Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

माइआ मोहु बिवरजि समाए ॥
Mā▫i▫ā moh bivaraj samā▫e.
Eradicating attachment to Maya, one merges into the Lord.
ਸੰਸਾਰੀ ਪਦਾਰਥਾਂ ਦੀ ਮੁਹੱਬਤ ਨੂੰ ਤਿਆਗ ਕੇ ਇਨਸਾਨ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ,
ਬਿਵਰਜਿ = ਰੋਕ ਕੇ।ਉਹ ਮਨੁੱਖ ਮਾਇਆ ਦਾ ਮੋਹ ਰੋਕ ਕੇ ਪ੍ਰਭੂ-ਨਾਮ ਵਿਚ ਲੀਨ ਹੋ ਜਾਂਦਾ ਹੈ,
 
सतिगुरु भेटै मेलि मिलाए ॥
Saṯgur bẖetai mel milā▫e.
Meeting with the True Guru, we unite in His Union.
ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਉਸ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
ਭੇਟੈ = ਮਿਲਦਾ ਹੈ। ਮੇਲਿ = ਸੰਗਤਿ ਵਿਚ।ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਸੰਗਤ ਵਿਚ ਮਿਲਾਂਦਾ ਹੈ।
 
नामु रतनु निरमोलकु हीरा ॥
Nām raṯan nirmolak hīrā.
The Naam, the Name of the Lord, is a priceless jewel, a diamond.
ਸੁਆਮੀ ਦਾ ਨਾਮ ਅਮੋਲਕ ਜਵੇਹਰ ਅਤੇ ਮਾਣਕ ਹੈ।
ਨਿਰਮੋਲਕੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ।ਪਰਮਾਤਮਾ ਦਾ ਨਾਮ (ਮਾਨੋ, ਇਕ) ਰਤਨ ਹੈ (ਇਕ ਐਸਾ) ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
 
तितु राता मेरा मनु धीरा ॥२॥
Ŧiṯ rāṯā merā man ḏẖīrā. ||2||
Attuned to it, the mind is comforted and encouraged. ||2||
ਉਸ ਨਾਲ ਰੰਗੀਜ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
ਤਿਤੁ = ਉਸ (ਨਾਮ) ਵਿਚ। ਰਾਤਾ = ਰੰਗਿਆ ਹੋਇਆ। ਧੀਰਾ = ਟਿਕ ਗਿਆ ॥੨॥(ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਭੀ ਉਸ ਨਾਮ ਵਿਚ ਰੰਗਿਆ ਗਿਆ ਹੈ ਉਸ ਨਾਮ ਵਿਚ ਟਿਕ ਗਿਆ ਹੈ ॥੨॥
 
हउमै ममता रोगु न लागै ॥
Ha▫umai mamṯā rog na lāgai.
The diseases of egotism and possessiveness do not afflict
ਉਸ ਪ੍ਰਾਣੀ ਨੂੰ ਅਹੰਕਾਰ ਅਤੇ ਅਪਣੱਤ ਦੀ ਬੀਮਾਰ ਨਹੀਂ ਲੱਗਦੀ,
xxx(ਉਸ ਨੂੰ) ਹਉਮੈ-ਰੋਗ ਮਾਇਆ ਦੀ ਮਮਤਾ ਦਾ ਰੋਗ (ਮਨ ਨੂੰ) ਨਹੀਂ ਚੰਬੜਦਾ।
 
राम भगति जम का भउ भागै ॥
Rām bẖagaṯ jam kā bẖa▫o bẖāgai.
one who worships the Lord. Fear of the Messenger of Death runs away.
ਜੋ ਪ੍ਰਭੂ ਭਗਤੀ ਕਰਦਾ ਹੈ, ਅਤੇ ਉਸ ਦਾ ਮੌਤ ਦਾ ਡਰ ਦੌੜ ਜਾਂਦਾ ਹੈ।
xxx(ਗੁਰੂ ਦੀ ਰਾਹੀਂ) ਪਰਮਾਤਮਾ ਦੀ ਭਗਤੀ ਕੀਤਿਆਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
 
जमु जंदारु न लागै मोहि ॥
Jam janḏār na lāgai mohi.
The Messenger of Death, the enemy of the soul, does not touch me at all.
ਜਿੰਦ ਜਾਨ ਦਾ ਵੈਰੀ, ਮੌਤ ਦਾ ਫਰੇਸ਼ਤਾ, ਮੈਨੂੰ ਛੂੰਹਦਾ ਨਹੀਂ,
ਜਮ = ਮੌਤ। ਜੰਦਾਰੁ = ਅਵੈੜਾ, ਭਿਆਨਕ। ਮੋਹਿ = ਮੈਨੂੰ।(ਗੁਰੂ ਦੀ ਕਿਰਪਾ ਨਾਲ) ਭਿਆਨਕ ਜਮ ਭੀ ਮੈਨੂੰ ਨਹੀਂ ਪੋਂਹਦਾ,
 
निरमल नामु रिदै हरि सोहि ॥३॥
Nirmal nām riḏai har sohi. ||3||
The Immaculate Name of the Lord illuminates my heart. ||3||
ਕਿਉਂਜੋ ਵਾਹਿਗੁਰੂ ਦਾ ਪਵਿੱਤਰ ਨਾਮ ਮੇਰੇ ਹਿਰਦੇ ਅੰਦਰ ਸ਼ੋਭ ਰਿਹਾ ਹੈ।
ਸੋਹਿ = ਸੋਹੈ, ਸੋਭਦਾ ਹੈ ॥੩॥(ਕਿਉਂਕਿ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੇ ਹਿਰਦੇ ਵਿਚ ਸੋਭ ਰਿਹਾ ਹੈ ॥੩॥
 
सबदु बीचारि भए निरंकारी ॥
Sabaḏ bīcẖār bẖa▫e nirankārī.
Contemplating the Shabad, we become Nirankaari - we come to belong to the Formless Lord God.
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਰੂਪ-ਰਹਿਤ ਸੁਆਮੀ ਦਾ ਹੀ ਹੋ ਜਾਂਦਾ ਹੈ।
ਬੀਚਾਰਿ = ਵਿਚਾਰ ਕੇ, ਸੋਚ = ਮੰਡਲ ਵਿਚ ਲਿਆ ਕੇ। ਨਿਰੰਕਾਰੀ = ਨਿਰੰਕਾਰ ਵਾਲੇ।ਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਪਰਮਾਤਮਾ ਦੇ ਹੀ (ਸੇਵਕ) ਹੋ ਜਾਈਦਾ ਹੈ।
 
गुरमति जागे दुरमति परहारी ॥
Gurmaṯ jāge ḏurmaṯ parhārī.
Awakening to the Guru's Teachings, evil-mindedness is taken away.
ਗੁਰਾਂ ਦੇ ਉਪਦੇਸ਼ ਦੁਆਰਾ ਜਾਗ ਪੈਣ ਨਾਲ ਆਦਮੀ ਦੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।
ਪਰਹਾਰੀ = ਦੂਰ ਕਰ ਦਿੱਤੀ।ਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ।
 
अनदिनु जागि रहे लिव लाई ॥
An▫ḏin jāg rahe liv lā▫ī.
Remaining awake and aware night and day, lovingly focused on the Lord,
ਰੈਣ ਦਿਹੁੰ ਖਬਰਦਾਰ ਰਹਿਣ ਅਤੇ ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ,
ਅਨਦਿਨੁ = ਹਰ ਰੋਜ਼। ਜਾਗਿ = ਸੁਚੇਤ ਰਹਿ ਕੇ।ਜੇਹੜੇ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,
 
जीवन मुकति गति अंतरि पाई ॥४॥
Jīvan mukaṯ gaṯ anṯar pā▫ī. ||4||
one becomes Jivan Mukta - liberated while yet alive. He finds this state deep within himself. ||4||
ਉਹ ਜਿੰਦਗੀ ਅੰਦਰ ਹੀ ਮੋਖਸ਼ ਨੂੰ ਪਾ ਲੈਂਦਾ ਹੈ ਅਤੇ ਆਪਣੇ ਅੰਦਰੋਂ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।
ਗਤਿ = ਉੱਚੀ ਆਤਮਕ ਅਵਸਥਾ ॥੪॥ਉਹ ਆਪਣੇ ਅੰਦਰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜੋ ਮਾਇਆ ਵਿਚ ਵਰਤਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦੇਂਦੀ ਹੈ ॥੪॥
 
अलिपत गुफा महि रहहि निरारे ॥
Alipaṯ gufā mėh rahėh nirāre.
In the secluded cave, I remain unattached.
ਸਰੀਰ ਦੀ ਅਟੰਕ ਕੰਦਰਾ ਅੰਦਰ ਮੈਂ ਨਿਰਲੇਪ ਵਿਚਰਦਾ ਹਾਂ।
ਅਲਿਪਤ = ਨਿਰਲੇਪ। ਨਿਰਾਰੇ = ਨਿਰਾਲੇ, ਨਿਰਮੋਹ।(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ) ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿੰਦੇ ਹਨ।
 
तसकर पंच सबदि संघारे ॥
Ŧaskar pancẖ sabaḏ sangẖāre.
With the Word of the Shabad, I have killed the five thieves.
(ਕਾਮ ਆਦਿ) ਪੰਜਾਂ ਚੋਰਾਂ ਨੂੰ ਮੈਂ ਸਾਈਂ ਦੇ ਨਾਮ ਨਾਲ ਮਾਰ ਸੁੱਟਿਆ ਹੈ।
ਤਸਕਰ = ਚੋਰ। ਪੰਚ = (ਕਾਮਾਦਿਕ) ਪੰਜ। ਸੰਘਾਰੇ = ਮਾਰ ਦਿੱਤੇ।ਗੁਰੂ ਦੇ ਸ਼ਬਦ ਦੀ ਰਾਹੀਂ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ।
 
पर घर जाइ न मनु डोलाए ॥
Par gẖar jā▫e na man dolā▫e.
My mind does not waver or go to the home of any other.
ਮੇਰੀ ਆਤਮਾਂ ਹੋਰਨਾਂ ਦੇ ਗ੍ਰਹਿ ਨਹੀਂ ਜਾਂਦੀ, ਨਾਂ ਹੀ ਇਹ ਹੁਣ ਡਿਕਡੋਲੇ ਖਾਂਦੀ ਹੈ।
xxx(ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਵਾਲਾ ਬੰਦਾ) ਆਪਣੇ ਮਨ ਨੂੰ ਪਰਾਏ ਘਰ ਵਲ ਜਾ ਕੇ ਡੋਲਣ ਨਹੀਂ ਦੇਂਦਾ।
 
सहज निरंतरि रहउ समाए ॥५॥
Sahj niranṯar raha▫o samā▫e. ||5||
I remain intuitively absorbed deep within. ||5||
ਮੈਂ ਹੁਣ ਵਾਹਿਗੁਰੂ ਅੰਦਰ ਇਕਰਸ ਲੀਨ ਰਹਿੰਦਾ ਹਾਂ।
ਰਹਉ = ਮੈਂ ਰਹਿੰਦਾ ਹਾਂ ॥੫॥(ਗੁਰੂ ਦੀ ਕਿਰਪਾ ਨਾਲ ਹੀ ਸਿਮਰਨ ਕਰ ਕੇ) ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ ॥੫॥
 
गुरमुखि जागि रहे अउधूता ॥
Gurmukẖ jāg rahe a▫uḏẖūṯā.
As Gurmukh, I remain awake and aware, unattached.
ਗੁਰਾਂ ਦੀ ਦਇਆ ਦੁਆਰਾ, ਮੈਂ ਖਬਰਦਾਰ, ਪਵਿੱਤਰ,
ਅਉਧੂਤਾ = ਤਿਆਗੀ।ਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।
 
सद बैरागी ततु परोता ॥
Saḏ bairāgī ṯaṯ paroṯā.
Forever detached, I am woven into the essence of reality.
ਹਮੇਸ਼ਾਂ ਨਿਰਲੇਪ ਅਤੇ ਅਸਲੀਅਤ ਅੰਦਰ ਪਰੋਤਾ ਰਹਿੰਦਾ ਹਾਂ।
ਤਤੁ = ਜਗਤ ਦਾ ਮੂਲ ਪ੍ਰਭੂ।ਜੇਹੜਾ ਮਨੁੱਖ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਪ੍ਰੋਈ ਰੱਖਦਾ ਹੈ ਉਹ ਸਦਾ (ਮਾਇਆ ਤੋਂ) ਵੈਰਾਗਵਾਨ ਰਹਿੰਦਾ ਹੈ।
 
जगु सूता मरि आवै जाइ ॥
Jag sūṯā mar āvai jā▫e.
The world is asleep; it dies, and comes and goes in reincarnation.
ਦੁਨੀਆਂ ਸੁੱਤੀ ਪਈ ਹੈ, ਇਹ ਮਰ ਵੰਞਦੀ ਹੈ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।
ਮਰਿ = ਆਤਮਕ ਮੌਤੇ ਮਰ ਕੇ।ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ (ਪਰਮਾਤਮਾ ਦੀ ਯਾਦ ਵਲੋਂ) ਸੁੱਤਾ ਰਹਿੰਦਾ ਹੈ, ਤੇ, ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।
 
बिनु गुर सबद न सोझी पाइ ॥६॥
Bin gur sabaḏ na sojẖī pā▫e. ||6||
Without the Word of the Guru's Shabad, it does not understand. ||6||
ਗੁਰਾਂ ਦੇ ਉਪਦੇਸ਼ ਦੇ ਬਗੈਰ ਇਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
xxx॥੬॥(ਮਾਇਆ ਦੀ ਨੀਂਦ ਵਿਚ ਸੁੱਤੇ ਪਏ ਨੂੰ) ਗੁਰੂ ਦੇ ਸ਼ਬਦ ਤੋਂ ਬਿਨਾ ਇਹ ਸਮਝ ਹੀ ਨਹੀਂ ਪੈਂਦੀ ॥੬॥
 
अनहद सबदु वजै दिनु राती ॥
Anhaḏ sabaḏ vajai ḏin rāṯī.
The unstruck sound current of the Shabad vibrates day and night.
ਦਿਹੁੰ ਰੈਣ ਈਸ਼ਵਰੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ,
ਅਨਹਦ = ਇਕ-ਰਸ। ਵਜੈ = ਵੱਜਦਾ ਹੈ, ਪ੍ਰਭਾਵ ਪਾਈ ਰੱਖਦਾ ਹੈ।(ਉਸ ਦੇ ਅੰਦਰ) ਗੁਰੂ ਦਾ ਸ਼ਬਦ ਦਿਨ ਰਾਤ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ,
 
अविगत की गति गुरमुखि जाती ॥
Avigaṯ kī gaṯ gurmukẖ jāṯī.
The Gurmukh knows the state of the eternal, unchanging Lord God.
ਜੋ ਗੁਰਾਂ ਦੀ ਦਇਆ ਦੁਆਰਾ ਅਮਰ ਪ੍ਰਭੂ ਦੀ ਅਦਭੁਤ ਦਸ਼ਾ ਨੂੰ ਸਮਝਦਾ ਹੈ।
ਅਵਿਗਤ = {अव्यत्तत्र्} ਅਦ੍ਰਿਸ਼ਟ ਪ੍ਰਭੂ।ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਉਸ ਨੂੰ ਅਦ੍ਰਿਸ਼ਟ ਪ੍ਰਭੂ ਦੀ (ਸੇਵਾ-ਭਗਤੀ ਦੀ) ਸੂਝ ਆ ਜਾਂਦੀ ਹੈ ।
 
तउ जानी जा सबदि पछानी ॥
Ŧa▫o jānī jā sabaḏ pacẖẖānī.
When someone realizes the Shabad, then he truly knows.
ਜਦ ਬੰਦਾ ਨਾਮ ਨੂੰ ਜਾਣ ਲੈਂਦਾ ਹੈ,
ਤਉ = ਤਦੋਂ। ਜਾ = ਜਦੋਂ।ਪਰ ਇਹ ਸੂਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਭੇਤ) ਪਛਾਣਦਾ ਹੈ,
 
एको रवि रहिआ निरबानी ॥७॥
Ėko rav rahi▫ā nirbānī. ||7||
The One Lord is permeating and pervading everywhere in Nirvaanaa. ||7||
ਤਦ ਉਹ ਇਕ ਨਿਰਲੇਪ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕਰ ਲੈਂਦਾ ਹੈ।
ਨਿਰਬਾਨੀ = ਵਾਸਨਾ-ਰਹਿਤ ॥੭॥ਕਿ ਵਾਸਨਾ-ਰਹਿਤ ਪ੍ਰਭੂ ਇਹੋ ਜਿਹਾ ਹੈ ਕਿ ਉਹ ਆਪ ਹੀ ਹਰ ਥਾਂ ਵਿਆਪਕ ਹੈ ॥੭॥
 
सुंन समाधि सहजि मनु राता ॥
Sunn samāḏẖ sahj man rāṯā.
My mind is intuitively absorbed in the state of deepest Samaadhi;
ਮੇਰਾ ਮਨੂਆ ਸੁਖੈਨ ਹੀ ਅਫੁਰ ਤਾੜੀ ਅੰਦਰ ਲੀਨ ਹੋ ਗਿਆ ਹੈ,
ਸੁੰਨ ਸਮਾਧਿ = ਅਫੁਰ ਇਕਾਗ੍ਰਤਾ, ਉਹ ਇਕਾਗ੍ਰ ਅਵਸਥਾ ਜਿਥੇ ਮਾਇਆ ਦਾ ਕੋਈ ਫੁਰਨਾ ਨਾਹ ਫੁਰੇ, ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਰਹੇ। ਸਹਜਿ = ਅਡੋਲ ਆਤਮਕ ਅਵਸਥਾ ਵਿਚ।(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦਾ) ਮਨ ਉਸ ਇਕਾਗ੍ਰਤਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸਦਾ ਸੁੰਞ ਰਹਿੰਦੀ ਹੈ ਤੇ ਅਡੋਲ ਆਤਮਕ ਅਵਸਥਾ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ।
 
तजि हउ लोभा एको जाता ॥
Ŧaj ha▫o lobẖā eko jāṯā.
renouncing egotism and greed, I have come to know the One Lord.
ਅਤੇ ਸਵੈ-ਹੰਗਤਾ ਤੇ ਲਾਲਚ ਨੂੰ ਛੱਡ ਕੇ ਮੈਂ ਹੁਣ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ।
ਤਜਿ = ਤਿਆਗ ਕੇ। ਹਉ = ਹਉਮੈ।ਹਉਮੈ ਤੇ ਲੋਭ ਨੂੰ ਤਿਆਗ ਕੇ ਉਹ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦਾ ਹੈ।
 
गुर चेले अपना मनु मानिआ ॥
Gur cẖele apnā man māni▫ā.
When the disciple's mind accepts the Guru,
ਜਦ ਮੁਰੀਦ ਦੀ ਆਪਦੀ ਆਤਮਾਂ ਗੁਰਾਂ ਦੀ ਅਗਵਾਈ ਨੂੰ ਕਬੂਲ ਕਰ ਲੈਂਦੀ ਹੈ,
xxxਗੁਰੂ ਦੀ ਸਰਨ ਪਏ ਹੋਏ ਸਿੱਖ ਦਾ ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ,
 
नानक दूजा मेटि समानिआ ॥८॥३॥
Nānak ḏūjā met samāni▫ā. ||8||3||
O Nanak, duality is eradicated, and he merges in the Lord. ||8||3||
ਤਾਂ ਆਪਣੇ ਦਵੈਤ-ਭਾਵ ਨੂੰ ਮਿਟਾ ਕੇ ਉਹ ਸੁਆਮੀ ਅੰਦਰ ਸਮਾਂ ਜਾਂਦਾ ਹੈ, ਹੇ ਨਾਨਕ!
ਦੂਜਾ = ਪ੍ਰਭੂ ਤੋਂ ਬਿਨਾ ਹੋਰ ਝਾਕ। ਮੇਟਿ = ਮਿਟਾ ਕੇ ॥੮॥੩॥ਹੇ ਨਾਨਕ! ਉਹ ਪਰਮਾਤਮਾ ਤੋਂ ਬਿਨਾ ਹੋਰ ਝਾਕ ਮਿਟਾ ਕੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੮॥੩॥
 
रामकली महला १ ॥
Rāmkalī mėhlā 1.
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
xxxxxx
 
साहा गणहि न करहि बीचारु ॥
Sāhā gaṇėh na karahi bīcẖār.
You calculate the auspicious days, but you do not understand
ਤੂੰ ਵਿਆਹ ਦਾ ਸੁਲੱਖਣਾ (ਸ਼ੁਭ) ਦਿਹਾੜਾ ਗਿਣਦਾ ਹੈਂ, ਪਰ ਤੂੰ ਸੋਚਦਾ ਨਹੀਂ ਕਿ,
ਸਾਹਾ = {सु-अहर्} ਸ਼ੁਭ ਦਿਨ, ਚੰਗਾ ਮੁਹੂਰਤ। ਗਣਹਿ = ਗਿਣਦਾ ਹੈਂ (ਹੇ ਪਾਂਡੇ!)ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ,
 
साहे ऊपरि एकंकारु ॥
Sāhe ūpar ekankār.
that the One Creator Lord is above these auspicious days.
ਇਕ ਸਰੂਪ ਰਹਿਤ ਸੁਆਮੀ ਇਨ੍ਹਾਂ ਦਿਹਾੜਿਆਂ ਤੋਂ ਉਤੇ ਅਤੇ ਪਰੇਡੇ ਹੈ।
ਏਕੰਕਾਰੁ = ਪਰਮਾਤਮਾ।ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ।
 
जिसु गुरु मिलै सोई बिधि जाणै ॥
Jis gur milai so▫ī biḏẖ jāṇai.
He alone knows the way, who meets the Guru.
ਜੋ ਗੁਰਾਂ ਨੂੰ ਮਿਲਦਾ ਹੈ ਉਹ ਹੀ ਮਾਰਗ ਨੂੰ ਜਾਣਦਾ ਹੈ।
ਸੋਈ = ਉਹੀ ਮਨੁੱਖ। ਬਿਧਿ = ਤਰੀਕਾ, ਢੰਗ।ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)।
 
गुरमति होइ त हुकमु पछाणै ॥१॥
Gurmaṯ ho▫e ṯa hukam pacẖẖāṇai. ||1||
When one follows the Guru's Teachings, then he realizes the Hukam of God's Command. ||1||
ਜਦ ਬੰਦਾ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦਾ ਹੈ ਤਦ ਹੀ ਉਹ ਸੁਆਮੀ ਦੀ ਰਜਾ ਨੂੰ ਅਨੁਭਵ ਕਰਦਾ ਹੈ।
ਤ = ਤਾਂ ॥੧॥ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ॥੧॥
 
झूठु न बोलि पाडे सचु कहीऐ ॥
Jẖūṯẖ na bol pāde sacẖ kahī▫ai.
Do not tell lies, O Pandit; O religious scholar, speak the Truth.
ਤੂੰ ਕੂੜ ਨਾਂ ਬੋਲ, ਹੇ ਪੰਡਿਤ! ਅਤੇ ਸੱਚੋ ਸੱਚ ਆਖ।
ਪਾਡੇ = ਹੇ ਪੰਡਿਤ!ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ।
 
हउमै जाइ सबदि घरु लहीऐ ॥१॥ रहाउ ॥
Ha▫umai jā▫e sabaḏ gẖar lahī▫ai. ||1|| rahā▫o.
When egotism is eradicated through the Word of the Shabad, then one finds His home. ||1||Pause||
ਜਦ ਨਾਮ ਦੇ ਰਾਹੀਂ ਬੰਦੇ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ। ਠਹਿਰਾਓ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਘਰੁ = ਆਤਮਕ ਆਨੰਦ ਦਾ ਟਿਕਾਣਾ ॥੧॥ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ॥੧॥ ਰਹਾਉ॥
 
गणि गणि जोतकु कांडी कीनी ॥
Gaṇ gaṇ joṯak kāʼndī kīnī.
Calculating and counting, the astrologer draws the horoscope.
ਗਿਣ ਮਿਣ ਕੇ ਜੋਤਸ਼ੀ ਜਨਮ-ਕੁੰਡਲੀ ਬਣਾਉਂਦਾ ਹੈ।
ਗਣਿ = ਗਿਣ ਕੇ। ਜੋਤਕੁ = ਜੋਤਸ਼। ਕਾਂਡੀ = ਜਨਮ-ਪੱਤ੍ਰੀ।(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ।
 
पड़ै सुणावै ततु न चीनी ॥
Paṛai suṇāvai ṯaṯ na cẖīnī.
He studies it and announces it, but he does not understand reality.
ਉਹ ਇਸਨੂੰ ਵਾਚਦਾ ਅਤੇ ਹੋਰਨਾਂ ਨੂੰ ਸੁਣਾਉਂਦਾ ਹੈ, ਪ੍ਰੰਤੂ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ।
xxx(ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ।
 
सभसै ऊपरि गुर सबदु बीचारु ॥
Sabẖsai ūpar gur sabaḏ bīcẖār.
Understand, that the Word of the Guru's Shabad is above all.
ਤੂੰ ਗੁਰਾਂ ਦੀ ਬਾਣੀ ਨੂੰ ਸਾਰਿਆਂ ਤੋਂ ਉਚੇਰੀ ਤੇ ਉਤੋਂ ਦੀ ਸਮਝ।
ਸਭਸੈ ਊਪਰਿ = ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ।(ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ।
 
होर कथनी बदउ न सगली छारु ॥२॥
Hor kathnī baḏa▫o na saglī cẖẖār. ||2||
Do not speak of anything else; it is all just ashes. ||2||
ਤੂੰ ਹੋਰ ਕੋਈ ਕਥਾ ਵਾਰਤਾ ਉਚਾਰਨ ਨਾਂ ਕਰ ਕਿਉਂਕਿ ਹੋਰ ਸਾਰਾ ਕੁਛ ਸੁਆਹ ਹੀ ਹੈ।
ਬਦਉ ਨ = ਮੈਂ ਨਹੀਂ ਮੰਨਦਾ। ਛਾਰੁ = ਸੁਆਹ ॥੨॥ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ ॥੨॥
 
नावहि धोवहि पूजहि सैला ॥
Nāvėh ḏẖovėh pūjėh sailā.
You bathe, wash, and worship stones.
ਤੂੰ ਨ੍ਹਾਉਂਦਾ, ਧੋਦਾਂ ਹੈਂ ਅਤੇ ਪੱਥਰਾਂ ਨੂੰ ਪੂਜਦਾ ਹੈਂ।
ਸੈਲਾ = ਪੱਥਰ, ਪੱਥਰ ਦੀਆਂ ਮੂਰਤੀਆਂ।(ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ,
 
बिनु हरि राते मैलो मैला ॥
Bin har rāṯe mailo mailā.
But without being imbued with the Lord, you are the filthiest of the filthy.
ਵਾਹਿਗੁਰੂ ਦੇ ਨਾਲ ਰੰਗੀਜਣ ਦੇ ਬਾਝੋਂ ਤੂੰ ਪਲੀਤਾਂ ਦਾ ਪਰਮ ਪਲੀਤ ਹੈਂ।
xxxਪਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ।
 
गरबु निवारि मिलै प्रभु सारथि ॥
Garab nivār milai parabẖ sārath.
Subduing your pride, you shall receive the supreme wealth of God.
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਤੂੰ ਸੁਆਮੀ ਦੀ ਗੁਣਦਾਇਕ ਦੌਲਤ ਨੂੰ ਪਾ ਲਵੇਗਾਂ।
ਗਰਬੁ = ਅਹੰਕਾਰ। ਸਾਰਥਿ = {र्साथि} ਰਥਵਾਹੀ, ਜੀਵਨ-ਰਥ ਨੂੰ ਚਲਾਣ ਵਾਲਾ।(ਹੇ ਪੰਡਿਤ! ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ।
 
मुकति प्रान जपि हरि किरतारथि ॥३॥
Mukaṯ parān jap har kirṯārath. ||3||
The mortal is liberated and emancipated, meditating on the Lord. ||3||
ਸਾਹਿਬ ਦਾ ਸਿਮਰਨ ਕਰਕੇ ਪ੍ਰਾਣੀ ਮੋਖਸ਼ ਅਤੇ ਸੰਪੂਰਨ ਥੀ ਵੰਞਦਾ ਹੈ।
ਕਿਰਤਾਰਥਿ = ਸਫਲ ਕਰਨ ਵਾਲਾ ॥੩॥(ਤਾਂ ਤੇ) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ॥੩॥
 
वाचै वादु न बेदु बीचारै ॥
vācẖai vāḏ na beḏ bīcẖārai.
You study the arguments, but do not contemplate the Vedas.
ਆਦਮੀ ਝਗੜੇ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਬ੍ਰਹਿਮ ਬੀਚਾਰ ਨੂੰ ਸੋਚਦਾ ਸਮਝਦਾ ਨਹੀਂ।
ਵਾਦੁ = ਝਗੜਾ, ਚਰਚਾ, ਬਹਿਸ।(ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ।
 
आपि डुबै किउ पितरा तारै ॥
Āp dubai ki▫o piṯrā ṯārai.
You drown yourself - how will you save your ancestors?
ਉਹ ਖੁਦ ਡੁੱਬ ਜਾਂਦਾ ਹੈ ਅਤੇ ਆਪਣੇ ਵੱਡੇ ਵਡੇਰਿਆਂ ਦਾ ਉਹ ਕਿਸ ਤਰ੍ਹਾਂ ਉਧਾਰ ਕਰ ਸਕਦਾ ਹੈ?
xxx(ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ?
 
घटि घटि ब्रहमु चीनै जनु कोइ ॥
Gẖat gẖat barahm cẖīnai jan ko▫e.
How rare is that person who realizes that God is in each and every heart.
ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
ਕੋਇ = ਕੋਈ ਵਿਰਲਾ।ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।
 
सतिगुरु मिलै त सोझी होइ ॥४॥
Saṯgur milai ṯa sojẖī ho▫e. ||4||
When one meets the True Guru, then he understands. ||4||
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਸ ਨੂੰ ਗਿਆਤ ਹੁੰਦੀ ਹੈ।
xxx ॥੪॥ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ॥੪॥
 
गणत गणीऐ सहसा दुखु जीऐ ॥
Gaṇaṯ gaṇī▫ai sahsā ḏukẖ jī▫ai.
Making his calculations, cynicism and suffering afflict his soul.
ਲੇਖਾ ਪੱਤਾ ਕਰਨ ਦੁਆਰਾ, ਸੰਦੇਹ ਅਤੇ ਸ਼ੱਕ ਚਿੱਤ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
ਸਹਸਾ = ਸਹਿਮ। ਜੀਐ = ਜਿੰਦ ਨੂੰ।ਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ।
 
गुर की सरणि पवै सुखु थीऐ ॥
Gur kī saraṇ pavai sukẖ thī▫ai.
Seeking the Sanctuary of the Guru, peace is found.
ਗੁਰਾਂ ਦੀ ਪਨਾਹ ਲੈਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
xxxਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ।
 
करि अपराध सरणि हम आइआ ॥
Kar aprāḏẖ saraṇ ham ā▫i▫ā.
I sinned and made mistakes, but now I seek Your Sanctuary.
ਪਾਪ ਕਮਾ ਕੇ, ਹੇ ਸੁਆਮੀ! ਮੈਂ ਹੁਣ ਤੇਰੀ ਪਨਾਹ ਲਈ ਹੈ।
xxxਪਾਪ ਅਪਰਾਧ ਕਰ ਕੇ ਭੀ ਜਦੋਂ ਅਸੀਂ ਪਰਮਾਤਮਾ ਦੀ ਸਰਨ ਆਉਂਦੇ ਹਾਂ,
 
गुर हरि भेटे पुरबि कमाइआ ॥५॥
Gur har bẖete purab kamā▫i▫ā. ||5||
The Guru led me to meet the Lord, according to my past actions. ||5||
ਮੇਰੇ ਪੂਰਬਲੇ ਕਰਮਾਂ ਅਨੁਸਾਰ, ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
ਭੇਟੇ = ਮਿਲੇ। ਪੁਰਬਿ = ਪੂਰਬਲੇ ਸਮੇ ਵਿਚ ॥੫॥ਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ) ॥੫॥
 
गुर सरणि न आईऐ ब्रहमु न पाईऐ ॥
Gur saraṇ na ā▫ī▫ai barahm na pā▫ī▫ai.
If one does not enter the Guru's Sanctuary, God cannot be found.
ਜਦ ਤਾਂਈਂ ਇਨਸਾਨ ਗੁਰਾਂ ਦੀ ਸ਼ਰਣਾਗਤ ਨਾਂ ਸੰਭਾਲੇ ਪ੍ਰਭੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
xxxਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ,
 
भरमि भुलाईऐ जनमि मरि आईऐ ॥
Bẖaram bẖulā▫ī▫ai janam mar ā▫ī▫ai.
Deluded by doubt, one is born, only to die, and come back again.
ਨਹੀਂ ਤਾਂ ਉਹ ਵਹਿਮ ਅੰਦਰ ਭਟਕਦਾ ਹੈ ਅਤੇ ਮੁੜ ਕੇ ਆਉਣ ਲਈ ਜੰਮ ਕੇ ਮਰ ਜਾਂਦਾ ਹੈ।
ਮਰਿ = ਆਤਮਕ ਮੌਤ ਮਰ ਕੇ।ਭਟਕਣਾ ਵਿਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿਚ ਆਉਂਦੇ ਰਹੀਦਾ ਹੈ।
 
जम दरि बाधउ मरै बिकारु ॥
Jam ḏar bāḏẖa▫o marai bikār.
Dying in corruption, he is bound and gagged at Death's door.
ਜੇਕਰ ਆਦਮੀ ਪਾਪਾਂ ਅੰਦਰ ਮਰਦਾ ਹੈ ਤਾਂ ਉਹ ਮੌਤ ਦੇ ਦੂਤ ਦੇ ਬੂਹੇ ਤੇ ਨਰੜ ਲਿਆ ਜਾਂਦਾ ਹੈ।
ਦਰਿ = ਦਰ ਤੇ। ਬਾਧਉ = ਬੱਝਾ ਹੋਇਆ। ਮਰੈ = ਆਤਮਕ ਮੌਤ ਮਰਦਾ ਹੈ। ਬਿਕਾਰੁ = ਵਿਅਰਥ।(ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ,
 
ना रिदै नामु न सबदु अचारु ॥६॥
Nā riḏai nām na sabaḏ acẖār. ||6||
The Naam, the Name of the Lord, is not in his heart, and he does not act according to the Shabad. ||6||
ਉਸ ਦੇ ਮਨ ਵਿੱਚ ਸਾਈਂ ਦਾ ਨਾਮ ਨਈਂ, ਨਾਂ ਹੀ ਉਸ ਦੀ ਜੀਵਨ ਰਹੁ ਰੀਤੀ ਗੁਰਾਂ ਦੇ ਉਪਦੇਸ਼ ਅਨੁਸਾਰ ਹੈ।
ਅਚਾਰੁ = ਆਚਰਨ ॥੬॥ਉਸ ਦੇ ਹਿਰਦੇ ਵਿਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ ॥੬॥
 
इकि पाधे पंडित मिसर कहावहि ॥
Ik pāḏẖe pandiṯ misar kahāvėh.
Some call themselves Pandits, religious scholars and spiritual teachers.
ਕਈ ਆਪਣੇ ਆਪ ਨੂੰ ਪ੍ਰਚਾਰਕ, ਵਿਦਵਾਨ ਅਤੇ ਬ੍ਰਾਹਮਣ ਅਖਵਾਉਂਦੇ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਿਸਰ = ਬ੍ਰਾਹਮਣ।ਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ,
 
दुबिधा राते महलु न पावहि ॥
Ḏubiḏẖā rāṯe mahal na pāvahi.
Tinged with double-mindedness, they do not find the Mansion of the Lord's Presence.
ਉਹ ਹੋਰਸ ਦੀ ਮੁਹੱਬਤ ਨਾਲ ਰੰਗੇ ਹੋਏ ਹਨ ਅਤੇ ਮਾਲਕ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ।
xxxਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ।