Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हरि भगता नो देइ अनंदु थिरु घरी बहालिअनु ॥
Har bẖagṯā no ḏe▫e anand thir gẖarī bahāli▫an.
The Lord bestows bliss upon His devotees, and gives them a seat in the eternal home.
ਵਾਹਿਗੁਰੂ ਆਪਣੇ ਅਨਿੰਨ ਉਪਾਸ਼ਕਾਂ ਨੂੰ ਪਰਸੰਨਤਾ ਪ੍ਰਦਾਨ ਕਰਦਾ ਹੈ ਤੇ ਉਨ੍ਹਾਂ ਨੂੰ ਅਬਿਨਾਸੀ ਗ੍ਰਹਿ ਅੰਦਰ ਬਹਾਲਦਾ ਹੈ।
ਬਹਾਲੀਅਨੁ = ਬਹਾਲੇ ਹਨ ਉਸ ਨੇ।(ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤਰ੍ਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ।
 
पापीआ नो न देई थिरु रहणि चुणि नरक घोरि चालिअनु ॥
Pāpī▫ā no na ḏe▫ī thir rahaṇ cẖuṇ narak gẖor cẖāli▫an.
He does not give the sinners any stability or place of rest; He consigns them to the depths of hell.
ਗੁਨਾਹਗਾਰਾਂ ਨੂੰ ਉਹ ਸਥਿਰਤਾ ਨਹੀਂ ਦਿੰਦਾ ਉਨ੍ਹਾਂ ਨੂੰ ਚੁਣ ਕੇ ਉਹ ਭਿਆਨਕ ਦੋਜ਼ਖ਼ ਵਿੱਚ ਪਾਉਂਦਾ ਹੈ।
ਚਾਲਿਅਨੁ = ਚਲਾਏ ਹਨ ਉਸ ਨੇ।(ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ।
 
हरि भगता नो देइ पिआरु करि अंगु निसतारिअनु ॥१९॥
Har bẖagṯā no ḏe▫e pi▫ār kar ang nisṯāri▫an. ||19||
The Lord blesses His devotees with His Love; He sides with them and saves them. ||19||
ਆਪਣੇ ਅਨੁਰਾਗੀਆਂ ਨੂੰ ਸਾਹਿਬ ਆਪਣੀ ਪ੍ਰੀਤ ਦੀ ਦਾਤ ਦਿੰਦਾ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਉਨ੍ਹਾਂ ਦੀ ਰਖਿਆ ਕਰਦਾ ਹੈ।
ਨਿਸਤਾਰਿਅਨੁ = ਪਾਰ ਉਤਾਰੇ ਹਨ ਉਸ ਨੇ ॥੧੯॥ਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ ॥੧੯॥
 
सलोक मः १ ॥
Salok mėhlā 1.
Shalok, First Mehl:
ਸਲੋਕ, ਪਹਿਲੀ ਪਾਤਸ਼ਾਹੀ।
xxxxxx
 
कुबुधि डूमणी कुदइआ कसाइणि पर निंदा घट चूहड़ी मुठी क्रोधि चंडालि ॥
Kubuḏẖ dūmṇī kuḏ▫i▫ā kasā▫iṇ par ninḏā gẖat cẖūhṛī muṯẖī kroḏẖ cẖandāl.
False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.
ਮੰਦੀ-ਮੱਤ, ਤਪਲ ਬਾਜਨੀ ਬੇ-ਤਰਸੀ ਬੁਚੜਨੀ, ਦਿਲ ਅੰਦਰ ਹੋਰਨਾਂ ਦੀ ਨਿੰਦਾ-ਚੁਗਲੀ, ਭੰਗਣ, ਅਤੇ ਧੋਖੇਬਾਜ, ਗੁੱਸਾ ਨੀਚ-ਤ੍ਰੀਮਤ ਹੈ।
xxxਭੈੜੀ ਮੱਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ।
 
कारी कढी किआ थीऐ जां चारे बैठीआ नालि ॥
Kārī kadẖī ki▫ā thī▫ai jāʼn cẖāre baiṯẖī▫ā nāl.
What good are the ceremonial lines drawn around your kitchen, when these four are seated there with you?
ਲਕੀਰਾਂ ਖਿੱਚਣ ਦਾ ਤੈਨੂੰ ਕੀ ਲਾਭ ਹੈ ਜਦ ਇਹ ਚਾਰੋਂ ਹੀ ਤੇਰੇ ਸਾਥ ਬੈਠੀਆਂ ਹਨ?
xxxਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ?
 
सचु संजमु करणी कारां नावणु नाउ जपेही ॥
Sacẖ sanjam karṇī kārāʼn nāvaṇ nā▫o japehī.
Make Truth your self-discipline, and make good deeds the lines you draw; make chanting the Name your cleansing bath.
ਸਚਾਈ ਨੂੰ ਆਪਣਾ ਪ੍ਰਹੇਜ਼, ਪਵਿੱਤਰ ਜੀਵਨ ਰਹੁਰੀਤੀ ਨੂੰ ਆਪਣੀਆਂ ਲਕੀਰਾਂ ਅਤੇ ਨਾਮ ਦੇ ਸਿਮਰਨ ਨੂੰ ਆਪਣਾ ਇਸ਼ਨਾਨ ਬਣਾ।
xxxਜੋ ਮਨੁੱਖ 'ਸੱਚ' ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ,
 
नानक अगै ऊतम सेई जि पापां पंदि न देही ॥१॥
Nānak agai ūṯam se▫ī jė pāpāʼn panḏ na ḏehī. ||1||
O Nanak, those who do not walk in the ways of sin, shall be exalted in the world hereafter. ||1||
ਨਾਨਕ ਪ੍ਰਲੋਕ ਵਿੱਚ ਕੇਵਲ ਉਹੀ ਉਤਕ੍ਰਿਸ਼ਟਤ ਹੋਣਗੇ ਜੋ ਗੁਨਾਹਾਂ ਦੇ ਰਾਹੀਂ ਨਹੀਂ ਟੁਰਦੇ।
xxx॥੧॥ਹੇ ਨਾਨਕ! ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਸ਼ਾਹੀ।
xxxxxx
 
किआ हंसु किआ बगुला जा कउ नदरि करेइ ॥
Ki▫ā hans ki▫ā bagulā jā ka▫o naḏar kare▫i.
Which is the swan, and which is the crane? It is only by His Glance of Grace.
ਕੀ ਹੰਸ ਹੈ ਤੇ ਕੀ ਇਕ ਬੱਗ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ।
xxxਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤ ਬਣਨਾ ਕੀਹ (ਮੁਸ਼ਕਿਲ ਹੈ)?
 
जो तिसु भावै नानका कागहु हंसु करेइ ॥२॥
Jo ṯis bẖāvai nānkā kāgahu hans kare▫i. ||2||
Whoever is pleasing to Him, O Nanak, is transformed from a crow into a swan. ||2||
ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਉਸ ਨੂੰ ਉਹ ਕਾਂ ਤੋਂ ਰਾਜ ਹੰਸ ਬਣਾ ਦਿੰਦਾ ਹੈ।
xxxਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁੱਧ) ਹੰਸ ਬਣਾ ਦੇਂਦਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
कीता लोड़ीऐ कमु सु हरि पहि आखीऐ ॥
Kīṯā loṛī▫ai kamm so har pėh ākẖī▫ai.
Whatever work you wish to accomplish-tell it to the Lord.
ਜਿਹੜਾ ਕਾਰਜ ਭੀ ਤੂੰ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਭੂ ਦੇ ਕੋਲ ਕਹੁ।
xxxਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ।
 
कारजु देइ सवारि सतिगुर सचु साखीऐ ॥
Kāraj ḏe▫e savār saṯgur sacẖ sākẖī▫ai.
He will resolve your affairs; the True Guru gives His Guarantee of Truth.
ਉਹ ਤੇਰਾ ਕੰਮ ਰਾਸ ਕਰ ਦਏਗਾ। ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ।
ਸਤਿਗੁਰ ਸਾਖੀਐ = ਗੁਰੂ ਦੀ ਸਿੱਖਿਆ ਦੀ ਰਾਹੀਂ।(ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ।
 
संता संगि निधानु अम्रितु चाखीऐ ॥
Sanṯā sang niḏẖān amriṯ cẖākẖī▫ai.
In the Society of the Saints, you shall taste the treasure of the Ambrosial Nectar.
ਸਾਧੂਆਂ ਦੀ ਸੰਗਤ ਦੁਆਰਾ ਤੂੰ ਨਾਮ ਸੁਧਾਰਸ ਦੇ ਖ਼ਜ਼ਾਨੇ ਨੂੰ ਚਖ ਲਵੇਗਾ।
ਸੰਗਿ = ਸੰਗਤ ਵਿਚ। ਨਿਧਾਨੁ = ਖ਼ਜ਼ਾਨਾ।ਸੰਤਾਂ ਦੀ ਸੰਗਤ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ।
 
भै भंजन मिहरवान दास की राखीऐ ॥
Bẖai bẖanjan miharvān ḏās kī rākẖī▫ai.
The Lord is the Merciful Destroyer of fear; He preserves and protects His slaves.
ਡਰ ਨਾਸ ਕਰਨ ਵਾਲਾ, ਮਇਆਵਾਨ ਮਾਲਕ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ।
ਮਿਹਰਵਾਨ = ਹੇ ਮਿਹਰਵਾਨ!(ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ।
 
नानक हरि गुण गाइ अलखु प्रभु लाखीऐ ॥२०॥
Nānak har guṇ gā▫e alakẖ parabẖ lākẖī▫ai. ||20||
O Nanak, sing the Glorious Praises of the Lord, and see the Unseen Lord God. ||20||
ਨਾਨਕ, ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੂੰ ਅਦ੍ਰਿਸ਼ਟ ਸਾਹਿਬ ਨੂੰ ਵੇਖ ਲਵੇਗਾ।
ਗੁਣ ਗਾਇ = ਗੁਣ ਗਾ ਕੇ। ਲਾਖੀਐ = ਸਮਝ ਲਈਦਾ ਹੈ। ਸਚੁ = ਸਦਾ-ਥਿਰ ਪ੍ਰਭੂ ॥੨॥ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ ॥੨੦॥
 
सलोक मः ३ ॥
Salok mėhlā 3.
Shalok, Third Mehl:
ਸਲੋਕ, ਤੀਜੀ ਪਾਤਸ਼ਾਹੀ।
xxxxxx
 
जीउ पिंडु सभु तिस का सभसै देइ अधारु ॥
Jī▫o pind sabẖ ṯis kā sabẖsai ḏe▫e aḏẖār.
Body and soul, all belong to Him. He gives His Support to all.
ਸਾਡੀ ਆਤਮਾ ਤੇ ਦੇਹਿ ਸਮੂਹ ਉਸ ਦੀਆਂ ਹਨ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ।
ਜੀਉ = ਜਿੰਦ। ਪਿੰਡੁ = ਸਰੀਰ।ਜੋ ਹਰੀ ਸਭ ਜੀਵਾਂ ਨੂੰ ਧਰਵਾਸ ਦੇਂਦਾ ਹੈ, ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ (ਦਿੱਤਾ ਹੋਇਆ) ਹੈ।
 
नानक गुरमुखि सेवीऐ सदा सदा दातारु ॥
Nānak gurmukẖ sevī▫ai saḏā saḏā ḏāṯār.
O Nanak, become Gurmukh and serve Him, who is forever and ever the Giver.
ਗੁਰਾਂ ਦੇ ਉਪਦੇਸ਼ ਦੁਆਰਾ, ਉਸ ਦੀ ਘਾਲ ਕਮਾ ਜੋ ਸਦੀਵ ਤੇ ਹਮੇਸ਼ਾਂ ਹੀ ਦੇਣਹਾਰ ਹੈ।
xxxਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ।
 
हउ बलिहारी तिन कउ जिनि धिआइआ हरि निरंकारु ॥
Ha▫o balihārī ṯin ka▫o jin ḏẖi▫ā▫i▫ā har nirankār.
I am a sacrifice to those who meditate on the Formless Lord.
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਰੂਪ-ਰੰਗ-ਰਹਿਤ ਸੁਆਮੀ ਦਾ ਸਿਮਰਨ ਕਰਦੇ ਹਨ।
xxxਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ।
 
ओना के मुख सद उजले ओना नो सभु जगतु करे नमसकारु ॥१॥
Onā ke mukẖ saḏ ujle onā no sabẖ jagaṯ kare namaskār. ||1||
Their faces are forever radiant, and the whole world bows in reverence to them. ||1||
ਉਨ੍ਹਾਂ ਦੇ ਚਿਹਰੇ ਸਦੀਵ ਹੀ ਰੋਸ਼ਨ ਹਨ ਅਤੇ ਸਾਰਾ ਜਹਾਨ ਉਨ੍ਹਾਂ ਨੂੰ ਪਰਣਾਮ ਕਰਦਾ ਹੈ।
॥੧॥ਉਹਨਾਂ ਦੇ ਮੂੰਹ ਸਦਾ ਖਿੜੇ (ਰਹਿੰਦੇ ਹਨ) ਤੇ ਸਾਰਾ ਸੰਸਾਰ ਉਹਨਾਂ ਅੱਗੇ ਸਿਰ ਨਿਵਾਉਂਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਸ਼ਾਹੀ।
xxxxxx
 
सतिगुर मिलिऐ उलटी भई नव निधि खरचिउ खाउ ॥
Saṯgur mili▫ai ultī bẖa▫ī nav niḏẖ kẖarcẖi▫o kẖā▫o.
Meeting the True Guru, I am totally transformed; I have obtained the nine treasures to use and consume.
ਸੱਚੇ ਗੁਰਾਂ ਨੂੰ ਮਿਲ ਪੈਣ ਤੇ ਮੈਂ ਬਿਲਕੁਲ ਹੀ ਬਦਲ ਗਿਆ ਹਾਂ ਅਤੇ ਮੈਨੂੰ ਖਰਚਣ ਤੇ ਖਾਣ ਨੂੰ ਨੌ ਖ਼ਜ਼ਾਨੇ ਪਰਾਪਤ ਹੋ ਗਏ ਹਨ।
ਨਉਨਿਧਿ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਧਨ ਦਾ ਦੇਵਤਾ ਕੁਬੇਰ ਨੂੰ ਮੰਨਿਆ ਗਿਆ ਹੈ। ਉਸ ਦਾ ਟਿਕਾਣਾ ਕੈਲਾਸ਼ ਪਰਬਤ ਦੱਸਿਆ ਜਾਂਦਾ ਹੈ। ਉਸ ਦੇ ਖ਼ਜ਼ਾਨਿਆਂ ਦੀ ਗਿਣਤੀ ੯ ਹੈ, ਜੋ ਇਸ ਤਰ੍ਹਾਂ ਦੱਸੀ ਗਈ ਹੈ: महापद्यश्च पद्यश्च शंखो मकरकच्छपौ ॥ मुकुन्द कुन्द नीलाश्च खर्वश्च निधयो नव॥ ਮਹਾ ਪਦਮ, ਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੁੰਦ, ਨੀਲ, ਖਰਵ।ਜੇ ਗੁਰੂ ਮਿਲ ਪਏ, ਤਾਂ ਮਨੁੱਖ ਦੀ ਸੁਰਤ ਮਾਇਆ ਵਲੋਂ ਹਟ ਜਾਂਦੀ ਹੈ (ਐਸੇ ਮਨੁੱਖ ਨੂੰ) ਖਾਣ-ਖਰਚਣ ਲਈ, ਮਾਨੋ, ਜਗਤ ਦੀ ਸਾਰੀ ਹੀ ਮਾਇਆ ਮਿਲ ਜਾਂਦੀ ਹੈ।
 
अठारह सिधी पिछै लगीआ फिरनि निज घरि वसै निज थाइ ॥
Aṯẖārah siḏẖī picẖẖai lagī▫ā firan nij gẖar vasai nij thā▫e.
The Siddhis-the eighteen supernatural spiritual powers-follow in my footsteps; I dwell in my own home, within my own self.
ਅਠਾਰਾ ਕਰਾਮਾਤਾਂ ਮੇਰੇ ਮਗਰ ਤੁਰੀਆਂ ਫਿਰਦੀਆਂ ਹਨ ਤੇ ਮੈਂ ਆਪਣੇ ਨਿੱਜ ਦੇ ਗ੍ਰਹਿ ਤੇ ਨਿਜ ਦੇ ਥਾਂ ਵਿੱਚ ਵਸਦਾ ਹਾਂ।
xxxਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿਚ ਅਡੋਲ ਰਹਿੰਦਾ ਹੈ।
 
अनहद धुनी सद वजदे उनमनि हरि लिव लाइ ॥
Anhaḏ ḏẖunī saḏ vajḏe unman har liv lā▫e.
The Unstruck Melody constantly vibrates within; my mind is exalted and uplifted-I am lovingly absorbed in the Lord.
ਬਿਨਾ ਆਲਾਪਿਆਂ ਬੈਕੁੰਠੀ ਕੀਰਤਨ ਹਮੇਸ਼ਾਂ ਮੇਰੇ ਲਈ ਹੁੰਦਾ ਹੈ ਅਤੇ ਪਰਮ-ਅਨੰਦ ਦੀ ਹਾਲਤ ਵਿੱਚ ਮੈਂ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹਾਂ।
ਅਨਹਦ = ਇਕ-ਰਸ। ਧੁਨੀ = ਸੁਰ, ਸਿਮਰਨ ਦੀ ਰੌ। ਅਨਹਦ ਧੁਨੀ ਵਜਦੇ = (ਉਸ ਦੇ ਅੰਦਰ) ਇਕ-ਰਸ ਟਿਕੇ ਰਹਿਣ ਵਾਲੀ ਸੁਰ ਵਾਲੇ ਵਾਜੇ ਵੱਜਦੇ ਹਨ।ਸਹਜ ਸੁਭਾਇ ਇਕ-ਰਸ ਉਸ ਦੇ ਅੰਦਰ ਸਿਮਰਨ ਦੀ ਰੌ ਚਲਦੀ ਰਹਿੰਦੀ ਹੈ ਤੇ ਪਿਆਰ ਦੀ ਤਾਂਘ ਵਿਚ ਉਹ ਹਰੀ ਨਾਲ ਬਿਰਤੀ ਜੋੜੀ ਰੱਖਦਾ ਹੈ।
 
नानक हरि भगति तिना कै मनि वसै जिन मसतकि लिखिआ धुरि पाइ ॥२॥
Nānak har bẖagaṯ ṯinā kai man vasai jin masṯak likẖi▫ā ḏẖur pā▫e. ||2||
O Nanak, devotion to the Lord abides within the minds of those who have such pre-ordained destiny written on their foreheads. ||2||
ਨਾਨਕ, ਵਾਹਿਗੁਰੂ ਦੀ ਬੰਦਗੀ ਉਨ੍ਹਾਂ ਦੇ ਦਿਲ ਅੰਦਰ ਵਸਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਕਿਸਮਤ ਐਨ ਪ੍ਰਾਰੰਭ ਤੋਂ ਉਕਰੀ ਹੋਈ ਪਾਈ ਜਾਂਦੀ ਹੈ।
xxx॥੨॥ਹੇ ਨਾਨਕ! ਹਰੀ ਦੀ (ਇਹੋ ਜਿਹੀ) ਭਗਤੀ ਉਹਨਾਂ ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮਸਤਕ ਤੇ (ਪਿਛਲੇ ਭਗਤੀ ਭਾਵ ਵਾਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਤੋਂ (ਭਗਤੀ ਵਾਲੇ ਸੰਸਕਾਰ) ਲਿਖੇ ਪਏ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxxxx
 
हउ ढाढी हरि प्रभ खसम का हरि कै दरि आइआ ॥
Ha▫o dẖādẖī har parabẖ kẖasam kā har kai ḏar ā▫i▫ā.
I am a minstrel of the Lord God, my Lord and Master; I have come to the Lord's Door.
ਮੈਂ ਵਾਹਿਗੁਰੂ ਸੁਆਮੀ, ਮਾਲਕ, ਦਾ ਭੱਟ ਹਾਂ ਅਤੇ ਵਾਹਿਗੁਰੂ ਦੇ ਬੂਹੇ ਤੇ ਆਇਆ ਹਾਂ।
xxxਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ ਅੱਪੜਿਆ।
 
हरि अंदरि सुणी पूकार ढाढी मुखि लाइआ ॥
Har anḏar suṇī pūkār dẖādẖī mukẖ lā▫i▫ā.
The Lord has heard my sad cries from within; He has called me, His minstrel, into His Presence.
ਵਾਹਿਗੁਰੂ ਨੇ ਅੰਦਰਵਾਰੋਂ ਮੇਰੀ ਉਚੀ ਫਰਿਆਦ ਸਰਵਣ ਕੀਤੀ ਤੇ ਮੈਂ, ਭੱਟ ਨੂੰ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ।
xxxਪ੍ਰਭੂ ਦੇ ਦਰਬਾਰ ਵਿਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ।
 
हरि पुछिआ ढाढी सदि कै कितु अरथि तूं आइआ ॥
Har pucẖẖi▫ā dẖādẖī saḏ kai kiṯ arath ṯūʼn ā▫i▫ā.
The Lord called His minstrel in, and asked, "Why have you come here?
ਯਸ਼ ਗਾਉਣ ਵਾਲੇ ਨੂੰ ਅੰਦਰ ਬੁਲਾ ਕੇ, ਵਾਹਿਗੁਰੂ ਨੇ ਉਸ ਨੂੰ ਉਸ ਦੇ ਉਥੇ ਆਉਣ ਦਾ ਮਨੋਰਥ ਪੁਛਿਆ।
xxxਮੈਨੂੰ ਢਾਢੀ ਨੂੰ ਹਰੀ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ?
 
नित देवहु दानु दइआल प्रभ हरि नामु धिआइआ ॥
Niṯ ḏevhu ḏān ḏa▫i▫āl parabẖ har nām ḏẖi▫ā▫i▫ā.
O Merciful God, please grant me the gift of continual meditation on the Lord's Name.
ਹੈ ਮੇਰੇ ਮਿਹਰਬਾਨ ਮਾਲਕ ਵਾਹਿਗੁਰੂ! ਮੈਨੂੰ ਸਦੀਵ ਹੀ ਆਪਣੇ ਨਾਮ ਦੇ ਸਿਮਰਨ ਦੀ ਦਾਤ ਪ੍ਰਦਾਨ ਕਰ।
xxx(ਮੈਂ ਬੇਨਤੀ ਕੀਤੀ) 'ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ।'
 
हरि दातै हरि नामु जपाइआ नानकु पैनाइआ ॥२१॥१॥ सुधु
Har ḏāṯai har nām japā▫i▫ā Nānak painā▫i▫ā. ||21||1|| suḏẖu
And so the Lord, the Great Giver, inspired Nanak to chant the Lord's Name, and blessed him with robes of honor. ||21||1||Sudh||
ਵਾਹਿਗੁਰੂ, ਦਾਤਾਰ ਨੇ ਨਾਨਕ ਪਾਸੋਂ ਸੁਆਮੀ ਦੇ ਨਾਮ ਦਾ ਸਿਮਰਨ ਕਰਵਾਇਆ ਅਤੇ ਉਸ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ।
xxx॥੨੧॥੧॥ਸੁਧੁ॥(ਬੇਨਤੀ ਸੁਣ ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ ॥੨੧॥੧॥ਸੁਧੁ॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सिरीरागु कबीर जीउ का ॥ एकु सुआनु कै घरि गावणा
Sirīrāg Kabīr jī▫o kā. Ėk su▫ān kai gẖar gāvṇā
Siree Raag, Kabeer Jee: To Be Sung To The Tune Of "Ayk Su-Aan".
ਸਿਰੀ ਰਾਗ, ਮਾਣਨੀਯ ਕਬੀਰ ਜੀ ਦਾ। ਏਕ-ਸੁਆਨ ਦੀ ਸੁਰ ਵਿਚ ਗਾਵਣਾ।
xxxਰਾਗ ਸਿਰੀਰਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ। ਇਸ ਸ਼ਬਦ ਨੂੰ ਇਕ ਸੁਆਨ ਦੀ ??? ਧੁਨ ਅਨੁਸਾਰ ਗਾਉਣਾ।
 
जननी जानत सुतु बडा होतु है इतना कु न जानै जि दिन दिन अवध घटतु है ॥
Jannī jānaṯ suṯ badā hoṯ hai iṯnā ko na jānai jė ḏin ḏin avaḏẖ gẖataṯ hai.
The mother thinks that her son is growing up; she does not understand that, day by day, his life is diminishing.
ਏਕ ਸੁਆਨ ਦੇ ਸੁਰ ਵਿੱਚ ਆਲਾਪਣਾ। ਮਾਤਾ ਖਿਆਲ ਕਰਦੀ ਹੈ ਕਿ ਉਸ ਦਾ ਪੁਤ ਵਡਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਉਹ ਐਨਾ ਕੁ ਨਹੀਂ ਸਮਝਦੀ ਕਿ ਰੋਜ-ਬ-ਰੋਜ ਉਸ ਦੀ ਉਮਰ ਘਟ ਹੁੰਦੀ ਜਾ ਰਹੀ ਹੈ।
ਜਨਨੀ = ਮਾਂ। ਸੁਤੁ = ਪੁੱਤਰ। ਇਤਨਾ ਕੁ = ਏਨੀ ਗੱਲ। ਅਵਧ = ਉਮਰ। ਦਿਨ ਦਿਨ = ਹਰ ਰੋਜ਼, ਜਿਉਂ ਜਿਉਂ ਦਿਨ ਬੀਤਦੇ ਹਨ।ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ।
 
मोर मोर करि अधिक लाडु धरि पेखत ही जमराउ हसै ॥१॥
Mor mor kar aḏẖik lād ḏẖar pekẖaṯ hī jamrā▫o hasai. ||1||
Calling him, "Mine, mine", she fondles him lovingly, while the Messenger of Death looks on and laughs. ||1||
ਉਸ ਨੂੰ "ਮੇਰਾ, ਮੇਰਾ ਆਪਣਾ" ਆਖ ਕੇ ਉਹ ਉਸ ਨੂੰ ਘਣਾ ਪਿਆਰ ਕਰਦੀ ਹੈ। ਮੌਤ ਦੇ ਦੂਤਾਂ ਦਾ ਰਾਜਾ ਵੇਖਦਾ ਅਤੇ ਹੱਸਦਾ ਹੈ।
ਮੋਰ = ਮੇਰਾ। ਕਰਿ = ਕਰੇ, ਕਰਦੀ ਹੈ। ਅਧਿਕ = ਬਹੁਤ। ਧਰਿ = ਧਰਦੀ ਹੈ, ਕਰਦੀ ਹੈ। ਪੇਖਤ ਹੀ = ਜਿਉਂ ਜਿਉਂ ਵੇਖਦਾ ਹੈ ॥੧॥ਉਹ ਇਉਂ ਆਖਦੀ ਹੈ "ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ" (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ ॥੧॥