Sri Guru Granth Sahib Ji

Ang: / 1430

Your last visited Ang:

मः ३ ॥
Mėhlā 3.
Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
सबदि रती सोहागणी सतिगुर कै भाइ पिआरि ॥
Sabaḏ raṯī sohāgaṇī saṯgur kai bẖā▫e pi▫ār.
The happy soul-bride is attuned to the Word of the Shabad; she is in love with the True Guru.
ਜੋ ਗੁਰਬਾਣੀ ਨਾਲ ਰੰਗੀਜੀ ਹੈ ਅਤੇ ਸੱਚੇ ਗੁਰਾਂ ਨਾਲ ਪ੍ਰੀਤ ਤੇ ਪਰੇਮ ਕਰਦੀ ਹੈ, ਉਹ ਖੁਸ਼-ਬਾਸ਼ ਪਤਨੀ ਹੈ।
ਭਾਇ = ਪਿਆਰ ਵਿਚ।ਜੀਊਂਦੇ ਖਸਮ ਵਾਲੀ (ਗੁਰਮੁਖ ਜੀਵ-) ਇਸਤ੍ਰੀ (ਉਹ ਹੈ ਜੋ) ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ-
 
सदा रावे पिरु आपणा सचै प्रेमि पिआरि ॥
Saḏā rāve pir āpṇā sacẖai parem pi▫ār.
She continually enjoys and ravishes her Beloved, with true love and affection.
ਸੱਚੀ ਲਗਨ ਤੇ ਮੁਹੱਬਤ ਨਾਲ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ।
xxxਸਦਾ ਆਪਣੇ ਹਰੀ-ਖਸਮ (ਦੀ ਯਾਦ) ਦਾ ਆਨੰਦ ਮਾਣਦੀ ਹੈ।
 
अति सुआलिउ सुंदरी सोभावंती नारि ॥
Aṯ su▫āli▫o sunḏrī sobẖāvanṯī nār.
She is such a loveable, beautiful and noble woman.
ਉਹ ਪ੍ਰਮ ਸੁਹਣੀ ਸੁਨੱਖੀ ਅਤੇ ਸ਼ਲਾਘਾ-ਯੋਗ ਵਹੁਟੀ ਹੈ।
ਸੁਆਲਿਓ = ਸੋਹਣੇ ਰੂਪ ਵਾਲੀ {ਨੋਟ: ਲਫ਼ਜ਼ 'ਸੁਆਲਿਓ' ਦਾ ਅਰਥ ਹੈ 'ਸੋਹਣੇ ਰੂਪ ਵਾਲਾ'। ਦੋਹਾਂ ਦਾ ਫ਼ਰਕ ਚੇਤੇ ਰੱਖਣ ਵਾਲਾ ਹੈ}।ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ।
 
नानक नामि सोहागणी मेली मेलणहारि ॥२॥
Nānak nām sohāgaṇī melī melaṇhār. ||2||
O Nanak, through the Naam, the happy soul-bride unites with the Lord of Union. ||2||
ਨਾਨਕ, ਆਪਣੇ ਸੁਆਮੀ ਦੇ ਨਾਮ ਨਾਲ ਉਹ ਸੱਚੀ ਪਤਨੀ ਬਣ ਜਾਂਦੀ ਹੈ ਤੇ ਅਭੇਦ ਕਰਨ ਵਾਲਾ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਮੇਲਣਹਾਰਿ = ਮੇਲਣਹਾਰ ਨੇ ॥੨॥ਹੇ ਨਾਨਕ! ਨਾਮ ਵਿਚ (ਜੁੜੀ ਹੋਣ ਕਰਕੇ) (ਗੁਰਮੁਖ) ਸੋਹਾਗਣ ਨੂੰ ਮੇਲਣਹਾਰ ਹਰੀ ਨੇ (ਆਪਣੇ ਵਿਚ) ਮਿਲਾ ਲਿਆ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
हरि तेरी सभ करहि उसतति जिनि फाथे काढिआ ॥
Har ṯerī sabẖ karahi usṯaṯ jin fāthe kādẖi▫ā.
Lord, everyone sings Your Praises. You have freed us from bondage.
ਸਾਰੇ ਤੇਰੀ ਮਹਿਮਾਂ ਗਾਇਨ ਕਰਦੇ ਹਨ, ਹੇ ਵਾਹਿਗੁਰੂ! ਜਿਸ ਨੇ ਫਸਿਆਂ ਹੋਇਆਂ ਨੂੰ ਆਜ਼ਾਦ ਕਰ ਦਿਤਾ ਹੈ।
xxxਹੇ ਪ੍ਰਭੂ! ਸਭ ਜੀਵ ਤੇਰੀ (ਹੀ) ਸਿਫ਼ਤ-ਸਾਲਾਹ ਕਰਦੇ ਹਨ, ਜਿਸ ਤੂੰ (ਉਹਨਾਂ ਮਾਇਆ ਵਿਚ) ਫਸਿਆਂ ਨੂੰ ਕੱਢਿਆ ਹੈ।
 
