Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

निहचल आसनु बेसुमारु ॥२॥
Nihcẖal āsan besumār. ||2||
They obtain a permanent seat in the infinite. ||2||
ਉਹ ਬੇਅੰਤ ਮੰਦਰ ਅੰਦਰ ਮੁਸਤਕਿਲ ਟਿਕਾਣਾ ਪਾ ਲੈਂਦੇ ਹਨ।
ਨਿਹਚਲ = ਨਾਹ ਡੋਲਣ ਵਾਲਾ। ਬੇਸੁਮਾਰੁ = ਅੰਦਾਜ਼ੇ ਤੋਂ ਪਰੇ ॥੨॥ਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥
 
डिगि न डोलै कतहू न धावै ॥
Dig na dolai kaṯhū na ḏẖāvai.
No one falls there, or wavers, or goes anywhere.
ਓਥੋਂ ਕੋਈ ਡਿੱਗਦਾ, ਥਿੜਕਦਾ, ਜਾਂ ਕਿਧਰੇ ਨਹੀਂ ਜਾਂਦਾ ਹੈ।
ਡਿਗਿ = ਡਿੱਗ ਕੇ। ਕਤਹੁ = ਕਿਸੇ ਭੀ ਪਾਸੇ। ਧਾਵੈ = ਦੌੜਦਾ, ਭਟਕਦਾ।ਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।
 
गुर प्रसादि को इहु महलु पावै ॥
Gur parsāḏ ko ih mahal pāvai.
By Guru's Grace, some find this mansion.
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਟਿਕਾਣੇ (ਅਵਸਥਾ) ਨੂੰ ਪਾਉਂਦੇ ਹਨ।
ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਹਲੁ = ਉੱਚਾ ਆਤਮਕ ਟਿਕਾਣਾ।ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ।
 
भ्रम भै मोह न माइआ जाल ॥
Bẖaram bẖai moh na mā▫i▫ā jāl.
They are not touched by doubt, fear, attachment or the traps of Maya.
ਸੰਦੇਹ, ਡਰ, ਦੁਨਿਆਵੀ ਮਮਤਾ ਅਤੇ ਸੰਸਾਰੀ ਜੰਜਾਲਾਂ ਦਾ ਉਹਨਾਂ ਉਤੇ ਕੋਈ ਅਸਰ ਨਹੀਂ ਹੁੰਦਾ।
ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।ਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ।
 
सुंन समाधि प्रभू किरपाल ॥३॥
Sunn samāḏẖ parabẖū kirpāl. ||3||
They enter the deepest state of Samaadhi, through the kind mercy of God. ||3||
ਸਾਈਂ ਦੀ ਮਿਹਰ ਰਾਹੀਂ ਉਹ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
ਸੁੰਨ = ਸੁੰਞ {शुन्य}। ਸਮਾਧਿ = ਜੁੜੀ ਹੋਈ ਸੁਰਤਿ। ਸੁੰਨ ਸਮਾਧਿ = ਉਹ ਜੁੜੀ ਹੋਈ ਸੁਰਤਿ ਜਿਸ ਵਿਚ ਮਾਇਕ ਫੁਰਨਿਆਂ ਵਲੋਂ ਸੁੰਞ ਹੈ ॥੩॥ਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥
 
ता का अंतु न पारावारु ॥
Ŧā kā anṯ na pārāvār.
He has no end or limitation.
ਉਸ ਸਾਹਿਬ ਦਾ ਕੋਈ ਅੰਤ ਜਾਂ ਓੜਕ ਨਹੀਂ।
ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ।ਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ,
 
आपे गुपतु आपे पासारु ॥
Āpe gupaṯ āpe pāsār.
He Himself is unmanifest, and He Himself is manifest.
ਉਹ ਖੁਦ ਅਲੋਪ ਹੈ ਅਤੇ ਖੁਦ ਹੀ ਪ੍ਰਗਟ।
ਆਪੇ = ਆਪ ਹੀ। ਗੁਪਤੁ = ਸਭ ਵਿਚ ਲੁਕਿਆ ਹੋਇਆ। ਪਾਸਾਰੁ = (ਜਗਤ-ਰੂਪ) ਖਿਲਾਰਾ।ਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ।
 
