Sri Guru Granth Sahib Ji

Ang: / 1430

Your last visited Ang:

सतिगुरु सेवे आपणा सो सिरु लेखै लाइ ॥
Saṯgur seve āpṇā so sir lekẖai lā▫e.
Those who serve their True Guru are certified and accepted.
ਜਿਹੜੇ ਸੀਸ (ਇਨਸਾਨ) ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਣੇ ਹਨ, ਉਹ ਸਫਲ ਹੋ ਜਾਂਦੇ ਹਨ।
ਲੇਖੈ ਲਾਇ = ਸਫਲਾ ਕਰ ਲੈਂਦਾ ਹੈ। ਆਪੁ = ਆਪਾ-ਭਾਵ, ਅਹੰਕਾਰ।ਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ (ਭਾਵ, ਮਨੁੱਖਾ ਜਨਮ) ਸਫਲਾ ਕਰ ਲੈਂਦਾ ਹੈ।
 
विचहु आपु गवाइ कै रहनि सचि लिव लाइ ॥
vicẖahu āp gavā▫e kai rahan sacẖ liv lā▫e.
They eradicate selfishness and conceit from within; they remain lovingly absorbed in the True One.
ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਸ ਕੇ ਉਹ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
xxxਅਜੇਹੇ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ।
 
सतिगुरु जिनी न सेविओ तिना बिरथा जनमु गवाइ ॥
Saṯgur jinī na sevi▫o ṯinā birthā janam gavā▫e.
Those who do not serve the True Guru waste away their lives in vain.
ਜੋ ਸੱਚੇ ਗੁਰਾਂ ਦੀ ਘਾਲ ਨਹੀਂ ਘਾਲਦੇ, ਉਹ ਆਪਣਾ ਜੀਵਨ ਬੇ-ਅਰਥ ਗੁਆ ਲੈਂਦਾ ਹਨ।
xxxਜਿਨ੍ਹਾਂ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।
 
नानक जो तिसु भावै सो करे कहणा किछू न जाइ ॥१॥
Nānak jo ṯis bẖāvai so kare kahṇā kicẖẖū na jā▫e. ||1||
O Nanak, the Lord does just as He pleases. No one has any say in this. ||1||
ਨਾਨਕ, ਸੁਆਮੀ ਉਹ ਕੁਝ ਕਰਦਾ ਹੈ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ। ਉਸ ਵਿੱਚ ਕਿਸੇ ਦਾ ਕੋਈ ਦਖਲ ਨਹੀਂ।
xxx॥੧॥(ਪਰ) ਹੇ ਨਾਨਕ! (ਕਿਸੇ ਨੂੰ) ਕੁਝ (ਚੰਗਾ ਮੰਦਾ) ਆਖਿਆ ਨਹੀਂ ਜਾ ਸਕਦਾ (ਕਿਉਂਕਿ) ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਆਪ ਕਰਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
मनु वेकारी वेड़िआ वेकारा करम कमाइ ॥
Man vekārī veṛi▫ā vekārā karam kamā▫e.
With the mind encircled by wickedness and evil, people do evil deeds.
ਜਿਸ ਦਾ ਮਨੂਆ ਪਾਪਾਂ ਨਾਲ ਘੇਰਿਆ ਹੋਇਆ ਹੈ, ਉਹ ਮੰਦੇ ਅਮਲ ਕਰਦਾ ਹੈ।
ਵੇੜਿਆ = ਘਿਰਿਆ ਹੋਇਆ।(ਇਹ ਕੁਦਰਤਿ ਦਾ ਤਰੀਕਾ ਹੈ ਕਿ) ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ (ਹੀ) ਕਰਦਾ ਹੈ।
 
दूजै भाइ अगिआनी पूजदे दरगह मिलै सजाइ ॥
Ḏūjai bẖā▫e agi▫ānī pūjḏe ḏargėh milai sajā▫e.
The ignorant worship the love of duality; in the Lord's Court they shall be punished.
ਰੱਬੀ ਗਿਆਤ-ਹੀਣ ਦਵੈਤ-ਭਾਵ ਦੀ ਉਪਾਸਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ।
xxx(ਇਸ ਵਾਸਤੇ) ਮਾਇਆ ਦੇ ਪਿਆਰ ਵਿਚ (ਫਸੇ ਰਹਿ ਕੇ) ਜੋ ਮਨੁੱਖ ਪੂਜਾ ਕਰਦੇ ਹਨ, (ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ) ਦਰਗਾਹ ਵਿਚ ਸਜ਼ਾ (ਹੀ) ਮਿਲਦੀ ਹੈ।
 
आतम देउ पूजीऐ बिनु सतिगुर बूझ न पाइ ॥
Āṯam ḏe▫o pūjī▫ai bin saṯgur būjẖ na pā▫e.
So worship the Lord, the Light of the soul; without the True Guru, understanding is not obtained.
ਤੂੰ ਰੂਹ ਨੂੰ ਪ੍ਰਕਾਸ਼ ਕਰਨ ਵਾਲੇ ਸੁਆਮੀ ਦੀ ਪ੍ਰਸਤਿਸ਼ ਕਰ, ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਉਸ ਦੀ ਸਮਝ ਨਹੀਂ ਆ ਸਕਦੀ।
ਬੂਝ = ਸਮਝ।ਆਤਮਾ ਨੂੰ ਚਾਨਣ ਬਖ਼ਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, (ਪਰ) ਸਤਿਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ।
 
जपु तपु संजमु भाणा सतिगुरू का करमी पलै पाइ ॥
Jap ṯap sanjam bẖāṇā saṯgurū kā karmī palai pā▫e.
Meditation, penance and austere self-discipline are found by surrendering to the True Guru's Will. By His Grace this is received.
ਸਿਮਰਨ, ਕਰੜੀ ਘਾਲ, ਤੇ ਸਵੈ-ਰਿਆਜ਼ਤ ਸੱਚੇ ਗੁਰਾਂ ਦੀ ਰਜ਼ਾ ਕਬੂਲ ਕਰਨ ਵਿੱਚ ਹਨ। ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਇਹ ਸਮਝ ਪਰਾਪਤ ਹੁੰਦੀ ਹੈ।
ਕਰਮੀ = ਮਿਹਰ ਨਾਲ। ਪਲੇ ਪਾਇ = ਮਿਲਦਾ ਹੈ।ਸਤਿਗੁਰੂ ਦਾ ਭਾਣਾ (ਮੰਨਣਾ)-ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ।
 
नानक सेवा सुरति कमावणी जो हरि भावै सो थाइ पाइ ॥२॥
Nānak sevā suraṯ kamāvṇī jo har bẖāvai so thā▫e pā▫e. ||2||
O Nanak, serve with this intuitive awareness; only that which is pleasing to the Lord is approved. ||2||
ਨਾਨਕ ਧਿਆਨ ਨਾਲ ਸਾਹਿਬ ਦੀ ਟਹਿਲ ਸੇਵਾ ਕਰ ਪਰ ਕੇਵਲ ਉਹੀ ਟਹਿਲ ਸੇਵਾ ਪਰਵਾਨ ਹੋਵੇਗੀ ਜਿਹੜੀ ਵਾਹਿਗੁਰੂ ਨੂੰ ਚੰਗੀ ਲਗਦੀ ਹੈ।
ਥਾਇ ਪਾਇ = ਕਬੂਲ ਕਰਦਾ ਹੈ ॥੨॥ਹੇ ਨਾਨਕ! (ਉਂਞ ਤਾਂ) ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪਰਵਾਨ ਹੁੰਦੀ ਹੈ, (ਪਰ) ਸੇਵਾ ਭੀ ਸੁਰਤ ਦੁਆਰਾ ਹੀ (ਭਾਵ, ਸੁਰਤ ਨੂੰ ਸਤਿਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ) ਕੀਤੀ ਜਾ ਸਕਦੀ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
हरि हरि नामु जपहु मन मेरे जितु सदा सुखु होवै दिनु राती ॥
Har har nām japahu man mere jiṯ saḏā sukẖ hovai ḏin rāṯī.
Chant the Name of the Lord, Har, Har, O my mind; it will bring you eternal peace, day and night.
ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ ਜਿਸ ਨਾਲ ਤੈਨੂੰ ਦਿਹੁੰ ਰੈਣ ਹਮੇਸ਼ਾਂ ਹੀ ਆਰਾਮ ਮਿਲੇਗਾ।
xxxਹੇ ਮਰੇ ਮਨ! ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ ਦਿਨ ਸਦਾ ਦੁਖ ਹੋਵੇ।
 
हरि हरि नामु जपहु मन मेरे जितु सिमरत सभि किलविख पाप लहाती ॥
Har har nām japahu man mere jiṯ simraṯ sabẖ kilvikẖ pāp lahāṯī.
Chant the Name of the Lord, Har, Har, O my mind; meditating on it, all sins and misdeeds shall be erased.
ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ ਹੇ ਮੇਰੀ ਜਿੰਦੇ! ਜਿਸ ਦੇ ਅਰਾਧਨ ਕਰਨ ਦੁਆਰਾ ਤੇਰੇ ਸਾਰੇ ਕੁਕਰਮ ਤੇ ਗੁਨਾਹ ਮਿਟ ਜਾਣਗੇ।
ਕਿਲਵਿਖ = ਪਾਪ।ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ।
 
हरि हरि नामु जपहु मन मेरे जितु दालदु दुख भुख सभ लहि जाती ॥
Har har nām japahu man mere jiṯ ḏālaḏ ḏukẖ bẖukẖ sabẖ lėh jāṯī.
Chant the Name of the Lord, Har, Har, O my mind; through it, all poverty, pain and hunger shall be removed.
ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੇ! ਜਿਸ ਦੁਆਰਾ ਤੇਰੀ ਗਰੀਬੀ, ਦਰਦ ਤੇ ਖੁਦਿਆ ਸਭ ਦੂਰ ਹੋ ਜਾਣਗੀਆਂ।
xxxਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ।
 
हरि हरि नामु जपहु मन मेरे मुखि गुरमुखि प्रीति लगाती ॥
Har har nām japahu man mere mukẖ gurmukẖ parīṯ lagāṯī.
Chant the Name of the Lord, Har, Har, O my mind; as Gurmukh, declare your love.
ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ, ਹੇ ਮੇਰੀ ਆਤਮਾ! ਜਿਸ ਦੁਆਰਾ ਮੁਖੀ ਉਤਕ੍ਰਿਸ਼ਟ ਗੁਰਾਂ ਨਾਲ ਤੇਰੀ ਪਿਰਹੜੀ ਪੈ ਜਾਵੇਗੀ।
xxxਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, (ਜਿਸ ਕਰਕੇ) ਸਤਿਗੁਰੂ ਦੇ ਸਨਮੁਖ ਰਹਿ ਕੇ (ਤੇਰੇ ਅੰਦਰ) ਉੱਤਮ ਪ੍ਰੀਤਿ (ਭਾਵ, ਹਰੀ ਨਾਮ ਦੀ ਪ੍ਰੀਤਿ) ਬਣ ਜਾਏ।
 
जितु मुखि भागु लिखिआ धुरि साचै हरि तितु मुखि नामु जपाती ॥१३॥
Jiṯ mukẖ bẖāg likẖi▫ā ḏẖur sācẖai har ṯiṯ mukẖ nām japāṯī. ||13||
One who has such pre-ordained destiny inscribed upon his forehead by the True Lord, chants the Naam, the Name of the Lord. ||13||
ਜਿਸ ਦੇ ਚਿਹਰੇ ਉਤੇ ਸਤਿਪੁਰਖ ਨੇ ਐਨ ਮੁਢ ਤੋਂ ਚੰਗੀ ਕਿਸਮਤ ਉਕਰੀ ਹੋਈ ਹੈ ਉਹ ਆਪਣੇ ਮੂੰਹ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ।
ਜਿਤੁ ਮੁਖਿ = ਜਿਸ ਮੂੰਹ ਤੇ। ਤਿਤੁ ਮੁਖਿ = ਉਸ ਮੂੰਹ ਨਾਲ ॥੧੩॥ਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ॥੧੩॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
सतिगुरु जिनी न सेविओ सबदि न कीतो वीचारु ॥
Saṯgur jinī na sevi▫o sabaḏ na kīṯo vīcẖār.
Those who do not serve the True Guru, and who do not contemplate the Word of the Shabad -
ਜੋ ਸਚੇ ਗੁਰਾਂ ਦੀ ਘਾਲ ਨਹੀਂ ਘਾਲਦੇ ਅਤੇ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ,
ਸਬਦਿ = ਸ਼ਬਦ ਦੀ ਰਾਹੀਂ।(ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ,
 
अंतरि गिआनु न आइओ मिरतकु है संसारि ॥
Anṯar gi▫ān na ā▫i▫o mirṯak hai sansār.
spiritual wisdom does not enter into their hearts; they are like dead bodies in the world.
ਉਨ੍ਹਾਂ ਦੇ ਦਿਲ ਅੰਦਰ ਬ੍ਰਹਿਮ ਗਿਆਤ ਪ੍ਰਵੇਸ਼ ਨਹੀਂ ਕਰਦੀ ਅਤੇ ਉਹ ਇਸ ਜਗ ਵਿੱਚ ਮੁਰਦੇ ਦੀ ਮਾਨਿੰਦ ਹਨ।
ਗਿਆਨੁ = ਉੱਚੀ ਸਮਝ, ਚਾਨਣ, ਆਤਮਕ ਜੀਵਨ ਦੀ ਸੂਝ। ਮਿਰਤਕੁ = ਮੋਇਆ ਹੋਇਆ।(ਤੇ ਇਸ ਤਰ੍ਹਾਂ) ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।
 
लख चउरासीह फेरु पइआ मरि जमै होइ खुआरु ॥
Lakẖ cẖa▫orāsīh fer pa▫i▫ā mar jammai ho▫e kẖu▫ār.
They go through the cycle of 8.4 million reincarnations, and they are ruined through death and rebirth.
ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕਟਦੇ ਹਨ ਅਤੇ ਮਰਣ ਤੇ ਜੰਮਣ ਅੰਦਰ ਤਬਾਹ ਹੁੰਦੇ ਹਨ।
ਫੇਰੁ = ਫੇਰਾ, ਚੱਕਰ।(ਚੌਰਾਸੀ ਲੱਖ ਜੂਨਾਂ) ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ।
 
सतिगुर की सेवा सो करे जिस नो आपि कराए सोइ ॥
Saṯgur kī sevā so kare jis no āp karā▫e so▫e.
He alone serves the True Guru, whom the Lord Himself inspires to do so.
ਜਿਸ ਪਾਸੋਂ ਉਹ ਸੁਆਮੀ ਖੁਦ ਕਰਾਉਂਦਾ ਹੈ, ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ।
ਸਤਿਗੁਰ ਕੀ ਸੇਵਾ = ਗੁਰੂ ਦੀ ਦੱਸੀ ਕਾਰ।ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ।
 
सतिगुर विचि नामु निधानु है करमि परापति होइ ॥
Saṯgur vicẖ nām niḏẖān hai karam parāpaṯ ho▫e.
The Treasure of the Naam is within the True Guru; by His Grace, it is obtained.
ਸੱਚੇ ਗੁਰਾਂ ਅੰਦਰ ਨਾਮ ਦਾ ਖ਼ਜ਼ਾਨਾ ਹੈ, ਜੋ ਰਬ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ।
ਨਿਧਾਨੁ = ਖ਼ਜ਼ਾਨਾ। ਕਰਮਿ = ਮਿਹਰ ਨਾਲ। ਕਰਮ = ਮਿਹਰ।ਸਤਿਗੁਰੂ ਦੇ ਪਾਸ 'ਨਾਮ' ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ।
 
सचि रते गुर सबद सिउ तिन सची सदा लिव होइ ॥
Sacẖ raṯe gur sabaḏ si▫o ṯin sacẖī saḏā liv ho▫e.
Those who are truly attuned to the Word of the Guru's Shabad-their love is forever True.
ਸਦੀਵੀ ਸੱਚੀ ਹੈ ਪਿਰਹੜੀ ਉਨ੍ਹਾਂ ਦੀ, ਜੋ ਵਾਸਤਵ ਵਿੱਚ ਗੁਰਾਂ ਦੀ ਬਾਣੀ ਨਾਲ ਰੰਗੀਜੇ ਹਨ।
xxxਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇਕ ਤਾਰ ਰਹਿੰਦੀ ਹੈ।
 
नानक जिस नो मेले न विछुड़ै सहजि समावै सोइ ॥१॥
Nānak jis no mele na vicẖẖuṛai sahj samāvai so▫e. ||1||
O Nanak, those who are united with Him shall not be separated again. They merge imperceptibly into God. ||1||
ਨਾਨਕ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਉਹ ਉਸ ਨਾਲੋਂ ਜੁਦਾ ਨਹੀਂ ਹੁੰਦਾ, ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
xxx॥੧॥ਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
सो भगउती जो भगवंतै जाणै ॥
So bẖag▫uṯī jo bẖagvanṯai jāṇai.
One who knows the Benevolent Lord God is the true devotee of Bhagaautee.
ਉਹ ਹੀ ਵਾਹਿਗੁਰੂ ਦੇ ਭੇਖ ਵਾਲਾ ਬੰਦਾ ਹੈ ਜਿਹੜਾ ਮੁਬਾਰਕ ਮਾਲਕ ਨੂੰ ਜਾਣਦਾ ਹੈ,
ਭਗਉਤੀ = ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦਾ ਭਗਤ ਜੋ ਨੱਚਣ ਕੁੱਦਣ ਦੀ ਰਾਹੀਂ ਆਪਣੀ ਭਗਤੀ ਜ਼ਾਹਰ ਕਰਦਾ ਹੈ। ਜ = ਇਹਨਾਂ ਦੋ 'ਲਗਾਂ' ਵਿਚੋਂ ਏਥੇ (ੁ) ਪੜ੍ਹਨਾ ਹੈ ('ਜੁ')। ਆਪੁ = ਆਪਣੇ ਆਪ ਨੂੰ।ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ),
 
गुर परसादी आपु पछाणै ॥
Gur parsādī āp pacẖẖāṇai.
By Guru's Grace, he is self-realized.
ਅਤੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਿੰਞਾਣਦਾ ਹੈ।
xxxਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ।
 
धावतु राखै इकतु घरि आणै ॥
Ḏẖāvaṯ rākẖai ikaṯ gẖar āṇai.
He restrains his wandering mind, and brings it back to its own home within the self.
ਉਹ ਆਪਣੇ ਭੱਜੇ ਫਿਰਦੇ ਮਨੂਏ ਨੂੰ ਹੋੜ ਰਖਦਾ ਹੈ, ਅਤੇ ਇਕ ਹਰੀ ਨੂੰ ਆਪਣੇ ਦਿਲ ਦੇ ਗ੍ਰਹਿ ਵਿੱਚ ਲਿਆਉਂਦਾ ਹੈ।
xxxਧਾਵਤੁ = ਦੌੜਦਾ। ਘਰਿ = ਘਰ ਵਿਚ। ਆਣੈ = ਲਿਆਵੇ(ਵਾਸ਼ਨਾ ਵਲ) ਦੌੜਦੇ (ਮਨ) ਨੂੰ ਸਾਂਭ ਰੱਖਦਾ ਹੈ, ਤੇ ਇੱਕ ਟਿਕਾਣੇ ਤੇ ਲਿਆਉਂਦਾ ਹੈ,
 
जीवतु मरै हरि नामु वखाणै ॥
Jīvaṯ marai har nām vakẖāṇai.
He remains dead while yet alive, and he chants the Name of the Lord.
ਉਹ ਜੀਊਦੇ ਜੀ ਮਰਿਆ ਰਹਿੰਦਾ ਹੈ ਅਤੇ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
xxxਅਤੇ ਜੀਊਂਦਾ ਹੋਇਆ ਹੀ (ਮਾਇਆ ਵਲੋਂ) ਮਰਦਾ ਹੈ (ਭਾਵ, ਸੰਸਾਰ ਵਿਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵਲੋਂ ਤੋੜੀ ਰੱਖਦਾ ਹੈ ਅਤੇ) ਹਰੀ ਨਾਮ ਜਪਦਾ ਹੈ।
 
ऐसा भगउती उतमु होइ ॥
Aisā bẖag▫uṯī uṯam ho▫e.
Such a Bhagaautee is most exalted.
ਸ਼੍ਰੇਸ਼ਟ ਹੈ ਇਹੋ ਜਿਹਾ ਅਨੁਰਾਗੀ।
xxxਇਹੋ ਜਿਹਾ ਭਗਉਤੀ (ਭਗਤ) ਉੱਤਮ ਹੁੰਦਾ ਹੈ,
 
नानक सचि समावै सोइ ॥२॥
Nānak sacẖ samāvai so▫e. ||2||
O Nanak, he merges into the True One. ||2||
ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
xxx॥੨॥ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ (ਤੇ ਫਿਰ ਨਹੀਂ ਵਿੱਛੁੜਦਾ ॥੨॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
अंतरि कपटु भगउती कहाए ॥
Anṯar kapat bẖag▫uṯī kahā▫e.
He is full of deceit, and yet he calls himself a devotee of Bhagaautee.
ਉਸ ਦੇ ਹਿਰਦੇ ਅੰਦਰ ਛਲ ਫ਼ਰੇਬ ਹੈ ਅਤੇ ਉਹ ਆਪਣੇ ਆਪ ਨੂੰ ਸੱਚਾ ਭਗਤ ਅਖਵਾਉਂਦਾ ਹੈ।
ਕਪਟੁ = ਖੋਟ।ਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ,
 
पाखंडि पारब्रहमु कदे न पाए ॥
Pakẖand pārbarahm kaḏe na pā▫e.
Through hypocrisy, he shall never attain the Supreme Lord God.
ਦੰਭ ਦੇ ਰਾਹੀਂ ਉਸ ਨੂੰ ਪਰਮ ਪ੍ਰਭੂ ਕਦਾਚਿੱਤ ਪਰਾਪਤ ਨਹੀਂ ਹੋਣਾ।
ਪਾਖੰਡ = ਵਿਖਾਵੇ ਨਾਲ।ਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
 
पर निंदा करे अंतरि मलु लाए ॥
Par ninḏā kare anṯar mal lā▫e.
He slanders others, and pollutes himself with his own filth.
ਉਹ ਹੋਰਨਾਂ ਤੇ ਇਲਜਾਮ ਲਾਉਂਦਾ ਹੈ ਅਤੇ ਆਪਣੀ ਆਤਮਾ ਨੂੰ ਗੰਦ ਲਾਉਂਦਾ ਹੈ।
ਅੰਤਰਿ = ਅੰਦਰ, ਮਨ ਵਿਚ।(ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ,
 
बाहरि मलु धोवै मन की जूठि न जाए ॥
Bāhar mal ḏẖovai man kī jūṯẖ na jā▫e.
Outwardly, he washes off the filth, but the impurity of his mind does not go away.
ਉਹ ਬਾਹਰਵਾਰ ਦੀ ਗੰਦਗੀ ਧੋ ਸੁਟਦਾ ਹੈ, ਪਰ ਉਸ ਦੇ ਦਿਲ ਦੀ ਅਪਵਿੱਤ੍ਰਤਾ ਨਹੀਂ ਜਾਂਦੀ।
xxx(ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
 
सतसंगति सिउ बादु रचाए ॥
Saṯsangaṯ si▫o bāḏ racẖā▫e.
He argues with the Sat Sangat, the True Congregation.
ਸਾਧ ਸੰਗਤ ਨਾਲ ਉਹ ਵਿਵਾਦ ਖੜਾ ਕਰ ਲੈਂਦਾ ਹੈ।
ਬਾਦੁ = ਝਗੜਾ।ਜੋ ਮਨੁੱਖ ਸਤ ਸੰਗਤ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ)
 
अनदिनु दुखीआ दूजै भाइ रचाए ॥
An▫ḏin ḏukẖī▫ā ḏūjai bẖā▫e racẖā▫e.
Night and day, he suffers, engrossed in the love of duality.
ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ, ਰੈਣ ਦਿੰਹੁ ਉਹ ਦੁਖਾਂਤ੍ਰ ਰਹਿੰਦਾ ਹੈ।
ਅਨਦਿਨੁ = ਰੋਜ਼, ਸਦਾ।ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ।
 
हरि नामु न चेतै बहु करम कमाए ॥
Har nām na cẖeṯai baho karam kamā▫e.
He does not remember the Name of the Lord, but still, he performs all sorts of empty rituals.
ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਘਣੇਰੇ ਕਰਮ ਕਾਂਡ ਕਰਦਾ ਹੈ।
xxxਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ.
 
पूरब लिखिआ सु मेटणा न जाए ॥
Pūrab likẖi▫ā so metṇā na jā▫e.
That which is pre-ordained cannot be erased.
ਜੋ ਕੁਛ ਐਨ ਆਰੰਭ ਤੋਂ ਉਕਰਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
xxx(ਇਸ ਤਰ੍ਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ।
 
नानक बिनु सतिगुर सेवे मोखु न पाए ॥३॥
Nānak bin saṯgur seve mokẖ na pā▫e. ||3||
O Nanak, without serving the True Guru, liberation is not obtained. ||3||
ਨਾਨਕ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੁੰਦੀ।
ਮੋਖੁ = ਮੁਕਤੀ, ਵਿਕਾਰਾਂ ਤੋਂ ਆਜ਼ਾਦੀ ॥੩॥ਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ ॥੩॥
 
पउड़ी ॥
Pa▫oṛī.
Pauree:
ਪਊੜੀ।
xxxxxx
 
सतिगुरु जिनी धिआइआ से कड़ि न सवाही ॥
Saṯgur jinī ḏẖi▫ā▫i▫ā se kaṛ na savāhī.
Those who meditate on the True Guru shall not be burnt to ashes.
ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਸੜ ਕੇ ਸੁਆਹ ਨਹੀਂ ਹੁੰਦੇ।
ਕੜਿ = ਕੜੇ, ਕੜ੍ਹਦੇ, (ਵੇਖੋ, ਪਉੜੀ ਨੰ: ੧ 'ਭਉ ਬਿਖਮੁ ਤਰਿ', ਤਰਿ = ਤਰੇ) ਦੁਖੀ ਹੁੰਦੇ। ਸਵਾਹੀ = ਸਬਾਹੀ, ਸੁਬਹ, ਸਵੇਰੇ (ਨੋਟ: ਇਸ ਦਾ ਅਰਥ 'ਸੁਆਹ' ਕਰਨਾ ਗ਼ਲਤ ਹੈ, ਦੋਹਾਂ ਦਾ 'ਜੋੜ' ਨਹੀਂ ਰਲਦਾ, ਵੇਖੋ ਆਸਾ ਦੀ ਵਾਰ ਵਿਚ "ਤਨ ਵਿਚਿ ਸੁਆਹ"। 'ਕੜਿਨ' ਪਾਠ ਭੀ ਗ਼ਲਤ ਹੈ, ਇਸ ਹਾਲਤ ਵਿਚ ਜੋੜ "ਕੜਨਿ" ਹੁੰਦਾ)।ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ,
 
सतिगुरु जिनी धिआइआ से त्रिपति अघाही ॥
Saṯgur jinī ḏẖi▫ā▫i▫ā se ṯaripaṯ agẖāhī.
Those who meditate on the True Guru are satisfied and fulfilled.
ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਰਜ ਤੇ ਧ੍ਰਾਪ ਜਾਂਦੇ ਹਨ।
xxx(ਕਿਉਂਕਿ) ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ ਉਹ (ਦੁਨੀਆ ਦੇ ਪਦਾਰਥਾਂ ਵਲੋਂ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ।
 
सतिगुरु जिनी धिआइआ तिन जम डरु नाही ॥
Saṯgur jinī ḏẖi▫ā▫i▫ā ṯin jam dar nāhī.
Those who meditate on the True Guru are not afraid of the Messenger of Death.
ਜੋ ਸੱਚੇ ਗੁਰਾਂ ਨੂੰ ਚੇਤੇ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਕੋਈ ਭੈ ਨਹੀਂ।
xxx(ਇਸ ਵਾਸਤੇ), ਉਹਨਾਂ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।