Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
स्रवनी सुनउ हरि हरि हरे ठाकुर जसु गावउ ॥
Sarvanī sun▫o har har hare ṯẖākur jas gāva▫o.
With my ears, I listen to the Lord, Har, Har; I sing the Praises of my Lord and Master.
ਆਪਣੇ ਕੰਨ ਨਾਲ ਮੈਂ ਸੁਆਮੀ ਵਾਹਿਗੁਰੂ ਦਾ ਨਾਮ ਸੁਣਦਾ ਹਾਂ ਅਤੇ ਆਪਣੀ ਜੀਭ੍ਹਾ ਨਾਲ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।
ਸ੍ਰਵਨੀ = ਕੰਨਾਂ ਨਾਲ। ਸੁਨਉ = ਸੁਨਉਂ, ਮੈਂ ਸੁਣਾਂ। ਜਸੁ = ਸਿਫ਼ਤਿ-ਸਾਲਾਹ। ਗਾਵਉ = ਗਾਵਉਂ, ਮੈਂ ਗਾਵਾਂ।(ਹੇ ਪ੍ਰਭੂ! ਮੇਹਰ ਕਰ) ਮੈਂ ਆਪਣੇ ਕੰਨਾਂ ਨਾਲ ਸਦਾ (ਤੈਂ) ਹਰੀ ਦਾ ਨਾਮ ਸੁਣਦਾ ਰਹਾਂ, (ਤੈਂ) ਠਾਕੁਰ ਦੀ ਸਿਫ਼ਤਿ-ਸਾਲਾਹ ਗਾਂਦਾ ਰਹਾਂ।
 
संत चरण कर सीसु धरि हरि नामु धिआवउ ॥१॥
Sanṯ cẖaraṇ kar sīs ḏẖar har nām ḏẖi▫āva▫o. ||1||
I place my hands and my head upon the feet of the Saints, and meditate on the Lord's Name. ||1||
ਆਪਣੇ ਹੱਥਾਂ ਅਤੇ ਸਿਰ ਨੂੰ ਸਾਧੂਆਂ ਦੇ ਪੈਰਾਂ ਉਤੇ ਰੱਖਕੇ ਮੈਂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹਾਂ।
ਕਰ = ਹੱਥ {ਬਹੁ-ਵਚਨ}। ਸੀਸੁ = ਸਿਰ। ਧਰਿ = ਧਰ ਕੇ ॥੧॥ਸੰਤਾਂ ਦੇ ਚਰਨਾਂ ਉਤੇ ਮੈਂ ਆਪਣੇ ਦੋਵੇਂ ਹੱਥ ਤੇ ਆਪਣਾ ਸਿਰ ਰੱਖ ਕੇ (ਤੈਂ) ਹਰੀ ਦਾ ਨਾਮ ਸਿਮਰਦਾ ਰਹਾਂ ॥੧॥
 
करि किरपा दइआल प्रभ इह निधि सिधि पावउ ॥
Kar kirpā ḏa▫i▫āl parabẖ ih niḏẖ siḏẖ pāva▫o.
Be kind to me, O Merciful God, and bless me with this wealth and success.
ਮੇਰੇ ਮਿਹਰਬਾਨ ਸਾਈਂ ਮੇਰੇ ਉਤੇ ਰਹਿਮਤ ਧਾਰ ਕਿ ਮੈਨੂੰ ਇਸ ਦੌਲਤ ਅਤੇ ਕਾਮਯਾਬੀ ਦੀ ਦਾਤ ਪਰਾਪਤ ਹੋਵੇ।
ਕਰਿ = {ਕ੍ਰਿਆ}। ਪ੍ਰਭ = ਹੇ ਪ੍ਰਭੂ! ਨਿਧਿ = ਨੌ ਖ਼ਜ਼ਾਨੇ। ਸਿਧਿ = ਅਠਾਰਾਂ ਸਿੱਧੀਆਂ। ਪਾਵਉ = ਪਾਵਉਂ।(ਮੈਂ ਤੇਰੇ ਦਰ ਤੋਂ) ਇਹ (ਸੰਤ ਜਨਾਂ ਦੀ ਚਰਨ ਧੂੜ ਦੀ ਦਾਤਿ) ਹਾਸਲ ਕਰ ਲਵਾਂ, (ਇਹੀ ਮੇਰੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੈ, ਇਹੀ ਮੇਰੇ ਵਾਸਤੇ ਅਠਾਰਾਂ) ਸਿੱਧੀਆਂ (ਹੈ)।
 
संत जना की रेणुका लै माथै लावउ ॥१॥ रहाउ ॥
Sanṯ janā kī reṇukā lai māthai lāva▫o. ||1|| rahā▫o.
Obtaining the dust of the feet of the Saints, I apply it to my forehead. ||1||Pause||
ਸਾਧਾਂ ਦੇ ਪੈਰਾਂ ਦੀ ਧੂੜ ਪਰਾਪਤ ਕਰ, ਮੈਂ ਇਸ ਨੂੰ ਆਪਣੇ ਮਸਤਕ ਤੇ ਲਾਉਂਦਾ ਹਾਂ। ਠਹਿਰਾਉ।
ਰੇਣੁਕਾ = ਚਰਨ-ਧੂੜ। ਮਾਥੈ = ਮੱਥੇ ਉਤੇ। ਲੈ = ਲੈ ਕੇ। ਲਾਵਉ = ਲਾਵਉਂ ॥੧॥ਹੇ ਦਇਆ ਦੇ ਸੋਮੇ ਪ੍ਰਭੂ! ਮੇਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਲੈ ਕੇ ਆਪਣੇ ਮੱਥੇ ਉਥੇ (ਸਦਾ) ਲਾਂਦਾ ਰਹਾਂ ॥੧॥ ਰਹਾਉ॥
 
