Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

भगत जना की बेनती सुणी प्रभि आपि ॥
Bẖagaṯ janā kī benṯī suṇī parabẖ āp.
God Himself has heard the prayers of His humble devotees.
ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ।
ਪ੍ਰਭਿ = ਪ੍ਰਭੂ ਨੇ।ਹੇ ਭਾਈ! ਉਸ ਪ੍ਰਭੂ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ
 
रोग मिटाइ जीवालिअनु जा का वड परतापु ॥१॥
Rog mitā▫e jīvāli▫an jā kā vad parṯāp. ||1||
He dispelled my disease, and rejuvenated me; His glorious radiance is so great! ||1||
ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ।
ਜੀਵਾਲਿਅਨੁ = ਉਸ ਨੇ ਜਿਵਾਲੇ ਹਨ, ਉਸ ਨੇ ਆਤਮਕ ਜੀਵਨ ਦਿੱਤਾ ਹੈ ॥੧॥ਜਿਸ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ। (ਉਹ ਪ੍ਰਭੂ ਨੇ ਹੀ ਭਗਤਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ ॥੧॥
 
दोख हमारे बखसिअनु अपणी कल धारी ॥
Ḏokẖ hamāre bakẖsi▫an apṇī kal ḏẖārī.
He has forgiven me for my sins, and interceded with His power.
ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ।
ਦੋਖ = ਐਬ, ਵਿਕਾਰ। ਬਖਸਿਆਨੁ = ਉਸ ਨੇ ਬਖ਼ਸ਼ੇ ਹਨ। ਕਲ = ਕਲਾ, ਸੱਤਿਆ। ਧਾਰੀ = ਟਿਕਾਈ ਹੈ।ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ।
 
मन बांछत फल दितिअनु नानक बलिहारी ॥२॥१६॥८०॥
Man bāʼncẖẖaṯ fal ḏiṯi▫an Nānak balihārī. ||2||16||80||
I have been blessed with the fruits of my mind's desires; Nanak is a sacrifice to Him. ||2||16||80||
ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ। ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
ਮਨ ਬਾਂਛਤ = ਮਨ-ਮੰਗੇ। ਦਿਤਿਅਨੁ = ਦਿੱਤੇ ਹਨ ਉਸ ਪ੍ਰਭੂ ਨੇ ॥੨॥੧੬॥੮੦॥ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੧੬॥੮੦॥
 
रागु बिलावलु महला ५ चउपदे दुपदे घरु ६
Rāg bilāval mėhlā 5 cẖa▫upḏe ḏupḏe gẖar 6
Raag Bilaaval, Fifth Mehl, Chau-Padas And Du-Padas, Sixth House:
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀਚਉਪਦੇ ਤੇ ਦੁਪਦੇ।
xxxਰਾਗ ਬਿਲਾਵਲੁ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
मेरे मोहन स्रवनी इह न सुनाए ॥
Mere mohan sarvanī ih na sunā▫e.
O my fascinating Lord, let me not listen to the faithless cynic,
ਮੇਰੇ ਦਿਲ ਫਰੇਫਤਾ ਕਰਨ ਵਾਲੇ ਸੁਆਮੀ ਆਪਣੇ ਕੰਨਾਂ ਨਾਲ ਮੈਨੂੰ ਹੇਠ ਲਿਖਿਆਂ ਨੂੰ ਨਾਂ ਸੁਣਾ।
ਮੋਹਨ = ਹੇ ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੇ! ਹੇ ਸੋਹਣੇ! ਸ੍ਰਵਨੀ = (ਮੇਰੇ) ਕੰਨਾਂ ਵਿਚ। ਨ ਸੁਨਾਏ = ਨਾਹ ਸੁਣਾਇ।ਹੇ ਮੇਰੇ ਮੋਹਨ! ਇਹੋ ਜਿਹੇ (ਪਰਮਾਤਮਾ ਤੋਂ ਬੇਮੁਖ ਕਰਨ ਵਾਲੇ) ਬੋਲ ਮੇਰੀ ਕੰਨੀਂ ਨਾਹ ਪੈਣ।
 
साकत गीत नाद धुनि गावत बोलत बोल अजाए ॥१॥ रहाउ ॥
Sākaṯ gīṯ nāḏ ḏẖun gāvaṯ bolaṯ bol ajā▫e. ||1|| rahā▫o.
singing his songs and tunes, and chanting his useless words. ||1||Pause||
ਅਧਰਮੀ ਦਾ ਗੰਦੇ ਗੀਤਾਂ ਅਤੇ ਸੁਰੀਲੇ ਰਾਗਾਂ ਦਾ ਆਲਾਪਣਾ ਅਤੇ ਬੇਹੂਦਾ ਬਚਨਾਂ ਦਾ ਉਚਾਰਨਾ। ਠਹਿਰਾਉ।
ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ। ਧੁਨਿ = ਸੁਰ। ਅਜਾਏ = ਅਜਾਇ, ਵਿਅਰਥ ॥੧॥ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ ॥੧॥ ਰਹਾਉ॥
 
सेवत सेवि सेवि साध सेवउ सदा करउ किरताए ॥
Sevaṯ sev sev sāḏẖ seva▫o saḏā kara▫o kirṯā▫e.
I serve, serve, serve, serve the Holy Saints; forever and ever, I do this.
ਮੈਂ ਤੇਰੇ ਸੰਤਾਂ ਦੀ ਘਾਲ, ਘਾਲ, ਘਾਲ ਤੇ ਘਾਲ ਕਮਾਉਂਦਾ ਹਾਂ ਅਤੇ ਹਮੇਸ਼ਾਂ ਹੀ ਇਹ ਕੰਮ ਕਰਦਾ ਹਾਂ।
ਸੇਵਿ ਸੇਵਿ = ਸਦਾ ਸੇਵਾ ਕਰ ਕੇ। ਸਾਧ ਸੇਵਉ = ਸਾਧ ਸੇਵਉਂ, ਮੈਂ ਗੁਰੂ ਦੀ ਸੇਵਾ ਕਰਦਾ ਰਹਾਂ। ਕਰਉ = ਕਰਉਂ, ਮੈਂ ਕਰਦਾ ਰਹਾਂ। ਕਿਰਤਾਏ = ਕਿਰਤ।ਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ, ਮੈਂ ਸਦਾ ਇਹੀ ਕਾਰ ਕਰਦਾ ਰਹਾਂ।
 
अभै दानु पावउ पुरख दाते मिलि संगति हरि गुण गाए ॥१॥
Abẖai ḏān pāva▫o purakẖ ḏāṯe mil sangaṯ har guṇ gā▫e. ||1||
The Primal Lord, the Great Giver, has blessed me with the gift of fearlessness. Joining the Company of the Holy, I sing the Glorious Praises of the Lord. ||1||
ਦਾਤਾਰ ਪ੍ਰਭੂ ਨੇ ਮੈਨੂੰ ਨਿਡੱਰਤਾ ਦੀ ਦਾਤ ਪਰਦਾਨ ਕੀਤੀ ਹੈ, ਅਤੇ ਸਤਿ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
ਅਭੈ = ਨਿਰਭੈਤਾ। ਪਾਵਉ = ਪਾਵਉਂ। ਪੁਰਖ = ਹੇ ਸਰਬ-ਵਿਆਪਕ! ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ ॥੧॥ਹੇ ਸਰਬ-ਵਿਆਪਕ ਦਾਤਾਰ! ਹੇ ਹਰੀ! (ਮੇਹਰ ਕਰ) ਗੁਰੂ ਦੀ ਸੰਗਤਿ ਵਿਚ ਮਿਲ ਕੇ, ਤੇਰੇ ਗੁਣ ਗਾ ਕੇ ਮੈਂ (ਤੇਰੇ ਦਰ ਤੋਂ) ਨਿਰਭੈਤਾ ਦੀ ਦਾਤ ਪ੍ਰਾਪਤ ਕਰਾਂ ॥੧॥
 
रसना अगह अगह गुन राती नैन दरस रंगु लाए ॥
Rasnā agah agah gun rāṯī nain ḏaras rang lā▫e.
My tongue is imbued with the Praises of the inaccessible and unfathomable Lord, and my eyes are drenched with the Blessed Vision of His Darshan.
ਮੇਰੀ ਜੀਭ ਅਗਾਧ ਅਤੇ ਅਥਾਹ ਸੁਆਮੀ ਦੀ ਕੀਰਤੀ ਨਾਲ ਰੰਗੀ ਹੋਈ ਹੈ ਅਤੇ ਮੇਰੀਆਂ ਅੱਖਾਂ ਉਸ ਦੇ ਦਰਸ਼ਨ ਦੀ ਪ੍ਰੀਤ ਅੰਦਰ ਲੀਨ ਹਨ।
ਰਸਨਾ = ਜੀਭ। ਅਗਹ = ਅਪਹੁੰਚ। ਰਾਤੀ = ਰੱਤੀ ਰਹੇ। ਨੈਨ = ਅੱਖਾਂ। ਦਰਸ ਰੰਗੁ = ਦਰਸਨ ਦਾ ਆਨੰਦ। ਲਾਏ = ਲਾਇ, ਮਾਣ ਕੇ।ਮੇਰੀਆਂ ਅੱਖਾਂ ਤੇਰੇ ਦਰਸਨ ਦਾ ਆਨੰਦ ਮਾਣ ਮਾਣ ਕੇ ਮੇਰੀ ਜੀਭ ਤੈਂ ਅਪਹੁੰਚ ਦੇ ਗੁਣਾਂ ਵਿਚ ਰੱਤੀ ਰਹੇ।
 
होहु क्रिपाल दीन दुख भंजन मोहि चरण रिदै वसाए ॥२॥
Hohu kirpāl ḏīn ḏukẖ bẖanjan mohi cẖaraṇ riḏai vasā▫e. ||2||
Be Merciful to me, O Destroyer of the pains of the meek, that I may enshrine Your Lotus Feet within my heart. ||2||
ਹੇ ਮਸਕੀਨਾਂ ਦਾ ਗਮ ਨਾਸ ਕਰਨ ਵਾਲੇ, ਤੂੰ ਮੇਰੇ ਉਤੇ ਮਿਹਰਬਾਨ ਹੋ ਤਾਂ ਜੋ ਮੈਂ ਤੇਰੇ ਪੈਰ ਆਪਣੇ ਹਿਰਦੇ ਅੰਦਰ ਟਿਕਾਵਾਂ।
ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੋਹਿ ਰਿਦੈ = ਮੇਰੇ ਹਿਰਦੇ ਵਿਚ। ਵਸਾਏ = ਵਸਾਇ, ਵਸਾਈ ਰੱਖ ॥੨॥ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! (ਮੇਰੇ ਉਤੇ) ਦਇਆਵਾਨ ਹੋ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ ॥੨॥
 
सभहू तलै तलै सभ ऊपरि एह द्रिसटि द्रिसटाए ॥
Sabẖhū ṯalai ṯalai sabẖ ūpar eh ḏarisat ḏaristā▫e.
Beneath all, and above all; this is the vision I saw.
ਧਰਤੀ ਸਾਰਿਆਂ ਦੇ ਪੈਰਾਂ ਹੇਠ ਹੈ ਅਤੇ ਉਨ੍ਹਾਂ ਦੇ ਮਰਨ ਮਗਰੋਂ ਹੇਠਾਂ ਤੋਂ ਉਨ੍ਹਾਂ ਦੇ ਉਤੇ ਆ ਜਾਂਦੀ ਹੈ। ਮੇਰੇ ਮਾਲਕ! ਮੈਨੂੰ ਧਰਤੀ ਦਾ ਇਹ ਉਤਮ ਦ੍ਰਿਸ਼ਯ ਅਨੁਭਵ ਕਰਾ।
ਤਲੈ = ਹੇਠਾਂ। ਦ੍ਰਿਸਟਿ = ਨਿਗਾਹ। ਦ੍ਰਿਸਟਾਏ = ਦ੍ਰਿਸਟਾਇ, ਵਿਖਾਲ।ਹੇ ਮੋਹਨ! ਮੇਰੀ ਨਿਗਾਹ ਵਿਚ ਇਹੋ ਜਿਹੀ ਜੋਤਿ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਜਾਣਾਂ।
 
अभिमानु खोइ खोइ खोइ खोई हउ मो कउ सतिगुर मंत्रु द्रिड़ाए ॥३॥
Abẖimān kẖo▫e kẖo▫e kẖo▫e kẖo▫ī ha▫o mo ka▫o saṯgur manṯar driṛ▫ā▫e. ||3||
I have destroyed, destroyed, destroyed my pride, since the True Guru implanted His Mantra within me. ||3||
ਜਦੋਂ ਦਾ ਸੱਚੇ ਗੁਰਾਂ ਨੇ ਮੇਰੇ ਅੰਦਰ ਮੇਰੇ ਆਪੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ। ਮੈਂ ਹੰਕਾਰ ਕਰਨ ਦੀ ਆਪਣੀ ਮੰਦੀ ਵਾਦੀ ਨੂੰ ਛੱਡ, ਛੱਡ, ਛੱਡ ਦਿੱਤਾ ਹੈ।
ਖੋਈ = ਦੂਰ ਕਰ ਕੇ। ਖੋਇ ਖੋਇ ਖੋਈ ਹਉ = ਮੈਂ ਬਿਲਕੁਲ ਦੂਰ ਕਰ ਦਿਆਂ। ਮੋ ਕਉ = ਮੈਨੂੰ। ਮੰਤ੍ਰੁ = ਉਪਦੇਸ਼। ਦ੍ਰਿੜਾਏ = ਦ੍ਰਿੜਾਇ, ਪੱਕਾ ਕਰ ॥੩॥ਹੇ ਮੋਹਨ! ਮੇਰੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ, ਤਾ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ ॥੩॥
 
अतुलु अतुलु अतुलु नह तुलीऐ भगति वछलु किरपाए ॥
Aṯul aṯul aṯul nah ṯulī▫ai bẖagaṯ vacẖẖal kirpā▫e.
Immeasurable, immeasurable, immeasurable is the Merciful Lord; he cannot be weighed. He is the Lover of His devotees.
ਅਮਾਪ, ਅਮਾਪ, ਅਮਾਪ ਹੈ ਮੇਰਾ ਮਿਹਰਬਾਨ ਮਾਕਲ ਅਤੇ ਉਹ ਜੋਖਿਆ ਨਹੀਂ ਜਾ ਸਕਦਾ ਉਹ ਆਪਣੇ ਸੰਤਾਂ ਦਾ ਪਿਆਰਾ ਹੈ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ।ਹੇ ਮੋਹਨ! ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, (ਤੇਰੇ ਵਡੱਪਣ ਨੂੰ) ਤੋਲਿਆ ਨਹੀਂ ਜਾ ਸਕਦਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ, ਤੂੰ ਸਭ ਉਤੇ ਕਿਰਪਾ ਕਰਦਾ ਹੈਂ।
 
जो जो सरणि परिओ गुर नानक अभै दानु सुख पाए ॥४॥१॥८१॥
Jo jo saraṇ pari▫o gur Nānak abẖai ḏān sukẖ pā▫e. ||4||1||81||
Whoever enters the Sanctuary of Guru Nanak, is blessed with the gifts of fearlessness and peace. ||4||||1||81||
ਜੋ ਕੋਈ ਭੀ ਗੁਰੂ ਨਾਨਕ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਉਸ ਨੂੰ ਨਿਡੱਰਤਾ ਅਤੇ ਆਰਾਮ-ਚੈਨ ਦੀ ਦਾਤ ਪਰਾਪਤ ਹੋ ਜਾਂਦੀ ਹੈ।
ਸਰਣਿ ਗੁਰ = ਗੁਰੂ ਦੀ ਸਰਨ। ਪਾਏ = ਪਾਂਦਾ ਹੈ ॥੪॥੧॥੮੧॥ਹੇ ਨਾਨਕ! (ਮੋਹਨ-ਪ੍ਰਭੂ ਦੀ ਕਿਰਪਾ ਨਾਲ) ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਨਿਰਭੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੧॥੮੧॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
प्रभ जी तू मेरे प्रान अधारै ॥
Parabẖ jī ṯū mere parān aḏẖārai.
O Dear God, You are the Support of my breath of life.
ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।
ਪ੍ਰਾਨ ਅਧਾਰੈ = ਜਿੰਦ ਦਾ ਆਸਰਾ।ਹੇ ਪ੍ਰਭੂ! ਤੂੰ (ਹੀ) ਮੇਰੀ ਜਿੰਦ ਦਾ ਸਹਾਰਾ ਹੈਂ।
 
नमसकार डंडउति बंदना अनिक बार जाउ बारै ॥१॥ रहाउ ॥
Namaskār dand▫uṯ banḏnā anik bār jā▫o bārai. ||1|| rahā▫o.
I how in humility and reverence to You; so many times, I am a sacrifice. ||1||Pause||
ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ।
ਡੰਡਉਤਿ ਬੰਦਨਾ = ਡੰਡੇ ਵਾਂਗ ਸਿੱਧਾ ਚੁਫਾਲ ਲੰਮਾ ਪੈ ਕੇ ਨਮਸਕਾਰ {दण्डवत}। ਬਾਰ = ਵਾਰੀ। ਬਾਰੈ = ਵਾਰਨੇ, ਸਦਕੇ ॥੧॥ਹੇ ਪ੍ਰਭੂ! ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ, ਚੁਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ। ਮੈਂ ਅਨੇਕਾਂ ਵਾਰੀ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ॥
 
ऊठत बैठत सोवत जागत इहु मनु तुझहि चितारै ॥
Ūṯẖaṯ baiṯẖaṯ sovaṯ jāgaṯ ih man ṯujẖėh cẖiṯārai.
Sitting down, standing up, sleeping and waking, this mind thinks of You.
ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ!
ਤੁਝਹਿ = ਤੈਨੂੰ ਹੀ। ਚਿਤਾਰੈ = ਚੇਤੇ ਕਰਦਾ ਹੈ, ਯਾਦ ਕਰਦਾ ਹੈ।ਹੇ ਪ੍ਰਭੂ! ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ (ਹਰ ਵੇਲੇ) ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ।
 
सूख दूख इसु मन की बिरथा तुझ ही आगै सारै ॥१॥
Sūkẖ ḏūkẖ is man kī birthā ṯujẖ hī āgai sārai. ||1||
I describe to You my pleasure and pain, and the state of this mind. ||1||
ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ।
ਬਿਰਥਾ = {व्यथा} ਪੀੜਾ। ਸਾਰੈ = ਸੰਭਾਲਦਾ ਹੈ, ਪੇਸ਼ ਕਰਦਾ ਹੈ ॥੧॥ਮੇਰਾ ਇਹ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ ॥੧॥
 
तू मेरी ओट बल बुधि धनु तुम ही तुमहि मेरै परवारै ॥
Ŧū merī ot bal buḏẖ ḏẖan ṯum hī ṯumėh merai parvārai.
You are my shelter and support, power, intellect and wealth; You are my family.
ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ।
ਓਟ = ਆਸਰਾ। ਬਲ = ਤਾਣ। ਤੁਮਹਿ = ਤੁਮ ਹੀ, ਤੂੰ ਹੀ। ਮੇਰੈ = ਮੇਰੇ ਵਾਸਤੇ। ਪਰਵਾਰੈ = ਪਰਵਾਰ।ਹੇ ਪ੍ਰਭੂ! ਤੂੰ ਹੀ ਮੇਰਾ ਸਹਾਰਾ ਹੈਂ, ਤੂੰ ਹੀ ਮੇਰਾ ਤਾਣ ਹੈਂ, ਤੂੰ ਹੀ ਮੇਰੀ ਅਕਲ ਹੈਂ, ਤੂੰ ਹੀ ਮੇਰਾ ਧਨ ਹੈਂ, ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਵਾਰ ਹੈਂ।
 
जो तुम करहु सोई भल हमरै पेखि नानक सुख चरनारै ॥२॥२॥८२॥
Jo ṯum karahu so▫ī bẖal hamrai pekẖ Nānak sukẖ cẖarnārai. ||2||2||82||
Whatever You do, I know that is good. Gazing upon Your Lotus Feet, Nanak is at peace. ||2||2||82||
ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ।
ਭਲ = ਭਲਾ, ਚੰਗਾ। ਹਮਾਰੈ = ਸਾਡੇ ਵਾਸਤੇ, ਮੇਰੇ ਵਾਸਤੇ। ਪੇਖਿ ਚਰਨਾਰੈ = (ਤੇਰੇ) ਚਰਨਾਂ ਦਾ ਦਰਸਨ ਕਰ ਕੇ ॥੨॥੨॥੮੨॥ਹੇ ਨਾਨਕ! (ਆਖ-ਹੇ ਪ੍ਰਭੂ!) ਜੋ ਕੁਝ ਤੂੰ ਕਰਦਾ ਹੈਂ, ਮੇਰੇ ਵਾਸਤੇ ਉਹੀ ਭਲਾਈ ਹੈ। ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੨॥੨॥੮੨॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
सुनीअत प्रभ तउ सगल उधारन ॥
Sunī▫aṯ parabẖ ṯa▫o sagal uḏẖāran.
I have heard that God is the Savior of all.
ਮੈਂ ਸੁਣਦਾ ਹਾਂ ਕਿ ਸੁਆਮੀ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
ਸੁਨੀਅਤ = ਸੁਣੀਦਾ ਹੈ। ਪ੍ਰਭ = ਹੇ ਪ੍ਰਭੂ! ਤਉ = ਤੇਰੀ (ਬਾਬਤ)। ਸਗਲ = ਸਾਰੇ ਜੀਵਾਂ ਨੂੰ। ਉਧਾਰਨ = (ਵਿਕਾਰਾਂ ਤੋਂ) ਬਚਾਣ ਵਾਲਾ।ਹੇ ਪ੍ਰਭੂ! ਤੇਰੀ ਬਾਬਤ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈਂ,
 
मोह मगन पतित संगि प्रानी ऐसे मनहि बिसारन ॥१॥ रहाउ ॥
Moh magan paṯiṯ sang parānī aise manėh bisāran. ||1|| rahā▫o.
Intoxicated by attachment, in the company of sinners, the mortal has forgotten such a Lord from his mind. ||1||Pause||
ਸੰਸਾਰੀ ਮਮਤਾ ਅਤੇ ਪਾਪੀਆਂ ਦੀ ਸੰਗਤ ਅੰਦਰ ਮਤਵਾਲਾ ਹੋ, ਫਾਨੀ ਬੰਦੇ ਨੇ ਆਪਣੇ ਚਿੱਤ ਅੰਦਰੋਂ ਇਹੋ ਜਿਹੇ ਸੁਆਮੀ ਨੂੰ ਭੁਲਾ ਛੱਡਿਆ ਹੈ। ਠਹਿਰਾਉ।
ਮਗਨ = ਡੁੱਬੇ ਹੋਏ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਸੰਗਿ ਪ੍ਰਾਨੀ = ਪ੍ਰਾਣੀਆਂ ਨਾਲ। ਐਸੇ = ਇਉਂ, ਬੇ-ਪਰਵਾਹੀ ਨਾਲ। ਮਨਹਿ = ਮਨ ਤੋਂ ॥੧॥(ਤੂੰ ਉਹਨਾਂ ਨੂੰ ਭੀ ਬਚਾ ਲੈਂਦਾ ਹੈਂ, ਜੇਹੜੇ) ਮੋਹ ਵਿਚ ਡੁੱਬੇ ਹੋਏ ਵਿਕਾਰਾਂ ਵਿਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਣ-ਖਲੋਣ ਰੱਖਦੇ ਹਨ ਅਤੇ ਬੜੀ ਬੇ-ਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ ॥੧॥ ਰਹਾਉ॥
 
संचि बिखिआ ले ग्राहजु कीनी अम्रितु मन ते डारन ॥
Sancẖ bikẖi▫ā le garāhaj kīnī amriṯ man ṯe dāran.
He has collected poison, and grasped it firmly. But he has cast out the Ambrosial Nectar from his mind.
ਉਸ ਨੇ ਜ਼ਹਿਰ ਇਕੱਤਰ ਕੀਤੀ ਹੈ ਅਤੇ ਇਸ ਨੂੰ ਘੁੱਟ ਕੇ ਫੜਿਆ ਹੈ। ਨਾਮ ਸੁਧਾਰਸ ਨੂੰ ਉਸ ਨੇ ਆਪਣੇ ਰਿਦੇ ਤੋਂ ਪਰੇ ਸੁੱਟ ਪਾਇਆ ਹੈ।
ਸੰਚਿ = ਇਕੱਠੀ ਕਰ ਕੇ। ਬਿਖਿਆ = ਮਾਇਆ। ਗ੍ਰਾਹਜੁ = {ग्राह्य} ਗ੍ਰਹਿਣ ਕਰਨ-ਯੋਗ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ। ਡਾਰਨ = ਸੁੱਟ ਦਿੱਤਾ।ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ) ਮਾਇਆ ਇਕੱਠੀ ਕਰ ਕੇ ਹੀ ਇਸ ਨੂੰ ਗ੍ਰਹਿਣ ਕਰਨ-ਜੋਗ ਬਣਾਂਦੇ ਹਨ, ਪਰ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਜਲ ਆਪਣੇ ਮਨ ਤੋਂ ਪਰੇ ਸੁੱਟ ਦੇਂਦੇ ਹਨ।
 
काम क्रोध लोभ रतु निंदा सतु संतोखु बिदारन ॥१॥
Kām kroḏẖ lobẖ raṯ ninḏā saṯ sanṯokẖ biḏāran. ||1||
He is imbued with sexual desire, anger, greed and slander; he has abandoned truth and contentment. ||1||
ਉਹ ਵਿਸ਼ੇ ਭੋਗ, ਗੁੱਲੇ, ਲਾਲਚ ਅਤੇ ਚੁੱਗਲੀ ਬਖੀਲੀ ਨਾਲ ਰੰਗਿਆ ਹੋਇਆ ਹੈ ਅਤੇ ਉਸ ਨੇ ਸੱਚ ਤੇ ਸੰਤੁਸ਼ਟਤਾ ਨੂੰ ਤਿਆਗ ਦਿੱਤਾ ਹੈ।
ਰਤੁ = ਰੱਤਾ ਹੋਇਆ, ਮਸਤ। ਸਤੁ = ਦਾਨ। ਬਿਦਾਰਨ = ਚੀਰ ਪਾੜ ਦਿੱਤਾ, ਲੀਰ ਲੀਰ ਕਰ ਦਿੱਤਾ ॥੧॥ਜੀਵ ਕਾਮ ਕ੍ਰੋਧ ਲੋਭ ਨਿੰਦਾ (ਆਦਿਕ ਵਿਕਾਰਾਂ) ਵਿਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਿਕ ਗੁਣਾਂ ਨੂੰ ਲੀਰ-ਲੀਰ ਕਰ ਰਹੇ ਹਨ (ਮੇਹਰ ਕਰ, ਇਹਨਾਂ ਨੂੰ ਵਿਕਾਰਾਂ ਤੋਂ ਬਚਾ ਲੈ) ॥੧॥
 
इन ते काढि लेहु मेरे सुआमी हारि परे तुम्ह सारन ॥
In ṯe kādẖ leho mere su▫āmī hār pare ṯumĥ sāran.
Lift me up, and pull me out of these, O my Lord and Master. I have entered Your Sanctuary.
ਮੈਨੂੰ ਇਨਾਂ ਵਿਚੋਂ ਬਾਹਰ ਧੂ ਲੈ, ਹੇ ਪ੍ਰਭੂ! ਹਾਰ ਹੁਟ ਕੇ ਮੈਂ ਤੇਰੀ ਪਨਾਹ ਲਈ ਹੈ।
ਇਨ ਤੇ = ਇਹਨਾਂ ਤੋਂ। ਸੁਆਮੀ = ਹੇ ਨਾਨਕ! ਹਾਰਿ = ਹਾਰ ਕੇ, ਥੱਕ ਕੇ। ਸਾਰਨ = ਸਰਨ।ਹੇ ਮੇਰੇ ਮਾਲਕ-ਪ੍ਰਭੂ! ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈ (ਸਾਡੀ ਇਹਨਾਂ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ) ਹਾਰ ਕੇ ਤੇਰੀ ਸਰਨ ਆ ਪਏ ਹਾਂ।
 
नानक की बेनंती प्रभ पहि साधसंगि रंक तारन ॥२॥३॥८३॥
Nānak kī benanṯī parabẖ pėh sāḏẖsang rank ṯāran. ||2||3||83||
Nanak prays to God: I am a poor beggar; carry me across, in the Saadh Sangat, the Company of the Holy. ||2||3||83||
ਨਾਨਕ ਤੇਰੇ ਕੋਲ ਜੋਦੜੀ ਕਰਦਾ ਹੈ, "ਹੇ ਸੁਆਮੀ! ਸਤਿ ਸੰਗਤ ਦੇ ਰਾਹੀਂ ਤੂੰ ਮੈ, ਕੰਜੂਸ ਦਾ ਪਾਰ ਉਤਾਰਾ ਕਰ ਦੇ।
ਪਹਿ = ਪਾਸ। ਸੰਗਿ = ਸੰਗਤਿ ਵਿਚ। ਰੰਕ = ਕੰਗਾਲ, ਆਤਕਮ ਜੀਵਨ ਤੋਂ ਸੱਖਣੇ ॥੨॥੩॥੮੩॥ਹੇ ਪ੍ਰਭੂ! (ਤੇਰੇ ਦਰ ਦੇ ਸੇਵਕ) ਨਾਨਕ ਦੀ (ਤੇਰੇ ਅੱਗੇ) ਅਰਜ਼ੋਈ ਹੈ ਕਿ ਤੂੰ ਆਤਮਕ ਜੀਵਨ ਤੋਂ ਉੱਕੇ ਸੱਖਣੇ ਬੰਦਿਆਂ ਨੂੰ ਭੀ ਸਾਧ ਸੰਗਤਿ ਵਿਚ ਲਿਆ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ ॥੨॥੩॥੮੩॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
संतन कै सुनीअत प्रभ की बात ॥
Sanṯan kai sunī▫aṯ parabẖ kī bāṯ.
I listen to God's Teachings from the Saints.
ਸਾਧੂਆਂ ਪਾਸੋਂ ਮੈਂ ਸਾਹਿਬ ਦੀ ਕਥਾ-ਵਾਰਤਾ ਸੁਣਦਾ ਹਾਂ।
ਸੰਤਨ ਕੈ = ਸੰਤਾਂ ਦੇ ਘਰ ਵਿਚ, ਸੰਤਾਂ ਦੀ ਸੰਗਤਿ ਵਿਚ, ਸਾਧ ਸੰਗਤਿ ਵਿਚ। ਬਾਤ = ਕਥਾ-ਵਾਰਤਾ। ਸੁਨੀਅਤ = ਸੁਣੀ ਜਾਂਦੀ ਹੈ।ਹੇ ਭਾਈ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸੁਣੀ ਜਾਂਦੀ ਹੈ।
 
कथा कीरतनु आनंद मंगल धुनि पूरि रही दिनसु अरु राति ॥१॥ रहाउ ॥
Kathā kīrṯan ānanḏ mangal ḏẖun pūr rahī ḏinas ar rāṯ. ||1|| rahā▫o.
The Lord's Sermon, the Kirtan of His Praises and the songs of bliss perfectly resonate, day and night. ||1||Pause||
ਈਸ਼ਵਰੀ ਵਾਰਤਾ ਅਤੇ ਕੀਰਤੀ ਦੀ ਉਮਾਹ-ਪਰੀ ਖੁਸ਼ੀ, ਦਿਨ ਤੇ ਰਾਤ ਉਤੇ ਪੂਰੀ ਤਰ੍ਹਾਂ ਗੂੰਜ ਰਹੀ ਹੈ। ਠਰਿਹਾਉ।
ਧੁਨਿ = ਰੌ। ਪੂਰਿ ਰਹੀ = ਭਰੀ ਰਹਿੰਦੀ ਹੈ। ਦਿਨਸੁ = ਦਿਨ। ਅਰੁ = ਅਤੇ ॥੧॥ਉਥੇ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ-ਕਹਾਣੀਆਂ ਹੁੰਦੀਆਂ ਹਨ, ਕੀਰਤਨ ਹੁੰਦਾ ਹੈ, ਆਤਮਕ ਆਨੰਦ-ਹੁਲਾਰਾ ਪੈਦਾ ਕਰਨ ਵਾਲੀ ਰੌ ਸਦਾ ਚਲੀ ਰਹਿੰਦੀ ਹੈ ॥੧॥ ਰਹਾਉ॥
 
करि किरपा अपने प्रभि कीने नाम अपुने की कीनी दाति ॥
Kar kirpā apne parabẖ kīne nām apune kī kīnī ḏāṯ.
In His Mercy, God has made them His own, and blessed them with the gift of His Name.
ਮਿਹਰ ਧਾਰ ਕੇ, ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਮ ਦਾ ਦਾਨ ਪਰਦਾਨ ਕੀਤਾ ਹੈ।
ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ।ਹੇ ਭਾਈ! ਸੰਤ ਜਨਾਂ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ੀ ਹੁੰਦੀ ਹੈ।
 
आठ पहर गुन गावत प्रभ के काम क्रोध इसु तन ते जात ॥१॥
Āṯẖ pahar gun gāvaṯ parabẖ ke kām kroḏẖ is ṯan ṯe jāṯ. ||1||
Twenty-four hours a day, I sing the Glorious Praises of God. Sexual desire and anger have left this body. ||1||
ਸੁਆਮੀ ਦੀਆਂ ਸਿਫਤਾਂ, ਦਿਨ ਦੇ ਅੱਠੇ ਪਹਿਰ ਗਾਇਨ ਕਰਨ ਦੁਆਰਾ ਭੋਗ-ਬਿਲਾਸ ਅਤੇ ਗੁੱਸਾ ਇਸ ਦੇਹ ਪਾਸੋਂ ਦੌੜ ਜਾਂਦੇ ਹਨ।
ਤਨ ਤੇ = ਸਰੀਰ ਤੋਂ। ਜਾਤ = ਦੂਰ ਹੋ ਜਾਂਦੇ ਹਨ ॥੧॥ਅੱਠੇ ਪਹਿਰ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਉਹਨਾਂ ਦੇ) ਇਸ ਸਰੀਰ ਵਿਚੋਂ ਕਾਮ ਕ੍ਰੋਧ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ ॥੧॥