Sri Guru Granth Sahib Ji

Ang: / 1430

Your last visited Ang:

नानक गुरमुखि उबरे साचा नामु समालि ॥१॥
Nānak gurmukẖ ubre sācẖā nām samāl. ||1||
O Nanak, the Gurmukhs are saved, by contemplating the True Name. ||1||
ਨਾਨਕ ਸੱਚੇ ਨਾਮ ਦਾ ਅਰਾਧਨ ਕਰਨ ਦੁਆਰਾ ਗੁਰੂ ਅਨੁਸਾਰੀ ਬਚ ਗਏ ਹਨ।
ਸਮਾਲਿ = ਸਾਂਭ ਕੇ ॥੧॥ਹੇ ਨਾਨਕ! ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ ਕੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
गलीं असी चंगीआ आचारी बुरीआह ॥
Galīʼn asī cẖangī▫ā ācẖārī burī▫āh.
We are good at talking, but our actions are bad.
ਗੱਲਾ ਬਾਤਾਂ ਵਿੱਚ ਅਸੀਂ ਭਲੀਆਂ ਹਾਂ, ਪਰ ਅਮਲਾਂ ਵਿੱਚ ਭੈੜੀਆਂ।
ਆਚਾਰੀ = ਚਾਲ-ਚਲਣ ਵਿਚ।ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ।
 
मनहु कुसुधा कालीआ बाहरि चिटवीआह ॥
Manhu kusuḏẖā kālī▫ā bāhar cẖitvī▫āh.
Mentally, we are impure and black, but outwardly, we appear white.
ਮਨ ਵਿੱਚ ਅਸੀਂ ਮਲੀਨ ਤੇ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸੂਫੈਦ।
ਮਨਹੁ = ਮਨ ਤੋਂ। ਕੁਸੁਧਾ = ਖੋਟੀਆਂ।ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ।
 
रीसा करिह तिनाड़ीआ जो सेवहि दरु खड़ीआह ॥
Rīsā karih ṯināṛī▫ā jo sevėh ḏar kẖaṛī▫āh.
We imitate those who stand and serve at the Lord's Door.
ਅਸੀਂ ਉਨ੍ਰਾਂ ਦੀ ਬਰਾਬਰੀ ਕਰਦੀਆਂ ਹਾਂ ਜੋ ਸਾਹਿਬ ਦੇ ਬੂਹੇ ਖਲੋਤੀਆਂ ਟਹਿਲ ਕਮਾਉਂਦੀਆਂ ਹਨ।
ਿਤਨਾੜੀਆ = ਉਹਨਾਂ ਦੀਆਂ। ਸੇਵਹਿ ਦਰੁ = ਬੂਹਾ ਮੱਲੀ ਬੈਠੀਆਂ ਹਨ।(ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਮਾਲਕ ਦੀ ਸੇਵਾ ਕਰਦੀਆਂ ਹਨ।
 
नालि खसमै रतीआ माणहि सुखि रलीआह ॥
Nāl kẖasmai raṯī▫ā māṇėh sukẖ ralī▫āh.
They are attuned to the Love of their Husband Lord, and they experience the pleasure of His Love.
ਉਹ ਆਪਣੇ ਕੰਤ ਦੀ ਪ੍ਰੀਤ ਨਾਲ ਰੰਗੀਜੀਆਂ ਹਨ ਅਤੇ ਉਸ ਦੇ ਕਲੋਲ ਦੀ ਖੁਸ਼ੀ ਦਾ ਅਨੰਦ ਲੈਦੀਆਂ ਹਨ।
xxxਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ, ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ।
 
होदै ताणि निताणीआ रहहि निमानणीआह ॥
Hoḏai ṯāṇ niṯāṇī▫ā rahėh nimānṇī▫āh.
They remain powerless, even while they have power; they remain humble and meek.
ਤਾਕਤ ਦੇ ਹੁੰਦਿਆਂ ਸੁੰਦਿਆਂ ਉਹ ਬੇ-ਤਾਕਤੀਆਂ ਵਿਚਰਦੀਆਂ ਹਨ ਅਤੇ ਹਮੇਸ਼ਾਂ ਆਜਿਜ਼ ਤੇ ਮਸਕੀਨ ਹਨ।
xxxਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ।
 
नानक जनमु सकारथा जे तिन कै संगि मिलाह ॥२॥
Nānak janam sakārthā je ṯin kai sang milāh. ||2||
O Nanak, our lives become profitable if we associate with them. ||2||
ਨਾਨਕ ਸਾਡੀਆਂ ਜਿੰਦਗੀਆਂ ਸਫਲ ਹੋ ਜਾਂਦੀਆਂ ਹਨ ਜੇਕਰ ਅਸੀਂ ਉਨ੍ਹਾਂ (ਐਸੀਆਂ ਪਤਨੀਆਂ) ਦੇ ਨਾਲ ਮੇਲ-ਮਿਲਾਪ ਕਰੀਏ।
ਸਕਾਰਥਾ = ਸਫਲ ॥੨॥ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤ ਵਿਚ ਰਹੀਏ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
तूं आपे जलु मीना है आपे आपे ही आपि जालु ॥
Ŧūʼn āpe jal mīnā hai āpe āpe hī āp jāl.
You Yourself are the water, You Yourself are the fish, and You Yourself are the net.
ਖੁਦ ਹੀ ਤੂੰ ਪਾਣੀ ਹੈਂ ਤੇ ਖੁਦ ਹੀ ਮੱਛੀ। ਤੂੰ ਖੁਦ-ਬ-ਖੁਦ ਹੀ ਫਾਹੀ ਹੈਂ।
ਮੀਨਾ = ਮੱਛੀ।(ਹੇ ਪ੍ਰਭੂ!) ਤੂੰ ਆਪ ਹੀ (ਮੱਛੀ ਦਾ ਜੀਵਨ-ਰੂਪ) ਜਲ ਹੈਂ, ਆਪ ਹੀ (ਜਲ ਵਿਚ) ਮੱਛੀ ਹੈਂ, ਤੇ ਆਪ ਹੀ ਜਾਲ ਹੈਂ।
 
तूं आपे जालु वताइदा आपे विचि सेबालु ॥
Ŧūʼn āpe jāl vaṯā▫iḏā āpe vicẖ sebāl.
You Yourself cast the net, and You Yourself are the bait.
ਤੂੰ ਆਪ ਹੀ ਫੰਧੇ ਨੂੰ ਸੁਟਦਾ ਹੈ ਅਤੇ ਤੂੰ ਆਪ ਹੀ ਪਾਣੀ ਦੇ ਵਿਚਕਾਰ (ਉਪਰ) ਦਾ ਜਾਲਾ ਹੈਂ!
ਵਤਾਇਦਾ = ਵਿਛਾਂਦਾ। ਸੇਬਾਲੁ = (ਸੰ. ਸ਼ੇਵਾਲ) ਪਾਣੀ ਵਿਚ ਹਰੇ ਰੰਗ ਦਾ ਜਾਲਾ (ਭਾਵ, ਦੁਨੀਆ ਦੇ ਪਦਾਰਥ)।ਤੂੰ ਆਪ ਹੀ ਜਾਲ ਵਿਛਾਂਦਾ ਹੈਂ ਅਤੇ ਆਪ ਹੀ ਜਲ ਵਿਚ ਜਾਲਾ ਹੈਂ।
 
तूं आपे कमलु अलिपतु है सै हथा विचि गुलालु ॥
Ŧūʼn āpe kamal alipaṯ hai sai hathā vicẖ gulāl.
You Yourself are the lotus, unaffected and still brightly-colored in hundreds of feet of water.
ਤੂੰ ਆਪ ਹੀ ਸੈਕੜੇ ਹੱਥ ਡੂੰਘੇ ਪਾਣੀ ਵਿੱਚ ਗੂੜ੍ਹੇ ਲਾਲ ਰੰਗ ਦਾ ਨਿਰਲੇਪ ਕੰਵਲ ਹੈ।
ਅਲਿਪਤੁ = ਨਿਰਾਲਾ। ਸੈ ਹਥਾ ਵਿਚਿ = ਸੈਂਕੜੇ ਹੱਥ ਡੂੰਘੇ (ਪਾਣੀ) ਵਿਚ। ਗੁਲਾਲੁ = ਸੋਹਣਾ, ਸੁੰਦਰ।ਤੂੰ ਆਪ ਹੀ ਸੈਂਕੜੇ ਹੱਥ ਡੂੰਘੇ ਜਲ ਵਿਚ ਸੁੰਦਰ ਨਿਰਲੇਪ ਕੰਵਲ ਹੈਂ।
 
तूं आपे मुकति कराइदा इक निमख घड़ी करि खिआलु ॥
Ŧūʼn āpe mukaṯ karā▫iḏā ik nimakẖ gẖaṛī kar kẖi▫āl.
You Yourself liberate those who think of You for even an instant.
ਤੂੰ ਖੁਦ ਹੀ ਉਸ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ ਜੋ ਇਕ ਅੱਖ ਦੇ ਫੋਰੇ ਜਾਂ ਮੁਹਤ ਭਰ ਨਹੀਂ ਭੀ ਤੇਰਾ ਧਿਆਨ ਧਾਰਦਾ ਹੈ।
ਨਿਮਖ = ਅੱਖ ਝਮਕਣ ਜਿਤਨਾ ਸਮਾ।(ਹੇ ਹਰੀ!) ਜੋ (ਜੀਵ) ਇਕ ਪਲਕ ਮਾਤ੍ਰ (ਤੇਰਾ) ਧਿਆਨ ਧਰੇ, (ਉਸ ਨੂੰ) ਤੂੰ ਆਪ ਹੀ (ਇਸ ਜਾਲ ਵਿਚੋਂ) ਛੁਡਾਉਂਦਾ ਹੈਂ।
 
हरि तुधहु बाहरि किछु नही गुर सबदी वेखि निहालु ॥७॥
Har ṯuḏẖhu bāhar kicẖẖ nahī gur sabḏī vekẖ nihāl. ||7||
O Lord, nothing is beyond You. I am delighted to behold You, through the Word of the Guru's Shabad. ||7||
ਹੇ ਵਾਹਿਗੁਰੂ! ਤੇਰੀ ਪਹੁੰਚ ਤੋਂ ਪਰੇਡੇ ਕੁਝ ਨਹੀਂ। ਗੁਰਬਾਣੀ ਦੇ ਜਰੀਏ ਤੈਨੂੰ ਦੇਖ ਕੇ ਮੈਂ ਪਰਮ-ਪ੍ਰਸੰਨ ਹੋ ਗਈ ਹਾਂ।
ਨਿਹਾਲੁ = ਪ੍ਰਸੰਨ, ਚੜ੍ਹਦੀ ਕਲਾ ਵਿਚ, ਖਿੜਿਆ ਹੋਇਆ ॥੭॥ਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ ॥੭॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
हुकमु न जाणै बहुता रोवै ॥
Hukam na jāṇai bahuṯā rovai.
One who does not know the Hukam of the Lord's Command cries out in terrible pain.
ਜੋ ਸਾਹਿਬ ਦੇ ਫੁਰਮਾਨ ਨੂੰ ਨਹੀਂ ਜਾਣਦੀ ਉਹ ਘਣਾ ਵਿਰਲਾਪ ਕਰਦੀ ਹੈ।
ਰੋਵੈ = ਕਲਪਦਾ ਹੈ।(ਜਿਸ ਮਨੁੱਖ ਨੂੰ ਪ੍ਰਭੂ ਦੇ) ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ;
 
अंदरि धोखा नीद न सोवै ॥
Anḏar ḏẖokẖā nīḏ na sovai.
She is filled with deception, and she cannot sleep in peace.
ਉਸ ਦੇ ਅੰਦਰ ਛਲ ਫਰੇਬ ਹੈ, ਸੋ ਉਹ ਗੂੜੀ ਨੀਦ ਨਹੀਂ ਸੌਦੀ।
ਧੋਖਾ = ਚਿੰਤਾ।ਉਸ ਦੇ ਮਨ ਵਿਚ ਚਿੰਤਾ ਹੁੰਦੀ ਹੈ, (ਇਸ ਕਰਕੇ ਸੁਖ ਦੀ) ਨੀਂਦ ਨਹੀਂ ਸੌਂ ਸਕਦਾ (ਭਾਵ, ਕਦੇ ਸ਼ਾਂਤੀ ਨਹੀਂ ਹੁੰਦੀ)।
 
जे धन खसमै चलै रजाई ॥
Je ḏẖan kẖasmai cẖalai rajā▫ī.
But if the soul-bride follows the Will of her Lord and Master,
ਜੇਕਰ ਪਤਨੀ ਆਪਣੇ ਪਤੀ ਦੇ ਭਾਣੇ ਅਨੁਸਾਰ ਟੁਰੇ ਤਾਂ,
ਧਨ = ਜੀਵ-ਇਸਤ੍ਰੀ।ਜੇ (ਜੀਵ-) ਇਸਤ੍ਰੀ (ਪ੍ਰਭੂ) ਖਸਮ ਦੇ ਭਾਣੇ ਵਿਚ ਤੁਰੇ,
 
दरि घरि सोभा महलि बुलाई ॥
Ḏar gẖar sobẖā mahal bulā▫ī.
she shall be honored in her own home, and called to the Mansion of His Presence.
ਉਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵੀ ਇੱਜ਼ਤ ਪਾ ਲੈਂਦੀ ਹੈ ਅਤੇ ਸਾਹਿਬ ਦੇ ਮੰਦਰ ਤੇ ਸੱਦ ਲਈ ਜਾਂਦੀ ਹੈ।
ਦਰਿ = (ਪ੍ਰਭੂ ਦੇ) ਦਰ ਤੇ। ਮਹਿਲ = ਪ੍ਰਭੂ ਦੇ ਮਹਲ ਵਿਚ, ਹਜ਼ੂਰੀ ਵਿਚ।ਤਾਂ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ ਅਤੇ (ਪ੍ਰਭੂ ਦੀ) ਹਜ਼ੂਰੀ ਵਿਚ ਉਸ ਨੂੰ ਆਦਰ ਮਿਲਦਾ ਹੈ।
 
नानक करमी इह मति पाई ॥
Nānak karmī ih maṯ pā▫ī.
O Nanak, by His Mercy, this understanding is obtained.
ਨਾਨਕ ਵਾਹਿਗੁਰੂ ਦੀ ਰਹਿਮਤ ਦੁਆਰਾ ਇਹ ਸਮਝ ਪਰਾਪਤ ਹੁੰਦੀ ਹੈ।
ਕਰਮੀ = ਮਿਹਰ ਨਾਲ।(ਪਰ, ਹੇ ਨਾਨਕ!) ਪ੍ਰਭੂ ਮਿਹਰ ਕਰੇ ਤਾਂ (ਭਾਣਾ ਮੰਨਣ ਵਾਲੀ ਇਹ) ਸਮਝ ਮਿਲਦੀ ਹੈ,
 
गुर परसादी सचि समाई ॥१॥
Gur parsādī sacẖ samā▫ī. ||1||
By Guru's Grace, she is absorbed into the True One. ||1||
ਗੁਰਾਂ ਦੀ ਦਇਆ ਦੁਆਰਾ ਉਹ ਆਪਣੇ ਸੱਚੇ ਮਾਲਕ ਅੰਦਰ ਲੀਨ ਹੋ ਜਾਂਦੀ ਹੈ।
xxx॥੧॥ਤੇ ਗੁਰੂ ਦੀ ਕਿਰਪਾ ਦੀ ਰਾਹੀਂ (ਭਾਣੇ ਦੇ ਮਾਲਕ) ਸਦਾ-ਥਿਰ ਸਾਂਈ ਵਿਚ ਜੀਵ ਲੀਨ ਹੋ ਜਾਂਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
मनमुख नाम विहूणिआ रंगु कसु्मभा देखि न भुलु ॥
Manmukẖ nām vihūṇi▫ā rang kasumbẖā ḏekẖ na bẖul.
O self-willed manmukh, devoid of the Naam, do not be misled upon beholding the color of the safflower.
ਹੇ ਸੁਆਮੀ ਦੇ ਨਾਮ ਤੋਂ ਸੱੰਖਣੇ, ਪ੍ਰਤੀਕੂਲ ਪੁਰਸ਼ ਕੁਸੰਭੇ ਦੀ ਫੁੱਲ ਦੀ ਰੰਗਤ ਨੂੰ ਵੇਖ ਕੇ ਕੁਰਾਹੇ ਨਾਂ ਪਉ।
xxxਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ,
 
इस का रंगु दिन थोड़िआ छोछा इस दा मुलु ॥
Is kā rang ḏin thoṛi▫ā cẖẖocẖẖā is ḏā mul.
Its color lasts for only a few days-it is worthless!
ਇਸ ਦੀ ਭਾ ਭੜਕ ਕੁਝ ਦਿਹਾੜਿਆਂ ਦੀ ਹੈ ਅਤੇ ਤੁੱਛ ਹੈ ਇਸ ਕੀ ਕੀਮਤ।
ਛੋਛਾ = ਤੁੱਛ।ਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ।
 
दूजै लगे पचि मुए मूरख अंध गवार ॥
Ḏūjai lage pacẖ mu▫e mūrakẖ anḏẖ gavār.
Attached to duality, the foolish, blind and stupid people waste away and die.
ਦਵੈਤ-ਭਾਵ ਨਾਲ ਜੁੜਣ ਦੇ ਰਾਹੀਂ, ਬੇਵਕੂਫ ਅੰਨ੍ਹੇ ਤੇ ਬੁਧੂ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।
ਪਚਿ ਮੁਏ = ਖ਼ੁਆਰ ਹੁੰਦੇ ਹਨ।ਮੂਰਖ (ਅਕਲੋਂ) ਅੰਨ੍ਹੇ ਤੇ ਮੱਤ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ,
 
बिसटा अंदरि कीट से पइ पचहि वारो वार ॥
Bistā anḏar kīt se pa▫i pacẖėh vāro vār.
Like worms, they live in manure, and in it, they die over and over again.
ਉਹ ਟੱਟੀ ਵਿੱਚ ਕਿਰਮ ਹੋ ਕੇ ਪੈਦੇ ਹਨ। ਅਤੇ ਮੁੜ ਮੁੜ ਕੇ ਉਸੇ ਅੰਦਰ ਬਿਨਸਦੇ ਹਨ।
ਕੀਟ = ਕੀੜੇ। ਪਇ = ਪੈ ਕੇ। ਵਾਰੋ ਵਾਰ = ਮੁੜ ਮੁੜ।ਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ।
 
नानक नाम रते से रंगुले गुर कै सहजि सुभाइ ॥
Nānak nām raṯe se rangule gur kai sahj subẖā▫e.
O Nanak, those who are attuned to the Naam are dyed in the color of truth; they take on the intuitive peace and poise of the Guru.
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪ੍ਰਸੰਨ ਹਨ ਅਤੇ ਗੁਰਾਂ ਦੀ ਅਡੋਲਤਾ ਵਾਲੀ ਅਵਸਥਾ ਨੂੰ ਪਰਾਪਤ ਹੁੰਦੇ ਹਨ।
ਰੰਗੁਲੇ = ਸੋਹਣੇ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ।ਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮੱਤ ਤੇ ਸੁਭਾਉ ਲੀਨ ਕਰ ਦੇਂਦੇ ਹਨ), ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ।
 
भगती रंगु न उतरै सहजे रहै समाइ ॥२॥
Bẖagṯī rang na uṯrai sėhje rahai samā▫e. ||2||
The color of devotional worship does not fade away; they remain intuitively absorbed in the Lord. ||2||
ਸੁਧਾ-ਪਰੇਮ ਦੀ ਰੰਗਤ ਲਹਿੰਦੀ ਨਹੀਂ ਅਤੇ ਉਹ ਸੁਖੈਨ ਹੀ ਵਾਹਿਗੁਰੂ ਵਿੱਚ ਲੀਨ ਰਹਿੰਦੇ ਹਨ।
ਸਹਜੇ = 'ਸਹਜ' ਵਿਚ ॥੨॥ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
सिसटि उपाई सभ तुधु आपे रिजकु स्मबाहिआ ॥
Sisat upā▫ī sabẖ ṯuḏẖ āpe rijak sambāhi▫ā.
You created the entire universe, and You Yourself bring sustenance to it.
ਤੂੰ ਆਪ ਹੀ ਸਮੂਹ ਰਚਨਾ ਰਚੀ ਹੈ ਅਤੇ ਇਸ ਨੂੰ ਰੋਜ਼ੀ ਪੁਚਾਉਂਦਾ ਹੈਂ।
ਸੰਬਾਹਿਆ = ਅਪੜਾਇਆ।(ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ।
 
इकि वलु छलु करि कै खावदे मुहहु कूड़ु कुसतु तिनी ढाहिआ ॥
Ik val cẖẖal kar kai kẖāvḏe muhhu kūṛ kusaṯ ṯinī dẖāhi▫ā.
Some eat and survive by practicing fraud and deceit; from their mouths they drop falsehood and lies.
ਕਈ ਧੋਖਾ ਤੇ ਫਰੇਬ ਕਰ ਕੇ ਖਾਂਦੇ ਹਨ ਅਤੇ ਆਪਣੇ ਮੂੰਹ ਤੋਂ ਉਹ ਝੂਠ ਅਤੇ ਅਸੱਤਤਾ ਸੁਟਦੇ ਹਨ।
ਇਕਿ = ਕਈ ਜੀਵ। ਮੁਹਹੁ = ਮੂੰਹੋਂ। ਢਾਹਿਆ = ਬੋਲਿਆ।(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ।
 
तुधु आपे भावै सो करहि तुधु ओतै कमि ओइ लाइआ ॥
Ŧuḏẖ āpe bẖāvai so karahi ṯuḏẖ oṯai kamm o▫e lā▫i▫ā.
As it pleases You, You assign them their tasks.
ਤੂੰ ਉਨ੍ਹਾਂ ਨੂੰ ਉਸ ਕਾਰੇ ਲਾਇਆ ਹੈ ਅਤੇ ਉਹ ਉਹੋ ਕੁਛ ਕਰਦੇ ਹਨ ਜੋ ਤੇਰੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ।
ਓਇ = ਉਹ ਸਾਰੇ ਜੀਵ।(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ।
 
इकना सचु बुझाइओनु तिना अतुट भंडार देवाइआ ॥
Iknā sacẖ bujẖā▫i▫on ṯinā aṯut bẖandār ḏevā▫i▫ā.
Some understand Truthfulness; they are given the inexhaustible treasure.
ਕਈਆਂ ਨੂੰ ਤੂੰ ਸੱਚਾਈ ਦਰਸਾਈ ਹੈ ਅਤੇ ਉਨ੍ਰਾਂ ਨੂੰ ਉਸ ਦੇ ਅਮੁੱਕ ਖ਼ਜ਼ਾਨੇ ਦਿੱਤੇ ਹਨ।
ਬੁਝਾਇਓਨੁ = ਬੁਝਾਇਆ ਉਸ (ਹਰੀ) ਨੇ।ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।
 
हरि चेति खाहि तिना सफलु है अचेता हथ तडाइआ ॥८॥
Har cẖeṯ kẖāhi ṯinā safal hai acẖeṯā hath ṯadā▫i▫ā. ||8||
Those who eat by remembering the Lord are prosperous, while those who do not remember Him stretch out their hands in need. ||8||
ਫਲ-ਦਾਇਕ ਹੈ ਉਨ੍ਹਾਂ ਦਾ ਆਗਮਨ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਖਾਂਦੇ ਹਨ। ਜੋ ਸਾਹਿਬ ਦਾ ਸਿਮਰਨ ਨਹੀਂ ਕਰਦੇ ਉਹ ਮੰਗਣ ਲਈ ਹੱਥ ਅੱਡਦੇ ਹਨ।
ਚੇਤਿ = ਚੇਤ ਕੇ, ਸਿਮਰ ਕੇ ॥੮॥(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
पड़ि पड़ि पंडित बेद वखाणहि माइआ मोह सुआइ ॥
Paṛ paṛ pandiṯ beḏ vakāṇėh mā▫i▫ā moh su▫ā▫e.
The Pandits, the religious scholars, constantly read and recite the Vedas, for the sake of the love of Maya.
ਧੰਨ ਦੌਲਤ ਦੇ ਮਨੋਰਥ ਦੀ ਖਾਤਰ, ਬ੍ਰਹਿਮਣ ਵੇਦਾ ਨੂੰ ਇਕ-ਰਸ ਵਾਚਦੇ ਤੇ ਉਨ੍ਹਾਂ ਦੀ ਵਿਆਖਿਆ ਕਰਦੇ ਹਨ।
ਵਖਾਣਹਿ = ਵਿਆਖਿਆ ਕਰਦੇ ਹਨ। ਸੁਆਇ = ਸੁਆਦ ਵਿਚ।(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ।
 
दूजै भाइ हरि नामु विसारिआ मन मूरख मिलै सजाइ ॥
Ḏūjai bẖā▫e har nām visāri▫ā man mūrakẖ milai sajā▫e.
In the love of duality, the foolish people have forgotten the Lord's Name; they shall receive their punishment.
ਸੰਸਾਰੀ ਪਦਾਰਥਾਂ ਦੀ ਪ੍ਰੀਤ ਰਾਹੀਂ ਬੇਵਕੂਫ ਬੰਦੇ ਨੇ ਵਾਹਿਗੁਰੂ ਦਾ ਨਾਮ ਭੁਲਾ ਛਡਿਆ ਹੈ, ਇਸ ਲਈ ਉਸ ਨੂੰ ਦੰਡ ਮਿਲੇਗਾ।
xxx(ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ,
 
जिनि जीउ पिंडु दिता तिसु कबहूं न चेतै जो देंदा रिजकु स्मबाहि ॥
Jin jī▫o pind ḏiṯā ṯis kabahūʼn na cẖeṯai jo ḏeʼnḏā rijak sambāhi.
They never think of the One who gave them body and soul, who provides sustenance to all.
ਉਹ ਕਦਾਚਿਤ ਉਸ ਨੂੰ ਯਾਦ ਨਹੀਂ ਕਰਦਾ ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿੱਤੀਆਂ ਹਨ ਅਤੇ ਜਿਹੜਾ ਸਾਰਿਆਂ ਨੂੰ ਰੋਜੀ ਬਖਸ਼ਦਾ ਹੈ।
ਜਿਨਿ = ਜਿਸ ਹਰੀ ਨੇ। ਜੀਉ = ਜਿੰਦ। ਸੰਬਾਹਿ ਦੇਂਦਾ = ਅਪੜਾਂਦਾ ਹੈ।(ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ।
 
जम का फाहा गलहु न कटीऐ फिरि फिरि आवै जाइ ॥
Jam kā fāhā galhu na katī▫ai fir fir āvai jā▫e.
The noose of death shall not be cut away from their necks; they shall come and go in reincarnation over and over again.
ਮੌਤ ਦੀ ਫਾਂਸੀ ਉਸ ਦੀ ਗਰਦਨ ਤੋਂ ਨਹੀਂ ਵੱਢੀ ਜਾਣੀ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹੇਗਾ।
xxxਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।
 
मनमुखि किछू न सूझै अंधुले पूरबि लिखिआ कमाइ ॥
Manmukẖ kicẖẖū na sūjẖai anḏẖule pūrab likẖi▫ā kamā▫e.
The blind, self-willed manmukhs do not understand anything. They do what they are pre-ordained to do.
ਅੰਨ੍ਹਾ ਆਪ-ਹੁਦਰਾ ਇਨਸਾਨ ਕੁਝ ਭੀ ਨਹੀਂ ਸਮਝਦਾ ਅਤੇ ਉਹੋ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਲਿਖਿਆ ਹੋਇਆ ਹੈ।
xxxਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ।
 
पूरै भागि सतिगुरु मिलै सुखदाता नामु वसै मनि आइ ॥
Pūrai bẖāg saṯgur milai sukẖ▫ḏāṯa nām vasai man ā▫e.
Through perfect destiny, they meet the True Guru, the Giver of peace, and the Naam comes to abide in the mind.
ਪੂਰਨ ਚੰਗੇ ਨਸੀਬਾਂ ਦੁਆਰਾ, ਆਰਾਮ ਦੇਣਹਾਰ, ਸੱਚੇ ਗੁਰੂ ਜੀ, ਮਿਲਦੇ ਹਨ ਅਤੇ ਨਾਮ ਆ ਕੇ ਇਨਸਾਨ ਦੇ ਅੰਤਰ ਆਤਮੇ ਟਿਕ ਜਾਂਦਾ ਹੈ।
ਮਨਿ = ਮਨ ਵਿਚ। ਮਾਣਹਿ = (ਨਾਮ ਜਪਣ ਵਾਲੇ) ਮਾਣਦੇ ਹਨ।(ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।
 
सुखु माणहि सुखु पैनणा सुखे सुखि विहाइ ॥
Sukẖ māṇėh sukẖ painṇā sukẖe sukẖ vihā▫e.
They enjoy peace, they wear peace, and they pass their lives in the peace of peace.
ਉਹ ਆਰਾਮ ਭੋਗਦਾ ਹੈ, ਆਰਾਮ ਪਹਿਨਦਾ ਹੈ ਅਤੇ ਖੁਸ਼ੀਆਂ ਦੀ ਖੁਸ਼ੀ ਵਿੱਚ ਆਪਣੀ ਜਿੰਦਗੀ ਗੁਜਾਰਦਾ ਹੈ।
ਸੁਖਿ = ਸੁਖ ਵਿਚ। ਸੁਖੇ ਸੁਖਿ = ਸੁਖ ਹੀ ਸੁਖ ਵਿਚ।(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ।
 
नानक सो नाउ मनहु न विसारीऐ जितु दरि सचै सोभा पाइ ॥१॥
Nānak so nā▫o manhu na visārī▫ai jiṯ ḏar sacẖai sobẖā pā▫e. ||1||
O Nanak, they do not forget the Naam from the mind; they are honored in the Court of the Lord. ||1||
ਓ ਨਾਨਕ! ਆਪਣੇ ਚਿੱਤ ਵਿਚੋਂ ਉਸ ਨਾਮ ਨੂੰ ਨਾਂ ਭੁਲਾ, ਜਿਸ ਦੁਆਰਾ ਸੱਚੇ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।
ਜਿਤੁ = ਜਿਸ ਦੀ ਰਾਹੀਂ ॥੧॥ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
सतिगुरु सेवि सुखु पाइआ सचु नामु गुणतासु ॥
Saṯgur sev sukẖ pā▫i▫ā sacẖ nām guṇṯās.
Serving the True Guru, peace is obtained. The True Name is the Treasure of Excellence.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਸੰਨਤਾ ਪਰਾਪਤ ਹੁੰਦੀ ਹੈ। ਸਤਿਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।
ਸੇਵਿ = ਸੇਵਾ ਕਰ ਕੇ, ਹੁਕਮ ਮੰਨ ਕੇ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।(ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ ਦਾ ਖ਼ਜ਼ਾਨਾ ਸੱਚਾ ਨਾਮ (ਰੂਪੀ) ਸੁਖ ਪ੍ਰਾਪਤ ਹੁੰਦਾ ਹੈ।