Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

ऐसा गिआनु बीचारै कोई ॥
Aisā gi▫ān bīcẖārai ko▫ī.
How rare are those who contemplate this spiritual wisdom.
ਕੋਈ ਵਿਰਲਾ ਪੁਰਸ਼ ਹੀ ਹੈ ਜੋ ਐਹੋ ਜੇਹੇ ਬ੍ਰਹਿਮ ਬੋਧ ਨੂੰ ਸੋਚਦਾ ਸਮਝਦਾ ਹੈ,
ਕੋਈ = ਕੋਈ ਵਿਰਲਾ। ਗਿਆਨੁ = ਆਤਮਕ ਜੀਵਨ ਦੀ ਸਮਝ।#NAME?
 
तिस ते मुकति परम गति होई ॥१॥ रहाउ ॥
Ŧis ṯe mukaṯ param gaṯ ho▫ī. ||1|| rahā▫o.
Through this, the supreme state of liberation is attained. ||1||Pause||
ਜਿਸ ਦੇ ਰਾਹੀਂ ਉਸ ਨੂੰ ਮੋਖਸ਼ ਅਤੇ ਮਹਾਨ ਸ੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੇ ਹਨ।
ਤਿਸ ਤੇ = ਉਸ ਤੋਂ, ਉਸ ਪਰਮਾਤਮਾ ਤੋਂ, ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਹੋਈ = ਹੋ ਜਾਂਦੀ ਹੈ ॥੧॥ਉਸ (ਸਰਬ-ਸਿਰਜਣਹਾਰ ਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ) ਦੀ ਬਰਕਤਿ ਨਾਲ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ ॥੧॥ ਰਹਾਉ॥
 
दिन महि रैणि रैणि महि दिनीअरु उसन सीत बिधि सोई ॥
Ḏin mėh raiṇ raiṇ mėh ḏinī▫ar usan sīṯ biḏẖ so▫ī.
The night is in the day, and the day is in the night. The same is true of hot and cold.
ਦਿਨ ਵਿੱਚ ਰਾਤ ਹੈ ਅਤੇ ਰਾਤ ਵਿੱਚ ਦਿਨ ਹੈ। ਇਹੀ ਰੀਤੀ ਹੈ ਗਰਮੀ ਅਤੇ ਸਰਦੀ ਦੀ।
ਰੈਣਿ = ਰਾਤ। ਦਿਨੀਅਰੁ = ਦਿਨ-ਕਰ, ਸੂਰਜ। ਉਸਨ = ਗਰਮੀ। ਸੀਤ = ਠੰਢ। ਬਿਧਿ = ਜੁਗਤਿ।ਦਿਨ (ਦੇ ਚਾਨਣ) ਵਿਚ ਰਾਤ (ਦਾ ਹਨੇਰਾ) ਲੀਨ ਹੋ ਜਾਂਦਾ ਹੈ, ਰਾਤ (ਦੇ ਹਨੇਰੇ) ਵਿਚ ਸੂਰਜ (ਦਾ ਚਾਨਣ) ਮੁੱਕ ਜਾਂਦਾ ਹੈ। ਇਹੀ ਹਾਲਤ ਹੈ ਗਰਮੀ ਦੀ ਤੇ ਠੰਢ ਦੀ (ਕਦੇ ਗਰਮੀ ਹੈ ਕਦੇ ਠੰਢ, ਕਿਤੇ ਗਰਮੀ ਹੈ ਕਿਤੇ ਠੰਢ)-(ਇਹ ਸਾਰੀ ਖੇਡ ਉਸ ਪਰਮਾਤਮਾ ਦੀ ਕੁਦਰਤਿ ਦੀ ਹੈ)।
 
ता की गति मिति अवरु न जाणै गुर बिनु समझ न होई ॥२॥
Ŧā kī gaṯ miṯ avar na jāṇai gur bin samajẖ na ho▫ī. ||2||
No one else knows His state and extent; without the Guru, this is not understood. ||2||
ਉਸ ਦੀ ਅਵਸਥਾ ਅਤੇ ਵਿਸਥਾਰ ਨੂੰ ਹੋਰ ਕੋਈ ਨਹੀਂ ਜਾਣਦਾ। ਗੁਰਾਂ ਦੇ ਬਾਝੋਂ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ।
ਤਾ ਕੀ = ਉਸ (ਪਰਮਾਤਮਾ) ਦੀ। ਗਤਿ = ਹਾਲਤ। ਮਿਤਿ = ਮਾਪ, ਮਰਯਾਦਾ। ਤਾ ਕੀ ਗਤਿ ਮਿਤਿ = ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ ॥੨॥ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਜਾਣਦਾ। ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ (ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ) ॥੨॥
 
पुरख महि नारि नारि महि पुरखा बूझहु ब्रहम गिआनी ॥
Purakẖ mėh nār nār mėh purkẖā būjẖhu barahm gi▫ānī.
The female is in the male, and the male is in the female. Understand this, O God-realized being!
ਨਰ ਵਿੱਚ ਮਦੀਨ ਹੈ ਅਤੇ ਮਦੀਨ ਵਿੰਚ ਨਰ ਹੈ। ਤੂੰ ਇਸ ਨੂੰ ਅਨੁਭਵ ਕਰ ਹੇ ਵਾਹਿਗੁਰੂ ਦੇ ਗਿਆਨੀ।
ਬ੍ਰਹਮ ਗਿਆਨੀ = ਹੇ ਬ੍ਰਹਮ ਦੇ ਗਿਆਨ ਵਾਲੇ! ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ!ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ।
 
धुनि महि धिआनु धिआन महि जानिआ गुरमुखि अकथ कहानी ॥३॥
Ḏẖun mėh ḏẖi▫ān ḏẖi▫ān mėh jāni▫ā gurmukẖ akath kahānī. ||3||
The meditation is in the music, and knowledge is in meditation. Become Gurmukh, and speak the Unspoken Speech. ||3||
ਪ੍ਰਭੂ ਦੀ ਲਗਨ ਅੰਦਰ ਰੂਹਾਨੀ ਦ੍ਰਿਸ਼ਯ ਹੈ ਅਤੇ ਰੂਹਾਨੀ ਦ੍ਰਿਸ਼ਯ ਰਾਹੀਂ ਹੀ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਅਕਹਿ ਵਾਰਤਾ ਜਾਣੀ ਜਾਂਦੀ ਹੈ।
ਧੁਨਿ = ਸਿਫ਼ਤਿ-ਸਾਲਾਹ ਦਾ ਸ਼ਬਦ। ਧਿਆਨੁ = ਸੁਰਤਿ। ਅਕਥ ਕਹਾਨੀ = ਅਕੱਥ ਦੀ ਕਹਾਣੀ, ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ। ਗੁਰਮੁਖਿ = ਗੁਰੂ ਦੀ ਰਾਹੀਂ ॥੩॥ਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ। ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਆਪਣੀ ਸੁਰਤ ਜੋੜਦਾ ਹੈ ਤੇ ਉਸ ਸੁਰਤ ਵਿਚੋਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ ॥੩॥
 
मन महि जोति जोति महि मनूआ पंच मिले गुर भाई ॥
Man mėh joṯ joṯ mėh manū▫ā pancẖ mile gur bẖā▫ī.
The Light is in the mind, and the mind is in the Light. The Guru brings the five senses together, like brothers.
ਚਿੱਤ ਅੰਦਰ ਰੱਬੀ ਨੂਰ ਹੈ ਅਤੇ ਰੱਬੀ ਨੂਰ ਅੰਦਰ ਹੈ ਚਿੱਤ ਅਤੇ ਪੰਜੇ ਗਿਆਨ ਇੱਦਰੇ, ਜੋ ਇਕੋ ਗੁਰੂ ਦੇ ਚੇਲਿਆਂ ਦੀ ਮਾਨੰਦ ਮਿਲ ਕੇ ਇਕ ਸੁਰ ਤਾਲ ਵਿੱਚ ਹੋ ਗਏ ਹਨ।
ਪੰਚ = ਪੰਜੇ ਗਿਆਨ ਇੰਦ੍ਰੇ। ਗੁਰ ਭਾਈ = ਇਕੋ ਗੁਰੂ ਵਾਲੇ। ਮਿਲੇ = ਇਕੱਠੇ ਹੋ ਗਏ, ਇੱਕ ਥਾਂ ਟਿਕ ਗਏ, ਭਟਕਣੋਂ ਹਟ ਗਏ।ਉਹਨਾਂ ਦੇ ਮਨ ਵਿਚ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ, ਪਰਮਾਤਮਾ ਦੀ ਯਾਦ ਵਿਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ, ਉਹਨਾਂ ਦੇ ਪੰਜੇ ਗਿਆਨ-ਇੰਦ੍ਰੇ ਇਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ।
 
नानक तिन कै सद बलिहारी जिन एक सबदि लिव लाई ॥४॥९॥
Nānak ṯin kai saḏ balihārī jin ek sabaḏ liv lā▫ī. ||4||9||
Nanak is forever a sacrifice to those who enshrine love for the One Word of the Shabad. ||4||9||
ਨਾਨਕ ਉਹਨਾਂ ਉਤੋਂ ਸਦੀਵੀ ਹੀ ਘੋਲੀ ਵੰਞਦਾ ਹੈ, ਜੋ ਇਕ ਨਾਮ ਨਾਲ ਪ੍ਰੀਤ ਪਾਉਂਦੇ ਹਨ।
ਤਿਨ ਕੈ = ਉਹਨਾਂ ਤੋਂ। ਸਦ = ਸਦਾ। ਏਕ ਸਬਦਿ = ਇੱਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ॥੪॥੯॥ਹੇ ਨਾਨਕ! (ਆਖ-) ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜੀ ਹੈ ॥੪॥੯॥
 
रामकली महला १ ॥
Rāmkalī mėhlā 1.
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
xxxxxx
 
जा हरि प्रभि किरपा धारी ॥
Jā har parabẖ kirpā ḏẖārī.
When the Lord God showered His Mercy,
ਜਦ ਸੁਆਮੀ ਵਾਹਿਗੁਰੂ ਨੇ ਮਿਹਰ ਕੀਤੀ,
ਜਾ = ਜਦੋਂ। ਪ੍ਰਭਿ = ਪ੍ਰਭੂ ਨੇ।ਜਦੋਂ ਹਰਿ ਪ੍ਰਭੂ ਨੇ ਆਪ (ਕਿਸੇ ਜੀਵ ਉਤੇ) ਮੇਹਰ ਕੀਤੀ,
 
ता हउमै विचहु मारी ॥
Ŧā ha▫umai vicẖahu mārī.
egotism was eradicated from within me.
ਤਦ ਮੇਰੀ ਸਵੈ-ਹੰਗਤਾ ਮੇਰੇ ਅੰਦਰੋਂ ਦੂਰ ਹੋ ਗਈ।
ਤਾ = ਤਦੋਂ।ਤਦੋਂ ਹੀ ਜੀਵ ਨੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ।
 
सो सेवकि राम पिआरी ॥
So sevak rām pi▫ārī.
That humble servant is very dear to the Lord,
ਉਹ ਸਾਹਿਬ ਨੂੰ ਪਿਆਰਾ ਲੱਗਦਾ ਹੈ ਜਿਹੜਾ ਟਹਿਲੂਆ
ਸੇਵਕਿ = ਦਾਸੀ।ਉਹ ਦਾਸੀ ਪਰਮਾਤਮਾ ਨੂੰ ਚੰਗੀ ਲੱਗਣ ਲੱਗ ਪਈ,
 
जो गुर सबदी बीचारी ॥१॥
Jo gur sabḏī bīcẖārī. ||1||
who contemplates the Word of the Guru's Shabad. ||1||
ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ।
ਗੁਰ ਸਬਦੀ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਬੀਚਾਰੀ = ਵਿਚਾਰਵਾਨ, ਚੰਗੇ ਮੰਦੇ ਦੀ ਪਰਖ ਕਰਨ ਜੋਗੀ ॥੧॥ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜੀ (ਜਿੰਦ-) ਦਾਸੀ ਵਿਚਾਰਵਾਨ ਹੋ ਗਈ (ਤੇ ਆਪਣੇ ਅੰਦਰੋਂ ਹਉਮੈ ਲੋਕ-ਲਾਜ ਮਾਰ ਸਕੀ) ॥੧॥
 
सो हरि जनु हरि प्रभ भावै ॥
So har jan har parabẖ bẖāvai.
That humble servant of the Lord is pleasing to his Lord God;
ਉਹ ਰੱਬ ਦਾ ਗੋਲਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ,
ਜਨੁ = ਦਾਸ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।ਪਰਮਾਤਮਾ ਦਾ ਉਹ ਸੇਵਕ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ,
 
अहिनिसि भगति करे दिनु राती लाज छोडि हरि के गुण गावै ॥१॥ रहाउ ॥
Ahinis bẖagaṯ kare ḏin rāṯī lāj cẖẖod har ke guṇ gāvai. ||1|| rahā▫o.
day and night, he performs devotional worship, day and night. Disregarding his own honor, he sings the Glorious Praises of the Lord. ||1||Pause||
ਜੋ ਦਿਹੁੰ ਰੈਣ ਸਦਾ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਜੱਸ ਤੇ ਅਪਜੱਸ ਦੀ ਪਰਵਾਹ ਨਾਂ ਕਰ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਠਹਿਰਾਓ।
ਅਹਿ = ਦਿਨ। ਨਿਸਿ = ਰਾਤ। ਲਾਜ = ਲੋਕ-ਲਾਜ। ਛੋਡਿ = ਛੱਡ ਕੇ ॥੧॥ਜੋ ਲੋਕ-ਲਾਜ (ਹਉਮੈ) ਛੱਡ ਕੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ॥
 
धुनि वाजे अनहद घोरा ॥
Ḏẖun vāje anhaḏ gẖorā.
The unstruck melody of the sound current resonates and resounds;
ਸੁਤੇ ਸਿੱਧ ਹੋਣ ਵਾਲਾ ਬੈਕੁੰਠੀ ਕੀਰਤਨ ਹੁੰਦਾ ਹੈ,
ਧੁਨਿ = ਆਵਾਜ਼, ਮਿੱਠੀ ਸੁਰ। ਅਨਹਦ = {ਅਨ ਹਦ, ਅਨ ਹਤ, ਬਿਨਾ ਵਜਾਇਆਂ ਵੱਜਣ ਵਾਲੇ} ਇਕ-ਰਸ, ਲਗਾਤਾਰ। ਘੋਰਾ = ਗੰਭੀਰ।(ਮੇਰੇ ਉਤੇ ਗੁਰੂ ਨੇ ਮੇਹਰ ਕੀਤੀ, ਮੇਰਾ ਮਨ ਗੁਰੂ ਦੇ ਸ਼ਬਦ ਵਿਚ ਜੁੜਿਆ, ਅੰਦਰ ਐਸਾ ਆਨੰਦ ਬਣਿਆ, ਮਾਨੋ,) ਇੱਕ-ਰਸ ਵੱਜ ਰਹੇ ਵਾਜਿਆਂ ਦੀ ਗੰਭੀਰ ਮਿੱਠੀ ਸੁਰ ਸੁਣਾਈ ਦੇਣ ਲੱਗ ਪਈ।
 
मनु मानिआ हरि रसि मोरा ॥
Man māni▫ā har ras morā.
my mind is appeased by the subtle essence of the Lord.
ਤੇ ਗੂੰਜਦਾ ਹੈ ਅਤੇ ਇਸ ਈਸ਼ਵਰੀ ਅੰਮ੍ਰਿਤ ਨਾਲ ਮੇਰੀ ਜਿੰਦੜੀ ਪਤੀਜ ਗਈ ਹੈ।
ਰਸਿ = ਰਸ ਵਿਚ, ਆਨੰਦ ਵਿਚ। ਮੋਰਾ = ਮੇਰਾ।ਮੇਰਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੁਆਦ ਵਿਚ ਮਗਨ ਹੋ ਗਿਆ ਹੈ।
 
गुर पूरै सचु समाइआ ॥
Gur pūrai sacẖ samā▫i▫ā.
Through the Perfect Guru, I am absorbed in Truth.
ਪੂਰਨ ਗੁਰਾਂ ਦੀ ਮਿਹਰ ਦੁਆਰਾ, ਮੈਂ ਸੱਚ ਅੰਦਰ ਲੀਨ ਹੋ ਗਿਆ ਹਾਂ,
ਗੁਰ ਪੂਰੈ = ਪੂਰੇ ਗੁਰੂ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ।ਪੂਰੇ ਗੁਰੂ ਦੀ ਰਾਹੀਂ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮੇਰੇ ਮਨ ਵਿਚ) ਰਚ ਗਿਆ ਹੈ।
 
गुरु आदि पुरखु हरि पाइआ ॥२॥
Gur āḏ purakẖ har pā▫i▫ā. ||2||
Through the Guru, I have found the Lord, the Primal Being. ||2||
ਅਤੇ ਵਿਸ਼ਾਲ ਪਰਾਪੂਰਬਲੇ ਪ੍ਰਭੂ ਨੂੰ ਪਾ ਲਿਆ ਹੈ।
xxx॥੨॥ਮੈਨੂੰ ਸਭ ਤੋਂ ਵੱਡੀ ਹਸਤੀ ਵਾਲਾ ਸਭ ਦਾ ਮੁੱਢ ਸਭ ਵਿਚ ਵਿਆਪਕ ਪ੍ਰਭੂ ਮਿਲ ਪਿਆ ਹੈ ॥੨॥
 
सभि नाद बेद गुरबाणी ॥
Sabẖ nāḏ beḏ gurbāṇī.
Gurbani is the sound current of the Naad, the Vedas, everything.
ਗੁਰਾਂ ਦੀ ਬਾਣੀ ਹੀ ਦਸਮ ਦੁਆਰ ਦਾ ਸੰਗੀਤ, ਵੇਦ ਅਤੇ ਹਰ ਵਸਤੂ ਹੈ।
ਸਭਿ = ਸਾਰੇ। ਨਾਦ = ਜੋਗੀਆਂ ਦੇ ਸਿੰਙੀ ਆਦਿਕ ਵਾਜੇ। ਬੇਦ = ਹਿੰਦੂ ਮਤ ਦੇ ਧਰਮ-ਪੁਸਤਕ।ਉਸ ਨੂੰ ਜੋਗੀਆਂ ਦੇ ਸਿੰਙੀ ਆਦਿਕ ਸਾਰੇ ਵਾਜੇ ਤੇ ਹਿੰਦੂ ਮਤ ਦੇ ਵੇਦ ਆਦਿਕ ਧਰਮ-ਪੁਸਤਕ ਸਭ ਗੁਰੂ ਦੀ ਬਾਣੀ ਵਿਚ ਹੀ ਆ ਜਾਂਦੇ ਹਨ (ਭਾਵ, ਗੁਰਬਾਣੀ ਦੇ ਟਾਕਰੇ ਤੇ ਉਸ ਨੂੰ ਇਹਨਾਂ ਦੀ ਲੋੜ ਨਹੀਂ ਰਹਿ ਜਾਂਦੀ),
 
मनु राता सारिगपाणी ॥
Man rāṯā sārigpāṇī.
My mind is attuned to the Lord of the Universe.
ਮੇਰੀ ਜਿੰਦੜੀ ਪ੍ਰਭੂ ਸੁਆਮੀ ਨਾਲ ਰੰਗੀ ਹੋਈ ਹੈ,
ਸਾਰਿਗਪਾਣੀ = ਪਰਮਾਤਮਾ।ਗੁਰੂ ਦੀ ਬਾਣੀ ਦੀ ਰਾਹੀਂ ਜਿਸ ਮਨੁੱਖ ਦਾ ਮਨ ਪਰਮਾਤਮਾ (ਦੇ ਪਿਆਰ) ਵਿਚ ਰੰਗਿਆ ਜਾਂਦਾ ਹੈ,
 
तह तीरथ वरत तप सारे ॥
Ŧah ṯirath varaṯ ṯap sāre.
He is my sacred shrine of pilgrimage, fasting and austere self-discipline.
ਉਸ ਅੰਦਰਹੀ ਸਮੂਹ ਯਾਤਰਾ ਅਸਥਾਨ, ਵਰਤ ਅਤੇ ਕਰੜੀਆਂ ਘਾਲਾਂ ਆ ਜਾਂਦੀਆਂ ਹਨ।
ਤਹ = ਉਥੇ, ਉਸ ਆਤਮਕ ਅਵਸਥਾ ਵਿਚ।(ਜਿਸ ਆਤਮਕ ਅਵਸਥਾ ਵਿਚ ਉਹ ਪਹੁੰਚਦਾ ਹੈ) ਉਥੇ ਸਾਰੇ ਤੀਰਥ-ਇਸ਼ਨਾਨ ਸਾਰੇ ਵਰਤ ਤੇ ਤਪ ਭੀ ਉਸ ਨੂੰ ਮਿਲਿਆਂ ਬਰਾਬਰ ਹੋ ਜਾਂਦੇ ਹਨ।
 
गुर मिलिआ हरि निसतारे ॥३॥
Gur mili▫ā har nisṯāre. ||3||
The Lord saves, and carries across, those who meet with the Guru. ||3||
ਵਾਹਿਗੁਰੂ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਨੂੰ ਮਿਲ ਪੈਂਦਾ ਹੈ।
ਗੁਰ ਮਿਲਿਆ = (ਜੋ ਮਨੁੱਖ) ਗੁਰੂ ਨੂੰ ਮਿਲ ਪਿਆ ॥੩॥ਜੇਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੩॥
 
जह आपु गइआ भउ भागा ॥
Jah āp ga▫i▫ā bẖa▫o bẖāgā.
One whose self-conceit is gone, sees his fears run away.
ਜਿਸ ਦੀ ਸਵੈ-ਹੰਗਤਾ ਮਿੱਟ ਗਈ ਹੈ, ਉਸ ਦਾ ਡਰ ਦੌੜ ਜਾਂਦਾ ਹੈ,
ਜਹ = ਜਿਸ ਹਿਰਦੇ ਵਿਚੋਂ। ਆਪੁ = ਆਪਾ-ਭਾਵ।ਜਿਸ ਹਿਰਦੇ ਵਿਚੋਂ ਆਪਾ-ਭਾਵ ਦੂਰ ਹੋ ਗਿਆ, ਉਥੋਂ ਹੋਰ ਸਭ ਡਰ-ਸਹਿਮ ਭੱਜ ਗਿਆ।
 
गुर चरणी सेवकु लागा ॥
Gur cẖarṇī sevak lāgā.
That servant grasps the Guru's feet.
ਅਤੇ ਉਹ ਗੋਲਾ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ।
xxxਉਹ ਸੇਵਕ ਗੁਰੂ ਦੇ ਚਰਨਾਂ ਵਿਚ ਹੀ ਲੀਨ ਹੋ ਗਿਆ।
 
गुरि सतिगुरि भरमु चुकाइआ ॥
Gur saṯgur bẖaram cẖukā▫i▫ā.
The Guru, the True Guru, has expelled my doubts.
ਵੱਡੇ ਸੱਚੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ,
ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ। ਭਰਮੁ = ਭਟਕਣਾ।ਉਸ ਦੀ (ਮਾਇਆ ਆਦਿਕ ਵਲ ਦੀ ਸਾਰੀ) ਭਟਕਣਾ ਗੁਰੂ ਨੇ ਦੂਰ ਕਰ ਦਿੱਤੀ,
 
कहु नानक सबदि मिलाइआ ॥४॥१०॥
Kaho Nānak sabaḏ milā▫i▫ā. ||4||10||
Says Nanak, I have merged into the Word of the Shabad. ||4||10||
ਅਤੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ, ਗੁਰੂ ਜੀ ਆਖਦੇ ਹਨ।
ਸਬਦਿ = ਗੁਰੂ ਦੇ ਸ਼ਬਦ ਵਿਚ ॥੪॥੧੦॥ਹੇ ਨਾਨਕ! ਆਖ-ਜਿਸ ਮਨੁੱਖ ਨੂੰ ਗੁਰੂ ਨੇ ਆਪਣੇ ਸ਼ਬਦ ਵਿਚ ਜੋੜ ਲਿਆ ॥੪॥੧੦॥
 
रामकली महला १ ॥
Rāmkalī mėhlā 1.
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
xxxxxx
 
छादनु भोजनु मागतु भागै ॥
Cẖẖāḏan bẖojan māgaṯ bẖāgai.
He runs around, begging for clothes and food.
ਯੋਗੀ ਕੱਪੜੇ ਅਤੇ ਟੁੱਕਰ ਮੰਗਦਾ ਹੋਇਆ ਭੱਜਿਆ ਫਿਰਦਾ ਹੈ।
ਛਾਦਨੁ = ਕੱਪੜਾ। ਮਾਗਤੁ ਭਾਗੈ = ਮੰਗਦਾ ਫਿਰਦਾ ਹੈ।(ਪਰ ਜੇਹੜਾ ਜੋਗੀ) ਅੰਨ ਬਸਤ੍ਰ (ਹੀ) ਮੰਗਦਾ ਫਿਰਦਾ ਹੈ,
 
खुधिआ दुसट जलै दुखु आगै ॥
Kẖuḏẖi▫ā ḏusat jalai ḏukẖ āgai.
He burns with hunger and corruption, and will suffer in the world hereafter.
ਉਹ ਪੈੜੀ ਭੁੱਖ ਦੀ ਪੀੜ ਨਾਲ ਸੜਦਾ ਹੈ ਅਤੇ ਪ੍ਰਲੋਕ ਵਿੱਚ ਭੀ ਕਸ਼ਟ ਉਠਾਉਂਦਾ ਹੈ।
ਖੁਧਿਆ = ਭੁੱਖ। ਦੁਸਟ = ਭੈੜੀ, ਚੰਦਰੀ। ਆਗੈ = ਪਰਲੋਕ ਵਿਚ।ਇਥੇ ਚੰਦਰੀ ਭੁੱਖ (ਦੀ ਅੱਗ) ਵਿਚੋਂ ਸੜਦਾ ਰਹਿੰਦਾ ਹੈ (ਕੋਈ ਆਤਮਕ ਪੂੰਜੀ ਤਾਂ ਬਣਾਂਦਾ ਹੀ ਨਹੀਂ, ਇਸ ਵਾਸਤੇ) ਅਗਾਂਹ (ਪਰਲੋਕ ਵਿਚ ਭੀ) ਦੁੱਖ ਪਾਂਦਾ ਹੈ।
 
गुरमति नही लीनी दुरमति पति खोई ॥
Gurmaṯ nahī līnī ḏurmaṯ paṯ kẖo▫ī.
He does not follow the Guru's Teachings; through his evil-mindedness, he loses his honor.
ਉਹ ਗੁਰਾਂ ਦੀ ਸਿੱਖਮਤ ਧਾਰਨ ਨਹੀਂ ਕਰਦਾ ਅਤੇ ਮੰਦੀ ਅਕਲ ਦੀ ਰਾਹੀਂ ਆਪਣੀ ਇਜ਼ਤ ਆਬਰੂ ਗੁਆ ਲੈਂਦਾ ਹੈ।
ਪਤਿ = ਇੱਜ਼ਤ। ਖੋਈ = ਗਵਾ ਲਈ।ਜਿਸ (ਜੋਗੀ) ਨੇ ਗੁਰੂ ਦੀ ਮਤਿ ਨਾਹ ਲਈ ਉਸ ਨੇ ਭੈੜੀ ਮੱਤੇ ਲੱਗ ਕੇ ਆਪਣੀ ਇੱਜ਼ਤ ਗਵਾ ਲਈ।
 
गुरमति भगति पावै जनु कोई ॥१॥
Gurmaṯ bẖagaṯ pāvai jan ko▫ī. ||1||
Only through the Guru's Teachings will such a person become devoted. ||1||
ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਪੁਰਸ਼ ਹੀ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
ਜਨੁ ਕੋਈ = ਕੋਈ ਵਿਰਲਾ ਮਨੁੱਖ ॥੧॥ਕੋਈ ਕੋਈ (ਵਡ-ਭਾਗੀ) ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਦਾ ਲਾਹਾ ਖੱਟਦਾ ਹੈ ॥੧॥
 
जोगी जुगति सहज घरि वासै ॥
Jogī jugaṯ sahj gẖar vāsai.
The way of the Yogi is to dwell in the celestial home of bliss.
ਸੱਚੇ ਯੋਗੀ ਦਾ ਮਾਰਗ ਇਹ ਹੈ ਕਿ ਉਹ ਖੁਸ਼ੀ ਦੇ ਗ੍ਰਹਿ (ਅਵਸਥਾ) ਅੰਦਰ ਵੱਸਦਾ ਹੈ।
ਜੋਗੀ ਜੁਗਤਿ = ਅਸਲ ਜੋਗੀ ਦੀ ਰਹਿਤ-ਬਹਿਤ। ਸਹਜ = ਅਡੋਲਤਾ, ਸ਼ਾਂਤੀ। ਸਹਜ ਘਰਿ = ਸ਼ਾਂਤੀ ਦੇ ਘਰ ਵਿਚ।ਅਸਲ ਜੋਗੀ ਦੀ ਰਹਿਤ-ਬਹਿਤ ਇਹ ਹੈ ਕਿ ਉਹ ਅਡੋਲਤਾ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਸਦਾ ਸ਼ਾਂਤ ਰਹਿੰਦਾ ਹੈ)।
 
एक द्रिसटि एको करि देखिआ भीखिआ भाइ सबदि त्रिपतासै ॥१॥ रहाउ ॥
Ėk ḏarisat eko kar ḏekẖi▫ā bẖīkẖi▫ā bẖā▫e sabaḏ ṯaripṯāsai. ||1|| rahā▫o.
He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||
ਜੋ ਪ੍ਰਭੂ ਦੀ ਪ੍ਰੀਤ ਦੀ ਖੈਰ ਨਾਲ ਰੱਜ ਗਿਆ ਹੈ ਉਸ ਦੀ ਨਿਗ੍ਹਾ ਪੱਖਪਾਤ-ਰਹਿਤ ਹੁੰਦੀ ਹੈ ਅਤੇ ਉਹ ਕੇਵਲ ਆਪਣੇ ਮਾਲਕ ਨੂੰ ਹੀ ਵੇਖਦਾ ਹੈ। ਠਹਿਰਾਓ।
ਦ੍ਰਿਸਟਿ = ਨਜ਼ਰ, ਨਿਗਾਹ। ਏਕੋ ਕਰਿ = ਇਕ ਪਰਮਾਤਮਾ ਨੂੰ ਹੀ ਵਿਆਪਕ ਮੰਨ ਕੇ। ਭੀਖਿਆ = ਭਿੱਛਿਆ (ਨਾਲ)। ਭਾਇ = ਪ੍ਰੇਮ ਨਾਲ। ਭੀਖਿਆ ਭਾਇ = ਪ੍ਰਭੂ-ਪਿਆਰ ਦੀ ਭਿੱਛਿਆ ਨਾਲ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ)। ਤ੍ਰਿਪਤਾਸੈ = (ਆਤਮਕ) ਭੁੱਖ ਮਿਟਾਂਦਾ ਹੈ, ਰੱਜਦਾ ਹੈ ॥੧॥ਉਹ ਸਮਾਨ ਨਿਗਾਹ ਨਾਲ (ਸਭ ਜੀਵਾਂ ਵਿਚ) ਇੱਕ ਪਰਮਾਤਮਾ ਨੂੰ ਹੀ ਰਮਿਆ ਹੋਇਆ ਵੇਖਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰੇਮ-ਭਿੱਛਿਆ ਨਾਲ ਆਪਣੀ (ਆਤਮਕ) ਭੁੱਖ ਮਿਟਾਂਦਾ ਹੈ (ਆਪਣੇ ਮਨ ਨੂੰ ਤ੍ਰਿਸ਼ਨਾ ਵਲੋਂ ਬਚਾਈ ਰੱਖਦਾ ਹੈ) ॥੧॥ ਰਹਾਉ॥
 
पंच बैल गडीआ देह धारी ॥
Pancẖ bail gadī▫ā ḏeh ḏẖārī.
The five bulls, the senses, pull the wagon of the body around.
ਕਰਮ ਇੰਦਰੀਆਂ ਦੇ ਪੰਜੇ ਬਲ੍ਹਦ ਸਰੀਰ ਦੇ ਗੱਡੇ ਨੂੰ ਖਿੱਚਦੇ ਹਨ।
ਪੰਚ ਬੈਲ = (ਪੰਜ ਗਿਆਨ ਇੰਦ੍ਰੇ, ਮਾਨੋ,) ਪੰਜ ਬੈਲ ਹਨ। ਗਡੀਆ ਦੇਹ = ਸਰੀਰ-ਗੱਡਾ। ਧਾਰੀ = ਆਸਰਾ ਦਿੱਤਾ ਹੋਇਆ ਹੈ, ਚਲਾ ਰਹੇ ਹਨ।ਮਨੁੱਖਾ ਸਰੀਰ, ਮਾਨੋ, ਇਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ (ਗਿਆਨ-ਇੰਦ੍ਰੇ) ਬੈਲ ਚਲਾ ਰਹੇ ਹਨ।
 
राम कला निबहै पति सारी ॥
Rām kalā nibhai paṯ sārī.
By the Lord's power, one's honor is preserved.
ਸੁਆਮੀ ਦੀ ਸਤਿਆ ਦੁਆਰਾ ਸਾਰਾ ਕੁਝ ਇਜ਼ਤ ਨਾਲ ਸਹੀ ਸਲਾਮਤ ਤੁਰਿਆ ਜਾਂਦਾ ਹੈ।
ਰਾਮ ਕਲਾ = (ਸਰਬ-ਵਿਆਪਕ) ਪ੍ਰਭੂ ਦੀ ਸੱਤਿਆ ਨਾਲ, ਜਦ ਤਕ ਸਰਬ-ਵਿਆਪਕ ਪ੍ਰਭੂ ਦੀ ਜੋਤਿ ਮੌਜੂਦ ਹੈ। ਨਿਬਹੈ = ਕਾਇਮ ਰਹਿੰਦੀ ਹੈ, ਬਣੀ ਰਹਿੰਦੀ ਹੈ। ਪਤਿ = ਇੱਜ਼ਤ, ਆਦਰ।ਜਿਤਨਾ ਚਿਰ ਇਸ ਵਿਚ ਸਰਬ-ਵਿਆਪਕ ਪ੍ਰਭੂ ਦੀ ਜੋਤਿ-ਸੱਤਾ ਮੌਜੂਦ ਹੈ, ਇਸ ਦਾ ਸਾਰਾ ਆਦਰ ਬਣਿਆ ਰਹਿੰਦਾ ਹੈ।
 
धर तूटी गाडो सिर भारि ॥
Ḏẖar ṯūtī gādo sir bẖār.
But when the axle breaks, the wagon falls and crashes.
ਜਦ ਮਾਲਕ ਦੇ ਆਸਰੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ (ਸਰੀਰ ਦਾ) ਗੱਡਾ ਸਿਰਪਰਨੇ ਡਿੱਗ ਪੈਂਦਾ ਹੈ।
ਧਰ = ਧੁਰਾ, ਆਸਰਾ। ਸਿਰ ਭਾਰਿ = ਸਿਰ ਪਰਨੇ (ਹੋ ਜਾਂਦਾ ਹੈ), ਡਿੱਗ ਪੈਂਦਾ ਹੈ, ਨਕਾਰਾ ਹੋ ਜਾਂਦਾ ਹੈ।(ਜਿਵੇਂ) ਜਦੋਂ ਗੱਡੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ ਗੱਡਾ ਸਿਰ-ਪਰਨੇ ਹੋ ਜਾਂਦਾ ਹੈ (ਨਕਾਰਾ ਹੋ ਜਾਂਦਾ ਹੈ),
 
लकरी बिखरि जरी मंझ भारि ॥२॥
Lakrī bikẖar jarī manjẖ bẖār. ||2||
It falls apart, like a pile of logs. ||2||
ਜਦ ਸਰੀਰ ਡਿੱਗ ਪੈਂਦਾ ਹੈ ਤਾਂ ਇਹ ਲਕੜੀਆਂ ਦੇ ਢੇਰ ਵਿੱਚ ਸਾੜ ਦਿੱਤਾੈਜਾਂਦਾ ਹੈ।
ਬਿਖਰਿ = ਖਿੱਲਰ ਕੇ, ਸੱਤਿਆ ਹੀਨ ਹੋ ਕੇ। ਜਰੀ = (ਗੱਡੀ) ਸੜ ਜਾਂਦੀ ਹੈ। ਮੰਝ = ਵਿਚਲੇ, ਗੱਡੇ ਵਿਚਲੇ, ਗੱਡੇ ਵਿਚ ਲੱਦੇ ਹੋਏ। ਭਾਰਿ = ਭਾਰ ਹੇਠ ॥੨॥ਉਸ ਦੀਆਂ ਲੱਕੜਾਂ ਖਿਲਰ ਜਾਂਦੀਆਂ ਹਨ (ਉਸ ਦੇ ਅੰਗ ਵੱਖ ਵੱਖ ਹੋ ਜਾਂਦੇ ਹਨ), ਉਹ ਆਪਣੇ ਵਿਚਲੇ ਲੱਦੇ ਹੋਏ ਭਾਰ ਹੇਠ ਹੀ ਦੱਬਿਆ ਪਿਆ ਗਲ-ਸੜ ਜਾਂਦਾ ਹੈ (ਤਿਵੇਂ ਜਦੋਂ ਗੁਰ-ਸ਼ਬਦ ਦੀ ਅਗਵਾਈ ਤੋਂ ਬਿਨਾ ਗਿਆਨ-ਇੰਦ੍ਰੇ ਆਪ-ਹੁਦਰੇ ਹੋ ਜਾਂਦੇ ਹਨ, ਮਨੁੱਖਾ ਜੀਵਨ ਦੀ ਪੱਧਰੀ ਚਾਲ ਉਲਟ-ਪੁਲਟ ਹੋ ਜਾਂਦੀ ਹੈ, ਸਿਮਰਨ-ਰੂਪ ਧੁਰਾ ਟੁੱਟ ਜਾਂਦਾ ਹੈ, ਆਤਮਕ ਜੀਵਨ ਢਹਿ ਪੈਂਦਾ ਹੈ, ਆਪਣੇ ਹੀ ਕੀਤੇ ਹੋਏ ਕੁਕਰਮਾਂ ਦੇ ਭਾਰ ਹੇਠ ਮਨੁੱਖਾ ਜੀਵਨ ਦੀ ਤਬਾਹੀ ਹੋ ਜਾਂਦੀ ਹੈ। ਜੋਗੀ ਇਸ ਭੇਤ ਨੂੰ ਸਮਝਣ ਦੇ ਥਾਂ ਜੋਗ-ਮਤ ਦੇ ਜਗੋਟਾ ਮੁੰਦ੍ਰਾਂ ਆਦਿਕ ਬਾਹਰਲੇ ਚਿੰਨ੍ਹਾਂ ਵਿਚ ਹੀ ਟਿਕਿਆ ਰਹਿੰਦਾ ਹੈ) ॥੨॥
 
गुर का सबदु वीचारि जोगी ॥
Gur kā sabaḏ vīcẖār jogī.
Contemplate the Word of the Guru's Shabad, Yogi.
ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ, ਹੇ ਯੋਗੀ!
ਜੋਗੀ = ਹੇ ਜੋਗੀ!ਹੇ ਜੋਗੀ! ਤੂੰ ਗੁਰੂ ਦੇ ਸ਼ਬਦ ਨੂੰ ਸਮਝ।
 
दुखु सुखु सम करणा सोग बिओगी ॥
Ḏukẖ sukẖ sam karṇā sog bi▫ogī.
Look upon pain and pleasure as one and the same, sorrow and separation.
ਤੂੰ ਪੀੜ ਤੇ ਖੁਸ਼ੀ ਅਤੇ ਗਮ ਤੇ ਵਿਛੋੜੇ ਨੂੰ ਇਕ ਸਮਾਨ ਖਿਆਲ ਕਰ।
ਸਮ = ਬਰਾਬਰ, ਇਕੋ ਜਿਹਾ। ਸੋਗ = ਕਿਸੇ ਦੀ ਮੌਤ ਆਦਿਕ ਦਾ ਗ਼ਮ, ਨਿਰਾਸਤਾ = ਭਰਿਆ ਗ਼ਮ। ਬਿਓਗ = ਵਿਛੋੜੇ ਵਿਚ ਬਿਰਹੋਂ, ਮਿਲਣ ਦੀ ਤਾਂਘ, ਆਸ ਨਾਲ ਮਿਲਿਆ ਹੋਇਆ ਦੁੱਖ।(ਉਸ ਸ਼ਬਦ ਦੀ ਅਗਵਾਈ ਵਿਚ) ਦੁਖ ਸੁਖ ਨੂੰ, ਨਿਰਾਸਤਾ-ਭਰੇ ਗ਼ਮ ਅਤੇ ਆਸਾਂ-ਭਰੇ ਦੁੱਖ ਨੂੰ ਇੱਕ-ਸਮਾਨ ਸਹਾਰਨ (ਦੀ ਜਾਚ ਸਿੱਖ)।
 
भुगति नामु गुर सबदि बीचारी ॥
Bẖugaṯ nām gur sabaḏ bīcẖārī.
Let your food be contemplative meditation upon the Naam, the Name of the Lord, and the Word of the Guru's Shabad.
ਵਾਹਿਗੁਰੂ ਦੇ ਨਾਮ ਅਤੇ ਗੁਰਬਾਣੀ ਦੀ ਸੋਚ ਵਿਚਾਰ ਨੂੰ ਤੂੰ ਆਪਣਾ ਭੋਜਨ ਬਣਾ।
ਭੁਗਤਿ = ਚੂਰਮਾ, ਜੋਗੀਆਂ ਦਾ ਭੰਡਾਰਾ, ਭੋਜਨ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚਿੱਤ ਵਿਚ ਵਸਾ-ਇਹ ਤੇਰਾ ਭੰਡਾਰਾ ਬਣੇ (ਇਹ ਤੇਰੇ ਆਤਮਾ ਦੀ ਖ਼ੁਰਾਕ ਬਣੇ)।
 
असथिरु कंधु जपै निरंकारी ॥३॥
Asthir kanḏẖ japai nirankārī. ||3||
Your wall shall be permanent, by meditating on the Formless Lord. ||3||
ਸਰੂਪ ਰਹਿਤ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੇਰੀ ਆਤਮਾਂ ਦੀ ਦੀਵਾਰ ਮੁਸਤਕਿਲ (ਸਦੀਵੀ) ਰਹੇਗੀ।
ਅਸਥਿਰੁ = ਥਿਰ, ਟਿਕਵਾਂ। ਕੰਧੁ = ਸਰੀਰ, (ਇੰਦ੍ਰੇ) ॥੩॥ਨਿਰੰਕਾਰ ਦਾ ਨਾਮ ਜਪ, (ਇਸ ਦੀ ਬਰਕਤਿ ਨਾਲ) ਗਿਆਨ ਇੰਦ੍ਰੇ ਵਿਕਾਰਾਂ ਵਲ ਡੋਲਣੋਂ ਬਚੇ ਰਹਿਣਗੇ ॥੩॥
 
सहज जगोटा बंधन ते छूटा ॥
Sahj jagotā banḏẖan ṯe cẖẖūtā.
Wear the loin-cloth of poise, and be free of entanglements.
ਅਡੋਲਤਾ ਦਾ ਲੰਗੋਟਾ ਪਾਉਣ ਦੁਆਰਾ ਤੂੰ ਜੰਜਾਲਾਂ ਤੋਂ ਖਲਾਸੀ ਪਾ ਜਾਵੇਂਗਾ।
ਜਗੋਟਾ = ਲੱਕ ਦੁਆਲੇ ਬੰਨ੍ਹਣ ਲਈ ਉੱਨ ਦਾ ਰੱਸਾ, ਉੱਨ ਦੀਆਂ ਰੱਸੀਆਂ ਦਾ ਗੁੰਦ ਕੇ ਬਣਾਇਆ ਹੋਇਆ ਰੱਸਾ ਜੋ ਫ਼ਕੀਰ ਲੱਕ ਦੁਆਲੇ ਬੰਨ੍ਹਦੇ ਹਨ।ਜਿਸ ਜੋਗੀ ਨੇ ਮਨ ਦੀ ਅਡੋਲਤਾ ਨੂੰ ਆਪਣੇ ਲੱਕ ਨਾਲ ਬੰਨ੍ਹਣ ਵਾਲਾ ਉੱਨ ਦਾ ਰੱਸਾ ਬਣਾ ਲਿਆ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਗਿਆ ਹੈ।
 
कामु क्रोधु गुर सबदी लूटा ॥
Kām kroḏẖ gur sabḏī lūtā.
The Guru's Word shall release you from sexual desire and anger.
ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਕਾਮਚੇਸ਼ਟਾ ਅਤੇ ਗੁੱਸਾ ਨਾਸ ਹੋ ਜਾਣਗੇ।
xxxਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਕਾਮ ਕ੍ਰੋਧ (ਆਦਿਕ) ਨੂੰ ਵੱਸ ਵਿਚ ਕਰ ਲਿਆ ਹੈ।
 
मन महि मुंद्रा हरि गुर सरणा ॥
Man mėh munḏrā har gur sarṇā.
In your mind, let your ear-rings be the Sanctuary of the Guru, the Lord.
ਗੁਰੂ-ਪ੍ਰਮੇਸ਼ਰ ਦੀ ਪਨਾਹ ਲੈਣੀ ਤੇਰੇ ਹਿਰਦੇ ਦੇ ਕਰਣ-ਕੁੰਡਲ ਹੋਣੇ ਉਚਿੱਤ ਹਨ।
xxxਜੇਹੜਾ ਜੋਗੀ ਪਰਮਾਤਮਾ ਦੀ ਸਰਨ ਗੁਰੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੇ (ਕੰਨਾਂ ਵਿਚ ਮੁੰਦ੍ਰਾਂ ਪਾਣ ਦੇ ਥਾਂ) ਮਨ ਵਿਚ ਮੁੰਦ੍ਰਾਂ ਪਾ ਲਈਆਂ ਹਨ (ਮਨ ਨੂੰ ਵਿਕਾਰਾਂ ਵਲੋਂ ਬਚਾ ਲਿਆ ਹੈ)।
 
नानक राम भगति जन तरणा ॥४॥११॥
Nānak rām bẖagaṯ jan ṯarṇā. ||4||11||
O Nanak, worshipping the Lord in deep devotion, the humble are carried across. ||4||11||
ਹੇ ਨਾਨਕ! ਸੁਆਮੀ ਦੇ ਸਿਮਰਨ ਦੁਆਰਾ, ਬੰਦਾ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾਂ ਹੈ।
xxx॥੪॥੧੧॥ਹੇ ਨਾਨਕ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਹੜ੍ਹ ਵਿਚੋਂ) ਉਹੀ ਮਨੁੱਖ ਪਾਰ ਲੰਘਦੇ ਹਨ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ॥੪॥੧੧॥