Sri Guru Granth Sahib Ji

Ang: / 1430

Your last visited Ang:

वखतु वीचारे सु बंदा होइ ॥
vakẖaṯ vīcẖāre so banḏā ho▫e.
One who reflects upon his allotted span of life, becomes the slave of God.
ਜਿਹੜਾ ਜੀਵਨ ਦੇ ਸਮੇ ਨੂੰ ਸੋਚਦਾ ਸਮਝਦਾ (ਤੋ ਲਾਭ ਉਠਾਉਂਦਾ) ਹੈ, ਉਹ ਹੀ ਵਾਹਿਗੁਰੂ ਦਾ ਗੋਲਾ ਹੁੰਦਾ ਹੈ।
ਵਖਤੁ = ਮਨੁੱਖਾ ਜਨਮ ਦਾ ਸਮਾ।ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।
 
कुदरति है कीमति नही पाइ ॥
Kuḏraṯ hai kīmaṯ nahī pā▫e.
The value of the Creative Power of the Universe cannot be known.
ਉਸ ਦਾ ਮੁੱਲ, ਜੋ ਆਲਮ ਵਿੱਚ ਹੈ, ਜਾਣਿਆ ਨਹੀਂ ਜਾ ਸਕਦਾ।
ਕਹੀ ਨਾ ਜਾਇ = ਬਿਆਨ ਨਹੀਂ ਹੋ ਸਕਦੀ।ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।
 
जा कीमति पाइ त कही न जाइ ॥
Jā kīmaṯ pā▫e ṯa kahī na jā▫e.
Even if its value were known, it could not be described.
ਜੇਕਰ ਇਨਸਾਨ ਦਾਮ ਜਾਣ ਭੀ ਲਵੇ ਤਦ ਉਹ ਇਸ ਨੂੰ ਬਿਆਨ ਨਹੀਂ ਕਰ ਸਕਦਾ।
xxxਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
 
सरै सरीअति करहि बीचारु ॥
Sarai sarī▫aṯ karahi bīcẖār.
Some think about religious rituals and regulations,
ਲੋਕ ਮਜ਼ਹਬੀ ਕਾਨੂੰਨਾਂ ਤੇ ਕਾਇਦਿਆਂ ਦਾ ਖਿਆਲ ਕਰਦੇ ਹਨ।
ਸਰੈ = ਸ਼ਰ੍ਹਾ ਦਾ।ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,
 
बिनु बूझे कैसे पावहि पारु ॥
Bin būjẖe kaise pāvahi pār.
but without understanding, how can they cross over to the other side?
ਪਰ ਵਾਹਿਗੁਰੂ ਨੂੰ ਸਮਝਣ ਦੇ ਬਾਝੋਂ, ਉਹ ਕਿਸ ਤਰ੍ਰਾਂ ਤਰ ਸਕਦੇ ਹਨ?
ਪਾਰੁ = ਅੰਤ, ਪਾਰਲਾ ਬੰਨਾ।ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?
 
सिदकु करि सिजदा मनु करि मखसूदु ॥
Siḏak kar sijḏā man kar makẖsūḏ.
Let sincere faith be your bowing in prayer, and let the conquest of your mind be your objective in life.
ਭਰੋਸੇ ਨੂੰ ਆਪਣਾ ਨਿਉਣਾ ਬਣਾ ਅਤੇ ਮਨੂਏ ਦੀ ਜਿੱਤ ਨੂੰ ਆਪਣੀ ਜਿੰਦਗੀ ਦਾ ਮਨੋਰਥ ਕਰ।
ਸਿਜਦਾ = ਰੱਬ ਅੱਗੇ ਨਿਊਣਾ। ਮਖਸੂਦੁ = ਨਿਸ਼ਾਨਾ, ਪ੍ਰਯੋਜਨ।ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।
 
जिह धिरि देखा तिह धिरि मउजूदु ॥१॥
Jih ḏẖir ḏekẖā ṯih ḏẖir ma▫ujūḏ. ||1||
Wherever I look, there I see God's Presence. ||1||
ਜਿਸ ਪਾਸੋਂ ਮੈਂ ਵੇਖਦਾ ਹਾਂ, ਉਸੇ ਪਾਸੇ ਮੈਂ ਵਾਹਿਗੁਰੂ ਨੂੰ ਹਾਜਰ ਨਾਜਰ ਪਾਉਂਦਾ ਹਾਂ।
ਜਿਹ ਧਿਰਿ = ਜਿਸ ਪਾਸੇ। ਮਉਜੂਦੁ = ਹਾਜ਼ਰ ॥੧॥ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
गुर सभा एव न पाईऐ ना नेड़ै ना दूरि ॥
Gur sabẖā ev na pā▫ī▫ai nā neṛai nā ḏūr.
The Society of the Guru is not obtained like this, by trying to be near or far away.
ਗੁਰਾਂ ਦੀ ਸੰਗਤ ਇਸ ਤਰ੍ਰਾਂ ਪਰਾਪਤ ਨਹੀਂ ਹੁੰਦੀ, ਨਾਂ ਸਰੀਰਕ ਤੌਰ ਤੇ ਨਜ਼ਦੀਕ ਤੇ ਨਾਂ ਹੀ ਦੁਰੇਡੇ ਹੋਣ ਦੁਆਰਾ।
ਗੁਰ ਸਭਾ = ਗੁਰੁ ਦਾ ਸੰਗ। ਏਵ = ਇਸ ਤਰ੍ਹਾਂ (ਨਿਰਾ ਸਰੀਰਕ ਤੌਰ ਤੇ)।(ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ।
 
नानक सतिगुरु तां मिलै जा मनु रहै हदूरि ॥२॥
Nānak saṯgur ṯāʼn milai jā man rahai haḏūr. ||2||
O Nanak, you shall meet the True Guru, if your mind remains in His Presence. ||2||
ਨਾਨਕ, ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ ਜੇਕਰ ਮਨੂਆ ਉਨ੍ਹਾਂ ਦੀ ਹਜੂਰੀ ਅੰਦਰ ਸਦਾ ਹੀ ਵਿਚਰੇ।
ਹਦੂਰਿ = ਹਜ਼ੂਰੀ ਵਿਚ; ਚਰਨਾਂ ਵਿਚ, ਯਾਦ ਵਿਚ ॥੨॥ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
सपत दीप सपत सागरा नव खंड चारि वेद दस असट पुराणा ॥
Sapaṯ ḏīp sapaṯ sāgrā nav kẖand cẖār veḏ ḏas asat purāṇā.
The seven islands, seven seas, nine continents, four Vedas and eighteen Puraanas -
ਸਤ ਜਜ਼ੀਰੇ, ਸਤ ਸਮੁੰਦਰ, ਨੋ ਬਰੇਆਜ਼ਮ, ਚਾਰ ਵੇਦ ਤੇ ਦਸ ਤੇ ਅੱਠ (ਅਠਾਰਾ) ਪੁਰਾਣ।
ਦੀਪ = {ਸੰਸਕ੍ਰਿਤ ਸ਼ਬਦ 'ਦ੍ਵੀਪ'} ਧਰਤੀ ਦਾ ਉਹ ਹਿਸਾ ਜਿਸ ਦੇ ਦੋਹੀਂ ਪਾਸੀਂ ਜਲ ਹੋਵੇ। ਨਵ ਖੰਡ = ਧਰਤੀ ਦੇ ਨੌ ਹਿੱਸੇ। ❀ 'ਦੀਪ' ਬਾਰੇ ਨੋਟ: ਭਾਰਤ ਦੇ ਪੁਰਾਣੇ ਸੰਸਕ੍ਰਿਤ ਵਿਦਵਾਨਾਂ ਨੇ ਪ੍ਰਿਥਵੀ ਦੀ ਕਈ ਹਿੱਸਿਆਂ ਵਿਚ ਵੰਡ ਕੀਤੀ। ਕੋਈ ਇਸ ਦੇ ਚਾਰ ਹਿੱਸੇ ਕਰਦੇ ਹਨ, ਕੋਈ ਸੱਤ, ਕੋਈ ਨੌ ਤੇ ਕੋਈ ਤੇਰਾਂ। ਹਰੇਕ ਹਿੱਸੇ ਦਾ ਨਾਉਂ 'ਦ੍ਵੀਪ ਰੱਖਿਆ ਤੇ ਇਹ ਪੁਰਾਤਨ ਖ਼ਿਆਲ ਹੈ ਕਿ ਇਹ ਹਿੱਸੇ ਆਪੋ ਵਿਚੋਂ ਭਾਰੇ ਸਮੁੰਦਰਾਂ ਦੀ ਰਾਹੀਂ ਵੱਖ ਵੱਖ ਹਨ। ਸੰਸਕ੍ਰਿਤ ਦੇ ਇਕ ਪ੍ਰਸਿੱਧ ਕਵੀ ਸ਼੍ਰੀ ਹਰਸ਼ ਦੇ ਰਚੇ ਹੋਏ ਪੁਸਤਕ ਮਹਾਕਾਵਯ ਨੈਸ਼ਧਚਰਿਤ ਦੇ ਪਹਿਲੇ ਸਰਗ ਵਿਚ ੧੮ ਦ੍ਵੀਪ ਦੱਸੇ ਗਏ ਹਨ, ਪਰ ਪ੍ਰਸਿੱਧ ਗਿਣਤੀ ਸੱਤ ਹੀ ਹੈ, ਜਿਹਾ ਕਿ 'ਰਘੂਵੰਸ਼' ਤੇ 'ਸ਼ਕੁੰਤਲਾ' ਨਾਮੀ ਪ੍ਰਸਿੱਧ ਪੁਸਤਕਾਂ ਵਿਚ ਦਰਜ ਹੈ। ਇਹਨਾਂ ਸੱਤਾਂ ਵਿਚੋਂ ਵਿਚਕਾਰਲੇ ਦ੍ਵੀਪ ਦਾ ਨਾਉਂ ਜੰਬੂਦ੍ਵੀਪ ਹੈ ਜਿਸ ਵਿਚ ਸਾਡਾ ਦੇਸ਼ ਭਾਰਤ ਵਰਸ਼ ਸ਼ਾਮਲ ਹੈ। ਦਸ ਅਸ਼ਟ ਪੁਰਾਣਾ = ਅਠਾਰਾਂ ਪੁਰਾਣ ਇਹ ਹਨ: ब्राहम पाहम वैष्णव च शैवं भागवं तथा। तथान्यन्नारदीयं च मार्कण्डेयं च सप्रमं ॥ आग्नेयमष्टकं प्रोक्तं भविष्यन्नवमं तथा ॥ दशमं ब्रहमवैवंर्त लिंगमेकादशं तथा ॥ वाराहं द्वादशां प्रोकतं स्कांद चात्र त्रयोदशं ॥ चतुर्दशं वामनं च कौर्म पञचदशं तथा ॥ माज्स्यं च गारुडं चैवब्रहम णाष्टादश तथा ॥ ਬ੍ਰਹਮ, ਪਦਮ, ਵਿਸ਼ਨੂ, ਸ਼ਿਵ, ਭਗਵਤ, ਨਾਰਦ, ਮਾਰਕੰਡੇ, ਅਗਨੀ, ਭਵਿੱਖਤ, ਬ੍ਰਹਮ ਵਿਵਰਤ, ਲਿੰਗ, ਵਰਾਹ, ਸਕੰਦ, ਵਾਮਨ, ਕੂਰਮ, ਮਤਸ, ਗਰੁੜ, ਬ੍ਰਹਮਾਂਡ।ਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ,
 
हरि सभना विचि तूं वरतदा हरि सभना भाणा ॥
Har sabẖnā vicẖ ṯūʼn varaṯḏā har sabẖnā bẖāṇā.
O Lord, You pervade and permeate all. Lord, everyone loves You.
ਤੂੰ ਹੇ ਸੁਆਮੀ ਵਾਹਿਗੁਰੂ! ਸਾਰਿਆਂ ਅੰਦਰ ਹੀ ਵਿਆਪਕ ਹੈ ਅਤੇ ਸਾਰੇ ਤੈਨੂੰ ਪਿਆਰ ਕਰਦੇ ਹਨ।
xxxਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ।
 
सभि तुझै धिआवहि जीअ जंत हरि सारग पाणा ॥
Sabẖ ṯujẖai ḏẖi▫āvahi jī▫a janṯ har sārag pāṇā.
All beings and creatures meditate on You, Lord. You hold the earth in Your Hands.
ਸਮੂਹ ਮਨੁੱਖ ਤੇ ਹੋਰ ਜੀਵ ਤੈਨੂੰ ਅਰਾਧਦੇ ਹਨ, ਹੈ ਧਰਤੀ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ!
ਸਾਰਗ = ਧਨੁਖ। ਪਾਣਾ = ਪਾਣਿ, ਹੱਥ। ਸਾਰਗਪਾਣ = ਜਿਸ ਦੇ ਹੱਥ ਵਿਚ ਧਨੁਖ ਹੈ।ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।
 
जो गुरमुखि हरि आराधदे तिन हउ कुरबाणा ॥
Jo gurmukẖ har ārāḏẖaḏe ṯin ha▫o kurbāṇā.
I am a sacrifice to those Gurmukhs who worship and adore the Lord.
ਮੈਂ ਉਨ੍ਹਾਂ ਉਤੋਂ ਬਲਿਹਾਰ ਜਾਂਦਾ ਹਾਂ, ਜਿਹੜੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਗੁਰਮਖਿ = ਗੁਰੂ ਦੀ ਰਾਹੀਂ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ।
 
तूं आपे आपि वरतदा करि चोज विडाणा ॥४॥
Ŧūʼn āpe āp varaṯḏā kar cẖoj vidāṇā. ||4||
You Yourself are All-pervading; You stage this wondrous drama! ||4||
ਤੂੰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਤੂੰ ਅਸਚਰਜ ਖੇਡਾ ਖੇਡਦਾ ਹੈ।
ਚੋਜ = ਕੌਤਕ, ਲੀਲ੍ਹਾ। ਵਿਡਾਣਾ = ਅਚਰਜ ॥੪॥(ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ॥੪॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
कलउ मसाजनी किआ सदाईऐ हिरदै ही लिखि लेहु ॥
Kala▫o masājnī ki▫ā saḏā▫ī▫ai hirḏai hī likẖ leho.
Why ask for a pen, and why ask for ink? Write within your heart.
ਕਲਮ ਤੇ ਦਵਾਤ ਕਾਹਦੇ ਲਈ ਮੰਗਵਾਉਣੀ ਹੈ? ਤੂੰ ਆਪਣੇ ਦਿਲ ਵਿੱਚ ਹੀ ਲਿਖ ਲੈ।
xxxਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।
 
सदा साहिब कै रंगि रहै कबहूं न तूटसि नेहु ॥
Saḏā sāhib kai rang rahai kabahūʼn na ṯūtas nehu.
Remain immersed forever in the Love of your Lord and Master, and your love for Him shall never break.
ਜੇਕਰ ਤੂੰ ਸਦੀਵ ਹੀ ਸੁਆਮੀ ਦੇ ਸਲੇਹ ਅੰਦਰ ਵਿਚਰੇ ਤੇਰੀ ਮੁਹੱਬਤ ਉਸ ਨਾਲੋ ਕਦਾਚਿੱਤ ਨਹੀਂ ਟੁਟੇਗੀ।
xxx(ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ
 
कलउ मसाजनी जाइसी लिखिआ भी नाले जाइ ॥
Kala▫o masājnī jā▫isī likẖi▫ā bẖī nāle jā▫e.
Pen and ink shall pass away, along with what has been written.
ਕਲਮ ਤੇ ਦਵਾਤ ਟੁਰ ਜਾਣਗੀਆਂ ਅਤੇ ਜੋ ਕੁਛ ਲਿਖਿਆ ਹੋਇਆ ਹੈ ਉਹ ਭੀ ਨਾਲ ਹੀ ਚਲਿਆ ਜਾਏਗਾ।
ਕਲਉ = ਕਲਮ। ਮਸਾਜਨੀ = ਦਵਾਤ।(ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ।
 
नानक सह प्रीति न जाइसी जो धुरि छोडी सचै पाइ ॥१॥
Nānak sah parīṯ na jā▫isī jo ḏẖur cẖẖodī sacẖai pā▫e. ||1||
O Nanak, the Love of your Husband Lord shall never perish. The True Lord has bestowed it, as it was pre-ordained. ||1||
ਨਾਨਕ ਕੰਤ ਦੀ ਪਿਰਹੜੀ ਜਿਹੜੀ ਸਤਿਪੁਰਖ ਐਨ ਆਰੰਭ ਤੋਂ ਬਖਸ਼ਦਾ ਹੈ, ਬਿਨਸਦੀ ਨਹੀਂ।
ਰੰਗਿ = ਪਿਆਰ ਵਿਚ। ਸਹ ਪ੍ਰੀਤਿ = ਖਸਮ ਦਾ ਪਿਆਰ। ਧੁਰਿ = ਧੁਰ ਤੋਂ, ਆਪਣੇ ਦਰ ਤੋਂ। ਸਚੈ = ਸਦਾ-ਥਿਰ ਪ੍ਰਭੂ ਨੇ। ਪਾਇ ਛੋਡੀ = (ਹਿਰਦੇ ਵਿਚ) ਪਾ ਦਿੱਤੀ ਹੈ ॥੧॥ਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
नदरी आवदा नालि न चलई वेखहु को विउपाइ ॥
Naḏrī āvḏā nāl na cẖal▫ī vekẖhu ko vi▫upā▫e.
That which is seen, shall not go along with you. What does it take to make you see this?
ਜੋ ਕੁਛ ਭੀ ਦਿਸਦਾ ਹੈ, ਪ੍ਰਾਣੀ ਦੇ ਨਾਲ ਨਹੀਂ ਜਾਣਾ! ਜਿਹੜੇ ਮਰਜ਼ੀ, ਉਪਾ ਕਰਕੇ ਇਸ ਨੂੰ ਦੇਖ ਲੈ।
ਕੋ = ਕੋਈ ਭੀ ਮਨੁੱਖ। ਵਿਉਪਾਇ = ਨਿਰਣਾ ਕਰ ਕੇ।ਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ।
 
सतिगुरि सचु द्रिड़ाइआ सचि रहहु लिव लाइ ॥
Saṯgur sacẖ driṛ▫ā▫i▫ā sacẖ rahhu liv lā▫e.
The True Guru has implanted the True Name within; remain lovingly absorbed in the True One.
ਸੱਚੇ ਗੁਰਾਂ ਨੇ ਮੇਰੇ ਅੰਦਰ ਸੱਚਾ ਨਾਮ ਪੱਕਾ ਭਰ ਦਿਤਾ ਹੈ ਅਤੇ ਮੈਂ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ।
ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕੀਤਾ ਹੈ।(ਇਸੇ ਕਰਕੇ) ਸਤਿਗੁਰੂ ਨੇ ਨਿਸ਼ਚਾ ਕਰਾਇਆ ਹੈ (ਕਿ) ਸੱਚਾ ਪ੍ਰਭੂ (ਨਾਲ ਨਿਭਣ-ਜੋਗ ਹੈ), (ਤਾਂ ਤੇ) ਪ੍ਰਭੂ ਵਿਚ ਬਿਰਤੀ ਜੋੜੀ ਰੱਖੋ।
 
नानक सबदी सचु है करमी पलै पाइ ॥२॥
Nānak sabḏī sacẖ hai karmī palai pā▫e. ||2||
O Nanak, the Word of His Shabad is True. By His Grace, it is obtained. ||2||
ਨਾਨਕ, ਨਾਮ ਬਖਸ਼ਣ ਵਾਲਾ ਸੱਚਾ (ਗੁਰੂ) ਹੈ। ਜੋ ਵਾਹਿਗੁਰੂ ਦੀ ਰਹਿਮਤ ਰਾਹੀਂ ਪਰਾਪਤ ਹੁੰਦਾ ਹੈ।
ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਕਰਮੀ = ਮਿਹਰ ਨਾਲ। ਪਲੈ ਪਾਇ = ਮਿਲਦਾ ਹੈ ॥੨॥ਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
हरि अंदरि बाहरि इकु तूं तूं जाणहि भेतु ॥
Har anḏar bāhar ik ṯūʼn ṯūʼn jāṇėh bẖeṯ.
O Lord, You are inside and outside as well. You are the Knower of secrets.
ਤੂੰ ਹੈ ਵਾਹਿਗੁਰੂ! ਅੰਦਰਵਾਰ ਤੇ ਬਾਹਰਵਾਰ ਹੈ। ਤੂੰ ਭੇਦਾਂ ਨੂੰ ਜਾਨਣ ਵਾਲਾ ਹੈ।
xxxਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।
 
जो कीचै सो हरि जाणदा मेरे मन हरि चेतु ॥
Jo kīcẖai so har jāṇḏā mere man har cẖeṯ.
Whatever anyone does, the Lord knows. O my mind, think of the Lord.
ਜੋ ਕੁਛ ਆਦਮੀ ਕਰਦਾ ਹੈ, ਉਸ ਨੂੰ ਵਾਹਿਗੁਰੂ ਜਾਣਦਾ ਹੈ। ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਨੂੰ ਚੇਤੇ ਕਰ।
ਮਨ = ਹੇ ਮਨ!ਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ।
 
सो डरै जि पाप कमावदा धरमी विगसेतु ॥
So darai jė pāp kamāvḏā ḏẖarmī vigseṯ.
The one who commits sins lives in fear, while the one who lives righteously rejoices.
ਕੇਵਲ ਉਹੀ ਜੋ ਗੁਨਾਹ ਕਰਦਾ ਹੈ, ਭੈ ਵਿੱਚ ਹੈ ਅਤੇ ਨੇਕ ਪੁਰਸ਼ ਖੁਸ਼ੀ ਕਰਦਾ ਹੈ।
ਵਿਗਸੇਤੁ = ਖ਼ੁਸ਼ ਹੁੰਦਾ ਹੈ।ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ।
 
तूं सचा आपि निआउ सचु ता डरीऐ केतु ॥
Ŧūʼn sacẖā āp ni▫ā▫o sacẖ ṯā darī▫ai keṯ.
O Lord, You Yourself are True, and True is Your Justice. Why should anyone be afraid?
ਤੂੰ ਖੁਦ ਸੱਚਾ ਹੈ ਅਤੇ ਸੱਚਾ ਹੈ ਤੇਰਾ ੲਨਸਾਫ। ਤਦ ਇਨਸਾਨ ਕਿਉਂ ਭੈ-ਭੀਤ ਹੋਵੇ?
ਸਚਾ = ਅਟੱਲ। ਕੇਤੁ = ਕਿਉਂ?ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।
 
जिना नानक सचु पछाणिआ से सचि रलेतु ॥५॥
Jinā Nānak sacẖ pacẖẖāṇi▫ā se sacẖ raleṯ. ||5||
O Nanak, those who recognize the True Lord are blended with the True One. ||5||
ਨਾਨਕ ਜੋ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ, ਉਹ ਸੱਚੇ ਸਾਹਿਬ ਨਾਲ ਇਕ-ਮਿਕ ਹੋ ਜਾਂਦੇ ਹਨ।
ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ ॥੫॥(ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ) ॥੫॥
 
सलोक मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਸ਼ਾਹੀ।
xxxxxx
 
कलम जलउ सणु मसवाणीऐ कागदु भी जलि जाउ ॥
Kalam jala▫o saṇ masvāṇī▫ai kāgaḏ bẖī jal jā▫o.
Burn the pen, and burn the ink; burn the paper as well.
ਲੇਖਣੀ ਸਮੇਤ ਦਵਾਤ ਦੇ ਸੜ-ਮੱਚ ਜਾਵੇ। ਕਾਗਜ ਭੀ ਸਭ ਬਲ ਜਾਵੇ।
ਪੂਰਬਿ ਲਿਖਿਆ = ਪਹਿਲਾਂ ਤੋਂ ਕਮਾਇਆ ਹੋਇਆ। ਜਲਉ = ਸੜ ਜਾਏ। ਸਣੁ = ਸਮੇਤ। ਜਲਿ ਬਲਉ = ਸੜ ਬਲ ਲਾਏ।ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ,
 
लिखण वाला जलि बलउ जिनि लिखिआ दूजा भाउ ॥
Likẖaṇ vālā jal bala▫o jin likẖi▫ā ḏūjā bẖā▫o.
Burn the writer who writes in the love of duality.
ਰੱਬ ਕਰੇ, ਉਹ ਲਿਖਾਰੀ ਜੋ ਦਵੈਤ-ਭਾਵ ਬਾਰੇ ਲਿਖਦਾ ਹੈ, ਸੜ ਬਲ ਜਾਵੇ।
ਜਿਨਿ = ਜਿਸ ਨੇ। ਭਾਉ = ਪਿਆਰ। ਦੂਜਾ ਭਾਉ = ਪ੍ਰਭੂ ਨੂੰ ਛੱਡ ਕੇ ਦੂਜੇ ਦਾ ਪਿਆਰ, ਮਾਇਆ ਦਾ ਪਿਆਰ।ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ,
 
नानक पूरबि लिखिआ कमावणा अवरु न करणा जाइ ॥१॥
Nānak pūrab likẖi▫ā kamāvaṇā avar na karṇā jā▫e. ||1||
O Nanak, people do what is pre-ordained; they cannot do anything else. ||1||
ਨਾਨਕ, ਪ੍ਰਾਣੀ ਉਹੀ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਉਕਰਿਆ ਹੋਇਆ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ।
'ਪੂਰਬਿ ਲਿਖਿਆ' ਬਾਰੇ ਨੋਟ: ਮਨੁੱਖ ਜੋ ਜੋ ਕਰਮ ਕਰਦਾ ਹੈ, ਉਸ ਦੇ ਦੋ ਸਿੱਟੇ ਨਿਕਲਦੇ ਹਨ: ਇਕ ਜ਼ਾਹਰਾ ਦਿੱਸਣ ਵਾਲਾ, ਮਾਇਕ ਲਾਭ ਜਾਂ ਹਾਨੀ; ਤੇ ਦੂਜਾ, ਉਸ ਕਰਮ ਦਾ ਅਸਰ ਜੋ ਮਨ ਤੇ ਪੈਂਦਾ ਹੈ, ਜਿਸ ਵਾਸਤੇ 'ਸੰਸਕਾਰ' ਲਫ਼ਜ਼ ਵਰਤਿਆ ਜਾ ਸਕਦਾ ਹੈ। ਚੰਗੇ ਕਰਮ ਦਾ ਚੰਗਾ ਸੰਸਕਾਰ ਤੇ ਮੰਦੇ ਦਾ ਮੰਦਾ। ਕਿਸੇ ਕਰਮ ਦਾ ਚੰਗਾ ਜਾਂ ਮੰਦਾ ਹੋਣਾ ਭੀ ਕਰਮ ਦੀ ਬਾਹਰਲੀ ਦਿੱਸਦੀ ਵਿਧੀ ਜਾਂ ਤਰੀਕੇ ਤੋਂ ਨਹੀਂ ਜਾਚਿਆ ਜਾ ਸਕਦਾ। ਇਹ ਭੀ ਮਨ ਦੀ ਭਾਵਨਾ ਦੇ ਅਧੀਨ ਹੈ। ਸੋ ਮਨੁੱਖ ਦਾ ਮਨ ਕੀਹ ਹੈ? ਉਸ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਮਨੁੱਖ ਸਦਾ ਇਹਨਾਂ ਸੰਸਕਾਰਾਂ ਦੇ ਅਧੀਨ ਰਹਿੰਦਾ ਹੈ। ਜੇ ਇਹ ਸੰਸਕਾਰ ਚੰਗੇ ਹੋਣ, ਤਾਂ ਮਨ ਭਲੇ ਪਾਸੇ ਲੈ ਜਾਂਦਾ ਹੈ, ਜੇ ਮੰਦੇ ਹੋਣ ਤਾਂ ਮਾੜੇ ਪਾਸੇ। ਇਸੇ ਨੂੰ ਹੀ "ਪੂਰਬਿ ਲਿਖਿਆ" ਆਖਿਆ ਗਿਆ ਹੈ। ਇਹ 'ਪੂਰਬਿ ਲਿਖੇ' ਸੰਸਕਾਰ ਮਨੁੱਖ ਦੇ ਆਪਣੇ ਜਤਨ ਨਾਲ ਨਹੀਂ ਮਿੱਟ ਸਕਦੇ, ਕਿਉਂਕਿ 'ਆਪਣਾ ਜਤਨ' ਮਨੁੱਖ ਸਦਾ ਆਪਣੇ ਮਨ ਦੀ ਰਾਹੀਂ ਕਰ ਸਕਦਾ ਹੈ, ਤੇ ਮਨ ਸਦਾ ਉਧਰ ਪ੍ਰੇਰਦਾ ਹੈ ਜਿਧਰ ਦੇ ਇਸ ਵਿਚ ਸੰਸਕਾਰ ਹਨ। ਇੱਕੋ ਹੀ ਤਰੀਕਾ ਹੈ ਇਹਨਾਂ ਨੂੰ ਮੇਟਣ ਦਾ, ਭਾਵ, ਮਨ ਦੇ ਸੰਸਕਾਰਾਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਲੀਨ ਕਰ ਦੇਣਾ ॥੧॥(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
होरु कूड़ु पड़णा कूड़ु बोलणा माइआ नालि पिआरु ॥
Hor kūṛ paṛ▫ṇā kūṛ bolṇā mā▫i▫ā nāl pi▫ār.
False is other reading, and false is other speaking, in the love of Maya.
ਝੂਠਾ ਹੈ ਹੋਰਸ ਮੁਤਾਲਾ ਤੇ ਝੁਠ ਹੋਰਸ ਬਚਨ-ਬਿਲਾਸ ਸਅਤੇ ਝੁਠ ਹੈ ਧਨ-ਦੌਲਤ ਸਾਥ ਪ੍ਰੀਤ।
ਕੂੜੁ = ਨਾਸਵੰਤ, ਵਿਅਰਥ।ਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)
 
नानक विणु नावै को थिरु नही पड़ि पड़ि होइ खुआरु ॥२॥
Nānak viṇ nāvai ko thir nahī paṛ paṛ ho▫e kẖu▫ār. ||2||
O Nanak, without the Name, nothing is permanent; those who read and read are ruined. ||2||
ਨਾਨਕ, ਵਾਹਿਗੁਰੂ ਦੇ ਨਾਮ ਬਾਝੋਂ, ਕੁਛ ਭੀ ਅਸਥਿਰ ਨਹੀਂ। (ਦੁਨਿਆਵੀ) ਘਨੇਰੀ ਪੜ੍ਹਾਈ ਰਾਹੀਂ, ਪ੍ਰਾਣੀ ਤਬਾਹ ਹੋ ਜਾਂਦਾ ਹੈ।
xxx॥੨॥ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ), (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
हरि की वडिआई वडी है हरि कीरतनु हरि का ॥
Har kī vadi▫ā▫ī vadī hai har kīrṯan har kā.
Great is the Greatness of the Lord, and the Kirtan of the Lord's Praises.
ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ, ਅਤੇ ਉਤਮ ਹੈ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨਾ।
ਵਡੀ = ਵਡੀ ਕਰਣੀ, ਸਭ ਤੋਂ ਚੰਗਾ ਕੰਮ।ਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।
 
हरि की वडिआई वडी है जा निआउ है धरम का ॥
Har kī vadi▫ā▫ī vadī hai jā ni▫ā▫o hai ḏẖaram kā.
Great is the Greatness of the Lord; His Justice is totally Righteous.
ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ ਕਿਉਂਕਿ ਉਸ ਦਾ ਇਨਸਾਫ ਸੱਚ ਦੇ ਅਨੁਸਾਰ ਹੈ।
xxxਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।
 
हरि की वडिआई वडी है जा फलु है जीअ का ॥
Har kī vadi▫ā▫ī vadī hai jā fal hai jī▫a kā.
Great is the Greatness of the Lord; people receive the fruits of the soul.
ਮਹਾਨ ਹੈ ਮਹਾਨਤਾ ਵਾਹਿਗੁਰੂ ਦੀ, ਕਿਉਂ ਜੋ ਇਨਸਾਨ ਆਪਣੇ ਅਮਲਾ ਦਾ ਫਲ ਪਾਉਂਦਾ ਹੈ।
ਜੀਅ ਕਾ ਫਲੁ = ਜਿੰਦ ਦਾ ਫਲ, ਜੀਵਨ ਦਾ ਮਨੋਰਥ।ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।
 
हरि की वडिआई वडी है जा न सुणई कहिआ चुगल का ॥
Har kī vadi▫ā▫ī vadī hai jā na suṇ▫ī kahi▫ā cẖugal kā.
Great is the Greatness of the Lord; He does not hear the words of the back-biters.
ਮਹਾਨ ਹੈ ਮਹਾਨਤਾ ਵਾਹਿਗੁਰੂ ਦੀ ਕਿਉਂ ਜੋ ਉਹ ਨਿੰਦਕ ਦੀ ਗੱਲ ਨਹੀਂ ਸੁਣਦਾ।
xxxਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤ ਕਰਨੀ ਵੱਡੀ ਕਰਣੀ ਹੈ।
 
हरि की वडिआई वडी है अपुछिआ दानु देवका ॥६॥
Har kī vadi▫ā▫ī vadī hai apucẖẖi▫ā ḏān ḏevkā. ||6||
Great is the Greatness of the Lord; He gives His Gifts without being asked. ||6||
ਸ਼ਲਾਘਾ ਯੋਗ ਹੈ ਮਹਿਮਾ ਭਗਵਾਨ ਦੀ, ਕਿਉਂਕਿ ਉਹ ਬਿਨਾ-ਪੁਛੇ ਦਾਤਾਂ ਦਿੰਦਾ ਹੈ।
ਅਪੁਛਿਆ = ਕਿਸੇ ਦੀ ਸਾਲਾਹ ਲੈਣ ਤੋਂ ਬਿਨਾ, ਕਿਸੇ ਨੂੰ ਪੁੱਛਣ ਤੋਂ ਬਿਨਾ ॥੬॥ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
हउ हउ करती सभ मुई स्मपउ किसै न नालि ॥
Ha▫o ha▫o karṯī sabẖ mu▫ī sampa▫o kisai na nāl.
Those who act in ego shall all die. Their worldly possessions shall not go along with them.
ਘਣਾ ਹੰਕਾਰ ਕਰਦੀ ਹੋਈ ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ।
ਸਭ = ਸਾਰੀ ਸ੍ਰਿਸ਼ਟੀ। ਮੁਈ = ਦੁਖੀ ਹੋਈ ਹੈ। ਹਉ ਹਉ ਕਰਤੀ = ਅਹੰਕਾਰ ਕਰ ਕਰ ਕੇ। ਸੰਪਉ = ਧਨ।ਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।
 
दूजै भाइ दुखु पाइआ सभ जोही जमकालि ॥
Ḏūjai bẖā▫e ḏukẖ pā▫i▫ā sabẖ johī jamkāl.
Because of their love of duality, they suffer in pain. The Messenger of Death is watching all.
ਦਵੈਤ-ਭਾਵ ਦੇ ਸਬੱਬ ਆਦਮੀ ਤਕਲੀਫ ਉਠਾਉਂਦਾ ਹੈ! ਮੌਤ ਦਾ ਦੂਤ ਸਾਰਿਆਂ ਨੂੰ ਤੱਕ ਰਿਹਾ ਹੈ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਜੋਹੀ = ਤੱਕੀ, ਵੇਖੀ, ਘੂਰਿਆ। ਕਾਲਿ = ਕਾਲਿ ਨੇ।ਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)।