Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आपणी लिव आपे लाए गुरमुखि सदा समालीऐ ॥
Āpṇī liv āpe lā▫e gurmukẖ saḏā samālī▫ai.
He Himself is the love, and He Himself is the embrace; the Gurmukh contemplates Him forever.
ਆਪਣਾ ਪਿਆਰ, ਉਹ ਆਪੇ ਹੀ ਬੰਦੇ ਨੂੰ ਪਾਉਂਦਾ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਐਸੇ ਸਾਈਂ ਨੂੰ ਸਿਮਰ।
ਲਿਵ = ਪ੍ਰੀਤ। ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲੀਐ = ਸਿਮਰਨਾ ਚਾਹੀਦਾ ਹੈ, ਹਿਰਦੇ ਵਿਚ ਵਸਾਣਾ ਚਾਹੀਦਾ ਹੈ।(ਪਰ ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।
 
कहै नानकु एवडु दाता सो किउ मनहु विसारीऐ ॥२८॥
Kahai Nānak evad ḏāṯā so ki▫o manhu visārī▫ai. ||28||
Says Nanak, why forget such a Great Giver from the mind? ||28||
ਗੁਰੂ ਜੀ ਅਖਦੇ ਹਨ ਅਸੀਂ ਆਪਣੇ ਚਿੱਤ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭੁਲਾਈਏ?
xxx॥੨੮॥ਨਾਨਕ ਆਖਦਾ ਹੈ ਕਿ (ਜੇ ਆਤਮਕ ਆਨੰਦ ਦੀ ਲੋੜ ਹੈ ਤਾਂ) ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਦੇ ਭੀ ਭੁਲਾਣਾ ਨਹੀਂ ਚਾਹੀਦਾ ॥੨੮॥
 
जैसी अगनि उदर महि तैसी बाहरि माइआ ॥
Jaisī agan uḏar mėh ṯaisī bāhar mā▫i▫ā.
As is the fire within the womb, so is Maya outside.
ਜਿਸ ਤਰ੍ਹਾਂ ਦੀ ਅੱਗ ਗਰਭ ਸਥਾਨ ਦੇ ਅੰਦਰਵਾਰਾਂ ਹੈ, ਉਸੇ ਤਰ੍ਹਾਂ ਦੀ ਹੀ ਅੱਗ ਬਾਹਰਵਾਰਾਂ ਦੁਨਿਆਂਦਾਰੀ ਦੀ ਹੈ।
ਉਦਰ = ਮਾਂ ਦਾ ਪੇਟ। ਬਾਹਰਿ = ਸੰਸਾਰ ਵਿਚ।ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ।
 
माइआ अगनि सभ इको जेही करतै खेलु रचाइआ ॥
Mā▫i▫ā agan sabẖ iko jehī karṯai kẖel racẖā▫i▫ā.
The fire of Maya is one and the same; the Creator has staged this play.
ਸੰਸਾਰੀ ਪਦਾਰਥਾਂ ਅਤੇ ਗਰਭ ਸਥਾਨ ਦੀਆਂ ਅੱਗਾਂ, ਸਮੂਹ ਇੱਕ ਸਮਾਨ ਹਨ। ਸਿਰਜਣਹਾਰ ਨੇ ਇਹ ਖੇਡ ਬਣਾਈ ਹੈ।
ਕਰਤੈ = ਕਰਤਾਰ ਨੇ।ਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।
 
जा तिसु भाणा ता जमिआ परवारि भला भाइआ ॥
Jā ṯis bẖāṇā ṯā jammi▫ā parvār bẖalā bẖā▫i▫ā.
According to His Will, the child is born, and the family is very pleased.
ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਬਾਲ ਪੈਦਾ ਹੋ ਜਾਂਦਾ ਹੈ ਅਤੇ ਟੱਬਰ ਕਬੀਲਾ ਬੁਹਤ ਖੁਸ਼ ਹੰਦਾ ਹੈ।
ਜਾ ਤਿਸੁ ਭਾਣਾ = ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਾ। ਪਰਵਾਰਿ = ਪਰਵਾਰ ਵਿਚ। ਭਲਾ ਭਾਇਆ = ਪਿਆਰਾ ਲੱਗਣ ਲੱਗ ਪਿਆ।ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿਚ ਪਿਆਰਾ ਲੱਗਦਾ ਹੈ।
 
लिव छुड़की लगी त्रिसना माइआ अमरु वरताइआ ॥
Liv cẖẖuṛkī lagī ṯarisnā mā▫i▫ā amar varṯā▫i▫ā.
Love for the Lord wears off, and the child becomes attached to desires; the script of Maya runs its course.
ਪ੍ਰਭੂ ਦੀ ਪ੍ਰੀਤ ਦੂਰ ਹੋ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮੋਹਨੀ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ।
ਛੁੜਕੀ = ਮੁੱਕ ਗਈ, ਟੁੱਟ ਗਈ। ਅਮਰੁ = ਹੁਕਮ। ਅਮਰੁ ਵਰਤਾਇਆ = ਹੁਕਮ ਚਲਾ ਦਿੱਤਾ, ਜ਼ੋਰ ਪਾ ਲਿਆ।(ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ।
 
एह माइआ जितु हरि विसरै मोहु उपजै भाउ दूजा लाइआ ॥
Ėh mā▫i▫ā jiṯ har visrai moh upjai bẖā▫o ḏūjā lā▫i▫ā.
This is Maya, by which the Lord is forgotten; emotional attachment and love of duality well up.
ਐਸੀ ਹੈ ਇਹ ਮੋਹਨੀ, ਜਿਸ ਦੁਆਰਾ ਪ੍ਰਭੂ ਭੁੱਲ ਜਾਂਦਾ ਹੈ, ਸੰਸਾਰੀ ਮਮਤਾ ਉਤਪੰਨ ਹੋ ਜਾਂਦੀ ਹੈ ਅਤੇ ਇਨਸਾਨ ਹੋਰਸ ਦੇ ਪਿਆਰ ਨਾਲ ਜੁੜ ਜਾਂਦਾ ਹੈ।
ਜਿਤੁ = ਜਿਸ ਦੀ ਰਾਹੀਂ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿਚ ਆਤਮਕ ਆਨੰਦ ਕਿਥੋਂ ਮਿਲੇ?)
 
कहै नानकु गुर परसादी जिना लिव लागी तिनी विचे माइआ पाइआ ॥२९॥
Kahai Nānak gur parsādī jinā liv lāgī ṯinī vicẖe mā▫i▫ā pā▫i▫ā. ||29||
Says Nanak, by Guru's Grace, those who enshrine love for the Lord find Him, in the midst of Maya. ||29||
ਗੁਰੂ ਜੀ ਆਖਦੇ ਹਨ, ਜਿਨ੍ਹਾਂ ਦੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ, ਉਹ ਮੋਹਨੀ ਦੇ ਅੰਦਰ ਵੱਸਦੇ ਹੋਏ ਹੀ ਪ੍ਰਭੂ ਨੂੰ ਪਾ ਲੈਂਦੇ ਹਨ।
xxx॥੨੯॥ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ ॥੨੯॥
 
हरि आपि अमुलकु है मुलि न पाइआ जाइ ॥
Har āp amulak hai mul na pā▫i▫ā jā▫e.
The Lord Himself is priceless; His worth cannot be estimated.
ਖ਼ੁਦ ਸੁਆਮੀ ਅਮੁੱਲਾ ਹੈ, ਉਸ ਦੀ ਕੀਮਤ ਪਾਈ ਨਹੀਂ ਜਾ ਸਕਦੀ।
ਅਮੁਲਕੁ = ਜੋ ਕਿਸੇ ਕੀਮਤ ਤੋਂ ਮਿਲ ਨ ਸਕੇ।(ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।
 
मुलि न पाइआ जाइ किसै विटहु रहे लोक विललाइ ॥
Mul na pā▫i▫ā jā▫e kisai vitahu rahe lok villā▫e.
His worth cannot be estimated, even though people have grown weary of trying.
ਉਸ ਦੀ ਕੀਮਤ ਕਿਸੇ ਕੋਲੋਂ ਭੀ ਪਾਈ ਨਹੀਂ ਜਾ ਸਕਦੀ ਭਾਵੇਂ ਇਨਸਾਨ ਉਸ ਲਈ ਰੋਂਦੇ ਖੱਪਦੇ ਰਹੇ ਹਨ।
ਮੁਲਿ = ਕੀਮਤ ਨਾਲ, ਕੀਮਤ ਦੇ ਕੇ। ਕਿਸੈ ਵਿਟਹੁ = ਕਿਸੇ ਭੀ ਬੰਦੇ ਤੋਂ। ਵਿਲਲਾਇ = ਖਪ ਖਪ ਕੇ। ਰਹੇ = ਰਹਿ ਗਏ, ਥੱਕ ਗਏ, ਹਾਰ ਗਏ।ਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ।
 
ऐसा सतिगुरु जे मिलै तिस नो सिरु सउपीऐ विचहु आपु जाइ ॥
Aisā saṯgur je milai ṯis no sir sa▫upī▫ai vicẖahu āp jā▫e.
If you meet such a True Guru, offer your head to Him; your selfishness and conceit will be eradicated from within.
ਜੇਕਰ ਤੈਨੂੰ ਐਹੋ ਜੇਹੇ ਸੱਚੇ ਗੁਰੂ ਜੀ ਮਿਲ ਪੈਣ ਜੇ ਤੇਰੇ ਅੰਦਰੋਂ ਤੇਰੀ ਸਵੈ-ਹੰਗਤਾ ਦੂਰ ਕਰ ਦੇਣ। ਤੂੰ ਉਨ੍ਹਾਂ ਨੂੰ ਆਪਣਾ ਸੀਸ ਸਮਰਪਨ ਕਰ ਦੇ।
ਆਪੁ = ਆਪਾ-ਭਾਵ।(ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ),
 
जिस दा जीउ तिसु मिलि रहै हरि वसै मनि आइ ॥
Jis ḏā jī▫o ṯis mil rahai har vasai man ā▫e.
Your soul belongs to Him; remain united with Him, and the Lord will come to dwell in your mind.
ਇਸ ਤਰ੍ਹਾਂ ਤੁੰ ਉਸ ਨਾਲ ਜੁੜਿਆ ਰਹੇਗਾਂ ਜੋ ਤੇਰੀ ਜਿੰਦੜੀ ਦਾ ਮਾਲਕ ਹੈ ਅਤੇ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇਗਾ।
ਜਿਸ ਦਾ = ਜਿਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਜੀਉ = ਜੀਵ। ਮਨਿ = ਮਨ ਵਿਚ।(ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ।
 
हरि आपि अमुलकु है भाग तिना के नानका जिन हरि पलै पाइ ॥३०॥
Har āp amulak hai bẖāg ṯinā ke nānkā jin har palai pā▫e. ||30||
The Lord Himself is priceless; very fortunate are those, O Nanak, who attain to the Lord. ||30||
ਵਾਹਿਗੁਰੂ ਖੁਦ ਅਮੋਲਕ ਹੈ, ਭਾਗਾਂ ਵਾਲੇ ਹਨ ਉਹ ਹੇ ਨਾਨਕ! ਜੋ ਪ੍ਰਭੂ ਨੂੰ ਪ੍ਰਾਪਤ ਹੁੰਦੇ ਹਨ।
ਪਲੈ ਪਾਇ = (ਗੁਰੂ ਦੇ) ਲੜ ਲਾ ਦੇਂਦਾ ਹੈ ॥੩੦॥ਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) ॥੩੦॥
 
हरि रासि मेरी मनु वणजारा ॥
Har rās merī man vaṇjārā.
The Lord is my capital; my mind is the merchant.
ਪ੍ਰਭੂ ਮੇਰਾ ਵੱਖਰਾ ਹੈ ਅਤੇ ਮੇਰਾ ਮਨ ਵਾਪਾਰੀ ਹੈ।
ਰਾਸਿ = ਵਣਜ-ਵਪਾਰ ਕਰਨ ਵਾਸਤੇ ਧਨ ਦੀ ਪੂੰਜੀ। ਵਣਜਾਰਾ = ਵਣਜ ਕਰਨ ਵਾਲਾ।ਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ।
 
हरि रासि मेरी मनु वणजारा सतिगुर ते रासि जाणी ॥
Har rās merī man vaṇjārā saṯgur ṯe rās jāṇī.
The Lord is my capital, and my mind is the merchant; through the True Guru, I know my capital.
ਵਾਹਿਗੁਰੂ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਾਪਾਰੀ ਹੈ ਸੱਚੇ ਗੁਰਦੇਵ ਜੀ ਦੀ ਰਾਹੀਂ ਮੈਂ ਆਪਣੀ ਪੂੰਜੀ ਨੂੰ ਜਾਣ ਲਿਆ ਹੈ।
ਸਤਿਗੁਰ ਤੇ ਜਾਣੀ = ਗੁਰੂ ਤੋਂ ਪਛਾਣ ਪ੍ਰਾਪਤ ਕੀਤੀ।ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ), ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।
 
हरि हरि नित जपिहु जीअहु लाहा खटिहु दिहाड़ी ॥
Har har niṯ japihu jī▫ahu lāhā kẖatihu ḏihāṛī.
Meditate continually on the Lord, Har, Har, O my soul, and you shall collect your profits daily.
ਤੂੰ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਹੇ ਮੇਰੀ ਜਿੰਦੇ! ਅਤੇ ਤੂੰ ਹਰ ਰੋਜ਼ ਹੀ ਨਫ਼ਾ ਕਮਾਵੇਗੀ।
ਜੀਅਹੁ = ਦਿਲੋਂ, ਪੂਰੇ ਪ੍ਰੇਮ ਨਾਲ। ਦਿਹਾੜੀ = ਹਰ ਰੋਜ਼।ਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।
 
एहु धनु तिना मिलिआ जिन हरि आपे भाणा ॥
Ėhu ḏẖan ṯinā mili▫ā jin har āpe bẖāṇā.
This wealth is obtained by those who are pleasing to the Lord's Will.
ਜੋ ਆਪਣੇ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਇਹ ਦੌਲਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ।
ਭਾਣਾ = ਚੰਗਾ ਲੱਗਾ।(ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।
 
कहै नानकु हरि रासि मेरी मनु होआ वणजारा ॥३१॥
Kahai Nānak har rās merī man ho▫ā vaṇjārā. ||31||
Says Nanak, the Lord is my capital, and my mind is the merchant. ||31||
ਗੁਰੂ ਜੀ ਫੁਰਮਾਉਂਦੇ ਹਨ, ਵਾਹਿਗੁਰੂ ਮੇਰਾ ਸੁਦਾਗਰੀ ਦਾ ਮਾਨ ਹੈ ਅਤੇ ਮੇਰੀ ਆਤਮਾ ਸੁਦਾਗਰ ਹੈ।
xxx॥੩੧॥ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) ॥੩੧॥
 
ए रसना तू अन रसि राचि रही तेरी पिआस न जाइ ॥
Ė rasnā ṯū an ras rācẖ rahī ṯerī pi▫ās na jā▫e.
O my tongue, you are engrossed in other tastes, but your thirsty desire is not quenched.
ਹੇ ਮੇਰੀ ਜੀਭ੍ਹੇ। ਤੂੰ ਹੋਰਨਾਂ ਸੁਆਦਾਂ ਅੰਦਰ ਖੱਚਤ ਹੋ ਰਹੀ ਹੈਂ, ਤੇਰੀ ਤੇਹ ਬੁੱਝਦੀ ਨਹੀਂ।
ਏ ਰਸਨਾ = ਹੇ (ਮੇਰੀ) ਜੀਭ! ਅਨ ਰਸਿ = ਹੋਰ ਹੋਰ ਰਸ ਵਿਚ। ਰਾਚਿ ਰਹੀ = ਮਸਤ ਹੋ ਰਹੀ ਹੈਂ। ਪਿਆਸ = ਸੁਆਦਾਂ ਦਾ ਚਸਕਾ।ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।
 
पिआस न जाइ होरतु कितै जिचरु हरि रसु पलै न पाइ ॥
Pi▫ās na jā▫e horaṯ kiṯai jicẖar har ras palai na pā▫e.
Your thirst shall not be quenched by any means, until you attain the subtle essence of the Lord.
ਤੇਰੀ ਤੇਹ ਕਿਸੇ ਹੋਰਸ ਜ਼ਰੀਏ ਨਾਲ ਨਹੀਂ ਬੁਝਣੀ, ਜਦ ਤਾਂਈਂ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰਦੀ।
ਹੋਰਤੁ ਕਿਤੈ = ਕਿਸੇ ਹੋਰ ਥਾਂ ਤੋਂ। ਪਲੈ ਨ ਪਾਇ = ਨਹੀਂ ਮਿਲਦਾ।ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।
 
हरि रसु पाइ पलै पीऐ हरि रसु बहुड़ि न त्रिसना लागै आइ ॥
Har ras pā▫e palai pī▫ai har ras bahuṛ na ṯarisnā lāgai ā▫e.
If you do obtain the subtle essence of the Lord, and drink in this essence of the Lord, you shall not be troubled by desire again.
ਜੇਕਰ ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾ ਲਵੇ ਅਤੇ ਸੁਆਮੀ ਦੇ ਅੰਮਿਤ ਨੂੰ ਪਾਨ ਕਰ ਲਵੇਂ ਤਾਂ ਤੈਨੂੰ ਮੁੜ ਕੇ ਤੇਹ ਨਹੀਂ ਲੱਗੇਗੀ।
ਪੀਐ = ਪੀਂਦਾ ਹੈ। ਬਹੁੜਿ = ਮੁੜ, ਫਿਰ।ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ।
 
एहु हरि रसु करमी पाईऐ सतिगुरु मिलै जिसु आइ ॥
Ėhu har ras karmī pā▫ī▫ai saṯgur milai jis ā▫e.
This subtle essence of the Lord is obtained by good karma, when one comes to meet with the True Guru.
ਹਰੀ ਦੀ ਦਇਆ ਦੁਆਰਾ, ਵਹਿਗੁਰੂ ਦਾ ਇਹ ਅੰਮ੍ਰਿਤ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।
ਕਰਮੀ = ਪ੍ਰਭੂ ਦੀ ਮੇਹਰ ਨਾਲ।ਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।
 
कहै नानकु होरि अन रस सभि वीसरे जा हरि वसै मनि आइ ॥३२॥
Kahai Nānak hor an ras sabẖ vīsre jā har vasai man ā▫e. ||32||
Says Nanak, all other tastes and essences are forgotten, when the Lord comes to dwell within the mind. ||32||
ਗੁਰੂ ਜੀ ਆਖਦੇ ਹਨ, ਜਦ ਸਾਈਂ ਆ ਕੇ ਮਨੁਸ਼ ਦੇ ਚਿੱਤ ਵਿੱਚ ਵੱਸ ਜਾਂਦਾ ਹੈ, ਤਾਂ ਉਹ ਹੋਰ ਸਾਰੇ ਸੁਆਦਾਂ ਨੂੰ ਭੁਲ ਜਾਂਦਾ ਹੈ।
ਹੋਰਿ ਅਨ ਰਸ = ਹੋਰ ਦੂਜੇ ਸਾਰੇ ਸੁਆਦ। ਸਭਿ = ਸਾਰੇ। ਮਨ = ਮਨ ਵਿਚ ॥੩੨॥ਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ ॥੩੨॥
 
ए सरीरा मेरिआ हरि तुम महि जोति रखी ता तू जग महि आइआ ॥
Ė sarīrā meri▫ā har ṯum mėh joṯ rakẖī ṯā ṯū jag mėh ā▫i▫ā.
O my body, the Lord infused His Light into you, and then you came into the world.
ਹੇ ਮੇਰੀ ਦੇਹ, ਵਾਹਿਗੁਰੂ ਨੇ ਤੇਰੇ ਵਿੱਚ ਆਪਣਾ ਪ੍ਰਕਾਸ਼ ਟਿਕਾਇਆ ਤੇ ਤਦ ਤੂੰ ਇਸ ਜਹਾਨ ਵਿੱਚ ਆਈ।
xxxਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ।
 
हरि जोति रखी तुधु विचि ता तू जग महि आइआ ॥
Har joṯ rakẖī ṯuḏẖ vicẖ ṯā ṯū jag mėh ā▫i▫ā.
The Lord infused His Light into you, and then you came into the world.
ਪ੍ਰਭੂ ਨੇ ਆਪਣਾ ਪ੍ਰਕਾਸ਼ ਤੇਰੇ ਅੰਦਰ ਟਿਕਾ ਦਿੱਤਾ ਅਤੇ ਤਦ ਤੂੰ ਇਸ ਸੰਸਾਰ ਵਿੱਚ ਆਈ।
xxx(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ।
 
हरि आपे माता आपे पिता जिनि जीउ उपाइ जगतु दिखाइआ ॥
Har āpe māṯā āpe piṯā jin jī▫o upā▫e jagaṯ ḏikẖā▫i▫ā.
The Lord Himself is your mother, and He Himself is your father; He created the created beings, and revealed the world to them.
ਵਾਹਿਗੁਰੂ ਆਪੇ ਮਾਂ ਹੈ ਅਤੇ ਆਪੇ ਹੀ ਪਿਉ ਜਿਸ ਨੇ ਇਨਸਾਨ ਨੂੰ ਪੈਦਾ ਕਰ ਕੇ ਉਸ ਨੂੰ ਸੰਸਾਰ ਵਿਖਾਲਿਆ ਹੈ।
ਜੀਉ = ਜੀਵ। ਉਪਾਇ = ਪੈਦਾ ਕਰ ਕੇ। ਜਗਤੁ ਦਿਖਾਇਆ = ਜੀਵ ਨੂੰ ਜਗਤ ਵਿਚ ਭੇਜਦਾ ਹੈ।ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)।
 
गुर परसादी बुझिआ ता चलतु होआ चलतु नदरी आइआ ॥
Gur parsādī bujẖi▫ā ṯā cẖalaṯ ho▫ā cẖalaṯ naḏrī ā▫i▫ā.
By Guru's Grace, some understand, and then it's a show; it seems like just a show.
ਜਦ ਇਨਸਾਨ ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਅਨੁਭਗ ਕਰ ਲੈਂਦਾ ਹੈ, ਤਦ ਉਸ ਲਈ ਇਹ ਦੁਨੀਆ ਇੱਕ ਤਮਾਸ਼ਾ ਹੈ ਅਤੇ ਕੇਵਲ ਤਮਾਸ਼ਾ ਹੀ ਦਿਸਦੀ ਹੈ।
ਚਲਤੁ = ਖੇਡ, ਤਮਾਸ਼ਾ।ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ)।
 
कहै नानकु स्रिसटि का मूलु रचिआ जोति राखी ता तू जग महि आइआ ॥३३॥
Kahai Nānak sarisat kā mūl racẖi▫ā joṯ rākẖī ṯā ṯū jag mėh ā▫i▫ā. ||33||
Says Nanak, He laid the foundation of the Universe, and infused His Light, and then you came into the world. ||33||
ਗੁਰੂ ਜੀ ਆਖਦੇ ਹਨ ਪ੍ਰਭੂ ਨੇ ਸ਼੍ਰਿਸ਼ਟੀ ਦੀ ਨੀਂਹ ਰੱਖੀ, ਤੇਰੀ ਦੇਹ ਅੰਦਰ ਆਪਣਾ ਨੂਰ ਭਰਿਆ ਅਤੇ ਤਦ ਤੂੰ ਜਹਾਨ ਅੰਦਰ ਹਾਇਆ।
ਮੂਲੁ ਰਚਿਆ = ਮੁੱਢ ਬੱਧਾ। ਜਿਨਿ = ਜਿਸ (ਪਰਮਾਤਮਾ) ਨੇ ॥੩੩॥ਨਾਨਕ ਆਖਦਾ ਹੈ ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ ॥੩੩॥
 
मनि चाउ भइआ प्रभ आगमु सुणिआ ॥
Man cẖā▫o bẖa▫i▫ā parabẖ āgam suṇi▫ā.
My mind has become joyful, hearing of God's coming.
ਆਪਣੇ ਸੁਆਮੀ ਦਾ ਆਉਣਾ ਸੁਣ ਕੇ ਮੇਰੀ ਜਿੰਦੜੀ ਪਰਮ ਖੁਸ਼ੀ ਅੰਦਰ ਹੈ।
ਚਾਉ = ਆਨੰਦ। ਪ੍ਰਭ ਆਗਮੁ = ਪ੍ਰਭੂ ਦਾ ਆਉਣਾ।ਆਪਣੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਦਾ ਆਉਣਾ ਮੈਂ ਸੁਣ ਲਿਆ ਹੈ (ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ) ਮੇਰੇ ਮਨ ਵਿਚ ਆਨੰਦ ਬਣ ਗਿਆ ਹੈ।
 
हरि मंगलु गाउ सखी ग्रिहु मंदरु बणिआ ॥
Har mangal gā▫o sakẖī garihu manḏar baṇi▫ā.
Sing the songs of joy to welcome the Lord, O my companions; my household has become the Lord's Mansion.
ਤੁਸੀਂ ਮੇਰੇ ਸੁਆਮੀ ਦੀ ਆਉਭਗਤ ਅੰਦਰ ਖੁਸ਼ੀ ਦੇ ਗੀਤ ਗਾਇਨ ਕਰੋ, ਹੇ ਮੇਰੀਓ ਸਹੇਲੀਓ। ਮੇਰਾ ਘਰ ਹੁਣ ਮੇਰੇ ਸੁਆਮੀ ਦਾ ਮਹਿਲ ਬਣ ਗਿਆ ਹੈ,
ਸਖੀ = ਹੇ ਸਖੀ! ਹੇ ਜਿੰਦੇ! ਮੰਗਲੁ = ਖ਼ੁਸ਼ੀ ਦਾ ਗੀਤ, ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ। ਗ੍ਰਿਹੁ = ਹਿਰਦਾ-ਘਰ। ਮੰਦਰੁ = ਪ੍ਰਭੂ ਦਾ ਨਿਵਾਸ-ਅਸਥਾਨ।ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ।
 
हरि गाउ मंगलु नित सखीए सोगु दूखु न विआपए ॥
Har gā▫o mangal niṯ sakẖī▫e sog ḏūkẖ na vi▫āpa▫e.
Sing continually the songs of joy to welcome the Lord, O my companions, and sorrow and suffering will not afflict you.
ਤੁਸੀਂ ਸਦਾ ਵਹਿਗੁਰੂ ਲਈ, ਜੀ ਆਇਆਂ ਦੇ ਗੀਤ ਗਾਓ ਹੇ ਸਹੇਲੀਓ! ਤੇ ਤੁਹਾਨੂੰ ਗਮ ਅਤੇ ਕਲੇਸ਼ ਨਹੀਂ ਚਿਮੜਨਗੇ।
ਨ ਵਿਆਪਏ = ਨਹੀਂ ਵਿਆਪਦਾ, ਆਪਣਾ ਦਬਾਉ ਨਹੀਂ ਪਾਂਦਾ।ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ।
 
गुर चरन लागे दिन सभागे आपणा पिरु जापए ॥
Gur cẖaran lāge ḏin sabẖāge āpṇā pir jāp▫e.
Blessed is that day, when I am attached to the Guru's feet and meditate on my Husband Lord.
ਭਾਰੇ ਭਾਗਾਂ ਵਾਲਾ ਹੈ ਉਹ ਦਿਹਾੜਾ, ਜਦ ਮੈਂ ਗੁਰਾਂ ਦੇ ਚਰਨਾ ਨਾਲ ਜੁੜਦਾ ਅਤੇ ਆਪਣੇ ਪ੍ਰੀਤਮ ਨੂੰ ਸਿਮਰਦਾ ਹਾਂ।
ਸਭਾਗੇ = ਭਾਗਾਂ ਵਾਲੇ। ਜਾਪਏ = ਦਿੱਸ ਪਿਆ ਹੈ।ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ (ਮੱਥਾ) ਗੁਰੂ ਦੇ ਚਰਨਾਂ ਉਤੇ ਟਿਕੇ, ਪਿਆਰਾ ਪਤੀ-ਪ੍ਰਭੂ (ਹਿਰਦੇ ਵਿਚ) ਦਿੱਸ ਪੈਂਦਾ ਹੈ।
 
अनहत बाणी गुर सबदि जाणी हरि नामु हरि रसु भोगो ॥
Anhaṯ baṇī gur sabaḏ jāṇī har nām har ras bẖogo.
I have come to know the unstruck sound current and the Word of the Guru's Shabad; I enjoy the sublime essence of the Lord, the Lord's Name.
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇ ਸਿੱਧ ਹੋਣ ਵਾਲੇ ਰਾਗ ਨੂੰ ਅਨੁਭਵ ਕਰ ਲਿਆ ਹੈ ਅਤੇ ਰੱਬ ਦੇ ਨਾਮ ਦੇ ਈਸ਼ਵਰੀ ਸੁਆਦ ਨੂੰ ਮਾਣਦਾ ਹਾਂ।
ਅਨਹਤ = ਇਕ-ਰਸ। ਅਨਹਤ ਬਾਣੀ = ਇਕ-ਰਸ ਸਿਫ਼ਤ-ਸਾਲਾਹ ਦੀ ਰੌ। ਸਬਦਿ = ਸ਼ਬਦ ਦੀ ਰਾਹੀਂ।ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤ-ਸਾਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪ੍ਰਭੂ-ਮਿਲਾਪ ਦਾ ਆਨੰਦ ਮਾਣੀਦਾ ਹੈ।