Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

ब्रहमा बिसनु महेस इक मूरति आपे करता कारी ॥१२॥
Barahmā bisan mahes ik mūraṯ āpe karṯā kārī. ||12||
Brahma, Vishnu and Shiva are manifestations of the One God. He Himself is the Doer of deeds. ||12||
ਇਕ ਸੁਆਮੀ ਨੇ ਬ੍ਰਹਮਾਂ ਵਿਸ਼ਨੂੰ ਅਤੇ ਸ਼ਿਵਜੀ ਦੇ ਸਰੂਪ ਰਚੇ ਹਨ ਅਤੇ ਉਹ ਖੁਦ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ।
ਮਹੇਸ = ਸ਼ਿਵ। ਇਕ ਮੂਰਤਿ = ਇਕ ਪਰਮਾਤਮਾ ਦਾ ਹੀ ਰੂਪ ॥੧੨॥(ਹੇ ਅਉਧੂ! ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਕਰਤਾਰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਉਸ ਇਕ ਪਰਮਾਤਮਾ (ਦੀ ਇਕ ਇਕ ਤਾਕਤ) ਦਾ ਸਰੂਪ (ਮਿਥੇ ਗਏ) ਹਨ ॥੧੨॥
 
काइआ सोधि तरै भव सागरु आतम ततु वीचारी ॥१३॥
Kā▫i▫ā soḏẖ ṯarai bẖav sāgar āṯam ṯaṯ vīcẖārī. ||13||
One who purifies his body, crosses over the terrifying world-ocean; he contemplates the essence of his own soul. ||13||
ਜੋ ਆਪਣੀ ਦੇਹ ਨੂੰ ਪਰਖਦਾ ਹੈ ਅਤੇ ਆਪਣੇ ਆਪ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
ਸੋਧਿ = ਸੋਧ ਕੇ, ਸੁੱਧ ਕਰ ਕੇ। ਆਤਮ ਤਤੁ = ਆਤਮ ਦਾ ਮੂਲ ਪਰਮਾਤਮਾ ॥੧੩॥(ਹੇ ਅਉਧੂ! ਉਹ ਮਨੁੱਖ) ਹਰੇਕ ਆਤਮਾ ਦੇ ਮਾਲਕ ਪਰਮਾਤਮਾ (ਦੀ ਯਾਦ) ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਤੇ (ਜੰਗਲਾਂ ਪਹਾੜਾਂ ਵਿਚ ਭਟਕਣ ਦੇ ਥਾਂ) ਆਪਣੇ ਸਰੀਰ ਨੂੰ (ਵਿਕਾਰਾਂ ਵਲੋਂ) ਪਵਿਤ੍ਰ ਰੱਖ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧੩॥
 
गुर सेवा ते सदा सुखु पाइआ अंतरि सबदु रविआ गुणकारी ॥१४॥
Gur sevā ṯe saḏā sukẖ pā▫i▫ā anṯar sabaḏ ravi▫ā guṇkārī. ||14||
Serving the Guru, he finds everlasting peace; deep within, the Shabad permeates him, coloring him with virtue. ||14||
ਗੁਰਾਂ ਦੀ ਟਹਿਲ ਸੇਵਾ ਰਾਹੀਂ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਇਨਸਾਨ ਦੇ ਅੰਦਰ ਸੁਆਮੀ ਦਾ ਲਾਭਦਾਇਕ ਨਾਮ ਰਮ ਜਾਂਦਾ ਹੈ।
ਅੰਤਰਿ = ਅੰਦਰ, ਹਿਰਦੇ ਵਿਚ। ਰਵਿਆ = ਚੇਤੇ ਰੱਖਿਆ, ਮੁੜ ਮੁੜ ਵਸਾਇਆ। ਗੁਣਕਾਰੀ = ਆਤਮਕ ਗੁਣ ਦੇਣ ਵਾਲਾ ॥੧੪॥(ਹੇ ਅਉਧੂ! ਉਸ ਮਨੁੱਖ ਨੇ) ਗੁਰੂ ਦੀ ਦੱਸੀ ਸੇਵਾ ਤੋਂ ਹੀ ਸਦਾ ਲਈ ਆਤਮਕ ਆਨੰਦ ਲੱਭ ਲਿਆ ਹੈ, ਉਸ ਦੇ ਅੰਦਰ (ਸੁੱਚੇ) ਆਤਮਕ ਗੁਣ ਪੈਦਾ ਕਰਨ ਵਾਲਾ ਗੁਰੂ ਦਾ ਸ਼ਬਦ ਸਦਾ ਟਿਕਿਆ ਰਹਿੰਦਾ ਹੈ ॥੧੪॥
 
आपे मेलि लए गुणदाता हउमै त्रिसना मारी ॥१५॥
Āpe mel la▫e guṇḏāṯā ha▫umai ṯarisnā mārī. ||15||
The Giver of virtue unites with Himself, one who conquers egotism and desire. ||15||
ਨੇਕੀ ਬਖਸ਼ਣਹਾਰ (ਹਰੀ) ਉਸ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੋ ਆਪਦੀ ਹੰਗਤਾ ਤੇ ਖਾਹਿਸ਼ ਨੂੰ ਮੇਟ ਸੁੱਟਦਾ ਹੈ।
ਮਾਰੀ = ਮਾਰਿ, ਮਾਰ ਕੇ ॥੧੫॥(ਹੇ ਅਉਧੂ! ਜਿਸ ਉਤੇ ਮੇਹਰ ਕਰਦਾ ਹੈ ਉਸ ਨੂੰ) ਆਤਮਕ ਗੁਣ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੀ (ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ, ਉਸ ਦੇ ਅੰਦਰੋਂ ਹਉਮੈ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਦੇਂਦਾ ਹੈ ॥੧੫॥
 
त्रै गुण मेटे चउथै वरतै एहा भगति निरारी ॥१६॥
Ŧarai guṇ mete cẖa▫uthai varṯai ehā bẖagaṯ nirārī. ||16||
Eradicating the three qualities, dwell in the fourth state. This is the unparalleled devotional worship. ||16||
ਤਿੰਨਾਂ ਅਵਸਥਾਵਾਂ ਨੂੰ ਤਿਆਗ ਇਨਸਾਨ ਨੂੰ ਚੌਥੀ ਦਸ਼ਾ ਅੰਦਰ ਵੱਸਣਾ ਉਚਿਤ ਹੈ। ਨਿਰਾਲੀ ਹੈ ਸੁਆਮੀ ਦੀ ਇਹ ਪ੍ਰੇਮਮਈ ਸੇਵਾ।
ਚਉਥੈ = ਚੌਥੇ ਦਰਜੇ ਵਿਚ, ਉਸ ਆਤਮਕ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਪੋਹ ਨਹੀਂ ਸਕਦੇ ॥੧੬॥(ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ, ਉਸ ਉੱਚੀ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਚੜ੍ਹਦਾ, (ਜੰਗਲਾਂ ਪਹਾੜਾਂ ਵਿਚ ਭਟਕਣ ਨਾਲੋਂ ਉਸ ਨੂੰ) ਇਹ ਭਗਤੀ ਹੀ ਅਨੋਖੀ ਖਿੱਚ ਪਾਂਦੀ ਹੈ ॥੧੬॥
 
गुरमुखि जोग सबदि आतमु चीनै हिरदै एकु मुरारी ॥१७॥
Gurmukẖ jog sabaḏ āṯam cẖīnai hirḏai ek murārī. ||17||
This is the Yoga of the Gurmukh: Through the Shabad, he understands his own soul, and he enshrines within his heart the One Lord. ||17||
ਪਵਿੱਤਰ ਪੁਰਸ਼ ਦਾ ਯੋਗ ਇਹ ਹੈ ਕਿ ਗੁਰਾਂ ਦੇ ਉਪਦੇਸ਼ ਰਾਹੀਂ ਉਹ ਆਪਣੇ ਆਪ ਨੂੰ ਖੋਜਦਾ ਹੈ ਅਤੇ ਹੰਕਾਰ ਦੇ ਵੈਰੀ ਅਦੁੱਤੀ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਟਿਕਾਉਂਦਾ ਹੈ।
ਜੋਗ ਸਬਦਿ = ਸ਼ਬਦ-ਰੂਪ ਜੋਗ ਦੀ ਰਾਹੀਂ। ਚੀਨੈ = ਪਛਾਣਦਾ ਹੈ ॥੧੭॥(ਹੇ ਅਉਧੂ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਨ ਦੇ ਜੋਗ (-ਸਾਧਨ) ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਆਪਣੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ ਤੇ ਪ੍ਰੀਤ) ਨੂੰ ਵਸਾਈ ਰੱਖਦਾ ਹੈ ॥੧੭॥
 
मनूआ असथिरु सबदे राता एहा करणी सारी ॥१८॥
Manū▫ā asthir sabḏe rāṯā ehā karṇī sārī. ||18||
Imbued with the Shabad, his mind becomes steady and stable; this is the most excellent action. ||18||
ਨਾਮ ਨਾਲ ਰੰਗੀਜ ਉਸ ਦਾ ਮਨ ਨਿਹਚਲ ਹੋ ਜਾਂਦਾ ਹੈ। ਕੇਵਲ ਇਹ ਹੀ ਸ੍ਰੇਸ਼ਟ ਕਾਰਵਿਹਾਰ ਹੈ।
ਸਬਦੇ = ਸਬਦਿ ਹੀ, ਸ਼ਬਦ ਵਿਚ ਹੀ। ਸਾਰੀ = ਸ੍ਰੇਸ਼ਟ। ਕਰਣੀ = {करणीय} ਕਰਨ-ਯੋਗ ਕਾਰ ॥੧੮॥(ਹੇ ਅਉਧੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਸਦਾ) ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ। (ਇਸ ਵਾਸਤੇ ਉਸ ਦਾ) ਮਨ (ਵਿਕਾਰਾਂ ਵਲ ਡੋਲਣ ਦੇ ਥਾਂ ਪ੍ਰਭੂ-ਪ੍ਰੀਤ ਵਿਚ) ਟਿਕਿਆ ਰਹਿੰਦਾ ਹੈ। (ਮਨੁੱਖਾ ਜੀਵਨ ਵਿਚ) ਇਹ ਹੀ ਕਰਨ-ਜੋਗ ਕਾਰ ਉਸ ਨੂੰ ਸ੍ਰੇਸ਼ਟ ਜਾਪਦੀ ਹੈ ॥੧੮॥
 
बेदु बादु न पाखंडु अउधू गुरमुखि सबदि बीचारी ॥१९॥
Beḏ bāḏ na pakẖand a▫oḏẖū gurmukẖ sabaḏ bīcẖārī. ||19||
This true hermit does not enter into religious debates or hypocrisy; the Gurmukh contemplates the Shabad. ||19||
ਉਹ ਤਿਆਗੀ ਧਾਰਮਕ ਬਹਿਸ ਮੁਬਾਹਿਸਿਆਂ ਵਿੱਚ ਨਹੀਂ ਪੈਂਦਾ ਤੇ ਨਾਂ ਹੀ ਦੰਭ ਰਚਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
ਬਾਦੁ = ਝਗੜਾ, ਚਰਚਾ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰੀ = ਵਿਚਾਰਵਾਨ ॥੧੯॥ਹੇ ਅਉਧੂ! ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਪੜ੍ਹ ਕੇ ਉਹਨਾਂ ਦੀ) ਚਰਚਾ ਨੂੰ (ਉਹ ਮਨੁੱਖ) ਨਹੀਂ ਕਬੂਲਦਾ (ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇ ਰਾਹ ਵਿਚ ਇਸ ਨੂੰ ਉਹ) ਪਖੰਡ (ਸਮਝਦਾ ਹੈ)। ਉਹ ਤਾਂ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ ॥੧੯॥
 
गुरमुखि जोगु कमावै अउधू जतु सतु सबदि वीचारी ॥२०॥
Gurmukẖ jog kamāvai a▫oḏẖū jaṯ saṯ sabaḏ vīcẖārī. ||20||
The Gurmukh practices Yoga - he is the true hermit; he practices abstinence and truth, and contemplates the Shabad. ||20||
ਜੋ ਪ੍ਰਹੇਜ਼ਗਾਰੀ ਅਤੇ ਸੱਚ ਦੀ ਕਿਰਤ ਕਰਦਾ ਹੈ ਅਤੇ ਨਾਮ ਨੂੰ ਸਿਮਰਦਾ ਹੈ, ਓਹੀ ਪਵਿੱਤਰ ਯੋਗੀ ਹੈ ਜੋ ਅਸਲ ਯੋਗ ਨੂੰ ਕਮਾਉਂਦਾ ਹੈ।
ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹੈ ॥੨੦॥ਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਉੱਧਾਰਦਾ ਹੈ ਉਹ) ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਇਹੀ ਜੋਗ (ਉਹ) ਕਮਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ, ਇਹੀ ਹੈ ਉਸ ਦਾ ਜਤ ਤੇ ਸਤ (ਕਾਇਮ ਰੱਖਣ ਦਾ ਤਰੀਕਾ) ॥੨੦॥
 
सबदि मरै मनु मारे अउधू जोग जुगति वीचारी ॥२१॥
Sabaḏ marai man māre a▫oḏẖū jog jugaṯ vīcẖārī. ||21||
One who dies in the Shabad and conquers his mind is the true hermit; he understands the Way of Yoga. ||21||
ਜੋ ਨਾਮ ਦੇ ਰਾਹੀਂ ਮਰ ਵੰਞਦਾ ਹੈ ਅਤੇ ਆਪਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਉਹ ਯੋਗੀ ਯੋਗ ਦੇ ਮਾਰਗ ਨੂੰ ਅਨੁਭਵ ਕਰ ਲੈਂਦਾ ਹੈ।
ਮਰੈ = ਵਿਕਾਰਾਂ ਵਲੋਂ ਮਰਦਾ ਹੈ, ਅਜੇਹੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ ਜਿਥੇ ਵਿਕਾਰ ਪੋਹ ਨਹੀਂ ਸਕਦੇ। ਵੀਚਾਰੀ = ਵਿਚਾਰ ਲਈ ਹੈ, ਸਮਝ ਲਈ ਹੈ ॥੨੧॥ਹੇ ਅਉਧੂ! ਉਸ ਮਨੁੱਖ ਨੇ ਜੋਗ ਦੀ (ਪਰਮਾਤਮਾ ਨਾਲ ਜੁੜਨ ਦੀ) ਇਹ ਜੁਗਤਿ ਸਮਝੀ ਹੈ ਕਿ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਹਉਮੈ ਮਮਤਾ ਆਦਿਕ ਵਲੋਂ) ਮੁਰਦਾ ਹੋ ਜਾਂਦਾ ਹੈ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਕਾਬੂ ਵਿਚ ਰੱਖਦਾ ਹੈ ॥੨੧॥
 
माइआ मोहु भवजलु है अवधू सबदि तरै कुल तारी ॥२२॥
Mā▫i▫ā moh bẖavjal hai avḏẖū sabaḏ ṯarai kul ṯārī. ||22||
Attachment to Maya is the terrifying world-ocean; through the Shabad, the true hermit saves himself, and his ancestors as well. ||22||
ਹੇ ਯੋਗੀ, ਧਨ ਦੌਲਤ ਦੇ ਪਿਆਰ ਰਾਹੀਂ ਪ੍ਰਾਣੀ ਡਰਾਉਣੇ ਸਮੁੰਦਰ ਅੰਦਰ ਡੁੱਬ ਜਾਂਦਾ ਹੈ। ਨਾਮ ਦੇ ਰਾਹੀਂ ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
ਭਵਜਲੁ = ਸੰਸਾਰ-ਸਮੁੰਦਰ, ਘੁੰਮਣ-ਘੇਰੀ ॥੨੨॥ਹੇ ਅਉਧੂ! ਮਾਇਆ ਦਾ ਮੋਹ ਘੁੰਮਣ ਘੇਰੀ ਹੈ (ਜਿਸ ਮਨੁੱਖ ਦਾ ਪਰਮਾਤਮਾ ਉੱਧਾਰ ਕਰਦਾ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਵਿਚੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨੨॥
 
सबदि सूर जुग चारे अउधू बाणी भगति वीचारी ॥२३॥
Sabaḏ sūr jug cẖāre a▫oḏẖū baṇī bẖagaṯ vīcẖārī. ||23||
Contemplating the Shabad, you shall be a hero throughout the four ages, O hermit; contemplate the Word of the Guru's Bani in devotion. ||23||
ਨਾਮ ਦਾ ਅਤੇ ਸੰਤ-ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਹੇ ਯੋਗੀ! ਤੂੰ ਚਾਰੇ ਹੀ ਯੁਗਾਂ ਅੰਦਰ ਸੂਰਮਾ ਥੀ ਵੰਞੇਗਾਂ।
ਸੂਰ = ਸੂਰਮੇ। ਬਾਣੀ = ਬਚਨ। ਭਗਤਿ ਵੀਚਾਰੀ = ਭਗਤੀ ਦੀ ਵਿਚਾਰ ਵਾਲੇ ॥੨੩॥ਹੇ ਅਉਧੂ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਚੌਹਾਂ ਜੁਗਾਂ ਵਿਚ ਹੀ ਸੂਰਮੇ ਹਨ (ਭਾਵ, ਕਿਸੇ ਭੀ ਸਮੇ ਵਿਚ ਕਾਮਾਦਿਕ ਵਿਕਾਰ ਉਹਨਾਂ ਉਤੇ ਜ਼ੋਰ ਨਹੀਂ ਪਾ ਸਕਦੇ)। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹ ਪਰਮਾਤਮਾ ਦੀ ਭਗਤੀ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦੇ ਹਨ ॥੨੩॥
 
एहु मनु माइआ मोहिआ अउधू निकसै सबदि वीचारी ॥२४॥
Ėhu man mā▫i▫ā mohi▫ā a▫oḏẖū niksai sabaḏ vīcẖārī. ||24||
This mind is enticed by Maya, O hermit; contemplating the Shabad, you shall find release. ||24||
ਇਹ ਆਤਮਾਂ ਧਨ-ਦੌਲਤ ਨੇ ਮੋਹ ਲਈ ਹੈ, ਹੇ ਯੋਗੀ! ਨਾਮ ਦਾ ਆਰਾਧਨ ਕਰਨ ਦੁਆਰਾ ਇਹ ਕੈਦ ਤੋਂ ਛੁੱਟ ਜਾਂਦੀ ਹੈ।
ਨਿਕਸੈ = ਨਿਕਲਦਾ ਹੈ। ਵੀਚਾਰੀ = ਵਿਚਾਰਵਾਨ ਹੋ ਕੇ ॥੨੪॥ਹੇ ਅਉਧੂ! ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ (ਪਰ ਇਸ ਵਿਚੋਂ ਨਿਕਲਣ ਦਾ ਇਹ ਤਰੀਕਾ ਨਹੀਂ ਕਿ ਮਨੁੱਖ ਜੰਗਲਾਂ ਵਿਚ ਜਾਂ ਪਹਾੜਾਂ ਦੀਆਂ ਗੁਫ਼ਾਂ ਵਿਚ ਜਾ ਕੇ ਟਿਕੇ, ਇਸ ਵਿਚੋਂ) ਉਹ ਮਨੁੱਖ ਨਿਕਲਦਾ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ॥੨੪॥
 
आपे बखसे मेलि मिलाए नानक सरणि तुमारी ॥२५॥९॥
Āpe bakẖse mel milā▫e Nānak saraṇ ṯumārī. ||25||9||
He Himself forgives, and unites in His Union; Nanak seeks Your Sanctuary, Lord. ||25||9||
ਨਾਨਕ, ਸਤਿਸੰਗਤ ਨਾਲ ਜੁੜ ਕੇ, ਤੂੰ ਖੁਦ ਹੀ ਹੇ ਸੁਆਮੀ! ਉਹਨਾਂ ਨੂੰ ਮਾਫ ਕਰ ਦਿੰਦਾ ਹੈਂ, ਜੋ ਤੇਰੀ ਪਨਾਹ (ਓਟ) ਲੈਂਦੇ ਹਨ।
ਮੇਲਿ = ਮੇਲ ਵਿਚ, ਸੰਗਤ ਵਿਚ ॥੨੫॥੯॥ਸੋ, ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ-ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਮਾਇਆ ਦੇ ਮੋਹ ਵਿਚ ਫਸਣ ਤੋਂ ਬਚਾ ਲੈ)। (ਮਾਇਆ ਦੇ ਮੋਹ ਤੋਂ ਬਚਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਅਰਦਾਸ ਸੁਣ ਕੇ) ਪਰਮਾਤਮਾ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਆਪਣੀ ਸੰਗਤ ਵਿਚ ਮਿਲਾਂਦਾ ਹੈ ॥੨੫॥੯॥
 
रामकली महला ३ असटपदीआ
Rāmkalī mėhlā 3 asatpaḏī▫ā
Raamkalee, Third Mehl, Ashtapadees:
ਰਾਮਕਲੀ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
xxxਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सरमै दीआ मुंद्रा कंनी पाइ जोगी खिंथा करि तू दइआ ॥
Sarmai ḏī▫ā munḏrā kannī pā▫e jogī kẖinthā kar ṯū ḏa▫i▫ā.
Make humility your ear-rings, Yogi, and compassion your patched coat.
ਸ਼ਰਮ-ਹਯਾ ਦੀਆਂ ਵਾਲੀਆਂ ਤੂੰ ਆਪਣੇ ਕੰਨਾਂ ਵਿੱਚ ਪਾ, ਹੇ ਯੋਗੀ! ਅਤੇ ਦਯਾ ਕਰਨ ਨੂੰ ਤੂੰ ਆਪਣੀ ਖਫਣੀ ਬਣਾ।
ਸਰਮ = ਮਿਹਨਤ (ਉੱਚਾ ਆਤਮਕ ਜੀਵਨ ਬਣਾਣ ਲਈ ਮਿਹਨਤ)। ਜੋਗੀ = ਹੇ ਜੋਗੀ! ਖਿੰਥਾ = ਕਫ਼ਨੀ, ਗੋਦੜੀ। ਕਰਿ = ਬਣਾ।ਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ।
 
आवणु जाणु बिभूति लाइ जोगी ता तीनि भवण जिणि लइआ ॥१॥
Āvaṇ jāṇ bibẖūṯ lā▫e jogī ṯā ṯīn bẖavaṇ jiṇ la▫i▫ā. ||1||
Let coming and going be the ashes you apply to your body, Yogi, and then you shall conquer the three worlds. ||1||
ਜੰਮਣ ਅਤੇ ਮਰਨ ਦੇ ਡਰ ਦੀ ਸੁਆਹ ਤੂੰ ਆਪਣੇ ਪਿੰਡੇ ਨੂੰ ਮਲ, ਹੇ ਯੋਗੀ! ਤਦ ਤੂੰ ਤਿੰਨਾਂ ਹੀ ਜਹਾਨਾਂ ਨੂੰ ਜਿੱਤ ਲਵੇਗਾਂ।
ਆਵਣੁ ਜਾਣੁ = ਜਨਮ ਮਰਨ ਦਾ ਗੇੜ (ਜਨਮ ਮਰਨ ਦੇ ਗੇੜ ਦਾ ਡਰ)। ਬਿਭੂਤਿ = ਸੁਆਹ। ਤੀਨਿ ਭਵਣ = ਤਿੰਨ ਭਵਣ, (ਆਕਾਸ਼, ਪਾਤਾਲ, ਮਾਤ ਲੋਕ,) ਸਾਰਾ ਜਗਤ, ਜਗਤ ਦਾ ਮੋਹ। ਜਿਣਿ ਲਇਆ = ਜਿੱਤ ਲਿਆ ॥੧॥ਹੇ ਜੋਗੀ! ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ-ਇਹ ਸੁਆਹ ਤੂੰ ਆਪਣੇ ਪਿੰਡੇ ਉਤੇ ਮਲ। (ਜੇ ਤੂੰ ਇਹ ਉੱਦਮ ਕਰੇਂਗਾ, ਤਾਂ ਸਮਝ ਲਈਂ ਕਿ) ਤੂੰ ਜਗਤ ਦਾ ਮੋਹ ਜਿੱਤ ਲਿਆ ॥੧॥
 
ऐसी किंगुरी वजाइ जोगी ॥
Aisī kingurī vajā▫e jogī.
Play that harp, Yogi,
ਤੂੰ ਐਹੋ ਜਿਹੀ ਵੀਣਾ ਵਜਾ, ਹੇ ਯੋਗੀ!
ਕਿੰਗੁਰੀ = ਵੀਣਾ।ਹੇ ਜੋਗੀ! ਤੂੰ ਅਜਿਹੀ ਵੀਣਾ ਵਜਾਇਆ ਕਰ,
 
जितु किंगुरी अनहदु वाजै हरि सिउ रहै लिव लाइ ॥१॥ रहाउ ॥
Jiṯ kingurī anhaḏ vājai har si▫o rahai liv lā▫e. ||1|| rahā▫o.
which vibrates the unstruck sound current, and remain lovingly absorbed in the Lord. ||1||Pause||
ਜਿਹੜੀ ਵੀਣਾ ਬੈਕੁੰਠੀ ਕੀਰਤਨ ਦੀ ਧੁਨੀ ਉਠਾਵੇ ਅਤੇ ਤੂੰ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇਂ। ਠਹਿਰਾਓ।
ਜਿਤੁ ਕਿੰਗੁਰੀ = ਜਿਸ ਕਿੰਗੁਰੀ ਦੀ ਰਾਹੀਂ, ਜਿਸ ਵੀਣਾ ਦੇ ਵਜਾਣ ਨਾਲ। ਅਨਹਦੁ = ਬਿਨਾ ਵਜਾਏ ਵੱਜਦਾ ਰਾਗ, ਇਕ-ਰਸ ਹੋ ਰਿਹਾ ਰਾਗ, ਉੱਚੇ ਆਤਮਕ ਜੀਵਨ ਦਾ ਇਕ-ਰਸ ਆਨੰਦ। ਵਾਜੈ = ਵੱਜਣ ਲੱਗ ਪੈਂਦਾ ਹੈ। ਲਿਵ = ਲਗਨ ॥੧॥ਜਿਸ ਵੀਣਾ ਦੇ ਵਜਾਣ ਨਾਲ (ਮਨੁੱਖ ਦੇ ਅੰਦਰ) ਉੱਚੇ ਆਤਮਕ ਜੀਵਨ ਦਾ ਇੱਕ-ਰਸ ਆਨੰਦ ਪੈਦਾ ਹੋ ਜਾਂਦਾ ਹੈ, ਅਤੇ ਮਨੁੱਖ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ॥
 
सतु संतोखु पतु करि झोली जोगी अम्रित नामु भुगति पाई ॥
Saṯ sanṯokẖ paṯ kar jẖolī jogī amriṯ nām bẖugaṯ pā▫ī.
Make truth and contentment your plate and pouch, Yogi; take the Ambrosial Naam as your food.
ਸੱਚ ਨੂੰ ਆਪਣੀ ਚਿੱਪੀ ਬਣਾ ਅਤੇ ਸਬਰ ਸਿਦਕ ਨੂੰ ਆਪਣੀ ਗੁਥਲੀ ਅਤੇ ਨਾਮ ਅੰਮ੍ਰਿਤ ਦਾ ਭੋਜਨ ਉਸ ਵਿੱਚ ਪਾ।
ਸਤੁ = ਦਾਨ, ਸੇਵਾ। ਪਤੁ = ਪਾਤਰ, ਖੱਪਰ। ਕਰਿ = ਬਣਾ। ਹੇ ਜੋਗੀ = ਹੇ ਜੋਗੀ! ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਭੁਗਤਿ = ਚੂਰਮਾ, ਭੋਜਨ।ਹੇ ਜੋਗੀ! (ਦੂਜਿਆਂ ਦੀ) ਸੇਵਾ (ਕਰਿਆ ਕਰ, ਅਤੇ ਆਪਣੇ ਅੰਦਰ) ਸੰਤੋਖ (ਧਾਰਨ ਕਰ, ਇਹਨਾਂ ਦੋਹਾਂ) ਨੂੰ ਖੱਪਰ ਅਤੇ ਝੋਲੀ ਬਣਾ। ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ ਹਿਰਦੇ ਵਿਚ ਵਸਾਈ ਰੱਖੋ) ਇਹ ਚੂਰਮਾ ਪਾ (ਤੂੰ ਆਪਣੇ ਖੱਪਰ ਵਿਚ)।
 
धिआन का करि डंडा जोगी सिंङी सुरति वजाई ॥२॥
Ḏẖi▫ān kā kar dandā jogī sińī suraṯ vajā▫ī. ||2||
Make meditation your walking stick, Yogi, and make higher consciousness the horn you blow. ||2||
ਸਿਮਰਨ ਨੂੰ ਆਪਣਾ ਸੋਟਾ ਬਣਾ, ਹੇ ਯੋਗੀ! ਅਤੇ ਬ੍ਰਹਿਮ ਗਿਆਨ ਨੂੰ ਆਪਣੇ ਵਜਾਉਣ ਵਾਲਾ ਸਿੰਙ।
ਸਿੰਙੀ = ਛੋਟਾ ਜਿਹਾ ਸਿੰਙ ਜੋ ਭੰਡਾਰਾ ਵਰਤਣ ਵੇਲੇ ਜੋਗੀ ਵਜਾਂਦਾ ਹੈ ॥੨॥ਹੇ ਜੋਗੀ! ਪ੍ਰਭੂ-ਚਰਨਾਂ ਵਿਚ ਚਿੱਤ ਜੋੜੀ ਰੱਖਣ ਨੂੰ ਤੂੰ (ਆਪਣੇ ਹੱਥ ਦਾ) ਡੰਡਾ ਬਣਾ; ਪ੍ਰਭੂ ਵਿਚ ਸੁਰਤ ਟਿਕਾਈ ਰੱਖ-ਇਹ ਸਿੰਙੀ ਵਜਾਇਆ ਕਰ ॥੨॥
 
मनु द्रिड़ु करि आसणि बैसु जोगी ता तेरी कलपणा जाई ॥
Man ḏariṛ kar āsaṇ bais jogī ṯā ṯerī kalpaṇā jā▫ī.
Make your stable mind the Yogic posture you sit in, Yogi, and then you shall be rid of your tormenting desires.
ਅਸਥਿਰ ਮਨ ਨੂੰ ਤੂੰ ਆਪਦਾ ਬੈਠਣ ਦਾ ਢੰਗ ਬਣਾ, ਤਦ ਹੀ ਤੂੰ ਦੁਖਦਾਈ ਖਾਹਿਸ਼ ਤੋਂ ਖਲਾਸੀ ਪਾਵੇਗਾਂ, ਹੇ ਯੋਗੀ!
ਦ੍ਰਿੜੁ = ਪੱਕਾ। ਆਸਣਿ = ਆਸਣ ਉਤੇ। ਬੈਸੁ = ਬੈਠ। ਕਲਪਣਾ = ਮਨ ਦੀ ਖਿੱਝ।ਹੇ ਜੋਗੀ! (ਪ੍ਰਭੂ ਦੀ ਯਾਦ ਵਿਚ) ਆਪਣੇ ਮਨ ਨੂੰ ਪੱਕਾ ਕਰ-(ਇਸ) ਆਸਣ ਉਤੇ ਬੈਠਿਆ ਕਰ, (ਇਸ ਅੱਭਿਆਸ ਨਾਲ) ਤੇਰੇ ਮਨ ਦੀ ਖਿੱਝ ਦੂਰ ਹੋ ਜਾਇਗੀ।
 
काइआ नगरी महि मंगणि चड़हि जोगी ता नामु पलै पाई ॥३॥
Kā▫i▫ā nagrī mėh mangaṇ cẖaṛėh jogī ṯā nām palai pā▫ī. ||3||
Go begging in the village of the body, Yogi, and then, you shall obtain the Naam in your lap. ||3||
ਜੇਕਰ ਤੂੰ ਸਰੀਰ ਦੇ ਪਿੰਡ ਖੈਰ ਮੰਗਣ ਜਾਵੇਂ, ਹੇ ਯੋਗੀ! ਤਦ ਨਾਮ ਤੇਰੀ ਝੋਲੀ ਵਿੱਚ ਪੈ ਜਾਵੇਗਾ।
ਕਾਇਆ = ਸਰੀਰ। ਮੰਗਣਿ ਚੜਹਿ = ਮੰਗਣ ਵਾਸਤੇ ਚੱਲ ਪਏਂ। ਪਲੈ ਪਾਈ = ਪੱਲੇ ਪੈਂਦਾ ਹੈ, ਮਿਲਦਾ ਹੈ ॥੩॥(ਤੂੰ ਆਟਾ ਮੰਗਣ ਲਈ ਨਗਰ ਵਲ ਤੁਰ ਪੈਂਦਾ ਹੈਂ, ਇਸ ਦੇ ਥਾਂ) ਜੇ ਤੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ (ਟਿਕ ਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ) ਮੰਗਣਾ ਸ਼ੁਰੂ ਕਰ ਦੇਵੇਂ, ਤਾਂ, ਹੇ ਜੋਗੀ! ਤੈਨੂੰ (ਪਰਮਾਤਮਾ ਦਾ) ਨਾਮ ਪ੍ਰਾਪਤ ਹੋ ਜਾਇਗਾ ॥੩॥
 
इतु किंगुरी धिआनु न लागै जोगी ना सचु पलै पाइ ॥
Iṯ kingurī ḏẖi▫ān na lāgai jogī nā sacẖ palai pā▫e.
This harp does not center you in meditation, Yogi, nor does it bring the True Name into your lap.
ਇਸ ਕਿੰਗ ਨਾਲ ਤੇਰੀ ਬਿਰਤੀ ਇਕਾਗਰ ਨਹੀਂ ਹੋਣੀ, ਨਾਂ ਹੀ ਸੱਚਾ ਨਾਮ ਤੇਰੇ ਪੱਲੇ ਪੈਣਾ ਹੈ, ਹੇ ਯੋਗੀ!
ਇਤੁ = ਇਸ ਦੀ ਰਾਹੀਂ।ਹੇ ਜੋਗੀ! (ਜਿਹੜੀ ਕਿੰਗੁਰੀ ਤੂੰ ਵਜਾ ਰਿਹਾ ਹੈਂ) ਇਸ ਕਿੰਗੁਰੀ ਦੀ ਰਾਹੀਂ ਪ੍ਰਭੂ ਚਰਨਾਂ ਵਿਚ ਧਿਆਨ ਨਹੀਂ ਜੁੜ ਸਕਦਾ, ਨਾਹ ਹੀ ਇਸ ਤਰ੍ਹਾਂ ਸਦਾ-ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ।
 
इतु किंगुरी सांति न आवै जोगी अभिमानु न विचहु जाइ ॥४॥
Iṯ kingurī sāʼnṯ na āvai jogī abẖimān na vicẖahu jā▫e. ||4||
This harp does not bring you peace, Yogi, nor eliminate egotism from within you. ||4||
ਇਸ ਵੀਣਾ ਦੁਆਰਾ, ਨਾਂ ਤੇਰੇ ਅੰਦਰ ਠੰਢ ਚੈਨ ਵਰਤਣੀ ਹੈ, ਨਾਂ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਣਾ ਹੈ, ਹੇ ਯੋਗੀ!
ਇਤੁ ਕਿੰਗੁਰੀ = ਇਸ ਕਿੰਗੁਰੀ ਦੀ ਰਾਹੀਂ (ਜਿਹੜੀ ਤੂੰ ਵਜਾ ਰਿਹਾ ਹੈਂ)। ਵਿਚਹੁ = ਮਨ ਵਿਚੋਂ ॥੪॥ਹੇ ਜੋਗੀ! (ਤੇਰੀ) ਇਸ ਕਿੰਗੁਰੀ ਦੀ ਰਾਹੀਂ ਮਨ ਵਿਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਨਾਹ ਹੀ ਮਨ ਵਿਚੋਂ ਅਹੰਕਾਰ ਦੂਰ ਹੋ ਸਕਦਾ ਹੈ ॥੪॥
 
भउ भाउ दुइ पत लाइ जोगी इहु सरीरु करि डंडी ॥
Bẖa▫o bẖā▫o ḏu▫e paṯ lā▫e jogī ih sarīr kar dandī.
Make the Fear of God, and the Love of God, the two gourds of your lute, Yogi, and make this body its neck.
ਪ੍ਰਭੂ ਦੇ ਡਰ ਤੇ ਪ੍ਰੇਮ ਨੂੰ ਆਪਣੀ ਵੀਣਾ ਦੇ ਦੋ ਤੂੰਬੇ ਲਾ, ਹੇ ਯੋਗੀ! ਅਤੇ ਆਪਣੀ ਇਸ ਦੇਹ ਨੂੰ ਇਸ ਦੀ ਹੱਥੀ ਬਣਾ।
ਭਉ = ਡਰ। ਭਾਉ = ਪਿਆਰ। ਦੁਇ = ਦੋਵੇਂ। ਪਤ = {ਵੇਖੋ ਬੰਦ ਨੰ: ੨। 'ਪਤੁ' ਇਕ-ਵਚਨ ਹੈ} ਤੂੰਬੇ (ਜੋ ਕਿੰਗੁਰੀ ਦੀ ਲੰਮੀ ਡੰਡੀ ਉਤੇ ਲੱਗੇ ਹੁੰਦੇ ਹਨ)। ਡੰਡੀ = ਕਿੰਗਰੀ ਦੀ ਡੰਡੀ।ਹੇ ਜੋਗੀ! ਤੂੰ ਆਪਣੇ ਇਸ ਸਰੀਰ ਨੂੰ (ਕਿੰਗੁਰੀ ਦੀ) ਡੰਡੀ ਬਣਾ ਅਤੇ (ਇਸ ਸਰੀਰ-ਡੰਡੀ ਨੂੰ) ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ (ਭਾਵ, ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ)।
 
गुरमुखि होवहि ता तंती वाजै इन बिधि त्रिसना खंडी ॥५॥
Gurmukẖ hovėh ṯā ṯanṯī vājai in biḏẖ ṯarisnā kẖandī. ||5||
Become Gurmukh, and then vibrate the strings; in this way, your desires shall depart. ||5||
ਜੇਕਰ ਤੂੰ ਨੇਕ ਥੀ ਵੰਞੇ, ਤਦ ਹੀ ਤਾਰ ਵੱਜੂਗੀ। ਇਸ ਤਰੀਕੇ ਨਾਲ ਤੇਰੀ ਖਾਹਿਸ਼ ਦੂਰ ਹੋ ਜਾਵੇਗੀ।
ਗੁਰਮੁਖ = ਗੁਰੂ ਦੇ ਸਨਮੁਖਿ। ਤੰਤੀ = ਤਾਰ, ਵੀਣਾ ਦੀ ਤਾਰ। ਇਨ ਬਿਧਿ = ਇਸ ਤਰੀਕੇ ਨਾਲ। ਖੰਡੀ = ਨਾਸ ਹੋ ਜਾਂਦੀ ਹੈ ॥੫॥ਹੇ ਜੋਗੀ! ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੇਂ ਤਾਂ (ਹਿਰਦੇ ਦੀ ਪ੍ਰੇਮ-) ਤਾਰ ਵੱਜ ਪਏਗੀ, ਇਸ ਤਰ੍ਹਾਂ (ਤੇਰੇ ਅੰਦਰੋਂ) ਤ੍ਰਿਸ਼ਨਾ ਮੁੱਕ ਜਾਇਗੀ ॥੫॥
 
हुकमु बुझै सो जोगी कहीऐ एकस सिउ चितु लाए ॥
Hukam bujẖai so jogī kahī▫ai ekas si▫o cẖiṯ lā▫e.
One who understands the Hukam of the Lord's Command is called a Yogi; he links his consciousness to the One Lord.
ਜੋ ਇਕ ਪ੍ਰਭੂ ਦੇ ਫੁਰਮਾਨ ਨੂੰ ਸਮਝਦਾ ਹੈ ਅਤੇ ਪ੍ਰਭੂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।
ਬੁਝੈ = ਸਮਝ ਲਏ, ਦੇ ਅਨੁਸਾਰ ਚੱਲ ਪਏ। ਏਕਸ ਸਿਉ = ਇਕ ਪਰਮਾਤਮਾ ਨਾਲ ਹੀ।ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ਉਹ ਮਨੁੱਖ (ਅਸਲ) ਜੋਗੀ ਅਖਵਾਂਦਾ ਹੈ।
 
सहसा तूटै निरमलु होवै जोग जुगति इव पाए ॥६॥
Sahsā ṯūtai nirmal hovai jog jugaṯ iv pā▫e. ||6||
His cynicism is dispelled, and he becomes immaculately pure; this is how he finds the Way of Yoga. ||6||
ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਉਹ ਪਵਿੱਤਰ ਥੀ ਵੰਞਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਰੱਬ ਨਾਲ ਜੁੜਨ ਦੇ ਮਾਰਗ ਦਾ ਪਤਾ ਲੱਗ ਜਾਂਦਾ ਹੈ।
ਸਹਸਾ = ਸਹਿਮ। ਨਿਰਮਲੁ = ਪਵਿੱਤਰ। ਜੋਗ ਜੁਗਤੀ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ। ਇਵ = ਇਸ ਤਰ੍ਹਾਂ ॥੬॥(ਉਸ ਦੇ ਅੰਦਰੋਂ) ਸਹਿਮ ਦੂਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ, ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਹੈ ॥੬॥
 
नदरी आवदा सभु किछु बिनसै हरि सेती चितु लाइ ॥
Naḏrī āvḏā sabẖ kicẖẖ binsai har seṯī cẖiṯ lā▫e.
Everything that comes into view shall be destroyed; focus your consciousness on the Lord.
ਸਾਰਾ ਕੁਝ ਜੋ ਨਿਗ੍ਹਾ ਪੈਂਦਾ ਹੈ ਨਾਸ ਹੋ ਜਾਊਗਾ, ਇਸ ਲਈ ਤੂੰ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ।
ਸਭੁ ਕਿਛੁ = ਹਰੇਕ ਚੀਜ਼, ਸਭ ਕੁਝ। ਬਿਨਸੈ = ਨਾਸਵੰਤ ਹੈ। ਸੇਤੀ = ਨਾਲ। ਲਾਇ = ਜੋੜੀ ਰੱਖ।(ਹੇ ਜੋਗੀ! ਜਗਤ ਵਿਚ ਜੋ ਕੁਝ) ਅੱਖੀਂ ਦਿੱਸ ਰਿਹਾ ਹੈ (ਇਹ) ਸਭ ਕੁਝ ਨਾਸਵੰਤ ਹੈ (ਇਸ ਦਾ ਮੋਹ ਛੱਡ ਕੇ) ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ।
 
सतिगुर नालि तेरी भावनी लागै ता इह सोझी पाइ ॥७॥
Saṯgur nāl ṯerī bẖāvnī lāgai ṯā ih sojẖī pā▫e. ||7||
Enshrine love for the True Guru, and then you shall obtain this understanding. ||7||
ਜੇਕਰ ਸੱਚੇ ਗੁਰਾਂ ਨਾਲ ਤੇਰੀ ਪ੍ਰੀਤ ਪੈ ਜਾਵੇ ਤਦ ਤੈਨੂੰ ਇਹ ਸਮਝ ਪ੍ਰਾਪਤ ਹੋ ਜਾਵੇਗੀ।
ਭਾਵਨੀ = ਸਰਧਾ, ਪਿਆਰ ॥੭॥(ਪਰ, ਹੇ ਜੋਗੀ!) ਇਹ ਸਮਝ ਤਦੋਂ ਹੀ ਪਏਗੀ ਜਦੋਂ ਗੁਰੂ ਨਾਲ ਤੇਰੀ ਸਰਧਾ ਬਣੇਗੀ ॥੭॥