Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

छिअ दरसन की सोझी पाइ ॥४॥५॥
Cẖẖi▫a ḏarsan kī sojẖī pā▫e. ||4||5||
has the wisdom of the six Shaastras. ||4||5||
ਉਸ ਨੂੰ ਛਿਆਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਦਰਸਨ = ਭੇਖ। ਸੋਝੀ ਪਾਇ = ਅਸਲੀਅਤ ਸਮਝ ਲੈਂਦਾ ਹੈ ॥੪॥੫॥ਇਸ ਤਰ੍ਹਾਂ ਉਸ ਵਿਰਕਤ ਨੂੰ ਛੇ ਹੀ ਭੇਖਾਂ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ (ਭਾਵ, ਉਸ ਨੂੰ ਛੇ ਹੀ ਭੇਖਾਂ ਦੀ ਲੋੜ ਨਹੀਂ ਰਹਿ ਜਾਂਦੀ ਹੈ ॥੪॥੫॥
 
रामकली महला १ ॥
Rāmkalī mėhlā 1.
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
xxxxxx
 
हम डोलत बेड़ी पाप भरी है पवणु लगै मतु जाई ॥
Ham dolaṯ beṛī pāp bẖarī hai pavaṇ lagai maṯ jā▫ī.
My boat is wobbly and unsteady; it is filled with sins. The wind is rising - what if it tips over?
ਹਵਾ ਦੇ ਲੱਗਣ ਨਾਲ, ਮੇਰੀ ਗੁਨਾਹਾਂ ਨਾਲ ਭਰੀ ਕਿਸ਼ਤੀ ਡਗਮਗਾ ਰਹੀ ਹੈ ਅਤੇ ਮੈਂ ਡਰਦਾ ਹਾਂ ਕਿ ਮਤਾਂ ਇਹ ਉਲਟ ਜਾਵੇ।
ਹਮ = ਅਸੀ, ਮੈਂ। ਡੋਲਤ = ਡੋਲ ਰਿਹਾ ਹਾਂ, ਡਰ ਰਿਹਾ ਹਾਂ। ਬੇੜੀ = ਜ਼ਿੰਦਗੀ ਦੀ ਬੇੜੀ। ਪਵਣੁ = ਹਵਾ (ਦਾ ਬੁੱਲਾ), ਮਾਇਆ ਦਾ ਝੱਖੜ। ਮਤੁ ਜਾਈ = ਕਿਤੇ ਡੁੱਬ ਨ ਜਾਏ।(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ।
 
सनमुख सिध भेटण कउ आए निहचउ देहि वडिआई ॥१॥
Sanmukẖ siḏẖ bẖetaṇ ka▫o ā▫e nihcẖa▫o ḏėh vadi▫ā▫ī. ||1||
As sunmukh, I have turned to the Guru; O my Perfect Master; please be sure to bless me with Your glorious greatness. ||1||
ਮੇਰੇ ਮਹਾਨ ਮਾਲਕ, ਮੈਂ ਪ੍ਰਤੱਖ ਤੌਰ ਉਤੇ ਤੈਨੂੰ ਮਿਲਣ ਲਈ ਆਇਆ ਹਾਂ। ਨਿਸਚਿਤ ਹੀ ਤੂੰ ਮੈਨੂੰ ਇਹ ਮਾਣ ਮਹੱਤਤਾ ਪ੍ਰਦਾਨ ਕਰ।
ਸਨਮੁਖ ਆਏ = (ਹੇ ਗੁਰੂ!) ਤੇਰੇ ਸਾਹਮਣੇ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ। ਸਿਧ ਭੇਟਣ ਕਉ = ਪਰਮਾਤਮਾ ਨੂੰ ਮਿਲਣ ਵਾਸਤੇ। ਨਿਹਚਉ = ਜ਼ਰੂਰ। ਦੇਹਿ ਵਡਿਆਈ = ਸਿਫ਼ਤਿ-ਸਾਲਾਹ (ਦੀ ਦਾਤਿ) ਦੇਹ ॥੧॥(ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ। ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤ ਦੇਹ ॥੧॥
 
गुर तारि तारणहारिआ ॥
Gur ṯār ṯāraṇhāri▫ā.
O Guru, my Saving Grace, please carry me across the world-ocean.
ਤੂੰ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਮੇਰੀ ਰੱਖਿਆ ਕਰਨਹਾਰ ਗੁਰਦੇਵ।
ਗੁਰ = ਹੇ ਗੁਰੂ!(ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ।
 
देहि भगति पूरन अविनासी हउ तुझ कउ बलिहारिआ ॥१॥ रहाउ ॥
Ḏėh bẖagaṯ pūran avināsī ha▫o ṯujẖ ka▫o balihāri▫ā. ||1|| rahā▫o.
Bless me with devotion to the perfect, imperishable Lord God; I am a sacrifice to You. ||1||Pause||
ਤੂੰ ਮੈਨੂੰ ਸਰਬ-ਵਿਆਪਕ ਅਤੇ ਅਮਰ ਸੁਆਮੀ ਦਾ ਸਿਮਰਨ ਪ੍ਰਦਾਨ ਕਰ। ਮੈਂ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਓ।
ਪੂਰਨ = ਸਰਬ-ਵਿਆਪਕ। ਹਉ = ਮੈਂ। ਬਲਿਹਾਰਿਆ = ਕੁਰਬਾਨ ॥੧॥ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ। ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ॥
 
सिध साधिक जोगी अरु जंगम एकु सिधु जिनी धिआइआ ॥
Siḏẖ sāḏẖik jogī ar jangam ek siḏẖ jinī ḏẖi▫ā▫i▫ā.
He alone is a Siddha, a seeker, a Yogi, a wandering pilgrim, who meditates on the One Perfect Lord.
ਕੇਵਲ ਉਹ ਹੀ ਪੂਰਨ ਪੁਰਸ਼, ਅਭਿਆਸੀ, ਯੋਗੀ ਅਤੇ ਰਮਤਾ ਸਾਧੂ ਹੈ, ਜੋ ਇਕ ਉਚੇ ਸੁਆਮੀ ਦਾ ਸਿਮਰਨ ਕਰਦਾ ਹੈ।
ਅਰੁ = ਅਤੇ। ਏਕੁ ਸਿਧੁ = ਇੱਕ ਪਰਮਾਤਮਾ।ਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ, ਜਿਹੜੇ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਂਦੇ ਹਨ।
 
परसत पैर सिझत ते सुआमी अखरु जिन कउ आइआ ॥२॥
Parsaṯ pair sijẖaṯ ṯe su▫āmī akẖar jin ka▫o ā▫i▫ā. ||2||
Touching the feet of the Lord Master, they are emancipated; they come to receive the Word of the Teachings. ||2||
ਜੋ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦੇ ਹਨ, ਉਹ ਪ੍ਰਭੂ ਦੇ ਚਰਨਾਂ ਨੂੰ ਛੂਹ ਕੇ ਮੁਕਤ ਹੋ ਜਾਂਦੇ ਹਨ।
ਪਰਸਤ ਪੈਰ = ਚਰਨ ਛੁਹ ਕੇ। ਸਿਝਤ = ਸਫਲ ਹੋ ਜਾਂਦੇ ਹਨ, ਕਾਮਯਾਬ ਹੋ ਜਾਂਦੇ ਹਨ। ਸੁਆਮੀ = ਮਾਲਕ-ਪ੍ਰਭੂ ਦੇ। ਅਖਰੁ = ਉਪਦੇਸ਼, ਸਿੱਖਿਆ ॥੨॥ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ ॥੨॥
 
जप तप संजम करम न जाना नामु जपी प्रभ तेरा ॥
Jap ṯap sanjam karam na jānā nām japī parabẖ ṯerā.
I know nothing of charity, meditation, self-discipline or religious rituals; I only chant Your Name, God.
ਮੈਂ ਪੂਜਾ ਪਾਠ, ਤਪੱਸਿਆ, ਸੰਜਮ ਅਤੇ ਕਰਮ ਕਾਂਡਾਂ ਨੂੰ ਨਹੀਂ ਜਾਣਦਾ, ਪ੍ਰੰਤੂ ਮੈਂ ਤੇਰੇ ਨਾਮ ਦਾ ਹੀ ਉਚਾਰਨ ਕਰਦਾ ਹਾਂ, ਹੇ ਸੁਆਮੀ!
ਨਾ ਜਾਨਾ = ਮੈਂ ਨਹੀਂ ਪਛਾਣਦਾ, ਮੈਂ ਕਾਫ਼ੀ ਨਹੀਂ ਸਮਝਦਾ। ਜਪੀ = ਮੈਂ ਜਪਦਾ ਹਾਂ।ਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ। ਮੈਂ ਤੇਰਾ ਨਾਮ ਹੀ ਸਿਮਰਦਾ ਹਾਂ।
 
गुरु परमेसरु नानक भेटिओ साचै सबदि निबेरा ॥३॥६॥
Gur parmesar Nānak bẖeti▫o sācẖai sabaḏ niberā. ||3||6||
Nanak has met the Guru, the Transcendent Lord God; through the True Word of His Shabad, he is set free. ||3||6||
ਨਾਨਕ ਗੁਰੂ-ਪਾਰਬ੍ਰਹਮ ਨੂੰ ਮਿਲ ਪਿਆ ਹੈ ਅਤੇ ਸੱਚੇ ਨਾਮ ਦੇ ਰਾਹੀਂ ਮੁਕਤ ਹੋ ਗਿਆ ਹੈ।
ਭੇਟਿਓ = ਮਿਲ ਪਿਆ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਨਿਬੇੜਾ = (ਸਾਰੇ ਕੀਤੇ ਕਰਮਾਂ ਦਾ) ਲੇਖਾ ਨਿਬੜ ਜਾਂਦਾ ਹੈ ॥੩॥੬॥ਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ ॥੩॥੬॥
 
रामकली महला १ ॥
Rāmkalī mėhlā 1.
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
xxxxxx
 
सुरती सुरति रलाईऐ एतु ॥
Surṯī suraṯ ralā▫ī▫ai eṯ.
Focus your consciousness in deep absorption on the Lord.
ਤੂੰ ਆਪਣੀ ਬਿਰਤੀ ਨੂੰ, ਆਪਣੇ ਸਾਰਾ ਕੁਝ ਜਾਨਣਹਾਰ ਸੁਆਮੀ ਅੰਦਰ ਲੀਨ ਕਰ।
ਸੁਰਤੀ = ਜਿਸ ਵਿਚ ਸੁਰਤ ਜੋੜੀਦੀ ਹੈ, ਪਰਮਾਤਮਾ। ਏਤੁ = ਇਸ (ਮਨੁੱਖਾ ਜਨਮ) ਵਿਚ।(ਪਹਿਲਾਂ ਤਾਂ) ਇਸ ਮਨੁੱਖਾ ਜਨਮ ਵਿਚ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜਨੀ ਚਾਹੀਦੀ ਹੈ।
 
तनु करि तुलहा लंघहि जेतु ॥
Ŧan kar ṯulhā langẖėh jeṯ.
Make your body a raft, to cross over.
ਆਪਦੇ ਸਰੀਰ ਦਾ ਤੁਲ੍ਹਾ ਬਣਾ, ਜਿਸ ਦੁਆਰਾ ਤੂੰ ਪਾਰ ਉਤਰ ਜਾਵੇਗਾਂ।
ਕਰਿ = ਬਣਾ। ਤੁਲਹਾ = ਨਦੀ ਪਾਰ ਕਰਨ ਲਈ ਰੱਸਿਆਂ ਨਾਲ ਬੱਧਾ ਹੋਇਆ ਕਾਹੀ ਪਿਲਛੀ ਤੇ ਸ਼ਤੀਰੀਆਂ ਦਾ ਗੱਠਾ। ਜੇਤੁ = ਜਿਸ (ਤੁਲਹੇ) ਨਾਲ।ਸਰੀਰ ਨੂੰ (ਵਿਕਾਰਾਂ ਦੇ ਭਾਰ ਤੋਂ ਬਚਾ ਕੇ ਹੌਲਾ-ਫੁੱਲ ਕਰ ਲੈ, ਅਜੇਹੇ ਸਰੀਰ ਨੂੰ) ਤੁਲਹਾ ਬਣਾ, ਜਿਸ (ਸਰੀਰ) ਦੀ ਸਹੈਤਾ ਨਾਲ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਸਕੇਂਗਾ।
 