नीच ते नीचु अति नीचु होइ करि बिनउ बुलावउ ॥
Nīcẖ ṯe nīcẖ aṯ nīcẖ ho▫e kar bin▫o bulāva▫o.
I am the lowest of the low, absolutely the lowest; I offer my humble prayer.
ਨੀਵੀਆਂ ਤੋਂ ਨੀਵਾਂ ਅਤੇ ਪਰਮ ਆਜਿਜ਼ ਹੋ ਕੇ ਮੈਂ ਸਾਧੂਆਂ ਨੂੰ ਅਧੀਨਗੀ ਸਹਿਤ ਨਿਵੇਦਨ ਕਰਦਾ ਹਾਂ।
ਤੇ = ਤੋਂ। ਨੀਚ ਤੇ ਨੀਚੁ = ਨੀਵੇਂ ਤੋਂ ਨੀਵਾਂ। ਹੋਇ = ਹੋ ਕੇ। ਕਰਿ = ਕਰ ਕੇ। ਬਿਨਉ = ਬੇਨਤੀ।(ਹੇ ਪ੍ਰਭੂ! ਮੇਹਰ ਕਰ) ਮੈਂ ਨੀਵੇਂ ਤੋਂ ਨੀਵਾਂ ਹੋ ਕੇ ਬਹੁਤ ਨੀਵਾਂ ਹੋ ਕੇ (ਸੰਤਾਂ ਅੱਗੇ) ਬੇਨਤੀ ਕਰ ਕੇ ਉਹਨਾਂ ਨੂੰ ਬੁਲਾਂਦਾ ਰਹਾਂ,
 
पाव मलोवा आपु तिआगि संतसंगि समावउ ॥२॥
Pāv malovā āp ṯi▫āg saṯsang samāva▫o. ||2||
I wash their feet, and renounce my self-conceit; I merge in the Saints' Congregation. ||2||
ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਨ੍ਹਾਂ ਦੇ ਪੈਰ ਧੋਂਦਾਂ ਅਤੇ ਸਾਧ ਸੰਗਤ ਅੰਦਰ ਲੀਨ ਹੁੰਦਾ ਹਾਂ।
ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂ, ਮੈਂ ਘੁੱਟਾਂ। ਆਪੁ = ਆਪਾ-ਭਾਵ। ਤਿਆਗਿ = ਤਿਆਗ ਕੇ। ਸੰਗਿ = ਸੰਗਤਿ ਵਿਚ। ਸਮਾਵਉ = ਸਮਾਵਉਂ ॥੨॥ਮੈਂ ਆਪਾ-ਭਾਵ ਛੱਡ ਕੇ ਸੰਤਾਂ ਦੇ ਪੈਰ ਘੁੱਟਿਆ ਕਰਾਂ ਅਤੇ ਸੰਤਾਂ ਦੀ ਸੰਗਤਿ ਵਿਚ ਟਿਕਿਆ ਰਹਾਂ ॥੨॥
 
सासि सासि नह वीसरै अन कतहि न धावउ ॥
Sās sās nah vīsrai an kaṯėh na ḏẖāva▫o.
With each and every breath, I never forget the Lord; I never go to another.
ਹਰ ਸੁਆਸ ਨਾਲ ਮੈਂ ਆਪਣੇ ਸੁਆਮੀ ਨੂੰ ਯਾਦ ਕਰਦਾ ਹਾਂ ਅਤੇ ਕਦੇ ਭੀ ਕਿਸੇ ਹੋਰਸ ਦੇ ਦੁਆਰੇ ਨਹੀਂ ਜਾਂਦਾ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਨ = {अन्य} ਹੋਰ। ਅਨ ਕਤਹਿ = ਕਿਸੇ ਭੀ ਹੋਰ ਥਾਂ। ਧਾਵਉ = ਧਾਵਉਂ, ਮੈਂ ਦੌੜਾਂ, ਮੈਂ ਭਟਕਾਂ।(ਹੇ ਪ੍ਰਭੂ! ਮੇਹਰ ਕਰ) ਮੈਨੂੰ ਮੇਰੇ ਹਰੇਕ ਸਾਹ ਦੇ ਨਾਲ ਕਦੇ ਤੇਰਾ ਨਾਮ ਨਾਹ ਭੁੱਲੇ (ਗੁਰੂ ਦਾ ਦਰ ਛੱਡ ਕੇ) ਮੈਂ ਹੋਰ ਕਿਸੇ ਪਾਸੇ ਨਾਹ ਭਟਕਦਾ ਫਿਰਾਂ।
 
सफल दरसन गुरु भेटीऐ मानु मोहु मिटावउ ॥३॥
Safal ḏarsan gur bẖetī▫ai mān moh mitāva▫o. ||3||
Obtaining the Fruitful Vision of the Guru's Darshan, I discard my pride and attachment. ||3||
ਗੁਰਾਂ ਦਾ ਅਮੋਘ ਦੀਦਾਰ ਪਰਾਪਤ ਕਰ, ਮੈਂ ਆਪਣੀ ਸਵੈ-ਹੰਗਤਾ ਤੇ ਸੰਸਾਰੀ ਮਮਤਾ ਨੂੰ ਦੂਰ ਕਰਦਾ ਹਾਂ।
ਸਫਲ = ਕਾਮਯਾਬ। ਸਫਲ ਦਰਸਨ = ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਬਣਾਂਦਾ ਹੈ। ਭੇਟੀਐ = ਮਿਲ ਪਏ। ਮਿਟਾਵਉ = ਮਿਟਾਵਉਂ ॥੩॥(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਨੂੰ ਉਹ ਗੁਰੂ ਮਿਲ ਪਏ, ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, (ਗੁਰੂ ਦੇ ਦਰ ਤੇ ਟਿਕ ਕੇ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਾਂ, ਮੋਹ ਮਿਟਾਵਾਂ ॥੩॥
 
सतु संतोखु दइआ धरमु सीगारु बनावउ ॥
Saṯ sanṯokẖ ḏa▫i▫ā ḏẖaram sīgār banāva▫o.
I am embellished with truth, contentment, compassion and Dharmic faith.
ਮੈਂ ਆਪਣੇ ਆਪ ਨੂੰ ਸੱਚਾਈ; ਸੰਤੁਸ਼ਟਤਾ ਰਹਿਮ ਅਤੇ ਪਵਿੱਤਰਤਾ ਨਾਲ ਸ਼ਸ਼ੋਭਤ ਕਰਦਾ ਹਾਂ।
ਬਨਾਵਉ = ਬਨਾਉਂ, ਮੈਂ ਬਣਾ ਲਵਾਂ।(ਹੇ ਪ੍ਰਭੂ! ਮੇਹਰ ਕਰ) ਮੈਂ ਸਤ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, (ਆਪਣੇ ਆਤਮਕ ਜੀਵਨ ਦੀ) ਸਜਾਵਟ ਬਣਾਈ ਰੱਖਾਂ।
 
सफल सुहागणि नानका अपुने प्रभ भावउ ॥४॥१५॥४५॥
Safal suhāgaṇ nānkā apune parabẖ bẖāva▫o. ||4||15||45||
My spiritual marriage is fruitful, O Nanak; I am pleasing to my God. ||4||15||45||
ਆਪਣੇ ਸੁਆਮੀ ਨੂੰ ਚੰਗੀ ਲੱਗ ਜਾਣ ਨਾਲ ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਫਲਦਾਇਕ ਹੋ ਗਿਆ ਹੈ।
ਪ੍ਰਭ ਭਾਵਉ = ਪ੍ਰਭ ਭਾਵਉਂ, ਮੈਂ ਪ੍ਰਭੂ ਨੂੰ ਚੰਗਾ ਲੱਗਾਂ ॥੪॥੧੫॥੪੫॥ਹੇ ਨਾਨਕ (ਆਖ-ਜਿਵੇਂ) ਸੋਹਾਗਣ ਇਸਤ੍ਰੀ (ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ, ਤਿਵੇਂ, ਜੇ ਉਸ ਦੀ ਮੇਹਰ ਹੋਵੇ, ਤਾਂ) ਕਾਮਯਾਬ ਜੀਵਨ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੧੫॥੪੫॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
अटल बचन साधू जना सभ महि प्रगटाइआ ॥
Atal bacẖan sāḏẖū janā sabẖ mėh paragtā▫i▫ā.
The words of the Holy are eternal and unchanging; this is apparent to everyone.
ਪਵਿੱਤਰ ਪੁਰਸ਼ਾਂ ਦੇ ਸ਼ਬਦ ਅਮਿੱਟ ਹਨ। ਸਾਰਿਆਂ ਨੂੰ ਜ਼ਾਹਿਰ ਹੈ।
ਅਟਲ = ਕਦੇ ਨਾਹ ਟਲਣ ਵਾਲੇ। ਸਾਧੂ ਬਚਨ = ਗੁਰੂ ਦੇ ਬਚਨ। ਜਨਾ = ਹੇ ਭਾਈ! ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਪ੍ਰਗਟਾਇਆ = ਪਰਗਟ ਕਰ ਦਿੱਤਾ ਹੈ।ਹੇ ਭਾਈ! ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹਨ। ਗੁਰੂ ਨੇ ਸਾਰੇ ਜਗਤ ਵਿਚ ਇਹ ਗੱਲ ਪਰਗਟ ਸੁਣਾ ਦਿੱਤੀ ਹੈ,
 
जिसु जन होआ साधसंगु तिसु भेटै हरि राइआ ॥१॥
Jis jan ho▫ā sāḏẖsang ṯis bẖetai har rā▫i▫ā. ||1||
That humble being, who joins the Saadh Sangat, meets the Sovereign Lord. ||1||
ਜਿਹੜਾ ਪੁਰਸ਼ ਸਤਿ-ਸੰਗਤ ਨਾਲ ਜੁੜਦਾ ਹੈ, ਉਸ ਨੂੰ ਵਾਹਿਗੁਰੂ ਪਾਤਿਸ਼ਾਹ ਮਿਲ ਪੈਂਦਾ ਹੈ।
ਸਾਧ ਸੰਗੁ = ਗੁਰੂ ਦਾ ਸੰਗ। ਤਿਸੁ = ਉਸ (ਮਨੁੱਖ) ਨੂੰ। ਭੈਟੇ = ਮਿਲ ਪੈਂਦਾ ਹੈ ॥੧॥ਕਿ ਜਿਸ ਮਨੁੱਖ ਨੂੰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਪਾਤਿਸ਼ਾਹ ਮਿਲ ਪੈਂਦਾ ਹੈ ॥੧॥
 
इह परतीति गोविंद की जपि हरि सुखु पाइआ ॥
Ih parṯīṯ govinḏ kī jap har sukẖ pā▫i▫ā.
This faith in the Lord of the Universe, and peace, are found by meditating on the Lord.
ਸ਼੍ਰਿਸ਼ਟੀ ਦੇ ਸੁਆਮੀ ਵਿੱਚ ਇਹ ਭਰੋਸਾ ਅਤੇ ਆਰਾਮ ਸਾਹਿਬ ਦਾ ਸਿਮਰਨ ਕਰਨ ਦੁਆਰਾ ਪਰਾਪਤ ਹੁੰਦਾ ਹੈ।
ਪਰਤੀਤਿ = ਯਕੀਨ, ਨਿਸ਼ਚਾ। ਜਪਿ = ਜਪ ਕੇ।(ਗੁਰੂ ਹੀ) ਪਰਮਾਤਮਾ ਬਾਰੇ ਇਹ ਨਿਸ਼ਚਾ (ਜੀਵ ਦੇ ਅੰਦਰ ਪੈਦਾ ਕਰਦਾ ਹੈ ਕਿ) ਪਰਮਾਤਮਾ ਦਾ ਨਾਮ ਜਪ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰਦਾ ਹੈ।
 
अनिक बाता सभि करि रहे गुरु घरि लै आइआ ॥१॥ रहाउ ॥
Anik bāṯā sabẖ kar rahe gur gẖar lai ā▫i▫ā. ||1|| rahā▫o.
Everyone is speaking in various ways, but the Guru has brought the Lord into the home of my self. ||1||Pause||
ਹਰ ਜਣਾ ਅਨੇਕ ਤਰ੍ਹਾਂ ਗੱਲਾਂ ਕਰਦਾ ਰਿਹਾ ਹੈ ਪ੍ਰੰਤੂ ਗੁਰਾਂ ਨੇ ਪ੍ਰਭੂ ਨੂੰ ਮੇਰੇ ਹਿਰਦੇ ਦੇ ਗ੍ਰਿਹ ਅੰਦਰ ਲੈ ਆਉਂਦਾ ਹੈ। ਠਹਿਰਾਉ।
ਸਭਿ = ਸਾਰੇ ਜੀਵ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧॥ਹੇ ਭਾਈ! ਸਾਰੇ ਜੀਵ (ਹੋਰ ਹੋਰ) ਅਨੇਕਾਂ ਗੱਲਾਂ ਕਰ ਕੇ ਥੱਕ ਜਾਂਦੇ ਹਨ (ਹੋਰ ਹੋਰ ਗੱਲਾਂ ਸਫਲ ਨਹੀਂ ਹੁੰਦੀਆਂ), ਗੁਰੂ (ਹੀ) ਪ੍ਰਭੂ-ਚਰਨਾਂ ਵਿਚ (ਜੀਵ ਨੂੰ) ਲਿਆ ਜੋੜਦਾ ਹੈ ॥੧॥ ਰਹਾਉ॥
 
सरणि परे की राखता नाही सहसाइआ ॥
Saraṇ pare kī rākẖ▫ṯā nāhī sėhsā▫i▫ā.
He preserves the honor of those who seek His Sanctuary; there is no doubt about this at all.
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪ੍ਰਭੂ ਉਸ ਦੀ ਪਤਿ-ਆਬਰੂ ਰੱਖਦਾ ਹੈ, ਜੋ ਉਸ ਦੀ ਪਨਾਹ ਲੈਂਦਾ ਹੈ।
ਸਹਸਾਇਆ = ਸਹਸਾ, ਸ਼ੱਕ।(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਉਸ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜੋ ਉਸ ਦੀ ਸਰਨ ਆ ਪੈਂਦਾ ਹੈ-ਇਸ ਵਿਚ ਰਤਾ ਭੀ ਸ਼ੱਕ ਨਹੀਂ।
 
करम भूमि हरि नामु बोइ अउसरु दुलभाइआ ॥२॥
Karam bẖūm har nām bo▫e a▫osar ḏulbẖā▫i▫ā. ||2||
In the field of actions and karma, plant the Lord's Name; this opportunity is so difficult to obtain! ||2||
ਅਮਲਾਂ ਦੀ ਪੈਲੀ ਵਿੱਚ ਤੂੰ ਸੁਆਮੀ ਦਾ ਨਾਮ ਬੀਜ ਕਿਉਂਕਿ ਇਹ ਮੌਕਾ ਮੁੜ ਮਿਲਣਾ ਔਖਾ ਹੈ।
ਕਰਮ ਭੂਮਿ = ਕਰਮ (ਬੀਜਣ ਵਾਸਤੇ) ਧਰਤੀ, ਮਨੁੱਖਾ ਜਨਮ, ਮਨੁੱਖਾ ਸਰੀਰ। ਬੋਇ = ਬੀਜੋ। ਅਉਸਰੁ = ਮੌਕਾ, ਸਮਾ, ਮਨੁੱਖਾ ਜਨਮ ਦਾ ਸਮਾ। ਦੁਲਭਾਇਆ = ਮੁਸ਼ਕਿਲ ਨਾਲ ਮਿਲਣ ਵਾਲਾ ॥੨॥(ਇਸ ਵਾਸਤੇ, ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਪਰਮਾਤਮਾ ਦਾ ਨਾਮ ਬੀਜੋ। ਇਹ ਮੌਕਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ ॥੨॥
 
अंतरजामी आपि प्रभु सभ करे कराइआ ॥
Anṯarjāmī āp parabẖ sabẖ kare karā▫i▫ā.
God Himself is the Inner-knower, the Searcher of hearts; He does, and causes everything to be done.
ਸਾਹਿਬ ਖੁਦ ਦਿਲਾਂ ਦੀਆਂ ਜਾਨਣ ਵਾਲਾ ਹੈ। ਉਹ ਸਾਰਾ ਕੁਛ ਆਪ ਹੀ ਕਰਦਾ ਹੈ ਅਤੇ ਕਰਾਉਂਦਾ ਹੈ।
ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸਾਰੀ ਸ੍ਰਿਸ਼ਟੀ ਉਵੇਂ ਹੀ ਕਰਦੀ ਹੈ ਜਿਵੇਂ ਪਰਮਾਤਮਾ ਪ੍ਰੇਰਦਾ ਹੈ।
 
पतित पुनीत घणे करे ठाकुर बिरदाइआ ॥३॥
Paṯiṯ punīṯ gẖaṇe kare ṯẖākur birḏā▫i▫ā. ||3||
He purifies so many sinners; this is the natural way of our Lord and Master. ||3||
ਅਨੇਕਾਂ ਪਾਪੀਆਂ ਨੂੰ ਪਵਿੱਤਰ ਕਰਨਾ, ਸੁਆਮੀ ਦਾ ਨਿਤਕ੍ਰਮ ਹੈ।
ਪਤਿਤ = ਵਿਕਾਰੀ, (ਪਾਪਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿੱਤਰ। ਘਣੇ = ਅਨੇਕਾਂ, ਬਹੁਤ। ਬਿਰਦਾਇਆ = ਬਿਰਦਾ, ਮੁੱਢ-ਕਦੀਮਾਂ ਦਾ ਸੁਭਾਉ ॥੩॥(ਸਰਨ ਪਏ) ਅਨੇਕਾਂ ਹੀ ਵਿਕਾਰੀਆਂ ਨੂੰ ਪਰਮਾਤਮਾ ਪਵਿੱਤਰ ਜੀਵਨ ਵਾਲਾ ਬਣਾ ਦੇਂਦਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ॥੩॥
 
मत भूलहु मानुख जन माइआ भरमाइआ ॥
Maṯ bẖūlahu mānukẖ jan mā▫i▫ā bẖarmā▫i▫ā.
Don't be fooled, O mortal being, by the illusion of Maya.
ਸੰਸਾਰੀ ਪਦਾਰਥਾਂ ਦੇ ਵਲਛਲ ਦੁਆਰਾ, ਹੇ ਪ੍ਰਾਣੀ! ਤੂੰ ਕੁਰਾਹੇ ਨਾਂ ਪਉ।
ਮਾਨੁਖ ਜਨ = ਹੇ ਮਨੁੱਖੋ! ਮਾਇਆ ਭਰਮਾਇਆ = ਮਾਇਆ ਦੀ ਭਟਕਣਾ ਵਿਚ ਪੈ ਕੇ।ਹੇ ਮਨੁੱਖੋ! ਮਾਇਆ ਦੀ ਭਟਕਣਾ ਵਿਚ ਪੈ ਕੇ ਇਹ ਗੱਲ ਭੁੱਲ ਨਾਹ ਜਾਣੀ,
 
नानक तिसु पति राखसी जो प्रभि पहिराइआ ॥४॥१६॥४६॥
Nānak ṯis paṯ rākẖsī jo parabẖ pėhrā▫i▫ā. ||4||16||46||
O Nanak, God saves the honor of those of whom He approves. ||4||16||46||
ਨਾਨਕ, ਸੁਆਮੀ ਉਸ ਦੀ ਇੱਜ਼ਤ-ਆਬਰੂ ਬਚਾ ਲੈਂਦਾ ਹੈ, ਜਿਸ ਨੂੰ ਉਹ ਕਬੂਲ ਕਰ ਲੈਂਦਾ ਹੈ।
ਪਤਿ = ਇੱਜ਼ਤ। ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਪਹਿਨਾਇਆ, ਸਿਰੋਪਾ ਦਿੱਤਾ, ਵਡਿਆਈ ਦਿੱਤੀ ॥੪॥੧੬॥੪੬॥ਕਿ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਵਡਿਆਈ ਬਖ਼ਸ਼ੀ, ਹੇ ਨਾਨਕ! (ਆਖ-) ਉਸ ਦੀ ਉਹ ਇੱਜ਼ਤ ਜ਼ਰੂਰ ਰੱਖ ਲੈਂਦਾ ਹੈ ॥੪॥੧੬॥੪੬॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
माटी ते जिनि साजिआ करि दुरलभ देह ॥
Mātī ṯe jin sāji▫ā kar ḏurlabẖ ḏeh.
He fashioned you from clay, and made your priceless body.
ਜਿਸ ਨੇ ਤੈਨੂੰ ਮਿੱਟੀ ਤੋਂ ਬਣਾਇਆ ਹੈ, ਤੇਰਾ ਅਮੋਲਕ ਸਰੀਰ ਸਾਜਿਆ ਹੈ,
ਤੇ = ਤੋਂ। ਜਿਨਿ = ਜਿਸ (ਪਰਮਾਤਮਾ) ਨੇ। ਸਾਜਿਆ = ਬਣਾਇਆ। ਦੇਹ = ਸਰੀਰ।ਹੇ ਭਾਈ! ਜਿਸ ਪਰਮਾਤਮਾ ਨੇ (ਜੀਵ ਦਾ) ਦੁਰਲੱਭ ਮਨੁੱਖਾ ਸਰੀਰ ਬਣਾ ਕੇ ਮਿੱਟੀ ਤੋਂ ਇਸ ਨੂੰ ਪੈਦਾ ਕਰ ਦਿੱਤਾ,
 
अनिक छिद्र मन महि ढके निरमल द्रिसटेह ॥१॥
Anik cẖẖiḏar man mėh dẖake nirmal ḏaristeh. ||1||
He covers the many faults in your mind, and makes you look immaculate and pure. ||1||
ਤੇ ਘਣੇਰੇ ਪਾਪ ਤੇਰੇ ਚਿੱਤ ਅੰਦਰ ਕੱਜੇ ਹਨ ਅਤੇ ਜਿਸ ਦੀ ਦਇਆ ਦੁਆਰਾ ਤੂੰ ਪਵਿੱਤਰ ਦਿੱਸਦਾ ਹੈਂ;
ਛਿਦ੍ਰ = ਐਬ। ਦ੍ਰਿਸਟੇਹ = ਵੇਖਣ ਨੂੰ ॥੧॥ਉਸ ਨੇ ਹੀ ਜੀਵ ਦੇ ਅਨੇਕਾਂ ਹੀ ਐਬ ਉਸ ਦੇ ਮਨ ਵਿਚ ਲੁਕਾ ਰੱਖੇ ਹਨ, ਜੀਵ ਦਾ ਸਰੀਰ ਫਿਰ ਭੀ ਸਾਫ਼-ਸੁਥਰਾ ਦਿੱਸਦਾ ਹੈ ॥੧॥
 
किउ बिसरै प्रभु मनै ते जिस के गुण एह ॥
Ki▫o bisrai parabẖ manai ṯe jis ke guṇ eh.
So why do you forget God from your mind? He has done so many good things for you.
ਤੂੰ ਆਪਣੇ ਚਿੱਤ ਅੰਦਰੋਂ ਉਸ ਸਾਹਿਬ ਨੂੰ ਕਿਉਂ ਭੁਲਾਉਂਦਾ ਹੈ, ਜਿਸ ਨੇ ਤੇਰੇ ਨਾਲ ਐਨੀਆਂ ਨੇਕੀਆਂ ਕੀਤੀਆਂ ਹਨ?
ਮਨੈ ਤੇ = ਮਨ ਤੋਂ। ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}।ਹੇ ਭਾਈ! ਜਿਸ (ਪਰਮਾਤਮਾ) ਦੇ ਇਹ (ਅਨੇਕਾਂ) ਗੁਣ ਹਨ, ਉਹ ਸਾਡੇ ਮਨ ਤੋਂ ਕਦੇ ਭੀ ਭੁੱਲਣਾ ਨਹੀਂ ਚਾਹੀਦਾ।
 
प्रभ तजि रचे जि आन सिउ सो रलीऐ खेह ॥१॥ रहाउ ॥
Parabẖ ṯaj racẖe jė ān si▫o so ralī▫ai kẖeh. ||1|| rahā▫o.
One who forsakes God, and blends himself with another, in the end is blended with dust. ||1||Pause||
ਸੁਆਮੀ ਨੂੰ ਛੱਡ ਕੇ ਜੋ ਹੋਰਸ ਨਾਲ ਜੁੜਦਾ ਹੈ; ਉਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
ਜਿ = ਜੇਹੜਾ ਮਨੁੱਖ। ਤਜਿ = ਛੱਡ ਕੇ। ਆਨ ਸਿਉ = {अन्य} ਹੋਰ ਨਾਲ। ਖੇਹ = ਮਿੱਟੀ ॥੧॥ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਛੱਡ ਕੇ ਹੋਰ ਹੋਰ ਪਦਾਰਥਾਂ ਨਾਲ ਮੋਹ ਬਣਾਂਦਾ ਹੈ, ਉਹ ਮਿੱਟੀ ਵਿਚ ਰਲ ਜਾਂਦਾ ਹੈ (ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ) ॥੧॥ ਰਹਾਉ॥
 
सिमरहु सिमरहु सासि सासि मत बिलम करेह ॥
Simrahu simrahu sās sās maṯ bilam kareh.
Meditate, meditate in remembrance with each and every breath - do not delay!
ਹਰ ਸੁਆਸ ਨਾਲ, ਤੂੰ ਆਪਣੇ ਪ੍ਰਭੂ ਦਾ ਆਰਾਧਨ ਆਰਾਧਨ ਕਰ ਅਤੇ ਹਰਗਿਜ ਚਿਰ ਨਾਂ ਲਾ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਿਲਮ = ਦੇਰ, ਢਿੱਲ। ਮਤ ਕਰੇਹ = ਮਤਾਂ ਕਰੋ, ਨਾਹ ਕਰਨੀ।ਹੇ ਭਾਈ! ਹਰੇਕ ਸਾਹ ਦੇ ਨਾਲ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ। ਵੇਖਣਾ, ਰਤਾ ਭੀ ਢਿੱਲ ਨਾਹ ਕਰਨੀ।
 
छोडि प्रपंचु प्रभ सिउ रचहु तजि कूड़े नेह ॥२॥
Cẖẖod parpancẖ parabẖ si▫o racẖahu ṯaj kūṛe neh. ||2||
Renounce worldly affairs, and merge yourself into God; forsake false loves. ||2||
ਜਗਤ ਦੇ ਧੰਦਿਆਂ ਨੂੰ ਤਿਆਗ ਕੇ ਅਤੇ ਝੂਠੇ ਮੋਹਾਂ ਨੂੰ ਤਲਾਕਜਲੀ ਦੇ ਕੇ ਤੂੰ ਸਾਹਿਬ ਅੰਦਰ ਲੀਨ ਹੋ ਜਾ।
ਪ੍ਰਪੰਚ = {प्रपंच} ਇਹ ਦਿੱਸਦਾ ਜਗਤ। ਕੂੜੇ = ਝੂਠੇ, ਨਾਸਵੰਤ ॥੨॥ਹੇ ਭਾਈ! ਦੁਨੀਆ ਦੇ ਨਾਸਵੰਤ ਪਦਾਰਥਾਂ ਦਾ ਪਿਆਰ ਤਿਆਗ ਕੇ, ਦਿੱਸਦੇ ਜਗਤ ਦਾ ਮੋਹ ਛੱਡ ਕੇ, ਪਰਮਾਤਮਾ ਨਾਲ ਪਿਆਰ ਬਣਾਈ ਰੱਖੋ ॥੨॥
 
जिनि अनिक एक बहु रंग कीए है होसी एह ॥
Jin anik ek baho rang kī▫e hai hosī eh.
He is many, and He is One; He takes part in the many plays. This is as He is, and shall be.
ਜਿਸ ਨੇ ਇਕ ਅਤੇ ਅਨੇਕ ਹੁੰਦਿਆਂ ਹੋਇਆਂ ਕਈ ਖੇਲ ਰਚੇ ਹਨ, ਇਹੋ ਜਿਹਾ ਸਾਹਿਬ ਹੁਣ ਹੈ ਅਤੇ ਹੋਵੇਗਾ ਭੀ।
ਹੋਸੀ = ਕਾਇਮ ਰਹੇਗਾ।ਹੇ ਭਾਈ! ਜਿਸ ਇੱਕ ਪਰਮਾਤਮਾ ਨੇ (ਆਪਣੇ ਆਪ ਤੋਂ ਜਗਤ ਦੇ) ਇਹ ਅਨੇਕਾਂ ਬਹੁਤ ਰੰਗ ਬਣਾ ਦਿੱਤੇ ਹਨ, ਉਹ ਹੁਣ ਭੀ (ਹਰ ਥਾਂ) ਮੌਜੂਦ ਹੈ, ਅਗਾਂਹ ਨੂੰ ਭੀ (ਸਦਾ) ਕਾਇਮ ਰਹੇਗਾ।
 
करि सेवा तिसु पारब्रहम गुर ते मति लेह ॥३॥
Kar sevā ṯis pārbarahm gur ṯe maṯ leh. ||3||
So serve that Supreme Lord God, and accept the Guru's Teachings. ||3||
ਗੁਰਾਂ ਪਾਸੋਂ ਉਪਦੇਸ਼ ਲੈ ਕੇ ਤੂੰ ਉਸ ਸ਼ਰੋਮਣੀ ਸਾਹਿਬ ਦੀ ਘੋਲ ਕਮਾ।
ਸੇਵਾ = ਭਗਤੀ। ਤੇ = ਤੋਂ। ਮਤਿ = ਅਕਲ, ਸਿੱਖਿਆ ॥੩॥ਗੁਰੂ ਤੋਂ ਸਿੱਖਿਆ ਲੈ ਕੇ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ ॥੩॥
 
ऊचे ते ऊचा वडा सभ संगि बरनेह ॥
Ūcẖe ṯe ūcẖā vadā sabẖ sang barneh.
God is said to be the highest of the high, the greatest of all, our companion.
ਉਚਿਆਂ ਦਾ ਪਰਮ ਉਚਾ, ਕੀਰਤੀਮਾਨ ਅਤੇ ਸਾਰਿਆਂ ਦਾ ਸੰਗੀ ਸੁਆਮੀ ਆਖਿਆ ਜਾਂਦਾ ਹੈ।
ਸਭ ਸੰਗਿ = ਸਾਰੀ ਸ੍ਰਿਸ਼ਟੀ ਦੇ ਨਾਲ। ਬਰਨੇਹ = ਬਿਆਨ ਕੀਤਾ ਜਾਂਦਾ ਹੈ।ਹੇ ਭਾਈ! ਉਹ ਪ੍ਰਭੂ (ਜਗਤ ਦੀਆਂ) ਉੱਚੀਆਂ ਤੋ ਉੱਚੀਆਂ ਹਸਤੀਆਂ ਨਾਲੋਂ ਭੀ ਉੱਚਾ ਹੈ, ਵੱਡਿਆਂ ਤੋਂ ਭੀ ਵੱਡਾ ਹੈ, ਉਂਞ ਉਹ ਸਾਰੇ ਜੀਵਾਂ ਦੇ ਨਾਲ (ਵੱਸਦਾ ਭੀ) ਦੱਸਿਆ ਜਾਂਦਾ ਹੈ।
 
दास दास को दासरा नानक करि लेह ॥४॥१७॥४७॥
Ḏās ḏās ko ḏāsrā Nānak kar leh. ||4||17||47||
Please, let Nanak be the slave of the slave of Your slaves. ||4||17||47||
ਹੇ ਪ੍ਰਭੂ! ਨਾਨਕ ਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ।
ਕੋ = ਦਾ। ਦਾਸਰਾ = ਨਿੱਕਾ ਜਿਹਾ ਦਾਸ। ਕਰਿ ਲੇਹ = ਬਣਾ ਲੈ ॥੪॥੧੭॥੪੭॥ਹੇ ਨਾਨਕ! (ਉਸ ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ ਆਖ-ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਛੋਟਾ ਜਿਹਾ ਦਾਸ ਬਣਾ ਲੈ ॥੪॥੧੭॥੪੭॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
एक टेक गोविंद की तिआगी अन आस ॥
Ėk tek govinḏ kī ṯi▫āgī an ās.
The Lord of the Universe is my only Support. I have renounced all other hopes.
ਸ਼੍ਰਿਸ਼ਟੀ ਦਾ ਸੁਆਮੀ ਹੀ ਮੇਰਾ ਇਕੋ ਇਕ ਆਸਰਾ ਹੈ। ਹੋਰ ਉਮੀਦਾਂ ਮੈਂ ਲਾਹ ਸੁੱਟੀਆਂ ਹਨ।
ਟੇਕ = ਓਟ। ਅਨ = {अन्य} ਹੋਰ।ਹੇ ਭਾਈ! ਪ੍ਰਭੂ ਦੇ ਭਗਤ ਇਕ ਪ੍ਰਭੂ ਦੀ ਹੀ ਓਟ ਲੈਂਦੇ ਹਨ, ਹੋਰ (ਆਸਰਿਆਂ ਦੀ) ਆਸ ਛੱਡ ਦੇਂਦੇ ਹਨ।
 
सभ ऊपरि समरथ प्रभ पूरन गुणतास ॥१॥
Sabẖ ūpar samrath parabẖ pūran guṇṯās. ||1||
God is All-powerful, above all; He is the perfect treasure of virtue. ||1||
ਸੰਪੂਰਨ ਨੇਕੀਆਂ ਦਾ ਖਜਾਨਾ ਸਾਹਿਬ ਸਾਰਿਆਂ ਉਪਰ ਬਲੀ ਹੈ।
ਸਮਰਥ = ਤਾਕਤ ਰੱਖਣ ਵਾਲਾ। ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ ॥੧॥(ਉਹਨਾਂ ਨੂੰ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਸਭ ਜੀਵਾਂ ਉਤੇ ਤਾਕਤ ਰੱਖਣ ਵਾਲਾ ਹੈ, ਸਭ ਤਾਕਤਾਂ ਨਾਲ ਭਰਪੂਰ ਹੈ, ਸਭ ਗੁਣਾਂ ਦਾ ਖ਼ਜ਼ਾਨਾ ਹੈ ॥੧॥
 
जन का नामु अधारु है प्रभ सरणी पाहि ॥
Jan kā nām aḏẖār hai parabẖ sarṇī pāhi.
The Naam, the Name of the Lord, is the Support of the humble servant who seeks God's Sanctuary.
ਸਾਹਿਬ ਦੇ ਗੋਲੇ ਦਾ, ਜਿਸ ਨੇ ਉਸ ਦੀ ਪਨਾਹ ਲਈ ਹੈ, ਨਾਮ ਹੀ ਆਸਰਾ ਹੈ।
ਜਨ = ਦਾਸ, ਸੇਵਕ। ਅਧਾਰੁ = ਆਸਰਾ। ਪਾਹਿ = (ਦਾਸ) ਪੈਂਦੇ ਹਨ।ਹੇ ਭਾਈ! ਪਰਮਾਤਮਾ ਦੇ ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਪਰਮਾਤਮਾ ਦਾ ਨਾਮ (ਹੀ ਹੁੰਦਾ) ਹੈ, ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ।
 
परमेसर का आसरा संतन मन माहि ॥१॥ रहाउ ॥
Parmesar kā āsrā sanṯan man māhi. ||1|| rahā▫o.
In their minds, the Saints take the Support of the Transcendent Lord. ||1||Pause||
ਸਾਧੂਆਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਦੀ ਹੀ ਟੇਕ ਹੈ। ਠਹਿਰਾਉ।
ਮਾਹਿ = ਵਿਚ ॥੧॥ਸੇਵਕਾਂ ਦੇ ਮਨ ਵਿਚ ਸਦਾ ਪਰਮਾਤਮਾ (ਦੇ ਨਾਮ) ਦਾ ਹੀ ਸਹਾਰਾ ਹੁੰਦਾ ਹੈ ॥੧॥ ਰਹਾਉ॥
 
आपि रखै आपि देवसी आपे प्रतिपारै ॥
Āp rakẖai āp ḏevsī āpe parṯipārai.
He Himself preserves, and He Himself gives. He Himself cherishes.
ਸਾਈਂ ਖੁਦ ਰਖਿਆ ਹੋਇਆ ਹੈ ਉਹ ਖੁਦ ਦਾਤਾਂ ਦਿੰਦਾ ਹੈ ਅਤੇ ਉਹ ਖੁਦ ਹੀ ਪਾਲਣ-ਪੋਸਣ ਕਰਦਾ ਹੈ।
ਆਪਿ = ਪ੍ਰਭੂ ਆਪ। ਪ੍ਰਤਿਪਾਰੈ = ਪਾਲਦਾ ਹੈ।(ਹੇ ਭਾਈ! ਸੰਤ ਜਨਾਂ ਨੂੰ ਯਕੀਨ ਹੈ ਕਿ) ਪਰਮਾਤਮਾ ਆਪ ਹਰੇਕ ਜੀਵ ਦੀ ਰੱਖਿਆ ਕਰਦਾ ਹੈ, ਆਪ ਹਰੇਕ ਦਾਤ ਦੇਂਦਾ ਹੈ, ਆਪ ਹੀ (ਹਰੇਕ ਦੀ) ਪਾਲਣਾ ਕਰਦਾ ਹੈ।