Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
ओअंकारि एक धुनि एकै एकै रागु अलापै ॥
O▫ankār ek ḏẖun ekai ekai rāg alāpai.
He sings the song of the One Universal Creator; he sings the tune of the One Lord.
ਸਾਹਿਬ ਦਾ ਕੀਰਤਨੀਆਂ ਇੱਕ ਨਾਲ ਹੀ ਲਗਨ ਲਾਉਂਦਾ ਹੈ ਅਤੇ ਕੇਵਲ ਇੱਕ ਵਾਹਿਗੁਰੂ ਦਾ ਹੀ ਤਰਾਨਾ ਗਾਉਂਦਾ ਹੈ।
ਏਕੈ ਓਅੰਕਾਰਿ = (ਕੇਵਲ) ਇਕ ਪਰਮਾਤਮਾ ਵਿਚ। ਏਕ ਧੁਨਿ = ਇਕੋ ਲਗਨ, ਹਰ ਵੇਲੇ ਦੀ ਸੁਰਤਿ। ਏਕੈ ਰਾਗੁ = ਇਕ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਦਾ ਰਾਗੁ। ਅਲਾਪੈ = ਉਚਾਰਦਾ ਹੈ।(ਹੇ ਭਾਈ! ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ) ਸਿਰਫ਼ ਇਕ ਪਰਮਾਤਮਾ (ਦੇ ਚਰਨਾਂ) ਵਿਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,
 
एका देसी एकु दिखावै एको रहिआ बिआपै ॥
Ėkā ḏesī ek ḏikẖāvai eko rahi▫ā bi▫āpai.
He lives in the land of the One Lord, shows the way to the One Lord, and remains attuned to the One Lord.
ਉਹ ਇੱਕ ਵਾਹਿਗੁਰੂ ਦੇ ਦੇਸ਼ ਅੰਦਰ ਵੱਸਦਾ ਹੈ, ਇਕ ਵਾਹਿਗੁਰੂ ਦਾ ਮਾਰਗ ਵਿਖਾਲਦਾ ਹੈ ਅਤੇ ਇਕ ਸੁਆਮੀ ਨੂੰ ਹੀ ਸਾਰੇ ਵਿਆਪਕ ਦੇਖਦਾ ਹੈ।
ਏਕਾ ਦੇਸੀ = (ਸਿਰਫ਼) ਇਕ ਪ੍ਰਭੂ ਦੇ ਦੇਸ ਦਾ ਵਾਸੀ। ਏਕੁ ਦਿਖਾਵੈ = (ਹੋਰਨਾਂ ਨੂੰ ਭੀ) ਇਕ ਪ੍ਰਭੂ ਦਾ ਹੀ ਦਰਸ਼ਨ ਕਰਾਂਦਾ ਹੈ। ਏਕੋ = ਇਕ ਪਰਮਾਤਮਾ ਹੀ।ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ।
 
एका सुरति एका ही सेवा एको गुर ते जापै ॥१॥
Ėkā suraṯ ekā hī sevā eko gur ṯe jāpai. ||1||
He centers his consciousness on the One Lord, and serves only the One Lord, who is known through the Guru. ||1||
ਉਹ ਇਕ ਹਰੀ ਦਾ ਦਧਿਆਨ ਧਾਰਦਾ ਹੈ, ਕੇਵਲ ਇਕ ਪ੍ਰਭੂ ਦੀ ਹੀ ਘਾਲ ਕਮਾਉਂਦਾ ਹੈ ਜੋ ਗੁਰਾਂ ਦੇ ਰਾਹੀਂ ਜਾਣਿਆਂ ਜਾਂਦਾ ਹੈ।
ਏਕਿ ਸੁਰਤਿ = ਇਕ ਪ੍ਰਭੂ ਦਾ ਹੀ ਧਿਆਨ। ਸੇਵਾ = ਭਗਤੀ। ਗੁਰ ਤੇ = ਗੁਰੂ ਤੋਂ। ਜਾਪੈ = ਜਪਦਾ ਹੈ ॥੧॥ਉਸ ਦੀ ਸੁਰਤ ਸਿਰਫ਼ ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ ॥੧॥
 
भलो भलो रे कीरतनीआ ॥
Bẖalo bẖalo re kīraṯnī▫ā.
Blessed and good is such a kirtanee, who sings such Praises.
ਓ ਸ਼ਲਾਘਾ-ਯੋਗ, ਸ਼ਲਾਘਾ ਯੋਗ ਹੈ ਐਹੋ ਜਿਹਾ ਜੱਸ ਗਾਉਣ ਵਾਲਾ।
ਰੇ = ਹੇ ਭਾਈ! ਭਲੋ ਕੀਰਤਨੀਆ = ਚੰਗਾ ਕੀਰਤਨੀ। ਕੀਰਤਨੀਆ = ਕੀਰਤਨ ਕਰਨ ਵਾਲਾ ਰਾਸਧਾਰੀਆ।ਹੇ ਭਾਈ! ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ,
 
राम रमा रामा गुन गाउ ॥
Rām ramā rāmā gun gā▫o.
He sings the Glorious Praises of the Lord,
ਉਹ ਸਰਬ ਵਿਆਪਕ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ,
ਰਮਾ = ਸਰਬ-ਵਿਆਪਕ। ਗਾਉ = ਗਾਂਦਾ ਹੈ।ਜੇਹੜਾ ਮਨੁੱਖ ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ,
 