अंतरि भाहि तिसै तू रखु ॥
Anṯar bẖāhi ṯisai ṯū rakẖ.
Deep within is the fire of desire; keep it in check.
ਤੇਰੇ ਅੰਦਰ ਖਾਹਿਸ਼ ਦੀ ਅੱਗ ਹੈ। ਤੂੰ ਉਸ ਨੂੰ ਰੋਕ ਕੇ ਰੱਖ।
ਭਾਹਿ = ਅੱਗ, ਬ੍ਰਹਮ-ਅਗਨੀ, ਰੱਬੀ ਜੋਤਿ।ਤੇਰੇ (ਆਪਣੇ) ਅੰਦਰ ਬ੍ਰਹਮ-ਅਗਨੀ (ਰੱਬੀ ਜੋਤਿ) ਹੈ, ਉਸ ਨੂੰ (ਸੰਭਾਲ ਕੇ) ਰੱਖ,
 
अहिनिसि दीवा बलै अथकु ॥१॥
Ahinis ḏīvā balai athak. ||1||
Day and night, that lamp shall burn unceasingly. ||1||
ਐਸਾ ਦੀਵਾ ਇਕ ਟਕ, ਦਿਨ ਅਤੇ ਰਾਤ ਬਲੇਗਾ।
ਅਹਿ = ਦਿਨ। ਨਿਸਿ = ਰਾਤ। ਅਥਕੁ = ਨਾਹ ਥੱਕਣ ਵਾਲਾ, ਲਗਾਤਾਰ ॥੧॥(ਇਸ ਤਰ੍ਹਾਂ ਤੇਰੇ ਅੰਦਰ) ਦਿਨ ਰਾਤ ਲਗਾਤਾਰ (ਗਿਆਨ ਦਾ) ਦੀਵਾ ਬਲਦਾ ਰਹੇਗਾ ॥੧॥
 
ऐसा दीवा नीरि तराइ ॥
Aisā ḏīvā nīr ṯarā▫e.
Float such a lamp upon the water;
ਤੂੰ ਐਹੋ ਜਿਹਾ ਚਰਾਗ ਪਾਣੀ ਉਤੇ ਤਾਰ।
ਨੀਰਿ = ਪਾਣੀ ਉਤੇ।(ਹੇ ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ,
 
जितु दीवै सभ सोझी पाइ ॥१॥ रहाउ ॥
Jiṯ ḏīvai sabẖ sojẖī pā▫e. ||1|| rahā▫o.
this lamp will bring total understanding. ||1||Pause||
ਇਹ ਉਹ ਦੀਪਕ ਹੈ, ਜਿਸ ਦੁਆਰਾ ਤੈਨੂੰ ਸਾਰੀ ਗਿਆਤ ਪ੍ਰਾਪਤ ਹੋ ਜਾਵੇਗੀ। ਠਹਿਰਾਓ।
ਜਿਤੁ ਦੀਵੈ = ਜਿਸ ਦੀਵੇ ਦੀ ਰਾਹੀਂ। ਸਭ ਸੋਝੀ ਪਾਇ = ਸਭ ਕੁਝ ਦਿੱਸ ਸਕੇ ॥੧॥ਜਿਸ ਦੀਵੇ ਦੀ ਰਾਹੀਂ (ਜਿਸ ਦੀਵੇ ਦੇ ਚਾਨਣ ਨਾਲ) ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ ॥੧॥ ਰਹਾਉ॥
 
हछी मिटी सोझी होइ ॥
Hacẖẖī mitī sojẖī ho▫e.
This understanding is good clay;
ਸਾਹਿਬ ਦੀ ਸੂਝ ਬੂਝ ਚੰਗੀ ਮਿੱਟੀ ਹੈ।
ਸੋਝੀ = ਸਮਝ, ਅਕਲ।(ਜੇ ਸਹੀ ਜੀਵਨ-ਜੁਗਤਿ ਨੂੰ ਸਮਝਣ ਵਾਲੀ) ਸੁਚੱਜੀ ਅਕਲ ਦੀ ਮਿੱਟੀ ਹੋਵੇ,
 
ता का कीआ मानै सोइ ॥
Ŧā kā kī▫ā mānai so▫e.
a lamp made of such clay is acceptable to the Lord.
ਉਹ ਸੁਆਮੀ ਉਸ ਮਿੱਟੀ ਤੋਂ ਬਣੇ ਹੋਏ ਦੀਵੇ ਨੂੰ ਪ੍ਰਵਾਨ ਕਰ ਲੈਂਦਾ ਹੈ।
ਤਾ ਕੀ = ਉਸ (ਮਿੱਟੀ) ਦਾ ਬਣਾਇਆ ਹੋਇਆ (ਦੀਵਾ)। ਮਾਨੈ = ਪਰਵਾਨ ਕਰਦਾ ਹੈ। ਸੋਇ = ਉਹ ਪਰਮਾਤਮਾ।ਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪਰਮਾਤਮਾ ਪਰਵਾਨ ਕਰਦਾ ਹੈ।
 
करणी ते करि चकहु ढालि ॥
Karṇī ṯe kar cẖakahu dẖāl.
So shape this lamp on the wheel of good actions.
ਚੰਗੇ ਅਮਲਾਂ ਨੂੰ ਆਪਣਾ ਚੱਕ ਬਣਾ ਅਤੇ ਉਸ ਉਤੇ ਆਪਣੇ ਦੀਵੇ ਨੂੰ ਘੜ।
ਕਰਣੀ = ਉੱਚਾ ਆਚਰਨ। ਤੇ = ਤੋਂ। ਚਕਹੁ = ਚੱਕ ਤੋਂ। ਕਰਿ = (ਚੱਕ) ਬਣਾ ਕੇ।(ਹੇ ਭਾਈ!) ਉੱਚੇ ਆਚਰਨ (ਦੀ ਲੱਕੜੀ) ਤੋਂ (ਚੱਕ) ਬਣਾ ਕੇ (ਉਸ) ਚੱਕ ਤੋਂ (ਦੀਵਾ) ਘੜ।
 
ऐथै ओथै निबही नालि ॥२॥
Aithai othai nibhī nāl. ||2||
In this world and in the next, this lamp shall be with you. ||2||
ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਦੀਵਾ ਤੇਰਾ ਪੱਖ ਪੂਰੇਗਾ।
xxx॥੨॥ਇਹ ਦੀਵਾ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰਾ ਸਾਥ ਨਿਬਾਹੇਗਾ (ਜੀਵਨ-ਸਫ਼ਰ ਵਿਚ ਤੇਰੀ ਰਾਹਬਰੀ ਕਰੇਗਾ) ॥੨॥
 
आपे नदरि करे जा सोइ ॥
Āpe naḏar kare jā so▫e.
When He Himself grants His Grace,
ਜਦ ਉਹ ਸੁਆਮੀ ਆਪ ਆਪਣੀ ਰਹਿਮਤ ਧਾਰਦਾ ਹੈ,
xxxਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ,
 
गुरमुखि विरला बूझै कोइ ॥
Gurmukẖ virlā būjẖai ko▫e.
then, as Gurmukh, one may understand Him.
ਤਾਂ ਹੀ ਕੋਈ ਟਾਂਵਾਂ ਟੱਲਾ ਪੁਰਸ਼ ਉਸ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।ਤਾਂ ਮਨੁੱਖ (ਇਸ ਆਤਮਕ ਦੀਵੇ ਦੇ ਭੇਤ ਨੂੰ) ਸਮਝ ਲੈਂਦਾ ਹੈ, ਪਰ ਸਮਝਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੈ।
 
तितु घटि दीवा निहचलु होइ ॥
Ŧiṯ gẖat ḏīvā nihcẖal ho▫e.
Within the heart, this lamp is permanently lit.
ਉਸ ਦੇ ਮਨ ਅੰਦਰ ਇਹ ਦੀਪਕ ਸਦੀਵੀ-ਸਥਿਰ ਹੋ ਜਾਂਦਾ ਹੈ।
ਤਿਤੁ = ਉਸ ਵਿਚ। ਘਟਿ = ਹਿਰਦੇ ਵਿਚ। ਨਿਹਚਲੁ = ਟਿਕਵਾਂ।ਅਜੇਹੇ ਮਨੁੱਖ ਦੇ ਹਿਰਦੇ ਵਿਚ (ਇਹ ਆਤਮਕ) ਦੀਵਾ ਟਿਕਵਾਂ (ਰਹਿ ਕੇ ਜਗਦਾ) ਹੈ।
 
पाणी मरै न बुझाइआ जाइ ॥
Pāṇī marai na bujẖā▫i▫ā jā▫e.
It is not extinguished by water or wind.
ਇਸ ਨੂੰ ਜਲ ਨਾਸ ਨਹੀਂ ਕਰਦਾ ਅਤੇ ਹਵਾ ਬੁਝਾਉਂਦੀ ਨਹੀਂ।
ਮਰੈ ਨ = ਡੁੱਬਦਾ ਨਹੀਂ।(ਇਹ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਦੀਵਾ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਹੀ ਇਹ ਦੀਵਾ ਬੁਝਾਇਆ ਜਾ ਸਕਦਾ ਹੈ।
 
ऐसा दीवा नीरि तराइ ॥३॥
Aisā ḏīvā nīr ṯarā▫e. ||3||
Such a lamp will carry you across the water. ||3||
ਐਹੋ ਜਿਹਾ ਦੀਵਾ ਤੈਨੂੰ ਪਾਣੀ (ਸੰਸਾਰ-ਸਾਗਰ) ਤੋਂ ਪਾਰ ਕਰ ਦੇਵੇਗਾ।
xxx॥੩॥ਹੇ ਭਾਈ! ਤੂੰ ਭੀ ਇਹੋ ਜਿਹਾ (ਆਤਮਕ ਜੀਵਨ-ਦਾਤਾ) ਦੀਵਾ (ਰੋਜ਼ਾਨਾ ਜੀਵਨ ਦੀ ਨਦੀ ਦੇ) ਪਾਣੀ ਵਿਚ ਤਾਰ ॥੩॥
 
डोलै वाउ न वडा होइ ॥
Dolai vā▫o na vadā ho▫e.
Wind does not shake it, or put it out.
ਹਵਾ ਵਿੱਚ ਇਹ ਡੋਲਦਾ ਨਹੀਂ, ਨਾਂ ਹੀ ਇਹ ਬੁਝਦਾ ਹੈ।
ਵਾਉ = ਹਵਾ। ਨ ਵਡਾ ਹੋਇ = ਬੁੱਝਦਾ ਨਹੀਂ।(ਕਿਤਨਾ ਹੀ ਵਿਕਾਰਾਂ ਦਾ) ਝੱਖੜ ਝੁੱਲੇ, ਇਹ (ਆਤਮਕ ਚਾਨਣ ਦੇਣ ਵਾਲਾ ਦੀਵਾ) ਡੋਲਦਾ ਨਹੀਂ, ਇਹ (ਆਤਮਕ ਦੀਵਾ) ਬੁੱਝਦਾ ਨਹੀਂ।
 
जापै जिउ सिंघासणि लोइ ॥
Jāpai ji▫o singẖāsaṇ lo▫e.
Its light reveals the Divine Throne.
ਇਸ ਦੇ ਪ੍ਰਕਾਸ਼ ਨਾਲ ਸਾਈਂ ਦਾ ਤਖਤ ਦਿਸ ਪੈਂਦਾ ਹੈ।
ਜਾਪੈ = ਦਿੱਸ ਪੈਂਦਾ ਹੈ। ਜਿਉ = ਜਿਉਂ ਕਾ ਤਿਉਂ, ਪ੍ਰਤੱਖ। ਸਿੰਘਾਸਣਿ = ਸਿੰਘਾਸਨ ਉਤੇ, ਹਿਰਦੇ-ਤਖ਼ਤ ਉਤੇ। ਲੋਇ = (ਦੀਵੇ ਦੀ) ਲੋ ਨਾਲ।(ਇਸ ਦੀਵੇ ਦੇ) (ਚਾਨਣ ਨਾਲ) ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪ੍ਰਤੱਖ ਦਿੱਸ ਪੈਂਦਾ ਹੈ।
 
खत्री ब्राहमणु सूदु कि वैसु ॥
Kẖaṯrī barāhmaṇ sūḏ kė vais.
The Kshatriyas, Brahmins, Soodras and Vaisyas
ਖਤ੍ਰੀ, ਬ੍ਰਹਿਮਣ, ਸ਼ੂਦਰ ਜਾਂ ਵੈਸ਼,
ਕਿ = ਭਾਵੇਂ।ਕੋਈ ਖਤ੍ਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ,
 
निरति न पाईआ गणी सहंस ॥
Niraṯ na pā▫ī▫ā gaṇī sahaʼns.
cannot find its value, even by thousands of calculations.
ਹਜਾਰਾਂ ਹੀ ਗਿਣਤੀਆਂ ਨਾਲ ਇਸ ਦੇ ਮੁੱਲ ਨੂੰ ਨਹੀਂ ਪਾ ਸਕਦੇ।
ਨਿਰਤਿ = ਨਿਰਨਾ, ਗਿਣਤੀ। ਗਣੀ = ਜੇ ਮੈਂ ਗਿਣਾਂ। ਸਹੰਸ = ਹਜ਼ਾਰਾਂ (ਜਾਤੀਆਂ)।(ਨਿਰੇ ਇਹ ਚਾਰੇ ਵਰਨ ਨਹੀਂ) ਮੈਂ ਜੇ ਹਜ਼ਾਰਾਂ ਹੀ ਜਾਤੀਆਂ ਗਿਣੀ ਜਾਵਾਂ ਜਿਨ੍ਹਾਂ ਦੀ ਗਿਣਤੀ ਦਾ ਲੇਖਾ ਮੁੱਕ ਨਾਹ ਸਕੇ-
 
ऐसा दीवा बाले कोइ ॥
Aisā ḏīvā bāle ko▫e.
If any of them lights such a lamp,
ਜੇਕਰ ਉਹਨਾਂ ਵਿਚੋਂ ਕੋਈ ਜਣਾ ਐਹੋ ਜੇਹਾ ਚਿਰਾਗ ਜਗਾ ਲਵੇ,
ਕੋਇ = ਕੋਈ ਭੀ ਮਨੁੱਖ, ਕਿਸੇ ਭੀ ਜਾਤਿ ਦਾ ਮਨੁੱਖ।(ਇਹਨਾਂ ਵਰਨਾਂ ਜਾਤੀਆਂ ਵਿਚ ਜੰਮਿਆ ਹੋਇਆ) ਜੇਹੜਾ ਭੀ ਜੀਵ ਇਹੋ ਜਿਹਾ (ਆਤਮਕ ਚਾਨਣ ਦੇਣ ਵਾਲਾ) ਦੀਵਾ ਜਗਾਏਗਾ,
 
नानक सो पारंगति होइ ॥४॥७॥
Nānak so pārangaṯ ho▫e. ||4||7||
O Nanak, he is emancipated. ||4||7||
ਤਾਂ ਉਹ, ਹੇ ਨਾਨਕ! ਮੁਕਤ ਹੋ ਜਾਂਦਾ ਹੈ।
ਪਾਰੰਗਤਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਵਾਲਾ। ਗਤਿ = ਆਤਮਕ ਅਵਸਥਾ। ਪਾਰੰਗਤਿ = ਉਹ ਜਿਸ ਦੀ ਆਤਮਕ ਅਵਸਥਾ ਪਾਰ ਲੰਘਾਣ ਵਾਲੀ ਹੋ ਗਈ ਹੈ ॥੪॥੭॥ਹੇ ਨਾਨਕ! ਉਸ ਦੀ ਆਤਮਕ ਅਵਸਥਾ ਅਜੇਹੀ ਬਣ ਜਾਇਗੀ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਇਗਾ ॥੪॥੭॥
 
रामकली महला १ ॥
Rāmkalī mėhlā 1.
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
xxxxxx
 
तुधनो निवणु मंनणु तेरा नाउ ॥
Ŧuḏẖno nivaṇ manaṇ ṯerā nā▫o.
To place one's faith in Your Name, Lord, is true worship.
ਤੇਰੇ ਨਾਮ ਵਿੱਚ ਭਰੋਸਾ ਧਾਰਨਾ ਹੀ, ਹੇ ਮੇਰੇ ਸੁਆਮੀ! ਤੈਨੂੰ ਸੱਚੀ ਨਮਸਕਾਰ ਹੈ।
ਤੁਧ ਨੋ = ਤੈਨੂੰ, ਤੇਰੇ ਅੱਗੇ। ਨਿਵਣੁ = ਸਿਰ ਨਿਵਾਣਾ। ਮੰਨਣੁ = ਪਤੀਜਣਾ, ਡੂੰਘੀ ਸਾਂਝ ਪਾਣੀ।(ਹੇ ਪ੍ਰਭੂ!) ਤੇਰੇ ਨਾਮ ਨਾਲ ਡੂੰਘੀ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਵਾਣਾ ਹੈ, ਤੇਰੀ ਸਿਫ਼ਤਿ-ਸਾਲਾਹ (ਤੇਰੇ ਦਰ ਤੇ ਪਰਵਾਨ ਹੋਣੀ ਵਾਲੀ) ਭੇਟਾ ਹੈ,
 
साचु भेट बैसण कउ थाउ ॥
Sācẖ bẖet baisaṇ ka▫o thā▫o.
With an offering of Truth, one obtains a place to sit.
ਸੱਚ ਦਾ ਨਜਰਾਨਾ ਪੇਸ਼ ਕਰਨ ਦੁਆਰਾ, ਪ੍ਰਾਣੀ ਨੂੰ ਬੈਠਣ ਲਈ ਜਗ੍ਹਾ ਮਿਲ ਜਾਂਦੀ ਹੈ।
ਸਾਚੁ = ਸਿਫ਼ਤਿ-ਸਾਲਾਹ। ਬੈਸਣ ਕਉ = ਬੈਠਣ ਲਈ।(ਜਿਸ ਦੀ ਬਰਕਤਿ ਨਾਲ ਤੇਰੀ ਹਜ਼ੂਰੀ ਵਿਚ) ਬੈਠਣ ਲਈ ਥਾਂ ਮਿਲਦਾ ਹੈ।
 
सतु संतोखु होवै अरदासि ॥
Saṯ sanṯokẖ hovai arḏās.
If a prayer is offered with truth and contentment,
ਜੇਕਰ ਇਨਸਾਨ ਵਾਸਤਵ ਵਿੱਚ, ਸਬਰ ਸਿਦਕ ਨਾਲ, ਪ੍ਰਾਰਥਨਾ ਕਰੇ,
ਸਤੁ = ਦਾਨ, ਸੇਵਾ।(ਹੇ ਭਾਈ!) ਜਦੋਂ ਮਨੁੱਖ ਸੰਤੋਖ ਧਾਰਦਾ ਹੈ, (ਦੂਜਿਆਂ ਦੀ) ਸੇਵਾ ਕਰਦਾ ਹੈ (ਤੇ ਇਸ ਜੀਵਨ-ਮਰਯਾਦਾ ਵਿਚ ਰਹਿ ਕੇ ਪ੍ਰਭੂ-ਦਰ ਤੇ) ਅਰਦਾਸ ਕਰਦਾ ਹੈ,
 
ता सुणि सदि बहाले पासि ॥१॥
Ŧā suṇ saḏ bahāle pās. ||1||
the Lord will hear it, and call him in to sit by Him. ||1||
ਤਦ ਪ੍ਰਭੂ ਉਸ ਨੂੰ ਸ੍ਰਵਣ ਕਰਦਾ ਹੈ ਅਤੇ ਉਸ ਨੂੰ ਅੰਦਰ ਬੁਲਾ ਕੇ ਆਪਣੇ ਲਾਗੇ ਬਠਾਲ ਲੈਂਦਾ ਹੈ।
ਸੁਣਿ = ਸੁਣ ਕੇ। ਸਦਿ = ਸੱਦ ਕੇ ॥੧॥ਤਦੋਂ (ਅਰਦਾਸ) ਸੁਣ ਕੇ (ਸਵਾਲੀ ਨੂੰ) ਸੱਦ ਕੇ ਪ੍ਰਭੂ ਆਪਣੇ ਕੋਲ ਬਿਠਾਂਦਾ ਹੈ ॥੧॥
 
नानक बिरथा कोइ न होइ ॥
Nānak birthā ko▫e na ho▫e.
O Nanak, no one returns empty-handed;
ਹੇ ਨਾਨਕ! ਓਥੋਂ ਖਾਲੀ ਹੱਥੀਂ ਕੋਈ ਨਹੀਂ ਮੁੜਦਾ,
ਬਿਰਥਾ = ਖ਼ਾਲੀ।ਹੇ ਨਾਨਕ! (ਉਸ ਦੀ ਹਜ਼ੂਰੀ ਵਿਚ ਪਹੁੰਚ ਕੇ) ਕੋਈ (ਸਵਾਲੀ) ਖ਼ਾਲੀ ਨਹੀਂ ਮੁੜਦਾ,
 
ऐसी दरगह साचा सोइ ॥१॥ रहाउ ॥
Aisī ḏargėh sācẖā so▫e. ||1|| rahā▫o.
such is the Court of the True Lord. ||1||Pause||
ਐਹੋ ਜੇਹਾ ਹੈ ਉਹ ਸੱਚਾ ਸੁਆਮੀ ਅਤੇ ਉਸ ਦਾ ਦਰਬਾਰ। ਠਹਿਰਾਓ।
xxx॥੧॥ਪਰਮਾਤਮਾ ਦੀ ਦਰਗਾਹ ਅਜੇਹੀ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੀ ਅਜੇਹਾ ਹੈ (ਜੋ ਸਭ ਦੀਆਂ ਆਸਾਂ ਪੂਰਦਾ ਹੈ) ॥੧॥ ਰਹਾਉ॥
 
प्रापति पोता करमु पसाउ ॥
Parāpaṯ poṯā karam pasā▫o.
The treasure I seek is the gift of Your Grace.
ਤੇਰੀ ਰਹਿਮਤ ਦੀ ਦਾਤ ਦਾ ਖਜਾਨਾ, ਹੇ ਮੇਰੇ ਮਾਲਕ! ਮੈਂ ਲੈਣਾ ਲੋੜਦਾ ਹਾਂ।
ਪੋਤਾ = ਖ਼ਜ਼ਾਨਾ। ਕਰਮੁ = ਬਖ਼ਸ਼ਸ਼। ਪਸਾਉ = ਪ੍ਰਸਾਦ, ਕਿਰਪਾ।ਹੇ ਪ੍ਰਭੂ! ਜਿਸ ਮਨੁੱਖ ਉਤੇ ਤੇਰੀ ਮੇਹਰ ਹੋਵੇ ਜਿਸ ਉਤੇ ਤੂੰ ਬਖ਼ਸ਼ਸ਼ ਕਰੇਂ ਉਸ ਨੂੰ ਤੇਰੇ ਨਾਮ ਦਾ ਖ਼ਜ਼ਾਨਾ ਮਿਲਦਾ ਹੈ।
 
तू देवहि मंगत जन चाउ ॥
Ŧū ḏevėh mangaṯ jan cẖā▫o.
Please bless this humble beggar - this is what I seek.
ਮੈਂ ਮੰਗਤੇ ਨੂੰ ਤੂੰ ਇਸ ਦੀ ਬਖਸ਼ਿਸ਼ ਕਰ। ਕੇਵਲ ਇਹ ਹੀ ਮੇਰੀ ਦਿਲੀ ਉਮੰਗ ਹੈ।
ਚਾਉ = ਤਾਂਘ।ਮੈਂ ਮੰਗਤੇ ਦੀ ਭੀ ਇਹ ਤਾਂਘ ਹੈ ਕਿ ਤੂੰ ਮੈਨੂੰ ਆਪਣੇ ਨਾਮ ਦੀ ਦਾਤ ਦੇਵੇਂ (ਤਾ ਕਿ ਮੇਰੇ ਹਿਰਦੇ ਵਿਚ ਤੇਰੇ ਚਰਨਾਂ ਦਾ ਪਿਆਰ ਪੈਦਾ ਹੋਵੇ)।
 
भाडै भाउ पवै तितु आइ ॥
Bẖādai bẖā▫o pavai ṯiṯ ā▫e.
Please, pour Your Love into the cup of my heart.
ਪ੍ਰਭੂ ਦੀ ਪ੍ਰੀਤ ਤਦ ਉਸ ਮੰਗਤੇ ਨੂੰ ਦਿਲ ਦੇ ਬਰਤਨ ਵਿੱਚ ਆ ਪੈਦੀ ਹੈ।
ਭਾਡੈ = ਭਾਂਡੇ ਵਿਚ, ਹਿਰਦੇ ਵਿਚ। ਭਾਉ = ਪ੍ਰੇਮ। ਤਿਤੁ = ਉਸ ਵਿਚ। ਤਿਤੁ ਭਾਂਡੈ = ਉਸ ਹਿਰਦੇ ਵਿਚ।ਹੇ ਪ੍ਰਭੂ! ਸਿਰਫ਼ ਉਸ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਪੈਦਾ ਹੁੰਦਾ ਹੈ,
 
धुरि तै छोडी कीमति पाइ ॥२॥
Ḏẖur ṯai cẖẖodī kīmaṯ pā▫e. ||2||
This is Your pre-determined value. ||2||
ਇਹ ਹੈ ਮੁੱਲ ਜੋ ਤੂੰ ਆਪਦੇ ਭਿਖਾਰੀ ਦਾ ਪਾਉਂਦਾ ਹੈਂ, ਹੇ ਆਦਿ ਪੁਰਖ!
ਧੁਰਿ = ਧੁਰ ਤੋਂ, ਆਪਣੇ ਦਰ ਤੋਂ। ਤੈ = ਤੂੰ। ਕੀਮਤਿ = ਕਦਰ। ਪਾਇ ਛੋਡੀ = ਪਾ ਦਿੱਤੀ ਹੈ ॥੨॥ਜਿਸ ਵਿਚ ਤੂੰ ਆਪ ਹੀ ਆਪਣੇ ਦਰ ਤੋਂ ਇਸ ਪ੍ਰੇਮ ਦੀ ਕਦਰ ਪਾ ਦਿੱਤੀ ਹੈ ॥੨॥
 
जिनि किछु कीआ सो किछु करै ॥
Jin kicẖẖ kī▫ā so kicẖẖ karai.
The One who created everything, does everything.
ਜਿਸ ਨੇ ਇਹ ਸਾਰਾ ਕੁਝ ਰਚਿਆਹ ਹੈ, ਉਹੀ ਇਹ ਸਾਰਾ ਕੁਝ ਕਰਦਾ ਹੈ।
ਜਿਨਿ = ਜਿਸ (ਪਰਮਾਤਮਾ) ਨੇ। ਸੋ = ਉਹੀ ਪਰਮਾਤਮਾ।ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਬਣਾਈ, ਜੀਵਾਂ ਦੇ ਹਿਰਦੇ ਵਿਚ ਪ੍ਰੇਮ ਦੀ ਖੇਡ ਭੀ ਉਹ ਆਪ ਹੀ ਖੇਡਦਾ ਹੈ।
 
अपनी कीमति आपे धरै ॥
Apnī kīmaṯ āpe ḏẖarai.
He Himself appraises His own value.
ਆਪਣਾ ਮੁੱਲ ਉਹ ਆਪ ਹੀ ਪਾਉਂਦਾ ਹੈ।
ਕੀਮਤਿ = ਕਦਰ। ਧਰੈ = (ਜੀਵ ਦੇ ਹਿਰਦੇ ਵਿਚ) ਟਿਕਾਂਦਾ ਹੈ।ਜੀਵਾਂ ਦੇ ਹਿਰਦੇ ਵਿਚ ਆਪਣੇ ਨਾਮ ਦੀ ਕਦਰ ਭੀ ਉਹ ਆਪ ਹੀ ਟਿਕਾਂਦਾ ਹੈ।
 
गुरमुखि परगटु होआ हरि राइ ॥
Gurmukẖ pargat ho▫ā har rā▫e.
The Sovereign Lord King becomes manifest to the Gurmukh.
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ, ਪਾਤਿਸ਼ਾਹ ਬੰਦੇ ਉਤੇ ਜ਼ਾਹਰ ਹੋ ਜਾਂਦਾ ਹੈ।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ।ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।
 
ना को आवै ना को जाइ ॥३॥
Nā ko āvai nā ko jā▫e. ||3||
He does not come, and He does not go. ||3||
ਤਦ ਉਹ ਨਾਂ ਆਉਂਦਾ (ਜੰਮਦਾ) ਹੈ ਨਾਂ ਹੀ ਜਾਂਦਾ (ਮਰਦਾ) ਹੈ।
xxx॥੩॥(ਜਿਸ ਦੇ ਅੰਦਰ ਪਰਗਟ ਹੁੰਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ, ਉਸ ਤੋਂ ਬਿਨਾ) ਨਾਹ ਕੋਈ ਆਉਂਦਾ ਹੈ ਤੇ ਨਾਹ ਕੋਈ ਜਾਂਦਾ ਹੈ ॥੩॥
 
लोकु धिकारु कहै मंगत जन मागत मानु न पाइआ ॥
Lok ḏẖikār kahai mangaṯ jan māgaṯ mān na pā▫i▫ā.
People curse at the beggar; by begging, he does not receive honor.
ਲੋਕ ਉਸ ਮੰਗਤੇ ਪੁਰਸ਼ ਨੂੰ ਫਿਟਲਾਣ੍ਹਤ ਕਰਦੇ ਹਨ ਜੋ, ਮੰਗਣ ਦੁਆਰ, ਸੁਆਮੀ ਦੇ ਦਰਬਾਰ ਅੰਦਰ ਇਜਤ ਆਬਰੂ ਨਹੀਂ ਪਾਉਂਦਾ।
ਲੋਕੁ = ਜਗਤ। ਧਿਕਾਰੁ = ਫਿਟਕਾਰ। ਮਾਗਤ = ਮੰਗਦਿਆਂ। ਮਾਨੁ = ਇੱਜ਼ਤ।(ਜਦੋਂ ਕੋਈ ਮੰਗਦਾ ਕਿਸੇ ਪਾਸੋਂ ਕੁਝ ਮੰਗਦਾ ਹੈ, ਤਾਂ ਆਮ ਤੌਰ ਤੇ) ਮੰਗਤੇ ਨੂੰ ਜਗਤ ਫਿਟਕਾਰ ਹੀ ਪਾਂਦਾ ਹੈ, ਮੰਗਦਿਆਂ ਇੱਜ਼ਤ ਨਹੀਂ ਮਿਲਿਆ ਕਰਦੀ।
 
सह कीआ गला दर कीआ बाता तै ता कहणु कहाइआ ॥४॥८॥
Sah kī▫ā galā ḏar kī▫ā bāṯā ṯai ṯā kahaṇ kahā▫i▫ā. ||4||8||
O Lord, You inspire me to speak Your Words, and tell the Story of Your Court. ||4||8||
ਹੇ ਕੰਤ! ਤੂੰ ਮੇਰੇ ਪਾਸੋਂ ਆਪਣੀਆਂ ਰੱਬੀ ਗੰਲਾਂ ਬਾਤਾਂ, ਧਰਮ-ਕਥਨ ਅਤੇ ਆਪਣੇ ਦਰਬਾਰ ਦੀਆਂ ਸਾਖੀਆਂ ਉਚਾਰਨ ਕਰਵਾਈਆਂ ਹਨ।
ਸਹ ਕੀਆ = ਖਸਮ-ਪ੍ਰਭੂ ਦੀਆਂ। ਤੈ ਤਾ = ਤੂੰ ਆਪ ਹੀ। ਕਹਣੁ = ਬੋਲ ॥੪॥੮॥ਪਰ ਹੇ ਖਸਮ-ਪ੍ਰਭੂ! ਤੂੰ ਆਪਣੇ ਉਦਾਰ-ਚਿੱਤ ਹੋਣ ਦੀਆਂ ਗੱਲਾਂ ਤੇ ਆਪਣੇ ਦਰ ਦੀ ਮਰਯਾਦਾ ਦੀਆਂ ਗੱਲਾਂ ਕਿ ਤੇਰੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ ਤੂੰ ਆਪ ਹੀ ਮੇਰੇ ਮੂੰਹੋਂ ਅਖਵਾਈਆਂ ਹਨ (ਤੇਰੇ ਦਰ ਦੇ ਸਵਾਲੀ ਨੂੰ ਇੱਜ਼ਤ ਭੀ ਮਿਲਦੀ ਹੈ ਤੇ ਮੂੰਹ-ਮੰਗੀ ਚੀਜ਼ ਭੀ ਮਿਲਦੀ ਹੈ) ॥੪॥੮॥
 
रामकली महला १ ॥
Rāmkalī mėhlā 1.
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
xxxxxx
 
सागर महि बूंद बूंद महि सागरु कवणु बुझै बिधि जाणै ॥
Sāgar mėh būnḏ būnḏ mėh sāgar kavaṇ bujẖai biḏẖ jāṇai.
The drop is in the ocean, and the ocean is in the drop. Who understands, and knows this?
ਪਾਣੀ ਦਾ ਤੁਪਕਾ ਸਮੁੰਦਰ ਵਿੱਚ ਹੈ ਅਤੇ ਸਮੁੰਦਰ ਪਾਣੀ ਦੇ ਤੁਪਕੇ ਵਿੱਚ। ਇਸ ਨੂੰ ਕੌਣ ਸਮਝ ਸਕਦਾ ਹੈ ਅਤੇ ਕੌਣ ਸੁਆਮੀ ਦੀ ਰੀਤੀ ਨੂੰ ਜਾਣਦਾ ਹੈ?
ਸਾਗਰੁ = ਸਮੁੰਦਰ। ਸਾਗਰ ਮਹਿ = ਸਮੁੰਦਰ ਵਿਚ {ਨੋਟ: ਲਫ਼ਜ਼ 'ਸਾਗਰੁ' ਅਤੇ 'ਸਾਗਰ' ਦੇ ਜੋੜਾਂ ਦਾ ਫ਼ਰਕ ਵੇਖੋ। ਕਿਉਂ ਹੈ ਇਹ ਫ਼ਰਕ?}। ਕਵਣੁ = ਕੋਈ ਵਿਰਲਾ।(ਜਿਵੇਂ) ਸਮੁੰਦਰ ਵਿਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਵਿਆਪਕ ਹੈ)। ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ।
 
उतभुज चलत आपि करि चीनै आपे ततु पछाणै ॥१॥
Uṯ▫bẖuj cẖalaṯ āp kar cẖīnai āpe ṯaṯ pacẖẖāṇai. ||1||
He Himself creates the wondrous play of the world. He Himself contemplates it, and understands its true essence. ||1||
ਜਗਤ ਖੇਡ ਨੂੰ ਰਚ ਕੇ ਪ੍ਰਭੂ ਖੁਦ ਇਸ ਨੂੰ ਵੇਖਦਾ ਹੈ ਅਤੇ ਖੁਦ ਹੀ ਇਸ ਦੀ ਅਸਲੀਅਤ ਨੂੰ ਸਮਝਦਾ ਹੈ।
ਉਤਭੁਜ ਚਲਤ = ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ। ਕਰਿ = ਕਰ ਕੇ, ਬਣਾ ਕੇ। ਚੀਨੈ = ਪਛਾਣਦਾ ਹੈ। ਆਪੇ = (ਪ੍ਰਭੂ) ਆਪ ਹੀ। ਤਤੁ = ਅਸਲੀਅਤ ॥੧॥ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ ॥੧॥