Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

त्रिपति अघाए पेखि प्रभ दरसनु अम्रित हरि रसु भोजनु खात ॥
Ŧaripaṯ agẖā▫e pekẖ parabẖ ḏarsan amriṯ har ras bẖojan kẖāṯ.
I am satisfied and satiated, gazing upon the Blessed Vision of God's Darshan. I eat the Ambrosial Nectar of the Lord's sublime food.
ਸੁਆਮੀ ਦਾ ਦੀਦਾਰ ਵੇਖਣ ਦੁਆਰਾ ਮੈਂ ਰਜ ਅਤੇ ਧ੍ਰਾਮ ਗਿਆ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਦਾ ਮੈਂ ਅਮਰ ਕਰ ਦੇਣ ਵਾਲਾ ਪ੍ਰਸ਼ਾਦ ਛਕਦਾ ਹਾਂ।
ਤ੍ਰਿਪਤਿ = ਰਜੇਵਾਂ। ਅਘਾਏ = ਰੱਜ ਗਏ। ਪੇਖਿ = ਵੇਖ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।ਹੇ ਭਾਈ! ਸੰਤ ਜਨ ਪ੍ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੍ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ।
 
चरन सरन नानक प्रभ तेरी करि किरपा संतसंगि मिलात ॥२॥४॥८४॥
Cẖaran saran Nānak parabẖ ṯerī kar kirpā saṯsang milāṯ. ||2||4||84||
Nanak seeks the Sanctuary of Your Feet, O God; in Your Mercy, unite him with the Society of the Saints. ||2||4||84||
ਹੇ ਸੁਆਮੀ! ਨਾਨਕ ਨੇ ਤੇਰੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਉਸ ਨੂੰ ਸਾਧ-ਸੰਗਤ ਨਾਲ ਮਿਲਾ ਦੇ।
ਪ੍ਰਭ = ਹੇ ਪ੍ਰਭੂ! ਸੰਗਿ = ਸੰਗਤਿ ਵਿਚ ॥੨॥੪॥੮੪॥ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ ॥੨॥੪॥੮੪॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
राखि लीए अपने जन आप ॥
Rākẖ lī▫e apne jan āp.
He Himself has saved His humble servant.
ਸਾਹਿਬ ਨੇ ਖੁਦ ਹੀ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ।
ਰਾਖਿ ਲੀਏ = (ਸਦਾ) ਰੱਖਿਆ ਕੀਤੀ ਹੈ। ਜਨ = ਸੇਵਕ।ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ।
 
करि किरपा हरि हरि नामु दीनो बिनसि गए सभ सोग संताप ॥१॥ रहाउ ॥
Kar kirpā har har nām ḏīno binas ga▫e sabẖ sog sanṯāp. ||1|| rahā▫o.
In His Mercy, the Lord, Har, Har, has blessed me with His Name, and all my pains and afflictions have been dispelled. ||1||Pause||
ਸੁਆਮੀ ਮਾਲਕ ਨੇ ਮਿਹਰ ਧਾਰ ਕੇ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਮੇਰੇ ਦੁੱਖ ਤੇ ਤਸੀਹੇ ਸਾਰੇ ਕੱਟੇ ਗਏ ਹਨ। ਠਹਿਰਾਉ।
ਕਰਿ = ਕਰ ਕੇ। ਦੀਨੋ = ਦਿੱਤਾ ਹੈ। ਸੋਗ = ਚਿੰਤਾ, ਗ਼ਮ। ਸੰਤਾਪ = ਦੁੱਖ-ਕਲੇਸ਼ ॥੧॥ਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ॥੧॥ ਰਹਾਉ॥
 
गुण गोविंद गावहु सभि हरि जन राग रतन रसना आलाप ॥
Guṇ govinḏ gāvhu sabẖ har jan rāg raṯan rasnā ālāp.
Sing the Glorious Praises of the Lord of the Universe, all you humble servants of the Lord; chant the jewels, the songs of the Lord with your tongue.
ਹੇ ਰੱਬ ਦੇ ਬੰਦਿਓ! ਤੁਸੀਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰੋ ਅਤੇ ਆਪਣੀ ਜੀਭ੍ਹਾ ਨਾਲ ਸੁਆਮੀ ਦੇ ਅਣਮੁੱਲੇ ਕੀਰਤਨ ਦਾ ਉਚਾਰਨ ਕਰੋ।
ਗੁਣ ਗੋਵਿੰਦ = ਗੋਵਿੰਦ ਦੇ ਗੁਣ। ਸਭਿ = ਸਾਰੇ (ਰਲ ਕੇ)। ਹਰਿ ਜਨ = ਹੇ ਸੰਤ ਜਨੋ! ਰਤਨ ਰਾਗ = ਸੋਹਣੇ ਰਾਗਾਂ ਦੀ ਰਾਹੀਂ। ਰਸਨਾ = ਜੀਭ (ਨਾਲ)। ਆਲਾਪ = ਉਚਾਰਨ ਕਰੋ।ਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ।
 
कोटि जनम की त्रिसना निवरी राम रसाइणि आतम ध्राप ॥१॥
Kot janam kī ṯarisnā nivrī rām rasā▫iṇ āṯam ḏẖarāp. ||1||
The desires of millions of incarnations shall be quenched, and your soul shall be satisfied with the sweet, sublime essence of the Lord. ||1||
ਤੁਹਾਡੀਆਂ ਕ੍ਰੋੜਾਂ ਜਨਮਾਂ ਦੀਆਂ ਖਾਹਿਸ਼ਾਂ ਦੂਰ ਹੋ ਜਾਣਗੀਆਂ ਅਤੇ ਪ੍ਰਭੂ ਦੇ ਅੰਮ੍ਰਿਤ ਨਾਲ ਤੁਹਾਡੀ ਜਿੰਦੜੀ ਰੱਜ ਜਾਏਗੀ।
ਕੋਟਿ = ਕ੍ਰੋੜਾਂ। ਨਿਵਰੀ = ਦੂਰ ਹੋ ਜਾਂਦੀ ਹੈ। ਰਸਾਇਣਿ = ਰਸਾਇਣ ਨਾਲ। ਰਸਾਇਣ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੀ ਹੈ ॥੧॥(ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ॥੧॥
 
चरण गहे सरणि सुखदाते गुर कै बचनि जपे हरि जाप ॥
Cẖaraṇ gahe saraṇ sukẖ▫ḏāṯe gur kai bacẖan jape har jāp.
I have grasped the Sanctuary of the Lord's Feet; He is the Giver of peace; through the Word of the Guru's Teachings, I meditate and chant the Chant of the Lord.
ਮੈਂ ਆਰਾਮ ਬਖਸ਼ਣਹਾਰ ਵਾਹਿਗੁਰੂ ਦੇ ਪੈਰ ਅਤੇ ਪਨਾਹ ਪਕੜੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਲਾਂਮ ਦਾ ਸਿਮਰਨ ਕਰਦਾ ਹਾਂ।
ਗਹੇ = ਫੜੇ। ਕੈ ਬਚਨਿ = ਦੇ ਬਚਨ ਦੀ ਰਾਹੀਂ।ਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ,
 
सागर तरे भरम भै बिनसे कहु नानक ठाकुर परताप ॥२॥५॥८५॥
Sāgar ṯare bẖaram bẖai binse kaho Nānak ṯẖākur parṯāp. ||2||5||85||
I have crossed over the world-ocean, and my doubt and fear are dispelled, says Nanak, through the glorious grandeur of our Lord and Master. ||2||5||85||
ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੇ ਤਪ-ਤੇਜ ਰਾਹੀਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ।
ਸਾਗਰ = (ਸੰਸਾਰ-) ਸਮੁੰਦਰ। ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਠਾਕੁਰ ਪਰਤਾਪ = ਮਾਲਕ-ਪ੍ਰਭੂ ਦੀ ਵਡਿਆਈ ॥੨॥੫॥੮੫॥ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਹੇ ਨਾਨਕ! ਆਖ-ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ॥੨॥੫॥੮੫॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
तापु लाहिआ गुर सिरजनहारि ॥
Ŧāp lāhi▫ā gur sirjanhār.
Through the Guru, the Creator Lord has subdued the fever.
ਗੁਰੂ-ਕਰਤਾਰ ਨੇ ਮੇਰਾ ਬੁਖਾਰ ਉਤਾਰ ਦਿੱਤਾ ਹੈ।
ਲਾਹਿਆ = ਉਤਾਰਿਆ। ਸਿਰਜਨਹਾਰਿ = ਸਿਰਜਨਹਾਰ ਨੇ, ਕਰਤਾਰ ਨੇ।ਹੇ ਭਾਈ! ਗੁਰੂ ਨੇ ਕਰਤਾਰ ਨੇ (ਆਪ ਬਾਲਕ ਹਰਿਗੋਬਿੰਦ ਦਾ) ਤਾਪ ਉਤਾਰਿਆ ਹੈ।
 
सतिगुर अपने कउ बलि जाई जिनि पैज रखी सारै संसारि ॥१॥ रहाउ ॥
Saṯgur apne ka▫o bal jā▫ī jin paij rakẖī sārai sansār. ||1|| rahā▫o.
I am a sacrifice to my True Guru, who has saved the honor of the whole world. ||1||Pause||
ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਾਰੇ ਜਹਾਨ ਦੀ ਇੱਜ਼ਤ-ਆਬਰੂ ਰੱਖ ਲਈ ਹੈ। ਠਹਿਰਾਉ।
ਕਉ = ਨੂੰ, ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਜਿਨਿ = ਜਿਸ (ਗੁਰੂ) ਨੇ। ਪੈਜ = ਲਾਜ, ਇੱਜ਼ਤ। ਸੰਸਾਰਿ = ਸੰਸਾਰ ਵਿਚ ॥੧॥ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ ਸਾਰੇ ਸੰਸਾਰ ਵਿਚ (ਮੇਰੀ) ਇੱਜ਼ਤ ਰੱਖ ਲਈ ਹੈ (ਨਹੀਂ ਤਾਂ, ਭਰਮੀ ਲੋਕ ਤਾਂ, ਸੀਤਲਾ ਦੇਵੀ ਆਦਿਕ ਦੀ ਪੂਜਾ ਵਾਸਤੇ ਬਥੇਰੀ ਪ੍ਰੇਰਨਾ ਕਰਦੇ ਰਹੇ) ॥੧॥ ਰਹਾਉ॥
 
करु मसतकि धारि बालिकु रखि लीनो ॥
Kar masṯak ḏẖār bālik rakẖ līno.
Placing His Hand on the child's forehead, He saved him.
ਆਪਣੇ ਹੱਥ ਆਪਣੇ ਮੱਥੇ ਉਤੇ ਟਿਕਾ, ਗੁਰਾਂ ਨੇ ਬੱਚੇ ਦੀ ਰੱਖਿਆ ਕੀਤੀ ਹੈ।
ਕਰੁ = ਹੱਥ। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਰਖਿ ਲੀਨ = (ਤਾਪ ਤੋਂ) ਬਚਾ ਲਿਆ ਹੈ।ਹੇ ਭਾਈ! ਪ੍ਰਭੂ ਨੇ ਆਪਣਾ ਹੱਥ (ਬਾਲਕ ਦੇ) ਸਿਰ ਉਤੇ ਰੱਖ ਕੇ ਬਾਲਕ ਨੂੰ (ਤਾਪ ਤੋਂ) ਬਚਾ ਲਿਆ।
 
प्रभि अम्रित नामु महा रसु दीनो ॥१॥
Parabẖ amriṯ nām mahā ras ḏīno. ||1||
God blessed me with the supreme, sublime essence of the Ambrosial Naam. ||1||
ਸੁਆਮੀ ਨੇ ਮੈਨੂੰ ਆਪਣੇ ਸੁਰਜੀਤ ਕਰਨ ਵਾਲੇ ਨਾਮ ਦੇ ਪਰਮ ਆਬਿ-ਹਿਯਾਤ ਦੀ ਦਾਤ ਬਖਸ਼ੀ ਹੈ।
ਪ੍ਰਭਿ = ਪ੍ਰਭੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਮਹਾ ਰਸ = ਬਹੁਤ ਹੀ ਸੁਆਦਲਾ। ਦੀਨ੍ਹ੍ਹੋ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ॥੧॥(ਨਿਰਾ ਤਾਪ ਤੋਂ ਹੀ ਨਹੀਂ ਬਚਾਇਆ, ਅੱਨ-ਪੂਜਾ ਤੋਂ ਬਚਾ ਕੇ) ਪ੍ਰਭੂ ਨੇ ਆਤਮਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਭੀ ਦਿੱਤਾ ਹੈ ॥੧॥
 
दास की लाज रखै मिहरवानु ॥
Ḏās kī lāj rakẖai miharvān.
The Merciful Lord saves the honor of His slave.
ਦਇਆਵਾਨ ਸੁਆਮੀ ਆਪਣੇ ਨਫਰ ਦੀ ਪਤਿ ਆਬਰੂ ਰੱਖਦਾ ਹੈ।
ਲਾਜ = ਇੱਜ਼ਤ। ਰਖੈ = ਰੱਖਦਾ ਹੈ।ਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ (ਜ਼ਰੂਰ) ਰੱਖਦਾ ਹੈ (ਸੋ, ਹੇ ਭਾਈ! ਦੁੱਖ-ਕਲੇਸ਼ ਵੇਲੇ ਘਬਰਾ ਕੇ ਹੋਰ ਹੋਰ ਆਸਰੇ ਨਾਹ ਭਾਲਦੇ ਫਿਰੋ)।
 
गुरु नानकु बोलै दरगह परवानु ॥२॥६॥८६॥
Gur Nānak bolai ḏargėh parvān. ||2||6||86||
Guru Nanak speaks - it is confirmed in the Court of the Lord. ||2||6||86||
ਜੋ ਕੁਛ ਭੀ ਗੁਰੂ ਨਾਨਕ ਜੀ ਉਚਾਰਦੇ ਹਨ, ਉਹ ਸਾਹਿਬ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
ਪਰਵਾਨੁ = ਕਬੂਲ ॥੨॥੬॥੮੬॥(ਹੇ ਭਾਈ! ਚੇਤਾ ਰੱਖ) ਗੁਰੂ ਨਾਨਕ (ਉਹੀ ਕੁਝ) ਆਖਦਾ ਹੈ (ਜੋ ਪਰਮਾਤਮਾ ਦੀ) ਦਰਗਾਹ ਵਿਚ ਪਰਵਾਨ ਹੈ ॥੨॥੬॥੮੬॥
 
रागु बिलावलु महला ५ चउपदे दुपदे घरु ७
Rāg bilāval mėhlā 5 cẖa▫upḏe ḏupḏe gẖar 7
Raag Bilaaval, Fifth Mehl, Chau-Padas And Du-Padas, Seventh House:
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ ਦੁਪਦੇ।
xxxਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾ ਸਕਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सतिगुर सबदि उजारो दीपा ॥
Saṯgur sabaḏ ujāro ḏīpā.
The Shabad, the Word of the True Guru, is the light of the lamp.
ਸੱਚੇ ਗੁਰਾਂ ਦੀ ਬਾਣੀ ਦੀਵੇ ਦਾ ਚਾਨਣ ਹੈ।
ਸਬਦਿ = ਸ਼ਬਦ ਦੀ ਰਾਹੀਂ। ਸਬਦਿ ਦੀਪਾ = ਸ਼ਬਦ-ਦੀਵੇ ਦੀ ਰਾਹੀਂ। ਉਜਾਰੋ = ਚਾਨਣ, ਆਤਮਕ ਜੀਵਨ ਦੀ ਸੂਝ।ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ,
 
बिनसिओ अंधकार तिह मंदरि रतन कोठड़ी खुल्ही अनूपा ॥१॥ रहाउ ॥
Binsi▫o anḏẖkār ṯih manḏar raṯan koṯẖ▫ṛī kẖulĥī anūpā. ||1|| rahā▫o.
It dispels the darkness from the body-mansion, and opens the beautiful chamber of jewels. ||1||Pause||
ਉਸ ਦੇ ਨਾਲ ਸਰੀਰ ਦੇ ਮਹਿਲ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ ਅਤੇ ਜਵੇਹਰਾਂ ਦੀ ਸੁੰਦਰ ਕੁਟੀਆ ਮੇਰੇ ਲਈ ਖੋਲ੍ਹ ਦਿੱਤੀ ਜਾਂਦੀ ਹੈ। ਠਹਿਰਾਉ।
ਅੰਧਕਾਰ = ਘੁੱਪ ਹਨੇਰਾ, ਅਗਿਆਨਤਾ ਦਾ ਹਨੇਰਾ। ਤਿਹ ਮੰਦਰਿ = ਉਸ ਮਨ ਮੰਦਰ ਵਿਚ। ਅਨੂਪਾ = ਬਹੁਤ ਸੁੰਦਰ ॥੧॥ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ॥
 
बिसमन बिसम भए जउ पेखिओ कहनु न जाइ वडिआई ॥
Bisman bisam bẖa▫e ja▫o pekẖi▫o kahan na jā▫e vadi▫ā▫ī.
I was wonderstruck and astonished, when I looked inside; I cannot even describe its glory and grandeur.
ਜਦ ਮੈਂ ਅੰਦਰ ਝਾਕਿਆ ਤਾਂ ਮੈਂ ਚਕ੍ਰਿਤ ਤੇ ਹੈਰਾਨ ਹੋ ਗਿਆ। ਇਸ ਦੀ ਪ੍ਰਭਤਾ ਮੈਂ ਵਰਣਨ ਨਹੀਂ ਕਰ ਸਕਦਾ।
ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨੀ। ਜਉ = ਜਦੋਂ। ਕਹਨੁ ਨ ਜਾਇ = ਬਿਆਨ ਨਹੀਂ ਹੋ ਸਕਦੀ।(ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
 
मगन भए ऊहा संगि माते ओति पोति लपटाई ॥१॥
Magan bẖa▫e ūhā sang māṯe oṯ poṯ laptā▫ī. ||1||
I am intoxicated and enraptured with it, and I am wrapped in it, through and through. ||1||
ਮੈਂ ਉਸ ਦ੍ਰਿਸ਼ਯ ਨਾਲ ਪਰਸੰਨ ਅਤੇ ਮਤਵਾਲਾ ਹੋ ਗਿਆ ਹਾਂ ਅਤੇ ਤਾਣੇ ਪੇਟੇ ਦੀ ਤਰ੍ਹਾਂ ਉਸ ਨਾਲ ਚਿਮੜਿਆ ਹੋਇਆ ਹੈ।
ਮਗਨ = ਚੁੱਭੀ ਲਾ ਲਈ। ਸੰਗੀ = ਨਾਲ। ਮਾਤੇ = ਮਸਤ। ਓਤਿ = ਉਣਤ ਵਿਚ। ਪੋਤਿ = ਪ੍ਰੋਣ ਵਿਚ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲੇ ਹੋਏ ॥੧॥ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥
 
आल जाल नही कछू जंजारा अह्मबुधि नही भोरा ॥
Āl jāl nahī kacẖẖū janjārā ahaʼn▫buḏẖ nahī bẖorā.
No worldly entanglements or snares can trap me, and no trace of egotistical pride remains.
ਕੋਈ ਭੀ ਸੰਸਾਰਕ ਪੁਆੜੇ ਦੇ ਫਾਹੇ ਮੇਰੇ ਉਤੇ ਅਸਰ ਨਹੀਂ ਕਰਦੇ ਅਤੇ ਹੰਕਾਰੀ-ਮਤ ਲੇਸ-ਮਾਤਰ ਭੀ ਮੇਰੇ ਵਿੱਚ ਨਹੀਂ ਰਹੀ।
ਆਲ ਜਾਲ = ਘਰ (ਦੇ ਮੋਹ) ਦੇ ਜਾਲ। ਜੰਜਾਰਾ = ਜੰਜਾਲ, ਝੰਬੇਲੇ। ਅਹੰਬੁਧਿ = ਹਉਮੈ ਵਾਲੀ ਬੁੱਧੀ, ਅਹੰਕਾਰ। ਭੋਰਾ = ਰਤਾ ਭੀ।(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ।
 
ऊचन ऊचा बीचु न खीचा हउ तेरा तूं मोरा ॥२॥
Ūcẖan ūcẖā bīcẖ na kẖīcẖā ha▫o ṯerā ṯūʼn morā. ||2||
You are the highest of the high, and no curtain separates us; I am Yours, and You are mine. ||2||
ਹੇ ਸੁਆਮੀ, ਤੂੰ ਉਚਿਆਂ ਦਾ ਪਰਮ ਉਚਾ ਹੈ। ਤੇਰੇ ਅਤੇ ਮੇਰੇ ਵਿਚਕਾਰ ਕੋਈ ਪੜ੍ਹਦਾ ਖਿਚਿਆ ਹੋਇਟਆ ਨਹੀਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈ।
ਊਚਨ ਊਚਾ = ਮਹਾਨ ਉੱਚਾ। ਬੀਚੁ = ਪਰਦਾ, ਵਿੱਥ। ਖੀਚਾ = ਖਿੱਚਿਆ ਹੋਇਆ, ਤਣਿਆ ਹੋਇਆ। ਹਉ = ਮੈਂ, ਹਉਂ। ਮੋਰਾ = ਮੇਰਾ ॥੨॥ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥
 
एकंकारु एकु पासारा एकै अपर अपारा ॥
Ėkankār ek pāsārā ekai apar apārā.
The One Creator Lord created the expanse of the one universe; the One Lord is unlimited and infinite.
ਇਕ ਅਦਭੈਤ ਸੁਆਮੀ ਨੇ ਸੰਸਾਰ ਬਣਾਇਆ ਹੈ। ਇਕ ਸੁਆਮੀ ਦੀ ਬੇਹੱਦ ਅਤੇ ਬੇਅੰਤ ਹੈ।
ਏਕੰਕਾਰੁ = ਇਕ ਸਰਬ-ਵਿਆਪਕ ਪਰਮਾਤਮਾ। ਅਪਰ = ਪਰੇ ਤੋਂ ਪਰੇ। ਅਪਾਰਾ = ਬੇਅੰਤ।(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ, ਤਦੋਂ ਬਾਹਰ ਜਗਤ ਵਿਚ ਭੀ) ਇਕੋ ਸਰਬ-ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਪਸਰਿਆ ਦਿੱਸਦਾ ਹੈ।
 
एकु बिसथीरनु एकु स्मपूरनु एकै प्रान अधारा ॥३॥
Ėk bisthīran ek sampūran ekai parān aḏẖārā. ||3||
The One Lord pervades the one universe; the One Lord is totally permeating everywhere; the One Lord is the Support of the breath of life. ||3||
ਇਕ ਪ੍ਰਭੂ ਦੀ ਰਚਨਾ ਅੰਦਰ ਫੈਲਿਆ ਹੋਇਆ ਹੈ, ਇਕ ਪ੍ਰਭੂ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ ਅਤੇ ਇਕ ਸੁਆਮੀ ਹੀ ਜਿੰਦ-ਜਾਨ ਦਾ ਆਸਰਾ ਹੈ।
ਬਿਸਥੀਰਨੁ = ਖਿਲਾਰਾ, ਪ੍ਰਕਾਸ਼। ਸੰਪੂਰਨੁ = ਹਰ ਥਾਂ ਵਿਆਪਕ। ਅਧਾਰਾ = ਆਸਰਾ ॥੩॥ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿੱਸਦਾ ਹੈ ॥੩॥
 
निरमल निरमल सूचा सूचो सूचा सूचो सूचा ॥
Nirmal nirmal sūcẖā sūcẖo sūcẖā sūcẖo sūcẖā.
He is the most immaculate of the immaculate, the purest of the pure, so pure, so pure.
ਪਵਿੱਤਰਤਾ ਦਾ ਪਰਮ ਪਵਿੱਤਰ, ਪਾਵਨਾਂ ਦਾ ਮਹਾਂ ਪਾਵਲ, ਬੇਦਾਗ ਅਤੇ ਸਚਿਆਰਾ ਦਾ ਪਰਮ ਸਚਿਆਰਾ ਉਹ ਹੈ।
ਨਿਰਮਲ ਨਿਰਮਲ = ਮਹਾਨ ਪਵਿੱਤਰ। ਸੂਚਾ...ਸੂਚਾ = ਮਹਾਨ ਸੁੱਚਾ।(ਜਦੋਂ ਮਨ-ਮੰਦਰ ਵਿਚ ਗੁਰ-ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ, ਤਦੋਂ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ।
 
अंत न अंता सदा बेअंता कहु नानक ऊचो ऊचा ॥४॥१॥८७॥
Anṯ na anṯā saḏā be▫anṯā kaho Nānak ūcẖo ūcẖā. ||4||1||87||
He has no end or limitation; He is forever unlimited. Says Nanak, He is the highest of the high. ||4||1||87||
ਗੁਰੂ ਜੀ ਆਖਦੇ ਹਨ, ਸੁਆਮੀ ਦੇ ਹੰਦ-ਬੰਨੇ ਦਾ ਕੋਈ ਓੜਕ ਨਹੀਂ। ਸਦੀਵੀ ਅਨੰਤਾਂ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈ ਉਹ।
xxx॥੪॥੧॥੮੭॥ਹੇ ਨਾਨਕ! ਆਖ- ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ (ਉਸ ਵਰਗਾ ਉੱਚਾ ਹੋਰ ਕੋਈ ਨਹੀਂ) ॥੪॥੧॥੮੭॥
 
बिलावलु महला ५ ॥
Bilāval mėhlā 5.
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
xxxxxx
 
बिनु हरि कामि न आवत हे ॥
Bin har kām na āvaṯ he.
Without the Lord, nothing is of any use.
ਵਾਹਿਗੁਰੂ ਦੇ ਬਾਝੋਂ ਤੇਰੇ ਕੁਝ ਭੀ ਕੰਮ ਨਹੀਂ।
ਕਾਮਿ = ਕੰਮ ਵਿਚ।ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ।
 
जा सिउ राचि माचि तुम्ह लागे ओह मोहनी मोहावत हे ॥१॥ रहाउ ॥
Jā si▫o rācẖ mācẖ ṯumĥ lāge oh mohnī mohāvaṯ he. ||1|| rahā▫o.
You are totally attached to that Enticer Maya; she is enticing you. ||1||Pause||
ਜਿਸ ਨਾਲ ਤੂੰ ਘਿਓ ਖਿਚੜੀ ਹੋਇਆ ਅਤੇ ਜੁੜਿਆ ਹੋਇਆ ਹੈ, ਉਹ ਠੱਗਣੀ ਮਾਇਆ ਤੈਨੂੰ ਛਲ ਰਹੀ ਹੈ। ਠਹਿਰਾਉ।
ਸਿਉ = ਜਿਸ (ਮਾਇਆ) ਨਾਲ। ਰਾਚਿ ਮਾਚਿ = ਰਚ ਮਿਚ ਕੇ। ਮੋਹਨੀ = ਮਨ ਨੂੰ ਮੋਹਣ ਵਾਲੀ ਮਾਇਆ। ਮੋਹਾਵਤ = ਠੱਗ ਰਹੀ ਹੈ ॥੧॥ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ ॥੧॥ ਰਹਾਉ॥
 
कनिक कामिनी सेज सोहनी छोडि खिनै महि जावत हे ॥
Kanik kāminī sej sohnī cẖẖod kẖinai mėh jāvaṯ he.
You shall have to leave behind your gold, your woman and your beautiful bed; you shall have to depart in an instant.
ਸੋਨੇ, ਆਪਣੀ ਪਤਨੀ ਅਤੇ ਸੁੰਦਰ ਪਲੰਘ ਨੂੰ ਛੱਡ ਕੇ ਤੂੰ ਇਕ ਮੁਹਤ ਵਿੱਚ ਟੁਰ ਜਾਏਂਗਾ।
ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਛੋਡਿ = ਛੱਡ ਕੇ। ਖਿਨੈ ਮਹਿ = ਖਿਨ ਵਿਚ ਹੀ।ਹੇ ਭਾਈ! ਸੋਨਾ (ਧਨ-ਪਦਾਰਥ), ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ।
 
उरझि रहिओ इंद्री रस प्रेरिओ बिखै ठगउरी खावत हे ॥१॥
Urajẖ rahi▫o inḏrī ras pareri▫o bikẖai ṯẖag▫urī kẖāvaṯ he. ||1||
You are entangled in the lures of sexual pleasures, and you are eating poisonous drugs. ||1||
ਤੂੰ ਪਾਪ ਵਿੱਚ ਫਾਬਾ ਹੋਇਆ ਹੈ। ਭੋਗ ਦੇ ਅੰਗ ਦੇ ਸੁਆਦ ਦਾ ਲੁਭਾਇਮਾਨ ਕੀਤਾ ਹੋਇਆ ਹੈ ਅਤੇ ਜ਼ਹਿਰੀਲੀ ਬੂਟੀ ਨੂੰ ਖਾਂਦਾ ਹੈ।
ਉਰਝਿ ਰਹਿਓ = ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਇੰਦ੍ਰੀ ਰਸ = ਕਾਮ-ਵਾਸਨਾ ਦੇ ਸੁਆਦ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਮੂਰੀ। ਠਗਉਰੀ = ਠਗ ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਲੋਕ ਰਾਹੀਆਂ ਨੂੰ ਖੁਆ ਕੇ ਬੇ-ਹੋਸ਼ ਕਰ ਲੈਂਦੇ ਹਨ ॥੧॥ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ॥੧॥
 
त्रिण को मंदरु साजि सवारिओ पावकु तलै जरावत हे ॥
Ŧariṇ ko manḏar sāj savāri▫o pāvak ṯalai jarāvaṯ he.
You have built and adorned a palace of straw, and under it, you light a fire.
ਤੂੰ ਕੱਖਾਂ ਦਾ ਮਹਿਲ ਬਣਾਇਆ ਅਤੇ ਆਰਾਸਤਾ ਕੀਤਾ ਹੈ ਅਤੇ ਇਸ ਦੇ ਹੇਠਾਂ ਤੂੰ ਅੱਗ ਬਾਲਦਾ ਹੈ।
ਤ੍ਰਿਣ ਕੋ = ਤੀਲਿਆਂ ਦਾ। ਮੰਦਰੁ = ਘਰ। ਸਾਜਿ = ਬਣਾ ਕੇ। ਪਾਵਕੁ = ਅੱਗ। ਤਲੈ = ਹੇਠ।ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ।
 
ऐसे गड़ महि ऐठि हठीलो फूलि फूलि किआ पावत हे ॥२॥
Aise gaṛ mėh aiṯẖ haṯẖīlo fūl fūl ki▫ā pāvaṯ he. ||2||
Sitting all puffed-up in such a castle, you stubborn-minded fool, what do you think you will gain? ||2||
ਇਹੋ ਜਿਹੇ ਕਿਲ੍ਹੇ ਵਿੱਚ, ਹੇ ਆਕੜ ਖਾਂ ਜਿੱਦੀਅਲ ਬੰਦੇ! ਤੂੰ ਫੁਲ ਫੁਲ ਕੇ ਬੈਠਣ ਨਾਲ ਕੀ ਹਾਸਲ ਕਰਦਾ ਹੈ।
ਗੜ = ਸਰੀਰ-ਕਿਲ੍ਹਾ। ਐਠਿ = ਆਕੜ ਨਾਲ। ਹਠੀਲੋ = ਹਠੀ, ਜ਼ਿੱਦੀ। ਫੂਲਿ ਫੂਲਿ = ਫੁੱਲ ਫੁੱਲ ਕੇ ॥੨॥ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ ॥੨॥
 
पंच दूत मूड परि ठाढे केस गहे फेरावत हे ॥
Pancẖ ḏūṯ mūd par ṯẖādẖe kes gahe ferāvaṯ he.
The five thieves stand over your head and seize you. Grabbing you by your hair, they will drive you on.
ਪੰਜ ਭੂਤਨੇ ਤੇਰੇ ਸਿਰ ਤੇ ਖੜੇ ਹਨ ਅਤੇ ਤੈਨੂੰ ਤੇਰੇ ਵਾਲਾਂ ਤੋਂ ਪਕੜ ਕੇ ਹੱਕੀ ਫਿਰਦੇ ਹਨ।
ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਮੂਡ ਪਰਿ = ਸਿਰ ਉਤੇ। ਠਾਢੇ = ਖਲੋਤੇ ਹੋਏ। ਗਹੇ = ਗਹਿ, ਫੜ ਕੇ। ਕੇਸ ਗਹੇ = ਕੇਸਾਂ ਤੋਂ ਫੜ ਕੇ। ਫੇਰਾਵਤ = ਭਵਾਂਦੇ ਹਨ।ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ,