Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हरि हरि उसतति करै दिनु राती रखि रखि चरण हरि ताल पूरईआ ॥५॥
Har har usṯaṯ karai ḏin rāṯī rakẖ rakẖ cẖaraṇ har ṯāl pūra▫ī▫ā. ||5||
I praise the Lord, day and night, moving my feet to the beat of the drum. ||5||
ਸੁਰਤਾਲ ਅੰਦਰ ਆਪਣੇ ਪੈਰ ਟਿਕਾ ਟਿਕਾ ਕੇ ਦਿਨ ਰਾਤ ਮੈਂ ਸੁਆਮੀ ਮਾਲਕ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
ਉਸਤਤਿ = ਸਿਫ਼ਤਿ-ਸਾਲਾਹ। ਚਰਣ ਹਰਿ = ਹਰੀ ਦੇ ਚਰਨ। ਰਖਿ ਰਖਿ = ਮੁੜ ਮੁੜ ਰੱਖ ਕੇ, ਹਰ ਵੇਲੇ ਰੱਖ ਕੇ। {ਨੋਟ: ਤਾਲ-ਸਿਰ ਨੱਚਣ ਵਾਲੇ ਦੇ ਨਾਲ ਰਾਗ ਦੇ ਸਾਜ਼ ਭੀ ਵਜਾਏ ਜਾਂਦੇ ਹਨ। ਗੁਰੂ ਦੀ ਰਜ਼ਾ ਵਿਚ ਤੁਰਨਾ, ਇਹ ਹੈ ਨੱਚਣਾ। ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਲਗਨ, ਇਹ ਹਨ ਵਾਜੇ। ਪ੍ਰਭੂ ਦੀ ਯਾਦ ਹਰ ਵੇਲੇ ਮਨ ਵਿਚ ਵਸਾਈ ਰੱਖਣੀ, ਇਹ ਹੈ ਤਾਲ-ਸਿਰ ਕਦਮ ਚੁੱਕਣੇ} ॥੫॥ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ ॥੫॥
 
हरि कै रंगि रता मनु गावै रसि रसाल रसि सबदु रवईआ ॥
Har kai rang raṯā man gāvai ras rasāl ras sabaḏ rava▫ī▫ā.
Imbued with the Lord's Love, my mind sings His Praise, joyfully chanting the Shabad, the source of nectar and bliss.
ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀ ਹੋਈ ਮੇਰੀ ਆਤਮਾ ਉਸ ਦਾ ਜੱਸ ਅਲਾਪਦੀ ਹੈ ਅਤੇ ਖੁਸ਼ੀ ਤੇ ਅੰਮ੍ਰਿਤ ਦੇ ਘਰ ਦਾ ਨਾਮ ਆਨੰਦ ਨਾਲ ਉਚਾਰਨ ਕਰਦੀ ਹੈ।
ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ। ਰਤਾ = ਰੰਗਿਆ ਹੋਇਆ। ਰਸਿ = ਸੁਆਦ ਨਾਲ। ਰਸਾਲ = {ਰਸ-ਆਲਯ} ਰਸਾਂ ਦਾ ਸੋਮਾ ਪ੍ਰਭੂ। ਰਸਾਲ ਰਸਿ = ਪਰਮਾਤਮਾ ਦੇ ਪ੍ਰੇਮ ਵਿਚ। ਰਵਿਆ = ਹਿਰਦੇ ਵਿਚ ਵਸਾਈ ਰੱਖਦਾ ਹੈ।ਹੇ ਭਾਈ! ਪ੍ਰਭੂ ਦੇ (ਪ੍ਰੇਮ-) ਰੰਗ ਵਿਚ ਰੰਗਿਆ ਹੋਇਆ (ਜਿਸ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ (ਜੋ ਮਨੁੱਖ) ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ,
 
निज घरि धार चुऐ अति निरमल जिनि पीआ तिन ही सुखु लहीआ ॥६॥
Nij gẖar ḏẖār cẖu▫ai aṯ nirmal jin pī▫ā ṯin hī sukẖ lahī▫ā. ||6||
The stream of immaculate purity flows through the home of the self within; one who drinks it in, finds peace. ||6||
ਇਨਸਾਨ ਨੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਪਰਮ ਪਵਿੱਤਰ ਧਾਰਾ ਟੱਪਕਤੀ ਹੈ। ਜੋ ਭੀ ਇਸ ਨੂੰ ਪਾਨ ਕਰਦਾ ਹੈ, ਉਹ ਆਰਾਮ ਪਾਉਂਦਾ ਹੈ।
ਨਿਜ ਘਰਿ = ਆਪਣੇ (ਹਿਰਦੇ-) ਘਰ ਵਿਚ। ਚੁਐ = ਚੋਂਦੀ ਰਹਿੰਦੀ ਹੈ। ਅਤਿ = ਬਹੁਤ। ਜਿਨਿ = ਜਿਸ (ਮਨੁੱਖ) ਨੇ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ ਨੇ ਹੀ ॥੬॥ਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ। ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ॥੬॥
 
मनहठि करम करै अभिमानी जिउ बालक बालू घर उसरईआ ॥
Manhaṯẖ karam karai abẖimānī ji▫o bālak bālū gẖar usra▫ī▫ā.
The stubborn-minded, egotistical, proud-minded person performs rituals, but these are like sand castles built by children.
ਆਪਣੇ ਚਿੱਤ ਦੀ ਜਿੱਦ ਰਾਹੀਂ ਹੰਕਾਰੀ ਆਦਮੀ ਕਰਮਕਾਂਡ ਕਮਾਉਂਦਾ ਹੈ। ਪਰ ਇਹ ਇਕ ਬੱਚੇ ਦੇ ਰੇਤੇ ਦਾ ਮਕਾਨ ਬਣਾਉਣ ਦੇ ਸਮਾਨ ਹਨ।
ਮਨ ਹਠਿ = (ਆਪਣੇ) ਮਨ ਦੇ ਹਠ ਨਾਲ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਅਭਿਮਾਨੀ = ਅਹੰਕਾਰੀ (ਹੋ ਜਾਂਦਾ ਹੈ)। ਬਾਲੂ = ਰੇਤ।(ਜਿਹੜਾ ਮਨੁੱਖ ਆਪਣੇ) ਮਨ ਦੇ ਹਠ ਨਾਲ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ, ਉਸ ਨੂੰ (ਆਪਣੇ ਧਰਮੀ ਹੋਣ ਦਾ) ਮਾਣ ਹੋ ਜਾਂਦਾ ਹੈ, (ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ) ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ।
 
आवै लहरि समुंद सागर की खिन महि भिंन भिंन ढहि पईआ ॥७॥
Āvai lahar samunḏ sāgar kī kẖin mėh bẖinn bẖinn dẖėh pa▫ī▫ā. ||7||
When the waves of the ocean come in, they crumble and dissolve in an instant. ||7||
ਜਦ ਆਪਾਰ ਸਮੁੰਦਰ ਦੇ ਤਰੰਗ ਇਸ ਨੂੰ ਟਕਰਾਉਂਦੇ ਹਨ, ਤਦ ਇਕ ਨਿਮਖ ਵਿੱਚ, ਇਹ ਟੁਕੜੇ ਟੁਕੜੇ ਹੋ ਡਿੱਗ ਪੈਂਦਾ ਹੈ।
xxx॥੭॥ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ ॥੭॥
 
हरि सरु सागरु हरि है आपे इहु जगु है सभु खेलु खेलईआ ॥
Har sar sāgar har hai āpe ih jag hai sabẖ kẖel kẖela▫ī▫ā.
The Lord is the pool, and the Lord Himself is the ocean; this world is all a play which He has staged.
ਵਾਹਿਗੁਰੂ ਸਰੋਵਰ ਹੈ ਅਤੇ ਵਾਹਿਗੁਰੂ ਖੁਦ ਹੀ ਸਮੁੰਦਰ ਹੈ। ਇਹ ਸਮੂਹ ਸੰਸਾਰ ਉਸ ਨੇ ਇਕ ਖੇਡ ਰਚੀ ਹੋਈ ਹੈ।
ਸਰੁ = ਸਰੋਵਰ, ਤਾਲਾਬ। ਸਾਗਰੁ = ਸਮੁੰਦਰ। ਆਪੇ = ਆਪ ਹੀ। ਸਭੁ = ਸਾਰਾ।ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ)।
 
जिउ जल तरंग जलु जलहि समावहि नानक आपे आपि रमईआ ॥८॥३॥६॥
Ji▫o jal ṯarang jal jalėh samāvėh Nānak āpe āp rama▫ī▫ā. ||8||3||6||
As the waves of water merge into the water again, O Nanak, so does He merge into Himself. ||8||3||6||
ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦਾ ਪਾਣੀ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ, ਹੇ ਨਾਨਕ! ਸਰਬ-ਵਿਆਪਕ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ।
ਤਰੰਗ = ਲਹਿਰਾਂ। ਜਲਹਿ = ਪਾਣੀ ਵਿਚ ਹੀ {ਜਲਹਿ = ਜਲਿ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਲਿ' ਦੀ 'ਿ' ਉੱਡ ਗਈ ਹੈ}। ਸਮਾਵਹਿ = ਲੀਨ ਹੋ ਜਾਂਦੀਆਂ ਹਨ ॥੮॥੩॥੬॥ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ ॥੮॥੩॥੬॥
 
बिलावलु महला ४ ॥
Bilāval mėhlā 4.
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
xxxxxx
 
सतिगुरु परचै मनि मुंद्रा पाई गुर का सबदु तनि भसम द्रिड़ईआ ॥
Saṯgur parcẖai man munḏrā pā▫ī gur kā sabaḏ ṯan bẖasam ḏariṛ▫ī▫ā.
My mind wears the ear-rings of the True Guru's acquaintance; I apply the ashes of the Word of the Guru's Shabad to my body.
ਮੇਰੇ ਚਿੱਤ ਨੇ ਸੱਚੇ ਗੁਰਾਂ ਨਾਲ ਮਿਲਾਪ ਦੀਆਂ ਮੁੰਦਾਂ ਪਾਈਆਂ ਹੋਈਆਂ ਹਨ ਅਤੇ ਆਪਣੀ ਦੇਹ ਨੂੰ ਮੈਂ ਗੁਰਾਂ ਦੇ ਉਪਦੇਸ਼ ਦੀ ਸੁਆਹ ਮਲਦਾ ਹਾਂ।
ਪਰਚੈ = ਪ੍ਰਸੰਨ ਹੋ ਜਾਂਦਾ ਹੈ (ਜਿਨ੍ਹਾਂ ਮਨੁੱਖਾਂ ਉਤੇ)। ਮਨਿ = ਮਨ ਵਿਚ। ਤਨਿ = ਸਰੀਰ ਉਤੇ। ਭਸਮ = ਸੁਆਹ। ਦ੍ਰਿੜਈਆ = ਹਿਰਦੇ ਵਿਚ ਪੱਕੇ ਤੌਰ ਤੇ ਵਸਾ ਲਿਆ।ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੁੰਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ।
 
अमर पिंड भए साधू संगि जनम मरण दोऊ मिटि गईआ ॥१॥
Amar pind bẖa▫e sāḏẖū sang janam maraṇ ḏo▫ū mit ga▫ī▫ā. ||1||
By body has become immortal, in the Saadh Sangat, the Company of the Holy. Both birth and death have come to an end for me. ||1||
ਸਤਿ-ਸੰਗਤ ਅੰਦਰ ਮੇਰੀ ਹਸਤੀ ਅਬਿਨਾਸੀ ਹੋ ਗਈ ਹੈ ਅਤੇ ਮੁੱਕ ਗਏ ਹਨ ਦੋਨੋਂ ਹੀ ਮੇਰੇ ਜੰਮਣੇ ਤੇ ਮਰਨੇ।
ਅਮਰ = ਅ-ਮਰ, ਨਾਹ ਮਰਨ ਵਾਲੇ। ਪਿੰਡ = ਸਰੀਰ। ਅਮਰ ਪਿੰਡ = ਮੌਤ-ਰਹਿਤ ਸਰੀਰਾਂ ਵਾਲੇ, ਜਨਮ ਮਰਨ ਦੇ ਗੇੜ ਤੋਂ ਬਚੇ ਹੋਏ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਦੋਊ = ਦੋਵੇਂ ਹੀ ॥੧॥(ਇਸ ਤਰ੍ਹਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ॥੧॥
 
मेरे मन साधसंगति मिलि रहीआ ॥
Mere man sāḏẖsangaṯ mil rahī▫ā.
O my mind, remain united with the Saadh Sangat.
ਹੇ ਮੇਰੀ ਜਿੰਦੜੀਏ! ਤੂੰ ਸਦਾ ਹੀ ਸਤਿ ਸੰਗਤ ਨਾਲ ਜੁੜੀ ਰਹੁ।
ਮਨ = ਹੇ ਮਨ! ਮਿਲਿ = ਮਿਲ ਕੇ।ਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ (ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ)
 
क्रिपा करहु मधसूदन माधउ मै खिनु खिनु साधू चरण पखईआ ॥१॥ रहाउ ॥
Kirpā karahu maḏẖsūḏan māḏẖa▫o mai kẖin kẖin sāḏẖū cẖaraṇ pakẖa▫ī▫ā. ||1|| rahā▫o.
Be merciful to me, O Lord; each and every instant, let me wash the Feet of the Holy. ||1||Pause||
ਹੇ ਮਧ ਦੈਂਤ ਨੂੰ ਮਾਰਨ ਵਾਲੇ ਅਤੇ ਮਾਇਆ ਦੇ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਹਰ ਮੁਹਤ ਸੰਤਾਂ ਦੇ ਪੈਰ ਧੋਵਾਂ। ਠਹਿਰਾਉ।
ਮਧ ਸੂਦਨ = ਹੇ ਮਧ ਸੂਦਨ! ਹੇ ਮਧੂ-ਰਾਖਸ਼ ਨੂੰ ਮਾਰਨ ਵਾਲੇ! ਮਾਧਉ = ਹੇ ਮਾਇਆ ਦੇ ਪਤੀ! (ਧਵ = ਪਤੀ)। ਪਖਈਆ = ਮੈਂ ਧੋਂਦਾ ਰਹਾਂ ॥੧॥ਹੇ ਮਧਸੂਦਨ! ਹੇ ਮਾਧੋ! (ਮੇਰੇ ਉਤੇ) ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ ਰਹਾਂ (ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ) ॥੧॥ ਰਹਾਉ॥
 
तजै गिरसतु भइआ बन वासी इकु खिनु मनूआ टिकै न टिकईआ ॥
Ŧajai girsaṯ bẖa▫i▫ā ban vāsī ik kẖin manū▫ā tikai na tika▫ī▫ā.
Forsaking family life, he wanders in the forest, but his mind does not remain at rest, even for an instant.
ਘਰ-ਬਾਰ ਨੂੰ ਛੱਡ ਕੇ, ਇਨਸਾਨ ਜੰਗਲ ਦੇ ਰਹਿਣ ਵਾਲਾ ਹੋ ਜਾਂਦਾ ਹੈ ਪ੍ਰੰਤੂ ਉਸ ਦਾ ਮਨ ਇਕ ਮੁਹਤ ਭਰ ਲਈ ਭੀ ਨਿਹਚਲ ਨਹੀਂ ਹੁੰਦਾ।
ਤਜੈ = ਤਿਆਗਦਾ ਹੈ, ਛੱਡ ਜਾਂਦਾ ਹੈ। ਬਨਵਾਸੀ = ਜੰਗਲ ਦਾ ਵਾਸੀ।ਪਰ, ਹੇ ਭਾਈ! (ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ) ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ।
 
धावतु धाइ तदे घरि आवै हरि हरि साधू सरणि पवईआ ॥२॥
Ḏẖāvaṯ ḏẖā▫e ṯaḏe gẖar āvai har har sāḏẖū saraṇ pava▫ī▫ā. ||2||
The wandering mind returns home, only when it seeks the Sanctuary of the Lord's Holy people. ||2||
ਕੇਵਲ ਤਾਂ ਹੀ ਭਟਕਦਾ ਹੋਇਆ ਮਨੂਆਂ ਆਪਣੇ ਧਾਮ ਵਿੱਚ ਆਉਂਦਾ ਹੈ, ਜਦ ਇਹ ਸੁਆਮੀ ਵਾਹਿਗੁਰੂ ਦੇ ਸੰਤਾਂ ਦੀ ਪਨਾਹ ਲੈਂਦਾ ਹੈ।
ਧਾਵਤੁ = ਭਟਕਦਾ ਮਨ। ਧਾਇ = ਭਟਕ ਕੇ, ਦੌੜ ਕੇ। ਤਦੇ = ਤਦੋਂ ਹੀ। ਘਰਿ = ਘਰ ਵਿਚ। ਸਾਧੂ = ਗੁਰੂ ॥੨॥ਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ ॥੨॥
 
धीआ पूत छोडि संनिआसी आसा आस मनि बहुतु करईआ ॥
Ḏẖī▫ā pūṯ cẖẖod sani▫āsī āsā ās man bahuṯ kara▫ī▫ā.
The Sannyaasi renounces his daughters and sons, but his mind still conjures up all sorts of hopes and desires.
ਇਕ ਵਿਰੱਕਤ ਭੀ ਜੋ ਆਪਣੀਆਂ ਲੜਕੀਆਂ ਅਤੇ ਲੜਕਿਆਂ ਨੂੰ ਛੱਡ ਜਾਂਦਾ ਹੈ ਅਤੇ ਆਪਣੇ ਚਿੱਤ ਅੰਦਰ ਘਨੇਰੀਆਂ ਖਾਹਿਸ਼ਾਂ ਧਾਰਦਾ ਹੈ।
ਛੋਡਿ = ਛੱਡ ਕੇ। ਮਨਿ = ਮਨ ਵਿਚ।ਹੇ ਭਾਈ! (ਜਿਹੜਾ ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ,
 
आसा आस करै नही बूझै गुर कै सबदि निरास सुखु लहीआ ॥३॥
Āsā ās karai nahī būjẖai gur kai sabaḏ nirās sukẖ lahī▫ā. ||3||
With these hopes and desires, he still does not understand, that only through the Word of the Guru's Shabad does one become free of desires, and find peace. ||3||
ਉਹ ਖਾਹਿਸ਼ਾਂ ਉਤੇ ਖਾਹਿਸ਼ਾਂ ਧਾਰੀ ਰੱਖਦਾ ਹੈ ਅਤੇ ਉਹ ਇਹ ਨਹੀਂ ਸਮਝਦਾ ਕਿ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਖਾਹਿਸ਼-ਰਹਿਤ ਹੁੰਦਾ ਹੈ ਅਤੇ ਆਰਾਮ ਪਾਉਂਦਾ ਹੈ।
ਕਰੈ = ਕਰਦਾ ਹੈ। ਬੂਝੈ = ਸਮਝਦਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਿਰਾਸ = ਆਸਾ-ਰਹਿਤ ਹੋ ਕੇ ॥੩॥ਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ) ਨਹੀਂ ਸਮਝਦਾ। ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ॥੩॥
 
उपजी तरक दिग्मबरु होआ मनु दह दिस चलि चलि गवनु करईआ ॥
Upjī ṯarak ḏigambar ho▫ā man ḏah ḏis cẖal cẖal gavan kara▫ī▫ā.
When detachment from the world wells up within, he become a naked hermit, but still, his mind roams, wanders and rambles in the ten directions.
ਜਦ ਬੰਦੇ ਨੂੰ ਜੱਗ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ, ਉਹ ਨਾਂਗਾ ਸਾਧੂ ਹੋ ਜਾਂਦਾ ਹੈ, ਪ੍ਰੰਤੂ ਉਸ ਦਾ ਮਨੂਆ ਦਸੀਂ ਪਾਸੀਂ ਭਟਕਦਾ, ਭੌਂਦਾ ਤੇ ਭੱਜਿਆ ਫਿਰਦਾ ਹੈ।
ਤਰਕ = ਨਫ਼ਰਤ। ਦਿਗੰਬਰ = {ਦਿਗ-ਅੰਬਰੁ। ਦਿਗ = ਦਿਸ਼ਾ। ਅੰਬਰੁ = ਕੱਪੜਾ} ਜਿਸ ਨੇ ਚੌਂਹਾਂ ਤਰਫ਼ਾਂ ਨੂੰ ਹੀ ਕੱਪੜਾ ਬਣਾਇਆ ਹੈ, ਨਾਂਗਾ, ਜੈਨੀ। ਦਹਦਿਸ = ਦਸੀਂ ਪਾਸੀਂ। ਚਲਿ ਚਲਿ = ਜਾ ਜਾ ਕੇ, ਭਟਕ ਭਟਕ ਕੇ। ਗਵਨੁ = ਰਟਨ, ਦੌੜ-ਭੱਜ।ਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ,
 
प्रभवनु करै बूझै नही त्रिसना मिलि संगि साध दइआ घरु लहीआ ॥४॥
Parbẖavan karai būjẖai nahī ṯarisnā mil sang sāḏẖ ḏa▫i▫ā gẖar lahī▫ā. ||4||
He wanders around, but his desires are not satisfied; joining the Saadh Sangat, the Company of the Holy, he finds the house of kindness and compassion. ||4||
ਉਹ ਭੌਂਦਾ ਫਿਰਦਾ ਹੈ, ਪਰ ਉਸ ਦੀ ਖਾਹਿਸ਼ ਬੁਝਦੀ ਨਹੀਂ। ਸਤਿ ਸੰਗਤ ਨਾਲ ਮਿਲ ਕੇ ਉਹ ਰਹਿਮਤ ਦੇ ਧਾਮ ਨੂੰ ਪਰਾਪਤ ਹੋ ਜਾਂਦਾ ਹੈ।
ਪ੍ਰਭਵਨੁ = (ਸਾਰੇ ਦੇਸ ਦਾ) ਰਟਨ। ਮਿਲਿ = ਮਿਲ ਕੇ। ਦਇਆ ਘਰੁ = ਦਇਆ ਦਾ ਘਰ, ਦਇਆ ਦਾ ਸੋਮਾ ਹਰੀ ॥੪॥(ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ। ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥
 
आसण सिध सिखहि बहुतेरे मनि मागहि रिधि सिधि चेटक चेटकईआ ॥
Āsaṇ siḏẖ sikẖėh bahuṯere man māgėh riḏẖ siḏẖ cẖetak cẖetka▫ī▫ā.
The Siddhas learn many Yogis postures, but their minds still yearn for riches, miraculous powers and energy.
ਯੋਗੀ ਘਣੇਰੇ ਬੈਠਣ ਦੇ ਢੰਗ ਸਿੱਖਦੇ ਹਨ, ਪ੍ਰੰਤੂ ਉਨ੍ਹਾਂ ਦਾ ਚਿੱਤ, ਧਨ-ਸੰਪਦਾ, ਕਰਾਮਾਤੀ-ਸ਼ਕਤੀਆਂ ਅਤੇ ਭੂਤ-ਪ੍ਰੇਤ ਦੀ ਵਿਦਿਆ ਨੂੰ ਲਲਚਾਉਂਦਾ ਹੈ।
ਸਿਧ = ਸਿੱਧ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਿਖਹਿ = ਸਿੱਖਦੇ ਹਨ। ਮਨਿ = ਮਨ ਵਿਚ। ਮਾਗਹਿ = ਮੰਗਦੇ ਹਨ। ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਚੇਟਕ = ਕਰਾਮਾਤੀ ਤਮਾਸ਼ੇ।ਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ)।
 
त्रिपति संतोखु मनि सांति न आवै मिलि साधू त्रिपति हरि नामि सिधि पईआ ॥५॥
Ŧaripaṯ sanṯokẖ man sāʼnṯ na āvai mil sāḏẖū ṯaripaṯ har nām siḏẖ pa▫ī▫ā. ||5||
Satisfaction, contentment and tranquility do not come to their minds; but meeting the Holy Saints, they are satisfied, and through the Name of the Lord, spiritual perfection is attained. ||5||
ਰਜ, ਸੰਤੁਸ਼ਟਤਾ ਅਤੇ ਠੰਢ-ਚੈਨ ਬੰਦੇ ਦੇ ਚਿੱਤ ਅੰਦਰ ਪ੍ਰਵੇਸ਼ ਨਹੀਂ ਕਰਦੇ। ਸੰਤਾਂ ਨੂੰ ਮਿਲਣ ਦੁਆਰਾ ਬੰਦਾ ਧ੍ਰਾਮ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਰਾਹੀਂ ਉਹ ਪੂਰਨਤਾ ਨੂੰ ਪਰਾਪਤ ਹੋ ਜਾਂਦਾ ਹੈ।
ਤ੍ਰਿਪਤਿ = (ਮਾਇਆ ਵਲੋਂ) ਰਜੇਵਾਂ। ਮਨਿ = ਮਨ ਵਿਚ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਸਿਧਿ = ਸਫਲਤਾ ॥੫॥(ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ॥੫॥
 
अंडज जेरज सेतज उतभुज सभि वरन रूप जीअ जंत उपईआ ॥
Andaj jeraj seṯaj uṯ▫bẖuj sabẖ varan rūp jī▫a janṯ upa▫ī▫ā.
Life is born from the egg, from the womb, from sweat and from the earth; God created the beings and creatures of all colors and forms.
ਆਂਡੇ ਤੋਂ ਨਿਪਜੇ, ਜੋਰ ਤੋਂ ਨਿਪਜੇ, ਮੁੜ੍ਹਕੇ ਤੋਂ ਉਪਜੇ, ਧਰਤੀ ਤੋਂ ਉਪਜੇ, ਪ੍ਰਾਣੀ ਅਤੇ ਪਸ਼ੂ ਪੰਛੀ ਆਦਿ ਸਾਰਿਆਂ ਰੰਗਾਂ ਤੇ ਸਰੂਪਾਂ ਦ, ੇ ਰੱਬ ਦੇ ਪੈਦਾ ਕੀਤੇ ਹੋਏ ਹਨ।
ਅੰਡਜ = ਅੰਡਿਆਂ ਤੋਂ ਪੈਦਾ ਹੋਣ ਵਾਲੇ। ਜੇਰਜ = ਜਿਓਰ ਤੋਂ ਪੈਦਾ ਹੋਣ ਵਾਲੇ। ਸੇਤਜ = ਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਉਤਭੁਜ = {डद्भिज्ज} ਧਰਤੀ ਵਿਚੋਂ ਫੁੱਟਣ ਵਾਲੇ। ਸਭਿ = ਸਾਰੇ। ਵਰਨ = ਰੰਗ। ਪਰੈ = ਪੈਂਦਾ ਹੈ।ਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ-ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ।
 
साधू सरणि परै सो उबरै खत्री ब्राहमणु सूदु वैसु चंडालु चंडईआ ॥६॥
Sāḏẖū saraṇ parai so ubrai kẖaṯrī barāhmaṇ sūḏ vais cẖandāl cẖand▫ī▫ā. ||6||
One who seeks the Sanctuary of the Holy is saved, whether he is a Kshatriya, a Brahmin, a Soodra, a Vaisya or the most untouchable of the untouchables. ||6||
ਜੋ ਸੰਤਾਂ ਦੀ ਪਨਾਹ ਲੈਂਦਾ ਹੈ, ਉਹ ਤਰ ਜਾਂਦਾ ਹੈ, ਭਾਵੇਂ ਉਹ ਖੱਤ੍ਰੀ, ਵਿਦਵਾਨ, ਕਿਸਾਨ, ਅਛੂਤ ਅਤੇ ਕਮੀਣਾ ਹੋਵੇ।
ਉਬਰੈ = (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ ॥੬॥(ਇਹਨਾਂ ਵਿਚੋਂ ਜਿਹੜਾ ਜੀਵ) ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ ॥੬॥
 
नामा जैदेउ क्मबीरु त्रिलोचनु अउजाति रविदासु चमिआरु चमईआ ॥
Nāmā jaiḏe▫o kambīr Ŧrilocẖan a▫ujāṯ Raviḏās cẖami▫ār cẖama▫ī▫ā.
Naam Dayv, Jai Dayv, Kabeer, Trilochan and Ravi Daas the low-caste leather-worker,
ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ ਅਤੇ ਨੀਚ ਜਾਤ ਦਾ ਰਵਿਦਾਸ ਚਮਾਰ ਪਾਰ ਉਤਰ ਗਏ।
ਅੳਜਾਤਿ = ਨੀਵੀਂ ਜਾਤਿ ਵਾਲਾ।ਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ,
 
जो जो मिलै साधू जन संगति धनु धंना जटु सैणु मिलिआ हरि दईआ ॥७॥
Jo jo milai sāḏẖū jan sangaṯ ḏẖan Ḏẖannā jat Saiṇ mili▫ā har ḏa▫ī▫ā. ||7||
blessed Dhanna and Sain; all those who joined the humble Saadh Sangat, met the Merciful Lord. ||7||
ਵਡਭਾਗੀ ਧੰਨਾ ਜੱਟ, ਸੈਣ ਅਤੇ ਉਹ ਸਾਰੇ ਜੋ ਪਵਿੱਤਰ ਪੁਰਸ਼ਾਂ ਦੇ ਸਮਾਗਮ ਅੰਦਰ ਜੁੜੇ ਹਨ, ਮਿਹਰਬਾਨ ਮਾਲਕ ਨੂੰ ਮਿਲ ਪਏ ਹਨ।
ਸਾਧੂ ਜਨ ਸੰਗਤਿ = ਸੰਤ ਜਨਾਂ ਦੀ ਸੰਗਤਿ ਵਿਚ। ਧਨੁ = ਧੰਨ, ਭਾਗਾਂ ਵਾਲਾ। ਦਈਆ = ਦਇਆ ਦਾ ਘਰ ਪ੍ਰਭੂ ॥੭॥ਧੰਨਾ ਜੱਟ, ਸੈਣ (ਨਾਈ)- ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ ॥੭॥
 
संत जना की हरि पैज रखाई भगति वछलु अंगीकारु करईआ ॥
Sanṯ janā kī har paij rakẖā▫ī bẖagaṯ vacẖẖal angīkār kara▫ī▫ā.
The Lord protects the honor of His humble servants; He is the Lover of His devotees - He makes them His own.
ਭਗਤੀ ਨੂੰ ਪਿਆਰ ਕਰਨ ਵਾਲਾ ਵਾਹਿਗੁਰੂ ਸਾਧ ਸਰੂਪ ਦੀ ਲੱਜਿਆ ਰੱਖਦਾ ਹੈ ਅਤੇ ਉਨ੍ਹਾਂ ਨੂੰ ਕਬੂਲ ਕਰ ਲੈਂਦਾ ਹੈ।
ਪੈਜ = ਇੱਜ਼ਤ, ਲਾਜ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ਹਰੀ। ਅੰਗੀਕਾਰੁ = ਪੱਖ।(ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ।
 
नानक सरणि परे जगजीवन हरि हरि किरपा धारि रखईआ ॥८॥४॥७॥
Nānak saraṇ pare jagjīvan har har kirpā ḏẖār rakẖa▫ī▫ā. ||8||4||7||
Nanak has entered the Sanctuary of the Lord, the Life of the world, who has showered His Mercy upon him, and saved him. ||8||||4||7||
ਨਾਨਕ ਨੇ ਜਗਤ ਦੀ ਜਿੰਦ-ਜਾਨ ਸੁਆਮੀ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਨੇ ਆਪਣੀ ਰਹਿਮਤ ਧਾਰ ਕੇ ਉਸ ਦਾ ਉਤਾਰਾ ਕਰ ਦਿੱਤਾ ਹੈ।
ਸਰਣਿ ਜਗ ਜੀਵਨ = ਜਗਤ ਦੇ ਜੀਵਨ ਪ੍ਰਭੂ ਦੀ ਸਰਨ। ਰਖਈਆ = ਰੱਖਿਆ ਕਰਦਾ ਹੈ ॥੮॥੪॥੭॥ਹੇ ਨਾਨਕ! (ਆਖ-) ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਪ੍ਰਭੂ ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ ॥੮॥੪॥੭॥
 
बिलावलु महला ४ ॥
Bilāval mėhlā 4.
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
xxxxxx
 
अंतरि पिआस उठी प्रभ केरी सुणि गुर बचन मनि तीर लगईआ ॥
Anṯar pi▫ās uṯẖī parabẖ kerī suṇ gur bacẖan man ṯīr laga▫ī▫ā.
The thirst for God has welled up deep within me; hearing the Word of the Guru's Teachings, my mind is pierced by His arrow.
ਮੇਰੇ ਅੰਦਰ ਸੁਆਮੀ ਲਈ ਤਰੇਹ ਉਤਪੰਨ ਹੋ ਗਈ ਹੈ ਅਤੇ ਗੁਰਾਂ ਦੀ ਬਾਣੀ ਸ੍ਰਵਣ ਕਰ ਕੇ ਮੇਰੀ ਆਤਮਾ ਬਾਣ ਨਾਲ ਵਿੰਨ੍ਹੀ ਗਈ ਹੈ।
ਅੰਤਰਿ = (ਮੇਰੇ) ਅੰਦਰ। ਪਿਆਸ = ਤਾਂਘ। ਪ੍ਰਭ ਕੇਰੀ = ਪ੍ਰਭੂ (ਨੂੰ ਮਿਲਣ) ਦੀ। ਸੁਣਿ = ਸੁਣ ਕੇ। ਮਨਿ = (ਮੇਰੇ) ਮਨ ਵਿਚ।ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ।