Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

गोंड महला ५ ॥
Gond mėhlā 5.
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
xxxxxx
 
राम राम संगि करि बिउहार ॥
Rām rām sang kar bi▫uhār.
Deal and trade only with the Lord, Raam, Raam.
ਤੂੰ ਕੇਵਲ ਸੁਆਮੀ ਮਾਲਕ ਨਾਲ ਹੀ ਵਣਜ ਵਪਾਰ ਕਰ।
ਸੰਗਿ = ਨਾਲ। ਬਿਉਹਾਰ = ਵਣਜ, ਵਪਾਰ।(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ।
 
राम राम राम प्रान अधार ॥
Rām rām rām parān aḏẖār.
The Lord, Raam, Raam, Raam, is the Support of the breath of life.
ਸੁਆਮੀ ਮਾਲਕ ਦਾ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ।
ਪ੍ਰਾਨ ਅਧਾਰ = ਜਿੰਦ ਦਾ ਆਸਰਾ।ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ।
 
राम राम राम कीरतनु गाइ ॥
Rām rām rām kīrṯan gā▫e.
Sing the Kirtan of the Praises of the Lord, Raam, Raam, Raam.
ਤੂੰ ਸੁਆਮੀ ਮਾਲਕ ਦੇ ਨਾਮ ਦਾ ਜੱਸ ਗਾਇਨ ਕਰ।
xxxਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ,
 
रमत रामु सभ रहिओ समाइ ॥१॥
Ramaṯ rām sabẖ rahi▫o samā▫e. ||1||
The Lord is ever-present, all-pervading. ||1||
ਸਰਬ-ਵਿਆਪਕ ਸੁਆਮੀ ਸਾਰੇ ਹੀ ਰਮ ਰਿਹਾ ਹੈ।
ਰਮਤ = ਵਿਆਪਕ। ਸਭ = ਸਾਰੀ ਸ੍ਰਿਸ਼ਟੀ ਵਿਚ ॥੧॥ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ॥੧॥
 
संत जना मिलि बोलहु राम ॥
Sanṯ janā mil bolhu rām.
Joining the humble Saints, chant the Lord's Name.
ਪਵਿੱਤਰ ਪੁਰਸ਼ਾਂ ਨੂੰ ਮਿਲ ਕੇ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
ਮਿਲਿ = ਮਿਲ ਕੇ।ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ।
 
सभ ते निरमल पूरन काम ॥१॥ रहाउ ॥
Sabẖ ṯe nirmal pūran kām. ||1|| rahā▫o.
This is the most immaculate and perfect occupation of all. ||1||Pause||
ਸਾਰਿਆਂ ਨਾਲੋਂ ਇਹ ਪਰਮ ਪਵਿੱਤਰ ਅਤੇ ਮੁਕੰਮਲ ਕਾਰ ਵਿਹਾਰ ਹੈ। ਠਹਿਰਾਉ।
ਸਭ ਤੇ = ਸਭਨਾਂ (ਕੰਮਾਂ) ਨਾਲੋਂ। ਪੂਰਨ = ਸਫਲ ॥੧॥ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ॥੧॥ ਰਹਾਉ॥
 
राम राम धनु संचि भंडार ॥
Rām rām ḏẖan sancẖ bẖandār.
Gather the treasure, the wealth of the Lord, Raam, Raam.
ਤੂੰ ਰੱਬ ਦੇ ਨਾਮ ਦੀ ਦੌਲਤ ਦਾ ਖਜਾਨਾ ਇਕੱਤਰ ਕਰ।
ਸੰਚਿ = ਇਕੱਠਾ ਕਰ। ਭੰਡਾਰ = ਖ਼ਜ਼ਾਨੇ।ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ,
 
राम राम राम करि आहार ॥
Rām rām rām kar āhār.
Let your sustenance be the Lord, Raam, Raam, Raam.
ਤੂੰ ਸੁਆਮੀ ਮਾਲਕ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾ।
ਆਹਾਰ = (ਜਿੰਦ ਦੀ) ਖ਼ੁਰਾਕ।ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ।
 
राम राम वीसरि नही जाइ ॥
Rām rām vīsar nahī jā▫e.
Never forget the Lord, Raam, Raam.
ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ।
xxx(ਵੇਖੀਂ!) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ,
 
करि किरपा गुरि दीआ बताइ ॥२॥
Kar kirpā gur ḏī▫ā baṯā▫e. ||2||
In His Mercy, the Guru has revealed this to me. ||2||
ਮਿਹਰ ਧਾਰ ਕੇ, ਗੁਰਾਂ ਨੇ ਮੈਨੂੰ ਨਾਮ ਦਰਸਾ ਦਿੱਤਾ ਹੈ।
ਗੁਰਿ = ਗੁਰੂ ਨੇ। ਕਰਿ = ਕਰ ਕੇ ॥੨॥ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ॥੨॥
 
राम राम राम सदा सहाइ ॥
Rām rām rām saḏā sahā▫e.
The Lord, Raam, Raam, Raam, is always our help and support.
ਸੁਆਮੀ ਮਾਲਕ ਦਾ ਨਾਮ ਸਦੀਵ ਹੀ ਮੇਰਾ ਸਹਾਇਤ ਹੈ।
ਸਹਾਇ = ਸਹਾਇਤਾ ਕਰਨ ਵਾਲਾ।ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ,
 
राम राम राम लिव लाइ ॥
Rām rām rām liv lā▫e.
Embrace love for the Lord, Raam, Raam, Raam.
ਤੂੰ ਸੁਆਮੀ ਮਾਲਕ ਦੇ ਨਾਮ ਨਾਲ ਪਿਰਹੜੀ ਪਾ।
ਲਿਵ ਲਾਇ = ਸੁਰਤ ਜੋੜ।ਉਸ ਦੇ ਚਰਨਾਂ ਵਿਚ ਸਦਾ ਸੁਰਤ ਜੋੜੀ ਰੱਖ।
 
राम राम जपि निरमल भए ॥
Rām rām jap nirmal bẖa▫e.
Through the Lord, Raam, Raam, Raam, I have become immaculate.
ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਪਵਿੱਤਰ ਹੋ ਗਿਆ ਹਾਂ,
ਨਿਰਮਲ = ਪਵਿੱਤਰ।ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ,
 
जनम जनम के किलबिख गए ॥३॥
Janam janam ke kilbikẖ ga▫e. ||3||
The sins of countless incarnations have been taken away. ||3||
ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
ਕਿਲਬਿਖ = ਪਾਪ ॥੩॥ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੩॥
 
रमत राम जनम मरणु निवारै ॥
Ramaṯ rām janam maraṇ nivārai.
Uttering the Lord's Name, birth and death are finished.
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣੇ ਅਤੇ ਮਰਨੇ ਮੁੱਕ ਜਾਂਦੇ ਹਨ।
ਰਮਤ = ਉਚਾਰਦਿਆਂ, ਸਿਮਰਦਿਆਂ। ਨਿਵਾਰੈ = ਦੂਰ ਕਰ ਦੇਂਦਾ ਹੈ।ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ।
 
उचरत राम भै पारि उतारै ॥
Ucẖraṯ rām bẖai pār uṯārai.
Repeating the Lord's Name, one crosses over the terrifying world-ocean.
ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਾਣੀ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਉਚਰਤ = ਉਚਾਰਦਿਆਂ।ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ।
 
सभ ते ऊच राम परगास ॥
Sabẖ ṯe ūcẖ rām pargās.
The Luminous Lord is the highest of all.
ਪ੍ਰਕਾਸ਼ਵਾਨ ਪ੍ਰਭੂ ਸਾਰਿਆਂ ਨਾਲੋਂ ਉਚਾ ਹੈ।
ਭੈ ਪਾਰਿ = ਡਰ ਤੋਂ ਪਾਰ। ਪਰਗਾਸ = ਚਾਨਣ।ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ,
 
निसि बासुर जपि नानक दास ॥४॥८॥१०॥
Nis bāsur jap Nānak ḏās. ||4||8||10||
Night and day, servant Nanak meditates on Him. ||4||8||10||
ਰਾਤ ਦਿਨ ਨਫਰ ਨਾਨਕ ਉਸ ਦਾ ਆਰਾਧਨ ਕਰਦਾ ਹੈ।
ਨਿਸਿ = ਰਾਤ। ਬਾਸੁਰ = ਦਿਨ ॥੪॥੮॥੧੦॥ਹੇ ਦਾਸ ਨਾਨਕ! ਦਿਨ ਰਾਤ ਉਸ ਦਾ ਨਾਮ ਜਪਿਆ ਕਰ ॥੪॥੮॥੧੦॥
 
गोंड महला ५ ॥
Gond mėhlā 5.
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
xxxxxx
 
उन कउ खसमि कीनी ठाकहारे ॥
Un ka▫o kẖasam kīnī ṯẖākhāre.
My Lord and Master has held back the five demons.
ਮੇਰੇ ਮਾਲਕ ਨੇ ਉਨ੍ਹਾਂ ਪੰਜਾਂ ਭੂਤਨਿਆਂ ਨੂੰ ਰੋਕ ਰੱਖਿਆ ਹੈ।
ਉਨ ਕਉ = ਉਹਨਾਂ (ਕਾਮਾਦਿਕ ਪੰਜਾਂ) ਨੂੰ। ਖਸਮਿ = ਖਸਮ-ਪ੍ਰਭੂ ਨੇ। ਠਾਕ = ਮਨਾਹੀ। ਹਾਰੇ = (ਸੰਤ ਜਨਾਂ ਦੇ ਸਾਹਮਣੇ ਉਹ) ਹਾਰ ਗਏ ਹਨ।ਹੇ ਭਾਈ! ਜਦੋਂ ਮਾਲਕ-ਪ੍ਰਭੂ ਨੇ ਉਹਨਾਂ (ਪੰਜਾਂ ਚੌਧਰੀਆਂ) ਨੂੰ ਵਰਜਿਆ, ਤਾਂ ਉਹ (ਪ੍ਰਭੂ ਦੇ ਸੇਵਕਾਂ ਦੇ ਸਾਹਮਣੇ) ਹਾਰ ਮੰਨ ਗਏ।
 
दास संग ते मारि बिदारे ॥
Ḏās sang ṯe mār biḏāre.
He conquered them, and scared them away from the Lord's slave.
ਉਸ ਨੇ ਉਨ੍ਹਾਂ ਆਪਣੇ ਗੋਲੇ (ਮੇਰੇ) ਨਾਲ ਮਿਲਣ ਤੋਂ ਮਾਰ ਕੇ ਪਰੇ ਹਟਾ ਦਿੱਤਾ ਹੈ।
ਸੰਗ ਤੇ = ਸੰਗ ਤੋਂ, ਪਾਸੋਂ। ਮਾਰਿ = ਮਾਰ ਕੇ। ਬਿਦਾਰੇ = ਨਾਸ ਕਰ ਦਿੱਤੇ।ਆਪਣੇ ਸੇਵਕਾਂ ਪਾਸੋਂ (ਪ੍ਰਭੂ ਨੇ ਉਹਨਾਂ ਨੂੰ) ਮਾਰ ਕੇ ਭਜਾ ਦਿੱਤਾ।
 
गोबिंद भगत का महलु न पाइआ ॥
Gobinḏ bẖagaṯ kā mahal na pā▫i▫ā.
They cannot find the mansion of the Lord's devotee.
ਉਹ ਸੁਆਮੀ ਦੇ ਸੰਤ ਦੇ ਮੰਦਰ ਨੂੰ ਲੱਭ ਨਹੀਂ ਸਕਦੇ।
ਮਹਲੁ = ਟਿਕਾਣਾ।ਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾਹ ਸਕੇ,
 
राम जना मिलि मंगलु गाइआ ॥१॥
Rām janā mil mangal gā▫i▫ā. ||1||
Joining together, the Lord's humble servants sing the songs of joy. ||1||
ਇਕੱਠੇ ਹੋ ਕੇ, ਸਾਹਿਬ ਦੇ ਗੋਲੇ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ।
ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ ॥੧॥(ਕਿਉਂਕਿ) ਪਰਮਾਤਮਾ ਦੇ ਸੇਵਕਾਂ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ ਹੈ ॥੧॥
 
सगल स्रिसटि के पंच सिकदार ॥
Sagal sarisat ke pancẖ sikḏār.
The five demons are the rulers of the whole world,
ਪੰਜ ਭੂਤਨੇ ਸਾਰੇ ਜਹਾਨ ਦੇ ਹਾਕਮ ਹਨ,
ਸਗਲ = ਸਾਰੀ। ਸਿਕਦਾਰ = ਸਰਦਾਰ, ਚੌਧਰੀ।ਹੇ ਭਾਈ! (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਇਹ) ਪੰਜ ਸਾਰੀ ਸ੍ਰਿਸ਼ਟੀ ਦੇ ਚੌਧਰੀ ਹਨ।
 
राम भगत के पानीहार ॥१॥ रहाउ ॥
Rām bẖagaṯ ke pānīhār. ||1|| rahā▫o.
but they are just water-carriers for the Lord's devotee. ||1||Pause||
ਪਰ ਸੁਆਮੀ ਦੇ ਸਾਧੂ ਦੇ ਉਹ ਪਾਣੀ ਭਰਨ ਵਾਲੇ ਹਨ। ਠਹਿਰਾਉ।
ਪਾਨੀਹਾਰ = ਪਾਣੀ ਭਰਨ ਵਾਲੇ ਗ਼ੁਲਾਮ ॥੧॥ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ ॥੧॥ ਰਹਾਉ॥
 
जगत पास ते लेते दानु ॥
Jagaṯ pās ṯe leṯe ḏān.
They collect taxes from the world,
ਸੰਸਾਰ ਪਾਸੋਂ ਉਹ ਖਿਰਾਜ ਲੈਂਦੇ ਹਨ।
ਪਾਸ ਤੇ = ਪਾਸ ਤੋਂ, ਪਾਸੋਂ। ਦਾਨੁ = ਡੰਨ।ਹੇ ਭਾਈ! ਇਹ ਪੰਜ ਚੌਧਰੀ ਦੁਨੀਆ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ,
 
गोबिंद भगत कउ करहि सलामु ॥
Gobinḏ bẖagaṯ ka▫o karahi salām.
but they bow in subservience to God's devotees.
ਸੁਆਮੀ ਦੇ ਸ਼ਰਧਾਲੂ ਨੂੰ ਇਹ ਪਰਣਾਮ ਕਰਦੇ ਹਨ।
ਕਰਹਿ = ਕਰਦੇ ਹਨ।ਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ।
 
लूटि लेहि साकत पति खोवहि ॥
Lūt lehi sākaṯ paṯ kẖovėh.
They plunder and dishonor the faithless cynics,
ਉਹ ਮਾਇਆ ਦੇ ਉਪਾਸ਼ਕਾਂ ਨੂੰ ਲੁੱਟ ਪੁੱਟ ਕੇ ਬੇਇੱਜ਼ਤਤ ਕਰਦੇ ਹਨ।
ਸਾਕਤ = ਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਪਤਿ = ਇੱਜ਼ਤ। ਖੋਵਹਿ = ਗਵਾ ਲੈਂਦੇ ਹਨ।ਪ੍ਰਭੂ ਨਾਲੋਂ ਵਿਛੁੜੇ ਬੰਦਿਆਂ ਦੀ ਆਤਮਕ ਰਾਸਿ-ਪੂੰਜੀ ਲੁੱਟ ਲੈਂਦੇ ਹਨ, (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ,
 
साध जना पग मलि मलि धोवहि ॥२॥
Sāḏẖ janā pag mal mal ḏẖovėh. ||2||
but they massage and wash the feet of the Holy. ||2||
ਉਹ ਸੰਤ ਸਰੂਪ ਪੁਰਸ਼ਾਂ ਦੇ ਪੈਰ ਮਲਦੇ ਅਤੇ ਧੋਂਦੇ ਹਨ।
ਪਗ = ਪੈਰ {ਬਹੁ-ਵਚਨ}। ਮਲਿ = ਮਲ ਕੇ ॥੨॥ਪਰ ਇਹ ਚੌਧਰੀ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ ॥੨॥
 
पंच पूत जणे इक माइ ॥
Pancẖ pūṯ jaṇe ik mā▫e.
The One Mother gave birth to the five sons,
ਇਕ ਵਾਹਿਗੁਰੂ ਮਾਤਾ ਨੇ ਪੰਜਾਂ ਪੁਤਰਾਂ ਨੂੰ ਜਨਮ ਦਿੱਤਾ ਹੈ,
ਪੰਚ ਪੂਤ = (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ; ਇਹ) ਪੰਜ ਪੁੱਤਰ। ਜਣੇ = ਜੰਮੇ ਹਨ। ਮਾਇ = ਮਾਇਆ ਨੇ।(ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ।
 
उतभुज खेलु करि जगत विआइ ॥
Uṯ▫bẖuj kẖel kar jagaṯ vi▫ā▫e.
and began the play of the created world.
ਅਤੇ ਧਰਤੀ-ਉਤਪੰਨ ਆਦਿ, ਚਾਰ ਉਤਪਤੀ ਦੇ ਸੋਮਿਆਂ ਦੀ ਖੇਡ ਜਾਰੀ ਕਰਕੇ, ਸੰਸਾਰ ਨੂੰ ਰਚਿਆ ਹੈ।
ਉਤਭੁਜ ਖੇਲੁ = (ਅੰਡਜ, ਜੇਰਜ, ਸੇਤਜ) ਉਤਭੁਜ (ਚਾਰ ਖਾਣੀਆਂ) ਦਾ ਤਮਾਸ਼ਾ। ਕਰਿ = ਕਰ ਕੇ, ਰਚ ਕੇ। ਵਿਆਇ = ਪੈਦਾ ਕਰਦੀ ਹੈ।(ਹੇ ਭਾਈ! ਪ੍ਰਭੂ ਦੇ ਹੁਕਮ ਵਿਚ) ਮਾਇਆ ਨੇ ਉਤਭੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ।
 
तीनि गुणा कै संगि रचि रसे ॥
Ŧīn guṇā kai sang racẖ rase.
With the three qualities joined together, they celebrate.
ਤਿੰਨਾਂ ਲੱਛਣਾਂ ਨਾਲ ਜੁੜ ਕੇ ਪ੍ਰਾਣੀ ਅਨੰਦ ਮਾਣਦੇ ਹਨ।
ਤੀਨਿ = ਤਿੰਨ। ਤੀਨਿ ਗੁਣਾ = (ਰਜੋ, ਸਤੋ, ਤਮੋ) ਤਿੰਨ ਗੁਣ। ਕੈ ਸੰਗਿ = ਦੇ ਨਾਲ। ਰਚਿ = ਇਕ-ਮਿਕ ਹੋ ਕੇ। ਰਸੇ = ਮਸਤ ਹਨ।(ਦੁਨੀਆ ਦੇ ਲੋਕ ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿਕ ਹੋ ਕੇ ਰਸ ਮਾਣ ਰਹੇ ਹਨ।
 
इन कउ छोडि ऊपरि जन बसे ॥३॥
In ka▫o cẖẖod ūpar jan base. ||3||
Renouncing these three qualities, the Lord's humble servants rise above them. ||3||
ਇਨ੍ਹਾਂ ਤਿੰਨਾਂ ਹੀ ਅਵਸਥਾਵਾਂ ਨੂੰ ਤਿਆਗ ਕੇ, ਸਾਈਂ ਦੇ ਗੋਲੇ ਉਨ੍ਹਾਂ ਤੋਂਹ ਉਚੇਰੇ ਨਿਵਾਸ ਕਰਦੇ ਹਨ।
ਜਨ = ਪ੍ਰਭੂ ਦੇ ਸੇਵਕ ॥੩॥ਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਕ ਮੰਡਲ ਵਿਚ ਵੱਸਦੇ ਹਨ ॥੩॥
 
करि किरपा जन लीए छडाइ ॥
Kar kirpā jan lī▫e cẖẖadā▫e.
In His Mercy, He saves His humble servants.
ਸੁਆਮੀ ਨੇ ਮਿਹਰ ਧਾਰ ਕੇ ਆਪਣੇ ਗੋਲਿਆਂ ਨੂੰ ਛੁਡਾ ਲਿਆ ਹੈ।
xxx(ਹੇ ਭਾਈ!) ਪ੍ਰਭੂ ਨੇ ਮੇਹਰ ਕਰ ਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ।
 
जिस के से तिनि रखे हटाइ ॥
Jis ke se ṯin rakẖe hatā▫e.
They belong to Him, and so He saves them by driving out the five.
ਜਿਸ ਦੀ ਉਹ ਮਲਕੀਅਤ ਹਨ, ਉਸ ਨੇ ਪਾਪਾਂ ਨੂੰ ਪਰੇ ਹਟਾ ਕੇ, ਉਨ੍ਹਾਂ ਦੀ ਰੱਖਿਆ ਕੀਤੀ ਹੈ।
ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}। ਸੇ = ਸਨ। ਤਿਨਿ = ਉਸ (ਪ੍ਰਭੂ) ਨੇ। ਹਟਾਇ = ਰੋਕ ਕੇ।(ਇਹ ਕਾਮਾਦਿਕ) ਜਿਸ (ਪ੍ਰਭੂ) ਦੇ ਬਣਾਏ ਹੋਏ ਹਨ, ਉਸ ਨੇ ਇਹਨਾਂ ਨੂੰ (ਸੰਤ ਜਨਾਂ ਪਾਸੋਂ) ਪਰੇ ਰੋਕ ਰੱਖਿਆ ਹੈ।
 
कहु नानक भगति प्रभ सारु ॥
Kaho Nānak bẖagaṯ parabẖ sār.
Says Nanak, devotion to God is noble and sublime.
ਗੁਰੂ ਜੀ ਆਖਦੇ ਹਨ, ਸਰੇਸ਼ਟ ਹੈ ਉਨ੍ਹਾਂ ਦੀ ਪ੍ਰੇਮ-ਭਾਵਨਾ।
ਸਾਰੁ = ਸੰਭਾਲ।ਹੇ ਨਾਨਕ! ਆਖ-(ਹੇ ਭਾਈ!) ਪ੍ਰਭੂ ਦੀ ਭਗਤੀ ਕਰਿਆ ਕਰ।
 
बिनु भगती सभ होइ खुआरु ॥४॥९॥११॥
Bin bẖagṯī sabẖ ho▫e kẖu▫ār. ||4||9||11||
Without devotion, all just waste away uselessly. ||4||9||11||
ਸਾਈਂ ਦੇ ਸਿਮਰਨ ਦੇ ਬਾਝੋਂ ਸਾਰੇ ਹੀ ਦੁਖੀ ਹੁੰਦੇ ਹਨ।
ਸਭ = ਸਾਰੀ ਸ੍ਰਿਸ਼ਟੀ ॥੪॥੯॥੧੧॥ਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ (ਇਹਨਾਂ ਚੌਧਰੀਆਂ ਦੇ ਵੱਸ ਪੈ ਕੇ) ਖ਼ੁਆਰ ਹੁੰਦੀ ਹੈ ॥੪॥੯॥੧੧॥
 
गोंड महला ५ ॥
Gond mėhlā 5.
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
xxxxxx
 
कलि कलेस मिटे हरि नाइ ॥
Kal kales mite har nā▫e.
Suffering and troubles are eradicated by the Lord's Name.
ਵਾਹਿਗੁਰੂ ਦੇ ਨਾਮ ਦੇ ਰਾਹੀਂ ਸਾਰੇ ਦੁੱਖਣੇ ਅਤੇ ਝਗੜੇ ਦੂਰ ਹੋ ਜਾਂਦੇ ਹਨ।
ਕਲਿ ਕਲੇਸ = ਝਗੜੇ-ਬਖੇੜੇ। ਨਾਇ = ਨਾਮ ਦੀ ਰਾਹੀਂ {ਲਫ਼ਜ਼ 'ਨਾਉ' ਤੋਂ ਕਰਣ ਕਾਰਕ ਇਕ-ਵਚਨ ਹੈ 'ਨਾਇ'}।ਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ।
 
दुख बिनसे सुख कीनो ठाउ ॥
Ḏukẖ binse sukẖ kīno ṯẖā▫o.
Pain is dispelled, and peace takes its place.
ਮੁਸੀਬਤਾਂ ਮੁੱਕ ਜਾਂਦੀਆਂ ਹਨ ਤੇ ਆਰਾਮ ਉਨ੍ਹਾਂ ਦੀ ਥਾਂ ਪਾ ਲੈਂਦਾ ਹੈ।
ਸੁਖ ਕੀਨੋ ਠਾਉ = ਸੁਖਾਂ ਨੇ ਆਪਣਾ ਥਾਂ ਬਣਾ ਲਿਆ।ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ।
 
जपि जपि अम्रित नामु अघाए ॥
Jap jap amriṯ nām agẖā▫e.
Meditating, chanting the Ambrosial Naam, the Name of the Lord, I am satisfied.
ਸੁਧਾਸਰੂਪ-ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ, ਮੈਂ ਤ੍ਰਿਪਤ ਹੋ ਗਿਆ ਹਾਂ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਅਘਾਏ = ਰੱਜ ਗਏ।ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਨ।
 
संत प्रसादि सगल फल पाए ॥१॥
Sanṯ parsāḏ sagal fal pā▫e. ||1||
By the Grace of the Saints, I have received all fruitful rewards. ||1||
ਸਾਧੂਆਂ ਦੀ ਦਇਆ ਦੁਆਰਾ, ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਏ = ਪ੍ਰਾਪਤ ਕਰ ਲਏ ॥੧॥ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥
 
राम जपत जन पारि परे ॥
Rām japaṯ jan pār pare.
Meditating on the Lord, His humble servant is carried across,
ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਸ ਦੇ ਗੋਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ,
ਜਪਤ = ਜਪਦਿਆਂ। ਪਰੇ = ਪਏ, ਲੰਘ ਗਏ।ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
 
जनम जनम के पाप हरे ॥१॥ रहाउ ॥
Janam janam ke pāp hare. ||1|| rahā▫o.
and the sins of countless incarnations are taken away. ||1||Pause||
ਅਤੇ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਕਸਮਲ ਧੋਤੇ ਜਾਂਦੇ ਹਨ।
ਹਰੇ = ਦੂਰ ਕਰ ਲਏ ॥੧॥ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ॥
 
गुर के चरन रिदै उरि धारे ॥
Gur ke cẖaran riḏai ur ḏẖāre.
I have enshrined the Guru's feet within my heart,
ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ ਕੇ,
ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਧਾਰੇ = (ਜਿਨ੍ਹਾਂ ਨੇ) ਟਿਕਾਏ।ਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ।
 
अगनि सागर ते उतरे पारे ॥
Agan sāgar ṯe uṯre pāre.
and crossed over the ocean of fire.
ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
ਅਗਨਿ = ਤ੍ਰਿਸ਼ਨਾ ਦੀ ਅੱਗ। ਤੇ = ਤੋਂ।(ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ), ਇਸ ਤਰ੍ਹਾਂ ਉਹ ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
 
जनम मरण सभ मिटी उपाधि ॥
Janam maraṇ sabẖ mitī upāḏẖ.
All the painful diseases of birth and death have been eradicated.
ਮੈਂ ਆਉਣ ਤੇ ਜਾਣ ਦਿਆਂ ਸਾਰਿਆਂ ਰੋਗਾਂ ਤੋਂ ਖਲਾਸੀ ਪਾ ਗਿਆ ਹਾਂ,
ਸਭ ਉਪਾਧਿ = ਸਾਰੀ ਉਪਾਧੀ, ਸਾਰਾ ਬਖੇੜਾ।ਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ,
 
प्रभ सिउ लागी सहजि समाधि ॥२॥
Parabẖ si▫o lāgī sahj samāḏẖ. ||2||
I am attached to God in celestial Samaadhi. ||2||
ਤੇ ਅਫੁਰ ਤਾੜੀ ਅਦਰ ਸੁਆਮੀ ਨਾਲ ਜੁੜ ਗਿਆ ਹਾਂ।
ਸਿਉ = ਨਾਲ, ਵਿਚ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ ॥੨॥ਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ॥੨॥
 
थान थनंतरि एको सुआमी ॥
Thān thananṯar eko su▫āmī.
In all places and interspaces, the One, our Lord and Master is contained.
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾ ਅੰਦਰ ਇਕ ਪ੍ਰਭੂ ਰਮਿਆ ਹੋਇਆ ਹੈ।
ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।ਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ,
 
सगल घटा का अंतरजामी ॥
Sagal gẖatā kā anṯarjāmī.
He is the Inner-knower of all hearts.
ਪ੍ਰਭੂ ਸਮੂਹ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ।
ਘਟਾ ਕਾ = ਘਟਾਂ ਕਾ, ਸਰੀਰਾਂ ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।ਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,
 
करि किरपा जा कउ मति देइ ॥
Kar kirpā jā ka▫o maṯ ḏe▫e.
One whom the Lord blesses with understanding,
ਜਿਸ ਨੂੰ ਸੁਆਮੀ ਮਿਹਰ ਧਾਰ ਕੇ ਯਥਾਰਥ ਸਮਝ ਪਰਦਾਨ ਕਰਦਾ ਹੈ,
ਜਾ ਕਉ = ਜਿਸ ਮਨੁੱਖ ਨੂੰ। ਦੇਈ = ਦੇਂਦਾ ਹੈ।ਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ,
 
आठ पहर प्रभ का नाउ लेइ ॥३॥
Āṯẖ pahar parabẖ kā nā▫o le▫e. ||3||
chants the Name of God, twenty-four hours a day. ||3||
ਉਹ ਅੱਠੇ ਪਹਿਰ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
ਲੇਇ = ਲੈਂਦਾ ਹੈ ॥੩॥ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
 
जा कै अंतरि वसै प्रभु आपि ॥
Jā kai anṯar vasai parabẖ āp.
Deep within, God Himself abides;
ਜਿਸ ਦੇ ਅੰਦਰ ਸਾਹਿਬ ਖੁਦ ਨਿਵਾਸ ਰੱਖਦਾ ਹੈ;
ਕੈ ਅੰਤਰਿ = ਦੇ ਅੰਦਰ।ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ,
 
ता कै हिरदै होइ प्रगासु ॥
Ŧā kai hirḏai ho▫e pargās.
within his heart, the Divine Light shines forth.
ਉਸ ਦੇ ਮਨ ਵਿੱਚ ਈਸ਼ਵਰੀ ਨੂਰ ਉਦੈ ਹੋ ਆਉਂਦਾ ਹੈ।
ਤਾ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ। ਪ੍ਰਗਾਸੁ = (ਆਤਮਕ ਜੀਵਨ ਦਾ) ਚਾਨਣ।ਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ।
 
भगति भाइ हरि कीरतनु करीऐ ॥
Bẖagaṯ bẖā▫e har kīrṯan karī▫ai.
With loving devotion, sing the Kirtan of the Lord's Praises.
ਸ਼ਰਧਾ ਅਤੇ ਪ੍ਰੇ ਨਾਲ, ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ।
ਭਾਇ = ਭਾਉ ਅਨੁਸਾਰ, ਪ੍ਰੇਮ ਨਾਲ। ਕਰੀਐ = ਕਰਨਾ ਚਾਹੀਦਾ ਹੈ।ਹੇ ਭਾਈ! ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।
 
जपि पारब्रहमु नानक निसतरीऐ ॥४॥१०॥१२॥
Jap pārbarahm Nānak nisṯarī▫ai. ||4||10||12||
Meditate on the Supreme Lord God, O Nanak, and you shall be saved. ||4||10||12||
ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਤੇਰੀ ਕਲਿਆਣ ਹੋ ਜਾਵੇਗੀ।
ਜਪਿ = ਜਪ ਕੇ। ਨਿਸਤਰੀਐ = ਪਾਰ ਲੰਘ ਜਾਈਦਾ ਹੈ ॥੪॥੧੦॥੧੨॥ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੪॥੧੦॥੧੨॥
 
गोंड महला ५ ॥
Gond mėhlā 5.
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
xxxxxx