हरि तुधनो करहि सभ नमसकारु जिनि पापै ते राखिआ ॥
Har ṯuḏẖno karahi sabẖ namaskār jin pāpai ṯe rākẖi▫ā.
Lord, everyone bows in reverence to You. You have saved us from our sinful ways.
ਹਰ ਕੋਈ ਤੈਨੂੰ ਬੰਦਨਾਂ ਕਰਦਾ ਹੈ, ਹੇ ਪ੍ਰਭੂ! ਜਿਸ ਨੇ ਉਸ ਨੂੰ ਗੁਨਾਹਾਂ ਤੋਂ ਬਚਾ ਲਿਆ ਹੈ।
xxxਹੇ ਹਰੀ! ਸਭ ਜੀਵ ਤੇਰੇ ਅੱਗੇ ਸਿਰ ਨਵਾਂਦੇ ਹਨ, ਜਿਸ ਤੂੰ (ਉਹਨਾਂ ਨੂੰ) ਪਾਪਾਂ ਤੋਂ ਬਚਾਇਆ ਹੈ।
 
हरि निमाणिआ तूं माणु हरि डाढी हूं तूं डाढिआ ॥
Har nimāṇi▫ā ṯūʼn māṇ har dādẖī hūʼn ṯūʼn dādẖi▫ā.
Lord, You are the Honor of the dishonored. Lord, You are the Strongest of the strong.
ਹੇ ਹਰੀ! ਤੂੰ ਬੇਇਜ਼ਤਿਆਂ ਦੀ ਇਜ਼ਤ ਹੈ। ਤੂੰ ਤਾਕਤਵਰਾਂ ਦਾ ਪਰਮ-ਤਾਕਤਵਰ ਹੈ।
xxxਹੇ ਹਰੀ! ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ, ਤੂੰ ਉਹਨਾਂ ਦਾ ਮਾਣ ਬਣਦਾ ਹੈਂ। ਹੇ ਹਰੀ! ਤੂੰ ਸਭ ਤੋਂ ਵਧੀਕ ਡਾਢਾ ਹੈਂ।
 
हरि अहंकारीआ मारि निवाए मनमुख मूड़ साधिआ ॥
Har ahaʼnkārī▫ā mār nivā▫e manmukẖ mūṛ sāḏẖi▫ā.
The Lord beats down the egocentrics and corrects the foolish, self-willed manmukhs.
ਮੇਰਾ ਮਾਲਕ ਵਾਹਿਗੁਰੂ ਮਗ਼ਰੂਰਾਂ ਨੂੰ ਨਿਸਲ ਕਰਕੇ ਨੀਚਾ ਦਿਖਾ ਦਿੰਦਾ ਹੈ ਅਤੇ ਮੂੰਹ-ਜ਼ੋਰ ਮੂਰਖਾਂ ਨੂੰ ਦਰੁਸਤ ਕਰ ਦਿੰਦਾ ਹੈ।
ਸਾਧਿਆ = ਸਿੱਧੇ ਰਾਹ ਤੇ ਪਾਂਦਾ ਹੈ।ਪ੍ਰਭੂ ਅਹੰਕਾਰੀਆਂ ਨੂੰ ਮਾਰ ਕੇ (ਭਾਵ, ਬਿਪਤਾ ਵਿਚ ਪਾ ਕੇ) ਨਿਵਾਉਂਦਾ ਹੈ, ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਂਦਾ ਹੈ।
 
हरि भगता देइ वडिआई गरीब अनाथिआ ॥१७॥
Har bẖagṯā ḏe▫e vadi▫ā▫ī garīb anāthi▫ā. ||17||
The Lord bestows glorious greatness on His devotees, the poor, and the lost souls. ||17||
ਵਾਹਿਗੁਰੂ ਆਪਣੇ ਸੰਤਾਂ, ਗਰੀਬੜਿਆਂ ਅਤੇ ਨਿਖਸਮਿਆਂ ਨੂੰ ਪ੍ਰਭਤਾ ਬਖਸ਼ਦਾ ਹੈ।
ਅਨਾਥ = ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ ॥੧੭॥ਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖ਼ਸ਼ਦਾ ਹੈ ॥੧੭॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
सतिगुर कै भाणै जो चलै तिसु वडिआई वडी होइ ॥
Saṯgur kai bẖāṇai jo cẖalai ṯis vadi▫ā▫ī vadī ho▫e.
One who walks in harmony with the Will of the True Guru, obtains the greatest glory.
ਜਿਹੜਾ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਭਾਰੀ ਇੱਜ਼ਤ ਪਾਉਂਦਾ ਹੈ।
ਭਾਣੈ = ਹੁਕਮ ਵਿਚ। ਵਡਿਆਈ = ਆਦਰ।ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਜੀਵਨ ਬਤੀਤ ਕਰਦਾ ਹੈ, ਉਸ ਦਾ (ਹਰੀ ਦੀ ਦਰਗਾਹ ਵਿਚ) ਬੜਾ ਆਦਰ ਹੁੰਦਾ ਹੈ।
 
हरि का नामु उतमु मनि वसै मेटि न सकै कोइ ॥
Har kā nām uṯam man vasai met na sakai ko▫e.
The Exalted Name of the Lord abides in his mind, and no one can take it away.
ਵਾਹਿਗੁਰੂ ਦਾ ਉਤਕ੍ਰਿਸ਼ਟਤ ਨਾਮ ਉਸ ਦੇ ਦਿਲ ਵਿੱਚ ਵਸਦਾ ਹੈ ਅਤੇ ਉਸ ਦੀ ਨਾਮਵਰੀ ਨੂੰ ਕੋਈ ਭੀ ਮੇਸ ਨਹੀਂ ਸਕਦਾ।
ਮਨਿ = ਮਨ ਵਿਚ।ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉੱਤਮ 'ਨਾਮ' ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ।
 
किरपा करे जिसु आपणी तिसु करमि परापति होइ ॥
Kirpā kare jis āpṇī ṯis karam parāpaṯ ho▫e.
That person, upon whom the Lord bestows His Grace, receives His Mercy.
ਜਿਸ ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ, ਉਹ ਸ਼੍ਰੇਸ਼ਟ ਅਮਲਾਂ ਰਾਹੀਂ ਉਸ ਦੇ ਨਾਮ ਨੂੰ ਪਾ ਲੈਂਦਾ ਹੈ।
ਕਰਮਿ = ਬਖ਼ਸ਼ਸ਼ ਦੀ ਰਾਹੀਂ।ਜਿਸ ਤੇ (ਹਰੀ ਆਪ) ਆਪਣੀ ਮਿਹਰ ਕਰੇ, ਉਸ ਨੂੰ ਉਸ ਮਿਹਰ ਸਦਕਾ (ਉੱਤਮ ਨਾਮ) ਪ੍ਰਾਪਤ ਹੁੰਦਾ ਹੈ।
 
नानक कारणु करते वसि है गुरमुखि बूझै कोइ ॥१॥
Nānak kāraṇ karṯe vas hai gurmukẖ būjẖai ko▫e. ||1||
O Nanak, creativity is under the control of the Creator; how rare are those who, as Gurmukh, realize this! ||1||
ਨਾਨਕ, ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਹ ਅਨੁਭਵ ਕਰਦਾ ਹੈ।
xxx॥੧॥(ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ਉੱਦਮ, ਮਨੁੱਖ ਦੇ ਆਪਣੇ ਵੱਸ ਵਿਚ ਨਹੀਂ), ਹੇ ਨਾਨਕ! ਕੋਈ ਗੁਰਮੁਖ ਜੀਊੜਾ ਇਹ ਭੇਦ ਸਮਝਦਾ ਹੈ ਕਿ ਇਹ ਕਾਰਣ ਸਿਰਜਨਹਾਰ ਦੇ ਵੱਸ ਵਿਚ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
नानक हरि नामु जिनी आराधिआ अनदिनु हरि लिव तार ॥
Nānak har nām jinī ārāḏẖi▫ā an▫ḏin har liv ṯār.
O Nanak, those who worship and adore the Lord's Name night and day, vibrate the String of the Lord's Love.
ਨਾਨਕ, ਜੋ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਰੈਣ-ਦਿਹੁੰ ਸਾਈਂ ਦੇ ਇਹ ਰਸ ਸਨੇਹ ਵਿੱਚ ਵਸਦੇ ਹਨ।
ਅਨਦਿਨੁ = ਹਰ ਰੋਜ਼। ਲਿਵ ਤਾਰ = ਇਕ-ਰਸ।ਹੇ ਨਾਨਕ! ਜਿਨ੍ਹਾਂ ਨੇ ਹਰ ਰੋਜ਼ ਇਕ-ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ,
 
माइआ बंदी खसम की तिन अगै कमावै कार ॥
Mā▫i▫ā banḏī kẖasam kī ṯin agai kamāvai kār.
Maya, the maid-servant of our Lord and Master, serves them.
ਮੋਹਣੀ, ਮਾਲਕ ਦੀ ਬਾਂਦੀ, ਉਨ੍ਹਾਂ ਮੂਹਰੇ ਟਹਿਲ ਕਮਾਉਂਦੀ ਹੈ।
ਬੰਦੀ = ਦਾਸੀ।ਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ (ਭਾਵ, ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ, ਮਾਇਆ ਉਹਨਾਂ ਦੀ ਸੇਵਕ ਬਣਦੀ ਹੈ।)
 
पूरै पूरा करि छोडिआ हुकमि सवारणहार ॥
Pūrai pūrā kar cẖẖodi▫ā hukam savāraṇhār.
The Perfect One has made them perfect; by the Hukam of His Command, they are embellished.
ਸੁਧਾਰ ਕਰਨ ਵਾਲੇ ਪੂਰਨ ਪੁਰਖ ਨੇ ਆਪਣੇ ਫੁਰਮਾਨ ਦੁਆਰਾ ਉਨ੍ਹਾਂ ਨੂੰ ਮੁਕੰਮਲ ਕਰ ਦਿਤਾ ਹੈ।
ਪੂਰੈ = ਪੂਰੇ (ਗੁਰੂ) ਨੇ। ਹੁਕਮਿ ਸਵਾਰਣਹਾਰ = ਸਵਾਰਣਹਾਰ ਦੇ ਹੁਕਮ ਵਿਚ।(ਕਿਉਂਕਿ) ਸਵਾਰਣਵਾਲੇ (ਪ੍ਰਭੂ) ਦੇ ਹੁਕਮ ਵਿਚ ਪੂਰੇ (ਗੁਰੂ) ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ (ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ।)
 
गुर परसादी जिनि बुझिआ तिनि पाइआ मोख दुआरु ॥
Gur parsādī jin bujẖi▫ā ṯin pā▫i▫ā mokẖ ḏu▫ār.
By Guru's Grace, they understand Him, and they find the gate of salvation.
ਜਿਹੜੇ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਮਝਦੇ ਹਨ, ਉਹ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
ਮੋਖ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।ਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ (ਇਹ ਭੇਤ) ਸਮਝ ਲਿਆ ਹੈ, ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ।
 
मनमुख हुकमु न जाणनी तिन मारे जम जंदारु ॥
Manmukẖ hukam na jāṇnī ṯin māre jam janḏār.
The self-willed manmukhs do not know the Lord's Command; they are beaten down by the Messenger of Death.
ਆਪ-ਹੁਦਰੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਮੌਤ ਦਾ ਦੂਤ ਡੰਡੇ ਨਾਲ ਕੁਟਦਾ ਹੈ।
ਜੰਦਾਰੁ = ਜੰਦਾਲ, ਜ਼ਾਲਮ, ਡਾਢਾ।ਮਨਮੁਖ ਬੰਦੇ (ਪ੍ਰਭੂ ਦਾ) ਹੁਕਮ ਨਹੀਂ ਪਛਾਣਦੇ, (ਇਸ ਕਰਕੇ) ਉਹਨਾਂ ਨੂੰ ਜ਼ਾਲਮ ਜਮ ਦੰਡ ਦੇਂਦਾ ਹੈ।
 
गुरमुखि जिनी अराधिआ तिनी तरिआ भउजलु संसारु ॥
Gurmukẖ jinī arāḏẖi▫ā ṯinī ṯari▫ā bẖa▫ojal sansār.
But the Gurmukhs, who worship and adore the Lord, cross over the terrifying world-ocean.
ਜੋ ਗੁਰਾਂ ਦੀ ਮਿਹਰ ਸਦਕਾ, ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
xxxਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਸੰਸਾਰ-ਸਾਗਰ ਨੂੰ ਤਰ ਗਏ ਹਨ,
 
सभि अउगण गुणी मिटाइआ गुरु आपे बखसणहारु ॥२॥
Sabẖ a▫ugaṇ guṇī mitā▫i▫ā gur āpe bakẖsaṇhār. ||2||
All their demerits are erased, and replaced with merits. The Guru Himself is their Forgiver. ||2||
ਗੁਰੂ ਜੀ ਜੋ ਆਪ ਹੀ ਮਾਫੀ ਦੇਣ ਵਾਲੇ ਹਨ, ਉਨ੍ਹਾਂ ਦੀਆਂ ਸਾਰੀਆਂ ਬਦੀਆਂ, ਚੰਗਿਆਈਆਂ ਨਾਲ ਮੇਸ ਛਡਦੇ ਹਨ।
ਗੁਣੀ = ਗੁਣਾਂ ਦੀ ਰਾਹੀਂ ॥੨॥(ਕਿਉਂਕਿ ਸਤਿਗੁਰੂ ਨੇ) ਗੁਣਾਂ ਦੁਆਰਾ (ਭਾਵ, ਉਹਨਾਂ ਦੇ ਹਿਰਦੇ ਵਿਚ ਗੁਣ ਪਰਗਟ ਕਰ ਕੇ ਉਹਨਾਂ ਦੇ) ਸਾਰੇ ਅਉਗੁਣ ਮਿਟਾ ਦਿੱਤੇ ਹਨ। ਗੁਰੂ ਬੜਾ ਬਖ਼ਸ਼ਿੰਦ ਹੈ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
हरि की भगता परतीति हरि सभ किछु जाणदा ॥
Har kī bẖagṯā parṯīṯ har sabẖ kicẖẖ jāṇḏā.
The Lord's devotees have faith in Him. The Lord knows everything.
ਉਸ ਦੇ ਨਫਰਾਂ ਨੂੰ ਰੱਬ ਤੇ ਭਰੋਸਾ ਹੈ। ਸਾਹਿਬ ਸਾਰਾ ਕੁਝ ਸਮਝਦਾ ਹੈ।
ਪਰਤੀਤਿ = ਭਰੋਸਾ।ਭਗਤ ਜਨਾਂ ਨੂੰ ਪ੍ਰਭੂ ਉੱਤੇ (ਇਹ) ਭਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ।
 
हरि जेवडु नाही कोई जाणु हरि धरमु बीचारदा ॥
Har jevad nāhī ko▫ī jāṇ har ḏẖaram bīcẖārḏā.
No one is as great a Knower as the Lord; the Lord administers righteous justice.
ਵਾਹਿਗੁਰੂ ਜਿੱਡਾ ਵੱਡਾ ਕੋਈ ਜਾਣਕਾਰ ਨਹੀਂ। ਸੁਆਮੀ ਪੂਰਾ ਇਨਸਾਫ ਕਰਦਾ ਹੈ।
ਜੇਵਡੁ = ਜੇਡਾ, ਬਰਾਬਰ ਦਾ। ਜਾਣੁ = ਜਾਣੂ, ਜਾਣਨ ਵਾਲਾ। ਧਰਮੁ = ਨਿਆਂ ਦੀ ਗੱਲ।ਉਸ ਦੇ ਬਰਾਬਰ ਹੋਰ ਕੋਈ (ਹਿਰਦਿਆਂ ਦਾ) ਜਾਣੂ ਨਹੀਂ, (ਤੇ ਇਸੇ ਕਰਕੇ) ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ।
 
काड़ा अंदेसा किउ कीजै जा नाही अधरमि मारदा ॥
Kāṛā anḏesā ki▫o kījai jā nāhī aḏẖram mārḏā.
Why should we feel any burning anxiety, since the Lord does not punish without just cause?
ਅਸੀਂ ਕਿਉਂ ਸਾੜਾ ਤੇ ਫਿਕਰ ਮਹਿਸੂਸ ਕਰੀਏ ਜਦ ਸੁਆਮੀ ਕੋਈ ਅਨਿਆਈ ਦੰਡ ਨਹੀਂ ਦਿੰਦਾ।
ਕਾੜਾ = ਝੋਰਾ, ਫ਼ਿਕਰ। ਅੰਦੇਸਾ = ਡਰ। ਅਧਰਮਿ = ਅਨਿਆਉਂ ਨਾਲ।ਜੇ (ਇਹ ਭਰੋਸਾ ਹੋਵੇ ਕਿ) ਪ੍ਰਭੂ ਅਨਿਆਉਂ ਨਾਲ ਨਹੀਂ ਮਾਰਦਾ, ਤਾਂ ਕੋਈ ਫ਼ਿਕਰ ਡਰ ਨਹੀਂ ਰਹਿੰਦਾ।
 
सचा साहिबु सचु निआउ पापी नरु हारदा ॥
Sacẖā sāhib sacẖ ni▫ā▫o pāpī nar hārḏā.
True is the Master, and True is His Justice; only the sinners are defeated.
ਸੱਚਾ ਹੈ ਮਾਲਕ ਅਤੇ ਸੱਚਾ ਹੈ ਉਸ ਦਾ ਇਨਸਾਫ ਕੇਵਲ ਗੁਨਾਹਗਾਰ ਬੰਦਾ ਹੀ ਸ਼ਿਕਸਤ ਉਠਾਉਂਦਾ ਹੈ।
ਸਚਾ = ਸਦਾ-ਥਿਰ, ਅਟੱਲ, ਅਭੁੱਲ।ਪ੍ਰਭੂ ਆਪ ਅਭੁੱਲ ਹੈ ਤੇ ਉਸ ਦਾ ਨਿਆਂ ਭੀ ਅਭੁੱਲ ਹੈ, (ਇਸ 'ਮਾਰ' ਦਾ ਸਦਕਾ ਹੀ) ਪਾਪੀ ਮਨੁੱਖ (ਪਾਪਾਂ ਵਲੋਂ) ਹਾਰਦਾ ਹੈ।
 
सालाहिहु भगतहु कर जोड़ि हरि भगत जन तारदा ॥१८॥
Sālāhihu bẖagṯahu kar joṛ har bẖagaṯ jan ṯārḏā. ||18||
O devotees, praise the Lord with your palms pressed together; the Lord saves His humble devotees. ||18||
ਆਪਣੇ ਹੱਥ ਬੰਨ੍ਹ ਕੇ, ਹੈ ਸੰਤੋ! ਤੁਸੀਂ ਸਾਹਿਬ ਦੀ ਪਰਸੰਸਾ ਕਰੋ। ਹਰੀ ਸਾਧ-ਰੂਪ ਪੁਰਸ਼ਾਂ ਨੂੰ ਪਾਰ ਕਰ ਦਿੰਦਾ ਹੈ।
ਕਰ ਜੋੜਿ = ਹੱਥ ਜੋੜ ਕੇ, ਨਿਮ੍ਰਤਾ ਨਾਲ ਨਿਰਮਾਣ ਹੋ ਕੇ ॥੧੮॥ਹੇ ਭਗਤ ਜਨੋ! ਨਿਰਮਾਣ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧੮॥
 
सलोक मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਸ਼ਾਹੀ।
xxxxxx
 
आपणे प्रीतम मिलि रहा अंतरि रखा उरि धारि ॥
Āpṇe parīṯam mil rahā anṯar rakẖā ur ḏẖār.
Oh, if only I could meet my Beloved, and keep Him enshrined deep within my heart!
ਰੱਬ ਕਰੇ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ ਅਤੇ ਉਸ ਨੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖਾਂ।
ਉਰਿ = ਹਿਰਦੇ ਵਿਚ।(ਮਨ ਤਾਂਘਦਾ ਹੈ ਕਿ) ਆਪਣੇ ਪਿਆਰੇ ਨੂੰ (ਸਦਾ) ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ
 
सालाही सो प्रभ सदा सदा गुर कै हेति पिआरि ॥
Sālāhī so parabẖ saḏā saḏā gur kai heṯ pi▫ār.
I praise that God forever and ever, through love and affection for the Guru.
ਗੁਰਾਂ ਦੀ ਪ੍ਰੀਤ ਤੇ ਪ੍ਰੇਮ ਰਾਹੀਂ, ਮੈਂ ਸਦੀਵ ਤੇ ਹਮੇਸ਼ਾਂ ਹੀ ਉਸ ਸਾਹਿਬ ਦੀ ਸਿਫ਼ਤ-ਸਨਾ ਕਰਦਾ ਹਾਂ।
ਸਾਲਾਹੀ = ਮੈਂ ਸਿਫ਼ਤਿ ਕਰਾਂ। ਗੁਰ ਕੈ ਹੇਤਿ = ਗੁਰੂ ਦੇ (ਪੈਦਾ ਕੀਤੇ) ਪਿਆਰ ਦੀ ਰਾਹੀਂ।ਅਤੇ ਸਤਿਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੀ ਰਹਾਂ।
 
नानक जिसु नदरि करे तिसु मेलि लए साई सुहागणि नारि ॥१॥
Nānak jis naḏar kare ṯis mel la▫e sā▫ī suhāgaṇ nār. ||1||
O Nanak, that one upon whom He bestows His Glance of Grace is united with Him; such a person is the true soul-bride of the Lord. ||1||
ਨਾਨਕ, ਜਿਸ ਉਤੇ ਉਸ ਦੀ ਰਹਿਮਤ ਹੈ, ਉਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਕੇਵਲ ਉਹੀ ਸਾਹਿਬ ਦੀ ਜਾਂ-ਨਿਸਾਰ ਪਤਨੀ ਹੈ।
ਸੁਹਾਗਣਿ = ਜੀਊਂਦੇ ਖਸਮ ਵਾਲੀ ॥੧॥(ਪਰ) ਹੇ ਨਾਨਕ! ਜਿਸ ਵਲ (ਉਹ ਪਿਆਰਾ ਪਿਆਰ ਨਾਲ) ਤੱਕਦਾ ਹੈ, ਉਸ ਨੂੰ (ਹੀ ਆਪਣੇ ਨਾਲ) ਮੇਲਦਾ ਹੈ, ਤੇ ਉਹੋ ਇਸਤ੍ਰੀ ਜੀਊਂਦੇ ਸਾਂਈ ਵਾਲੀ (ਅਖਵਾਉਂਦੀ ਹੈ) ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
गुर सेवा ते हरि पाईऐ जा कउ नदरि करेइ ॥
Gur sevā ṯe har pā▫ī▫ai jā ka▫o naḏar kare▫i.
Serving the Guru, the Lord is obtained, when He bestows His Glance of Grace.
ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਗੁਰਾਂ ਦੀ ਟਹਿਲ ਕਮਾ ਕੇ, ਉਸ ਨੂੰ ਪਾ ਲੈਂਦਾ ਹੈ।
xxxਪ੍ਰਭੂ ਜਿਸ (ਜੀਵ) ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ (ਜੀਵ) ਸਤਿਗੁਰੂ ਦੀ ਦੱਸੀ ਕਾਰ ਕਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ।
 
माणस ते देवते भए धिआइआ नामु हरे ॥
Māṇas ṯe ḏevṯe bẖa▫e ḏẖi▫ā▫i▫ā nām hare.
They are transformed from humans into angels, meditating on the Naam, the Name of the Lord.
ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪ੍ਰਾਣੀਆਂ ਤੋਂ ਉਹ ਸੁਰ ਬਣ ਜਾਂਦੇ ਹਨ।
xxxਹਰੀ ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ (-ਸੁਭਾਵ) ਤੋਂ ਦੇਵਤਾ ਬਣ ਜਾਂਦੇ ਹਨ।
 
हउमै मारि मिलाइअनु गुर कै सबदि तरे ॥
Ha▫umai mār milā▫i▫an gur kai sabaḏ ṯare.
They conquer their egotism and merge with the Lord; they are saved through the Word of the Guru's Shabad.
ਉਹ ਆਪਣੀ ਹੰਗਤਾ ਨੂੰ ਮੇਸ ਦਿੰਦੇ ਹਨ, ਸਾਈਂ ਨਾਲ ਮਿਲ ਜਾਂਦੇ ਹਨ ਅਤੇ ਗੁਰਬਾਣੀ ਦੁਆਰਾ ਪਾਰ ਉਤਰ ਜਾਂਦੇ ਹਨ।
ਮਿਲਾਇਅਨੁ = ਮਿਲਾਏ ਹਨ ਉਸ ਪ੍ਰਭੂ ਨੇ।ਜਿਨ੍ਹਾਂ ਦੀ ਹਉਮੈ ਦੂਰ ਕਰ ਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚ ਜਾਂਦੇ ਹਨ।
 
नानक सहजि समाइअनु हरि आपणी क्रिपा करे ॥२॥
Nānak sahj samā▫i▫an har āpṇī kirpā kare. ||2||
O Nanak, they merge imperceptibly into the Lord, who has bestowed His Favor upon them. ||2||
ਨਾਨਕ, ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਹ ਸੂਖੈਨ ਹੀ ਉਸ ਵਿੱਚ ਲੀਨ ਹੋ ਜਾਂਦੇ ਹਨ।
ਸਹਿਜ = ਅਡੋਲਤਾ ਵਿਚ। ਸਮਾਇਅਨੁ = ਲੀਨ ਕੀਤੇ ਹਨ ਉਸ (ਪ੍ਰਭੂ) ਨੇ। ਕ੍ਰਿਪਾ ਕਰੇ = ਕ੍ਰਿਪਾ ਕਰ ਕੇ। ਕਰੇ = ਕਰਿ, ਕਰਿ ਕੇ ॥੨॥ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਅਡੋਲ ਅਵਸਥਾ ਵਿਚ ਟਿਕਾ ਦਿੱਤਾ ॥੨॥
 
पउड़ी ॥
Pa▫oṛī.
Pauree:
ਪਊੜੀ।
xxxxxx
 
हरि आपणी भगति कराइ वडिआई वेखालीअनु ॥
Har āpṇī bẖagaṯ karā▫e vadi▫ā▫ī vekẖāli▫an.
The Lord Himself inspires us to worship Him; He reveals His Glorious Greatness.
ਇਨਸਾਨ ਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਕੇ ਵਾਹਿਗੁਰੂ ਨੇ ਆਪਣੀ ਕੀਰਤੀ ਪਰਗਟ ਕੀਤੀ ਹੈ।
ਵੇਖਾਲੀਅਨੁ = ਵਿਖਾਲੀ ਹੈ ਉਸ ਨੇ।ਪ੍ਰਭੂ ਨੇ (ਭਗਤਾਂ ਜਨਾਂ ਤੋਂ) ਆਪ ਹੀ ਆਪਣੀ ਭਗਤੀ ਕਰਾ ਕੇ (ਭਗਤੀ ਦੀ ਬਰਕਤਿ ਨਾਲ ਉਹਨਾਂ ਨੂੰ ਆਪਣੀ) ਵਡਿਆਈ ਵਿਖਾਲੀ ਹੈ।
 
आपणी आपि करे परतीति आपे सेव घालीअनु ॥
Āpṇī āp kare parṯīṯ āpe sev gẖālī▫an.
He Himself inspires us to place our faith in Him. Thus He performs His Own Service.
ਵਾਹਿਗੁਰੂ ਭਗਤ ਦਾ ਆਪਣੇ ਵਿੱਚ ਨਿਸਚਾ ਬਨ੍ਹਾਉਂਦਾ ਹੈ ਅਤੇ ਉਸ ਦੇ ਰਾਹੀਂ ਆਪਣੇ ਆਪ ਦੀ ਟਹਿਲ ਕਰਦਾ ਹੈ।
ਘਾਲੀਅਨੁ = ਘਾਲ ਕਰਾਈ ਹੈ ਉਸ ਨੇ।ਪ੍ਰਭੂ (ਭਗਤਾਂ ਦੇ ਹਿਰਦੇ ਵਿਚ) ਆਪਣਾ ਭਰੋਸਾ ਆਪ (ਉਤਪੰਨ) ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ।