Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

ओअंकारि सबदि उधरे ॥
O▫ankār sabaḏ uḏẖre.
Ongkaar saves the world through the Shabad.
ਇਕ ਪ੍ਰਭੂ ਦੇ ਰਾਂਹੀਂ ਹੀ ਜਗਤ ਦਾ ਪਾਰ ਉਤਾਰਾ ਹੁੰਦਾ ਹੈ।
ਓਅੰਕਾਰਿ = ਓਅੰਕਾਰ ਦੀ ਰਾਹੀਂ, ਸਰਬ-ਵਿਆਪਕ ਪਰਮਾਤਮਾ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜ ਕੇ। ਉਧਰੇ = (ਜੀਵ ਡੁੱਬਣ ਤੋਂ) ਬਚ ਗਏ।ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ,
 
ओअंकारि गुरमुखि तरे ॥
O▫ankār gurmukẖ ṯare.
Ongkaar saves the Gurmukhs.
ਇਕ ਪ੍ਰਭੂ ਦੇ ਰਾਹੀਂ ਹੀ ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਮੋਖਸ਼ ਹੁੰਦੇ ਹਨ।
ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ, ਉਹ ਮਨੁੱਖ ਜਿਨ੍ਹਾਂ ਦਾ ਮੂੰਹ ਗੁਰੂ ਵਲ ਰਹਿੰਦਾ ਹੈ।ਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ।
 
ओनम अखर सुणहु बीचारु ॥
Onam akẖar suṇhu bīcẖār.
Listen to the Message of the Universal, Imperishable Creator Lord.
ਤੂੰ, ਨਮਸ਼ਕਾਰ ਕਰਨਯੋਗ ਅਬਿਨਾਸੀ ਸੁਆਮੀ ਦੀ ਕਥਾਵਾਰਤਾ ਸ੍ਰਵਣ ਕਰ।
ਓਨਮ ਅਖਰ ਬੀਚਾਰੁ = ਓਨਮ ਅੱਖਰ ਦਾ ਵਿਚਾਰ {ਨੋਟ: ਇਸ ਤੁਕ ਦੇ ਲਫ਼ਜ਼ 'ਅਖਰ' ਤੇ ਅਗਲੀ ਤੁਕ ਦੇ ਲਫ਼ਜ਼ 'ਅਖਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਅਖਰ ਬੀਚਾਰੁ' ਵਿਚ ਲਫ਼ਜ਼ 'ਅਖਰ' ਸੰਬੰਧ ਕਾਰਕ ਵਿਚ ਹੈ, ਭਾਵ 'ਅੱਖਰ ਦਾ ਬੀਚਾਰ'। ਅਗਲੀ ਤੁਕ ਵਿਚ ਲ਼ਫ਼ਜ਼ 'ਅਖਰੁ' ਕਰਤਾ ਕਾਰਕ ਇਕ-ਵਚਨ ਹੈ, ਭਾਵ, "ਓਨਮ-ਅਖਰੁ ਤ੍ਰਿਭਵਣ-ਸਾਰੁ ਹੈ"}। ਓਨਮ = {ਪਾਠਸ਼ਾਲਾਂ ਵਿਚ ਪਾਂਧੇ ਲੋਕ ਮੁੰਡਿਆਂ ਨੂੰ ਪੜ੍ਹਾਣ ਵੇਲੇ ਉਹਨਾਂ ਦੀ ਪੱਟੀ ਤੇ ਲਫ਼ਜ਼ (ओं नमः) 'ਓਅੰ ਨਮਹ' ਲਿਖ ਦੇਂਦੇ ਹਨ, ਜਿਸ ਦਾ ਅਰਥ ਹੈ 'ਓਅੰ ਨੂੰ ਨਮਸਕਾਰ ਹੈ, ਪਰਮਾਤਮਾ ਨੂੰ ਨਮਸਕਾਰ ਹੈ'। ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਕੰਢੇ ਉਸ ਥਾਂ ਅੱਪੜੇ ਜਿਥੇ ਓਅੰਕਾਰ ਦਾ ਮੰਦਰ ਹੈ, ਉਹਨਾਂ ਵੇਖਿਆ ਕਿ ਲੋਕ ਮੰਦਰ ਵਿਚ ਥਾਪੀ ਹੋਈ ਸ਼ਿਵ-ਮੂਰਤੀ ਨੂੰ 'ਓਅੰਕਾਰ' ਮਿਥ ਕੇ ਪੂਜਾ ਕਰਦੇ ਹਨ। ਮੰਦਰ ਦੀ ਪਾਠ-ਸ਼ਾਲਾ ਦੇ ਚਾਟੜੇ ਪੱਟੀਆਂ ਉਤੇ 'ਓਅੰ ਨਮਹ' ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਉਸ ਸ਼ਿਵ-ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹਨ। ਇਸ ਪਹਿਲੀ ਪਉੜੀ ਵਿਚ ਇਹ ਦੋਵੇਂ ਭੁਲੇਖੇ ਸਮਝਾਏ ਗਏ ਹਨ} ਓਅੰ ਨਮਹ, ਓਅੰ ਨੂੰ ਨਮਸਕਾਰ।(ਹੇ ਪਾਂਡੇ! ਤੁਸੀ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ 'ਓਅੰ ਨਮਹ' ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹੋ) ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀ ਲਫ਼ਜ਼ 'ਓਅੰ ਨਮਹ' ਲਿਖਦੇ ਹੋ।
 
ओनम अखरु त्रिभवण सारु ॥१॥
Onam akẖar ṯaribẖavaṇ sār. ||1||
The Universal, Imperishable Creator Lord is the essence of the three worlds. ||1||
ਅਮਰ ਸੁਆਮੀ, ਤਿੰਨਾਂ ਹੀ ਜਹਾਨਾਂ ਦਾ ਜੌਹਰ ਹੈ।
ਓਨਮ ਅਖਰ = ਉਹ ਹਸਤੀ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤਿਆ ਗਿਆ ਹੈ। ਓਨਮ ਅਖਰ ਬੀਚਾਰੁ = ਉਸ ਹਸਤੀ ਦਾ ਵਿਚਾਰ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤ ਰਹੇ ਹੋ। ਤ੍ਰਿਭਵਣ ਸਾਰੁ = ਤਿੰਨ ਭਵਣਾਂ ਦਾ ਤੱਤ, ਤਿੰਨ ਭਵਣਾਂ ਦਾ ਮੂਲ, ਸਾਰੀ ਸ੍ਰਿਸ਼ਟੀ ਦਾ ਕਰਤਾ ॥੧॥ਇਹ ਲਫ਼ਜ਼ 'ਓਅੰ ਨਮਹ' ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ॥੧॥
 
सुणि पाडे किआ लिखहु जंजाला ॥
Suṇ pāde ki▫ā likẖahu janjālā.
Listen, O Pandit, O religious scholar, why are you writing about worldly debates?
ਸੁਣ ਹੇ ਪੰਡਤ! ਤੂੰ ਸੰਸਾਰੀ ਪੁਆੜੇ ਕਿਉਂ ਲਿਖਦਾ ਹੈ।
ਕਿਆ ਲਿਖਹੁ = ਲਿਖਣ ਦਾ ਤੈਨੂੰ ਕੀਹ ਲਾਭ? ਲਿਖਣ ਦਾ ਕੋਈ ਲਾਭ ਨਹੀਂ ਹੈ। ਜੰਜਾਲ = ਨਿਰੇ ਦੁਨੀਆ ਦੇ ਝੰਬੇਲੇ।ਹੇ ਪਾਂਡੇ! ਸੁਣ, ਨਿਰੀ (ਵਾਦ-ਵਿਵਾਦ ਤੇ ਸੰਸਾਰਕ) ਝੰਬੇਲਿਆਂ ਵਾਲੀ ਲਿਖਾਈ ਲਿਖਣ ਤੋਂ (ਕੋਈ ਆਤਮਕ) ਲਾਭ ਨਹੀਂ ਹੋ ਸਕਦਾ।
 
लिखु राम नाम गुरमुखि गोपाला ॥१॥ रहाउ ॥
Likẖ rām nām gurmukẖ gopālā. ||1|| rahā▫o.
As Gurmukh, write only the Name of the Lord, the Lord of the World. ||1||Pause||
ਗੁਰਾਂ ਦੀ ਦਇਆ ਦੁਆਰਾ ਤੂੰ ਸੰਸਾਰ ਦੇ ਪਾਲਣਹਾਰ ਸੁਆਮੀ ਦਾ ਨਾਮ ਹੀ ਲਿਖ ਠਹਿਰਾਉ।
xxx॥੧॥(ਜੇ ਤੂੰ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ) ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ (ਭੀ ਆਪਣੇ ਮਨ ਵਿਚ) ਲਿਖ ॥੧॥ ਰਹਾਉ॥
 
ससै सभु जगु सहजि उपाइआ तीनि भवन इक जोती ॥
Sasai sabẖ jag sahj upā▫i▫ā ṯīn bẖavan ik joṯī.
Sassa: He created the entire universe with ease; His One Light pervades the three worlds.
ਸ: ਹਰੀ ਨੇ ਸਾਰੇ ਸੰਸਾਰ ਨੂੰ ਸੁਖੈਨ ਹੀ ਸਾਜਿਆ ਹੈ। ਤਿੰਨਾਂ ਜਹਾਨਾਂ ਅੰਦਰ ਇਕ ਪ੍ਰਕਾਸ਼ਵਾਨ ਪ੍ਰਭੂ ਹੀ ਹੈ।
ਸਸੈ = 'ਸੱਸਾ' ਅੱਖਰ ਦੀ ਰਾਹੀਂ। ਸਹਜਿ = ਸਹਜੇ ਹੀ, ਬਿਨਾ ਕਿਸੇ ਉਚੇਚੇ ਉੱਦਮ ਦੇ। ਤੀਨਿ ਭਵਨ = ਤਿੰਨਾਂ ਭਵਨਾਂ ਵਿਚ, ਆਕਾਸ਼ ਪਾਤਾਲ ਮਾਤ ਲੋਕ ਵਿਚ, ਸਾਰੇ ਸੰਸਾਰ ਵਿਚ। ਇਕ ਜੋਤਿ = ਇੱਕ ਪਰਮਾਤਮਾ ਦੀ ਜੋਤਿ।ਜਿਸ ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ।
 
गुरमुखि वसतु परापति होवै चुणि लै माणक मोती ॥
Gurmukẖ vasaṯ parāpaṯ hovai cẖuṇ lai māṇak moṯī.
Become Gurmukh, and obtain the real thing; gather the gems and pearls.
ਤੂੰ ਨਾਮ ਜਵਾਹਿਰਾਤ ਅਤੇ ਹੀਰਿਆਂ ਨੂੰ ਚੁੱਗ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਰੂਪੀ ਅਸਲ ਵੱਖਰ ਨੂੰ ਪਾ ਲਵੇਗਾ।
ਗੁਰਮੁਖਿ = ਗੁਰੂ ਵਲ ਮੂੰਹ ਹੈ ਜਿਸ ਦਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ। ਵਸਤੁ = ਗੋਪਾਲ ਦਾ ਰਾਮ ਨਾਮ। ਚੁਣਿ ਲੈ = (ਗੁਰਮੁਖਿ ਮਨੁੱਖ) ਚੁਣ ਲੈਂਦਾ ਹੈ। ਮਾਣਕ ਮੋਤੀ = ਪਰਮਾਤਮਾ ਦਾ ਨਾਮ-ਰੂਪ ਕੀਮਤੀ ਧਨ।ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ਉਸ ਨੂੰ ਉਸ ਪਰਮਾਤਮਾ ਦਾ ਨਾਮ-ਪਦਾਰਥ ਮਿਲ ਜਾਂਦਾ ਹੈ, ਗੁਰਮੁਖਿ ਮਨੁੱਖ ਪਰਮਾਤਮਾ ਦਾ ਨਾਮ ਰੂਪ ਕੀਮਤੀ ਧਨ ਇਕੱਠਾ ਕਰ ਲੈਂਦਾ ਹੈ।
 
समझै सूझै पड़ि पड़ि बूझै अंति निरंतरि साचा ॥
Samjẖai sūjẖai paṛ paṛ būjẖai anṯ niranṯar sācẖā.
If one understands, realizes and comprehends what he reads and studies, in the end he shall realize that the True Lord dwells deep within his nucleus.
ਜੇਕਰ ਬੰਦਾ, ਜਿਹੜਾ ਕੁੱਛ ਉਹ ਪੜ੍ਹਦਾ ਤੇ ਵਾਚਦਾ ਹੈ, ਉਸ ਨੂੰ ਜਾਣ। ਸੋਚ ਅਤੇ ਸਮਝ ਲਵੇ, ਤਦ ਉਹ ਓੜਕ ਨੂੰ ਅਨੁਭਵ ਕਰ ਲੈਂਦਾ ਹੈ ਕਿ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ।
ਅੰਤਿ = ਆਖ਼ਰ ਨੂੰ, ਓੜਕ ਨੂੰ (ਭਾਵ, ਹੋਰ ਸਾਰੇ ਪਦਾਰਥਾਂ ਦੇ ਟਾਕਰੇ ਤੇ)। ਨਿਰੰਤਰਿ = {ਨਿਰ-ਅੰਤਰ} ਇਕ-ਰਸ, ਹਰ ਥਾਂ ਮੌਜੂਦ। ਸਾਚਾ = ਸਦਾ-ਥਿਰ ਰਹਿਣ ਵਾਲਾ।ਉਹ ਮਨੁੱਖ ਸਤਿਗੁਰੂ (ਦੀ ਬਾਣੀ) ਦੀ ਰਾਹੀਂ ਸਮਝਦਾ ਸੋਚਦਾ ਹੈ, ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਉਸ ਨੂੰ ਇਹ ਭੇਤ ਖੁਲ੍ਹਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਹੀ ਓੜਕ ਨੂੰ ਸਦਾ-ਥਿਰ ਰਹਿਣ ਵਾਲਾ ਹੈ।
 
गुरमुखि देखै साचु समाले बिनु साचे जगु काचा ॥२॥
Gurmukẖ ḏekẖai sācẖ samāle bin sācẖe jag kācẖā. ||2||
The Gurmukh sees and contemplates the True Lord; without the True Lord, the world is false. ||2||
ਪਵਿੱਤਰ ਪੁਰਸ਼ ਸੱਚੇ ਸੁਆਮੀ ਨੂੰ ਵੇਖਦਾ ਅਤੇ ਸਿਮਰਦਾ ਹੈ। ਸੱਚੇ ਸੁਆਮੀ ਦੇ ਬਾਝੋਂ ਸੰਸਾਰ ਨਿਰਾਪੁਰਾ ਕੂੜਾ ਹੀ ਹੈ।
ਸਾਚੁ ਸਮਾਲੇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਦਾ ਹੈ। ਕਾਚਾ = ਨਾਸਵੰਤ ॥੨॥ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸਦਾ-ਥਿਰ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਹੈ ਤੇ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਤੋਂ ਛੁਟ ਬਾਕੀ ਸਾਰਾ ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੨॥
 
धधै धरमु धरे धरमा पुरि गुणकारी मनु धीरा ॥
Ḏẖaḏẖai ḏẖaram ḏẖare ḏẖarmā pur guṇkārī man ḏẖīrā.
Dhadha: Those who enshrine Dharmic faith and dwell in the City of Dharma are worthy; their minds are steadfast and stable.
ਧ: ਦ੍ਰਿੜ੍ਹ ਚਿੱਤ ਵਾਲੇ ਨੇਕ ਬੰਦੇ ਇਸ ਜਗਤ, ਈਮਾਨ ਦੇ ਸ਼ਹਿਰ, ਅੰਦਰ ਈਸ਼ਵਰ ਭਗਤੀ ਨੂੰ ਇਖਤਿਆਰ ਕਰਦੇ ਹਨ।
ਧਰਮਾਪੁਰਿ = ਧਰਮ ਦੀ ਪੁਰੀ ਵਿਚ, ਸਤਸੰਗ ਵਿਚ। ਧਰਮੁ ਧਰੇ = (ਸਤਿਗੁਰੂ) ਧਰਮ ਉਪਦੇਸ਼ਦਾ ਹੈ। ਗੁਣਕਾਰੀ = ਗੁਣਾਂ ਦਾ ਪੈਦਾ ਕਰਨ ਵਾਲਾ। ਧੀਰਾ = ਟਿਕਿਆ ਹੋਇਆ।(ਹੇ ਪਾਂਡੇ! ਗੁਰੂ ਦੀ ਸਰਨ ਪੈ ਕੇ ਕਰਤਾਰ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਹ ਬੜਾ ਬੇਅੰਤ ਹੈ) ਸਤਿਗੁਰੂ ਸਤਸੰਗ ਵਿਚ (ਉਸ ਕਰਤਾਰ ਦੇ ਸਿਮਰਨ ਰੂਪ) ਧਰਮ ਦਾ ਉਪਦੇਸ਼ ਕਰਦਾ ਹੈ, (ਸਿਮਰਨ ਦੀ ਬਰਕਤਿ ਨਾਲ) ਸਤਿਗੁਰੂ ਦਾ ਆਪਣਾ ਮਨ ਟਿਕਿਆ ਰਹਿੰਦਾ ਹੈ, ਤੇ ਉਹ ਹੋਰਨਾਂ ਵਿਚ ਭੀ (ਇਹ) ਗੁਣ ਪੈਦਾ ਕਰਦਾ ਹੈ।
 
धधै धूलि पड़ै मुखि मसतकि कंचन भए मनूरा ॥
Ḏẖaḏẖai ḏẖūl paṛai mukẖ masṯak kancẖan bẖa▫e manūrā.
Dhadha: If the dust of their feet touches one's face and forehead, he is transformed from iron into gold.
ਧ: ਜੇਕਰ ਐਸੇ ਸੰਤਾਂ ਦੇ ਪੈਰਾਂ ਦੀ ਧੂੜ ਇਨਸਾਨ ਦੇ ਚਿਹਰੇ ਅਤੇ ਮੱਥੇ ਤੇ ਪੈ ਜਾਵੇ, ਤਦ ਉਹ ਲੋਹੇ ਦੀ ਮੈਲ ਤੋਂ ਸੋਨਾ ਬਣ ਜਾਂਦਾ ਹੈ।
ਧੂਲਿ = ਧੂੜ, ਚਰਨ-ਧੂੜ। ਮੁਖਿ ਮਸਤਕਿ = (ਜਿਸ ਦੇ) ਮੂੰਹ ਉਤੇ, ਮੱਥੇ ਉਤੇ। ਮਨੂਰ = ਸੜਿਆ ਹੋਇਆ ਲੋਹਾ।ਜਿਸ ਮਨੁੱਖ ਦੇ ਮੂੰਹ-ਮੱਥੇ ਤੇ ਗੁਰੂ ਦੇ ਚਰਨਾਂ ਦੀ ਧੂੜ ਪਏ, ਉਹ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।
 
धनु धरणीधरु आपि अजोनी तोलि बोलि सचु पूरा ॥
Ḏẖan ḏẖarṇīḏẖar āp ajonī ṯol bol sacẖ pūrā.
Blessed is the Support of the Earth; He Himself is not born; His measure and speech are perfect and True.
ਮੁਬਾਰਕ ਹੈ ਉਹ, ਧਰਤੀ ਨੂੰ ਆਸਰਾ ਦੇਣਹਾਰ, ਜੋ ਖ਼ੁਦ ਅਜਨਮਾ ਹੈ ਅਤੇ ਜਿਸ ਦਾ ਫੈਸਲਾ ਅਤੇ ਬਚਨ ਸੱਚੇ ਅਤੇ ਮੁਕੰਮਲ ਹਨ।
ਧਰਣੀਧਰੁ = ਧਰਤੀ ਦਾ ਆਸਰਾ ਪਰਮਾਤਮਾ। ਅਜੋਨੀ = ਜਨਮ-ਰਹਿਤ ਪ੍ਰਭੂ। ਤੋਲਿ = ਤੋਲ ਵਿਚ। ਬੋਲਿ = ਬੋਲ ਵਿਚ।ਜੋ ਪਰਮਾਤਮਾ ਸ੍ਰਿਸ਼ਟੀ ਦਾ ਆਸਰਾ ਹੈ ਜਿਸ ਦਾ ਕੋਈ ਸ਼ਰੀਕ ਨਹੀਂ ਤੇ ਜੋ ਜਨਮ-ਰਹਿਤ ਹੈ ਉਹੀ ਸਤਿਗੁਰੂ ਦਾ ਧਨ ਹੈ, ਸਤਿਗੁਰੂ ਤੋਲ ਵਿਚ ਬੋਲ ਵਿਚ ਸੱਚਾ ਤੇ ਪੂਰਨ ਹੁੰਦਾ ਹੈ।
 
करते की मिति करता जाणै कै जाणै गुरु सूरा ॥३॥
Karṯe kī miṯ karṯā jāṇai kai jāṇai gur sūrā. ||3||
Only the Creator Himself knows His own extent; He alone knows the Brave Guru. ||3||
ਸਿਰਜਣਹਾਰ ਦੇ ਵਿਸਥਾਰ ਨੂੰ ਸਿਰਜਣਹਾਰ ਹੀ ਜਾਣਦਾ ਹੈ, ਜਾਂ ਜਾਣਦਾ ਹੈ ਸੂਰਬੀਰ ਗੁਰੂ।
ਮਿਤਿ = ਮਾਪ, ਵਿਤ, ਬਜ਼ੁਰਗੀ, ਵਡਿਆਈ। ਕੈ = ਜਾਂ। ਆਪਿ = ਆਪ ਹੀ ਆਪ, ਜਿਸ ਦਾ ਕੋਈ ਸ਼ਰੀਕ ਨਹੀਂ। ਤੋਲਿ ਬੋਲਿ ਸਚੁ ਪੂਰਾ = (ਭਾਵ, ਗੁਰੂ ਦੀ ਰਹਿਣੀ ਚਾਲੀ-ਸੇਰੀ ਸੁੱਧ ਹੈ, ਤੇ ਗੁਰੂ ਦੀ ਕਹਿਣੀ ਭੀ ਸੋਲਾਂ-ਆਨੇ ਖਰੀ ਹੁੰਦੀ ਹੈ) ॥੩॥ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ, ਸੂਰਮਾ ਸਤਿਗੁਰੂ ਜਾਣਦਾ ਹੈ (ਭਾਵ, ਸਤਿਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਂਦਾ ਹੈ) ॥੩॥
 
ङिआनु गवाइआ दूजा भाइआ गरबि गले बिखु खाइआ ॥
Ńi▫ān gavā▫i▫ā ḏūjā bẖā▫i▫ā garab gale bikẖ kẖā▫i▫ā.
In love with duality, spiritual wisdom is lost; the mortal rots away in pride, and eats poison.
ਹੋਰਸ ਨਾਲ ਪਿਆਰ ਪਾ ਕੇ, ਬੰਦਾ ਬ੍ਰਹਮ ਗਿਆਤ ਨੂੰ ਵੰਝਾ ਲੈਂਦਾ ਹੈ। ਉਹ ਹੰਕਾਰ ਅੰਦਰ ਗਲ ਸੜ ਜਾਂਦਾ ਹੈ ਤੇ ਜ਼ਹਿਰ ਨੂੰ ਖਾਂਦਾ ਹੈ,
ਙਿਆਨੁ = ਗੁਰੂ ਦਾ ਦਿੱਤਾ ਹੋਇਆ ਉਪਦੇਸ਼। ਦੂਜਾ = ਗੁਰ-ਉਪਦੇਸ਼ ਤੋਂ ਬਿਨਾ ਕੁਝ ਹੋਰ। ਭਾਇਆ = (ਜਿਸ ਮਨੁੱਖ ਨੂੰ) ਚੰਗਾ ਲੱਗਾ। ਗਰਬਿ = ਅਹੰਕਾਰ ਵਿਚ। ਗਲੇ = ਗਲ ਗਏ, ਨਿੱਘਰ ਗਏ। ਬਿਖੁ = ਜ਼ਹਿਰ (ਜਿਸ ਨੇ ਆਤਮਕ ਮੌਤ ਲੈ ਆਂਦੀ)।ਜੋ ਮਨੁੱਖ ਸਤਿਗੁਰੂ ਦਾ ਉਪਦੇਸ਼ ਵਿਸਾਰ ਦੇਂਦਾ ਹੈ ਤੇ ਕਿਸੇ ਹੋਰ ਜੀਵਨ-ਰਾਹ ਨੂੰ ਪਸੰਦ ਕਰਦਾ ਹੈ, ਉਹ ਅਹੰਕਾਰ ਵਿਚ ਨਿੱਘਰ ਜਾਂਦਾ ਹੈ, ਤੇ ਉਹ (ਆਤਮਕ ਮੌਤ ਦਾ ਮੂਲ ਅਹੰਕਾਰ-ਰੂਪ) ਜ਼ਹਿਰ ਖਾਂਦਾ ਹੈ।
 
गुर रसु गीत बाद नही भावै सुणीऐ गहिर ग्मभीरु गवाइआ ॥
Gur ras gīṯ bāḏ nahī bẖāvai suṇī▫ai gahir gambẖīr gavā▫i▫ā.
He thinks that the sublime essence of the Guru's song is useless, and he does not like to hear it. He loses the profound, unfathomable Lord.
ਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਉਹ ਫਜੂਲ ਜਾਣਦਾ ਹੈ ਅਤੇ ਇਸ ਨੂੰ ਸੁਣਨਾ ਪਸੰਦ ਨਹੀਂ ਕਰਦਾ। ਐਕੁਰ ਉਹ ਡੂੰਘੇ ਤੇ ਅਥਾਹ ਸਾਈਂ ਨੂੰ ਗੁਆ ਲੈਂਦਾ ਹੈ।
ਗੁਰ ਰਸੁ ਗੀਤ = ਗੁਰੂ ਦੀ ਬਾਣੀ ਦਾ ਆਨੰਦ। ਬਾਦ = ਕਥਨ, ਗੁਰੂ ਦਾ ਕਥਨ। ਨਹੀ ਭਾਵੈ ਸੁਣੀਐ = ਸੁਣਿਆ ਚੰਗਾ ਨਹੀਂ ਲੱਗਦਾ, ਸੁਣਨ ਨੂੰ ਜੀ ਨਹੀਂ ਕਰਦਾ। ਗਹਿਰ ਗੰਭੀਰੁ = ਅਥਾਹ ਪਰਮਾਤਮਾ, ਬੇਅੰਤ ਗੁਣਾਂ ਦਾ ਮਾਲਕ ਪ੍ਰਭੂ।ਉਸ ਮਨੁੱਖ ਨੂੰ (ਦੂਜੇ ਭਾਵ ਦੇ ਕਾਰਨ) ਸਤਿਗੁਰੂ ਦੀ ਬਾਣੀ ਦਾ ਆਨੰਦ ਤੇ ਗੁਰੂ ਦੇ ਬਚਨ ਸੁਣੇ ਨਹੀਂ ਭਾਉਂਦੇ। ਉਹ ਮਨੁੱਖ ਅਥਾਹ ਗੁਣਾਂ ਦੇ ਮਾਲਕ ਪਰਮਾਤਮਾ ਤੋਂ ਵਿਛੁੜ ਜਾਂਦਾ ਹੈ।
 
गुरि सचु कहिआ अम्रितु लहिआ मनि तनि साचु सुखाइआ ॥
Gur sacẖ kahi▫ā amriṯ lahi▫ā man ṯan sācẖ sukẖā▫i▫ā.
Through the Guru's Words of Truth, the Ambrosial Nectar is obtained, and the mind and body find joy in the True Lord.
ਜੇਕਰ ਪ੍ਰਾਣੀ ਯਕੀਨ ਮਰ ਲਵੇ ਕਿ ਗੁਰੂ ਜੀ ਸੱਚ ਆਖਦੇ ਹਨ ਦਾਂ ਉਹ ਅਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਉਸਦੀ ਆਤਮਾ ਅਤੇ ਦੇਹ ਨੂੰ ਸੱਚਾ ਸੁਆਮੀ ਚੰਗਾ ਲਗਦਾ ਹੈ।
ਗੁਰਿ = ਸਤਿਗੁਰੂ ਦੀ ਰਾਹੀਂ। ਸਚੁ ਕਹਿਆ = (ਜਿਸ ਨੇ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ। ਲਹਿਆ = (ਉਸ ਨੇ) ਲੱਭ ਲਿਆ। ਮਨਿ = ਮਨ ਵਿਚ। ਤਨਿ = ਸਰੀਰ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸੁਖਾਇਆ = ਪਿਆਰਾ ਲੱਗਾ।ਜਿਸ ਮਨੁੱਖ ਨੇ ਸਤਿਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਨਾਮ-ਅੰਮ੍ਰਿਤ ਹਾਸਲ ਕਰ ਲਿਆ ਹੈ, ਫਿਰ ਉਸ ਨੂੰ ਉਹ ਪਰਮਾਤਮਾ ਮਨ ਤਨ ਵਿਚ ਪਿਆਰਾ ਲੱਗਦਾ ਹੈ।
 
आपे गुरमुखि आपे देवै आपे अम्रितु पीआइआ ॥४॥
Āpe gurmukẖ āpe ḏevai āpe amriṯ pī▫ā▫i▫ā. ||4||
He Himself is the Gurmukh, and He Himself bestows the Ambrosial Nectar; He Himself leads us to drink it in. ||4||
ਸੁਆਮੀ ਆਪ ਮੁਖੀ ਗੁਰਦੇਵ ਹੈ। ਆਪ ਹੀ ਉਹ ਆਦਮੀ ਨੂੰ ਇਸ ਅੰਮ੍ਰਿਤਮਈ ਨਾਮ ਬਖਸ਼ਤਦਾ ਹੈ ਅਤੇ ਆਪ ਹੀ ਉਸ ਨੂੰ ਇਸ ਅੰਮ੍ਰਿਤ ਨੂੰ ਛਕਾਉਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ, ਗੁਰੂ ਦੀ ਰਾਹੀਂ। ਆਪੇ = ਪ੍ਰਭੂ ਆਪ ਹੀ ॥੪॥(ਪਰ ਇਹ ਉਸ ਦੀ ਬਖ਼ਸ਼ਸ਼ ਹੀ ਹੈ) ਉਹ ਆਪ ਹੀ ਗੁਰੂ ਦੀ ਸਰਨ ਪਾ ਕੇ (ਸਿਮਰਨ ਦੀ ਦਾਤਿ) ਦੇਂਦਾ ਹੈ ਤੇ ਆਪ ਹੀ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥
 
एको एकु कहै सभु कोई हउमै गरबु विआपै ॥
Ėko ek kahai sabẖ ko▫ī ha▫umai garab vi▫āpai.
Everyone says that God is the One and only, but they are engrossed in egotism and pride.
ਹਰ ਕੋਈ ਆਖਦਾ ਹੈ ਕਿ ਪ੍ਰਭੂ ਕੇਵਲ ਇਕੱ ਹੈ। ਪ੍ਰੰਤੂ ਹਰ ਜਣਾ ਹੀ ਹੰਕਾਰ ਤੇ ਹੰਗਤਾ ਅੰਦਰ ਗਲਤਾਨ ਹੈ।
ਏਕੋ ਏਕੁ = ਸਿਰਫ਼ ਇਕ (ਪਰਮਾਤਮਾ) ਹੀ। ਸਭੁ ਕੋਈ = ਹਰੇਕ ਜੀਵ। ਗਰਬੁ = ਅਹੰਕਾਰ। ਵਿਆਪੈ = ਜ਼ੋਰ ਪਾਈ ਰੱਖਦਾ ਹੈ, ਛਾਇਆ ਰਹਿੰਦਾ ਹੈ।(ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ (ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ) ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ।
 
अंतरि बाहरि एकु पछाणै इउ घरु महलु सिञापै ॥
Anṯar bāhar ek pacẖẖāṇai i▫o gẖar mahal siñāpai.
Realize that the One God is inside and outside; understand this, that the Mansion of His Presence is within the home of your heart.
ਅੰਦਰ ਅਤੇ ਬਾਹਰ ਇਨਸਾਨ ਇੱਕ ਸੁਆਮੀ ਨੂੰ ਹੀ ਜਾਣੇ; ਇਸ ਤਰ੍ਹਾਂ ਉਹ ਸੁਆਮੀ ਦੀ ਹਜੂਰੀ ਨੂੰ ਆਪਣੇ ਹਿਰਦੇ-ਘਰ ਅੰਦਰ ਹੀ ਅਨੁਭਵ ਕਰ ਲਵੇਗਾ।
ਇਉ = (ਭਾਵ,) ਹਉਮੈ ਗਰਬ ਦਾ ਸਾਇਆ ਦੂਰ ਕਰ ਕੇ। ਘਰੁ ਮਹਲੁ = ਪਰਮਾਤਮਾ ਦਾ ਅਸਥਾਨ। ਸਿਞਾਪੈ = ਸਿਆਣਿਆ ਜਾਂਦਾ ਹੈ।ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।
 
प्रभु नेड़ै हरि दूरि न जाणहु एको स्रिसटि सबाई ॥
Parabẖ neṛai har ḏūr na jāṇhu eko sarisat sabā▫ī.
God is near at hand; do not think that God is far away. The One Lord permeates the entire universe.
ਸੁਆਮੀ ਨਜ਼ਦੀਕ ਹੈ। ਵਹਿਗੁਰੂ ਨੂੰ ਦੁਰੇਡੇ ਖ਼ਿਆਲ ਨਾਂ ਕਰ। ਕੇਵਲ ਉਹ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ।
ਦੂਰਿ ਨ ਜਾਣਹੁ = (ਹੇ ਪਾਂਡੇ!) ਪ੍ਰਭੂ ਨੂੰ ਕਿਤੇ ਦੂਰ ਨ ਸਮਝ। ਏਕੋ = ਇਕ ਪ੍ਰਭੂ ਹੀ। ਸਬਾਈ = ਸਾਰੀ।(ਹੇ ਪਾਂਡੇ!) ਪਰਮਾਤਮਾ (ਤੇਰੇ) ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ (ਆਪਣੇ ਤੋਂ ਦੂਰ ਨਾਹ ਸਮਝ, ਇਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ।
 
एकंकारु अवरु नही दूजा नानक एकु समाई ॥५॥
Ėkankār avar nahī ḏūjā Nānak ek samā▫ī. ||5||
There in One Universal Creator Lord; there is no other at all. O Nanak, merge into the One Lord. ||5||
ਪ੍ਰਭੂ ਕੇਵਲ ਇੱਕ ਹੈ। ਕੋਈ ਹੋਰ ਹੈ ਹੀ ਨਹੀਂ। ਨਾਨਕ ਇੱਕ ਪ੍ਰਭੂ ਅੰਦਰ ਹੀ ਲੀਨ ਰਹਿੰਦਾ ਹੈ।
ਏਕੰਕਾਰੁ = ਸਰਬ-ਵਿਆਪਕ ਪਰਮਾਤਮਾ। ਸਮਾਈ = ਹਰ ਥਾਂ ਮੌਜੂਦ ਹੈ ॥੫॥ਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ॥੫॥
 
इसु करते कउ किउ गहि राखउ अफरिओ तुलिओ न जाई ॥
Is karṯe ka▫o ki▫o gėh rākẖa▫o afri▫o ṯuli▫o na jā▫ī.
How can you keep the Creator under your control? He cannot be seized or measured.
ਇਸ ਨੱਟ ਮਨ ਨੂੰ ਤੂੰ ਕਿਸ ਤਰ੍ਹਾਂ ਪਕੜ ਕੇ ਰੱਖ ਸਕਦਾ ਹੈਂ? ਇਹ ਅਫੱੜ ਅਤੇ ਅਮਾਪ ਹੈ।
ਇਸੁ ਕਰਤੇ ਕਉ = ਇਸ ਨੇੜੇ-ਵੱਸਦੇ ਕਰਤਾਰ ਨੂੰ (ਭਾਵ, ਭਾਵੇਂ ਕਰਤਾਰ ਮੇਰੇ ਆਪਣੇ ਅੰਦਰ ਵੱਸਦਾ ਹੈ)। ਗਹਿ ਰਾਖਉ = ਫੜ ਰੱਖਾਂ, ਹਿਰਦੇ ਵਿਚ ਟਿਕਾਈ ਰੱਖਾਂ। ਅਫਰਿਓ = ਫੜਿਆ ਨਹੀਂ ਜਾ ਸਕਦਾ, ਹਿਰਦੇ ਵਿਚ ਵਸਾਇਆ ਨਹੀਂ ਜਾ ਸਕਦਾ। ਤੁਲਿਓ ਨ ਜਾਈ = ਤੋਲਿਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਨਹੀਂ ਪੈ ਸਕਦੀ। ਕਿਉ = ਕਿਵੇਂ? (ਭਾਵ, ਜਦ ਤਕ ਅੰਦਰ 'ਹਉਮੈ ਗਰਬ' ਹੈ ਤਦ ਤਕ ਨਹੀਂ)।(ਹੇ ਪਾਂਡੇ!) ਭਾਵੇਂ ਕਰਤਾਰ ਮੇਰੇ ਅੰਦਰ ਹੀ ਵੱਸ ਰਿਹਾ ਹੈ (ਜਦ ਤਕ ਮੇਰੇ ਅੰਦਰ ਹਉਮੈ ਅਹੰਕਾਰ ਹੈ) ਮੈਂ ਉਸ ਨੂੰ ਆਪਣੇ ਮਨ ਵਿਚ ਵਸਾ ਨਹੀਂ ਸਕਦਾ, (ਜਦ ਤਕ ਮਨ ਵਿਚ ਹਉਮੈ ਹੈ ਤਦ ਤਕ ਉਹ ਕਰਤਾਰ) ਮਨ ਵਿਚ ਵਸਾਇਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਪਾਈ ਨਹੀਂ ਜਾ ਸਕਦੀ।
 
माइआ के देवाने प्राणी झूठि ठगउरी पाई ॥
Mā▫i▫ā ke ḏevāne parāṇī jẖūṯẖ ṯẖag▫urī pā▫ī.
Maya has made the mortal insane; she has administered the poisonous drug of falsehood.
ਕੂੜ ਦੀ ਨਸ਼ੀਲੀ ਬੂਟੀ ਪਾ ਕੇ, ਧਨ ਦੌਲਤ ਆਦਿ ਨੇ ਫਾਨੀ ਬੰਦੇ ਨੂੰ ਕਮਲਾ ਕੀਤਾ ਹੋਇਆ ਹੈ।
ਦੀਵਾਨੇ = ਮਤਵਾਲੇ ਨੂੰ। ਝੂਠਿ = ਝੂਠ ਨੇ। ਠਗਉਲੀ = ਠਗ-ਮੂਰੀ, ਠਗ-ਬੂਟੀ, ਖਿੱਚ, ਜਾਦੂ।ਮਾਇਆ ਦੇ ਮਤਵਾਲੇ ਜੀਵ ਨੂੰ (ਜਦ ਤਕ) ਝੂਠ ਨੇ ਠਗ-ਬੂਟੀ ਚਮੋੜੀ ਹੋਈ ਹੈ,
 
लबि लोभि मुहताजि विगूते इब तब फिरि पछुताई ॥
Lab lobẖ muhṯāj vigūṯe ib ṯab fir pacẖẖuṯā▫ī.
Addicted to greed and avarice, the mortal is ruined, and then later, he regrets and repents.
ਲਾਲਚ ਤੇ ਤਮ੍ਹਾਂ ਦਾ ਦੀਨ ਹੋ ਪ੍ਰਾਨੀ ਬਰਬਾਦ ਹੋ ਜਾਂਦਾ ਹੈ ਅਤੇ ਮਗਰੋਂ ਸਦਾ ਹੀ ਪਸਚਾਤਾਪ ਕਰਦਾ ਹੈ।
ਲਬਿ = ਚਸਕੇ ਵਿਚ। ਲੋਭਿ = ਲਾਲਚ ਵਿਚ। ਮੁਹਤਾਜਿ = ਮੁਥਾਜੀ ਵਿਚ। ਇਬ ਤਬ ਫਿਰਿ = ਹੁਣ ਤਦੋਂ ਮੁੜ-ਮੁੜ, ਸਦਾ ਹੀ।(ਜਦ ਤਕ ਜੀਵ) ਚਸਕੇ ਵਿਚ ਲਾਲਚ ਵਿਚ ਤੇ ਪਰਾਈ ਮੁਥਾਜੀ ਵਿਚ ਖ਼ੁਆਰ ਹੋ ਰਿਹਾ ਹੈ, ਤਦ ਤਕ ਹਰ ਵੇਲੇ ਇਸ ਨੂੰ ਹਾਹੁਕਾ ਹੀ ਹਾਹੁਕਾ ਹੈ।
 
एकु सरेवै ता गति मिति पावै आवणु जाणु रहाई ॥६॥
Ėk sarevai ṯā gaṯ miṯ pāvai āvaṇ jāṇ rahā▫ī. ||6||
So serve the One Lord, and attain the state of Salvation; your comings and goings shall cease. ||6||
ਜੇਕਰ ਬੰਦਾ ਇੱਕ ਸੁਆਮੀ ਦੀ ਸੇਵਾ ਕਮਾਵੇ, ਤਦ ਉਹ ਕਲਿਆਨ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ।
ਸਰੇਵੈ = ਸਿਮਰੇ। ਗਤਿ = ਪਰਮਾਤਮਾ ਦੀ ਗਤਿ, ਪ੍ਰਭੂ ਨਾਲ ਜਾਣ-ਪਛਾਣ। ਮਿਤਿ = ਪਰਮਾਤਮਾ ਦੀ ਮਿਤਿ, ਪ੍ਰਭੂ ਦੀ ਵਡਿਆਈ ਦੀ ਕਦਰ। ਰਹਾਈ = ਮੁੱਕਦਾ ਹੈ ॥੬॥ਜਦੋਂ ਮਨੁੱਖ (ਹਉਮੈ ਦੂਰ ਕਰ ਕੇ) ਇਕ ਪਰਮਾਤਮਾ ਨੂੰ ਸਿਮਰਦਾ ਹੈ ਤਦੋਂ ਪਰਮਾਤਮਾ ਨਾਲ ਇਸ ਦੀ ਜਾਣ ਪਛਾਣ ਹੋ ਜਾਂਦੀ ਹੈ, ਪਰਮਾਤਮਾ ਦੀ ਵਡਿਆਈ ਦੀ ਇਸ ਨੂੰ ਕਦਰ ਪੈਂਦੀ ਹੈ, ਤੇ ਇਸ ਦਾ ਜਨਮ-ਮਰਨ ਮੁੱਕ ਜਾਂਦਾ ਹੈ ॥੬॥
 
एकु अचारु रंगु इकु रूपु ॥
Ėk acẖār rang ik rūp.
The One Lord is in all actions, colors and forms.
ਇਕ ਅਦੁੱਤੀ ਸਾਈਂ ਹੀ ਸਮੂਹ ਕੰਮਾਂ, ਵਰਨਾਂ ਤੇ ਸ਼ਕਲਾਂ-ਸੂਰਤਾਂ ਅੰਦਰ ਹੈ।
ਏਕੁ, ਇਕੁ = ਇਕ ਪਰਮਾਤਮਾ ਹੀ। ਅਚਾਰੁ = ਕਾਰ-ਵਿਹਾਰ।(ਹੇ ਪਾਂਡੇ! ਉਸ ਗੁਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ ਜੋ) ਇਕ ਆਪ ਹੀ (ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ) ਕਿਰਤ-ਕਾਰ (ਕਰ ਰਿਹਾ) ਹੈ, (ਜੋ) ਇਕ ਆਪ ਹੀ (ਸੰਸਾਰ ਦਾ ਇਹ ਸਾਰਾ) ਰੂਪ ਰੰਗ (ਆਪਣੇ ਆਪ ਤੋਂ ਪਰਗਟ ਕਰ ਰਿਹਾ) ਹੈ,
 
पउण पाणी अगनी असरूपु ॥
Pa▫uṇ pāṇī agnī asrūp.
He manifests in many shapes through wind, water and fire.
ਉਹ ਹਵਾ, ਜਲ, ਅੱਗ ਤੇ ਅਨੇਕਾਂ ਸਰੂਪਾਂ ਰਾਹੀਂ ਕੰਮ ਕਰਦਾ ਹੈ।
ਅਸਰੂਪੁ = {ਸ੍ਵਰੂਪ} ਸਰੂਪ।ਤੇ (ਜਗਤ ਦੇ ਇਹ ਤੱਤ) ਹਵਾ ਪਾਣੀ ਅੱਗ (ਜਿਸ ਦਾ ਆਪਣਾ ਹੀ) ਸਰੂਪ ਹਨ,
 
एको भवरु भवै तिहु लोइ ॥
Ėko bẖavar bẖavai ṯihu lo▫e.
The One Soul wanders through the three worlds.
ਇੱਕ ਆਤਮਾ ਤਿੰਨਾਂ ਜਹਾਨਾਂ ਅੰਦਰ ਭਟਕਦੀ ਹੈ।
ਏਕੋ ਭਵਰੁ = ਇਕੋ ਹੀ ਆਤਮਾ, ਇਕ ਪਰਮਾਤਮਾ ਦੀ ਹੀ ਜੋਤਿ। ਭਵੈ = ਪਸਰ ਰਹੀ ਹੈ, ਵਿਆਪਕ ਹੈ। ਤਿਹ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ।ਜਿਸ ਗੁਪਾਲ ਦੀ ਜੋਤਿ ਹੀ ਸਾਰੇ ਜਗਤ ਵਿਚ ਪਸਰ ਰਹੀ ਹੈ।
 
एको बूझै सूझै पति होइ ॥
Ėko būjẖai sūjẖai paṯ ho▫e.
One who understands and comprehends the One Lord is honored.
ਜੇਕਰ ਪ੍ਰਾਣੀ ਇੱਕ ਵਾਹਿਗੁਰੂ ਨੂੰ ਸਮਝ ਤੇ ਵੇਖ ਲਵੇਂ, ਤਾਂ ਉਹ ਇੱਜ਼ਤ ਆਬਰੂ ਪਾ ਲੈਂਦਾ ਹੈ।
ਪਤਿ = ਆਦਰ, ਸਤਕਾਰ।ਜੋ ਮਨੁੱਖ ਉਸ ਇੱਕ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਸਮਝਦਾ ਹੈ, ਜਿਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ, ਉਹ ਆਦਰ-ਸਤਕਾਰ ਹਾਸਲ ਕਰਦਾ ਹੈ।
 
गिआनु धिआनु ले समसरि रहै ॥
Gi▫ān ḏẖi▫ān le samsar rahai.
One who gathers in spiritual wisdom and meditation, dwells in the state of balance.
ਜੋ ਈਸ਼ਵਰੀ ਗਿਆਤ ਅਤੇ ਸਿਮਰਨ ਨੂੰ ਪਾ ਲੈਂਦਾ ਹੈ, ਉਹ ਸਮਾਨਤਾ (ਟਿਕਾਅ) ਦੀ ਅਵਸਥਾ ਅੰਦਰ ਵਸਦਾ ਹੈ।
ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਧਿਆਨੁ = ਪਰਮਾਤਮਾ ਵਿਚ ਟਿਕੀ ਹੋਈ ਸੁਰਤ। ਲੇ = ਪ੍ਰਾਪਤ ਕਰ ਕੇ। ਸਮਸਰਿ = ਬਰਾਬਰ, ਪੱਧਰਾ, ਪੱਧਰੇ ਜੀਵਨ ਵਾਲਾ, ਧੀਰਾ, ਹਉਮੈ = ਅਹੰਕਾਰ-ਰਹਿਤ।ਕੋਈ ਮਨੁੱਖ ਸਤਿਗੁਰੂ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪਾ ਕੇ, ਤੇ, ਉਸ ਵਿਚ ਸੁਰਤ ਟਿਕਾ ਕੇ ਧੀਰੇ ਜੀਵਨ ਵਾਲਾ ਬਣਦਾ ਹੈ,
 
गुरमुखि एकु विरला को लहै ॥
Gurmukẖ ek virlā ko lahai.
How rare are those who, as Gurmukh, attain the One Lord.
ਕੋਈ ਵਿਰਲਾ ਜਾਣਾ ਹੀ ਗੁਰਾਂ ਦੀ ਦਇਆ ਦੁਆਰਾ ਇੱਕ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਇਕੁ = ਇਕ ਪਰਮਾਤਮਾ ਨੂੰ।ਅਜੇਹਾ ਵਿਰਲਾ ਮਨੁੱਖ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ।
 
जिस नो देइ किरपा ते सुखु पाए ॥
Jis no ḏe▫e kirpā ṯe sukẖ pā▫e.
They alone find peace, whom the Lord blesses with His Grace.
ਜਿਸ ਨੂੰ ਸੁਆਮੀ ਆਪਣੀ ਮਿਹਰ ਰਾਹੀਂ ਦਿੰਦਾ ਹੈ ਕੇਵਲ ਉਹ ਹੀ ਆਰਾਮ ਪਾਉੱਦਾ ਹੈ।
ਕਿਰਪਾ ਤੇ = (ਪ੍ਰਭੂ ਆਪਣਾ) ਕਿਰਪਾ ਨਾਲ। ਦੇਇ = ਦੇਂਦਾ ਹੈ।ਉਹ ਮਨੁੱਖ ਸੁਖ ਮਾਣਦਾ ਹੈ, ਜਿਸ ਮਨੁੱਖ ਨੂੰ ਪ੍ਰਭੂ ਆਪਣੀ ਮੇਹਰ ਨਾਲ ਇਹ ਦਾਤ ਦੇਂਦਾ ਹੈ
 
गुरू दुआरै आखि सुणाए ॥७॥
Gurū ḏu▫ārai ākẖ suṇā▫e. ||7||
In the Gurdwara, the Guru's Door, they speak and hear of the Lord. ||7||
ਤਦ ਉਹ ਗੁਰਾਂ ਦੇ ਰਾਹੀਂ ਸੱਚੇ ਨਾਮ ਦਾ ਉਚਾਰਨ ਅਤੇ ਪ੍ਰਚਾਰ ਕਰਦਾ ਹੈ।
ਗੁਰੂ ਦੁਆਰੈ = ਸਤਿਗੁਰੂ ਦੀ ਰਾਹੀਂ। ਆਖਿ = ਆਖਿ ਕੇ, ਮੱਤ ਦੇ ਕੇ ॥੭॥ਅਤੇ ਜਿਸ ਨੂੰ ਗੁਰੂ ਦੀ ਰਾਹੀਂ (ਆਪਣੀ ਸਰਬ-ਵਿਆਪਕਤਾ ਦਾ ਉਪਦੇਸ਼) ਸੁਣਾਂਦਾ ਹੈ ॥੭॥
 
ऊरम धूरम जोति उजाला ॥
Ūram ḏẖūram joṯ ujālā.
His Light illuminates the ocean and the earth.
ਪ੍ਰਭੂ ਦਾ ਪ੍ਰਕਾਸ਼, ਸਮੁੰਦਰ ਅਤੇ ਧਰਤੀ ਨੂੰ ਰੌਸ਼ਨ ਕਰਦਾ ਹੈ।
ਊਰਮ = {ਸੰ. ਉਰਵੀ} ਧਰਤੀ। ਧੂਰਮ = {ਸੰ. ਧੂਮ੍ਰ} ਧੂਆਂ, ਆਕਾਸ਼। ਉਜਾਲਾ = ਚਾਨਣ, ਪ੍ਰਕਾਸ਼।(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ), ਧਰਤੀ ਅਤੇ ਅਕਾਸ਼ ਵਿਚ ਜਿਸ ਦੀ ਜੋਤਿ ਦਾ ਪਰਕਾਸ਼ ਹੈ,
 
तीनि भवण महि गुर गोपाला ॥
Ŧīn bẖavaṇ mėh gur gopālā.
Throughout the three worlds, is the Guru, the Lord of the World.
ਵਿਸ਼ਾਲ ਸੰਸਾਰ ਦਾ ਪਾਲਣ ਪੋਸਣਹਾਰ, ਤਿੰਨਾਂ ਪੁਰੀਆਂ ਅੰਦਰ ਰਮਿਆ ਹੋਇਆ ਹੈ।
ਗੁਰ = ਸਭ ਤੋਂ ਵੱਡਾ। ਗੋਪਾਲ = ਪ੍ਰਿਥਵੀ ਦਾ ਪਾਲਣਹਾਰ।ਜੋ ਸਭ ਤੋਂ ਵੱਡਾ ਗੋਪਾਲ ਤਿੰਨ ਭਵਨਾਂ ਵਿਚ ਵਿਆਪਕ ਹੈ।
 
ऊगविआ असरूपु दिखावै ॥
Ūgvi▫ā asrūp ḏikẖāvai.
The Lord reveals His various forms;
ਜਦ ਐਹੋ ਜੇਹੀ ਬ੍ਰਹਮ ਗਿਆਤ ਉਤਪੰਨ ਹੋ ਜਾਂਦੀ ਹੈ ਤਦ ਵਾਹਿਗੁਰੂ ਆਪਣਾ ਦਰਸ਼ਨ ਵਿਖਾਲਦਾ ਹੈ,
ਊਗਵਿਆ = ਪਰਗਟ ਹੋ ਕੇ। ਅਸਰੂਪੁ = ਆਪਣਾ-ਸਰੂਪ।ਉਹ ਗੋਪਾਲ ਆਪਣੀ ਕਿਰਪਾ ਕਰ ਕੇ (ਗੁਰੂ ਦੀ ਰਾਹੀਂ) ਪਰਗਟ ਹੋ ਕੇ ਜਿਸ ਨੂੰ ਆਪਣਾ (ਸਰਬ-ਵਿਆਪਕ) ਸਰੂਪ ਵਿਖਾਂਦਾ ਹੈ,
 
करि किरपा अपुनै घरि आवै ॥
Kar kirpā apunai gẖar āvai.
granting His Grace, He enters the home of the heart.
ਅਤੇ ਮਿਹਰ ਧਾਰ ਕੇ ਪ੍ਰਾਨੀ ਦੇ ਆਪਣੇ ਹਿਰਦੇ-ਘਰ ਅੰਦਰ ਆ ਜਾਂਦਾ ਹੈ।
ਘਰਿ ਆਵੈ = (ਉਹ ਮਨੁੱਖ) ਭਟਕਣਾ ਤੋਂ ਬਚ ਜਾਂਦਾ ਹੈ, ਟਿਕ ਜਾਂਦਾ ਹੈ,। ਘਰਿ = ਘਰ ਵਿਚ।ਉਹ ਮਨੁੱਖ (ਭਟਕਣਾ ਤੋਂ ਬਚ ਕੇ) ਆਪਣੇ ਆਪ ਵਿਚ ਟਿਕ ਜਾਂਦਾ ਹੈ।
 
ऊनवि बरसै नीझर धारा ॥
Ūnav barsai nījẖar ḏẖārā.
The clouds hang low, and the rain is pouring down.
ਨੀਵੀਂ ਝੁਕ, ਅੰਮ੍ਰਿਤਮਈ ਵਰਸ਼ਾ ਇਕਰੱਸ ਹੋ ਰਹੀ ਹੈ।
ਊਨਵਿ = ਨਿਊਂ ਕੇ, ਝੁਕ ਕੇ ਨੇੜੇ ਆ ਕੇ। ਨੀਝਰ ਧਾਰਾ = ਝੜੀ ਲਾ ਕੇ, ਇਕ-ਤਾਰ।ਜਗਤ ਨੂੰ ਸੋਹਣਾ ਬਨਾਣ ਵਾਲਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਨੇੜੇ ਹੋ ਕੇ (ਆਪਣੀ ਸਿਫ਼ਤ-ਸਾਲਾਹ ਦੀ) ਝੜੀ ਲਾ ਕੇ ਵਰ੍ਹਦਾ ਹੈ,
 
ऊतम सबदि सवारणहारा ॥
Ūṯam sabaḏ savāraṇhārā.
The Lord embellishes and exalts with the Sublime Word of the Shabad.
ਸ੍ਰੇਸ਼ਟ ਗੁਰਬਾਣੀ ਪ੍ਰਾਣੀ ਨੂੰ ਸ਼ਸ਼ੋਭਤ ਕਰ ਦਿੰਦੀ ਹੈ।
ਊਤਮ ਸਬਦਿ = ਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ। ਸਵਾਰਣਹਾਰਾ = ਜਗਤ ਨੂੰ ਸੋਹਣਾ ਬਨਾਣ ਵਾਲਾ ਪਰਮਾਤਮਾ।ਉਹ ਮਨੁੱਖ ਸਤਿਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ (ਜਗਤ ਨੂੰ ਸਵਾਰਣਹਾਰ)-
 
इसु एके का जाणै भेउ ॥
Is eke kā jāṇai bẖe▫o.
One who knows the mystery of the One God,
ਜੋ ਇਸ ਇੱਕ ਵਾਹਿਗੁਰੂ ਦੇ ਭੇਤ ਨੂੰ ਜਾਣ ਲੈਂਦਾ ਹੈ,
ਇਸੁ ਏਕੇ ਕਾ = ਜਗਤ ਨੂੰ ਸਵਾਰਣ ਵਾਲੇ ਇੱਕ ਪ੍ਰਭੂ ਦਾ। ਭੇਉ = (ਇਹ) ਭੇਤ (ਕਿ)।ਇਸ ਪ੍ਰਭੂ ਦਾ ਇਹ ਭੇਤ ਜਾਣ ਲੈਂਦਾ ਹੈ,
 
आपे करता आपे देउ ॥८॥
Āpe karṯā āpe ḏe▫o. ||8||
is Himself the Creator, Himself the Divine Lord. ||8||
ਉਹ ਖ਼ੁਦ ਸਿਰਜਣਹਾਰ ਹੈ ਅਤੇ ਖ਼ੁਦ ਹੀ ਪ੍ਰਕਾਸ਼ਵਾਨ ਪ੍ਰਭੂ।
ਆਪੇ = ਆਪ ਹੀ। ਦੇਉ = ਚਾਨਣ ਦੇਣ ਵਾਲਾ ॥੮॥ਕਿ ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ (ਆਪ ਜੋਤਿ ਨਾਲ ਇਸ ਨੂੰ) ਚਾਨਣ ਦੇਣ ਵਾਲਾ ਹੈ (ਭਾਵ, ਪ੍ਰਭੂ ਆਪ ਹੀ ਇਸ ਜਗਤ ਨੂੰ ਜੀਵਨ-ਰਾਹ ਸਿਖਾਣ ਵਾਲਾ) ਹੈ ॥੮॥
 
उगवै सूरु असुर संघारै ॥
Ugvai sūr asur sangẖārai.
When the sun rises, the demons are slain;
ਜਦ ਬ੍ਰਹਮ ਗਿਆਤ ਦਾ ਸੂਰਜ ਚੜ੍ਹ ਪੈਂਦਾ ਹੈ, ਪ੍ਰਾਣੀ ਭੂਤਨਿਆਂ ਨੂੰ ਮਾਰ ਲੈਂਦਾ ਹੈ,
ਸੂਰੁ = ਸੂਰਜ, ਚਾਨਣ, ਪ੍ਰਕਾਸ਼, ਗੁਰੂ ਦੇ ਗਿਆਨ ਦੀ ਰੌਸ਼ਨੀ। ਅਸੁਰ = ਦੈਂਤ, ਕਾਮਾਦਿਕ ਵਿਕਾਰ। ਸੰਘਾਰੈ = ਮਾਰ ਮੁਕਾਂਦਾ ਹੈ।(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ) ਰੌਸ਼ਨੀ ਪੈਦਾ ਹੁੰਦੀ ਹੈ ਉਹ (ਆਪਣੇ ਅੰਦਰੋਂ) ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।
 
ऊचउ देखि सबदि बीचारै ॥
Ūcẖa▫o ḏekẖ sabaḏ bīcẖārai.
the mortal looks upwards, and contemplates the Shabad.
ਉੱਪਰ ਨੂੰ ਵੇਖਦਾ ਹੈ ਅਤੇ ਨਾਮ ਦਾ ਆਰਾਧਨ ਕਰਦਾ ਹੈ।
ਊਚਉ = ਸਭ ਤੋਂ ਉੱਚੇ ਹਰੀ ਨੂੰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮ ਪੁਰਖ ਦਾ ਦੀਦਾਰ ਕਰ ਕੇ (ਉਹ ਮਨੁੱਖ ਫਿਰ ਇਉਂ) ਸੋਚਦਾ ਹੈ (ਕਿ)
 
ऊपरि आदि अंति तिहु लोइ ॥
Ūpar āḏ anṯ ṯihu lo▫e.
The Lord is beyond the beginning and the end, beyond the three worlds.
ਉੱਚਿਆਂ ਤੇ ਨੀਵਿਆਂ ਥਾਵਾਂ, ਆਰੰਭ ਅਤੇ ਅਖੀਰ ਅਤੇ ਤਿੰਨਾਂ ਜਹਾਨਾਂ ਅੰਦਰ ਤਦ ਉਹ ਇੱਕ ਸਾਈਂ ਨੂੰ ਹੀ ਵੇਖਦਾ ਹੈ।
ਆਦਿ ਅੰਤਿ = ਸ਼ੁਰੂ ਤੋਂ ਅੰਤ ਤਕ, ਜਦ ਤਕ ਦੁਨੀਆ ਕਾਇਮ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਸੰਸਾਰ ਵਿਚ।ਜਦ ਤਕ ਸ੍ਰਿਸ਼ਟੀ ਕਾਇਮ ਹੈ ਉਹ ਪਰਮਾਤਮਾ ਸਾਰੇ ਜਗਤ ਵਿਚ (ਹਰੇਕ ਦੇ ਸਿਰ) ਉਤੇ ਆਪ (ਰਾਖਾ) ਹੈ,
 
आपे करै कथै सुणै सोइ ॥
Āpe karai kathai suṇai so▫e.
He Himself acts, speaks and listens.
ਉਹ ਸਾਈਂ ਆਪ ਹੀ ਸਾਰਾ ਕੁੱਛ ਕਰਦਾ ਉਚਾਰਦਾ ਤੇ ਸੁਣਦਾ ਹੈ।
ਆਪੇ = ਆਪ ਹੀ। ਸੋਇ = ਉਹ ਪਰਮਾਤਮਾ ਹੀ।ਉਹ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਿਰਤ-ਕੰਮ ਕਰਦਾ ਹੈ ਬੋਲਦਾ ਹੈ ਤੇ ਸੁਣਦਾ ਹੈ,