Sri Guru Granth Sahib Ji

Ang: / 1430

Your last visited Ang:

गुरमती जमु जोहि न साकै साचै नामि समाइआ ॥
Gurmaṯī jam johi na sākai sācẖai nām samā▫i▫ā.
Following the Guru's Teachings, I cannot be touched by the Messenger of Death. I am absorbed in the True Name.
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸਤਿਨਾਮ ਅੰਦਰ ਲੀਨ ਹੋ ਗਿਆ ਅਤੇ ਮੌਤ ਦਾ ਦੂਤ ਮੈਨੂੰ ਛੂਹ ਨਹੀਂ ਸਕਦਾ।
ਨਾਮਿ = ਨਾਮ ਵਿਚ।ਗੁਰੂ ਦੀ ਮੱਤ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ।
 
सभु आपे आपि वरतै करता जो भावै सो नाइ लाइआ ॥
Sabẖ āpe āp varṯai karṯā jo bẖāvai so nā▫e lā▫i▫ā.
The Creator Himself is All-pervading everywhere; He links those with whom He is pleased to His Name.
ਸਿਰਜਣਹਾਰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਜਿਨ੍ਹਾਂ ਉਤੇ ਉਹ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
ਸਭੁ = ਹਰ ਥਾਂ। ਨਾਇ = ਨਾਮ ਵਿਚ।(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।
 
जन नानकु नामु लए ता जीवै बिनु नावै खिनु मरि जाइआ ॥२॥
Jan Nānak nām la▫e ṯā jīvai bin nāvai kẖin mar jā▫i▫ā. ||2||
Servant Nanak chants the Naam, and so he lives. Without the Name, he would die in an instant. ||2||
ਜੇਕਰ ਗੋਲਾ ਨਾਨਕ ਨਾਰਾਇਣ ਦੇ ਨਾਮ ਦਾ ਜਾਪ ਕਰੇ, ਕੇਵਲ ਤਦ ਹੀ ਉਹ ਜੀਉਂਦਾ ਰਹਿੰਦਾ ਹੈ। ਨਾਮ ਦੇ ਬਗੈਰ ਉਹ ਇਕ ਛਿਨ ਅੰਦਰ ਮਰ ਜਾਂਦਾ ਹੈ।
ਖਿਨੁ = ਪਲਕ, ਪਲ ਭਰ ॥੨॥(ਇਹ) ਦਾਸ ਨਾਨਕ (ਭੀ) 'ਨਾਮ' ਦੇ ਆਸਰੇ ਹੈ, ਇਕ ਪਲਕ ਭਰ ਭੀ 'ਨਾਮ' ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
जो मिलिआ हरि दीबाण सिउ सो सभनी दीबाणी मिलिआ ॥
Jo mili▫ā har ḏībāṇ si▫o so sabẖnī ḏībāṇī mili▫ā.
One who is accepted at the Court of the Lord shall be accepted in courts everywhere.
ਜੋ ਵਾਹਿਗੁਰੂ ਦੇ ਦਰਬਾਰ ਅੰਦਰ ਹਾਜ਼ਰ ਹੁੰਦਾ ਹੈ ਉਹ ਸਾਰੀਆਂ ਕਚਹਿਰੀਆਂ ਅੰਦਰ ਪਰਵਾਣ ਹੁੰਦਾ ਹੈ।
ਦੀਬਾਣ = ਦਰਬਾਰ।ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ।
 
जिथै ओहु जाइ तिथै ओहु सुरखरू उस कै मुहि डिठै सभ पापी तरिआ ॥
Jithai oh jā▫e ṯithai oh surkẖarū us kai muhi diṯẖai sabẖ pāpī ṯari▫ā.
Wherever he goes, he is recognized as honorable. Seeing his face, all sinners are saved.
ਜਿਥੇ ਕਿਤੇ ਭੀ ਉਹ ਜਾਂਦਾ ਹੈ, ਉਥੇ ਉਹ ਨਿਰਦੋਸ਼ ਠਹਿਰਾਇਆ ਜਾਂਦਾ ਹੈ। ਉਸ ਦਾ ਚਿਹਰਾ ਦੇਖਣ ਦੁਆਰਾ ਸਾਰੇ ਗੁਨਾਹਗਾਰ ਪਾਰ ਉਤਰ ਜਾਂਦੇ ਹਨ।
ਸੁਰਖਰੂ = ਖਿੜੇ ਮੱਥੇ ਵਾਲਾ। ਨਾਮੋ = ਨਾਮ ਹੀ।ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ,
 
ओसु अंतरि नामु निधानु है नामो परवरिआ ॥
Os anṯar nām niḏẖān hai nāmo parvāri▫ā.
Within him is the Treasure of the Naam, the Name of the Lord. Through the Naam, he is exalted.
ਉਸ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਹਰੀ ਦੇ ਨਾਮ ਰਾਹੀਂ ਹੀ ਉਹ ਕਬੂਲ ਪੈਦਾ ਹੈ।
ਪਰਵਰਿਆ = ਪਰਵਾਰ, ਰੌਸ਼ਨੀ ਦਾ ਚੱਕਰ (ਜਿਵੇਂ 'ਚੰਦ' ਪਰਵਾਰਿਆ ਜਾਂਦਾ ਹੈ)।(ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ)।
 
नाउ पूजीऐ नाउ मंनीऐ नाइ किलविख सभ हिरिआ ॥
Nā▫o pūjī▫ai nā▫o mannī▫ai nā▫e kilvikẖ sabẖ hiri▫ā.
He worships the Name, and believes in the Name; the Name erases all his sinful mistakes.
ਨਾਮ ਨੂੰ ਉਹ ਪੂਜਦਾ ਹੈ, ਨਾਮ ਉਤੇ ਹੀ ਉਸ ਦਾ ਨਿਸਚਾ ਹੈ ਅਤੇ ਹਰੀ ਦਾ ਨਾਮ ਹੀ ਉਸ ਦੇ ਸਾਰੇ ਪਾਪਾਂ ਨੂੰ ਨਾਬੂਦ ਕਰਦਾ ਹੈ।
ਨਾਇ = ਨਾਮ ਦੀ ਰਾਹੀਂ। ਕਿਲਵਿਖ = ਪਾਪ। ਹਿਰਿਆ = ਨਾਸ ਹੋ ਜਾਂਦੇ ਹਨ।ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ।
 
जिनी नामु धिआइआ इक मनि इक चिति से असथिरु जगि रहिआ ॥११॥
Jinī nām ḏẖi▫ā▫i▫ā ik man ik cẖiṯ se asthir jag rahi▫ā. ||11||
Those who meditate on the Name, with one-pointed mind and focused consciousness, remain forever stable in the world. ||11||
ਜਿਹੜੇ ਵਾਹਿਗੁਰੂ ਦੇ ਨਾਮ ਦਾ, ਇਕ ਰਿਦੇ ਤੇ ਇਕ ਦਿਲ ਨਾਲ ਸਿਮਰਨ ਕਰਦੇ ਹਨ, ਉਹ ਇਸ ਸੰਸਾਰ ਅੰਦਰ ਅਮਰ ਰਹਿੰਦੇ ਹਨ।
ਇਕ ਮਨਿ = ਇਕ-ਮਨ ਹੋ ਕੇ। ਅਸਥਿਰੁ = ਅਟੱਲ ॥੧੧॥ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ॥੧੧॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
आतमा देउ पूजीऐ गुर कै सहजि सुभाइ ॥
Āṯmā ḏe▫o pūjī▫ai gur kai sahj subẖā▫e.
Worship the Divine, Supreme Soul, with the intuitive peace and poise of the Guru.
ਗੁਰਾਂ ਦੀ ਦਿਤੀ ਹੋਈ ਆਤਮਕ ਅਡੋਲਤਾ ਨਾਲ ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਉਪਾਸ਼ਨਾ ਕਰ।
ਆਤਮਾ ਦੇਉ = ਪਰਮਾਤਮਾ। ਸਹਜਿ = ਸਹਜ ਵਿਚ, ਗਿਆਨ ਅਵਸਥਾ ਵਿਚ। ਸੁਭਾਇ = ਸੁਭਾਵ ਵਿਚ (ਲੀਨ ਹੋ ਕੇ)।ਗੁਰੂ ਦੀ ਮੱਤ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
 
आतमे नो आतमे दी प्रतीति होइ ता घर ही परचा पाइ ॥
Āṯme no āṯme ḏī parṯīṯ ho▫e ṯā gẖar hī parcẖā pā▫e.
If the individual soul has faith in the Supreme Soul, then it shall obtain realization within its own home.
ਜੇਕਰ ਬੰਦੇ ਦੀ ਰੂਹ ਦਾ ਪਰਮ-ਰੂਹ ਵਿੱਚ ਭਰੋਸਾ ਬੱਝ ਜਾਵੇ, ਤਦ ਇਹ ਆਪਣੇ ਗ੍ਰਹਿ ਅੰਦਰ ਹੀ ਬ੍ਰਹਿਮ-ਗਿਆਨ ਨੂੰ ਪਰਾਪਤ ਕਰ ਲਵੇਗੀ।
ਪ੍ਰਤੀਤਿ = ਯਕੀਨ। ਪਰਚਾ = ਵਾਕਫ਼ੀ, ਪਿਆਰ।(ਇਸ ਤਰ੍ਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ),
 
आतमा अडोलु न डोलई गुर कै भाइ सुभाइ ॥
Āṯmā adol na dol▫ī gur kai bẖā▫e subẖā▫e.
The soul becomes steady, and does not waver, by the natural inclination of the Guru's Loving Will.
ਗੁਰਾਂ ਦੇ ਕੁਦਰਤੀ ਰਜੂਅ ਦੀ ਤਰ੍ਹਾਂ ਤਦ ਰੂਹ ਅਸਥਿਰ ਹੋ ਜਾਂਦੀ ਹੈ, ਅਤੇ ਡਿਕਡੋਲੇ ਨਹੀਂ ਖਾਂਦੀ।
xxxਕਿਉਂਕਿ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ।
 
गुर विणु सहजु न आवई लोभु मैलु न विचहु जाइ ॥
Gur viṇ sahj na āvī lobẖ mail na vicẖahu jā▫e.
Without the Guru, intuitive wisdom does not come, and the filth of greed does not depart from within.
ਗੁਰਾਂ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਲਾਲਚ ਦੀ ਮਲੀਨਤਾ ਅੰਦਰੋ ਦੂਰ ਨਹੀਂ ਹੁੰਦੀ।
xxxਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ।
 
खिनु पलु हरि नामु मनि वसै सभ अठसठि तीरथ नाइ ॥
Kẖin pal har nām man vasai sabẖ aṯẖsaṯẖ ṯirath nā▫e.
If the Lord's Name abides within the mind, for a moment, even for an instant, it is like bathing at all the sixty-eight sacred shrines of pilgrimage.
ਜੇਕਰ ਰਬ ਦਾ ਨਾਮ ਇਕ ਮਹਤ ਤੇ ਲਮ੍ਹੇ ਭਰ ਲਈ ਭੀ ਚਿੱਤ ਅੰਦਰ ਟਿਕ ਜਾਵੇ ਤਾਂ ਸਮੂਹ ਅਠਾਹਟ ਯਾਤ੍ਰਾ ਅਸਥਾਨਾ ਤੇ ਨ੍ਹਾਉਣਾ ਇਸ ਵਿੱਚ ਆ ਜਾਂਦਾ ਹੈ।
xxxਜੇ ਇਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ (ਭਾਵ, ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ,
 
सचे मैलु न लगई मलु लागै दूजै भाइ ॥
Sacẖe mail na lag▫ī mal lāgai ḏūjai bẖā▫e.
Filth does not stick to those who are true, but filth attaches itself to those who love duality.
ਸਚਿਆਰਾਂ ਨੂੰ ਗੰਦਗੀ ਨਹੀਂ ਚਿਮੜਦੀ। ਪਲੀਤੀ ਉਸ ਨੂੰ ਚਿਮੜਦੀ ਹੈ ਜੋ ਹੋਰਸ ਨਾਲ ਪ੍ਰੀਤ ਪਾਉਂਦਾ ਹੈ।
xxx(ਕਿਉਂਕਿ) ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ,
 
धोती मूलि न उतरै जे अठसठि तीरथ नाइ ॥
Ḏẖoṯī mūl na uṯrai je aṯẖsaṯẖ ṯirath nā▫e.
This filth cannot be washed off, even by bathing at the sixty-eight sacred shrines of pilgrimage.
ਧੋਪਣ ਦੁਆਰਾ ਇਹ ਹਰਗਿਜ਼ ਨਹੀਂ ਲਹਿੰਦੀ, ਭਾਵੇਂ ਬੰਦਾ ਅਠਾਹਟ ਧਰਮ ਅਸਥਾਨ ਤੇ ਇਸ਼ਨਾਨ ਪਿਆ ਕਰੇ।
ਨਾਇ = ਨ੍ਹਾਇ, ਨ੍ਹਾ ਲੈਂਦਾ ਹੈ।ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ।
 
मनमुख करम करे अहंकारी सभु दुखो दुखु कमाइ ॥
Manmukẖ karam kare ahaʼnkārī sabẖ ḏukẖo ḏukẖ kamā▫e.
The self-willed manmukh does deeds in egotism; he earns only pain and more pain.
ਪ੍ਰਤੀਕੂਲ ਪੁਰਸ਼ ਗਰਬ ਗੁਮਾਨ ਦੇ ਕੰਮ ਕਰਦਾ ਹੈ, ਅਤੇ ਉਹ ਨਿਰੋਲ ਕਸ਼ਟ ਉਤੇ ਕਸ਼ਟ ਦੀ ਖੱਟੀ ਖੱਟਦਾ ਹੈ।
xxx(ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ।
 
नानक मैला ऊजलु ता थीऐ जा सतिगुर माहि समाइ ॥१॥
Nānak mailā ūjal ṯā thī▫ai jā saṯgur māhi samā▫e. ||1||
O Nanak, the filthy ones become clean only when they meet and surrender to the True Guru. ||1||
ਨਾਨਕ, ਕੇਵਲ ਤਦ, ਹੀ ਗਲੀਜ਼-ਪ੍ਰਾਣੀ ਸਾਫ ਸੁਥਰਾ ਹੁੰਦਾ ਹੈ, ਜਦ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
xxx॥੧॥ਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ) ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
मनमुखु लोकु समझाईऐ कदहु समझाइआ जाइ ॥
Manmukẖ lok samjā▫ī▫ai kaḏahu samjẖā▫i▫ā jā▫e.
The self-willed manmukhs may be taught, but how can they really be taught?
ਆਪਹੁਦਰੇ ਪੁਰਸ਼ ਨੂੰ ਨਸੀਹਤ ਕੀਤੀ ਜਾਂਦੀ ਹੈ, ਪ੍ਰੰਤੂ ਉਸ ਨੂੰ ਕਿਸ ਤਰ੍ਹਾਂ ਸਿਖ-ਮਤ ਦਿੱਤੀ ਜਾ ਸਕਦੀ ਹੈ?
ਮਨਮੁਖੁ = ਉਹ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਮਨ ਦਾ ਮੁਰੀਦ, ਆਪ-ਹੁਦਰਾ।ਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ।
 
मनमुखु रलाइआ ना रलै पइऐ किरति फिराइ ॥
Manmukẖ ralā▫i▫ā nā ralai pa▫i▫ai kiraṯ firā▫e.
The manmukhs do not fit in at all. Because of their past actions, they are condemned to the cycle of reincarnation.
ਭਲਿਆਂ ਨਾਲ ਮਿਲਾਇਆ ਹੋਇਆ ਭੀ, ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਸੰਗਤ ਨਹੀਂ ਕਰਦਾ ਤੇ ਆਪਣੇ ਪੁਰਬਲ ਮੱਦ ਅਮਲਾਂ ਦੇ ਸਬੱਬ ਆਵਾਗਉਣ ਅੰਦਰ ਭਟਕਦਾ ਹੈ।
ਕਿਰਤੁ = ਕੀਤਾ ਹੋਇਆ ਕੰਮ। ਕਿਰਤਿ = ਕੀਤੇ ਕੰਮ ਦੇ ਅਨੁਸਾਰ। ਪਇਐ ਕਿਰਤਿ = ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੋ ਪਿੱਛੇ ਇਕੱਠੇ ਹੋ ਚੁਕੇ ਹਨ।ਜੇ ਉਸ ਨੂੰ (ਗੁਰਮੁਖਾਂ ਦੇ ਵਿਚ) ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ।
 
लिव धातु दुइ राह है हुकमी कार कमाइ ॥
Liv ḏẖāṯ ḏu▫e rāh hai hukmī kār kamā▫e.
Loving attention to the Lord and attachment to Maya are the two separate ways; all act according to the Hukam of the Lord's Command.
ਰੱਬ ਦੀ ਪ੍ਰੀਤ ਤੇ ਮਾਇਆ ਦੀ ਲਗਨ ਦੋ ਰਸਤੇ ਹਨ, ਬੰਦਾ ਜਿਹੜੇ ਅਮਲ ਕਮਾਉਂਦਾ (ਕਿਸ ਰਾਹੇ ਟੁਰਦਾ) ਹੈ, ਰਬ ਦੀ ਰਜ਼ਾ ਤੇ ਨਿਰਭਰ ਹੈ।
ਧਾਤੁ = ਮਾਇਆ।(ਉਸ ਵਿਚਾਰੇ ਉਤੇ ਭੀ ਕੀਹ ਰੋਸ? (ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ।
 
गुरमुखि आपणा मनु मारिआ सबदि कसवटी लाइ ॥
Gurmukẖ āpṇā man māri▫ā sabaḏ kasvatī lā▫e.
The Gurmukh has conquered his own mind, by applying the Touchstone of the Shabad.
ਗੁਰਬਾਣੀ ਦੀ ਘਸਵੱਟੀ ਦਾ ਅਭਿਆਸ ਕਰਨ ਦੁਆਰਾ ਗੁਰੂ ਅਨੁਸਾਰੀ ਨੇ ਆਪਣੇ ਮਨੂਹੈ ਨੂੰ ਕਾਬੂ ਕਰ ਲਿਆ ਹੈ।
xxx(ਦੂਜੇ ਪਾਸੇ, ਹੁਕਮ ਵਿਚ ਹੀ) ਗੁਰਮੁਖ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ (ਭਾਵ, ਪਰਖ ਕਰ ਕੇ) ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ)।
 
मन ही नालि झगड़ा मन ही नालि सथ मन ही मंझि समाइ ॥
Man hī nāl jẖagṛā man hī nāl sath man hī manjẖ samā▫e.
He fights with his mind, he settles with his mind, and he is at peace with his mind.
ਆਪਣੇ ਮਨੂਏ ਨਾਲ ਉਹ ਟਾਕਰਾ ਕਰਦਾ ਹੈ, ਮਨੂਏ ਨਾਲ ਹੀ ਉਹ ਸੁਲ੍ਹਾ ਦੀ ਗੱਲ ਕਰਦਾ ਹੈ ਅਤੇ ਮਨੂਏ ਨਾਲ ਹੀ ਉਹ ਘੋਲ ਅੰਦਰ ਜੁਟਦਾ ਹੈ।
ਸਥ = ਝਗੜਾ ਨਿਬੇੜਨ ਲਈ ਪੰਚੈਤ ਇਕੱਠੀ ਕਰਨੀ।ਉਹ ਸਦਾ ਮਨ (ਦੀ ਵਿਕਾਰ-ਬਿਰਤੀ) ਨਾਲ ਝਗੜਾ ਕਰਦਾ ਹੈ, ਤੇ ਸੱਥ ਕਰਦਾ ਹੈ (ਭਾਵ, ਉਸ ਨੂੰ ਸਮਝਾਉਂਦਾ ਹੈ, ਤੇ ਅੰਤ ਇਸ ਵਿਕਾਰ-ਬਿਰਤੀ ਨੂੰ) ਮਨ (ਦੀ ਸ਼ੁਭ-ਬਿਰਤੀ) ਵਿਚ ਲੀਨ ਕਰ ਦੇਂਦਾ ਹੈ।
 
मनु जो इछे सो लहै सचै सबदि सुभाइ ॥
Man jo icẖẖe so lahai sacẖai sabaḏ subẖā▫e.
All obtain the desires of their minds, through the Love of the True Word of the Shabad.
ਸੱਚੀ ਗੁਰਬਾਣੀ ਦੀ ਪ੍ਰੀਤ ਨਾਲ ਇਨਸਾਨ ਉਹ ਕੁਛ ਪਾ ਲੈਂਦਾ ਹੈ ਜਿਹੜਾ ਕੁਛ ਉਹ ਚਾਹੁੰਦਾ ਹੈ।
xxx(ਇਸ ਤਰ੍ਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ।
 
अम्रित नामु सद भुंचीऐ गुरमुखि कार कमाइ ॥
Amriṯ nām saḏ bẖuncẖī▫ai gurmukẖ kār kamā▫e.
They drink in the Ambrosial Nectar of the Naam forever; this is how the Gurmukhs act.
ਉਹ ਹਮੇਸ਼ਾਂ ਨਾਮ ਸੁਘਾਰਸ ਪਾਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਮਾਉਂਦਾ ਹੈ।
ਭੁੰਚੀਐ = ਛਕੀਏ।ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ।
 
विणु मनै जि होरी नालि लुझणा जासी जनमु गवाइ ॥
viṇ manai jė horī nāl lujẖ▫ṇā jāsī janam gavā▫e.
Those who struggle with something other than their own mind, shall depart having wasted their lives.
ਜੋ ਆਪਣੇ ਮਨੂਏ ਦੇ ਬਗੈਰ ਕਿਸੇ ਹੋਰਸ ਨਾਲ ਹਥੋ-ਪਾਈ ਹੁੰਦਾ ਹੈ, ਉਹ ਆਪਣਾ ਜੀਵਨ ਗੁਆ ਕੇ ਟੁਰ ਜਾਏਗਾ।
ਲੁਝਣਾ = ਝਗੜਨਾ।ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ।
 
मनमुखी मनहठि हारिआ कूड़ु कुसतु कमाइ ॥
Manmukẖī manhaṯẖ hāri▫ā kūṛ kusaṯ kamā▫e.
The self-willed manmukhs, through stubborn-mindedness and the practice of falsehood, lose the game of life.
ਮਨੂਏ ਦੀ ਜ਼ਿੱਦ ਅਤੇ ਝੂਠ ਤੇ ਨਾਰਾਸਤੀ ਦੀ ਕਿਰਤ ਰਾਹੀਂ ਆਪ-ਹੁੰਦਰੇ ਜੀਵਨ ਦੀ ਖੇਡ ਹਾਰ ਜਾਂਦੇ ਹਨ।
xxxਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ।
 
गुर परसादी मनु जिणै हरि सेती लिव लाइ ॥
Gur parsādī man jiṇai har seṯī liv lā▫e.
Those who conquer their own mind, by Guru's Grace, lovingly focus their attention on the Lord.
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਮੰਦੇ-ਆਪੇ ਤੇ ਕਾਬੂ ਪਾ ਲੈਂਦਾ ਹੈ, ਉਸ ਦੀ ਹਰੀ ਨਾਲ ਪ੍ਰੀਤ ਲਗ ਜਾਂਦੀ ਹੈ।
ਜਿਣੈ = ਜਿੱਤ ਲਏ।ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ-
 
नानक गुरमुखि सचु कमावै मनमुखि आवै जाइ ॥२॥
Nānak gurmukẖ sacẖ kamāvai manmukẖ āvai jā▫e. ||2||
O Nanak, the Gurmukhs practice Truth, while the self-willed manmukhs continue coming and going in reincarnation. ||2||
ਨਾਨਕ ਨੇਕ ਬੰਦਾ ਸਚ ਦੀ ਕਮਾਈ ਕਰਦਾ ਹੈ, ਅਤੇ ਮੰਦ ਜੀਵ ਆਉਂਦਾ ਤੇ ਜਾਂਦਾ ਰਹਿੰਦਾ ਹੈ।
xxx॥੨॥ਤੇ ਹੇ ਨਾਨਕ! ਗੁਰਮੁਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। (ਪਰ) ਮਨਮੁਖ ਭਟਕਦਾ ਫਿਰਦਾ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
हरि के संत सुणहु जन भाई हरि सतिगुर की इक साखी ॥
Har ke sanṯ suṇhu jan bẖā▫ī har saṯgur kī ik sākẖī.
O Saints of the Lord, O Siblings of Destiny, listen, and hear the Lord's Teachings, through the True Guru.
ਹੇ ਹਰੀ ਦੇ ਸਾਧੂ ਸਰੂਪ ਪੁਰਸ਼ੌ! ਮੇਰੇ ਵੀਰਨੋ ਤੁਸੀਂ ਰਬ-ਰੂਪ ਸਚੇ ਗੁਰਾਂ ਦੀ ਇਕ ਸਿਖਿਆ ਸਰਵਣ ਕਰੋ।
ਸਾਖੀ = ਸਿੱਖਿਆ।ਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ)।
 
जिसु धुरि भागु होवै मुखि मसतकि तिनि जनि लै हिरदै राखी ॥
Jis ḏẖur bẖāg hovai mukẖ masṯak ṯin jan lai hirḏai rākẖī.
Those who have good destiny pre-ordained and inscribed on their foreheads, grasp it and keep it enshrined in the heart.
ਜਿਹਦੇ ਚਿਹਰੇ ਤੇ ਮੱਥੇ ਉਤੇ ਚੰਗੇ ਨਸੀਬ ਮੁੱਢ ਤੋਂ ਉਕਰੇ ਹੋਏ ਹਨ, ਉਹੋ ਪ੍ਰਾਣੀ ਇਸ ਨੂੰ ਗ੍ਰਹਿਣ ਕਰਕੇ ਆਪਣੇ ਦਿਲ ਅੰਦਰ ਟਿਕਾਈ ਰੱਖਦਾ ਹੈ।
ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ। ਤਿਨਿ = ਉਸ ਨੇ। ਤਿਨਿ ਜਨਿ = ਉਸ ਜਨ ਨੇ।ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ।
 
हरि अम्रित कथा सरेसट ऊतम गुर बचनी सहजे चाखी ॥
Har amriṯ kathā saresat ūṯam gur bacẖnī sėhje cẖākẖī.
Through the Guru's Teachings, they intuitively taste the sublime, exquisite and ambrosial sermon of the Lord.
ਗੁਰਬਾਣੀ ਦੇ ਜ਼ਰੀਏ, ਉਸ ਨੇ ਵਾਹਿਗੁਰੂ ਦੀ ਉਨਤ, ਉਤਕ੍ਰਿਸ਼ਟਤ ਤੇ ਅੰਮ੍ਰਿਤਮਈ ਧਰਮ-ਵਾਰਤਾ ਦਾ ਸੁਖੈਨ ਹੀ ਰਸ ਮਾਣ ਲਿਆ ਹੈ।
ਸਹਜੇ = ਅਡੋਲ ਅਵਸਥਾ ਵਿਚ (ਅੱਪੜ ਕੇ)।ਸਤਿਗੁਰੂ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿਤਰ ਤੇ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ।
 
तह भइआ प्रगासु मिटिआ अंधिआरा जिउ सूरज रैणि किराखी ॥
Ŧah bẖa▫i▫ā pargās miti▫ā anḏẖi▫ārā ji▫o sūraj raiṇ kirākẖī.
The Divine Light shines in their hearts, and like the sun which removes the darkness of night, it dispels the darkness of ignorance.
ਉਥੇ ਉਸ ਦੇ ਦਿਲ ਅੰਦਰ ਰਬੀ ਨੂਰ ਉਦੇ ਹੋ ਜਾਂਦਾ ਹੈ, ਜੋ ਭਾਨ ਦੇ ਰਾਤ੍ਰੀ ਦੇ ਹਨ੍ਹੇਰੇ ਨੂੰ ਹਟਾਉਣ ਦੀ ਮਾਨਿੰਦ ਉਸ ਦੀ ਆਤਮਕ ਬੇਸਮਝੀ ਨੂੰ ਦੂਰ ਕਰ ਦਿੰਦਾ ਹੈ।
ਤਹ = ਉਸ ਅਵਸਥਾ ਵਿਚ। ਰੈਣਿ = ਰਾਤ। ਕਿਰਾਖੀ = ਖਿੱਚ ਲੈਂਦਾ ਹੈ।(ਸਤਿਗੁਰੂ ਦੀ ਸਿੱਖਿਆ ਨੂੰ ਜੇਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ) ਉਸ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ (ਮਾਇਆ ਦਾ) ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ (ਦੇ ਹਨੇਰੇ) ਨੂੰ ਖਿੱਚ ਲੈਂਦਾ ਹੈ।
 
अदिसटु अगोचरु अलखु निरंजनु सो देखिआ गुरमुखि आखी ॥१२॥
Aḏisat agocẖar alakẖ niranjan so ḏekẖi▫ā gurmukẖ ākẖī. ||12||
As Gurmukh, they behold with their eyes the Unseen, Imperceptible, Unknowable, Immaculate Lord. ||12||
ਗੁਰਾਂ ਦੇ ਰਾਹੀਂ, ਉਹ ਆਪਣਿਆਂ ਨੇਤ੍ਰਾਂ ਨਾਲ ਨਾਂ-ਦਿਸਣ ਵਾਲੇ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਉਚੇਰੇ ਅਤੇ ਪਵਿੱਤ੍ਰ ਪ੍ਰਭੂ ਨੂੰ ਵੇਖ ਲੈਂਦਾ ਹੈ।
ਅਗੋਚਰੁ = ਅ-ਗੋ-ਚਰੁ। ਗੋ = ਇੰਦ੍ਰੇ। ਚਰੁ = ਚਲਣਾ, ਅੱਪੜਨਾ। ਅਗੋਚਰੁ = ਜਿਸ ਤਕ ਗਿਆਨ-ਇੰਦ੍ਰੇ ਪਹੁੰਚ ਨਹੀਂ ਸਕਦੇ ॥੧੨॥ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ ॥੧੨॥
 
सलोकु मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਸ਼ਾਹੀ।
xxxxxx