जा कै अंतरि हरि हरि सुआदु ॥
Jā kai anṯar har har su▫āḏ.
One who enjoys the taste of the Lord, Har, Har, deep within himself,
ਜੋ ਆਪਣੈ ਅੰਤਰ ਆਤਮੇ ਵਾਹਿਗੁਰੂ ਦੇ ਨਾਮ ਦੀ ਲੱਜਤ ਨੂੰ ਮਾਣਦਾ ਹੈ,
ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ,
 
कहनु न जाई नानक बिसमादु ॥४॥९॥२०॥
Kahan na jā▫ī Nānak bismāḏ. ||4||9||20||
O Nanak, his wondrous state cannot be described. ||4||9||20||
ਉਸ ਦੀ ਅਸਚਰਜ ਅਵਸਥਾ ਵਰਣਨ ਕੀਤੀ ਨਹੀਂ ਜਾ ਸਕਦੀ। ਹੇ ਨਾਨਕ!
ਨਾਨਕ = ਹੇ ਨਾਨਕ! ਬਿਸਮਾਦੁ = ਅਸਚਰਜ ॥੪॥੯॥੨੦॥ਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
भेटत संगि पारब्रहमु चिति आइआ ॥
Bẖetaṯ sang pārbarahm cẖiṯ ā▫i▫ā.
Meeting with the Sangat, the Congregation, the Supreme Lord God has come into my consciousness.
ਸਤਿਸੰਗਤ ਨਾਲ ਮਿਲ ਕੇ, ਮੈਂ ਆਪਣੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਹੈ।
ਭੇਟਤ = ਮਿਲਦਿਆਂ। ਸੰਗਿ = ਨਾਲ। ਚਿਤਿ = ਚਿੱਤ ਵਿਚ।ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ,
 
संगति करत संतोखु मनि पाइआ ॥
Sangaṯ karaṯ sanṯokẖ man pā▫i▫ā.
In the Sangat, my mind has found contentment.
ਸਾਧੂਆਂ ਨਾਲ ਮੇਲ-ਮਿਲਾਪ ਕਰਨ ਦੁਆਰਾ ਮੇਰੀ ਆਤਮਾਂ ਨੂੰ ਸਬਰ-ਸਿਦਕ ਪ੍ਰਾਪਤ ਹੋ ਗਿਆ ਹੈ।
ਕਰਤ = ਕਰਦਿਆਂ। ਮਨਿ = ਮਨ ਵਿਚ।ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ।
 
संतह चरन माथा मेरो पउत ॥
Sanṯėh cẖaran māthā mero pa▫uṯ.
I touch my forehead to the feet of the Saints.
ਮੇਰਾ ਮਸਤਕ ਸਾਧੂਆਂ ਦੇ ਪੈਰੀਂ ਪੈਂਦਾ ਹੈ।
ਪਉਤ = ਪਿਆ ਰਹੇ।(ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ,
 
अनिक बार संतह डंडउत ॥१॥
Anik bār sanṯėh dand▫uṯ. ||1||
Countless times, I humbly bow to the Saints. ||1||
ਅਨੇਕਾਂ ਵਾਰੀ ਮੈਂ ਸਾਧੂਆਂ ਦੇ ਅੱਗੇ ਲੰਮਾ ਪੈ ਬੰਦਨਾਂ ਕਰਦਾ ਹਾਂ।
ਡੰਡਉਤ = ਨਮਸਕਾਰ ॥੧॥ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ॥੧॥
 
