲਿਆ ਕਿ ਸਤਿਸੰਗਤ ਵਿੱਚ ਹੀ ਨੌ ਖ਼ਜ਼ਾਨੇ ਹਨ।
ਨਿਧਿ = ਖ਼ਜ਼ਾਨਾ। ਨਿਧਿ ਮਾਨਿਆ = ਨਾਮ-ਖਜ਼ਾਨੇ ਵਿਚ (ਉਹਨਾਂ ਦਾ) ਮਨ ਪਤੀਜ ਜਾਂਦਾ ਹੈ।ਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ।
 
सरबसो सूख आनंद घन पिआरे हरि रतनु मन अंतरि सीवते ॥
Sarbaso sūkẖ ānanḏ gẖan pi▫āre har raṯan man anṯar sīvṯe.
All pleasures and supreme ecstasy, O my Beloved, come to those who sew the Jewel of the Lord into their minds.
ਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ।
ਸਰਬਸੋ = ਸਰਬਸੁ {सर्वस्व} ਸਾਰਾ ਧਨ। ਘਨ = ਬਹੁਤ। ਮਨ ਅੰਤਰਿ = ਮਨ ਵਿਚ। ਸੀਵਤੇ = ਪ੍ਰੋ ਲੈਂਦੇ ਹਨ।ਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ।
 
इकु तिलु नही विसरै प्रान आधारा जपि जपि नानक जीवते ॥३॥
Ik ṯil nahī visrai parān āḏẖārā jap jap Nānak jīvṯe. ||3||
They do not forget, even for an instant, the Support of the breath of life. They live by constantly meditating on Him, O Nanak. ||3||
ਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ!
ਪ੍ਰਾਨ ਆਧਾਰਾ = ਜਿੰਦ ਦਾ ਆਸਰਾ ॥੩॥ਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥
 
डखणा ॥
Dakẖ▫ṇā.
Dakhanaa:
ਦੋ ਤੁਕਾ।
xxxxxx
 
जो तउ कीने आपणे तिना कूं मिलिओहि ॥
Jo ṯa▫o kīne āpṇe ṯinā kūʼn mili▫ohi.
O Lord, You meet and merge with those whom you have made Your Own.
ਤੂੰ ਉਨ੍ਹਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਹੇ ਸੁਆਮੀ!
ਜੋ = ਜਿਨ੍ਹਾਂ ਮਨੁੱਖਾਂ ਨੂੰ। ਤਉ = ਤੂੰ। ਕੂੰ = ਨੂੰ। ਮਿਲਿਓਹਿ = ਤੂੰ ਮਿਲ ਪਿਆ ਹੈਂ।(ਹੇ ਪ੍ਰਭੂ!) ਜਿਨ੍ਹਾਂ (ਵਡ-ਭਾਗੀਆਂ) ਨੂੰ ਤੂੰ ਆਪਣੇ (ਸੇਵਕ) ਬਣਾ ਲੈਂਦਾ ਹੈਂ, ਉਹਨਾਂ ਨੂੰ ਤੂੰ ਮਿਲ ਪੈਂਦਾ ਹੈਂ।
 
आपे ही आपि मोहिओहु जसु नानक आपि सुणिओहि ॥१॥
Āpe hī āp mohi▫ohu jas Nānak āp suṇi▫ohi. ||1||
You Yourself are entranced, O Nanak, hearing Your Own Praises. ||1||
ਆਪਣੀ ਕੀਰਤੀ ਸਰਵਣ ਕਰਨ ਦੁਆਰਾ ਹੈ ਨਾਨਕ! ਤੂੰ ਖੁਦ ਹੀ ਫ਼ਰੇਫ਼ਤਾ ਹੋ ਗਿਆ ਹੈ।
ਮੋਹਿਓਹੁ = ਤੂੰ ਮਸਤ ਹੋ ਰਿਹਾ ਹੈਂ। ਜਸੁ = ਸੋਭਾ। ਨਾਨਕ = ਹੇ ਨਾਨਕ! ॥੧॥ਹੇ ਨਾਨਕ! (ਉਹਨਾਂ ਪਾਸੋਂ) ਤੂੰ (ਆਪਣਾ) ਜਸ ਆਪ ਹੀ ਸੁਣਦਾ ਹੈਂ, ਤੇ (ਸੁਣ ਕੇ) ਤੂੰ ਆਪ ਹੀ ਮਸਤ ਹੁੰਦਾ ਹੈਂ ॥੧॥
 
छंतु ॥
Cẖẖanṯ.
Chhant:
ਛੰਦ।
xxxxxx
 
प्रेम ठगउरी पाइ रीझाइ गोबिंद मनु मोहिआ जीउ ॥
Parem ṯẖag▫urī pā▫e rījẖā▫e gobinḏ man mohi▫ā jī▫o.
Administering the intoxicating drug of love, I have won over the Lord of the Universe; I have fascinated His Mind.
ਪ੍ਰੀਤ ਦੀ ਨਸ਼ੀਲੀ ਬੂਟੀ ਵਰਤ ਕੇ ਮੈਂ ਜਗਤ ਦੇ ਮਾਲਕ ਨੂੰ ਆਪਣੇ ਵੱਲ ਕੀਤਾ ਹੈ ਅਤੇ ਉਸ ਦੇ ਚਿੱਤ ਨੂੰ ਮੋਹਿਤ ਕਰ ਲਿਆ ਹੈ।
ਠਗਉਰੀ = ਠਗ-ਮੂਰੀ, ਠਗ-ਬੂਟੀ। ਪਾਇ = ਪਾ ਕੇ। ਰੀਝਾਇ = ਖ਼ੁਸ਼ ਕਰ ਕੇ।(ਭਗਤ ਜਨਾਂ ਨੇ) ਪ੍ਰੇਮ ਦੀ ਠਗ-ਬੂਟੀ ਖਵਾ ਕੇ (ਤੇ ਇਸ ਤਰ੍ਹਾਂ ਖ਼ੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ।
 
संतन कै परसादि अगाधि कंठे लगि सोहिआ जीउ ॥
Sanṯan kai parsāḏ agāḏẖ kanṯẖe lag sohi▫ā jī▫o.
By the Grace of the Saints, I am held in the loving embrace of the Unfathomable Lord, and I am entranced.
ਸਾਧੂਆਂ ਦੀ ਦਇਆ ਰਾਹੀਂ, ਅਥਾਹ ਸਾਈਂ ਦੀ ਛਾਤੀ ਨਾਲ ਲੱਗ ਕੇ ਮੈਂ ਸੁੰਦਰ ਭਾਸਦਾ ਹਾਂ।
ਪਰਸਾਦਿ = ਕਿਰਪਾ ਨਾਲ। ਅਗਾਧਿ = ਅਥਾਹ ਪ੍ਰਭੂ। ਕੰਠੇ ਲਗਿ = ਕੰਠਿ ਲਗਿ, ਗਲ ਨਾਲ ਲੱਗ ਕੇ।ਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।
 
हरि कंठि लगि सोहिआ दोख सभि जोहिआ भगति लख्यण करि वसि भए ॥
Har kanṯẖ lag sohi▫ā ḏokẖ sabẖ johi▫ā bẖagaṯ lakẖ▫yaṇ kar vas bẖa▫e.
Held in the Lord's loving embrace, I look beautiful, and all my pains have been dispelled. By the loving worship of His devotees, the Lord has come under their power.
ਮੈਂ ਵਾਹਿਗਰੂ ਦੀ ਗਲਵੱਕੜੀ ਵਿੱਚ ਸੁਹਣਾ ਲੱਗਦਾ ਹਾ ਅਤੇ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ। ਅਨੁਰਾਗੀ ਦੇ ਗੁਣ ਹੋਣ ਦੇ ਕਾਰਨ ਸਾਈਂ ਮੇਰੇ ਅਖਤਿਆਰ ਵਿੱਚ ਆ ਗਿਆ ਹੈ।
ਸਭਿ = ਸਾਰੇ। ਦੋਖ = ਵਿਕਾਰ, ਭੈੜ। ਜੋਹਿਆ = ਜੋਖ ਲਏ ਜਾਂਦੇ ਹਨ। ਭਗਤਿ ਲਖ੍ਹਣ ਕਰਿ = ਭਗਤੀ ਦੇ ਲੱਛਣਾਂ ਕਰ ਕੇ। ਵਸਿ = ਵੱਸ ਵਿਚ।ਜੇਹੜਾ ਮਨੁੱਖ ਹਰੀ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਣ ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ।
 
मनि सरब सुख वुठे गोविद तुठे जनम मरणा सभि मिटि गए ॥
Man sarab sukẖ vuṯẖe goviḏ ṯuṯẖe janam marṇā sabẖ mit ga▫e.
All pleasures have come to dwell in the mind; the Lord of the Universe is pleased and appeased. Birth and death have been totally eliminated.
ਜਦ ਸ੍ਰਿਸ਼ਟੀ ਦਾ ਸੁਆਮੀ ਪ੍ਰਸੰਨ ਹੋ ਗਿਆ, ਸਾਰੇ ਅਨੰਦ ਮੇਰੇ ਚਿੱਤ ਵਿੱਚ ਆ ਟਿਕੇ ਤੇ ਮੇਰਾ ਜੰਮਣਾ ਤੇ ਮਰਣਾ ਸਭ ਮੁੱਕ ਗਿਆ।
ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ। ਤੁਠੇ = ਤੁੱਠੇ, ਪ੍ਰਸੰਗ ਹੋਣ ਤੇ।ਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।
 
सखी मंगलो गाइआ इछ पुजाइआ बहुड़ि न माइआ होहिआ ॥
Sakẖī manglo gā▫i▫ā icẖẖ pujā▫i▫ā bahuṛ na mā▫i▫ā hohi▫ā.
O my companions, sing the Songs of Joy. My desires have been fulfilled, and I shall never again be trapped or shaken by Maya.
ਮੇਰੀਓ ਸਹੇਲੀਓ! ਖੁਸ਼ੀ ਦੇ ਗੀਤ ਗਾਇਨ ਕਰੋ। ਮੇਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੜ ਕੇ ਮੋਹਣੀ ਦੇ ਹਚਕੋਲੇ ਨਹੀਂ ਲੱਗਣਗੇ।
ਸਖੀ = ਸਖੀਆਂ ਨੇ, ਸਤਸੰਗੀਆਂ ਨੇ। ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਦੇਣ ਵਾਲਾ ਗੀਤ, ਸਿਫ਼ਤ-ਸਾਲਾਹ ਦਾ ਸ਼ਬਦ। ਹੋਹਿਆ = ਹੋਹੇ, ਹੁਜਕੇ, ਧੱਕੇ।ਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ।
 
करु गहि लीने नानक प्रभ पिआरे संसारु सागरु नही पोहिआ ॥४॥
Kar gėh līne Nānak parabẖ pi▫āre sansār sāgar nahī pohi▫ā. ||4||
Taking hold of my hand, O Nanak, my Beloved God will not let me be swallowed up by the world-ocean. ||4||
ਪ੍ਰੀਤਮ ਸੁਆਮੀ ਨੇ, ਹੇ ਨਾਨਕ! ਮੇਰਾ ਹੱਥ ਫੜ ਲਿਆ ਹੈ ਅਤੇ ਜਗਤ ਸਮੁੰਦਰ ਹੁਣ ਮੈਨੂੰ ਨਹੀਂ ਛੋਹਦਾ।
ਕਰੁ = ਹੱਥ। ਗਹਿ = ਫੜ ਕੇ ॥੪॥ਹੇ ਨਾਨਕ! ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਹਨਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀ ਪਾ ਸਕਦਾ ॥੪॥
 
डखणा ॥
Dakẖ▫ṇā.
Dakhanaa:
ਦੋ ਤੁਕਾਂ।
xxxxxx
 
साई नामु अमोलु कीम न कोई जाणदो ॥
Sā▫ī nām amol kīm na ko▫ī jāṇḏo.
The Master's Name is Priceless; no one knows its value.
ਮਾਲਕ ਦਾ ਨਾਮ ਅਣਮੁੱਲਾ ਹੈ। ਇਸ ਦਾ ਮੁੱਲ ਕੋਈ ਨਹੀਂ ਜਾਣਦਾ।
ਸਾਈ ਨਾਮੁ = ਸਾਈਂ ਨਾਮੁ, ਖਸਮ-ਪ੍ਰਭੂ ਦਾ ਨਾਮ। ਅਮੋਲ = ਮੁੱਲ ਤੋਂ ਪਰੇ, ਜਿਸ ਦਾ ਮੁੱਲ ਨਾਹ ਪੈ ਸਕੇ, ਜਿਸ ਦੇ ਬਰਾਬਰ ਦੀ ਕੀਮਤੀ ਹੋਰ ਕੋਈ ਚੀਜ਼ ਨਾਹ ਹੋਵੇ। ਕੀਮ = ਕੀਮਤ। ਜਾਣਦੋ = ਜਾਣਦਾ।ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ।
 
जिना भाग मथाहि से नानक हरि रंगु माणदो ॥१॥
Jinā bẖāg mathāhi se Nānak har rang māṇḏo. ||1||
Those who have good destiny recorded upon their foreheads, O Nanak, enjoy the Love of the Lord. ||1||
ਜਿਨ੍ਹਾਂ ਦੇ ਮੱਥੇ ਉਤੇ ਚੰਗੇ ਕਰਮ ਉਕਰੇ ਹੋਏ ਹਨ, ਉਹ ਹੇ ਨਾਨਕ ਵਾਹਿਗੁਰੂ ਦੀ ਪਰੀਤ ਦਾ ਅਨੰਦ ਲੈਂਦੇ ਹਨ।
ਮਥਾਹਿ = ਮੱਥੇ ਉੱਤੇ। ਸੇ = ਉਹ ਬੰਦੇ। ਹਰਿ ਰੰਗੁ = ਪ੍ਰਭੂ ਦੇ ਮਿਲਾਪ ਦਾ ਆਨੰਦ ॥੧॥ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥
 
छंतु ॥
Cẖẖanṯ.
Chhant:
ਛੰਦ।
xxxਛੰਤੁ:
 
कहते पवित्र सुणते सभि धंनु लिखतीं कुलु तारिआ जीउ ॥
Kahṯe paviṯar suṇṯe sabẖ ḏẖan likẖ▫ṯīʼn kul ṯāri▫ā jī▫o.
Those who chant are sanctified. All those who listen are blessed, and those who write save their ancestors.
ਸੁਆਮੀ ਦੇ ਨਾਮ ਨੂੰ ਉਚਾਰਣ ਕਰਨ ਵਾਲੇ ਪਾਵਨ ਤੇ ਸਰੋਤੇ ਸਮੂਹ ਸ਼ਲਾਘਾ-ਯੋਗ ਹੋ ਜਾਂਦੇ ਹਨ ਅਤੇ ਲਿਖਾਰੀ ਆਪਣੀ ਸਾਰੀ ਵੰਸ ਨੂੰ ਬਚਾ ਲੈਂਦੇ ਹਨ।
ਸਭਿ = ਸਾਰੇ। ਧੰਨ = {धन्य} ਭਾਗਾਂ ਵਾਲੇ। ਲਿਖਤੀ = ਜਿਨ੍ਹਾਂ ਨੇ ਲਿਖਿਆ। ਕੁਲੁ = ਖ਼ਾਨਦਾਨ।ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਉਚਾਰਦੇ ਹਨ, ਉਹ ਸੁਅੱਛ ਜੀਵਨ ਵਾਲੇ ਬਣ ਜਾਂਦੇ ਹਨ। ਜੇਹੜੇ ਬੰਦੇ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਹਨ, ਉਹ ਸਾਰੇ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੀ ਹੱਥੀਂ) ਲਿਖਦੇ ਹਨ, ਉਹ (ਆਪਣੇ ਸਾਰੇ) ਖ਼ਾਨਦਾਨ ਨੂੰ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦੇ ਹਨ।
 
जिन कउ साधू संगु नाम हरि रंगु तिनी ब्रहमु बीचारिआ जीउ ॥
Jin ka▫o sāḏẖū sang nām har rang ṯinī barahm bīcẖāri▫ā jī▫o.
Those who join the Saadh Sangat are imbued with the Lord's Love; they reflect and meditate on God.
ਜੋ ਸਤਿਸੰਗਤ ਅੰਦਰ ਜੁੜਦੇ ਹਨ ਉਹ ਵਾਹਿਗੁਰੁ ਦੇ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਸਾਹਿਬ ਦਾ ਧਿਆਨ ਧਾਰਦੇ ਹਨ।
ਸੰਗੁ = ਮਿਲਾਪ। ਰੰਗ = ਆਨੰਦ। ਤਿਨੀ = ਉਹਨਾਂ ਨੇ। ਬੀਚਾਰਿਆ = ਮਨ ਵਿਚ ਟਿਕਾਇਆ।ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ (-ਸਿਮਰਨ) ਦਾ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ।
 
ब्रहमु बीचारिआ जनमु सवारिआ पूरन किरपा प्रभि करी ॥
Barahm bīcẖāri▫ā janam savāri▫ā pūran kirpā parabẖ karī.
Contemplating God, their lives are reformed and redeemed; God has showered His Perfect Mercy upon them.
ਉਹ ਸਿਰਜਨਹਾਰ ਦਾ ਚਿੰਤਨ ਕਰਦੇ ਹਨ, ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਨ ਅਤੇ ਉਨ੍ਹਾ ਉਤੇ ਨਾਨਕ ਨੇ ਪੂਰੀ ਦਇਆਲਤਾ ਕੀਤੀ ਹੈ।
ਪ੍ਰਭਿ = ਪ੍ਰਭੂ ਨੇ।ਜਿਸ ਉੱਤੇ ਪ੍ਰਭੂ ਨੇ ਪੂਰਨ ਕਿਰਪਾ ਕੀਤੀ, ਉਸ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ।
 
करु गहि लीने हरि जसो दीने जोनि ना धावै नह मरी ॥
Kar gėh līne har jaso ḏīne jon nā ḏẖāvai nah marī.
Taking them by the hand, the Lord has blessed them with His Praises. They no longer have to wander in reincarnation, and they never have to die.
ਵਾਹਿਗੁਰੂ ਨੇ ਉਨ੍ਹਾਂ ਨੂੰ ਹੱਥੋਂ ਪਕੜ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਸਿਫ਼ਤ-ਸ਼ਲਾਘਾ ਬਖ਼ਸ਼ੀ ਹੈ, ਉਹ ਜੂਨੀਆਂ ਅੰਦਰ ਨਹੀਂ ਦੌੜਦੇ ਅਤੇ ਨਾਂ ਹੀ ਮਰਦੇ ਹਨ।
ਕਰੁ = ਹੱਥ। ਜਸੋ = ਜਸੁ, ਸਿਫ਼ਤ-ਸਾਲਾਹ ਦੀ ਦਾਤਿ। ਧਾਵੈ = ਦੌੜਦਾ। ਜੋਨਿ ਨ ਧਾਵੈ = ਜਨਮ ਜਨਮ ਵਿਚ ਨਹੀਂ ਦੌੜਦਾ ਫਿਰਦਾ। ਮਰੀ = ਮਰਦਾ।ਪ੍ਰਭੂ ਨੇ ਜਿਸ (ਵਡਭਾਗੀ ਮਨੁੱਖ) ਦਾ ਹੱਥ ਫੜ ਲਿਆ, ਉਸ ਨੂੰ ਉਸ ਨੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ, ਉਹ ਮਨੁੱਖ ਫਿਰ ਜੂਨਾਂ ਵਿਚ ਨਹੀਂ ਦੌੜਿਆ ਫਿਰਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ।
 
सतिगुर दइआल किरपाल भेटत हरे कामु क्रोधु लोभु मारिआ ॥
Saṯgur ḏa▫i▫āl kirpāl bẖetaṯ hare kām kroḏẖ lobẖ māri▫ā.
Through the Kind and Compassionate True Guru, I have met the Lord; I have conquered sexual desire, anger and greed.
ਮਇਆਵਾਨ ਤੇ ਮਿਹਰਬਾਨ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਨਾਸ ਕਰ ਦਿੱਤਾ ਹੈ।
ਭੇਟਤ = ਮਿਲਿਆਂ। ਸਤਿਗੁਰ ਭੇਟਤ = ਗੁਰੂ ਨੂੰ ਮਿਲਿਆਂ। ਹਰੇ = ਸਰਸੇ, ਆਤਮਕ ਜੀਵਨ ਵਾਲੇ।ਦਇਆ ਦੇ ਘਰ ਕਿਰਪਾ ਦੇ ਘਰ ਸਤਿਗੁਰੂ ਨੂੰ ਮਿਲਕੇ (ਤੇ ਖਸਮ-ਪ੍ਰਭੂ ਨੂੰ ਸਿਮਰ ਕੇ) ਜਿਨ੍ਹਾਂ ਨੇ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਮਾਰ ਲਿਆ ਹੈ, ਉਹਨਾਂ ਦੇ ਆਤਮਕ ਜੀਵਨ ਪ੍ਰਫੁਲਤ ਹੋ ਜਾਂਦੇ ਹਨ।
 
कथनु न जाइ अकथु सुआमी सदकै जाइ नानकु वारिआ ॥५॥१॥३॥
Kathan na jā▫e akath su▫āmī saḏkai jā▫e Nānak vāri▫ā. ||5||1||3||
Our Indescribable Lord and Master cannot be described. Nanak is devoted, forever a sacrifice to Him. ||5||1||3||
ਅਕਹਿ ਸਾਹਿਬ ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਉਤੋਂ ਘੋਲੀ ਤੇ ਕੁਰਬਾਨ ਜਾਂਦਾ ਹੈ।
ਅਕਥੁ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਸਦਕੈ = ਕੁਰਬਾਨ। ਵਾਰਿਆ = ਕੁਰਬਾਨ ॥੫॥ਖਸਮ-ਪ੍ਰਭੂ ਅਕੱਥ ਹੈ (ਉਸ ਦਾ ਰੂਪ) ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਉਸ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੫॥੧॥੩॥
 
सिरीरागु महला ४ वणजारा
Sirīrāg mėhlā 4 vaṇjārā
Siree Raag, Fourth Mehl, Vanajaaraa ~ The Merchant:
ਸਿਰੀ ਰਾਗ, ਚਊਥੀ ਪਾਤਸ਼ਾਹੀ। ਵਪਾਰੀ।
xxxਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਣਜਾਰਾ'।
 
ੴ सति नामु गुर प्रसादि ॥
Ik▫oaʼnkār saṯ nām gur parsāḏ.
One Universal Creator God. Truth Is The Name. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि हरि उतमु नामु है जिनि सिरिआ सभु कोइ जीउ ॥
Har har uṯam nām hai jin siri▫ā sabẖ ko▫e jī▫o.
The Name of the Lord, Har, Har, is Excellent and Sublime. He created everyone.
ਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ।
ਹਰਿ ਨਾਮੁ = ਹਰੀ ਦਾ ਨਾਮ। ਜਿਨਿ = ਜਿਸ (ਹਰੀ) ਨੇ। ਸਿਰਿਆ = {सृजे = ਪੈਦਾ ਕਰਨਾ} ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ।ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ।
 
हरि जीअ सभे प्रतिपालदा घटि घटि रमईआ सोइ ॥
Har jī▫a sabẖe parṯipālḏā gẖat gẖat rama▫ī▫ā so▫e.
The Lord cherishes all beings. He permeates each and every heart.
ਪੂਜਯ ਵਾਹਿਗੁਰੂ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਹਰ ਦਿਲ ਅੰਦਰ ਉਹ ਸਰਬ-ਵਿਆਪਕ ਸੁਆਮੀ ਹੈ।
xxxਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ।
 
सो हरि सदा धिआईऐ तिसु बिनु अवरु न कोइ ॥
So har saḏā ḏẖi▫ā▫ī▫ai ṯis bin avar na ko▫e.
Meditate forever on that Lord. Without Him, there is no other at all.
ਸਦੀਵ ਹੀ ਉਸ ਸਾਹਿਬ ਦਾ ਸਿਮਰਨ ਕਰ। ਉਸ ਦੇ ਬਗੈਰ ਹੋਰ ਕੋਈ ਨਹੀਂ।
ਜੀਅ = (ਲਫ਼ਜ਼ 'ਜੀਵ' ਤੋਂ ਬਹੁ-ਵਚਨ)। ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ।ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ।
 
जो मोहि माइआ चितु लाइदे से छोडि चले दुखु रोइ ॥
Jo mohi mā▫i▫ā cẖiṯ lā▫iḏe se cẖẖod cẖale ḏukẖ ro▫e.
Those who focus their consciousness on emotional attachment to Maya must leave; they depart crying out in despair.
ਜਿਹੜੇ ਆਪਣੇ ਮਨ ਨੂੰ ਮੋਹਣੀ ਦੀ ਮੁਹੱਬਤ ਨਾਲ ਜੋੜਦੇ ਹਨ, ਉਹ ਇਸ ਨੂੰ ਛੱਡ ਕੇ ਤਕਲੀਫ ਅੰਦਰ ਵਿਰਲਾਪ ਕਰਦੇ ਟੁਰ ਜਾਂਦੇ ਹਨ।
ਮੋਹਿ = ਮੋਹ ਵਿਚ। ਦੁਖੁ ਰੋਇ = ਦੁੱਖ ਰੋ ਕੇ, ਕੀਰਨੇ ਕਰ ਕਰ ਕੇ। ਅੰਤਿ = ਅੰਤ ਵਿਚ (ਜਦੋਂ ਹੋਰ ਸਾਰੇ ਸਾਥ ਛੁੱਟ ਜਾਂਦੇ ਹਨ), ਆਖ਼ਰ ਨੂੰ, ਜ਼ਰੂਰ।ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ।
 
जन नानक नामु धिआइआ हरि अंति सखाई होइ ॥१॥
Jan Nānak nām ḏẖi▫ā▫i▫ā har anṯ sakẖā▫ī ho▫e. ||1||
Servant Nanak meditates on the Naam, the Name of the Lord, his only Companion in the end. ||1||
ਨੌਕਰ ਨਾਨਕ ਨੇ ਭਗਵਾਨ ਦੇ ਨਾਮ ਦਾ ਅਰਾਧਨ ਕੀਤਾ ਹੈ, ਜੋ ਅਖੀਰ ਨੂੰ ਉਸ ਦਾ ਮਦਦਗਾਰ ਹੋਵੇਗਾ।
ਸਖਾਈ = ਮਦਦਗਾਰ ॥੧॥(ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ ॥੧॥
 
मै हरि बिनु अवरु न कोइ ॥
Mai har bin avar na ko▫e.
I have none other than You, O Lord.
ਤੇਰੇ ਬਾਝੋਂ ਹੈ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ।
xxxਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ।
 
हरि गुर सरणाई पाईऐ वणजारिआ मित्रा वडभागि परापति होइ ॥१॥ रहाउ ॥
Har gur sarṇā▫ī pā▫ī▫ai vaṇjāri▫ā miṯrā vadbẖāg parāpaṯ ho▫e. ||1|| rahā▫o.
In the Guru's Sanctuary, the Lord is found, O my merchant friend; by great good fortune, He is obtained. ||1||Pause||
ਗੁਰਾਂ ਦੀ ਸ਼ਰਣਾਗਤ ਅੰਦਰ ਵਾਹਿਗੁਰੂ ਲੱਭਦਾ ਹੈ, ਹੈ ਮੇਰੇ ਵਪਾਰੀ ਬੇਲੀਆਂ! ਪ੍ਰਮ ਚੰਗੇ ਨਸੀਬਾਂ ਦੁਆਰਾ ਉਹ ਪਾਇਆ ਜਾਂਦਾ ਹੈ। ਠਹਿਰਾਉ।
ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ!॥੧॥ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ ॥੧॥ ਰਹਾਉ॥