Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

स्रीराग बाणी भगत बेणी जीउ की ॥ पहरिआ कै घरि गावणा ॥
Sarīrāg baṇī bẖagaṯ Beṇī jī▫o kī. Pėhri▫ā kai gẖar gāvṇā.
Sree Raag, The Word Of Devotee Baynee Jee: To Be Sung To The Tune Of "Pehray":
ਸਿਰੀ ਰਾਗੁ ਬਾਨੀ, ਸੰਤ ਬੇਣੀ। ਪਹਿਰੇ ਦੀ ਸੁਰ ਵਿੱਚ ਗਾਇਨ ਕਰਨਾ।
xxxਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ। ਇਹ 'ਪਹਰਿਆਂ ਦੇ ਘਰ' ??? (ਦੀ ਧੁਨ ਅਨੁਸਾਰ) ਗਉਣੀ ਚਾਹੀਦੀ ਹੈ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रे नर गरभ कुंडल जब आछत उरध धिआन लिव लागा ॥
Re nar garabẖ kundal jab ācẖẖaṯ uraḏẖ ḏẖi▫ān liv lāgā.
O man, when you were coiled in the cradle of the womb, upside-down, you were absorbed in meditation.
ਹੇ ਇਨਸਾਨ! ਜਦ ਤੂੰ ਪੇਟ ਦੇ ਵਲ ਅੰਦਰ ਸੈਂ, ਤੂੰ ਸਿਰ ਦੇ ਭਾਰ ਖੜਾ ਹੋ ਕੇ ਸਾਹਿਬ ਦਾ ਸਿਮਰਨ ਕਰਦਾ ਅਤੇ ਉਸ ਉਤੇ ਆਪਣੀ ਬ੍ਰਿਤੀ ਜੋੜਦਾ ਸੈਂ।
ਗਰਭ ਕੁੰਡਲ = ਮਾਂ ਦਾ ਪੇਟ, ਕੁੰਡਲ ਵਾਂਗ ਦਾ ਗਰਭ-ਅਸਥਾਨ। ਆਛਤ = ਹੁੰਦਾ ਸੈਂ। ਉਰਧ = ਉੱਚਾ। ਲਿਵ = ਬ੍ਰਿਤੀ, ਸੁਰਤ।ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ;
 
मिरतक पिंडि पद मद ना अहिनिसि एकु अगिआन सु नागा ॥
Mirṯak pind paḏ maḏ nā ahinis ek agi▫ān so nāgā.
You took no pride in your perishable body; night and day were all the same to you-you lived unknowing, in the silence of the void.
ਤੇਰੇ ਵਿੱਚ ਤੇਰੀ ਨਾਸਵੰਤ ਦੇਹਿ ਦੇ ਰੁਤਬੇ ਦਾ ਗਰੂਰ ਨਹੀਂ ਸੀ ਅਤੇ ਬੇਸਮਝੀ ਤੋਂ ਮੁਕੰਮਲ ਸੱਖਣਾ ਹੋਣ ਕਰਕੇ ਤੂੰ ਦਿਨ ਰੈਣ ਵਿੱਚ ਹਰੀ ਦਾ ਅਰਾਧਨ ਕਰਦਾ ਸੈਂ।
ਮਿਰਤਕ ਪਿੰਡਿ = ਮਿੱਟੀ ਦੇ ਗੋਲੇ ਵਿਚ, ਸਰੀਰ ਵਿਚ। ਪਦ = ਹੋਂਦ, ਹਸਤੀ। ਮਦ = ਅਹੰਕਾਰ, ਮਾਣ। ਨਾ = ਨਹੀਂ ਸੀ। ਅਹਿ = ਦਿਨ। ਨਿਸਿ = ਰਾਤ। ਏਕੁ = ਇੱਕ ਪ੍ਰਭੂ। ਨਾਗਾ = ਅਣਹੋਂਦ, ਅਭਾਵ।(ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇਕ ਪ੍ਰਭੂ ਨੂੰ (ਸਿਮਰਦਾ ਸੈਂ), (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ।
 
ते दिन समलु कसट महा दुख अब चितु अधिक पसारिआ ॥
Ŧe ḏin sammal kasat mahā ḏukẖ ab cẖiṯ aḏẖik pasāri▫ā.
Remember the terrible pain and suffering of those days, now that you have spread out the net of your consciousness far and wide.
ਤਸੀਹੇ ਅਤੇ ਪਰਮ ਤਕਲੀਫ ਦੇ ਉਹ ਦਿਹਾੜੇ ਯਾਦ ਕਰ। ਹੁਣ ਤੂੰ ਆਪਣੇ ਮਨ ਦੇ ਜਾਲ ਨੂੰ ਘਨੇਰਾ ਖਿਲਾਰ ਲਿਆ ਹੈ।
ਤੇ = ਉਹ {ਬਹੁ-ਵਚਨ}। ਸੰਮਲੁ = ਚੇਤੇ ਕਰ। ਪਸਾਰਿਆ = ਖਿਲਾਰਿਆ ਹੈ, ਜੰਜਾਲਾਂ ਵਿਚ ਫਸਾਇਆ ਹੈ।(ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲਫ਼ਿਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ।
 
गरभ छोडि म्रित मंडल आइआ तउ नरहरि मनहु बिसारिआ ॥१॥
Garabẖ cẖẖod miṯar mandal ā▫i▫ā ṯa▫o narhar manhu bisāri▫ā. ||1||
Leaving the womb, you entered this mortal world; you have forgotten the Lord from your mind. ||1||
ਕੁੱਖ ਨੂੰ ਤਿਆਗ ਕੇ ਤੂੰ ਇਸ ਫਾਨੀ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਤਦ ਤੂੰ ਹੇ ਬੰਦੇ! ਵਾਹਿਗੁਰੂ ਨੂੰ ਆਪਣੇ ਮਨ ਵਿੱਚ ਭੁਲਾ ਦਿਤਾ।
ਛੋਡਿ = ਛੱਡ ਕੇ। ਮ੍ਰਿਤ ਮੰਡਲ = ਜਗਤ, ਸੰਸਾਰ। ਤਉ = ਜਦੋਂ। ਨਰਹਰਿ = ਪਰਮਾਤਮਾ ਨੂੰ। ਮਨਹੁ = ਮਨ ਤੋਂ ॥੧॥ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ ॥੧॥
 
फिरि पछुतावहिगा मूड़िआ तूं कवन कुमति भ्रमि लागा ॥
Fir pacẖẖuṯāvhigā mūṛi▫ā ṯūʼn kavan kumaṯ bẖaram lāgā.
Later, you will regret and repent-you fool! Why are you engrossed in evil-mindedness and skepticism?
ਤੂੰ ਮਗਰੋਂ ਪਸਚਾਤਾਪ ਕਰੇਗਾ, ਹੇ ਮੂਰਖਾ! ਕਿਹੜੀ ਮੰਦੀ ਬੁਧੀ ਰਾਹੀਂ ਤੂੰ ਸ਼ੱਕ ਸ਼ੁੱਭੇ ਨਾਲ ਚਿਮੜ ਗਿਆ ਹੈਂ?
ਮੂੜਿਆ = ਹੇ ਮੂਰਖ! ਕਵਨ ਕੁਮਤਿ = ਕਿਹੜੀ ਭੈੜੀ ਮੱਤੇ? ਭ੍ਰਮਿ = ਭੁਲੇਖੇ ਵਿਚ।ਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ।
 
चेति रामु नाही जम पुरि जाहिगा जनु बिचरै अनराधा ॥१॥ रहाउ ॥
Cẖeṯ rām nāhī jam pur jāhigā jan bicẖrai anrāḏẖā. ||1|| rahā▫o.
Think of the Lord, or else you shall be led to the City of Death. Why are you wandering around, out of control? ||1||Pause||
ਵਿਆਪਕ ਸੁਆਮੀ ਨੂੰ ਚੇਤੇ ਕਰ, ਨਹੀਂ ਤਾਂ ਤੂੰ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਜਾਵੇਗਾ, ਹੇ ਬੰਦੇ! ਤੂੰ ਕਿਉਂ ਅਮੋੜ ਭਟਕਦਾ ਫਿਰਦਾ ਹੈ? ਠਹਿਰਾਉ।
ਚੇਤਿ = ਯਾਦ ਕਰ। ਨਾਹੀ = ਨਹੀਂ ਤਾਂ। ਜਨੁ = ਜਾਨੋ, ਮਾਨੋ, ਜਿਵੇਂ (ਲਾਖ ਬੇਦਨ 'ਜਣੁ' ਆਈ)। ਅਨਰਾਧਾ = (ਅਨਿਰੁੱਧ), ਅਮੋੜ ॥੧॥ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ॥੧॥ ਰਹਾਉ॥
 
बाल बिनोद चिंद रस लागा खिनु खिनु मोहि बिआपै ॥
Bāl binoḏ cẖinḏ ras lāgā kẖin kẖin mohi bi▫āpai.
You play like a child, craving sweets; moment by moment, you become more entangled in emotional attachment.
ਬੱਚਾ ਖੇਡ ਅਤੇ ਮਿਠਾਸਾਂ ਦੇ ਫਿਕਰ ਵਿੱਚ ਲੱਗਾ ਰਹਿੰਦਾ ਹੈ ਅਤੇ ਧੀਰੇ ਧੀਰੇ ਸੰਸਾਰੀ ਮਮਤਾ ਅੰਦਰ ਉਲਝ ਜਾਂਦਾ ਹੈ।
ਬਿਨੋਦ = ਖੇਡਾਂ। ਚਿੰਦ = ਧਿਆਨ। ਬਿਆਪੈ = ਦਬਿਆ ਰਹਿੰਦਾ ਹੈ। ਮੋਹਿ = ਮੋਹ ਵਿਚ। ਰਸੁ = ਸੁਆਦ, ਚਸਕਾ।(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿਚ ਫਸਿਆ ਰਿਹਾ;
 
रसु मिसु मेधु अम्रितु बिखु चाखी तउ पंच प्रगट संतापै ॥
Ras mis meḏẖ amriṯ bikẖ cẖākẖī ṯa▫o pancẖ pargat sanṯāpai.
Tasting good and bad, you eat nectar and then poison, and then the five passions appear and torture you.
ਸੁਆਦਲੇ ਤੇ ਪਵਿਤ੍ਰ ਆਬਿ-ਹਿਯਾਤ ਦੀ ਗਲਤ ਫਹਿਮੀ ਅੰਦਰ ਇਨਸਾਨ ਜਹਿਰ ਖਾਂਦਾ ਹੈ ਅਤੇ ਫਿਰ ਪੰਜ ਮੰਦ-ਵਿਸ਼ੇ ਆ ਜ਼ਾਹਿਰ ਹੁੰਦੇ ਹਨ ਅਤੇ ਉਸ ਨੂੰ ਦੁਖ ਦਿੰਦੇ ਹਨ।
ਮਿਸੁ = ਬਹਾਨਾ। ਮੇਧੁ = ਪਵਿੱਤਰ। ਬਿਖੁ = ਜ਼ਹਿਰ। ਪ੍ਰਗਟ = ਖੁਲ੍ਹੇ ਤੌਰ ਤੇ, ਨਿਰਲੱਜ ਹੋ ਕੇ, ਝਾਕਾ ਲਾਹ ਕੇ। ਸੰਤਾਪੈ = ਸਤਾਉਂਦੇ ਹਨ।(ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ।
 
जपु तपु संजमु छोडि सुक्रित मति राम नामु न अराधिआ ॥
Jap ṯap sanjam cẖẖod sukariṯ maṯ rām nām na arāḏẖi▫ā.
Abandoning meditation, penance and self-restraint, and the wisdom of good actions, you do not worship and adore the Lord's Name.
ਆਦਮੀ ਸਿਮਰਨ ਕਰੜੀ ਘਾਲ, ਸਵੈ-ਰੋਕਥਾਮ ਅਤੇ ਨੇਕ ਅਮਲਾਂ ਵਲ ਦੀ ਰੁਚੀ ਨੂੰ ਤਿਆਗ ਦਿੰਦਾ ਹੈ ਅਤੇ ਵਿਆਪਕ ਸਾਈਂ ਦੇ ਨਾਮ ਦਾ ਜਾਪ ਨਹੀਂ ਕਰਦਾ।
ਸੰਜਮੁ = ਇੰਦ੍ਰਿਆਂ ਨੂੰ ਰੋਕਣਾ। ਸੁਕ੍ਰਿਤ ਮਤਿ = ਪੁੰਨ ਕਰਮ ਕਰਨ ਵਾਲੀ ਬੁੱਧ।ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।
 
उछलिआ कामु काल मति लागी तउ आनि सकति गलि बांधिआ ॥२॥
Ucẖẖli▫ā kām kāl maṯ lāgī ṯa▫o ān sakaṯ gal bāʼnḏẖi▫ā. ||2||
You are overflowing with sexual desire, and your intellect is stained with darkness; you are held in the grip of Shakti's power. ||2||
ਉਸ ਦਾ ਭੋਗ ਬਿਲਾਸ ਦਾ ਵੇਗ ਛੱਲਾਂ ਮਾਰਦਾ ਹੈ, ਉਸ ਦੀ ਸਮਝ ਨੂੰ ਕਾਲਖ ਲੱਗ ਜਾਂਦੀ ਹੈ ਅਤੇ ਤਦ ਉਹ ਹੋਰਨਾਂ ਦੀ ਜ਼ਨਾਨੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
ਕਾਲ = ਕਾਲਖ। ਆਨਿ = ਲਿਆ ਕੇ। ਸਕਤਿ = ਇਸਤ੍ਰੀ। ਗਲਿ = ਗਲ ਵਿਚ, ਗਲ ਨਾਲ ॥੨॥(ਤੇਰੇ ਅੰਦਰ) ਕਾਮ ਜ਼ੋਰਾਂ ਵਿਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ ॥੨॥
 
तरुण तेजु पर त्रिअ मुखु जोहहि सरु अपसरु न पछाणिआ ॥
Ŧaruṇ ṯej par ṯari▫a mukẖ johėh sar apsar na pacẖẖāṇi▫ā.
In the heat of youthful passion, you look with desire upon the faces of other men's wives; you do not distinguish between good and evil.
ਜੁਆਨੀ ਦੇ ਜੋਸ਼ ਅੰਦਰ ਉਹ ਹੋਰਨਾਂ ਦੀਆਂ ਵਹੁਟੀਆਂ ਦੇ ਮੂੰਹ ਤੱਕਦਾ ਹੈ ਅਤੇ ਭਲੇ ਤੇ ਬੁਰੇ ਦੀ ਪਛਾਣ ਨਹੀਂ ਕਰਦਾ।
ਤਰੁਣ = ਜੁਆਨੀ। ਤੇਜੁ = ਜ਼ੋਰ। ਤ੍ਰਿਅ ਮੁਖ = ਇਸਤ੍ਰੀਆਂ ਦੇ ਮੂੰਹ। ਜੋਹਹਿ = ਤੂੰ ਤੱਕਦਾ ਹੈਂ। ਸਰ ਅਪਸਰ = ਚੰਗਾ ਮੰਦਾ ਵੇਲਾ, ਵੇਲਾ ਕੁਵੇਲਾ।(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ।
 
उनमत कामि महा बिखु भूलै पापु पुंनु न पछानिआ ॥
Unmaṯ kām mahā bikẖ bẖūlai pāp punn na pacẖẖāni▫ā.
Drunk with sexual desire and other great sins, you go astray, and do not distinguish between vice and virtue.
ਸ਼ਹਿਵਤ ਤੇ ਹੋਰ ਮਹਾਨ ਪਾਪਾਂ ਦੇ ਨਸ਼ੇ ਅੰਦਰ ਉਹ ਕੁਰਾਹੇ ਪੈ ਜਾਂਦਾ ਹੈ ਅਤੇ ਬਦੀ ਤੇ ਨੇਕੀ ਦੀ ਸਿੰਞਾਣ ਨਹੀਂ ਕਰਦਾ।
ਉਨਮਤ ਕਾਮਿ = ਹੇ ਕਾਮ ਵਿਚ ਮਸਤ ਹੋਏ ਹੋਏ!ਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।
 
सुत स्मपति देखि इहु मनु गरबिआ रामु रिदै ते खोइआ ॥
Suṯ sampaṯ ḏekẖ ih man garbi▫ā rām riḏai ṯe kẖo▫i▫ā.
Gazing upon your children and your property, your mind is proud and arrogant; you cast out the Lord from your heart.
ਆਪਣੇ ਪੁਤ੍ਰਾਂ ਤੇ ਦੌਲਤ ਨੂੰ ਵੇਖਣ ਦੁਆਰਾ ਉਸ ਦਾ ਇਹ ਮਨੂਆ ਹੰਕਾਰੀ ਹੋ ਜਾਂਦਾ ਹੈ ਅਤੇ ਆਪਣੇ ਦਿਲ ਤੋਂ ਉਹ ਵਿਆਪਕ ਸੁਆਮੀ ਨੂੰ ਭੁਲਾ ਦਿੰਦਾ ਹੈ।
ਸੰਪਤਿ = ਧਨ, ਖ਼ੁਸ਼ਹਾਲੀ। ਗਰਬਿਆ = ਅਹੰਕਾਰੀ ਹੋ ਗਿਆ। ਖੋਇਆ = ਭੁਲਾ ਬੈਠਾ ਹੈਂ।ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ।
 
अवर मरत माइआ मनु तोले तउ भग मुखि जनमु विगोइआ ॥३॥
Avar maraṯ mā▫i▫ā man ṯole ṯa▫o bẖag mukẖ janam vigo▫i▫ā. ||3||
When others die, you measure your own wealth in your mind; you waste your life in the pleasures of the mouth and sexual organs. ||3||
ਹੋਰਸ ਦੀ ਮੌਤ ਤੇ ਉਹ ਆਪਣੇ ਦਿਲ ਅੰਦਰ ਉਸ ਦੀ ਦੌਲਤ ਨੂੰ ਜੋਖਦਾ ਹੈ। ਤੂੰ ਹੇ ਬੰਦੇ! ਆਪਣਾ ਜੀਵਨ ਪਿਸ਼ਾਬ ਵਾਲੀ ਮੋਰੀ (ਜਨ੍ਹਾਹਕਾਰੀ) ਅਤੇ ਮੂੰਹ ਦੇ ਸੁਆਦਾਂ (ਨਿਆਮ੍ਹਤਾਂ) ਅੰਦਰ ਗੁਆ ਲਿਆ ਹੈ।
ਅਵਰ ਮਰਤ = ਹੋਰਨਾਂ ਦੇ ਮਰਨ ਤੇ। ਤਉ = ਇਸ ਤਰ੍ਹਾਂ। ਭਗ ਮੁਖਿ = ਭਾਗਾਂ ਨਾਲ ਮਿਲਿਆ ਸ੍ਰੇਸ਼ਟ। ਵਿਗੋਇਆ = ਅਜਾਈਂ ਗਵਾ ਲਿਆ ਹੈ ॥੩॥ਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ); ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ ॥੩॥
 
पुंडर केस कुसम ते धउले सपत पाताल की बाणी ॥
Pundar kes kusam ṯe ḏẖa▫ule sapaṯ pāṯāl kī baṇī.
Your hair is whiter than the jasmine flower, and your voice has grown feeble, as if it comes from the seventh underworld.
ਉਸ ਦੇ ਚਿਟੇ ਵਾਲ ਚੰਬੇਲੀ ਦੇ ਫੁੱਲ ਨਾਲੋਂ ਭੀ ਵਧੇਰੇ ਸੁਫੈਦ ਹਨ ਅਤੇ ਉਸ ਦੀ ਆਵਾਜ ਐਨੀ ਮੱਧਮ ਪੈ ਜਾਂਦੀ ਹੈ ਜਿਸ ਤਰ੍ਹਾਂ ਉਹ ਸੱਤਵੇਂ ਹੇਠਲੇ ਲੋਕ ਤੋਂ ਆਉਂਦੀ ਹੋਵੇ।
ਪੁੰਡਰ = ਚਿੱਟੇ ਰੰਗ ਦਾ ਕਉਲ ਫੁੱਲ। ਕੁਸਮ = ਫੁੱਲ। ਤੇ = ਤੋਂ। ਧਉਲੇ = ਚਿੱਟੇ। ਬਾਣੀ = ਬੋਲੀ, ਆਵਾਜ਼। ਸਪਤ ਪਤਾਲ ਕੀ = ਸਤਵੇਂ ਪਤਾਲ ਤੋਂ ਆਈ ਹੋਈ, ਬਹੁਤ ਮੱਧਮ ਤੇ ਬਰੀਕ।ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ।
 
लोचन स्रमहि बुधि बल नाठी ता कामु पवसि माधाणी ॥
Locẖan sarmėh buḏẖ bal nāṯẖī ṯā kām pavas māḏẖāṇī.
Your eyes water, and your intellect and strength have left you; but still, your sexual desire churns and drives you on.
ਜਦ ਉਸ ਦੀਆਂ ਅੱਖਾਂ ਵਗਦੀਆਂ ਹਨ ਅਤੇ ਉਸਦੀ ਅਕਲ ਤੇ ਤਾਕਤ ਦੌੜ ਜਾਂਦੀਆਂ ਹਨ, ਤਦ ਕਾਮਨਾਵਾਂ ਉਸ ਨੂੰ ਰਿੜਕਣ ਲੱਗ ਜਾਂਦੀਆਂ ਹਨ।
ਲੋਚਨ = ਅੱਖਾਂ। ਸ੍ਰਮਹਿ = ਚੋ ਰਹੀਆਂ ਹਨ, ਵਿਚਂੋ ਨੀਰ ਚੱਲ ਰਿਹਾ ਹੈ। ਨਾਠੀ = ਨੱਸ ਗਈ ਹੈ। ਪਵਸਿ = ਪ ੈ ਰਹੀ ਹੈ।ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿਚ ਹਨ)।
 
ता ते बिखै भई मति पावसि काइआ कमलु कुमलाणा ॥
Ŧā ṯe bikẖai bẖa▫ī maṯ pāvas kā▫i▫ā kamal kumlāṇā.
And so, your intellect has dried up through corruption, and the lotus flower of your body has wilted and withered.
ਇਸ ਲਈ ਵਿਸ਼ਿਆਂ ਨਾਲ, ਉਸ ਦੀ ਆਤਮਾ ਸੁਕ ਸੜ ਗਈ ਹੈ ਅਤੇ ਉਸ ਦੀ ਦੇਹਿ ਦਾ ਕੰਵਲ ਫੁਲ ਮੁਰਝਾ ਗਿਆ ਹੈ।
ਬਿਖੈ ਪਾਵਸਿ = ਵਿਸ਼ਿਆਂ ਦੀ ਝੜੀ।ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ।
 
अवगति बाणि छोडि म्रित मंडलि तउ पाछै पछुताणा ॥४॥
Avgaṯ bāṇ cẖẖod miṯar mandal ṯa▫o pācẖẖai pacẖẖuṯāṇā. ||4||
You have forsaken the Bani, the Word of the Immortal Lord, in this mortal world; in the end, you shall regret and repent. ||4||
ਇਸ ਫਾਨੀ ਸੰਸਾਰ ਅੰਦਰ ਅਮਰ ਮਾਲਕ ਦੀ ਬਾਣੀ ਨੂੰ ਤਿਆਗ ਕੇ, ਤੂੰ ਹੇ ਇਨਸਾਨ ਮਗਰੋਂ ਅਫਸੋਸ ਕਰੇਗਾ।
ਅਵਗਤਿ = ਅਦ੍ਰਿਸ਼ਟ ਪਰਮਾਤਮਾ। ਅਵਗਤਿ ਬਾਣਿ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਮ੍ਰਿਤ ਮੰਡਲਿ = ਜਗਤ ਵਿਚ ॥੪॥ਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ ॥੪॥
 
निकुटी देह देखि धुनि उपजै मान करत नही बूझै ॥
Nikutī ḏeh ḏekẖ ḏẖun upjai mān karaṯ nahī būjẖai.
Gazing upon the tiny bodies of your children, love has welled up within your heart; you are proud of them, but you do not understand.
ਛੋਟੀਆਂ ਦੇਹਾਂ (ਬੱਚਿਆਂ) ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ ਅਤੇ ਉਹ ਉਨ੍ਹਾਂ ਉਤੇ ਫ਼ਖ਼ਰ ਕਰਦਾ ਹੈ ਪ੍ਰੰਤੂ ਸਾਈਂ ਨੂੰ ਨਹੀਂ ਸਮਝਦਾ।
ਨਿਕੁਟੀ = ਨਿੱਕੀ ਜਿਹੀ। ਨਿਕੁਟੀ ਦੇਹ = ਨਿੱਕੇ ਨਿੱਕੇ ਬਾਲ। ਧੁਨਿ = ਪਿਆਰ, ਮੋਹ।ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁਝ ਛੱਡ ਜਾਣਾ ਹੈ)।
 
लालचु करै जीवन पद कारन लोचन कछू न सूझै ॥
Lālacẖ karai jīvan paḏ kāran locẖan kacẖẖū na sūjẖai.
You long for the dignity of a long life, but your eyes can no longer see anything.
ਭਾਵੇਂ ਉਸ ਨੂੰ ਆਪਣੀਆਂ ਅੱਖਾਂ ਤੋਂ ਕੁਝ ਭੀ ਦਿਸਦਾ ਨਹੀਂ ਫਿਰ ਭੀ ਉਹ ਲੰਮੀ ਉਮਰ ਦੇ ਮਰਤਬੇ ਵਾਸਤੇ ਲਾਲਸਾ ਕਰਦਾ ਹੈ।
ਜੀਵਨ ਪਦ = ਜ਼ਿੰਦਗੀ। ਕਾਰਨ = ਵਾਸਤੇ। ਸੂਝੈ = ਦਿੱਸਦਾ।ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ।
 
थाका तेजु उडिआ मनु पंखी घरि आंगनि न सुखाई ॥
Thākā ṯej udi▫ā man pankẖī gẖar āʼngan na sukẖā▫ī.
Your light has gone out, and the bird of your mind has flown away; you are no longer welcome in your own home and courtyard.
ਅੱਗ ਬੁਝ ਗਈ ਹੈ, ਭਉਰ ਪੰਛੀ ਉਡ ਗਿਆ ਹੈ ਅਤੇ ਉਸ ਦੀ ਲੋਥ ਹੁਣ ਗ੍ਰਹਿ ਤੇ ਵਿਹੜੇ ਵਿੱਚ ਨਹੀਂ ਸੁਖਾਉਂਦੀ।
ਥਾਕਾ = ਮੁੱਕ ਗਿਆ। ਤੇਜੁ = ਸਰੀਰਕ ਬਲ। ਘਰਿ = ਘਰ ਵਿਚ। ਆਂਗਨਿ = ਵਿਹੜੇ ਵਿਚ।(ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ।
 
बेणी कहै सुनहु रे भगतहु मरन मुकति किनि पाई ॥५॥
Beṇī kahai sunhu re bẖagṯahu maran mukaṯ kin pā▫ī. ||5||
Says Baynee, listen, O devotee: who has ever attained liberation after such a death? ||5||
ਬੇਣੀ (ਜੀ) ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! (ਐਹੋ ਜੇਹੀ ਪਲੀਤ) ਮੌਤ ਮਗਰੋਂ ਕਿਸ ਨੂੰ ਕਲਿਆਣ ਪਰਾਪਤ ਹੋਈ ਹੈ?
ਮਰਨ ਮੁਕਤਿ = ਮਰਨ ਦੇ ਪਿੱਛੋਂ ਮੁਕਤੀ। ਕਿਨਿ = ਕਿਸ ਨੇ? ॥੫॥ਬੇਣੀ ਆਖਦਾ ਹੈ-ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ ॥੫॥
 
सिरीरागु ॥
Sirīrāg.
Sree Raag:
ਸਿਰੀ ਰਾਗ।
xxxxxx
 
तोही मोही मोही तोही अंतरु कैसा ॥
Ŧohī mohī mohī ṯohī anṯar kaisā.
You are me, and I am You-what is the difference between us?
ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ?
ਤੋਹੀ ਮੋਹੀ = ਤੇਰੇ ਮੇਰੇ ਵਿਚ। ਮੋਹੀ ਤੋਹੀ = ਮੇਰੇ ਤੇਰੇ ਵਿਚ। ਅੰਤਰੁ = ਵਿੱਥ, ਭੇਦ, ਫ਼ਰਕ। ਕੈਸਾ = ਕਿਹੋ ਜਿਹਾ ਹੈ? ਅੰਤਰੁ ਕੈਸਾ = ਕੋਈ ਅਸਲੀ ਵਿੱਥ ਨਹੀਂ ਹੈ।(ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ?
 
कनक कटिक जल तरंग जैसा ॥१॥
Kanak katik jal ṯarang jaisā. ||1||
We are like gold and the bracelet, or water and the waves. ||1||
ਐਹੋ ਜੇਹਾ ਜਿਹਾ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ।
ਕਨਕ = ਸੋਨਾ। ਕਟਿਕ = ਕੜੇ, ਕੰਗਣਾ। ਜਲ ਤਰੰਗ = ਪਾਣੀ ਦੀਆਂ ਲਹਿਰਾਂ। ਜੈਸਾ = ਜਿਵੇਂ ॥੧॥(ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ॥੧॥
 
जउ पै हम न पाप करंता अहे अनंता ॥
Ja▫o pai ham na pāp karanṯā ahe ananṯā.
If I did not commit any sins, O Infinite Lord,
ਜੇਕਰ ਮੈਂ ਗੁਨਾਹ ਨਾਂ ਕਮਾਉਂਦਾ ਹੇ ਮੇਰੇ ਬੇਅੰਤ ਸੁਆਮੀ!
ਜਉ ਪੈ = ਜੇਕਰ, ਜੇ। ਹਮ = ਅਸੀਂ ਜੀਵ। ਨ ਕਰੰਤਾ = ਨਾਹ ਕਰਦੇ। ਅਹੇ ਅਨੰਤਾ = ਹੇ ਬੇਅੰਤ (ਪ੍ਰਭੂ)!ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ,
 
पतित पावन नामु कैसे हुंता ॥१॥ रहाउ ॥
Paṯiṯ pāvan nām kaise hunṯā. ||1|| rahā▫o.
how would You have acquired the name, 'Redeemer of sinners'? ||1||Pause||
ਤਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਕਿਸ ਤਰ੍ਰਾਂ ਪਰਾਪਤ ਹੁੰਦਾ? ਠਹਿਰਾਉ।
ਪਤਿਤ = ਡਿੱਗੇ ਹੋਏ, ਨੀਚ, ਵਿਕਾਰਾਂ ਵਿਚ ਪਏ ਹੋਏ। ਪਾਵਨ = ਪਵਿਤ੍ਰ ਕਰਨ ਵਾਲਾ। ਪਤਿਤ ਪਾਵਨ = ਨੀਚਾਂ ਨੂੰ ਉੱਚਾ ਕਰਨ ਵਾਲਾ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ। ਕੈਸੇ = ਕਿਵੇਂ? ਹੁੰਤਾ = ਹੁੰਦਾ ॥੧॥ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) 'ਪਤਿਤ-ਪਾਵਨ' ਕਿਵੇਂ ਹੋ ਜਾਂਦਾ? ॥੧॥ ਰਹਾਉ॥
 
तुम्ह जु नाइक आछहु अंतरजामी ॥
Ŧumĥ jo nā▫ik ācẖẖahu anṯarjāmī.
You are my Master, the Inner-knower, Searcher of hearts.
ਤੂੰ ਜੋ ਮੇਰਾ ਮਾਲਕ ਹੈ, ਦਿਲਾਂ ਦੀਆਂ ਜਾਣਨਹਾਰ ਹੈ।
ਨਾਇਕ = ਆਗੂ, ਸਿੱਧੇ ਰਾਹ ਪਾਣ ਵਾਲਾ, ਤਾਰਨਹਾਰ। ਆਛਹੁ = ਹੈਂ।ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-ਪਾਵਨ' ਨਾਮ ਦੀ ਲਾਜ ਰੱਖ)।
 
प्रभ ते जनु जानीजै जन ते सुआमी ॥२॥
Parabẖ ṯe jan jānījai jan ṯe su▫āmī. ||2||
The servant is known by his God, and the Lord and Master is known by His servant. ||2||
ਸਾਹਿਬ ਤੋਂ ਉਸ ਦਾ ਨੌਕਰ ਜਾਣਿਆ ਜਾਂਦਾ ਹੈ ਅਤੇ ਨੌਕਰ ਤੋਂ ਉਸ ਦਾ ਮਾਲਿਕ।
ਪ੍ਰਭ ਤੇ = ਮਾਲਕ ਤੋਂ, ਮਾਲਕ ਨੂੰ ਪਰਖ ਕੇ। ਜਨੁ = ਸੇਵਕ, ਨੌਕਰ। ਜਾਨੀਜੈ = ਪਛਾਣਿਆ ਜਾਂਦਾ ਹੈ। ਜਨ ਤੇ = ਸੇਵਕ ਤੋਂ, ਸੇਵਕ ਨੂੰ ਜਾਚਿਆਂ ॥੨॥ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ॥੨॥
 
सरीरु आराधै मो कउ बीचारु देहू ॥
Sarīr ārāḏẖai mo ka▫o bīcẖār ḏehū.
Grant me the wisdom to worship and adore You with my body.
ਮੈਨੂੰ ਸਿਆਣਪ ਬਖਸ਼ ਤਾਂ ਜੋ ਆਪਣੀ ਦੇਹਿ ਨਾਲ ਤੇਰਾ ਸਿਮਰਨ ਕਰਾਂ।
ਅਰਾਧੈ = ਸਿਮਰਨ ਕਰੇ। ਸਰੀਰੁ ਅਰਾਧੈ = ਸਰੀਰ ਸਿਮਰਨ ਕਰੇ, ਜਦ ਤਕ ਸਰੀਰ ਕਾਇਮ ਹੈ ਮੈਂ ਸਿਮਰਨ ਕਰਾਂ। ਮੋ ਕਉ = ਮੈਨੂੰ। ਬੀਚਾਰੁ = ਸੁਮੱਤ, ਸੂਝ। ਦੇਹੂ = ਦੇਹ।(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ।
 
रविदास सम दल समझावै कोऊ ॥३॥
Raviḏās sam ḏal samjẖāvai ko▫ū. ||3||
O Ravi Daas, one who understands that the Lord is equally in all, is very rare. ||3||
ਕੋਈ ਵਿਰਲਾ ਪੁਰਸ਼ ਹੀ ਮੈਨੂੰ ਦਰਸਾ ਸਕਦਾ ਹੈ ਕਿ ਸਾਹਿਬ ਸਮੁਦਾਵਾਂ (ਸਾਰਿਆਂ) ਅੰਦਰ ਇਕ ਸੁਰ ਰਮਿਆ ਹੋਇਆ ਹੈ, ਹੇ ਰਵਿਦਾਸ!
ਸਮ ਦਲ = ਦਲਾਂ ਵਿਚ ਸਮਾਨ ਵਰਤਣ ਵਾਲਾ, ਸਭ ਜੀਵਾਂ ਵਿਚ ਵਿਆਪਕ। ਕੋਊ = ਕੋਈ (ਸੰਤ ਜਨ) ॥੩॥(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ॥੩॥