छोडि माइआ के धंध सुआउ ॥१॥ रहाउ ॥
Cẖẖod mā▫i▫ā ke ḏẖanḏẖ su▫ā▫o. ||1|| rahā▫o.
and renounces the entanglements and pursuits of Maya. ||1||Pause||
ਸੰਸਾਰੀ ਪੁਆੜਿਆਂ ਦੇ ਸਾਰੇ ਸੁਆਦਾਂ ਨੂੰ ਤਿਆਗ ਕੇ। ਠਹਿਰਾਓ।
ਸੁਆਉ = ਸੁਆਰਥ, ਖ਼ੁਦ-ਗ਼ਰਜ਼ੀ ॥੧॥ਅਤੇ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ) ॥੧॥ ਰਹਾਉ॥
 
पंच बजित्र करे संतोखा सात सुरा लै चालै ॥
Pancẖ bājiṯar kare sanṯokẖā sāṯ surā lai cẖālai.
He makes the five virtues, like contentment, his musical instruments, and plays the seven notes of the love of the Lord.
ਸੰਤੁਸ਼ਟਤਾ ਜੈਸੀਆਂ ਪੰਜ ਨੇਕੀਆਂ ਨੂੰ, ਉਹ ਆਪਣੇ ਸੰਗੀਤਕ ਸਾਜ਼ ਬਣਾਉਂਦਾ ਹੈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਟੁਰਨ ਨੂੰ ਆਪਣੀਆਂ ਸਤ ਸੁਰਾਂ।
ਬਜਿਤ੍ਰ = ਵਾਜੇ, ਸਾਜ। ਸੰਤੋਖਾ = ਸਤ ਸੰਤੋਖ ਦਇਆ ਆਦਿਕ ਨੂੰ। ਸਾਤ ਸੁਰਾ = ਸੱਤ (ਸਾ, ਰੇ, ਗਾ, ਮਾ, ਪਾ, ਧਾ, ਨੀ,) ਸੁਰਾਂ। ਲੈ = ਲੀਨਤਾ ਵਿਚ, ਪ੍ਰਭੂ-ਚਰਨਾਂ ਵਿਚ ਮਗਨ ਰਹਿ ਕੇ। ਚਾਲੈ = ਤੁਰਦਾ ਹੈ, ਕਿਰਤ = ਕਾਰ ਕਰਦਾ ਹੈ।(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ ਸਤ) ਸੰਤੋਖ (ਆਦਿਕ ਗੁਣਾਂ) ਨੂੰ ਪੰਜ (ਕਿਸਮ ਦੇ) ਸਾਜ ਬਣਾਂਦਾ ਹੈ, ਪ੍ਰਭੂ-ਚਰਨਾਂ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੈ-ਇਹੀ ਉਸ ਵਾਸਤੇ (ਸਾ, ਰੇ ਆਦਿਕ) ਸੱਤ ਸੁਰਾਂ (ਦਾ ਆਲਾਪ ਹੈ)।
 
बाजा माणु ताणु तजि ताना पाउ न बीगा घालै ॥
Bājā māṇ ṯāṇ ṯaj ṯānā pā▫o na bīgā gẖālai.
The notes he plays are the renunciation of pride and power; his feet keep the beat on the straight path.
ਆਪਣੇ ਬਲ ਦੇ ਹੰਕਾਰ ਤਿਆਗਣ ਨੂੰ ਉਹ ਆਪਣੇ ਸੰਗੀਤਕ ਯੰਤਰ ਦੀ ਲੈਅ ਸੁਰ ਬਣਾਉਂਦਾ ਹੈ ਅਤੇ ਆਪਣਾ ਪੈਰ ਟੇਢੇ ਮਾਰਗ ਅੰਦਰ ਨਹੀਂ ਰੱਖਦਾ।
ਮਾਣੁ ਤਾਣੁ = ਅਹੰਕਾਰ, ਆਪਣੀ ਤਾਕਤ ਦਾ ਭਰੋਸਾ। ਤਜਿ = ਤਜੇ, ਤਿਆਗਦਾ ਹੈ। ਤਾਨਾ = ਤਾਨ-ਪਲਟਾ। ਬੀਗਾ = ਵਿੰਗਾ। ਪਾਉ ਨ ਬੀਗਾ ਘਾਲੈ = ਵਿੰਗਾ ਪੈਰ ਨਹੀਂ ਧਰਦਾ, ਮੰਦੇ ਪਾਸੇ ਨਹੀਂ ਜਾਂਦਾ।ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ-ਇਹੀ ਉਸ ਦਾ ਵਾਜਾ (ਵਜਾਣਾ) ਹੈ। ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ-ਇਹੀ ਉਸ ਵਾਸਤੇ ਤਾਨ-ਪਲਟਾ (ਆਲਾਪ) ਹੈ।
 
फेरी फेरु न होवै कब ही एकु सबदु बंधि पालै ॥२॥
Ferī fer na hovai kab hī ek sabaḏ banḏẖ pālai. ||2||
He does not enter the cycle of reincarnation ever again; he keeps the One Word of the Shabad tied to the hem of his robe. ||2||
ਉਹ ਇਕ ਨਾਮ ਨੂੰ ਆਪਦੇ ਪੱਲੇ ਨਾਲ ਬੰਨ੍ਹ ਲੈਂਦਾ ਹੈ ਅਤੇ ਕਦਾਚਿੱਤ ਮੁੜ ਕੇ ਆਉਣ ਤੇ ਜਾਣ ਦੇ ਗੇੜੇ ਵਿੱਚ ਨਹੀਂ ਪੈਂਦਾ।
ਫੇਰੀ = ਨਿਰਤਕਾਰੀ ਵੇਲੇ ਭੁਆਂਟਣੀ। ਫੇਰੁ = ਜਨਮ ਮਰਨ ਦਾ ਗੇੜ। ਬੰਧਿ = ਬੰਧੇ, ਬੰਨ੍ਹਦਾ ਹੈ। ਪਾਲੈ = ਪੱਲੇ ॥੨॥ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ੍ਹੀ ਰੱਖਦਾ ਹੈ (ਹਿਰਦੇ ਵਿਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ) ਕਦੇ ਜਨਮ-ਮਰਨ ਦਾ ਗੇੜ ਨਹੀਂ ਹੁੰਦਾ-ਇਹੀ (ਰਾਸ ਪਾਣ ਵੇਲੇ) ਉਸ ਦੀ ਨਾਚ-ਭੁਆਂਟਣੀ ਹੈ ॥੨॥
 
नारदी नरहर जाणि हदूरे ॥
Nārḏī narhar jāṇ haḏūre.
To play like Naarad, is to know that the Lord is ever-present.
ਨਾਰਦ ਦੀ ਤਰ੍ਹਾਂ ਖੇਲਣਾ, ਉਸ ਲਈ ਪ੍ਰਭੂ ਨੂੰ ਐਨ ਹਾਜ਼ਰ ਨਾਜ਼ਰ ਅਨੁਭਵ ਕਰਨਾ ਹੈ।
ਨਾਰਦੀ = ਨਾਰਦ ਵਾਲੀ ਨਿਰਤਕਾਰੀ। ਨਰਹਰ = ਪਰਮਾਤਮਾ। ਹਦੂਰੇ = ਹਾਜ਼ਰ ਨਾਜ਼ਰ, ਅੰਗ-ਸੰਗ।(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ) ਪਰਮਾਤਮਾ ਨੂੰ (ਸਦਾ ਆਪਣੇ) ਅੰਗ-ਸੰਗ ਜਾਣਦਾ ਹੈ-ਇਹ ਹੈ ਉਸ ਦੇ ਵਾਸਤੇ ਨਾਰਦ-ਭਗਤੀ ਵਾਲਾ ਨਾਚ।
 
घूंघर खड़कु तिआगि विसूरे ॥
Gẖūngar kẖaṛak ṯi▫āg visūre.
The tinkling of the ankle bells is the shedding of sorrows and worries.
ਆਪਣਿਆਂ ਗਮਾਂ ਨੂੰ ਛੱਡਣਾਂ ਉਸ ਲਈ ਘੁੰਗਰੂਆਂ ਦੀ ਛਣਛਣਾਹਟ ਹੈ।
ਘੂੰਘਰ ਖੜਕੁ = ਘੁੰਘਰੂਆਂ ਦਾ ਖੜਾਕ। ਵਿਸੂਰ = ਚਿੰਤਾ-ਝੋਰੇ।(ਇਸ ਤਰ੍ਹਾਂ) ਉਹ (ਦੁਨੀਆ ਦੇ ਸਾਰੇ) ਚਿੰਤਾ-ਝੋਰੇ ਤਿਆਗ ਦੇਂਦਾ ਹੈ-ਇਹ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ।
 
सहज अनंद दिखावै भावै ॥
Sahj anand ḏikẖāvai bẖāvai.
The dramatic gestures of acting are celestial bliss.
ਬੈਕੁੰਠੀ ਪ੍ਰਸੰਨਤਾ ਅੰਦਰ ਵੱਸਣਾ ਉਸ ਦਾ ਆਪਣਾ ਹਾਵ-ਭਾਵ ਵਿਖਾਲਣਾ ਹੈ।
ਸਹਜ ਅਨੰਦ = ਆਤਮਕ ਅਡੋਲਤਾ ਦਾ ਅਨੰਦ। ਭਾਵੈ = ਹਾਵ-ਭਾਵ, ਕਲੋਲ।(ਪ੍ਰਭੂ ਦੇ ਦਰ ਦਾ ਰਾਸਧਾਰੀਆ) ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ (ਮਾਨੋ, ਉਹ) ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ।
 
एहु निरतिकारी जनमि न आवै ॥३॥
Ėhu nirṯikārī janam na āvai. ||3||
Such a dancer is not reincarnated again. ||3||
ਐਹੋ ਜਿਹਾ ਨਚਾਰ ਮੁੜ ਕੇ ਜਨਮ ਨਹੀਂ ਧਾਰਦਾ।
ਨਿਰਤਿਕਾਰੀ = ਨਾਚ, ਮੂਰਤੀ ਦੀ ਪੂਜਾ ਵੇਲੇ ਨਾਚ। ਜਨਮਿ = ਜਨਮ ਵਿਚ ॥੩॥ਹੇ ਭਾਈ! ਜੇਹੜਾ ਭੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੩॥
 
जे को अपने ठाकुर भावै ॥
Je ko apne ṯẖākur bẖāvai.
If anyone, becomes pleasing to his Lord and Master,
ਜੇਕਰ ਕੋਈ ਜਣਾ ਆਪਣੇ ਸਾਈਂ ਨੂੰ ਚੰਗਾ ਲੱਗਣ ਲੱਗ ਜਾਵੇ,
ਕੋ = ਕੋਈ ਮਨੁੱਖ। ਠਾਕੁਰ ਭਾਵੈ = ਪਰਮਾਤਮਾ ਨੂੰ ਪਿਆਰਾ ਲੱਗਦਾ ਹੈ।ਹੇ ਭਾਈ! ਜੇ ਕ੍ਰੋੜਾਂ ਵਿਚੋਂ ਕੋਈ ਮਨੁੱਖ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,
 
कोटि मधि एहु कीरतनु गावै ॥
Kot maḏẖ ehu kīrṯan gāvai.
out of millions of people, he sings the Lord's Praises in this way.
ਕ੍ਰੋੜਾਂ ਵਿਚੋਂ ਉਹ ਪ੍ਰਾਣੀ ਹੀ ਇਸ ਤਰ੍ਹਾਂ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
ਕੋਟਿ ਮਧਿ = ਕ੍ਰੋੜਾਂ ਵਿਚੋਂ।ਤਾਂ ਉਹ (ਪ੍ਰਭੂ ਦਾ) ਇਹ ਕੀਰਤਨ ਗਾਂਦਾ ਹੈ।
 
साधसंगति की जावउ टेक ॥
Sāḏẖsangaṯ kī jāva▫o tek.
I have taken the Support of the Saadh Sangat, the Company of the Holy.
ਗੁਰੂ ਜੀ ਆਖਦੇ ਹਨ ਮੈਂ, ਸਾਧ ਸੰਗਤ ਦਾ ਆਸਰਾ ਲੈਂਦਾ ਹਾਂ।
ਜਾਵਉ = ਜਾਵਉਂ, ਮੈਂ ਜਾਂਦਾ ਹਾਂ। ਟੇਕ = ਸਰਨ।ਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ,
 
कहु नानक तिसु कीरतनु एक ॥४॥८॥
Kaho Nānak ṯis kīrṯan ek. ||4||8||
Says Nanak, the Kirtan of the One Lord's Praises are sung there. ||4||8||
ਉਹ ਓਥੇ ਕੇਵਲ ਇਕ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ।
ਤਿਸੁ = ਉਸ (ਸਾਧ ਸੰਗਤਿ) ਦਾ। ਏਕ = ਇਕੋ ਟੇਕ, ਇਕੋ ਆਸਰਾ ॥੪॥੮॥ਕਿਉਂਕਿ ਹੇ ਨਾਨਕ! ਆਖ- (ਸਾਧ ਸੰਗਤਿ ਨੂੰ ਕੀਰਤਨ ਹੀ ਜ਼ਿੰਦਗੀ ਦਾ) ਇਕੋ ਇਕ ਸਹਾਰਾ ਹੈ ॥੪॥੮॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
कोई बोलै राम राम कोई खुदाइ ॥
Ko▫ī bolai rām rām ko▫ī kẖuḏā▫e.
Some call Him, 'Raam, Raam', and some call Him, 'Khudaa-i'.
ਕਈ ਸੁਆਮੀ ਨੂੰ ਰਾਮ, ਰਾਮ ਆਖਦੇ ਹਨ ਅਤੇ ਕਈ ਖੁਦਾ।
xxxਹੇ ਭਾਈ! ਕੋਈ ਮਨੁੱਖ (ਪਰਮਾਤਮਾ ਦਾ ਨਾਮ) 'ਰਾਮ ਰਾਮ' ਉਚਾਰਦਾ ਹੈ, ਕੋਈ ਉਸ ਨੂੰ 'ਖ਼ੁਦਾਇ, ਖ਼ੁਦਾਇ' ਆਖਦਾ ਹੈ।
 
कोई सेवै गुसईआ कोई अलाहि ॥१॥
Ko▫ī sevai gus▫ī▫ā ko▫ī alāhi. ||1||
Some serve Him as 'Gusain', others as 'Allah'. ||1||
ਕਈ ਉਸਨੂੰ ਗੁਸਾਈਂ ਜਾਣ ਸੇਵਦੇ ਹਨ ਤੇ ਕਈ ਅੱਲ੍ਹਾ ਜਾਣ।
ਗੁਸਈਆ = ਗੋਸਾਈਂ। ਅਲਾਇ = ਅੱਲਾ ॥੧॥ਕੋਈ ਮਨੁੱਖ ਉਸ ਨੂੰ 'ਗੋਸਾਈਂ' ਆਖ ਕੇ ਉਸ ਦੀ ਭਗਤੀ ਕਰਦਾ ਹੈ, ਕੋਈ 'ਅੱਲਾ' ਆਖ ਕੇ ਬੰਦਗੀ ਕਰਦਾ ਹੈ ॥੧॥
 
कारण करण करीम ॥
Kāraṇ karaṇ karīm.
He is the Cause of causes, the Generous Lord.
ਉਹ ਸਬਬਾਂ ਦਾ ਸਬਬ ਅਤੇ ਦਾਤਾਰ ਹੈ।
ਕਾਰਣ ਕਰਣ = ਜਗਤ ਦਾ ਕਾਰਣ, ਜਗਤ ਦਾ ਮੂਲ। ਕਰਣ = ਜਗਤ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ।ਹੇ ਸਾਰੇ ਜਗਤ ਦੇ ਮੂਲ! ਹੇ ਬਖ਼ਸ਼ਿੰਦ!
 
किरपा धारि रहीम ॥१॥ रहाउ ॥
Kirpā ḏẖār rahīm. ||1|| rahā▫o.
He showers His Grace and Mercy upon us. ||1||Pause||
ਕਈ ਮਿਹਰ ਕਰਨ ਵਾਲੇ ਦਾ ਜਿਕਰ ਕਰਦੇ ਹਨ ਅਤੇ ਕਈ ਮਿਹਰਬਾਨ ਦਾ। ਠਹਿਰਾਓ।
ਕਿਰਪਾ ਧਾਰਿ = ਕਿਰਪਾ-ਧਾਰਿ, ਕਿਰਪਾ ਕਰਨ ਵਾਲਾ। ਰਹੀਮ = ਰਹਿਮ ਕਰਨ ਵਾਲਾ ॥੧॥ਹੇ ਕਿਰਪਾਲ! ਹੇ ਰਹਿਮ ਕਰਨ ਵਾਲੇ! (ਜੀਵਾਂ ਨੇ ਆਪੋ ਆਪਣੇ ਧਰਮ-ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ, ਪਰ ਤੂੰ ਸਭ ਦਾ ਸਾਂਝਾ ਹੈਂ) ॥੧॥ ਰਹਾਉ॥
 
कोई नावै तीरथि कोई हज जाइ ॥
Ko▫ī nāvai ṯirath ko▫ī haj jā▫e.
Some bathe at sacred shrines of pilgrimage, and some make the pilgrimage to Mecca.|
ਕਈ ਹਿੰਦੂ ਯਾਤਰਾ ਅਸਥਾਨਾਂ ਤੇ ਇਸ਼ਨਾਨ ਕਰਦੇ ਹਨ ਅਤੇ ਕਈ ਮੱਕੇ ਦੀ ਯਾਤਰਾ ਕਰਦੇ ਹਨ।
ਨਾਵੈ = ਨ੍ਹਾਵੈ, ਇਸ਼ਨਾਨ ਕਰਦਾ ਹੈ। ਤੀਰਥਿ = ਤੀਰਥ ਉੱਤੇ। ਹਜ ਜਾਇ = ਕਾਅਬੇ ਦਾ ਦਰਸ਼ਨ ਕਰਨ ਜਾਂਦਾ ਹੈ।ਹੇ ਭਾਈ! ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ (ਮੱਕੇ) ਹੱਜ ਕਰਨ ਵਾਸਤੇ ਜਾਂਦਾ ਹੈ।
 
कोई करै पूजा कोई सिरु निवाइ ॥२॥
Ko▫ī karai pūjā ko▫ī sir nivā▫e. ||2||
Some perform devotional worship services, and some bow their heads in prayer. ||2||
ਕਈ ਹਿੰਦੂਆਂ ਵਾਲੀ ਉਪਾਸ਼ਨਾ ਕਰਦੇ ਹਨ ਅਤੇ ਕਈ ਮੁਸਲਮਾਨੀ ਤਰੀਕੇ ਨਾਲ ਸੀਸ ਨਿਵਾਉਂਦੇ ਹਨ।
ਸਿਰੁ ਨਿਵਾਇ = ਨਮਾਜ਼ ਪੜ੍ਹਦਾ ਹੈ ॥੨॥ਕੋਈ ਮਨੁੱਖ (ਪ੍ਰਭੂ ਦੀ ਮੂਰਤੀ ਬਣਾ ਕੇ) ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ ॥੨॥
 
कोई पड़ै बेद कोई कतेब ॥
Ko▫ī paṛai beḏ ko▫ī kaṯeb.
Some read the Vedas, and some the Koran.
ਕਈ ਵੇਦਾਂ ਨੂੰ ਵਾਚਦੇ ਹਨ ਅਤੇ ਕਈ ਮੁਸਲਮਾਨੀ, ਈਸਾਈ, ਮੂਸਾਈ, ਮਜ਼ਹਬੀ ਕਿਤਾਬਾਂ ਨੂੰ।
ਕਤੇਬ = ਕੁਰਾਨ, ਅੰਜੀਲ ਆਦਿਕ ਪੱਛਮੀ ਧਰਮਾਂ ਦੇ ਧਾਰਮਿਕ ਗ੍ਰੰਥ।ਹੇ ਭਾਈ! ਕੋਈ (ਹਿੰਦੂ) ਵੇਦ ਆਦਿਕ ਧਰਮ-ਪੁਸਤਕ ਪੜ੍ਹਦਾ ਹੈ, ਕੋਈ (ਮੁਸਲਮਾਨ ਆਦਿਕ) ਕੁਰਾਨ ਅੰਜੀਲ ਆਦਿਕ ਪੜ੍ਹਦਾ ਹੈ।
 
कोई ओढै नील कोई सुपेद ॥३॥
Ko▫ī odẖai nīl ko▫ī supeḏ. ||3||
Some wear blue robes, and some wear white. ||3||
ਕਈ ਨੀਲੇ ਕੱਪੜੇ ਪਾਉਂਦੇ ਹਨ ਅਤੇ ਕਈ ਚਿੱਟੇ।
ਓਢੈ = ਪਹਿਨਦਾ ਹੈ। ਨੀਲ = ਨੀਲੇ ਕੱਪੜੇ। ਸੁਪੇਦ = ਚਿੱਟੇ ਕੱਪੜੇ ॥੩॥ਕੋਈ (ਮੁਸਲਮਾਨ ਹੋ ਕੇ) ਨੀਲੇ ਕੱਪੜੇ ਪਹਿਨਦਾ ਹੈ, ਕੋਈ (ਹਿੰਦੂ) ਚਿੱਟੇ ਬਸਤ੍ਰ ਪਾਂਦਾ ਹੈ ॥੩॥
 
कोई कहै तुरकु कोई कहै हिंदू ॥
Ko▫ī kahai ṯurak ko▫ī kahai hinḏū.
Some call themselves Muslim, and some call themselves Hindu.
ਇਕ ਆਪਣੇ ਆਪ ਨੂੰ ਮੁਸਲਿਮ ਆਖਦਾ ਹੈ ਅਤੇ ਇਕ ਆਪਣੇ ਆਪ ਨੂੰ ਹਿੰਦੂ ਆਖਦਾ ਹੈ।
ਤੁਰਕੁ = ਮੁਸਲਮਾਨ।ਹੇ ਭਾਈ! ਕੋਈ ਮਨੁੱਖ ਆਖਦਾ ਹੈ 'ਮੈਂ ਮੁਸਲਮਾਨ ਹਾਂ', ਕੋਈ ਆਖਦਾ ਹੈ 'ਮੈਂ ਹਿੰਦੂ ਹਾਂ'।
 
कोई बाछै भिसतु कोई सुरगिंदू ॥४॥
Ko▫ī bācẖẖai bẖisaṯ ko▫ī surginḏū. ||4||
Some yearn for paradise, and others long for heaven. ||4||
ਇਕ ਮੁਸਲਮਾਨੀ ਬਹਿਸ਼ਤ ਨੂੰ ਚਾਹੁੰਦਾ ਹੈ ਅਤੇ ਇਕ ਹਿੰਦੂਆਂ ਦੇ ਸੁਰਗ ਨੂੰ।
ਬਾਛੈ = ਮੰਗਦਾ ਹੈ, ਚਾਹੁੰਦਾ ਹੈ। ਭਿਸਤੁ = ਬਹਿਸ਼ਤ। ਸੁਰਗਿੰਦੂ = ਸੁਰਗ-ਇੰਦੂ, ਇੰਦਰ ਦੇਵਤੇ ਦਾ ਸੁਰਗ ॥੪॥ਕੋਈ ਮਨੁੱਖ (ਪਰਮਾਤਮਾ ਪਾਸੋਂ) ਬਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ ॥੪॥
 
कहु नानक जिनि हुकमु पछाता ॥
Kaho Nānak jin hukam pacẖẖāṯā.
Says Nanak, one who realizes the Hukam of God's Will,
ਗੁਰੂ ਜੀ ਫਰਮਾਉਂਦੇ ਹਨ, ਜੋ ਵਾਹਿਗੁਰੂ ਦੀ ਰਜਾ ਨੂੰ ਅਨੁਭਵ ਕਰਦਾ ਹੈ,
ਜਿਨਿ = ਜਿਸ (ਮਨੁੱਖ) ਨੇ।ਹੇ ਨਾਨਕ! ਆਖ-ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ,
 
प्रभ साहिब का तिनि भेदु जाता ॥५॥९॥
Parabẖ sāhib kā ṯin bẖeḏ jāṯā. ||5||9||
knows the secrets of his Lord and Master. ||5||9||
ਉਹ ਸੁਆਮੀ ਮਾਲਕ ਦੇ ਭੇਤ ਨੂੰ ਜਾਣ ਲੈਂਦਾ ਹੈ।
ਤਿਨਿ = ਉਸ (ਮਨੁੱਖ) ਨੇ ॥੫॥੯॥ਉਸ ਨੇ ਮਾਲਕ-ਪ੍ਰਭੂ ਦਾ ਭੇਤ ਪਾ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ) ॥੫॥੯॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
पवनै महि पवनु समाइआ ॥
Pavnai mėh pavan samā▫i▫ā.
The wind merges into the wind.
ਸੁਆਸ ਹਵਾ ਵਿੱਚ ਲੀਨ ਹੋ ਜਾਂਦਾ ਹੈ।
ਪਵਨੈ ਮਹਿ = ਹਵਾ ਵਿਚ ਹੀ। ਪਵਨੁ = ਹਵਾ, ਸੁਆਸ। ਸਮਾਇਆ = ਮਿਲ ਜਾਂਦਾ ਹੈ।(ਹੇ ਭਾਈ! ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ,
 
जोती महि जोति रलि जाइआ ॥
Joṯī mėh joṯ ral jā▫i▫ā.
The light blends into the light.
ਅੱਗ ਵਿੱਚ ਅੱਗ ਮਿਲ ਜਾਂਦੀ ਹੈ।
xxxਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ।
 
माटी माटी होई एक ॥
Mātī mātī ho▫ī ek.
The dust becomes one with the dust.
ਮਿੱਟੀ ਨਾਲ ਇਕ-ਮਿਕ ਹੋ ਜਾਂਦੀ ਹੈ।
xxx(ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ,
 
रोवनहारे की कवन टेक ॥१॥
Rovanhāre kī kavan tek. ||1||
What support is there for the one who is lamenting? ||1||
ਵਿਰਲਾਪ ਕਰਨ ਵਾਲੇ ਦਾ ਏਥੇ ਸਥਿਰ ਟਿਕੇ ਰਹਿਣ ਦਾ ਕਿਹੜਾ ਆਸਰਾ ਹੈ?
ਕਵਨ ਟੇਕ = ਕੇਹੜਾ ਆਸਰਾ? ਭੁਲੇਖੇ ਦੇ ਕਾਰਨ ਹੀ ॥੧॥(ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ ॥੧॥
 
कउनु मूआ रे कउनु मूआ ॥
Ka▫un mū▫ā re ka▫un mū▫ā.
Who has died? O, who has died?
ਹੇ! ਕੌਣ ਮਰ ਗਿਆ ਹੈ, ਕੌਣ ਮਰ ਗਿਆ ਹੈ?
ਰੇ = ਹੇ ਭਾਈ! ਕਉਨੁ ਮੂਆ = (ਅਸਲ ਵਿਚ) ਕੋਈ ਭੀ ਨਹੀਂ ਮਰਦਾ।ਹੇ ਭਾਈ! (ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ।
 
ब्रहम गिआनी मिलि करहु बीचारा इहु तउ चलतु भइआ ॥१॥ रहाउ ॥
Barahm gi▫ānī mil karahu bīcẖārā ih ṯa▫o cẖalaṯ bẖa▫i▫ā. ||1|| rahā▫o.
O God-realized beings, meet together and consider this. What a wondrous thing has happened! ||1||Pause||
ਇਕੱਤਰ ਹੋ ਕੇ, ਇਸ ਨੂੰ ਸੋਚੋ, ਵੀਚਾਰੋ! ਹੇ ਵਾਹਿਗੁਰੂ ਦੇ ਗਿਆਤਿਓ! ਇਹ ਤਾਂ ਅਸਚਰਜ ਗੱਲ ਹੋ ਗਈ ਹੈ। ਠਹਿਰਾਓ।
ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਮਨੁੱਖ, ਗੁਰਮੁਖ, ਗੁਰੂ। ਮਿਲਿ = ਮਿਲ ਕੇ। ਤਉ = ਤਾਂ। ਚਲਤੁ = ਖੇਡ, ਤਮਾਸ਼ਾ ॥੧॥ਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ ॥੧॥ ਰਹਾਉ॥
 
अगली किछु खबरि न पाई ॥
Aglī kicẖẖ kẖabar na pā▫ī.
No one knows what happens after death.
ਕੋਈ ਨਹੀਂ ਜਾਣਦਾ ਕਿ ਅੱਗੇ ਨੂੰ ਉਸ ਨਾਲ ਕੀ ਵਾਪਰਨਾ ਹੈ।
ਅਗਲੀ = ਅਗਾਂਹ ਵਰਤਣ ਵਾਲੀ।(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ,
 
रोवनहारु भि ऊठि सिधाई ॥
Rovanhār bẖė ūṯẖ siḏẖā▫ī.
The one who is lamenting will also arise and depart.
ਵਿਰਲਾਪ ਕਰਨ ਵਾਲਾ ਭੀ ਉਠ ਕੇ ਟੁਰ ਜਾਂਦਾ ਹੈ।
ਊਠਿ = ਉੱਠ ਕੇ। ਸਿਧਾਈ = ਚਲਾ ਜਾਂਦਾ ਹੈ।ਕਿ ਜੇਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਭੀ ਇਥੋਂ ਕੂਚ ਕਰ ਜਾਣਾ ਹੈ।
 
भरम मोह के बांधे बंध ॥
Bẖaram moh ke bāʼnḏẖe banḏẖ.
Mortal beings are bound by the bonds of doubt and attachment.
ਸੰਦੇਹ ਅਤੇ ਸੰਸਾਰੀ ਮਮਤਾ ਦੀਆਂ ਜੰਜੀਰਾਂ ਨਾਲ ਪ੍ਰਾਣੀ ਜਕੜੇ ਜਾਂਦੇ ਹਨ।
ਬੰਧ = ਬੰਧਨ।(ਹੇ ਭਾਈ! ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ,
 
सुपनु भइआ भखलाए अंध ॥२॥
Supan bẖa▫i▫ā bẖakẖlā▫e anḏẖ. ||2||
When life becomes a dream, the blind man babbles and grieves in vain. ||2||
ਜਦ ਜੀਵਨ ਸੁਪਨਾ ਹੋ ਜਾਂਦਾ ਹੈ, ਅੰਨ੍ਹਾ ਆਦਮੀ ਬੇਫਾਇਦਾ ਅਫਸੋਸ ਕਰਦਾ ਹੈ।
ਭਖਲਾਏ = ਬਰੜਾਉਂਦਾ ਹੈ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ॥੨॥(ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ ॥੨॥
 
इहु तउ रचनु रचिआ करतारि ॥
Ih ṯa▫o racẖan racẖi▫ā karṯār.
The Creator Lord created this creation.
ਇਹ ਖਲਕਤ, ਸਿਰਜਣਹਾਰ ਨੇ ਸਾਜੀ ਹੈ।
ਕਰਤਾਰਿ = ਕਰਤਾਰ ਨੇ।ਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇਕ ਖੇਡ ਰਚੀ ਹੋਈ ਹੈ।
 
आवत जावत हुकमि अपारि ॥
Āvaṯ jāvaṯ hukam apār.
It comes and goes, subject to the Will of the Infinite Lord.
ਬੇਅੰਤ ਸਾਹਿਬ ਦੀ ਰਜਾ ਤਾਬੇ ਇਹ ਆਉਂਦੀ ਤੇ ਜਾਂਦੀ ਹੈ।
ਹੁਕਮਿ = (ਪ੍ਰਭੂ ਦੇ) ਹੁਕਮ ਵਿਚ ਹੀ। ਅਪਾਰਿ ਹੁਕਮਿ = ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਦੀ ਰਾਹੀਂ {ਲਫ਼ਜ਼ 'ਅਪਾਰਿ' ਅਤੇ 'ਹੁਕਮਿ' ਇਕੋ ਹੀ 'ਕਾਰਕ' (Case) ਵਿਚ ਹਨ}।ਉਸ ਕਰਤਾਰ ਦੇ ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਵਿਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ।
 
नह को मूआ न मरणै जोगु ॥
Nah ko mū▫ā na marṇai jog.
No one dies; no one is capable of dying.
ਨਾਂ ਕੋਈ ਮਰਦਾ ਹੈ, ਨਾਂ ਕੋਈ ਮਰਣ ਨੂੰ ਸਮਰਥ ਹੈ।
xxxਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ।
 
नह बिनसै अबिनासी होगु ॥३॥
Nah binsai abẖināsī hog. ||3||
The soul does not perish; it is imperishable. ||3||
ਆਤਮਾਂ ਨਾਸ ਨਹੀਂ ਹੁੰਦੀ। ਇਹ ਨਾਸ-ਰਹਿਤ ਹੈ।
xxx॥੩॥ਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ ॥੩॥
 
जो इहु जाणहु सो इहु नाहि ॥
Jo ih jāṇhu so ih nāhi.
That which is known, does not exist.
ਜੋ ਇਹ ਖਿਆਲ ਕੀਤੀ ਜਾਂਦੀ ਹੈ, ਉਹ ਇਹ ਨਹੀਂ ਹੈ।
ਜੋ = ਜਿਹੋ ਜਿਹਾ। ਜਾਣਹੁ = ਤੁਸੀਂ ਸਮਝਦੇ ਹੋ। ਇਹੁ = ਇਹ ਜੀਵਾਤਮਾ ਨੂੰ। ਸੋ = ਉਹੋ ਜਿਹਾ।ਹੇ ਭਾਈ! ਤੁਸੀਂ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ।
 
जानणहारे कउ बलि जाउ ॥
Jānaṇhāre ka▫o bal jā▫o.
I am a sacrifice to the one who knows this.
ਜੋ ਇਸ ਨੂੰ ਜਾਣਦਾ ਹੈ, ਉਸ ਉਤੋਂ ਮੈਂ ਵਾਰਣੇ ਜਾਂਦਾ ਹਾਂ।
ਕਉ = ਨੂੰ, ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ।
 
कहु नानक गुरि भरमु चुकाइआ ॥
Kaho Nānak gur bẖaram cẖukā▫i▫ā.
Says Nanak, the Guru has dispelled my doubt.
ਗੁਰੂ ਜੀ ਫਰਮਾਉਂਦੇ ਹਨ, ਗੁਰਦੇਵ ਜੀ ਨੇ ਮੇਰਾ ਸ਼ੱਕ ਸ਼ੁਬ੍ਹਾ ਨਵਿਰਤ ਕਰ ਦਿੱਤਾ ਹੈ।
ਗੁਰਿ = ਗੁਰੂ ਨੇ। ਭਰਮੁ = ਭੁਲੇਖਾ।ਹੇ ਨਾਨਕ! ਆਖ-ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ,
 
ना कोई मरै न आवै जाइआ ॥४॥१०॥
Nā ko▫ī marai na āvai jā▫i▫ā. ||4||10||
No one dies; no one comes or goes. ||4||10||
ਨਾਂ ਕੋਈ ਮਰਦਾ ਹੈ, ਨਾਂ ਕੋਈ ਆਉਂਦਾ ਜਾਂਦਾ ਹੈ।
ਆਵੈ = ਜੰਮਦਾ ਹੈ। ਜਾਇਆ = ਮਰਦਾ ਹੈ ॥੪॥੧੦॥ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ॥੪॥੧੦॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
जपि गोबिंदु गोपाल लालु ॥
Jap gobinḏ gopāl lāl.
Meditate on the Lord of the Universe, the Beloved Lord of the World.
ਹੇ ਬੰਦੇ! ਤੂੰ ਆਪਣੇ ਪ੍ਰੀਤਮ ਸੁਆਮੀ ਮਾਲਕ ਦਾ ਸਿਮਰਨ ਕਰ।
xxxਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ।
 
राम नाम सिमरि तू जीवहि फिरि न खाई महा कालु ॥१॥ रहाउ ॥
Rām nām simar ṯū jīvėh fir na kẖā▫ī mahā kāl. ||1|| rahā▫o.
Meditating in remembrance on the Lord's Name, you shall live, and the Great Death shall not consume you ever again. ||1||Pause||
ਸਾਹਿਬ ਦੇ ਨਾਮ ਦੇ ਆਰਾਧਨ ਕਰਨ ਦੁਆਰਾ ਤੂੰ ਜੀਉਂਦਾ ਰਹੇਗਾਂ ਅਤੇ ਵੱਡੀ ਮੌਤ ਤੈਨੂੰ ਮੁੜ ਨਹੀਂ ਖਾਊਂਗੀ। ਠਹਿਰਾਓ।
ਤੂੰ ਜੀਵਹਿ = ਤੂੰ ਜੀਊਂਦਾ ਰਹੇਂਗਾ, ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ। ਮਹਾ ਕਾਲੁ = ਭਿਆਨਕ ਆਤਮਕ ਮੌਤ ॥੧॥ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ ॥੧॥ ਰਹਾਉ॥
 
कोटि जनम भ्रमि भ्रमि भ्रमि आइओ ॥
Kot janam bẖaram bẖaram bẖaram ā▫i▫o.
Through millions of incarnations, you have come, wandering, wandering, wandering.
ਤੂੰ ਕਰੋੜਾਂ ਹੀ ਜਨਮਾਂ ਅੰਦਰ ਭਟਕਦਾ, ਭਟਕਦਾ, ਭਟਕਦਾ ਹੋਇਆ ਆਇਆ ਹੈਂ।
ਕੋਟਿ = ਕ੍ਰੋੜਾਂ। ਭ੍ਰਮਿ ਭ੍ਰਮਿ ਭ੍ਰਮਿ = ਮੁੜ ਮੁੜ ਭਟਕ ਭਟਕ ਕੇ। ਆਇਓ = ਤੂੰ (ਇਸ ਮਨੁੱਖਾ ਜਨਮ ਵਿਚ) ਆਇਆ ਹੈਂ।ਹੇ ਭਾਈ! (ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ,