Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

मनु कीनो दह दिस बिस्रामु ॥
Man kīno ḏah ḏis bisrām.
but your mind wanders in the ten directions.
ਪ੍ਰੰਤੂ ਤੇਰਾ ਮਨੂਆ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
ਦਹ ਦਿਸ = ਦਸ ਦਿਸ਼ਾਂ ਵਿਚ, ਦਸੀਂ ਪਾਸੀਂ।ਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ।
 
तिलकु चरावै पाई पाइ ॥
Ŧilak cẖarāvai pā▫ī pā▫e.
You apply a ceremonial tilak mark to its forehead, and fall at its feet.
ਤੂੰ ਪੱਥਰ ਦੇ ਦੇਵਤੇ ਨੂੰ ਟਿੱਕਾ ਲਾਉਂਦਾ ਹੈਂ ਅਤੇ ਇਸ ਦੇ ਪੈਰੀਂ ਪੈਂਦਾ ਹੈਂ।
ਚਰਾਵੈ = ਮੱਥੇ ਉੱਤੇ ਲਾਂਦਾ ਹੈ। ਪਾਈ = ਪਾਈਂ, ਪੈਰੀਂ। ਪਾਇ = ਪੈਂਦਾ ਹੈ।ਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ (ਭੀ) ਪੈਂਦਾ ਹੈ,
 
लोक पचारा अंधु कमाइ ॥२॥
Lok pacẖārā anḏẖ kamā▫e. ||2||
You try to appease the people, and act blindly. ||2||
ਤੂੰ ਲੋਕਾਂ ਨੂੰ ਖੁਸ਼ ਕਰਦਾ ਹੈਂ ਅਤੇ ਅੰਨ੍ਹੇ ਕੰਮ ਕਰਦਾ ਹੈਂ।
ਪਚਾਰਾ = ਪਰਚਾਉਣ ਦਾ ਕੰਮ। ਅੰਧੁ = ਅੰਨ੍ਹਾ ਮਨੁੱਖ ॥੨॥ਪਰ ਇਹ ਸਭ ਕੁਝ ਉਹ ਸਿਰਫ਼ ਦੁਨੀਆ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ ॥੨॥
 
खटु करमा अरु आसणु धोती ॥
Kẖat karmā ar āsaṇ ḏẖoṯī.
You perform the six religious rituals, and sit wearing your loin-cloth.
ਤੂੰ ਛੇ ਧਾਰਮਕ ਸੰਸਕਾਰ ਕਰਦਾ ਹੈਂ, ਆਪਣੇ ਬੈਠਣ ਵਾਲਾ ਕੱਪੜਾ ਵਿਛਾਉਂਦਾ ਹੈਂ, ਅਤੇ ਆਪਣੇ ਤੇੜ ਚਾਦਰ ਪਾਉਂਦਾ ਹੈਂ।
ਖਟੁ ਕਰਮਾ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ {ਦਾਨ ਦੇਣਾ ਤੇ ਲੈਣਾ; ਜੱਗ ਕਰਨਾ ਤੇ ਕਰਾਣਾ; ਵਿੱਦਿਆ ਪੜ੍ਹਨੀ ਤੇ ਪੜ੍ਹਾਣੀ}। ਅਰੁ = ਅਤੇ।(ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ,
 
भागठि ग्रिहि पड़ै नित पोथी ॥
Bẖāgaṯẖ garihi paṛai niṯ pothī.
In the homes of the wealthy, you read the prayer book.
ਅਮੀਰ ਘਰਾਂ ਵਿੱਚ ਤੂੰ ਸਦਾ ਪਵਿੱਤਰ ਪੁਸਤਕਾਂ ਵਾਚਦਾ ਹੈਂ।
ਭਾਗਠਿ = ਭਾਗਾਂ ਵਾਲਾ ਮਨੁੱਖ, ਧਨਾਢ। ਗ੍ਰਿਹਿ = ਘਰ ਵਿਚ।(ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਭੀ ਪਹਿਨਦਾ ਹੈ), ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ,
 
माला फेरै मंगै बिभूत ॥
Mālā ferai mangai bibẖūṯ.
You chant on your mala, and beg for money.
ਤੂੰ ਜਪੁਨੀ ਫੇਰਦਾ ਹੈਂ ਅਤੇ ਧਨ ਦੀ ਜਾਚਨਾ ਕਰਦਾ ਹੈਂ।
ਬਿਭੂਤ = ਧਨ।(ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ-
 
इह बिधि कोइ न तरिओ मीत ॥३॥
Ih biḏẖ ko▫e na ṯari▫o mīṯ. ||3||
No one has ever been saved in this way, friend. ||3||
ਇਸ ਰਤੀ ਨਾਲ ਕਦੇ ਭੀ ਕੋਈ ਪਾਰ ਨਹੀਂ ਉਤਰਿਆ, ਹੇ ਮਿੱਤਰ!
ਮੀਤ = ਹੇ ਮਿੱਤਰ! ॥੩॥ਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ॥੩॥
 
सो पंडितु गुर सबदु कमाइ ॥
So pandiṯ gur sabaḏ kamā▫e.
He alone is a Pandit, who lives the Word of the Guru's Shabad.
ਕੇਵਲ ਉਹ ਹੀ ਆਲਮ ਹੈ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦਾ ਹੈ।
ਸਬਦੁ ਕਮਾਇ = ਸ਼ਬਦ ਅਨੁਸਾਰ ਜੀਵਨ ਢਾਲਦਾ ਹੈ।ਉਹ ਮਨੁੱਖ (ਹੀ) ਪੰਡਿਤ ਹੈ ਜੇਹੜਾ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ।
 
त्रै गुण की ओसु उतरी माइ ॥
Ŧarai guṇ kī os uṯrī mā▫e.
Maya, of the three qualities, leaves him.
ਤਿੰਨਾਂ ਲੱਛਣਾਂ ਵਾਲੀ ਮਾਇਆ ਉਸ ਕੋਲੋਂ ਦੂਰ ਹੋ ਜਾਂਦੀ ਹੈ।
ਓਸੁ = ਉਸ ਮਨੁੱਖ ਦੀ। ਉਤਰੀ = ਲਹਿ ਜਾਂਦੀ ਹੈ। ਤ੍ਰੈ ਗੁਣ ਕੀ ਮਾਇ = ਤਿੰਨ ਗੁਣਾਂ ਵਾਲੀ ਮਾਇਆ।ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।
 
चतुर बेद पूरन हरि नाइ ॥
Cẖaṯur beḏ pūran har nā▫e.
The four Vedas are completely contained within the Lord's Name.
ਜਿਸ ਦੇ ਨਾਮ ਅੰਦਰ ਚਾਰੇ ਵੇਦ ਪੂਰੀ ਤਰ੍ਹਾਂ ਸਮਾਏ ਹੋਏ ਹਨ,
ਚਤੁਰ = ਚਾਰ। ਨਾਇ = ਨਾਮ ਵਿਚ।ਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ।
 
नानक तिस की सरणी पाइ ॥४॥६॥१७॥
Nānak ṯis kī sarṇī pā▫e. ||4||6||17||
Nanak seeks His Sanctuary. ||4||6||17||
ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ।
ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸਬੰਧੰਕ 'ਕੀ' ਦੇ ਕਾਰਨ ਉੱਡ ਗਿਆ ਹੈ}। ਪਾਇ = ਪੈਂਦਾ ਹੈ ॥੪॥੬॥੧੭॥ਹੇ ਨਾਨਕ! (ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ ॥੪॥੬॥੧੭॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
कोटि बिघन नही आवहि नेरि ॥
Kot bigẖan nahī āvahi ner.
Millions of troubles do not come near him;
ਕਰੋੜਾਂ ਹੀ ਆਫਤਾਂ ਉਸ ਦੇ ਨੇੜੇ ਨਹੀਂ ਆਉਂਦੀਆਂ,
ਕੋਟਿ = ਕ੍ਰੋੜਾਂ। ਬਿਘਨ = ਰੁਕਾਵਟਾਂ। ਨੇਰਿ = ਨੇੜੇ।ਹੇ ਭਾਈ! (ਉਸ ਮਨੁੱਖ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਉਸ ਦੇ ਨੇੜੇ ਨਹੀਂ ਆਉਂਦੀਆਂ,
 
अनिक माइआ है ता की चेरि ॥
Anik mā▫i▫ā hai ṯā kī cẖer.
the many manifestations of Maya are his hand-maidens;
ਅਨੇਕਾਂ ਹੀ ਮਾਇਕ ਖਿੱਚਾ ਉਸ ਦੀਆਂ ਟਹਿਲਣਾਂ ਹਨ,
ਤਾ ਕੀ = ਉਸ ਦੀ। ਚੇਰਿ = ਚੇਰੀ, ਦਾਸੀ।ਅਨੇਕਾਂ (ਤਰੀਕਿਆਂ ਨਾਲ ਮੋਹਣ ਵਾਲੀ) ਮਾਇਆ ਉਸ ਦੀ ਦਾਸੀ ਬਣੀ ਰਹਿੰਦੀ ਹੈ,
 
अनिक पाप ता के पानीहार ॥
Anik pāp ṯā ke pānīhār.
countless sins are his water-carriers;
ਅਨੇਕਾਂ ਹੀ ਪਾਪ ਉਸ ਦੇ ਮਾਸ਼ਕੀ ਹਨ,
ਪਾਨੀਹਾਰ = ਪਾਣੀ ਭਰਨ ਵਾਲੇ।(ਜਗਤ ਦੇ) ਅਨੇਕਾਂ ਵਿਕਾਰ ਉਸ ਦਾ ਪਾਣੀ ਭਰਨ ਵਾਲੇ ਬਣ ਜਾਂਦੇ ਹਨ (ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ),
 
जा कउ मइआ भई करतार ॥१॥
Jā ka▫o ma▫i▫ā bẖa▫ī karṯār. ||1||
he is blessed with the Grace of the Creator Lord. ||1||
ਉਹ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ।
ਮਇਆ ਕਰਤਾਰ = ਕਰਤਾਰ ਦੀ ਦਇਆ ॥੧॥ਜਿਸ ਮਨੁੱਖ ਉੱਤੇ ਕਰਤਾਰ ਦੀ ਮੇਹਰ ਹੁੰਦੀ ਹੈ ॥੧॥
 
जिसहि सहाई होइ भगवान ॥
Jisahi sahā▫ī ho▫e bẖagvān.
One who has the Lord God as his help and support -
ਜਿਸ ਦਾ ਮੱਦਦਗਾਰ ਭਾਗਾਂ ਵਾਲਾ ਪ੍ਰਭੂ ਹੈ,
ਸਹਾਈ = ਮਦਦਗਾਰ।ਹੇ ਭਾਈ! ਜਿਸ ਮਨੁੱਖ ਦਾ ਮਦਦਗਾਰ ਪਰਮਾਤਮਾ (ਆਪ) ਬਣਦਾ ਹੈ,
 
अनिक जतन उआ कै सरंजाम ॥१॥ रहाउ ॥
Anik jaṯan u▫ā kai saraʼnjām. ||1|| rahā▫o.
all his efforts are fulfilled. ||1||Pause||
ਉਸ ਦੇ ਅਨੇਕਾਂ ਉਪਰਾਲੇ ਸਫਲ ਹੋ ਜਾਂਦੇ ਹਨ। ਠਹਿਰਾਓ।
ਉਆ ਕੈ = ਉਸ ਦੇ ਘਰ ਵਿਚ। ਸਰੰਜਾਮ = ਸਫਲ {ਫ਼: } ॥੧॥ਉਸ ਦੇ ਘਰ ਵਿਚ (ਉਸ ਦੇ) ਅਨੇਕਾਂ ਉੱਦਮ ਸਫਲ ਹੋ ਜਾਂਦੇ ਹਨ ॥੧॥ ਰਹਾਉ॥
 
करता राखै कीता कउनु ॥
Karṯā rākẖai kīṯā ka▫un.
He is protected by the Creator Lord; what harm can anyone do to him?
ਰੱਬ ਦਾ ਸਾਜਿਆ ਹੋਇਆ ਉਸ ਦਾ ਕੀ ਨੁਕਸਾਨ ਕਰ ਸਕਦਾ ਹੈ, ਜਿਸ ਦੀ ਰੱਖਿਆ ਸਿਰਜਣਹਾਰ ਸੁਆਮੀ ਕਰਦਾ ਹੈ?
ਕੀਤਾ = ਪੈਦਾ ਕੀਤਾ ਹੋਇਆ ਜੀਵ। ਕਉਨੁ = ਕੀਹ ਵਿਚਾਰਾ?ਹੇ ਭਾਈ! ਕਰਤਾਰ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜੀਵ ਉਸ ਮਨੁੱਖ ਦਾ ਕੁਝ ਭੀ ਨਹੀਂ ਵਿਗਾੜ ਸਕਦਾ।
 
कीरी जीतो सगला भवनु ॥
Kīrī jīṯo saglā bẖavan.
Even an ant can conquer the whole world.
ਤਦ ਇਕ ਕੀੜੀ ਭੀ ਸਾਰੇ ਸੰਸਾਰ ਨੂੰ ਜਿੱਤ ਸਕਦੀ ਹੈ।
ਕੀਰੀ = ਕੀੜੀ। ਭਵਨੁ = ਜਗਤ।(ਜੇ ਕਰਤਾਰ ਦੀ ਮੇਹਰ ਹੋਵੇ, ਤਾਂ) ਕੀੜੀ (ਭੀ) ਸਾਰੇ ਜਗਤ ਨੂੰ ਜਿੱਤ ਲੈਂਦੀ ਹੈ।
 
बेअंत महिमा ता की केतक बरन ॥
Be▫anṯ mahimā ṯā kī keṯak baran.
His glory is endless; how can I describe it?
ਅਨੰਤ ਹੈ ਉਸ ਦੀ ਕੀਰਤੀ। ਮੈਂ ਉਸ ਨੂੰ ਕਿਸ ਹੱਦ ਤਾਂਈਂ ਵਰਣਨ ਕਰ ਸਕਦਾ ਹਾਂ?
ਮਹਿਮਾ = ਵਡਿਆਈ। ਕੇਤਕ = ਕਿਤਨੀ ਕੁ? ਬਰਨ = ਬਿਆਨ ਕੀਤੀ ਜਾਏ।ਹੇ ਭਾਈ! ਉਸ ਕਰਤਾਰ ਦੀ ਬੇਅੰਤ ਵਡਿਆਈ ਹੈ। ਕਿਤਨੀ ਕੁ ਬਿਆਨ ਕੀਤੀ ਜਾਏ?
 
बलि बलि जाईऐ ता के चरन ॥२॥
Bal bal jā▫ī▫ai ṯā ke cẖaran. ||2||
I am a sacrifice, a devoted sacrifice, to His feet. ||2||
ਮੈਂ ਉਸ ਦੇ ਪੈਰਾਂ ਉਤੋਂ ਘੋਲੀ ਵੰਞਦਾ ਹਾਂ।
ਬਲਿ ਬਲਿ = ਸਦਕੇ, ਕੁਰਬਾਨ ॥੨॥ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥
 
तिन ही कीआ जपु तपु धिआनु ॥
Ŧin hī kī▫ā jap ṯap ḏẖi▫ān.
He alone performs worship, austerities and meditation;
ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ ਅਤੇ ਚਿੰਤਨ ਕਰਨ ਵਾਲਾ ਹੈ,
ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।ਹੇ ਭਾਈ! ਉਸੇ ਮਨੁੱਖ ਨੇ ਜਪ ਕੀਤਾ ਸਮਝੋ, ਉਸੇ ਮਨੁੱਖ ਨੇ ਤਪ ਸਾਧਿਆ ਜਾਣੋ, ਉਸੇ ਮਨੁੱਖ ਨੇ ਸਮਾਧੀ ਲਾਈ ਸਮਝੋ,
 
अनिक प्रकार कीआ तिनि दानु ॥
Anik parkār kī▫ā ṯin ḏān.
he alone is a giver to various charities;
ਕੇਵਲ ਉਹ ਹੀ ਅਨੇਕਾਂ ਕਿਸਮਾਂ ਦੇ ਦਾਨ ਪੁੰਨ ਦੇਣ ਵਾਲਾ ਹੈ,
ਤਿਨਿ = ਉਸ ਨੇ।ਉਸੇ ਮਨੁੱਖ ਨੇ ਹੀ ਅਨੇਕਾਂ ਕਿਸਮਾਂ ਦਾ ਦਾਨ ਦਿੱਤਾ ਜਾਣੋ (ਉਹੀ ਅਸਲ ਜਪੀ ਹੈ ਉਹੀ ਅਸਲ ਤਪੀ ਹੈ, ਉਹੀ ਅਸਲ ਜੋਗੀ ਹੈ, ਉਹੀ ਅਸਲ ਦਾਨੀ ਹੈ),
 
भगतु सोई कलि महि परवानु ॥
Bẖagaṯ so▫ī kal mėh parvān.
he alone is approved in this Dark Age of Kali Yuga,
ਅਤੇ ਕੇਵਲ ਉਹ ਹੀ ਕਲਯੁਗ ਅੰਦਰ ਪ੍ਰਮਾਣੀਕ ਸੰਤ ਹੈ,
ਕਲਿ ਮਹਿ = (ਭਾਵ) ਜਗਤ ਵਿਚ।ਉਹੀ ਅਸਲ ਭਗਤ ਹੈ, ਉਹੀ ਜਗਤ ਵਿਚ ਮੰਨਿਆ-ਪ੍ਰਮੰਨਿਆ ਜਾਂਦਾ ਹੈ,
 
जा कउ ठाकुरि दीआ मानु ॥३॥
Jā ka▫o ṯẖākur ḏī▫ā mān. ||3||
whom the Lord Master blesses with honor. ||3||
ਜਿਸ ਨੂੰ ਪ੍ਰਭੂ ਇਜ਼ਤ ਆਬਰੂ ਪ੍ਰਦਾਨ ਕਰਦਾ ਹੈ।
ਠਾਕੁਰਿ = ਠਾਕੁਰ ਨੇ। ਮਾਨੁ = ਆਦਰ ॥੩॥ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਦਰ ਬਖ਼ਸ਼ਿਆ ॥੩॥
 
साधसंगि मिलि भए प्रगास ॥
Sāḏẖsang mil bẖa▫e pargās.
Joining the Saadh Sangat, the Company of the Holy, I am enlightened.
ਸਤਿ-ਸੰਗਤ ਨਾਲ ਜੁੜ ਕੇ ਮੈਂ ਪ੍ਰਕਾਸ਼ਵਾਨ ਹੋ ਗਿਆ ਹਾਂ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮਿਲਿ = ਮਿਲ ਕੇ। ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ।ਗੁਰੂ ਦੀ ਸੰਗਤਿ ਵਿਚ ਮਿਲ ਕੇ ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ,
 
सहज सूख आस निवास ॥
Sahj sūkẖ ās nivās.
I have found celestial peace, and my hopes are fulfilled.
ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੀਆਂ ਉਮੈਦਾਂ ਪੂਰੀਆਂ ਹੋ ਗਈਆਂ ਹਨ।
ਸਹਜ ਨਿਵਾਸ = ਆਤਮਕ ਅਡੋਲਤਾ ਦਾ ਟਿਕਾਣਾ। ਸੂਖ ਨਿਵਾਸ = ਸੁਖਾਂ ਦਾ ਸੋਮਾ। ਆਸ ਨਿਵਾਸ = ਆਸਾਂ ਦਾ ਪੂਰਕ।(ਜਿਨ੍ਹਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਤਮਕ ਅਡੋਲਤਾ ਅਤੇ ਸੁਖਾਂ ਦਾ ਸੋਮਾ ਹੈ, ਪਰਮਾਤਮਾ ਹੀ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।
 
पूरै सतिगुरि दीआ बिसास ॥
Pūrai saṯgur ḏī▫ā bisās.
The Perfect True Guru has blessed me with faith.
ਪੂਰਨ ਸੱਚੇ ਗੁਰਾਂ ਨੇ ਮੈਨੂੰ ਭਰੋਸਾ ਬਖਸ਼ਿਆ ਹੈ।
ਸਤਿਗੁਰਿ = ਸਤਿਗੁਰੂ ਨੇ। ਬਿਸਾਸ = {विश्वास} ਭਰੋਸਾ, ਨਿਸ਼ਚਾ।ਪੂਰੇ ਗੁਰੂ ਨੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਿਸ਼ਚਾ ਕਰਾ ਦਿੱਤਾ ਕਿ
 
नानक होए दासनि दास ॥४॥७॥१८॥
Nānak ho▫e ḏāsan ḏās. ||4||7||18||
Nanak is the slave of His slaves. ||4||7||18||
ਨਾਨਕ ਪ੍ਰਭੂ ਦੇ ਗੋਲਿਆਂ ਦਾ ਗੋਲਾ ਹੋ ਗਿਆ ਹੈ।
ਦਾਸਨਿ ਦਾਸ = ਦਾਸਾਂ ਦੇ ਦਾਸ ॥੪॥੭॥੧੮॥ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਾਸਾਂ ਦੇ ਦਾਸ ਬਣੇ ਰਹਿੰਦੇ ਹਨ ॥੪॥੭॥੧੮॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
दोसु न दीजै काहू लोग ॥
Ḏos na ḏījai kāhū log.
Don't blame others, O people;
ਤੂੰ ਕਿਸੇ ਤੇ ਭੀ ਇਲਜਾਮ ਨਾਂ ਲਾ, ਹੇ ਇਨਸਾਨ।
ਕਾਹੂ ਲੋਗ = ਕਿਸੇ ਪ੍ਰਾਣੀ ਨੂੰ।(ਹੇ ਭਾਈ! ਸੰਤ ਜਨਾਂ ਨੇ ਇਉਂ ਸਮਝਿਆ ਹੈ ਕਿ ਆਪਣੀ ਕਿਸੇ ਔਖਿਆਈ ਬਾਰੇ) ਕਿਸੇ ਹੋਰ ਪ੍ਰਾਣੀਆਂ ਨੂੰ ਦੋਸ ਨਹੀਂ ਦੇਣਾ ਚਾਹੀਦਾ।
 
जो कमावनु सोई भोग ॥
Jo kamāvan so▫ī bẖog.
as you plant, so shall you harvest.
ਜਿਹੜਾ ਕੁਝ ਤੂੰ ਬੀਜਦਾ ਹੈਂ, ਕੇਵਲ ਉਹ ਹੀ ਤੂੰ ਵੱਢਦਾ ਹੈਂ।
ਭੋਗ = ਫਲ ਮਿਲਦਾ ਹੈ।ਮਨੁੱਖ ਜੋ ਕਰਮ ਕਮਾਂਦਾ ਹੈ, ਉਸੇ ਦਾ ਹੀ ਫਲ ਭੋਗਦਾ ਹੈ।
 
आपन करम आपे ही बंध ॥
Āpan karam āpe hī banḏẖ.
By your actions, you have bound yourself.
ਆਪਣੇ ਅਮਲਾਂ ਦੁਆਰਾ ਤੂੰ ਆਪਣੇ ਆਪ ਨੂੰ ਬੰਨ੍ਹ ਲਿਆ ਹੈ।
ਬੰਧ = ਬੰਧਨ।ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਅਨੁਸਾਰ ਮਨੁੱਖ ਆਪ ਹੀ (ਮਾਇਆ ਦੇ) ਬੰਧਨਾਂ ਵਿਚ (ਜਕੜਿਆ ਰਹਿੰਦਾ ਹੈ),
 
आवनु जावनु माइआ धंध ॥१॥
Āvan jāvan mā▫i▫ā ḏẖanḏẖ. ||1||
You come and go, entangled in Maya. ||1||
ਸੰਸਾਰੀ ਵਿਹਾਰਾਂ ਅੰਦਰ ਫਸ ਕੇ, ਤੂੰ ਜੰਮਦਾ ਤੇ ਮਰਦਾ ਰਹੇਗਾਂ।
ਆਵਨੁ ਜਾਵਨੁ = ਜਨਮ ਮਰਨ ਦਾ ਗੇੜ। ਧੰਧ = ਧੰਧੇ ॥੧॥ਮਾਇਆ ਦੇ ਧੰਧਿਆਂ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥
 
ऐसी जानी संत जनी ॥
Aisī jānī sanṯ janī.
Such is the understanding of the Saintly people.
ਕੇਵਲ ਪਵਿੱਤਰ ਪੁਰਸ਼ਾਂ ਨੂੰ ਹੀ ਐਹੋ ਜੇਹੀ ਗਿਆਤ ਹੁੰਦੀ ਹੈ।
ਐਸੀ = ਇਹੋ ਜਿਹੀ (ਜੀਵਨ-ਜੁਗਤਿ)। ਜਨੀ = ਜਨਾਂ ਨੇ।ਹੇ ਭਾਈ! ਸੰਤ ਜਨਾਂ ਨੇ (ਹੀ ਇਸ ਜੀਵਨ-ਜੁਗਤਿ ਨੂੰ) ਸਮਝਿਆ ਹੈ।
 
परगासु भइआ पूरे गुर बचनी ॥१॥ रहाउ ॥
Pargās bẖa▫i▫ā pūre gur bacẖnī. ||1|| rahā▫o.
You shall be enlightened, through the Word of the Perfect Guru. ||1||Pause||
ਪੂਰਨ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਦਾ ਮਨ ਰੌਸ਼ਨ ਹੋ ਜਾਂਦਾ ਹੈ। ਠਹਿਰਾਓ।
ਪਰਗਾਸੁ = (ਆਤਮਕ ਜੀਵਨ ਦਾ) ਚਾਨਣ। ਬਚਨੀ = ਬਚਨਾਂ ਦੀ ਰਾਹੀਂ ॥੧॥ਪੂਰੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ (ਉਨ੍ਹਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ॥੧॥ ਰਹਾਉ॥
 
तनु धनु कलतु मिथिआ बिसथार ॥
Ŧan ḏẖan kalaṯ mithi▫ā bisthār.
Body, wealth, spouse and ostentatious displays are false.
ਦੇਹ, ਦੌਲਤ, ਪਤਨੀ ਤੇ ਹੋਰ ਅਡੰਬਰ ਕੂੜੇ ਹਨ।
ਕਲਤੁ = {कलत्र} ਇਸਤ੍ਰੀ। ਮਿਥਿਆ = ਨਾਸਵੰਤ। ਬਿਸਥਾਰ = (ਮੋਹ ਦਾ) ਖਿਲਾਰਾ।ਹੇ ਭਾਈ! ਸਰੀਰ, ਧਨ, ਵਹੁਟੀ-(ਮੋਹ ਦੇ ਇਹ ਸਾਰੇ) ਖਿਲਾਰੇ ਨਾਸਵੰਤ ਹਨ।
 
हैवर गैवर चालनहार ॥
Haivar gaivar cẖālanhār.
Horses and elephants will pass away.
ਘੋੜੇ ਅਤੇ ਹਾਥੀ ਟੁਰ ਜਾਣ ਵਾਲੇ ਹਨ।
ਹੈਵਰ = {हयवर} ਵਧੀਆ ਘੋੜੇ। ਗੈਵਰ = {गजवर} ਵਧੀਆ ਹਾਥੀ।ਵਧੀਆ ਘੋੜੇ, ਵਧੀਆ ਹਾਥੀ-ਇਹ ਭੀ ਨਾਸਵੰਤ ਹਨ।
 
राज रंग रूप सभि कूर ॥
Rāj rang rūp sabẖ kūr.
Power, pleasures and beauty are all false.
ਪਾਤਿਸ਼ਾਹੀ, ਸੰਸਾਰੀ ਮੋਹ ਅਤੇ ਸੁੰਦਰਤਾ ਸਮੂਹ ਕੂੜੇ ਹਨ।
ਸਭਿ = ਸਾਰੇ। ਕੂਰ = ਕੂੜ, ਨਾਸਵੰਤ।ਦੁਨੀਆ ਦੀਆਂ ਬਾਦਸ਼ਾਹੀਆਂ, ਰੰਗ-ਤਮਾਸ਼ੇ ਅਤੇ ਸੁੰਦਰ ਨੁਹਾਰਾਂ-ਇਹ ਭੀ ਸਾਰੇ ਕੂੜੇ ਪਸਾਰੇ ਹਨ।
 
नाम बिना होइ जासी धूर ॥२॥
Nām binā ho▫e jāsī ḏẖūr. ||2||
Without the Naam, the Name of the Lord, everything is reduced to dust. ||2||
ਨਾਮ ਦੇ ਬਾਝੋਂ ਹਰ ਵਸਤੂ ਘੱਟਾ ਮਿੱਟੀ ਹੋ ਜਾਂਦੀ ਹੈ।
ਹੋਇ ਜਾਸੀ = ਹੋ ਜਾਇਗਾ। ਧੂਰ = ਮਿੱਟੀ ॥੨॥ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਸ਼ੈ ਮਿੱਟੀ ਹੋ ਜਾਇਗੀ ॥੨॥
 
भरमि भूले बादि अहंकारी ॥
Bẖaram bẖūle bāḏ ahaʼnkārī.
The egotistical people are deluded by useless doubt.
ਅਭਿਮਾਨੀ ਪੁਰਸ਼ ਵਿਅਰਥ ਸੰਦੇਹ ਅੰਦਰ ਭੁੱਲੇ ਹੋਏ ਹਨ।
ਭਰਮਿ = ਭਟਕਣਾ ਵਿਚ। ਭੂਲੇ = ਕੁਰਾਹੇ ਪਏ ਹੋਏ। ਬਾਦਿ = ਵਿਅਰਥ।ਹੇ ਭਾਈ! ਜਿਨ੍ਹਾਂ ਪਦਾਰਥਾਂ ਦੀ ਖ਼ਾਤਰ ਮਨੁੱਖ ਭਟਕਣਾ ਵਿਚ ਪੈ ਕੇ ਜੀਵਨ ਦੇ ਗ਼ਲਤ ਰਸਤੇ ਪੈ ਜਾਂਦੇ ਹਨ ਅਤੇ ਵਿਅਰਥ ਮਾਣ ਕਰਦੇ ਹਨ,
 
संगि नाही रे सगल पसारी ॥
Sang nāhī re sagal pasārī.
Of all this expanse, nothing shall go along with you.
ਓ, ਸਾਰੇ ਪਸਾਰੇ ਵਿੱਚੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਣਾ।
ਰੇ = ਹੇ ਭਾਈ!ਉਹ ਸਾਰੇ ਖਿਲਾਰੇ ਕਿਸੇ ਦੇ ਨਾਲ ਨਹੀਂ ਜਾ ਸਕਦੇ।
 
सोग हरख महि देह बिरधानी ॥
Sog harakẖ mėh ḏeh birḏẖānī.
Through pleasure and pain, the body is growing old.
ਖੁਸ਼ੀ ਅਤੇ ਗਮੀ ਅੰਦਰ ਸਰੀਰ ਬੁੱਢਾ ਹੋ ਰਿਹਾ ਹੈ।
ਹਰਖ = ਖ਼ੁਸ਼ੀ। ਦੇਹ = ਸਰੀਰ।ਕਦੇ ਖ਼ੁਸ਼ੀ ਵਿਚ, ਗ਼ਮੀ ਵਿਚ, (ਇਉਂ ਹੀ) ਸਰੀਰ ਬੁੱਢਾ ਹੋ ਜਾਂਦਾ ਹੈ।
 
साकत इव ही करत बिहानी ॥३॥
Sākaṯ iv hī karaṯ bihānī. ||3||
Doing these things, the faithless cynics are passing their lives. ||3||
ਇਸ ਤਰ੍ਹਾਂ ਕਰਦਿਆਂ ਹੋਇਆਂ ਮਾਇਆ ਦੇ ਉਪਾਸ਼ਕ ਦੀ ਉਮਰ ਬੀਤਦੀ ਜਾ ਰਹੀ ਹੈ।
ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਇਵ ਹੀ = ਇਸੇ ਤਰ੍ਹਾਂ। ਬਿਹਾਨੀ = ਬੀਤ ਜਾਂਦੀ ਹੈ ॥੩॥ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਇਸੇ ਤਰ੍ਹਾਂ ਹੀ ਬੀਤ ਜਾਂਦੀ ਹੈ ॥੩॥
 
हरि का नामु अम्रितु कलि माहि ॥
Har kā nām amriṯ kal māhi.
The Name of the Lord is Ambrosial Nectar in this Dark Age of Kali Yuga.
ਕੇਵਲ ਰੱਬ ਦਾ ਨਾਮ ਹੀ ਕਲਯੁਗ ਵਿੱਚ ਆਬਿ-ਹਯਾਤ ਹੈ।
ਅੰਮਿਤੁ = ਆਤਮਕ ਜੀਵਨ ਦੇਣ ਵਾਲਾ। ਕਲਿ ਮਾਹਿ = ਜਗਤ ਵਿਚ।ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ (ਪਦਾਰਥ) ਹੈ।
 
एहु निधाना साधू पाहि ॥
Ėhu niḏẖānā sāḏẖū pāhi.
This treasure is obtained from the Holy.
ਇਹ ਖਜਾਨਾ ਕਿਸੇ ਹਰੀ ਭਗਤ ਪਾਸੋਂ ਪ੍ਰਾਪਤ ਹੁੰਦਾ ਹੈ।
ਨਿਧਾਨਾ = ਖ਼ਜ਼ਾਨਾ। ਸਾਧੂ = ਗੁਰੂ। ਪਾਸਿ = ਪਾਸ, ਕੋਲ।ਇਹ ਖ਼ਜ਼ਾਨਾ ਗੁਰੂ ਦੇ ਪਾਸ ਹੈ।
 
नानक गुरु गोविदु जिसु तूठा ॥
Nānak gur goviḏ jis ṯūṯẖā.
O Nanak, whoever pleases the Guru,
ਨਾਨਕ ਜਿਸ ਦੇ ਉਤੇ ਗੁਰੂ ਪ੍ਰਮੇਸ਼ਰ ਮਿਹਰਬਾਨ ਹੈ,
ਤੂਠਾ = ਪ੍ਰਸੰਨ ਹੋਇਆ।ਹੇ ਨਾਨਕ! ਜਿਸ ਮਨੁੱਖ ਉੱਤੇ ਗੁਰੂ ਪ੍ਰਸੰਨ ਹੁੰਦਾ ਹੈ, ਪਰਮਾਤਮਾ ਪ੍ਰਸੰਨ ਹੁੰਦਾ ਹੈ,
 
घटि घटि रमईआ तिन ही डीठा ॥४॥८॥१९॥
Gẖat gẖat rama▫ī▫ā ṯin hī dīṯẖā. ||4||8||19||
the Lord of the Universe, beholds the Lord in each and every heart. ||4||8||19||
ਉਹ ਸੁਅਮੀ ਨੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
ਘਟਿ ਘਟਿ = ਹਰੇਕ ਸਰੀਰ ਵਿਚ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ॥੪॥੮॥੧੯॥ਉਸੇ ਮਨੁੱਖ ਨੇ ਸੋਹਣੇ ਪ੍ਰਭੂ ਨੂੰ ਹਰੇਕ ਸਰੀਰ ਵਿਚ ਵੇਖਿਆ ਹੈ ॥੪॥੮॥੧੯॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
पंच सबद तह पूरन नाद ॥
Pancẖ sabaḏ ṯah pūran nāḏ.
The Panch Shabad, the five primal sounds, echo the perfect sound current of the Naad.
ਓਥੇ ਸਤਿਸੰਗਤ ਅੰਦਰ ਪੰਜ ਸੰਗੀਤਕ ਸਾਜਾਂ ਦੀ ਧੁਨੀ ਦੀਆਂ ਪੂਰੀਆਂ ਆਵਾਜਾਂ ਹਨ।
ਪੰਚ ਸਬਦ = (ਤੰਤੀ, ਚੰਮ, ਧਾਤ, ਘੜਾ, ਫੂਕ ਮਾਰ ਕੇ ਵਜਾਣ ਵਾਲੇ , ਇਹ) ਪੰਜ ਕਿਸਮਾਂ ਦੇ ਸਾਜ਼। ਤਹ = ਉਸ ਆਤਮਕ ਅਵਸਥਾ ਵਿਚ। ਨਾਦ = ਆਵਾਜ਼। ਪੂਰਨ ਨਾਦ = ਘਨਘੋਰ ਆਵਾਜ਼।ਹੇ ਭਾਈ! ਉਸ ਆਤਮਕ ਅਵਸਥਾ ਵਿਚ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਪੰਜ ਕਿਸਮਾਂ ਦੇ ਸਾਜ਼ਾਂ ਦੀ ਘਨਘੋਰ ਆਵਾਜ਼ ਹੋ ਰਹੀ ਹੈ,
 
अनहद बाजे अचरज बिसमाद ॥
Anhaḏ bāje acẖraj bismāḏ.
The wondrous, amazing unstruck melody vibrates.
ਬਿਨਾਂ ਵਜਾਏ ਦੇ, ਉਹ ਅਸਚਰਜ ਅਤੇ ਅਦਭੁਤ ਤਰੀਕੇ ਨਾਲ ਵੱਜਦੇ ਹਨ।
ਅਨਹਦ = {अनहत} ਬਿਨਾ ਵਜਾਏ ਵੱਜ ਰਹੇ। ਬਿਸਮਾਦ = ਹੈਰਾਨੀ ਪੈਦਾ ਕਰਨ ਵਾਲੀ ਅਵਸਥਾ।(ਜਿਵੇਂ ਮਨੁੱਖ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ। ਉਹ ਅਵਸਥਾ ਅਚਰਜ ਤੇ ਹੈਰਾਨੀ ਪੈਦਾ ਕਰਨ ਵਾਲੀ ਹੁੰਦੀ ਹੈ।
 
केल करहि संत हरि लोग ॥
Kel karahi sanṯ har log.
The Saintly people play there with the Lord.
ਵਾਹਿਗੁਰੂ ਦੇ ਬੰਦੇ ਸਾਧੂ ਓਥੇ ਆਪਣੇ ਸੁਆਮੀ ਨਾਲ ਖੇਡਦੇ ਹਨ।
ਕੇਲ = ਆਤਮਕ ਆਨੰਦ, ਕਲੋਲ। ਕੇਲ ਕਰਹਿ = ਆਤਮਕ ਆਨੰਦ ਮਾਣਦੇ ਹਨ।(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ ਦੇ ਸੰਤ-ਜਨ (ਉਸ ਅਵਸਥਾ ਵਿਚ ਪਹੁੰਚ ਕੇ) ਆਤਮਕ ਆਨੰਦ ਮਾਣਦੇ ਰਹਿੰਦੇ ਹਨ,
 
पारब्रहम पूरन निरजोग ॥१॥
Pārbarahm pūran nirjog. ||1||
They remain totally detached, absorbed in the Supreme Lord God. ||1||
ਪੂਰੀ ਤਰ੍ਹਾਂ ਨਿਰਲੇਪ ਰਹਿੰਦੇ ਹੋਏ, ਸੰਤ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ।
ਨਿਰਜੋਗ = ਨਿਰਲੇਪ ॥੧॥(ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਜੋ) ਨਿਰਲੇਪ ਤੇ ਸਰਬ-ਵਿਆਪਕ ਹੈ ॥੧॥
 
सूख सहज आनंद भवन ॥
Sūkẖ sahj ānanḏ bẖavan.
It is the realm of celestial peace and bliss.
ਸਾਧ ਸੰਗਤ ਆਰਾਮ, ਅਡੋਲਤਾ ਅਤੇ ਪ੍ਰਸੰਨਤਾ ਦਾ ਅਸਥਾਨ ਹੈ।
ਸਹਜ = ਆਤਮਕ ਅਡੋਲਤਾ। ਭਵਨ = ਅਸਥਾਨ।ਹੇ ਭਾਈ! ਉਹ ਮਨੁੱਖ ਆਤਮਕ ਅਡੋਲਤਾ, ਆਤਮਕ ਸੁਖ-ਆਨੰਦ ਦੀ ਅਵਸਥਾ ਹਾਸਲ ਕਰ ਲੈਂਦੇ ਹਨ,
 
साधसंगि बैसि गुण गावहि तह रोग सोग नही जनम मरन ॥१॥ रहाउ ॥
Sāḏẖsang bais guṇ gāvahi ṯah rog sog nahī janam maran. ||1|| rahā▫o.
The Saadh Sangat, the Company of the Holy, sits and sings the Glorious Praises of the Lord. There is no disease or sorrow there, no birth or death. ||1||Pause||
ਸਤਿਸੰਗਤ ਬੈਠ ਕੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦੀ ਹੈ। ਓਥੇ ਬੀਮਾਰੀ, ਅਫਸੋਸ, ਜੰਮਣਾ ਅਤੇ ਮਰਨਾ ਨਹੀਂ। ਠਹਿਰਾਓ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਬੈਸਿ = ਬੈਠ ਕੇ। ਤਹ = ਉਸ ਅਵਸਥਾ ਵਿਚ। ਸੋਗ = ਗ਼ਮ ॥੧॥ਜੇਹੜੇ ਗੁਰੂ ਦੀ ਸੰਗਤਿ ਵਿਚ ਬੈਠ ਕੇ (ਪਰਮਾਤਮਾ ਦੇ) ਗੁਣ ਗਾਂਦੇ ਰਹਿੰਦੇ ਹਨ। ਉਸ ਆਤਮਕ ਅਵਸਥਾ ਵਿਚ ਕੋਈ ਰੋਗ ਕੋਈ ਗ਼ਮ ਕੋਈ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ ॥੧॥ ਰਹਾਉ॥
 
ऊहा सिमरहि केवल नामु ॥
Ūhā simrahi keval nām.
There, they meditate only on the Naam, the Name of the Lord.
ਓਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਆਰਾਧਨ ਕੀਤਾ ਜਾਂਦਾ ਹੈ।
ਊਹਾ = ਉਥੇ, ਉਸ ਆਤਮਕ ਅਵਸਥਾ ਵਿਚ। ਕੇਵਲ = ਸਿਰਫ਼।ਹੇ ਭਾਈ! ਉਸ ਆਤਮਕ ਅਵਸਥਾ ਵਿਚ (ਪਹੁੰਚੇ ਹੋਏ ਸੰਤ-ਜਨ) ਸਿਰਫ਼ (ਹਰਿ-) ਨਾਮ ਸਿਮਰਦੇ ਰਹਿੰਦੇ ਹਨ।
 
बिरले पावहि ओहु बिस्रामु ॥
Birle pāvahi oh bisrām.
How rare are those who find this place of rest.
ਬਹੁਤ ਥੋੜ੍ਹੇ ਹਨ ਉਹ ਜੋ ਉਸ ਆਰਾਮ ਦੇ ਅਸਥਾਨ ਨੂੰ ਪਾਉਂਦੇ ਹਨ।
ਓਹੁ ਬਿਸ੍ਰਾਮ = ਉਹ ਆਤਮਕ ਟਿਕਾਣਾ।ਪਰ ਉਹ ਉੱਚੀ ਆਤਮਕ ਅਵਸਥਾ ਵਿਰਲੇ ਮਨੁੱਖਾਂ ਨੂੰ ਹਾਸਲ ਹੁੰਦੀ ਹੈ।
 
भोजनु भाउ कीरतन आधारु ॥
Bẖojan bẖā▫o kīrṯan āḏẖār.
The love of God is their food, and the Kirtan of the Lord's Praise is their support.
ਪ੍ਰਭੂ ਦਾ ਪ੍ਰੇਮ ਉਹਨਾਂ ਆਹਾਰ ਹੈ ਅਤੇ ਉਸ ਦੀ ਮਹਿਮਾਂ ਗਾਇਨ ਕਰਨੀ ਉਹਨਾਂ ਦਾ ਆਸਰਾ।
ਭਾਉ = ਪ੍ਰੇਮ। ਆਧਾਰੁ = ਆਸਰਾ।ਹੇ ਭਾਈ! ਉਸ ਅਵਸਥਾ ਵਿਚ ਪ੍ਰਭੂ-ਪ੍ਰੇਮ ਹੀ ਮਨੁੱਖ ਦੀ ਆਤਮਕ ਖ਼ੁਰਾਕ ਹੋ ਜਾਂਦੀ ਹੈ, ਆਤਮਕ ਜੀਵਨ ਵਾਸਤੇ ਮਨੁੱਖ ਨੂੰ ਸਿਫ਼ਤਿ-ਸਾਲਾਹ ਦਾ ਹੀ ਸਹਾਰਾ ਹੁੰਦਾ ਹੈ।