Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

तीरथि नाईऐ सुखु फलु पाईऐ मैलु न लागै काई ॥
Ŧirath nā▫ī▫ai sukẖ fal pā▫ī▫ai mail na lāgai kā▫ī.
We bathe at sacred shrines of pilgrimage, and obtain the fruits of peace; not even an iota of filth sticks to us.
ਅਸੀਂ ਧਰਮ ਅਸਥਾਨਾਂ ਤੇ ਇਸ਼ਨਾਨ ਕਰਦੇ ਹਾਂ, ਆਰਾਮ ਚੈਨ ਦਾ ਮੇਵਾ ਹਾਸਲ ਕਰਦੇ ਹਾਂ ਅਤੇ ਸਾਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।
ਤੀਰਥਿ = ਤੀਰਥ ਉਤੇ।ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ ਮਿਲਦਾ ਹੈ 'ਸੁਖ', ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ।
 
गोरख पूतु लोहारीपा बोलै जोग जुगति बिधि साई ॥७॥
Gorakẖ pūṯ lohārīpā bolai jog jugaṯ biḏẖ sā▫ī. ||7||
this is the Way of Yoga." Luhaareepaa, the disciple of Gorakh says. ||7||
ਕੇਵਲ ਇਹ ਹੀ ਹੈ ਤ੍ਰੀਕਾ ਸੁਆਮੀ ਦੇ ਮਿਲਾਪ ਅੰਦਰ ਮਿਲਣ ਦਾ"। ਗੋਰਖ ਦਾ ਚੇਲਾ ਲੁਹਾਰੀਪਾ ਕਹਿੰਦਾ ਹੈ।
ਗੋਰਖ ਪੂਤੁ = ਗੋਰਖਨਾਥ ਦਾ ਚੇਲਾ। ਸਾਈ = ਇਹੀ ॥੭॥ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ ॥੭॥
 
हाटी बाटी नीद न आवै पर घरि चितु न डोलाई ॥
Hātī bātī nīḏ na āvai par gẖar cẖiṯ na dolā▫ī.
In the stores and on the road, do not sleep; do not let your consciousness covet anyone else's home.
(ਗੁਰੂ ਜੀ ਜੁਆਬ ਦਿੰਦੇ ਹਨ) ਘਰ ਅਤੇ ਬਾਹਰ ਤੂੰ ਸੁੱਤਾ ਨਾਂ ਰਹੁ ਅਤੇ ਆਪਣੇ ਮਨ ਨੂੰ ਹੋਰਸ ਦੇ ਗ੍ਰਹਿ ਦੀ ਹਿਰਸ ਨਾਂ ਕਰਨ ਦੇ।
ਡਲਾਈ = ਅੱਖਰ 'ਡ' ਦੇ ਨਾਲ ਦੋ 'ਲਗਾਂ' ਹਨ, (ੋ) ਅਤੇ (ੁ)। ਲਫ਼ਜ਼ ਦੀ ਅਸਲ 'ਲਗ' (ੋ) ਹੈ, ਪਰ ਇਥੇ ਛੰਦ ਦੀ ਚਾਲ ਨੂੰ ਪੂਰਾ ਰੱਖਣ ਲਈ (ੁ) ਪੜ੍ਹਨਾ ਹੈ।(ਗੁਰੂ ਜੀ ਦਾ ਕਥਨ) ਹੇ ਨਾਨਕ! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ ਵਿਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿਚ ਹੀ ਨਾਹ ਗ਼ਰਕ ਹੋ ਜਾਏ), ਪਰਾਏ ਘਰ ਵਿਚ ਮਨ ਨੂੰ ਡੋਲਣ ਨਾਹ ਦੇਵੇ;
 
बिनु नावै मनु टेक न टिकई नानक भूख न जाई ॥
Bin nāvai man tek na tik▫ī Nānak bẖūkẖ na jā▫ī.
Without the Name, the mind has no firm support; O Nanak, this hunger never departs.
ਨਾਮ ਦੇ ਬਾਝੋਂ ਮਨੂਆ ਪ੍ਰਸੰਨ ਅਤੇ ਨਿਹਚਲ ਨਹੀਂ ਹੁੰਦਾ ਅਤੇ ਹੇ ਨਾਨਕ, ਨਾਂ ਹੀ ਇਸ ਦੀ ਭੁੱਖ ਦੂਰ ਹੁੰਦੀ ਹੈ।
ਭੂਖ = ਤ੍ਰਿਸ਼ਨਾ, ਲਾਲਚ।(ਪਰ) ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ।
 
हाटु पटणु घरु गुरू दिखाइआ सहजे सचु वापारो ॥
Hāt pataṇ gẖar gurū ḏikẖā▫i▫ā sėhje sacẖ vāpāro.
The Guru has revealed the stores and the city within the home of my own heart, where I intuitively carry on the true trade.
ਗੁਰਾਂ ਨੇ ਮੈਨੂੰ ਦੁਕਾਨ ਅਤੇ ਸ਼ਹਿਰ ਮੇਰੇ ਹਿਰਦੇ ਅੰਦਰ ਹੀ ਵਿਖਾਲ ਦਿੱਤੇ ਹਨ ਜਿੱਥੇ ਮੈਂ ਸੁਖੈਨ ਹੀ ਸੰਚਾ ਵਣਜ ਕਰਦਾ ਹਾਂ।
ਹਾਟੁ = (ਅਸਲੀ ਵਪਾਰ 'ਨਾਮ' ਵਿਹਾਝਣ ਵਾਸਤੇ) ਦੁਕਾਨ। ਪਟਣੁ = ਸ਼ਹਿਰ। ਸਹਜੇ = ਸਹਿਜ, ਸਹਜ-ਅਵਸਥਾ ਵਿਚ ਟਿਕ ਕੇ, ਅਡੋਲ ਰਹਿ ਕੇ।(ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ) ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿਚ ਭੀ) ਅਡੋਲ ਰਹਿ ਕੇ 'ਨਾਮ' ਵਿਹਾਝਦਾ ਹੈ।
 
खंडित निद्रा अलप अहारं नानक ततु बीचारो ॥८॥
Kẖandiṯ niḏrā alap ahāraʼn Nānak ṯaṯ bīcẖāro. ||8||
Sleep little, and eat little; O Nanak, this is the essence of wisdom". ||8||
(ਯੋਗੀ ਆਖਦੇ ਹਨ) ਅਸੀਂ ਥੋੜਾ ਸੌਂਦੇ ਹਾਂ ਅਤੇ ਥੋੜਾ ਹੀ ਖਾਂਦੇ ਹਾਂ, ਇਹ ਹੈ, ਹੇ ਨਾਨਕ; 'ਯੋਗ' ਦੇ ਖਿਆਲ ਦਾ ਨਿਚੋੜ।
ਖੰਡਿਤ = ਘੱਟ ਕੀਤੀ ਹੋਈ। ਅਲਪ = ਥੋੜ੍ਹਾ ॥੮॥ਉਸ ਮਨੁੱਖ ਦੀ ਨੀਂਦ ਭੀ ਘੱਟ ਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ ਹੈ। (ਭਾਵ, ਉਹ ਚਸਕਿਆਂ ਵਿਚ ਨਹੀਂ ਪੈਂਦਾ) ॥੮॥
 
दरसनु भेख करहु जोगिंद्रा मुंद्रा झोली खिंथा ॥
Ḏarsan bẖekẖ karahu joginḏarā munḏrā jẖolī kẖinthā.
Wear the robes of the sect of Yogis who follow Gorakh; put on the ear-rings, begging wallet and patched coat.
ਤੂੰ ਯੋਗੀਆਂ ਦੇ ਸੁਆਮੀ ਗੋਰਖ ਦੇ ਮੱਤ ਦਾ ਧਾਰਮਕ ਲਿਬਾਸ ਪਹਿਰ ਅਤੇ ਕੰਨਾਂ ਦੀਆਂ ਮੁਰਕੀਆਂ, ਮੰਗਣ ਵਾਲੀ ਚਿੱਪੀ ਅਤੇ ਖੱਡਣੀ ਧਾਰਨ ਕਰ।
ਦਰਸਨੁ = ਮਤ। ਜੋਗਿੰਦ੍ਰਾ = ਜੋਗੀ-ਰਾਜ ਦਾ। ਖਿੰਥਾ = ਗੋਦੜੀ।ਨਾਨਕ ਆਖਦਾ ਹੈ (ਕਿ ਜੋਗੀ ਨੇ ਕਿਹਾ- ਹੇ ਨਾਨਕ!) ਜੋਗੀਆਂ ਦਾ ਮਤ ਸ੍ਵੀਕਾਰ ਕਰੋ, ਮੁੰਦ੍ਰਾ, ਝੋਲੀ ਤੇ ਗੋਦੜੀ ਪਹਿਨੋ।
 
बारह अंतरि एकु सरेवहु खटु दरसन इक पंथा ॥
Bārah anṯar ek sarevhu kẖat ḏarsan ik panthā.
Among the twelve schools of Yoga, ours is the highest; among the six schools of philosophy, ours is the best path.
ਛੇ ਫ਼ਲਸਫ਼ੇ ਦੇ ਮਾਰਗਾਂ ਵਿਚੋਂ ਸਾਡਾ ਇਕ ਯੋਗ ਮੱਤ ਹੈ! ਇਸ ਦੇ ਬਾਰਾਂ ਮਤਾਂ ਵਿਚੋਂ ਤੂੰ ਇਕ 'ਆਈ' ਮੱਤ ਨੂੰ ਇਖਤਿਆਰ ਕਰ।
ਬਾਰਹ = ਜੋਗੀਆਂ ਦੇ ੧੨ ਪੰਥ = ਰਾਵਲ, ਹੇਤੁ ਪੰਥ, ਪਾਵ ਪੰਥ, ਆਈ ਪੰਥ, ਗਮ੍ਯ ਪੰਥ, ਪਾਗਲ-ਪੰਥ, ਗੋਪਾਲ-ਪੰਥ, ਕੰਥੜੀ-ਪੰਥ, ਬਨ ਪੰਥ, ਧ੍ਵਜ ਪੰਥ, ਚੋਲੀ, ਦਾਸ ਪੰਥ। ਏਕੁ = ਇਕ 'ਆਈ ਪੰਥ', ਸਾਡਾ ਆਈ ਪੰਥ। ਸਰੇਵਹੁ = ਧਾਰਨ ਕਰੋ, ਕਬੂਲੋ। ਖਟੁ ਦਰਸਨ = ਛੇ ਭੇਖ: ਜੰਗਮ, ਜੋਗੀ, ਜੈਨੀ, ਸੰਨਿਆਸੀ, ਬੈਰਾਗੀ, ਬੈਸਨੋ। ਇਕ ਪੰਥਾ = ਸਾਡਾ ਜੋਗੀ-ਪੰਥ।ਛੇ ਭੇਖਾਂ ਵਿਚ ਇਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਹਨਾਂ ਵਿਚੋਂ ਸਾਡੇ 'ਆਈ ਪੰਥ' ਨੂੰ ਧਾਰਨ ਕਰੋ।
 
इन बिधि मनु समझाईऐ पुरखा बाहुड़ि चोट न खाईऐ ॥
In biḏẖ man samjā▫ī▫ai purkẖā bāhuṛ cẖot na kẖā▫ī▫ai.
This is the way to instruct the mind, so you will never suffer beatings again.
ਇਸ ਤਰੀਕੇ ਨਾਲ ਮਨ ਸੁਧਰ ਜਾਂਦਾ ਹੈ, ਹੇ ਪੁਰਸ਼! ਅਤੇ ਪ੍ਰਾਨੀ ਮੁੜ ਕੇ ਸੱਟਾਂ ਨਹੀਂ ਸਹਾਰਦਾ"।
ਪੁਰਖਾ = ਹੇ ਪੁਰਖ ਨਾਨਕ!ਹੇ ਪੁਰਖਾ! ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ (ਮਾਇਆ ਦੀ) ਚੋਟ ਨਹੀਂ ਖਾਈਦੀ।
 
नानकु बोलै गुरमुखि बूझै जोग जुगति इव पाईऐ ॥९॥
Nānak bolai gurmukẖ būjẖai jog jugaṯ iv pā▫ī▫ai. ||9||
Nanak speaks: the Gurmukh understands; this is the way that Yoga is attained. ||9||
ਨਾਨਕ ਕਹਿੰਦਾ ਹੈ ਕਿ ਗੁਰਾਂ ਦੀ ਦਇਆ ਦੁਆਰਾ ਸੁਆਮੀ ਅਨੁਭਵ ਕੀਤਾ ਜਾਂਦਾ ਹੈ ਅਤੇ ਕੇਵਲ ਹੇਠਲੀ ਵਿਧੀ ਅਨੂਸਾਰ ਹੀ 'ਅਸਲ ਯੋਗ' ਪਾਇਆ ਜਾਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ। {ਨੋਟ: ਇਹ ਲਫ਼ਜ਼ ਦੱਸਦਾ ਹੈ ਕਿ ਇਥੋਂ ਸਤਿਗੁਰੂ ਜੀ ਨੇ ਉੱਤਰ ਸ਼ੁਰੂ ਕਰ ਦਿੱਤਾ ਹੈ}। ਇਵ = ਇਸ ਤਰ੍ਹਾਂ (ਜਿਵੇਂ ਅਗਾਂਹ ਦੱਸਿਆ ਹੈ) ॥੯॥(ਉੱਤਰ:) ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਮਨੁੱਖ (ਮਨ ਨੂੰ ਸਮਝਾਣ ਦਾ ਢੰਗ) ਸਮਝਦਾ ਹੈ, ਜੋਗ ਦੀ ਜੁਗਤਿ ਇਸ ਤਰ੍ਹਾਂ ਲੱਭਦੀ ਹੈ (ਕਿ), ॥੯॥
 
अंतरि सबदु निरंतरि मुद्रा हउमै ममता दूरि करी ॥
Anṯar sabaḏ niranṯar muḏrā ha▫umai mamṯā ḏūr karī.
Let constant absorption in the Word of the Shabad deep within be your ear-rings; eradicate egotism and attachment.
ਆਪਣੇ ਹਿਰਦੇ ਅੰਦਰ ਇਕਰੱਸ ਨਾਮ ਨੂੰ ਟਿਕਾਉਣ ਅਤੇ ਹੰਕਾਰ ਤੇ ਲਗਨ ਦੇ ਤਿਆਗ ਨੂੰ, ਤੂੰ ਆਪਣੇ ਕੰਨਾਂ ਦੀਆਂ ਵਾਲੀਆਂ ਬਣਾ।
ਅੰਤਰਿ = (ਮਨ ਦੇ) ਅੰਦਰ। ਨਿਰੰਤਰਿ = ਨਿਰ-ਅੰਤਰਿ, ਇੱਕ-ਰਸ, ਮਤਵਾਤਰ, ਸਦਾ। ਮਮ = ਮੇਰਾ। ਮਮਤਾ = ਮੇਰ-ਪਨ, ਅਪਣੱਤ, ਦੁਨੀਆਵੀ ਪਦਾਰਥਾਂ ਨੂੰ ਆਪਣਾ ਬਨਾਣ ਦਾ ਖ਼ਿਆਲ।ਮਨ ਵਿਚ ਸਤਿਗੁਰੂ ਦੇ ਸ਼ਬਦ ਨੂੰ ਇੱਕ-ਰਸ ਵਸਾਣਾ-ਇਹ (ਕੰਨਾਂ ਵਿਚ) ਮੁੰਦ੍ਰਾਂ (ਪਾਉਣੀਆਂ) ਹਨ, (ਜੋ ਮਨੁੱਖ ਗੁਰ-ਸ਼ਬਦ ਨੂੰ ਵਸਾਂਦਾ ਹੈ ਉਹ) ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ;
 
कामु क्रोधु अहंकारु निवारै गुर कै सबदि सु समझ परी ॥
Kām kroḏẖ ahaʼnkār nivārai gur kai sabaḏ so samajẖ parī.
Discard sexual desire, anger and egotism, and through the Word of the Guru's Shabad, attain true understanding.
ਤੂੰ ਆਪਣੀ ਵਿਸ਼ੇ ਭੇਗ ਲਾਲਸਾ, ਗੁਸੇ ਅਤੇ ਸਵੈ-ਹੰਗਤਾ ਨੂੰ ਛੱਡ ਦੇ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਤੈਨੂੰ ਸ੍ਰੇਸ਼ਟ ਗਿਆਨ ਪ੍ਰਾਪਤ ਹੋ ਜਾਵੇਗਾ।
ਨਿਵਾਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਸੁ = ਚੰਗੀ।ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ।
 
खिंथा झोली भरिपुरि रहिआ नानक तारै एकु हरी ॥
Kẖinthā jẖolī bẖaripur rahi▫ā Nānak ṯārai ek harī.
For your patched coat and begging bowl, see the Lord God pervading and permeating everywhere; O Nanak, the One Lord will carry you across.
ਤੂੰ ਸੁਆਮੀ ਨੂੰ ਹਰ ਥਾਂ ਹੀ ਪਰੀਪੂਰਨ ਵੇਖ। ਇਸ ਨੂੰ ਤੂੰ ਆਪਣੀ ਖਫਣੀ ਅਤੇ ਮੰਗਣ ਵਾਲਾ ਠੂਠਾ ਬਣਾ। ਇਸ ਤਰ੍ਹਾਂ, ਹੇ ਨਾਨਕ, ਇੱਕ ਸਾਹਿਬ ਤੇਰਾ ਪਾਰ ਉਤਾਰਾਕਰ ਦੇਵੇਗਾ।
ਭਰਿ ਪੁਰਿ = ਭਰਪੂਰ, ਨਕਾ-ਨਕ, ਸਭ ਥਾਈਂ ਮੌਜੂਦ।ਹੇ ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ।
 
साचा साहिबु साची नाई परखै गुर की बात खरी ॥१०॥
Sācẖā sāhib sācẖī nā▫ī parkẖai gur kī bāṯ kẖarī. ||10||
True is our Lord and Master, and True is His Name. Analyze it, and you shall find the Word of the Guru to be True. ||10||
ਸੱਚਾ ਹੈ ਸੁਆਮੀ, ਸੱਚਾ ਹੈ ਉਸ ਦਾ ਨਾਮ ਪਰਖਣ ਤੇ ਸੱਚੀ ਹੀ ਤੂੰ ਪਾਵੇਗਾਂ ਗੁਰਾਂ ਦੀ ਬਾਣੀ ਨੂੰ ਭੀ।
ਸਾਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ। (ਨੋਟ: ਅਰਬੀ ਲਫ਼ਜ਼ 'स्ना' ਤੋਂ ਦੋ ਪੰਜਾਬੀ ਰੂਪ ਹਨ, 'ਅਸਨਾਈ' ਅਤੇ 'ਨਾਈ'। ਵੇਖੋ 'ਗੁਰਬਾਣੀ ਵਿਆਕਰਣ')। ਖਰੀ ਬਾਤ = ਖਰੀ ਗੱਲ ਦੀ ਰਾਹੀਂ, ਸੱਚੇ ਸ਼ਬਦ ਦੀ ਰਾਹੀਂ ॥੧੦॥ਸਤਿਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਹ ਮਨੁੱਖ ਇਹ ਨਿਰਨਾ ਕਰ ਲੈਂਦਾ ਹੈ ਕਿ ਇਕ ਪਰਮਾਤਮਾ ਹੀ (ਮਾਇਆ ਦੀ ਚੋਟ ਤੋਂ) ਬਚਾਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਜਿਸ ਦੀ ਵਡਿਆਈ ਭੀ ਸਦਾ ਟਿਕੀ ਰਹਿਣ ਵਾਲੀ ਹੈ ॥੧੦॥
 
ऊंधउ खपरु पंच भू टोपी ॥
Ūʼnḏẖa▫o kẖapar pancẖ bẖū topī.
Let your mind turn away in detachment from the world, and let this be your begging bowl. Let the lessons of the five elements be your cap.
ਦੁਨੀਆਂ ਵਲੋਂ ਮੋੜਾ ਪਾ ਲੈਣ ਨੂੰ, ਤੂੰ ਆਪਣਾ ਭਿਖਾਰੀ ਦਾ ਪਿਆਲਾ ਬਣਾ ਅਤੇ ਪੰਜਾਂ ਤੱਤਾਂ ਦੇ ਸਾਰ ਅੰਸ਼ ਨੂੰ ਆਪਣੀ ਟੋਪੀ।
ਊਂਧਉ = ਉਲਟਿਆ ਹੋਇਆ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜਿਆ ਹੋਇਆ। ਖਪਰੁ = ਜੋਗੀ ਜਾਂ ਮੰਗਤੇ ਦਾ ਉਹ ਪਿਆਲਾ ਜਿਸ ਵਿਚ ਭਿੱਖਿਆ ਪੁਆਂਦਾ ਹੈ। ਭੂ = ਤੱਤ। ਪੰਚਭੂ = ਪੰਜਾਂ ਤੱਤਾਂ ਦੇ ਉਪਕਾਰੀ ਗੁਣ = (ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ ਮੈਲ ਸਾੜਨਾ; ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ; ਧਰਤੀ ਦੀ ਧੀਰਜ)।ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ ਹੋਈ ਸੁਰਤ ਉਸ (ਮਨੁੱਖ) ਦਾ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ,
 
कांइआ कड़ासणु मनु जागोटी ॥
Kāʼn▫i▫ā kaṛāsaṇ man jāgotī.
Let the body be your meditation mat, and the mind your loin cloth.
ਸ਼ਰੀਰ ਨੂੰ ਸਚੇਤ ਰੱਖਣ ਦੀ ਤੇਰੀ ਘਾਅ ਦੀ ਫੂੜ੍ਹੀ ਹੋਵੇ ਅਤੇ ਮਨੂਏ ਨੂੰ ਕਾਬੂ ਰੱਖਣ ਦਾ ਤੇਰਾ ਲੰਗੋਟਾ।
ਕੜਾਸਣੁ = ਕਟ ਦਾ ਆਸਣ। ਕਟ = ਫੂਹੜੀ (a straw mat)। ਜਾਗੋਟੀ = ਲੰਗੋਟੀ।ਸਰੀਰ (ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ) ਉਸ ਦਾ ਦੱਭ ਦਾ ਆਸਣ ਹੈ, (ਵੱਸ ਵਿਚ ਆਇਆ ਹੋਇਆ) ਮਨ ਉਸ ਦੀ ਲੰਗੋਟੀ ਹੈ,
 
सतु संतोखु संजमु है नालि ॥
Saṯ sanṯokẖ sanjam hai nāl.
Let truth, contentment and self-discipline be your companions.
ਪਵਿੱਤਰਤਾ, ਸੰਤੁਸ਼ਟਤਾ ਅਤੇ ਸਵੈ-ਜ਼ਬਤ, ਤੇਰੇ ਸਾਥੀ ਹੋਣ।
xxxਸਤ ਸੰਤੋਖ ਤੇ ਸੰਜਮ ਉਸ ਦੇ ਨਾਲ (ਤਿੰਨ ਚੇਲੇ) ਹਨ
 
नानक गुरमुखि नामु समालि ॥११॥
Nānak gurmukẖ nām samāl. ||11||
O Nanak, the Gurmukh dwells on the Naam, the Name of the Lord. ||11||
ਇਸ ਤਰ੍ਹਾਂ ਬ੍ਰਹਮ-ਬੇਤਾ ਹੋ, ਹੇ ਨਾਨਕ! ਪ੍ਰਾਨੀ ਨਾਮ ਦਾ ਸਿਮਰਨ ਕਰਦਾ ਹੈ।
ਗੁਰਮੁਖਿ = ਗੁਰੂ ਦੀ ਰਾਹੀਂ। ਸਮਾਲਿ = ਸਮਾਲੇ, ਸਮ੍ਹਾਲਦਾ ਹੈ ॥੧੧॥ਹੇ ਨਾਨਕ! (ਜੋ ਮਨੁੱਖ) ਗੁਰੂ ਦੀ ਰਾਹੀਂ (ਪ੍ਰਭੂ ਦਾ) ਨਾਮ ਯਾਦ ਕਰਦਾ ਹੈ ॥੧੧॥
 
कवनु सु गुपता कवनु सु मुकता ॥
Kavan so gupṯā kavan so mukṯā.
Who is hidden? Who is liberated?
(ਯੋਗੀ ਪੁਛਦੇ ਹਨ) ਪ੍ਰ. 12: ਕੌਣ ਅਦ੍ਰਿਸ਼ਟ ਹੈ? ਪ੍ਰ. 13: ਕੌਣ ਬੰਦਖ਼ਲਾਸ ਹੈ?
ਗੁਪਤਾ = ਲੁਕਿਆ ਹੋਇਆ।(ਪ੍ਰਸ਼ਨ:) ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ?
 
कवनु सु अंतरि बाहरि जुगता ॥
Kavan so anṯar bāhar jugṯā.
Who is united, inwardly and outwardly?
ਪ੍ਰ. 14: ਉਹ ਕੌਣ ਹੈ ਜੇ ਅੰਦਰੋਂ ਅਤੇ ਬਾਹਰੋਂ ਜੁੜਿਆ ਹੋਇਆ ਹੈ?
ਅੰਤਰਿ = ਅੰਦਰੋਂ। ਬਾਹਰਿ = ਬਾਹਰੋਂ। ਅੰਤਰਿ ਬਾਹਰਿ = (ਭਾਵ,) ਮਨ ਦੀ ਰਾਹੀਂ ਅਤੇ ਸਰੀਰ ਦੀ ਰਾਹੀਂ। ਜੁਗਤਾ = ਜੁੜਿਆ ਹੋਇਆ, ਮਿਲਿਆ ਹੋਇਆ।ਉਹ ਕੌਣ ਹੈ ਜੋ ਅੰਦਰੋਂ ਬਾਹਰੋਂ (ਭਾਵ, ਜਿਸ ਦਾ ਮਨ ਭੀ ਤੇ ਸਰੀਰਕ ਇੰਦ੍ਰੇ ਭੀ ਮਿਲੇ ਹੋਏ ਹਨ) ਮਿਲਿਆ ਹੋਇਆ ਹੈ?
 
कवनु सु आवै कवनु सु जाइ ॥
Kavan so āvai kavan so jā▫e.
Who comes, and who goes?
ਪ੍ਰ. 15: ਉਹ ਕੌਣ ਹੈ ਜੋ ਆਉਂਦਾ ਹੈ? ਪ੍ਰ. 16: ਉਹ ਕੌਣ ਹੈ ਜੋ ਜਾਂਦਾ ਹੈ?
ਆਵੈ ਜਾਇ = ਜੰਮਦਾ ਮਰਦਾ।(ਸਦਾ) ਜੰਮਦਾ ਮਰਦਾ ਕੌਣ ਹੈ?
 
कवनु सु त्रिभवणि रहिआ समाइ ॥१२॥
Kavan so ṯaribẖavaṇ rahi▫ā samā▫e. ||12||
Who is permeating and pervading the three worlds?" ||12||
ਪ੍ਰ. 17: ਉਹ ਕੌਣ ਹੈ ਜੋ ਤਿਨ੍ਹਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ?
ਤ੍ਰਿਭਵਣ = ਤਿੰਨਾਂ ਭਵਨਾਂ ਦੇ ਮਾਲਕ ਵਿਚ, ਤਿੰਨ-ਭਵਨਾਂ-ਵਿਚ-ਵਿਆਪਕ ਪ੍ਰਭੂ ਵਿਚ {ਤਿੰਨ ਭਵਨ = ਆਕਾਸ਼, ਮਾਤ ਲੋਕ ਤੇ ਪਾਤਾਲ ਸੰ: ਤ੍ਰਿਭਵਨ} ॥੧੨॥ਤ੍ਰਿਲੋਕੀ ਦੇ ਨਾਥ ਵਿਚ ਲੀਨ ਕੌਣ ਹੈ? ॥੧੨॥
 
घटि घटि गुपता गुरमुखि मुकता ॥
Gẖat gẖat gupṯā gurmukẖ mukṯā.
He is hidden within each and every heart. The Gurmukh is liberated.
(ਗੁਰੂ ਜੀ ਜੁਆਬ ਦਿੰਦੇ ਹਨ) ਉ. 12: ਜੋ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ, ਉਹ ਹੀ ਅਦ੍ਰਿਸ਼ਟ ਹੈ। ਉ. 13: ਗੁਰੂ ਅਨੁਸਾਰੀ ਬੰਦਖ਼ਲਾਸ ਹੈ।
ਘਟਿ ਘਟਿ = ਹਰੇਕ ਘਟ ਵਿਚ (ਵਰਤਣ ਵਾਲਾ ਪ੍ਰਭੂ)। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ।(ਉੱਤਰ:) ਜੋ (ਪ੍ਰਭੂ) ਹਰੇਕ ਸਰੀਰ ਵਿਚ ਮੌਜੂਦ ਹੈ ਉਹ ਗੁਪਤ ਹੈ; ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ।
 
अंतरि बाहरि सबदि सु जुगता ॥
Anṯar bāhar sabaḏ so jugṯā.
Through the Word of the Shabad, one is united, inwardly and outwardly.
ਉ. 14: ਉਹ ਗੁਰੂ ਅਨੁਸਾਰੀ ਹੀ ਅੰਦਰੋਂ ਅਤੇ ਬਾਹਰੋਂ ਨਾਮ ਨਾਲ ਜੁੜਿਆ ਹੋਇਆ ਹੈ।
ਸਬਦਿ = ਸ਼ਬਦ ਵਿਚ (ਜੁੜਿਆ ਹੋਇਆ)।ਜੋ ਮਨੁੱਖ ਗੁਰ-ਸ਼ਬਦ ਵਿਚ ਜੁੜਿਆ ਹੈ ਉਹ ਮਨ ਤੇ ਤਨ ਕਰ ਕੇ (ਪ੍ਰਭੂ ਵਿਚ) ਜੁੜਿਆ ਹੋਇਆ ਹੈ।
 
मनमुखि बिनसै आवै जाइ ॥
Manmukẖ binsai āvai jā▫e.
The self-willed manmukh perishes, and comes and goes.
ਉ. 15: ਆਪ ਹੁਦਰਾ ਨਾਸ ਹੁੰਦਾ ਤੇ ਜੰਮਦਾ ਮਰਦਾ ਹੈ। ਉ. 16: ਆਪ ਹੁਦਰਾ ਹੀ ਹੈ ਜੋ ਜਾਂਦਾ ਹੈ।
ਬਿਨਸੈ = ਨਾਸ ਹੁੰਦਾ ਹੈ।ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।
 
नानक गुरमुखि साचि समाइ ॥१३॥
Nānak gurmukẖ sācẖ samā▫e. ||13||
O Nanak, the Gurmukh merges in Truth". ||13||
ਉ. 17: ਨਾਨਕ, ਗੁਰੂ-ਅਨੁਸਾਰੀ ਜਾਣਦਾ ਹੈ ਕਿ ਸੱਚਾ ਸੁਆਮੀ ਤਿੰਨਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧੩॥ਹੇ ਨਾਨਕ! ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧੩॥
 
किउ करि बाधा सरपनि खाधा ॥
Ki▫o kar bāḏẖā sarpan kẖāḏẖā.
How is one placed in bondage, and consumed by the serpent of Maya?
(ਯੋਗੀ ਪੁਛਦੇ ਹਨ) ਪ੍ਰ. 18: ਬੰਦਾ ਕਿਸ ਤਰ੍ਹਾਂ ਜਕੜਿਆ ਹੋਇਆ ਹੈ ਅਤੇ ਮਾਇਆ ਨਾਗਣ ਉਸ ਨੂੰ ਕਿਵੇਂ ਖਾ ਜਾਂਦੀ ਹੈ?
ਸਰਪਨਿ = ਸਪਣੀ, ਮਾਇਆ।(ਪ੍ਰਸ਼ਨ:) (ਇਹ ਜੀਵ) ਕਿਵੇਂ (ਐਸਾ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹ ਅੱਗੋਂ ਆਪਣੇ ਬਚਾ ਲਈ ਭੱਜ ਭੀ ਨਹੀਂ ਸਕਦਾ)?
 
किउ करि खोइआ किउ करि लाधा ॥
Ki▫o kar kẖo▫i▫ā ki▫o kar lāḏẖā.
How does one lose, and how does one gain?
ਪ੍ਰ. 19: ਇਨਸਾਨ ਕਿਸ ਤਰ੍ਹਾਂ ਗੁਆ ਲੈਂਦਾ ਹੈ? ਪ੍ਰ. 20: ਉਹ ਕਿਸ ਤਰ੍ਹਾਂ ਲਾਭ ਉਠਾਉਂਦਾ ਹੈ?
ਕਿਉ ਕਰਿ = ਕਿਵੇਂ?(ਇਸ ਜੀਵ ਨੇ) ਕਿਵੇਂ (ਆਪਣੇ ਜੀਵਨ ਦਾ ਲਾਭ) ਗੰਵਾ ਲਿਆ ਹੈ? ਕਿਵੇਂ (ਮੁੜ ਉਹ ਲਾਹਾ) ਲੱਭ ਸਕੇ?
 
किउ करि निरमलु किउ करि अंधिआरा ॥
Ki▫o kar nirmal ki▫o kar anḏẖi▫ārā.
How does one become immaculate and pure? How is the darkness of ignorance removed?
ਪ੍ਰ. 21: ਇਨਸਾਨ ਕਿਸ ਤਰ੍ਹਾਂ ਪਵਿੱਤਰ ਹੁੰਦਾ ਹੈ? ਪ੍ਰ. 22: ਕਿਸ ਤਰ੍ਹਾਂ ਉਸ ਦਾ ਅਨ੍ਹੇਰਾ ਦੂਰ ਹੁੰਦਾ ਹੈ?
xxx(ਇਹ ਜੀਵ) ਕਿਵੇਂ ਪਵਿਤ੍ਰ ਹੋ ਸਕੇ? ਕਿਵੇਂ (ਇਸ ਦੇ ਅੱਗੇ) ਹਨੇਰਾ (ਟਿਕਿਆ ਹੋਇਆ) ਹੈ?
 
इहु ततु बीचारै सु गुरू हमारा ॥१४॥
Ih ṯaṯ bīcẖārai so gurū hamārā. ||14||
One who understands this essence of reality is our Guru." ||14||
ਜੋ ਇਸ ਅਸੀਲਅਤ ਨੂੰ ਸਮਝਦਾ ਹੈ, ਉਹ ਸਾਡਾ ਧਾਰਮਕ ਉਸਤਾਦ (ਗੁਰੂ) ਹੈ।
ਸੁ ਗੁਰੂ ਹਮਾਰਾ = ਉਹ ਸਾਡਾ ਗੁਰੂ ਹੈ, ਅਸੀਂ ਉਸ ਨੂੰ ਆਪਣਾ ਗੁਰੂ ਮੰਨਾਂਗੇ, ਅਸੀਂ ਉਸ ਅੱਗੇ ਸਿਰ ਨਿਵਾਵਾਂਗੇ ॥੧੪॥ਜੋ ਇਸ ਅਸਲੀਅਤ ਨੂੰ (ਠੀਕ ਤਰ੍ਹਾਂ) ਵਿਚਾਰੇ, ਸਾਡੀ ਉਸ ਨੂੰ ਨਮਸਕਾਰ ਹੈ ॥੧੪॥
 
दुरमति बाधा सरपनि खाधा ॥
Ḏurmaṯ bāḏẖā sarpan kẖāḏẖā.
Man is bound by evil-mindedness, and consumed by Maya, the serpent.
(ਗੁਰੂ ਜੀ ਉਤਰ ਦਿੰਦੇ ਹਨ) ਉ. 18: ਖੋਟੀ ਬੁੱਧੀ ਬੰਦੇ ਨੂੰ ਜੱਕੜ ਲੈਂਦੀ ਹੈ ਤਦ ਨਾਗਣ ਉਸ ਨੂੰ ਖਾ ਜਾਂਦੀ ਹੈ।
xxx(ਉੱਤਰ:) (ਇਹ ਜੀਵ) ਭੈੜੀ ਮੱਤ ਵਿਚ (ਇਉਂ) ਬੱਝਾ ਪਿਆ ਹੈ ਕਿ ਸਪਣੀ (ਮਾਇਆ ਇਸ ਨੂੰ) ਖਾਈ ਜਾ ਰਹੀ ਹੈ (ਤੇ ਇਹਨਾਂ ਚਸਕਿਆਂ ਵਿਚੋਂ ਇਸ ਦਾ ਨਿਕਲਣ ਨੂੰ ਜੀ ਨਹੀਂ ਕਰਦਾ);
 
मनमुखि खोइआ गुरमुखि लाधा ॥
Manmukẖ kẖo▫i▫ā gurmukẖ lāḏẖā.
The self-willed manmukh loses, and the Gurmukh gains.
ਉ. 19: ਅਧਰਮੀ ਗੁਆ ਲੈਂਦਾ ਹੈ। ਉ. 20 ਪਵਿੱਤਰ ਪੁਰਸ਼ ਲਾਭ ਉਠਾਉਂਦਾ ਹੈ।
xxxਮਨ ਦੇ ਪਿੱਛੇ ਲੱਗਣ ਵਾਲੇ ਨੇ (ਜੀਵਨ ਦਾ ਲਾਹਾ) ਗਵਾ ਲਿਆ ਹੈ, ਤੇ, ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਖੱਟ ਲਿਆ ਹੈ।
 
सतिगुरु मिलै अंधेरा जाइ ॥
Saṯgur milai anḏẖerā jā▫e.
Meeting the True Guru, darkness is dispelled.
ਉ. 22: ਸੱਚੇ ਗੁਰਾਂ ਨੂੰ ਭੋਟਣ ਦੁਆਰਾ ਬੰਦੇ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
xxx(ਮਾਇਆ ਦੇ ਚਸਕਿਆਂ ਦਾ) ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ (ਭਾਵ, ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਲੱਗ ਪਏ)।
 
नानक हउमै मेटि समाइ ॥१५॥
Nānak ha▫umai met samā▫e. ||15||
O Nanak, eradicating egotism, one merges in the Lord. ||15||
ਉ. 21: ਨਾਨਕ, ਆਪਣਾ ਹੰਕਾਰ ਮੰਸ ਕੇ ਪ੍ਰਾਨੀ ਪਵਿੱਤਰ ਹੋ, ਸਾਈਂ ਅੰਦਰ ਲੀਨ ਹੋ ਜਾਂਦਾ ਹੈ।
ਮੇਟਿ = ਮਿਟਾ ਕੇ। (ਸੁੰਨ = ਸੰ: ਸ਼ੂਨਯ) ਅਫੁਰ ਪਰਮਾਤਮਾ, ਨਿਰਗੁਣ-ਸਰੂਪ ਪ੍ਰਭੂ ॥੧੫॥ਹੇ ਨਾਨਕ! (ਮਨੁੱਖ) ਹਉਮੈ ਮਿਟਾ ਕੇ ਹੀ ਪ੍ਰਭੂ ਵਿਚ ਲੀਨ ਹੋ ਸਕਦਾ ਹੈ ॥੧੫॥
 
सुंन निरंतरि दीजै बंधु ॥
Sunn niranṯar ḏījai banḏẖ.
Focused deep within, in perfect absorption,
ਜੇਕਰ ਬੰਦਾ ਆਪਣੀ ਆਤਮਾ ਨੂੰ ਸੁਆਮੀ ਅੰਦਰ ਜੋੜ ਲਵੇ,
ਨਿਰੰਤਰਿ = ਇੱਕ-ਰਸ, ਲਗਾਤਾਰ। ਬੰਧੁ = ਬੰਨ੍ਹ, ਰੋਕ, ਬੰਨਾ।(ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿਚ) ਇਕ-ਰਸ ਅਫੁਰ ਪਰਮਾਤਮਾ (ਦੀ ਯਾਦ) ਦਾ ਇਕ ਅਤੁੱਟ ਬੰਨਾ ਬਣਾ ਦੇਈਏ,
 
उडै न हंसा पड़ै न कंधु ॥
Udai na hansā paṛai na kanḏẖ.
the soul-swan does not fly away, and the body-wall does not collapse.
ਤਦ ਉਸ ਦਾ ਰਾਜਹੰਸ ਮਨ ਉਡਦਾ ਨਹੀਂ, ਨਾਂ ਹੀ ਉਸ ਦੀ ਦੇਹ ਦੀ ਦੀਵਾਰ ਡਿਗਦੀ ਹੈ।
ਉਡੈ ਨ = ਭਟਕਦਾ ਨਹੀਂ। ਹੰਸਾ = ਜੀਵ, ਮਨ। ਕੰਧੁ = ਸਰੀਰ। ਨ ਪੜੈ = ਨਹੀਂ ਢਹਿੰਦਾ, ਛਿੱਜਦਾ ਨਹੀਂ।(ਤਾਂ ਫਿਰ ਮਾਇਆ ਦੀ ਖ਼ਾਤਰ) ਮਨ ਭਟਕਦਾ ਨਹੀਂ, ਤੇ ਸਰੀਰ ਭੀ ਛਿੱਜਦਾ ਨਹੀਂ (ਭਾਵ, ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ)।
 
सहज गुफा घरु जाणै साचा ॥
Sahj gufā gẖar jāṇai sācẖā.
Then, one knows that his true home is in the cave of intuitive poise.
ਤਦ ਉਹ ਅਡੋਲਤਾ ਦੀ ਕੰਦਰਾ ਨੂੰ ਆਪਣਾ ਅਸਲੀ ਗ੍ਰਹਿ ਖ਼ਿਆਲ ਕਰਦਾ ਹੈ।
ਸਹਜ = ਮਨ ਦੀ ਉਹ ਹਾਲਤ ਜਦੋਂ ਇਹ ਅਡੋਲ ਹੈ, ਅਡੋਲਤਾ।ਜੋ ਮਨੁੱਖ ਸਹਜ-ਅਵਸਥਾ ਦੀ ਗੁਫ਼ਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ (ਭਾਵ, ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ),
 
नानक साचे भावै साचा ॥१६॥
Nānak sācẖe bẖāvai sācẖā. ||16||
O Nanak, the True Lord loves those who are truthful. ||16||
ਨਾਨਕ ਸੱਚਾ ਸੁਆਮੀ ਸੱਚੇ ਪੁਰਸ਼ ਨੂੰ ਪਿਆਰ ਕਰਦਾ ਹੈ।
xxx॥੧੬॥ਹੇ ਨਾਨਕ! ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ ॥੧੬॥
 
किसु कारणि ग्रिहु तजिओ उदासी ॥
Kis kāraṇ garihu ṯaji▫o uḏāsī.
Why have you left your house and become a wandering Udaasee?
(ਯੋਗੀ ਪੁਛਦੇ ਹਨ) ਪ੍ਰ. 23: ਕੀ ਸਬੱਬ ਹੈ ਕਿ ਆਪਣੇ ਘਰ ਨੂੰ ਛੱਡ ਕੇ ਤੂੰ ਵੈਰਾਗੀ ਹੋ ਗਿਆ ਹੈਂ।
ਕਿਸੁ ਕਾਰਣੁ = ਕਾਹਦੇ ਲਈ? ਤਜਿਓ = ਤਿਆਗਿਆ ਸੀ। ਉਦਾਸੀ = ਵਿਰਕਤ ਹੋ ਕੇ।(ਪ੍ਰਸ਼ਨ:) (ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ 'ਉਦਾਸੀ' ਬਣੇ ਸੀ?
 
किसु कारणि इहु भेखु निवासी ॥
Kis kāraṇ ih bẖekẖ nivāsī.
Why have you adopted these religious robes?
ਪ੍ਰ. 24: ਕੀ ਸਬੱਬ ਹੈ ਕਿ ਤੂੰ ਇਹ ਲਿਬਾਸ ਧਾਰਨ ਕੀਤਾ ਹੈ।
ਨਿਵਾਸੀ = ਧਾਰਨ ਵਾਲੇ (ਹੋਏ ਸੀ)।ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ?
 
किसु वखर के तुम वणजारे ॥
Kis vakẖar ke ṯum vaṇjāre.
What merchandise do you trade?
ਪ੍ਰ. 25: ਤੂੰ ਕਿਹੜੇ ਸੌਦੇ ਸੂਤ ਦਾ ਗਾਹਕ ਹੈਂ?
ਵਣਜਾਰੇ = ਵਪਾਰੀ।ਤੁਸੀ ਕਿਸ ਸੌਦੇ ਦੇ ਵਪਾਰੀ ਹੋ?
 
किउ करि साथु लंघावहु पारे ॥१७॥
Ki▫o kar sāth langẖāvahu pāre. ||17||
How will you carry others across with you?" ||17||
ਪ੍ਰ. 26: ਤੂੰ ਆਪਣੇ ਪੰਬ ਦਾ ਕਿਸ ਤਰ੍ਹਾਂ ਪਾਰ ਉਤਾਰਾ ਕਰੇਗਾਂ?
ਸਾਥੁ = (ਸੰ. ਸਾਰਥੁ) ਕਾਫ਼ਲਾ। {ਨੋਟ: ਲਫ਼ਜ਼ "ਸਾਥੁ" ਅਤੇ "ਸਾਥਿ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਸਾਥੁ' ਨਾਂਵ ਹੈ, ਅਤੇ 'ਸਾਥਿ' ਸੰਬੰਧਕ ਹੈ। ਵੇਖੋ 'ਗੁਰਬਾਣੀ ਵਿਆਕਰਣ'} ॥੧੭॥(ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ 'ਦੁਤਰ ਸਾਗਰ' ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)? ॥੧੭॥
 
गुरमुखि खोजत भए उदासी ॥
Gurmukẖ kẖojaṯ bẖa▫e uḏāsī.
I became a wandering Udaasee, searching for the Gurmukhs.
(ਗੁਰੂ ਜੀ ਜੁਆਬ ਦਿੰਦੇ ਹਨ) ਉ. 23: ਸੰਤਾਂ ਦੀ ਤਲਾਸ਼ ਵਿੱਚ ਮੈਂ ਵੈਰਾਗੀ ਹੋ ਗਿਆ ਹਾਂ।
ਭਏ = ਬਣੇ ਸਾਂ।(ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ,
 
दरसन कै ताई भेख निवासी ॥
Ḏarsan kai ṯā▫ī bẖekẖ nivāsī.
I have adopted these robes seeking the Blessed Vision of the Lord's Darshan.
ਉ. 24: ਸਾਹਿਬ ਦੇ ਦੀਦਾਰ ਦੀ ਖ਼ਾਤਰ ਮੈਂ ਇਹ ਭੇਸ ਧਾਰਨ ਕੀਤਾ ਹੈ।
ਕੈ ਤਾਈ = ਦੀ ਖ਼ਾਤਰ। ਦਰਸਨ = ਗੁਰਮੁਖਾਂ ਦਾ ਦਰਸ਼ਨ।ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ।
 
साच वखर के हम वणजारे ॥
Sācẖ vakẖar ke ham vaṇjāre.
I trade in the merchandise of Truth.
ਉ. 25: ਮੈਂ ਸੱਚੇ ਸੌਦੇ ਸੂਤ ਦਾ ਵਾਪਾਰੀ ਹਾਂ।
xxxਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ।
 
नानक गुरमुखि उतरसि पारे ॥१८॥
Nānak gurmukẖ uṯras pāre. ||18||
O Nanak, as Gurmukh, I carry others across. ||18||
ਉ. 26: ਗੁਰਾਂ ਦੀ ਦਇਆ ਰਾਹੀਂ ਮੈਂ ਆਪਦੇ ਪੰਥ ਦਾ ਪਾਰ ਉਤਾਰਾ ਕਰ ਦਿਆਂਗਾ।
xxx॥੧੮॥ਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ('ਦੁਤਰ ਸਾਗਰ' ਤੋਂ) ਪਾਰ ਲੰਘਦਾ ਹੈ ॥੧੮॥
 
कितु बिधि पुरखा जनमु वटाइआ ॥
Kiṯ biḏẖ purkẖā janam vatā▫i▫ā.
How have you changed the course of your life?
(ਯੋਗੀ ਪੁਛਦੇ ਹਨ) ਪ੍ਰ. 27: ਕਿਸ ਤਰੀਕੇ ਦੁਆਰਾ, ਹੇ ਪੁਰਸ਼! ਤੂੰ ਆਪਣੇ ਜੀਵਨ ਦਾ ਰੁਖ ਬਦਲਿਆ ਹੈ?
ਕਿਤੁ ਬਿਧਿ = ਕਿਸ ਤਰੀਕੇ ਨਾਲ? ਜਨਮੁ ਵਟਾਇਆ = ਜ਼ਿੰਦਗੀ ਪਲਟ ਲਈ ਹੈ।(ਪ੍ਰਸ਼ਨ:) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ?
 
काहे कउ तुझु इहु मनु लाइआ ॥
Kāhe ka▫o ṯujẖ ih man lā▫i▫ā.
With what have you linked your mind?
ਪ੍ਰ. 28: ਤੂੰ ਆਪਣੇ ਇਸ ਮਨ ਨੂੰ ਕਿਸ ਦੇ ਨਾਲ ਜੋੜਿਆ ਹੈ?
ਕਾਹੇ ਕਉ = ਕਿਸ ਨਾਲ?ਤੂੰ ਆਪਣਾ ਇਹ ਮਨ ਕਿਸ ਵਿਚ ਜੋੜਿਆ ਹੈ?