Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

ता मिलीऐ जा लए मिलाइ ॥
Ŧā milī▫ai jā la▫e milā▫e.
They alone meet Him, whom the Lord causes to meet.
ਕੇਵਲ ਤਾਂ ਹੀ ਇਨਸਾਨ ਉਸ (ਪ੍ਰਭੂ) ਨਾਲ ਮਿਲਦਾ ਹੈ ਜੇਕਰ ਉਹ ਇਨਸਾਨ ਨੂੰ ਆਪਣੇ ਨਾਲ ਮਿਲਾਉੱਦਾ ਹੈ।
xxxਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ।
 
गुणवंती गुण सारे नीत ॥
Guṇvanṯī guṇ sāre nīṯ.
The virtuous soul bride continually contemplates His Virtues.
ਨੇਕ ਪਤਨੀ ਸਦਾ ਹੀ ਆਪਣੇ ਸੁਆਮੀ ਦੀਆਂ ਨੇਕੀਆਂ ਦਾ ਚਿੰਤਨ ਕਰਦੀ ਹੈ।
ਗੁਣਵੰਤੀ = ਉਹ ਜੀਵ-ਇਸਤ੍ਰੀ ਜਿਸ ਦੇ ਅੰਦਰ ਚੰਗੇ ਗੁਣ ਹਨ। ਸਾਰੇ = ਸੰਭਾਲਦੀ ਹੈ, ਯਾਦ ਕਰਦੀ ਹੈ।ਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ।
 
नानक गुरमति मिलीऐ मीत ॥१७॥
Nānak gurmaṯ milī▫ai mīṯ. ||17||
O Nanak, following the Guru's Teachings, one meets the Lord, the true friend. ||17||
ਨਾਨਕ, ਗੁਰਾਂ ਦੀ ਸਿਖਮਤ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਮਿੱਤਰ ਨਾਲ ਮਿਲ ਜਾਂਦਾ ਹੈ।
ਗੁਰਮਤਿ = ਸਤਿਗੁਰੂ ਦੀ ਮੱਤ ਲੈ ਕੇ। ਮਿਲੀਐ ਮੀਤ = ਮਿਤ੍ਰ ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥
 
कामु क्रोधु काइआ कउ गालै ॥
Kām kroḏẖ kā▫i▫ā ka▫o gālai.
Unfulfilled sexual desire and unresolved anger waste the body away,
ਵਿਸੇ ਭੋਗ ਤੇ ਗੁੱਸਾ ਦੇਹ ਨੂੰ ਨਾਸ ਕਰ ਦਿੰਦੇ ਹਨ,
ਗਾਲੈ = ਨਿਰਬਲ ਕਰ ਦੇਂਦਾ ਹੈ। ਕਉ = ਨੂੰ।ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ,
 
जिउ कंचन सोहागा ढालै ॥
Ji▫o kancẖan sohāgā dẖālai.
as gold is dissolved by borax.
ਜਿਸ ਤਰ੍ਹਾਂ ਸੋਹਾਗਾ ਸੋਨੇ ਨੂੰ ਪਿਘਲਾ ਦਿੰਦਾ ਹੈ।
ਕੰਚਨ ਢਾਲੈ = ਸੋਨੇ ਨੂੰ ਨਰਮ ਕਰਦਾ ਹੈ।ਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ।
 
कसि कसवटी सहै सु ताउ ॥
Kas kasvatī sahai so ṯā▫o.
The gold is touched to the touchstone, and tested by fire;
ਸੋਨਾ ਘਸੌਟੀ ਤੇ ਰਗੜਿਆ ਜਾਂਦਾ ਅਤੇ ਅੱਗ ਨੂੰ ਸਹਾਰਦਾ ਹੈ।
ਕਸਿ ਕਸਵਟੀ = ਕਸਵੱਟੀ ਦੀ ਘੱਸ। ਸੁ = ਉਹ ਸੋਨਾ। ਤਾਉ = ਸੇਕ। ਤਾਉ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੀ ਘਾਲ = ਕਮਾਈ।ਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ,
 
नदरि सराफ वंनी सचड़ाउ ॥
Naḏar sarāf vannī sacẖṛā▫o.
when its pure color shows through, it is pleasing to the eye of the assayer.
ਜਦ ਇਹ ਸੁੰਦਰ ਰੰਗ ਧਾਰਨ ਕਰ ਲੈਂਦਾ ਹੈ, ਤਦ ਇਹ ਜੌਹਰੀ ਦੀ ਅੱਖ ਅੰਦਰ ਕਬੂਲ ਥੀ ਵੰਝਦਾ ਹੈ।
ਵੰਨ = ਰੰਗ। ਵੰਨੀਸ = ਸੋਹਣੇ ਰੰਗ ਵਾਲਾ। ਸਰਾਫ = ਸੋਨੇ ਚਾਂਦੀ ਦਾ ਵਪਾਰੀ। ਸਰਾਫ = ਪਰਮਾਤਮਾਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ), ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ। (ਕਾਮ ਕ੍ਰੋਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ)।
 
जगतु पसू अहं कालु कसाई ॥
Jagaṯ pasū ahaʼn kāl kasā▫ī.
The world is a beast, and arrogant Death is the butcher.
ਸੰਸਾਰ ਡੰਗਰ ਸਮਾਨ ਹੈ ਅਤੇ ਮਗਰੂਰ ਮੌਤ ਬੁੱਚੜ ਵਾਂਗ।
ਅਹੰ = ਹਉਮੈ। ਕਸਾਈ = ਮਾਰਨ ਵਾਲਾ। ਕਾਲੁ = ਮੌਤ।ਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ।
 
करि करतै करणी करि पाई ॥
Kar karṯai karṇī kar pā▫ī.
The created beings of the Creator receive the karma of their actions.
ਰਚਨਹਾਰ ਦਾ ਰਚਿਆ ਹੋਇਆ ਜੀਵ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
ਕਰਿ = ਪੈਦਾ ਕਰ ਕੇ। ਕਰਤੈ = ਕਰਤਾਰ ਨੇ। ਕਰਿ = ਕਰ ਵਿਚ, ਹੱਥ ਵਿਚ, (ਭਾਵ, ਜੀਆਂ ਦੇ ਪੱਲੇ)। ਕਰਣੀ = ਕਰਤੂਤ। ਕਰਤੈ...ਪਾਈ = ਕਰਤਾਰ ਨੇ ਜੀਆਂ ਦੇ ਪੱਲੇ ਆਪੋ ਆਪਣੀ ਕਰਤੂਤ ਪਾਈ ਹੈ (ਭਾਵ, ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ)।ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
 
जिनि कीती तिनि कीमति पाई ॥
Jin kīṯī ṯin kīmaṯ pā▫ī.
He who created the world, knows its worth.
ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਹੀ ਇਸ ਦਾ ਮੁੱਲ ਜਾਣਦਾ ਹੈ।
ਜਿਨਿ = ਜਿਸ (ਕਰਤਾਰ) ਨੇ। ਕੀਤੀ = ਇਹ (ਕਰਣੀ ਵਾਲੀ ਮਰਯਾਦਾ) ਬਣਾਈ ਹੈ। ਤਿਨਿ = ਉਸ (ਕਰਤਾਰ) ਨੇ। ਕੀਮਤਿ ਪਾਈ = (ਇਹ ਮਰਯਾਦਾ ਦੀ) ਕਦਰ ਜਾਣੀ ਹੈ।ਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ।
 
होर किआ कहीऐ किछु कहणु न जाई ॥१८॥
Hor ki▫ā kahī▫ai kicẖẖ kahaṇ na jā▫ī. ||18||
What else can be said? There is nothing at all to say. ||18||
ਹੋਰ ਇਨਸਾਨ ਕੀ ਆਖ ਸਕਦਾ ਹੈ? ਇਨਸਾਨ ਕੁਝ ਭੀ ਆਖ ਨਹੀਂ ਸਕਦਾ।
ਹੋਰ ਕਿਆ ਕਹੀਐ = ਇਸ ਮਰਯਾਦਾ ਬਾਰੇ ਹੋਰ ਕੁਝ ਆਖਿਆ ਨਹੀਂ ਜਾ ਸਕਦਾ, (ਭਾਵ, ਇਸ ਮਰਯਾਦਾ ਵਿਚ ਕੋਈ ਉਕਾਈ ਲੱਭੀ ਨਹੀਂ ਜਾ ਸਕਦੀ)। (ਨੋਟ: ਪਹਿਲੀ ਤੁਕ ਵਿਚ 'ਕਾਇਆ' ਅਤੇ 'ਕੰਚਨ' ਦਾ ਟਾਕਰਾ ਕੀਤਾ ਹੈ। ਸੋ, ਦੂਜੀ ਤੁਕ ਦੇ ਲਫ਼ਜ਼ 'ਕਸਿ ਕਸਵਟੀ', 'ਤਾਉ' ਅਤੇ 'ਸਰਾਫ' ਨੂੰ 'ਕਾਇਆ' ਵਾਸਤੇ ਵਰਤਣ ਲੱਗਿਆਂ 'ਕਸਿ ਕਸਵਟੀ' ਦਾ ਅਰਥ ਹੈ 'ਗੁਰਮਤਿ', ਇਹ ਖ਼ਿਆਲ ਪਿਛਲੀ ਪਉੜੀ ਦੀ ਅਖ਼ੀਰਲੀ ਤੁਕ ਵਿਚੋਂ ਲੈਣਾ ਹੈ)।॥੧੮॥ਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ॥੧੮॥
 
खोजत खोजत अम्रितु पीआ ॥
Kẖojaṯ kẖojaṯ amriṯ pī▫ā.
Searching, searching, I drink in the Ambrosial Nectar.
ਭਾਲਦਿਆਂ ਭਾਲਦਿਆਂ ਮੈਂ ਨਾਮ-ਅੰਮ੍ਰਿਤ ਨੂੰ ਪਾਨ ਕੀਤਾ ਹੈ।
ਖੋਜਤ ਖੋਜਤ = (ਗੁਰੂ ਦੀ ਮੱਤ ਦੀ ਸਹੈਤਾ ਨਾਲ) ਮੁੜ ਮੁੜ ਖੋਜ ਕੇ। ਪੀਆ = (ਜਿਸ ਮਨੁੱਖ ਨੇ) ਪੀਤਾ (ਨੋਟ: ਲਫ਼ਜ਼ 'ਪੀਆ, ਦੀਆ, ਜਾਨਿਆ'। ਆਦਿਕ ਭੂਤਕਾਲ ਵਿਚ ਹਨ। ਅਰਥ ਵਰਤਮਾਨ ਕਾਲ ਵਿਚ ਕਰਨਾ ਹੈ)।(ਸਤਿਗੁਰੂ ਦੀ ਮੱਤ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ,
 
खिमा गही मनु सतगुरि दीआ ॥
Kẖimā gahī man saṯgur ḏī▫ā.
I have adopted the way of tolerance, and given my mind to the True Guru.
ਮੈਂ ਸਹਿਨਸ਼ੀਲਤਾ ਦਾ ਰਸਤਾ ਪਕੜ ਲਿਆ ਹੈ ਅਤੇ ਆਪਣੀ ਜਿੰਦੜੀ ਸੱਚੇ ਗੁਰਾਂ ਨੂੰ ਸਮਰਪਨ ਕਰ ਦਿੱਤੀ ਹੈ।
ਖਿਮਾ = ਕਿਸੇ ਦੀ ਵਧੀਕੀ ਸਹਾਰਨ ਦਾ ਸੁਭਾਉ। ਗਹੀ = ਗ੍ਰਹਿਣ ਕੀਤੀ, ਪਕਾ ਲਈ। ਸਤਿਗੁਰਿ ਦੀਆ = ਸਤਿਗੁਰੂ ਵਿਚ ਲੀਨ ਕਰ ਦਿੱਤਾ।ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ।
 
खरा खरा आखै सभु कोइ ॥
Kẖarā kẖarā ākẖai sabẖ ko▫e.
Everyone calls himself true and genuine.
ਹਰ ਕੋਈ ਆਪਣੇ ਆਪ ਨੂੰ ਸੱਚਾ, ਸੱਚਾ ਆਖਦਾ ਹੈ।
ਸਭੁ ਕੋਇ = ਹਰੇਕ ਜੀਵ।ਹਰੇਕ ਜੀਵ ਉਸ ਦੇ ਖਰੇ (ਸੁੱਚੇ) ਜੀਵਨ ਦੀ ਸਲਾਘਾ ਕਰਦਾ ਹੈ,
 
खरा रतनु जुग चारे होइ ॥
Kẖarā raṯan jug cẖāre ho▫e.
He alone is true, who obtains the jewel throughout the four ages.
ਪਰ ਕੇਵਲ ਉਹ ਹੀ ਚੌਹਾਂ ਜੁਗਾਂ ਅੰਦਰ ਸੱਚਾ ਹੈ, ਜੋ ਨਾਮ ਦੇ ਜਵੇਹਰ ਦਾ ਆਰਾਧਨ ਕਰਦਾ ਹੈ।
ਜੁਗ ਚਾਰੇ = ਸਦਾ ਲਈ।ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ।
 
खात पीअंत मूए नही जानिआ ॥
Kẖāṯ pī▫anṯ mū▫e nahī jāni▫ā.
Eating and drinking, one dies, but still does not know.
ਖਾਂਦਾ ਅਤੇ ਪੀਂਦਾ ਹੋਇਆ ਪ੍ਰਾਣੀ ਮਰ ਜਾਂਦਾ ਹੈ, ਪ੍ਰੰਤੂ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ।
ਖਾਤ ਪੀਅੰਤ = ਦੁਨੀਆ ਦੇ ਪਦਾਰਥ ਖਾਂਦੇ ਪੀਂਦੇ, ਦੁਨੀਆ ਦੇ ਭੋਗ ਭੋਗਦੇ। ਮੂਏ = ਜੋ ਆਤਮਕ ਜੀਵਨ ਵਲੋਂ ਮਰ ਗਏ। ਨਹੀ ਜਾਨਿਆ = (ਅੰਮ੍ਰਿਤ ਦੀ) ਸੂਝ ਨਹੀਂ ਪਾਈ।ਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ।
 
खिन महि मूए जा सबदु पछानिआ ॥
Kẖin mėh mū▫e jā sabaḏ pacẖẖāni▫ā.
He dies in an instant, when he realizes the Word of the Shabad.
ਉਹ ਇਕ ਮੁਹਤ ਵਿੱਚ ਜੀਉਂਦੇ ਜੀ ਮਰ ਜਾਂਦਾ ਹੈ, ਜਦ ਉਹ ਆਪਣੇ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।
ਖਿਨ ਮਹਿ ਮੂਏ = ਪਲ ਵਿਚ ਹੀ ਆਪਾ-ਭਾਵ ਵਲੋਂ ਮਰ ਗਏ। ਜਾ = ਜਦੋਂ। ਸਬਦੁ ਪਛਾਨਿਆ = ਸ਼ਬਦ ਨੂੰ ਪਛਾਣ ਲਿਆ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ।(ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ।
 
असथिरु चीतु मरनि मनु मानिआ ॥
Asthir cẖīṯ maran man māni▫ā.
His consciousness becomes permanently stable, and his mind accepts death.
ਅਡੋਲ ਹੋ ਜਾਂਦਾ ਹੈ ਉਸ ਦਾ ਮਨ ਅਤੇ ਉਸ ਦੀ ਜਿੰਦੜੀ ਨੂੰ ਇਹ ਮੌਤ ਚੰਗੀ ਲਗਦੀ ਹੈ।
ਅਸਥਿਰੁ = ਅਡੋਲ। ਮਰਨਿ = ਮਰਨ ਵਿਚ, ਆਪਾ-ਭਾਵ ਮੁਕਾਣ ਵਿਚ, ਹਉਮੈ (ਅਹੰ) ਦੂਰ ਕਰਨ ਵਿਚ। ਮਾਨਿਆ = ਪਤੀਜ ਜਾਂਦਾ ਹੈ, ਸ਼ੌਕ ਪਰਗਟ ਕਰਦਾ ਹੈ।ਉਹਨਾਂ ਦਾ ਮਨ (ਕਾਮ ਕ੍ਰੋਧ ਆਦਿਕ ਵਲੋਂ) ਅਡੋਲ ਹੋ ਜਾਂਦਾ ਹੈ, ਤੇ ਆਪਾ-ਭਾਵ ਵਲੋਂ ਮਰਨ ਵਿਚ ਖ਼ੁਸ਼ ਹੁੰਦਾ ਹੈ।
 
गुर किरपा ते नामु पछानिआ ॥१९॥
Gur kirpā ṯe nām pacẖẖāni▫ā. ||19||
By Guru's Grace, he realizes the Naam, the Name of the Lord. ||19||
ਗੁਰਾਂ ਦੀ ਦਇਆ ਦੁਆਰਾ ਬੰਦਾ ਨਾਮ ਨੂੰ ਅਨੁਭਵ ਕਰ ਲੈਂਦਾ ਹੈ।
xxx॥੧੯॥ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ ॥੧੯॥
 
गगन ग्मभीरु गगनंतरि वासु ॥
Gagan gambẖīr gagnanṯar vās.
The Profound Lord dwells in the sky of the mind, the Tenth Gate;
ਜਦ ਅਨੰਤ ਸੁਆਮੀ ਮਨੁੱਖ ਦੇ ਮਨ ਦੇ ਆਕਾਸ਼ ਅੰਦਰ ਟਿਕਾ ਦਿੰਦਾ ਹੈ,
ਗਗਨ = ਆਕਾਸ਼ ਵਾਂਗ ਸਰਬ-ਵਿਆਪਕ ਪਰਮਾਤਮਾ। ਗੰਭੀਰੁ = ਧੀਰਾ, ਜਿਗਰੇ ਵਾਲਾ, ਜੀਵਾਂ ਦੇ ਔਗੁਣ ਵੇਖ ਕੇ ਗੁੱਸੇ ਵਿਚ ਨਾਹ ਆਉਣ ਵਾਲਾ। ਗਗਨੰਤਰਿ = ਗਗਨ-ਅੰਤਰਿ, ਸਰਬ-ਵਿਆਪਕ ਗੋਪਾਲ ਵਿਚ।(ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ। ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ,
 
गुण गावै सुख सहजि निवासु ॥
Guṇ gāvai sukẖ sahj nivās.
singing His Glorious Praises, one dwells in intuitive poise and peace.
ਤਾਂ ਉਹ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਬੈਕੁੰਠੀ ਆਰਾਮ ਅੰਦਰ ਵੱਸਦਾ ਹੈ।
ਸਹਜਿ = ਸਹਿਜ ਵਿਚ, ਅਡੋਲਤਾ ਵਿਚ।ਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ।
 
गइआ न आवै आइ न जाइ ॥
Ga▫i▫ā na āvai ā▫e na jā▫e.
He does not go to come, or come to go.
ਉੱਥੇ ਜਾ ਕੇ ਉਹ ਮੁੜ ਕੇ ਨਹੀਂ ਆਉਂਦਾ ਅਤੇ ਨਾਂ ਹੀ ਉਹ ਆਵਾਗਉਣ ਵਿੱਚ ਪੈਂਦਾ ਹੈ।
ਗਇਆ ਨ ਆਵੈ = ਨ ਗਇਆ ਨ ਆਵੈ, ਜੰਮਣ ਮਰਨ ਵਿਚ ਨਹੀਂ ਆਉਂਦਾ।ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
 
गुर परसादि रहै लिव लाइ ॥
Gur parsāḏ rahai liv lā▫e.
By Guru's Grace, he remains lovingly focused on the Lord.
ਗੁਰਾਂ ਦੀ ਮਿਹਰ ਸਦਕਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
xxxਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋਪਾਲ ਵਿਚ) ਸੁਰਤ ਜੋੜੀ ਰੱਖਦਾ ਹੈ।
 
गगनु अगमु अनाथु अजोनी ॥
Gagan agamm anāth ajonī.
The Lord of the mind-sky is inaccessible, independent and beyond birth.
ਮੈਡੜਾ ਮਾਲਕ ਪਹੁੰਚ ਤੋਂ ਪਰੇ, ਸੁਤੰਤਰ ਅਤੇ ਅਜਨਮਾ ਹੈ।
ਅਗੰਮੁ = ਅਪਹੁੰਚ। ਅਨਾਥੁ = ਜਿਸ ਦੇ ਉਪਰ ਕੋਈ ਨਾਥ ਨਹੀਂ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।ਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ), ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ।
 
असथिरु चीतु समाधि सगोनी ॥
Asthir cẖīṯ samāḏẖ sagonī.
The most worthy Samaadhi is to keep the consciousness stable, focused on Him.
ਉਸ ਦੇ ਅੰਦਰ ਮਨ ਦਾ ਜੋੜਨਾ ਉੱਤਮ ਤਾੜੀ ਹੈ।
ਅਸਥਿਰੁ = ਟਿਕਵਾਂ, ਟਿਕਿਆ ਹੋਇਆ, ਅਡੋਲ। ਚੀਤੁ = ਚਿੱਤ। ਸਮਾਧਿ = ਪਰਮਾਤਮਾ ਵਿਚ ਲੀਨਤਾ। ਸਗੋਨੀ = ਸ-ਗੁਣੀ = ਗੁਣ ਪੈਦਾ ਕਰਨ ਵਾਲੀ।ਉਸ ਵਿਚ ਜੋੜੀ ਹੋਈ ਸੁਰਤ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ।
 
हरि नामु चेति फिरि पवहि न जूनी ॥
Har nām cẖeṯ fir pavėh na jūnī.
Remembering the Lord's Name, one is not subject to reincarnation.
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ।
ਚੇਤਿ = (ਹੇ ਪਾਂਡੇ!) ਸਿਮਰ, ਯਾਦ ਕਰ। ਪਵਹਿ ਨ = (ਹੇ ਪਾਂਡੇ!) ਤੂੰ ਨਹੀਂ ਪਏਂਗਾ।(ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ।
 
गुरमति सारु होर नाम बिहूनी ॥२०॥
Gurmaṯ sār hor nām bihūnī. ||20||
The Guru's Teachings are the most Excellent; all other ways lack the Naam, the Name of the Lord. ||20||
ਪਰਮ ਸ੍ਰੇਸ਼ਟ ਹੈ ਗੁਰਾਂ ਦਾ ਮਾਰਗ। ਹੋਰ ਸਾਰੇ ਰਸਤੇ ਨਾਮ ਤੋਂ ਸੱਖਣੇ ਹਨ।
ਸਾਰੁ = ਤੱਤ, ਸ੍ਰੇਸ਼ਟ। ਹੋਰ = ਹੋਰ ਮੱਤ। ਨਾਮ ਬਿਹੂਨੀ = ਨਾਮ ਤੋਂ ਵਾਂਜਿਆ ਰੱਖਣ ਵਾਲੀ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ ॥੨੦॥(ਹੇ ਪਾਂਡੇ!) ਸਤਿਗੁਰੂ ਦੀ ਮੱਤ ਹੀ (ਜੀਵਨ ਲਈ) ਸ੍ਰੇਸ਼ਟ ਰਸਤਾ ਹੈ, ਹੋਰ ਮੱਤ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ ॥੨੦॥
 
घर दर फिरि थाकी बहुतेरे ॥
Gẖar ḏar fir thākī bahuṯere.
Wandering to countless doorsteps and homes, I have grown weary.
ਮੈਂ ਘਣੇਰਿਆਂ ਘਰਾਂ ਅਤੇ ਬੂਹਿਆਂ ਤੇ ਭਟਕ ਕੇ ਹਾਰ ਹੰਭ ਗਈ ਹਾਂ।
ਘਰ ਦਰ ਬਹੁਤੇਰੇ = ਬਥੇਰੇ ਘਰਾਂ ਦੇ ਦਰਵਾਜ਼ੇ, ਕਈ ਜੂਨਾਂ। ਫਿਰਿ ਥਾਕੀ = (ਜੀਵ-ਇਸਤ੍ਰੀ (ਭੌਂ ਭੌਂ ਕੇ ਖਪ ਲੱਥੀ।(ਹੇ ਪਾਂਡੇ! ਗੁਰੂ ਦੀ ਮੱਤ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ,
 
जाति असंख अंत नही मेरे ॥
Jāṯ asaʼnkẖ anṯ nahī mere.
My incarnations are countless, without limit.
ਅਣਗਿਣਤ ਹਨ ਮੈਂਡੇ ਜਨਮ, ਉਨ੍ਹਾਂ ਦਾ ਕੋਈ ਓੜਕ ਨਹੀਂ।
ਅਸੰਖ = ਅ-ਸੰਖ, ਜਿਨ੍ਹਾਂ ਦੀ ਸੰਖਿਆ ਨਾਹ ਹੋ ਸਕੇ, ਅਣ-ਗਿਣਤ। ਅੰਤ ਨਹੀ ਮੇਰੇ = ਮੇਰੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਗਿਣ ਨਹੀਂ ਸਕਦਾ। ਮੇਰੇ = ਮੇਰੇ ਪਾਸੋਂ।ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ।
 
केते मात पिता सुत धीआ ॥
Keṯe māṯ piṯā suṯ ḏẖī▫ā.
I have had so many mothers and fathers, sons and daughters.
ਅਨੇਕਾਂ ਹੀ ਮੇਰੀਆਂ ਮਾਵਾਂ, ਪਿਓ, ਪੁੱਤ੍ਰ ਅਤੇ ਪੁਤਰੀਆਂ ਹੋ ਗੁਜ਼ਰੀਆਂ ਹਨ।
ਕੇਤੇ = ਕਈ। ਸੁਤ = ਪੁੱਤਰ।(ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ,
 
केते गुर चेले फुनि हूआ ॥
Keṯe gur cẖele fun hū▫ā.
I have had so many gurus and disciples.
ਮੁੜ, ਬਹੁਤੇ ਹੀ ਹੋਏ ਹਨ ਮੇਰੇ ਮੁਰਸ਼ਦ ਤੇ ਮੁਰੀਦ।
ਫੁਨਿ = ਫਿਰ, ਭੀ।ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ।
 
काचे गुर ते मुकति न हूआ ॥
Kācẖe gur ṯe mukaṯ na hū▫ā.
Through a false guru, liberation is not found.
ਕੂੜੇ ਗੁਰਾਂ ਦੁਆਰਾ ਆਦਮੀ ਮੋਖਸ਼ ਨਹੀਂ ਹੁੰਦਾ।
ਮੁਕਤਿ = ਜੂਨਾਂ ਤੋਂ ਖ਼ਲਾਸੀ। ਕਾਚੇ ਗੁਰ ਤੇ = ਕੱਚੇ ਗੁਰੂ ਤੋਂ, ਉਸ ਗੁਰੂ ਤੋਂ ਜਿਸ ਦਾ ਆਪਣਾ ਮਨ ਕੱਚਾ ਹੈ, ਜਿਸ ਦਾ ਮਨ ਮਾਇਆ ਦੇ ਸੱਚੇ ਵਿਚ ਢਲ ਜਾਣ ਵਾਲਾ ਹੈ (ਜਿਵੇਂ ਕੱਚੀ ਮਿੱਟੀ ਚੱਕ ਤੇ ਰੱਖਿਆਂ ਕਈ ਸ਼ਕਲਾਂ ਵਾਲੇ ਭਾਂਡੇ ਬਣਾਏ ਜਾ ਸਕਦੇ ਹਨ)।ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ।
 
केती नारि वरु एकु समालि ॥
Keṯī nār var ek samāl.
There are so many brides of the One Husband Lord - consider this.
ਤੂੰ ਜਾਣ ਲੈ ਕਿ ਪਤੀ ਇੱਕ ਹੈ ਅਤੇ ਪਤਨੀਆ ਅਨੇਕਾਂ ਹੀ ਹਨ।
ਏਕੁ ਵਰੁ = ਇੱਕ ਖਸਮ-ਪ੍ਰਭੂ। ਸਮਾਲਿ = ਸਮਾਲੇ, ਸੰਭਾਲ ਕਰਦਾ ਹੈ। ਕੇਤੀ ਨਾਰਿ = ਕਈ ਜੀਵ-ਇਸਤ੍ਰੀਆਂ।(ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ।
 
गुरमुखि मरणु जीवणु प्रभ नालि ॥
Gurmukẖ maraṇ jīvaṇ parabẖ nāl.
The Gurmukh dies, and lives with God.
ਪਵਿੱਤਰ ਪਤਨੀ ਆਪਣੇ ਸੁਆਮੀ ਦੀ ਰਜ਼ਾ ਅੰਦਰ ਹੀ ਜੀਉਂਦੀ ਅਤੇ ਮਰਦੀ ਹੈ,
ਗੁਰਮੁਖਿ ਮਰਣੁ ਜੀਵਣੁ = ਗੁਰਮੁਖਿ ਦਾ ਮਰਨ-ਜੀਊਣ। ਮਰਣੁ ਜੀਵਣੁ = ਆਸਰਾ-ਪਰਨਾ, ਜਿਸ ਦੇ ਹੁੰਦਿਆਂ ਜੀਵਿਆ ਜਾ ਸਕੇ ਤੇ ਜਿਸ ਤੋਂ ਵਿਛੁੜ ਕੇ ਮੌਤ ਆਉਂਦੀ ਜਾਪੇ।ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ।
 
दह दिस ढूढि घरै महि पाइआ ॥
Ḏah ḏis dẖūdẖ gẖarai mėh pā▫i▫ā.
Searching in the ten directions, I found Him within my own home.
ਦਸੀਂ ਪਾਸੀਂ ਖੋਜ ਭਾਲ ਕਰ ਕੇ ਮੈਂ ਆਪਣੇ ਕੰਤ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।
ਦਹਦਿਸ = ਦਸੀਂ ਪਾਸੀਂ, ਹਰ ਪਾਸੇ। ਘਰੈ ਮਹਿ = ਘਰਿ ਹੀ, ਹਿਰਦੇ-ਘਰ ਵਿਚ ਹੀ।ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ।
 
मेलु भइआ सतिगुरू मिलाइआ ॥२१॥
Mel bẖa▫i▫ā saṯgurū milā▫i▫ā. ||21||
I have met Him; the True Guru has led me to meet Him. ||21||
ਮੈਂ ਆਪਣੇ ਭਰਤੇ ਨੂੰ ਮਿਲ ਪਈ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
xxx॥੨੧॥(ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ ॥੨੧॥
 
गुरमुखि गावै गुरमुखि बोलै ॥
Gurmukẖ gāvai gurmukẖ bolai.
The Gurmukh sings, and the Gurmukh speaks.
ਪਵਿੱਤਰ ਪੁਰਸ਼ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ। ਵਹਿਗੁਰੂ ਨੂੰ ਜਾਣਨ ਵਾਲਾ ਉਸ ਦੇ ਨਾਮ ਨੂੰ ਉਚਾਰਦਾ ਹੈ।
xxx(ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤ) ਉਚਾਰਦਾ ਹੈ।
 
गुरमुखि तोलि तोलावै तोलै ॥
Gurmukẖ ṯol ṯolāvai ṯolai.
The Gurmukh evaluates the value of the Lord, and inspires others to evaluate Him as well.
ਗੁਰੂ-ਸਮਰਪਨ ਪ੍ਰਭੂ ਦੇ ਮੁੱਲ ਦਾ ਮੁੱਲ ਪਾਉਂਦਾ ਹੈ ਅਤੇ ਹੋਰਨਾਂ ਤੋਂ ਭੀ ਉਸ ਦਾ ਮੁੱਲ ਪਵਾਉਂਦਾ ਹੈ।
ਤਲਾਵੈ = ਤੋਲਣ ਲਈ ਹੋਰਨਾਂ ਨੂੰ ਪ੍ਰੇਰਦਾ ਹੈ {ਨੋਟ: ਅੱਖਰ 'ਤ' ਦੇ ਨਾਲ ਦੋ 'ਲਗਾਂ' ਹਨ (ੋ) ਅਤੇ (ੁ)। ਇਥੇ ਅਸਾਂ (ੁ) ਪੜ੍ਹਨਾ ਹੈ, ਭਾਵ, ਇਸ ਲਫ਼ਜ਼ ਨੂੰ "ਤੁਲਾਵੈ" ਪੜ੍ਹਨਾ ਹੈ। ਅਸਲ ਲਫ਼ਜ਼ "ਤੋਲਾਵੈ" ਹੈ}।ਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ।
 
गुरमुखि आवै जाइ निसंगु ॥
Gurmukẖ āvai jā▫e nisang.
The Gurmukh comes and goes without fear.
ਵਾਹਿਗੁਰੂ ਨੂੰ ਜਾਣਨ ਵਾਲਾ ਬਿਨਾਂ ਡਰ ਦੇ ਆਉਂਦਾ ਤੇ ਜਾਂਦਾ ਹੈ।
ਨਿਸੰਗੁ = ਬੰਧਨ-ਰਹਿਤ।ਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ),
 
परहरि मैलु जलाइ कलंकु ॥
Parhar mail jalā▫e kalank.
His filth is taken away, and his stains are burnt off.
ਉਹ ਅਪਾਣੀ ਗਿਲਾਜ਼ਤ ਨੂੰ ਧਸ ਸੁੱਟਦਾ ਹੈ ਤੇ ਬਦਨਾਮੀ ਨੂੰ ਸਾੜ ਦਿੰਦਾ ਹੈ।
ਪਰਹਰਿ = ਦੂਰ ਕਰ ਕੇ। ਕਲੰਕੁ = ਐਬ, ਵਿਕਾਰ।(ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ।
 
गुरमुखि नाद बेद बीचारु ॥
Gurmukẖ nāḏ beḏ bīcẖār.
The Gurmukh contemplates the sound current of the Naad for his Vedas.
ਨੇਕ ਬੰਦੇ ਦਾ ਸ਼ਬਦ ਹੀ ਵੇਦ ਦੀ ਸੋਚ ਵੀਚਾਰ ਹੈ।
ਬੀਚਾਰੁ = ਪਰਮਾਤਮਾ ਦੀ ਵਿਚਾਰ।(ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ,
 
गुरमुखि मजनु चजु अचारु ॥
Gurmukẖ majan cẖaj acẖār.
The Gurmukh's cleansing bath is the performance of good deeds.
ਨੇਕ ਬੰਦੇ ਦਾ ਤੀਰਥਾਂ ਦਾ ਇਸ਼ਨਾਨ ਸੁਚੱਜੇ ਕਰਮ ਕਮਾਉਣਾ ਹੀ ਹੈ।
ਮਜਨੁ = ਚੁੱਭੀ, ਇਸ਼ਨਾਨ। ਚਜੁ ਅਚਾਰੁ = ਉੱਚਾ ਆਚਰਣ।ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ।
 
गुरमुखि सबदु अम्रितु है सारु ॥
Gurmukẖ sabaḏ amriṯ hai sār.
For the Gurmukh, the Shabad is the most excellent Ambrosial Nectar.
ਮੁਖੀ ਗੁਰਾਂ ਦੀ ਬਾਣੀ ਸ੍ਰੇਸ਼ਟ ਅੰਮ੍ਰਿਤ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਸਾਰੁ = ਸ੍ਰੇਸ਼।(ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ।
 
नानक गुरमुखि पावै पारु ॥२२॥
Nānak gurmukẖ pāvai pār. ||22||
O Nanak, the Gurmukh crosses over. ||22||
ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ।
xxx ॥੨੨॥ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ) ॥੨੨॥
 
चंचलु चीतु न रहई ठाइ ॥
Cẖancẖal cẖīṯ na rah▫ī ṯẖā▫e.
The fickle consciousness does not remain stable.
ਚੁਲਬੁਲਾ ਮਨੂਆ ਅਸਥਿਰ ਨਹੀਂ ਰਹਿੰਦਾ।
ਠਾਇ = ਥਾਂ ਸਿਰ, ਟਿਕਾਣੇ ਤੇ।(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਤੋਂ ਬਿਨਾ ਮਨੁੱਖ ਦਾ) ਚੰਚਲ ਮਨ ਟਿਕ ਕੇ ਨਹੀਂ ਬੈਠਦਾ,
 
चोरी मिरगु अंगूरी खाइ ॥
Cẖorī mirag angūrī kẖā▫e.
The deer secretly nibbles at the green sprouts.
ਮਨ-ਹਰਨ ਲੁਕ ਕੇ ਪਾਪਾਂ ਦੀਆਂ ਹਰੀਆਂ ਕਰੂੰਬਲਾਂ ਨੂੰ ਖਾਂਦਾ ਹੈ।
ਚੋਰੀ = ਲੁਕ ਲੁਕ ਕੇ। ਮਿਰਗੁ = ਮਨ-ਰੂਪ ਹਰਨ। ਅੰਗੂਰੀ = ਨਰਮ ਪੱਤੀਆਂ, ਨਵੇਂ ਨਵੇਂ ਭੋਗ।ਇਹ (ਮਨ-) ਹਰਣ ਲੁਕ ਲੁਕ ਕੇ ਨਵੇਂ ਨਵੇਂ ਭੋਗ ਭੋਗਦਾ ਹੈ।
 
चरन कमल उर धारे चीत ॥
Cẖaran kamal ur ḏẖāre cẖīṯ.
One who enshrines the Lord's lotus feet in his heart and consciousness
ਜੋ ਪ੍ਰਭੂ ਦੇ ਕੰਵਲ ਚਰਨ ਆਪਣੇ ਮਨ ਤੇ ਦਿਲ ਵਿੱਚ ਟਿਕਾਉਂਦਾ ਹੈ,
ਉਰਧਾਰੇ = (ਜੋ) ਟਿਕਾ ਰੱਖਦਾ ਹੈ।(ਪਰ) ਜੋ ਮਨੁੱਖ (ਪ੍ਰਭੂ ਦੇ) ਕਉਲ ਫੁੱਲਾਂ (ਵਰਗੇ ਸੋਹਣੇ) ਚਰਨ (ਆਪਣੇ) ਚਿੱਤ ਵਿਚ ਵਸਾਂਦਾ ਹੈ,
 
चिरु जीवनु चेतनु नित नीत ॥
Cẖir jīvan cẖeṯan niṯ nīṯ.
lives long, always remembering the Lord.
ਅਤੇ ਹਮੇਸ਼ਾਂ ਹੀ ਸਾਹਿਬ ਨੂੰ ਸਿਮਰਦਾ ਹੈ, ਉਹ ਸਦੀਵਕਾਲ ਲਈ ਜੀਉਂਦਾ ਰਹਿੰਦਾ ਹੈ।
ਚਿਰੁ ਜੀਵਨੁ = ਚਿਰਜੀਵੀ, ਅਮਰ, ਜਨਮ ਮਰਨ ਤੋਂ ਬਚਿਆ ਹੋਇਆ। ਚੇਤਨੁ = ਸੁਚੇਤ।ਉਹ ਸਦਾ ਲਈ ਅਮਰ ਤੇ ਸੁਚੇਤ ਹੋ ਜਾਂਦਾ ਹੈ (ਭਾਵ, ਨਾਹ ਵਿਕਾਰਾਂ ਦੀ ਫਾਹੀ ਵਿਚ ਫਸਦਾ ਹੈ ਤੇ ਨਾਹ ਹੀ ਜਨਮਾਂ ਦੇ ਗੇੜ ਵਿਚ ਪੈਂਦਾ ਹੈ)।
 
चिंतत ही दीसै सभु कोइ ॥
Cẖinṯaṯ hī ḏīsai sabẖ ko▫e.
Everyone has worries and cares.
ਹਰ ਕੋਈ ਫਿਕਰਮੰਦ ਦਿਸਦਾ ਹੈ।
ਚਿੰਤਤ = ਚਿੰਤਾਤੁਰ। ਸਭੁ ਕੋਇ = ਹਰੇਕ ਜੀਵ।(ਜਿਧਰ ਤੱਕੋ ਚੰਚਲਤਾ ਦੇ ਕਾਰਨ) ਹਰੇਕ ਜੀਵ ਚਿੰਤਾਤੁਰ ਦਿੱਸਦਾ ਹੈ।
 
चेतहि एकु तही सुखु होइ ॥
Cẖīṯėh ek ṯahī sukẖ ho▫e.
He alone finds peace, who thinks of the One Lord.
ਕੇਵਲ ਉਹ ਹੀ ਸੁਖ ਪਾਉਂਦਾ ਹੈ ਜੋ ਇਕ ਸਾਈਂ ਨੂੰ ਸਿਮਰਦਾ ਹੈ।
ਚੇਤਹਿ = ਜੋ ਸਿਮਰਦੇ ਹਨ। ਤਹੀ = ਉਥੇ, ਉਹਨਾਂ ਦੇ ਹਿਰਦੇ ਵਿਚ।(ਪਰ ਜੋ ਮਨੁੱਖ) ਇੱਕ (ਪਰਮਾਤਮਾ) ਨੂੰ ਸਿਮਰਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਹੁੰਦਾ ਹੈ।
 
चिति वसै राचै हरि नाइ ॥
Cẖiṯ vasai rācẖai har nā▫e.
When the Lord dwells in the consciousness, and one is absorbed in the Lord's Name,
ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੋ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ,
ਚਿਤਿ = ਚਿੱਤ ਵਿਚ। ਰਾਚੈ = (ਜੋ) ਮਸਤ ਹੁੰਦਾ ਹੈ। ਨਾਇ = ਨਾਮ ਵਿਚ।(ਜਿਸ ਜੀਵ ਦੇ) ਚਿੱਤ ਵਿਚ ਪ੍ਰਭੂ ਆ ਵੱਸਦਾ ਹੈ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ,
 
मुकति भइआ पति सिउ घरि जाइ ॥२३॥
Mukaṯ bẖa▫i▫ā paṯ si▫o gẖar jā▫e. ||23||
one is liberated, and returns home with honor. ||23||
ਉਹ ਮੋਖਸ਼ ਹੋ ਜਾਂਦਾ ਹੈ ਤੇ ਇੱਜ਼ਤ ਨਾਲ ਆਪਣੇ ਘਰ ਨੂੰ ਜਾਂਦਾ ਹੈ।
ਪਤਿ ਸਿਉ = ਇੱਜ਼ਤ ਨਾਲ। ਘਰਿ = ਘਰ ਵਿਚ ॥੨੩॥ਉਹ (ਮਾਇਕ ਭੋਗਾਂ ਤੋਂ) ਖ਼ਲਾਸੀ ਪਾ ਲੈਂਦਾ ਹੈ (ਤੇ ਇਥੋਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਂਦਾ ਹੈ ॥੨੩॥
 
छीजै देह खुलै इक गंढि ॥
Cẖẖījai ḏeh kẖulai ik gandẖ.
The body falls apart, when one knot is untied.
ਇਕ ਗੱਠ ਦੇ ਖੁਲ੍ਹ ਜਾਣ ਨਾਲ ਸਰੀਰ ਨਾਸ ਹੋ ਜਾਂਦਾ ਹੈ।
ਛੀਜੈ = ਨਾਸ ਹੋ ਜਾਂਦਾ ਹੈ। ਗੰਢਿ = (ਪ੍ਰਾਣਾਂ ਦੀ) ਗੰਢ।(ਹੇ ਪਾਂਡੇ!) ਸਾਰੇ ਜਗਤ ਵਿਚ ਫਿਰ ਕੇ ਵੇਖ ਲਵੋ, ਜਦੋਂ ਪ੍ਰਾਣੀ (ਦੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਂਦੀ ਹੈ,
 
छेआ नित देखहु जगि हंढि ॥
Cẖẖe▫ā niṯ ḏekẖhu jag handẖ.
Behold, the world is on the decline; it will be totally destroyed.
ਤੂੰ ਆਲੇ ਦੁਆਲੇ ਫ਼ਿਰ ਕੇ ਵੇਖ ਲੈ ਕਿ ਸੰਸਾਰ ਸਦੀਵੀ ਤੌਰ ਤੇ ਨਾਸਵੰਤ ਹੈ।
ਛੇਆ = {क्षय} ਨਾਸ, ਖੈ। ਜਗਿ = ਜਗਤ ਵਿਚ। ਹੰਢਿ = ਫਿਰ ਕੇ, ਭੌਂ ਕੇ।ਤਾਂ ਸਰੀਰ ਨਾਸ ਹੋ ਜਾਂਦਾ ਹੈ। ਮੌਤ (ਦਾ ਇਹ ਕੌਤਕ) ਨਿੱਤ ਵਰਤ ਰਿਹਾ ਹੈ।
 
धूप छाव जे सम करि जाणै ॥
Ḏẖūp cẖẖāv je sam kar jāṇai.
Only one who looks alike upon sunshine and shade
ਜੋ ਧੁੱਪ ਅਤੇ ਛਾਂ ਨੂੰ ਇੱਕ ਸਮਾਨ ਜਾਣਦਾ ਹੈ,
ਧੂਪ ਛਾਵ = ਦੁਖ ਸੁਖ। ਸਮ = ਬਰਾਬਰ।(ਹੇ ਪਾਂਡੇ!) ਜੇ ਮਨੁੱਖ (ਇਸ ਜੀਵਨ ਵਿਚ ਵਾਪਰਦੇ) ਦੁੱਖਾਂ ਸੁਖਾਂ ਨੂੰ ਇਕੋ ਜਿਹਾ ਕਰ ਕੇ ਸਮਝ ਲਏ,
 
बंधन काटि मुकति घरि आणै ॥
Banḏẖan kāt mukaṯ gẖar āṇai.
has his bonds shattered; he is liberated and returns home.
ਉਹ ਆਪਣੀਆਂ ਬੇੜੀਆਂ ਕੱਟ ਸੁੱਟਦਾ ਹੈ ਅਤੇ ਮੋਕਸ਼ ਹੋ ਜਾਂਦਾ ਹੈ (ਜਾਂ ਮੋਕਸ਼ ਨੂੰ ਆਪਣੇ ਘਰ ਲੈ ਆਉਂਦਾ ਹੈ)।
ਮੁਕਤਿ = ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ। ਘਰਿ = ਘਰ ਵਿਚ, ਮਨ ਵਿਚ। ਆਣੈ = ਲਿਆਉਂਦਾ ਹੈ।ਤਾਂ (ਮਾਇਆ ਦੇ) ਬੰਧਨਾਂ ਨੂੰ ਕੱਟ ਕੇ (ਮਾਇਕ ਭੋਗਾਂ ਤੋਂ) ਆਜ਼ਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ।
 
छाइआ छूछी जगतु भुलाना ॥
Cẖẖā▫i▫ā cẖẖūcẖẖī jagaṯ bẖulānā.
Maya is empty and petty; she has defrauded the world.
ਸ਼ੁਹਦੀ ਮਾਇਆ ਨੇ ਸੰਸਾਰ ਨੂੰ ਭੁਲਾ ਦਿੱਤਾ ਹੈ।
ਛੂਛੀ = ਥੋਥੀ, ਅੰਦਰੋਂ ਕੋਰੀ। ਛਾਇਆ = ਮਾਇਆ।(ਹੇ ਪਾਂਡੇ! ਗੁਪਾਲ ਨੂੰ ਵਿਸਾਰ ਕੇ) ਜਗਤ ਇਸ ਥੋਥੀ (ਭਾਵ, ਜੋ ਸਾਥ ਤੋੜ ਨਹੀਂ ਨਿਬਾਹੁੰਦੀ) ਮਾਇਆ (ਦੇ ਪਿਆਰ) ਵਿਚ ਕੁਰਾਹੇ ਪੈ ਰਿਹਾ ਹੈ,
 
लिखिआ किरतु धुरे परवाना ॥
Likẖi▫ā kiraṯ ḏẖure parvānā.
Such destiny is pre-ordained by past actions.
ਐਹੋ ਜੇਹੀ ਲਿਖਤਾਕਾਰ, ਪ੍ਰਾਨੀ ਦੇ ਪੂਰਬਲੇ ਕਰਮਾਂ ਅਨੁਸਾਰ ਮੁੱਢ ਤੋਂ ਲਿਖੀ ਹੋਈ ਹੈ।
ਧੁਰੇ = ਧੁਰ ਤੋਂ, ਸ਼ੁਰੂ ਤੋਂ। ਕਿਰਤੁ = ਕੀਤੇ ਹੋਏ ਕਰਮਾਂ ਦਾ ਸਮੂਹ।(ਜੀਵਾਂ ਦੇ ਮੱਥੇ ਉਤੇ ਇਹੀ) ਕਿਰਤ-ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ (ਭਾਵ, ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ-ਰੂਪ ਲੇਖ ਹੋਣ ਦੇ ਕਾਰਨ ਹੁਣ ਭੀ ਇਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ)।
 
छीजै जोबनु जरूआ सिरि कालु ॥
Cẖẖījai joban jarū▫ā sir kāl.
Youth is wasting away; old age and death hover above the head.
ਉਸ ਦੀ ਜੁਆਨੀ ਸਤਿਆਨਾਸ਼ ਹੋ ਜਾਊਗੀ ਅਤੇ ਉਸ ਦੇ ਸਿਰ ਉੱਤੇ ਬੁਢੇਪਾ ਤੇ ਮੌਤ ਮੰਡਲਾ ਰਹੇ ਹਨ।
ਜਰੂਆ = ਬੁਢੇਪਾ। ਸਿਰਿ = ਸਿਰ ਉਤੇ।(ਹੇ ਪਾਂਡੇ!) ਜਵਾਨੀ ਖ਼ਤਮ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਉਤੇ (ਖੜੀ ਜਾਪਦੀ ਹੈ),