Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

रागु गोंड बाणी भगता की ॥
Rāg gond baṇī bẖagṯā kī.
Raag Gond, The Word Of The Devotees.
ਰਾਗ ਗੋਂਡ। ਸੰਤਾਂ ਭਗਤਾਂ ਦੇ ਸ਼ਬਦ।
xxxਰਾਗ ਗੋਂਡ ਵਿੱਚ ਭਗਤਾਂ ਦੀ ਬਾਣੀ।(ਰਾਗ ਗੋਂਡ)
 
कबीर जी घरु १
Kabīr jī gẖar 1
Kabeer Jee, First House:
ਕਬੀਰ ਜੀ।
xxxਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
संतु मिलै किछु सुनीऐ कहीऐ ॥
Sanṯ milai kicẖẖ sunī▫ai kahī▫ai.
When you meet a Saint, talk to him and listen.
ਪਵਿੱਤਰ ਪੁਰਸ਼ ਨਾਲ ਮਿਲ ਕੇ, ਤੂੰ ਉਸ ਨਾਲ ਕੁਝ ਗੱਲਬਾਤ ਕਰ।
xxxਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।
 
मिलै असंतु मसटि करि रहीऐ ॥१॥
Milai asanṯ masat kar rahī▫ai. ||1||
Meeting with an unsaintly person, just remain silent. ||1||
ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ, ਤੂੰ ਚੁੱਪ ਚਾਪ ਰਹੁ।
ਅਸੰਤੁ = ਅ-ਸੰਤੁ, ਜੋ ਸੰਤ ਨਹੀਂ, ਮੰਦਾ ਮਨੁੱਖ। ਮਸਟਿ = ਚੁੱਪ ॥੧॥ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥
 
बाबा बोलना किआ कहीऐ ॥
Bābā bolnā ki▫ā kahī▫ai.
O father, if I speak, what words should I utter?
ਹੇ ਪਿਤਾ! ਜੇਕਰ ਮੈਂ ਬੋਲਾਂ, ਤਾਂ ਕਿਹੜੇ ਬਚਨ ਉਚਾਰਨ ਕਰਾਂ?
ਕਿਆ ਬੋਲਨਾ = ਕਿਹੋ ਜਿਹੀ ਗੱਲ-ਬਾਤ?ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,
 
जैसे राम नाम रवि रहीऐ ॥१॥ रहाउ ॥
Jaise rām nām rav rahī▫ai. ||1|| rahā▫o.
Speak such words, by which you may remain absorbed in the Name of the Lord. ||1||Pause||
ਇਹੋ ਜਿਹੇ ਬਚਨ, ਜਿਨ੍ਹਾਂ ਦੁਆਰਾ, ਮੈਂ ਪ੍ਰਭੂ ਦੇ ਨਾਮ ਅੰਦਰ ਲੀਨ ਹੋਇਆ ਰਹਾਂ। ਠਹਿਰਾਉ।
ਜੈਸੇ = ਜਿਸ ਦਾ ਸਦਕਾ। ਰਵਿ ਰਹੀਐ = ਜੁੜੇ ਰਹੀਏ ॥੧॥ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? (ਨੋਟ: ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ) ॥੧॥ ਰਹਾਉ॥
 
संतन सिउ बोले उपकारी ॥
Sanṯan si▫o bole upkārī.
Speaking with the Saints, one becomes generous.
ਸਾਧੂਆਂ ਨਾਲ ਗੱਲ ਬਾਤ ਕਰਨ ਦੁਆਰਾ ਬੰਦਾ ਹੋਰਨਾਂ ਦਾ ਭਲਾ ਕਰਨ ਵਾਲਾ ਹੋ ਜਾਂਦਾ ਹੈ।
ਬੋਲੇ = ਬੋਲਿਆਂ। ਉਪਕਾਰੀ = ਭਲਾਈ ਦੀ ਗੱਲ।(ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,
 
मूरख सिउ बोले झख मारी ॥२॥
Mūrakẖ si▫o bole jẖakẖ mārī. ||2||
To speak with a fool is to babble uselessly. ||2||
ਬੇਵਕੂਫ ਨਾਲ ਬੋਲਣਾ ਵਿਹਲਾ ਬਕਵਾਸ ਕਰਨਾ ਹੀ ਹੈ।
ਝਖ ਮਾਰੀ = ਵਿਅਰਥ ਖਪ-ਖਪਾ ॥੨॥ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥
 
बोलत बोलत बढहि बिकारा ॥
Bolaṯ bolaṯ badẖėh bikārā.
By speaking and only speaking, corruption only increases.
ਬੇਵਕੂਫ ਨਾਲ ਬੋਲਣ ਤੇ ਗੱਲ ਕਰਨ ਦੁਆਰਾ, ਬੰਦੇ ਅੰਦਰ ਪਾਪ ਵਧੇਰੇ ਹੋ ਜਾਂਦਾ ਹੈ।
ਬੋਲਤ = (ਅਸੰਤ ਨਾਲ) ਬੋਲਦਿਆਂ। ਬਢਹਿ = ਵਧਦੇ ਹਨ।(ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ)।
 
बिनु बोले किआ करहि बीचारा ॥३॥
Bin bole ki▫ā karahi bīcẖārā. ||3||
If I do not speak, what can the poor wretch do? ||3||
ਜੇਕਰ ਮੈਂ ਬੋਲਾਂ ਹੀ ਨਾਂ, ਤਾਂ ਉਹ ਨਿਕਰਮਣ ਮੈਨੂੰ ਕੀ ਕਰ ਸਕਦਾ ਹੈ?
ਬਿਨੁ ਬੋਲੇ = ਜੇ (ਸੰਤ ਨਾਲ ਭੀ) ਨਾਹ ਬੋਲੀਏ। ਬਿਚਾਰਾ = ਵਿਚਾਰ ਦੀ ਗੱਲ ॥੩॥ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥
 
कहु कबीर छूछा घटु बोलै ॥
Kaho Kabīr cẖẖūcẖẖā gẖat bolai.
Says Kabeer, the empty pitcher makes noise,
ਕਬੀਰ ਜੀ ਆਖਦੇ ਹਨ, ਖਾਲੀ ਘੜਾ ਰੌਲਾ ਪਾਉਂਦਾ ਹੈ।
ਛੂਛਾ = (ਗੁਣਾਂ ਤੋਂ) ਸੱਖਣਾ। ਬੋਲੈ = ਬਹੁਤੀਆਂ ਫ਼ਾਲਤੂ ਗੱਲਾਂ ਕਰਦਾ ਹੈ।ਹੇ ਕਬੀਰ! ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।
 
भरिआ होइ सु कबहु न डोलै ॥४॥१॥
Bẖari▫ā ho▫e so kabahu na dolai. ||4||1||
but that which is full makes no sound. ||4||1||
ਪਰ ਜਿਹੜਾ ਭਰਿਆ ਹੋਇਆ ਹੈ, ਉਹ ਕਦਾਚਿਤ ਆਵਾਜ਼ ਨਹੀਂ ਦਿੰਦਾ।
ਭਰਿਆ = ਜੋ ਗੁਣਵਾਨ ਹੈ ॥੪॥੧॥ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ॥੪॥੧॥
 
गोंड ॥
Gond.
Gond:
ਗੋਂਡ।
xxxxxx
 
नरू मरै नरु कामि न आवै ॥
Narū marai nar kām na āvai.
When a man dies, he is of no use to anyone.
ਜਦ ਬੰਦਾ ਮਰ ਜਾਂਦਾ ਹੈ ਤਦ ਉਹ ਕਿਸੇ ਬੰਦੇ ਦੇ ਕੰਮ ਨਹੀਂ ਆਉਂਦਾ।
ਨਰੂ = ਮਨੁੱਖ।(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ,
 
पसू मरै दस काज सवारै ॥१॥
Pasū marai ḏas kāj savārai. ||1||
But when an animal dies, it is used in ten ways. ||1||
ਪਰ ਜਦ ਡੰਗਰ ਮਰਦਾ ਹੈ; ਤਾਂ ਇਹ ਦਸੀਂ ਕੰਮੀ ਆਉਂਦਾ ਹੈ।
ਦਸ ਕਾਜ = ਕਈ ਕੰਮ ॥੧॥ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ ॥੧॥
 
अपने करम की गति मै किआ जानउ ॥
Apne karam kī gaṯ mai ki▫ā jān▫o.
What do I know, about the state of my karma?
ਆਪਣੀ ਪ੍ਰਾਲਭਧ ਦੀ ਦਸ਼ਾ ਸੰਬੰਧੀ ਮੈਂ ਕੀ ਜਾਣਦਾ ਹਾਂ,
ਕਰਮ ਕੀ ਗਤਿ = ਜੋ ਕਰਮ ਮੈਂ ਕਰ ਰਿਹਾ ਹਾਂ ਉਹਨਾਂ ਦੀ ਹਾਲਤ, ਜੋ ਕੰਮ ਮੈਂ ਕਰੀ ਜਾ ਰਿਹਾ ਹਾਂ ਉਹਨਾਂ ਦੀ ਚੰਗਿਆਈ। ਮੈ ਕਿਆ ਜਾਨਉ = ਮੈਂ ਕੀਹ ਜਾਣਾਂ? ਮੈਨੂੰ ਕੀਹ ਪਤਾ? ਮੈਨੂੰ ਸਮਝ ਨਹੀਂ ਆਉਂਦੀ। ਅਪਨੇ.....ਜਾਨਉ = ਜੋ ਕੰਮ ਮੈਂ ਨਿੱਤ ਕਰੀ ਜਾ ਰਿਹਾ ਹਾਂ, ਉਹਨਾਂ ਵਿਚ ਮੈਨੂੰ ਕੋਈ ਚੰਗਿਆਈ ਨਹੀਂ ਦਿੱਸ ਰਹੀ (ਭਾਵ, ਮੈਂ ਮੰਦੇ ਕੰਮ ਹੀ ਕਰੀ ਜਾ ਰਿਹਾ ਹਾਂ)।ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ)
 
मै किआ जानउ बाबा रे ॥१॥ रहाउ ॥
Mai ki▫ā jān▫o bābā re. ||1|| rahā▫o.
What do I know, O Baba? ||1||Pause||
ਮੈਂ ਕੀ ਜਾਣ ਸਕਦਾ ਹਾਂ, ਹੇ ਮੇਰੇ ਪਿਤਾ? ਠਹਿਰਾਉ।
ਰੇ ਬਾਬਾ = ਹੇ ਪਿਤਾ! ॥੧॥ਮੈਨੂੰ ਖ਼ਿਆਲ ਹੀ ਨਹੀਂ ਆਉਂਦਾ ॥੧॥ ਰਹਾਉ॥
 
हाड जले जैसे लकरी का तूला ॥
Hād jale jaise lakrī kā ṯūlā.
His bones burn, like a bundle of logs;
ਆਦਮੀ ਦੀਆਂ ਹੱਡੀਆਂ ਲੱਕੜਾਂ ਦੇ ਪੌਰੇ ਵਾਗੂੰ ਮਚਦੀਆਂ ਹਨ।
ਤੂਲਾ = ਗੱਠਾ।(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,
 
केस जले जैसे घास का पूला ॥२॥
Kes jale jaise gẖās kā pūlā. ||2||
his hair burns like a bale of hay. ||2||
ਉਸ ਦੇ ਵਾਲ ਘਾ ਦੀ ਪੰਡ ਦੀ ਤਰ੍ਹਾਂ ਬਲਦੇ ਹਨ।
ਘਾਸ = ਘਾਹ। ਪੂਲਾ = ਮੁੱਠਾ ॥੨॥ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ॥੨॥
 
कहु कबीर तब ही नरु जागै ॥
Kaho Kabīr ṯab hī nar jāgai.
Says Kabeer, the man wakes up,
ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ,
ਜਾਗੈ = ਮੰਦੇ ਕਰਮਾਂ ਵਲੋਂ ਜਾਗ ਆਉਂਦੀ ਹੈ।ਪਰ, ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ)
 
जम का डंडु मूंड महि लागै ॥३॥२॥
Jam kā dand mūnd mėh lāgai. ||3||2||
only when the Messenger of Death hits him over the head with his club. ||3||2||
ਜਦ ਮੌਤ ਦਾ ਮੁਤਕਹਰਾ, ਉਸ ਦੇ ਸਿਰ ਵਿੱਚ ਵੱਜਦਾ ਹੈ।
ਡੰਡੁ = ਡੰਡਾ। ਮੂੰਡ ਮਹਿ = ਸਿਰ ਉੱਤੇ ॥੩॥੨॥ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥
 
गोंड ॥
Gond.
Gond:
ਗੋਂਡ।
xxxxxx
 
आकासि गगनु पातालि गगनु है चहु दिसि गगनु रहाइले ॥
Ākās gagan pāṯāl gagan hai cẖahu ḏis gagan rahā▫ile.
The Celestial Lord is in the Akaashic ethers of the skies, the Celestial Lord is in the nether regions of the underworld; in the four directions, the Celestial Lord is pervading.
ਪ੍ਰਭੂ ਅਸਮਾਨ ਵਿੱਚ ਹੈ, ਪ੍ਰਭੂ ਹੇਠਲੀ ਧਰਤੀ ਵਿੱਚ ਹੈ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਭੂ ਵਸਦਾ ਹੈ।
ਆਕਾਸਿ = ਅਕਾਸ਼ ਵਿਚ। ਗਗਨੁ = ਚੇਤਨ-ਸੱਤਾ, ਉਹ ਚੇਤੰਨਤਾ ਜੋ ਸਾਰੇ ਜਗਤ ਦੀ ਸੱਤਿਆ ਦਾ ਮੂਲ ਹੈ। ਪਾਤਾਲਿ = ਪਾਤਾਲ ਵਿਚ। ਚਹੁ ਦਿਸਿ = ਚਵ੍ਹੀਂ ਪਾਸੀਂ। ਰਹਾਇਲੇ = ਮੌਜੂਦ ਹੈ।(ਇਹ ਜਿੰਦ ਜਿਸ ਦਾ ਅੰਸ਼ ਹੈ ਉਹ) ਚੇਤਨ-ਸੱਤਾ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ।
 
आनद मूलु सदा पुरखोतमु घटु बिनसै गगनु न जाइले ॥१॥
Ānaḏ mūl saḏā purkẖoṯam gẖat binsai gagan na jā▫ile. ||1||
The Supreme Lord God is forever the source of bliss. When the vessel of the body perishes, the Celestial Lord does not perish. ||1||
ਉਤੱਮ ਪੁਰਖ ਸਦੀਵ ਹੀ ਪ੍ਰਸੰਨਤਾ ਦੀ ਜੜ ਹੇ। ਜਦ ਦੇਹ ਨਾਸ ਭੀ ਹੋ ਜਾਂਦੀ ਹੈ, ਪ੍ਰਭੂ ਨਾਸ ਨਹੀਂ ਹੁੰਦਾ!
ਮੂਲੁ = ਕਾਰਨ, ਮੁੱਢ। ਘਟੁ = ਸਰੀਰ। ਨ ਜਾਇਲੇ = ਨਾਸ ਨਹੀਂ ਹੁੰਦੀ ਹੈ ॥੧॥ਉਹੀ (ਜੀਵਾਂ ਦੇ) ਸੁਖ ਦਾ ਮੂਲ-ਕਾਰਨ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹੀ (ਹੈ ਜਿਸ ਨੂੰ) ਉੱਤਮ ਪੁਰਖ (ਪਰਮਾਤਮਾ ਕਹੀਦਾ) ਹੈ। (ਜੀਵਾਂ ਦਾ) ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ ॥੧॥
 
मोहि बैरागु भइओ ॥
Mohi bairāg bẖa▫i▫o.
I have become sad,
ਮੈਨੂੰ ਇਸ ਖਿਆਲ ਨੇ ਉਦਾਸ ਕਰ ਦਿੱਤਾ ਹੈ,
ਮੋਹਿ = ਮੈਨੂੰ। ਬੈਰਾਗੁ ਭਇਓ = (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, ਮੈਨੂੰ ਹੋਰ ਗੱਲਾਂ ਗ਼ੈਰ-ਜ਼ਰੂਰੀ ਜਾਪਦੀਆਂ ਹਨ; ਹੋਰਨਾਂ ਗੱਲਾਂ ਵੱਲੋਂ ਹਟ ਕੇ ਮੈਨੂੰ ਇਹ ਸੋਚ ਫੁਰ ਰਹੀ ਹੈ ਕਿ।ਮੇਰੇ ਮਨ ਵਿੱਚ (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, (ਮੈਨੂੰ ਹੋਰ ਗੱਲਾਂ ਗ਼ੈਰ-ਜ਼ਰੂਰੀ ਜਾਪਦੀਆਂ ਹਨ।)
 
इहु जीउ आइ कहा गइओ ॥१॥ रहाउ ॥
Ih jī▫o ā▫e kahā ga▫i▫o. ||1|| rahā▫o.
wondering where the soul comes from, and where it goes. ||1||Pause||
ਕਿ ਇਹ ਆਤਮਾ ਕਿਥੋਂ ਆਉਂਦੀ ਹੈ ਅਤੇ ਕਿਧਰ ਚਲੀ ਜਾਂਦੀ ਹੈ? ਠਹਿਰਾਉ।
ਜੀਉ = ਜੀਵਾਤਮਾ। ਇਹੁ......ਗਇਓ = ਕਹਾ ਤੇ ਇਹ ਜੀਉ ਆਇ ਕਹਾ ਗਇਓ? ਨਾਹ ਕਿਤੋਂ ਆਉਂਦਾ ਹੈ ਨਾਹ ਕਿਤੇ ਜਾਂਦਾ ਹੈ, ਇਹ ਜੀਵਾਤਮਾ ਕਦੇ ਮਰਦੀ ਨਹੀਂ ॥੧॥ਮੇਰਾ ਨਿਸ਼ਚਾ ਹੁਣ ਇਸ ਗੱਲ ਉੱਤੇ ਟਿਕ ਗਿਆ ਹੈ ਕਿ ਇਹ ਜਿੰਦ ਕਦੇ ਮਰਦੀ ਨਹੀਂ (ਕਿਉਂਕਿ ਇਹ ਜਿੰਦ ਉਸ ਸਰਬ-ਵਿਆਪਕ ਸਦਾ-ਥਿਰ ਚੇਤਨ-ਸੱਤਾ ਦਾ ਅੰਸ਼ ਹੈ) ॥੧॥ ਰਹਾਉ॥
 
पंच ततु मिलि काइआ कीन्ही ततु कहा ते कीनु रे ॥
Pancẖ ṯaṯ mil kā▫i▫ā kīnĥī ṯaṯ kahā ṯe kīn re.
The body is formed from the union of the five tattvas; but where were the five tattvas created?
ਪੰਜਾਂ ਮੂਲ ਅੰਸ਼ਾਂ ਨੂੰ ਜੋੜ ਕੇ ਦੇਹ ਰਚੀ ਗਈ ਹੈ, ਪ੍ਰੰਤੂ ਮੂਲ ਅੰਸ਼ ਕਾਹਦੇ ਵਿਚੋਂ ਬਣਾਏ ਹਨ?
ਕਾਇਆ = ਸਰੀਰ। ਰੇ = ਹੇ ਭਾਈ! ਤਤੁ = ਹਵਾ, ਅੱਗ, ਮਿੱਟੀ ਆਦਿਕ ਤੱਤ ਜੋ ਜਗਤ-ਰਚਨਾ ਦਾ ਮੂਲ਼ ਹਨ।ਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ (ਪਰ ਇਹਨਾਂ ਤੱਤਾਂ ਦੀ ਭੀ ਕੋਈ ਵੱਖਰੀ ਹਸਤੀ ਨਹੀਂ ਹੈ), ਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ? (ਇਹ ਭੀ ਚੇਤਨ-ਸੱਤਾ ਤੋਂ ਹੀ ਬਣੇ ਹਨ)।
 
करम बध तुम जीउ कहत हौ करमहि किनि जीउ दीनु रे ॥२॥
Karam baḏẖ ṯum jī▫o kahaṯ hou karmėh kin jī▫o ḏīn re. ||2||
You say that the soul is tied to its karma, but who gave karma to the body? ||2||
ਤੂੰ ਆਖਦਾ ਹੈਂ ਕਿ ਆਤਮਾ ਆਪਣੇ ਅਮਲਾਂ ਦੀ ਬੰਨ੍ਹੀ ਹੋਈ ਹੈ, ਪ੍ਰੰਤੂ ਅਮਲਾਂ ਨੂੰ ਕਿਸ ਨੇ ਜਿੰਦ-ਜਾਨ ਦਿੱਤੀ ਹੈ।
ਕਰਮ ਬਧ = ਪਿਛਲੇ ਕੀਤੇ ਕਰਮਾਂ ਦਾ ਬੱਝਾ ਹੋਇਆ। ਕਰਮਹਿ = ਕਰਮਾਂ ਨੂੰ। ਕਿਨਿ = (ਚੇਤਨ-ਸੱਤਾ ਬਿਨਾ ਹੋਰ) ਕਿਸ ਨੇ? ਜੀਉ ਦੀਨੁ = ਵਜੂਦ ਦਿੱਤਾ, ਹਸਤੀ ਵਿਚ ਲਿਆਂਦਾ ॥੨॥ਤੁਸੀਂ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਕਰਮਾਂ ਦਾ ਬੱਝਾ ਹੋਇਆ ਹੈ, (ਪਰ ਅਸਲ ਗੱਲ ਇਹ ਹੈ ਕਿ) ਕਰਮਾਂ ਨੂੰ ਭੀ ਪਹਿਲਾਂ ਚੇਤਨ-ਸੱਤਾ ਤੋਂ ਬਿਨਾ ਹੋਰ ਕਿਸ ਨੇ ਵਜੂਦ ਵਿਚ ਲਿਆਉਣਾ ਸੀ? (ਭਾਵ, ਕਰਮਾਂ ਨੂੰ ਭੀ ਪਹਿਲਾਂ ਇਹ ਚੇਤਨ-ਸੱਤਾ ਹੀ ਵਜੂਦ ਵਿਚ ਲਿਆਉਂਦੀ ਹੈ) ॥੨॥
 
हरि महि तनु है तन महि हरि है सरब निरंतरि सोइ रे ॥
Har mėh ṯan hai ṯan mėh har hai sarab niranṯar so▫e re.
The body is contained in the Lord, and the Lord is contained in the body. He is permeating within all.
ਸਰੀਰ ਵਾਹਿਗੁਰੂ ਵਿੱਚ ਹੈ ਅਤੇ ਵਾਹਿਗੁਰੂ ਸਰੀਰ ਅੰਦਰ ਹੈ। ਉਹ ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
ਨਿਰੰਤਰਿ = ਅੰਦਰ ਇੱਕ-ਰਸ। ਸੋਇ = ਉਹ ਗਗਨ ਹੀ, ਉਹ ਚੇਤਨ-ਸੱਤਾ ਹੀ।ਹੇ ਭਾਈ! ਉਸ ਚੇਤਨ-ਸੱਤਾ ਪ੍ਰਭੂ ਦੇ ਅੰਦਰ ਇਹ (ਜੀਵਾਂ ਦਾ) ਸਰੀਰ ਵਜੂਦ ਵਿਚ ਆਉਂਦਾ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ।
 
कहि कबीर राम नामु न छोडउ सहजे होइ सु होइ रे ॥३॥३॥
Kahi Kabīr rām nām na cẖẖoda▫o sėhje ho▫e so ho▫e re. ||3||3||
Says Kabeer, I shall not renounce the Lord's Name. I shall accept whatever happens. ||3||3||
ਕਬੀਰ ਜੀ ਆਖਦੇ ਹਨ, ਮੈਂ ਸੁਆਮੀ ਦੇ ਨਾਮ ਨੂੰ ਨਹੀਂ ਤਿਆਗਾਂਗਾ। ਜਿਹੜਾ ਕੁਝ ਭੀ ਕੁਦਰਤਨ ਹੋਣਾ ਹੈ, ਉਹ ਪਿਆ ਹੋਵੇ।
ਸਹਜੇ......ਹੋਇ = (ਇਹ ਯਕੀਨ ਬਣ ਜਾਂਦਾ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ (ਰਜ਼ਾ-ਅਨੁਸਾਰ) ਸੁਤੇ ਹੀ ਹੋ ਰਿਹਾ ਹੈ ॥੩॥੩॥ਸੋ, ਕਬੀਰ ਆਖਦਾ ਹੈ-ਐਸੇ ਚੇਤਨ-ਸੱਤਾ ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, (ਨਾਮ ਸਿਮਰਨ ਦੀ ਬਰਕਤਿ ਨਾਲ ਹੀ ਇਹ ਸਮਝ ਆਉਂਦੀ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ ਸੁਤੇ ਹੀ (ਉਸ ਚੇਤਨ-ਸੱਤਾ ਪ੍ਰਭੂ ਦੀ ਰਜ਼ਾ ਵਿਚ) ਹੋ ਰਿਹਾ ਹੈ ॥੩॥੩॥
 
रागु गोंड बाणी कबीर जीउ की घरु २
Rāg gond baṇī Kabīr jī▫o kī gẖar 2
Raag Gond, The Word Of Kabeer Jee, Second House:
ਰਾਗ ਗੋਂਡ। ਬਾਣੀ ਕਬੀਰ ਜੀ।
xxxਰਾਗ ਗੋਂਡ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
भुजा बांधि भिला करि डारिओ ॥
Bẖujā bāʼnḏẖ bẖilā kar ḏāri▫o.
They tied my arms, bundled me up, and threw me before an elephant.
ਉਨ੍ਹਾਂ ਨੇ ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ, ਮੈਨੂੰ ਖੁਦੋਂ ਵਰਗਾ ਬਣਾ ਦਿੱਤਾ ਅਤੇ ਹਾਥੀ ਮੂਹਰੇ ਸੁੱਟ ਦਿੱਤਾ।
ਭੁਜਾ = ਬਾਂਹ। ਭਿਲਾ = ਢੀਮ। ਭਿਲਾ ਕਰਿ = ਢੀਮ ਬਣਾ ਕੇ, ਢੀਮ ਵਾਂਗ। ਡਾਰਿਓ = ਸੁੱਟ ਦਿੱਤਾ।ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,
 
हसती क्रोपि मूंड महि मारिओ ॥
Hasṯī karop mūnd mėh māri▫o.
The elephant driver struck him on the head, and infuriated him.
ਉਸ ਦੇ ਮਹਾਵਤ ਨੇ ਰੋਹ ਵਿੱਚ ਆਏ ਹੋਏ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ।
ਕ੍ਰੋਧਿ = (ਮਹਾਵਤ ਨੇ) ਕ੍ਰੋਧ ਵਿਚ (ਆ ਕੇ)। ਹਸਤੀ ਮੂੰਡ ਮਹਿ = ਹਾਥੀ ਦੇ ਸਿਰ ਉੱਤੇ।(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ।
 
हसति भागि कै चीसा मारै ॥
Hasaṯ bẖāg kai cẖīsā mārai.
But the elephant ran away, trumpeting,
ਹਾਥੀ ਭੱਜ ਜਾਂਦਾ ਹੈ ਅਤੇ ਚੀਕਾਂ ਮਾਰਦਾ ਹੈ।
xxxਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,
 
इआ मूरति कै हउ बलिहारै ॥१॥
I▫ā mūraṯ kai ha▫o balihārai. ||1||
I am a sacrifice to this image of the Lord". ||1||
ਮੈਂ ਇਸ ਰੱਬ ਦੀ ਤਸਵੀਰ ਉਤੋਂ ਕੁਰਬਾਨ ਜਾਂਦਾ ਹਾਂ।
ਹਉ = ਮੈਂ ॥੧॥(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥
 
आहि मेरे ठाकुर तुमरा जोरु ॥
Āhi mere ṯẖākur ṯumrā jor.
O my Lord and Master, You are my strength.
ਕਬੀਰ ਜੀ ਆਖਦੇ ਹਨ, "ਹੇ ਮੇਰੇ ਪ੍ਰਭੂ! ਤੂੰ ਮੇਰੀ ਤਾਕਤ ਹੈ।
ਆਹਿ = ਹੈ। ਠਾਕੁਰ = ਹੇ ਠਾਕੁਰ! ਜੋਰੁ = ਤਾਣ, ਆਸਰਾ।ਹੇ ਮੇਰੇ ਪ੍ਰਭੂ! ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ)।
 
काजी बकिबो हसती तोरु ॥१॥ रहाउ ॥
Kājī bakibo hasṯī ṯor. ||1|| rahā▫o.
The Qazi shouted at the driver to drive the elephant on. ||1||Pause||
ਕਾਜ਼ੀ ਮਹਾਵਤ ਨੂੰ ਆਖਦਾ ਹੈ, "ਹਾਥੀ ਨੂੰ ਅੱਗੇ ਨੂੰ ਹੱਕ।" ਠਹਿਰਾਉ।
ਬਕਿਬੋ = ਬੋਲਦਾ ਹੈ। ਤੋਰੁ = ਚੱਲਾ ॥੧॥ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ॥
 
रे महावत तुझु डारउ काटि ॥
Re mahāvaṯ ṯujẖ dāra▫o kāt.
He yelled out, "O driver, I shall cut you into pieces.
ਹੇ ਹਥਵਾਨ! ਮੈਂ ਤੈਨੂੰ ਟੋਟੇ ਟੋਟੇ ਕਰਵਾ ਦਿਆਂਗਾ।
ਰੇ = ਹੇ!(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,
 
इसहि तुरावहु घालहु साटि ॥
Isėh ṯurāvahu gẖālhu sāt.
Hit him, and drive him on!
ਇਸ ਨੂੰ ਸੱਟ ਮਾਰ ਅਤੇ ਇਸ ਨੂੰ ਅੱਗੇ ਟੋਰ।
xxxਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।
 
हसति न तोरै धरै धिआनु ॥
Hasaṯ na ṯorai ḏẖarai ḏẖi▫ān.
But the elephant did not move; instead, he began to meditate.
ਹਾਥੀ ਟੁਰਦਾ ਨਹੀਂ ਅਤੇ ਆਪਣੀ ਬਿਰਤੀ ਪ੍ਰਭੂ ਨਾਂਲ ਜੋੜ ਲੈਂਦਾ ਹੈ।
xxxਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,
 
वा कै रिदै बसै भगवानु ॥२॥
vā kai riḏai basai bẖagvān. ||2||
The Lord God abides within his mind. ||2||
ਉਸ ਦੇ ਹਿਰਦੇ ਅੰਦਰ ਸੁਲੱਖਣਾ ਸਾਹਿਬ ਵਸਦਾ ਹੈ।
ਵਾ ਕੈ = ਉਸ ਦੇ ॥੨॥(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥
 
किआ अपराधु संत है कीन्हा ॥
Ki▫ā aprāḏẖ sanṯ hai kīnĥā.
What sin has this Saint committed,
ਸਾਧੂ ਨੇ ਕੀ ਪਾਪ ਕੀਤਾ ਹੈ,
xxxਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?
 
बांधि पोट कुंचर कउ दीन्हा ॥
Bāʼnḏẖ pot kuncẖar ka▫o ḏīnĥā.
that you have made him into a bundle and thrown him before the elephant?
ਕਿ ਉਸ ਦੀ ਗਠੜੀ ਬਣਾ ਕੇ, ਤੁਸੀਂ ਉਸ ਨੂੰ ਹਾਥੀ ਅੱਗੇ ਸੁੱਟ ਪਾਇਆ ਹੈ", ਲੋਕ ਆਖਦੇ ਹਨ।
ਪੋਟ = ਪੋਟਲੀ। ਕੁੰਚਰੁ = ਹਾਥੀ।ਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।
 
कुंचरु पोट लै लै नमसकारै ॥
Kuncẖar pot lai lai namaskārai.
Lifting up the bundle, the elephant bows down before it.
ਗੱਠੜੀ ਨੂੰ ਚੁੱਕ ਕੇ, ਹਾਥੀ ਇਸ ਨੂੰ ਬੰਦਨਾ ਕਰਦਾ ਹੈ।
xxx(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,
 
बूझी नही काजी अंधिआरै ॥३॥
Būjẖī nahī kājī anḏẖi▫ārai. ||3||
The Qazi could not understand it; he was blind. ||3||
ਤਾਂ ਭੀ ਅੰਨ੍ਹਾ ਕਾਜ਼ੀ ਇਸ ਨੂੰ ਸਮਝ ਨਾਂ ਸਕਿਆ।
ਅੰਧਿਆਰੈ = ਹਨੇਰੇ ਵਿਚ ॥੩॥ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥
 
तीनि बार पतीआ भरि लीना ॥
Ŧīn bār paṯī▫ā bẖar līnā.
Three times, he tried to do it.
ਤਿੰਨ ਵਾਰੀ ਉਸ ਨੇ ਤਜਰਬਾ ਕੀਤਾ।
ਪਤੀਆ = ਪਰਤਾਵਾ, ਅਜ਼ਮਾਇਸ਼।(ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,