इहु मनु संतन कै बलिहारी ॥
Ih man sanṯan kai balihārī.
This mind is a sacrifice to the Saints;
ਇਹ ਆਤਮਾਂ ਸਾਧੂਆਂ ਉਤੋਂ ਕੁਰਬਾਨ ਵੰਞਦੀ ਹੈ,
ਕੈ = ਤੋਂ। ਬਲਿਹਾਰੀ = ਕੁਰਬਾਨ।ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ,
 
जा की ओट गही सुखु पाइआ राखे किरपा धारी ॥१॥ रहाउ ॥
Jā kī ot gahī sukẖ pā▫i▫ā rākẖe kirpā ḏẖārī. ||1|| rahā▫o.
holding tight to their support, I have found peace, and in their mercy, they have protected me. ||1||Pause||
ਜਿਨ੍ਹਾਂ ਦੀ ਪਨਾਹ ਪਕੜ ਕੇ, ਮੈਂ ਆਰਾਮ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਨੇ ਮਿਹਰਬਾਨੀ ਕਰਕੇ ਮੇਰੀ ਰੱਖਿਆ ਕੀਤੀ ਹੈ। ਠਹਿਰਾਓ।
ਜਾ ਕੀ = ਜਿਨ੍ਹਾਂ ਦੀ। ਗਹੀ = ਫੜਿਆਂ। ਧਾਰੀ = ਧਾਰਿ, ਧਾਰ ਕੇ ॥੧॥ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ॥੧॥ ਰਹਾਉ॥
 
संतह चरण धोइ धोइ पीवा ॥
Sanṯėh cẖaraṇ ḏẖo▫e ḏẖo▫e pīvā.
I wash the feet of the Saints, and drink in that water.
ਮੈਂ ਸਾਧੂਆਂ ਦੇ ਪੈਰ ਧੋਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।
ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਆਂ।ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ,
 
संतह दरसु पेखि पेखि जीवा ॥
Sanṯėh ḏaras pekẖ pekẖ jīvā.
Gazing upon the Blessed Vision of the Saints' Darshan, I live.
ਮੈਂ ਸਾਧੂਆਂ ਦਾ ਦਰਸ਼ਨ ਵੇਖ ਵੇਖ ਕੇ ਜੀਉਂਦਾ ਹਾਂ।
ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ।ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।
 
संतह की मेरै मनि आस ॥
Sanṯėh kī merai man ās.
My mind rests its hopes in the Saints.
ਮੇਰੇ ਮਨ ਵਿੱਚ (ਨੂੰ) ਸੰਤ ਜਨਾਂ ਦੀ ਆਸ ਹੈ।
xxxਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ,
 
संत हमारी निरमल रासि ॥२॥
Sanṯ hamārī nirmal rās. ||2||
The Saints are my immaculate wealth. ||2||
ਸਾਧੂ ਮੇਰੀ ਪਵਿੱਤਰ ਧਨ-ਦੌਲਤ ਹਨ।
ਰਾਸਿ = ਪੂੰਜੀ, ਸਰਮਾਇਆ ॥੨॥ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ॥੨॥
 
संत हमारा राखिआ पड़दा ॥
Sanṯ hamārā rākẖi▫ā paṛ▫ḏā.
The Saints have covered my faults.
ਸਾਧੂ ਸਦਾ ਹੀ ਮੇਰੇ ਪਾਪਾਂ ਨੂੰ ਕੱਜਦੇ ਹਨ।
ਪੜਦਾ = ਲਾਜ, ਇੱਜ਼ਤ।ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,
 
संत प्रसादि मोहि कबहू न कड़दा ॥
Sanṯ parsāḏ mohi kabhū na kaṛ▫ḏā.
By the Grace of the Saints, I am no longer tormented.
ਸਾਧੂਆਂ ਦੀ ਮਿਹਰ ਸਦਕਾ, ਮੈਂ ਕਦੇ ਭੀ ਦੁਖੀ ਨਹੀਂ ਹੁੰਦਾ।
ਪ੍ਰਸਾਦਿ = ਕਿਰਪਾ ਨਾਲ। ਮੋਹਿ = ਮੈਨੂੰ। ਕੜਦਾ = ਝੋਰਾ, ਚਿੰਤਾ-ਫ਼ਿਕਰ।ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ।
 
संतह संगु दीआ किरपाल ॥
Sanṯėh sang ḏī▫ā kirpāl.
The Merciful Lord has blessed me with the Saints' Congregation.
ਮਿਹਰਬਾਨ ਮਾਲਕ ਨੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਦਾਨ ਕੀਤੀ ਹੈ।
ਸੰਗੁ = ਸਾਥ।ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ।
 
संत सहाई भए दइआल ॥३॥
Sanṯ sahā▫ī bẖa▫e ḏa▫i▫āl. ||3||
The Compassionate Saints have become my help and support. ||3||
ਕ੍ਰਿਪਾਲੂ ਸਾਧੂ ਮੇਰੇ ਸਹਾਇਕ ਹੋ ਗਏ ਹਨ।
ਸਹਾਈ = ਮਦਦਗਾਰ ॥੩॥ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੩॥
 
सुरति मति बुधि परगासु ॥
Suraṯ maṯ buḏẖ pargās.
My consciousness, intellect and wisdom have been enlightened.
ਮੇਰੀ ਸਮਝ, ਸਿਆਣਪ ਅਤੇ ਬੁੱਧੀ ਨੂੰ ਰੌਸ਼ਨ ਕਰ ਦਿੱਤਾ ਹੈ,
ਪਰਗਾਸੁ = ਚਾਨਣ।(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
 
गहिर ग्मभीर अपार गुणतासु ॥
Gahir gambẖīr apār guṇṯās.
The Lord is profound, unfathomable, infinite, the treasure of virtue.
ਨੇਕੀਆਂ ਦੇ ਖਜਾਨ, ਅਗਾਧ, ਅਥਾਹ ਅਤੇ ਅਨੰਤ ਪ੍ਰਭੂ ਨੇ।
ਗਹਿਰ = ਡੂੰਘਾ। ਗੰਭੀਰ = ਜਿਗਰੇ ਵਾਲਾ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ।ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ,
 
जीअ जंत सगले प्रतिपाल ॥
Jī▫a janṯ sagle parṯipāl.
He cherishes all beings and creatures.
ਪ੍ਰਭੂ ਸਾਰੇ ਪ੍ਰਾਣਧਾਰੀ ਜੀਵਾਂ ਨੂੰ ਪਾਲਦਾ-ਪੋਸਦਾ ਹੈ।
xxxਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ-
 
नानक संतह देखि निहाल ॥४॥१०॥२१॥
Nānak sanṯėh ḏekẖ nihāl. ||4||10||21||
Nanak is enraptured, seeing the Saints. ||4||10||21||
ਨਾਨਕ, ਸੁਆਮੀ ਦੇ ਸਾਧੂਆਂ ਦੇ ਦਰਸ਼ਨ ਦੁਆਰਾ ਪਰਮ ਪ੍ਰਸੰਨ ਹੋ ਜਾਂਦਾ ਹੈ।
ਨਿਹਾਲ = ਪ੍ਰਸੰਨ, ਖ਼ੁਸ਼ ॥੪॥੧੦॥੨੧॥ਹੇ ਨਾਨਕ! (ਆਪਣੇ) ਸੰਤ ਜਨਾਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ॥੪॥੧੦॥੨੧॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
तेरै काजि न ग्रिहु राजु मालु ॥
Ŧerai kāj na garihu rāj māl.
Your home, power and wealth will be of no use to you.
ਤੇਰਾ ਘਰ, ਪਾਤਿਸ਼ਾਹੀ ਅਤੇ ਧਨ ਪਦਾਰਥ ਤੇਰੇ ਕਿਸੇ ਕੰਮ ਨਹੀਂ।
ਤੇਰੈ ਕਾਜਿ = ਤੇਰੇ ਕੰਮ ਵਿਚ। ਗ੍ਰਿਹੁ = ਘਰ।ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ।
 
तेरै काजि न बिखै जंजालु ॥
Ŧerai kāj na bikẖai janjāl.
Your corrupt worldly entanglements will be of no use to you.
ਤੇਰੇ ਕਿਸੇ ਕੰਮ ਨਹੀਂ ਤੇਰੇ ਦੁਖਦਾਈ ਝਮੇਲੇ।
ਬਿਖੈ ਜੰਜਾਲੁ = ਮਾਇਕ ਪਦਾਰਥਾਂ ਦਾ ਝੰਬੇਲਾ।ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ।
 
इसट मीत जाणु सभ छलै ॥
Isat mīṯ jāṇ sabẖ cẖẖalai.
Know that all your dear friends are fake.
ਸਮਝ ਲੈ ਕਿ ਸਾਰੇ ਪਿਆਰੇ ਮਿੱਤਰ ਕੇਵਲ ਛਲ-ਫਰੇਬ ਹੀ ਹਨ।
ਇਸਟ = ਪਿਆਰੇ। ਜਾਣੁ = ਚੇਤੇ ਰੱਖ, ਸਮਝ ਲੈ। ਛਲੈ = ਛਲ ਹੀ।ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ।
 
हरि हरि नामु संगि तेरै चलै ॥१॥
Har har nām sang ṯerai cẖalai. ||1||
Only the Name of the Lord, Har, Har, will go along with you. ||1||
ਕੇਵਲ ਸੁਆਮੀ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਜਾਵੇਗਾ।
ਸੰਗਿ ਤੇਰੈ = ਤੇਰੇ ਨਾਲ ॥੧॥ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ ॥੧॥
 
राम नाम गुण गाइ ले मीता हरि सिमरत तेरी लाज रहै ॥
Rām nām guṇ gā▫e le mīṯā har simraṯ ṯerī lāj rahai.
Sing the Glorious Praises of the Lord's Name, O friend; remembering the Lord in meditation, your honor shall be saved.
ਤੂੰ ਸਾਈਂ ਦੀ ਸਿਫ਼ਤ ਗਾਇਨ ਕਰ, ਹੇ ਮਿੱਤਰ! ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਤੇਰੀ ਪਤਿ ਆਬਰੂ ਬਚ ਜਾਵੇਗੀ।
ਮੀਤਾ = ਹੇ ਮਿੱਤਰ! ਲਾਜ = ਇੱਜ਼ਤ।ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ।
 
हरि सिमरत जमु कछु न कहै ॥१॥ रहाउ ॥
Har simraṯ jam kacẖẖ na kahai. ||1|| rahā▫o.
Remembering the Lord in meditation, the Messenger of Death will not touch you. ||1||Pause||
ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਮੌਤ ਦਾ ਫਰੇਸ਼ਤਾ ਤੈਨੂੰ ਕੁਝ ਨਹੀਂ ਆਖੇਗਾ। ਠਹਿਰਾਓ।
xxx॥੧॥ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ ॥੧॥ ਰਹਾਉ॥
 
बिनु हरि सगल निरारथ काम ॥
Bin har sagal nirārath kām.
Without the Lord, all pursuits are useless.
ਪ੍ਰਭੂ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।
ਸਗਲ = ਸਾਰੇ। ਨਿਰਾਰਥ = ਵਿਅਰਥ।ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ)।
 
सुइना रुपा माटी दाम ॥
Su▫inā rupā mātī ḏām.
Gold, silver and wealth are just dust.
ਸੋਨਾ, ਚਾਂਦੀ ਅਤੇ ਧਨ-ਦੌਲਤ ਨਿਰੀ ਪੁਰੀ ਮਿੱਟੀ ਹੀ ਹਨ।
ਰੁਪਾ = ਚਾਂਦੀ। ਦਾਮ = ਰੁਪਏ-ਪੈਸੇ।(ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ।
 
गुर का सबदु जापि मन सुखा ॥
Gur kā sabaḏ jāp man sukẖā.
Chanting the Word of the Guru's Shabad, your mind shall be at peace.
ਗੁਰਾਂ ਦੀ ਬਾਣੀ ਉਚਾਰਨ ਕਰਨ ਦੁਆਰਾ ਤੇਰੀ ਜਿੰਦੜੀ ਨੂੰ ਸੁਖ ਹੋਵੇਗਾ।
xxxਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ;
 
ईहा ऊहा तेरो ऊजल मुखा ॥२॥
Īhā ūhā ṯero ūjal mukẖā. ||2||
Here and hereafter, your face shall be radiant and bright. ||2||
ਏਥੇ ਤੇ ਅੱਗੇ ਨਿਰਮਲ ਹੋਵੇਗਾ ਤੇਰਾ ਚਿਹਰਾ।
ਈਹਾ ਊਹਾ = ਇਸ ਲੋਕ ਅਤੇ ਪਰਲੋਕ ਵਿਚ। ਊਜਲ = ਰੌਸ਼ਨ ॥੨॥ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ ॥੨॥
 
करि करि थाके वडे वडेरे ॥
Kar kar thāke vade vadere.
Even the greatest of the great worked and worked until they were exhausted.
ਤੇਰੇ ਪਿਓ ਦਾਦੇ ਸੰਸਾਰੀ ਵਿਹਾਰ ਕਾਰ ਕਰਦੇ ਹੰਭ ਗਏ ਹਨ।
ਕਰਿ = ਕਰ ਕੇ।ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ,
 
किन ही न कीए काज माइआ पूरे ॥
Kin hī na kī▫e kāj mā▫i▫ā pūre.
None of them ever accomplished the tasks of Maya.
ਉਹਨਾਂ ਵਿੱਚੋਂ ਕਿਸੇ ਕੋਲੋਂ ਭੀ ਧਨ-ਦੌਲਤ ਦੇ ਕੰਮ ਨੇਪਰੇ ਨਾਂ ਚੜ੍ਹ ਸਕੇ।
ਕਿਨ ਹੀ = ਕਿਨਿ ਹੀ, ਕਿਸੇ ਨੇ ਹੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ)।
 
हरि हरि नामु जपै जनु कोइ ॥
Har har nām japai jan ko▫e.
Any humble being who chants the Name of the Lord, Har, Har,
ਕੋਈ ਜਣਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ,
xxxਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,
 
ता की आसा पूरन होइ ॥३॥
Ŧā kī āsā pūran ho▫e. ||3||
will have all his hopes fulfilled. ||3||
ਉਸ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
xxx॥੩॥ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥
 
हरि भगतन को नामु अधारु ॥
Har bẖagṯan ko nām aḏẖār.
The Naam, the Name of the Lord, is the anchor and support of the Lord's devotees.
ਨਾਮ ਹੀ ਵਾਹਿਗੁਰੂ ਦੇ ਅਨਿੰਨ ਗੋਲਿਆਂ ਦਾ ਆਸਰਾ ਹੈ।
ਅਧਾਰੁ = ਆਸਰਾ।ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ,
 
संती जीता जनमु अपारु ॥
Sanṯī jīṯā janam apār.
The Saints are victorious in this priceless human life.
ਸਾਧੂ ਆਪਣੇ ਅਮੋਲਕ ਮਨੁੱਖੀ ਜੀਵਨ ਨੂੰ ਸਫਲਾਂ ਕਰ ਲੈਂਦੇ ਹਨ।
ਸੰਤੀ = ਸੰਤੀਂ, ਸੰਤਾਂ ਨੇ। ਅਪਾਰੁ = ਅਮੋਲਕ।ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ।
 
हरि संतु करे सोई परवाणु ॥
Har sanṯ kare so▫ī parvāṇ.
Whatever the Lord's Saint does, is approved and accepted.
ਜੋ ਹਰੀ ਦਾ ਸਾਧੂ ਕਰਦਾ ਹੈ, ਸੁਅਮੀ ਉਸ ਨੂੰ ਕਬੂਲ ਕਰ ਲੈਂਦਾ ਹੈ।
ਹਰਿ ਸੰਤੁ = ਹਰੀ ਦਾ ਸੰਤ।ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ।
 
नानक दासु ता कै कुरबाणु ॥४॥११॥२२॥
Nānak ḏās ṯā kai kurbāṇ. ||4||11||22||
Slave Nanak is a sacrifice to him. ||4||11||22||
ਗੋਲਾ ਨਾਨਕ ਉਸ ਉਤੋਂ ਵਾਰਨੇ ਜਾਂਦਾ ਹੈ।
ਤਾ ਕੈ = ਉਸ ਤੋਂ ॥੪॥੧੧॥੨੨॥ਹੇ ਨਾਨਕ! (ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ ॥੪॥੧੧॥੨੨॥
 
रामकली महला ५ ॥
Rāmkalī mėhlā 5.
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
xxxxxx
 
सिंचहि दरबु देहि दुखु लोग ॥
Sincẖėh ḏarab ḏėh ḏukẖ log.
You gather wealth by exploiting people.
ਤੂੰ ਲੋਕਾਂ ਨੂੰ ਦੁੱਖ ਦੇ ਕੇ ਧਨ-ਦੌਲਤ ਇਕੱਤਰ ਕਰਦਾ ਹੈਂ।
ਸਿੰਚਹਿ = ਤੂੰ ਇਕੱਠਾ ਕਰਦਾ ਹੈਂ, ਤੂੰ ਜੋੜਦਾ ਜਾਂਦਾ ਹੈਂ। ਦਰਬੁ {द्रव्य} ਧਨ। ਦੇਹਿ = ਤੂੰ ਦੇਂਦਾ ਹੈਂ। ਲੋਗ = ਲੋਕਾਂ ਨੂੰ।(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ।
 
तेरै काजि न अवरा जोग ॥
Ŧerai kāj na avrā jog.
It is of no use to you; it was meant for others.
ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਇਹ ਕੇਵਲ ਹੋਰਨਾਂ ਲਈ ਹੀ ਹੈ।
ਤੇਰੈ ਕਾਜਿ = ਤੇਰੇ ਕੰਮ ਵਿਚ। ਅਵਰਾ ਜੋਗ = ਹੋਰਨਾਂ ਜੋਗਾ।(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ।
 
करि अहंकारु होइ वरतहि अंध ॥
Kar ahaʼnkār ho▫e varṯėh anḏẖ.
You practice egotism, and act like a blind man.
ਤੂੰ ਗਰੂਰ ਕਰਦਾ ਹੈਂ ਤੇ ਅੰਨ੍ਹੇ ਆਦਮੀ ਵਾਂਗੂੰ ਕੰਮ ਕਰਦਾ ਹੈਂ।
ਕਰਿ = ਕਰ ਕੇ। ਹੋਇ ਅੰਧ = ਅੰਨ੍ਹਾ ਹੋ ਕੇ। ਵਰਤਹਿ = ਤੂੰ ਵਰਤਦਾ ਹੈਂ, ਤੂੰ ਵਰਤਾਰਾ ਕਰਦਾ ਹੈਂ।(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ।
 
जम की जेवड़ी तू आगै बंध ॥१॥
Jam kī jevṛī ṯū āgai banḏẖ. ||1||
In the world hereafter, you shall be tied to the leash of the Messenger of Death. ||1||
ਪ੍ਰਲੋਕ ਵਿੱਚ ਤੂੰ ਦੂਤ ਦੇ ਰੱਸੇ ਨਾਲ ਨਰੜਿਆ ਜਾਵੇਗਾਂ।
ਜੇਵੜੀ = ਰੱਸੀ, ਫਾਹੀ। ਤੂ = ਤੈਨੂੰ। ਆਗੈ = ਪਰਲੋਕ ਵਿਚ। ਬੰਧ = ਬੱਝਾ ਹੋਇਆ ॥੧॥(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥
 
छाडि विडाणी ताति मूड़े ॥
Cẖẖād vidāṇī ṯāṯ mūṛe.
Give up your envy of others, you fool!
ਤੂੰ ਹੋਰਨਾਂ ਨਾਲ ਈਰਖਾ ਕਰਨੀ ਤਿਆਗ ਦੇ, ਹੇ ਮੂਰਖ!
ਤਾਤਿ = ਈਰਖਾ, ਸਾੜਾ। ਮੂੜੇ = ਹੇ ਮੂਰਖ!ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ।
 
ईहा बसना राति मूड़े ॥
Īhā basnā rāṯ mūṛe.
You only live here for a night, you fool!
ਤੂੰ ਕੇਵਲ ਇਕ ਰਾਤਰੀ ਲਈ ਹੀ ਏਥੇ ਰਹਿਣਾ ਹੈ, ਹੇ ਮੂਰਖ!
ਈਹਾ = ਇਸ ਲੋਕ ਵਿਚ।ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ।
 
माइआ के माते तै उठि चलना ॥
Mā▫i▫ā ke māṯe ṯai uṯẖ cẖalnā.
You are intoxicated with Maya, but you must soon arise and depart.
ਓ, ਤੂੰ ਜੋ ਧਨ-ਦੌਲਤ ਨਾਲ ਵਸ਼ੱਈ ਹੋਇਆ ਹੋਇਆ ਹੈਂ, ਤੈਂ ਛੇਤੀ ਹੀ ਏਥੋਂ ਟੁਰ ਜਾਣਾ ਹੈ।
ਮਾਤੇ = ਮਸਤੇ ਹੋਏ। ਉਠਿ = ਉੱਠ ਕੇ।ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ,
 
राचि रहिओ तू संगि सुपना ॥१॥ रहाउ ॥
Rācẖ rahi▫o ṯū sang supnā. ||1|| rahā▫o.
You are totally involved in the dream. ||1||Pause||
ਤੂੰ ਸੁਪਨੇ ਨਾਲ ਘਿਓ-ਖਿਚੜੀ ਹੋ ਰਿਹਾ ਹੈਂ। ਠਹਿਰਾਓ।
ਸੰਗਿ = ਨਾਲ। ਰਾਚਿ ਰਹਿਓ ਤੂ = ਤੂੰ ਮਸਤ ਹੋ ਰਿਹਾ ਹੈਂ। ਵਿਡਾਣੀ = ਬਿਗਾਨੀ ॥੧॥(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ॥
 
बाल बिवसथा बारिकु अंध ॥
Bāl bivasthā bārik anḏẖ.
In his childhood, the child is blind.
ਬਚਪਣੇ ਦੀ ਉਮਰ ਵਿੱਚ ਬੱਚਾ ਅੰਨ੍ਹਾ ਹੁੰਦਾ ਹੈ।
ਬਿਵਸਥਾ = ਉਮਰ (ਵਿਚ)। ਅੰਧ = ਅੰਞਾਣ, ਬੇ-ਸਮਝ।ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ,
 
भरि जोबनि लागा दुरगंध ॥
Bẖar joban lāgā ḏurganḏẖ.
In the fullness of youth, he is involved in foul-smelling sins.
ਪੂਰੀ ਜੁਆਨੀ ਅੰਦਰ ਉਹ ਘੋਰ ਪਾਪਾਂ ਨਾਲ ਨਾਲ ਜੁੜ ਜਾਂਦਾ ਹੈ।
ਭਰਿ ਜੋਬਨਿ = ਭਰੇ ਜੋਬਨ ਵਿਚ, ਭਰੀ ਜਵਾਨੀ ਵਿਚ। ਦੁਰਗੰਧ = ਗੰਦੇ ਕੰਮਾਂ ਵਿਚ, ਵਿਕਾਰਾਂ ਵਿਚ।ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,