Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

दुख बिसारि सुख अंतरि लीना ॥१॥
Ḏukẖ bisār sukẖ anṯar līnā. ||1||
My pain is forgotten, and I have found peace deep within myself. ||1||
ਮੈਂ ਦੁੱਖ ਦਰਦ ਨੂੰ ਭੁਲਾ ਦਿੱਤਾ ਹੈ ਅਤੇ ਮੇਰੇ ਅੰਦਰ ਠੰਢ-ਚੈਨ ਵਰਤ ਗਈ ਹੈ।
ਸੁਖ ਅੰਤਰਿ = ਸੁਖ ਵਿਚ। ਬਿਸਾਰਿ = ਭੁਲਾ ਕੇ ॥੧॥ਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ ॥੧॥
 
गिआन अंजनु मो कउ गुरि दीना ॥
Gi▫ān anjan mo ka▫o gur ḏīnā.
The Guru has blessed me with the ointment of spiritual wisdom.
ਗੁਰਾਂ ਨੇ ਮੈਨੂੰ ਬ੍ਰਹਿਮਬੋਧ ਦਾ ਸੁਰਮਾ ਪਰਦਾਨ ਕੀਤਾ ਹੈ।
ਅੰਜਨੁ = ਸੁਰਮਾ। ਗੁਰਿ = ਗੁਰੂ ਨੇ।ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ,
 
राम नाम बिनु जीवनु मन हीना ॥१॥ रहाउ ॥
Rām nām bin jīvan man hīnā. ||1|| rahā▫o.
Without the Lord's Name, life is mindless. ||1||Pause||
ਸੁਆਮੀ ਦੇ ਨਾਮ ਦੇ ਬਾਝੋਂ ਬੇਫਾਇਦਾ ਹੈ ਮਨੁੱਖ ਦੀ ਜਿੰਦਗੀ। ਠਹਿਰਾਉ।
ਮਨ = ਹੇ ਮਨ! ਹੀਨਾ = ਤੁੱਛ, ਨਕਾਰਾ ॥੧॥ਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ ॥੧॥ ਰਹਾਉ॥
 
नामदेइ सिमरनु करि जानां ॥
Nāmḏe▫e simran kar jānāʼn.
Meditating in remembrance, Naam Dayv has come to know the Lord.
ਭਜਨ ਬੰਦਗੀ ਦੇ ਰਾਹੀਂ ਨਾਮਦੇਵ ਨੇ ਆਪਣੀ ਸਾਈਂ ਨੂੰ ਜਾਣ ਲਿਆ ਹੈ।
ਨਾਮਦੇਇ = ਨਾਮਦੇਉ ਨੇ। ਕਰਿ = ਕਰ ਕੇ। ਜਾਨਾਂ = ਜਾਣ ਲਿਆ ਹੈ, ਪਛਾਣ ਲਿਆ ਹੈ।ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ,
 
जगजीवन सिउ जीउ समानां ॥२॥१॥
Jagjīvan si▫o jī▫o samānāʼn. ||2||1||
His soul is blended with the Lord, the Life of the World. ||2||1||
ਉਸ ਦੀ ਆਤਮਾ, ਸ਼੍ਰਿਸ਼ਟੀ ਦੀ ਜਿੰਦ-ਜਾਨ ਸੁਆਮੀ ਨਾਲ ਅਭੇਦ ਹੋ ਗਈ ਹੈ।
ਸਿਉ = ਨਾਲ। ਜੀਉ = ਜਿੰਦ। ਸਮਾਨਾਂ = ਲੀਨ ਹੋ ਗਈ ਹੈ ॥੨॥੧॥ਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ ॥੨॥੧॥
 
बिलावलु बाणी रविदास भगत की
Bilāval baṇī Raviḏās bẖagaṯ kī
Bilaaval, The Word Of Devotee Ravi Daas:
ਬਿਲਾਵਲ ਸ਼ਬਦ ਭਗਤ ਰਵਿਦਾਸ।
xxxਰਾਗ ਬਿਲਾਵਲੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
दारिदु देखि सभ को हसै ऐसी दसा हमारी ॥
Ḏāriḏ ḏekẖ sabẖ ko hasai aisī ḏasā hamārī.
Seeing my poverty, everyone laughed. Such was my condition.
ਹਰ ਕੋਈ ਮੇਰੀ ਗਰੀਬੀ ਦੇਖ ਕੇ ਹੱਸਦਾ ਸੀ, ਇਹੋ ਜਿਹੀ ਸੀ ਮੇਰੀ ਹਾਲਤ।
ਦਾਰਿਦੁ = ਗ਼ਰੀਬੀ। ਸਭ ਕੋ = ਹਰੇਕ ਬੰਦਾ। ਹਸੈ = ਮਖ਼ੌਲ ਕਰਦਾ ਹੈ।ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ),
 
असट दसा सिधि कर तलै सभ क्रिपा तुमारी ॥१॥
Asat ḏasā siḏẖ kar ṯalai sabẖ kirpā ṯumārī. ||1||
Now, I hold the eighteen miraculous spiritual powers in the palm of my hand; everything is by Your Grace. ||1||
ਹੁਣ, ਅਠਾਰ੍ਹਾਂ ਕਰਾਮਾਤੀ ਸ਼ਕਤੀਆਂ ਮੇਰੇ ਹੱਥ ਦੀ ਹਥੇਲੀ ਉਤੇ ਹਨ। ਇਹ ਸਮੂਹ ਤੇਰੀ ਮਿਹਰਬਾਨੀ ਹੈ।
ਦਸਾ = ਦਸ਼ਾ, ਹਾਲਤ। ਅਸਟ ਦਸਾ = ਅਠਾਰਾਂ {ਅੱਠ ਤੇ ਦਸ}। ਕਰ ਤਲੈ = ਹੱਥ ਦੀ ਤਲੀ ਉਤੇ, ਇਖ਼ਤਿਆਰ ਵਿਚ ॥੧॥ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ ॥੧॥
 
तू जानत मै किछु नही भव खंडन राम ॥
Ŧū jānaṯ mai kicẖẖ nahī bẖav kẖandan rām.
You know, and I am nothing, O Lord, Destroyer of fear.
ਤੂੰ ਜਾਣਦਾ ਹੈਂ, ਮੈਂ ਕੋਈ ਸ਼ੈ ਨਹੀਂ, ਹੇ ਮੇਰੇ ਡਰ ਨਾਸ ਕਰਨਹਾਰ ਸੁਆਮੀ!
ਮੈ ਕਿਛੁ ਨਹੀ = ਮੇਰੀ ਕੋਈ ਪਾਂਇਆਂ ਨਹੀਂ। ਭਵਖੰਡਨ = ਹੇ ਜਨਮ ਮਰਨ ਨਾਸ ਕਰਨ ਵਾਲੇ!ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ।
 
सगल जीअ सरनागती प्रभ पूरन काम ॥१॥ रहाउ ॥
Sagal jī▫a sarnāgaṯī parabẖ pūran kām. ||1|| rahā▫o.
All beings seek Your Sanctuary, O God, Fulfiller, Resolver of our affairs. ||1||Pause||
ਸਾਰੇ ਪ੍ਰਾਣਧਾਰੀ ਤੇਰੀ ਪਨਾਹ ਲੋੜਦੇ ਹਨ, ਹੇ ਸਾਰਿਆਂ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲੇ ਸੁਆਮੀ! ਠਹਿਰਾਉ।
ਜੀਅ = ਜੀਵ। ਪੂਰਨ ਕਾਮ = ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ! ॥੧॥ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ॥੧॥ ਰਹਾਉ॥
 
जो तेरी सरनागता तिन नाही भारु ॥
Jo ṯerī sarnāgaṯā ṯin nāhī bẖār.
Whoever enters Your Sanctuary, is relieved of his burden of sin.
ਜੋ ਤੇਰੀ ਪਨਾਹ ਲੈਂਦੇ ਹਨ, ਉਹ ਮੁੜ ਕੇ ਪਾਪਾਂ ਦਾ ਬੋਝ ਨਹੀਂ ਚੁਕਦੇ, ਹੇ ਸੁਆਮੀ।
ਸਰਨਾਗਤਾ = ਸਰਨ ਆਏ ਹਨ। ਭਾਰੁ = ਬੋਝ (ਵਿਕਾਰਾਂ ਦਾ)।ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੋਂ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ।
 
ऊच नीच तुम ते तरे आलजु संसारु ॥२॥
Ūcẖ nīcẖ ṯum ṯe ṯare ālaj sansār. ||2||
You have saved the high and the low from the shameless world. ||2||
ਵੱਡਿਆਂ ਅਤੇ ਛੋਟਿਆਂ ਦਾ ਤੂੰ ਬੇਸ਼ਰਮ ਦੁਨੀਆਂ ਤੋਂ ਪਾਰ ਉਤਾਰਾ ਕਰ ਦਿੱਤਾ ਹੈ।
ਤੁਮ ਤੇ = ਤੇਰੀ ਮਿਹਰ ਨਾਲ। ਤੇ = ਤੋਂ। ਆਲਜੁ = {ਨੋਟ: ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ। 'ਆਲਜੁ' ਦਾ ਅਰਥ 'ਅਲਜੁ' ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ। ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ। ਆਮ ਬੋਲੀ ਵਿਚ ਅਸੀਂ ਆਖਦੇ ਭੀ 'ਨਿਰਲਜ' ਹੀ ਹਾਂ} ਆਲ-ਜੁ। ਆਲ = ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲਾ। ਆਲਜੁ = ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ ॥੨॥ਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ॥੨॥
 
कहि रविदास अकथ कथा बहु काइ करीजै ॥
Kahi Raviḏās akath kathā baho kā▫e karījai.
Says Ravi Daas, what more can be said about the Unspoken Speech?
ਰਵਿਦਾਸ ਆਖਦੇ ਹਨ, ਸਾਈਂ ਦੀਆਂ ਅਕਹਿ ਵਾਰਤਾ ਦੇ ਸੰਬੰਧ ਵਿੱਚ ਵਧੇਰੇ ਕੀ ਆਖਣਾ ਹੋਇਆ?
ਅਕਥ = ਅ-ਕਥ, ਬਿਆਨ ਤੋਂ ਪਰੇ। ਬਹੁ = ਬਹੁਤ ਗੱਲ। ਕਾਇ = ਕਾਹਦੇ ਲਈ?ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ;
 
जैसा तू तैसा तुही किआ उपमा दीजै ॥३॥१॥
Jaisā ṯū ṯaisā ṯuhī ki▫ā upmā ḏījai. ||3||1||
Whatever You are, You are, O Lord; how can anything compare with Your Praises? ||3||1||
ਜਿਹੋ ਜਿਹਾ ਤੂੰ ਹੈਂ, ਉਹੋ ਜਿਹਾ ਕੇਵਲ ਤੂੰ ਹੀ ਹੈਂ। ਤੇਰੀ ਮਹਿਮਾ ਨੂੰ ਮੈਂ ਕੀਹਦੇ ਨਾਲ ਤੁਲਨਾ ਦੇਵਾਂ?
ਉਪਮਾ = ਤਸ਼ਬੀਹ, ਬਰਾਬਰੀ, ਤੁਲਨਾ ॥੩॥੧॥ਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥
 
बिलावलु ॥
Bilāval.
Bilaaval:
ਬਿਲਾਵਲ।
xxxxxx
 
जिह कुल साधु बैसनौ होइ ॥
Jih kul sāḏẖ baisnou ho▫e.
That family, into which a holy person is born,
ਜਿਸ ਖਾਨਦਾਨ ਵਿੱਚ ਪ੍ਰਭੂ ਦਾ ਸੰਤ ਜਨਮ ਧਾਰਦਾ ਹੈ,
ਜਿਹ ਕੁਲ = ਜਿਸ ਕਿਸੇ ਭੀ ਕੁਲ ਵਿਚ। ਬੈਸਨੌ = ਪਰਮਾਤਮਾ ਦਾ ਭਗਤ। ਹੋਇ = ਜੰਮ ਪਏ।ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ,
 
बरन अबरन रंकु नही ईसुरु बिमल बासु जानीऐ जगि सोइ ॥१॥ रहाउ ॥
Baran abran rank nahī īsur bimal bās jānī▫ai jag so▫e. ||1|| rahā▫o.
whether of high or low social class, whether rich or poor, shall have its pure fragrance spread all over the world. ||1||Pause||
ਭਾਵੇਂ ਇਹ ਉਚ ਜਾਤੀ ਹੋਵੇ ਜਾਂ ਨੀਵੀਂ, ਗਰੀਬ ਜਾਂ ਅਮੀਰ ਇਸ ਦੀ ਪਵਿੱਤਰ ਮਹਿਮ ਅਤੇ ਸ਼ੋਭਾ ਸੰਸਾਰ ਅੰਦਰ ਪ੍ਰਗਟ ਹੋ ਜਾਂਦੀ ਹੈ। ਠਹਿਰਾਉ।
ਬਰਨ = ਉੱਚੀ ਜਾਤ। ਅਬਰਨ = ਨੀਵੀਂ ਜਾਤ। ਰੰਕੁ = ਗ਼ਰੀਬ। ਈਸੁਰੁ = ਧਨਾਢ, ਅਮੀਰ। ਬਿਮਲ ਬਾਸੁ = ਨਿਰਮਲ ਸੋਭਾ ਵਾਲਾ। ਬਾਸੁ = ਸੁਗੰਧੀ, ਚੰਗੀ ਸੋਭਾ। ਜਗਿ = ਜਗਤ ਵਿਚ। ਸੋਇ = ਉਹ ਮਨੁੱਖ ॥੧॥ਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ॥੧॥ ਰਹਾਉ॥
 
ब्रहमन बैस सूद अरु ख्यत्री डोम चंडार मलेछ मन सोइ ॥
Barahman bais sūḏ ar kẖa▫yṯarī dom cẖandār malecẖẖ man so▫e.
Whether he is a Brahmin, a Vaisya, a Soodra, or a Kshatriya; whether he is a poet, an outcaste, or a filthy-minded person,
ਭਾਵੇਂ ਉਹ ਬ੍ਰਾਹਮਣ, ਕਿਸਾਨ, ਕਮੀਨ, ਛਤ੍ਰੀ, ਮਰਾਸੀ, ਚੂੜਾ ਅਤੇ ਨੀਚ ਹਿਰਦੇ ਵਾਲਾ ਪੁਰਸ਼ ਹੋਵੇ,
ਡੋਮ = ਡੂਮ, ਮਿਰਾਸੀ। ਮਲੇਛ ਮਨ = ਮਲੀਨ ਮਨ ਵਾਲਾ।ਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ,
 
होइ पुनीत भगवंत भजन ते आपु तारि तारे कुल दोइ ॥१॥
Ho▫e punīṯ bẖagvanṯ bẖajan ṯe āp ṯār ṯāre kul ḏo▫e. ||1||
he becomes pure, by meditating on the Lord God. He saves himself, and the families of both his parents. ||1||
ਉਹ ਪਵਿੱਤਰ ਹੋ ਜਾਂਦਾ ਹੈ ਹੇ ਸਾਈਂ ਦੀ ਬੰਦਗੀ ਦੁਆਰਾ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਮਾਪਿਆਂ ਦੇ ਦੋਨਾਂ ਖਾਨਦਾਨ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
ਆਪੁ = ਆਪਣੇ ਆਪ ਨੂੰ। ਤਾਰਿ = ਤਾਰ ਕੇ। ਦੋਇ = ਦੋਵੇਂ ॥੧॥ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ॥੧॥
 
धंनि सु गाउ धंनि सो ठाउ धंनि पुनीत कुट्मब सभ लोइ ॥
Ḏẖan so gā▫o ḏẖan so ṯẖā▫o ḏẖan punīṯ kutamb sabẖ lo▫e.
Blessed is that village, and blessed is the place of his birth; blessed is his pure family, throughout all the worlds.
ਮੁਬਾਰਕ ਹੈ ਉਸ ਦਾ ਪਿੰਡ, ਮੁਬਾਰਕ ਉਸ ਦੇ ਜਨਮ ਲੈਣ ਦੀ ਜਗ੍ਹਾ ਤੇ ਸੁਬਹਾਨ ਉਸ ਦਾ ਪਵਿੱਤਰ ਖਾਨਦਾਨ, ਸਾਰਿਆਂ ਜਹਾਨਾਂ, ਅੰਦਰ।
ਧੰਨਿ = ਭਾਗਾਂ ਵਾਲਾ। ਗਾਉ = ਪਿੰਡ। ਠਾਉ = ਥਾਂ। ਲੋਇ = ਜਗਤ ਵਿਚ।ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ,
 
जिनि पीआ सार रसु तजे आन रस होइ रस मगन डारे बिखु खोइ ॥२॥
Jin pī▫ā sār ras ṯaje ān ras ho▫e ras magan dāre bikẖ kẖo▫e. ||2||
One who drinks in the sublime essence abandons other tastes; intoxicated with this divine essence, he discards sin and corruption. ||2||
ਜੋ ਸਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ, ਉਹ ਹੋਰਨਾ ਸੁਆਦਾ ਨੂੰ ਛੱਡ ਦਿੰਦਾ ਹੈ ਅਤੇ ਈਸ਼ਵਰੀ ਆਬਿ-ਹਿਯਾਤ ਨਾਲ ਮਤਵਾਲਾ ਹੈ ਪਾਪਾਂ ਨੂੰ ਤਿਆਗ ਅਤੇ ਤਜ ਦਿੰਦਾ ਹੈ।
ਜਿਨਿ = ਜਿਸ ਨੇ। ਸਾਰ = ਸ੍ਰੇਸ਼ਟ। ਤਜੇ = ਤਿਆਗੇ। ਆਨ = ਹੋਰ। ਮਗਨ = ਮਸਤ। ਬਿਖੁ = ਜ਼ਹਿਰ। ਖੋਇ ਡਾਰੇ = ਨਾਸ ਕਰ ਦਿੱਤਾ ॥੨॥(ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ ॥੨॥
 
पंडित सूर छत्रपति राजा भगत बराबरि अउरु न कोइ ॥
Pandiṯ sūr cẖẖaṯarpaṯ rājā bẖagaṯ barābar a▫or na ko▫e.
Among the religious scholars, warriors and kings, there is no other equal to the Lord's devotee.
ਵਿਦਵਾਨਾਂ, ਯੋਧਿਆਂ, ਤਖਤ ਤਾਜ ਵਾਲਿਆਂ ਪਾਤਿਸ਼ਾਹ ਅਤੇ ਹੋਰਨਾ ਵਿਚੋਂ, ਸੁਆਮੀ ਦੇ ਜਾਂਨਿਸਾਰ ਸੇਵਕ ਦੇ ਤੁਲ ਦਾ ਕੋਈ ਭੀ ਨਹੀਂ।
ਸੂਰ = ਸੂਰਮਾ। ਛਤ੍ਰਪਤਿ = ਛੱਤਰਧਾਰੀ।ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ।
 
जैसे पुरैन पात रहै जल समीप भनि रविदास जनमे जगि ओइ ॥३॥२॥
Jaise purain pāṯ rahai jal samīp bẖan Raviḏās janme jag o▫e. ||3||2||
As the leaves of the water lily float free in the water, says Ravi Daas, so is their life in the world. ||3||2||
ਰਵਿਦਾਸ ਜੀ ਆਖਦੇ ਹਨ, ਜਿਸ ਤਰ੍ਹਾਂ ਨੀਲੋਫਰ ਦੇ ਪੱਤੇ ਪਾਣੀ ਨੇੜੇ (ਅੰਦਰ) ਨਿਰਲੇਪ ਵਸਤੇ ਹਨ, ਉਸੇ ਤਰ੍ਹਾਂ ਦਾ ਹੈ ਉਨ੍ਹਾਂ ਸੰਤਾਂ ਦਾ ਇਹ ਜਹਾਨ ਅੰਦਰ ਜੀਵਨ।
ਪੁਰੈਨ ਪਾਤ = ਚੁਪੱਤੀ। ਸਮੀਪ = ਨੇੜੇ। ਰਹੈ = ਰਹਿ ਸਕਦੀ ਹੈ, ਜੀਊ ਸਕਦੀ ਹੈ। ਭਨਿ = ਭਨੈ, ਆਖਦਾ ਹੈ। ਜਨਮੇ = ਜੰਮੇ ਹਨ। ਜਨਮੇ ਓਇ = ਉਹੀ ਜੰਮੇ ਹਨ, ਉਹਨਾਂ ਦਾ ਹੀ ਜੰਮਣਾ ਸਫਲ ਹੈ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ ॥੩॥੨॥ਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ॥੩॥੨॥
 
बाणी सधने की रागु बिलावलु
Baṇī saḏẖne kī rāg bilāval
The Word Of Sadhana, Raag Bilaaval:
ਸਧਨੇ ਦੇ ਸ਼ਬਦ ਰਾਗ ਬਿਲਾਵਲ।
xxxਰਾਗ ਬਿਲਾਵਲੁ ਵਿੱਚ ਭਗਤ ਸਾਧਨੇ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
न्रिप कंनिआ के कारनै इकु भइआ भेखधारी ॥
Nrip kanniā ke kārnai ik bẖa▫i▫ā bẖekẖ▫ḏẖārī.
For a king's daughter, a man disguised himself as Vishnu.
ਪਾਤਿਸ਼ਾਹ ਦੀ ਲੜਕੀ ਦੀ ਖਾਤਰ ਇਕ ਆਦਮੀ ਨੈ ਵਿਸ਼ਨੂੰ ਦਾ ਸਰੂਪ ਇਖਤਿਆਰ ਕਰ ਲਿਆ,
ਨ੍ਰਿਪ = ਰਾਜਾ। ਕੇ ਕਾਰਨੈ = ਦੀ ਖ਼ਾਤਰ। ਭੇਖਧਾਰੀ = ਭੇਖ ਧਾਰਨ ਵਾਲਾ, ਸਿਰਫ਼ ਧਾਰਮਿਕ ਲਿਬਾਸ ਵਾਲਾ, ਜਿਸ ਨੇ ਲੋਕ-ਦਿਖਾਵੇ ਖ਼ਾਤਰ ਬਾਹਰ ਧਾਰਮਿਕ ਚਿਹਨ ਰੱਖੇ ਹੋਏ ਹੋਣ ਪਰ ਅੰਦਰ ਧਰਮ ਵਲੋਂ ਕੋਰਾ ਹੋਵੇ।ਹੇ ਪ੍ਰਭੂ! ਇੱਕ ਭੇਖਧਾਰੀ, ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ (ਧਰਮ ਦਾ) ਭੇਖ ਧਾਰਿਆ ਸੀ;
 
कामारथी सुआरथी वा की पैज सवारी ॥१॥
Kāmārathī su▫ārthī vā kī paij savārī. ||1||
He did it for sexual exploitation, and for selfish motives, but the Lord protected his honor. ||1||
ਵਿਸ਼ੇ-ਭੋਗ ਦੀ ਪ੍ਰੀਤ ਅਤੇ ਆਪਣੇ ਸਵੈ-ਮਨੋਰਥ ਵਾਸਤੇ, ਪ੍ਰੰਤੂ ਪ੍ਰਭੂ ਨੇ ਉਸ ਦੀ ਇੱਜ਼ਤ ਆਬਰੂ ਬਚਾ ਲਈ।
ਕਾਮਾਰਥੀ = ਕਾਮੀ, ਕਾਮ-ਵਾਸ਼ਨਾ ਪੂਰੀ ਕਰਨ ਦਾ ਚਾਹਵਾਨ। ਸੁਆਰਥੀ = ਖ਼ੁਦਗ਼ਰਜ਼। ਵਾ ਕੀ = ਉਸੇ ਭੇਖ-ਧਾਰੀ ਦੀ। ਪੈਜ ਸਵਾਰੀ = ਲਾਜ ਰੱਖੀ, ਵਿਕਾਰਾਂ ਵਿਚ ਡਿੱਗਣ ਤੋਂ ਬਚਾ ਲਿਆ ॥੧॥ਤੂੰ ਉਸ ਕਾਮੀ ਤੇ ਖ਼ੁਦਗ਼ਰਜ਼ ਬੰਦੇ ਦੀ ਭੀ ਲਾਜ ਰੱਖੀ (ਭਾਵ, ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ) ॥੧॥
 
तव गुन कहा जगत गुरा जउ करमु न नासै ॥
Ŧav gun kahā jagaṯ gurā ja▫o karam na nāsai.
What is Your value, O Guru of the world, if You will not erase the karma of my past actions?
ਤੇਰੇ ਵਿੱਚ ਕੀ ਖੂਬੀ ਹੋਈ, ਹੇ ਸੰਸਾਰ ਦੇ ਗੁਰੂ! ਜੇਕਰ ਮੇਰੇ ਮੰਦੇ ਅਮਲ ਨਾਂ ਮਿਟਣ?
ਤਵ = ਤੇਰੇ। ਕਹਾ = ਕਿੱਥੇ? ਜਗਤ ਗੁਰਾ = ਹੇ ਜਗਤ ਦੇ ਗੁਰੂ! ਜਉ = ਜੇ। ਕਰਮੁ = ਕੀਤੇ ਕਰਮਾਂ ਦਾ ਫਲ।ਹੇ ਜਗਤ ਦੇ ਗੁਰੂ ਪ੍ਰਭੂ! ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾਹ ਹੋਇਆ (ਭਾਵ, ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ) ਤਾਂ ਤੇਰੀ ਸ਼ਰਨ ਆਉਣ ਦਾ ਕੀਹ ਗੁਣ ਹੋਵੇਗਾ?
 
सिंघ सरन कत जाईऐ जउ ज्मबुकु ग्रासै ॥१॥ रहाउ ॥
Singẖ saran kaṯ jā▫ī▫ai ja▫o jaʼnbuk garāsai. ||1|| rahā▫o.
Why seek safety from a lion, if one is to be eaten by a jackal? ||1||Pause||
ਸ਼ੇਰ ਦੀ ਪਨਾਹ ਲੈਣ ਦਾ ਕੀ ਲਾਭ, ਜੇਕਰ ਉਸ ਨੂੰ ਗਿੱਦੜ ਨੈ ਹੀ ਖਾ ਜਾਣਾ ਹੈ? ਠਹਿਰਾਉ।
ਕਤ = ਕਾਹਦੇ ਲਈ? ਜੰਬੁਕੁ = ਗਿੱਦੜ। ਗ੍ਰਾਸੈ = ਖਾ ਜਾਏ ॥੧॥ਸ਼ੇਰ ਦੀ ਸ਼ਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਖਾ ਜਾਏ? ॥੧॥ ਰਹਾਉ॥
 
एक बूंद जल कारने चात्रिकु दुखु पावै ॥
Ėk būnḏ jal kārne cẖāṯrik ḏukẖ pāvai.
For the sake of a single rain-drop, the rainbird suffers in pain.
ਮੀਂਹ ਦੀ ਇਕ ਕਣੀ ਦੀ ਖਾਤਿਰ ਪਪੀਹਾ ਕਸ਼ਟ ਉਠਾਉਂਦਾ ਹੈ।
ਬੂੰਦ ਜਲ = ਜਲ ਦੀ ਬੂੰਦ। ਚਾਤ੍ਰਿਕੁ = ਪਪੀਹਾ।ਪਪੀਹਾ ਜਲ ਦੀ ਇਕ ਬੂੰਦ ਵਾਸਤੇ ਦੁਖੀ ਹੁੰਦਾ ਹੈ (ਤੇ ਕੂਕਦਾ ਹੈ;)
 
प्रान गए सागरु मिलै फुनि कामि न आवै ॥२॥
Parān ga▫e sāgar milai fun kām na āvai. ||2||
When its breath of life is gone, even an ocean is of no use to it. ||2||
ਜਦ ਇਸ ਦੀ ਜਿੰਦ ਨਿਕਲ ਗਈ, ਤਦ ਭਾਵੇਂ ਸਮੁੰਦਰ ਭੀ ਹੱਥ ਲੱਗ ਜਾਵੇ, ਇਸ ਦਾ ਕੋਈ ਲਾਭ ਨਹੀਂ।
ਪ੍ਰਾਨ ਗਏ = ਜਿੰਦ ਚਲੀ ਗਈ। ਸਾਗਰੁ = ਸਮੁੰਦਰ। ਫੁਨਿ = ਫਿਰ, ਪ੍ਰਾਣ ਚਲੇ ਜਾਣ ਤੋਂ ਪਿਛੋਂ ॥੨॥(ਪਰ ਉਡੀਕ ਵਿਚ ਹੀ) ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ (ਪਾਣੀ ਦਾ) ਸਮੁੰਦਰ ਭੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ; (ਤਿਵੇਂ, ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ? ॥੨॥
 
प्रान जु थाके थिरु नही कैसे बिरमावउ ॥
Parān jo thāke thir nahī kaise birmāva▫o.
Now, my life has grown weary, and I shall not last much longer; how can I be patient?
ਹੁਣ ਜਦ ਮੇਰਾ ਜੀਵਨ ਹਾਰਦਾ ਜਾ ਰਿਹਾ ਹੈ ਅਤੇ ਮੈਂ ਬਹੁਤ ਚਿਰ ਨਹੀਂ ਠਹਿਰਨਾ, ਮੈਂ ਕਿਸ ਤਰ੍ਹਾਂ ਧੀਰਜ ਕਰਾਂ?
ਬਿਰਮਾਵਉ = ਮੈਂ ਧੀਰਜ ਦਿਆਂ।(ਤੇਰੀ ਮਿਹਰ ਨੂੰ ਉਡੀਕ ਉਡੀਕ ਕੇ) ਮੇਰੀ ਜਿੰਦ ਥੱਕੀ ਹੋਈ ਹੈ, (ਵਿਕਾਰਾਂ ਵਿਚ) ਡੋਲ ਰਹੀ ਹੈ, ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵਲੋਂ ਰੋਕਾਂ?
 
बूडि मूए नउका मिलै कहु काहि चढावउ ॥३॥
Būd mū▫e na▫ukā milai kaho kāhi cẖadẖāva▫o. ||3||
If I drown and die, and then a boat comes along, tell me, how shall I climb aboard? ||3||
ਜੇਕਰ ਮੈਂ ਡੁੱਬ ਕੇ ਮਰ ਗਿਆ ਅਤੇ ਕਿਸ਼ਤੀ ਮਿਲ ਗਈ, ਤਾਂ ਦੱਸੋ, ਮੈਂ ਉਸ ਉਤੇ ਕਿਸ ਤਰ੍ਹਾ ਚੜ੍ਹਾਂਗਾ?
ਬੂਡਿ ਮੂਏ = ਜੇ ਡੁੱਬ ਮੋਏ। ਨਉਕਾ = ਬੇੜੀ। ਕਾਹਿ = ਕਿਸ ਨੂੰ? ਚਢਾਵਉ = ਮੈਂ ਚੜ੍ਹਾਵਾਂਗਾ ॥੩॥ਹੇ ਪ੍ਰਭੂ! ਜੇ ਮੈਂ (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਹੀ ਗਿਆ, ਤੇ ਪਿਛੋਂ ਤੇਰੀ ਬੇੜੀ ਮਿਲੀ, ਤਾਂ, ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ? ॥੩॥
 
मै नाही कछु हउ नही किछु आहि न मोरा ॥
Mai nāhī kacẖẖ ha▫o nahī kicẖẖ āhi na morā.
I am nothing, I have nothing, and nothing belongs to me.
ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ ਅਤੇ ਮੇਰਾ ਕੁਝ ਭੀ ਨਹੀਂ ਹੈ।
ਮੋਰਾ = ਮੇਰਾ।ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਹੋਰ ਕੋਈ ਆਸਰਾ ਨਹੀਂ;
 
अउसर लजा राखि लेहु सधना जनु तोरा ॥४॥१॥
A▫osar lajā rākẖ leho saḏẖnā jan ṯorā. ||4||1||
Now, protect my honor; Sadhana is Your humble servant. ||4||1||
ਇਸ ਮੌਕੇ ਤੇ, ਤੂੰ ਮੇਰੀ ਪਤਿ-ਆਬਰੂ ਰੱਖ, ਹੇ ਪ੍ਰਭੂ! ਸਧਨਾ ਤੇਰਾ ਗੋਲਾ ਹੈ।
ਅਉਸਰ = ਸਮਾ। ਅਉਸਰ ਲਜਾ = ਲਾਜ ਰੱਖਣ ਦਾ ਸਮਾ ਹੈ। ਤੋਰਾ = ਤੇਰਾ ॥੪॥੧॥(ਇਹ ਮਨੁੱਖਾ ਜਨਮ ਹੀ) ਮੇਰੀ ਲਾਜ ਰੱਖਣ ਦਾ ਸਮਾ ਹੈ, ਮੈਂ ਸਧਨਾ ਤੇਰਾ ਦਾਸ ਹਾਂ, ਮੇਰੀ ਲਾਜ ਰੱਖ (ਤੇ ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਮੈਨੂੰ ਬਚਾ ਲੈ) ॥੪॥੧॥