Sri Guru Granth Sahib Ji

Ang: / 1430

Your last visited Ang:

गुरमती आपु पछाणिआ राम नाम परगासु ॥
Gurmaṯī āp pacẖẖāṇi▫ā rām nām pargās.
Follow the Guru's Teachings, and recognize your own self; the Divine Light of the Lord's Name shall shine within.
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ ਅਤੇ ਸਾਹਿਬ ਦੇ ਨਾਮ ਦੀ ਰੋਸ਼ਨੀ ਉਸ ਦੇ ਅੰਦਰ ਆ ਜਾਂਦੀ ਹੈ।
ਆਪੁ = ਆਪਣੇ ਆਪ ਨੂੰ।ਗੁਰੂ ਦੀ ਮੱਤ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ।
 
सचो सचु कमावणा वडिआई वडे पासि ॥
Sacẖo sacẖ kamāvaṇā vadi▫ā▫ī vade pās.
The true ones practice Truth; greatness rests in the Great Lord.
ਸਤਿਪੁਰਖ ਧਰਮ ਦੀ ਕਮਾਈ ਕਰਦਾ ਹੈ। ਵਿਸ਼ਾਲਤਾ, ਵਿਸ਼ਾਲ ਸੁਆਮੀ ਦੇ ਕੋਲਿ ਹੈ।
xxxਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ।
 
जीउ पिंडु सभु तिस का सिफति करे अरदासि ॥
Jī▫o pind sabẖ ṯis kā sifaṯ kare arḏās.
Body, soul and all things belong to the Lord-praise Him, and offer your prayers to Him.
ਉਹ ਸੁਆਮੀ ਦੀ ਮਹਿਮਾ ਤੇ ਉਸ ਦੇ ਮੁਹਰੇ ਬੇਨਤੀ ਕਰਦਾ ਹੈ, ਜੋ ਉਸ ਦੀ ਜਿੰਦੜੀ, ਦੇਹਿ ਤੇ ਹਰ ਸ਼ੈ ਦਾ ਮਾਲਕ ਹੈ।
xxxਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤ-ਸਾਲਾਹ ਕਰਦਾ ਹੈ।
 
सचै सबदि सालाहणा सुखे सुखि निवासु ॥
Sacẖai sabaḏ salāhṇā sukẖe sukẖ nivās.
Sing the Praises of the True Lord through the Word of His Shabad, and you shall abide in the peace of peace.
ਸੱਚੇ ਸਾਹਿਬ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੁਆਰਾ ਉਹ ਪ੍ਰਮ-ਅਨੰਦ ਅੰਦਰ ਵਸਦਾ ਹੈ।
ਸਬਦਿ = ਸ਼ਬਦ ਦੀ ਰਾਹੀਂ।ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।
 
जपु तपु संजमु मनै माहि बिनु नावै ध्रिगु जीवासु ॥
Jap ṯap sanjam manai māhi bin nāvai ḏẖarig jīvās.
You may practice chanting, penance and austere self-discipline within your mind, but without the Name, life is useless.
ਆਪਣੇ ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਲਾਨ੍ਹਤ ਮਾਰਿਆ ਹੈ ਉਸ ਦਾ ਜੀਵਨ।
ਸੰਜਮੁ = ਇੰਦ੍ਰੀਆਂ ਨੂੰ ਰੋਕਣ ਦਾ ਉੱਦਮ। ਧ੍ਰਿਗੁ = ਫਿਟਕਾਰ-ਯੋਗ।ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਣੀ-ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ)।
 
गुरमती नाउ पाईऐ मनमुख मोहि विणासु ॥
Gurmaṯī nā▫o pā▫ī▫ai manmukẖ mohi viṇās.
Through the Guru's Teachings, the Name is obtained, while the self-willed manmukh wastes away in emotional attachment.
ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਨਾਮ ਪ੍ਰਾਪਤ ਹੁੰਦਾ ਹੈ। ਆਪ-ਹੁੰਦਰੇ ਸੰਸਾਰੀ ਮਮਤਾ ਰਾਹੀਂ ਨਾਸ ਹੋ ਜਾਂਦੇ ਹਨ।
ਮੋਹਿ = ਮੋਹ ਵਿਚ (ਫਸ ਕੇ।)(ਇਹੀ) ਨਾਮ ਗੁਰੂ ਦੀ ਮੱਤ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ)।
 
जिउ भावै तिउ राखु तूं नानकु तेरा दासु ॥२॥
Ji▫o bẖāvai ṯi▫o rākẖ ṯūʼn Nānak ṯerā ḏās. ||2||
Please protect me, by the Pleasure of Your Will. Nanak is Your slave. ||2||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰਖਿਆ ਕਰ, ਹੇ ਮਾਲਕ! ਨਾਨਕ ਤੇਰਾ ਗੋਲਾ ਹੈ।
xxx॥੨॥(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤ ਦੇਹ) ਨਾਨਕ ਤੇਰਾ ਸੇਵਕ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
सभु को तेरा तूं सभसु दा तूं सभना रासि ॥
Sabẖ ko ṯerā ṯūʼn sabẖas ḏā ṯūʼn sabẖnā rās.
All are Yours, and You belong to all. You are the wealth of all.
ਸਾਰੇ ਤੇਰੇ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦਾ। ਤੂੰ ਹਰ ਜਣੇ ਦੀ ਪੂੰਜੀ ਹੈਂ।
ਸਭੁ ਕੋ = ਹਰੇਕ ਜੀਵ। ਰਾਸਿ = ਪੂੰਜੀ।(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ।)
 
सभि तुधै पासहु मंगदे नित करि अरदासि ॥
Sabẖ ṯuḏẖai pāshu mangḏe niṯ kar arḏās.
Everyone begs from You, and all offer prayers to You each day.
ਸਮੂਹ ਤੇਰੇ ਕੋਲੋਂ ਖੈਰ ਦੀ ਯਾਚਨਾ ਕਰਦੇ ਹਨ ਅਤੇ ਹਰ ਰੋਜ਼ ਪ੍ਰਾਰਥਨਾ ਕਰਦੇ ਹਨ।
ਅਰਦਾਸਿ = ਤਰਲਾ, ਅਰਜ਼ੋਈ।ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ।
 
जिसु तूं देहि तिसु सभु किछु मिलै इकना दूरि है पासि ॥
Jis ṯūʼn ḏėh ṯis sabẖ kicẖẖ milai iknā ḏūr hai pās.
Those, unto whom You give, receive everything. You are far away from some, and You are close to others.
ਜਿਸ ਕਿਸੇ ਨੂੰ ਤੂੰ ਦਿੰਦਾ ਹੈ, ਉਹ ਸਾਰਾ ਕੁਝ ਪਾ ਲੈਂਦਾ ਹੈਂ। ਕਈਆਂ ਨੂੰ ਤੂੰ ਦੁਰੇਡੇ ਹੈ ਤੇ ਕਈਆਂ ਦੇ ਨੇੜੇ।
ਕਰਿ = ਕਰ ਕੇ। ਪਾਸਿ = ਨੇੜੇ (ਹੁੰਦਾ ਹੋਇਆ ਭੀ)।ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।
 
तुधु बाझहु थाउ को नाही जिसु पासहु मंगीऐ मनि वेखहु को निरजासि ॥
Ŧuḏẖ bājẖahu thā▫o ko nāhī jis pāshu mangī▫ai man vekẖhu ko nirjās.
Without You, there is not even a place to stand begging. See this yourself and verify it in your mind.
ਤੇਰੇ ਬਗੈਰ ਕੋਈ ਥਾਂ ਨਹੀਂ ਜਿਸ ਤੋਂ ਯਾਚਨਾ ਕੀਤੀ ਜਾਵੇ। ਕੋਈ ਜਣਾ ਆਪਣੇ ਚਿੱਤ ਅੰਦਰ ਨਿਰਣੇ ਕਰਕੇ ਦੇਖ ਲਵੇ।
ਨਿਰਜਾਸਿ = ਨਿਰਣਾ ਕਰ ਕੇ। ਕੋ = ਕੋਈ ਭੀ।ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।
 
सभि तुधै नो सालाहदे दरि गुरमुखा नो परगासि ॥९॥
Sabẖ ṯuḏẖai no salāhḏe ḏar gurmukẖā no pargās. ||9||
All praise You, O Lord; at Your Door, the Gurmukhs are enlightened. ||9||
ਸਾਰੇ ਤੇਰੀ ਉਸਤਤੀ ਕਰਦੇ ਹਨ, ਹੈ ਪ੍ਰਭੂ! ਗੁਰੂ ਅਨੁਸਾਰੀਆਂ ਨੂੰ ਤੇਰਾ ਬੂਹਾ ਪ੍ਰਗਟ ਹੋ ਜਾਂਦਾ ਹੈ।
ਦਰਿ = ਦਰ ਤੇ, ਹਜ਼ੂਰੀ ਵਿਚ ॥੯॥(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ॥੯॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
पंडितु पड़ि पड़ि उचा कूकदा माइआ मोहि पिआरु ॥
Pandiṯ paṛ paṛ ucẖā kūkḏā mā▫i▫ā mohi pi▫ār.
The Pandits, the religious scholars, read and read, and shout out loud, but they are attached to the love of Maya.
ਧੰਨ ਦੀ ਪ੍ਰੀਤ ਤੇ ਲਗਨ ਰਾਹੀਂ ਬ੍ਰਹਿਮਣ ਵਾਚਦਾ ਤੇ ਪਾਠ ਕਰਦਾ ਹੋਇਆ ਜੋਰ ਨਾਲ ਪੁਕਾਰਦਾ ਹੈ।
xxxਪੜ੍ਹ ਪੜ੍ਹ ਕੇ ਪੰਡਿਤ (ਜੀਭ ਨਾਲ ਵੇਦ ਆਦਿਕ ਦਾ) ਉੱਚੀ ਸੁਰ ਨਾਲ ਉਚਾਰਣ ਕਰਦਾ ਹੈ, (ਪਰ) ਮਾਇਆ ਦਾ ਮੋਹ ਪਿਆਰ (ਉਸ ਨੂੰ ਵਿਆਪ ਰਿਹਾ ਹੈ)।
 
अंतरि ब्रहमु न चीनई मनि मूरखु गावारु ॥
Anṯar barahm na cẖīn▫ī man mūrakẖ gāvār.
They do not recognize God within themselves-they are so foolish and ignorant!
ਬੇਵਕੂਫ ਤੇ ਬੇ-ਸਮਝ ਬੰਦਾ ਸਿਰਜਣਹਾਰ ਨੂੰ ਨਹੀਂ ਸਿੰਞਾਣਦਾ, ਜੋ ਕਿ ਉਸ ਦੇ ਆਪਣੇ ਅੰਦਰ ਹੈ।
ਅੰਤਰਿ = ਆਪਣੇ ਅੰਦਰ। ਨ ਚੀਨਈ = ਨਹੀਂ ਪਛਾਣਦਾ। ਮਨਿ = ਮਨ ਵਿਚ।(ਉਹ) ਹਿਰਦੇ ਵਿਚ ਰੱਬ ਦੀ ਭਾਲ ਨਹੀਂ ਕਰਦਾ, (ਇਸ ਕਰਕੇ) ਮਨੋਂ ਮੂਰਖ ਤੇ ਅਨਪੜ੍ਹ (ਹੀ ਹੈ।)
 
दूजै भाइ जगतु परबोधदा ना बूझै बीचारु ॥
Ḏūjai bẖā▫e jagaṯ parboḏẖaḏā nā būjẖai bīcẖār.
In the love of duality, they try to teach the world, but they do not understand meditative contemplation.
ਦਵੈਤ-ਭਾਵ ਦੇ ਕਾਰਨ ਉਹ ਸੰਸਾਰ ਨੂੰ ਸਿਖ-ਮਤ ਦਿੰਦਾ ਹੈ ਅਤੇ ਖੁਦ ਬ੍ਰਹਿਮ ਗਿਆਨ ਨੂੰ ਨਹੀਂ ਸਮਝਦਾ।
ਦੂਜੈ ਭਾਇ = ਰੱਬ ਤੋਂ ਬਿਨਾ ਹੋਰ ਪਿਆਰ ਵਿਚ। ਪਰਬੋਧਦਾ = ਜਗਾਂਦਾ ਹੈ, ਮੱਤਾਂ ਦੇਂਦਾ ਹੈ।ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ।
 
बिरथा जनमु गवाइआ मरि जमै वारो वार ॥१॥
Birthā janam gavā▫i▫ā mar jammai vāro vār. ||1||
They lose their lives uselessly; they die, only to be re-born, over and over again. ||1||
ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।
xxx॥੧॥(ਇਹੋ ਜਿਹਾ ਪੰਡਿਤ) ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
जिनी सतिगुरु सेविआ तिनी नाउ पाइआ बूझहु करि बीचारु ॥
Jinī saṯgur sevi▫ā ṯinī nā▫o pā▫i▫ā būjẖhu kar bīcẖār.
Those who serve the True Guru obtain the Name. Reflect on this and understand.
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਸਾਈਂ ਦੇ ਨਾਮ ਨੂੰ ਪਰਾਪਤ ਕਰਦੇ ਹਨ। ਇਸ ਨੂੰ ਸੋਚ ਤੇ ਸਮਝ।
xxxਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ), ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ।
 
सदा सांति सुखु मनि वसै चूकै कूक पुकार ॥
Saḏā sāʼnṯ sukẖ man vasai cẖūkai kūk pukār.
Eternal peace and joy abide in their minds; they abandon their cries and complaints.
ਉਨ੍ਰਾਂ ਦਾ ਵਿਰਲਾਪ ਤੇ ਸ਼ਿਕਵਾ ਸ਼ਿਕਾਇਤਾਂ ਮੁਕ ਜਾਂਦੀਆਂ ਹਨ, ਅਤੇ ਠੰਢ-ਚੈਨ ਤੇ ਖੁਸ਼ੀ ਉਨ੍ਹਾਂ ਦੇ ਚਿੱਤ ਵਿੱਚ ਹਮੇਸ਼ਾਂ ਲਈ ਵਸ ਜਾਂਦੀਆਂ ਹਨ।
ਚੂਕੈ = ਮੁੱਕ ਜਾਂਦੀ ਹੈ। ਕੂਕ ਪੁਕਾਰ = ਕਲਪਣਾ।ਉਹਨਾਂ ਦੇ ਹੀ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਵੱਸਦਾ ਹੈ ਤੇ ਕਲਪਣਾ ਮੁੱਕ ਜਾਂਦੀ ਹੈ।
 
आपै नो आपु खाइ मनु निरमलु होवै गुर सबदी वीचारु ॥
Āpai no āp kẖā▫e man nirmal hovai gur sabḏī vīcẖār.
Their identity consumes their identical identity, and their minds become pure by contemplating the Word of the Guru's Shabad.
ਉਨ੍ਹਾਂ ਦਾ ਆਪਾ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਅੰਤਸ਼-ਕਰਨ ਸ਼ੁੱਧ ਹੋ ਜਾਂਦਾ ਹੈ।
ਆਪੈ ਨੋ ਆਪੁ = ਨਿਰੋਲ ਆਪਣੇ ਆਪ ਨੂੰ, ਚੰਗੀ ਤਰ੍ਹਾਂ ਆਪਾ-ਭਾਵ ਨੂੰ।'ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ'-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।
 
नानक सबदि रते से मुकतु है हरि जीउ हेति पिआरु ॥२॥
Nānak sabaḏ raṯe se mukaṯ hai har jī▫o heṯ pi▫ār. ||2||
O Nanak, attuned to the Shabad, they are liberated. They love their Beloved Lord. ||2||
ਨਾਨਕ, ਜੋ ਨਾਮ ਨਾਲ ਰੰਗੀਜੇ ਹਨ ਅਤੇ ਪੂਜਯ ਪ੍ਰਭੂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।
ਮੁਕਤੁ = ਵਿਕਾਰਾਂ ਤੋਂ ਆਜ਼ਾਦ ॥੨॥ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਮੁਕਤ ਹਨ, (ਕਿਉਂਕਿ) ਪ੍ਰਭੂ ਜੀ ਦੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
हरि की सेवा सफल है गुरमुखि पावै थाइ ॥
Har kī sevā safal hai gurmukẖ pāvai thā▫e.
Service to the Lord is fruitful; through it, the Gurmukh is honored and approved.
ਅਮੋਘ ਹੈ ਚਾਕਰੀ ਵਾਹਿਗੁਰੂ ਦੀ, ਜੋ ਗੁਰਾਂ ਦੇ ਰਾਹੀਂ ਇਸ ਨੂੰ ਪਰਵਾਨ ਕਰਦਾ ਹੈ।
ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਗੁਰਮੁਖਿ ਪਾਵੈ ਥਾਇ = ਗੁਰਮੁਖ ਦੀ ਬੰਦਗੀ ਪਰਮਾਤਮਾ ਕਬੂਲ ਕਰਦਾ ਹੈ।ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ।
 
जिसु हरि भावै तिसु गुरु मिलै सो हरि नामु धिआइ ॥
Jis har bẖāvai ṯis gur milai so har nām ḏẖi▫ā▫e.
That person, with whom the Lord is pleased, meets with the Guru, and meditates on the Name of the Lord.
ਜਿਹਦੇ ਨਾਲ ਮਾਲਕ ਪ੍ਰਸੰਨ ਹੁੰਦਾ ਹੈ, ਉਸ ਨੂੰ ਗੁਰੂ ਜੀ ਮਿਲਦੇ ਹਨ, ਕੇਵਲ ਉਹੀ ਨਾਮ ਦਾ ਅਰਾਧਨ ਕਰਦਾ ਹੈ।
xxxਉਸੇ ਮਨੁੱਖ ਨੂੰ (ਹੀ) ਸਤਿਗੁਰੂ ਮਿਲਦਾ ਹੈ, ਜਿਸ ਉਤੇ ਪ੍ਰਭੂ ਤਰੁੱਠਦਾ ਹੈ ਅਤੇ ਉਹੋ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।
 
गुर सबदी हरि पाईऐ हरि पारि लघाइ ॥
Gur sabḏī har pā▫ī▫ai har pār lagẖā▫e.
Through the Word of the Guru's Shabad, the Lord is found. The Lord carries us across.
ਗੁਰਬਾਣੀ ਦੁਆਰਾ ਵਾਹਿਗੁਰੂ ਹਾਸਲ ਹੁੰਦਾ ਹੈ ਅਤੇ ਸੁਆਮੀ ਬੰਦੇ ਨੂੰ ਸੰਸਾਰ-ਸਾਗਰ ਤੋਂ ਪਾਰ ਕਰ ਦਿੰਦਾ ਹੈ।
xxx(ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ।
 
मनहठि किनै न पाइओ पुछहु वेदा जाइ ॥
Manhaṯẖ kinai na pā▫i▫o pucẖẖahu veḏā jā▫e.
Through stubborn-mindedness, none have found Him; go and consult the Vedas on this.
ਚਿੱਤ ਦੀ ਜ਼ਿੱਦ ਰਾਹੀਂ ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੋਇਆ। ਜਾ ਕੇ ਵੇਦਾਂ ਪਾਸੋਂ ਪਾਤ ਕਰ ਲਓ।
ਮਨ ਹਠਿ = ਮਨ ਦੇ ਹਠ ਨਾਲ।ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ)।
 
नानक हरि की सेवा सो करे जिसु लए हरि लाइ ॥१०॥
Nānak har kī sevā so kare jis la▫e har lā▫e. ||10||
O Nanak, he alone serves the Lord, whom the Lord attaches to Himself. ||10||
ਨਾਨਕ, ਕੇਵਲ ਉਹੀ ਵਾਹਿਗੁਰੂ ਦੀ ਚਾਕਰੀ ਕਮਾਉਂਦਾ ਹੈ, ਜਿਸ ਨੂੰ ਹਰੀ ਆਪਣੇ ਨਾਲ ਜੋੜ ਲੈਂਦਾ ਹੇ।
xxx॥੧੦॥ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ ॥੧੦॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
नानक सो सूरा वरीआमु जिनि विचहु दुसटु अहंकरणु मारिआ ॥
Nānak so sūrā varī▫ām jin vicẖahu ḏusat ahankaraṇ māri▫ā.
O Nanak, he is a brave warrior, who conquers and subdues his vicious inner ego.
ਨਾਨਕ ਉਹੀ ਬਹਾਦਰ ਯੋਧਾ ਹੈ ਜਿਸ ਨੇ ਆਪਣੇ ਅੰਦਰਲੀ ਪਾਪਣ ਹੰਗਤਾ ਨੂੰ ਕਾਬੂ ਕਰ ਲਿਆ ਹੈ।
ਅਹੰਕਰਣੁ = ਅਹੰਕਾਰ। ਵਰੀਆਮੁ = ਸੂਰਮਾ।ਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ
 
गुरमुखि नामु सालाहि जनमु सवारिआ ॥
Gurmukẖ nām sālāhi janam savāri▫ā.
Praising the Naam, the Name of the Lord, the Gurmukhs redeem their lives.
ਨਾਮ ਦੀ ਉਸਤਤੀ ਕਰਨ ਦੁਆਰਾ, ਪਵਿੱਤ੍ਰ ਪੁਰਸ਼ ਆਪਣਾ ਜੀਵਨ ਸੁਧਾਰ ਲੈਂਦਾ ਹੈ।
xxxਤੇ ਗੁਰੂ ਦੇ ਸਨਮੁਖ ਹੋ ਕੇ (ਪ੍ਰਭੂ ਦੇ) ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ।
 
आपि होआ सदा मुकतु सभु कुलु निसतारिआ ॥
Āp ho▫ā saḏā mukaṯ sabẖ kul nisṯāri▫ā.
They themselves are liberated forever, and they save all their ancestors.
ਉਹ ਖੁਦ ਸਦੀਵ ਹੀ ਬੰਦ-ਖਲਾਸ ਹੈ ਅਤੇ ਆਪਣੀ ਸਾਰੀ ਵੰਸ ਨੂੰ ਬਚਾ ਲੈਂਦਾ ਹੈ।
xxxਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ।
 
सोहनि सचि दुआरि नामु पिआरिआ ॥
Sohan sacẖ ḏu▫ār nām pi▫āri▫ā.
Those who love the Naam look beauteous at the Gate of Truth.
ਜੋ ਨਾਮ ਨਾਲ ਪ੍ਰੀਤ ਕਰਦੇ ਹਨ, ਉਹ ਸੱਚੇ ਦਰ ਉਤੇ ਸੁੰਦਰ ਦਿਸਦੇ ਹਨ।
xxx'ਨਾਮ' ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿਚ ਸੋਭਾ ਪਾਉਂਦੇ ਹਨ।
 
मनमुख मरहि अहंकारि मरणु विगाड़िआ ॥
Manmukẖ marėh ahaʼnkār maraṇ vigāṛi▫ā.
The self-willed manmukhs die in egotism-even their death is painfully ugly.
ਆਪ-ਹੁਦਰੇ ਗਰਬ ਗੁਮਾਨ ਅੰਦਰ ਮਰਦੇ ਹਨ। ਉਹ ਮੌਤ ਨੂੰ ਨੀਚ ਬਣਾ ਦਿੰਦੇ (ਕੁਮੈਤੇ ਮਰਦੇ) ਹਨ।
ਮਰਣੁ = ਮੌਤ, ਅੰਤ ਵੇਲਾ।ਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ।
 
सभो वरतै हुकमु किआ करहि विचारिआ ॥
Sabẖo varṯai hukam ki▫ā karahi vicẖāri▫ā.
Everything happens according to the Lord's Will; what can the poor people do?
ਹਰ ਸ਼ੈ ਸਾਹਿਬ ਦੇ ਅਮਰ ਅਨੁਸਾਰ ਹੁੰਦੀ ਹੈ। ਗਰੀਬ ਪ੍ਰਾਣੀ ਕੀ ਕਰ ਸਕਦੇ ਹਨ?
xxxਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।
 
आपहु दूजै लगि खसमु विसारिआ ॥
Āphu ḏūjai lag kẖasam visāri▫ā.
Attached to self-conceit and duality, they have forgotten their Lord and Master.
ਸਵੈ-ਹੰਗਤਾ ਤੇ ਦਵੈਤ-ਭਾਵ ਨਾਲ ਜੁੜ ਕੇ, ਇਨਸਾਨ ਨੇ ਮਾਲਕ ਨੂੰ ਭੁਲਾ ਛਡਿਆ ਹੈ।
xxx(ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ।
 
नानक बिनु नावै सभु दुखु सुखु विसारिआ ॥१॥
Nānak bin nāvai sabẖ ḏukẖ sukẖ visāri▫ā. ||1||
O Nanak, without the Name, everything is painful, and happiness is forgotten. ||1||
ਨਾਨਕ ਨਾਮ ਦੇ ਬਾਝੋਂ ਸਮੂਹ ਤਕਲੀਫ ਹੀ ਹੈ, ਅਤੇ ਖੁਸ਼ੀ ਭੁੱਲ ਜਾਂਦੀ ਹੈ।
xxx॥੧॥ਹੇ ਨਾਨਕ! ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ (ਭਾਵ, ਸੁਖ ਦਾ ਕਦੀ ਮੂੰਹ ਨਹੀਂ ਵੇਖਦੇ) ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
गुरि पूरै हरि नामु दिड़ाइआ तिनि विचहु भरमु चुकाइआ ॥
Gur pūrai har nām ḏiṛā▫i▫ā ṯin vicẖahu bẖaram cẖukā▫i▫ā.
The Perfect Guru has implanted the Name of the Lord within me. It has dispelled my doubts from within.
ਪੂਰਨ ਗੁਰਾਂ ਨੇ ਮੇਰੇ ਅੰਦਰ ਹਰੀ ਦਾ ਨਾਮ ਪੱਕਾ ਕਰ ਦਿਤਾ ਅਤੇ ਉਸ ਨੇ ਮੇਰੇ ਅੰਦਰੋ ਵਹਿਮ ਦੂਰ ਕਰ ਦਿੱਤਾ।
ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਭਰਮੁ = ਭਟਕਣਾ।ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਹਿਰਦੇ ਵਿਚ ਹਰਿ-ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਉਹਨਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ।
 
राम नामु हरि कीरति गाई करि चानणु मगु दिखाइआ ॥
Rām nām har kīraṯ gā▫ī kar cẖānaṇ mag ḏikẖā▫i▫ā.
I sing the Lord's Name and the Kirtan of the Lord's Praises; the Divine Light shines, and now I see the Way.
ਸੁਆਮੀ ਦੇ ਨਾਮ ਅਤੇ ਵਾਹਿਗੁਰੂ ਦੇ ਜੱਸ ਦਾ ਮੈਂ ਗਾਇਨ ਕੀਤਾ। ਰਬੀ ਨੂਰ ਪ੍ਰਗਟ ਕਰਕੇ ਮੈਨੂੰ ਰਸਤਾ ਦਿਖਾਲ ਦਿਤਾ ਗਿਆ।
ਕੀਰਤਿ = ਸਿਫ਼ਤਿ। ਮਗੁ = ਰਸਤਾ।ਉਹ ਹਰੀ-ਨਾਮ ਦੀ ਉਪਮਾ ਕਰਦੇ ਹਨ, ਤੇ (ਇਸ ਸਿਫ਼ਤ-ਸਾਲਾਹ ਨੂੰ) ਚਾਨਣ ਬਣਾ ਕੇ (ਸਿੱਧਾ) ਰਸਤਾ ਉਹਨਾਂ ਨੂੰ ਦਿੱਸ ਪੈਂਦਾ ਹੈ।
 
हउमै मारि एक लिव लागी अंतरि नामु वसाइआ ॥
Ha▫umai mār ek liv lāgī anṯar nām vasā▫i▫ā.
Conquering my ego, I am lovingly focused on the One Lord; the Naam has come to dwell within me.
ਆਪਣੀ ਹੰਗਤਾ ਨੂੰ ਨਵਿਰਤ ਕਰਕੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਨਾਲ ਜੋੜ ਲਈ ਅਤੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।
xxxਉਹ ਅਹੰਕਾਰ ਦੂਰ ਕਰ ਕੇ ਇੱਕ ਨਾਲ ਨਿਹੁੰ ਲਾਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ।